ਫ਼ਿਰੋਜ਼ਪੁਰ, 7 ਮਈ (ਜਸਵਿੰਦਰ ਸਿੰਘ ਸੰਧੂ)- ਹੱਕੀ ਮੰਗਾਂ ਅਤੇ ਅਧਿਕਾਰਾਂ ਦੀ ਪੂਰਤੀ ਲਈ ਸਾਲਾਂ-ਬੱਧੀ ਸਮੇਂ ਤੋਂ ਸੰਘਰਸ਼ ਕਰ ਰਹੇ ਐਨ.ਐੱਚ.ਐਮ. ਮੁਲਾਜ਼ਮ ਨੂੰ ਪੰਜਾਬ ਸਰਕਾਰ ਵਲੋਂ ਲਗਾਏ ਜਾ ਰਹੇ ਝੂਠੇ-ਲਾਰੇ ਅਤੇ ਅੱਖੀਂ ਘੱਟਾ ਪਾਉਣ ਤੋਂ ਦੁਖੀ ਹੋਏ ਮੁਲਾਜ਼ਮਾਂ ਨੇ ਅੱਜ ਐਨ.ਐੱਚ.ਐਮ. ਯੂਨੀਅਨ ਦੇ ਸੱਦੇ 'ਤੇ ਸ਼ੁਰੂ ਕੀਤੀ ਅਣਮਿਥੇ ਸਮੇਂ ਲਈ ਕੰਮ ਛੋੜ ਹੜਤਾਲ ਚੌਥੇ ਦਿਨ ਵੀ ਜਾਰੀ ਰੱਖਦਿਆਂ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਰੋਸ ਵਿਖਾਵਾ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਪਿੱਟ ਸਿਆਪਾ ਕਰਦਿਆਂ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਉਹ ਸਰਕਾਰ ਦੇ ਭਰਮਾਊ ਰੂਪੀ ਲੋਲੀਪਾਪ ਨੂੰ ਸਵੀਕਾਰ ਨਹੀਂ ਕਰਨਗੇ | ਐਨ.ਐੱਚ.ਐਮ. ਮੁਲਾਜ਼ਮਾਂ ਨੇ ਅੱਜ ਫਿਰ ਕੋਰੋਨਾ ਟੈਸਟਿੰਗ, ਟੀਕਾਕਰਨ, ਰਿਪੋਰਟਾਂ ਤਿਆਰ ਕਰਨ ਅਤੇ ਐਮਰਜੈਂਸੀ ਸੇਵਾਵਾਂ ਠੱਪ ਰੱਖੀਆਂ | ਇਸ ਮੌਕੇ ਸੁਖਦੇਵ ਰਾਜ ਅਤੇ ਜੋਗਿੰਦਰ ਸਿੰਘ ਆਦਿ ਯੂਨੀਅਨ ਆਗੂਆਂ ਨੇ ਦੱਸਿਆ ਕਿ ਸਿਹਤ ਮੰਤਰੀ ਵਲੋਂ ਜੋ 15 ਫ਼ੀਸਦੀ (6 ਫ਼ੀਸਦੀ ਸਾਲਾਨਾ+9 ਫ਼ੀਸਦੀ ਸਪੈਸ਼ਲ ਵਾਧਾ) ਲੋਲੀਪਾਪ ਦਿੱਤਾ ਗਿਆ ਹੈ, ਨੂੰ ਨਾ-ਮਨਜ਼ੂਰ ਕੀਤਾ ਜਾਂਦਾ ਹੈ | ਉਨ੍ਹਾਂ ਨੇ ਐਨ.ਐੱਚ.ਐਮ. ਮੁਲਾਜ਼ਮਾਂ ਨੂੰ ਕੋਰੋਨਾ ਖ਼ਿਲਾਫ਼ ਜੰਗ ਲੜਨ ਵਾਲੇ ਯੋਧੇ ਦੱਸਦਿਆਂ ਕਿਹਾ ਕਿ ਸਰਕਾਰ ਕੋਰੋਨਾ ਜੰਗ ਲੜ ਰਹੇ ਫ਼ੌਜੀਆਂ ਦਾ ਸ਼ੋਸ਼ਣ ਕਰ ਰਹੀ ਹੈ | ਧਰਨਾਕਾਰੀ ਸਰਕਾਰ ਤੋਂ ਇਹ ਮੰਗ ਕਰ ਰਹੇ ਸਨ ਕਿ ਜਾਂ ਤਾਂ ਸਾਨੂੰ ਪੇ-ਪੋ੍ਰਟੈਕਸ਼ਨ 'ਤੇ ਪੱਕੇ ਕੀਤਾ ਜਾਵੇ, ਨਹੀਂ ਤਾਂ ਰੈਗੂਲਰ ਪੇ ਸਕੇਲ ਲਗਾਏ ਜਾਣ ਅਤੇ ਜਿੰਨਾ ਟਾਈਮ ਨੋਟੀਫ਼ਿਕੇਸ਼ਨ ਨਹੀਂ ਹੋਵੇਗਾ, ਓਨਾ ਟਾਈਮ ਅਸੀਂ ਨਹੀਂ ਉੱਠਾਂਗੇ | ਇਸ ਦੌਰਾਨ ਐਮ.ਪੀ.ਐੱਚ. ਵਰਕਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਨਰਿੰਦਰ ਕੁਮਾਰ ਸ਼ਰਮਾ, ਕਲਾਸ ਫੋਰ ਦੇ ਪ੍ਰਧਾਨ ਰਾਮ ਪ੍ਰਸਾਦ ਅਤੇ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਧੀਰ ਅਲਗਜੈਂਡਰ ਵਲੋਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਐਮ.ਐੱਚ.ਐਮ. ਹੜਤਾਲੀ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਸਰਕਾਰ ਵਲੋਂ ਹੜਤਾਲ 'ਤੇ ਬੈਠੇ ਐਨ.ਐੱਚ.ਐਮ. ਮੁਲਾਜ਼ਮਾਂ ਨੂੰ ਜਲਦ ਤੋਂ ਜਲਦ ਰੈਗੂਲਰ ਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ ਸਮੂਹ ਪੈਰਾ ਮੈਡੀਕਲ ਸਿਹਤ ਕਰਮਚਾਰੀ ਆਪਣਾ ਕੰਮ ਬੰਦ ਕਰਕੇ ਹੜਤਾਲੀ ਸਾਥੀਆਂ ਦਾ ਸਾਥ ਦੇਣ ਲਈ ਸੰਘਰਸ਼ ਲਈ ਮਜਬੂਰ ਹੋਣਗੇ | ਇਸ ਮੌਕੇ ਜ਼ਿਲ੍ਹਾ ਕਲਾਸ ਫੋਰ ਯੂਨੀਅਨ ਦੇ ਪ੍ਰਧਾਨ ਰਾਮ ਪ੍ਰਸਾਦ, ਪੁਨੀਤ ਮਹਿਤਾ, ਰਵਿੰਦਰ ਸ਼ਰਮਾ, ਜ਼ਿਲ੍ਹਾ ਤਾਲਮੇਲ ਕਮੇਟੀ ਅਤੇ ਸਿਹਤ ਕਰਮਚਾਰੀ ਜ਼ਿਲ੍ਹਾ ਫ਼ਿਰੋਜ਼ਪੁਰ ਰਮਨ ਅੱਤਰੀ, ਸ਼ੇਖਰ, ਹਰਪ੍ਰੀਤ ਸਿੰਘ ਥਿੰਦ, ਰਾਕੇਸ਼ ਗਿੱਲ, ਆਰ.ਐਨ.ਟੀ.ਸੀ.ਪੀ. ਯੂਨੀਅਨ ਦੇ ਪ੍ਰਧਾਨ ਸੰਦੀਪ ਕੁਮਾਰ, ਆਰ.ਬੀ.ਐੱਸ.ਕੇ. ਯੂਨੀਅਨ ਦੇ ਪ੍ਰਧਾਨ ਲਲਿਤ ਨਾਗਪਾਲ, ਏ.ਐਨ.ਐਮ. ਯੂਨੀਅਨ ਦੇ ਪ੍ਰਧਾਨ ਸੰਗੀਤਾ, ਸਟਾਫ਼ ਨਰਸ ਯੂਨੀਅਨ ਦੇ ਪ੍ਰਧਾਨ ਪ੍ਰਭਜੋਤ ਕੌਰ, ਸੀ.ਐੱਚ.ਓ. ਦੇ ਪ੍ਰਧਾਨ ਪਰਵਿੰਦਰ ਕੌਰ, ਆਊਟ ਸੋਰਸ ਯੂਨੀਅਨ ਤੋਂ ਜੱਸੀ, ਵਿਕਾਸ ਕੁਮਾਰ ਅਤੇ ਗੁਰਬੀਰ ਸਿੰਘ ਆਦਿ ਹਾਜ਼ਰ ਸਨ |
ਫ਼ਿਰੋਜ਼ਪੁਰ, 7 ਮਈ (ਤਪਿੰਦਰ ਸਿੰਘ)- ਫ਼ਿਰੋਜ਼ਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਕੋਵਿਡ-19 ਮਹਾਂਮਾਰੀ ਨੂੰ ਰੋਕਣ ਲਈ ਜ਼ਿਲ੍ਹੇ ਦੇ ਵੱਖ-ਵੱਖ ਕਿੱਤਿਆਂ ਨਾਲ ਸਬੰਧਿਤ ਦੁਕਾਨਦਾਰਾਂ ਨਾਲ ਅਹਿਮ ਮੀਟਿੰਗ ਕੀਤੀ | ਇਸ ਮੌਕੇ ਐੱਸ.ਐੱਸ.ਪੀ. ...
ਫ਼ਿਰੋਜ਼ਪੁਰ, 7 ਮਈ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਮਹਾਂਮਾਰੀ ਨੇ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਵੱਡਾ ਧਮਾਕਾ ਕਰਦੇ ਹੋਏ ਜਿੱਥੇ 306 ਜਣਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ, ਉੱਥੇ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਵਿਚੋਂ 7 ਦੀ ਜਾਨ ਲੈ ਲੈਣ ਦੀ ਵੀ ਖ਼ਬਰ ਹੈ, ਜਿਸ ...
ਗੁਰੂਹਰਸਹਾਏ, 7 ਮਈ (ਕਪਿਲ ਕੰਧਾਰੀ)- ਕਮਿਊਨਿਟੀ ਹੈਲਥ ਸੈਂਟਰ ਗੁਰੂਹਰਸਹਾਏ ਵਿਖੇ ਸਮੂਹ ਐਨ.ਐੱਚ.ਐਮ. ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਅੱਜ ਚੌਥੇ ਦਿਨ ਜਾਰੀ ਰਹੀ | ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਕਰਮਚਾਰੀ ਹਰਬੰਸ ਸਿੰਘ ਨੇ ...
ਆਰਿਫ਼ ਕੇ, 7 ਮਈ (ਬਲਬੀਰ ਸਿੰਘ ਜੋਸਨ)- ਪੁਲਿਸ ਥਾਣਾ ਆਰਿਫਕੇ ਅਧੀਨ ਪੈਂਦੇ ਪਿੰਡ ਕਮਾਲਾ ਬੋਦਲਾ ਵਿਚ ਬੀਤੀ ਰਾਤ ਚੋਰਾਂ ਵਲੋਂ ਕਰੀਬ 35 ਲੱਖ ਰੁਪਏ ਨਗਦ ਅਤੇ 48 ਤੋਲੇ ਸੋਨਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਘਰ ਵਿਚ ਪਿਆ ਪੈਸਾ ਆੜ੍ਹਤ ਦੀ ਦੁਕਾਨ ਦਾ ਦੱਸਿਆ ...
ਫ਼ਿਰੋਜ਼ਪੁਰ, 7 ਮਈ (ਗੁਰਿੰਦਰ ਸਿੰਘ)- ਬੀਤੀ 4 ਮਈ ਦੀ ਰਾਤ ਨੂੰ ਸਮੂਹਿਕ ਜਬਰ ਜਨਾਹ ਦਾ ਸ਼ਿਕਾਰ ਹੋਈ ਨਾਬਾਲਗਾ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕਰਨ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ | ਅੱਜ ਆਪਣੇ ਨਜ਼ਦੀਕੀ ...
ਫ਼ਿਰੋਜ਼ਪੁਰ, 7 ਮਈ (ਕੁਲਬੀਰ ਸਿੰਘ ਸੋਢੀ)- ਕੋਰੋਨਾ ਮਹਾਂਮਾਰੀ ਦੇ ਦਿਨ-ਬ-ਦਿਨ ਵਧ ਰਹੇ ਫੈਲਾਅ ਦੇ ਮੱਦੇਨਜ਼ਰ ਰੇਲ ਵਿਭਾਗ ਵਲੋਂ ਅਹਿਮ ਫ਼ੈਸਲਾ ਲੈਂਦੇ ਹੋਏ 12 ਜੋੜੀ ਰੇਲ ਗੱਡੀਆਂ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਇਸ ਸਬੰਧੀ ਫ਼ਿਰੋਜ਼ਪੁਰ ਡਵੀਜ਼ਨ ਦੇ ਮੈਨੇਜਰ ...
ਤਲਵੰਡੀ ਭਾਈ, 7 ਮਈ (ਕੁਲਜਿੰਦਰ ਸਿੰਘ ਗਿੱਲ)- ਸਥਾਨਕ ਵਾਰਡ ਨੰਬਰ 12 ਦਾ ਇਕ ਨੌਜਵਾਨ ਜੋ ਲਾਪਤਾ ਹੋ ਗਿਆ, ਦਾ ਕਈ ਦਿਨਾਂ ਤੋਂ ਥਹੁ ਪਤਾ ਨਹੀਂ ਲੱਗ ਰਿਹਾ | ਇਸ ਸਬੰਧੀ ਨੀਰਜ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਵਾਰਡ 12 ਨੰਬਰ ਤਲਵੰਡੀ ਭਾਈ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ...
ਫ਼ਿਰੋਜ਼ਪੁਰ, 7 ਮਈ (ਕੁਲਬੀਰ ਸਿੰਘ ਸੋਢੀ)- ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਕਾਰਨ ਆਮ ਵਰਗ ਦੀਆਂ ਮੁਸ਼ਕਲਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਹੱਲ ਕਰਨ ਕਰਵਾਉਣ ਤੇ ਆਮ ਵਰਗ ਦੀਆਂ ਮੰਗਾਂ ਦੀ ਪੂਰਤੀ ਸਬੰਧੀ ਆਪ ਦੇ ਟਰੇਡ ਅਤੇ ਇੰਡਸਟਰੀ ...
ਕੱੁਲਗੜ੍ਹੀ, 7 ਮਈ (ਸੁਖਜਿੰਦਰ ਸਿੰਘ ਸੰਧੂ)- ਥਾਣਾ ਮੱਲਾਂਵਾਲਾ ਦੇ ਅਧੀਨ ਪਿੰਡ ਰੁਕਣ ਸ਼ਾਹ ਵਾਲਾ ਵਿਖੇ ਬੀਤੀ ਰਾਤ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਸਾਰਜ ਸਿੰਘ ਸੱਗੂ ਉਮਰ ਲਗਭਗ 31 ਸਾਲ ਪੁੱਤਰ ਬਲਵਿੰਦਰ ਸਿੰਘ ਆਪਣੀ ਦੁਕਾਨ ਬੰਦ ਕਰਨ ਲੱਗਾ ...
ਲੱਖੋਂ ਕੇ ਬਹਿਰਾਮ, 7 ਮਈ (ਰਾਜਿੰਦਰ ਸਿੰਘ ਹਾਂਡਾ)- ਬੀਤੀ ਰਾਤ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੇਲ ਲਾਈਨ 'ਤੇ ਪਿੰਡ ਮਾਛੀਵਾੜਾ ਨਜ਼ਦੀਕ ਰੇਲ ਗੱਡੀ ਹੇਠ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਮੁਤਾਬਿਕ ਕਾਕਾ ਸਿੰਘ ਪੁੱਤਰ ਜੀਤ ਸਿੰਘ ਉਮਰ ਕਰੀਬ 45 ...
ਖੋਸਾ ਦਲ ਸਿੰਘ, 7 ਮਈ (ਮਨਪ੍ਰੀਤ ਸਿੰਘ ਸੰਧੂ)- ਦੇਸ਼ ਦੇ ਪੰਜ ਰਾਜਾਂ ਵਿਚ ਚੋਣ ਨਤੀਜੇ ਆਉਂਦਿਆਂ ਹੀ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧਣੇ ਸ਼ੁਰੂ ਹੋ ਗਏ ਹਨ, ਜਿਸ ਤੋਂ ਲੱਗਦਾ ਹੈ ਕਿ ਕੇਂਦਰ ਸਰਕਾਰ ਅਤੇ ਤੇਲ ਕੰਪਨੀਆਂ ਚੋਣਾਂ ਖ਼ਤਮ ਹੋਣ ਦੀ ਉਡੀਕ ਹੀ ਕਰ ਰਹੀਆਂ ਸੀ | ...
ਫ਼ਿਰੋਜ਼ਪੁਰ, 7 ਮਈ (ਕੁਲਬੀਰ ਸਿੰਘ ਸੋਢੀ)- ਪੰਜਾਬ ਸਰਕਾਰ ਵਲੋਂ ਸਾਰੇ ਪੰਜਾਬ ਅੰਦਰ ਲਾਕਡਾਊਨ ਲਗਾਉਂਦੇ ਹੋਏ ਕੁਝ ਦੁਕਾਨਾਂ ਨੂੰ ਛੱਡ ਕੇ ਸਾਰੇ ਬਾਜ਼ਾਰ ਬੰਦ ਕਰਵਾ ਦਿੱਤੇ ਹਨ, ਜਿਸ ਨੂੰ ਲੈ ਕੇ ਦੁਕਾਨਦਾਰਾਂ ਵਿਚ ਭਾਰੀ ਰੋਸ ਹੈ | ਬਾਜ਼ਾਰ ਬੰਦ ਦੇ ਮੁੱਦੇ ਸਬੰਧੀ ...
ਫ਼ਿਰੋਜ਼ਪੁਰ, 7 ਮਈ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਮਹਾਂਮਾਰੀ ਖ਼ਿਲਾਫ਼ ਜੰਗ ਛੇੜ ਟੀਕਾਕਰਨ ਕੈਂਪ ਲਗਾ ਲੋਕ ਸੇਵਾ 'ਚ ਜੁਟੇ ਪਰਮੋ ਧਰਮੋ ਟਰੱਸਟ ਫ਼ਿਰੋਜ਼ਪੁਰ ਸ਼ਹਿਰ ਨੇ ਅੱਜ 9ਵੇਂ ਦਿਨ ਵੀ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅੰਦਰ ਕੈਂਪ ਲਗਾ ਕੇ ਲੋਕਾਂ ...
ਮੁੱਦਕੀ, 7 ਮਈ (ਭੁਪਿੰਦਰ ਸਿੰਘ)- ਅੱਜ ਇਤਿਹਾਸਕ ਨਗਰ ਮੁੱਦਕੀ ਵਿਚ ਜਥੇਦਾਰ ਬੂਟਾ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਕਿਰਤੀ) ਦੀ 11 ਮੈਂਬਰੀ ਕਮੇਟੀ ਬਣਾਈ ਗਈ | ਸ਼ੋ੍ਰਮਣੀ ਅਕਾਲੀ ਦਲ (ਕਿਰਤੀ) ਦੇ ਕਨਵੀਨਰ ਬੂਟਾ ਸਿੰਘ ਰਣਸੀਹ ਨੇ ਦੱਸਿਆ ਕਿ ਇਸ ਜਗ੍ਹਾ 'ਤੇ ...
ਜ਼ੀਰਾ, 7 ਮਈ (ਮਨਜੀਤ ਸਿੰਘ ਢਿੱਲੋਂ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਬਲਾਕ ਜ਼ੀਰਾ ਦੀ ਵਿਸ਼ੇਸ਼ ਮੀਟਿੰਗ ਪਿੰਡ ਮਲਸੀਆਂ ਕਲਾਂ ਵਿਖੇ ਹੋਈ ਜਿਸ ਵਿਚ ਜਥੇਬੰਦੀ ਦੇ ਵਰਕਰਾਂ ਅਤੇ ਕਿਸਾਨਾਂ ਨੇ ਭਾਗ ਲਿਆ | ਮੀਟਿੰਗ ਵਿਚ ਅਵਤਾਰ ਸਿੰਘ ਮਹਿਮਾ ਸੂਬਾ ਪ੍ਰੈੱਸ ...
ਗੁਰੂਹਰਸਹਾਏ, 7 ਮਈ (ਕਪਿਲ ਕੰਧਾਰੀ)- ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਗੁਰੂਹਰਸਹਾਏ ਦੇ ਐੱਸ.ਡੀ.ਐਮ. ਦਫ਼ਤਰ 'ਚ ਤਾਇਨਾਤ ਐਸੋਸੀਏਸ਼ਨ ਦੇ ਸਮੂਹ ਕਰਮਚਾਰੀਆਂ ਵਲੋਂ ਆਪਣਾ ਕੰਮਕਾਜ ਠੱਪ ਕਰਕੇ ਕੀਤੀ ਗਈ ਹੜਤਾਲ ਪੰਜਵੇਂ ਦਿਨ ...
ਮਮਦੋਟ, 7 ਮਈ (ਸੁਖਦੇਵ ਸਿੰਘ ਸੰਗਮ)- ਕੋਰੋਨਾ ਵਾਇਰਸ ਕਾਰਨ ਮਿਹਨਤ ਮਜ਼ਦੂਰੀ ਤੋਂ ਵਿਹਲੇ ਹੋਏ ਬੈਠੇ ਗ਼ਰੀਬ ਲਾਭਪਾਤਰੀਆਂ ਨੂੰ ਸਰਕਾਰ ਵਲੋਂ ਸਸਤੀ ਕਣਕ ਦਿੱਤੇ ਜਾਣ ਦੇ ਹੁਕਮਾਂ ਨੂੰ ਜ਼ਮੀਨੀ ਪੱਧਰ 'ਤੇ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਰਿਹਾ | ਤਾਜ਼ਾ ਮਾਮਲਾ ...
ਲੱਖੋਂ ਕੇ ਬਹਿਰਾਮ, 7 ਮਈ (ਰਾਜਿੰਦਰ ਸਿੰਘ ਹਾਂਡਾ)- ਵਾਤਾਵਰਨ ਦੀ ਸਾਂਭ-ਸੰਭਾਲ ਲਈ ਉਪਰਾਲਾ ਕਰਦਿਆਂ ਐੱਸ.ਡੀ.ਓ.ਬਿਜਲੀ ਬੋਰਡ ਇੰਜ: ਤਰਲੋਚਨ ਚੋਪੜਾ ਅਤੇ ਜੇ.ਈ. ਗੁਰਚੇਤ ਸਿੰਘ ਵੱਲੋਂ ਸਟਾਫ਼ ਨਾਲ ਮਿਲ ਕੇ ਸਬ ਡਵੀਜ਼ਨ ਅੰਦਰ ਅੰਬ, ਆੜੂ, ਨਿੰਬੂ ਆਦਿ ਫਲਦਾਰ ਬੂਟੇ ਲਗਾਏ ...
ਲੱਖੋ ਕੇ ਬਹਿਰਾਮ, 7 ਮਈ (ਰਾਜਿੰਦਰ ਸਿੰਘ ਹਾਂਡਾ)- ਨਜ਼ਦੀਕੀ ਪਿੰਡ ਕੜਮਾ ਦੀ ਕਰੀਬ 8 ਏਕੜ ਵਾਹੀਯੋਗ ਜ਼ਮੀਨ 'ਤੇ ਪਿੰਡ ਦੇ ਹੀ ਕੁਝ ਪਰਿਵਾਰਾਂ ਵਲੋਂ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਪੰਚਾਇਤ ਵਿਭਾਗ ਅਤੇ ...
ਗੁਰੂਹਰਸਹਾਏ, 7 ਮਈ (ਕਪਿਲ ਕੰਧਾਰੀ)- ਅੱਜ ਗੁਰੂਹਰਸਹਾਏ ਬਲਾਕ ਵਿਚ ਕੋਰੋਨਾ ਦੇ ਨਾਲ 3 ਜਣਿਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਬਲਬੀਰ ਕੁਮਾਰ ਨੇ ਦੱਸਿਆ ਕਿ ਅੱਜ ਗੁਰੂਹਰਸਹਾਏ ਪਿੰਡ ਵਿਚ ਰਹਿੰਦੇ 32 ...
ਫ਼ਿਰੋਜ਼ਪੁਰ, 7 ਮਈ (ਗੁਰਿੰਦਰ ਸਿੰਘ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਸਰਕਾਰ ਵਲੋਂ ਲਗਾਈਆਂ ਜਾ ਰਹੀਆਂ ਪਾਬੰਦੀਆਂ ਦਾ ਜਿੱਥੇ ਸਮੂਹ ਪੰਜਾਬੀ ਸਾਥ ਦੇ ਰਹੇ ਹਨ, ਉੱਥੇ ਲਾਕਡਾਊਨ ਦੌਰਾਨ ਸਰਕਾਰ ਵੱਲੋਂ ਸ਼ਰਾਬ ਦੇ ਠੇਕਿਆਂ ਸਮੇਤ ...
ਫ਼ਿਰੋਜ਼ਪੁਰ, 7 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਬੇਰੁਜ਼ਗਾਰਾਂ ਨਾਲ ਕੁੱਟਮਾਰ, ਖਿੱਚ-ਧੂਹ ਤੋਂ ਸ਼ੁਰੂ ਹੋਈ ਰੋਜ਼ਗਾਰ ਮੁਹਿੰਮ ਹੁਣ ਬੇਰੁਜ਼ਗਾਰਾਂ ਦੀਆਂ ਕੀਮਤੀ ਜਾਨਾਂ ਲੈਣ ਤੱਕ ਪਹੁੰਚ ਗਈ ਹੈ, ਜਿਸ ਦੀ ਮਿਸਾਲ ਹੈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ...
ਫ਼ਿਰੋਜ਼ਪੁਰ, 7 ਮਈ (ਤਪਿੰਦਰ ਸਿੰਘ)- ਪੰਜਾਬ ਰਾਜ ਡਿਪਟੀ ਕਮਿਸ਼ਨਰ ਦਫ਼ਤਰੀ ਕਾਮਿਆਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ 5ਵੇਂ ਦਿਨ ਵੀ ਜਾਰੀ ਰਹੀ ਅਤੇ ਹੜਤਾਲ ਕਾਰਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸਬੰਧਿਤ ...
ਜ਼ੀਰਾ, 7 ਮਈ (ਜੋਗਿੰਦਰ ਸਿੰਘ ਕੰਡਿਆਲ)- ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਤਰੱਕੀ ਦੀਆਂ ਲੀਹਾਂ ਵੱਲ ਵਧਦਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਜੰਗੀ ਪੱਧਰ 'ਤੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਕਾਰਨ ਸੂਬੇ ਦੇ ਹਰ ਹਲਕੇ ਅੰਦਰ ਵਿਕਾਸ ...
ਫ਼ਿਰੋਜ਼ਪੁਰ, 7 ਮਈ (ਤਪਿੰਦਰ ਸਿੰਘ)- ਡੇਅਰੀ ਵਿਕਾਸ ਵਿਭਾਗ ਵਲੋਂ ਤਿ੍ਪਤ ਰਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 17 ਮਈ ਤੋਂ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਘਰ ...
ਫ਼ਿਰੋਜ਼ਪੁਰ, 7 ਮਈ (ਰਾਕੇਸ਼ ਚਾਵਲਾ)- ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐੱਸ. ਏ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਕਿਸ਼ੋਰ ਕੁਮਾਰ ਦੇ ਹੁਕਮਾਂ ਅਨੁਸਾਰ ਸੀ.ਜੇ.ਐਮ. ਸਹਿਤ ਸਕੱਤਰ ...
ਫ਼ਿਰੋਜ਼ਪੁਰ, 7 ਮਈ (ਜਸਵਿੰਦਰ ਸਿੰਘ ਸੰਧੂ)- ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਰਬਾਬੀ ਭਾਈ ਮਰਦਾਨਾ ਨੂੰ ਸਮਰਪਿਤ ਹਰ ਸਾਲ ਵਿਸ਼ਵ ਪੱਧਰੀ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਕਰਵਾਉਣ ਵਾਲੀ ਨਾਮੀ ਸੰਸਥਾ ਵਿਸ਼ਵ ਭਾਈ ਮਰਦਾਨਾ ਯਾਦਗਾਰੀ ...
ਜ਼ੀਰਾ, 7 ਮਈ (ਜੋਗਿੰਦਰ ਸਿੰਘ ਕੰੜਿਆਲ)-ਸਿਹਤ ਵਿਭਾਗ ਵਿਚ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਪਿਛਲੇ ਲੰਬੇ ਸਮੇਂ ਤੋਂ ਕੰਮ ਕਰੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਵਲੋਂ ਅੱਜ ਪੱਕੇ ਕਰਨ ਨੂੰ ਲੈ ਕੇ ਵਿੱਢੇ ਸੰਘਰਸ਼ ਤਹਿਤ ਚੌਥੇ ਦਿਨ ਸਰਕਾਰੀ ਹਸਪਤਾਲ ਜ਼ੀਰਾ ਦੇ ਸਮੂਹ ...
ਫ਼ਿਰੋਜ਼ਪੁਰ, 7 ਮਈ (ਜਸਵਿੰਦਰ ਸਿੰਘ ਸੰਧੂ)- ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਰਬਾਬੀ ਭਾਈ ਮਰਦਾਨਾ ਨੂੰ ਸਮਰਪਿਤ ਹਰ ਸਾਲ ਵਿਸ਼ਵ ਪੱਧਰੀ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਕਰਵਾਉਣ ਵਾਲੀ ਨਾਮੀ ਸੰਸਥਾ ਵਿਸ਼ਵ ਭਾਈ ਮਰਦਾਨਾ ਯਾਦਗਾਰੀ ...
ਗੁਰੂਹਰਸਹਾਏ, 7 ਮਈ (ਕਪਿਲ ਕੰਧਾਰੀ)- ਇਕ ਪਾਸੇ ਜਿੱਥੇ ਪੰਜਾਬ ਵਿਚ ਆਏ ਦਿਨ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਲੋਕਾਂ ਨੂੰ ਬਿਨਾਂ ਕਿਸੇ ਕੰਮ ਤੋਂ ਘਰ ਤੋਂ ਬਾਹਰ ਨਾ ਆਉਣ ਦੇ ਲਈ ਵੀ ਆਖਿਆ ਗਿਆ ਹੈ ਅਤੇ ਆਪਣੇ ਘਰ ਅਤੇ ਆਸ-ਪਾਸ ਸਫ਼ਾਈ ਰੱਖਣ ਦੀ ਵੀ ...
ਫ਼ਿਰੋਜ਼ਪੁਰ, 7 ਮਈ (ਸੰਧੂ)- ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਚਲਾਈ ਗਈ ਮੁਫ਼ਤ ਟੀਕਾਕਰਨ ਮੁਹਿੰਮ ਅਧੀਨ ਅੱਜ 1474 ਵਿਅਕਤੀਆਂ ਨੂੰ ਕੋਰੋਨਾ ਰੋਕਥਾਮ ਲਈ ਟੀਕਾ ਲਗਾਏ ਜਾਣ ਦੀ ਸੂਚਨਾ ਹੈ | ਐਨ.ਐੱਚ.ਐਮ. ਮੁਲਾਜ਼ਮਾਂ ਦੀ ਹੜਤਾਲ ਕਾਰਨ ...
ਫ਼ਿਰੋਜ਼ਪੁਰ, 7 ਮਈ (ਤਪਿੰਦਰ ਸਿੰਘ)- ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਦੇ ਪ੍ਰਬੰਧਾਂ ਵਿਚ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਦੂਰਦਰਸ਼ਨ ਦੇ ਖੇਤਰੀ ਚੈਨਲ ਡੀ.ਡੀ ਪੰਜਾਬੀ ਤੋਂ ਸਾਰੀਆਂ ਜਮਾਤਾਂ ਲਈ ਸਾਰੇ ਵਿਸ਼ਿਆਂ ...
ਫ਼ਿਰੋਜ਼ਪੁਰ, 7 ਮਈ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਹਬੀਬ ਵਾਲਾ ਦੇ ਇਕ 40 ਸਾਲਾ ਵਿਅਕਤੀ ਦੀ ਲਾਸ਼ ਸ਼ੱਕੀ ਹਾਲਾਤਾਂ ਵਿਚ ਮਿਲਣ ਦੀ ਸੂਚਨਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਦੀ ਪਹਿਚਾਣ ਰਣਜੀਤ ਸਿੰਘ ਪੁੱਤਰ ਲਖਬੀਰ ਸਿੰਘ ...
ਫ਼ਿਰੋਜ਼ਪੁਰ, 7 ਮਈ (ਰਾਕੇਸ਼ ਚਾਵਲਾ)- ਨਾਜਾਇਜ਼ ਸ਼ਰਾਬ ਬਣਾਉਣ ਅਤੇ ਵੇਚਣ ਦੇ ਮਾਮਲੇ ਵਿਚ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੂੰ ਲੋੜੀਂਦੇ ਦੋ ਵਿਅਕਤੀਆਂ ਦੀ ਗਿ੍ਫ਼ਤਾਰੀ 'ਤੇ ਜ਼ਿਲ੍ਹਾ ਅਦਾਲਤ ਨੇ ਰੋਕ ਲਗਾਉਂਦੇ ਹੋਏ ਅੰਤਰਿਮ ਪੇਸ਼ਗੀ ਜ਼ਮਾਨਤ ਮਨਜ਼ੂਰ ਕੀਤੀ ...
ਫ਼ਿਰੋਜ਼ਪੁਰ, 7 ਮਈ (ਗੁਰਿੰਦਰ ਸਿੰਘ)- ਨਸ਼ੇੜੀਆਂ ਅਤੇ ਨਸ਼ੇ ਦੇ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕੀਤੀ ਕਾਰਵਾਈ ਦੌਰਾਨ ਕਾਬੂ ਕੀਤੇ ਤਿੰਨ ਨਸ਼ੇੜੀਆਂ ਕੋਲੋਂ ਹੈਰੋਇਨ, ਨਸ਼ਾ ਵੱਟਤ ਰਕਮ, ਮੋਬਾਈਲ ਫ਼ੋਨ ਅਤੇ ਮੋਟਰਸਾਈਕਲ ਬਰਾਮਦ ਕਰਕੇ ਸਿਟੀ ਪੁਲਿਸ ਨੇ ...
ਫ਼ਿਰੋਜ਼ਪੁਰ, 7 ਮਈ (ਤਪਿੰਦਰ ਸਿੰਘ)- 220 ਕੇ.ਵੀ. ਅਧੀਨ ਪੈਂਦੇ 11 ਕੇ.ਵੀ. ਕੈਂਟ ਫੀਡਰ ਅਤੇ 11 ਕੇ.ਵੀ. ਅਮਰ ਟਾਕੀਜ਼ ਫੀਡਰ, 11 ਕੇ.ਵੀ. ਜ਼ੀਰਾ ਰੋਡ ਫੀਡਰ, ਸੰਤ ਲਾਲ ਰੋਡ, ਸੇਠੀ ਰੋਡ, ਖ਼ਾਲਸਾ ਗੁਰਦੁਆਰਾ ਸਾਹਿਬ, ਜੀ.ਟੀ. ਰੋਡ, ਮਾਲ ਰੋਡ, ਝੋਕ ਰੋਡ, ਰਾਮ ਬਾਗ ਰੋਡ, ਗੰਦਾ ਨਾਲਾ, ਲਾਲ ...
ਫ਼ਿਰੋਜ਼ਪੁਰ, 7 ਮਈ (ਜਸਵਿੰਦਰ ਸਿੰਘ ਸੰਧੂ)- ਭਾਵੇਂ ਸਰਕਾਰਾਂ ਅਤੇ ਪ੍ਰਸ਼ਾਸਨ ਕੋਰੋਨਾ ਆਦਿ ਰੋਗਾਂ ਨਾਲ ਸਬੰਧਿਤ ਮਰੀਜ਼ਾਂ ਨੂੰ ਯੋਗ ਇਲਾਜ ਦੇਣ ਦੇ ਲੱਖਾਂ ਦਾਅਵੇ ਕਰੀ ਜਾਵੇ, ਪਰ ਲੋੜੀਂਦੇ ਡਾਕਟਰੀ ਅਮਲੇ, ਸਟਾਫ਼, ਦਵਾਈਆਂ, ਉਪਕਰਨਾਂ ਆਦਿ ਲੋੜੀਂਦੇ ਪ੍ਰਬੰਧਾਂ ...
ਫ਼ਿਰੋਜ਼ਪੁਰ, 7 ਮਈ (ਤਪਿੰਦਰ ਸਿੰਘ)- 220 ਕੇ.ਵੀ. ਅਧੀਨ ਪੈਂਦੇ 11 ਕੇ.ਵੀ. ਕੈਂਟ ਫੀਡਰ ਅਤੇ 11 ਕੇ.ਵੀ. ਅਮਰ ਟਾਕੀਜ਼ ਫੀਡਰ, 11 ਕੇ.ਵੀ. ਜ਼ੀਰਾ ਰੋਡ ਫੀਡਰ, ਸੰਤ ਲਾਲ ਰੋਡ, ਸੇਠੀ ਰੋਡ, ਖ਼ਾਲਸਾ ਗੁਰਦੁਆਰਾ ਸਾਹਿਬ, ਜੀ.ਟੀ. ਰੋਡ, ਮਾਲ ਰੋਡ, ਝੋਕ ਰੋਡ, ਰਾਮ ਬਾਗ ਰੋਡ, ਗੰਦਾ ਨਾਲਾ, ਲਾਲ ...
ਫ਼ਿਰੋਜ਼ਪੁਰ, 7 ਮਈ (ਰਾਕੇਸ਼ ਚਾਵਲਾ)- ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਹਾਰ ਅਤੇ ਤਿ੍ਣਮੂਲ ਕਾਂਗਰਸ ਦੀ ਜਿੱਤ ਤੋਂ ਬਾਅਦ ਤਿ੍ਣਮੂਲ ਸਰਕਾਰ ਦੀ ਸਰਪ੍ਰਸਤੀ ਹੇਠ ਹਿੰਸਾ, ਕਤਲ ਅਤੇ ਜਬਰ-ਜ਼ਨਾਹ ਦਾ ਦੌਰ ਵਧਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX