ਬਟਾਲਾ, 7 ਮਈ (ਕਾਹਲੋਂ)-ਅੱਜ ਉਸਾਰੀ ਮਜ਼ਦੂਰ ਵਕਰਕਜ਼ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕਪਤਾਨ ਸਿੰਘ ਬਾਸਰਪੁਰਾ ਅਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਮੀਤ ਪ੍ਰਧਾਨ ਕਾਮਰੇਡ ਅਵਤਾਰ ਸਿੰਘ ਨਾਗੀ ਦੀ ਅਗਵਾਈ ਹੇਠ ਕਿਰਤ ਦਫ਼ਤਰ ਬਟਾਲਾ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਕਿਰਤ ਇੰਸਪੈਕਟਰ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੀਤ ਪ੍ਰਧਾਨ ਕਾਮਰੇਡ ਜਗੀਰ ਸਿੰਘ ਕਿਲਾ ਲਾਲ ਸਿੰਘ ਅਤੇ ਯੂਨੀਅਨ ਸੂਬਾ ਸਕੱਤਰ ਕਾਮਰੇਡ ਮਨਜੀਤ ਰਾਜ ਨੇ ਦੱਸਿਆ ਕਿ ਲੇਬਰ ਦਫ਼ਤਰ ਬਟਾਲਾ ਦੇ ਮੌਜ਼ੂਦਾ ਇਨਫੋਰਸਮੈਂਟ ਅਫ਼ਸਰ, ਜਿਨਾਂ ਕੋਲ ਕਿਰਤ ਇੰਸਪੈਕਟਰ ਬਟਾਲਾ ਦਾ ਚਾਰਜ ਹੈ, ਉਹ ਬਟਾਲਾ ਦਫ਼ਤਰ ਵਿਚ ਕਥਿਤ ਤੌਰ 'ਤੇ ਗੈਰਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਸ ਲਈ ਧਰਨਾ ਲਾਇਆ ਗਿਆ ਕਿ ਅੱਜ ਸੈਂਕੜੇ ਉਸਾਰੀ ਮਜ਼ਦੂਰ ਜਿਨ੍ਹਾਂ ਆਪਣੀਆਂ ਕਾਪੀਆਂ ਆਨਲਾਈਨ ਰਜਿਸ਼ਟ੍ਰੇਸ਼ਨ ਕਰਵਾਈਆਂ ਹਨ, ਉਨ੍ਹਾਂ ਬਾਰੇ ਪਤਾ ਕਰਨ ਲਈ ਇੰਸਪੈਕਟਰ ਸਾਹਿਬ ਉਡੀਕ ਕਰ ਰਹੇ ਸਨ, ਜਦੋਂ ਕਿ ਮਜ਼ਦੂਰ ਸਰਕਾਰ ਦੀ ਲੱਗੀ ਤਾਲਾਬੰਦੀ ਕਾਰਨ ਬੜੀ ਮੁਸ਼ਕਲ ਨਾਲ ਉਨ੍ਹਾਂ ਆਪਣੇ ਕੰਮ ਛੱਡ ਕੇ ਮਿਲਣ ਆਏ ਸਨ ਤੇ ਸੈਂਕੜੇ ਮਜ਼ਦੂਰਾਂ ਦੇ ਆਗੂਆਂ ਨੇ ਇੰਸਪੈਕਟਰ ਸਾਹਿਬ ਨੂੰ ਫ਼ੋਨ 'ਤੇ ਪੁੱਛਿਆ, ਜਿਨ੍ਹਾਂ ਨੇ ਬਟਾਲਾ ਦਫ਼ਤਰ ਵਿਖੇ ਨਾ ਆਉਣ ਲਈ ਕਿਹਾ। ਬੁਲਾਰਿਆਂ ਕਿਹਾ ਕਿ ਮਜ਼ਦੂਰਾਂ ਦੀਆਂ ਇਕ ਸਾਲ ਅੱਠ ਮਹੀਨੇ ਤੋਂ ਆਨਲਾਈਨ ਫ਼ੀਸਾਂ ਤਾਰੀਆਂ ਹੋਈਆਂ ਹਨ, ਪਰ ਰਜਿਸਟ੍ਰੇਸ਼ਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹਫ਼ਤੇ ਵਿਚ ਦੋ ਦਿਨ ਕਿਰਤ ਇੰਸਪੈਕਟਰ ਬਟਾਲਾ ਹਾਜ਼ਰੀ ਯਕੀਨੀ ਬਣਾਈ ਜਾਵੇ, ਲੰਮੇ ਸਮੇਂ ਤੋਂ ਤਾਰੀਆਂ ਫੀਸਾਂ ਵਾਲੇ ਮਜ਼ਦੂਰਾਂ ਨੂੰ ਬਿਨਾਂ ਦੇਰੀ ਰਜਿਸਟਰਡ ਕੀਤਾ ਜਾਵੇ ਅਤੇ ਸਹੂਲਤਾਂ ਲਈ ਫ਼ਾਰਮ ਭਰੇ ਮਜ਼ਦੂਰਾਂ ਨੂੰ ਵਰਗਾਂ ਅਨੁਸਾਰ ਪੈਸੇ ਉਨ੍ਹਾਂ ਦੇ ਖ਼ਾਤਿਆਂ ਵਿਚ ਪਾਏ ਜਾਣ ਅਤੇ ਉਸਾਰੀ ਮਜ਼ਦੂਰਾਂ ਨੂੰ ਕੋਰੋਨਾ ਕਾਲ ਦੌਰਾਨ ਦਸ ਹਜ਼ਾਰ ਤਾਲਾਬੰਦੀ ਭੱਤਾ ਦਿੱਤਾ ਜਾਵੇ। ਇਸ ਵਿਚ ਸੂਬਾ ਸਕੱਤਰ ਸੰਤੋਖ ਸਿੰਘ, ਸੁਖਜਿੰਦਰ ਸਿੰਘ ਤਹਿਸੀਲ ਸੈਕਟਰੀ, ਪ੍ਰਭਜੋਤ ਸਿੰਘ ਕਾਲਾ ਅਫਗਾਨਾ, ਪ੍ਰਧਾਨ ਕੁਲਵਿੰਦਰ ਸਿੰਘ, ਨਾਜ਼ਰ ਮਸੀਹ, ਸੁਖਦੇਵ ਪੁਰੀਆਂ ਕਲਾਂ, ਗੁਰਮੁੱਖ ਸਿੰਘ, ਕੇਵਲ ਮਸੀਹ ਕਾਲਾ, ਗੁਰਜਿੰਦਰ ਸਿੰਘ ਤਲਵੰਡੀ ਝਿਉਂਰਾਂ, ਹਰਦੇਵ ਲਾਲ ਕਾਣੇਗਿੱਲ ਆਦਿ ਹਾਜ਼ਰ ਸਨ।
ਗੁਰਦਾਸਪੁਰ, 7 ਮਈ (ਸੁਖਵੀਰ ਸਿੰਘ ਸੈਣੀ)-ਕੋਵਿਡ-19 ਵੈਕਸੀਨ ਲਗਵਾਉਣ ਲਈ ਲੋਕਾਂ ਦੀ ਸਹੂਲਤ ਨੰੂ ਦੇਖਦੇ ਹੋਏ ਵੈਕਸੀਨੇਸ਼ਨ ਸੈਂਟਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਦਾ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵਲੋਂ ਅੱਜ ਦੌਰਾ ਕੀਤਾ ਗਿਆ | ਉਨ੍ਹਾਂ ਗੁਰਦਾਸਪੁਰ ਵਿਖੇ ...
ਬਟਾਲਾ, 7 ਮਈ (ਕਾਹਲੋਂ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਵੈਰੋਨੰਗਲ ਵਿਖੇ ਸਰਕਲ ਰੰਗੜ ਨੰਗਲ ਐਸ.ਸੀ. ਵਿੰਗ ਦੇ ਪ੍ਰਧਾਨ ਹਰਦੀਪ ਸਿੰਘ ਦੇ ਗ੍ਰਹਿ ਵਿਖੇ ਅਕਾਲੀ ਆਗੂਆਂ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਨੇ ...
ਗੁਰਦਾਸਪੁਰ, 7 ਮਈ (ਸੁਖਵੀਰ ਸਿੰਘ ਸੈਣੀ)-ਪੀ.ਏ.ਯੂ.ਪੈਨਸ਼ਨਰਜ਼ ਐਸੋਸੀਏਸ਼ਨ ਦੀ 10 ਮਈ ਨੰੂ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਸਕੱਤਰ ਰਮੇਸ਼ ਸ਼ਰਮਾ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦੀ 10 ਮਈ ...
ਧਾਰੀਵਾਲ, 7 ਮਈ (ਜੇਮਸ ਨਾਹਰ/ਰਮੇਸ਼ ਨੰਦਾ)-ਇੱਥੋਂ ਨਜ਼ਦੀਕ ਬਾਬਾ ਅਜੈ ਸਿੰਘ ਖ਼ਾਲਸਾ ਪਬਲਿਕ ਸਕੂਲ ਗੁਰਦਾਸਨੰਗਲ ਵਿਖੇ ਪਿੰ੍ਰਸੀਪਲ ਗਗਨਪ੍ਰੀਤ ਕੌਰ ਵਾਹਲਾ ਦੀ ਅਗਵਾਈ ਵਿਚ ਵਿਸ਼ਵ ਅਥੈਲਿਟਕਸ ਦਿਵਸ ਮਨਾਇਆ ਗਿਆ, ਜਿਸ ਵਿਚ ਸਮੂਹ ਸਕੂਲ ਦੇ ਵਿਦਿਆਰਥੀਆਂ ਦੁਆਰਾ ...
ਵਡਾਲਾ ਗ੍ਰੰਥੀਆਂ, 7 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)-ਇੱਥੋਂ ਨਜ਼ਦੀਕੀ ਪਿੰਡ ਰਾਮਪੁਰ ਵਿਖੇ ਰੇਲਵੇ ਲਾਈਨ ਦੇ ਕੋਲ ਇਕ ਨÏਜਵਾਨ ਦੀ ਭੇਦਭਰੇ ਹਾਲਾਤ ਲਾਸ਼ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਰਾਮਪੁਰ ਦੇ ਸਰਪੰਚ ਅਵਤਾਰ ਸਿੰਘ ਅਤੇ ਮਿ੍ਤਕ ਦੇ ...
ਫਤਹਿਗੜ੍ਹ ਚੂੜੀਆਂ, 7 ਮਈ (ਧਰਮਿੰਦਰ ਸਿੰਘ ਬਾਠ)-ਹਲਕਾ ਫਤਹਿਗੜ੍ਹ ਚੂੜੀਆਂ ਤੋਂ ਅਕਾਲੀ ਦਲ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਅਤੇ ਉਨ੍ਹਾਂ ਨੇ ਆਪਣੇ-ਆਪ ਨੂੰ ਘਰ ਵਿਚ ਇਕਾਂਤਵਾਸ ਕਰ ਲਿਆ ਹੈ | ਉਨ੍ਹਾਂ ਨੇ ਆਉਣ ਵਾਲੇੇ 10 ਦਿਨਾਂ ਲਈ ...
ਬਟਾਲਾ, 7 ਮਈ (ਕਾਹਲੋਂ)-ਹਰ ਸਾਲ ਬਿਜਲੀ ਮਹਿਕਮੇ ਵਲੋਂ ਕਣਕ ਦੀ ਵਾਢੀ ਉਪਰੰਤ ਰੋਜ਼ਾਨਾ ਸਮਾਂਸਾਰਣੀ ਤਹਿਤ ਬਿਜਲੀ ਦਿੱਤੀ ਜਾਂਦੀ ਹੈ, ਪ੍ਰੰਤੂ ਇਸ ਵਾਰ ਅਜੇ ਤੱਕ ਪਾਵਰਕਾਮ ਵਲੋਂ ਖੇਤੀ ਲਈ ਬਿਜਲੀ ਦੀ ਸਪਲਾਈ 'ਚ ਤਬਦੀਲੀ ਨਾ ਕਰਨਾ ਬਹੁਤ ਹੀ ਮੰਦਭਾਗਾ ਹੈ | ਇਨ੍ਹਾਂ ...
ਗੁਰਦਾਸਪੁਰ, 7 ਮਈ (ਪੰਕਜ ਸ਼ਰਮਾ)-ਜ਼ਿਲਾ ਮੈਜਿਸਟੇਰਟ ਮੁਹੰਮਦ ਇਸ਼ਫਾਕ ਵਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਹਫ਼ਤੇ ਦੇ ਸਾਰੇ ਦਿਨ 24 ਘੰਟੇ ਮੈਡੀਕਲ ਸੰਸਥਾਵਾਂ, ਕੈਮਿਸਟ ਤੇ ਮੈਡੀਕਲ ਦੁਕਾਨਾਂ, ਲੈਬਾਰਟਰੀ ਪਹਿਲਾਂ ਦੀ ਤਰ੍ਹਾਂ ਲਗਾਤਾਰ ਕੰਮ ਕਰਦੀਆਂ ਰਹਿਣਗੀਆਂ | ...
ਬਟਾਲਾ, 7 ਮਈ (ਕਾਹਲੋਂ)-ਬਿਜਲੀ ਮੁਲਾਜ਼ਮਾਂ ਦੀ ਸਿਰਮÏਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਹੁਣ ਪਾਵਰਕਾਮ ਟਰਾਂਸਕੋ ਪੰਜਾਬ ਕੇਸਰੀ ਝੰਡਾ ਜਥੇਬੰਦੀ ਚਾਹਲ) ਪੰਜਾਬ ਦੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਦੀ ਅਗਵਾਈ ਤੇ ਮੰਡਲ ਕਾਦੀਆਂ ...
ਗੁਰਦਾਸਪੁਰ, 7 ਮਈ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹੇ ਗੁਰਦਾਸਪੁਰ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ | ਅੱਜ ਜ਼ਿਲ੍ਹੇ ਅੰਦਰ 304 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ | ਜਦੋਂ ਕਿ 7 ਮਰੀਜ਼ਾਂ ਦੀ ਹੋਈ ਮੌਤ ਨਾਲ ਮੌਤਾਂ ਦਾ ਕੁੱਲ ਅੰਕੜਾ 550 ਹੋ ...
ਪੁਰਾਣਾ ਸ਼ਾਲਾ, 7 ਮਈ (ਅਸ਼ੋਕ ਸ਼ਰਮਾ)-ਸਬ ਡਵੀਜ਼ਨਲ ਮੈਜਿਸਟਰੇਟ ਕਮ ਚੋਣ ਟਿ੍ਬਿਊਨਲ ਦੀਨਾਨਗਰ ਨੰੂ ਮੈਂਬਰ ਪੰਚਾਇਤੀ ਵੋਟਾਂ 'ਚ ਹੋਈ ਫੇਰੀ ਦੇ ਸਬੰਧ ਵਿਚ ਬਸੰਤ ਸਿੰਘ ਢਿੱਲੋਂ ਪੁੱਤਰ ਸੋਹਣ ਸਿੰਘ ਵਾਸੀ ਚਾਵਾ ਬਲਾਕ ਗੁਰਦਾਸਪੁਰ ਨੇ ਬਰਖਿਲਾਫ਼ ਬੂਟਾ ਸਿੰਘ ...
ਪੰਜਗਰਾਈਆਂ, 7 ਮਈ (ਬਲਵਿੰਦਰ ਸਿੰਘ)-ਸਰਕਾਰ ਵਲੋਂ ਲਗਾਏ ਗਏ ਕਰਫਿਊ ਦÏਰਾਨ ਬੀਤੀ ਰਾਤ ਚੋਰਾਂ ਵਲੋਂ ਪੰਜਗਰਾਈਆਂ ਦੇ ਸ਼ਮਸ਼ਾਨਘਾਟ ਦਾ ਗੇਟ ਚੋਰੀ ਕਰਨ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਸਰਪੰਚ ਕਰਮਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਸਰਕਾਰ ਵਲੋਂ ਕੋਰੋਨਾ ...
ਵਡਾਲਾ ਗ੍ਰੰਥੀਆਂ, 7 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)-ਇੱਥੋਂ ਨਜ਼ਦੀਕੀ ਪਿੰਡ ਹਰਸੀਆਂ ਵਿਖੇ ਬੀਤੀ ਰਾਤ ਕੁਝ ਨÏਜਵਾਨਾਂ ਵਲੋਂ ਕੀਤੀ ਗਈ ਹੁੱਲ੍ਹੜਬਾਜ਼ੀ ਅਤੇ ਚਲਾਈ ਗੋਲੀ ਕਰ ਕੇ ਦਹਿਸ਼ਤ ਭਰਿਆ ਮਾਹÏਲ ਪਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ...
ਗੁਰਦਾਸਪੁਰ, 7 ਮਈ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹੇ ਗੁਰਦਾਸਪੁਰ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ | ਅੱਜ ਜ਼ਿਲ੍ਹੇ ਅੰਦਰ 304 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ | ਜਦੋਂ ਕਿ 7 ਮਰੀਜ਼ਾਂ ਦੀ ਹੋਈ ਮੌਤ ਨਾਲ ਮੌਤਾਂ ਦਾ ਕੁੱਲ ਅੰਕੜਾ 550 ਹੋ ...
ਗੁਰਦਾਸਪੁਰ, 7 ਮਈ (ਸੁਖਵੀਰ ਸਿੰਘ ਸੈਣੀ)-ਬੀਤੇ ਸਮੇਂ ਦੌਰਾਨ ਸਥਾਨਿਕ ਸ਼ਹਿਰ ਦੇ ਤਿੱਬੜੀ ਰੋਡ ਸਥਿਤ ਪਿੰਡ ਭੁਲੇਚੱਕ ਨਜ਼ਦੀਕ ਹੋਏ ਇਕ ਝਗੜੇ ਵਿਚ ਕੁਝ ਨੌਜਵਾਨਾਂ ਵਲੋਂ ਗੋਲੀਆਂ ਚਲਾਉਣ ਦੇ ਸਬੰਧ ਵਿਚ ਥਾਣਾ ਤਿੱਬੜ ਵਿਖੇ 23 ਮਾਰਚ ਨੰੂ ਮਾਮਲਾ ਦਰਜ ਹੋਇਆ ਸੀ | ਜਿਸ ...
ਬਟਾਲਾ, 7 ਮਈ (ਕਾਹਲੋਂ)-ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਦੇ ਉਪ-ਚੇਅਰਮੈਨ, ਬਲਾਕ ਸੰਮਤੀ ਮੈਂਬਰ ਅਤੇ ਪਿੰਡ ਵਿੱਠਵਾਂ ਦੇ ਸਰਪੰਚ ਅੰਗਰੇਜ਼ ਸਿੰਘ ਵਿੱਠਵਾਂ ਨੇ ਕਿਹਾ ਕਿ ਕੇਂਦਰ 'ਚ ਭਾਜਪਾ ਪਾਰਟੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ...
ਘੁਮਾਣ, 7 ਮਈ (ਬੰਮਰਾਹ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਖਾਨਪੁਰ ਦੀ ਅਗਵਾਈ ਵਿਚ ਬਿਜਲੀ ਦਫਤਰ ਘੁਮਾਣ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਗੁਰਪ੍ਰੀਤ ਸਿੰਘ ਖਾਨਪੁਰ ਨੇ ਕਿਹਾ ਕਿ ਕਿਸਾਨ ...
ਬਟਾਲਾ, 7 ਮਈ (ਕਾਹਲੋਂ)-ਕੋਵਿਡ-19 ਦਰਮਿਆਨ ਕਣਕ ਦੀ ਚੱਲ ਰਹੀ ਖਰੀਦ ਦੌਰਾਨ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਅਤੇ ਹੋਰ ਸਾਰੀਆਂ ਧਿਰਾਂ ਦੀ ਸਿਹਤਯਾਬੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਸੂਬਾ ਭਰ ਵਿਚ ਅਨਾਜ ਮੰਡੀਆਂ ਵਿਚ ਲਾਏ ਗਏ ਵਿਸ਼ੇਸ਼ ਟੀਕਾਕਰਨ ਕੈਂਪਾਂ ...
ਦੀਨਾਨਗਰ, 7 ਮਈ (ਸੰਧੂ, ਸ਼ਰਮਾ)-ਸ਼ੋ੍ਰਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਮੀਟਿੰਗ ਪਿੰਡ ਘੇਸਲ ਵਿਖੇ ਸੀਨੀਅਰ ਅਕਾਲੀ ਆਗੂ ਰੂਪ ਸਿੰਘ ਘੇਸਲ ਦੇ ਗ੍ਰਹਿ ਵਿਖੇ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਨਾ ਕਰਦੇ ਹੋਏ ਹੋਈ | ਜਿਸ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ...
ਡੇਰਾ ਬਾਬਾ ਨਾਨਕ, 7 ਮਈ (ਅਵਤਾਰ ਸਿੰਘ ਰੰਧਾਵਾ)-ਕੋਰੋਨਾ ਤੋਂ ਬਚਾਅ ਲਈ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਤਰ੍ਹਾਂ-ਤਰ੍ਹਾਂ ਦੀਆਂ ਹਦਾਇਤਾਂ ਦੇਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਕਸਬਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਕਮਿਊਨਿਟੀ ਸਿਹਤ ਕੇਂਦਰ 'ਚ ਜਿੱਥੇ ...
ਕਿਲ੍ਹਾ ਲਾਲ ਸਿੰਘ, 7 ਮਈ (ਬਲਬੀਰ ਸਿੰਘ)-ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਧਰਮਕੋਟ ਬੱਗਾ ਦੇ ਸਰਪੰਚ ਸਰਬਜੀਤ ਸਿੰਘ ਸਾਬੀ ਬਿਆਲ ਨੂੰ ਪਿੰਡ ਵਿਚ ਰਾਮ ਮੰਦਿਰ ਧਰਮਸ਼ਾਲਾ ਦੀ ਉਸਾਰੀ ਲਈ ਦਿੱਤੀ 10 ਲੱਖ ਰੁਪਏ ਦੀ ਗ੍ਰਾਂਟ ਨਾਲ ਮੰਦਿਰ ਦੀ ਉਸਾਰੀ ਦਾ ...
ਪੁਰਾਣਾ ਸ਼ਾਲਾ, 7 ਮਈ (ਅਸ਼ੋਕ ਸ਼ਰਮਾ)-ਪਿਛਲੇ 10 ਸਾਲਾਂ ਤੋਂ ਸ਼ੋ੍ਰਮਣੀ ਅਕਾਲੀ ਦਲ ਸ਼ਾਨਦਾਰ ਸੇਵਾਵਾਂ ਨੰੂ ਦੇਖਦੇ ਹੋਏ ਹਾਈ ਕਮਾਨ ਵਲੋਂ ਗੁਰਪ੍ਰੀਤ ਸਿੰਘ ਉਰਫ਼ ਸੋਨੰੂ ਵਾਸੀ ਛੀਨਾ ਬੇਟ ਨੰੂ ਸਰਕਲ ਪੁਰਾਣਾ ਸ਼ਾਲਾ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਹੈ | ਇਸ ...
ਬਟਾਲਾ, 7 ਮਈ (ਹਰਦੇਵ ਸਿੰਘ ਸੰਧੂ)-ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੀ ਮੀਟਿੰਗ ਸੰਘੇੜਾ ਵਿਖੇ ਹੋਈ, ਜਿਸ ਵਿਚ ਯੂਨੀਅਨ ਦੇ ਪ੍ਰਧਾਨ ਗੁਰਮੁੱਖ ਸਿੰਘ ਬਾਜਵਾ ਨੇ ਪਿੰਡ ਵਾਸੀਆਂ ਨੂੰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਸਰਕਾਰ ਵਲੋਂ ਬਣਾਏ ਗਏ ਕਾਲੇ ਕਾਨੂੰਨਾਂ ...
ਕਲਾਨੌਰ, 7 ਮਈ (ਪੁਰੇਵਾਲ)-ਲੇਬਰਫੈੱਡ ਪੰਜਾਬ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਵਲੋਂ ਇਸ ਖੇਤਰ ਦੇ ਵੱਖ-ਵੱਖ ਪਿੰਡਾਂ 'ਚ ਦੌਰਾ ਕਰਨ ਉਪਰੰਤ ਇਥੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੀ ਸੱਤਾ 'ਤੇ ਕਾਬਜ਼ ਕਾਂਗਰਸ ਸਰਕਾਰ ਸੂਬਾ ਵਾਸੀਆਂ ਨਾਲ ਜਿਹੜੇ ...
ਗੁਰਦਾਸਪੁਰ, 7 ਮਈ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਸ਼ਹਿਰ ਦੇ ਕਲਾਨੌਰ ਰੋਡ ਸਥਿਤ ਪੰਜਾਬ ਸੀ.ਸੀ ਸਕੂਲ ਸ਼ੇਖੂਪੁਰ ਵਿਖੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪ੍ਰਸ਼ਾਸਨਿਕ ਹੁਕਮਾਂ ਅਨੁਸਾਰ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੰੂ ਆਨਲਾਈਨ ਪੜ੍ਹਾਈ ਕਰਵਾਈ ...
ਊਧਨਵਾਲ, 7 ਮਈ (ਪਰਗਟ ਸਿੰਘ)-ਬੀਤੇ ਦਿਨੀਂ ਵਿਧਾਇਕ ਬਲਵਿੰਦਰ ਸਿੰਘ ਲਾਡੀ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਪ੍ਰਵਾਸੀ ਭਾਰਤੀ ਅਮਰਬੀਰ ਸਿੰਘ ਯੂ.ਐਸ.ਏ. ਘੁਮਾਣ ਭਰਾਵਾਂ ਵਲੋਂ ਆਧੁਨਿਕ ਸਹੂਲਤਾਂ ਵਾਲੇ ਸਟੇਡੀਅਮ ਦਾ ਨੀਂਹ ਪੱਥਰ ਹਰਪੁਰਾ ਧੰਦੋਈ ਵਿਚ ...
ਪੁਰਾਣਾ ਸ਼ਾਲਾ, 7 ਮਈ (ਅਸ਼ੋਕ ਸ਼ਰਮਾ)-ਐਕਸਾਈਜ਼ ਵਿਭਾਗ ਦੀ ਮਿਲੀਭੁਗਤ ਨਾਲ ਪੰਡੋਰੀ ਅਤੇ ਤਾਲਿਬਪੁਰ ਇਲਾਕੇ ਅੰਦਰ ਨਜਾਇਜ਼ ਸ਼ਰਾਬ ਦੀਆਂ ਬਰਾਂਚਾਂ ਚੱਲਣ ਨਾਲ ਇਲਾਕੇ ਦੇ ਲੋਕਾਂ ਅੰਦਰ ਹਾਹਾਕਾਰ ਮਚੀ ਹੋਈ ਹੈ | ਪਰ ਜ਼ਿਲ੍ਹਾ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ...
ਬਹਿਰਾਮਪੁਰ, 7 ਮਈ (ਬਲਬੀਰ ਸਿੰਘ ਕੋਲਾ)-ਭਾਰਤੀ ਜਨਤਾ ਪਾਰਟੀ ਨੰੂ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ ਕਮਲਜੀਤ ਚਾਵਲਾ ਦਾ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਰਘੁਬੀਰ ਸਿੰਘ ਬਾਠਾਂਵਾਲ ਦੇ ਗ੍ਰਹਿ ਵਿਖੇ ਸਨਮਾਨ ਕੀਤਾ ਗਿਆ | ਇਸ ਮੌਕੇ ਕਮਲਜੀਤ ਚਾਵਲਾ ...
ਗੁਰਦਾਸਪੁਰ, 7 ਮਈ (ਭਾਗਦੀਪ ਸਿੰਘ ਗੋਰਾਇਆ)-ਆਮ ਆਦਮੀ ਪਾਰਟੀ ਦੇ ਹਲਕਾ ਗੁਰਦਾਸਪੁਰ, ਦੀਨਾਨਗਰ, ਡੇਰਾ ਬਾਬਾ ਨਾਨਕ ਤੇ ਸ੍ਰੀ ਹਰਗੋਬਿੰਦਪੁਰ ਦੇ ਹਲਕਿਆਂ ਨਾਲ ਸਬੰਧਿਤ ਬਲਾਕ ਇੰਚਾਰਜਾਂ ਦੀ ਰੀਵਿਊ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਤੇ ਜਨਰਲ ...
ਕਲਾਨੌਰ, 7 ਮਈ (ਪੁਰੇਵਾਲ)-ਸਥਾਨਕ ਕਸਬੇ ਦੇ ਮਸ਼ਹੂਰ ਕਾਰੋਬਾਰੀ ਭਾਰਲ ਪਰਿਵਾਰ ਨਾਲ ਸਬੰਧਿਤ ਮਾਰਕਿਟ ਕਮੇਟੀ ਕਲਾਨੌਰ ਦੇ ਡਾਇਰੈਕਟਰ ਅਤੇ ਆੜ੍ਹਤੀ ਬਲਵਿੰਦਰ ਪਾਲ ਸੀ.ਏ., ਕੱਪੜੇ ਦੇ ਕਾਰੋਬਾਰੀ ਜਸਵਿੰਦਰ ਪਾਲ ਜੱਸੀ, ਕਾਰੋਬਾਰੀ ਮਨਜੀਤ ਲਾਲ, ਕਾਰੋਬਾਰੀ ਰਣਜੀਤ ...
ਕਲਾਨੌਰ, 7 ਮਈ (ਪੁਰੇਵਾਲ)-ਸਥਾਨਕ ਕਸਬੇ ਦੇ ਮਸ਼ਹੂਰ ਕਾਰੋਬਾਰੀ ਭਾਰਲ ਪਰਿਵਾਰ ਨਾਲ ਸਬੰਧਿਤ ਮਾਰਕਿਟ ਕਮੇਟੀ ਕਲਾਨੌਰ ਦੇ ਡਾਇਰੈਕਟਰ ਅਤੇ ਆੜ੍ਹਤੀ ਬਲਵਿੰਦਰ ਪਾਲ ਸੀ.ਏ., ਕੱਪੜੇ ਦੇ ਕਾਰੋਬਾਰੀ ਜਸਵਿੰਦਰ ਪਾਲ ਜੱਸੀ, ਕਾਰੋਬਾਰੀ ਮਨਜੀਤ ਲਾਲ, ਕਾਰੋਬਾਰੀ ਰਣਜੀਤ ...
ਕਲਾਨੌਰ, 7 ਮਈ (ਪੁਰੇਵਾਲ)-ਵਿਜੀਲੈਂਸ ਮੋਨੀਟਰਿੰਗ ਸੈੱਲ ਪੰਜਾਬ ਕਾਂਗਰਸ ਦੇ ਚੇਅਰਮੈਨ ਨਵਜੋਤ ਸਿੰਘ ਫੱਤੂਪੁਰ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਸਮੇਤ ਵਿਧਾਨ ਸਭਾ ...
ਗੁਰਦਾਸਪੁਰ, 7 ਮਈ (ਸੁਖਵੀਰ ਸਿੰਘ ਸੈਣੀ/ਪੰਕਜ ਸ਼ਰਮਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਤਾਲਾਬੰਦੀ ਦੇ ਵਿਰੋਧ ਵਿਚ ਥਾਂ ਥਾਂ 'ਤੇ ਰੋਸ ਮਾਰਚ ਕੀਤੇ ਜਾ ਰਹੇ ਹਨ | ਜਿਸ ਤਹਿਤ ਅੱਜ 8 ਮਈ ਨੰੂ ਜ਼ਿਲ੍ਹਾ ਗੁਰਦਾਸਪੁਰ ਅੰਦਰ ਵੀ ਸੰਯੁਕਤ ਕਿਸਾਨ ਮੋਰਚੇ ਵਲੋਂ ਰੋਸ ਮਾਰਚ ਕੀਤਾ ...
ਕੋਟਲੀ ਸੂਰਤ ਮੱਲ੍ਹੀ, 7 ਮਈ (ਕੁਲਦੀਪ ਸਿੰਘ ਨਾਗਰਾ)-ਕੋਰੋਨਾ ਮਹਾਂਮਾਰੀ ਦੇ ਵਧ ਰਹੇ ਫ਼ੈਲਾਅ ਨੂੰ ਰੋਕਣ ਲਈ ਅੱਜ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐਸ.ਐਚ.ਓ. ਰਣਜੋਧ ਸਿੰਘ ਪੱਡਾ ਵਲੋਂ ਐੱਸ.ਐੱਸ.ਪੀ. ਬਟਾਲਾ ਸ: ਰਛਪਾਲ ਸਿੰਘ ਤੇ ਡੀ.ਐੱਸ.ਪੀ. ਡੇਰਾ ਬਾਬਾ ਨਾਨਕ ਦੇ ...
ਫਤਹਿਗੜ੍ਹ ਚੂੜੀਆਂ, 7 ਮਈ (ਧਰਮਿੰਦਰ ਸਿੰਘ ਬਾਠ)-ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ 15 ਮਈ ਤੱਕ ਲਗਾਈ ਗਈ ਮਿੰਨੀ ਤਾਲਾਬੰਦੀ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ 8 ਮਈ ਨੂੰ ਬਾਜ਼ਾਰ ਖੁੱਲ੍ਹਵਾਉਣ ਦੇ ਦਿੱਤੇ ਸੱਦੇ ਨੂੰ ਮੁੱਖ ਰੱਖਦਿਆਂ ...
ਧਾਰੀਵਾਲ, 7 ਮਈ (ਜੇਮਸ ਨਾਹਰ/ਰਮੇਸ਼ ਨੰਦਾ)-132 ਕੇ.ਵੀ. ਸਬ-ਸਟੇਸ਼ਨ ਧਾਰੀਵਾਲ ਤੋਂ 11 ਮਈ ਦਿਨ ਮੰਗਲਵਾਰ ਨੂੰ 11 ਕੇ.ਵੀ. ਸਿਟੀ ਫ਼ੀਡਰ ਧਾਰੀਵਾਲ, 11 ਕੇ.ਵੀ. ਹਸਪਤਾਲ ਫ਼ੀਡਰ, ਮੂਲਿਆਂਵਾਲ ਫ਼ੀਡਰ, ਕੰਗ ਫ਼ੀਡਰ, ਸਹਾਰੀ, ਕੋਟ ਸੰਤੋਖ ਰਾਏ, ਕਲੇਰ, ਬਿਧੀਪੁਰ, ਸੋਹਲ, ਮਿੱਲ ਫ਼ੀਡਰ ...
ਡੇਅਰੀਵਾਲ ਦਰੋਗਾ, 7 ਮਈ (ਹਰਦੀਪ ਸਿੰਘ ਸੰਧੂ)-ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ 8 ਮਈ ਨੂੰ ਪੰਜਾਬ ਭਰ ਦੀਆਂ ਦੁਕਾਨਾਂ ਖੋਲਣ ਦੇ ਕੀਤੇ ਗਏ ਐਲਾਨ ਦÏਰਾਨ ਕਿਸਾਨ ਜਥੇਬੰਦੀਆਂ ਦੀ ਪੂਰੀ ਹਮਾਇਤ ਕੀਤੀ ਜਾਵੇਗੀ ਤੇ ਦੁਕਾਨਦਾਰਾਂ ਦਾ ਸਾਥ ਦਿੱਤਾ ਜਾਵੇਗਾ | ਇਨ੍ਹਾਂ ...
ਧਾਰੀਵਾਲ, 7 ਮਈ (ਜੇਮਸ ਨਾਹਰ)-ਨਿਊ ਇਜਰਟਨ ਵੂਲਨ ਮਿੱਲ ਮੁਲਾਜ਼ਮਾਂ ਨੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਾਹੀਆਂ ਆਪਣੀਆਂ ਮੰਗਾਂ ਅਤੇ ਰੁਕੀਆਂ ਤਨਖਾਹਾਂ ਦੀ ਬਹਾਲੀ ਅਤੇ ਬੰਦ ਹੋਣ ਦੇ ਕੰਡੇ ਖੜੀ ਆਖਰੀ ਸਾਹ ਲੈ ਰਹੀ ਮਿੱਲ ਦੇ ਮੁਲਾਜ਼ਮਾਂ ਨੂੰ ਪੂਰਾ ਬਣਦੇ ਫਾਇਦੇ ...
ਬਟਾਲਾ, 7 ਮਈ (ਕਾਹਲੋਂ)-ਸ਼੍ਰੋਮਣੀ ਗੁਰਦੁਆਰਾ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਸਕੂਲ ਪੱਧਰ 'ਤੇ ਲਈ ਗਈ ਧਾਰਮਿਕ ਪ੍ਰੀਖਿਅ1ਾ ਵਿਚੋਂ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਅੱਵਲ ਰਹੇ ਵਿਦਿਆਰਥੀਆਂ ਨੂੰ ਤਗਮੇ ਅਤੇ ਸਨਮਾਨ ਚਿੰਨ ਦੇ ਕੇ ...
ਸ੍ਰੀ ਹਰਿਗੋਬਿੰਦਪੁਰ, 7 ਮਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦਫ਼ਤਰ 'ਚ ਪ੍ਰਧਾਨ ਨਵਦੀਪ ਸਿੰਘ ਪੰਨੂ ਦੀ ਅਗਵਾਈ ਹੇਠ ਕੌਂਸਲਰਾਂ ਦੀ ਪਹਿਲੀ ਬਜਟ ਬੈਠਕ ਹੋਈ | ਇਸ ਮੌਕੇ ਪ੍ਰਧਾਨ ਨਵਦੀਪ ਸਿੰਘ ਪੰਨੂ ਨੇ ਕਿਹਾ ਕਿ ਨਵੀਂ ਚੁਣੀ ਗਈ ਸ੍ਰੀ ...
ਕਾਲਾ ਅਫਗਾਨਾ, 7 ਮਈ (ਅਵਤਾਰ ਸਿੰਘ ਰੰਧਾਵਾ)-ਪਿੰਡ ਤੇਜਾ ਕਲਾਂ ਵਿਖੇ ਕੋਆਪ੍ਰੇਟਿਵ ਸੋਸਾਇਟੀ ਦੇ ਤੀਸਰੀ ਵਾਰ ਪ੍ਰਧਾਨ ਬਣੇ ਸੀਨੀਅਰ ਕਾਂਗਰਸੀ ਆਗੂ ਨਰਿੰਦਰ ਸਿੰਘ ਰੰਧਾਵਾ ਮੁਰੀਦਕੇ ਦੀ ਅਗਵਾਈ 'ਚ ਮੀਟਿੰਗ ਹੋਈ | ਇਸ ਮੌਕੇ ਨਰਿੰਦਰ ਸਿੰਘ ਰੰਧਾਵਾ ਨੇ ਸਾਥੀਆਂ ...
ਵਡਾਲਾ ਬਾਂਗਰ, 7 ਮਈ (ਭੁੰਬਲੀ)-ਪਿੰਡ ਭੁੰਬਲੀ ਦੇ ਵਸਨੀਕ ਸੇਖੋਂ ਪਰਿਵਾਰ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦੋਂ ਕੋਆਪਰੇਟਿਵ ਸੁਸਾਇਟੀ ਭੁੰਬਲੀ ਦੇ ਪ੍ਰਧਾਨ ਬਲਬੀਰ ਸਿੰਘ ਸੇਖੋਂ ਤੇ ਉਨ੍ਹਾਂ ਦੇ ਪਿਤਾ ਸੁਲੱਖਣ ਸਿੰਘ ਦੀ ਇਕੋ ਦਿਨ ਮੌਤ ਹੋ ਗਈ | ਜ਼ਿਕਰਯੋਗ ਹੈ ...
ਕਲਾਨੌਰ, 7 ਮਈ (ਪੁਰੇਵਾਲ)-ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਨਹਿਰੂ ਯੁਵਾ ਕੇਂਦਰ ਸੰਗਠਨ ਵਲੋਂ ਜ਼ਿਲ੍ਹਾ ਗੁਰਦਾਸਪੁਰ 'ਚ ਕਰੀਬ 2 ਦਹਾਕੇ ਬਤੌਰ ਜ਼ਿਲ੍ਹਾ ਯੂਥ ਕੋਆਰਡੀਨੇਟਰ ਸੇਵਾਵਾਂ ਨਿਭਾ ਕੇ ਨੌਜ਼ਵਾਨਾਂ ਦੀ ਅਗਵਾਈ ਕਰਨ ਵਾਲੇ ਸ: ਬਿਕਰਮ ਸਿੰਘ ...
ਗੁਰਦਾਸਪੁਰ, 7 ਮਈ (ਭਾਗਦੀਪ ਸਿੰਘ ਗੋਰਾਇਆ)-ਇਕ ਨਬਾਲਗ ਲੜਕੀ ਨੰੂ ਵਰਗਲਾ ਕੇ ਲਿਜਾਣ ਵਾਲੇ ਇਕ ਨੌਜਵਾਨ ਖ਼ਿਲਾਫ਼ ਥਾਣਾ ਸਦਰ ਦੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਬਲਜੀਤ ਕੌਰ ਨੇ ਦੱਸਿਆ ਕਿ ਲੜਕੀ ਦੀ ਮਾਤਾ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX