ਤਾਜਾ ਖ਼ਬਰਾਂ


ਹਰਿਆਣਾ ਸਰਕਾਰ ਉੱਤਰਾਖੰਡ ਸਰਕਾਰ ਨੂੰ 5 ਕਰੋੜ ਰੁਪਏ ਦੀ ਦੇਵੇਗੀ ਵਿੱਤੀ ਸਹਾਇਤਾ
. . .  1 day ago
ਚੰਡੀਗੜ੍ਹ, 20 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਉਤਰਾਖੰਡ ਵਿਚ ਕੁਦਰਤੀ ਆਫਤ ਦੇ ਮੱਦੇਨਜ਼ਰ ਉੱਤਰਾਖੰਡ ਸਰਕਾਰ ਨੂੰ 5 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ...
ਲਾਪਤਾ ਹੋਏ ਟ੍ਰੈਕਰਾਂ ਦੇ ਸਮੂਹ ਦੀ ਖੋਜ ਅਤੇ ਬਚਾਅ ਲਈ ਟੀਮਾਂ ਤਾਇਨਾਤ
. . .  1 day ago
ਕਿਨੌਰ, 20 ਅਕਤੂਬਰ - ਹਿਮਾਚਲ ਪ੍ਰਦੇਸ਼ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਨੌਰ ਜ਼ਿਲ੍ਹਾ ਪੁਲਿਸ ਅਤੇ ਜੰਗਲਾਤ ਵਿਭਾਗ ਦੀਆਂ ਟੀਮਾਂ ਉਤਰਾਖੰਡ ਦੇ ਚਿਤਕੂਲ ਅਤੇ ਕਿਨੌਰ ਦੇ ਵਿਚਕਾਰ ਲਮਖਾਗਾ ਪਾਸ ਤੋਂ ਲਾਪਤਾ ਹੋਏ ...
ਭਾਰੀ ਮੀਂਹ, ਹੜ੍ਹ ਅਤੇ ਢਿਗਾਂ ਡਿੱਗਣ ਕਾਰਨ ਉਤਰਾਖੰਡ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 52 ਹੋਈ
. . .  1 day ago
ਕਿਸ਼ਤਵਾੜ ਜ਼ਿਲ੍ਹੇ ਵਿਚ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਇਕ ਅੱਤਵਾਦੀ ਇੱਕ ਗ੍ਰਨੇਡ ਨਾਲ ਗ੍ਰਿਫ਼ਤਾਰ
. . .  1 day ago
ਲਖੀਮਪੁਰ ਖੀਰੀ ਕਾਂਡ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਪੱਛਮੀ ਯਮੁਨਾ ਵਿਚ ਜਲ ਪ੍ਰਵਾਹ
. . .  1 day ago
ਕਰਨਾਲ, 20 ਅਕਤੂਬਰ (ਗੁਰਮੀਤ ਸਿੰਘ ਸੱਗੂ )-ਲਖਮੀਪੁਰ ਖੀਰੀ ਵਿਖੇ ਕਿਸਾਨਾਂ ਨਾਲ ਵਾਪਰੇ ਕਾਂਡ ਵਿਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਨੂੰ ਅਜ ਇੱਥੇ ਸੀ.ਐਮ.ਸਿਟੀ ਹਰਿਆਣਾ ਕਰਨਾਲ ਵਿਖੇ ...
ਕੇਰਲ ਵਿਚ ਮੀਂਹ ਅਤੇ ਢਿਗਾਂ ਡਿੱਗਣ ਕਾਰਨ 42 ਮੌਤਾਂ, 6 ਲਾਪਤਾ
. . .  1 day ago
ਤਿਰੂਵਨੰਤਪੁਰਮ, 20 ਅਕਤੂਬਰ - ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ 12 ਅਕਤੂਬਰ ਤੋਂ 20 ਅਕਤੂਬਰ ਦੇ ਵਿਚਕਾਰ ਮੀਂਹ ਅਤੇ ਢਿਗਾਂ ਡਿੱਗਣ ਕਾਰਨ 42 ਲੋਕਾਂ ਦੀ ਮੌਤ ਹੋ ਗਈ ਹੈ, ਛੇ ਲੋਕ ਲਾਪਤਾ ...
ਪ੍ਰਧਾਨ ਮੰਤਰੀ ਮੋਦੀ ਨੇ ਤੇਲ ਅਤੇ ਗੈਸ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਕੀਤੀ ਗੱਲਬਾਤ
. . .  1 day ago
ਜੈਕਲੀਨ ਫਰਨਾਂਡੀਜ਼ ਮਨੀ ਲਾਂਡਰਿੰਗ ਮਾਮਲੇ ਵਿਚ ਈ.ਡੀ .ਦਫਤਰ ਪਹੁੰਚੀ
. . .  1 day ago
ਮੁੰਬਈ, 20 ਅਕਤੂਬਰ - ਅਦਾਕਾਰਾ ਜੈਕਲੀਨ ਫਰਨਾਂਡੀਜ਼ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ 200 ਕਰੋੜ ਰੁਪਏ ਤੋਂ ਜ਼ਿਆਦਾ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਸੁਕੇਸ਼ ਚੰਦਰਸ਼ੇਖਰ ਵਿਰੁੱਧ...
ਅਰੁਣਾਚਲ ਪ੍ਰਦੇਸ਼ ਵਿਚ ਕੰਟਰੋਲ ਰੇਖਾ (ਐਲ.ਏ.ਸੀ.) ਦੇ ਨਾਲ ਇੱਕ ਖੇਤਰ ਵਿਚ ਤਾਇਨਾਤ ਕੀਤੀਆਂ ਬੋਫੋਰਸ ਤੋਪਾਂ
. . .  1 day ago
ਸੜਕ ਕਿਨਾਰੇ ਤੋਂ ਨਵਜੰਮੇ ਬੱਚੇ ਦੀ ਲਾਸ਼ ਮਿਲੀ
. . .  1 day ago
ਜੀਰਾ, 20 ਅਕਤੂਬਰ (ਪ੍ਰਤਾਪ ਸਿੰਘ ਹੀਰਾ ) - ਜੀਰਾ ਨੇੜਲੇ ਪਿੰਡ ਲਹਿਰਾ ਤੋਂ ਵਰਨਾਲਾ ਨੂੰ ਜਾਂਦੀ ਸੜਕ ਕਿਨਾਰੇ ਖੇਤਾਂ ਕੋਲ ਰੱਖੇ ਇਕ ਥੈਲੇ ਵਿਚੋਂ ਇਕ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ | ਜਾਣਕਾਰੀ ਅਨੁਸਾਰ ਸੜਕ 'ਤੇ ਇਕ ਪਾਸੇ ਇਕ ਬੋਰੀ ਪਈ ਸੀ,ਜਿਸ ਨੂੰ ਪਿੰਡ ਫੇਰੋਕੇ ਦੇ ਕਿਸਾਨ ਪਰਦੀਪ ਸਿੰਘ ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਵਿਚੋਂ ਇਕ ਦੀ ਮੌਤ , ਦੂਜਾ ਗੰਭੀਰ ਜ਼ਖ਼ਮੀ
. . .  1 day ago
ਮਾਨਾਂਵਾਲਾ, 20 ਅਕਤੂਬਰ (ਗੁਰਦੀਪ ਸਿੰਘ ਨਾਗੀ) - ਅੰਮ੍ਰਿਤਸਰ-ਬਠਿੰਡਾ ਰੋਡ 'ਤੇ ਬੀਤੀ ਰਾਤ ਇਕ ਬੁਲਟ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਪਣ ਦੇ ਟੱਕਰ ਮਾਰ ਦੇਣ ਨਾਲ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਵਿਚੋਂ ਇਕ ਦੀ ਮੌਤ ਹੋ ਜਾਣ ਦੀ ਖ਼ਬਰ...
ਚਾਰ ਲੋਕਾਂ ਨੂੰ ਪੁਲਿਸ ਨੇ ਆਗਰਾ ਜਾਣ ਦੀ ਦਿੱਤੀ ਇਜਾਜ਼ਤ
. . .  1 day ago
ਲਖਨਊ, 20 ਅਕਤੂਬਰ - ਪੁਲਿਸ ਹਿਰਾਸਤ ਵਿਚ ਮਰਨ ਵਾਲੇ ਸਫ਼ਾਈ ਕਰਮਚਾਰੀ ਦੇ ਪਰਿਵਾਰ ਨੂੰ ਮਿਲਣ ਆਗਰਾ ਜਾ ਰਹੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਪੁਲਿਸ ਨੇ ਰੋਕ ਲਿਆ ਸੀ ਪਰ ਹੁਣ ਚਾਰ ਲੋਕਾਂ ਨੂੰ ਆਗਰਾ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ | ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ...
ਫੇਸਬੁੱਕ ਨੂੰ 50 ਮਿਲੀਅਨ ਪੌਂਡ ਤੋਂ ਵੱਧ ਦਾ ਜੁਰਮਾਨਾ
. . .  1 day ago
ਨਵੀਂ ਦਿੱਲੀ, 20 ਅਕਤੂਬਰ - ਏ.ਐਫ.ਪੀ. ਦੀ ਰਿਪੋਰਟ ਦੇ ਅਨੁਸਾਰ ਯੂ.ਕੇ. ਨੇ ਜਾਣਕਾਰੀ ਦੀ ਉਲੰਘਣਾ ਲਈ ਫੇਸਬੁੱਕ ਨੂੰ 50 ਮਿਲੀਅਨ ਪੌਂਡ ਤੋਂ ਵੱਧ ਦਾ ਜੁਰਮਾਨਾ...
ਬੰਬੇ ਹਾਈ ਕੋਰਟ ਪਹੁੰਚੇ ਆਰੀਅਨ ਖਾਨ
. . .  1 day ago
ਮੁੰਬਈ, 20 ਅਕਤੂਬਰ - ਕਰੂਜ਼ ਸ਼ਿਪ ਡਰੱਗਜ਼ ਮਾਮਲੇ ਵਿਚ ਆਰੀਅਨ ਖਾਨ ਨੇ ਆਪਣੀ ਜ਼ਮਾਨਤ ਰੱਦ ਕੀਤੇ ਜਾਣ ਦੇ ਵਿਸ਼ੇਸ਼ ਐਨ.ਡੀ.ਪੀ.ਐੱਸ. ਕੋਰਟ ਦੇ ਆਦੇਸ਼ ਦੇ ਵਿਰੁੱਧ ਬੰਬੇ ਹਾਈ ਕੋਰਟ...
ਸੈਨਾ ਮੈਡਲ ਸ਼ਹੀਦ ਜਸਵਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ
. . .  1 day ago
ਭੁਲੱਥ, 20 ਅਕਤੂਬਰ ( ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ,ਸੁਖੀਜਾ) - ਜੰਮੂ ਦੇ ਪੁਣਛ ਵਿਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਕਪੂਰਥਲਾ ਦੇ ਪਿੰਡ ਮਾਨਾ ਤਲਵੰਡੀ ਦੇ ਸ਼ਹੀਦ ਜਸਵਿੰਦਰ ਸਿੰਘ ਦੇ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ, ਫ਼ੌਜੀ ਅਫ਼ਸਰ 'ਤੇ ਰਾਜਨੀਤਕ...
ਅੰਤਰਰਾਸ਼ਟਰੀ ਯਾਤਰੀਆਂ ਲਈ ਨੈਗੇਟਿਵ ਆਰ.ਟੀ.-ਪੀ.ਸੀ.ਆਰ. ਟੈਸਟ ਰਿਪੋਰਟ ਲਾਜ਼ਮੀ - ਸਿਹਤ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਅਕਤੂਬਰ - ਸਿਹਤ ਮੰਤਰਾਲਾ ਦਾ ਕਹਿਣਾ ਹੈ ਕੀ ਭਾਰਤ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਨੈਗੇਟਿਵ ਆਰ.ਟੀ.-ਪੀ.ਸੀ.ਆਰ. ਟੈਸਟ ਰਿਪੋਰਟ ਲਾਜ਼ਮੀ ...
ਸ਼ਹੀਦ ਮਨਦੀਪ ਸਿੰਘ ਦੀ ਯਾਦ ਵਿਚ ਫੁੱਟਬਾਲ ਸਟੇਡੀਅਮ ਅਤੇ ਗੇਟ ਬਣਾਵੇਗੀ ਪੰਜਾਬ ਸਰਕਾਰ
. . .  1 day ago
ਚੰਡੀਗੜ੍ਹ, 20 ਅਕਤੂਬਰ - ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਜੰਮੂ ਕਸ਼ਮੀਰ ਵਿਚ ਸ਼ਹੀਦ ਹੋਏ ਮਨਦੀਪ ਸਿੰਘ ਦੇ ਪਰਿਵਾਰ ਲਈ 50 ਲੱਖ ਦੀ ਵਿੱਤੀ ਸਹਾਇਤਾ ਅਤੇ ਸ਼ਹੀਦ ਮਨਦੀਪ ਸਿੰਘ ਦੀ ਪਤਨੀ ਲਈ ਸਰਕਾਰੀ ਨੌਕਰੀ ਦਾ ਐਲਾਨ ਕਰਨ ...
ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ, ਕਿਹਾ - ਧਾਰਾ 144 ਲਾਗੂ
. . .  1 day ago
ਲਖਨਊ, 20 ਅਕਤੂਬਰ - ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਪੁਲਿਸ ਨੇ ਆਗਰਾ ਜਾਂਦੇ ਸਮੇਂ ਹਿਰਾਸਤ ਵਿਚ ਲੈ ਲਿਆ ਹੈ . ਪੁਲਿਸ ਦਾ ਕਹਿਣਾ ਹੈ ਕਿ ਇੱਥੇ ਧਾਰਾ 144 ਲਗਾਈ ਗਈ ਹੈ। ਜ਼ਿਕਰਯੋਗ ਹੈ ਕੀ ਪ੍ਰਿਅੰਕਾ ਗਾਂਧੀ ਪੁਲਿਸ ਹਿਰਾਸਤ ਵਿਚ ਮਰਨ ਵਾਲੇ ਸਫ਼ਾਈ...
ਪ੍ਰੀਖਿਆ ਕੇਂਦਰ ਦੇ ਸ਼ਹਿਰ ਨੂੰ ਬਦਲਣ ਦੀ ਬੇਨਤੀ ਕਰ ਸਕਦੇ ਹਨ ਸੀ.ਬੀ.ਐੱਸ.ਈ. ਦੇ ਵਿਦਿਆਰਥੀ
. . .  1 day ago
ਨਵੀਂ ਦਿੱਲੀ, 20 ਅਕਤੂਬਰ - ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਜੋ ਆਪਣੇ ਸਕੂਲਾਂ ਦੇ ਸ਼ਹਿਰ ਵਿਚ ਨਹੀਂ ਹਨ ਅਤੇ ਕਿਤੇ ਹੋਰ ਰਹਿ ਰਹੇ ਹਨ, ਇਕ ਢੁਕਵੇਂ ਸਮੇਂ 'ਤੇ ਸੀ.ਬੀ.ਐੱਸ.ਈ. ਉਨ੍ਹਾਂ ਨੂੰ ਸੂਚਿਤ ਕਰੇਗਾ ਕਿ ਉਹ ਆਪਣੇ ਸੰਬੰਧਿਤ ਸਕੂਲਾਂ ਨੂੰ ਪ੍ਰੀਖਿਆ ਕੇਂਦਰ ਦੇ ਸ਼ਹਿਰ ਨੂੰ ...
ਸਿੰਘੂ ਬਾਰਡਰ ਘਟਨਾ : ਜਾਂਚ ਲਈ ਐੱਸ. ਆਈ. ਟੀ. ਦਾ ਕੀਤਾ ਗਿਆ ਗਠਨ
. . .  1 day ago
ਚੰਡੀਗੜ੍ਹ, 20 ਅਕਤੂਬਰ (ਸੁਰਿੰਦਰ) - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੇ ਸੰਬੰਧ ਵਿਚ ਵਰਿੰਦਰ ਕੁਮਾਰ ਏ.ਡੀ.ਜੀ.ਪੀ. ਅਤੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਪੰਜਾਬ ਦੀ ਅਗਵਾਈ ਵਿਚ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੂੰ ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੀ ਜਾਂਚ...
ਸ਼ਾਤਿਰ ਠੱਗ ਕੇਂਦਰੀ ਰਾਜ ਮੰਤਰੀ ਦਾ ਪੀ.ਏ. ਦੱਸ ਲੋਕਾਂ ਤੋਂ ਕਰ ਰਿਹਾ ਪੈਸਿਆਂ ਦੀ ਮੰਗ
. . .  1 day ago
ਫਗਵਾੜਾ, 20 ਅਕਤੂਬਰ (ਹਰੀਪਾਲ ਸਿੰਘ) - ਇਕ ਸ਼ਾਤਿਰ ਠੱਗ ਆਪਣੇ ਆਪ ਨੂੰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਪੀ. ਏ. ਦੱਸਦੇ ਹੋਏ ਲੋਕਾਂ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਹੈ | ਫਗਵਾੜਾ ਵਿਚ ਵੀ ਉਕਤ ਠੱਗ ਨੇ ਕੁਝ ਮਨੀ ਚੇਂਜਰ ਨੂੰ ਫ਼ੋਨ ਕਰ ਕੇ ਪੈਸੇ ਟਰਾਂਸਫ਼ਰ ਕਰਨ ਦੀ ਮੰਗ ...
ਆਗਰਾ ਜਾਂਦੇ ਸਮੇਂ ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਰੋਕਿਆ
. . .  1 day ago
ਲਖਨਊ, 20 ਅਕਤੂਬਰ - ਕਾਂਗਰਸ ਦੀ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਉਨ੍ਹਾਂ ਦੇ ਕਾਫ਼ਲੇ ਨੂੰ ਆਗਰਾ ਜਾਂਦੇ ਸਮੇਂ ਪੁਲਿਸ ਨੇ ਰੋਕ ਲਿਆ। ਜ਼ਿਕਰਯੋਗ ਹੈ ਕਿ ਇਕ ਸਫ਼ਾਈ ਕਰਮਚਾਰੀ ਦੇ ਪਰਿਵਾਰ ਨੂੰ ਮਿਲਣ ਲਈ ਪ੍ਰਿਅੰਕਾ ਗਾਂਧੀ ਵਾਡਰਾ ਜਾ ਰਹੀ ਸੀ, ਜਿਸ ਨੂੰ ਚੋਰੀ ਦੇ ਮਾਮਲੇ ਵਿਚ ਫੜਿਆ ਗਿਆ ਸੀ...
ਵਾਲਮੀਕਿ ਤੀਰਥ ਵਿਖੇ ਪੰਜਾਬ ਸਰਕਾਰ ਨੇ ਮਨਾਇਆ ਭਗਵਾਨ ਵਾਲਮੀਕਿ ਜੀ ਦੇ ਪਰਗਟ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ
. . .  1 day ago
ਰਾਮ ਤੀਰਥ (ਅੰਮ੍ਰਿਤਸਰ) , 20 ਅਕਤੂਬਰ ( ਧਰਵਿੰਦਰ ਸਿੰਘ ਔਲਖ,ਰੇਸ਼ਮ ਸਿੰਘ ) - ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਵਾਲਮੀਕਿ ਤੀਰਥ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ...
ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ਰੱਦ
. . .  1 day ago
ਮੁੰਬਈ, 20 ਅਕਤੂਬਰ - ਕਰੂਜ਼ ਸ਼ਿਪ ਡਰੱਗਜ਼ ਮਾਮਲੇ ਵਿਚ ਮੁੰਬਈ ਦੀ ਵਿਸ਼ੇਸ਼ ਐਨ.ਡੀ.ਪੀ.ਐੱਸ. ਅਦਾਲਤ ਨੇ ਆਰੀਅਨ ਖਾਨ ਅਰਬਾਜ਼ ਵਪਾਰੀ ਅਤੇ ਮੁਨਮੁਨ ਧਮੇਚਾ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ...
ਸਾਡੀ ਵੋਟ ਚੰਨੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਕਰੇਗੀ ਨਿਰਭਰ - ਰਾਵਤ
. . .  1 day ago
ਨਵੀਂ ਦਿੱਲੀ, 20 ਅਕਤੂਬਰ - ਕੈਪਟਨ ਦੇ ਨਵੀਂ ਪਾਰਟੀ ਅਤੇ ਭਾਜਪਾ ਦੇ ਸਮਰਥਨ ਕਰਨ ਦੇ ਐਲਾਨ 'ਤੇ ਹਰੀਸ਼ ਰਾਵਤ ਦਾ ਕਹਿਣਾ ਸੀ ਕਿ ਭਾਜਪਾ ਨੂੰ ਕੌਣ ਮੁਆਫ਼ ਕਰ ਸਕਦਾ ਹੈ, ਜਿਸ ਨੇ ਕਿਸਾਨਾਂ ਨੂੰ 10 ਮਹੀਨਿਆਂ ਤੋਂ ਸਰਹੱਦਾਂ 'ਤੇ ਰੱਖਿਆ ਹੋਇਆ ਹੈ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 25 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਭੈੜੀ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਉਪਜਾਉਂਦੀ ਹੈ। -ਜੈਨੇਂਦਰ ਕੁਮਾਰ

ਦਿੱਲੀ / ਹਰਿਆਣਾ

ਢਾਣੀ ਸ਼ੇਰਾਂਵਾਲੀ ਮਾਈਨਰ 'ਚ ਪੀਣ ਵਾਲੇ ਪਾਣੀ ਦੀ ਕਟੌਤੀ ਕਾਰਨ ਲੋਕਾਂ 'ਚ ਰੋਸ

ਏਲਨਾਬਾਦ, 6 ਮਈ (ਜਗਤਾਰ ਸਮਾਲਸਰ)- ਏਲਨਾਬਾਦ ਦੀ ਰਾਜਸਥਾਨ ਦੀ ਸੀਮਾ ਨਾਲ ਲੱਗਦੇ ਪਿੰਡਾਂ ਕਰਮਸ਼ਾਨਾ, ਢਾਣੀ ਸ਼ੇਰਾਵਾਲੀ, ਕਿਸ਼ਨਪੁਰਾ, ਮਿਠੁਨਪੁਰਾ, ਢਾਣੀ ਜੈਕਰਨ, ਢਾਣੀ ਸਿੱਧੂ ਅਤੇ ਖਾਰੀ ਸੁਰੇਰਾ ਸਹਿਤ ਲਗਪਗ ਇਕ ਦਰਜਨ ਪਿੰਡਾਂ ਵਿਚ ਪਿਛਲੇ ਕਈ ਸਾਲਾਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਬਣੀ ਹੋਈ ਹੈ | ਇਨ੍ਹਾਂ ਪਿੰਡਾਂ ਨੂੰ ਸ਼ੇਰਾਵਾਲੀ ਮਾਈਨਰ ਰਾਹੀ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ ਪਰ ਹੁਣ ਸਰਕਾਰੀ ਆਦੇਸ਼ ਤੋਂ ਬਾਅਦ ਇਸ ਨਹਿਰ ਵਿਚ ਸਿੰਚਾਈ ਵਿਭਾਗ ਵਲੋਂ ਪਾਣੀ ਦੀ ਹੋਰ ਕਟੌਤੀ ਕਰ ਦਿੱਤੀ ਗਈ ਹੈ ਜਿਸ ਕਾਰਨ ਇਨ੍ਹਾਂ ਪਿੰਡਾਂ ਵਿਚ ਪਾਣੀ ਦਾ ਸੰਕਟ ਹੋਰ ਵੀ ਗਹਿਰਾ ਹੋ ਗਿਆ ਹੈ | ਇਨ੍ਹਾਂ ਪਿੰਡਾਂ ਦੇ ਲੋਕਾਂ ਵਿਨੋਦ ਕੁਮਾਰ, ਜਗਤਾਰ ਸਿੰਘ, ਰੋਹਿਤ ਸਿਹਾਗ , ਲੀਲਾਧਰ ਝੋਰੜ, ਰਾਕੇਸ਼ ਗੋਦਾਰਾ ਆਦਿ ਨੇ ਆਖਿਆ ਕਿ ਗਰਮੀਆਂ ਦੇ ਦਿਨਾਂ ਵਿਚ ਪੀਣ ਵਾਲੇ ਪਾਣੀ ਦੀ ਕਮੀ ਦਾ ਸੰਤਾਪ ਉਪਰੋਕਤ ਪਿੰਡ ਲੰਬੇ ਸਮੇਂ ਤੋਂ ਹੰਢਾਉਂਦੇ ਆ ਰਹੇ ਹਨ | ਇਸ ਨਹਿਰ ਵਿਚ ਵਿਭਾਗ ਵਲੋਂ ਹੁਣ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਲਈ ਪਾਣੀ ਚਲਾਇਆ ਗਿਆ ਹੈ ਜਿਸ ਕਾਰਨ ਪਿੰਡਾਂ ਦੀਆਂ ਡਿੱਘੀਆਂ ਵੀ ਪੂਰੀ ਤਰ੍ਹਾਂ ਨਹੀਂ ਭਰ ਸਕੀਆਂ | ਪਾਣੀ ਦੀ ਕਮੀ ਕਾਰਨ ਲੋਕਾਂ ਨੂੰ ਦੂਰ ਤੋਂ ਇਕ ਹਜ਼ਾਰ ਰੁਪਏ ਪ੍ਰਤੀ ਟੈਂਕਰ ਦੇ ਹਿਸਾਬ ਪੀਣ ਵਾਲਾ ਪਾਣੀ ਮੰਗਵਾਉਣਾ ਪੈਂਦਾ ਹੈ | ਉਨ੍ਹਾਂ ਕਿਹਾ ਦੀ ਇਸ ਖੇਤਰ ਵਿਚ ਧਰਤੀ ਹੇਠਲਾ ਪਾਣੀ ਪੀਣ ਲਾਇਕ ਨਾ ਹੋਣ ਕਾਰਨ ਲੋਕ ਨਹਿਰੀ ਪਾਣੀ 'ਤੇ ਹੀ ਨਿਰਭਰ ਹਨ | ਲੋਕਾਂ ਨੇ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਵਲੋਂ ਇਕ ਚੁਨਾਵੀ ਰੈਲੀ ਵਿਚ ਵਾਅਦਾ ਕੀਤਾ ਗਿਆ ਸੀ ਕਿ ਇੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਖਤਮ ਕਰਨ ਲਈ ਸ਼ੇਰਾਵਾਲੀ ਮਾਈਨਰ ਨੂੰ ਪੰਜੂਆਣਾ ਨਹਿਰ ਨਾਲ ਜੋੜਿਆ ਜਾਵੇਗਾ ਪਰ ਇਹ ਐਲਾਨ ਅਜੇ ਤੱਕ ਸਿਰਫ਼ ਕਾਗਜ਼ਾਂ ਤੱਕ ਸਿਮਟ ਕੇ ਹੀ ਰਹਿ ਗਿਆ ਹੈ |
ਕੀ ਕਹਿੰਦੇ ਨੇ ਜੇਈ-ਸਿੰਚਾਈ ਵਿਭਾਗ ਦੇ ਜੇਈ ਰੋਹਤਾਸ ਕੁਮਾਰ ਨੇ ਆਖਿਆ ਕਿ ਪਹਿਲਾਂ ਸਿਰਸਾ ਡਿਵੀਜ਼ਨ ਦੀਆਂ ਭਾਖੜਾ ਬਰਾਂਚ ਦੀਆਂ ਨਹਿਰਾਂ ਵਿਚ ਦੋ ਹਫ਼ਤੇ ਪਾਣੀ ਛੱਡਿਆ ਜਾਂਦਾ ਸੀ ਅਤੇ ਦੋ ਹਫ਼ਤੇ ਬੰਦੀ ਰਹਿੰਦੀ ਸੀ ਪਰ ਪਿੱਛੋਂ ਹੀ ਪਾਣੀ ਦੀ ਕਮੀ ਕਾਰਨ ਅਤੇ ਸਰਕਾਰੀ ਆਦੇਸ਼ਾਂ ਅਨੁਸਾਰ ਹੁਣ ਸਿਰਸਾ ਡਿਵੀਜ਼ਨ ਵਿਚ ਤਿੰਨ ਗਰੁੱਪ ਬਣਾ ਦਿੱਤੇ ਗਏ ਹਨ | ਇਕ ਹਫ਼ਤਾ ਪਾਣੀ ਛੱਡਣ ਤੋਂ ਬਾਅਦ ਹੁਣ ਦੋ ਹਫ਼ਤੇ ਦੀ ਬੰਦੀ ਰਹਿੰਦੀ ਹੈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਉਹ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਇਸ ਸਮੱਸਿਆਂ ਨੂੰ ਪਹੁੰਚਾ ਕੇ ਜਲਦੀ ਹੱਲ ਕਰਵਾਉਣ ਦਾ ਯਤਨ ਕਰਨਗੇ |

ਵਕੀਲਾਂ ਵਲੋਂ ਕੋਰੋਨਾ ਕਾਲ 'ਚ ਕਾਲਾਬਜ਼ਾਰੀ ਕਰਨ ਵਾਲਿਆਂ ਦੇ ਕੇਸ ਨਾ ਲੜਨ ਦਾ ਫ਼ੈਸਲਾ

ਏਲਨਾਬਾਦ, 6 ਮਈ (ਜਗਤਾਰ ਸਮਾਲਸਰ)- ਇਕ ਪਾਸੇ ਜਿੱਥੇ ਦੁਨੀਆ ਵਿਚ ਕੋਰੋਨਾ ਵਾਇਰਸ ਕਾਰਨ ਲੋਕ ਪ੍ਰੇਸ਼ਾਨ ਹਨ ਉੱਥੇ ਹੀ ਦੂਜੇ ਪਾਸੇ ਲਾਲਚੀ ਕਿਸਮ ਦੇ ਲੋਕ ਕੋਰੋਨਾ ਦੀ ਆੜ ਵਿਚ ਕਾਲਾ ਬਾਜ਼ਾਰੀ ਕਰਕੇ ਆਪਣੀਆਂ ਤਿਜੌਰੀਆਂ ਭਰਨ ਵਿਚ ਲੱਗੇ ਹੋਏ ਹਨ ਜੋ ਪੂਰੀ ਮਨੁੱਖਤਾ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਕਾਲਾਬਾਜ਼ਾਰੀ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਠੋਸ ਕਦਮ ਚੁੱਕੇ- ਡੀ.ਸੀ.

ਫ਼ਤਿਹਾਬਾਦ, 6 ਮਈ (ਹਰਬੰਸ ਸਿੰਘ ਮੰਡੇਰ)- ਡਿਪਟੀ ਕਮਿਸ਼ਨਰ ਡਾ: ਨਰਹਰੀ ਸਿੰਘ ਬੰਗੜ ਨੇ ਐਨ.ਆਈ.ਸੀ. ਦੇ ਵੀਡੀਓ ਕਾਨਫ਼ਰੰਸ ਰੂਮ ਵਿਚ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਦਾਇਤ ਕੀਤੀ ਕਿ ਉਹ ਜ਼ਿਲੇ੍ਹ ਵਿਚ ਕਾਲਾ ਬਾਜ਼ਾਰੀ 'ਤੇ ਪੂਰੀ ਤਰ੍ਹਾਂ ਰੋਕ ...

ਪੂਰੀ ਖ਼ਬਰ »

ਕਿਸਾਨਾਂ ਦੀ ਹੜਤਾਲ 143ਵੇਂ ਦਿਨ ਵੀ ਜਾਰੀ

ਗੂਹਲਾ ਚੀਕਾ, 6 ਮਈ (ਓ.ਪੀ. ਸੈਣੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਰਿਲਾਇੰਸ ਪੈਟਰੋਲ ਪੰਪ ਚੀਕਾ ਵਿਖੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ 143ਵੇਂ ਦਿਨ ਵੀ ਜਾਰੀ ਰਿਹਾ | ਭਾਟੀਆ ਪਿੰਡ ਦੀ ਇਕਾਈ ਦੇ ਕਿਸਾਨਾਂ ਨੇ ਇਸ ਰੋਸ ਪ੍ਰਦਰਸ਼ਨ 'ਤੇ ਆਪਣੀ ...

ਪੂਰੀ ਖ਼ਬਰ »

ਸਿਰਸਾ ਜ਼ਿਲ੍ਹਾ 'ਚ ਕੋਰੋਨਾ ਨਾਲ ਸੱਤ ਮੌਤਾਂ, 572 ਨਵੇਂ ਕੇਸ ਆਏ

ਸਿਰਸਾ, 6 ਮਈ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਸਿਰਸਾ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ | ਕੋਰੋਨਾ ਨਾਲ ਸੱਤ ਹੋਰ ਮੌਤਾਂ ਹੋਣ ਕਾਰਨ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 207 ਹੋ ਗਿਆ ਹੈ ਜਦੋਂਕਿ 572 ਨਵੇਂ ਕੋਰੋਨਾ ਵਾਇਰਸ ਦੇ ਕੇਸ ਆਏ ਹਨ | ਜ਼ਿਲ੍ਹੇ ਵਿਚ 4619 ਕੋਰੋਨਾ ...

ਪੂਰੀ ਖ਼ਬਰ »

ਦਸ ਲੱਖ ਰੁਪਏ ਦੀ 5 ਕਿੱਲੋ 40 ਗਰਾਮ ਅਫੀਮ ਸਮੇਤ ਕਾਰ ਸਵਾਰ ਕਾਬੂ

ਸਿਰਸਾ, 6 ਮਈ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਦੀ ਐਂਟੀ ਨਾਰਕੋਟਿਕ ਸੈਲ ਪੁਲੀਸ ਦੀ ਟੀਮ ਨੇ ਕੋਰੋਨਾ ਡਿਊਟੀ ਤਹਿਤ ਕੀਤੀ ਨਾਕਾਬੰਦੀ ਦੇ ਦੌਰਾਨ ਟੀ ਪੁਆਇੰਟ ਵੈਦਵਾਲਾ ਰੋਡ ਸਿਰਸਾ ਖੇਤਰ ਤੋਂ ਕਾਰ ਸਵਾਰ ਇਕ ਨੌਜਵਾਨ ਨੂੰ ਕਰੀਬ ਦਸ ਲੱਖ ਰੁਪਏ ਦੀ 5 ਕਿਲੋ 40 ਗਰਾਮ ...

ਪੂਰੀ ਖ਼ਬਰ »

ਆਰ.ਐੱਮ.ਐੱਲ. ਹਸਪਤਾਲ 'ਚ 200 ਆਕਸੀਜਨ ਬੈੱਡ ਵਧਾਏ

ਨਵੀਂ ਦਿੱਲੀ, 6 ਮਈ (ਬਲਵਿੰਦਰ ਸਿੰਘ ਸੋਢੀ)-ਇਨ੍ਹਾਂ ਦਿਨਾਂ 'ਚ ਕੋਰੋਨਾ ਦੀ ਖ਼ਤਰਨਾਕ ਲਹਿਰ ਨੇ ਪੂਰੀ ਸਿਹਤ ਵਿਵਸਥਾ ਨੂੰ ਤਾਰ-ਤਾਰ ਕਰ ਦਿੱਤਾ ਹੈ ਅਤੇ ਇਲਾਜ ਦੀ ਕਮੀ ਕਰਕੇ ਲੋਕਾਂ ਦੀ ਲਗਾਤਾਰ ਜਾਨ ਜਾ ਰਹੀ ਹੈ | ਲੋਕ ਏਨੇ ਥੱਕ-ਟੁੱਟ ਚੁੱਕੇ ਹਨ ਕਿ ਉਹ ਹਰ ਪੱਖ ਤੋਂ ...

ਪੂਰੀ ਖ਼ਬਰ »

ਕੋਰੋਨਾ ਦੀ ਮੁਸ਼ਕਿਲ ਘੜੀ ਦੌਰਾਨ ਇਕ-ਦੂਜੇ ਦਾ ਸਹਿਯੋਗ ਜ਼ਰੂਰੀ-ਨਲਵਾ

ਨਵੀਂ ਦਿੱਲੀ, 6 ਮਈ (ਜਗਤਾਰ ਸਿੰਘ) - ਦਿੱਲੀ ਦੇ ਸਿੱਖ ਚਿੰਤਕ ਤਜਿੰਦਰਪਾਲ ਸਿੰਘ ਨਲਵਾ ਨੇ ਅਪੀਲ ਕੀਤੀ ਹੈ ਕਿ ਕੋਰੋਨਾ ਦੀ ਇਸ ਮੁਸ਼ਕਿਲ ਘੜੀ ਦੌਰਾਨ ਨਕਾਰਾਤਮਕ ਸੋਚ ਨੂੰ ਪਾਸੇ ਰੱਖ ਕੇ, ਇਕ-ਦੂਜੇ ਦੀ ਮਦਦ ਕਰਦੇ ਹੋਏ ਇਕਜੁਟਤਾ ਨਾਲ ਕੋਰੋਨਾ ਦਾ ਟਾਕਰਾ ਕੀਤਾ ਜਾਵੇ | ...

ਪੂਰੀ ਖ਼ਬਰ »

ਸੰਕਟ ਗੰਭੀਰ ਹੈ ਪਰ ਸੁਰੱਖਿਆ ਲਈ ਸਹਾਇਤਾ ਦੇ ਹੱਥ ਵਧਾਉਣ ਦੀ ਜ਼ਰੂਰਤ ਹੈ- ਬਲਵਾਨ ਦੌਲਤਪੁਰੀਆ

ਫ਼ਤਿਹਾਬਾਦ, 6 ਮਈ (ਹਰਬੰਸ ਸਿੰਘ ਮੰਡੇਰ)-ਜ਼ਿਲ੍ਹਾ ਕਾਂਗਰਸ ਕਮੇਟੀ ਨੇ ਪਾਰਟੀ ਦੇ ਸੂਬਾ ਪ੍ਰਧਾਨ ਕੁਮਾਰੀ ਸੈਲਜਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਫ਼ਤਿਹਾਬਾਦ ਸ਼ਹਿਰ ਵਿਚ ਸਵੱਛਤਾ ਮੁਹਿੰਮ ਚਲਾਈ, ਜਦਕਿ ਉਸ ਨੇ ਕੋਰੋਨਾ ਮਹਾਂਮਾਰੀ ਵਿਚ ਆਪਣੀ ਜ਼ਿੰਮੇਵਾਰੀ ਨੂੰ ...

ਪੂਰੀ ਖ਼ਬਰ »

ਜ਼ਰੂਰਤਮੰਦਾਂ ਲਈ ਲਗਾਇਆ ਭੰਡਾਰਾ

ਨਵੀਂ ਦਿੱਲੀ, 6 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦੀ ਇਸ ਮਹਾਂਮਾਰੀ ਵਿਚ ਜ਼ਰੂਰਤਮੰਦਾਂ ਨੂੰ ਖਾਣਾ ਖਿਲਾਉਣਾ ਸਭ ਤੋਂ ਵੱਡਾ ਪੁੰਨ ਹੈ ਕਿਉਂਕਿ ਇਨ੍ਹਾਂ ਹਾਲਾਤ ਵਿਚ ਅਨੇਕਾਂ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਮਿਲਦੀ ਅਤੇ ਉਹ ਭੁੱਖ ਦੇ ...

ਪੂਰੀ ਖ਼ਬਰ »

ਸਿੱਖ ਕੌਮ ਕੋਰੋਨਾ ਦੀ ਮਹਾਂਮਾਰੀ ਵਿਚ ਲੰਗਰ, ਆਕਸੀਜਨ ਦੀ ਸੇਵਾ 'ਚ ਜੁਟੀ-ਜਥੇ: ਸੁਖਜੀਤ ਸਿੰਘ ਬਘੋਰਾ

ਨਵੀਂ ਦਿੱਲੀ, 6 ਮਈ (ਬਲਵਿੰਦਰ ਸਿੰਘ ਸੋਢੀ)-ਸਿੱਖ ਆਗੂ ਜਥੇਦਾਰ ਸੁਖਜੀਤ ਸਿੰਘ ਬਘੋਰਾ ਨੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਨੂੰ ਨੁਕਸਾਨ ਪਹੁੰਚਾਉਣ ਲਈ ਜੋ ਧਮਕੀ ਦਿੱਤੀ ਹੈ ਅਤੇ ਉਸ ਪ੍ਰਤੀ ਪ੍ਰਧਾਨ ਮੰਤਰੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਭਾਰਤ ਸਰਕਾਰ, ...

ਪੂਰੀ ਖ਼ਬਰ »

ਪੁਲਿਸ ਨੇ ਨਕਲੀ ਗੈਸ ਸਿਲੰਡਰ ਫੜੇ

ਨਵੀਂ ਦਿੱਲੀ, 6 ਮਈ (ਬਲਵਿੰਦਰ ਸਿੰਘ ਸੋਢੀ)-ਸ਼ਾਹਦਰਾ ਪੁਲਿਸ ਅਤੇ ਫਰਸ਼ ਬਾਜ਼ਾਰ ਦੀ ਪੁਲਿਸ ਨੇ ਸਾਂਝੇ ਤੌਰ 'ਤੇ ਆਪਣੀ ਕਾਲੋਨੀ ਖਸਰਾ ਨੰਬਰ 462 ਅਲੀਪੁਰ ਦਿੱਲੀ ਦੇ ਇਲਾਕੇ ਵਿਚ ਇਕ ਫੈਕਟਰੀ ਵਿਚੋਂ ਅੱਗ ਬੁਝਾਊ ਸਿਲੰਡਰਾਂ 'ਤੇ ਕਾਲਾ ਰੰਗ ਕਰਕੇ ਉਸ ਵਿਚ ਨਕਲੀ ਆਕਸੀਜਨ ...

ਪੂਰੀ ਖ਼ਬਰ »

ਪਰਿਵਾਰ ਦਾ ਜੋ ਮੈਂਬਰ ਕਮਾਉਣ ਵਾਲਾ ਸੀ ਉਹ ਹੀ ਚੱਲ ਵਸਿਆ

ਨਵੀਂ ਦਿੱਲੀ, 6 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦੀ ਮਹਾਂਮਾਰੀ ਵਿਚ ਜੋ ਲੋਕ ਮਰ ਰਹੇ ਹਨ, ਉਨ੍ਹਾਂ ਦੇ ਪਰਿਵਾਰ ਦੇ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਤੋਂ ਵੀ ਤਰਸ ਰਹੇ ਹਨ ਅਤੇ ਕੇਵਲ 1-2 ਪਰਿਵਾਰ ਦੇ ਮੈਂਬਰ ਮਿ੍ਤਕ ਨੂੰ ਸ਼ਮਸ਼ਾਨਘਾਟ ਤੱਕ ਲੈ ਕੇ ਜਾ ਰਹੇ ਹਨ ...

ਪੂਰੀ ਖ਼ਬਰ »

ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਲੋਕ ਪੁਲਿਸ ਨੂੰ ਦੇਖ ਕੇ ਭੱਜਦੇ ਨਜ਼ਰ ਆਏ

ਨਰਾਇਣਗੜ੍ਹ, 6 ਮਈ (ਪੀ ਸਿੰਘ)-ਨਰਾਇਣਗੜ੍ਹ ਵਿਖੇ ਲਾਕਡਾਊਨ ਦੀਆਂ ਧੱਜੀਆਂ ਉਡਾ ਰਹੇ ਲੋਕਾਂ ਨੂੰ ਪੁਲਿਸ ਨੇ ਖਦੇੜਿਆ ਅਤੇ ਘਰੋਂ ਬਾਹਰ ਨਾ ਘੁੰਮਣ ਦੀ ਚਿਤਾਵਨੀ ਦਿੱਤੀ | ਇਸ ਮੌਕੇ ਡੀ. ਐਸ. ਪੀ. ਅਨਿਲ ਕੁਮਾਰ ਨੇ ਕਿਹਾ ਕਿ ਜੇਕਰ ਕੋਈ ਲਾਕਡਾਊਨ ਦੀ ਪਾਲਣਾ ਨਹੀਂ ਕਰੇਗਾ ...

ਪੂਰੀ ਖ਼ਬਰ »

ਫਲ ਉਤਮਤਾ ਕੇਂਦਰ ਮਾਂਗੇਆਣਾ 'ਚ ਦੁਬਈ ਬੈਠੇ ਨੌਜਵਾਨ ਦੀ ਹਾਜ਼ਰੀ ਲਗਾ ਕੇ 1.20 ਲੱਖ ਰੁਪਏ ਹੜੱਪੇ

ਡੱਬਵਾਲੀ, 6 ਮਈ (ਇਕਬਾਲ ਸਿੰਘ ਸ਼ਾਂਤ)-ਦੁਬਈ ਬੈਠੇ ਨੌਜਵਾਨ ਅਤੇ ਸਿਰਸਾ 'ਚ ਪੜ੍ਹਦੇ ਵਿਦਿਆਰਥੀ ਦੀ ਹਾਜ਼ਰੀ ਵਿਖਾ ਕੇ 1.20 ਲੱਖ ਰੁਪਏ ਘਪਲੇਬਾਜ਼ੀ ਮਾਮਲੇ 'ਚ ਇੰਡੋ ਇਜ਼ਰਾਇਲ ਪ੍ਰਾਜੈਕਟ ਤਹਿਤ ਫਲ ਉੱਤਮਤਾ ਕੇਂਦਰ ਮਾਂਗੇਆਣਾ (ਸੀ.ਈ.ਐਫ਼.) ਵਿਵਾਦਾਂ 'ਚ ਘਿਰ ਗਿਆ ਹੈ | ...

ਪੂਰੀ ਖ਼ਬਰ »

ਨਹਿਰੀ ਪਾਣੀ ਤੇ ਬਿਜਲੀ ਦੀ ਘਾਟ ਕਰਕੇ ਹਰ ਵਾਰ ਪਿਛੜ ਜਾਂਦੀ ਹੈ ਨਰਮੇ ਦੀ ਬਿਜਾਈ

ਕਾਲਾਂਵਾਲੀ, 6 ਮਈ (ਭੁਪਿੰਦਰ ਪੰਨੀਵਾਲੀਆ)- ਖੇਤਰ ਦੀ ਨਰਮਾ ਪੱਟੀ ਵਿੱਚ ਨਹਿਰੀ ਪਾਣੀ ਅਤੇ ਬਿਜਲੀ ਦੀ ਘਾਟ ਕਰਕੇ ਹਰ ਸਾਲ ਨਰਮੇ ਦੀ ਬਿਜਾਈ ਪੱਛੜ ਜਾਂਦੀ ਹੈ | ਜਿਸ ਕਰਕੇ ਕਿਸਾਨਾਂ ਨੂੰ ਹਰ ਸਾਲ ਭਾਰੀ ਨੁਕਸਾਨ ਹੁੰਦਾ ਹੈ | ਕਿਸਾਨਾਂ ਵਲੋਂ ਨਹਿਰੀ ਪਾਣੀ ਦੀ ਕਮੀ ਨੂੰ ...

ਪੂਰੀ ਖ਼ਬਰ »

ਗੁਦਾਮ 'ਚੋਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ

ਕਾਲਾਂਵਾਲੀ, 6 ਮਈ (ਭੁਪਿੰਦਰ ਪੰਨੀਵਾਲੀਆ)- ਸਥਾਨਕ ਰੇਲਵੇ ਫਾਟਕ ਦੇ ਕੋਲ ਸਥਿਤ ਇੱਕ ਗੁਦਾਮ ਵਿਚੋਂ ਪੁਲਿਸ ਨੇ 10 ਹਜ਼ਾਰ 86 ਬੋਤਲਾਂ ਸ਼ਰਾਬ ਬਰਾਮਦ ਕੀਤੀ | ਉਕਤ ਸ਼ਰਾਬ ਨਾਜਾਇਜ਼ ਰੂਪ 'ਚ ਗੁਦਾਮ ਵਿਚ ਛੁਪਾ ਕੇ ਰੱਖੀ ਹੋਈ ਸੀ | ਪੁਲੀਸ ਨੇ ਗੁਦਾਮ ਵਿਚ ਮੌਜੂਦ ਕਰਿੰਦੇ ...

ਪੂਰੀ ਖ਼ਬਰ »

ਮਹਿਲਾ 'ਤੇ ਫਾਇਰ ਕਰਨ ਵਾਲੇ ਖਿਲਾਫ਼ ਕੇਸ ਦਰਜ

ਕਾਲਾਂਵਾਲੀ, 6 ਮਈ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਫੱਗੂ ਵਿਚ ਇਕ ਵਿਅਕਤੀ ਨੇ ਮਹਿਲਾ 'ਤੇ ਫਾਇਰਿੰਗ ਕਰ ਦਿੱਤੀ | ਥਾਣਾ ਰੋੜੀ ਪੁਲੀਸ ਨੇ ਮੁਲਜ਼ਮ ਦੇ ਖਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲੀਸ ਨੂੰ ਦਿੱਤੇ ਬਿਆਨ ਵਿਚ ਪਿੰਫ ...

ਪੂਰੀ ਖ਼ਬਰ »

ਕੋਰੋਨਾ ਦੀ ਇਸ ਮਹਾਂਮਾਰੀ ਵਿਚ ਪਸ਼ੂ-ਪੰਛੀ ਵੀ ਹੋ ਰਹੇ ਨੇ ਭੁੱਖਮਰੀ ਦਾ ਸ਼ਿਕਾਰ

ਨਵੀਂ ਦਿੱਲੀ, 6 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦੀ ਇਸ ਮਹਾਂਮਾਰੀ ਵਿਚ ਇਨਸਾਨ ਦੇ ਨਾਲ-ਨਾਲ ਪਸ਼ੂ-ਪੰਛੀਆਂ ਨੂੰ ਵੀ ਆਪਣਾ ਪੇਟ ਭਰਨ ਲਈ ਬਹੁਤ ਦਿੱਕਤ ਆ ਰਹੀ ਹੈ | ਇਸ ਭੁੱਖਮਰੀ 'ਚ ਅਵਾਰਾ ਗਊਆਂ ਗਲੀ-ਮੁਹੱਲਿਆਂ ਵਿਚ ਆ ਰਹੀਆਂ ਹਨ ਤਾਂ ਕਿ ਉਨ੍ਹਾਂ ਨੂੰ ਕੁਝ ...

ਪੂਰੀ ਖ਼ਬਰ »

ਦਵਾਈਆਂ, ਆਕਸੀਜਨ, ਪਲਾਜ਼ਮਾ ਨਾ ਮਿਲਣ 'ਤੇ ਲੋਕ ਹੋਏ ਪ੍ਰੇਸ਼ਾਨ

ਨਵੀਂ ਦਿੱਲੀ, 6 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਪਿਛਲੇ ਦਿਨਾਂ ਤੋਂ ਕੋਰੋਨਾ ਦੀ ਬਿਮਾਰੀ ਲੋਕਾਂ ਲਈ ਆਫ਼ਤ ਬਣੀ ਹੋਈ ਹੈ ਅਤੇ ਮੌਤਾਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਕਾਫ਼ੀ ਚਿੰਤਾ ਬਣੀ ਹੋਈ ਹੈ | ਇਸ ਕੋਰੋਨਾ ਕਾਲ ਵਿਚ ਹਸਪਤਾਲਾਂ ...

ਪੂਰੀ ਖ਼ਬਰ »

ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ-ਅਸ਼ੋਕ ਸੱਭਰਵਾਲ

ਨਵੀਂ ਦਿੱਲੀ, 6 ਮਈ (ਬਲਵਿੰਦਰ ਸਿੰਘ ਸੋਢੀ)-ਅੱਜ ਦੇਸ਼ ਦਾ ਕੀ ਹਾਲ ਹੋ ਰਿਹਾ ਹੈ, ਜਿਸ ਬਾਰੇ ਕਦੀ ਸੋਚਿਆ ਵੀ ਨਹੀਂ ਸੀ ਅਤੇ ਕੇਂਦਰ ਰਾਜਾਂ 'ਤੇ ਦੋਸ਼ ਲਗਾ ਰਿਹਾ ਹੈ ਅਤੇ ਰਾਜ ਕੇਂਦਰ 'ਤੇ ਦੋਸ਼ ਲਗਾ ਰਹੇ ਹਨ ਅਤੇ ਇਸ ਤਰ੍ਹਾਂ ਦੇਸ਼ ਕਿਵੇਂ ਚੱਲੇਗਾ, ਜਿਸ ਬਾਰੇ ਡੰੂਘਾਈ ...

ਪੂਰੀ ਖ਼ਬਰ »

ਕਾਲਾਬਾਜ਼ਾਰੀ ਕਰਨ ਵਾਲੇ 6 ਵਿਅਕਤੀ ਪੁਲਿਸ ਧੱਕੇ ਚੜ੍ਹੇ

ਨਵੀਂ ਦਿੱਲੀ, 6 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਕੋਰੋਨਾ ਦਾ ਕਹਿਰ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ ਅਤੇ ਮਰੀਜ਼ਾਂ ਦੀ ਜਾਨ ਜਾ ਰਹੀ ਹੈ | ਅਜਿਹੀ ਨਾਜ਼ੁਕ ਘੜੀ ਵਿਚ ਕੁਝ ਲੋਕ ਕਾਲਾ ਬਾਜ਼ਾਰੀ ਕਰਕੇ ਚੰਦ ਦਿਨਾਂ 'ਚ ਅਮੀਰ ਹੋਣਾ ਚਾਹੁੰਦੇ ਹਨ | ਇਹ ਲੋਕ ਦਵਾਈਆਂ, ...

ਪੂਰੀ ਖ਼ਬਰ »

ਸਾਧੂ ਬਣੇ ਠੱਗ ਨੇ ਪਿਤਾ ਪੁੱਤਰ ਤੋਂ ਇਕ ਲੱਖ 60 ਹਜ਼ਾਰ ਰੁਪਏ ਠੱਗੇ, ਕੇਸ ਦਰਜ

ਪਿਹੋਵਾ, 9 ਮਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਇਸਮਾਈਲਾਬਾਦ ਅਨਾਜ ਮੰਡੀ 'ਚ ਨਕਦੀ ਲੈ ਕੇ ਵਾਪਸ ਪਰਤ ਰਹੇ ਇਕ ਕਿਸਾਨ ਪਿਤਾ ਅਤੇ ਪੁੱਤਰ ਕੋਲੋਂ ਸਾਧੂ ਬਣੇ ਕਾਰ 'ਚ ਸਵਾਰ ਪੰਜ ਲੋਕ ਇਕ ਲੱਖ 60 ਹਜ਼ਾਰ ਰੁਪਏ ਠੱਗ ਕੇ ਫ਼ਰਾਰ ਹੋ ਗਏ | ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ...

ਪੂਰੀ ਖ਼ਬਰ »

ਪੱਛਮੀ ਬੰਗਾਲ 'ਚ ਭਾਜਪਾ ਕਾਰਕੁੰਨਾਂ 'ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਭਾਜਪਾ ਨੇ ਸਾਂਸਦ ਸੰਜੇ ਭਾਟੀਆ ਦੀ ਅਗਵਾਈ ਹੇਠ ਮਿੰਨੀ ਸਕੱਤਰੇਤ ਸਾਹਮਣੇ ਦਿੱਤਾ ਧਰਨਾ

ਕਰਨਾਲ, 6 ਮਈ (ਗੁਰਮੀਤ ਸਿੰਘ ਸੱਗੂ)­-ਪੱਛਮੀ ਬੰਗਾਲ ਵਿਚ ਆਏ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਕਾਰਕੁੰਨਾਂ 'ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਸਾਂਸਦ ਸੰਜੇ ਭਾਟੀਆ ਦੀ ਅਗਵਾਈ ਹੇਠ ਭਾਜਪਾ ਵਲੋਂ ਸੀ. ਐਮ. ਸਿਟੀ ਹਰਿਆਣਾ ਕਰਨਾਲ ਦੇ ਮਿੰਨੀ ਸਕੱਤਰੇਤ ਅੱਗੇ ਧਰਨਾ ਦਿੱਤਾ ...

ਪੂਰੀ ਖ਼ਬਰ »

ਘਰਾਂ 'ਚ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਹਸਪਤਾਲ 'ਚ ਬੈੱਡ ਮੁਹਈਆ ਕਰਵਾਏ ਦਿੱਲੀ ਸਰਕਾਰ

ਨਵੀਂ ਦਿੱਲੀ, 6 ਮਈ (ਜਗਤਾਰ ਸਿੰਘ) - ਕਾਂਗਰਸ ਦਿੱਲੀ ਪ੍ਰਦੇਸ਼ ਪ੍ਰਧਾਨ ਚੌਧਰੀ ਅਨਿਲ ਕੁਮਾਰ ਨੇ ਕਿਹਾ ਕਿ ਕਾਂਗਰਸ ਪਾਰਟੀ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇਹ ਗੱਲ ਦੁਹਰਾ ਰਹੀ ਸੀ ਕਿ ਇਲਾਜ ਦੀ ਘਾਟ ਕਾਰਨ ਗੰਭੀਰ ਮਰੀਜ਼ ਘਰਾਂ ਵਿਚ ਹੀ ਆਪਣੀ ਵਿਵਸਥਾ ਨਾਲ ਇਲਾਜ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣ ਦੇ ਸਮੇਂ 'ਚ ਹੋਏ ਬਦਲਾਅ

ਫ਼ਤਿਹਾਬਾਦ, 6 ਮਈ (ਹਰਬੰਸ ਸਿੰਘ ਮੰਡੇਰ)- ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਚੇਅਰਮੈਨ ਨਰਹਰੀ ਸਿੰਘ ਬੰਗੜ ਨੇ ਜ਼ਿਲੇ੍ਹ ਵਿਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣ ਦੇ ਸਮੇਂ 'ਚ ਤਬਦੀਲੀ ਕੀਤੀ ਹੈ | ਡਿਪਟੀ ਕਮਿਸ਼ਨਰ ਨੇ ਜ਼ਿਲੇ੍ਹ ...

ਪੂਰੀ ਖ਼ਬਰ »

ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਨ ਮਨਾਇਆ

ਅੰਮਿ੍ਤਸਰ, 6 ਮਈ (ਹਰਮਿੰਦਰ ਸਿੰਘ)-ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੇ 303ਵੇਂ ਜਨਮ ਦਿਨ ਉਨ੍ਹਾਂ ਦੀ ਇਤਿਹਾਸਕ ਯਾਦਗਾਰ ਨੇੜੇ ਗੁ. ਬਾਬਾ ਅਟੱਲ ਰਾਏ ਵਿਖੇ ਆਲ ਇੰਡੀਆ ਆਹਲੂਵਾਲੀਆ ਮੁਖ ਸਭਾ ਦੇ ਨੁਮਾਇੰਦਿਆਂ ਵਲੋਂ ਮਨਾਇਆ ਗਿਆ | ਇਸ ਮੌਕੇ 'ਤੇ ਸ੍ਰੀ ...

ਪੂਰੀ ਖ਼ਬਰ »

3 ਰਾਤਾਂ 'ਚ ਖੇਤੀ ਮੋਟਰਾਂ ਤੋਂ 8 ਟਰਾਂਸਫਾਰਮਰ ਚੋਰੀ

ਗੱਗੋਮਾਹਲ, 6 ਮਈ (ਬਲਵਿੰਦਰ ਸਿੰਘ ਸੰਧੂ)-ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਪਰਿਵਾਰਾਂ 'ਤੇ ਇਕ ਹੋਰ ਆਫਤ ਆਣ ਪਈ ਹੈ, ਚੋਰਾਂ ਵਲੋ ਰਾਤ ਦੇ ਹਨੇਰੇ ਵਿਚ ਕਿਸਾਨਾਂ ਦੀਆਂ ਖੇਤੀ ਮੋਟਰਾਂ ...

ਪੂਰੀ ਖ਼ਬਰ »

ਜਥੇ: ਦਲਬੀਰ ਸਿੰਘ ਵਜ਼ੀਰ ਭੁੱਲਰ ਰੰਘਰੇਟਾ ਟਾਈਗਰ ਫੋਰਸ ਦੇ ਬਣੇ ਪ੍ਰਧਾਨ

ਸਠਿਆਲਾ, 6 ਮਈ (ਸਫਰੀ)-ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਵਲੋਂ ਜਥੇਦਾਰ ਦਲਬੀਰ ਸਿੰਘ ਵਜ਼ੀਰ ਭੁੱਲਰ ਨੂੰ ਰੰਘਰੇਟਾ ਟਾਈਗਰ ਫੋਰਸ ਦਾ ਤਹਿਸੀਲ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਬਾਰੇ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਦੇ ਮੁਖੀ ਬਾਬਾ ਦਰਸ਼ਨ ...

ਪੂਰੀ ਖ਼ਬਰ »

ਅਗਨ ਭੇਟ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ- ਰਾਣਾ ਲੋਪੋਕੇ

ਓਠੀਆਂ, 6 ਮਈ (ਗੁਰਵਿੰਦਰ ਸਿੰਘ ਛੀਨਾ)-ਨਜ਼ਦੀਕ ਪੈਂਦੇ ਪਿੰਡ ਚੱਕ ਕਮਾਲ ਖਾਂ ਦੇ ਗੁਰਦੁਆਰਾ ਸਾਹਿਬ 'ਚ ਕੱਲ੍ਹ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਅੱਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ, ਗੋਲਕ, ਗਲੀਚੇ, ਵਿਛਾਈ ਤੇ ਹੋਰ ਸਾਮਾਨ ਸੜਨ ਦੀ ਹੋਈ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX