ਲੁਧਿਆਣਾ, 8 ਮਈ (ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਇਕ ਹੁਕਮ ਜਾਰੀ ਕਰਕੇ ਜ਼ਿਲਾ ਲੁਧਿਆਣਾ ਵਿਚ ਕਾਰਖ਼ਾਨਿਆਂ ਦੇ ਮਾਲਕ ਸਨਅਤਕਾਰਾਂ ਤੇ ਸਨਅਤੀ ਕਾਮਿਆਂ ਨੂੰ 10 ਮਈ ਤੱਕ ਬਿਨਾਂ ਕਿਸੇ ਕਰਫ਼ਿਊ ਪਾਸ ਦੇ ਆਉਣ ਤੇ ਜਾਣ ਦੀ ਖੁੱਲ੍ਹ ਦਿੱਤੀ ਗਈ ਗਈ ਹੈ, 10 ਮਈ ਤੋਂ ਬਾਅਦ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਵਲੋਂ ਕਰਫ਼ਿਊ ਪਾਸ ਜਾਰੀ ਕੀਤਾ ਜਾਵੇਗਾ | ਸ੍ਰੀ ਸ਼ਰਮਾ ਨੇ ਕਿਹਾ ਕਿ ਸਨਅਤਕਾਰਾਂ ਤੇ ਸਨਅਤੀ ਕਾਮਿਆਂ ਨੂੰ ਕਰਫ਼ਿਊ ਪਾਸ ਜਾਰੀ ਕਰਨ ਦੀ ਸਾਰੀ ਯੋਜਨਾ ਬਣਨ ਤੱਕ ਕਰਫ਼ਿਊ ਪਾਸ ਤੋਂ ਛੋਟ ਦਿੱਤੀ ਗਈ ਹੈ, ਉਸ ਤੋਂ ਬਾਅਦ ਪਾਸ ਨਾਲ ਹੀ ਸੜਕ 'ਤੇ ਆਵਾਜਾਈ ਹੋ ਸਕੇਗੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿਚ ਕਰਫ਼ਿਊ ਦਾ ਸਮਾਂ ਹੁਣ ਦੁਪਹਿਰ 12 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਗਿਆ ਹੈ | ਜ਼ਿਲ੍ਹਾ ਲੁਧਿਆਣਾ ਵਿਚ ਹਫ਼ਤਾਵਾਰੀ ਕਰਫ਼ਿਊ ਸ਼ੁੱਕਰਵਾਰ ਦੁਪਹਿਰ 12 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹੋਵੇਗਾ | ਸ੍ਰੀ ਸ਼ਰਮਾ ਵਲੋਂ ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਸਾਰੀਆਂ ਦੁਕਾਨਾਂ, ਨਿੱਜੀ ਦਫ਼ਤਰ ਤੇ ਹੋਰ ਥਾਵਾਂ ਨੂੰ ਵੀ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਕਾਰਖਾਨਿਆਂ, ਸਿਹਤ ਸੇਵਾਵਾਂ ਨਾਲ ਸਬੰਧਤ ਅਦਾਰਿਆਂ, ਪੈਟਰੋਲ ਪੰਪ, ਐਲ.ਪੀ.ਜੀ. ਗੈਸ ਸਿਲੰਡਰ, ਕੈਮਿਸਟ ਦੁਕਾਨਾਂ, ਕੋਰੋਨਾ ਟੀਕਾਕਰਨ ਕੈਂਪਾਂ, ਖੇਤੀਬਾੜੀ, ਪੋਲਟਰੀ, ਮੀਟ, ਐਗਰੋ ਫੂਡ, ਮੱਛੀ ਕਾਰੋਬਾਰ ਨੂੰ 24 ਘੰਟੇ ਚਾਲੂ ਰੱਖਣ ਦੀ ਖੁੱਲ ਹੋਵੇਗੀ | ਬੀਤੇ ਦਿਨ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਗਲੀਆਂ ਵਿਚ ਸਬਜ਼ੀ, ਫ਼ਲ ਤੇ ਹੋਰ ਸਾਮਾਨ ਵੇਚਣ ਵਾਲਿਆਂ ਨੂੰ ਵੀ ਆਪਣਾ ਕੋਰੋਨਾ ਟੈਸਟ ਕਰਵਾ ਕੇ ਰਿਪੋਰਟ ਨਾਲ ਰੱਖਣ ਲਈ ਆਖਿਆ ਗਿਆ ਸੀ, ਪਰ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਕਿਸੇ ਵੀ ਅਧਿਕਾਰੀ ਵਲੋਂ ਉਪਰਾਲਾ ਨਹੀਂ ਕੀਤਾ ਗਿਆ | ਗਲੀਆਂ ਵਿਚ ਸਬਜ਼ੀ, ਫ਼ਲ ਤੇ ਹੋਰ ਸਾਮਾਨ ਵੇਚਣ ਬਿਨਾਂ ਕੋਰੋਨਾ ਟੈਸਟ ਕਰਵਾਏ ਘੁੰਮਦੇ ਦੇਖੇ ਗਏ | ਸ੍ਰੀ ਸ਼ਰਮਾ ਨੇ ਜ਼ਿਲ੍ਹਾ ਲੁਧਿਆਣਾ ਦੇ ਵਸਨੀਕਾਂ ਨੂੰ ਸਮਾਜਿਕ ਦੂਰੀ ਬਣਾਉਣ, ਮਾਸਕ ਪਾਉਣ, ਲੋੜ ਅਨੁਸਾਰ ਹੀ ਘਰ ਤੋਂ ਬਾਹਰ ਨਿਕਲਣ ਸਮੇਤ ਸਾਰੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ |
ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਹਫ਼ਤਾਵਾਰੀ ਕਰਫਿਊ ਦੌਰਾਨ ਪੁਲਿਸ ਦੀ ਸਖ਼ਤੀ ਕਾਰਨ ਸ਼ਹਿਰ ਵਿਚ ਬਾਜ਼ਾਰ ਪੂਰੀ ਤਰ੍ਹਾਂ ਨਾਲ ਬੰਦ ਰਹੇ, ਪਰ ਆਵਾਜਾਈ ਆਮ ਦਿਨਾਂ ਵਾਂਗ ਹੀ ਚੱਲਦੀ ਰਹੀ | ਅੱਜ ਸਵੇਰ ਤੋਂ ਹੀ ਪੁਲਿਸ ਵਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ...
ਲੁਧਿਆਣਾ, 8 ਮਈ (ਪੁਨੀਤ ਬਾਵਾ)-ਕੋਰੋਨਾਂ ਦੇ ਬਹਾਨੇ ਲੁਧਿਆਣਾ ਵਿਚ ਮੜ੍ਹੇ ਕਰਫ਼ਿਊ ਤੇ ਹੋਰ ਪਾਬੰਦੀਆਂ ਦੇ ਵਿਰੋਧ ਵਿਚ ਅੱਜ ਜਮਾਲਪੁਰ ਇਲਾਕੇ ਦੇ ਦੁਕਾਨਦਾਰਾਂ ਤੇ ਰੇਹੜੀ-ਫੜੀ ਕਿਰਤੀਆਂ ਵਲੋਂ ਰੋਹ ਭਰਪੂਰ ਮੁਜ਼ਾਹਰਾ ਕਰਕੇ ਕਰਫਿਊ ਅਤੇ ਹੋਰ ਪਾਬੰਦੀਆਂ ਖ਼ਤਮ ...
ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਲਾਕਡਾਊਨ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਥਾਣਾ ਦਰੇਸੀ ਦੀ ਪੁਲਿਸ ਨੇ ਦੌਲਤ ਕਾਲੋਨੀ ਵਿਚ ਸੈਲੂਨ ਖੋਲ੍ਹ ਕੇ ...
ਲੁਧਿਆਣਾ, 8 ਮਈ (ਪੁਨੀਤ ਬਾਵਾ)-ਕਸਟਮ ਵਿਭਾਗ ਲੁਧਿਆਣਾ ਦੀ ਵਿਸ਼ੇਸ਼ ਖੁਫ਼ੀਆ ਤੇ ਜਾਂਚ ਸ਼ਾਖਾ ਵਲੋਂ ਗਲਤ ਤਰੀਕੇ ਨਾਲ ਆਯਾਤ ਕੀਤੇ ਗੲੈ 8 ਕੰਟੇਨਰਾਂ ਨੂੰ ਜ਼ਬਤ ਕੀਤਾ ਗਿਆ ਹੈ | ਕੰਟੇਨਰ ਮੰਗਵਾਉਣ ਵਾਲੇ ਅਯਾਤਕਾਰਾਂ ਨੇ ਗਲਤ ਜਾਣਕਾਰੀ ਦੇ ਕੇ ਕਸਟਮ ਡਿਊਟੀ ਚੋਰੀ ...
ਲੁਧਿਆਣਾ, 8 ਮਈ (ਕਵਿਤਾ ਖੁੱਲਰ)-ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਚੇਅਰਮੈਨ ਰਜਿੰਦਰ ਸਿੰਘ ਬਸੰਤ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ 'ਤੇ ਰੋਕ ਲਗਾਉਣ ਲਈ 15 ਦਿਨ ਦਾ ਪੂਰਨ ਲਾਕਡਾਊਨ ਲਗਾਇਆ ਜਾਵੇ | ਉਨ੍ਹਾਂ ...
ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਆਰਤੀ ਚੌਕ ਨੇੜੇ ਸਥਿਤ ਇਕ ਪਾਨ ਵੇਚਣ ਵਾਲੀ ਦੁਕਾਨ ਦਾ ਸ਼ਟਰ ਤੋੜ ਕੇ ਉੱਥੇ ਪਿਆ ਹਜ਼ਾਰਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰ ਲਿਆ ਗਿਆ | ਜਾਣਕਾਰੀ ਦਿੰਦਿਆਂ ਪਿ੍ੰਸ ਪਾਨ ਸ਼ਾਪ ਦੇ ਮਾਲਕ ਵਿਸ਼ਵਜੀਤ ਕੁਮਾਰ ਨੇ ਦੱਸਿਆ ...
ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਖਤਰਨਾਕ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਪਰਮਦੀਪ ...
* ਚੰਗੀ ਤਰ੍ਹਾਂ ਪਕਾ ਕੇ ਖਾਣ ਨਾਲ ਮੀਟ ਤੇ ਆਂਡੇ ਤੋਂ ਬਰਡ ਫਲੂ ਫੈਲਣ ਦਾ ਕੋਈ ਵੀ ਖ਼ਤਰਾ ਨਹੀਂ ਰਹਿੰਦਾ
ਲੁਧਿਆਣਾ, 8 ਮਈ (ਪੁਨੀਤ ਬਾਵਾ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਨ ਸਟਾਪ ਹੈਲਥ ਸੈਂਟਰ ਦੇ ਸਹਾਇਕ ਪ੍ਰੋਫ਼ੈਸਰ ਡਾ: ...
ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਤਲੁਜ ਦਰਿਆ 'ਚ ਡੁੱਬਣ ਕਾਰਨ 15 ਸਾਲ ਦੇ ਲੜਕੇ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸ਼ਨਾਖਤ ਸੋਨੂ ਵਜੋਂ ਕੀਤੀ ਗਈ ਹੈ | ਜਾਂਚ ਕਰ ਰਹੇ ਅਧਿਕਾਰੀ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਸੋਨੂੰ ਤਲਵੰਡੀ ...
ਹੰਬੜਾਂ, 8 ਮਈ (ਹਰਵਿੰਦਰ ਸਿੰਘ ਮੱਕੜ)-ਪੰਜਾਬ ਸਰਕਾਰ ਵਲੋਂ ਕੋਰੋਨਾ ਦੀ ਆੜ੍ਹ 'ਚ ਲਗਾਏ ਗਏ ਲਾਕਡਾਊਨ ਖ਼ਿਲਾਫ਼ ਜਨਤਕ ਜੱਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਟੈਕਨੀਕਲ ਸਰਵਸਿਜ਼ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵਲੋਂ ਹੰਬੜਾਂ ਦੇ ਮੇਨ ਚੌਂਕ ਵਿਖੇ ...
ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਿਹਰਬਾਨ ਦੀ ਪੁਲਿਸ ਨੇ ਨਾਬਾਲਗ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੀੜ੍ਹਤ ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਅਤੇ ਇਸ ਸਬੰਧੀ ਪਿੰਡ ...
ਲੁਧਿਆਣਾ, 8 ਮਈ (ਸਲੇਮਪੁਰੀ)-ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਤਰ੍ਹਾਂ ਲੁਧਿਆਣਾ ਵਿਚ ਵੀ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ, ਜਿਸ ਕਰਕੇ ਲੋਕਾਂ ਵਿਚ ਇਸ ਵਾਇਰਸ ਨੂੰ ਲੈ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿਚ ਜੇਰੇ ...
ਲੁਧਿਆਣਾ, 8 ਮਈ (ਸਲੇਮਪੁਰੀ)-ਸ਼ਿਮਲਾਪੁਰੀ ਸਥਿਤ ਸਿਹਤ ਕੇਂਦਰ ਵਿਚ ਜਿਥੇ ਟੀਕਾਕਰਨ ਕੇਂਦਰ ਸਥਾਪਿਤ ਕੀਤਾ ਗਿਆ ਹੈ ਦੇ, ਮੁਲਾਜ਼ਮਾਂ ਵਲੋਂ ਅੱਜ ਹੜਤਾਲ ਕਰਕੇ ਟੀਕਾਕਰਨ ਦਾ ਕੰਮ ਬੰਦ ਰੱਖਿਆ ਗਿਆ | ਮੁਲਾਜ਼ਮਾਂ ਨੇ ਦੱਸਿਆ ਕਿ ਇਲਾਕੇ ਦੇ ਇਕ ਸਾਬਕਾ ਕੌਂਸਲਰ ਵਲੋਂ ...
ਲੁਧਿਆਣਾ, 8 ਮਈ (ਪੁਨੀਤ ਬਾਵਾ)-ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਐਕਸ਼ਨ ਪਲਾਨ ਫ਼ਾਰ ਏਵੀਏਸ਼ਨ ਇੰਫਿਊਜ਼ ਮੁਤਾਬਕ ਸੂਬਾ ਸਿੰਘ ਪੋਲਟਰੀ ਫਾਰਮ ਕਿਲਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਬਰਡ ਫਲੂ ਦਾ ਪਾਜ਼ੀਟਿਵ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ...
ਲੁਧਿਆਣਾ, 8 ਮਈ (ਕਵਿਤਾ ਖੁੱਲਰ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਕਨਵੀਨਰ ਬਲਦੇਵ ਬਾਵਾ, ਪੰਜਾਬ ਪ੍ਰਧਾਨ ਬਾਵਾ ਰਵਿੰਦਰ ਨੰਦੀ ਅਤੇ ਸਰਪ੍ਰਸਤ ਮਨਜੀਤ ਸਿੰਘ ਸੀੜਾ ਨੇ ਦੱਸਿਆਂ ਕਿ ...
ਲੁਧਿਆਣਾ, 8 ਮਈ (ਪੁਨੀਤ ਬਾਵਾ)-ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਵਲੋਂ ਆਪਣੇ ਗ੍ਰਹਿ ਵਿਖੇ ਲੁਧਿਆਣਾ ਸ਼ਹਿਰ ਦੇ 6 ਵਿਧਾਨ ਸਭਾ ਹਲਕਿਆਂ ਦੇ ਆਗੂਆਂ ਦੇ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਗਈਆਂ | ਜਿਸ ਵਿਚ ...
ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਕੌਮੀ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੇ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਪਵਿੱਤਰਪਾਲ ਸਿੰਘ ਜਵੰਦਾ ਨੂੰ ਵਿਧਾਨ ਸਭਾ ਹਲਕਾ ਗਿੱਲ-2 ਤੋਂ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ...
ਲੁਧਿਆਣਾ, 8 ਮਈ (ਸਲੇਮਪੁਰੀ)-ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਕੋਰੋਨਾ ਤੋਂ ਅਗਾਉਂ ਬਚਾਅ ਲਈ ਟੀਕਾਕਰਨ ਕੇਂਦਰਾਂ ਅਤੇ ਵੈਕਸੀਨ ਦੀ ਕਿਸਮ ਦੀ ਵੰਡ ਕੀਤੀ ਗਈ ਹੈ | ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਪੁਨੀਤ ਜੁਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੱਲ੍ਹ 9 ਮਈ, ਦਿਨ ...
ਆਲਮਗੀਰ, 8 ਮਈ (ਜਰਨੈਲ ਸਿੰਘ ਪੱਟੀ)-ਕੋਰੋਨਾ ਮਹਾਂਮਾਰੀ ਦੀ ਭਿਆਨਕ ਸਥਿੱਤੀ ਨੂੰ ਮੁੱਖ ਰੱਖਦੇ ਹੋਏ ਪੁਲਿਸ ਮੁਲਾਜ਼ਮਾਂ ਵਲੋਂ ਇਲਾਕੇ ਵਿਚ ਬਿਨ੍ਹਾਂ ਮਾਸਕ ਘੁੰਮਣ ਵਾਲਿਆ ਦੇ ਕੋਰੋਨਾਂ ਟੈਸਟ ਕਰਵਾਏ | ਜੀ.ਐਨ.ਈ. ਕਾਲਜ ਦੇ ਗੇਟ ਤੇ ਡੀ.ਐਮ.ਸੀ. ਹਸਪਤਾਲ ਬਰਾਂਚ (ਅਰਬਨ) ...
ਹੰਬੜਾਂ, 8 ਮਈ (ਹਰਵਿੰਦਰ ਸਿੰਘ ਮੱਕੜ)-ਕੋਰੋਨਾ ਦੇ ਦੁਬਾਰਾ ਵੱਧਦੇ ਪ੍ਰਕੋਪ ਨੂੰ ਦੇਖਦਿਆਂ ਡਾ. ਮਨਦੀਪ ਕੌੌਰ ਸਿੱਧੂ ਐਸ.ਐਮ.ਓ. ਸਿਧਵਾਂ ਬੇਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਢਲਾ ਸਿਹਤ ਕੇਂਦਰ ਹੰਬੜਾਂ ਵੱਲੋਂ ਸੀ.ਐੱਚ.ਓ. ਨਵਜੋਤ ਕੌਰ ਤੇ ਸੀ.ਐਚ.ਓ. ਗੁਰਮਿੰਦਰ ਕੌਰ ...
ਲੁਧਿਆਣਾ, 8 ਮਈ (ਅਮਰੀਕ ਸਿੰਘ ਬੱਤਰਾ)-ਸਮਾਰਟ ਸਿਟੀ ਯੋਜਨਾ ਤਹਿਤ ਨਗਰ ਨਿਗਮ ਪ੍ਰਸ਼ਾਸਨ ਵਲੋਂ ਵਿਛਾਈ ਜਾ ਰਹੀ ਸਟੋਰਮ ਸੀਵਰ ਲਾਈਨ ਦਾ ਕੰਮ ਕਰ ਰਹੇ ਠੇਕੇਦਾਰ ਦੇ ਸਟਾਫ ਵਲੋਂ ਲਾਪ੍ਰਵਾਹੀ ਨਾਲ ਚਲਾਈ ਜਾ ਰਹੀ ਜੇ.ਸੀ.ਬੀ. ਮਸ਼ੀਨ ਜ਼ਮੀਨ ਹੇਠ ਵਿਛਾਈਆਂ ਬੀ. ਐਸ. ਐਨ. ਐਲ. ...
ਆਲਮਗੀਰ, 8 ਮਈ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਬਣਾਏ ਆਰਜੀ ਕੋਵਿੱਡ ਵਾਰਡ ਵਿਚ ਹੁੱਣ ਤੱਕ 40 ਤੋਂ ਵਧੇਰੇ ਕੋਰੋਨਾਂ ਰੋਗੀਆਂ ਨੇ ਆਕਸੀਜਨ ਦੇ ਲੰਗਰਾਂ ਦਾ ਲਾਭ ...
ਲੁਧਿਆਣਾ, 8 ਮਈ (ਕਵਿਤਾ ਖੱੁਲਰ)-ਵਿਧਾਨ ਸਭਾ ਹਲਕਾ ਪੂਰਬੀ ਲੁਧਿਆਣਾ ਤੋਂ ਸੀਨੀਅਰ ਕਾਂਗਰਸੀ ਆਗੂ ਦਲਜੀਤ ਸਿੰਘ ਭੋਲਾ ਗਰੇਵਾਲ ਦੇ ਦਫ਼ਤਰ ਵਿਖੇ ਅੱਜ ਅਜਾਦ ਯੂਥ ਕਲੱਬ ਦੇ ਪ੍ਰਧਾਨ ਦੀਪੂ ਮਹਿਰਾ ਅਤੇ ਮੈਂਬਰਾਂ ਨਾਲ ਅਹਿਮ ਮੀਟਿੰਗ ਹੋਈ | ਮੀਟਿੰਗ ਦੌਰਾਨ ਸ. ਭੋਲਾ ...
ਲੁਧਿਆਣਾ, 8 ਮਈ (ਸਲੇਮਪੁਰੀ)-ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਪਰਮਦੀਪ ਸਿੰਘ ਵਾਲੀਆ ਨੇ ਕਿਹਾ ਕਿ ਪਿਛਲੇ ਦਿਨੀਂ ਸੂਬਾ ਸਿੰਘ ਪੋਲਟਰੀ ਫਾਰਮ ਪਿੰਡ ਕਿਲਾ ਰਾਏਪੁਰ (ਲੁਧਿਆਣਾ) ਵਿਖੇ ਬਰਡ ਫਲੂ ਭਾਵ ਏਵੀਅਨ ਇਨਫਲੂਏਾਜਾ (ਐਚ 5 ਐਨ 8) ਬਿਮਾਰੀ ਦੇ ਸੈਂਪਲ ...
ਲੁਧਿਆਣਾ, 8 ਮਈ (ਅਮਰੀਕ ਸਿੰਘ ਬੱਤਰਾ)-ਸ਼ਹਿਰਵਾਸੀਆਂ ਵੱਲ ਬਕਾਇਆ ਪਾਣੀ, ਸੀਵਰੇਜ਼, ਡਿਸਪੋਜ਼ਲ ਚਾਰਜ਼ਿਜ ਦੇ 125 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਨਿਜੀ ਕੰਪਨੀ (ਆਊਟਸੋਰਸ) ਤੈਨਾਤ ਕਰਨ ਲਈ ਫਰਵਰੀ 2021 'ਚ ਮੰਗੇ ਟੈਂਡਰ ਸਿਰੇ ਨਹੀਂ ਚੜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX