ਤਾਜਾ ਖ਼ਬਰਾਂ


ਦੋ ਗਰੁਪਾਂ ਵਿਚ ਹੋਈ ਫਾਇਰਿੰਗ , ਇਕ ਨੌਜਵਾਨ ਹਲਾਕ
. . .  3 minutes ago
ਕੋਟਕਪੂਰਾ, 22 ਜੂਨ (ਮੋਹਰ ਸਿੰਘ ਗਿੱਲ) - ਕੋਟਕਪੂਰਾ ਵਿਖੇ ਦੋ ਗਰੁਪਾਂ ਵਿਚ ਹੋਈ ਫਾਇਰਿੰਗ ਦੌਰਾਨ ਇਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ...
ਕੁੰਵਰ ਵਿਜੇ ਪ੍ਰਤਾਪ ਬਾਰੇ ਸਾਡੇ ਇਲਜ਼ਾਮ ਸੱਚ - ਮਹੇਸ਼ਇੰਦਰ ਸਿੰਘ ਗਰੇਵਾਲ
. . .  21 minutes ago
ਚੰਡੀਗੜ੍ਹ, 22 ਜੂਨ, ਕੁੰਵਰ ਵਿਜੇ ਪ੍ਰਤਾਪ ਬਾਰੇ ਸਾਡੇ ਇਲਜ਼ਾਮ ਸੱਚ - ਮਹੇਸ਼ਇੰਦਰ ਸਿੰਘ ਗਰੇਵਾਲ ,ਕੁੰਵਰ ਵਿਜੇ ਪ੍ਰਤਾਪ ਹੁਣ ਆਪ ਵਿਚ ਸ਼ਾਮਿਲ ਹੋ ਗਏ...
ਐੱਸ.ਡੀ.ਐੱਮ ਦੇ ਹੁਕਮ ਤੋਂ ਬਾਅਦ ਚਲਾਈ ਗਈ ਗੋਲੀ - ਅਕਾਲੀ ਦਲ
. . .  28 minutes ago
ਚੰਡੀਗੜ੍ਹ, 22 ਜੂਨ - ਕੋਟਕਪੂਰਾ ਗੋਲੀਕਾਂਡ ਮਾਮਲਾ - ਐੱਸ.ਡੀ.ਐੱਮ ਦੇ ਹੁਕਮ ਤੋਂ ਬਾਅਦ ਚਲਾਈ ਗਈ ਗੋਲੀ...
ਬੇਅਦਬੀ ਦੇ ਮੁੱਦੇ 'ਤੇ ਸਿਆਸੀ ਰੋਟੀਆਂ ਸੇਕੀਆਂ ਗਈਆਂ - ਪ੍ਰੋ .ਪ੍ਰੇਮ ਸਿੰਘ ਚੰਦੂਮਾਜਰਾ
. . .  32 minutes ago
ਚੰਡੀਗੜ੍ਹ, 22 ਜੂਨ - ਬੇਅਦਬੀ ਦੇ ਮੁੱਦੇ 'ਤੇ ਸਿਆਸੀ ਰੋਟੀਆਂ ਸੇਕੀਆਂ ਗਈਆਂ - ...
ਪੁੱਛਗਿੱਛ ਤੋਂ ਬਾਅਦ ਅਕਾਲੀ ਦਲ ਦੀ ਪ੍ਰੈਸ ਵਾਰਤਾ
. . .  34 minutes ago
ਚੰਡੀਗੜ੍ਹ, 22 ਜੂਨ - ਅਸਲੀ ਦੋਸ਼ੀਆਂ ਨੂੰ ਦਿੱਤੀ ਜਾਵੇ ਸਜਾ - ਪ੍ਰੇਮ ਸਿੰਘ ਚੰਦੂਮਾਜਰਾ , ਸੱਤਾ ਧਿਰ ਨੇ ਐੱਸ...
ਐਸ.ਆਈ.ਟੀ. ਦੀ ਸ.ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਹੋਈ ਖ਼ਤਮ
. . .  45 minutes ago
ਚੰਡੀਗੜ੍ਹ, 22 ਜੂਨ - ਐਸ.ਆਈ.ਟੀ. ਸ.ਪ੍ਰਕਾਸ਼ ਸਿੰਘ ਬਾਦਲ ਦੇ ਸਰਕਾਰੀ ਵਿਧਾਇਕ ਫਲੈਟ ਤੋਂ ਨਿਕਲ ਚੁੱਕੀ ਹੈ | ਜ਼ਿਕਰਯੋਗ ਹੈ ਕਿ ਕੋਟਕਪੂਰਾ ਪੁਲਿਸ ਗੋਲੀਬਾਰੀ ...
ਕੈਪਟਨ ਅਮਰਿੰਦਰ ਸਿੰਘ ਏ.ਆਈ.ਸੀ.ਸੀ. ਪੈਨਲ ਨਾਲ ਮੁਲਾਕਾਤ ਕਰ ਆਏ ਬਾਹਰ
. . .  43 minutes ago
ਨਵੀਂ ਦਿੱਲੀ , 22 ਜੂਨ - ਵਿਰੋਧੀ ਧਿਰ ਦੇ ਨੇਤਾ ਮੱਲੀਕਾਰਜੁਨ ਖੜਗੇ ਦੇ ਦਫ਼ਤਰ ਵਿਚ ਤਿੰਨ ਮੈਂਬਰੀ ਏ.ਆਈ.ਸੀ.ਸੀ. ਪੈਨਲ ਨੂੰ ...
ਤਪਾ ਨਜ਼ਦੀਕੀ ਜਿਉਂਦ ਮਾਈਨਰ ਰਜਵਾਹੇ 'ਚ ਪਾੜ ਪੈ ਜਾਣ ਕਾਰਨ ਤਿੰਨ ਏਕੜ ਨਰਮੇ ਦੀ ਫ਼ਸਲ ਪਾਣੀ 'ਚ ਡੁੱਬੀ
. . .  57 minutes ago
ਤਪਾ ਮੰਡੀ, 22 ਜੂਨ (ਪ੍ਰਵੀਨ ਗਰਗ) - ਤਪਾ ਨਜ਼ਦੀਕੀ ਜਿਉਂਦ ਮਾਈਨਰ ਰਜਵਾਹੇ 'ਚ ਪਾੜ ਪੈ ਜਾਣ ਕਾਰਨ ਤਿੰਨ ਏਕੜ ਨਰਮੇ ਦੀ ਫ਼ਸਲ ਪਾਣੀ 'ਚ ਡੁੱਬ ਕਿ ਤਬਾਹ ਹੋ ਗਈ...
ਫ਼ਿਰੋਜ਼ਪੁਰ ਲੁਧਿਆਣਾ ਮੁਖ ਮਾਰਗ 'ਤੇ ਕਿਸਾਨਾਂ ਲਗਾਇਆ ਬਿਜਲੀ ਦੀ ਮਾੜੀ ਸਪਲਾਈ ਵਿਰੁੱਧ ਜਾਮ
. . .  about 1 hour ago
ਅਜੀਤਵਾਲ,22 ਜੂਨ ( ਸ਼ਮਸ਼ੇਰ ਸਿੰਘ ਗ਼ਾਲਿਬ, ਹਰਦੇਵ ਸਿੰਘ ਮਾਨ) - ਫ਼ਿਰੋਜਪੁਰ - ਲੁਧਿਆਣਾ ਮੁਖ ਮਾਰਗ 'ਤੇ ਬਿਜਲੀ ਦੀ ਮਾੜੀ ਸਪਲਾਈ ਕਾਰਨ ਦਾਣਾ ਮੰਡੀ...
ਪਵਨ ਕੁਮਾਰ ਸ਼ਰਮਾ ਨੇ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਪਠਾਨਕੋਟ ਦਾ ਅਹੁਦਾ ਸੰਭਾਲਿਆ
. . .  about 1 hour ago
ਪਠਾਨਕੋਟ, 22 ਜੂਨ (ਸੰਧੂ) - ਪਸੂ ਹਸਪਤਾਲ ਪਠਾਨਕੋਟ ਵਿਖੇ ਪਵਨ ਕੁਮਾਰ ਸ਼ਰਮਾ ਨੇ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਦਾ ਅਹੁਦਾ ਸੰਭਾਲ ਲਿਆ...
ਪੰਜਾਬ ਭਰ ਤੋਂ ਆਏ ਨਗਰ ਕੌਂਸਲ ਸਫ਼ਾਈ ਸੇਵਕਾਂ ਨੇ ਦੋਰਾਹਾ 'ਚ ਰਾਸ਼ਟਰੀ ਰਾਜ ਮਾਰਗ ਕੀਤਾ ਜਾਮ
. . .  about 1 hour ago
ਦੋਰਾਹਾ, 22 ਜੂਨ ( ਮਨਜੀਤ ਸਿੰਘ ਗੱਲ) - ਪੰਜਾਬ ਦੇ ਵੱਖ - ਵੱਖ ਸ਼ਹਿਰਾਂ ਦੇ ਨਗਰ ਕੌਂਸਲਾਂ 'ਚ ਕੰਮ ਕਰਦੇ ਸਫ਼ਾਈ ਸੇਵਕਾਂ ਨੇ ਅੱਜ ਆਪਣੀਆਂ ਹੱਕੀ ...
ਦਫ਼ਤਰੀ ਕਰਮਚਾਰੀਆਂ ਨੇ ਵਾਕਆਊਟ ਕਰ ਕੇ ਸੂਬਾ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
. . .  about 1 hour ago
ਤਪਾ ਮੰਡੀ, 22 ਜੂਨ (ਪ੍ਰਵੀਨ ਗਰਗ) - ਦਫ਼ਤਰੀ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਹਿਸੀਲ ਕੰਪਲੈਕਸ ਤਪਾ ਵਿਖੇ ਦਫ਼ਤਰ ਚੋਂ ਵਾਕਆਊਟ ਕਰ ਕੇ...
ਦਿੜ੍ਹਬਾ ਵਿਖੇ ਤੇਲ ਕੀਮਤਾਂ ਅਤੇ ਟੈਕਸਾਂ ਵਿਚ ਭਾਰੀ ਵਾਧੇ ਖ਼ਿਲਾਫ਼ ਟਰੱਕ ਅਪਰੇਟਰਾਂ ਨੇ ਕੀਤੀ ਹੜਤਾਲ
. . .  about 1 hour ago
ਦਿੜ੍ਹਬਾ ਮੰਡੀ (ਸੰਗਰੂਰ), 22 ਜੂਨ (ਹਰਬੰਸ ਸਿੰਘ ਛਾਜਲੀ) - ਤੇਲ ਕੀਮਤਾਂ ਵਿਚ ਭਾਰੀ ਵਾਧੇ ਖ਼ਿਲਾਫ਼ ਦਿੜ੍ਹਬਾ ਵਿਖੇ ਟਰੱਕ ਅਪਰੇਟਰਾਂ ਨੇ ਹੜਤਾਲ ਕਰ ਕੇ ਕੇਂਦਰ...
ਖੇਤਾਂ ਤੇ ਘਰਾਂ ਲਈ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਕਟੋਰਾ ਅੱਡੇ 'ਤੇ ਲਗਾਇਆ ਧਰਨਾ
. . .  about 1 hour ago
ਆਰਿਫ਼ਕੇ, 22 ਜੂਨ (ਬਲਬੀਰ ਸਿੰਘ ਜੋਸਨ) - ਕਿਸਾਨਾਂ ਨੂੰ ਖੇਤਾਂ ਵਾਸਤੇ ਅੱਠ ਘੰਟੇ ਬਿਜਲੀ ਦੀ ਸਪਲਾਈ ਨਾ ਮਿਲਣ ਕਾਰਨ ਮਜਬੂਰਨ ਕਿਸਾਨਾਂ ਨੇ ਆਰਿਫਕੇ ਫ਼ਿਰੋਜ਼ਪੁਰ ਮੇਨ ਰੋਡ ਜਾਮ ਕਰ ਕੇ ...
ਜਲੰਧਰ ਦੇ ਗੁਰੂ ਗੋਬਿੰਦ ਸਿੰਘ ਐਵਿਨਿਊ ਨੇੜੇ ਮਿਲੀ ਅਣਪਛਾਤੀ ਲਾਸ਼
. . .  about 1 hour ago
ਜਲੰਧਰ, 22 ਜੂਨ - ਜਲੰਧਰ ਦੇ ਗੁਰੂ ਗੋਬਿੰਦ ਸਿੰਘ ਐਵਿਨਿਊ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ...
ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਲੜੀ ਜਾਵੇਗੀ ਚੋਣ - ਖੜਗੇ
. . .  1 minute ago
ਨਵੀਂ ਦਿੱਲੀ, 22 ਜੂਨ - ਕਾਂਗਰਸ ਦੇ ਸੰਸਦ ਮੈਂਬਰ ਅਤੇ ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੇ ਪੈਨਲ ਦੇ ਪ੍ਰਧਾਨ ਮੱਲੀਕਾਰਜੁਨ ਖੜਗੇ ਦਾ ਕਹਿਣਾ ਹੈ ...
ਕੋਵਿਡ19 'ਤੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦਾ ਵ੍ਹਾਈਟ ਪੇਪਰ
. . .  about 2 hours ago
ਨਵੀਂ ਦਿੱਲੀ, 22 ਜੂਨ - ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕੋਵਿਡ19 'ਤੇ ਵ੍ਹਾਈਟ ਪੇਪਰ ਜਾਰੀ ਕੀਤਾ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਸੰਸਦ, ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਤ
. . .  about 2 hours ago
ਨਵੀਂ ਦਿੱਲੀ, 22 ਜੂਨ - ਵਿਰੋਧੀ ਧਿਰ ਦੇ ਨੇਤਾ ਮੱਲੀਕਾਰਜੁਨ ਖੜਗੇ ਦੇ ਦਫ਼ਤਰ ਵਿਚ ਤਿੰਨ ਮੈਂਬਰੀ ਏ.ਆਈ.ਸੀ.ਸੀ. ਪੈਨਲ ਨੂੰ ਮਿਲਣ ...
ਐਸ.ਆਈ.ਟੀ.ਪਹੁੰਚੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਕਰਨ
. . .  about 2 hours ago
ਚੰਡੀਗੜ੍ਹ, 22 ਜੂਨ (ਸੁਰਿੰਦਰਪਾਲ ਸਿੰਘ) - ਕੋਟਕਪੂਰਾ ਪੁਲਿਸ ਗੋਲੀਬਾਰੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਸ਼੍ਰੋਮਣੀ ਅਕਾਲੀ ਦਲ ਦੇ...
ਭਾਰਤ ਬਾਇਓਟੈਕ ਦੇ ਕੋਵੈਕਸਿਨ ਫੇਜ਼ 3 ਦੇ ਅੰਕੜਿਆਂ ਦੀ ਹੋਵੇਗੀ ਅੱਜ ਸਮੀਖਿਆ
. . .  about 2 hours ago
ਨਵੀਂ ਦਿੱਲੀ, 22 ਜੂਨ - ਭਾਰਤ ਬਾਇਓਟੈਕ ਦੇ ਕੋਵੈਕਸਿਨ ਦੇ ਫੇਜ਼ 3 ਦੇ ਅੰਕੜਿਆਂ ਦੀ ਸਮੀਖਿਆ ਕਰਨ ਲਈ ਵਿਸ਼ਾ ਮਾਹਰ ਕਮੇਟੀ ...
ਕੈਪਟਨ ਅੱਜ ਮੁੜ ਤਿੰਨ ਮੈਂਬਰੀ ਏ.ਆਈ.ਸੀ.ਸੀ. ਪੈਨਲ ਨੂੰ ਮਿਲਣਗੇ
. . .  about 2 hours ago
ਨਵੀਂ ਦਿੱਲੀ, 22 ਜੂਨ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਰਾਜ ਸਭਾ ਵਿਚ ਤਿੰਨ ਮੈਂਬਰੀ ਏ.ਆਈ.ਸੀ.ਸੀ. ਪੈਨਲ...
91 ਦਿਨਾਂ ਬਾਅਦ 50 ਹਜ਼ਾਰ ਤੋਂ ਹੇਠਾਂ ਆਇਆ ਨਵੇਂ ਕੋਵਿਡ19 ਕੇਸਾਂ ਦਾ ਅੰਕੜਾ
. . .  about 3 hours ago
ਨਵੀਂ ਦਿੱਲੀ, 22 ਜੂਨ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 42 ਹਜ਼ਾਰ 640 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਜੋ ਪਿਛਲੇ 91 ਦਿਨਾਂ ਬਾਅਦ ਘੱਟ ਕੇਸ...
ਗਲੀ 'ਚ ਗੱਡੀਆਂ ਲੰਘਾਉਣ ਤੋਂ ਹੋਏ ਝਗੜੇ 'ਚ ਇਕ ਨੌਜਵਾਨ ਦਾ ਕਤਲ, ਦੋ ਗੰਭੀਰ
. . .  about 4 hours ago
ਸੁਲਤਾਨਵਿੰਡ (ਅੰਮ੍ਰਿਤਸਰ), 22 ਜੂਨ (ਗੁਰਨਾਮ ਸਿੰਘ ਬੁੱਟਰ) - ਪੁਲਿਸ ਥਾਣਾ ਸੁਲਤਾਨਵਿੰਡ ਦੇ ਇਲਾਕਾ ਕੋਟ ਮਿੱਤ ਸਿੰਘ ਵਿਖੇ ਬੀਤੀ ਦੇਰ ਰਾਤ ਸ਼ਰਾਬੀ ਹੋਏ ਕੁਝ ਨੌਜਵਾਨਾਂ ਵਲੋਂ ਗਲੀ ਵਿਚੋਂ ਗੱਡੀਆਂ ਲੰਘਾਉਣ ਲਈ ਰਸਤੇ ਨੂੰ ਲੈ ਕੇ ਹੋਈ ਲੜਾਈ 'ਚ ਇਕ ਨੌਜਵਾਨ ਦਾ ਕਤਲ ਹੋ ਗਿਆ ਤੇ ਦੋ ਜਣੇ ਗੰਭੀਰ...
ਅੱਜ ਗੈਰ ਕਾਂਗਰਸੀ ਵਿਰੋਧੀ ਦਲਾਂ ਨਾਲ ਬੈਠਕ ਦੀ ਮੇਜ਼ਬਾਨੀ ਕਰਨਗੇ ਸ਼ਰਦ ਪਵਾਰ
. . .  about 4 hours ago
ਨਵੀਂ ਦਿੱਲੀ, 22 ਜੂਨ - ਨੈਸ਼ਨਲ ਕਾਂਗਰਸ ਪਾਰਟੀ ਦੇ ਪ੍ਰਮੁੱਖ ਸ਼ਰਦ ਪਵਾਰ ਅੱਜ ਮੰਗਲਵਾਰ ਨੂੰ ਗੈਰ ਕਾਂਗਰਸੀ ਵਿਰੋਧੀ ਦਲਾਂ ਦੀ ਬੈਠਕ ਦੀ ਮੇਜ਼ਬਾਨੀ ਕਰਨਗੇ। ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਖ਼ਿਲਾਫ਼ ਇਕਜੁੱਟ ਹੋਣ...
ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆ ਰਹੇ ਲੋਕ
. . .  about 5 hours ago
ਨਵੀਂ ਦਿੱਲੀ, 22 ਜੂਨ - ਕੋਰੋਨਾ ਦੀ ਪ੍ਰਚੰਡ ਦੂਸਰੀ ਲਹਿਰ ਦੇ ਮੱਧਮ ਪੈਣ ਨਾਲ ਜਿੱਥੇ ਸਰਕਾਰਾਂ ਵਲੋਂ ਕੋਰੋਨਾ ਨਿਯਮਾਂ ਵਿਚ ਢਿੱਲ ਦਿੱਤੀ ਜਾ ਰਹੀ ਹੈ। ਇਸ ਵਿਚਕਾਰ ਲੋਕਾਂ ਵਿਚਾਲੇ ਕੋਰੋਨਾ ਖ਼ੌਫ਼ ਨਦਾਰਦ ਹੁੰਦਾ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਦਿੱਲੀ ਵਿਚ ਉਸ ਵਕਤ ਵੇਖਣ ਨੂੰ ਮਿਲੀ, ਜਦੋਂ ਵੱਡੀ ਗਿਣਤੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਮੁਸ਼ਕਿਲਾਂ ਨਾਲ ਜੂਝਣ 'ਤੇ ਇਨ੍ਹਾਂ ਦਾ ਦੇਰ-ਸਵੇਰ ਹੱਲ ਜ਼ਰੂਰ ਹੁੰਦਾ ਹੈ। ਆਰਿਆ ਭੱਟ

ਸੰਪਾਦਕੀ

ਕੇਂਦਰ ਲਈ ਵੱਡੀ ਚੁਣੌਤੀ

ਦੇਸ਼ 'ਤੇ ਕੋਰੋਨਾ ਦੇ ਹੋਏ ਦੂਸਰੇ ਹਮਲੇ ਵਿਚ ਲਗਾਤਾਰ ਵਧਦੀ ਮਰੀਜ਼ਾਂ ਦੀ ਗਿਣਤੀ ਅਤੇ ਮੌਤਾਂ ਤੋਂ ਚਿੰਤਤ ਸੁਪਰੀਮ ਕੋਰਟ ਨੇ ਇਸ ਨੂੰ ਐਮਰਜੈਂਸੀ ਵਾਲੇ ਹਾਲਾਤ ਆਖਦਿਆਂ ਕੇਂਦਰ ਸਰਕਾਰ ਨੂੰ ਆਕਸੀਜਨ ਦੀ ਕਮੀ ਅਤੇ ਕੋਰੋਨਾ ਨਾਲ ਨਿਪਟਣ ਸਬੰਧੀ ਸਰਕਾਰ ਦੀ ਨਾਕਸ ਕਾਰਗੁਜ਼ਾਰੀ ਕਾਰਨ ਸਖ਼ਤ ਸੰਦੇਸ਼ ਦਿੱਤਾ ਸੀ। ਇਸ ਦੇ ਨਾਲ-ਨਾਲ ਦੇਸ਼ ਦੀਆਂ ਲਗਪਗ 6 ਹਾਈਕੋਰਟਾਂ ਨੇ ਵੀ ਮਰੀਜ਼ਾਂ ਲਈ ਆਕਸੀਜਨ ਦੀ ਕਮੀ ਨੂੰ ਲੈ ਕੇ ਕੇਂਦਰ ਅਤੇ ਰਾਜ ਸਰਕਾਰਾਂ ਵਿਰੁੱਧ ਗੰਭੀਰ ਟਿੱਪਣੀਆਂ ਕੀਤੀਆਂ ਹਨ। ਸਰਬਉੱਚ ਅਦਾਲਤ ਨੇ ਵਿਸ਼ੇਸ਼ ਤੌਰ 'ਤੇ ਕੇਂਦਰ ਸਰਕਾਰ ਨੂੰ ਦੇਸ਼ ਭਰ ਵਿਚ ਤੁਰੰਤ ਆਕਸੀਜਨ ਦੀ ਸਪਲਾਈ ਨੂੰ ਤੇਜ਼ ਕਰਨ ਲਈ ਕਿਹਾ ਸੀ। ਜ਼ਰੂਰੀ ਦਵਾਈਆਂ ਦੀ ਉਪਲਬਧਤਾ ਦੀ ਗੱਲ ਆਖੀ ਗਈ ਸੀ। ਟੀਕਾਕਰਨ ਦੀ ਸਥਿਤੀ ਸਪੱਸ਼ਟ ਕਰਨ ਅਤੇ ਇਸ ਨੂੰ ਤੇਜ਼ ਕਰਨ ਲਈ ਵੀ ਕਿਹਾ ਸੀ। ਇਸ ਦੇ ਨਾਲ ਹੀ ਪ੍ਰਾਂਤਾਂ ਨੂੰ ਵੀ ਹਾਲਾਤ ਮੁਤਾਬਿਕ ਤਾਲਾਬੰਦੀ ਵੱਲ ਕਦਮ ਚੁੱਕਣ ਦੀ ਗੱਲ ਆਖੀ ਗਈ ਸੀ। ਕੇਂਦਰ ਸਰਕਾਰ ਨੇ ਆਕਸੀਜਨ ਦੀ ਕਮੀ ਨੂੰ ਮਹਿਸੂਸ ਕਰਦਿਆਂ ਸਨਅਤੀ ਉਤਪਾਦਨ ਵਿਚ ਇਸ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਸੀ ਤਾਂ ਜੋ ਇਸ ਦੀ ਵਰਤੋਂ ਮਰੀਜ਼ਾਂ ਦੀ ਬੇਹੱਦ ਵਧ ਰਹੀ ਗਿਣਤੀ ਲਈ ਡਾਕਟਰੀ ਖੇਤਰ ਵਿਚ ਕੀਤੀ ਜਾ ਸਕੇ।
ਇਸ ਦੇ ਨਾਲ ਹੀ ਸਰਕਾਰ ਨੇ ਸਿੰਗਾਪੁਰ, ਜਰਮਨ ਅਤੇ ਅਮਰੀਕਾ ਜਿਹੇ ਦੇਸ਼ਾਂ 'ਚੋਂ ਤੁਰੰਤ ਆਕਸੀਜਨ ਦੀਆਂ ਖੇਪਾਂ ਮੰਗਵਾਉਣ ਦੇ ਪ੍ਰਬੰਧ ਕਰਨ ਲਈ ਵੀ ਆਦੇਸ਼ ਦਿੱਤੇ ਸਨ। ਸਰਕਾਰ ਵਲੋਂ ਵੱਡੇ ਸਟੀਲ ਪਲਾਂਟਾਂ ਨੂੰ ਵੀ ਡਾਕਟਰੀ ਖੇਤਰ ਲਈ ਆਪਣੇ ਵਲੋਂ ਤਿਆਰ ਕੀਤੀ ਜਾਂਦੀ ਆਕਸੀਜਨ ਮੈਡੀਕਲ ਲੋੜ ਨੂੰ ਪੂਰਾ ਕਰਨ ਲਈ ਭੇਜਣ ਦੀ ਗੁਹਾਰ ਲਗਾਈ ਹੈ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨਾਲ ਇਸ ਸਬੰਧੀ ਕਈ ਵਾਰ ਮੀਟਿੰਗਾਂ ਕੀਤੀਆਂ ਹਨ। ਹਵਾਈ ਫ਼ੌਜ ਅਤੇ ਰੇਲਵੇ ਨੂੰ ਵੀ ਗੈਸ ਦੀ ਢੋਆ-ਢੁਆਈ ਲਈ ਪੂਰਾ ਸਰਗਰਮ ਕੀਤਾ ਹੈ। ਜਰਮਨੀ ਤੋਂ 23 ਮੋਬਾਈਲ ਜਨਰੇਸ਼ਨ ਪਲਾਂਟ ਖ਼ਰੀਦੇ ਗਏ ਹਨ। ਹੁਣ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਵਿਦੇਸ਼ ਤੋਂ ਆਕਸੀਜਨ ਅਤੇ ਕੋਰੋਨਾ ਨਾਲ ਨਿਪਟਣ ਲਈ ਆਉਂਦੇ ਹੋਰ ਸਾਮਾਨ 'ਤੇ ਕਸਟਮ ਡਿਊਟੀ ਤੋਂ ਛੋਟ ਦੇ ਦਿੱਤੀ ਜਾਏ। ਇਸ ਦੇ ਨਾਲ-ਨਾਲ ਜਮ੍ਹਾਂਖੋਰੀ ਅਤੇ ਕਾਲਾ ਬਾਜ਼ਾਰੀ ਨੂੰ ਨੱਥ ਪਾਉਣ ਲਈ ਹਰ ਪੱਧਰ 'ਤੇ ਪ੍ਰਸ਼ਾਸਕੀ ਕਦਮ ਚੁੱਕੇ ਗਏ ਹਨ। ਪਰ ਇਸ ਸਭ ਕੁਝ ਦੇ ਬਾਵਜੂਦ ਹਾਲੇ ਤੱਕ ਵੀ ਹਰ ਪਾਸੇ ਤੋਂ ਉੱਠ ਰਹੀ ਆਕਸੀਜਨ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਕਈ ਰਾਜਾਂ ਦੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ 'ਚੋਂ ਆਕਸੀਜਨ ਦੀ ਘਾਟ ਕਾਰਨ ਲਗਾਤਾਰ ਹੋ ਰਹੀਆਂ ਮੌਤਾਂ ਦੀਆਂ ਖ਼ਬਰਾਂ ਪੁੱਜ ਰਹੀਆਂ ਹਨ, ਜਿਸ ਨੂੰ ਦੇਖਦਿਆਂ ਹੋਰ ਅਦਾਲਤਾਂ ਵਾਂਗ ਹੁਣ ਇਕ ਵਾਰ ਫਿਰ ਦਿੱਲੀ ਹਾਈਕੋਰਟ ਨੇ ਆਕਸੀਜਨ ਦੀ ਕਿੱਲਤ ਲਈ ਕੇਂਦਰ ਨੂੰ ਝਾੜ ਪਾਈ ਹੈ ਅਤੇ ਇਥੋਂ ਤੱਕ ਕਿਹਾ ਹੈ ਕਿ ਤੁਸੀਂ ਸ਼ੁਤਰਮੁਰਗ ਵਾਂਗ ਰੇਤ ਵਿਚ ਸਿਰ ਦਬਾ ਸਕਦੇ ਹੋ, ਅਸੀਂ ਅੱਖਾਂ ਬੰਦ ਨਹੀਂ ਕਰ ਸਕਦੇ। ਕਿਉਂਕਿ ਅੱਜ ਦੇਸ਼ ਵਿਚ ਆਕਸੀਜਨ ਲਈ ਹਾਹਾਕਾਰ ਮਚੀ ਹੋਈ ਹੈ। ਦਿੱਲੀ ਹਾਈਕੋਰਟ ਨੇ ਕੇਂਦਰ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਬਲੱਡ ਬੈਂਕ ਦੀ ਤਰਜ਼ 'ਤੇ ਆਕਸੀਜਨ ਬੈਂਕ ਬਣਾਇਆ ਜਾ ਸਕਦਾ ਹੈ, ਜਿਥੇ ਲੋਕ ਆਕਸੀਜਨ ਸਿਲੰਡਰ ਜਮ੍ਹਾਂ ਕਰਵਾ ਸਕਦੇ ਹਨ ਅਤੇ ਜਿਸ ਨੂੰ ਲੋੜ ਹੋਵੇ, ਉਹ ਉਥੋਂ ਸਿਲੰਡਰ ਲੈ ਸਕਦੇ ਹਨ।
ਹਰ ਰਾਜ ਦੀ ਤਰ੍ਹਾਂ ਪੰਜਾਬ ਵਿਚ ਵੀ ਹਾਲੇ ਤੱਕ ਇਹ ਕਿੱਲਤ ਬਣੀ ਹੋਈ ਹੈ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਵਾਰ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਲਿਖੇ ਹਨ। ਪੰਜਾਬ ਵਿਚ ਇਸ ਸਮੇਂ 32 ਮੀਟ੍ਰਿਕ ਟਨ ਆਕਸੀਜਨ ਤਿਆਰ ਹੁੰਦੀ ਹੈ। ਕੇਂਦਰ ਵਲੋਂ ਇਸ ਦਾ 105 ਮੀਟ੍ਰਿਕ ਟਨ ਹੋਰ ਕੋਟਾ ਨਿਰਧਾਰਤ ਕੀਤਾ ਗਿਆ ਹੈ। ਪਰ ਸੂਬੇ ਵਿਚ ਇਸ ਸਮੇਂ 180 ਮੀਟ੍ਰਿਕ ਟਨ ਦੀ ਜ਼ਰੂਰਤ ਹੈ ਅਤੇ ਨਿੱਤ ਦਿਨ ਵਧ ਰਹੇ ਮਰੀਜ਼ਾਂ ਦੀ ਗਿਣਤੀ ਨੂੰ ਦੇਖਦਿਆਂ ਪੰਜਾਬ ਨੇ ਕੇਂਦਰ ਤੋਂ 250 ਮੀਟ੍ਰਿਕ ਟਨ ਰੋਜ਼ਾਨਾ ਗੈਸ ਦੀ ਮੰਗ ਕੀਤੀ ਹੈ। ਅੱਜ ਬਹੁਤੇ ਰਾਜ ਇਸ ਕਿੱਲਤ ਨਾਲ ਜੂਝ ਰਹੇ ਹਨ। ਪਿਛਲੇ ਦਿਨੀਂ ਹਰਿਆਣਾ ਦੇ ਹਿਸਾਰ ਅਤੇ ਗੁਰੂਗ੍ਰਾਮ ਵਿਚੋਂ ਆਕਸੀਜਨ ਦੀ ਕਮੀ ਕਾਰਨ 9 ਮਰੀਜ਼ਾਂ ਦੀ ਮੌਤ ਦੀ ਖ਼ਬਰ ਆਈ ਹੈ। ਆਂਧਰਾ ਪ੍ਰਦੇਸ਼ ਵਿਚ 60 ਮਰੀਜ਼ ਆਕਸੀਜਨ ਦੀ ਥੁੜ ਕਾਰਨ ਮਰ ਗਏ ਹਨ। ਕਰਨਾਟਕ ਤੋਂ ਪਿਛਲੇ ਐਤਵਾਰ ਨੂੰ ਆਕਸੀਜਨ ਦੀ ਕਮੀ ਕਾਰਨ 24 ਮਰੀਜ਼ਾਂ ਦੇ ਮਰਨ ਦੀ ਖ਼ਬਰ ਆਈ ਹੈ। ਇਸ ਭੈੜੀ ਹਾਲਤ ਲਈ ਕੇਂਦਰ ਸਰਕਾਰ ਦੀ ਲਗਾਤਾਰ ਸਖ਼ਤ ਆਲੋਚਨਾ ਹੋ ਰਹੀ ਹੈ ਅਤੇ ਉਸ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਰਿਹਾ ਹੈ। ਸਾਲ 2020-2021 ਦੇ ਸ਼ੁਰੂ ਵਿਚ ਭਾਰਤ ਹੋਰ ਦੇਸ਼ਾਂ ਨੂੰ ਵੱਡੀ ਪੱਧਰ 'ਤੇ ਆਕਸੀਜਨ ਬਰਾਮਦ ਕਰਦਾ ਰਿਹਾ ਹੈ। ਭਾਰਤ ਵਲੋਂ ਅਪ੍ਰੈਲ 2020 ਅਤੇ ਜਨਵਰੀ 2021 ਵਿਚ ਸਨਅਤੀ ਅਤੇ ਡਾਕਟਰੀ ਖੇਤਰ ਲਈ 9300 ਮੀਟ੍ਰਿਕ ਟਨ ਦੇ ਲਗਪਗ ਆਕਸੀਜਨ ਗੈਸ ਬਰਾਮਦ ਕੀਤੀ ਗਈ। ਉਸ ਸਮੇਂ ਭਾਰਤ ਵਿਚ ਆਕਸੀਜਨ ਦੀ ਮੰਗ ਏਨੀ ਵਧੇਰੇ ਨਹੀਂ ਸੀ। ਕੋਵਿਡ ਦੇ ਪਹਿਲੇ ਹਮਲੇ ਵਿਚ ਇਹ ਮੰਗ 700 ਮੀਟ੍ਰਿਕ ਟਨ ਤੋਂ ਵਧ ਕੇ 2800 ਮੀਟ੍ਰਿਕ ਟਨ ਪੁੱਜ ਗਈ ਸੀ ਪਰ ਇਸ ਦੇ ਦੂਜੇ ਹਮਲੇ ਵਿਚ ਇਹ ਮੰਗ 5000 ਮੀਟ੍ਰਿਕ ਟਨ ਪੁੱਜ ਗਈ ਹੈ ਪਰ ਇਕ ਅੰਦਾਜ਼ੇ ਮੁਤਾਬਿਕ ਭਾਰਤ ਵਿਚ ਹੁਣ ਵੀ ਹਰ ਰੋਜ਼ 7000 ਮੀਟ੍ਰਿਕ ਟਨ ਤਰਲ ਆਕਸੀਜਨ ਦਾ ਉਤਪਾਦਨ ਹੁੰਦਾ ਹੈ। ਫਰਵਰੀ ਵਿਚ ਮਹਾਰਾਸ਼ਟਰ ਵਿਚ ਇਕਦਮ ਇਸ ਦੀ ਮੰਗ ਅਸਮਾਨੇ ਚੜ੍ਹ ਗਈ ਅਤੇ ਉਸ ਤੋਂ ਬਾਅਦ ਲਗਾਤਾਰ ਇਹ ਵਧਦੀ ਗਈ। ਇਸ ਸਮੇਂ ਵੱਡੀ ਮੁਸ਼ਕਿਲ ਦੇਸ਼ ਵਿਚ ਹਰ ਥਾਂ 'ਤੇ ਇਸ ਨੂੰ ਪਹੁੰਚਾਉਣ ਦੀ ਆ ਰਹੀ ਹੈ। ਰਾਜਾਂ ਵਿਚ ਇਸ ਦੀ ਵੰਡ ਕਰਨ ਵਿਚ ਵੱਡਾ ਨੁਕਸ ਦਿਖਾਈ ਦੇ ਰਿਹਾ ਹੈ। ਇਸ ਨੂੰ ਪਹੁੰਚਾਉਣ ਵਿਚ ਰੁਕਾਵਟਾਂ ਅਤੇ ਦੇਰੀ ਇਸ ਸੰਕਟ ਵਿਚ ਹੋਰ ਵਾਧਾ ਕਰ ਰਹੇ ਹਨ।
ਇਕ ਅੰਦਾਜ਼ੇ ਮੁਤਾਬਿਕ ਜਿਸ ਤਰ੍ਹਾਂ ਲਗਾਤਾਰ ਕੇਸਾਂ ਵਿਚ ਵਾਧਾ ਹੋ ਰਿਹਾ ਹੈ, ਹਰ ਥਾਂ 'ਤੇ ਗੈਸ ਦੀ ਉਪਲਬਧਤਾ ਵੱਡੀ ਮੁਸ਼ਕਿਲ ਪੈਦਾ ਕਰ ਰਹੀ ਹੈ, ਜੇਕਰ ਹਰ ਰੋਜ਼ ਢਾਈ ਲੱਖ ਤੋਂ ਵਧ ਕੇ ਕੇਸ 5 ਲੱਖ ਹੋ ਜਾਂਦੇ ਹਨ ਤਾਂ ਗੈਸ ਪਹੁੰਚਾਉਣ ਦੀ ਸਮੱਸਿਆ ਹੋਰ ਵੀ ਵਧ ਜਾਏਗੀ। ਕਿਉਂਕਿ ਇਸ ਸਮੇਂ ਜਿਥੇ ਭਰੇ ਜਾਣ ਵਾਲੇ ਸਿਲੰਡਰਾਂ ਦੀ ਬੇਹੱਦ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਉਥੇ ਤਰਲ ਆਕਸੀਜਨ ਨੂੰ ਹਰ ਥਾਂ ਲਿਜਾਣ ਲਈ ਕਿਰੀਓਜੈਨਿਕ ਟੈਂਕਰ ਬਹੁਤ ਘੱਟ ਹਨ, ਜੋ ਸਮੱਸਿਆ ਵਿਚ ਹੋਰ ਵੀ ਵਾਧਾ ਕਰ ਰਹੇ ਹਨ। ਪਰ ਇਸ ਨੂੰ ਦੇਖਦਿਆਂ ਹੁਣ ਨਾਈਟ੍ਰੋਜਨ ਅਤੇ ਦੂਸਰੀਆਂ ਗੈਸਾਂ ਲਈ ਵਰਤੇ ਜਾਂਦੇ ਟੈਂਕਰਾਂ ਨੂੰ ਵੀ ਇਸ ਦੀ ਸਪਲਾਈ ਲਈ ਵਰਤੇ ਜਾਣ ਦੀ ਯੋਜਨਾ ਬਣਾਈ ਗਈ ਹੈ। ਪਰ ਜੇਕਰ ਇਸ ਬਿਮਾਰੀ ਦੇ ਲਗਾਤਾਰ ਵਧਦੇ ਜਾਣ 'ਤੇ ਰੋਕ ਨਹੀਂ ਲਗਦੀ ਤਾਂ ਦੇਸ਼ ਵਿਚ ਆਕਸੀਜਨ ਦਾ ਸੰਕਟ ਹੋਰ ਵੀ ਵਧਣ ਦੀ ਸੰਭਾਵਨਾ ਬਣੀ ਨਜ਼ਰ ਆਉਂਦੀ ਹੈ। ਇਸ ਲਈ ਇਸ ਵੱਡੀ ਕਿੱਲਤ ਨੂੰ ਦੂਰ ਕਰਨ ਲਈ ਸਰਕਾਰ ਨੂੰ ਹਰ ਹੀਲਾ ਵਸੀਲਾ ਵਰਤਣ ਦੀ ਜ਼ਰੂਰਤ ਹੋਵੇਗੀ ਤਾਂ ਜੋ ਤੁਰੰਤ ਵਧਦੇ ਇਸ ਸੰਕਟ 'ਤੇ ਕਾਬੂ ਪਾਇਆ ਜਾ ਸਕੇ। ਆਉਂਦੇ ਦਿਨਾਂ ਵਿਚ ਹਰ ਥਾਂ 'ਤੇ ਪੂਰੀ ਮਾਤਰਾ ਵਿਚ ਆਕਸੀਜਨ ਪਹੁੰਚਾ ਸਕਣ ਦੀ ਸਫਲ ਕੋਸ਼ਿਸ਼ ਹੀ ਲੋਕਾਂ ਨੂੰ ਅਤੇ ਕੇਂਦਰ ਸਰਕਾਰ ਨੂੰ ਇਸ ਗੰਭੀਰ ਸੰਕਟ ਵਿਚੋਂ ਕੱਢਣ 'ਚ ਸਹਾਈ ਹੋਵੇਗੀ ਜੋ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਗਈ ਹੈ।

-ਬਰਜਿੰਦਰ ਸਿੰਘ ਹਮਦਰਦ

ਕੋਵਿਡ ਦੀ ਦੂਜੀ ਲਹਿਰ ਦਾ ਮੁਕਾਬਲਾ ਕਿਵੇਂ ਕਰੀਏ ?

ਕੋਵਿਡ ਵਿਸ਼ਵ ਮਹਾਂਮਾਰੀ (ਪੈਂਡੈਮਿਕ) ਬਾਬਤ ਸਭ ਤੋਂ ਪਹਿਲਾਂ 18 ਅਕਤੂਬਰ, 2019 ਨੂੰ ਅਮਰੀਕਾ ਵਿਚ ਹੋਏ ਅੰਤਰਰਾਸ਼ਟਰੀ ਸੰਮੇਲਨ ਪੈਨਡੈਮਿਕ 201 ਨੇ ਆਗਾਹ ਕਰ ਦਿੱਤਾ ਸੀ। ਉਥੇ ਨੋਵਲ ਕੋਰੋਨਾ ਵਾਇਰਸ ਵਲੋਂ ਫੈਲਾਈ ਜਾਣ ਵਾਲੀ ਵਿਸ਼ਵ ਮਹਾਂਮਾਰੀ ਦੌਰਾਨ ਮਰੀਜ਼ਾਂ ਦੀਆਂ ...

ਪੂਰੀ ਖ਼ਬਰ »

ਲੋਕਧਾਰਾ ਦੇ ਠੇਠ ਸ਼ਬਦਾਂ ਦਾ ਇਕ ਸਮੁੰਦਰ ਸੀ ਸ਼ਿਵ ਕੁਮਾਰ ਬਟਾਲਵੀ

ਪੰਜਾਬੀ ਲੋਕਧਾਰਾ ਦੇ ਨਜ਼ਰੀਏ ਤੋਂ ਪੰਜਾਬੀ ਕਾਵਿ ਖੇਤਰ ਦੇ ਜੌਨ ਕੀਟਸ ਮੰਨੇ ਜਾਂਦੇ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਕਰੀਏ ਤਾਂ ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਉਹ ਅੱਜ ਵੀ ਪੰਜਾਬੀ ਕਾਵਿ ਖੇਤਰ ਵਿਚ ਸਭ ਤੋਂ ਪਸੰਦੀਦੇ ਕਵੀ, ਸ਼ਾਇਰ ਹਨ। ਪੰਜਾਬੀ ...

ਪੂਰੀ ਖ਼ਬਰ »

ਸਕਾਟਲੈਂਡ ਦਾ ਭਵਿੱਖ ਤੈਅ ਕਰਨਗੀਆਂ ਇਸ ਵਾਰ ਦੀਆਂ ਪਾਰਲੀਮਾਨੀ ਚੋਣਾਂ

6ਵੀਂ ਸਕਾਟਲੈਂਡ ਸੰਸਦ ਲਈ ਅੱਜ 6 ਮਈ, 2021 ਨੂੰ ਕੁੱਲ 129 ਸੀਟਾਂ ਲਈ ਵੋਟਾਂ ਪੈਣਗੀਆਂ। ਇਨ੍ਹਾਂ ਚੋਣਾਂ ਵਿਚ ਸਕਾਟਲੈਂਡ ਦੀਆਂ 25 ਰਾਜਨੀਤਕ ਪਾਰਟੀਆਂ ਦੇ 783 ਅਤੇ 25 ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 808 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਸਕਾਟਲੈਂਡ ਦੇ 42,21,251 ਵੋਟਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX