ਤਾਜਾ ਖ਼ਬਰਾਂ


ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੋ ਮੁਲਾਜ਼ਮਾਂ 'ਤੇ ਲੱਗੇ ਗੰਭੀਰ ਦੋਸ਼,ਮਿਲੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ
. . .  24 minutes ago
ਜੈਤੋ, 15 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੀਆਂ ਸੰਗਤਾਂ ਵੱਲੋਂ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੋ ਮੁਲਾਜ਼ਮਾਂ 'ਤੇ ਕਥਿਤ ਤੋਰ 'ਤੇ ਨਸ਼ੇ ਆਦਿ ਦਾ ਸੇਵਨ ਕਰਨ ਦਾ ...
ਵਿਜੇ ਇੰਦਰ ਸਿੰਗਲਾ ਨੇ ਐਨ. ਐਮ. ਐਮ. ਐੱਸ. ਪ੍ਰੀਖਿਆ ’ਚੋਂ ਪੰਜਾਬ ਦੀ ਅੱਵਲ ਵਿਦਿਆਰਥਣ ਨੂੰ ਕੀਤਾ ਸਨਮਾਨਿਤ
. . .  about 1 hour ago
ਚੰਡੀਗੜ੍ਹ , 15 ਜੂਨ - ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਪਟਿਆਲਾ ਦੀ ਵਿਦਿਆਰਥਣ ਜੋਤੀ ਨੂੰ ਐਨ. ਐਮ. ਐਮ. ਐੱਸ .ਪ੍ਰੀਖਿਆ ...
ਚੰਡੀਗੜ੍ਹ ਪ੍ਰਸ਼ਾਸਨ ਦੀਆਂ ਹਦਾਇਤਾਂ
. . .  about 1 hour ago
ਕੈਪਟਨ ਵਲੋਂ ਕੋਰੋਨਾ ਦੀ ਤੀਜੀ ਲਹਿਰ ਤੇ ਡੈਲਟਾ ਦੇ ਵੱਧ ਰਹੇ ਪ੍ਰਭਾਵ ਨੂੰ ਲੈ ਕੇ ਤਿਆਰੀ ਦੇ ਆਦੇਸ਼
. . .  about 1 hour ago
ਚੰਡੀਗੜ੍ਹ, 15 ਜੂਨ(ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ: ਗਗਨਦੀਪ ਕੰਗ ਦੀ ਅਗਵਾਈ ਵਾਲੇ....
ਚੰਡੀਗੜ੍ਹ : ਆਪ ਤੇ ਸ਼੍ਰੋਮਣੀ ਅਕਾਲੀ ਦਲ ਵੈਕਸੀਨ ਤੇ ਫ਼ਤਿਹ ਕਿੱਟ ਘੁਟਾਲੇ 'ਤੇ ਕਰ ਰਹੇ ਸਿਆਸਤ - ਕੈਪਟਨ
. . .  about 2 hours ago
ਮੁੱਖ ਮੰਤਰੀ ਵਲੋਂ 21 ਜੂਨ ਤੋਂ ਸਕੂਲਾਂ ਤੇ ਕਾਲਜਾਂ 'ਚ ਅਧਿਆਪਕਾਂ ਤੇ 18-45 ਸਾਲ ਦੀ ਉਮਰ ਵਰਗ ਦੇ ਵਿਦਿਆਰਥੀਆਂ ਨੂੰ ਟੀਕਾਕਰਨ ਦੇ ਆਦੇਸ਼
. . .  about 2 hours ago
ਚੰਡੀਗੜ੍ਹ, 15 ਜੂਨ(ਮਾਨ) - ਮੁੱਖ ਮੰਤਰੀ ਵਲੋਂ 21 ਜੂਨ ਤੋਂ ਸਕੂਲਾਂ ਅਤੇ ਕਾਲਜਾਂ 'ਚ....
ਕੱਲ੍ਹ ਤੋਂ ਪੰਜਾਬ ਸਰਕਾਰ ਦੀਆਂ ਕੋਰੋਨਾ ਦੀਆਂ ਨਵੀਆਂ ਹਦਾਇਤਾਂ
. . .  about 2 hours ago
ਬਿਸਤ ਦੁਆਬ ਨਹਿਰ 'ਚ ਦੇਰ ਰਾਤ ਡਿੱਗੇ ਨੰਗਲ ਦੇ ਨੌਜਵਾਨ ਦੀ ਲਾਸ਼ ਮਿਲੀ
. . .  about 3 hours ago
ਕੋਟ ਫ਼ਤੂਹੀ, 15 ਜੂਨ (ਅਵਤਾਰ ਸਿੰਘ ਅਟਵਾਲ)-ਇੱਥੋਂ ਨਜ਼ਦੀਕੀ ਪਿੰਡ ਪਚਨੰਗਲਾਂ ਦੇ ਬਿਸਤ ਦੁਆਬ ਨਹਿਰ ਦੇ ਪੁਲ ਦੇ ਕਰੀਬ ਪਿੰਡ ਨੰਗਲ ਦਾ 27 ਸਾਲਾਂ ਨੌਜਵਾਨ ਦੇਰ ਸ਼ਾਮ ਡਿਗ ਪਿਆ ਸੀ, ਜਿਸ ਦੀ ਲਾਸ਼ ਬਾਅਦ ਦੁਪਹਿਰ ...
ਦੇਸ਼ ਵਿਚ ਕੁੱਲ 26 ਕਰੋੜ ਲੋਕਾਂ ਨੂੰ ਲੱਗ ਚੁਕੀ ਹੈ ਵੈਕਸੀਨ - ਸਿਹਤ ਮੰਤਰਾਲਾ
. . .  about 4 hours ago
ਨਵੀਂ ਦਿੱਲੀ 15 ਜੂਨ - ਲਵ ਅਗਰਵਾਲ, ਸੰਯੁਕਤ ਸਕੱਤਰ ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਹੁਣ ਤੱਕ ਦੇਸ਼ ਵਿਚ ਕੁੱਲ 26 ਕਰੋੜ ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ ।
ਮੰਗਾਂ ਮਨਾਉਣ ਲਈ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੇ ਸਾਥੀ ਓਵਰ ਬ੍ਰਿਜ ’ਤੇ ਚੜ੍ਹੇ
. . .  about 4 hours ago
ਪਟਿਆਲਾ ,15 ਜੂਨ (ਧਰਮਿੰਦਰ ਸਿੰਘ ਸਿੱਧੂ)-ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ’ਤੇ ਹੋਏ ਲਾਠੀਚਾਰਜ ਤੇ ਪੁਲਿਸ ਨਾਲ ਹੋਈ ਧੱਕਾ ਮੁੱਕੀ ਉਪਰੰਤ ਈ .ਟੀ .ਟੀ .ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ...
ਪ੍ਰਦਰਸ਼ਨ ਦੌਰਾਨ ਅਕਾਲੀ ਦਲ ਤੇ ਬਸਪਾ ਵਰਕਰਾਂ 'ਤੇ ਮਾਰੀਆਂ ਗਈਆਂ ਪਾਣੀ ਦੀਆਂ ਬੁਛਾੜਾਂ ਤੇ ਹੋਇਆ ਲਾਠੀਚਾਰਜ
. . .  about 4 hours ago
ਚੰਡੀਗੜ੍ਹ, 15 ਜੂਨ - ਸ਼੍ਰੋਮਣੀ ਅਕਾਲੀ ਦਲ (ਬ) ਤੇ ਬਹੁਜਨ ਸਮਾਜ ਪਾਰਟੀ ਵਲੋਂ ਅੱਜ ਵੱਡੀ ਪੱਧਰ 'ਤੇ ਸੂਬੇ ਦੀ ਕੈਪਟਨ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ...
ਕਿਸਾਨਾਂ ਨੇ ਭਾਜਪਾ ਆਗੂ ਸੁਰਜੀਤ ਜਿਆਣੀ ਦਾ ਕੀਤਾ ਘਿਰਾਓ, ਦਿਖਾਈਆਂ ਚੂੜੀਆਂ
. . .  about 5 hours ago
ਫ਼ਾਜ਼ਿਲਕਾ ,15 ਜੂਨ (ਪ੍ਰਦੀਪ ਕੁਮਾਰ) - ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਅੱਜ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਦਾ ਘਿਰਾਓ ਕੀਤਾ ਗਿਆ ਅਤੇ ਚੂੜੀਆਂ ਦਿਖਾਈਆਂ...
ਸ਼੍ਰੋਮਣੀ ਅਕਾਲੀ ਦਲ (ਬ) ਤੇ ਬਸਪਾ ਵਲੋਂ ਕੈਪਟਨ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ
. . .  about 5 hours ago
ਚੰਡੀਗੜ੍ਹ, 15 ਜੂਨ - ਸ਼੍ਰੋਮਣੀ ਅਕਾਲੀ ਦਲ (ਬ) ਤੇ ਬਹੁਜਨ ਸਮਾਜ ਪਾਰਟੀ ਵਲੋਂ ਅੱਜ ਵੱਡੀ ਪੱਧਰ 'ਤੇ ਸੂਬੇ ਦੀ ਕੈਪਟਨ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸ. ਸੁਖਬੀਰ ਸਿੰਘ ਬਾਦਲ ਸਮੇਤ ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਹਿਰਾਸਤ ਵਿਚ ਲਿਆ ਗਿਆ। ਦਰਅਸਲ, ਕੈਪਟਨ...
ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨਾਲ ਪੁਲਿਸ ਵਲੋਂ ਧੱਕਾ ਮੁੱਕੀ
. . .  about 5 hours ago
ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ) - ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਵਲੋਂ ਮੋਤੀ ਮਹਿਲ ਦਾ ਘਿਰਾਓ ਕਰਨ ਤੋਂ ਰੋਕਦਿਆਂ ਪੁਲਿਸ ਵਲੋਂ ਧੱਕਾ ਮੁੱਕੀ ਕਰਕੇ ਧਰਨਾਕਾਰੀਆਂ ਨੂੰ ਬੱਸਾਂ ਵਿਚ ਬਿਠਾ ਕੇ ਲੈ ਜਾਇਆ...
ਹਰਿਆਣਾ ਦੇ ਸਕੂਲਾਂ ਵਿਚ ਛੁੱਟੀਆਂ 'ਚ ਕੀਤਾ ਗਿਆ 15 ਦਿਨਾਂ ਦਾ ਵਾਧਾ
. . .  about 5 hours ago
ਚੰਡੀਗੜ੍ਹ, 15 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਸਾਰੇ ਸਕੂਲਾਂ ਵਿਚ 15 ਦਿਨਾਂ ਲਈ ਛੁੱਟੀਆਂ 'ਚ ਵਾਧਾ ਕੀਤਾ ਗਿਆ ਹੈ। ਹੁਣ 30 ਜੂਨ ਤੱਕ ਸਕੂਲਾਂ ਵਿਚ ਛੁੱਟੀਆਂ...
ਆਪ ਨੇ ਕੈਪਟਨ ਸਰਕਾਰ ਖ਼ਿਲਾਫ਼ ਆਰੰਭੀ ਭੁੱਖ ਹੜਤਾਲ
. . .  about 6 hours ago
ਸੰਗਰੂਰ, 15 ਜੂਨ (ਦਮਨਜੀਤ ਸਿੰਘ) - ਆਮ ਆਦਮੀ ਪਾਰਟੀ ਵਲੋਂ ਪੰਜਾਬ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਉੱਤੇ ਦਲਿਤ ਵਿਦਿਆਰਥੀਆਂ ਦੇ 64 ਕਰੋੜ ਰੁਪਏ ਦੇ ਵਜ਼ੀਫ਼ੇ ਘੋਟਾਲੇ ਦੇ ਦੋਸ਼ ਲਗਾਉਂਦਿਆਂ ਸੂਬੇ ਭਰ ਵਿਚ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਦੇ ਚੱਲਦਿਆਂ ਅੱਜ ਸੰਗਰੂਰ ਵਿਖੇ ਵੀ ਆਪ ਆਗੂਆਂ...
ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਮੋਤੀ ਮਹਿਲ ਵੱਲ ਨੂੰ ਵਧੇ
. . .  about 6 hours ago
ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ) - ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਜਿੱਥੇ ਸੰਗਰੂਰ ਵਿਖੇ ਪੰਜ ਮਹੀਨਿਆਂ ਤੋਂ ਧਰਨਾ ਦੇ ਰਹੇ ਹਨ ਤੇ ਦੂਜੇ ਪਾਸੇ 86 ਦਿਨਾਂ ਤੋਂ ਪਟਿਆਲਾ ਟਾਵਰ ਦੇ ਉੱਪਰ ਸੁਰਿੰਦਰਪਾਲ ਗੁਰਦਾਸਪੁਰ ਸਿਹਤ ਵਿਗੜਨ ਦੇ ਬਾਵਜੂਦ...
ਗੈਂਗਸਟਰ ਜੈਪਾਲ ਭੁੱਲਰ ਦੇ ਮਾਮਲੇ 'ਚ ਪਿਤਾ ਨੇ ਅਦਾਲਤ ਨੂੰ ਜਲਦ ਸੁਣਵਾਈ ਦੀ ਕੀਤੀ ਮੰਗ
. . .  about 6 hours ago
ਚੰਡੀਗੜ੍ਹ, 15 ਜੂਨ (ਬਰਜਿੰਦਰ ਗੌੜ) - ਕੋਲਕਾਤਾ ਵਿਖੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜਾ...
ਪੁਲਿਸ ਨੇ ਪ੍ਰਦਰਸ਼ਨ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਲਿਆ ਹਿਰਾਸਤ ਵਿਚ
. . .  about 6 hours ago
ਚੰਡੀਗੜ੍ਹ, 15 ਜੂਨ - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ ਕਰਨ ਦੌਰਾਨ ਪੁਲਿਸ ਵਲੋਂ ਹਿਰਾਸਤ...
ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਨਜ਼ਦੀਕੀ ਰਿਸ਼ਤੇਦਾਰ ਵਲੋਂ ਕੀਤੀ ਗਈ ਸੀ ਨੌਜਵਾਨ ਦੀ ਬੇਤਹਾਸ਼ਾ ਕੁੱਟਮਾਰ, ਪੁਲਿਸ ਨੇ ਸੁਲਝਾਇਆ ਮਾਮਲਾ
. . .  about 6 hours ago
ਅਜਨਾਲਾ, 15 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਬੀਤੀ 11 ਜੂਨ ਨੂੰ ਰਾਤ ਸਮੇਂ ਪਿੰਡ ਭੋਏਵਾਲੀ ਦੇ ਇਕ ਨੌਜਵਾਨ ਦੀ ਹੋਈ ਬੇਤਹਾਸ਼ਾ ਕੁੱਟਮਾਰ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਾਰੇ ਮਾਮਲੇ ਦਾ...
ਧਰਮਸੋਤ ਖ਼ਿਲਾਫ਼ ਆਪ ਦੇ ਆਗੂਆਂ ਵਲੋਂ ਜ਼ਿਲ੍ਹਾ ਹੈੱਡਕੁਆਟਰ 'ਤੇ ਭੁੱਖ ਹੜਤਾਲ ਸ਼ੁਰੂ
. . .  about 6 hours ago
ਫ਼ਿਰੋਜ਼ਪੁਰ, 15 ਜੂਨ (ਕੁਲਬੀਰ ਸਿੰਘ ਸੋਢੀ) - ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਪੰਜਾਬ ਐਸ...
ਆਪਣੀ ਪੱਗ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ਼ ਕਰਨ ਵਾਲੇ ਕਾਂਗਰਸੀ ਦਾ ਕਿਸਾਨਾਂ ਵਲੋਂ ਵਿਰੋਧ
. . .  about 7 hours ago
ਸ੍ਰੀ ਅਨੰਦਪੁਰ ਸਾਹਿਬ, 15 ਜੂਨ (ਨਿੱਕੂਵਾਲ ਤੇ ਕਰਨੈਲ ਸਿੰਘ) - ਸਰਬ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਜੁਆਇੰਟ ਕੋ-ਕੋਆਰਡੀਨੇਟਰ ਅਤੇ ਲੁਧਿਆਣਾ ਨਿਵਾਸੀ ਗੁਰਸਿਮਰਨ ਸਿੰਘ ਮੰਡ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਪੁੱਜੇ ਸਨ, ਜਿਨ੍ਹਾਂ ਦਾ ਭਾਰਤੀ ਕਿਸਾਨ ਯੂਨੀਅਨ ਵਲੋਂ ਵਿਰੋਧ ਕੀਤਾ...
ਝੀਲ 'ਚੋਂ ਮਿਲੀਆਂ ਮਾਂ-ਧੀ ਦੀਆਂ ਲਾਸ਼ਾਂ
. . .  about 7 hours ago
ਬਠਿੰਡਾ, 15 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਦੇ ਥਰਮਲ ਪਲਾਂਟ ਦੀ ਝੀਲ ਵਿਚੋਂ ਇਕ ਮਾਂ ਅਤੇ ਉਸ ਦੀ ਬੇਟੀ ਦੀਆਂ ਲਾਸ਼ਾਂ ਮਿਲੀਆਂ ਹਨ। ਬੇਟੀ ਦੀ ਉਮਰ 4 ਸਾਲ ਜਾਪ ਰਹੀ ਹੈ। ਹਾਲਾਂਕਿ ਉਨ੍ਹਾਂ ਦੀ ਪਹਿਚਾਣ ਨਹੀਂ ਹੋ...
ਸਾਬਕਾ ਡੀ.ਸੀ.ਪੀ. ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ
. . .  about 7 hours ago
ਜਲੰਧਰ, 15 ਜੂਨ (ਸ਼ਿਵ ਸ਼ਰਮਾ) - ਸਾਬਕਾ ਡੀ.ਸੀ.ਪੀ. ਬਲਕਾਰ ਸਿੰਘ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਸਹਿ ਇੰਚਾਰਜ ਰਾਘਵ ਚੱਢਾ ਦੀ...
ਗੈਂਗਸਟਰ ਜੈਪਾਲ ਭੁੱਲਰ ਦਾ ਪਰਿਵਾਰ ਪੁੱਜਾ ਹਾਈਕੋਰਟ, ਪੁਲਿਸ ਮੁਕਾਬਲੇ ਦੀ ਅਸਲੀਅਤ ਸਾਹਮਣੇ ਲਿਆਉਣ ਦੀ ਕੀਤੀ ਮੰਗ
. . .  about 8 hours ago
ਚੰਡੀਗੜ੍ਹ, 15 ਜੂਨ (ਬਰਜਿੰਦਰ ਗੌੜ) - ਕੋਲਕਾਤਾ ਵਿਖੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾਇਆ ਹੈ। ਇਨ੍ਹਾਂ ਵਲੋਂ ਇਸ ਪੁਲਿਸ ਮੁਕਾਬਲੇ ਦੀ ਪੜਤਾਲ ਦੀ ਮੰਗ ਕੀਤੀ ਜਾ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਮੁਸ਼ਕਿਲਾਂ ਨਾਲ ਜੂਝਣ 'ਤੇ ਇਨ੍ਹਾਂ ਦਾ ਦੇਰ-ਸਵੇਰ ਹੱਲ ਜ਼ਰੂਰ ਹੁੰਦਾ ਹੈ। ਆਰਿਆ ਭੱਟ

ਬਰਨਾਲਾ

ਮਹਿਲ ਕਲਾਂ 'ਚ ਦੁਕਾਨਾਂ ਬੰਦ ਕਰਵਾ ਰਹੀ ਪੁਲਿਸ ਦਾ ਦੁਕਾਨਦਾਰਾਂ ਨੇ ਕੀਤਾ ਘਿਰਾਓ

ਮਹਿਲ ਕਲਾਂ, 5 ਮਈ (ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਵਲੋਂ 15 ਮਈ ਤੱਕ ਐਲਾਨੇ ਲਾਕਡਾਊਨ ਨੰੂ ਲਾਗੂ ਕਰਵਾ ਰਹੀ ਮਹਿਲ ਕਲਾਂ ਪੁਲਿਸ ਦਾ ਅੱਜ ਮਹਿਲ ਕਲਾਂ ਦੇ ਦੁਕਾਨਦਾਰਾਂ ਵਲੋਂ ਘਿਰਾਉ ਕੀਤਾ ਗਿਆ | ਅੱਜ ਸਵੇਰ ਸਮੇਂ ਸਮੂਹ ਦੁਕਾਨਦਾਰਾਂ ਅਨਾਜ ਮੰਡੀ ਮਹਿਲ ਕਲਾਂ 'ਚ ਮੀਟਿੰਗ ਕਰ ਕੇ ਸਹਿਮਤੀ ਨਾਲ ਸਰਕਾਰ ਵਲੋਂ ਐਲਾਨੀਆਂ ਜ਼ਰੂਰੀ ਅਤੇ ਗ਼ੈਰਜ਼ਰੂਰੀ ਦੁਕਾਨਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ | ਕੁਝ ਸਮੇਂ ਬਾਅਦ ਮਹਿਲ ਕਲਾਂ ਪੁਲਿਸ ਨੇ ਡਿਪਟੀ ਕਮਿਸ਼ਨਰ ਬਰਨਾਲਾ ਦੀਆਂ ਹਦਾਇਤਾਂ ਅਨੁਸਾਰ ਬਿਊਟੀ ਪਾਰਲਰ, ਦਰਜੀ ਆਦਿ ਗ਼ੈਰਜ਼ਰੂਰੀ ਦੁਕਾਨਾਂ ਬੰਦ ਕਰਵਾਉਣੀਆਂ ਸ਼ੁਰੂ ਕੀਤੀਆਂ ਤਾਂ ਦੁਕਾਨਦਾਰ ਭੜਕ ਗਏ ਅਤੇ ਉਨ੍ਹਾਂ ਵਲੋਂ ਪੁਲਿਸ ਦੀ ਗੱਡੀ ਰੋਕ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਦੁਕਾਨਦਾਰਾਂ ਵਲੋਂ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ, ਅਕਾਲੀ ਦਲ ਦੇ ਆਗੂ ਰਿੰਕਾ ਕੁਤਬਾ ਬਾਹਮਣੀਆਂ, ਪੀ.ਐਸ.ਯੂ.ਲਲਕਾਰ ਦੇ ਮਨਵੀਰ ਸਿੰਘ ਬੀਹਲਾ, ਭਾਕਿਯੂ ਡਕੌਂਦਾ ਦੇ ਜਗਰਾਜ ਸਿੰਘ ਹਰਦਾਸਪੁਰਾ, ਟਰੱਕ ਯੂਨੀਅਨ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ ਨੇ ਪੰਜਾਬ ਪੁਲਿਸ ਦੀ ਇਸ ਧੱਕੇਸ਼ਾਹੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ | ਆਗੂਆਂ ਨੇ ਕਿਹਾ ਕਿ ਭਾਵੇਂ ਸਰਕਾਰ ਦੀ ਨਜ਼ਰ 'ਚ ਦੁਕਾਨਾਂ ਗ਼ੈਰਜ਼ਰੂਰੀ ਹੋਣ ਪਰ ਦੁਕਾਨਦਾਰ ਅਤੇ ਉਸ ਦੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਲਈ ਇਹ ਬੇਹੱਦ ਜ਼ਰੂਰੀ ਹੈ, ਦੁਕਾਨਦਾਰਾਂ ਦੀ ਕਮਜ਼ੋਰ ਆਰਥਿਕ ਹਾਲਤ ਇਹ ਇਜਾਜ਼ਤ ਨਹੀਂ ਦਿੰਦੀ ਕਿ ਉਹ ਦੁਕਾਨਾਂ ਬੰਦ ਰੱਖ ਸਕਣ | ਸਮੂਹ ਦੁਕਾਨਦਾਰਾਂ ਨੇ ਐਲਾਨ ਕੀਤਾ ਕਿ ਉਹ ਦੁਕਾਨਾਂ ਬੰਦ ਨਹੀਂ ਕਰਨਗੇ, ਜੇਕਰ ਸਰਕਾਰ ਦੁਕਾਨਾਂ ਬੰਦ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਦੁਕਾਨਾਂ ਦੇ ਮਹੀਨਾਵਾਰ ਖਰਚੇ ਅਤੇ ਹੋਣ ਵਾਲੀ ਆਮਦਨ ਉਨ੍ਹਾਂ ਦੇ ਖਾਤਿਆਂ 'ਚ ਭੇਜੇ ਤਾਂ ਜੋ ਉਹ ਘਰ ਬੈਠ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ | ਉਨ੍ਹਾਂ ਚਿਤਾਵਨੀ ਸੁਰ ਵਿਚ ਕਿਹਾ ਕਿ ਜੇਕਰ ਸਥਾਨਕ ਪੁਲਿਸ ਨੇ ਦੁਕਾਨਾਂ ਬੰਦ ਕਰਵਾਉਣ ਜਾਂ ਦੁਕਾਨਾਂ ਖੋਲ੍ਹਣ ਵਾਲਿਆਂ ਦਾ ਚਲਾਨ ਕੀਤਾ ਤਾਂ ਸਮੂਹ ਦੁਕਾਨਦਾਰਾਂ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਸਥਿਤੀ ਨੂੰ ਸੰਭਾਲਣ ਲਈ ਪੁੱਜੇ ਡੀ.ਐਸ.ਪੀ. ਮਹਿਲ ਕਲਾਂ ਕੁਲਦੀਪ ਸਿੰਘ ਦੁਕਾਨਦਾਰਾਂ ਨੂੰ ਸ਼ਾਂਤ ਕੀਤਾ ਅਤੇ ਕਿਸੇ ਵੀ ਦੁਕਾਨਦਾਰ ਦਾ ਚਲਾਨ ਨਾ ਕਰਨ ਭਰੋਸਾ ਦੇ ਕੇ ਧਰਨਾ ਚੁਕਵਾਇਆ | ਇਸ ਸਮੇਂ ਉਪ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ, ਕਰਮਜੀਤ ਸਿੰਘ ਉੱਪਲ, ਪ੍ਰੇਮ ਕੁਮਾਰ ਪਾਸੀ, ਹਰਦੀਪ ਸਿੰਘ ਬੀਹਲਾ, ਅਮਰਜੀਤ ਸਿੰਘ ਬੱਸੀਆਂ ਵਾਲੇ, ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ, ਜਸਪਾਲ ਜੱਸੂ, ਭੋਲਾ ਸਿੰਘ ਕਲਾਲ ਮਾਜਰਾ, ਅਜਮੇਰ ਸਿੰਘ ਭੱਠਲ, ਕਾਲਾ ਮਲੇਰਕੋਟਲਾ, ਪਿ੍ੰਸ ਅਰੋੜਾ, ਪਰਮਜੀਤ ਸਿੰਘ ਗਾਂਧੀ, ਜਸਵੰਤ ਸਿੰਘ ਲਾਲੀ, ਨਿਰਮਲ ਸਿੰਘ ਪੰਡੋਰੀ, ਸੁਖਦੀਪ ਸਿੰਘ ਕਲਾਲ ਮਾਜਰਾ, ਨਿਰਪਾਲ ਸਿੰਘ ਪਾਲੀ, ਗੁਰਜੀਤ ਸਿੰਘ ਧਾਲੀਵਾਲ, ਰਾਹੁਲ ਕੌਸ਼ਲ, ਹਨੀ ਪਾਸੀ, ਸਤਨਾਮ ਸਿੰਘ ਸੱਤਾ, ਗੈਰੀ ਮਹਿਲ ਕਲਾਂ, ਸਰਬਜੀਤ ਸਿੰਘ ਸੋਢਾ, ਅਵਤਾਰ ਸਿੰਘ ਬਾਵਾ ਆਦਿ ਹਾਜ਼ਰ ਸਨ |

ਪਿੰਡ ਪੰਧੇਰ ਪੁੱਜੇ ਐਸ. ਸੀ. ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਵਲੋਂ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ

ਧਨੌਲਾ, 5 ਮਈ (ਚੰਗਾਲ)-ਪਿੰਡ ਪੰਧੇਰ ਵਾਸੀ ਮਹਿਲਾ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਕਥਿਤ ਤੌਰ 'ਤੇ ਉਸ ਦੀ ਬਜਾਏ ਕਿਸੇ ਹੋਰ ਪਰਿਵਾਰ ਨੂੰ ਦੇਣ ਸਬੰਧੀ ਸ਼ਿਕਾਇਤ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਕੀਤੀ ਗਈ, ਜਿਸ ਦੀ ਜਾਂਚ ਲਈ ਅੱਜ ਕਮਿਸ਼ਨ ਦੇ ...

ਪੂਰੀ ਖ਼ਬਰ »

ਮੋਟਰਸਾਈਕਲ ਵਿਚ ਕਾਰ ਵੱਜਣ ਕਾਰਨ ਇਕ ਨੌਜਵਾਨ ਦੀ ਮੌਤ

ਧਨੌਲਾ, 5 ਮਈ (ਚੰਗਾਲ)-ਚੰਡੀਗੜ੍ਹ-ਬਠਿੰਡਾ ਕੌਮੀ ਮੁੱਖ ਮਾਰਗ 'ਤੇ ਸਥਿਤ ਪਿੰਡ ਬਡਬਰ ਨਜ਼ਦੀਕ ਕਾਰ ਦੀ ਮੋਟਰਸਾਈਕਲ ਨਾਲ ਟੱਕਰ ਹੋਣ ਕਾਰਨ ਇਕ ਵਿਅਕਤੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਅਮਿੱਤ ਪੁੱਤਰ ...

ਪੂਰੀ ਖ਼ਬਰ »

ਨਗਰ ਕੌ ਾਸਲ ਬਰਨਾਲਾ ਦੇ ਨਵੇਂ ਹਾਊਸ ਦੀ ਪਲੇਠੀ ਮੀਟਿੰਗ

ਬਰਨਾਲਾ, 5 ਮਈ (ਗੁਰਪ੍ਰੀਤ ਸਿੰਘ ਲਾਡੀ)-ਨਗਰ ਕੌਂਸਲ ਬਰਨਾਲਾ ਦੇ ਨਵੇਂ ਹਾਊਸ ਦੀ ਪਲੇਠੀ ਮੀਟਿੰਗ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ...

ਪੂਰੀ ਖ਼ਬਰ »

ਵੈਟਰਨਰੀ ਇੰਸਪੈਕਟਰ ਦੀ ਖਾਲੀ ਅਸਾਮੀ ਤੋਂ ਤੰਗ ਹੋਏ ਪਸ਼ੂ ਪਾਲਕਾਂ ਵਲੋਂ ਨਾਅਰੇਬਾਜ਼ੀ

ਮਹਿਲ ਕਲਾਂ, 5 ਮਈ (ਤਰਸੇਮ ਸਿੰਘ ਗਹਿਲ)-ਪਿੰਡ ਹਮੀਦੀ ਦੀ ਸਿਵਲ ਪਸ਼ੂ ਡਿਸਪੈਂਸਰੀ ਵਿਚ ਵੈਟਰਨਰੀ ਇੰਸਪੈਕਟਰ ਦੀ ਖਾਲੀ ਪਈ ਅਸਾਮੀ ਤੋਂ ਨਿਰਾਸ਼ ਹੋਏ ਪਸ਼ੂ ਪਾਲਕਾਂ ਅਤੇ ਨਗਰ ਨਿਵਾਸੀਆਂ ਵਲੋਂ ਭਾਕਿਯੂ ਡਕੌਂਦਾ ਦੇ ਆਗੂਆਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ਼ ...

ਪੂਰੀ ਖ਼ਬਰ »

ਸਬ-ਡਵੀਜ਼ਨ ਮਹਿਲ ਕਲਾਂ ਦੀ ਪੁਲਿਸ ਵਲੋਂ ਫਲੈਗ ਮਾਰਚ

ਮਹਿਲ ਕਲਾਂ, 5 ਮਈ (ਅਵਤਾਰ ਸਿੰਘ ਅਣਖੀ)-ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਕੀਤੀ ਗਈ ਤਾਲਾਬੰਦੀ ਨੂੰ ਲਾਗੂ ਕਰਵਾਉਣ ਲਈ ਸਬ-ਡਵੀਜ਼ਨ ਮਹਿਲ ਕਲਾਂ ਦੇ ਪੁਲਿਸ ਕਰਮੀਆਂ ਵਲੋਂ ਐਸ.ਐਸ.ਪੀ. ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਭਦੌੜ ਅਧੀਨ ਆਉਂਦੀਆਂ ਮੰਡੀਆਂ 'ਚ ਬੋਰੀਆਂ ਦੇ ਲੱਗੇ ਅੰਬਾਰ

ਟੱਲੇਵਾਲ, 5 ਮਈ (ਸੋਨੀ ਚੀਮਾ)-ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਇਕ ਪਾਸੇ ਤਾਂ ਸਰਕਾਰ ਵਲੋਂ ਹਦਾਇਤਾਂ ਜਾਰੀ ਕਰ ਕੇ ਘਰ ਬੈਠਣ ਨੂੰ ਤਰਜੀਹ ਦੇਣ ਲਈ ਕਿਹਾ ਗਿਆ, ਹੈ ਪਰ ਕਣਕ ਖ਼ਰੀਦ ਦੇ 25 ਦਿਨ ਲੰਘ ਜਾਣ ਦੇ ਬਾਵਜੂਦ ਵੀ ਸਮੁੱਚੇ ਜ਼ਿਲੇ੍ਹ ਦੀਆਂ ਮੰਡੀਆਂ ਵਿਚ ਜਿੱਥੇ ਕਈ ...

ਪੂਰੀ ਖ਼ਬਰ »

ਅੱਜ ਤੇ ਕੱਲ੍ਹ ਬਿਜਲੀ ਬੰਦ ਰਹੇਗੀ

ਹੰਡਿਆਇਆ, 5 ਮਈ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ 220 ਕੇ.ਵੀ. ਗਰਿੱਡ ਦੇ 1 ਅਤੇ 2 ਨੰਬਰ ਬਰੇਕਰਾਂ ਦੀ ਜ਼ਰੂਰੀ ਮੁਰੰਮਤ ਅਤੇ ਸੰਭਾਲ ਕਾਰਨ ਬਿਜਲੀ ਸਪਲਾਈ 6 ਅਤੇ 7 ਮਈ ਨੂੰ ਬੰਦ ਰਹੇਗੀ | ਇਹ ਜਾਣਕਾਰੀ ਐਸ.ਡੀ.ਓ. ਦਿਹਾਤੀ ਇੰਜ: ਜੱਸਾ ਸਿੰਘ ਨੇ ਦਿੰਦਿਆਂ ਦੱਸਿਆ ਕਿ 6 ਮਈ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 47 ਨਵੇਂ ਕੇਸ, ਚਾਰ ਹੋਰ ਮੌਤਾਂ

ਬਰਨਾਲਾ, 5 ਮਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 47 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਚਾਰ ਹੋਰ ਮਰੀਜ਼ਾਂ ਦੀ ਮੌਤ ਹੋਈ ਹੈ ਜਦਕਿ 21 ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਬਰਨਾਲਾ ਤੋਂ ...

ਪੂਰੀ ਖ਼ਬਰ »

ਪਿੰਡ ਤਾਜੋਕੇ ਦੇ ਵਾਸੀਆਂ ਨੇ ਸਰਪੰਚ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਤਪਾ ਮੰਡੀ, 5 ਮਈ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਤਾਜੋਕੇ ਵਿਖੇ ਰਮਦਾਸੀਆ ਗਲੀ ਦੇ ਨਿਵਾਸੀਆਂ ਵਲੋਂ ਗਲੀ ਵਿਚ ਘਟੀਆ ਨਿਰਮਾਣ ਸਮਗਰੀ ਦਾ ਇਸਤੇਮਾਲ ਕਰਨ ਅਤੇ ਗਲੀ ਦਾ ਕੰਮ ਅੱਧ ਵਿਚਕਾਰ ਛੁਡਾਉਣ 'ਤੇ ਸਰਪੰਚ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਪੰਚ ਗੋਬਿੰਦ ਸਿੰਘ, ...

ਪੂਰੀ ਖ਼ਬਰ »

ਸਰਕਾਰੀ ਗਊਸ਼ਾਲਾ ਮਨਾਲ ਲਈ ਰਾਏਸਰ 'ਚ 30 ਟਰਾਲੀਆਂ ਤੂੜੀ ਭੇਜੀ

ਮਹਿਲ ਕਲਾਂ, 5 ਮਈ (ਤਰਸੇਮ ਸਿੰਘ ਗਹਿਲ)-ਸਰਕਾਰੀ ਗਊਸ਼ਾਲਾ ਪਿੰਡ ਮਨਾਲ ਲਈ ਬਲਾਕ ਮਹਿਲ ਕਲਾਂ ਦੇ ਪਿੰਡ ਰਾਏਸਰ ਵਿਚੋਂ 30 ਟਰਾਲੀਆਂ ਤੂੜੀ ਦੀਆਂ ਇਕੱਠੀਆਂ ਕਰ ਕੇ ਭੇਜੀਆਂ ਗਈਆਂ | ਇਸ ਸਮੇਂ ਜਾਣਕਾਰੀ ਦਿੰਦਿਆਂ ਵੈਟਰਨਰੀ ਇੰਸਪੈਕਟਰ ਸੰਦੀਪ ਸਿੰਘ ਸਰਾਂ, ਮਾਲ ਪਟਵਾਰੀ ...

ਪੂਰੀ ਖ਼ਬਰ »

ਪਟਵਾਰੀਆਂ ਤੇ ਕਾਨੰੂਗੋਆਂ ਨੇ ਕਾਲੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਧਨੌਲਾ, 5 ਮਈ (ਚੰਗਾਲ)-ਸਥਾਨਕ ਤਹਿਸੀਲ ਕੰਪਲੈਕਸ ਵਿਖੇ ਸਬ ਤਹਿਸੀਲ ਧਨੌਲਾ ਅਧੀਨ ਸਮੂਹ ਪਟਵਾਰੀਆਂ ਤੇ ਕਾਨੰੂਗੋ ਨੇ ਨਿਰਮਲ ਸਿੰਘ ਭੱਠਲ ਦੀ ਅਗਵਾਈ ਵਿਚ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਹਾਜ਼ਰ ਰਹਿ ਕੇ ਸਰਕਾਰੀ ਕੰਮ ਕਾਜ ਮੁਕੰਮਲ ਤੌਰ 'ਤੇ ਬੰਦ ...

ਪੂਰੀ ਖ਼ਬਰ »

ਕਾਰਗਿਲ ਦੇ ਸ਼ਹੀਦ ਧਰਮਵੀਰ ਸਿੰਘ ਦੀ ਬਰਸੀ ਮਨਾਈ

ਬਰਨਾਲਾ, 5 ਮਈ (ਅਸ਼ੋਕ ਭਾਰਤੀ)-ਕਾਰਗਿਲ ਸ਼ਹੀਦ ਧਰਮਵੀਰ ਸਿੰਘ ਦੀ 20ਵੀਂ ਬਰਸੀ ਸਾਬਕਾ ਸੈਨਿਕ ਵਿੰਗ, ਖੱਤਰੀ ਸਭਾ ਅਤੇ ਪਰਿਵਾਰ ਵਲੋਂ ਡੇਰਾ ਬਾਬਾ ਗੋਪੀ ਨਰਾਇਣ ਬਰਨਾਲਾ ਵਿਖੇ ਮਨਾਈ ਗਈ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸ਼ਹੀਦ ਬੁੱਧੂ ਖਾਨ ਸ਼ੌਰੀਆ ...

ਪੂਰੀ ਖ਼ਬਰ »

ਸੂਬੇ ਦੇ ਲੋਕ ਕੈਪਟਨ ਸਰਕਾਰ ਨੂੰ ਚਲਦਾ ਕਰਨ ਲਈ ਤਿਆਰ ਬੈਠੇ-ਕੀਤੂ

ਭਦੌੜ, 5 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੰਜਾਬ ਦੀ ਕੈਪਟਨ ਸਰਕਾਰ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਬੁਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਭਦੌੜ ਵਿਖੇ ਪਾਰਟੀ ਆਗੂ ...

ਪੂਰੀ ਖ਼ਬਰ »

ਪੇਅ ਕਮਿਸ਼ਨ ਦੀ ਰਿਪੋਰਟ ਇੰਨ-ਬਿੰਨ ਲਾਗੂ ਕਰਨ ਦੀ ਮੰਗ

ਬਰਨਾਲਾ, 5 ਮਈ (ਅਸ਼ੋਕ ਭਾਰਤੀ)-ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਬਰਨਾਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਇੰਨ ਬਿੰਨ ਲਾਗੂ ਕੀਤੀ ਜਾਵੇ | ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ, ਅਸ਼ਵਨੀ ਸ਼ਰਮਾ ਤੇ ਤੇਜਿੰਦਰ ...

ਪੂਰੀ ਖ਼ਬਰ »

ਤਪਾ ਤਹਿਸੀਲ 'ਚ ਮਾਲ ਅਧਿਕਾਰੀਆਂ ਦੀ ਹੜਤਾਲ ਕਾਰਨ ਛਾਇਆ ਸੰਨਾਟਾ

ਤਪਾ ਮੰਡੀ, 5 ਮਈ (ਪ੍ਰਵੀਨ ਗਰਗ)-ਪੰਜਾਬ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਦੇ ਸੱਦੇ 'ਤੇ ਜਿੱਥੇ ਸੂਬੇ 'ਚ ਸਮੂਹ ਮਾਲ ਅਧਿਕਾਰੀਆਂ ਵਲੋਂ ਅਣਮਿਥੇ ਸਮੇਂ ਦੀ ਹੜਤਾਲ ਕੀਤੀ ਹੋਈ ਹੈ, ਉੱਥੇ ਇਸ ਦਾ ਅਸਰ ਤਪਾ ਤਹਿਸੀਲ 'ਚ ਵੀ ਦੇਖਣ ਨੂੰ ਮਿਲਿਆ | ਅਧਿਕਾਰੀਆਂ ਦੀ ਇਸ ਹੜਤਾਲ ਦੇ ...

ਪੂਰੀ ਖ਼ਬਰ »

ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਵੱਖ-ਵੱਖ ਥਾਵਾਂ 'ਤੇ ਧਰਨੇ ਜਾਰੀ

ਬਰਨਾਲਾ, 5 ਮਈ (ਧਰਮਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 217ਵੇਂ ਦਿਨ ਵੀ ਜਾਰੀ ਰਿਹਾ | ਧਰਨੇ ਵਿਚ ਕਾਰਲ ਮਾਰਕਸ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਕਰਨੈਲ ਸਿੰਘ ਗਾਂਧੀ, ਗੁਰਦੇਵ ...

ਪੂਰੀ ਖ਼ਬਰ »

ਤਪਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ

ਤਪਾ ਮੰਡੀ, 5 ਮਈ (ਪ੍ਰਵੀਨ ਗਰਗ)-ਕੁਝ ਦਿਨ ਪਹਿਲਾਂ ਤਪਾ-ਢਿਲਵਾਂ ਰੋਡ 'ਤੇ ਸਥਿਤ ਖਸਤਾ ਹਾਲਤ ਪੇਪਰ ਮਿੱਲ 'ਚ ਇਕ ਠੇਕੇਦਾਰ ਦਾ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ | ਜਿਸ ਸਬੰਧੀ ਤਪਾ ਪੁਲਿਸ ਨੇ ਕੜੀ ਮਸ਼ੱਕਤ ਤੋਂ ਬਾਅਦ ਕਤਲ ਕਰਨ ਵਾਲੇ 2 ਦੋਸ਼ੀਆਂ ਨੂੰ ਕਾਬੂ ਕਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX