ਸਿਆਟਲ, 7 ਮਈ (ਹਰਮਨਪ੍ਰੀਤ ਸਿੰਘ)-ਅਮਰੀਕਾ ਦੇ ਚੋਟੀ ਦੇ ਜਨਤਕ ਸਿਹਤ ਮਾਹਿਰ ਅਤੇ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਦੀ ਸਿਹਤ ਟੀਮ ਦੇ ਅਹਿਮ ਡਾ. ਐਂਥਨੀ ਫੌਸੀ ਨੇ ਅੱਜ ਕਿਹਾ ਕਿ ਮੌਜੂਦਾ ਕੋਵਿਡ-19 ਸਥਿਤੀ ਨੂੰ ਦੇਖਦਿਆਂ ਭਾਰਤ ਸਰਕਾਰ ਨੂੰ 3 ਤੋਂ 4 ਹਫ਼ਤਿਆਂ ਲਈ ਤੁਰੰਤ ਤਾਲਾਬੰਦੀ ਲਾਗੂ ਕਰਨੀ ਚਾਹੀਦੀ ਹੈ ਅਤੇ ਅਧਿਕਾਰੀਆਂ ਨੂੰ ਤੁਰੰਤ ਅਸਥਾਈ ਹਸਪਤਾਲ ਦਾ ਨਿਰਮਾਣ ਅਤੇ ਲੋਕਾਂ ਨੂੰ ਬਿਹਤਰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ | ਡਾ. ਫੌਸੀ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਬਹੁਤ ਹੀ ਗੰਭੀਰ ਹੈ ਅਤੇ ਇਸ ਦੀ ਚੇਨ ਨੂੰ ਤੋੜਨ ਲਈ ਪੂਰੇ ਭਾਰਤ ਨੂੰ ਤੁਰੰਤ ਤਾਲਾਬੰਦੀ ਕਰਨਾ ਬਹੁਤ ਜ਼ਰੂਰੀ ਹੈ | ਇਸ ਨਾਲ ਬਚਾਅ ਹੋ ਸਕਦਾ ਹੈ ਤੇ ਭਾਰਤ ਨੂੰ ਆਪਣੇ ਖ਼ੁਦ ਦੇ ਸਰੋਤਾਂ ਰਾਹੀਂ ਟੀਕਾ ਨਿਰਮਾਣ ਤੇਜ਼ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਮੈਨੂੰ ਪਤਾ ਹੈ ਕਿ ਭਾਰਤ ਨੂੰ ਇਸ ਵੇਲੇ ਸਪਲਾਈ ਦੀ ਘਾਟ ਹੈ | ਡਾ. ਫੌਸੀ ਨੇ ਕਿਹਾ ਕਿ ਕੋਵਿਡ-19 ਵਿਰੁੱਧ ਲੜਾਈ 'ਚ ਭਾਰਤ ਨੇ ਦੁਨੀਆ ਭਰ ਦੇ ਛੋਟੇ ਦੇਸ਼ਾਂ ਦੀ ਮਦਦ ਕੀਤੀ ਹੈ, ਜੋ ਸਰਾਹਨਾਯੋਗ ਸੀ | ਉਨ੍ਹਾਂ ਕਿਹਾ ਕਿ ਜੇਕਰ ਹੁਣ ਭਾਰਤ 'ਤੇ ਮੁਸ਼ਕਿਲ ਆਈ ਹੈ ਤਾਂ ਸਾਰੇ ਦੇਸ਼ਾਂ ਨੂੰ ਭਾਰਤ ਨਾਲ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤ ਨਾਲ ਹਮੇਸ਼ਾ ਖੜ੍ਹਾ ਹੋਇਆ ਤੇ ਅੱਜ ਵੀ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਮੌਜੂਦਾ ਸਥਿਤੀ 'ਚ ਭਾਰਤ ਨੂੰ ਆਕਸੀਜਨ ਵਧੇਰੇ ਚਾਹੀਦੀ ਹੈ, ਕਿਉਂਕਿ ਇਸ ਦੀ ਜ਼ਰੂਰਤ ਬਹੁਤ ਪੈਂਦੀ ਹੈ | ਭਾਰਤ ਦੇ ਅੰਕੜੇ ਦੱਸਦੇ ਹਨ ਕਿ ਕੋਵਿਡ ਅਜੇ ਹੋਰ ਭਿਆਨਕ ਹੋ ਸਕਦਾ ਹੈ | ਇਸ ਲਈ ਸਰਕਾਰ ਨੂੰ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਤੇ ਪੂਰੇ ਪ੍ਰਬੰਧ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਭਾਰਤ ਨੂੰ ਦੂਜੇ ਦੇਸ਼ਾਂ ਵਲੋਂ ਕੀਤੀਆਂ ਗ਼ਲਤੀਆਂ ਤੋਂ ਸਬਕ ਸਿੱਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਭਾਰਤ ਨੂੰ ਸਿਆਸਤ ਛੱਡ ਕੇ ਇਕੱਠੇ ਹੋ ਕੇ ਕੋਵਿਡ-19 ਦੀ ਜੰਗ ਲੜਨੀ ਚਾਹੀਦੀ ਹੈ ਤਾਂ ਹੀ ਇਸ 'ਤੇ ਜਿੱਤ ਪਾਈ ਜਾ ਸਕਦੀ ਹੈ |
ਸਿਆਟਲ, (ਹਰਮਨਪ੍ਰੀਤ ਸਿੰਘ)-ਕੋਰੋਨਾ ਦੀ ਦੂਜੀ ਲਹਿਰ ਨਾਲ ਲੜਾਈ 'ਚ ਅਮਰੀਕੀ ਕੰਪਨੀਆਂ ਦੀ ਵਿਸ਼ਵ ਵਿਆਪੀ ਅਮਰੀਕੀ ਟਾਸਕ ਕਮੇਟੀ 'ਚ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ, ਡੀਲੋਇਟ ਦੇ ਪੁਨੀਤ ਰੰਜਨ ਅਤੇ ਅਡੋਬ ਦੇ ਸ਼ਾਤਨੂ ਨਰਾਇਣ ਦੇ ਨਾਂਅ ਸ਼ਾਮਿਲ ਹੋ ਗਏ ਹਨ ਅਤੇ ਇਹ ...
ਸੈਕਰਾਮੈਂਟੋ, 7 ਮਈ (ਹੁਸਨ ਲੜੋਆ ਬੰਗਾ)-4 ਮਾਰਚ 2011 ਨੂੰ ਗੋਲੀ ਮਾਰ ਕੇ ਮਾਰ ਦਿੱਤੇ ਗਏ ਦੋ ਸਿੱਖਾਂ ਦੀ ਯਾਦ 'ਚ ਐਲਕ ਗਰੋਵ, ਕੈਲੀਫੋਰਨੀਆ 'ਚ ਇਕ ਪਾਰਕ ਦਾ ਉਦਘਾਟਨ ਕੀਤਾ ਗਿਆ | ਗੁਰਮੇਜ ਸਿੰਘ ਅਟਵਾਲ ਤੇ ਸੁਰਿੰਦਰ ਸਿੰਘ ਦੀਆਂ ਹੱਤਿਆਵਾਂ ਦੇ ਮਾਮਲੇ ਦੀ ਜਾਂਚ ਪੁਲਿਸ ਨੇ ...
ਟੋਰਾਂਟੋ, 7 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਟੋਰਾਂਟੋ ਨੇੜੇ 80 ਕੁ ਸਾਲ ਦੀ ਬਜ਼ੁਰਗ ਔਰਤ ਨੂੰ ਕੈਨੇਡਾ ਦੇ ਟੈਕਸ ਵਿਭਾਗ ਦੇ ਅਫ਼ਸਰਾਂ ਵਜੋਂ ਫ਼ੋਨ ਕਰਕੇ ਠੱਗਣ ਦੀ ਕੋਸ਼ਿਸ਼ 'ਚ ਯੌਰਕ ਪੁਲਿਸ ਨੇ ਰੰਗੇ ਹੱਥੀਂ 19 ਤੋਂ 21 ਸਾਲਾ ਦੇ 3 ਪੰਜਾਬੀ ਮੁੰਡੇ ਗਿ੍ਫ਼ਤਾਰ ਕਰਨ ...
ਟੋਰਾਂਟੋ, 7 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ 90 ਹਜ਼ਾਰ ਵਿਦੇਸ਼ੀ ਪੱਕੇ ਕਰਨ ਲਈ ਇਮੀਗ੍ਰੇਸ਼ਨ ਵਿਭਾਗ ਵਲੋਂ ਅਰਜ਼ੀਆਂ ਬੀਤੇ ਕੱਲ੍ਹ ਖੋਲ੍ਹੀਆਂ ਗਈਆਂ ਸਨ ਅਤੇ ਪਹਿਲਾਂ ਲਗਾਏ ਜਾ ਰਹੇ ਅੰਦਾਜ਼ਿਆਂ ਮੁਤਾਬਿਕ ਕੈਨੇਡਾ 'ਚ 2017 ਤੋਂ ਬਾਅਦ ਆਪਣੀ ਪੜ੍ਹਾਈ ਪੂਰੀ ਕਰਨ ...
ਸਿਡਨੀ, 7 ਮਈ (ਹਰਕੀਰਤ ਸਿੰਘ ਸੰਧਰ)-ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਘੋਸ਼ਣਾ ਕੀਤੀ ਹੈ ਕਿ ਭਾਰਤ ਤੋਂ ਵਤਨ ਵਾਪਸੀ ਦੀਆਂ ਉਡਾਨਾਂ 15 ਮਈ ਨੂੰ ਦੁਬਾਰਾ ਸ਼ੁਰੂ ਹੋਣਗੀਆਂ | ਮਈ ਦੇ ਅੱਧ ਤੋਂ ਸ਼ੁਰੂ ਹੋਣ ਨਾਲ ਕਈ ਆਸਟ੍ਰੇਲੀਆਈ ਨਾਗਰਿਕ ਆਪਣੇ ਘਰ ਵਾਪਸ ਆ ਸਕਣਗੇ | ਇਥੇ ...
ਨਵੀਂ ਦਿੱਲੀ, 7 ਮਈ (ਏਜੰਸੀ)-ਪ੍ਰਸਿੱਧ ਸਿਤਾਰਵਾਦਕ ਪ੍ਰਤੀਕ ਚੌਧਰੀ ਦਾ ਕੋਵਿਡ-19 ਕਾਰਨ ਦਿਹਾਂਤ ਹੋ ਗਿਆ | ਇਕ ਹਫ਼ਤਾ ਪਹਿਲਾਂ ਉਨ੍ਹਾਂ ਦੇ ਪਿਤਾ ਤੇ ਸੰਗੀਤਕਾਰ ਪੰਡਿਤ ਦੇਵਬ੍ਰਸਤ ਚੌਧਰੀ (ਦੇਬੂ ਚੌਧਰੀ) ਦਾ ਵਾਇਰਸ ਨਾਲ ਦਿਹਾਂਤ ਹੋ ਗਿਆ ਸੀ | ਸੰਗੀਤ ਇਤਿਹਾਸਕਾਰ ...
ਮੁੰਬਈ, 7 ਮਈ (ਏਜੰਸੀ)- ਬਾਲੀਵੁੱਡ ਦੀਆਂ ਕਈ ਮਸ਼ਹੂਰ ਫ਼ਿਲਮਾਂ, ਟੀ.ਵੀ. ਲੜੀਵਾਰਾਂ ਤੇ ਵਿਗਿਆਪਨਾਂ 'ਚ ਸੰਗੀਤ ਦੇ ਚੁੱਕੇ ਕੌਮੀ ਪੁਰਸਕਾਰ ਜੇਤੂ ਸੰਗੀਤਕਾਰ ਨਿਰਦੇਸ਼ਕ ਵਨਰਾਜ ਭਾਟੀਆ ਦਾ ਸ਼ੁੱਕਰਵਾਰ ਨੂੰ ਮੁੰਬਈ 'ਚ ਦਿਹਾਂਤ ਹੋ ਗਿਆ | ਵਨਰਾਜ 93 ਸਾਲ ਦੇ ਸਨ ਤੇ ...
ਮੁੰਬਈ, 7 ਮਈ (ਏਜੰਸੀ)ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਉਨ੍ਹਾਂ ਦੇ ਪਤੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕੋਰੋਨਾ ਦੀ ਦੂਜੀ ਲਹਿਰ ਖ਼ਿਲਾਫ਼ ਜੰਗ 'ਚ ਮਦਦ ਲਈ ਹੱਥ ਵਧਾਇਆ ਹੈ | ਦੋਵਾਂ ਨੇ ਅੱਜ ਕੋਰੋਨਾ ਰਾਹਤ ਲਈ ਫ਼ੰਡ 'ਚ 2 ਕਰੋੜ ਰੁਪਏ ਦਾਨ ...
ਕੈਲਗਰੀ, 7 ਮਈ (ਜਸਜੀਤ ਸਿੰਘ ਧਾਮੀ)-ਅਲਬਰਟਾ ਸੂਬੇ ਦੇ ਪ੍ਰੀਮੀਅਰ ਜੇਸਨ ਕੈਨੀ ਤੇ ਸਿਹਤ ਵਿਭਾਗ ਦੀ ਮੁਖੀ ਡਾ. ਡੀਨਾ ਹਿੰਸਾ ਨੂੰ ਕੁਝ ਸ਼ਰਾਰਤੀ ਲੋਕਾਂ ਵਲੋਂ ਜਾਨੋਂ ਮਾਰ ਦੇਣ ਦੀ ਧਮਕੀ ਮਿਲੀ ਹੈ | ਇਹ ਧਮਕੀ ਉਨ੍ਹਾਂ ਸ਼ਰਾਰਤੀ ਲੋਕਾਂ ਵਲੋਂ ਪ੍ਰੀਮੀਅਰ ਤੇ ਸਿਹਤ ...
ਐਬਟਸਫੋਰਡ, 7 ਮਈ (ਗੁਰਦੀਪ ਸਿੰਘ ਗਰੇਵਾਲ)-ਬੀ.ਸੀ. ਕੋਰਟ ਆਫ਼ ਅਪੀਲ ਨੇ ਖ਼ਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਲੋਂ ਆਪਣੇ 11 ਮੈਂਬਰਾਂ ਨੂੰ ਹਟਾਉਣ ਤੇ 1 ਮੈਂਬਰ ਨੂੰ ਮੁਅੱਤਲ ਕਰਨ ਬਾਰੇ ਕਾਰਜਕਾਰਨੀ ਦੀ ਕਾਰਵਾਈ ਨੂੰ ਉਚਿੱਤ ਠਹਿਰਾਉਂਦਿਆਂ ਲੋਅਰ ਕੋਰਟ ਦੇ ਪਹਿਲੇ ...
ਹਾਂਗਕਾਂਗ, 7 ਮਈ (ਜੰਗ ਬਹਾਦਰ ਸਿੰਘ)-ਭਾਰਤ ਵਿਚ ਕੋਵਿਡ-19 ਦੀ ਮਹਾਂਮਾਰੀ ਦੇ ਪ੍ਰਕੋਪ ਦੇ ਚਲਦਿਆਂ ਹਾਂਗਕਾਂਗ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਅਗਵਾਈ ਵਿਚ 25 ਆਕਸੀਜਨ ਕੰਸਨਟ੍ਰੇਟਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੇ ਗਏ ਹਨ | ...
ਸਿੰਗਾਪੁਰ, 7 ਮਈ (ਏਜੰਸੀ)-ਸਿੰਗਾਪੁਰ 'ਚ 41 ਸਾਲਾ ਇਕ ਪੰਜਾਬਣ ਨੂੰ ਸ਼ੁੱਕਰਵਾਰ ਨੂੰ ਦੋ ਹਫ਼ਤੇ ਦੀ ਜੇਲ੍ਹ ਤੇ ਘਰ ਤੋਂ ਬਾਹਰ ਮਾਸਕ ਨਾ ਪਾਉਣ ਲਈ 2 ਹਜ਼ਾਰ ਡਾਲਰ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ | 'ਦੀ ਸਟਰੇਟਸ ਟਾਈਮਜ਼' ਦੀ ਰਿਪੋਰਟ ਮੁਤਾਬਿਕ ਪਰਮਜੀਤ ਕੌਰ 'ਤੇ ਆਪਣੇ ...
ਕੌਂਸਲ ਚੋਣਾਂ 'ਚ ਟੋਰੀ ਅੱਗੇ
ਲੰਡਨ, 7 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. 'ਚ ਹੋਈਆਂ ਕੌਂਸਲ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਹਾਰਟਲਪੂਲ ਦੀ ਜ਼ਿਮਨੀ ਚੋਣ 'ਚ ਸੱਤਾਧਾਰੀ ਕੰਜ਼ਰਵੇਟਿਵ ਦੀ ਉਮੀਦਵਾਰ ਜਿਲ ਮੋਰਟਿਮਰ ਨੂੰ ਜੇਤੂ ਐਲਾਨਿਆ ਗਿਆ ਹੈ। ਜੋ ਇਕ ...
* ਯੂ.ਕੇ. 'ਚ ਭਾਰਤੀ ਕੋਰੋਨਾ ਰੂਪ ਮਾਮਲੇ ਮਿਲਣ ਤੋਂ ਸਰਕਾਰ ਚਿੰਤਤ ਲੰਡਨ, 7 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ 40 ਸਾਲਾਂ ਤੋਂ ਘੱਟ ਉਮਰ ਦੇ ਲੋਕਾਂ ਦੇ ਆਕਸਫੋਰਡ-ਐਸਟਰਾਜ਼ੇਨੇਕਾ ਕੋਰੋਨਾ ਵਾਇਰਸ ਟੀਕਾ ਨਹੀਂ ਲਗਾਏਗਾ। ਇਹ ਫ਼ੈਸਲਾ ਖ਼ੂਨ ਦੇ ਥੱਕੇ ਜੰਮਣ ਦੇ ...
ਲੰਡਨ, 7 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ, ਅਫ਼ਸਰਸ਼ਾਹੀ ਤੇ ਨਿਆਇਕ ਪ੍ਰਣਾਲੀ ਪੂਰੀ ਤਰ੍ਹਾਂ ਪੱਖਪਾਤੀ ਅਤੇ ਇਕਪਾਸੜ ਹੈ। ਇਹੀ ਕਾਰਨ ਹੈ 1947 ਤੋਂ ਬਾਅਦ ਸਿੱਖ ਕੌਮ ਨੂੰ ਕਦੇ ਇਨਸਾਫ਼ ਨਹੀਂ ਮਿਲਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ...
ਸੈਕਰਾਮੈਂਟੋ, 7 ਮਈ (ਹੁਸਨ ਲੜੋਆ ਬੰਗਾ)-ਏਸ਼ਿਆਈ ਲੋਕਾਂ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਰੋਕਣ ਲਈ ਰਾਜਸੀ ਤੌਰ 'ਤੇ ਕੌਮੀ ਚੌਕਸੀ ਵਧਣ ਤੇ ਇਸ ਸਬੰਧੀ ਕਾਰਵਾਈ ਕਰਨ ਦੇ ਬਾਵਜੂਦ ਏਸ਼ਿਆਈ ਮੂਲ ਦੇ ਅਮਰੀਕੀਆਂ ਤੇ ਏਸ਼ਿਆਈ ਲੋਕਾਂ ਵਿਰੁੱਧ ਹਿੰਸਾ ਦੇ ਮਾਮਲੇ ਘਟਣ ਦੀ ਬਜਾਏ ...
r ਭਾਰਤੀ-ਅਮਰੀਕੀ ਡਾਕਟਰਾਂ ਵਲੋਂ ਕੈਨੇਡਾ ਸਰਕਾਰ ਨੂੰ 5000 ਵੈਂਟੀਲੇਟਰ ਤੁਰੰਤ ਭੇਜਣ ਦੀ ਅਪੀਲ
ਸਾਨ ਫਰਾਂਸਿਸਕੋ, 7 ਮਈ (ਐੱਸ.ਅਸ਼ੋਕ ਭੌਰਾ)-ਅਮਰੀਕਾ ਦੇ ਤਿੰਨ ਸੈਨੇਟਰਾਂ ਮਾਰਕ ਵਾਰਨਰ, ਜੌਨ ਕਰੌਨਿਨ ਅਤੇ ਰੌਬ ਪੋਰਟਮੈਨ ਨੇ ਵਿਦੇਸ਼ ਸਕੱਤਰ ਟੋਨੀ ਬਲਿੰਕਨ ਨੂੰ ਇਕ ...
ਸਾਨ ਫਰਾਂਸਿਸਕੋ, 7 ਮਈ (ਐੱਸ.ਅਸ਼ੋਕ ਭੌਰਾ)-ਸੰਤ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਨੇ ਸਥਾਨਕ ਅਮਰੀਕਾ ਦੇ ਲੋਕਾਂ ਨੂੰ ਕੋਵਿਡ-19 ਰੋਕੂ ਵੈਕਸੀਨ ਲੈਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਹ ਵੈਕਸੀਨ ਸਭ ਅਮਰੀਕੀ ਨਾਗਰਿਕਾਂ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ...
ਗਲਾਸਗੋ, 7 ਮਈ (ਹਰਜੀਤ ਸਿੰਘ ਦੁਸਾਂਝ)-ਛੇਵੀਂ ਸਕਾਟਿਸ਼ ਪਾਰਲੀਮੈਂਟ ਚੁਣਨ ਲਈ 6 ਮਈ ਨੂੰ ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਲੋਕਾਂ ਨੇ ਖ਼ਰਾਬ ਮੀਂਹ ਹਨੇਰੀ ਦਾ ਮੌਸਮ ਹੋਣ ਦੇ ਬਾਵਜੂਦ ਵੱਧ-ਚੜ੍ਹ ਕੇ ਵੋਟਾਂ ਪਾਈਆਂ। ਸਕਾਟਲੈਂਡ ਦੀ ਪਹਿਲੀ ਮੰਤਰੀ ਤੇ ਸਕਾਟਿਸ਼ ਨੈਸ਼ਨਲ ...
ਜਲੰਧਰ, 7 ਮਈ (ਅਜੀਤ ਬਿਉਰੋ)-ਵੀਨਸ (ਇਟਲੀ) ਤੋਂ 'ਅਜੀਤ' ਦੇ ਪੱਤਰਕਾਰ ਹਰਦੀਪ ਸਿੰਘ ਕੰਗ ਨੂੰ ਉਦੋ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਪਿਤਾ ਸ: ਬਲਵਿੰਦਰ ਸਿੰਘ ਕੰਗ (ਰਿਟਾਇਰਡ ਪਨਸਪ ਇੰਸਪੈਕਟਰ) ਬੀਤੇ ਦਿਨ ਅਕਾਲ ਚਲਾਣਾ ਕਰ ਗਏ। ਉਹ 63 ਵਰ੍ਹਿਆ ਦੇ ਸਨ ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX