ਤਾਜਾ ਖ਼ਬਰਾਂ


ਹੈਦਰਾਬਾਦ ਵਿਚ ਇਕ ਔਰਤ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਦਿੱਤਾ ਜਨਮ
. . .  1 day ago
ਹੈਦਰਾਬਾਦ, 27 ਅਕਤੂਬਰ - ਤੇਲੰਗਾਨਾ ਦੇ ਹੈਦਰਾਬਾਦ 'ਚ ਇਕ ਔਰਤ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਡਾ: ਸਚਿਨ ਨੇ ਦੱਸਿਆ, "ਪਹਿਲਾ ਬੱਚਾ ਇਕ ਲੜਕਾ ਹੈ ਅਤੇ ਬਾਕੀ ਤਿੰਨ ਲੜਕੀਆਂ ਹਨ...
ਕਰੂਜ਼ ਸ਼ਿਪ ਕੇਸ : ਆਰੀਅਨ ਕੇਸ ਵਿਚ ਐਨ.ਸੀ.ਬੀ. ਗਵਾਹ ਲਾਪਤਾ
. . .  1 day ago
ਮੁੰਬਈ, 27 ਅਕਤੂਬਰ – ਐਨ.ਸੀ.ਬੀ. ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਰੀਅਨ ਕੇਸ ਦੇ ਮੁੱਖ ਗਵਾਹ ਕੇ.ਪੀ. ਗੋਸਾਵੀ ਅਤੇ ਪ੍ਰਭਾਕਰ ਸੈਲ ਨੂੰ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ। ਐਨ.ਸੀ.ਬੀ. ...
'ਆਪ' ਨੇ ਕੁਲਜੀਤ ਰੰਧਾਵਾ ਨੂੰ ਹਲਕਾ ਡੇਰਾਬਸੀ ਦਾ ਇੰਚਾਰਜ ਲਾਇਆ
. . .  1 day ago
ਜ਼ੀਰਕਪੁਰ, 27 ਅਕਤੂਬਰ (ਹੈਪੀ ਪੰਡਵਾਲਾ)- ਆਮ ਆਦਮੀ ਪਾਰਟੀ ਵਲੋਂ ਅੱਜ ਕੁਝ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਕੁਲਜੀਤ ਸਿੰਘ ਰੰਧਾਵਾ ਨੂੰ ਵਿਧਾਨ ਸਭਾ ...
ਜਗਤਾਰ ਸਿੰਘ ਗੋਸਲ ਲੇਬਰਫੈੱਡ ਪੰਜਾਬ ਦੇ ਚੇਅਰਮੈਨ ਨਾਮਜ਼ਦ
. . .  1 day ago
ਕਲਾਨੌਰ, 27 ਅਕਤੂਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਗ੍ਰਹਿ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਨਜ਼ਦੀਕੀ ਜਥੇ: ਜਗਤਾਰ ਸਿੰਘ ਗੋਸਲ ਨੂੰ ਲੇਬਰਫੈੱਡ ਪੰਜਾਬ ਦੇ ਚੇਅਰਮੈਨ ਵਜੋਂ ...
ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨੇ ਮੈਨੂੰ ਅੰਡਰਵਰਲਡ ਦੀ ਦਿੱਤੀ ਧਮਕੀ -ਸ਼ਰਲਿਨ ਚੋਪੜਾ
. . .  1 day ago
ਮੁੰਬਈ , 27 ਅਕਤੂਬਰ – ਅਭਿਨੇਤਰੀ ਸ਼ਰਲਿਨ ਚੋਪੜਾ ਨੇ ਕਿਹਾ ਹੈ ਕਿ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨੇ ਮੈਨੂੰ ਅੰਡਰਵਰਲਡ ਦੀ ਧਮਕੀ ਦਿੱਤੀ ਹੈ ਅਤੇ ਹੁਣ ਮੈਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਪਰ ਮੈਂ ਡਰਾਂਗੀ ਨਹੀਂ। ਮੈਂ ਪੁਲਿਸ ...
ਨਾਬਾਲਗ਼ ਪੋਤੇ ਨੇ ਦਾਦਾ-ਦਾਦੀ ਬੇਰਹਿਮੀ ਨਾਲ ਵੱਢੇ
. . .  1 day ago
ਸਮਰਾਲਾ, 27 ਅਕਤੂਬਰ (ਰਾਮ ਗੋਪਾਲ ਸੋਫ਼ਤ/ ਕੁਲਵਿੰਦਰ ਸਿੰਘ)-ਕਲਯੁੱਗ ਦੇ ਦੌਰ ਵਿਚ ਖੂਨ ਦੇ ਰਿਸ਼ਤੇ ਉਸ ਵੇਲੇ ਤਾਰ-ਤਾਰ ਹੋ ਗਏ ਜਦੋਂ ਇਕ ਨਾਬਾਲਗ਼ ਪੋਤੇ ਨੇ ਆਪਣੇ ਦਾਦਾ ਅਤੇ ਦਾਦੀ ਨੂੰ ਮਹਿਜ 1 ਕਮਰੇ ਦੇ ਚਲਦੇ ਆ ਰਹੇ ਘਰੇਲੂ ਝਗੜੇ ...
ਸੀ.ਬੀ.ਡੀ.ਟੀ. ਨੇ 77.92 ਲੱਖ ਟੈਕਸਦਾਤਿਆਂ ਨੂੰ 1,02,952 ਕਰੋੜ ਰੁਪਏ ਦਾ ਰਿਫੰਡ ਕੀਤਾ ਜਾਰੀ
. . .  1 day ago
ਨਵੀਂ ਦਿੱਲੀ, 27 ਅਕਤੂਬਰ – ਸੀ.ਬੀ.ਡੀ.ਟੀ. ਨੇ 77.92 ਲੱਖ ਟੈਕਸਦਾਤਾਵਾਂ ਨੂੰ 1,02,952 ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਹੈ।
ਪੋਪ ਫਰਾਂਸਿਸ ਨੇ ਐਂਟੀ ਕੋਵਿਡ ਵੈਕਸੀਨ ਦਾ ਤੀਜਾ ਟੀਕਾ ਲਗਵਾਇਆ
. . .  1 day ago
ਵੈਨਿਸ (ਇਟਲੀ) 27 ਅਕਤੂਬਰ (ਹਰਦੀਪ ਸਿੰਘ ਕੰਗ) - ਇਟਲੀ 'ਚ ਐਂਟੀ ਕੋਵਿਡ ਵੈਕਸੀਨ ਦੀ ਤੀਜੀ ਮੂੰਹੀਮ ਆਰੰਭ ਹੋਣ ਕਰ ਕੇ 80 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਟੀਕੇ ਲਗਵਾਏ ਜਾ ਰਹੇ ਹਨ ਜਿਸ ਤਹਿਤ ਈਸਾਈਆਂ ਦੇ ...
ਸਰਕਾਰ ਨਵੰਬਰ ਮਹੀਨੇ ਵਿਚ ਖੇਤੀ ਕਾਨੂੰਨ ਰੱਦ ਕਰ ਸਕਦੀ ਹੈ-ਟਿਕੈਤ
. . .  1 day ago
ਸਰਦੂਲਗੜ੍ਹ 27 ਅਕਤੂਬਰ ( ਜੀ.ਐਮ.ਅਰੋੜਾ )-ਕੇਂਦਰ ਸਰਕਾਰ ਆਪਣੇ ਉੱਪਰ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤੇ ਜਾ ਰਹੇ ਅੰਦੋਲਨ ਦਾ ਇੱਕ ਸਾਲ ਦਾ ਟੈਗ ਨਹੀਂ ਲਾਉਣਾ ਚਾਹੁੰਦੀ। ਅਤੇ 26-27 ਨਵੰਬਰ ਤੋਂ ਪਹਿਲਾਂ ਖੇਤੀ ਕਾਨੂੰਨ ...
ਫਗਵਾੜਾ ਜੀ.ਟੀ.ਰੋਡ 'ਤੇ ਵਾਪਰੇ ਸੜਕੀ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
. . .  1 day ago
ਫਗਵਾੜਾ, 27 ਅਕਤੂਬਰ (ਹਰਜੋਤ ਸਿੰਘ ਚਾਨਾ) - ਬੀਤੀ ਰਾਤ ਜਲੰਧਰ-ਲੁਧਿਆਣਾ ਸੜਕ 'ਤੇ ਮੋਟਰਸਾਈਕਲ 'ਤੇ ਜਾ ਰਹੇ ਦੋ ਨੌਜਵਾਨਾਂ 'ਤੇ ਤੇਜ਼ ਰਫ਼ਤਾਰ ਟਰਾਲਾ ਚੜ੍ਹਨ ਕਾਰਨ ਮੌਕੇ 'ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ...
ਪੰਜਾਬ ਸਰਕਾਰ ਵਲੋਂ ਡਿਫਾਲਟਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕਰਨ ਦਾ ਐਲਾਨ
. . .  1 day ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ, ਪੰਜਾਬ ਵਿੱਤੀ ਨਿਗਮ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵਿਚ ਡਿਫਾਲਟਰਾਂ ਲਈ...
ਆਰੀਅਨ ਖਾਨ ਦੀ ਜ਼ਮਾਨਤ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  1 day ago
ਮੁੰਬਈ,27 ਅਕਤੂਬਰ - ਡਰੱਗਜ਼ ਮਾਮਲੇ 'ਚ ਫਸੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ 'ਤੇ ਸੁਣਵਾਈ ਵੀਰਵਾਰ ਲਈ ਟਾਲ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਅਗਲੀ ਬਹਿਸ ਲਈ ਕੱਲ੍ਹ ਦੁਪਹਿਰ 3 ਵਜੇ ਸੁਣਵਾਈ...
ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਰਾਹੁਲ ਗਾਂਧੀ ਦਾ ਸਰਕਾਰ 'ਤੇ ਨਿਸ਼ਾਨਾ
. . .  1 day ago
ਨਵੀਂ ਦਿੱਲੀ, 27 ਅਕਤੂਬਰ - ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਕਿ ਸੁਪਰੀਮ ਕੋਰਟ ਨੇ...
ਮੁੰਬਈ : ਅਦਾਕਾਰਾ ਕਾਮਿਆ ਪੰਜਾਬੀ ਕਾਂਗਰਸ ਵਿਚ ਸ਼ਾਮਿਲ
. . .  1 day ago
ਮੁੰਬਈ,27 ਅਕਤੂਬਰ - ਅਦਾਕਾਰਾ ਕਾਮਿਆ ਪੰਜਾਬੀ ਮੁੰਬਈ ਕਾਂਗਰਸ ਪ੍ਰਧਾਨ ਭਾਈ ਜਗਤਾਪ ਦੀ ਮੌਜੂਦਗੀ ਵਿਚ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ |...
ਲੋਪੋਕੇ ਵਲੋਂ ਮੋਟਰਸਾਈਕਲ ਰੋਸ ਰੈਲੀ ਲਈ ਪਿੰਡਾਂ ਨੂੰ ਕੀਤਾ ਲਾਮਬੰਦ
. . .  1 day ago
ਓਠੀਆਂ, 27 ਅਕਤੂਬਰ (ਗੁਰਵਿੰਦਰ ਸਿੰਘ ਛੀਨਾ) - ਬੀ.ਐੱਸ.ਐੱਫ. ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਰੀ ਵਿਰੋਧ ਕਰਨ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 29 ਅਕਤੂਬਰ ਨੂੰ ਅਟਾਰੀ ...
ਭਾਰਤ ਤੋਂ ਪਾਕਿਸਤਾਨ ਨੂੰ ਜਾਂਦੀ ਗੰਦੇ ਪਾਣੀ ਵਾਲੀ ਡਿਫੈਂਸ ਦੀ ਖਲਾਈ-ਸਫ਼ਾਈ ਦਾ ਕੰਮ ਸ਼ੁਰੂ
. . .  1 day ago
ਅਟਾਰੀ, 27 ਅਕਤੂਬਰ - (ਗੁਰਦੀਪ ਸਿੰਘ ਅਟਾਰੀ) - ਭਾਰਤ ਤੋਂ ਪਾਕਿਸਤਾਨ ਨੂੰ ਜਾਂਦੀ ਗੰਦੇ ਪਾਣੀ ਵਾਲੀ ਡਿਫੈਂਸ (ਨਹਿਰ) ਦੀ ਖਲਾਈ ਅਤੇ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦਾ ਆਰੰਭ ਅੰਤਰਰਾਸ਼ਟਰੀ ਅਟਾਰੀ ਸਰਹੱਦ ...
ਸ਼੍ਰੋਮਣੀ ਅਕਾਲੀ ਦਲ ਨੇ ਖੰਨਾ ਵਿਧਾਨ ਸਭਾ ਹਲਕੇ ਤੋਂ ਬੀਬੀ ਜਸਦੀਪ ਕੌਰ ਨੂੰ ਪਾਰਟੀ ਉਮੀਦਵਾਰ ਐਲਾਨਿਆ
. . .  1 day ago
ਚੰਡੀਗੜ੍ਹ, 27 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੰਨਾ ਵਿਧਾਨ ਸਭਾ ਹਲਕੇ ਤੋਂ ਬੀਬੀ ਜਸਦੀਪ ਕੌਰ ਪਤਨੀ ਯਾਦਵਿੰਦਰ ਸਿੰਘ ਯਾਦੂ ਨੂੰ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਹੁਣ ਤੱਕ ਕੁੱਲ 78 ਉਮੀਦਵਾਰ...
ਮੇਰੇ 'ਤੇ ਲਗਾਏ ਗਏ ਸਾਰੇ ਦੋਸ਼ ਝੂਠੇ - ਸਮੀਰ ਵਾਨਖੇੜੇ
. . .  1 day ago
ਮੁੰਬਈ, 27 ਅਕਤੂਬਰ - ਐੱਨ.ਸੀ.ਬੀ. ਮੁੰਬਈ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਮੁੰਬਈ 'ਚ ਏਜੰਸੀ ਦੀ 5 ਮੈਂਬਰੀ ਟੀਮ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਕਿਹਾ ਕਿ ਮੇਰੇ 'ਤੇ ਲਗਾਏ ਗਏ ਸਾਰੇ ਦੋਸ਼ ਝੂਠੇ...
ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 27 ਅਕਤੂਬਰ - 2022 ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਵੱਖ-ਵੱਖ ਮੁਦਿਆਂ ਨੂੰ ਲੈ ਕੇ ਦਿੱਲੀ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਨਾਲ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ...
ਰੇਲ ਗੱਡੀ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ
. . .  1 day ago
ਜੈਤੋ, 27 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਫ਼ਿਰੋਜ਼ਪੁਰ ਤੋਂ ਬਠਿੰਡਾ ਜਾਣ ਵਾਲੀ ਪਸੈਂਜਰ ਰੇਲ ਗੱਡੀ ਹੇਠ ਆ ਕੇ ਵਿਅਕਤੀ ਵਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਪਤਾ ਲੱਗਿਆ ਹੈ। ਪੁਲਿਸ ਚੌਕੀ ਜੈਤੋ ਦੇ ਇੰਚਾਰਜ ਗੁਰਮੀਤ ਸਿੰਘ ਤੇ ਏ.ਐੱਸ.ਆਈ ਹਰਜੀਤ...
ਮਾਂਡਵੀਆ ਵਲੋਂ ਦੇਸ਼ ਵਿਚ ਕੋਵਿਡ-19 ਟੀਕਾਕਰਨ ਮੁਹਿੰਮ ਨੂੰ ਵਧਾਉਣ ਲਈ ਮੀਟਿੰਗ
. . .  1 day ago
ਨਵੀਂ ਦਿੱਲੀ, 27 ਅਕਤੂਬਰ - ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵਲੋਂ ਦੇਸ਼ ਵਿਚ ਕੋਵਿਡ-19 ਟੀਕਾਕਰਨ ਮੁਹਿੰਮ ਨੂੰ ਵਧਾਉਣ ਬਾਰੇ ਚਰਚਾ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ...
ਭਾਜਪਾ ਵਿਧਾਇਕ ਕ੍ਰਿਸ਼ਨਾ ਕਲਿਆਣੀ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ
. . .  1 day ago
ਕੋਲਕਾਤਾ, 27 ਅਕਤੂਬਰ - ਇਸ ਮਹੀਨੇ ਦੇ ਸ਼ੁਰੂ ਵਿਚ ਪਾਰਟੀ ਤੋਂ ਅਸਤੀਫ਼ਾ ਦੇਣ ਵਾਲੇ ਭਾਜਪਾ ਵਿਧਾਇਕ ਕ੍ਰਿਸ਼ਨਾ ਕਲਿਆਣੀ ਕੋਲਕਾਤਾ ਵਿਚ ਰਾਜ ਮੰਤਰੀ ਪਾਰਥਾ ਚੈਟਰਜੀ ਦੀ ਮੌਜੂਦਗੀ ਵਿਚ ਤ੍ਰਿਣਮੂਲ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਦੀਵਾਲੀ ਦੇ ਪਟਾਕਿਆਂ ਲਈ 67 ਆਰਜ਼ੀ ਲਾਇਸੈਂਸ ਜਾਰੀ
. . .  1 day ago
ਫ਼ਾਜ਼ਿਲਕਾ, 27 ਅਕਤੂਬਰ (ਪ੍ਰਦੀਪ ਕੁਮਾਰ) - ਦੀਵਾਲੀ ਦੇ ਤਿਉਹਾਰ 'ਤੇ ਇਸ ਵਾਰ ਫ਼ਾਜ਼ਿਲਕਾ ਜ਼ਿਲ੍ਹੇ 'ਚ 67 ਵਿਅਕਤੀਆਂ ਨੂੰ ਪਟਾਕਿਆਂ ਦੀ ਵਿੱਕਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਨਜ਼ੂਰੀ ਦਿੱਤੀ ਗਈ ਹੈ | ਜਿਸ ਵਿਚ ਫ਼ਾਜ਼ਿਲਕਾ ਅਤੇ ਜਲਾਲਾਬਾਦ ਵਿਚ...
ਬੱਸ ਅਤੇ ਡੰਪਰ ਟਰੱਕ ਵਿਚਾਲੇ ਟੱਕਰ, 8 ਲੋਕ ਜ਼ਖ਼ਮੀ
. . .  1 day ago
ਮੁੰਬਈ, 27 ਅਕਤੂਬਰ - ਮੁੰਬਈ ਦੇ ਦਾਦਰ ਇਲਾਕੇ 'ਚ ਅੱਜ ਸਵੇਰੇ ਇਕ ਬੱਸ ਅਤੇ ਡੰਪਰ ਟਰੱਕ ਵਿਚਾਲੇ ਹੋਈ ਟੱਕਰ 'ਚ 8 ਲੋਕ ਜ਼ਖ਼ਮੀ ਹੋ ਗਏ। ਬੱਸ ਦੇ ਡਰਾਈਵਰ ਅਤੇ ਕੰਡਕਟਰ ਸਮੇਤ ਪੰਜ ਲੋਕਾਂ ਦੀ ਹਾਲਤ...
ਚੀਨ ਦੇ ਨਵੇਂ ਭੂਮੀ ਸੀਮਾ ਕਾਨੂੰਨ 'ਤੇ ਐਮ.ਈ.ਏ ਦਾ ਬਿਆਨ
. . .  1 day ago
ਚੀਨ, 27 ਅਕਤੂਬਰ - ਚੀਨ ਦੇ ਨਵੇਂ ਭੂਮੀ ਸੀਮਾ ਕਾਨੂੰਨ 'ਤੇ ਐਮ.ਈ.ਏ.ਦਾ ਕਹਿਣਾ ਹੈ ਕਿ ਇਸ ਨਵੇਂ ਕਾਨੂੰਨ ਚੀਨ ਦਾ ਨਵਾਂ ਭੂਮੀ ਸੀਮਾ ਕਾਨੂੰਨ ਦਾ ਪਾਸ ਹੋਣਾ ਸਾਡੇ ਵਿਚਾਰ ਵਿਚ 1963 ਦੇ ਅਖੌਤੀ ਚੀਨ-ਪਾਕਿਸਤਾਨ ''ਸੀਮਾ ਸਮਝੌਤਾ'' ਨੂੰ ਕੋਈ ਵੈਧਤਾ ਨਹੀਂ ਦਿੰਦਾ ਹੈ। ਜਿਸ ਨੂੰ ਭਾਰਤ ਸਰਕਾਰ ਨੇ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਮੁਸ਼ਕਿਲਾਂ ਨਾਲ ਜੂਝਣ 'ਤੇ ਇਨ੍ਹਾਂ ਦਾ ਦੇਰ-ਸਵੇਰ ਹੱਲ ਜ਼ਰੂਰ ਹੁੰਦਾ ਹੈ। ਆਰਿਆ ਭੱਟ

ਲੁਧਿਆਣਾ

ਬੰਗਾਲ ਹਿੰਸਾ ਨੂੰ ਲੈ ਕੇ ਭਾਜਪਾ ਵਲੋਂ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ

ਲੁਧਿਆਣਾ, 5 ਮਈ (ਪਰਮਿੰਦਰ ਸਿੰਘ ਆਹੂਜਾ)-ਭਾਰਤੀ ਜਨਤਾ ਪਾਰਟੀ ਵਲੋਂ ਬੰਗਾਲ ਹਿੰਸਾ ਨੂੰ ਲੈ ਕੇ ਅੱਜ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਕੀਤੇ ਗਏ | ਭਾਜਪਾ ਦੇ ਘੰਟਾ ਘਰ ਨੇੜੇ ਸਥਿਤ ਮੁੱਖ ਦਫ਼ਤਰ ਦੇ ਬਾਹਰ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਵਲੋਂ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਭਾਜਪਾ ਮਹਿਲਾ ਮੋਰਚਾ ਦੀਆਂ ਮੈਂਬਰਾਂ ਵੀ ਮੌਜੂਦ ਸਨ | ਇਨ੍ਹਾਂ ਪ੍ਰਦਰਸ਼ਨਕਾਰੀਆਂ ਵਲੋਂ ਹੱਥ ਵਿਚ ਬੈਨਰ ਫੜੇ ਹੋਏ ਸਨ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸਿੰਗਲ ਨੇ ਕਿਹਾ ਕਿ ਬੰਗਾਲ ਵਿਚ ਹਿੰਸਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸ਼ਹਿ 'ਤੇ ਹੋਏ ਹਨ | ਉਨ੍ਹਾਂ ਦੱਸਿਆ ਕਿ ਟੀ. ਐਮ. ਸੀ. ਦੇ ਵਰਕਰਾਂ ਵਲੋਂ ਸ਼ਰ੍ਹੇਆਮ ਗੁੰਡਾਗਰਦੀ ਕਰਦਿਆਂ ਭਾਜਪਾ ਵਰਕਰਾਂ 'ਤੇ ਹਮਲੇ ਕੀਤੇ ਗਏ ਹਨ ਅਤੇ ਇਕ ਦਰਜਨ ਦੇ ਕਰੀਬ ਵਰਕਰਾਂ ਦਾ ਕਤਲ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਬੰਗਾਲ ਵਿਚ ਗੁੰਡਾਗਰਦੀ ਦਾ ਰਾਜ ਹੈ | ਉਨ੍ਹਾਂ ਦੱਸਿਆ ਕਿ ਇਸ ਹਿੰਸਾ ਦੀ ਸਾਜਿਸ਼ ਪਹਿਲਾਂ ਹੀ ਰਚੀ ਗਈ ਸੀ | ਉਨ੍ਹਾਂ ਦੱਸਿਆ ਕਿ ਭਾਜਪਾ ਨੇ ਬੰਗਾਲ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਅੱਜ ਸ਼ਹਿਰ ਵਿਚ 95 ਵਾਰਡਾਂ ਵਿਚ 200 ਦੇ ਕਰੀਬ ਥਾਵਾਂ 'ਤੇ ਭਾਜਪਾ ਵਰਕਰਾਂ ਵਲੋਂ ਪ੍ਰਦਰਸ਼ਨ ਕੀਤੇ ਗਏ ਹਨ, ਇਸ ਸਮੇਂ ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦਾ ਖਾਸ ਧਿਆਨ ਰੱਖਿਆ ਗਿਆ ਸੀ | ਇਸ ਮੌਕੇ ਜੀਵਨ ਗੁਪਤਾ, ਪ੍ਰਵੀਨ ਬਾਂਸਲ, ਗੁਰਦੇਵ ਸ਼ਰਮਾ ਦੇਬੀ, ਅਨਿਲ ਸਰੀਨ, ਸੁਨੀਲ ਮੋਦਗਿੱਲ, ਵਿਸ਼ਾਲ ਗੁਲਾਟੀ, ਮਨਿੰਦਰ ਕੌਰ ਘੁੰਮਣ ਆਦਿ ਹਾਜ਼ ਸਨ |

ਮੁੱਖ ਸੜਕਾਂ 'ਤੇ ਘੁੰਮ ਰਹੇ ਅਵਾਰਾ ਪਸ਼ੂਆਂ ਦਾ ਕਹਿਰ * ਲਗਾਤਾਰ ਹੋ ਰਹੇ ਨੇ ਭਿਆਨਕ ਹਾਦਸੇ

ਢੰਡਾਰੀ ਕਲਾਂ, 5 ਮਈ (ਪਰਮਜੀਤ ਸਿੰਘ ਮਠਾੜੂ)-ਸੜਕਾਂ 'ਤੇ ਘੁੰਮ ਰਹੇ ਆਵਾਰਾ ਪਸ਼ੂਆਂ ਦੇ ਕਾਰਨ ਰੋਜ਼ਾਨਾ ਭਿਆਨਕ ਹਾਦਸੇ ਹੋ ਰਹੇ ਹਨ | ਮੁੱਖ ਸੜਕਾਂ ਤੇ ਘੁੰਮ ਰਹੇ ਇਨ੍ਹਾਂ ਪਸ਼ੂਆਂ ਦੇ ਕਾਰਨ ਲੋਕ ਆਪਣੀਆਂ ਹੱਡੀਆਂ ਪਸਲੀਆਂ ਤੁੜਵਾ ਲੈਂਦੇ ਨੇ ਅਤੇ ਕਈ ਵਾਰ ਤਾਂ ...

ਪੂਰੀ ਖ਼ਬਰ »

ਕੋਰੋਨਾ ਮਰੀਜ਼ਾਂ ਲਈ ਆਕਸੀਜਨ ਤਿਆਰ ਕਰਨ ਵਾਲੇ ਕਾਰਖਾਨਿਆਂ ਦੇ ਕਾਮਿਆਂ ਨੂੰ 'ਆਕਸੀਜਨ ਯੋਧਾ' ਬੁਲਾਉਣ ਦਾ ਸੱਦਾ

ਲੁਧਿਆਣਾ, 5 ਮਈ (ਪੁਨੀਤ ਬਾਵਾ)-ਕੋਰੋਨਾ ਮਰੀਜ਼ਾਂ ਦੀ ਜਾਨ ਬਚਾਉਣ ਲਈ 24 ਘੰਟੇ ਆਕਸੀਜਨ ਤਿਆਰ ਕਰਨ ਵਾਲੇ ਵਰਧਮਾਨ ਸਪੈਸ਼ਨਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ.) ਅਤੇ ਵੈਲਟੈਕ ਅਕਿਉਪਮੈਂਟ ਤੇ ਇਨਫ਼ਰਾਸਟਰੈਕਚਰ (ਡਬਲਯੂ.ਈ.ਆਈ.) ਦਾ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ...

ਪੂਰੀ ਖ਼ਬਰ »

ਜਕਾਤ ਅਤੇ ਸਦਕੇ ਨਾਲ ਜ਼ਰੂਰਤਮੰਦ ਕੋਰੋਨਾ ਮਰੀਜ਼ਾਂ ਦੀ ਮਦਦ ਕਰੋ-ਸ਼ਾਹੀ ਇਮਾਮ ਪੰਜਾਬ

ਲੁਧਿਆਣਾ, 5 ਮਈ (ਕਵਿਤਾ ਖੁੱਲਰ)-ਸੂਬੇ ਦੇ ਮੁਸਲਮਾਨਾਂ ਦੇ ਮੁੱਖ ਧਾਰਮਿਕ ਕੇਂਦਰ ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ ਤੋਂ ਅੱਜ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਆਪਣੇ ਸੁਨੇਹੇ 'ਚ ਕਿਹਾ ਦੀ ਕੋਰੋਨਾ ਮਹਾਂਮਾਰੀ ਦੇ ਇਸ ...

ਪੂਰੀ ਖ਼ਬਰ »

ਨਵੀਂ ਸਬਜ਼ੀ ਮੰਡੀ ਵਿਚ ਆਮ ਲੋਕਾਂ ਦੇ ਦਾਖ਼ਲ ਹੋਣ 'ਤੇ ਲਗਾਈ ਪਾਬੰਦੀ

ਲੁਧਿਆਣਾ, 5 ਮਈ (ਅਮਰੀਕ ਸਿੰਘ ਬੱਤਰਾ)-ਨਵੀਂ ਸਬਜ਼ੀ ਮੰਡੀ ਬਹਾਦੁਰਕੇ ਰੋਡ ਵਿਚ ਕੋਵਿਡ-19 ਨਿਯਮਾਂ ਦੀ ਉਲੰਘਣਾ ਹੋਣ ਤੋਂ ਰੋਕਣ ਲਈ ਮਾਰਕੀਟ ਕਮੇਟੀ ਪ੍ਰਸ਼ਾਸਨ ਵਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ, ਸਕੱਤਰ ਟੇਕ ਬਹਾਦਰ ਸਿੰਘ ਨੇ ਦੱਸਿਆ ਕਿ ਪ੍ਰਚੂਨ ਸਬਜ਼ੀ/ਫਲ ਵੇਚਣ ...

ਪੂਰੀ ਖ਼ਬਰ »

ਛੁੱਟੀ ਖ਼ਤਮ ਹੋਣ 'ਤੇ ਜੇਲ੍ਹ ਵਿਚ ਵਾਪਸ ਨਾ ਜਾਣ ਵਾਲੇ ਕੈਦੀ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 5 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਛੁੱਟੀ ਖ਼ਤਮ ਹੋਣ 'ਤੇ ਜੇਲ੍ਹ ਵਿਚ ਵਾਪਸ ਨਾ ਜਾਣ ਵਾਲੇ ਇਕ ਕੈਦੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ | ਪੁਲਿਸ ਪਾਸ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ/ਸੀਵਰਮੈਨਾਂ ਨੂੰ ਵੰਡੇ ਮਾਸਕ, ਦਸਤਾਨੇ, ਸੈਨੇਟਾਈਜ਼ਰ

ਲੁਧਿਆਣਾ, 5 ਮਈ (ਅਮਰੀਕ ਸਿੰਘ ਬੱਤਰਾ)-ਕੋਰੋਨਾ ਵਾਇਰਸ ਤੋਂ ਬਚਾਅ ਲਈ ਨਗਰ ਨਿਗਮ 'ਚ ਤੈਨਾਤ ਸਫਾਈ ਕਰਮਚਾਰੀਆਂ/ਸੀਵਰਮੈਨਾਂ ਨੂੰ ਮੇਅਰ ਬਲਕਾਰ ਸਿੰਘ ਸੰਧੂ ਅਤੇ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਵਿਟਾਮਿਨ ਸੀ ਗੋਲੀਆਂ, ਮਾਸਕ, ...

ਪੂਰੀ ਖ਼ਬਰ »

ਵਪਾਰੀਆਂ ਵਿਰੁੱਧ ਦਰਜ ਕੇਸ ਵਾਪਸ ਲਏ ਜਾਣ-ਮੱਕੜ

ਲੁਧਿਆਣਾ, 5 ਮਈ (ਅਮਰੀਕ ਸਿੰਘ ਬੱਤਰਾ)-ਪੰਜਾਬ ਵਪਾਰ ਮੰਡਲ ਲੁਧਿਆਣਾ ਯੂਨਿਟ ਦੇ ਪ੍ਰਧਾਨ ਅਰਵਿੰਦਰ ਸਿੰਘ ਮੱਕੜ ਨੇ ਸਰਕਾਰ ਦੀਆਂ ਨੀਤੀਆਂ ਦਾ ਲੋਕਤੰਤਰੀ ਢੰ ਨਾਲ ਵਿਰੋਧ ਕਰ ਰਹੇ ਵਪਾਰੀਆਂ ਖਿਲਾਫ ਪੁਲਿਸ ਵਲੋਂ ਕੇਸ ਦਰਜ ਕਰਨ ਦੀ ਨਿੰਦਾ ਕਰਦਿਆਂ ਮੰਗ ਕੀਤੀ ਹੈ ਕਿ ...

ਪੂਰੀ ਖ਼ਬਰ »

-ਮੋਤੀ ਬਾਗ ਕਾਲੋਨੀ ਵਿਚ ਗੁੰਡਾਗਰਦੀ- ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਪਤੀ-ਪਤਨੀ ਜ਼ਖ਼ਮੀ

ਲੁਧਿਆਣਾ, 5 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਮੋਤੀ ਬਾਗ ਕਾਲੋਨੀ ਵਿਚ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਪਤੀ-ਪਤਨੀ ਜ਼ਖ਼ਮੀ ਹੋ ਗਏ ਹਨ | ਜਾਣਕਾਰੀ ਅਨੁਸਾਰ ਜ਼ਖ਼ਮੀ ਹੋਏ ਵਿਅਕਤੀਆਂ ਵਿਚ ਰਵਿੰਦਰ ਅਤੇ ਉਸ ਦੀ ...

ਪੂਰੀ ਖ਼ਬਰ »

ਵਿਆਹ ਕਰਾਉਣ ਦਾ ਝਾਂਸਾ ਦੇ ਕੇ ਤਲਾਕਸ਼ੁਦਾ ਔਰਤ ਨਾਲ ਜਬਰ ਜਨਾਹ ਅਤੇ ਠੱਗੀ ਕਰਨ ਵਾਲੇ ਪਰਵਾਸੀ ਭਾਰਤੀ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 5 ਮਈ (ਪਰਮਿੰਦਰ ਸਿੰਘ ਆਹੂਜਾ)- ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਤਲਾਕਸ਼ੁਦਾ ਔਰਤ ਨਾਲ ਜਬਰ ਜਨਾਹ ਅਤੇ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਪਰਵਾਸੀ ਭਾਰਤੀ ਖ਼ਿਲਾਫ਼ ਵੱਖ ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ...

ਪੂਰੀ ਖ਼ਬਰ »

ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ, ਅੱਜ 26 ਮਰੀਜ਼ਾਂ ਨੇ ਦਮ ਤੋੜਿਆ

ਲੁਧਿਆਣਾ, 5 ਮਈ (ਸਲੇਮਪੁਰੀ)-ਦੇਸ਼ ਦੇ ਹੋਰਨਾਂ ਜ਼ਿਲਿ੍ਹਆਂ ਦੀ ਤਰ੍ਹਾਂ ਲੁਧਿਆਣਾ ਵਿਚ ਵੀ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ, ਜਿਸ ਕਰਕੇ ਲੋਕਾਂ ਦੇ ਸਾਹ ਸੂਤੇ ਪਏ ਹਨ | ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ ਜੇਰੇ ਇਲਾਜ ਕੋਰੋਨਾ ਪੀੜ੍ਹਤ ਮਰੀਜ਼ਾਂ ਵਿਚੋਂ ਅੱਜ ...

ਪੂਰੀ ਖ਼ਬਰ »

ਸ਼ੱਕੀ ਹਾਲਾਤ 'ਚ ਫੈਕਟਰੀ ਵਰਕਰ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ, 5 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿਆਸਪੁਰਾ ਵਿਚ ਸ਼ੱਕੀ ਹਾਲਾਤ 'ਚ ਇਕ ਫੈਕਟਰੀ ਵਰਕਰ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸ਼ਨਾਖਤ ਅਜੇ ਕੁਮਾਰ ਵਜੋਂ ਕੀਤੀ ਗਈ ਹੈ, ਉਸ ਦੀ ਉਮਰ 30 ਸਾਲ ਦੇ ...

ਪੂਰੀ ਖ਼ਬਰ »

ਕਿਸ਼ਨਗੜ੍ਹ ਛੰਨਾ ਤੋਂ ਥਰੀਕੇ ਆਉਣ ਵਾਲਾ ਸਾਲਾਨਾ ਨਗਰ ਕੀਰਤਨ ਕੋਰੋਨਾ ਕਾਲ ਕਾਰਨ ਮੁਲਤਵੀ

ਇਯਾਲੀ/ਥਰੀਕੇ, 5 ਮਈ (ਮਨਜੀਤ ਸਿੰਘ ਦੁੱਗਰੀ)-ਸੰਤ ਬਾਬਾ ਕਿ੍ਪਾਲ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਪਿੰਡ ਲੱਖਾ ਸਿੰਘ ਵਾਲਾ ਕਿਸ਼ਨਗੜ੍ਹ ਛੰਨਾ ਤੋਂ ਹਰ ਸਾਲ 3 ਮਈ ਨੂੰ ਕੱਢਿਆ ਜਾਣ ਵਾਲਾ ਨਗਰ ਕੀਰਤਨ ਜੋ ਵੱਖ ਵੱਖ ਪਿੰਡਾਂ ਕਿਸ਼ਨਗੜ੍ਹ, ਤਾਜਪੁਰ, ਬਸਰਾਉਂ, ਭੈਣੀ ...

ਪੂਰੀ ਖ਼ਬਰ »

ਸਰਕਾਰ ਕਾਰੋਬਾਰੀਆਂ ਦੇ ਹਿੱਤਾਂ ਦਾ ਵੀ ਧਿਆਨ ਰੱਖੇ-ਬਿੰਦਰਾ * ਕਾਰੋਬਾਰ ਪੂਰੀ ਤਰ੍ਹਾਂ ਹੋਇਆ ਠੱਪ, ਖਰਚੇ ਵੀ ਨਹੀਂ ਹੋ ਰਹੇ ਪੂਰੇ

ਲੁਧਿਆਣਾ, 5 ਮਈ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਆਗੂ ਅਤੇ ਵੱਖ-ਵੱਖ ਸਮਾਜ ਸੇਵੀ ਜੱਥੇਬੰਦੀਆਂ ਨਾਲ ਜੁੜੇ ਹੋਏ ਗੁਰਮੀਤ ਸਿੰਘ ਬਿੰਦਰਾ ਨੇੇ ਇਕ ਵਿਸ਼ੇਸ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ ਕਰੀਬ 1 ਸਾਲ ਤੋਂ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ...

ਪੂਰੀ ਖ਼ਬਰ »

ਸ਼ਹੀਦ ਡਾ. ਸਤਪਾਲ ਪ੍ਰਾਸ਼ਰ ਦੀ 23ਵੀਂ ਬਰਸੀ ਮਨਾਈ

ਲੁਧਿਆਣਾ, 5 ਮਈ (ਕਵਿਤਾ ਖੁੱਲਰ)-ਸ਼ਹੀਦ ਸਾਬਕਾ ਵਿਧਾਇਕ ਡਾ. ਸੱਤਪਾਲ ਪ੍ਰਾਸ਼ਰ ਦੀ 23ਵੀਂ ਬਰਸੀ ਉਨ੍ਹਾਂ ਦੀ ਯਾਦ 'ਚ ਬਣਾਏ ਡਾ. ਸੱਤਪਾਲ ਪ੍ਰਾਸ਼ਰ ਪਾਰਕ ਵਿਖੇ ਮਨਾਈ ਗਈ | ਇਸ ਮੌਕੇ ਡਾ. ਪ੍ਰਾਸ਼ਰ ਦੇ ਪਰਿਵਾਰਿਕ ਮੈਬਰਾਂ ਵਲੋਂ ਸਤਪਾਲ ਸ਼ਰਮਾ, ਰਾਕੇਸ਼ ਪ੍ਰਾਸ਼ਰ, ...

ਪੂਰੀ ਖ਼ਬਰ »

ਜ਼ਿਲ੍ਹਾ ਵਾਸੀ ਤੇਜ਼ੀ ਨਾਲ ਫ਼ੈਲ ਰਹੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਪ੍ਰਸ਼ਾਸਨ ਦਾ ਸਾਥ ਦੇਣ-ਸ਼ਰਮਾ

ਲੁਧਿਆਣਾ, 5 ਮਈ (ਪੁਨੀਤ ਬਾਵਾ)-ਜ਼ਿਲਾ ਲੋਕ ਸੰਪਰਕ ਦਫ਼ਤਰ ਲੁਧਿਆਣਾ ਦੇ ਫੇਸਬੁੱਕ ਅਧਿਕਾਰਤ ਪੇਜ 'ਤੇ ਲੁਧਿਆਣਾ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਦੂਸਰੀ ਬਹੁਤ ਹੀ ਜਿਆਦਾ ਖ਼ਤਰਨਾਕ ...

ਪੂਰੀ ਖ਼ਬਰ »

ਰਾਜ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਸਬਜ਼ੀ/ਫਲ ਵੇਚ ਰਹੇ ਆੜ੍ਹਤੀਆਂ 'ਤੇ ਪੁਲਿਸ ਨੇ ਕੀਤੀ ਸਖ਼ਤੀ

ਲੁਧਿਆਣਾ, 5 ਮਈ (ਅਮਰੀਕ ਸਿੰਘ ਬੱਤਰਾ)-ਨਵੀਂ ਸਬਜ਼ੀ ਮੰਡੀ ਵਿਚ ਰਾਜ ਸਰਕਾਰ ਦੀਆਂ ਹਦਾਇਤਾਂ ਅਤੇ ਕੋਵਿਡ-19 ਨਿਯਮਾਂ ਦੀਆਂ ਧੱਜੀਆਂ ਉਡਾਕੇ ਆਪਣੇ ਸ਼ੈਡਾਂ ਵਿਚ ਪ੍ਰਚੂਨ ਸਬਜ਼ੀ/ਫਲ੍ਹ ਵੇਚ ਰਹੇ ਆੜ੍ਹਤੀਆਂ 'ਤੇ ਬੁੱਧਵਾਰ ਪੁਲਿਸ ਵਲੋਂ ਸਖ਼ਤੀ ਕਰਦੇ ਹੋਏ ਮੰਡੀ ਅੰਦਰ ...

ਪੂਰੀ ਖ਼ਬਰ »

ਵੈਕਸੀਨ, ਕੋਰੋਨਾ ਦੀ ਬਿਮਾਰੀ ਨਾਲ ਲੜਣ ਦੀ ਤਾਕਤ ਪੈਦਾ ਕਰਦੀ ਹੈ-ਗੋਗਾ

ਲੁਧਿਆਣਾ, 5 ਮਈ (ਕਵਿਤਾ ਖੁੱਲਰ)-ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 298ਵੇਂ ਜਨਮ ਦਿਹਾੜੇ ਮੌਕੇ ਯੁਨਈਟਿਡ ਯੂਥ ਫ਼ੈਡਰੇਸ਼ਨ ਦੇ ਪ੍ਰਧਾਨ ਸੋਹਣ ਸਿੰਘ ਗੋਗਾ ਸਾਬਕਾ ਚੇਅਰਮੈਨ ਰਾਮਗੜ੍ਹੀਆ ਭਲਾਈ ਬੋਰਡ (ਪੰਜਾਬ ਸਰਕਾਰ) ਅਤੇ ਗੁਰਦੁਆਰਾ ਮਾਤਾ ...

ਪੂਰੀ ਖ਼ਬਰ »

ਰਾਧਾ ਸੁਆਮੀ ਸਤਿਸੰਗ ਘਰਾਂ ਦੇ ਪ੍ਰਬੰਧਕਾਂ ਨਾਲ ਵਿਧਾਇਕ ਤਲਵਾੜ ਨੇ ਕੀਤੀ ਮੀਟਿੰਗ

ਲੁਧਿਆਣਾ, 5 ਮਈ (ਕਵਿਤਾ ਖੁੱਲਰ)-ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵਲੋਂ ਬੀਤੇ ਦਿਨ ਰਾਧਾ ਸੁਆਮੀ ਸਤਿਸੰਗ ਘਰ ਦੇ ਜੋਨਲ ਸਕੱਤਰ ਨੂੰ ਮੌਜੂਦਾ ਸਮੇਂ ਕੋਰੋਨਾ ਦੀ ਆਈ ਦੂਜੀ ਲਹਿਰ ਦੇ ਚੱਲਦਿਆਂ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੇ ਇਲਾਜ ਸਬੰਧੀ ...

ਪੂਰੀ ਖ਼ਬਰ »

ਡਵੀਜ਼ਨਲ ਕਮਿਸ਼ਨਰ ਪਟਿਆਲਾ ਵਲੋਂ ਲੁਧਿਆਣਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਅਹਿਮ ਮੀਟਿੰਗ

ਲੁਧਿਆਣਾ, 5 ਮਈ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ ਵਿਚ ਕੋਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਜਾਣਕਾਰੀ ਲੈਣ ਲਈ ਅੱਜ ਪਟਿਆਲਾ ਡਵੀਜ਼ਨ ਦੇ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਕਿ੍ਸਚਨ ਯੂਨਾਈਟਿਡ ਫੈਡਰੇਸ਼ਨ ਦੀ ਅਹਿਮ ਮੀਟਿੰਗ ਅਲਬਰਟ ਦੂਆ ਦੀ ਪ੍ਰਧਾਨਗੀ 'ਚ ਹੋਈ

ਲੁਧਿਆਣਾ, 5 ਮਈ (ਕਵਿਤਾ ਖੁੱਲਰ)-ਕਿ੍ਸ਼ਚਨ ਯੂਨਾਈਟਿਡ ਫੈਡਰੇਸ਼ਨ ਦੀ ਅਹਿਮ ਮੀਟਿੰਗ ਪ੍ਰਧਾਨ ਅਲਬਰਟ ਦੂਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂਹ ਇਸਾਈ ਭਾਈਚਾਰੇ ਦੇ ਨੁਮਾਇੰਦੇ ਸ਼ਾਮਿਲ ਸਨ | ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਪ੍ਰਧਾਨ ਦੂਆ ਨੇ ਕਿਹਾ ਕਿ ...

ਪੂਰੀ ਖ਼ਬਰ »

ਭੋਲਾ ਗਰੇਵਾਲ ਨੇ ਕੋਰੋਨਾ ਵੈਕਸੀਨ ਟੀਕਾਕਰਨ ਕੈਂਪ ਲਗਾਇਆ

ਲੁਧਿਆਣਾ, 5 ਮਈ (ਕਵਿਤਾ ਖੁੱਲਰ)-ਹਲਕਾ ਪੂਰਬੀ ਵਿਖੇ ਕੌਂਸਲਰ ਬੀਬੀ ਬਲਵਿੰਦਰ ਕੌਰ ਗਰੇਵਾਲ ਪਤਨੀ ਦਲਜੀਤ ਸਿੰਘ ਭੋਲਾ ਗਰੇਵਾਲ ਦੇ ਦਫਤਰ 'ਚ ਕੋਰੋਨਾ ਵੈਕਸੀਨ ਟੀਕਾਕਰਨ ਕੈਂਪ ਲਗਾਇਆ ਗਿਆ | ਇਸ ਮੌਕੇ ਭੋਲਾ ਗਰੇਵਾਲ ਨੇ ਦੱਸਿਆ ਕਿ ਅੱਜ 300 ਲੋਕਾਂ ਦੇ ਟੀਕਾਕਰਨ ਕੀਤਾ ...

ਪੂਰੀ ਖ਼ਬਰ »

ਸ਼ਹਿਰ 'ਚ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਨਗਰ ਨਿਗਮ ਪ੍ਰਸ਼ਾਸਨ ਖਰੀਦੇਗਾ ਈ-ਰਿਕਸ਼ਾ, ਐਂਟੀ ਸਮੋਗ ਗੰਨਾ

ਲੁਧਿਆਣਾ, 5 ਮਈ (ਅਮਰੀਕ ਸਿੰਘ ਬੱਤਰਾ)-ਸ਼ਹਿਰ 'ਚ ਹਵਾ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ ਜਿਸ ਨੂੰ ਘੱਟ ਕਰਨ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਚਾਰ ਐਂਟੀ ਸਮੋਗ ਗੰਨ ਖਰੀਦਣ ਦਾ ਫੈਸਲਾ ਕੀਤਾ ਹੈ ਜਿਸ ਲਈ ਗੰਨ ਬਣਾਉਣ ਵਾਲੀਆਂ ਕੰਪਨੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ...

ਪੂਰੀ ਖ਼ਬਰ »

ਅਜ਼ਾਦ ਸਮਾਜ ਪਾਰਟੀ ਵਲੋਂ ਉੱਤਰ ਪ੍ਰਦੇਸ਼ ਪੰਚਾਇਤੀ ਚੋਣਾਂ 'ਚ ਬਿਹਤਰੀਨ ਪ੍ਰਦਰਸ਼ਨ-ਲਵਲੀ

ਲੁਧਿਆਣਾ, 5 ਮਈ (ਕਵਿਤਾ ਖੁੱਲਰ)-ਅਜ਼ਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਪਾਰਟੀ ਦੇ ਕੌਮੀ ਪ੍ਰਧਾਨ ਚੰਦਰ ਸ਼ੇਖਰ ਨੂੰ ਪਾਰਟੀ ਵਲੋਂ ਉੱਤਰ ਪ੍ਰਦੇਸ਼ ਪੰਚਾਇਤੀ ਚੋਣਾਂ ਵਿਚ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ...

ਪੂਰੀ ਖ਼ਬਰ »

ਕੋਵਿਡ ਮਿ੍ਤਕਾਂ ਦੇ ਸਸਕਾਰ ਲਈ 14 ਐਂਬੂਲੈਂਸਾਂ ਕੀਤੀਆਂ ਤਾਇਨਾਤ

ਲੁਧਿਆਣਾ, 5 ਮਈ (ਅਮਰੀਕ ਸਿੰਘ ਬੱਤਰਾ)-ਕੋਵਿਡ ਤੋਂ ਪੀੜ੍ਹਤ ਮਿ੍ਤਕਾਂ ਦੇ ਸੰਸਕਾਰ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਕੀਤੇ ਪ੍ਰਬੰਧਾਂ ਸਬੰਧੀ ਮੇਅਰ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ ਵਿਚ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ, ਕੌਂਸਲਰ ...

ਪੂਰੀ ਖ਼ਬਰ »

ਬਾੜੇਵਾਲ ਵਿਚ ਲਗਾਏ ਵੈਕਸੀਨ ਕੈਂਪ 'ਚ 300 ਤੋਂ ਜ਼ਿਆਦਾ ਸ਼ਹਿਰੀਆਂ ਨੇ ਲਗਵਾਈ ਵੈਕਸੀਨ

ਲੁਧਿਆਣਾ, 5 ਮਈ (ਪਰਮਿੰਦਰ ਸਿੰਘ ਆਹੂਜਾ) -ਭਾਰਤੀ ਜਨਤਾ ਪਾਰਟੀ ਵਲੋਂ ਬਾੜੇਵਾਲ ਵਿਚ ਕੋਰੋਨਾ ਵਾਇਰਸ ਟੀਕਾਕਰਨ ਕੈਂਪ ਲਗਾਇਆ ਗਿਆ ਜਿਸ ਵਿਚ ਤਿੰਨ ਸੌ ਤੋਂ ਵਧੇਰੇ ਲੋਕਾਂ ਨੇ ਵੈਕਸੀਨ ਲਗਵਾਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ...

ਪੂਰੀ ਖ਼ਬਰ »

ਪੰਜਾਬ 'ਚ ਸਮੁੱਚਾ ਸਰਬਪੱਖੀ ਵਿਕਾਸ ਕੇਵਲ ਅਕਾਲੀ ਦਲ ਵਲੋਂ ਹੀ ਕੀਤਾ ਗਿਆ-ਸ਼ਿਵਾਲਿਕ

ਹੰਬੜਾਂ, 5 ਮਈ (ਹਰਵਿੰਦਰ ਸਿੰਘ ਮੱਕੜ)-ਪੰਜਾਬ ਵਿਚ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸੱਤਾ ਵਿਚ ਆਈ, ਉਦੋਂ-ਉਦੋਂ ਹੀ ਪੰਜਾਬ ਦਾ ਸਮੁੱਚਾ ਸਰਬਪੱਖੀ ਵਿਕਾਸ ਹੋਇਆ ਹੈ | ਕਾਂਗਰਸ ਪਾਰਟੀ ਵਲੋਂ ਲੋਕਾਂ ਨੂੰ ਬਹੁਤ ਵੱਡੇ ਲਾਰੇ ਤੇ ਸਬਜ਼ਬਾਗ ਦਿਖਾ ਕੇ ...

ਪੂਰੀ ਖ਼ਬਰ »

ਸ਼ਿਵਾਲਿਕ ਵਲੋਂ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਸ਼ੁਰੂ ਕੀਤੇ ਜਾਣ ਵਾਲੇ ਆਕਸੀਜਨ ਲੰਗਰ ਦੇ ਪ੍ਰਬੰਧਾਂ ਦਾ ਜਾਇਜ਼ਾ

ਆਲਮਗੀਰ, 5 ਮਈ (ਜਰਨੈਲ ਸਿੰਘ ਪੱਟੀ)-ਦੇਸ਼ ਅੰਦਰ ਚੱਲ ਰਹੀ ਕੋਰੋਨਾ ਮਹਾਂਮਾਰੀ ਦੌਰਾਨ ਆਮ ਲੋਕਾਂ ਨੂੰ ਹਸਪਤਾਲਾਂ ਵਿਚ ਬੈਡ ਅਤੇ ਆਕਸੀਜਨ ਦੀ ਆ ਰਹੀ ਮੁਸ਼ਕਿਲ ਨੂੰ ਵੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੁਧਿਆਣਾ ਦੇ ਆਸ-ਪਾਸ ਵਾਲੇ ਇਲਾਕੇ ...

ਪੂਰੀ ਖ਼ਬਰ »

ਪ੍ਰਾਈਵੇਟ ਬੱਸ ਕੰਪਨੀਆਂ ਵਲੋਂ ਪ੍ਰਵਾਸੀ ਮਜ਼ਦੂਰਾਂ ਦੀ ਭਾਰੀ ਲੁੱਟ-ਖਸੁੱਟ

ਲੁਧਿਆਣਾ, 5 ਮਈ (ਪਰਮਿੰਦਰ ਸਿੰਘ ਆਹੂਜਾ)-ਲਾਕਡਾਊਨ ਦੀ ਸੰਭਾਵਨਾ ਨੂੰ ਵੇਖਦਿਆਂ ਹੋਇਆਂ ਪਰਵਾਸੀ ਮਜ਼ਦੂਰ ਭਾਰੀ ਗਿਣਤੀ ਵਿਚ ਉੱਤਰ ਪ੍ਰਦੇਸ਼ ਅਤੇ ਬਿਹਾਰ ਆਪਣੇ ਪਿੰਡਾਂ ਨੂੰ ਵਾਪਸ ਜਾ ਰਹੇ ਹਨ, ਜਿਸ ਦਾ ਫ਼ਾਇਦਾ ਪ੍ਰਾਈਵੇਟ ਬੱਸ ਕੰਪਨੀਆਂ ਵਲੋਂ ਚੁੱਕਿਆ ਜਾ ਰਿਹਾ ...

ਪੂਰੀ ਖ਼ਬਰ »

ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਾਡੇਸ਼ਨ ਨੇ ਮਨਾਇਆ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 298ਵਾਂ ਜਨਮ ਦਿਹਾੜਾ

ਲੁਧਿਆਣਾ, 5 ਮਈ (ਕਵਿਤਾ ਖੁੱਲਰ)-ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਾਡੇਸ਼ਨ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 298ਵਾਂ ਜਨਮ ਦਿਹਾੜਾ ਸਰਪ੍ਰਸਤ ਚਰਨਜੀਤ ਸਿੰਘ ਵਿਸ਼ਵਕਰਮਾ, ਪ੍ਰਧਾਨ ਰਣਜੀਤ ਸਿੰਘ ਮਠਾੜੂ ਤੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ ਦੀ ਦੇਖ ...

ਪੂਰੀ ਖ਼ਬਰ »

ਲਾਈਵ ਪ੍ਰੋਗਰਾਮ ਵਿਚ ਪੀ.ਏ.ਯੂ. ਦੇ ਮਾਹਿਰਾਂ ਨੇ ਝੋਨੇ ਦੀ ਤੰਦਰੁਸਤ ਪਨੀਰੀ ਤਿਆਰ ਕਰਨ ਸਬੰਧੀ ਦਿੱਤੀ ਜਾਣਕਾਰੀ

ਲੁਧਿਆਣਾ, 5 ਮਈ (ਪੁਨੀਤ ਬਾਵਾ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਹਰ ਬੁੱਧਵਾਰ ਕਿਸਾਨਾਂ, ਵਿਗਿਆਨੀਆਂ ਅਤੇ ਵਿਦਿਆਰਥੀਆਂ ਦਾ ਹਰਮਨ ਪਿਆਰਾ ਪ੍ਰੋਗਰਾਮ ਪੀ.ਏ.ਯੂ. ਲਾਈਵ ਚਲਾਇਆ ਜਾਂਦਾ ਹੈ | ਅੱਜ ਦੇ ਇਸ ਅੰਕ ਵਿਚ ਝੋਨੇ ਦੀ ਤੰਦਰੁਸਤ ਪਨੀਰੀ ਤਿਆਰ ਕਰਨ ਸਬੰਧੀ ...

ਪੂਰੀ ਖ਼ਬਰ »

ਹਲਕਾ ਆਤਮ ਨਗਰ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ-ਵਿਧਾਇਕ ਬੈਂਸ

ਲੁਧਿਆਣਾ, 5 ਮਈ (ਕਵਿਤਾ ਖੁੱਲਰ)-ਲੋਕ ਇਨਸਾਫ਼ ਪਾਰਟੀ ਦੇ ਮੁੱਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੌਂਸਲਰ ਕੋਟੇ ਵਿਚੋਂ 40 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 50 ਦੀ ਗਲੀ ਨੰਬਰ 1 ਅਤੇ ਵਿਸ਼ਕਰਮਾ ਕਾਲੋਨੀ ਵਿਚ ਸੀਮੇਟ ਨਾਲ ਬਣਨ ਵਾਲੀਆਂ 8 ...

ਪੂਰੀ ਖ਼ਬਰ »

ਆਹ ਦਿਨ ਵੀ ਦੇਖਣੇ ਪੈਣੇ ਸਨ!

ਲੁਧਿਆਣਾ, 5 ਮਈ (ਸਲੇਮਪੁਰੀ)-ਪ੍ਰਾਪਤ ਜਾਣਕਾਰੀ ਅਨੁਸਾਰ ਗੁੜਗਾਓਾ ਤੋਂ ਲੁਧਿਆਣਾ ਤੱਕ ਕੋਰੋਨਾ ਪੀੜ੍ਹਤ ਵਲੋਂ ਨੂੰ ਲਿਆਉਣ ਲਈ ਐਬੁਲੈਂਸਾਂ ਦੇ ਪ੍ਰਬੰਧਕਾਂ ਵਲੋਂ ਜੋ ਲੁੱਟ ਮਚਾਈ ਹੋਈ ਹੈ, ਨੂੰ ਵਰਨਣ ਕਰਨਾ ਮੁਸ਼ਕਿਲ ਜਾਪਦਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਧਣ ਕਾਰਨ ਲੋਕ ਪ੍ਰੇਸ਼ਾਨ

ਲੁਧਿਆਣਾ, 5 ਮਈ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿਧ ਕਾਰੋਬਾਰੀਆਂ ਅਤੇ ਆਮ ਲੋਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਜਰੂਰੀ ਵਸਤੂਆਂ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵੱਧਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ...

ਪੂਰੀ ਖ਼ਬਰ »

-ਮਾਮਲਾ ਪੋਸਟਰ ਲਗਾ ਕੇ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਦਾ-
ਜ਼ਿੰਮੇਵਾਰ ਕੰਪਨੀਆਂ ਖ਼ਿਲਾਫ਼ ਐਫ. ਆਈ. ਆਰ. ਦਰਜ ਕਰਾਉਣ ਦੇ ਦਿੱਤੇ ਨਿਰਦੇਸ਼

ਲੁਧਿਆਣਾ, 5 ਮਈ (ਅਮਰੀਕ ਸਿੰਘ ਬੱਤਰਾ)-ਸ਼ਹਿਰ ਵਿਚ ਨਿੱਜੀ ਅਤੇ ਸਰਕਾਰੀ ਜਾਇਦਾਦ ਤੇ ਗੈਰ ਕਾਨੂੰਨੀ ਤੌਰ ਤੇ ਪੋਸਟਰ ਲਗਾਕੇ ਇਸ਼ਤਿਹਾਰਬਾਜੀ ਕਰ ਰਹੀਆਂ ਕੰਪਨੀਆਂ ਖਾਸਕਰ ਕੋਚਿੰਗ ਸੈਂਟਰ ਅਤੇ ਇਮੀਗਰੇਸ਼ਨ ਕੰਪਨੀਆਂ ਵਿਰੁੱਧ ਨਗਰ ਨਿਗਮ ਪ੍ਰਸ਼ਾਸਨ ਵਲੋਂ ਐਫ. ਆਈ. ...

ਪੂਰੀ ਖ਼ਬਰ »

ਲਾਕਡਾਊਨ ਦੌਰਾਨ ਵਿਦੇਸ਼ਾ ਵਾਂਗ ਦੇਸ਼ ਵਾਸੀਆਂ ਦੀ ਆਰਥਿਕ ਸਹਾਇਤਾ ਕਰਨ ਸਰਕਾਰਾਂ-ਹਰਜਾਪ ਗਿੱਲ

ਲੁਧਿਆਣਾ, 5 ਮਈ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ਼ ਪਾਰਟੀ ਦੇ ਸਟੂਡੈਂਟ ਵਿੰਗ ਦੇ ਸੂਬਾ ਪ੍ਰਧਾਨ ਹਰਜਾਪ ਸਿੰਘ ਗਿੱਲ ਨੇ ਪੰਜਾਬ ਵਿਚ ਲਾਏ ਗਏ ਮਿੰਨੀ ਲਾਕਡਾਊਨ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕਿ ਪਿਛਲੇ ਸਾਲ ਵੀ ਲਾਕਡਾਊਨ ਲਾਇਆ ਗਿਆ ਸੀ ਅਤੇ ਉਸ ਤੋਂ ਸਾਬਤ ...

ਪੂਰੀ ਖ਼ਬਰ »

ਵਿਆਹੁਤਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਮਾਂ-ਪੁੱਤਰ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 5 ਮਈ (ਪਰਮਿੰਦਰ ਸਿੰਘ ਆਹੂਜਾ)-ਵਿਆਹੁਤਾ ਨੂੰ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਮਿ੍ਤਕ ਦੇ ਪਤੀ ਅਤੇ ਉਸਦੀ ਸੱਸ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਮਿ੍ਤਕ ਲੜਕੀ ਪੂਰਵਾ ਦੀ ਮਾਤਾ ਰਾਜ ਰਾਣੀ ਵਾਸੀ ਦਿੱਲੀ ਦੀ ...

ਪੂਰੀ ਖ਼ਬਰ »

ਚੋਣਾਂ ਦੌਰਾਨ ਵਾਅਦੇ ਕਰਨ ਵਾਲੇ ਆਗੂ ਸਰਕਾਰ ਬਣਨ 'ਤੇ ਸਹੂਲਤਾਂ ਮੁਹੱਈਆ ਕਰਾਉਣ ਤੋਂ ਹੱਥ ਖਿੱਚ ਲੈਂਦੇ ਹਨ-ਮੱਕੜ

ਲੁਧਿਆਣਾ, 5 ਮਈ (ਕਵਿਤਾ ਖੁੱਲਰ)-ਮਾਡਲ ਟਾਊਨ ਐਕਸਟੈਨਸ਼ਨ ਬਲਾਕ-ਏ (400 ਵਰਗ ਗਜ) ਦੇ ਪ੍ਰਧਾਨ ਸੁਰਿੰਦਰ ਸਿੰਘ ਮੱਕੜ ਨੇ ਕਿਹਾ ਹੈ ਕਿ ਚੋਣਾਂ ਦੌਰਾਨ ਵੱਡੇ ਵੱਡੇ ਵਾਅਦੇ ਕਰਨ ਵਾਲੇ ਆਗੂ ਸਰਕਾਰ ਬਨਣ ਤੇ ਸਭ ਭੁੱਲ ਜਾਂਦੇ ਹਨ, ਇਥੋਂ ਤੱਕ ਕਿ ਸਿਹਤ ਸਹੂਲਤਾਂ ਮੁਹੱਈਆ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਮਾਲ ਕਾਨੂੰਗੋ ਅਤੇ ਪਟਵਾਰੀ ਅੱਜ ਤੋਂ ਸਮੂਹਿਕ ਛੁੱਟੀ 'ਤੇ ਜਾਣਗੇ

ਲੁਧਿਆਣਾ, 5 ਮਈ (ਸਲੇਮਪੁਰੀ)-ਪੰਜਾਬ ਸਰਕਾਰ ਦੇ ਮਾਲ ਵਿਭਾਗ ਵਿਚ ਤਾਇਨਾਤ ਕਾਨੂੰਗੋਆਂ ਅਤੇ ਪਟਵਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਅੱਜ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟ ਕੀਤਾ ਗਿਆ | ਕਾਨੂੰਗੋਆਂ ਦੀ ਸੂਬਾਈ ਜਥੇਬੰਦੀ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ, ...

ਪੂਰੀ ਖ਼ਬਰ »

ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਇਆ

ਲੁਧਿਆਣਾ, 5 ਮਈ (ਪੁਨੀਤ ਬਾਵਾ)-ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ ਜਨਮ ਦਿਹਾੜਾ ਹਲਕਾ ਆਤਮ ਨਗਰ ਵਿਖੇ ਸ਼ੋ੍ਰਮਣੀ ਅਕਾਲੀ ਦਲ ਹਲਕਾ ਆਤਮ ਨਗਰ ਤੇ ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫ਼ਿਕੋ) ਦੇ ...

ਪੂਰੀ ਖ਼ਬਰ »

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 298ਵਾਂ ਜਨਮ ਦਿਹਾੜਾ ਮਨਾਇਆ

ਲੁਧਿਆਣਾ, 5 ਮਈ (ਕਵਿਤਾ ਖੁੱਲਰ/ਪੁਨੀਤ ਬਾਵਾ)-ਮਹਾਨ ਸਿੱਖ ਜਰਨੈਲ ਅਤੇ ਰਾਮਗੜ੍ਹੀਆ ਮਿਸਲ ਦੇ ਬਾਨੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 298ਵਾਂ ਜਨਮ ਦਿਹਾੜਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ ਜੱਥੇਦਾਰ ...

ਪੂਰੀ ਖ਼ਬਰ »

ਲੱਖਾਂ ਲੋਕ ਜੁੜੇ ਹੋਏ ਹਨ, ਰਾਸ਼ਨ ਡਿਪੂਆਂ ਨਾਲ

ਲੁਧਿਆਣਾ, 5 ਮਈ (ਜੁਗਿੰਦਰ ਸਿੰਘ ਅੋਰੜਾ)-ਖੁਰਾਕ ਸਪਲਾਈ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਲ੍ਹਾ ਲੁਧਿਆਣਾ ਵਿਚ ਦੋ ਹਜ਼ਾਰ ਦੇ ਕਰੀਬ ਰਾਸ਼ਨ ਡਿਪੂ ਚੱਲ ਰਹੇ ਹਨ, ਜਿਹਨਾਂ ਤੋਂ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤਹਿਤ ਖਪਤਕਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ...

ਪੂਰੀ ਖ਼ਬਰ »

ਆਸਾਨੀ ਨਾਲ ਮਿਲ ਰਿਹਾ ਹੈ ਖਪਤਕਾਰਾਂ ਨੂੰ ਦੂਸਰਾ ਰਸੋਈ ਗੈਸ ਸਿਲੰਡਰ

ਲੁਧਿਆਣਾ, 5 ਮਈ (ਜੁਗਿੰਦਰ ਸਿੰਘ ਅੋਰੜਾ)-ਗੈਸ ਕੰਪਨੀਆਂ ਵਲੋਂ ਦਿੱਤੀ ਸਹੂਲਤ ਅਨੁਸਾਰ ਖਪਤਕਾਰਾਂ ਨੂੰ ਦੂਸਰਾ ਰਸੋਈ ਗੈਸ ਸਿਲੈਂਡਰ ਜਿਸਨੂੰ ਡੀ.ਬੀ.ਸੀ. ਵੀ ਕਿਹਾ ਜਾਂਦਾ ਹੈ ਆਸਾਨੀ ਨਾਲ ਮਿਲ ਰਿਹਾ ਹੈ, ਕੋਈ ਵੀ ਖਪਤਕਾਰ ਜਿਸ ਕੋਲੋ ਪਹਿਲਾਂ ਇਕ ਸਿਲੈਂਡਰ ਹੈ, ਉਹ ...

ਪੂਰੀ ਖ਼ਬਰ »

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਲੋਂ ਕੋਰੋਨਾ ਪ੍ਰਭਾਵਿਤ ਇਲਾਕਿਆਂ 'ਚ ਲੰਗਰ ਵਰਤਾਉਣ ਦੀ ਸ਼ੁਰੂ ਕੀਤੀ ਸੇਵਾ

ਲੁਧਿਆਣਾ, 5 ਮਈ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਲੋਂ ਕੋਰੋਨਾ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਲੰਗਰ ਸੇਵਾ ਦੀ ਸ਼ੁਰੂਆਤ ਕੀਤੀ ਹੈ | ਲੰਗਰ ਸੇਵਾ ਦੀ ਸ਼ੁਰੂਆਤ ਮੌਕੇ ਪਹਿਲਾਂ ਸੰਗਤੀ ਰੂਪ ਵਿਚ ਸਰਬੱਤ ਦੇ ਭਲੇ ਲਈ ਅਰਦਾਸ ...

ਪੂਰੀ ਖ਼ਬਰ »

ਇਮਾਰਤਾਂ ਦੀ ਉਸਾਰੀ ਲਈ ਜ਼ਮੀਨ ਹੇਠਲੇ ਪਾਣੀ ਦੀ ਦੁਰਵਰਤੋਂ ਕਰ ਰਹੇ ਉਸਾਰੀਕਰਤਾਵਾਂ ਦੀ ਹੁਣ ਖ਼ੈਰ ਨਹੀਂ

ਲੁਧਿਆਣਾ, 5 ਮਈ (ਅਮਰੀਕ ਸਿੰਘ ਬੱਤਰਾ)-ਇਮਾਰਤਾਂ ਦੀ ਉਸਾਰੀ ਲਈ ਜ਼ਮੀਨ ਹੇਠਲਾ ਸਾਫ਼ ਪਾਣੀ ਵਰਤ ਰਹੇ ਲੋਕਾਂ ਦੀ ਹੁਣ ਖੈਰ ਨਹੀਂ ਓ ਐਂਡ ਐਮ ਸੈਲ ਵਲੋਂ ਅਜਿਹਾ ਕਰ ਰਹੇ ਲੋਕਾਂ ਦੇ ਸਬਮਰਸੀਬਲ ਪੰਪ ਅਤੇ ਪਾਣੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ | ...

ਪੂਰੀ ਖ਼ਬਰ »

ਸਰਪੰਚ ਬਲਵੀਰ ਸਿੰਘ ਝੱਮਟ ਨੂੰ ਸਦਮਾ, ਤਾਏ ਦਾ ਦਿਹਾਂਤ

ਇਯਾਲੀ/ਥਰੀਕੇ, 5 ਮਈ (ਮਨਜੀਤ ਸਿੰਘ ਦੁੱਗਰੀ)-ਪਿੰਡ ਝੱਮਟ ਦੇ ਸਰਪੰਚ ਅਤੇ ਲੁਧਿਆਣਾ ਬਲਾਕ 1 ਦੀ ਸਰਪੰਚ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਝੱਮਟ ਨੂੰ ਉਦੋਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਤਾਇਆ ਸੰਗਤ ਸਿੰਘ (66) ਦਾ ਅਚਾਨਕ ਦੇਹਾਂਤ ਹੋ ਗਿਆ | ਉਨ੍ਹਾਂ ਦੀ ...

ਪੂਰੀ ਖ਼ਬਰ »

ਨਾਮ ਸਿਮਰਨ ਅਭਿਆਸ ਸਮਾਗਮ ਕਰਵਾਇਆ

ਲੁਧਿਆਣਾ, 5 ਮਈ (ਕਵਿਤਾ ਖੁੱਲਰ)-ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਲਈ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡ ਗੰਜ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਸੰਗਤਾਂ ਨੂੰ ਰਾਗੀ ਜੱਥਿਆਂ ਅਨਮੋਲ ਸਿੰਘ ...

ਪੂਰੀ ਖ਼ਬਰ »

ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਕਾਰਨ ਮੁਲਾਜ਼ਮ ਤੇ ਪੈਨਸ਼ਨਰਾਂ ਵਿਚ ਖੁਸ਼ੀ ਦੀ ਲਹਿਰ-ਪ੍ਰਧਾਨ ਸਵਰਨ ਸਿੰਘ (ਇੰਟਕ)

ਲੁਧਿਆਣਾ, 5 ਮਈ (ਕਵਿਤਾ ਖੁੱਲਰ)-ਇੰਟਕ ਦੇ ਪ੍ਰਧਾਨ ਤੇ ਪਲੈਨਿੰਗ ਬੋਰਡ ਦੇ ਮੈਂਬਰ ਸਵਰਨ ਸਿੰਘ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਆਉਣ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਉਨ੍ਹਾਂ ਦੇ ਤਪਤੇ ਹਿਰਦੈ ...

ਪੂਰੀ ਖ਼ਬਰ »

ਤਾਲਾਬੰਦੀ ਅਤੇ ਕਰਫਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ 30 ਖ਼ਿਲਾਫ਼ ਕੇਸ ਦਰਜ

ਲੁਧਿਆਣਾ, 5 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਲਾਕਡਾਊਨ ਅਤੇ ਕਰਫਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ 30 ਵਿਅਕਤੀਆਂ ਖਲਿਾਫ਼ ਕੇਸ ਦਰਜ ਕਰਕੇ 16 ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਥਾਣਾ ਦਰੇਸੀ ਦੀ ਪੁਲਿਸ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX