ਸ਼ਾਹਬਾਦ ਮਾਰਕੰਡਾ, 7 ਮਈ (ਅਵਤਾਰ ਸਿੰਘ)- ਸ਼ਾਹਾਬਾਦ ਖੰਡ ਮਿੱਲ ਦੇ ਐਮ. ਡੀ. ਅਤੇ ਐਸ. ਡੀ. ਐਮ. ਵੀਰੇਂਦਰ ਚੌਧਰੀ ਨੇ ਉਪ ਮੰਡਲ ਦੇ ਵਸਨੀਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਲਾਕ ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ | ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਵਾਇਰਸ ਖ਼ਿਲਾਫ਼ ਜੰਗ ਜਿੱਤੀ ਜਾ ਸਕਦੀ ਹੈ | ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਵਾਇਰਸ ਤੋਂ ਬਚਾਓ ਲਈ ਲਾਕਡਾਊਨ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਆਪਣੇ ਘਰ ਵਿਚ ਰਿਹਾ ਜਾਵੇ ਤੇ ਸੋਸ਼ਲ ਡਿਸਟੈਂਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ | ਦੁਕਾਨਦਾਰ ਵੀ ਲਾਕਡਾਊਨ ਦੇ ਦੌਰਾਨ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਕੇ ਗ੍ਰਾਹਕਾਂ ਵਲੋਂ ਜ਼ਰੂਰੀ ਦੂਰੀ ਬਣਾ ਕੇ ਰੱਖੀ ਜਾਵੇ | ਉਨ੍ਹਾਂ ਕਿਹਾ ਕਿ ਪੂਰੇ ਸੂਬੇ ਅੰਦਰ ਲਾਕਡਾਊਨ ਲਗਾਇਆ ਗਿਆ ਹੈ, ਦੀ ਪਾਲਣਾ ਬੇਹੱਦ ਜਰੂਰੀ ਹੈ, ਲਿਹਾਜ਼ਾ ਬਿਨਾਂ ਜਰੂਰੀ ਕੰਮ ਤੋਂ ਘਰ ਤੋਂ ਬਾਹਰ ਨਾ ਨਿੱਕਲਿਆ ਜਾਵੇ ਅਤੇ ਸਰਕਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿਚ ਹਰਿਆਣਾ ਸਰਕਾਰ ਦੁਆਰਾ ਸਾਰੇ ਲੋਕਾਂ ਦੀ ਸਹੂਲਤ ਦੇ ਮੱਦੇਨਜਰ ਬਿਹਤਰ ਪ੍ਰਬੰਧ ਕੀਤੇ ਗਏ ਹਨ ਅਤੇ ਸਾਰੇ ਲੋਕਾਂ ਨੂੰ ਜ਼ਰੂਰੀ ਖਾਧ ਸਮੱਗਰੀ, ਦਵਾਈਆਂ ਅਤੇ ਹੋਰ ਜਰੂਰੀ ਸਮਾਨ ਨਿਰੰਤਰ ਪੁੱਜਦਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੋਵਿਡ-19 ਲਾਗ ਤੋਂ ਬਚਣ ਲਈ ਸਰਕਾਰ ਦੁਆਰਾ ਸਮੇਂ-ਸਮੇਂ ਉੱਤੇ ਹਦਾਇਤਾਂ ਜਾਰੀ ਕੀਤੀ ਜਾ ਰਹੀਆਂ ਹਨ ਤੇ ਪ੍ਰਬੰਧਕੀ ਅਧਿਕਾਰੀਆਂ ਵਲੋਂ ਲੋਕਾਂ ਨੂੰ ਇਨ੍ਹਾਂ ਹਦਾਇਤਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਲਾਕਡਾਊਨ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ ਕਿਉਂਕਿ ਇਸ ਤਰ੍ਹਾਂ ਕਰਕੇ ਹੀ ਅਸੀਂ ਕੋਰੋਨਾ ਮਹਾਂਮਾਰੀ ਖ਼ਿਲਾਫ਼ ਜੰਗ ਨੂੰ ਜਿੱਤ ਸਕਦੇ ਹਾਂ |
ਢਿਲਵਾਂ, 7 ਮਈ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)ਥਾਣਾ ਢਿਲਵਾਂ ਦੀ ਪੁਲਿਸ ਨੇ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਅਫ਼ੀਮ ਬਰਾਮਦ ਹੋਣ 'ਤੇ ਤਿੰਨ ਵਿਅਕਤੀਆਂ ਨੂੰ ਗੱਡੀ ਸਮੇਤ ਕਾਬੂ ਕਰਕੇੇ ਕੇਸ ਦਰਜ ਕੀਤਾ ਹੈ | ਥਾਣਾ ਢਿਲਵਾਂ ਦੇ ਮੁਖੀ ਸਬ ਇੰਸਪੈਕਟਰ ...
ਸੁਭਾਨਪੁਰ, 7 ਮਈ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 450 ਲੀਟਰ ਲਾਹਣ ਤਿੰਨ ਡਰੰਮਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਸੁਭਾਨਪੁਰ ਅਮਨਦੀਪ ਨਾਹਰ, ਸਬ ਇੰਸਪੈਕਟਰ ...
ਗੂਹਲਾ ਚੀਕਾ, 7 ਮਈ (ਓ.ਪੀ. ਸੈਣੀ)-ਲੋਕਾਂ ਨੇ ਕੇਂਦਰ ਅਤੇ ਰਾਜ ਸਰਕਾਰ ਦੇ ਵਿਰੋਧ, ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਅਤੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਅੱਜ ਖੇੜੀ ਦਾਬਨ ਪਿੰਡ ਵਿਚ ਪ੍ਰਦਰਸ਼ਨ ਕਰਦਿਆਂ ਮਾਰਚ ਕੱਢਿਆ | ਮਾਰਚ ਤੋਂ ਪਹਿਲਾਂ ...
ਡੱਬਵਾਲੀ, 7 ਮਈ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਬਿਜਲੀ ਮੰਤਰੀ ਰਣਜੀਤ ਸਿੰਘ ਸਮੇਤ ਚਾਰ-ਚਾਰ ਵਿਧਾਇਕਾਂ ਦਾ ਜੱਦੀ ਸਿਆਸੀ ਪਿੰਡ ਚੌਟਾਲਾ ਦੇ ਹਜ਼ਾਰਾਂ ਲੋਕ ਟਿਊਬਵੈੱਲ ਦਾ ਦੂਸ਼ਿਤ ਪਾਣੀ ਪੀਣ ਨੂੰ ਮਜਬੂਰ ਹਨ ਜਿਸ ਨਾਲ ...
ਫਗਵਾੜਾ, 7 ਮਈ (ਹਰੀਪਾਲ ਸਿੰਘ)-ਫਗਵਾੜਾ ਦੇ ਸਿਵਲ ਹਸਪਤਾਲ ਵਿਚ ਮਹਿਲਾ ਦੇ ਇਲਾਜ ਵਿਚ ਲਾਪਰਵਾਹੀ ਵਰਤਣ ਅਤੇ ਐਸ.ਐਮ.ਓ. ਦੇ ਪ੍ਰਤੀ ਮਾੜੀ ਸ਼ਬਦਾਵਲੀ ਬੋਲਣ ਦੇ ਮਾਮਲੇ ਵਿਚ ਸਿਹਤ ਵਿਭਾਗ ਨੇ ਹਸਪਤਾਲ ਦੀ ਸਟਾਫ਼ ਨਰਸ ਦਾ ਤਬਾਦਲਾ ਕਰਕੇ ਮਾਮਲੇ ਦੀ ਵਿਭਾਗੀ ਜਾਂਚ ਦੇ ...
ਊਨਾ, 7 ਮਈ (ਹਰਪਾਲ ਸਿੰਘ ਕੋਟਲਾ)-ਊਨਾ ਦੇ ਕਸਬਾ ਗਗ੍ਰੇਟ ਦੇ ਨੇੜੇ ਪੈਂਦੇ ਪਿੰਡ ਅੰਬੋਟਾ ਦੀ ਵਸਨੀਕ ਬਿਮਲਾ ਦੇਵੀ ਦਾ ਇਲਾਜ ਕਰਾਉਣ ਦਾ ਬੀੜਾ ਸਮਾਜ ਸੇਵੀ ਡਾਕਟਰ ਪੰਕਜ ਜਸਵਾਲ ਨੇ ਚੁੱਕਿਆ ਹੈ | ਡਾਕਟਰ ਪੰਕਜ ਸ਼ਹੀਦ ਭਗਤ ਸਿੰਘ ਕਲੱਬ ਦੇ ਸਕੱਤਰ ਵੀ ਹਨ | ਬਿਮਲਾ ...
ਸਿਰਸਾ, 7 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹੇ ਦੇ ਪਿੰਡ ਦਾਦੂ ਅਤੇ ਫੱਗੂ ਵਿੱਚ ਫਾਇਰਿੰਗ ਕਰਕੇ ਦਹਿਸ਼ਤ ਫੈਲਾਉਣ ਵਾਲੇ ਮੁਲਜ਼ਮ ਅਤੇ ਉਸ ਦੇ ਸਾਥੀ ਨੂੰ ਸੀਆਈਏ ਸਟਾਫ ਪੁਲੀਸ ਕਾਲਾਂਵਾਲੀ ਨੇ ਗਿ੍ਫਤਾਰ ਕਰ ਲਿਆ ਹੈ | ਇਹ ਜਾਣਕਾਰੀ ਦਿੰਦੇ ਹੋਏ ਪੁਲੀਸ ਦੇ ...
ਸਿਰਸਾ, 7 ਮਈ (ਭੁਪਿੰਦਰ ਪੰਨੀਵਾਲੀਆ)- ਚੌਧਰੀ ਦੇਵੀਲਾਲ ਯੂਨੀਵਰਸਿਟੀ ਦੇ ਕੁਲਪਤੀ ਪ੍ਰੋਫੈਸਰ ਅਜਮੇਰ ਸਿੰਘ ਮਲਿਕ ਨੇ ਐਮ.ਏੇ. ਦੇ ਅੰਤਿਮ ਸੈਮੇਸਟਰ ਦੇ ਵਿਦਿਆਰਥੀਆਂ ਦੀ ਸਮੇਂ 'ਤੇ ਪ੍ਰੀਖਿਆ ਕਰਵਾਉਣ ਨਾਲ ਸੰਬੰਧਤ ਮੰਗ 'ਤੇ ਗੌਰ ਕਰਦੇ ਹੋਏ ਯੂਨੀਵਰਸਿਟੀ ਦੇ ...
ਸਿਰਸਾ, 7 ਮਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਅਦਾਲਤ ਵਿੱਚ ਕੋਵਿਡ-19 ਦੇ ਮੱਦੇਨਜਰ ਜਾਗਰੂਕਤਾ ਕੈਂਪ ਲਾਇਆ ਗਿਆ | ਇਸ ਕੈਂਪ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਅਤੇ ਆਕਸੀਜਨ ...
ਯਮੁਨਾਨਗਰ, 7 ਮਈ (ਗੁਰਦਿਆਲ ਸਿੰਘ ਨਿਮਰ)-ਲਾਕਡਾਊਨ ਦੇ 7ਵੇਂ ਦਿਨ ਵੀ ਯਮੁਨਾਨਗਰ, ਜਗਾਧਰੀ ਟਵਿਨ ਸਿਟੀ ਦੀਆਂ ਗਲੀਆਂ, ਬਾਜ਼ਾਰ ਤੇ ਸੜਕਾਂ ਬਿਲਕੁੱਲ ਸੁੰਨਸਾਨ ਨਜ਼ਰ ਆਈਆਂ | ਅੱਜ ਤੋਂ ਹਰਿਆਣਾ ਸਰਕਾਰ ਦੇ ਨਵੇਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਹਰਿਆਣਾ ਪੁਲਿਸ ਵਲੋਂ ...
ਸਿਰਸਾ, 7 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੀ ਮੰਡੀ ਕਾਲਾਂਵਾਲੀ ਦੀ ਸਾਹਿਤ ਤੇ ਕਲਾ ਨੂੰ ਸਮਰਪਿਤ ਸੰਸਥਾ 'ਦਿਲ ਦਾ ਵਰਕਾ' ਵੱਲੋਂ ਮਰਹੂਮ ਸ਼ਾਇਰ ਤੇ ਬਿਰਹੋਂ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 48 ਵੀਂ ਬਰਸੀ 'ਤੇ ਇਕ ਆਨਲਾਈਨ ਮੁਸ਼ਾਇਰਾ ਕਰਵਾਇਆ ...
ਗੂਹਲਾ ਚੀਕਾ/ਕੈਥਲ, 7 ਮਈ (ਓ.ਪੀ. ਸੈਣੀ)-ਡਿਪਟੀ ਕਮਿਸ਼ਨਰ ਸੁਜਾਨ ਸਿੰਘ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਦਿਹਾਤੀ ਖੇਤਰ ਦੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ | ਜਨਤਾ ਨੂੰ ਵੱਧ ਤੋਂ ਵੱਧ ਜਾਗਰੂਕ ਕਰੋ, ...
ਨਵੀਂ ਦਿੱਲੀ, 7 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਇਸ ਕੋਰੋਨਾ ਦੀ ਮਹਾਂਮਾਰੀ ਵਿਚ ਕੁਝ ਲੋਕਾਂ ਵਿਚੋਂ ਇਨਸਾਨੀਅਤ ਹੀ ਖ਼ਤਮ ਹੋ ਗਈ ਹੈ। ਦਿੱਲੀ ਲਵਲੀ ਅਪਾਰਟਮੈਂਟ ਵਿਚ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਪ੍ਰੰਤੂ ਗਵਾਂਢੀਆਂ ਤੇ ਗਲੀ ਮੁਹੱਲੇ ਵਾਲੇ ਕਿਸੇ ਨੇ ਵੀ ...
ਨਵੀਂ ਦਿੱਲੀ, 7 ਮਈ (ਬਲਵਿੰਦਰ ਸਿੰਘ ਸੋਢੀ)-ਸਿੰਘੂ ਬਾਰਡਰ 'ਤੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਇਕ ਬੈਠਕ ਹੋਈ, ਜਿਸ ਦੀ ਪ੍ਰਧਾਨਗੀ ਸੁਖਦੇਵ ਸਿੰਘ ਨੇ ਕੀਤੀ ਅਤੇ ਮੋਦੀ ਸਰਕਾਰ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਜਮਹੂਰੀ ਕਿਸਾਨ ਸਭਾ ਦੇ ਸੁਬਾਈ ਪ੍ਰਧਾਨ ਡਾ. ਸਤਨਾਮ ...
ਨਵੀਂ ਦਿੱਲੀ, 7 ਮਈ (ਬਲਵਿੰਦਰ ਸਿੰਘ ਸੋਢੀ)-ਸੋਸ਼ਲ ਮੀਡੀਆ 'ਤੇ ਇਕ ਮੈਸੇਜ ਵਾਇਰਲ ਹੋਣ 'ਤੇ ਆਕਸੀਜਨ ਸਿਲੰਡਰ ਦਾ ਆਰਡਰ ਕਰਨ ਵਾਲੇ ਅਨੇਕਾਂ ਲੋਕਾਂ ਨਾਲ ਠੱਗੀ ਵੱਜੀ ਹੈ। ਇਹ ਲੋਕ ਸਿਲੰਡਰ ਸਪਲਾਈ ਦਾ ਲਾਲਚ ਦੇ ਕੇ ਹਜ਼ਾਰਾਂ ਰੁਪਏ ਅਕਾਊਂਟ ਵਿਚ ਮੰਗਵਾ ਲੈਂਦੇ ਹਨ, ...
ਨਵੀਂ ਦਿੱਲੀ, 7 ਮਈ (ਬਲਵਿੰਦਰ ਸਿੰਘ ਸੋਢੀ)-ਅਸੀਂ ਕੋਰੋਨਾ ਦੀ ਭਿਆਨਕ ਦੂਸਰੀ ਲਹਿਰ ਲਈ ਤਿਆਰ ਨਹੀਂ ਪਰ ਸਾਡਾ ਵਿਸ਼ਵਾਸ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿਚ ਕੋਰੋਨਾ ਦੀ ਇਸ ਲਹਿਰ ਤੋਂ ਪਹਿਲੀ ਲਹਿਰ ਦੀ ਤਰ੍ਹਾਂ ਜਿੱਤ ਪ੍ਰਾਪਤ ਕਰਾਂਗੇ। ਇਨ੍ਹਾਂ ਵਿਚਾਰਾਂ ਦਾ ...
ਨਵੀਂ ਦਿੱਲੀ 7 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਨੌਜਵਾਨਾਂ ਨੂੰ ਵੈਕਸੀਨੇਸ਼ਨ ਲਈ ਸਲਾਟ ਨਾ ਮਿਲਣ 'ਤੇ ਉਹ ਪ੍ਰੇਸ਼ਾਨ ਹੋ ਰਹੇ ਹਨ ਅਤੇ ਦੂਸਰੇ ਪਾਸੇ ਸਰਕਾਰ ਰੋਜ਼ਾਨਾ ਕਹਿ ਰਹੀ ਹੈ ਕਿ ਨੌਜਵਾਨ ਜਲਦੀ ਵੈਕਸੀਨ ਲਗਵਾਉਣ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਸਲਾਟ ...
ਨਵੀਂ ਦਿੱਲੀ, 7 ਮਈ (ਬਲਵਿੰਦਰ ਸਿੰਘ ਸੋਢੀ)-ਦੱਖਣੀ ਦਿੱਲੀ ਨਗਰ ਨਿਗਮ ਸਕੂਲ ਸਾਗਰਪੁਰ ਵਿਖੇ 15 ਬਿਸਤਰਿਆਂ ਵਾਲਾ ਕੋਵਿਡ ਸੈਂਟਰ ਸ਼ੁਰੂ ਕਰ ਦਿੱਤਾ ਗਿਆ ਹੈ, ਜਿਥੇ ਕਿ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਇਸ ਸੈਂਟਰ ਲਈ ਡਾਕਟਰ, ਨਰਸ ਅਤੇ ਹੋਰ ਸਟਾਫ਼ ਦੀ ...
ਨਵੀਂ ਦਿੱਲੀ, 7 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦੀ ਮਹਾਂਮਾਰੀ ਵਿਚ ਜਿਥੇ ਆਮ ਲੋਕ ਕੋਰੋਨਾ ਤੋਂ ਬਚਾਉ ਲਈ ਵੈਕਸੀਨ ਲਗਵਾ ਰਹੇ ਹਨ। ਉਸ ਦੇ ਨਾਲ ਹੀ ਵਿਦੇਸ਼ੀ ਨਾਗਰਿਕ ਵੀ ਵੱਖ-ਵੱਖ ਸੈਂਟਰਾਂ 'ਤੇ ਵੈਕਸੀਨ ਲਗਵਾਉਣ ਲਈ ਆ ਰਹੇ ਹਨ। ਦਿੱਲੀ ਦੇ ਮੈਕਸ ਹਸਪਤਾਲ ਵਿਚ ...
ਨਵੀਂ ਦਿੱਲੀ,7 ਮਈ (ਜਗਤਾਰ ਸਿੰਘ) - ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਅਤੇ ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਵਿਧੂੜੀ ਦੀ ਅਗਵਾਈ 'ਚ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਨੇੜੇ ਭਾਜਪਾ ਵਿਧਾਇਕਾਂ ਦੁਆਰਾ ਪ੍ਰਦਰਸ਼ਨ ...
ਯਮੁਨਾਨਗਰ, 7 ਮਈ (ਨਿਮਰ)-ਉੱਤਰ ਹਰਿਆਣਾ ਬਿਜਲੀ ਵੰਡ ਕਾਰਪੋਰੇਸ਼ਨ ਆਪ੍ਰੇਟਿੰਗ ਸਰਕਲ ਯਮੁਨਾਨਗਰ ਦੇ ਸੁਪਰਡੈਂਟ ਇੰਜੀਨੀਅਰ ਯੋਗਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ. ਵੀ. ਸਬ-ਸਟੇਸ਼ਨ ਜਠਲਾਨਾ ਤੋਂ ਚੱਲਣ ਵਾਲੇ 11 ਕੇ. ਵੀ. ਨਾਗਲ ਇੰਡਸਟਰੀਜ਼, 11 ਕੇ. ਵੀ. ਜਗਦੰਬਾ ...
ਨਵੀਂ ਦਿੱਲੀ, 7 ਮਈ (ਬਲਵਿੰਦਰ ਸਿੰਘ ਸੋਢੀ)-ਗਾਜ਼ੀਆਬਾਦ ਵਿਚ ਨਿਰਧਾਰਤ ਕੀਮਤ ਤੋਂ ਤਿੰਨ ਗੁਣਾ ਕੀਮਤ 'ਤੇ ਆਕਸੀਫਲੋ ਮੀਟਰ ਵੇਚਣ ਵਾਲਿਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਇਹ ਲੋਕ ਦਿੱਲੀ ਤੋਂ ਸਸਤੇ ਭਾਅ 'ਤੇ ਆਕਸੀਫਲੋ ਮੀਟਰ ਲੈ ਕੇ ਆਉਂਦੇ ਸਨ ਅਤੇ ਇਥੇ ਲੋਕਾਂ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX