ਤਾਜਾ ਖ਼ਬਰਾਂ


ਉੱਤਰੀ ਕੋਰੀਆ ਨੇ ਦੱਖਣ ਵੱਲ ਇਕ ਸਪੇਸ ਸੈਟੇਲਾਈਟ ਕੀਤਾ ਲਾਂਚ-ਦੱਖਣੀ ਕੋਰੀਆ ਫੌਜ
. . .  1 minute ago
ਸਿਓਲ, 31 ਮਈ-ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਦੱਖਣ ਵੱਲ ਇਕ ਸਪੇਸ ਸੈਟੇਲਾਈਟ ਲਾਂਚ ਕੀਤਾ ਹੈ। ਇਸ ਤੋਂ ਬਾਅਦ ਦੱਖਣੀ ਕੋਰੀਆ ਅਤੇ ਜਾਪਾਨ ਦੇ ਕੁਝ ਹਿੱਸਿਆਂ ਵਿਚ...
ਪਾਪੂਲਰ ਫਰੰਟ ਆਫ ਇੰਡੀਆ ਫੁਲਵਾਰੀਸ਼ਰੀਫ ਮਾਮਲੇ 'ਚ ਐਨ.ਆਈ.ਏ. ਵਲੋਂ ਕਰਨਾਟਕ, ਕੇਰਲ ਅਤੇ ਬਿਹਾਰ 'ਚ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 31 ਮਈ-ਕੌਮੀ ਜਾਂਚ ਏਜੰਸੀ (ਐਨ.ਆਈ.ਏ.)ਪਾਪੂਲਰ ਫਰੰਟ ਆਫ ਇੰਡੀਆ ਫੁਲਵਾਰੀਸ਼ਰੀਫ ਮਾਮਲੇ 'ਚ ਕਰਨਾਟਕ, ਕੇਰਲ ਅਤੇ ਬਿਹਾਰ 'ਚ ਕਰੀਬ 25 ਟਿਕਾਣਿਆਂ 'ਤੇ ਛਾਪੇਮਾਰੀ...
ਹਰਿਦੁਆਰ: ਬੇਕਾਬੂ ਹੋ ਕੇ ਪਲਟੀ ਬੱਸ
. . .  about 1 hour ago
ਹਰਿਦੁਆਰ, 31 ਮਈ-ਇਥੋਂ ਦੇ ਚੰਡੀ ਚੌਕ ਨੇੜੇ ਇਕ ਬੱਸ ਬੇਕਾਬੂ ਹੋ ਕੇ ਪਲਟ ਗਈ। ਪੁਲਿਸ, ਐਸ.ਡੀ.ਆਰ.ਐਫ. ਅਤੇ ਫਾਇਰ ਸਰਵਿਸ ਦੇ ਜਵਾਨਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਬੱਸ ਤੋਂ ਬਾਹਰ...
ਉੱਤਰੀ ਕੋਰੀਆ ਨੇ ਸੰਭਾਵਿਤ ਬੈਲਿਸਟਿਕ ਮਿਜ਼ਾਈਲ ਦਾਗੀ-ਜਾਪਾਨੀ ਰੱਖਿਆ ਮੰਤਰਾਲਾ
. . .  about 1 hour ago
ਟੋਕੀਓ, 31 ਮਈ- ਸੈਟੇਲਾਈਟ ਲਾਂਚ ਕਰਨ ਦੀ ਆਪਣੀ ਯੋਜਨਾ ਤੋਂ ਇਕ ਦਿਨ ਬਾਅਦ, ਉੱਤਰੀ ਕੋਰੀਆ ਨੇ "ਸੰਭਾਵੀ ਬੈਲਿਸਟਿਕ ਮਿਜ਼ਾਈਲ" ਦਾਗੀ ਹੈ। ਇਹ ਜਾਣਕਾਰੀ ਜਾਪਾਨ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ...
ਜੰਮੂ-ਕਸ਼ਮੀਰ: ਪੁੰਛ ਵਿਚ ਜ਼ਮੀਨ ਖਿਸਕਣ ਕਾਰਨ ਮੁਗਲ ਰੋਡ ਬੰਦ
. . .  about 1 hour ago
ਸ੍ਰੀਨਗਰ, 31 ਮਈ-ਜੰਮੂ-ਕਸ਼ਮੀਰ ਦੇ ਪੁੰਛ ਵਿਚ ਬੀਤੀ ਰਾਤ ਜ਼ਮੀਨ ਖਿਸਕਣ ਕਾਰਨ ਮੁਗਲ ਰੋਡ ਬੰਦ ਹੋ ਗਿਆ...
ਨਿਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਦੀ ਭਾਰਤ ਦੀ 4 ਦਿਨਾਂ ਸਰਕਾਰੀ ਯਾਤਰਾ ਅੱਜ ਤੋਂ
. . .  about 1 hour ago
ਨਵੀਂ ਦਿੱਲੀ, 31 ਮਈ - ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਉਰਫ 'ਪ੍ਰਚੰਡ' 4 ਦਿਨਾਂ ਦੇ ਅਧਿਕਾਰਤ ਦੌਰੇ 'ਤੇ ਭਾਰਤ ਆਉਣ ਵਾਲੇ ਹਨ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ...
ਮੀਂਹ ਕਾਰਨ ਅਜਨਾਲਾ ਨੇੜੇ ਪਲਟੀ ਸਕੂਲ ਬੱਸ
. . .  about 1 hour ago
ਅਜਨਾਲਾ, 31 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ ਵਿਚ ਅੱਜ ਸਵੇਰੇ ਪਏ ਮੀਂਹ ਕਾਰਨ ਇਥੋਂ ਥੋੜ੍ਹੀ ਦੂਰ ਪਿੰਡ ਰਾਜੀਆਂ ਨਜ਼ਦੀਕ ਅਚਾਨਕ ਇਕ ਸਕੂਲ ਬੱਸ ਪਲਟ ਗਈ, ਜਿਸ ਕਾਰਨ ਬੱਸ ਵਿਚ ਸਵਾਰ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
5 ਵਰ੍ਹਿਆਂ ਦਾ ਬੱਚਾ ਲਾਪਤਾ
. . .  1 day ago
ਗੁਰਾਇਆ, 30 ਮਈ (ਬਲਵਿੰਦਰ ਸਿੰਘ)-ਇਥੇ ਰਾਮਗੜ੍ਹੀਆ ਮੁਹੱਲੇ ਤੋਂ ਇਕ 5 ਵਰ੍ਹਿਆਂ ਦਾ ਬੱਚਾ ਸ਼ਾਮ 6 ਵਜੇ ਤੋਂ ਲਾਪਤਾ ਹੋਣ ਦੀ ਖ਼ਬਰ ਹੈ। ਬੱਚਾ ਸਾਈਕਲ ਚਲਾ ਰਿਹਾ ਸੀ ਕਿ ਲਾਪਤਾ...
ਅਜੀਤ ਦੇ ਹੱਕ ਵਿੱਚ ਗੱਲ ਕਰਨ ਦੀ ਕੈਬਨਿਟ ਮੰਤਰੀ ਨਿੱਜਰ ਨੂੰ ਮਿਲੀ ਸਜ਼ਾ, ਕੈਬਨਿਟ ਚੋਂ ਛੁੱਟੀ
. . .  1 day ago
ਚੰਡੀਗੜ੍ਹ, 30 ਮਈ-ਅਜੀਤ ਦੇ ਹੱਕ ਵਿਚ ਗੱਲ ਕਰਨ ਦੀ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਸਜ਼ਾ ਮਿਲੀ ਹੈ। ਪੰਜਾਬ ਕੈਬਨਿਟ 'ਚੋਂ, ਡਾ. ਇੰਦਰਬੀਰ ਸਿੰਘ ਨਿੱਜਰ ਦੀ ਛੁੱਟੀ ਹੋ ਗਈ ਹੈ। ਦੱਸ ਦੇਈਏ ਕਿ...
ਡਾ. ਹਮਦਰਦ ਨੂੰ ਸੰਮਨ ਭੇਜਣਾ ਨੈਤਿਕ ਤੌਰ ਤੇ ਅਸ਼ੋਭਨੀਕ ਕਾਰਵਾਈ- ਜਥੇਦਾਰ ਅਕਾਲ ਤਖ਼ਤ ਸਾਹਿਬ
. . .  1 day ago
ਤਲਵੰਡੀ ਸਾਬੋ, 30 ਮਈ (ਰਣਜੀਤ ਸਿੰਘ ਰਾਜੂ)-ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਡਾ.ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਵਿਜੀਲੈਂਸ ਰਾਹੀਂ ਤੰਗ ਪ੍ਰੇਸ਼ਾਨ ਕਰਨਾ ਇਕ ਜਮਹੂਰੀ ਰਾਜ ਲਈ ਬੇਹੱਦ ਸ਼ਰਮਨਾਕ ਕਰਵਾਈ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ...
ਸੁਲਤਾਨਵਿੰਡ ਵਿਖੇ ਸਿਲੈਂਡਰਾਂ ਵਾਲੀ ਗੱਡੀ ਨੇ ਸਕੂਲੀ ਬੱਚੇ ਨੂੰ ਕੁਚਲਿਆ
. . .  1 day ago
ਸੁਲਤਾਨਵਿੰਡ 30 ਮਈ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਦੇ ਇਲਾਕੇ ਬਾਬਾ ਬੁੱਢਾ ਐਵੀਨਿਊ ਸੁਲਤਾਨਵਿੰਡ ਵਿਖੇ ਇਕ ਸਿਲੈਂਡਰਾਂ ਵਾਲੀ ਗੱਡੀ ਨੇ 10 ਸਾਲਾ ਸਕੂਲੀ ਬੱਚੇ ਨੂੰ ਕੁਚਲ ਦਿੱਤਾ, ਜਿਸ ਕਾਰਨ...
ਕਿਸਾਨ ਆਗੂ ਨਰੇਸ਼ ਟਿਕੈਤ ਦੇ ਦਖ਼ਲ ਤੋਂ ਬਾਅਦ ਪਹਿਲਵਾਨਾਂ ਨੇ ਗੰਗਾ ਨਦੀ 'ਚ ਨਹੀਂ ਸੁੱਟੇ ਤਗਮੇ
. . .  1 day ago
ਹਰਿਦੁਆਰ, 30 ਮਈ-ਕਿਸਾਨ ਆਗੂ ਨਰੇਸ਼ ਟਿਕੈਤ ਹਰਿਦੁਆਰ ਪਹੁੰਚੇ ਜਿੱਥੇ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਅਤੇ ਭਾਜਪਾ ਸੰਸਦ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਵਿਰੋਧ ਵਜੋਂ ਗੰਗਾ...
ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ 28ਵੇਂ ਚੀਫ਼ ਜਸਟਿਸ ਵਜੋਂ ਜਸਟਿਸ ਐਮ.ਐਸ. ਰਾਮਚੰਦਰ ਰਾਓ ਨੇ ਚੁੱਕੀ ਸਹੁੰ
. . .  1 day ago
ਸ਼ਿਮਲਾ,30 ਮਈ- ਜਸਟਿਸ ਐਮ.ਐਸ. ਰਾਮਚੰਦਰ ਰਾਓ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ 28ਵੇਂ ਚੀਫ਼ ਜਸਟਿਸ ਵਜੋਂ...
ਦਿੱਲੀ ਦੇ ਹਵਾਈ ਅੱਡੇ 'ਤੇ 50 ਲੱਖ ਦੇ ਸੋਨੇ ਸਮੇਤ ਦੁਬਈ ਤੋਂ ਆਇਆ ਯਾਤਰੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 30 ਮਈ-ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਏਅਰ ਕਸਟਮ ਨੇ ਲਗਭਗ 50 ਲੱਖ ਰੁਪਏ ਦੀ ਕੀਮਤ ਦੇ 927 ਗ੍ਰਾਮ ਸੋਨੇ ਦੇ ਪੇਸਟ ਦੇ ਕਬਜ਼ੇ 'ਚ ਦੁਬਈ...
ਡਾ. ਹਮਦਰਦ ਨੂੰ ਸੰਮਨ ਭੇਜਣਾ ਮਾਨ ਸਰਕਾਰ ਦਾ ਲੋਕਤੰਤਰ ਦੇ ਚੌਥੇ ਥੰਮ੍ਹ ’ਤੇ ਹਮਲਾ : ਕੋਟਬੁੱਢਾ, ਖੋਸਾ
. . .  1 day ago
ਲੋਹੀਆਂ ਖ਼ਾਸ, 30 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪੂਰੇ ਸੰਸਾਰ ਅੰਦਰ ਲੋਕਤੰਤਰ ਦਾ ਚੌਥੇ ਥੰਮ੍ਹ ਸਮਝੇ ਜਾਂਦੇ ਪ੍ਰੈੱਸ ਭਾਈਚਾਰੇ ’ਚੋਂ ‘ਅਦਾਰਾ ਅਜੀਤ ਸਮੂਹ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਵਿਜ਼ੀਲੈਂਸ ਰਾਹੀਂ ਸੰਮਨ ਭੇਜਣਾ ਮਾਨ ਸਰਕਾਰ ਦਾ ਲੋਕਤੰਤਰ ਦੇ...
ਉੱਤਰਾਖੰਡ:ਆਪਣੇ ਤਗਮੇ ਗੰਗਾ ਨਦੀ ਵਿਚ ਸੁੱਟਣ ਲਈ ਹਰਿਦੁਆਰ ਪਹੁੰਚੇ ਪਹਿਲਵਾਨ
. . .  1 day ago
ਹਰਿਦੁਆਰ, 30 ਮਈ-ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਵਿਰੋਧ ਵਜੋਂ ਪਹਿਲਵਾਨ ਗੰਗਾ ਨਦੀ ਵਿਚ ਆਪਣੇ ਸਾਰੇ ਤਗਮੇ ਸੁੱਟਣ...
2023-24 'ਚ ਭਾਰਤ ਦੀ ਵਿਕਾਸ ਗਤੀ ਬਰਕਰਾਰ ਰਹਿਣ ਦੀ ਸੰਭਾਵਨਾ-ਰਿਜ਼ਰਵ ਬੈਂਕ
. . .  1 day ago
ਮੁੰਬਈ, 30 ਮਈ - ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਕਿਹਾ ਹੈ ਕਿ "ਮਹਿੰਗਾਈ ਦੇ ਦਬਾਅ ਨੂੰ ਘੱਟ ਕਰਨ ਦੇ ਮਾਹੌਲ ਵਿਚ 2023-24 ਵਿਚ ਭਾਰਤ ਦੀ ਵਿਕਾਸ ਗਤੀ ਬਰਕਰਾਰ...
ਕਰਨਾਟਕ ਸਰਕਾਰ ਨੇ ਵਧਾਇਆ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ
. . .  1 day ago
ਬੈਂਗਲੁਰੂ, 30 ਮਈ-ਕਰਨਾਟਕ ਸਰਕਾਰ ਨੇ 1 ਜਨਵਰੀ 2023 ਤੋਂ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਨੂੰ 31 ਫ਼ੀਸਦੀ ਤੋਂ ਵਧਾ ਕੇ 35 ਫ਼ੀਸਦੀ ਕਰ ਦਿੱਤਾ...
ਲਖਬੀਰ ਸਿੰਘ ਰੋਡੇ ਸੀ ਲੁਧਿਆਣਾ ਕੋਰਟ ਕੰਪਲੈਕਸ 'ਚ ਹੋਏ ਧਮਾਕੇ ਦਾ ਮਾਸਟਰਮਾਈਂਡ-ਐਨ.ਆਈ.ਏ.
. . .  1 day ago
ਨਵੀਂ ਦਿੱਲੀ, 30 ਮਈ-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਆਪਣੀ ਸਪਲੀਮੈਂਟਰੀ ਚਾਰਜਸ਼ੀਟ ਵਿਚ ਕਿਹਾ ਹੈ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਪਾਕਿਸਤਾਨ ਸਥਿਤ ਮੁਖੀ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਲਖਬੀਰ ਸਿੰਘ ਰੋਡੇ 2021 ਦੇ ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਧਮਾਕੇ ਦਾ ਮਾਸਟਰਮਾਈਂਡ ਸੀ।ਲਖਬੀਰ ਸਿੰਘ ਉਰਫ ਰੋਡੇ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਖ਼ਿਲਾਫ਼ ਲੁਧਿਆਣਾ ਕੋਰਟ ਕੰਪਲੈਕਸ ਵਿਚ 23 ਦਸੰਬਰ ਨੂੰ ਹੋਏ ਬੰਬ ਧਮਾਕੇ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 6 ਹੋਰ ਜ਼ਖਮੀ ਹੋ ਗਏ ਸਨ, ਦੇ ਖ਼ਿਲਾਫ਼ ਮੋਹਾਲੀ ਜ਼ਿਲੇ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
ਆਈ.ਪੀ.ਐਲ. ਮੈਚ ਵਿਚ ਮਾਈ ਸਰਕਲ ਇਲੈਵਨ ਐਪ ਰਾਹੀਂ ਅਮਲੋਹ ਦੇ ਨੌਜਵਾਨ ਨੇ ਜਿੱਤੀ ਔਡੀ ਕਾਰ ਤੇ 22 ਲੱਖ ਰੁਪਏ
. . .  1 day ago
ਅਮਲੋਹ, 30 ਮਈ (ਕੇਵਲ ਸਿੰਘ)-ਅਮਲੋਹ ਸ਼ਹਿਰ ਦੇ ਦੀਪਕ ਕੁਮਾਰ ਮਿੱਤਲ ਨੂੰ ਆਈ.ਪੀ.ਐਲ. ਮੈਚ ਦੇ ਮਾਈ ਸਰਕਲ ਇਲੈਵਨ ਐਪ ਤੋਂ ਇਕ ਔਡੀ ਕਾਰ ਅਤੇ 22 ਲੱਖ ਦਾ ਇਨਾਮ ਜਿੱਤਿਆ ਹੈੈ, ਜਿਸ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ...
1 ਜੂਨ ਨੂੰ ਹਮਦਰਦ ਭਵਨ ਵਿਚ ਹੋਣ ਵਾਲੀ ਸਰਬ ਪਾਰਟੀ ਮੀਟਿੰਗ ਵਿਚ ਸ਼ਾਮਿਲ ਹੋਵੇਗੀ ਬਸਪਾ-ਜਸਵੀਰ ਗੜ੍ਹੀ
. . .  1 day ago
ਚੰਡੀਗੜ੍ਹ, 30 ਮਈ-ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਮੀਡੀਆ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ। ਜਾਰੀ ਬਿਆਨ ਵਿਚ ਜਸਵੀਰ ਸਿੰਘ ਗੜ੍ਹੀ ਨੇ ਕਿਹਾ...
ਨਹੀਂ ਪਤਾ ਕਿ ਅਸੀਂ ਮੁਹੰਮਦ ਇਕਬਾਲ ਦਾ ਭਾਗ ਕਿਉਂ ਪੜ੍ਹਾ ਰਹੇ ਸੀ-ਯੋਗੇਸ਼ ਸਿੰਘ (ਉਪ ਕੁਲਪਤੀ ਦਿੱਲੀ ਯੂਨੀਵਰਸਿਟੀ)
. . .  1 day ago
ਨਵੀਂ ਦਿੱਲੀ, 30 ਮਈ-ਦਿੱਲੀ ਯੂਨੀਵਰਸਿਟੀ ਦੇ ਉਪ ਕੁਲਪਤੀ ਯੋਗੇਸ਼ ਸਿੰਘ ਨੇ ਰਾਜਨੀਤੀ ਸ਼ਾਸਤਰ ਦੇ ਸਿਲੇਬਸ ਵਿਚ ਮੁਹੰਮਦ ਇਕਬਾਲ ਦੇ ਅਧਿਆਏ ਨੂੰ ਹਟਾਉਣ ਅਤੇ ਭਾਰਤੀ ਕ੍ਰਾਂਤੀਕਾਰੀ ਵੀਰ ਸਾਵਰਕਰ ਦੇ ਅਧਿਆਏ...
ਮਹਾਰਾਸ਼ਟਰ ਚ ਸਿੱਖ ਨੌਜੁਆਨਾਂ ਦੀ ਕੁੱਟਮਾਰ ਮਾਨਵਤਾ ਦੇ ਨਾਂਅ ’ਤੇ ਧੱਬਾ-ਪ੍ਰਧਾਨ ਸ਼੍ਰੋਮਣੀ ਕਮੇਟੀ
. . .  1 day ago
ਅੰਮ੍ਰਿਤਸਰ, 30 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਉਖਲਦ ਪਿੰਡ ਵਿਚ ਭੀੜ ਵਲੋਂ 3 ਨੌਜੁਆਨ ਸਿੱਖਾਂ ਦੀ ਕੁੱਟਮਾਰ ਦੀ ਸਖ਼ਤ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ...
ਸਰਹੱਦ ਪਾਰ ਤੋਂ ਪੰਜਾਬ ਵਿਚ ਤਸਕਰੀ ਕਰ ਕੇ ਲਿਆਂਦਾ ਗਿਆ ਸੀ ਲੁਧਿਆਣਾ ਕੋਰਟ ਕੰਪਲੈਕਸ ਵਿਚ ਵਿਸਫੋਟ ਹੋਇਆ ਆਈ.ਈ.ਡੀ.
. . .  1 day ago
ਨਵੀਂ ਦਿੱਲੀ, 30 ਮਈ-ਐਨ.ਆਈ.ਏ. ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲੁਧਿਆਣਾ ਕੋਰਟ ਕੰਪਲੈਕਸ ਵਿਚ ਵਿਸਫੋਟ ਹੋਇਆ ਆਈ.ਈ.ਡੀ. ਸਰਹੱਦ ਪਾਰ ਤੋਂ ਰੋਡੇ ਰਾਹੀਂ ਪੰਜਾਬ ਵਿਚ ਤਸਕਰੀ ਕਰ ਕੇ ਲਿਆਂਦਾ ਗਿਆ ਸੀ। ਉਸ ਨੇ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 26 ਵੈਸਾਖ ਸੰਮਤ 553

ਸ੍ਰੀ ਮੁਕਤਸਰ ਸਾਹਿਬ

ਲੁਧਿਆਣਾ, ਬਠਿੰਡਾ, ਮੋਗਾ ਅਤੇ ਮਲੇਰਕੋਟਲੇ ਦੀਆਂ ਜੇਲ੍ਹਾਂ ਨੂੰ ਕੋਵਿਡ ਪਾਜ਼ੀਟਿਵ ਕੈਦੀਆਂ ਲਈ ਰਾਖਵਾਂ ਰੱਖਿਆ- ਸੁਖਜਿੰਦਰ ਸਿੰਘ ਰੰਧਾਵਾ

ਫ਼ਰੀਦਕੋਟ, 7 ਮਈ (ਜਸਵੰਤ ਸਿੰਘ ਪੁਰਬਾ)-ਕੋਵਿਡ ਮਹਾਂਮਾਰੀ ਦੀ ਆਈ ਦੂਜੀ ਖਤਰਨਾਕ ਲਹਿਰ ਦੇ ਮੱਦੇਨਜ਼ਰ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸੂਬੇ ਦੀਆਂ ਜੇਲ੍ਹਾਂ ਵਿਚ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਦਾ ਨਾਲ ਸਾਰੇ ਇਹਤਿਆਤ ਅਤੇ ਸੁਰੱਖਿਆ ਇੰਤਜ਼ਾਮ ਪੁਖਤਾ ਕਰਨ ਦੇ ਆਦੇਸ਼ ਦਿੱਤੇ ਗਏ | ਇਹ ਗੱਲ ਉਨ੍ਹਾਂ ਅੱਜ ਕੋਵਿਡ ਦੀ ਦੂਜੀ ਲਹਿਰ ਸਬੰਧੀ ਜੇਲ੍ਹ ਵਿਭਾਗ ਦੀਆਂ ਤਿਆਰੀਆਂ ਦਾ ਜ਼ਮੀਨੀ ਪੱਧਰ 'ਤੇ ਜਾਇਜ਼ਾ ਲੈਣ ਲਈ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਦਾ ਦੌਰਾ ਕਰਨ ਮੌਕੇ ਕਹੀ | ਸ: ਰੰਧਾਵਾ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿਚ ਕੈਦੀਆਂ ਲਈ ਟੀਕਾਕਰਨ, ਮਾਸਕ ਅਤੇ ਸੈਨੀਟਾਈਜੇਸ਼ਨ ਦੀ ਸਹੂਲਤ ਦੇ ਨਾਲ ਮੁਹੱਈਆ ਕਰਵਾਈਆਂ ਜਾ ਰਹੀਆਂ ਡਾਕਟਰੀ ਸੇਵਾਵਾਂ 'ਤੇ ਤਸੱਲੀ ਪ੍ਰਗਟਾਈ | ਉਨ੍ਹਾਂ ਕਿਹਾ ਕਿ ਸੂਬੇ ਦੀਆਂ ਕੁੱਲ 25 ਜੇਲ੍ਹਾਂ ਵਿਚ ਇਸ ਵੇਲੇ 23502 ਬੰਦੀ ਹਨ | ਉਨ੍ਹਾਂ ਕਿਹਾ ਕਿ ਜਦੋਂ ਤੋਂ ਕੋਵਿਡ ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਜੇਲ੍ਹ ਵਿਭਾਗ ਵਲੋਂ 60,000 ਟੈਸਟ ਕਰਵਾਏ ਗਏ ਹਨ ਜਿਨ੍ਹਾਂ ਵਿਚੋਂ 3294 ਕੈਦੀ ਪਾਜ਼ੀਟਿਵ ਪਾਏ ਜਾ ਚੁੱਕੇ ਹਨ | ਇਨ੍ਹਾਂ ਵਿਚੋਂ ਮੌਜੂਦਾ ਸਮੇਂ ਜੇਲ੍ਹਾਂ ਵਿਚ ਬੰਦ ਕੈਦੀ 650 ਹਨ ਜਿਹੜੇ ਕੋਵਿਡ ਪਾਜ਼ੀਟਿਵ ਹਨ | ਉਨ੍ਹਾਂ ਕਿਹਾ ਕਿ 45 ਸਾਲ ਤੋਂ ਉਪਰ ਵਾਲੇ 5813 ਕੈਦੀਆਂ ਦਾ ਟੀਕਾਕਰਨ ਹੋ ਚੁੱਕਿਆ ਹੈ ਜਿਨ੍ਹਾਂ ਵਿਚੋਂ 5353 ਪੁੁਰਸ਼ ਤੇ 460 ਮਹਿਲਾ ਕੈਦੀ ਸ਼ਾਮਿਲ ਹਨ | ਇਸ ਦੇ ਨਾਲ ਹੀ 2408 ਜੇਲ੍ਹ ਕਰਮੀਆਂ ਦਾ ਵੀ ਟੀਕਾਕਰਨ ਹੋ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਕੈਦੀਆਂ ਲਈ 24 ਘੰਟੇ ਡਾਕਟਰੀ ਸੇਵਾਵਾਂ ਮੁਹੱਈਆ ਕਰਨੀਆਂ ਯਕੀਨੀ ਬਣਾਈਆਂ ਜਾਣ | ਉਨ੍ਹਾਂ ਕਿਹਾ ਕਿ ਪ੍ਰਮੁੱਖ ਸਕੱਤਰ ਸਿਹਤ ਹੁਸਨ ਲਾਲ ਨੂੰ ਵੱਡੀਆਂ ਜੇਲ੍ਹਾਂ ਲਈ 50-50 ਅਤੇ ਛੋਟੀਆਂ ਜੇਲ੍ਹਾਂ ਲਈ 15-15 ਔਕਸੀਮੀਟਰਾਂ ਦਾ ਪ੍ਰਬੰਧ ਕਰਨ ਲਈ ਆਖਿਆ ਗਿਆ ਹੈ | ਜੇਲ੍ਹ ਮੰਤਰੀ ਨੇ ਕਿਹਾ ਕਿ ਜੇਲ੍ਹ ਵਿਭਾਗ ਵਲੋਂ ਕੋਵਿਡ ਨੂੰ ਦੇਖਦਿਆਂ ਚਾਰ ਜੇਲ੍ਹਾਂ ਨੂੰ ਕੋਵਿਡ ਪਾਜ਼ੀਟਿਵ ਕੈਦੀਆਂ ਲਈ ਰਾਖਵਾਂ ਰੱਖਿਆ ਗਿਆ ਹੈ ਜਿਨ੍ਹਾਂ ਵਿਚੋਂ ਜ਼ਿਲ੍ਹਾ ਜੇਲ੍ਹ ਲੁਧਿਆਣਾ, ਮੋਗਾ ਜੇਲ੍ਹ ਤੇ ਸਪੈਸ਼ਲ ਜੇਲ੍ਹ ਬਠਿੰਡਾ ਵਿਖੇ ਪੁਰਸ਼ ਅਤੇ ਮਲੇਰਕੋਟਲਾ ਜੇਲ੍ਹ ਵਿਖੇ ਔਰਤ ਕੈਦੀਆਂ ਨੂੰ ਰੱਖਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਹੁਣ ਤੱਕ ਇਕ ਲੱਖ ਤੋਂ ਵੱਧ ਮਾਸਕ ਵੰਡਿਆ ਜਾ ਚੁੱਕਾ ਹੈ ਅਤੇ ਸਾਰੀ ਜੇਲ੍ਹ ਖਾਸ ਕਰਕੇ ਬੈਰਕਾਂ ਵਿਚ ਪੂਰੀ ਤਰ੍ਹਾਂ ਸੈਨੀਟਾਈਜੇਸ਼ਨ ਕੀਤੀ ਗਈ ਹੈ | ਕੈਦੀਆਂ ਦੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਆਨਲਾਈਨ ਮੁਲਾਕਾਤ ਈ-ਪਿ੍ਜਨ ਜਾਂ ਫੇਰ ਵੱਟਸ ਐਪ ਵੀਡਿਓ ਕਾਲ ਰਾਹੀਂ ਕਰਵਾਈ ਜਾਂਦੀ ਹੈ | ਸ: ਰੰਧਾਵਾ ਨੇ ਅੱਜ ਫ਼ਰੀਦਕੋਟ ਜੇਲ੍ਹ ਵਿਚ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜੇਲ੍ਹ ਵਿਭਾਗ ਦੇ ਉਚ ਅਧਿਕਾਰੀ ਹੋਰਨਾਂ ਜੇਲ੍ਹਾਂ ਦਾ ਵੀ ਦੌਰਾ ਕਰਕੇ ਕੋਵਿਡ ਸਬੰਧੀ ਇੰਤਜ਼ਾਮਾਂ ਨੂੰ ਦੇਖਣਗੇ | ਉਨ੍ਹਾਂ ਕਿਹਾ ਕਿ ਅੱਜ ਦੀ ਉਨ੍ਹਾਂ ਦੀ ਫ਼ੇਰੀ ਮੌਕੇ 18 ਤੋਂ 45 ਸਾਲ ਉਮਰ ਵਰਗ ਦੇ ਕੈਦੀਆਂ ਵਲੋਂ ਟੀਕਾਕਰਨ ਦੀ ਮੰਗ ਕੀਤੀ ਗਈ ਹੈ ਜਿਸ ਸਬੰਧੀ ਉਹ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜਲਦੀ ਸ਼ੁਰੂਆਤ ਕਰਵਾਉਣਗੇ | ਇਸ ਮੌਕੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਡੀ.ਆਈ.ਜੀ. ਜੇਲ੍ਹਾਂ ਤਜਿੰਦਰ ਸਿੰਘ ਮੌੜ, ਐਸ.ਐਸ.ਪੀ. ਸਵਰਨਦੀਪ ਸਿੰਘ, ਐਸ.ਡੀ.ਐਮ. ਪੂਨਮ ਸਿੰਘ, ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਵੀ ਹਾਜ਼ਰ ਸਨ |

ਕਾਂਗਰਸੀ ਐੱਮ.ਸੀ. 'ਤੇ ਪਰਚਾ ਦਰਜ ਕਰਵਾਉਣ ਲਈ 'ਆਪ' ਦੇ ਮਹਿਲਾ ਵਿੰਗ ਨੇ ਲਗਾਇਆ ਧਰਨਾ

ਫ਼ਰੀਦਕੋਟ, 7 ਮਈ (ਸਰਬਜੀਤ ਸਿੰਘ)-ਆਮ ਆਦਮੀ ਪਾਰਟੀ ਦੀ ਸੂਬਾ ਆਗੂ ਗਗਨ ਅਨਮੋਲ 'ਤੇ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਦੇ ਕਥਿਤ ਦੋਸ਼ੀ ਇਥੋਂ ਦੇ ਇਕ ਐਮ.ਸੀ. ਵਿਰੁੱਧ ਕਾਰਵਾਈ ਨਾ ਕਰਨ ਖ਼ਿਲਾਫ਼ 'ਆਪ' ਦੀ ਮਹਿਲਾ ਵਿੰਗ ਵਲੋਂ ਅੱਜ ਇੱਥੇ ਜ਼ਿਲ੍ਹਾ ਪੁਲਿਸ ਮੁਖੀ ...

ਪੂਰੀ ਖ਼ਬਰ »

ਨਗਰ ਕੌ ਾਸਲ ਦੀ ਪ੍ਰਧਾਨਗੀ ਚੋਣ 'ਤੇ ਬੋਲਿਆ ਅਕਾਲੀ ਦਲ

ਫ਼ਰੀਦਕੋਟ, 7 ਮਈ (ਜਸਵੰਤ ਸਿੰਘ ਪੁਰਬਾ)-ਅੱਜ ਫ਼ਰੀਦਕੋਟ ਵਿਖੇ ਨਗਰ ਕੌਂਸਲ ਦੀ ਪ੍ਰਧਾਨਗੀ ਚੋਣ 'ਤੇ ਆਪਣੀ ਪ੍ਰਤੀਕ੍ਰਮ ਦਿੰਦਿਆਂ ਸ੍ਰੋਮਣੀ ਅਕਾਲੀ ਦਲ ਵਲੋਂ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਦੋਸ਼ ਲਗਾਇਆ ਹੈ ਕਿ ਚੋਣ ਦੌਰਾਨ ਲੋਕਤੰਤਰ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 7 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਅੱਜ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨਾਲ ਆਨਲਾਈਨ ਮਾਧਿਅਮ ਰਾਹੀਂ ਮੀਟਿੰਗ ਕਰਕੇ ਕੋਰੋਨਾ ਵਾਇਰਸ ਦੇ ਹਾਲਾਤਾਂ ਦਾ ...

ਪੂਰੀ ਖ਼ਬਰ »

ਮਲੋਟ ਪੁਲਿਸ ਨੇ ਬਿਨਾਂ ਮਨਜ਼ੂਰੀ ਤੋਂ ਦੁਕਾਨਾਂ ਖੋਲ੍ਹਣ ਵਾਲਿਆਂ 'ਤੇ ਕੀਤੇ ਪਰਚੇ ਦਰਜ

ਮਲੋਟ, 7 ਮਈ (ਪਾਟਿਲ)-ਕੋਰੋਨਾ ਵਰਗੀ ਭਿਅੰਕਰ ਮਹਾਂਮਾਰੀ ਦੌਰਾਨ ਵੀ ਲੋਕ ਪ੍ਰਸ਼ਾਸਨ ਦਾ ਸਹਿਯੋਗ ਨਾ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਅਤੇ ਡੀ.ਸੀ. ਸ੍ਰੀ ਮੁਕਤਸਰ ਸਾਹਿਬ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ | ਅਜਿਹੇ ਹੀ ਮਾਮਲੇ ਤਹਿਤ ਮਲੋਟ ਪੁਲਿਸ ਨੇ ਜਿੱਥੇ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਕਾਰਨ 4 ਹੋਰ ਮੌਤਾਂ

ਸ੍ਰੀ ਮੁਕਤਸਰ ਸਾਹਿਬ, 7 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 4 ਹੋਰ ਮਰੀਜ਼ਾਂ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕਾਂ ਵਿਚ 35 ਸਾਲ ਦਾ ਵਿਅਕਤੀ ਸ੍ਰੀ ਮੁਕਤਸਰ ਸਾਹਿਬ, 70 ਸਾਲ ਦਾ ਵਿਅਕਤੀ ਪਿੰਡ ...

ਪੂਰੀ ਖ਼ਬਰ »

ਫ਼ਰੀਦਕੋਟ 'ਚ ਕੋਰੋਨਾ ਦੇ 148 ਨਵੇਂ ਮਾਮਲੇ ਆਏ, ਦੋ ਮਰੀਜ਼ਾਂ ਦੀ ਮੌਤ

ਫ਼ਰੀਦਕੋਟ, 7 ਮਈ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ ਜ਼ਿਲੇ੍ਹ ਅੰਦਰ 148 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | ਜਦਕਿ ਦੋ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ | ਜ਼ਿਲ੍ਹੇ ਅੰਦਰ ...

ਪੂਰੀ ਖ਼ਬਰ »

ਸੁਰਜੀਤ ਸਿੰਘ ਬਾਬਾ ਦੇ ਪ੍ਰਧਾਨ ਤੇ ਜੀਤੂ ਬਾਂਸਲ ਆੜ੍ਹਤੀਆ ਦੇ ਮੀਤ ਪ੍ਰਧਾਨ ਬਣਨ 'ਤੇ ਕਾਂਗਰਸੀ ਵਰਕਰਾਂ ਵਲੋਂ ਸਵਾਗਤ

ਜੈਤੋ, 7 ਮਈ (ਗੁਰਚਰਨ ਸਿੰਘ ਗਾਬੜੀਆ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਤੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਨਜ਼ਦੀਕੀ ਜੈਤੋ ਦੇ ਕੌਂਸਲਰ ਸੁਰਜੀਤ ਸਿੰਘ ਬਾਬਾ ਨੂੰ ਨਗਰ ਕੌਂਸਲ ਜੈਤੋ ਦਾ ਪ੍ਰਧਾਨ ਅਤੇ ਜਤਿੰਦਰ ਕੁਮਾਰ ਜੀਤੂ ...

ਪੂਰੀ ਖ਼ਬਰ »

ਨਰਿੰਦਰਪਾਲ ਸਿੰਘ ਨਿੰਦਾ ਨਗਰ ਕੌ ਾਸਲ ਫ਼ਰੀਦਕੋਟ ਦੇ ਪ੍ਰਧਾਨ ਬਣੇ

ਫ਼ਰੀਦਕੋਟ, 7 ਮਈ (ਜਸਵੰਤ ਸਿੰਘ ਪੁਰਬਾ)-ਅੱਜ ਨਗਰ ਕੌਂਸਲ ਫ਼ਰੀਦਕੋਟ ਦੇ ਨਵੇਂ ਚੁਣੇ ਗਏ ਕੌਂਸਲਰਾਂ ਵਲੋਂ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਹਾਜ਼ਰੀ ਵਿਚ ਪ੍ਰਧਾਨ, ਸੀਨੀਅਰ ਉਪ ਪ੍ਰਧਾਨ ਅਤੇ ਉਪ ...

ਪੂਰੀ ਖ਼ਬਰ »

ਪਲਾਜ਼ਮਾ ਦਾਨ ਕਰਨਾ ਸਭ ਤੋਂ ਵੱਡਾ ਮਹਾਦਾਨ-ਸੰਧੂ

ਫ਼ਰੀਦਕੋਟ, 7 ਮਈ (ਜਸਵੰਤ ਸਿੰਘ ਪੁਰਬਾ)-ਯੂਥ ਅਕਾਲੀ ਦਲ ਦੇ ਸ਼੍ਰੋਮਣੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਦਿਸ਼ਾ ਨਿਰਦੇਸ਼ਾਂ ਨੂੰ ਅੱਗੇ ਤੋਰਦਿਆਂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਗੁਰਕੰਵਲਜੀਤ ਸਿੰਘ ਸੰਧੂ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਕਿਸੇ ਵੀ ...

ਪੂਰੀ ਖ਼ਬਰ »

ਕੋਰੋਨਾ ਹਦਾਇਤਾਂ ਦੀ ਉਲੰਘਣਾ 'ਤੇ ਨਿੱਜੀ ਹਸਪਤਾਲ 'ਚ ਛਾਪੇਮਾਰੀ

ਗਿੱਦੜਬਾਹਾ, 7 ਮਈ (ਪਰਮਜੀਤ ਸਿੰਘ ਥੇੜ੍ਹੀ)-ਕੋੋਰੋਨਾ ਮਹਾਂਮਾਰੀ ਦੀਆਂ ਹਦਾਇਤਾਂ ਦੀ ਉਲੰਘਣਾ ਨੂੰ ਲੈ ਕੇ ਗਿੱਦੜਬਾਹਾ ਦੇ ਐਸ.ਡੀ.ਐਮ. ਓਮ ਪ੍ਰਕਾਸ਼, ਗਿੱਦੜਬਾਹਾ ਦੇ ਐਸ. ਐਮ. ਓ. ਪਰਵਜੀਤ ਸਿੰਘ ਗੁਲਾਟੀ ਤੇ ਗਿੱਦੜਬਾਹਾ ਦੇ ਡੀ.ਐਸ.ਪੀ. ਨਰਿੰਦਰ ਸਿੰਘ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਸਾਰੇ ਬਾਜ਼ਾਰ 9 ਤੋਂ 3 ਵਜੇ ਤੱਕ ਖੁੱਲ੍ਹਣਗੇ-ਡੀ.ਸੀ.

ਸ੍ਰੀ ਮੁਕਤਸਰ ਸਾਹਿਬ, 7 ਮਈ (ਰਣਜੀਤ ਸਿੰਘ ਢਿੱਲੋਂ)-ਵਪਾਰ ਮੰਡਲ ਨਾਲ ਮੀਟਿੰਗ ਕਰਨ ਮਗਰੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਐੱਮ.ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਸੋਮਵਾਰ ਤੋਂ ਸ਼ੱੁਕਰਵਾਰ ਤੱਕ ਸਾਰੇ ਦੁਕਾਨਾਂ 9 ਤੋਂ 3 ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵਾਂਗ ਨਹੀਂ ਮਿਲਦੀ 'ਇਕਾਂਤਵਾਸ ਛੁੱਟੀ'

ਮਲੋਟ, 7 ਮਈ (ਪਾਟਿਲ)-ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਨੇ ਕੋਵਿਡ-19 ਸਬੰਧੀ ਹਦਾਇਤਾਂ ਜਾਰੀ ਕਰਦੇ ਹੋਏ ਸਪੱਸ਼ਟ ਆਦੇਸ਼ ਦਿੱਤੇ ਸਨ ਕਿ ਜੇਕਰ ਪੰਜਾਬ ਸਰਕਾਰ ਦੇ ਕਿਸੇ ਕਰਮਚਾਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆ ਜਾਂਦੀ ਹੈ ਜਾਂ ਉਸ ਦਾ ਰਿਹਾਇਸ਼ ਏਰੀਆ ...

ਪੂਰੀ ਖ਼ਬਰ »

ਘਰੇਲੂ ਔਰਤਾਂ ਨੇ ਵੀ ਤਾਲਾਬੰਦੀ ਦੇ ਵਿਰੋਧ 'ਚ ਆਵਾਜ਼ ਚੁੱਕੀ

ਸ੍ਰੀ ਮੁਕਤਸਰ ਸਾਹਿਬ, 7 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਨੇ ਸੂਬੇ ਵਿਚ ਮਿੰਨੀ ਲਾਕਡਾਊਨ ਲਾਇਆ ਹੋਇਆ ਹੈ, ਪਰ ਜ਼ਿਆਦਾਤਰ ਪੰਜਾਬ ਵਾਸੀਆਂ ਨੂੰ ਇਸ ਬੇਤਰਤੀਬੇ ਲਾਕਡਾਊਨ ਨਾਲ ਨਾਰਾਜ਼ਗੀ ਹੈ | ਛੋਟੇ ਦੁਕਾਨਦਾਰ, ਕਾਰੋਬਾਰੀ ਅਤੇ ਰੇਹੜੀਆਂ ਵਾਲੇ ਬੜੀ ...

ਪੂਰੀ ਖ਼ਬਰ »

ਰੁਕਮਣੀ ਦੇਵੀ ਦੇ ਬੁਢਾਪੇ ਦਾ ਸਹਾਰਾ ਕੋਈ ਨਹੀਂ

ਲੰਬੀ, 7 ਮਈ (ਸ਼ਿਵਰਾਜ ਸਿੰਘ ਬਰਾੜ)-ਹਲਕੇ ਦੇ ਪਿੰਡ ਤੱਪਾਖੇੜਾ ਵਿਚ 70 ਸਾਲਾ ਰੁਕਮਣੀ ਦੇਵੀ ਦਾ ਸਹਾਰਾ ਕੋਈ ਨਹੀਂ, ਜੋ ਬੁਢਾਪੇ ਦੀ ਡੰਗੋਰੀ ਬਣੇ | ਆਪਣੇ ਆਏ ਅਤੇ ਸਭ ਕੁੱਝ ਲੁੱਟ-ਪੁੱਟ ਕੇ ਇਕੱਲਿਆਂ ਬਿਨਾਂ ਛੱਤ ਤੋਂ ਛੱਡ ਗਏ | ਪਿੰਡ ਵਾਸੀਆਂ ਤਰਸ ਕੀਤਾ, ਆਸਰਾ ਦਿੱਤਾ ...

ਪੂਰੀ ਖ਼ਬਰ »

ਕੋਰੋਨਾ ਟੀਕਾਕਰਨ ਕੈਂਪ ਲਗਾਇਆ

ਸ੍ਰੀ ਮੁਕਤਸਰ ਸਾਹਿਬ, 7 ਮਈ (ਰਣਜੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਸਿਵਲ ਸਰਜਨ ਡਾ: ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਾਬਕਾ ਕੌਂਸਲਰ ਰਾਜਬੀਰ ਸਿੰਘ ਬਿੱਟਾ ਗਿੱਲ ਅਤੇ ਮਾਸ ਮੀਡੀਆ ਵਿੰਗ ਦੀ ਸਹਾਇਤਾ ਨਾਲ ਪੁਜਾਰੀਆਂ ਦੀ ...

ਪੂਰੀ ਖ਼ਬਰ »

ਡਰਾਈ ਡੇਅ ਮੌਕੇ ਸਿਹਤ ਵਿਭਾਗ ਵਲੋਂ ਕੀਤੀਆਂ ਗਈਆਂ ਗਤੀਵਿਧੀਆਂ

ਸ੍ਰੀ ਮੁਕਤਸਰ ਸਾਹਿਬ, 7 ਮਈ (ਰਣਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਡਾ: ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਅਤੇ ਡਾ: ਪ੍ਰਭਜੀਤ ਸਿੰਘ, ਡਾ: ਵਿਕਰਮ ਅਸੀਜਾ ਅਤੇ ਸੀਮਾ ਗੋਇਲ ਦੀ ਅਗਵਾਈ ਹੇਠ ਜ਼ਿਲ੍ਹਾ ਹੈਲਥ ਇੰਸਪੈਕਟਰ ਲਾਲ ਚੰਦ ਦੀ ਸੁਪਰਵਿਜ਼ਨ ਅਧੀਨ ਨੈਸ਼ਨਲ ਵੈਕਟਰ ...

ਪੂਰੀ ਖ਼ਬਰ »

ਤੇਜਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਲੰਬੀ ਬਲਾਕ ਦੇ ਪ੍ਰਧਾਨ ਨਿਯੁਕਤ

ਲੰਬੀ, 7 ਮਈ (ਸ਼ਿਵਰਾਜ ਸਿੰਘ ਬਰਾੜ)-ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਦੀ ਅਗਵਾਈ ਵਿਚ ਲੰਬੀ ਵਿਖੇ ਹੋਈ ਮੀਟਿੰਗ ਵਿਚ ਤੇਜਿੰਦਰ ਸਿੰਘ (ਲੱਡੂ ਮਾਨ) ਨੂੰ ਬਲਾਕ ਲੰਬੀ ਦਾ ਸਰਬਸੰਮਤੀ ਨਾਲ ਪ੍ਰਧਾਨ ਬਣਾ ਦਿੱਤਾ ਗਿਆ ਹੈ | ਇਸ ਮੌਕੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX