ਬਟਾਲਾ, 8 ਮਈ (ਕਾਹਲੋਂ)-ਕਰੀਬ ਡੇਢ ਸਾਲ ਪਹਿਲਾਂ ਸਥਾਨਕ ਜਲੰਧਰ ਰੋਡ 'ਤੇ ਹੰਸਲੀ ਪੁਲ ਨਜ਼ਦੀਕ ਪਟਾਕਾ ਫੈਕਟਰੀ ਵਿਚ ਹਾਦਸਾ ਵਾਪਰਿਆ ਸੀ, ਜਿਸ ਵਿਚ ਇਕ ਪਰਿਵਾਰ ਦੇ ਸਾਰੇ ਮਰਦਾਂ, ਮਜ਼ਦੂਰ, ਰਾਹਗੀਰਾਂ ਸਮੇਤ 24 ਮੌਤਾਂ ਹੋਈਆਂ ਸਨ | ਪਟਾਕਾ ਫੈਕਟਰੀ ਵਾਲੀ ਜਗ੍ਹਾ ਹੁਣ ਖਾਲੀ ਪਈ ਹੈ, ਜਿਸ 'ਤੇ ਬੀਤੇ ਦਿਨੀਂ ਪ੍ਰਸ਼ਾਸਨ ਵਲੋਂ ਇਸ ਜਗ੍ਹਾ ਨੂੰ ਸਰਕਾਰੀ ਥਾਂ ਦੱਸਦਿਆਂ ਜੇ.ਸੀ.ਬੀ. ਮਸ਼ੀਨ ਚਲਾਉਣੀ ਸ਼ੁਰੂ ਕਰ ਦਿੱਤੀ ਸੀ, ਜਿਸ ਦਾ ਪਰਿਵਾਰਕ ਮੈਂਬਰਾਂ ਵਲੋਂ ਡਟ ਕੇ ਵਿਰੋਧ ਕੀਤਾ ਗਿਆ | ਇਸ ਵਿਰੋਧ 'ਚ ਬਹੁਤ ਸਾਰੀਆਂ ਔਰਤਾਂ ਹੀ ਸ਼ਾਮਲ ਹਨ, ਜਿਸ ਦੇ ਚਲਦਿਆਂ ਜੇ.ਸੀ.ਬੀ. ਦਾ ਕੰਮ ਰੋਕ ਦਿੱਤਾ ਗਿਆ | ਇਸ ਤੋਂ ਬਾਅਦ ਅੱਜ ਸ਼ਹਿਰ ਦੇ ਕੁਝ ਕਾਂਗਰਸੀ ਆਗੂਆਂ ਵਲੋਂ ਪਟਾਕਾ ਫੈਕਟਰੀ ਦੀ ਜਗ੍ਹਾ 'ਤੇ ਕਾਬਜ਼ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ | ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕੁਝ ਲੋਕਾਂ ਵਲੋਂ ਸਾਡੀ ਜਗ੍ਹਾ 'ਤੇ ਕਬਜ਼ਾ ਕਰ ਕੇ ਸਾਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦ ਕਿ ਬਟਾਲਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਜਗ੍ਹਾ ਸਰਕਾਰੀ ਹੈ | ਇਨ੍ਹਾਂ ਕਾਂਗਰਸੀ ਆਗੂਆਂ ਨੇ ਪਰਿਵਾਰ ਦੀ ਸਮੱਸਿਆ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ | ਕਾਂਗਰਸੀ ਆਗੂ ਪਵਨ ਕੁਮਾਰ ਪੰਮਾ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਕੁਝ ਸ਼ਰਾਰਤੀ ਲੋਕ ਪਟਾਕਾ ਫੈਕਟਰੀ ਵਾਲੀ ਜਗ੍ਹਾ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕੀਤੀ ਗਈ ਹੈ, ਜਿਨ੍ਹਾਂ ਨੇ ਵਿਸ਼ਵਾਸ ਦੁਆਇਆ ਹੈ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ | ਪੀੜਤ ਪਰਿਵਾਰ ਨੇ ਇਸ ਮਾਮਲੇ ਸਬੰਧੀ ਕਿਹਾ ਕਿ ਇਸ ਦੀ ਰਿਪੋਰਟ ਬਣਾ ਕੇ ਮੁੱਖ ਮੰਤਰੀ ਪੰਜਾਬ ਤੇ ਸੂਬਾ ਪ੍ਰਧਾਨ ਕਾਂਗਰਸ ਨੂੰ ਵੀ ਭੇਜਾਂਗੇ | ਕਾਂਗਰਸੀ ਆਗੂਆਂ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ | ਇਸ ਮੌਕੇ ਕੌਸਲਰ ਹਰਿੰਦਰ ਸਿੰਘ, ਮਨਜੀਤ ਸਿੰਘ ਹੰਸਪਾਲ, ਹਰਿੰਦਰ ਸਿੰਘ ਕਲਸੀ ਸਮੇਤ ਹੋਰ ਵੀ ਕਾਂਗਰਸੀ ਮੌਜੂਦ ਸਨ |
ਗੁਰਦਾਸਪੁਰ, 8 ਮਈ (ਅ.ਬ)-ਜ਼ਿਲ੍ਹੇ ਦੀਆਂ ਵੱਖ-ਵੱਖ ਵਪਾਰ ਯੂਨੀਅਨ ਵਲੋਂ ਕੀਤੀ ਅਪੀਲ ਨੰੂ ਮੁੱਖ ਰੱਖਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਮੁਹੰਮਦ ਇਸ਼ਫਾਕ ਵਲੋਂ 1973 ਦੀ ਧਾਰਾ 144 ਸੀ.ਆਰ.ਪੀ.ਸੀ ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ ਜਾਰੀ ਕੀਤੇ ਹੁਕਮਾਂ ਦੇ ਸਬੰਧ ਵਿਚ ...
ਗੁਰਦਾਸਪੁਰ, 8 ਮਈ (ਅ.ਬ.)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ 18-45 ਸਾਲ ਦੇ ਰਜਿਸਟਰਡ ਕੰਸਟਰੱਕਸ਼ਨ ਵਰਕਰ/ਲੇਬਰ ਨੂੰ ਕੋਵਿਡ ਵੈਕਸੀਨ ਲਗਾਉਣ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਜ਼ੂਮ ਮੀਟਿੰਗ ਕੀਤੀ ਗਈ, ਜਿਸ ਵਿਚ ਭੱਠਾ ਮਾਲਕ ਅਤੇ ਪ੍ਰਧਾਨ ਘਰ ...
ਗੁਰਦਾਸਪੁਰ, 8 ਮਈ (ਭਾਗਦੀਪ ਸਿੰਘ ਗੋਰਾਇਆ)-ਪੰਜਾਬ ਭਰ ਅੰਦਰ ਤਾਲਾਬੰਦੀ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਰੋਸ ਮਾਰਚ ਦੇ ਦਿੱਤੇ ਸੱਦੇ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਵਿਖੇ ਦੁਕਾਨਾਂ ਖੋਲ੍ਹਣ ਲਈ ਦੁਕਾਨਕਾਰਾਂ ਦੇ ਸਮਰਥਨ ਵਿਚ ਕਿਸਾਨ, ਮਜ਼ਦੂਰਾਂ ...
ਗੁਰਦਾਸਪੁਰ, 8 ਮਈ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹੇ ਗੁਰਦਾਸਪੁਰ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ | ਅੱਜ ਜ਼ਿਲ੍ਹੇ ਅੰਦਰ 912 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ | ਜਦੋਂ ਕਿ 5 ਮਰੀਜ਼ਾਂ ਦੀ ਹੋਈ ਮੌਤ ਨਾਲ ਮੌਤਾਂ ਦਾ ਕੁੱਲ ਅੰਕੜਾ 555 ਹੋ ...
ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ, ਮਾਮਲਾ ਦਰਜ ਗੁਰਦਾਸਪੁਰ, 8 ਮਈ (ਭਾਗਦੀਪ ਸਿੰਘ ਗੋਰਾਇਆ)-ਥਾਣਾ ਸਿਟੀ ਦੀ ਪੁਲਿਸ ਵਲੋਂ ਇਕ ਵਿਅਕਤੀ ਨੰੂ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਅਜੇ ਰਾਜਨ ਨੇ ਦੱਸਿਆ ਕਿ ...
ਧਾਰੀਵਾਲ, 8 ਮਈ (ਸਵਰਨ ਸਿੰਘ)-ਸਥਾਨਕ ਸ਼ਹਿਰ ਦੀ ਡਾਕਟਰ ਕਾਲੋਨੀ ਦੇ ਇਕ 17 ਸਾਲਾ ਲੜਕੇ ਕੋਲੋਂ ਮੋਪਿਡ 'ਤੇ ਸਵਾਰ ਅਣਪਛਾਤਾ ਨੌਜਵਾਨ ਨਾਟਕੀ ਢੰਗ ਨਾਲ ਮੋਬਾਈਲ ਲੈ ਕੇ ਫ਼ਰ ਹੋ ਗਿਆ | ਇਸ ਸਬੰਧ ਵਿਚ ਸੁਭਾਸ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਡਾਕਟਰ ਕਾਲੋਨੀ ਧਾਰੀਵਾਲ ਨੇ ...
ਧਾਰੀਵਾਲ, 8 ਮਈ (ਜੇਮਸ ਨਾਹਰ/ਰਮੇਸ਼ ਨੰਦਾ)-ਪੀ.ਐਸ.ਈ.ਬੀ. ਆਲ ਕੇਡਰਸ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮੰਗਾਂ ਨੂੰ ਲੈ ਕੇ ਕੱਲ੍ਹ 10 ਮਈ ਨੂੰ ਵੂਲਨ ਮਿੱਲ ਗਰਾਊਾਡ ਧਾਰੀਵਾਲ ਵਿਖੇ ਕੀਤੀ ਜਾਣ ਵਾਲੀ ਅਹਿਮ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ | ਪੀ.ਐਸ.ਈ.ਬੀ. ਆਲ ਕੇਡਰਸ ...
ਵਡਾਲਾ ਬਾਂਗਰ, 8 ਮਈ (ਮਨਪ੍ਰੀਤ ਸਿੰਘ ਘੁੰਮਣ)-ਨਜ਼ਦੀਕੀ ਪਿੰਡ ਸ਼ਾਹਪੁਰ ਅਮਰਗੜ੍ਹ ਵਿਖੇ ਆਂਗਨਵਾੜੀ ਹੈਲਪਰ ਰਜਵੰਤ ਕÏਰ ਦੀ ਕੋਰੋਨਾ ਨਾਲ ਮÏਤ ਹੋ ਜਾਣ ਦੀ ਖ਼ਬਰ ਹੈ | ਇਸ ਸੰਬੰਧੀ ਸਾਬਕਾ ਸਰਪੰਚ ਮੱਖਣ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਦੀ ਨੂੰ ਹ ...
ਘੁਮਾਣ, 8 ਮਈ (ਬੰਮਰਾਹ)-ਨਜ਼ਦੀਕੀ ਪਿੰਡ ਭਗਤੂਪੁਰ ਵਿਖੇ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਆਤਮ ਹੱਤਿਆ ਕਰਨ ਦੀ ਖ਼ਬਰ ਹੈ | ਥਾਣਾ ਘੁਮਾਣ ਦੇ ਐਸ.ਐਚ.ਓ. ਜੋਗਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਸਿਮਰਨਜੀਤ ਸਿੰਘ, ਜੋ ਕਿ ਛੋਟੇ ਹੁੰਦਿਆਂ ਤੋਂ ਹੀ ਆਪਣੇ ਨਾਨਕੇ ...
ਧਾਰੀਵਾਲ, 8 ਮਈ (ਸਵਰਨ ਸਿੰਘ)-ਸਾਬਕਾ ਕੈਬਨਿਟ ਮੰਤਰੀ ਪੰਜਾਬ ਸੁੱਚਾ ਸਿੰਘ ਲੰਗਾਹ ਦੇ ਵੱਡੇ ਬੇਟੇ ਪ੍ਰਕਾਸ਼ ਸਿੰਘ ਲੰਗਾਹ ਦੀ ਐਨ.ਡੀ.ਪੀ.ਐਸ. ਦੇ ਮਾਮਲੇ ਵਿਚ ਜ਼ਮਾਨਤ ਹੋ ਗਈ ਹੈ | ਇਸ ਸਬੰਧ ਵਿਚ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਦੱਸਿਆ ਕਿ ਐਡੀਸ਼ਨਲ ...
ਅੱਚਲ ਸਾਹਿਬ, 8 ਮਈ (ਸੰਦੀਪ ਸਿੰਘ ਸਹੋਤਾ)-ਨਜ਼ਦੀਕੀ ਪਿੰਡ ਰੰਗੜ ਨੰਗਲ ਵਿਖੇ ਇਕ ਵਿਅਕਤੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ | ਥਾਣਾ ਰੰਗੜ ਨੰਗਲ ਦੇ ਏ.ਐਸ.ਆਈ. ਬਾਬੂ ਰਾਮ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਸੁਖਵਿੰਦਰ ਸਿੰਘ ਚੌਕੀਦਾਰ ਪਿੰਡ ਰੰਗੜ ਨੰਗਲ ਨੇ ਜਾਣਕਾਰੀ ...
ਦੀਨਾਨਗਰ, 8 ਮਈ (ਸੰਧੂ/ਸੋਢੀ)-ਕਮਿਊਨਿਟੀ ਹੈਲਥ ਸੈਂਟਰ ਸਿੰਗੋਵਾਲ ਦੀਨਾਨਗਰ ਦੇ ਸਾਹਮਣੇ ਝਾੜੀਆਂ ਵਿਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੰੂ ਝਾੜੀਆਂ ਵਿਚ ਕਿਸੇ ਵਿਅਕਤੀ ਦੀ ਲਾਸ਼ ਪਈ ਹੋਣ ਦੀ ...
ਅੱਚਲ ਸਾਹਿਬ, 8 ਮਈ (ਸੰਦੀਪ ਸਿੰਘ ਸਹੋਤਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਅੱਡਾ ਅੰਮੋਨੰਗਲ ਵਿਖੇ ਜ਼ਿਲ੍ਹਾ ਗੁਰਦਾਸਪੁਰ ਦੇ ਖਜਾਨਚੀ ਹਰਭਜਨ ਸਿੰਘ ਵੈਰੋਨੰਗਲ ਦੀ ਅਗਵਾਈ 'ਚ ਤਾਲਾਬੰਦੀ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਦੁਕਾਨਦਾਰਾਂ ਨੂੰ ...
ਬਟਾਲਾ, 8 ਮਈ (ਕਾਹਲੋਂ)-ਬਟਾਲਾ ਕੋਰਟ ਕੰਪਲੈਕਸ 'ਚ ਗਾਹਕ ਦੇ ਮਾਮਲੇ ਨੂੰ ਲੈ ਕੇ ਵਕੀਲਾਂ ਦਰਮਿਆਨ ਹੋਏ ਝਗੜੇ ਦੇ ਸਬੰਧ ਵਿਚ ਪੁਲਿਸ ਨੇ ਇਕ ਵਕੀਲ ਸਮੇਤ 17 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ | ਥਾਣਾ ਸਿਵਲ ਲਾਇਨ ਦੇ ਏ.ਐਸ.ਆਈ. ਪੰਜਾਬ ਸਿੰਘ ਨੇ ਦੱਸਿਆ ਕਿ ਵਕੀਲ ਦੀਪਕ ...
ਬਟਾਲਾ, 8 ਮਈ (ਕਾਹਲੋਂ)-ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫੈੱਡਰੇਸ਼ਨ ਬਟਾਲਾ ਵਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 298ਵਾਂ ਜਨਮ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਕੋਵਿਡ ਸਬੰਧੀ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ...
ਸ੍ਰੀ ਹਰਿਗੋਬਿੰਦਪੁਰ, 8 ਮਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਵਿਖੇ ਕਿਸਾਨਾਂ, ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖਾਨਪੁਰ ਦੀ ਅਗਵਾਈ ਹੇਠ ਇੱਕਤਰ ਹੋਏ ਕਿਸਾਨਾਂ ਨੇ ਗੁਰਦੁਆਰਾ ਦਮਦਮਾ ਸਾਹਿਬ ਤੋਂ ...
ਤਲਵੰਡੀ ਰਾਮਾਂ, 8 ਮਈ (ਹਰਜਿੰਦਰ ਸਿੰਘ ਖਹਿਰਾ)-ਸੰਯੁਕਤ ਕਿਸਾਨ ਮੋਰਚਾ ਦਿੱਲੀ ਬਾਰਡਰ ਤੋਂ ਆਏ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਅਤੇ ਕਿਸਾਨ ਆਗੂਆਂ ਸਮੇਤ ਤਲਵੰਡੀ ਰਾਮਾਂ ਵਿਚ ...
ਫਤਹਿਗੜ੍ਹ ਚੂੜੀਆਂ, 8 ਮਈ (ਐੱਮ.ਐੱਸ. ਫੁੱਲ)-ਕਸਬਾ ਫਤਹਿਗੜ੍ਹ ਚੂੜੀਆਂ ਵਿਖੇ ਅੱਜ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ 'ਤੇ ਬੀ.ਕੇ.ਯੂ. ਕ੍ਰਾਂਤੀਕਾਰੀ ਪੰਜਾਬ, ਜਮਹੂਰੀ ਕਿਸਾਨ ਯੂਨੀਅਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸਾਂਝੇ ਤੌਰ 'ਤੇ ਬੱਸ ਅੱਡਾ ...
ਫਤਹਿਗੜ੍ਹ ਚੂੜੀਆਂ, 8 ਮਈ (ਐੱਮ.ਐੱਸ. ਫੁੱਲ)-ਕਸਬਾ ਫਤਹਿਗੜ੍ਹ ਚੂੜੀਆਂ ਵਿਖੇ ਅੱਜ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ 'ਤੇ ਬੀ.ਕੇ.ਯੂ. ਕ੍ਰਾਂਤੀਕਾਰੀ ਪੰਜਾਬ, ਜਮਹੂਰੀ ਕਿਸਾਨ ਯੂਨੀਅਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸਾਂਝੇ ਤੌਰ 'ਤੇ ਬੱਸ ਅੱਡਾ ...
ਸ੍ਰੀ ਹਰਿਗੋਬਿੰਦਪੁਰ, 8 ਮਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਵਿਖੇ ਕਿਸਾਨਾਂ, ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖਾਨਪੁਰ ਦੀ ਅਗਵਾਈ ਹੇਠ ਇੱਕਤਰ ਹੋਏ ਕਿਸਾਨਾਂ ਨੇ ਗੁਰਦੁਆਰਾ ਦਮਦਮਾ ਸਾਹਿਬ ਤੋਂ ...
ਧਾਰੀਵਾਲ, 8 ਮਈ (ਸਵਰਨ ਸਿੰਘ)-ਪੈਨਸਨਰਜ਼ ਐਸੋਸੀਏਸ਼ਨ ਪਾਵਰਕਾਮ ਟ੍ਰਾਂਸਮਿਸ਼ਨ ਅਤੇ ਪਾਵਰਕਾਮ ਲਿਮ: ਮੰਡਲ ਯੂਨਿਟ ਧਾਰੀਵਾਲ ਦੀ ਮੀਟਿੰਗ ਬਲਵਿੰਦਰ ਸਿੰਘ ਚੌਧਰਪੁਰ ਦੀ ਪ੍ਰਧਾਨਗੀ ਹੇਠ ਸਬ-ਸਟੇਸ਼ਨ ਧਾਰੀਵਾਲ ਵਿਖ਼ੇ ਹੋਈ | ਮੀਟਿੰਗ ਦੌਰਾਨ ਕੋਰੋਨਾ ਸਬੰਧੀ ਜਾਰੀ ...
ਪੁਰਾਣਾ ਸ਼ਾਲਾ, 8 ਮਈ (ਅਸ਼ੋਕ ਸ਼ਰਮਾ)-ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੰੂ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਸ਼ਨੀਵਾਰ ਤੇ ਐਤਵਾਰ ਨੰੂ ਪੂਰਨ ਤਾਲਾਬੰਦੀ ਲਗਾਈ ਹੋਈ ਹੈ | ਜਿਸ ਤਹਿਤ ਅੱਜ ਸ਼ਨੀਵਾਰ ਵਾਲੇ ਦਿਨ ਕਸਬਾ ਪੁਰਾਣਾ ਸ਼ਾਲਾ ਪੂਰਨ ਤੌਰ 'ਤੇ ਬੰਦ ਰਿਹਾ | ...
ਗੁਰਦਾਸਪੁਰ, 8 ਮਈ (ਭਾਗਦੀਪ ਸਿੰਘ)-ਗੁਰਦਾਸਪੁਰ ਦੇ ਅਹਿਮ ਚੌਂਕ ਡਾਕਖ਼ਾਨਾ ਵਿਚ ਬਣੇ ਜਨਤਕ ਪਖ਼ਾਨਿਆਂ ਦਾ ਸਫ਼ਾਈ ਪੱਖੋਂ ਬੇਹੱਦ ਮਾੜਾ ਹਾਲ ਹੈ | ਇਕ ਪਾਸ ਜਿੱਥੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਰੋਜ਼ਾਨਾ ਕੇਸਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਲਗਾਤਾਰ ...
ਗੁਰਦਾਸਪੁਰ, 8 ਮਈ (ਭਾਗਦੀਪ ਸਿੰਘ)-ਗੁਰਦਾਸਪੁਰ ਦੇ ਅਹਿਮ ਚੌਂਕ ਡਾਕਖ਼ਾਨਾ ਵਿਚ ਬਣੇ ਜਨਤਕ ਪਖ਼ਾਨਿਆਂ ਦਾ ਸਫ਼ਾਈ ਪੱਖੋਂ ਬੇਹੱਦ ਮਾੜਾ ਹਾਲ ਹੈ | ਇਕ ਪਾਸ ਜਿੱਥੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਰੋਜ਼ਾਨਾ ਕੇਸਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਲਗਾਤਾਰ ...
ਫਤਹਿਗੜ੍ਹ ਚੂੜੀਆਂ, 8 ਮਈ (ਧਰਮਿੰਦਰ ਸਿੰਘ ਬਾਠ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਗੁਰਦਾਸਪੁਰ ਵਲੋਂ ਲਖਵਿੰਦਰ ਸਿੰਘ ਮੰਜਿਆਂਵਾਲੀ ਅਤੇ ਦਲਜੀਤ ਸਿੰਘ ਚਿਤੌੜਗੜ੍ਹ ਦੀ ਅਗਵਾਈ ਵਿਚ ਤਾਲਾਬੰਦੀ ਦੇ ...
ਕਾਦੀਆਂ, 8 ਮਈ (ਕੁਲਵਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਭਾਰਤ ਦੇ ਸੱਦੇ ਹੇਠ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੇ ਨਾਂਅ 'ਤੇ ਲਗਾਈ ਤਾਲਾਬੰਦੀ ਦਾ ਵਿਰੋਧ ਕਰਦਿਆਂ ਰੋਸ ਪ੍ਰਦਰਸ਼ਨ ਪ੍ਰੋਗਰਾਮ ਤਹਿਤ ...
ਡਮਟਾਲ, 8 ਮਈ (ਰਾਕੇਸ਼ ਕੁਮਾਰ)-ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ 'ਤੇ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਕਾਰ ਮੀਰਥਲ ਤੋਂ ਪਠਾਨਕੋਟ ਵੱਲ ਆ ਰਹੀ ਸੀ ਅਤੇ ...
ਪਠਾਨਕੋਟ, 8 ਮਈ (ਸੰਧੂ)-ਸਿਹਤ ਵਿਭਾਗ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰੀਬ 9 ਹਜ਼ਾਰ ਕਰਮਚਾਰੀਆਂ ਨੇ ਸੋਸ਼ਣ ਤੋਂ ਤੰਗ ਹੋ ਕੇ ਕੀਤੀ ਗਈ ਹੜਤਾਲ ਅੱਜ ਪੰਜਵੇਂ ਦਿਨ ਵੀ ਜਾਰੀ ਰਹੀ | ਇਸ ਦੌਰਾਨ ਸਿਹਤ ਵਿਭਾਗ ਦਾ ਮੁਕੰਮਲ ਕੰਮ ਬੰਦ ਕੀਤਾ, ਵੈਕਸੀਨੇਸ਼ਨ ...
ਪਠਾਨਕੋਟ 8 ਮਈ (ਸੰਧੂ)-ਵਿਧਾਨ ਸਭਾ ਹਲਕਾ ਪਠਾਨਕੋਟ ਅਧੀਨ ਆਉਂਦੇ ਤਲਵਾੜਾ ਜੱਟਾਂ ਅਤੇ ਲਾਹੜੀ ਬ੍ਰਾਹਮਣਾਂ ਪਿੰਡ ਵਿਖੇ ਪੁਲ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਤੇ ਇਨ੍ਹਾਂ ਪੁਲਾਂ ਦਾ ਨਿਰਮਾਣ ਕੰਮ ਮੁਕੰਮਲ ਹੋਣ ਵਾਲ ਇਲਾਕੇ ਦੇ ਲੋਕਾਂ ਨੂੰ ਵੱਡੀ ...
ਧਾਰਕਲਾਂ, 8 ਮਈ (ਨਰੇਸ਼ ਪਠਾਨੀਆ)-ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕੋਰੋਨਾ ਮਹਾਂਮਾਰੀ ਤੋਂ ਲੋਕਾਂ ਨੰੂ ਬਚਾਉਣ ਅਤੇ ਸੂਬੇ ਵਿਚ ਬਾਹਰੀ ਸੂਬਿਆਂ ਤੋਂ ਆਉਣ ਜਾਣ ਲਈ ਨਵੀਆਂ ਗਾਈਡ ਲਾਈਨ ਜਾਰੀ ਕੀਤੀਆਂ ਗਈਆਂ ਹਨ | ਉਸੇ ਗਾਈਡ ਲਾਈਨ ਦੇ ਅਨੁਸਾਰ ...
ਪਠਾਨਕੋਟ, 8 ਮਈ (ਚੌਹਾਨ)-ਕੋਵਿਡ-19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਸਿਹਤ ਸਹੂਲਤਾਂ ਤੇ ਜੀਵਨ ਦੀਆਂ ਮੁੱਢਲੀਆਂ ਲੋੜਾਂ ਦਾ ਪੂਰਾ ਪ੍ਰਬੰਧ ਕੀਤੇ ਬਿਨਾਂ ਤਾਲਾਬੰਦੀ ਮਸਲੇ ਦਾ ਹੱਲ ਨਹੀਂ ਹੈ ਅਤੇ ਨਾ ਹੀ ਤਾਲਾਬੰਦੀ ਸਫ਼ਲ ਹੋਵੇਗੀ | ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ...
ਡਮਟਾਲ, 8 ਮਈ (ਰਾਕੇਸ਼ ਕੁਮਾਰ)-ਡਮਟਾਲ ਪੁਲਿਸ ਨੇ ਇਕ ਮਹਿਲਾ ਨੰੂ ਭਦਰੋਆ ਦੇ ਇਕ ਘਰ ਵਿਚੋਂ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਜ਼ਿਲ੍ਹਾ ਕਾਂਗੜਾ ਦੇ ਐਸ.ਪੀ. ਵਿਮੁਕਤ ਰੰਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਮਟਾਲ ਪੁਲਿਸ ਨੇ ਅੱਜ ਨਸ਼ਿਆਂ ਦੇ ਖ਼ਿਲਾਫ਼ ਇਕ ...
ਸਰਨਾ, 8 ਮਈ (ਬਲਵੀਰ ਰਾਜ)-ਪੁਲਿਸ ਨੇ ਸਰਨਾ ਨੇੜਿਓਾ 14 ਪੇਟੀਆਂ ਨਜਾਇਜ਼ ਸ਼ਰਾਬ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ | ਫੜੀਆਂ ਗਈਆਂ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਵਿਚ ਦੋ ਪੇਟੀਆਂ ਸ਼ਰਾਬ ਮੈਕਡਾਵਲ ਅਤੇ 12 ਪੇਟੀਆਂ ਥਰੀ ਐਕਸ ਰਮ ਦੀਆਂ ਸਨ | ਫੜੀ ਗਈ ਨਜਾਇਜ਼ ਸ਼ਰਾਬ ਦੇ ...
ਪਠਾਨਕੋਟ, 8 ਮਈ (ਸੰਧੂ)-ਬੀਤੇ ਸਾਲ 2020 ਤੋਂ ਲੈ ਕੇ ਹੁਣ ਤੱਕ ਉਨ੍ਹਾਂ ਸਾਰੇ ਪਰਿਵਾਰਾਂ ਨੂੰ ਘੱਟੋ-ਘੱਟ 20 ਲੱਖ ਰੁਪਏ ਦਾ ਮੁਆਵਜ਼ਾ ਕੇਂਦਰ ਸਰਕਾਰ ਦੇਵੇ ਜਿਨ੍ਹਾਂ ਪਰਿਵਾਰਾਂ ਵਿਚੋਂ ਕਿਸੇ ਵੀ ਵਿਅਕਤੀ ਦੀ ਮੌਤ ਕੋਰੋਨਾ ਨਾਲ ਹੋ ਚੁੱਕੀ ਹੈ, ਕਿਉਂਕਿ ਦੇਸ਼ ਭਰ ਦੇ ਸਾਰੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX