ਤਾਜਾ ਖ਼ਬਰਾਂ


ਮੈਂ ਖ਼ੁਦ ਚਾਹੁੰਦਾ ਹਾਂ ਕਿ ਸਿੱਧੂ ਨੂੰ ਪਾਰਟੀ ਵਿਚ ਵਧੀਆ ਅਹੁਦਾ ਮਿਲੇ - ਪ੍ਰਤਾਪ ਸਿੰਘ ਬਾਜਵਾ
. . .  3 minutes ago
ਚੰਡੀਗੜ੍ਹ,18 ਜੂਨ (ਸੁਰਿੰਦਰਪਾਲ ਸਿੰਘ) - ਪ੍ਰੈੱਸ ਵਾਰਤਾ ਦੌਰਾਨ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਜਦੋਂ ਨਵਜੋਤ...
ਸਾਰਿਆਂ ਨੂੰ ਪਾਰਟੀ ਹਾਈ ਕਮਾਨ ਦੇ ਹੁਕਮਾਂ ਦੀ ਪਾਲਣਾ ਕਰਨੀ ਪਏਗੀ - ਪ੍ਰਤਾਪ ਸਿੰਘ ਬਾਜਵਾ
. . .  25 minutes ago
ਚੰਡੀਗੜ੍ਹ, 18 ਜੂਨ ( ਸੁਰਿੰਦਰਪਾਲ ਸਿੰਘ ) - ਪ੍ਰੈਸ ਵਾਰਤਾ ਦੌਰਾਨ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਪਾਰਟੀ ਹਾਈ ਕਮਾਨ ਨੇ ਇਹ ਫ਼ੈਸਲਾ ਕਰਨਾ ਹੈ ਕਿ 2022 ਦੀਆਂ ਚੋਣਾਂ...
ਮੈਂ ਪ੍ਰਧਾਨ ਅਤੇ ਮੁੱਖ ਮੰਤਰੀ ਦੀ ਦੌੜ ਵਿਚ ਨਹੀਂ ਹਾਂ - ਪ੍ਰਤਾਪ ਸਿੰਘ ਬਾਜਵਾ
. . .  16 minutes ago
ਚੰਡੀਗੜ੍ਹ, 18 ਜੂਨ ( ਸੁਰਿੰਦਰਪਾਲ ਸਿੰਘ ) -ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਮੁੱਖ ਮੰਤਰੀ ਹਨ...
ਅਕਾਲੀ ਦਲ ਬਾਦਲ ਅਤੇ ਬਸਪਾ ਆਗੂਆਂ ਨੇ ਸਾਂਸਦ ਰਵਨੀਤ ਬਿੱਟੂ ਵਿਰੁੱਧ ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
. . .  23 minutes ago
ਅੰਮ੍ਰਿਤਸਰ 18 ਜੂਨ (ਜਸਵੰਤ ਜੱਸ)- ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਲੀਡਰਸ਼ਿਪ ਵਲੋਂ ਕਾਂਗਰਸੀ...
ਕੋਟਕਪੂਰਾ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਤੀਜੀ ਵਾਰ ਵੀ ਸਿਰੇ ਨਹੀਂ ਚੜੀ
. . .  54 minutes ago
ਕੋਟਕਪੂਰਾ, 18 ਜੂਨ ( ਮੋਹਰ ਸਿੰਘ ਗਿੱਲ ) - ਕੋਟਕਪੂਰਾ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਅੱਜ ਤੀਜੀ ਵਾਰ ਵੀ ਸਿਰੇ ਨਹੀਂ ਚੜੀ । ਚੋਣ ਨਿਗਰਾਨ ਅਮਰਿੰਦਰ ਸਿੰਘ ਟਿਵਾਣਾ ਐੱਸ. ਡੀ. ਐਮ....
ਅਕਾਲੀ ਦਲ ਅੰਮ੍ਰਿਤਸਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਰਾਜਪਾਲ ਦੇ ਨਾ ਪੱਤਰ ਭੇਜ ਕੇ ਸ਼੍ਰੋਮਣੀ ਕਮੇਟੀ ਚੋਣਾਂ ਜਲਦ ਕਰਾਉਣ ਦੀ ਮੰਗ
. . .  about 1 hour ago
ਅੰਮ੍ਰਿਤਸਰ, 18 ਜੂਨ (ਜਸਵੰਤ ਸਿੰਘ ਜੱਸ) - ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵਲੋਂ ਹਰਬੀਰ ਸਿੰਘ ਸੰਧੂ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਰਾਹੀਂ ਰਾਜਪਾਲ ਪੰਜਾਬ...
1 ਲੱਖ ਫਰੰਟਲਾਈਨ ਵਰਕਰਾਂ ਨੂੰ ਤਿਆਰ ਕਰਨ ਦਾ ਕਰ ਰਹੇ ਹਾਂ ਕੰਮ - ਪ੍ਰਧਾਨ ਮੰਤਰੀ
. . .  about 1 hour ago
ਨਵੀਂ ਦਿੱਲੀ,18 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਕਿਲ ਇੰਡੀਆ ਦੇ ਤਹਿਤ ਕੋਵਿਡ-19 ਫਰੰਟਲਾਈਨ ਵਰਕਰਾਂ ਲਈ ਛੇ...
ਮਿੰਨੀ ਸਕੱਤਰੇਤ ਦਾ ਗੇਟ ਅਤੇ ਕੰਧਾਂ ਟੱਪ ਕੇ ਡੀ. ਸੀ. ਮੀਟਿੰਗ ਹਾਲ ਵਿਚ ਦਾਖ਼ਲ ਹੋਏ ਕਿਸਾਨ
. . .  18 minutes ago
ਬਠਿੰਡਾ, 18 ਜੂਨ ( ਨਾਇਬ ਸਿੱਧੂ ) - ਅੰਮ੍ਰਿਤਸਰ - ਜਾਮਨਗਰ ਹਾਈਵੇਅ ਸੰਘਰਸ਼ ਕਮੇਟੀ ਨੂੰ ਅੱਜ ਡੀ. ਸੀ. ਮੀਟਿੰਗ ਹਾਲ ਵਿਖੇ ਮੀਟਿੰਗ ਲਈ ਬੁਲਾਇਆ ਗਿਆ...
ਢਾਡੀ ਦੀਵਾਨ ਸਜਾਉਣ ਦੇ ਮਾਮਲੇ 'ਚ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਵਲੋਂ ਕਾਲੇ ਚੋਲੇ ਪਾ ਕੇ ਰੋਸ ਦਾ ਪ੍ਰਗਟਾਵਾ
. . .  about 1 hour ago
ਅੰਮ੍ਰਿਤਸਰ, 18 ਜੂਨ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਰੋਜ਼ਾਨਾ ਢਾਡੀ ਦੀਵਾਨ ਸਜਾਉਣ ਦੇ ਮਾਮਲੇ 'ਚ ਆਪਣੀਆਂ ਮੰਗਾਂ ਸਬੰਧੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ...
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਆਰੰਭ, ਗਿਆਨੀ ਮਾਨ ਸਿੰਘ ਦੇ ਅਚਨਚੇਤੀ ਅਸਤੀਫ਼ੇ ਬਾਰੇ ਵੀ ਚਰਚਾ ਹੋਣ ਦੀ ਸੰਭਾਵਨਾ
. . .  about 1 hour ago
ਅੰਮ੍ਰਿਤਸਰ,18 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਅਰੰਭ ਹੋ ਗਈ ਹੈ...
ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਨਹੀਂ ਦੇਖ ਸਕੇਗਾ ਪਾਕਿਸਤਾਨ, ਭਾਰਤੀ ਕੰਪਨੀਆਂ ਕੋਲ ਅਧਿਕਾਰ
. . .  about 2 hours ago
ਨਵੀਂ ਦਿੱਲੀ, 18 ਜੂਨ - ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੀ ਸੀਮਤ ਓਵਰਾਂ ਦੀ ਲੜੀ ਦਾ ਪ੍ਰਸਾਰਨ ਪਾਕਿਸਤਾਨ ਵਿਚ ਨਹੀਂ ਕੀਤਾ ਜਾਵੇਗਾ...
ਪੰਜਾਬ ਪੁਲਿਸ ਦੇ ਤਿੰਨ ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  about 2 hours ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵਲੋਂ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ ਪੁਲਿਸ ਦੇ ਤਿੰਨ ਆਈ.ਪੀ.ਐਸ. ਅਧਿਕਾਰੀਆਂ ਦੇ...
ਬੀ. ਕੇ. ਯੂ. ਰਾਜੇਵਾਲ ਦੇ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਗੰਗਾਨਗਰ ਰੋਡ 'ਤੇ ਲਾਇਆ ਜਾਮ
. . .  about 2 hours ago
ਅਬੋਹਰ,18 ਜੂਨ (ਸੰਦੀਪ ਸੋਖਲ, ਕੁਲਦੀਪ ਸਿੰਘ ਸੰਧੂ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਣਵੰਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਪਿਛਲੇ ਦਿਨ...
ਭਾਰਤੀ ਮੂਲ ਦੇ ਅਮਰੀਕੀ ਨੇ ਮੈਡੀਕਲ ਕਾਰੋਬਾਰ ਦੇ ਖ਼ਰੀਦਦਾਰਾਂ ਨਾਲ ਮਾਰੀ 50 ਲੱਖ ਡਾਲਰ ਦੀ ਠੱਗੀ, ਗੁਨਾਹ ਕੀਤਾ ਕਬੂਲ
. . .  about 3 hours ago
ਸੈਕਰਾਮੈਂਟੋ,(ਅਮਰੀਕਾ),18 ਜੂਨ (ਹੁਸਨ ਲੜੋਆ ਬੰਗਾ) - ਮਿਸ਼ੀਗਨ ਵਾਸੀ ਭਾਰਤੀ ਮੂਲ ਦੇ ਇਕ ਅਮਰੀਕੀ ਨੇ ਮੈਡੀਕਲ ਨਾਲ ਸਬੰਧਿਤ ਕਾਰੋਬਾਰ ਅਵਸਰਾਂ ਦੀ ਵਿੱਕਰੀ ਦੀ ਇਸ਼ਤਿਹਾਰਬਾਜ਼ੀ ਕਰ...
ਮੈਟਰੋ ਫੋਨਿਕਸ (ਅਮਰੀਕਾ) ਵਿਚ 8 ਥਾਵਾਂ 'ਤੇ ਚੱਲੀਆਂ ਗੋਲੀਆਂ, 1 ਮੌਤ 12 ਜ਼ਖ਼ਮੀ
. . .  about 3 hours ago
ਸੈਕਰਾਮੈਂਟੋ (ਅਮਰੀਕਾ) ,18 ਜੂਨ (ਹੁਸਨ ਲੜੋਆ ਬੰਗਾ) - ਮੈਟਰੋ ਫੋਨਿਕਸ ਦੇ ਪੱਛਮੀ ਵਾਦੀ ਖੇਤਰ ਵਿਚ 8 ਥਾਵਾਂ ਉੱਪਰ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਘੱਟੋ - ਘੱਟ 1 ਵਿਅਕਤੀ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 62,480 ਨਵੇਂ ਕੋਰੋਨਾ ਮਾਮਲੇ ਆਏ, 1,587 ਮੌਤਾਂ
. . .  about 4 hours ago
ਨਵੀਂ ਦਿੱਲੀ,18 ਜੂਨ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ...
ਗਾਜ਼ੀਆਬਾਦ ਪੁਲਿਸ ਨੇ ਟਵਿੱਟਰ ਇੰਡੀਆ ਦੇ ਐਮ.ਡੀ. ਨੂੰ ਭੇਜਿਆ ਨੋਟਿਸ
. . .  about 4 hours ago
ਗਾਜ਼ੀਆਬਾਦ, 18 ਜੂਨ - ਉੱਤਰ ਪ੍ਰਦੇਸ਼ ਦੀ ਗਾਜ਼ੀਆਬਾਦ ਪੁਲਿਸ ਨੇ ਟਵਿੱਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਨੂੰ ...
ਠਾਣੇ ਦੇ ਪੱਛਮੀ ਖੇਤਰ 'ਚ ਇਕ ਇਮਾਰਤ ਦਾ ਹਿੱਸਾ ਡਿੱਗਿਆ
. . .  about 4 hours ago
ਮਹਾਰਾਸ਼ਟਰ,18 ਜੂਨ - ਅੱਜ ਸਵੇਰੇ ਕਰੀਬ 5.20 ਵਜੇ ਠਾਣੇ ਪੱਛਮੀ ਖੇਤਰ ਵਿਚ ...
ਉੱਤਰ ਪ੍ਰਦੇਸ਼: ਕੁਸ਼ੀਨਗਰ 'ਚ ਇਕ ਨਦੀ 'ਚ ਕਿਸ਼ਤੀ 'ਤੇ ਫਸੇ ਲਗਭਗ 100 ਲੋਕਾਂ ਨੂੰ ਬਚਾਇਆ ਗਿਆ
. . .  about 4 hours ago
ਉੱਤਰ ਪ੍ਰਦੇਸ਼,18 ਜੂਨ - ਕੁਸ਼ੀਨਗਰ 'ਚ ਇਕ ਨਦੀ 'ਚ ਕਿਸ਼ਤੀ 'ਤੇ ਫਸੇ ਲਗਭਗ 100 ਲੋਕਾਂ ...
ਉਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ 'ਚ ਗੁਰਜੀਤ ਕੌਰ ਮਿਆਦੀਆਂ ਕਲਾਂ (ਅਜਨਾਲਾ) ਦੀ ਹੋਈ ਚੋਣ
. . .  about 5 hours ago
ਅਜਨਾਲਾ,18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - 23 ਜੁਲਾਈ ਤੋਂ 8 ਅਗਸਤ ਤੱਕ ਹੋਣ ਵਾਲੀਆਂ ਟੋਕੀਓ ਉਲੰਪਿਕ ਖੇਡਾਂ ਲਈ...
ਇਕ ਦਿਨ ਦੀ ਰਾਹਤ ਤੋਂ ਬਾਅਦ, ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਫਿਰ ਹੋਇਆ ਵਾਧਾ
. . .  about 5 hours ago
ਨਵੀਂ ਦਿੱਲੀ, 18 ਜੂਨ - ਅੱਜ ਇਕ ਵਾਰ ਫਿਰ ਸਰਕਾਰੀ ਤੇਲ ਕੰਪਨੀਆਂ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ...
ਭਾਰਤ ਦੇ ਤਿੰਨ ਰਾਜਾਂ 'ਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ
. . .  about 5 hours ago
ਨਵੀਂ ਦਿੱਲੀ, 18 ਜੂਨ - ਭਾਰਤ ਦੇ ਤਿੰਨ ਰਾਜਾਂ ਵਿਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ....
ਘੋੜਾ ਟਰਾਲਾ ਤੇ ਕਾਰ ਦੀ ਭਿਆਨਕ ਟੱਕਰ,ਪੁਲਿਸ ਮੁਲਾਜ਼ਮ ਦੀ ਮੌਤ
. . .  about 5 hours ago
ਖੋਸਾ ਦਲ ਸਿੰਘ (ਫ਼ਿਰੋਜ਼ਪੁਰ),18 ਜੂਨ (ਮਨਪ੍ਰੀਤ ਸਿੰਘ ਸੰਧੂ) - ਬੀਤੀ ਦਰਮਿਆਨੀ ਰਾਤ ਫ਼ਿਰੋਜ਼ਪੁਰ ਤੋ ਜ਼ੀਰਾ ਜਾ ਰਹੇ ਪੰਜਾਬ ਪੁਲਿਸ ਦੇ....
ਅੱਜ ਦਾ ਵਿਚਾਰ
. . .  about 6 hours ago
ਅੱਜ ਦਾ ਵਿਚਾਰ
ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ, ਘੱਟੋ-ਘੱਟ 7 ਮੌਤਾਂ
. . .  1 day ago
ਕਾਠਮੰਡੂ,17 ਜੂਨ - ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ ਅਤੇ ਘੱਟੋ ਘੱਟ 7...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 25 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਭੈੜੀ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਉਪਜਾਉਂਦੀ ਹੈ। -ਜੈਨੇਂਦਰ ਕੁਮਾਰ

ਫਰੀਦਕੋਟ

ਵਿਧਾਇਕ ਢਿੱਲੋਂ, ਡੀ. ਸੀ. ਤੇ ਐੱਸ. ਐੱਸ. ਪੀ. ਨੇ ਵਪਾਰ ਮੰਡਲ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

ਫ਼ਰੀਦਕੋਟ, 6 ਮਈ (ਜਸਵੰਤ ਸਿੰਘ ਪੁਰਬਾ)-ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਤੇ ਵਿਧਾਇਕ ਫ਼ਰੀਦਕੋਟ ਕੁਸ਼ਲਦੀਪ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਤੇ ਐੱਸ. ਅੱੈਸ. ਪੀ. ਸਵਰਨਦੀਪ ਸਿੰਘ ਵਲੋਂ ਜ਼ਿਲ੍ਹੇ ਦੇ ਵਪਾਰ ਮੰਡਲ ਦੇ ਨੁਮਾਇੰਦਿਆਂ ਜਿਨ੍ਹਾਂ ਵਿਚ ਵੱਖ-ਵੱਖ ਕਾਰੋਬਾਰਾਂ ਨਾਲ ਸਬੰਧਿਤ ਦੁਕਾਨਦਾਰ ਵੀ ਸ਼ਾਮਿਲ ਸਨ, ਨਾਲ ਪੰਜਾਬ ਸਰਕਾਰ ਵਲੋਂ ਕੋਰੋਨਾ ਦੀ ਰੋਕਥਾਮ ਲਈ ਲਗਾਏ ਗਏ ਹਫ਼ਤਾਵਾਰੀ ਲਾਕਡਾਊਨ ਤੇ ਹੋਰ ਪਾਬੰਦੀਆਂ ਸਬੰਧੀ ਦੁਕਾਨਦਾਰਾਂ ਨੂੰ ਉਨ੍ਹਾਂ ਦੇ ਵਪਾਰ ਖੋਲ੍ਹਣ ਲਈ ਕੁਝ ਢਿੱਲ ਦੇਣ ਅਤੇ ਉਨ੍ਹਾਂ ਦੀ ਰਾਇ ਜਾਣਨ ਲਈ ਵਿਸ਼ੇਸ਼ ਮੀਟਿੰਗ ਕੀਤੀ ਗਈ | ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਅਸੀਂ ਸਾਰੇ ਹੀ ਕੋਰੋਨਾ ਮਹਾਂਮਾਰੀ ਕਾਰਨ ਬੜੀ ਮੁਸ਼ਕਿਲ ਸਥਿਤੀ ਵਿਚੋਂ ਗੁਜ਼ਰ ਰਹੇ ਹਾਂ ਤੇ ਇਸ ਨਾਮੁਰਾਦ ਮਹਾਂਮਾਰੀ ਕਾਰਨ ਰੋਜ਼ਾਨਾ ਕੀਮਤੀ ਜਾਨਾਂ ਮੌਤ ਦੇ ਮੂੰਹ ਪੈ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਬਿਮਾਰੀ ਦੀ ਰੋਕਥਾਮ ਅਤੇ ਲੋਕਾਂ ਦੀ ਜਾਨ ਦੀ ਸੁਰੱਖਿਆ, ਉਨ੍ਹਾਂ ਦੇ ਇਲਾਜ ਨੂੰ ਲੈ ਕੇ ਹਫ਼ਤਾਵਾਰੀ ਲਾਕਡਾਊਨ ਅਤੇ ਹੋਰ ਪਾਬੰਦੀਆਂ ਲਗਾਈਆਂ ਹਨ, ਜੋ ਸਰਕਾਰ ਦੀ ਮਜਬੂਰੀ ਹੈ | ਉਨ੍ਹਾਂ ਕਿਹਾ ਕਿ ਵਪਾਰ ਮੰਡਲ ਦੀ ਮੰਗ ਤੇ ਅੱਜ ਡਿਪਟੀ ਕਮਿਸ਼ਨਰ ਤੇ ਐੱਸ. ਐੱਸ. ਪੀ. ਅਤੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਦੁਕਾਨਦਾਰਾਂ ਨੂੰ ਵਪਾਰ ਜਾਰੀ ਰੱਖਣ ਲਈ ਸ਼ਰਤਾਂ ਸਹਿਤ ਢਿੱਲ ਦੇਣ ਦੀ ਯੋਜਨਾ ਹੈ, ਜਿਸ ਲਈ ਵਪਾਰ ਮੰਡਲ ਦੇ ਪ੍ਰਤੀਨਿਧੀਆਂ ਦੇ ਵਿਚਾਰ ਸੁਣ ਕੇ ਸਹਿਮਤੀ ਬਣਾਉਣ ਲਈ ਅਧਿਕਾਰੀਆਂ ਨੂੰ ਕਿਹਾ ਗਿਆ ਹੈ | ਇਸ ਮੌਕੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਸਾਡੇ ਲਈ ਜਿੱਥੇ ਕੋਰੋਨਾ ਕਾਰਨ ਕੀਮਤੀ ਜਾਨਾਂ ਬਚਾਉਣੀਆਂ ਜ਼ਰੂਰੀ ਹਨ, ਉੱਥੇ ਹੀ ਲੋਕਾਂ ਦੀ ਰੋਜ਼ੀ ਰੋਟੀ ਤੇ ਉਨ੍ਹਾਂ ਦੇ ਵਪਾਰ ਨੂੰ ਸੀਮਤ ਸਮੇਂ ਲਈ ਖੋਲ੍ਹਣ ਲਈ ਢਿੱਲ ਦੇਣ ਲਈ ਵਪਾਰ ਮੰਡਲ, ਪੁਲਿਸ ਤੇ ਹੋਰ ਵਿਭਾਗਾਂ ਨਾਲ ਸਹਿਮਤੀ ਬਣਾ ਕੇ ਫ਼ੈਸਲਾ ਲਿਆ ਜਾਵੇਗਾ | ਇਸ ਮੌਕੇ ਐੱਸ. ਐੱਸ. ਪੀ. ਸਵਰਨਦੀਪ ਸਿੰਘ ਨੇ ਵੀ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਂਮਾਰੀ ਸਬੰਧੀ ਸਰਕਾਰ ਵਲੋਂ ਜਾਰੀ ਹਦਾਇਤਾਂ ਨੂੰ ਲਾਗੂ ਕਰਨ ਵਿਚ ਆਪਣਾ ਸਹਿਯੋਗ ਦੇਣ | ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈਏ ਤਾਂ ਕਿ ਪੁਲਿਸ ਨੂੰ ਕੋਈ ਸਖ਼ਤੀ ਨਾ ਕਰਨੀ ਪਏ | ਇਸ ਮੀਟਿੰਗ ਵਿਚ ਵਪਾਰ ਮੰਡਲ, ਕਰਿਆਨਾ ਯੂਨੀਅਨ, ਸਰਾਫ਼ਾ ਯੂਨੀਅਨ, ਮਨਿਆਰੀ ਐਸੋਸੀਏਸ਼ਨ, ਬੁੱਕ ਸ਼ੈਲਰ ਐਸੋਸੀਏਸ਼ਨ, ਹਲਵਾਈ ਯੂਨੀਅਨ, ਸਬਜ਼ੀ ਮੰਡੀ ਯੂਨੀਅਨ ਆਦਿ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ | ਡਿਪਟੀ ਕਮਿਸ਼ਨਰ ਨੇ ਵਪਾਰ ਮੰਡਲ ਤੋਂ ਦੁਕਾਨਾਂ ਖੋਲ੍ਹਣ ਦੇ ਸਮੇਂ, ਦਿਨ ਸਬੰਧੀ ਆਪਣੇ ਵਿਚਾਰ ਦਫ਼ਤਰ ਡਿਪਟੀ ਕਮਿਸ਼ਨਰ ਦਫ਼ਤਰ ਦੀ ਈ-ਮੇਲ 'ਤੇ ਤੁਰੰਤ ਭੇਜਣ ਲਈ ਕਿਹਾ | ਵਪਾਰ ਮੰਡਲ ਦੇ ਨੁਮਾਇੰਦਿਆਂ ਨੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਯਕੀਨ ਦਵਾਇਆ ਕਿ ਉਹ ਕੋਰੋਨਾ ਮਹਾਂਮਾਰੀ ਦੇ ਟਾਕਰੇ ਲਈ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ | ਇਸ ਮੌੌਕੇ ਐਸ.ਡੀ.ਐਮ. ਫ਼ਰੀਦਕੋਟ ਪੂਨਮ ਸਿੰਘ, ਡੀ.ਐੱਸ.ਪੀ. ਫ਼ਰੀਦਕੋਟ ਸਤਵਿੰਦਰ ਸਿੰਘ ਵਿਰਕ, ਡੀ.ਐੱਸ.ਪੀ. ਬਲਕਾਰ ਸਿੰਘ ਕੋਟਕਪੂਰਾ, ਡੀ.ਐਸ.ਪੀ. ਜੈਤੋ ਪਰਮਿੰਦਰ ਸਿੰਘ ਸਮੇਤ ਵਪਾਰ ਮੰਡਲ ਫ਼ਰੀਦਕੋਟ ਪ੍ਰਧਾਨ ਰਾਜਨ ਠਾਕਰ, ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਓਮਕਾਰ ਗੋਇਲ, ਅਡਵਾਈਜ਼ਰ ਸਵਰਨਕਾਰ ਸੰਘ ਜਤਿੰਦਰ ਸਿੰਘ, ਵਾਈਸ ਪ੍ਰਧਾਨ ਸੰਤਵਿੰਦਰ ਸਿੰਘ, ਜਨਰਲ ਮਰਚੈਂਟਸ ਆਰ. ਪਿ੍ੰਸ ਨਰੂਲਾ, ਅਮਰ ਕੁਮਾਰ ਬਿੰਨੂ, ਅਮਿਤ ਜੈਨ ਜੁਗਨੂੰ, ਰਿੰਕੀ ਗਾਂਧੀ ਅਤੇ ਪ੍ਰਦੀਪ ਚਾਵਲਾ ਪ੍ਰਧਾਨ ਮਨਿਆਰੀ ਐਸੋਸੀਏਸ਼ਨ ਤੋਂ ਇਲਾਵਾ ਹੋਰ ਹਾਜ਼ਰ ਸਨ |

ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ 'ਚ ਲਿਫ਼ਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਲੱਗੇ ਅੰਬਾਰ

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਅਨਾਜ ਮੰਡੀ ਵਿਚ ਲਿਫ਼ਟਿੰਗ ਨਾ ਹੋਣ ਕਾਰਨ ਕਣਕ ਦੀਆਂ ਬੋਰੀਆਂ ਦੇ ਵੱਡੇ-ਵੱਡੇ ਅੰਬਾਰ ਅਜੇ ਵੀ ਲੱਗੇ ਹੋਏ ਹਨ, ਜਿਸ ਕਾਰਨ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਸਮੱਸਿਆਵਾਂ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਕਾਰਨ 10 ਹੋਰ ਮੌਤਾਂ

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 10 ਹੋਰ ਮਰੀਜ਼ਾਂ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕਾਂ ਵਿਚ 41 ਸਾਲ ਦਾ ਵਿਅਕਤੀ, 87 ਸਾਲ ਦਾ ਵਿਅਕਤੀ, 60 ਸਾਲ ਦੀ ਔਰਤ, 33 ਸਾਲ ਦੀ ਔਰਤ ਸ੍ਰੀ ...

ਪੂਰੀ ਖ਼ਬਰ »

ਕੋਰੋਨਾ ਪਾਜ਼ੀਟਿਵ ਡਾਕਟਰ ਨੂੰ ਲੋਕਾਂ ਦਾ ਇਲਾਜ ਕਰਦੇ ਪਾਏ ਜਾਣ 'ਤੇ ਕੀਤਾ ਗਿ੍ਫ਼ਤਾਰ

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਖੁੰਡੇ ਹਲਾਲ ਦਾ ਆਰ. ਐੱਮ. ਪੀ. ਡਾਕਟਰ ਤਸਪਿੰਦਰਪਾਲ ਸਿੰਘ ਪੁੱਤਰ ਨਿਹਾਲ ਸਿੰਘ ਜੋ ਕਿ ਕੋਰੋਨਾ ਪਾਜ਼ੀਟਿਵ ਆਉਣ 'ਤੇ ਲੋਕਾਂ ਦਾ ਇਲਾਜ ਕਰਦੇ ਪਾਏ ਜਾਣ ਤੇ ਐੱਮ. ਕੇ. ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਸ੍ਰੀ ਮੁਕਤਸਰ ਸਾਹਿਬ, 6 ਮਈ (ਹਰਮਹਿੰਦਰ ਪਾਲ)-ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ 440 ਨਸ਼ੀਲੀਆਂ ਗੋਲੀਆਂ ਸਣੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦੇ ਥਾਣੇਦਾਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਪਾਰਟੀ ਨੇ ਸ਼ੱਕ ਦੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 1 ਦੀ ਮੌਤ, ਇਕ ਜ਼ਖਮੀ

ਰੁਪਾਣਾ, 6 ਮਈ (ਜਗਜੀਤ ਸਿੰਘ)-ਬੀਤੀ ਰਾਤ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ 'ਤੇ ਸਥਿਤ ਬਾਬਾ ਵਣਪੀਰ ਦੀ ਦਰਗਾਹ ਦੇ ਨਜ਼ਦੀਕ ਟਰੱਕ ਤੇ ਘੋੜੇ ਦੀ ਆਪਸੀ ਸਿੱਧੀ ਟੱਕਰ ਹੋ ਗਈ | ਰੁਪਾਣਾ ਜਨ ਸਹਾਰਾ ਕਲੱਬ ਮੈਂਬਰਾਂ ਨੂੰ ਜਾਣਕਾਰੀ ਮਿਲਣ ਤੇ ਕਲੱਬ ਮੈਂਬਰ ਬੇਅੰਤ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ ਦੀ ਕੋਰੋਨਾ ਕਾਰਨ ਮੌਤ

ਮਲੋਟ, 6 ਮਈ (ਪਾਟਿਲ)-ਬੀਤੇ ਦਿਨ ਬਿਜਲੀ ਬੋਰਡ ਦਾ ਮੁਲਾਜ਼ਮ ਪਰਮਿੰਦਰ ਸਿੰਘ ਸਹਾਇਕ ਲਾਇਨਮੈਨ (40) ਪੁੱਤਰ ਸ੍ਰੀ ਦਲਬੀਰ ਸਿੰਘ ਪਿੰਡ ਬੁਰਜ ਸਿੱਧਵਾਂ ਜੋ ਕੋਰੋਨਾ ਦੀ ਬਿਮਾਰੀ ਕਾਰਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਨਾਲ ਜੂਝਦਾ ਹੋਇਆ ਬਿਮਾਰੀ ਦੀ ਭੇਟ ਚੜ੍ਹ ਗਿਆ ਹੈ | ...

ਪੂਰੀ ਖ਼ਬਰ »

ਵਪਾਰ ਮੰਡਲ ਤੇ ਸਵਰਨਕਾਰ ਸੰਘ ਨੇ ਡੀ. ਸੀ. ਨੂੰ ਮੰਗ ਪੱਤਰ ਸੌ ਾਪਿਆ

ਫ਼ਰੀਦਕੋਟ, 6 ਮਈ (ਸਤੀਸ਼ ਬਾਗ਼ੀ)-ਸ਼ਹਿਰ ਦੇ ਵਪਾਰ ਮੰਡਲ ਅਤੇ ਸਵਰਨਕਾਰ ਸੰਘ ਦੇ ਪ੍ਰਧਾਨ ਰਾਜ ਠਾਕੁਰ ਦੀ ਅਗਵਾਈ 'ਚ ਸੰਤਵਿੰਦਰ ਸਿੰਘ, ਆਰ. ਪਿ੍ੰਸ ਨਰੂਲਾ, ਕਾਮਰੇਡ ਸ਼ਾਮ ਸੁੰਦਰ, ਲੁਕੇਂਦਰ ਸ਼ਰਮਾ ਅਤੇ ਚੰਦਨ ਕੁਮਾਰ ਆਦਿ ਨੇ ਵਫ਼ਦ ਦੇ ਰੂਪ 'ਚ ਡਿਪਟੀ ਕਮਿਸ਼ਨਰ ਦੇ ...

ਪੂਰੀ ਖ਼ਬਰ »

ਨਗਰ ਕੌ ਾਸਲ ਪ੍ਰਧਾਨ ਦੀ ਚੋਣ ਬੈਲਟ ਪੇਪਰ ਰਾਹੀਂ ਹੋਏ- ਪਰਮਬੰਸ ਸਿੰਘ ਰੋਮਾਣਾ

ਫ਼ਰੀਦਕੋਟ, 6 ਮਈ (ਜਸਵੰਤ ਸਿੰਘ ਪੁਰਬਾ)-ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਇੰਚਾਰਜ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਜ਼ਿਲ੍ਹਾ ਮੈਜਿਸਟਰੇਟ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਹੈ ਕਿ ਫ਼ਰੀਦਕੋਟ ਨਗਰ ਕੌਂਸਲ ਦੇ ਪ੍ਰਧਾਨ ਪਦ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਤੇ ਬੰਦ ਕਰਨ ਸਬੰਧੀ ਸਪੱਸ਼ਟੀਕਰਨ ਜਾਰੀ

ਫ਼ਰੀਦਕੋਟ, 6 ਮਈ (ਜਸਵੰਤ ਸਿੰਘ ਪੁਰਬਾ)-ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਨੇ ਕੋਵਿਡ ਪਾਬੰਦੀਆਂ ਤੋਂ ਜ਼ਰੂਰੀ ਕੰਮਾਂ/ਅਦਾਰਿਆਂ ਦੀ ਛੋਟ ਬਾਰੇ ਸਪਸ਼ਟੀਕਰਨ ਜਾਰੀ ਕੀਤਾ ਹੈ | ਪੰਜਾਬ ਸਰਕਾਰ ਦੁਆਰਾ ਜਾਰੀ ਉਪਰੋਕਤ ਸਪੱਸ਼ਟੀਕਰਨ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਫੇਸਬੁੱਕ ਲਾਈਵ ਰਾਹੀਂ ਜ਼ਿਲ੍ਹਾ ਵਾਸੀਆਂ ਦੇ ਹੋਏ ਰੂਬਰੂ

ਫ਼ਰੀਦਕੋਟ, 6 ਮਈ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਬੀਤੀ ਸ਼ਾਮ ਆਪਣੇ ਫੇਸਬੁੱਕ ਲਾਈਵ ਰਾਹੀਂ ਜ਼ਿਲ੍ਹਾ ਵਾਸੀਆਂ ਦੇ ਰੂਬਰੂ ਹੋ ਕੇ ਕੋਰੋਨਾ ਸਬੰਧੀ ਤਾਜ਼ਾ ਸਥਿਤੀ, ਇਸ ਤੋਂ ਬਚਾਅ ਆਦਿ ਸਮੇਤ ਹੋਰ ਮੁੱਦਿਆਂ ਬਾਰੇ ਗੱਲ ਕੀਤੀ | ...

ਪੂਰੀ ਖ਼ਬਰ »

ਅੰਡਰ ਟਰਾਇਲ ਰੀਵਿਊ ਕਮੇਟੀ ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਅਰੁਨਵੀਰ ਵਸ਼ਿਸਟ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ ਅੰਡਰ ਟ੍ਰਾਇਲ ਰਿਵਿਊ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਕੋਰਟ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਡਰ ਟਰਾਇਲ ਰਿਵਿਊ ...

ਪੂਰੀ ਖ਼ਬਰ »

ਜਗਮੇਲ ਸਿੰਘ ਸ਼ੇਰਗਿੱਲ ਅਕਾਲੀ ਦਲ 'ਚ ਸ਼ਾਮਿਲ

ਮਲੋਟ, 6 ਮਈ (ਅਜਮੇਰ ਸਿੰਘ ਬਰਾੜ)-ਸੀਨੀਅਰ ਅਕਾਲੀ ਆਗੂ ਸੁਖਿੰਦਰ ਸਿੰਘ ਭੁੱਲਰ ਤੇ ਪਿੰਡ ਮਲੋਟ ਦੇ ਨੰਬਰਦਾਰ ਪਿ੍ਥੀ ਰਾਮ ਸਾਬਕਾ ਸਰਪੰਚ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਬਕਾ ਤਹਿਸੀਲਦਾਰ ਜਗਮੇਲ ਸਿੰਘ ਸ਼ੇਰਗਿੱਲ ਪਿਛਲੇ ਦਿਨੀਂ ਸ਼੍ਰੋਮਣੀ ...

ਪੂਰੀ ਖ਼ਬਰ »

ਮੁਕਤੀਸਰ ਸੰਸਥਾ ਵਲੋਂ ਲੋਕਾਂ ਦਾ ਕਰਵਾਇਆ ਜਾ ਰਿਹਾ ਹੈ ਟੀਕਾਕਰਨ

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਮੁਕਤੀਸਰ ਵੈੱਲਫੇਅਰ ਕਲੱਬ ਵਲੋਂ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਤੇ ਐੱਮ. ਸੀ. ਕੁਲਵਿੰਦਰ ਸਿੰਘ ਸ਼ੌਂਕੀ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿਖੇ ਨੌਜਵਾਨਾਂ ਨੂੰ ਟੀਕਾਕਰਨ ਲਈ ਉਤਸ਼ਾਹਿਤ ...

ਪੂਰੀ ਖ਼ਬਰ »

ਕੈਨਾਲ ਕਾਲੋਨੀ ਵਿਖੇ ਕੋਰੋਨਾ ਟੀਕਾਕਰਨ ਕੈਂਪ ਲਾਇਆ

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ ਤੇ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੀ ਦੇਖ-ਰੇਖ ਵਿਚ ਸਿਹਤ ਵਿਭਾਗ ਵਲੋਂ ਐੱਸ.ਡੀ.ਓ. ਅਲੋਕ ਚੌਧਰੀ ਤੇ ਮਾਸ ਮੀਡੀਆ ਵਿੰਗ ਦੀ ਸਹਾਇਤਾ ਨਾਲ ਸਥਾਨਕ ...

ਪੂਰੀ ਖ਼ਬਰ »

ਖ਼ਰਾਬ ਹਵਾ ਤੇ ਪਾਣੀ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ- ਹਨੀ ਫ਼ੱਤਣਵਾਲਾ

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਨੇ ਕਿਹਾ ਕਿ ਖ਼ਰਾਬ ਹਵਾ, ਪਾਣੀ ਤੇ ਸਰਕਾਰਾਂ ਦੀ ਬੇਰੁਖ਼ੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ | ਪਿੰਡ ਝਬੇਲਵਾਲੀ ਕੋਲੋਂ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦਾ ਲੋਕਾਂ ਵੱਲ ਕੋਈ ਧਿਆਨ ਨਹੀਂ- ਡਾ. ਸਰਾਂ

ਮਲੋਟ 6 ਮਈ (ਅਜਮੇਰ ਸਿੰਘ ਬਰਾੜ)-ਆਮ ਆਦਮੀ ਪਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਟ੍ਰੇਡ ਐਂਡ ਇੰਡਸਟਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਸੁਖਮੰਦਰ ਸਿੰਘ ਸਰਾਂ ਨੇ ਪੈੱ੍ਰਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਂਮਾਰੀ ਨੇ ਪਿਛਲੇ ਮਾਰਚ ਮਹੀਨੇ ਤੋਂ ਭਾਰਤ ਵਿਚ ...

ਪੂਰੀ ਖ਼ਬਰ »

ਸੰਕਲਪ ਸੁਸਾਇਟੀ ਨੇ ਸੁਵਿਧਾ ਕੇਂਦਰ 'ਚ ਮੁਫ਼ਤ ਮਾਸਕ ਦਿੱਤੇ

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਥਿਤ ਸੁਵਿਧਾ ਕੇਂਦਰ ਵਿਚ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲਗਾਤਾਰ ਤੀਜੀ ਵਾਰ ਮੁਫ਼ਤ ਮਾਸਕ ਸੇਵਾ ਕੀਤੀ ਗਈ | ਸੁਸਾਇਟੀ ਦੇ ...

ਪੂਰੀ ਖ਼ਬਰ »

ਸੀ. ਪੀ. ਐੱਫ. ਯੂਨੀਅਨ ਵਲੋਂ ਸਾਂਝਾ ਮੁਲਾਜ਼ਮ ਫ਼ਰੰਟ ਦੇ ਸੰਘਰਸ਼ ਦੀ ਹਮਾਇਤ

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਤੇ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਦੀ ਬਦੌਲਤ ਮੁਲਾਜ਼ਮ ਵਰਗ ਦਾ ਭਵਿੱਖ ਹਨੇਰਮਈ ਹੋ ਗਿਆ ਹੈ, ਜਿਸਦੇ ਚੱਲਦਿਆਂ ਮੁਲਾਜ਼ਮ ਵਰਗ ਵਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਪਰ ਸਰਕਾਰਾਂ ਵਲੋਂ ...

ਪੂਰੀ ਖ਼ਬਰ »

ਕਿਰਤੀ ਕਾਮਿਆਂ ਤੇ ਛੋਟੇ ਦੁਕਾਨਦਾਰਾਂ ਨੂੰ ਆਰਥਿਕ ਰਾਹਤ ਦੇਣ ਦੀ ਲੋੜ- ਕਾਕਾ ਬਰਾੜ

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਕਾਕਾ ਬਰਾੜ ਨੇ ਸਰਕਾਰਾਂ ਦੀ ਕਾਰਗੁਜ਼ਾਰੀ 'ਤੇ ਵਰ੍ਹਦਿਆਂ ਦੋਸ਼ ਲਗਾਇਆ ਕਿ ਕੋਰੋਨਾ 'ਚ ਹੋਏ ਚਿੰਤਾਜਨਕ ਵਾਧੇ ਲਈ ਕੇਂਦਰ ਦੀ ਮੋਦੀ ਸਰਕਾਰ ...

ਪੂਰੀ ਖ਼ਬਰ »

ਸਿਲੰਡਰ ਚੋਰੀ ਕਰਨ ਦੇ ਦੋਸ਼ 'ਚ ਇਕ ਨਾਮਜ਼ਦ

ਸ੍ਰੀ ਮੁਕਤਸਰ ਸਾਹਿਬ, 6 ਮਈ (ਹਰਮਹਿੰਦਰ ਪਾਲ)-ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਸਿਲੰਡਰ ਚੋਰੀ ਕਰਨ ਦੇ ਦੋਸ਼ 'ਚ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮਹਿੰਦਰਪਾਲ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਵਲੋਂ ਲਾਕਡਾਊਨ ਖ਼ਿਲਾਫ਼ ਰੋਸ ਧਰਨਾ 8 ਨੂੰ - ਰਾਮਾ

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵਲੋਂ ਦੇ ਸੂਬਾ ਮੁੱਖ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ 8 ਮਈ ਨੂੰ ਸਾਰੇ ਪੰਜਾਬ ਦੀਆਂ ਸੜਕਾਂ 'ਤੇ ਧਰਨੇ ਲਗਾ ਕੇ ਰੋਸ ਪ੍ਰਗਟ ਕੀਤਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਕਾਲਜ ਅਧਿਆਪਕਾਂ ਲਈ ਨਹੀਂ ਹੈ ਸੰਵੇਦਨਸ਼ੀਲ- ਪੀ. ਸੀ. ਸੀ. ਟੀ. ਯੂ.

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ. ਸੀ. ਸੀ. ਟੀ. ਯੂ.) ਨੇ ਪੰਜਾਬ ਸਰਕਾਰ ਦੀਆਂ ਉੱਚ ਸਿੱਖਿਆ ਵਿਰੋਧੀ ਨੀਤੀਆਂ ਤੇ ਕਾਲਜ ਅਧਿਆਪਕਾਂ ਪ੍ਰਤੀ ਅੜੀਅਲ ਰਵੱਈਆ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਇਸ ਦੇ ...

ਪੂਰੀ ਖ਼ਬਰ »

ਜੁਗਰਾਜ ਸਿੰਘ ਵਲੋਂ ਸਕੂਲ ਤੇ ਗੁਰਦੁਆਰਾ ਸਾਹਿਬ ਨੂੰ 50-50 ਹਜ਼ਾਰ ਸੇਵਾ ਭੇਟ

ਮਲੋਟ, 6 ਮਈ (ਅਜਮੇਰ ਸਿੰਘ ਬਰਾੜ)-ਸਰਕਾਰੀ ਮਿਡਲ ਸਮਾਰਟ ਸਕੂਲ ਰੱਥੜੀਆਂ ਵਿਖੇ ਐੱਨ. ਆਰ. ਆਈ. ਜੁਗਰਾਜ ਸਿੰਘ ਪੁੱਤਰ ਨਿੰਦਰ ਸਿੰਘ ਦੇ ਪਰਿਵਾਰ ਵਲੋਂ ਸਕੂਲ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਵਜੋਂ ਦਿੱਤੀ ਗਈ | ਇਹ ਰਾਸ਼ੀ ਸਕੂਲ ਦੇ ਇਕ ਕਮਰੇ ਦੀ ਮੁਰੰਮਤ ਲਈ ਦਿੱਤੀ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਨਾਲ ਬੰਦ ਪਿਆ ਆਕਸੀਜਨ ਪਲਾਂਟ ਮੁੜ ਚਾਲੂ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਗਰੀਨ ਗੈਸ ਪ੍ਰਾਈਵੇਟ ਲਿਮਟਿਡ ਪਿੰਡ ਲੁਬਣਿਆਂਵਾਲੀ ਦਾ ਬੰਦ ਪਿਆ ਆਕਸੀਜਨ ਪਲਾਂਟ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਸਦਕਾ ਮੁੜ ਚਾਲੂ ਹੋ ਗਿਆ ਹੈ | ਡਿਪਟੀ ਕਮਿਸ਼ਨਰ ਐੱਮ. ਕੇ ਅਰਾਵਿੰਦ ਕੁਮਾਰ ਨੇ ਜਾਣਕਾਰੀ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਸ੍ਰੀ ਮੁਕਤਸਰ ਸਾਹਿਬ, 6 ਮਈ (ਹਰਮਹਿੰਦਰ ਪਾਲ)-ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦੇ ਥਾਣੇਦਾਰ ਜਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗਗਨਦੀਪ ਸਿੰਘ ਵਾਸੀ ...

ਪੂਰੀ ਖ਼ਬਰ »

ਕੋਰੋਨਾ ਦੇ ਚੱਲ ਰਹੇ ਦੂਜੇ ਦੌਰ 'ਚ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ- ਜੀ. ਓ. ਜੀ.

ਮਲੋਟ, 6 ਮਈ (ਅਜਮੇਰ ਸਿੰਘ ਬਰਾੜ)-ਕੋਰੋਨਾ ਮਹਾਂਮਾਰੀ ਦੀ ਚੱਲ ਰਹੀ ਦੂਜੀ ਲਹਿਰ ਵਿਚ ਜਿੱਥੇ ਇਹ ਵਾਇਰਸ ਪਹਿਲਾਂ ਨਾਲੋਂ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ, ਉੱਥੇ ਹੀ ਲੋਕਾਂ ਵਿਚ ਸੋਸ਼ਲ ਮੀਡੀਆ ਰਾਹੀਂ ਵੱਡਾ ਭਰਮ ਭੁਲੇਖਾ ਵੀ ਫੈਲਾਇਆ ਜਾ ਰਿਹਾ ਹੈ | ਇਨ੍ਹਾਂ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਔਰਤ ਕਾਬੂ

ਮੰਡੀ ਬਰੀਵਾਲਾ, 6 ਮਈ (ਨਿਰਭੋਲ ਸਿੰਘ)-ਥਾਣਾ ਬਰੀਵਾਲਾ ਦੀ ਪੁਲਿਸ ਨੇ ਕਰਮਜੀਤ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਖੋਖਰ ਵਿਰੁੱਧ ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ | ਏ. ਐੱਸ. ਆਈ. ਨਰਿੰਦਰਪਾਲ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਜਾ ਰਹੇ ਸਨ, ਪੁਲਿਸ ਨੂੰ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਮੁਲਤਵੀ

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ 8 ਮਈ ਨੂੰ ਹੋਣ ਵਾਲੀ ਮੀਟਿੰਗ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ...

ਪੂਰੀ ਖ਼ਬਰ »

ਰੈਣ ਸੂਬਾਈ ਕੀਰਤਨ ਸਮਾਗਮ ਮੁਲਤਵੀ

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਸੁਖਮਨੀ ਸਾਹਿਬ ਸੁਸਾਇਟੀਆਂ ਅਤੇ ਜਥਾ ਬਾਬਾ ਬਿਧੀ ਚੰਦ ਜੀ ਵਲੋਂ ਪ੍ਰਸਤਾਵਿਤ ਰੈਣ ਸੂਬਾਈ ਕੀਰਤਨ ਸਮਾਗਮ ਜੋ ਕਿ ਗੁਰਦੁਆਰਾ ਤੰਬੂ ਸਾਹਿਬ ਵਿਖੇ 8 ਮਈ ਨੂੰ ਕਰਵਾਇਆ ਜਾਣਾ ਸੀ, ਜੋ ਕੋਰੋਨਾ ਮਹਾਂਮਾਰੀ ਦੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਤੇ ਲਾਹਣ ਸਣੇ ਤਿੰਨ ਕਾਬੂ, ਇਕ ਫ਼ਰਾਰ

ਸ੍ਰੀ ਮੁਕਤਸਰ ਸਾਹਿਬ, 6 ਮਈ (ਹਰਮਹਿੰਦਰ ਪਾਲ)-ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ 25 ਬੋਤਲਾਂ ਨਾਜਾਇਜ਼ ਸ਼ਰਾਬ ਤੇ 200 ਲੀਟਰ ਲਾਹਣ ਬਰਾਮਦ ਕਰਕੇ ਚਾਰ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਥਾਣਾ ਲੱਖੇਵਾਲੀ ਪੁਲਿਸ ਨੇ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ...

ਪੂਰੀ ਖ਼ਬਰ »

ਭਾਕਿਯੂ (ਕਾਦੀਆਂ) ਵਲੋਂ ਪਿੰਡ ਗੰਧੜ੍ਹ ਇਕਾਈ ਦੀ ਚੋਣ

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਪਿੰਡ ਗੰਧੜ੍ਹ ਵਿਖੇ ਇਕਾਈ ਦੀ ਚੋਣ ਜ਼ਿਲ੍ਹਾ ਸਕੱਤਰ ਜਨਰਲ ਗੁਰਤੇਜ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਕੀਤੀ ਗਈ | ਇਸ ਮੌਕੇ ਪੂਰਨ ਸਿੰਘ ਨੂੰ ਪ੍ਰਧਾਨ, ...

ਪੂਰੀ ਖ਼ਬਰ »

ਜੀ. ਟੀ. ਯੂ. ਵਲੋਂ ਕੁੱਟਮਾਰ ਕਰਨ ਵਾਲੇ ਪਿ੍ੰਸੀਪਲ ਦੀ ਗਿ੍ਫ਼ਤਾਰੀ ਦੀ ਮੰਗ

ਫ਼ਰੀਦਕੋਟ, 6 ਮਈ (ਸਤੀਸ਼ ਬਾਗ਼ੀ)-ਗੌਰਮਿੰਟ ਟੀਚਰ ਯੂਨੀਅਨ ਪੰਜਾਬ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਕਲਾਂ ਸਕੂਲ ਦੇ ਪਿ੍ੰਸੀਪਲ ਵਲੋਂ ਆਮ ਬਦਲੀਆਂ ਅਧੀਨ ਇਸ ਸਕੂਲ ਵਿਚੋਂ ਬਦਲੀ ਕਰਵਾ ਚੁੱਕੇ ਹਿੰਦੀ ਅਧਿਆਪਕ ਜਗਪ੍ਰੀਤ ਸਿੰਘ ਦੀ ਕੁੱਟਮਾਰ ਕਰਨ ਦੀ ...

ਪੂਰੀ ਖ਼ਬਰ »

ਮਚਾਕੀ ਕਲਾਂ 'ਚ ਕੋਰੋਨਾ ਟੀਕਾਕਰਨ ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਫ਼ਰੀਦਕੋਟ, 6 ਮਈ (ਜਸਵੰਤ ਸਿੰਘ ਪੁਰਬਾ)-ਪਿੰਡ ਮਚਾਕੀ ਕਲਾਂ ਵਿਖੇ ਡਾ. ਜਗਪਾਲ ਕੌਰ ਤੇ ਡਾ. ਸੋਨੀਆ ਰਾਣੀ ਨੇ ਸਿਮਰਜੀਤ ਕੌਰ ਪਤਨੀ ਸਰਪੰਚ ਗੁਰਸ਼ਵਿੰਦਰ ਸਿੰਘ ਬਰਾੜ ਦਾ ਕੋਰੋਨਾ ਟੀਕਾਕਰਨ ਕੀਤਾ | ਉਪਰੰਤ ਪਿੰਡ ਦੀਆਂ ਹੋਰ ਔਰਤਾਂ ਅਤੇ ਮਰਦਾਂ ਨੇ ਵੀ ਇਹ ਟੀਕਾਕਰਨ ...

ਪੂਰੀ ਖ਼ਬਰ »

ਵਿਦੇਸ਼ ਲਿਜਾਣ ਦਾ ਝਾਂਸਾ ਦੇਣ ਵਾਲੀ ਕੁੜੀ ਤੇ ਉਸ ਪਿਤਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ

ਪੰਜਗਰਾੲੀਂ ਕਲਾਂ, 6 ਮਈ (ਸੁਖਮੰਦਰ ਸਿੰਘ ਬਰਾੜ)-ਵਿਦੇਸ਼ ਜਾ ਕੇ ਵਸਣ ਦੇ ਸੁਪਨਿਆਂ ਨੂੰ ਮਨ 'ਚ ਲੈ ਕੇ ਨੌਜਵਾਨ ਪੀੜ੍ਹੀ ਵਲੋਂ ਆਪਣੀ ਹਮਸਫ਼ਰ ਨੂੰ ਵਿਦੇਸ਼ ਭੇਜਣ ਦੇ ਚੱਕਰ 'ਚ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ, ਪਰ ਉਨ੍ਹਾਂ ਨੌਜਵਾਨਾਂ ਦੀ ਹਾਲਤ ਉਦੋਂ ਤਰਸਯੋਗ ...

ਪੂਰੀ ਖ਼ਬਰ »

ਦਾਜ ਲਈ ਤੰਗ ਕਰਨ ਵਾਲੇ ਪ੍ਰਵਾਸੀ ਪਤੀ ਤੇ ਉਸ ਦੀ ਮਾਂ ਖ਼ਿਲਾਫ਼ ਮਾਮਲਾ ਦਰਜ

ਪੰਜਗਰਾੲੀਂ ਕਲਾਂ, 6 ਮਈ (ਸੁਖਮੰਦਰ ਸਿੰਘ ਬਰਾੜ)-ਕੈਨੇਡਾ 'ਚ ਵਸਦੇ ਪਤੀ ਵਲੋਂ ਆਪਣੀ ਪਤਨੀ ਦੀ ਕੁੱਟਮਾਰ ਕਰਨ ਤੇ ਦਾਜ ਮੰਗਣ ਦੇ ਦੋਸ਼ਾਂ ਤਹਿਤ ਉਸਦੀ ਮਾਂ ਸਮੇਤ ਪੁਲਿਸ ਵਲੋਂ ਮਾਮਲਾ ਦਰਜ ਕੀਤੇ ਜਾਣ ਦੀ ਖ਼ਬਰ ਹੈ | ਪੁਲਿਸ ਵਲੋਂ ਦਰਜ ਮਾਮਲੇ ਅਨੁਸਾਰ ਗੁਰਦਿੱਤ ਸਿੰਘ ...

ਪੂਰੀ ਖ਼ਬਰ »

ਪੁਲਿਸ ਨੇ 20 ਲੀਟਰ ਲਾਹਣ ਕੀਤੀ ਬਰਾਮਦ

ਫ਼ਰੀਦਕੋਟ, 6 ਮਈ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਮੋਰਾਂਵਾਲੀ ਤੋਂ ਇਕ ਘਰ 'ਚ ਛਾਪੇਮਾਰੀ ਕਰਕੇ 20 ਲੀਟਰ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦੋਂ ਕਿ ਕੋਥਿਤ ...

ਪੂਰੀ ਖ਼ਬਰ »

ਕੋਵਿਡ-19 ਦੀ ਰੋਕਥਾਮ ਤੇ ਲੋਕਾਂ ਦੀ ਸਹੂਲਤ ਲਈ ਕੰਟਰੋਲ ਰੂਮ ਸਥਾਪਤ

ਫ਼ਰੀਦਕੋਟ, 6 ਮਈ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਕਾਰਨ ਜ਼ਿਲ੍ਹਾ ਵਾਸੀਆਂ ਦੀ ਸਹੂਲਤ ਤੇ ਕੋਰੋਨਾ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰ: 233) ਡਿਪਟੀ ...

ਪੂਰੀ ਖ਼ਬਰ »

ਮਚਾਕੀ ਕਲਾਂ ਸਕੂਲ ਦੇ ਵਿਵਾਦਿਤ ਪਿ੍ੰਸੀਪਲ ਦਰਸ਼ਨ ਸਿੰਘ ਦੀ ਬਦਲੀ ਤਰਨ ਤਾਰਨ ਜ਼ਿਲ੍ਹੇ 'ਚ ਹੋਈ

ਫ਼ਰੀਦਕੋਟ, 6 ਮਈ (ਜਸਵੰਤ ਸਿੰਘ ਪੁਰਬਾ)-ਪਿਛਲੇ ਦਿਨੀਂ ਫ਼ਰੀਦਕੋਟ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਚਾਕੀ ਕਲਾਂ ਦੇ ਪਿ੍ੰਸੀਪਲ ਦਰਸ਼ਨ ਸਿੰਘ 'ਤੇ ਸਟਾਫ਼ ਵਲੋਂ ਸਕੂਲ ਭਲਾਈ ਫ਼ੰਡ ਦੇ ਨਾਂਅ 'ਤੇ ਹਜ਼ਾਰਾਂ ਰੁਪਏ ਦੀ ਜਬਰੀ ਉਗਰਾਹੀ ਕਰਨ ਤੇ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ 8 ਮਈ ਦੇ ਸੰਘਰਸ਼ ਦਾ ਸਮਰਥਨ

ਫ਼ਰੀਦਕੋਟ, 6 ਮਈ (ਸਰਬਜੀਤ ਸਿੰਘ)-ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਥੇਬੰਦੀ ਵਲੋਂ 8 ਮਈ ਨੂੰ ਤਾਲਾਬੰਦੀ ਦੇ ਵਿਰੋਧ 'ਚ ਕੀਤੇ ਜਾ ਰਹੇ ...

ਪੂਰੀ ਖ਼ਬਰ »

ਸੀ. ਡੀ. ਪੀ. ਓ. ਵਲੋਂ ਪਿੰਡ ਖਾਰਾ ਵਿਖੇ ਆਂਗਣਵਾੜੀ ਸੈਂਟਰ ਦੇ ਕਮਰੇ ਦਾ ਉਦਘਾਟਨ

ਕੋਟਕਪੂਰਾ, 6 ਮਈ (ਮੇਘਰਾਜ)-ਨੇੜਲੇ ਪਿੰਡ ਖਾਰਾ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚੱਲ ਰਹੇ ਆਂਗਣਵਾੜੀ ਸੈਂਟਰ ਦੇ ਕਮਰੇ ਦਾ ਉਦਘਾਟਨ ਮੁੱਖ ਮਹਿਮਾਨ ਸੀ.ਡੀ.ਪੀ.ਓ. ਕੋਟਕਪੂਰਾ-1 ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕਰਨ ਸਿੰਘ ਬਰਾੜ ਨੇ ਕੀਤਾ ...

ਪੂਰੀ ਖ਼ਬਰ »

ਸੁਰਜੀਤ ਸਿੰਘ ਨੇ ਡੀ. ਆਈ. ਜੀ. ਫ਼ਰੀਦਕੋਟ ਰੇਂਜ ਦਾ ਚਾਰਜ ਸੰਭਾਲਿਆ

ਫ਼ਰੀਦਕੋਟ, 6 ਮਈ (ਜਸਵੰਤ ਸਿੰਘ ਪੁਰਬਾ)-ਸੁਰਜੀਤ ਸਿੰਘ ਆਈ. ਪੀ. ਐੱਸ. ਨੇ ਅੱਜ ਫ਼ਰੀਦਕੋਟ ਪੁਲਿਸ ਰੇਂਜ ਦੇ ਡੀ. ਆਈ. ਜੀ. ਵਜੋਂ ਚਾਰਜ ਸੰਭਾਲ ਲਿਆ | ਇਸ ਮੌਕੇ ਸਵਰਨਦੀਪ ਸਿੰਘ ਐੱਸ. ਐੱਸ. ਪੀ. ਫ਼ਰੀਦਕੋਟ, ਕੁਲਦੀਪ ਸਿੰਘ ਸੋਹੀ ਐੱਸ. ਪੀ. (ਐੱਚ) ਅਤੇ ਭੁਪਿੰਦਰ ਸਿੰਘ ਐੱਸ. ਪੀ. ...

ਪੂਰੀ ਖ਼ਬਰ »

ਪੁਸ਼ਪਿੰਦਰ ਸਿੰਘ ਧਾਲੀਵਾਲ ਨੇ ਥਾਣਾ ਮੁਖੀ ਦਾ ਅਹੁਦਾ ਸੰਭਾਲਿਆ

ਫ਼ਰੀਦਕੋਟ, 6 ਮਈ (ਚਰਨਜੀਤ ਸਿੰਘ ਗੋਂਦਾਰਾ)-ਪੁਸ਼ਪਿੰਦਰ ਸਿੰਘ ਧਾਲੀਵਾਲ ਇੰਸਪੈਕਟਰ ਨੇ ਐੱਸ. ਐੱਚ. ਓ. ਥਾਣਾ ਸਦਰ ਫ਼ਰੀਦਕੋਟ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ ਜੋ ਕਿ ਨਰੋਟ ਜੈਮਲ ਸਿੰਘ (ਪਠਾਨਕੋਟ) ਤੋਂ ਤਬਦੀਲ ਹੋ ਕੇ ਇੱਥੇ ਆਏ ਹਨ | ਉਨ੍ਹਾਂ ਆਪਣਾ ਅਹੁਦਾ ਸੰਭਾਲਣ ...

ਪੂਰੀ ਖ਼ਬਰ »

ਕੋਰੋਨਾ ਤੋਂ ਬਚਾਅ ਲਈ ਮਾਸਕ ਵੰਡੇ

ਸਾਦਿਕ, 6 ਮਈ (ਆਰ. ਐਸ. ਧੁੰਨਾ)-ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈਲਫੇਅਰ ਸੁਸਾਇਟੀ ਫ਼ਰੀਦਕੋਟ ਦੇ ਮੁੱਖ ਸੇਵਾਦਾਰ ਨਵਦੀਪ ਸਿੰਘ ਬੱਬੂ ਬਰਾੜ ਨੇ ਸਾਦਿਕ ਦੇ ਮੁੱਖ ਚੌਂਕ 'ਚ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਰਾਹਗੀਰਾਂ ਨੂੰ ਮਾਸਕ ...

ਪੂਰੀ ਖ਼ਬਰ »

ਭਰਤ ਵਾਲੇ ਟਰਾਲਿਆਂ ਤੋਂ ਰਾਹਗੀਰ ਪ੍ਰੇਸ਼ਾਨ

ਬਰਗਾੜੀ, 6 ਮਈ (ਸੁਖਰਾਜ ਸਿੰਘ ਗੋਂਦਾਰਾ)-ਭਰਤ ਵਾਲੇ ਟਰਾਲਿਆਂ ਤੋਂ ਆਮ ਰਾਹਗੀਰ ਅਤੇ ਛੋਟੇ ਵਾਹਨਾਂ ਵਾਲੇ ਕਾਫ਼ੀ ਪ੍ਰੇਸ਼ਾਨ ਹਨ | ਅਵਤਾਰ ਸਿੰਘ ਬੱਬਲੀ ਢਿੱਲੋਂ ਨੇ ਦੱਸਿਆ ਕਸਬਾ ਬਰਗਾੜੀ ਦੇ ਨੇੜੇ ਭਰਤ ਵਾਲੀ ਮਿੱਟੀ ਨਹੀਂ ਹੈ ਅਤੇ ਮਿੱਟੀ ਜ਼ਿਆਦਾਤਰ ਝੱਖੜਵਾਲਾ ...

ਪੂਰੀ ਖ਼ਬਰ »

ਨੈਸ਼ਨਲ ਹੈਲਥ ਮਿਸ਼ਨ ਯੂਨੀਅਨ ਬਲਾਕ ਸਾਦਿਕ ਵਲੋਂ ਹੜਤਾਲ ਜਾਰੀ

ਸਾਦਿਕ, 6 ਮਈ (ਆਰ. ਐਸ. ਧੁੰਨਾ, ਗੁਰਭੇਜ ਸਿੰਘ ਚੌਹਾਨ)-ਨੈਸ਼ਨਲ ਹੈਲਥ ਮਿਸ਼ਨ ਯੂਨੀਅਨ ਪੰਜਾਬ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਦੇ ਦਿੱਤੇ ਗਏ ਸੱਦੇ 'ਤੇ ਸੀ. ਐੱਚ. ਸੀ. ਸਾਦਿਕ ਵਿਖੇ ਨੈਸ਼ਨਲ ਹੈਲਥ ਮਿਸ਼ਨ ਯੂਨੀਅਨ ਬਲਾਕ ਸਾਦਿਕ ਦੇ ਆਗੂਆਂ ਵਲੋਂ ਸ਼ੁਰੂ ਕੀਤੀ ਗਈ ...

ਪੂਰੀ ਖ਼ਬਰ »

ਫ਼ਰੀਦਕੋਟ 'ਚ ਕੋਰੋਨਾ ਦੇ 207 ਨਵੇਂ ਮਾਮਲੇ , ਦੋ ਦੀ ਹੋਈ ਮੌਤ

ਫ਼ਰੀਦਕੋਟ, 6 ਮਈ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ ਜ਼ਿਲੇ੍ਹ ਅੰਦਰ 207 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ, ਜਦਕਿ ਦੋ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ | ਜ਼ਿਲ੍ਹੇ ਅੰਦਰ ...

ਪੂਰੀ ਖ਼ਬਰ »

ਮਲੋਟ ਵਿਖੇ ਭਾਜਪਾ ਵਿਧਾਇਕ ਦੀ ਕੁੱਟਮਾਰ ਦੇ ਮਾਮਲੇ 'ਚ ਤਿੰਨ ਹੋਰ ਕਿਸਾਨ ਰਿਹਾਅ

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਮਲੋਟ ਵਿਖੇ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਕਰਨ ਅਤੇ ਨੰਗਾ ਕਰਨ ਦੇ ਮਾਮਲੇ ਵਿਚ ਜੇਲ੍ਹ 'ਚ ਬੰਦ ਤਿੰਨ ਹੋਰ ਕਿਸਾਨ ਅੱਜ ਰਿਹਾਅ ਹੋ ਗਏ ਹਨ | ਇਹ ਜਾਣਕਾਰੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਸਕੂਟਰੀ ਸਵਾਰ ਇਕ ਔਰਤ ਦੀ ਮੌਤ, ਇਕ ਜ਼ਖ਼ਮੀ

ਮੋਗਾ, 6 ਮਈ (ਗੁਰਤੇਜ ਸਿੰਘ)-ਅੱਜ ਸਵੇਰੇ ਮੋਗਾ-ਫ਼ਿਰੋਜਪੁਰ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ ਅਤੇ ਇਕ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਬਲਖੰਡੀ ਨਿਵਾਸੀ ਦੇਵੀ ਸ਼ਰਮਾ (60 ਸਾਲ) ਪਤਨੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ- ਛੋਟੇ ਦੁਕਾਨਦਾਰ

ਕੋਟ ਈਸੇ ਖਾਂ, 6 ਮਈ (ਨਿਰਮਲ ਸਿੰਘ ਕਾਲੜਾ)-ਦੇਸ 'ਚ ਕੋਵਿਡ-19 ਦੀ ਦੂਜੀ ਭਿਆਨਕ ਲਹਿਰ ਨੇ ਦੇਸ਼ ਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ | ਪੰਜਾਬ ਸਰਕਾਰ ਵਲੋਂ ਸੂਬੇ ਵਿਚ ਵੱਧ ਰਹੇ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਮਿੰਨੀ ਲਾਕਡਾਊਨ ਲਗਾਇਆ ਗਿਆ ਹੈ, ਜਿਸ ਤਹਿਤ ...

ਪੂਰੀ ਖ਼ਬਰ »

ਟ੍ਰੈਫਿਕ ਐਜੂਕੇਸ਼ਨ ਸੈੱਲ ਨੇ ਨਸ਼ਿਆਂ ਖ਼ਿਲਾਫ਼ ਤੇ ਕੋਰੋਨਾ ਵਾਇਰਸ ਸਬੰਧੀ ਕੀਤਾ ਜਾਗਰੂਕ

ਮੋਗਾ, 6 ਮਈ (ਅਸ਼ੋਕ ਬਾਂਸਲ)-ਸੀਨੀਅਰ ਕਪਤਾਨ ਪੁਲਿਸ ਮੋਗਾ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ. ਪੀ. ਸ੍ਰੀਮਤੀ ਹਰਕਮਲ ਕੌਰ ਐੱਸ. ਪੀ. ਪੀ. ਬੀ. ਆਈ. ਮੋਗਾ ਦੀ ਅਗਵਾਈ ਵਿਚ ਕਮਿਊਨਿਟੀ ਯੂਥ ਇੰਟਰਵੈਨਸ਼ਨ ਮੁਹਿੰਮ ਦੇ ਤਹਿਤ ਬਾਬਾ ਵਿਸ਼ਵਕਰਮਾ ਮਿਸਤਰੀ ...

ਪੂਰੀ ਖ਼ਬਰ »

ਪਿੰਡ ਲੋਹਾਰੇ 'ਚ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਿਆ

ਕੋਟ ਈਸੇ ਖਾਂ, 6 ਮਈ (ਗੁਰਮੀਤ ਸਿੰਘ ਖ਼ਾਲਸਾ, ਯਸ਼ਪਾਲ ਗੁਲਾਟੀ)-ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਹੋਇਆਂ ਜ਼ਿਆਦਾ ਇਕੱਠ ਨਾ ਕਰਦੇ ਹੋਏ ਪਿੰਡ ਦੇ ਸਰਪੰਚ ਕਰਮਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਪੰਚਾਇਤ ਦੇ ਸੀਮਤ ਬੰਦਿਆਂ ਦੇ ਨਾਲ ਪਿੰਡ 'ਚ ਪੰਚਾਇਤ ਘਰ ਦੇ ...

ਪੂਰੀ ਖ਼ਬਰ »

ਦੁਕਾਨਦਾਰ ਜਥੇਬੰਦੀਆਂ ਦੇ ਆਗੂਆਂ ਖ਼ਿਲਾਫ਼ ਦਰਜ ਕੀਤੇ ਝੂਠੇ ਪੁਲਿਸ ਕੇਸਾਂ ਵਿਰੱੁਧ ਸੰਘਰਸ਼ ਕੀਤਾ ਜਾਵੇਗਾ- ਆਗੂ

ਨਿਹਾਲ ਸਿੰਘ ਵਾਲਾ, 6 ਮਈ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਪੰਜਾਬ ਸਰਕਾਰ ਵਲੋਂ ਜਬਰੀ ਥੋਪੇ ਜਾ ਰਹੇ ਲਾਕਡਾਊਨ ਖ਼ਿਲਾਫ਼ ਬੀਤੇ ਦਿਨੀਂ ਨਿਹਾਲ ਸਿੰਘ ਵਾਲਾ ਮੁੱਖ ਚੌਕ 'ਚ ਵੱਖ- ਵੱਖ ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ ਵਲੋਂ ਜਨਤਕ ਜਥੇਬੰਦੀਆਂ ਦੇ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਲੋਕ ਪੁਲਿਸ ਨੂੰ ਸਹਿਯੋਗ ਦੇਣ- ਰਮਨ ਕੁਮਾਰ

ਮੰਡੀ ਬਰੀਵਾਲਾ, 6 ਮਈ (ਨਿਰਭੋਲ ਸਿੰਘ)-ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ, ਇਸ ਲਈ ਲੋਕਾਂ ਨੂੰ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ ਤੇ ਪੁਲਿਸ ਨੂੰ ਸਹਿਯੋਗ ਕਰਨਾ ਚਾਹੀਦਾ ਹੈ | ਇਹ ਜਾਣਕਾਰੀ ਮੰਡੀ ਬਰੀਵਾਲਾ ਦੇ ...

ਪੂਰੀ ਖ਼ਬਰ »

ਡਾ. ਸੁਨੀਲ ਬਾਂਸਲ ਨੇ ਸਿਹਤ ਸੇਵਾਵਾਂ ਦਾ ਲਿਆ ਜਾਇਜ਼ਾ

ਮਲੋਟ, 6 ਮਈ (ਪਾਟਿਲ)-ਸੀ. ਐੱਚ. ਸੀ. ਆਲਮਵਾਲਾ ਵਿਖੇ ਡੀ. ਐੱਮ. ਸੀ. ਡਾ. ਸੁਨੀਲ ਬਾਂਸਲ ਵਲੋਂ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਫ਼ੀਲਡ ਸਟਾਫ਼ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਿਹਾ ਗਿਆ ਤੇ ਕੋਵਿਡ-19 ਨੂੰ ਧਿਆਨ ...

ਪੂਰੀ ਖ਼ਬਰ »

ਭਾਜਪਾ ਆਗੂਆਂ ਨੇ ਮਾਸਕ ਵੰਡੇ

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਦੀ ਅਗਵਾਈ ਹੇਠ ਸਥਾਨਕ ਜਲਾਲਾਬਾਦ ਰੋਡ 'ਤੇ ਮਜ਼ਦੂਰਾਂ ਤੇ ਆਮ ਲੋਕਾਂ ਨੂੰ ਮਾਸਕ ਵੰਡ ਕੇ ਕੋਰੋਨਾ ਮਹਾਂਮਾਰੀ ਸਬੰਧੀ ਜਾਗਰੂਕ ਕੀਤਾ ਗਿਆ | ...

ਪੂਰੀ ਖ਼ਬਰ »

ਹੈਰੋਇਨ ਸਮੇਤ ਤਿੰਨ ਕਾਬੂ

ਮੋਗਾ, 6 ਮਈ (ਗੁਰਤੇਜ ਸਿੰਘ)-ਸੀ. ਆਈ. ਏ. ਸਟਾਫ਼ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਪਾਰਟੀ ਵਲੋਂ ਪਿੰਡ ਧੱਲੇਕੇ ਨੇੜੇ ਮੋਟਰਸਾਈਕਲ ਸਵਾਰ ਤਿੰਨ ਜਾਣਿਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ 260 ਗ੍ਰਾਮ ਹੈਰੋਇਨ ਬਰਾਮਦ ਕੀਤੀ | ਸੀ. ਆਈ. ...

ਪੂਰੀ ਖ਼ਬਰ »

ਦੁਸਾਂਝ ਪਰਿਵਾਰ ਰੱਤੇ ਵਾਲਾ ਨਾਲ ਵੱਖ-ਵੱਖ ਆਗੂਆਂ ਵਲੋਂ ਦੱੁਖ ਦਾ ਪ੍ਰਗਟਾਵਾ

ਗੁਰੂਹਰਸਹਾਏ, 6 ਮਈ (ਹਰਚਰਨ ਸਿੰਘ ਸੰਧੂ)- ਪਿੰਡ ਸੋਹਣਗੜ੍ਹ ਰੱਤੇਵਾਲਾ ਦੇ ਸਾਬਕਾ ਸਰਪੰਚ ਗੁਰਬਾਜ ਸਿੰਘ ਦੁਸਾਂਝ ਤੇ ਗੁਰਿੰਦਰਪਾਲ ਸਿੰਘ ਠੇਕੇਦਾਰ ਨਹਿਰੀ ਵਿਭਾਗ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਗੁਰਮੇਲ ਸਿੰਘ ਦੁਸਾਂਝ ਅਕਾਲ ...

ਪੂਰੀ ਖ਼ਬਰ »

ਵਿਕਾਸ ਮਿਸ਼ਨ ਦੇ ਸੀਨੀਅਰ ਮੈਂਬਰ ਸੁਰਿੰਦਰ ਛਾਬੜਾ ਦਾ ਦਿਹਾਂਤ

ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਸੀਨੀਅਰ ਤੇ ਮੋਢੀ ਮੈਂਬਰ ਸੁਰਿੰਦਰ ਛਾਬੜਾ (71) ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ | ਉਹ ਆਪਣੇ ਪਿੱਛੇ ਧਰਮਪਤਨੀ ਪੁਸ਼ਪਾ ਸਮੇਤ ਸਪੁੱਤਰ ਰਾਕੇਸ਼, ਰਮਨ ਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX