ਬਾਬਾ ਬਕਾਲਾ ਸਾਹਿਬ, 8 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਅੱਜ ਇਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੀਆਂ ਵੱਖ-ਵੱਖ ਜਥੇੇਬੰਦੀਆਂ, ਜਿਨ੍ਹਾਂ ਵਿਚ ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਬੀ.ਕੇ.ਯੂ. ਰਾਜੇਵਾਲ, ਇੰਡੀਅਨ ਫਾਰਮਰਜ਼ ਐਸੋਸੀਏਸ਼ਨ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਆਦਿ ਸ਼ਾਮਿਲ ਹਨ, ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਲੋਕਾਂ ਦੇ ਕਾਰੋਬਾਰ ਬੰਦ ਕਰਕੇ ਲੋਕਾਂ ਨੂੰ ਘਰਾਂ ਅੰਦਰ ਬੰਦ ਕਰਨ ਦੀ ਸਾਜ਼ਿਸ਼ ਵਿਰੁੱਧ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ | ਇਸ ਸਮੇਂ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਇਕ ਸਧਾਰਨ ਬੀਮਾਰੀ ਹੈ ਤੇ ਇਸ ਨਾਲ ਪੁਖਤਾ ਸਿਹਤ ਪ੍ਰਬੰਧਾਂ ਨਾਲ ਸੌਖਿਆਂ ਹੀ ਨਜਿੱਠਿਆ ਜਾ ਸਕਦਾ ਹੈ ਤੇ ਪਿਛਲੇ ਇਕ ਸਾਲ ਦੇ ਤਜਰਬੇ ਦੇ ਅਧਾਰ ਤੇ ਮਾਹਿਰਾਂ ਦੀ ਆਮ ਰਾਏ ਹੈ ਕਿ ਲਾਕਡਾਊਨ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੈ | ਕਿਸਾਨ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੇਸ਼ ਅੰਦਰ ਦੇਸੀ/ਵਿਦੇਸ਼ੀ ਕਾਰਪੋਰੇਟ ਘਰਾਣਿਆਂ ਵਿਰੁੱਧ ਇਕ ਮਹਾਨ ਕਿਸਾਨ ਘੋਲ ਚੱਲ ਰਿਹਾ ਹੈ ਜੋ ਦੇਸ਼ ਦੇ ਲੋਕਾਂ ਲਈ ਜ਼ਿੰਦਗੀ ਮੌਤ ਦਾ ਸੁਆਲ ਹੈ | ਕਾਰਪੋਰੇਟ ਇਸ ਘੋਲ ਤੋਂ ਬੁਖਲਾਏ ਹੋਏ ਹਨ ਤੇ ਸਰਕਾਰ ਤੇ ਇਸ ਘੋਲ ਨੂੰ ਖ਼ਤਮ ਕਰਵਾਉਣ ਲਈ ਦਬਾਅ ਬਣਾ ਰਹੇ ਹਨ | ਉਨ੍ਹਾਂ ਕਿਹਾ ਕਿ ਸਾਨੂੰ ਹੁਣ ਉੱਨਾ ਚਿਰ ਕੋਰੋਨਾ ਬੀਮਾਰੀ ਨਾਲ ਜੂਝਣਾ ਹੀ ਪੈਣਾ ਹੈ ਜਿੰਨਾ ਚਿਰ ਇਸ ਬੀਮਾਰੀ ਦਾ ਕੋਈ ਕਾਰਗਰ ਇਲਾਜ ਪ੍ਰਬੰਧ ਵਿਕਸਤ ਨਹੀਂ ਹੋ ਜਾਂਦਾ | ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਲਈ ਸਰਕਾਰਾਂ ਜ਼ਿੰਮੇਵਾਰ ਹਨ ਕਿਉਂਕਿ ਸਰਕਾਰ ਆਕਸੀਜਨ ਤੇ ਸਹੀ ਸਿਹਤ ਸਹੂਲਤਾਂ ਪੈਦਾ ਕਰਨ ਵਿਚ ਨਕਾਮ ਰਹੀ ਹੈ | ਇਸ ਮੌਕੇ ਪ੍ਰਕਾਸ਼ ਸਿੰਘ ਥੋਥੀਆਂ, ਰਵਿੰਦਰ ਸਿੰਘ ਛੱਜਲਵੱਡੀ, ਦਲਬੀਰ ਸਿੰਘ ਛੱਜਲਵੱਡੀ, ਦਲਬੀਰ ਸਿੰਘ ਬੇਦਾਦਪੁਰ, ਰਾਜਵਿੰਦਰ ਸਿੰਘ ਗੋਲਡਨ, ਤਰਸੇਮ ਸਿੰਘ ਠੱਠੀਆਂ, ਕੁਲਵੰਤ ਸਿੰਘ ਭਲਾਈਪੁਰ, ਕਸ਼ਮੀਰ ਸਿੰਘ ਗਗੜੇਵਾਲ, ਜਸਬੀਰ ਸਿੰਘ ਭਲਾਈਪੁਰ, ਹਰਜੀਪ੍ਰੀਤ ਸਿੰਘ ਕੰਗ, ਗੁਰਨਾਮ ਸਿੰਘ ਦਾਊਦ, ਹਰਪ੍ਰੀਤ ਸਿੰਘ ਬੁਟਾਰੀ, ਹਰਪ੍ਰੀਤ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ, ਜਰਮਨਜੀਤ ਸਿੰਘ, ਮਮਤਾ ਸ਼ਰਮਾ, ਬਲਵਿੰਦਰ ਸਿੰਘ ਤਿਮੋਵਾਲ, ਬੀਬੀ ਕਸ਼ਮੀਰ ਕੌਰ ਚੀਮਾਂਬਾਠ, ਕਮਲ ਸ਼ਰਮਾ ਮੱਦ ਆਦਿ ਹਾਜ਼ਰ ਸਨ |
ਚੌਕ ਮਹਿਤਾ, 8 ਮਈ (ਜਗਦੀਸ਼ ਸਿੰਘ ਬਮਰਾਹ) - ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਪਿਛਲੇ ਪੰਜ ਮਹੀਨਿਆਂ ਤੋਂ ਜਿਥੇ ਦਿੱਲੀ ਸਰਹੱਦਾਂ 'ਤੇ ਲਗਾਤਾਰ ਧਰਨੇ ਜਾਰੀ ਹਨ, ਓਥੇ ਪੰਜਾਬ ਵਿਚ ਵੀ ਕਿਸਾਨ ...
ਅਜਨਾਲਾ, 8 ਮਈ (ਗੁਰਪ੍ਰੀਤ ਸਿੰਘ ਢਿੱਲੋਂ, ਐੱਸ. ਪ੍ਰਸ਼ੋਤਮ)- ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ...
ਬਾਬਾ ਬਕਾਲਾ ਸਾਹਿਬ, 8 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਮੋਦੀ ਆਪਣੀਆਂ ਕਾਲੀਆਂ ਯਾਦਾਂ ਬਣਾਉਣ ਲਈ, ਦਿੱਲੀ ਵਿਖੇ ਪਾਰਲੀਮੈਂਟ ਹਾਊਸ ਬਣਾਉਣ ਲਈ ਅਰਬਾਂ ਰੁਪਏ ਖਰਚ ਰਿਹਾ ਹੈ ਅਤੇ ਗੁਜਰਾਤ ਵਿਚ ਦੁਨੀਆਂ ਦਾ ਸਭ ਤੋਂ ਵੱਡਾ ਸਟੇਡੀਅਮ ਆਪਣੇ ਨਾਂਅ 'ਤੇ ਬਣਾਇਆ ਹੈ ਤਾਂ ...
ਜੰਡਿਆਲਾ ਗੁਰੂ - ਹਸਮੁੱਖ ਤੇ ਮਿੱਠਬੋਲੜੇ ਸੁਭਾਅ ਦੇ ਮਾਲਕ ਕਾਮਰੇਡ ਜਸਵੰਤ ਸਿੰਘ ਜੰਡਿਆਲਾ ਦਾ ਜਨਮ ਸੰੰਨ 1945 ਨੂੰ ਪਿਤਾ ਸ. ਹਰਨਾਮ ਸਿੰਘ ਦੇ ਘਰ ਅਤੇ ਮਾਤਾ ਨੰਦ ਕੌਰ ਦੀ ਕੁਖੋਂ ਪਾਕਿਸਤਾਨ ਦੇ ਪਿੰਡ ਰੋਡੇਵਾਲਾ ਵਿਖੇ ਹੋਇਆ | ਪਾਕਿਸਤਾਨ ਦੀ ਵੰਡ ਤੋਂ ਬਾਅਦ ਆਪ ...
ਮਜੀਠਾ, 8 ਮਈ (ਮਨਿੰਦਰ ਸਿੰਘ ਸੋਖੀ) - ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਲੋਂ ਅੱਜ 8 ਮਈ ਨੂੰ ਸੂਬੇ ਭਰ 'ਚ ਹਫਤਾਵਾਰੀ ਤਾਲਾਬੰਦੀ ਤੋੜ ਕੇ ਦੁਕਾਨਾਂ ਖੁਲਵਾਉਣ ਦਾ ਸੱਦਾ ਦਿੱਤਾ ਗਿਆ, ਜਿਸ ਦੇ ਤਹਿਤ ਸੰਯੁਕਤ ਕਿਸਾਨ ਮੋਰਚੇ ਅਧੀਨ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ...
ਗੁਰਨੇਕ ਸਿੰਘ ਪੰਨੂ 7690000096 ਖਾਸਾ-ਜੀ. ਟੀ. ਰੋਡ ਅਟਾਰੀ ਤੋਂ ਅੰਮਿ੍ਤਸਰ ਅੰਤਰਰਾਸ਼ਟਰੀ ਮਾਰਗ ਤੋਂ ਲਿੰਕ ਰੋਡ ਖਾਸਾ ਤੋਂ ਭਕਨਾ 'ਤੇ ਸਥਿਤ ਪਿੰਡ ਭਕਨਾ ਕਲਾਂ ਜੋ ਕਿ ਬਾਰਡਰ ਬੈਲਟ ਦੇ ਅਧੀਨ ਆਉਂਦਾ ਹੈ | ਇਹ ਪਿੰਡ ਬਾਬਾ ਸੋਹਣ ਸਿੰਘ ਭਕਨਾ ਦਾ ਜੱਦੀ ਪਿੰਡ ਹੈ ਜਿਨ੍ਹਾਂ ...
ਅਜਨਾਲਾ, 8 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਕੋਆਪਰੇਟਿਵ ਸੁਸਾਇਟੀ ਸਕੱਤਰ ਯੂਨੀਅਨ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਸੁਖਦੇਵ ਸਿੰਘ ਸੇਖਭੱਟੀ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਧਰਮਪਤਨੀ ਗੁਰਮੀਤ ਕੌਰ ਦਾ ਦਿਹਾਂਤ ਹੋ ਗਿਆ | ਉਨ੍ਹਾਂ ਦੇ ਦਿਹਾਂਤ ...
ਲੋਪੋਕੇ, 8 ਮਈ (ਗੁਰਵਿੰਦਰ ਸਿੰਘ ਕਲਸੀ) - ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਭਾਵ ਕਾਰਨ ਸਰਕਾਰ ਵਲੋਂ ਸਨਿਚਰਵਾਰ ਅਤੇ ਐਤਵਾਰ ਨੂੰ ਕੀਤੀ ਗਈ ਤਾਲਾਬੰਦੀ ਦੇ ਬਾਵਜੂਦ ਸੰਯੁਕਤ ਕਿਸਾਨ ਮੋਰਚੇ ਵਲੋ ਅੱਜ ਦੁਕਾਨਾਂ ਖੁਲਵਾਉਣ ਦੇ ਦਿੱਤੇ ਗਏ ਸੱਦੇ 'ਤੇ ਜ਼ਿਲ੍ਹਾ ...
ਅਜਨਾਲਾ, 8 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਕੀਤੀ ਹਫ਼ਤਾਵਰੀ ਤਾਲਾਬੰਦੀ ਦੌਰਾਨ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਪ੍ਰੇਰਿਤ ਕਰਨ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪੁਲਿਸ ...
ਚੱਬਾ, 8 ਮਈ (ਜੱਸਾ ਅਨਜਾਣ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕਿਸਾਨ ਸੰਘਰਸ਼ ਕਮੇਟੀ, ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਤੇ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਇਲਾਕੇ ਦੇ ਪਿੰਡ ਜਿਨ੍ਹਾਂ ਵਿਚ ਵਰਪਾਲ, ਚੱਬਾ, ਵਣਚੜ੍ਹੀ, ਬੁੱਤ, ਮਹਿਮਾ ...
ਅੰਮਿ੍ਤਸਰ, 8 ਮਈ (ਸੁਰਿੰਦਰ ਕੋਛੜ)- ਕਰਮਚਾਰੀ ਡਿਪਾਜ਼ਿਟ ਲਿੰਕਡ ਬੀਮਾ ਯੋਜਨਾ (ਈ. ਡੀ. ਐਲ. ਆਈ.), 1976 'ਚ ਸੋਧ ਕਰਦਿਆਂ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਅਤੇ ਭਾਰਤ ਦੇ ਗਜ਼ਟ ਨੰਬਰ 241 ਮਿਤੀ 29 ਅਪ੍ਰੈਲ 2021 ਦੇ ਆਦੇਸ਼ ਅਨੁਸਾਰ ਇਸ ਯੋਜਨਾ ਦਾ ਨਾਂਅ ਸੰਖੇਪ ਰੂਪ 'ਚ ਕਰਮਚਾਰੀ ...
ਛੇਹਰਟਾ, 8 ਮਈ (ਵਡਾਲੀ)- ਵਿਧਾਨ ਸਭਾ ਹਲਕਾ ਪੱਛਮੀ ਅੰਮਿ੍ਤਸਰ ਤੋ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਡਾ ਦਲਬੀਰ ਸਿੰਘ ਵੇਰਕਾ ਨੇ ਛੇਹਰਟਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀ ਲਾਪਰਵਾਹੀ ...
ਚੌਕ ਮਹਿਤਾ, 8 ਮਈ (ਧਰਮਿੰਦਰ ਸਿੰਘ ਭੰਮਰ੍ਹਾ) - ਥਾਣਾ ਮਹਿਤਾ ਦੇ ਐਸ.ਐਚ.ਓ. ਇੰਸਪੈਕਟਰ ਮਨਜਿੰਦਰ ਸਿੰਘ ਦੇ ਯਤਨ ਸਦਕਾ ਚੌਕੀ ਇੰਚਾਰਜ਼ ਬੁੱਟਰ ਦੇ ਏ.ਐਸ.ਆਈ. ਪ੍ਰਸ਼ੋਤਮ ਲਾਲ ਸਮੇਤ ਪੁਲਿਸ ਪਾਰਟੀ ਨਾਕੇ ਦੌਰਾਨ ਚੋਰੀ ਦੇ ਤਿੰਨ ਮੋਟਰਸਾਇਕਲ ਬਰਾਮਦ ਕੀਤੇ ਹਨ | ਫੜੇ ਗਏ ...
ਅੰਮਿ੍ਤਸਰ , 8 ਮਈ (ਰੇਸ਼ਮ ਸਿੰਘ)- ਚੀਫ ਖਾਲਸਾ ਦੀਵਾਨ ਦੇ ਸਾਬਕਾ ਮੀਤ ਪ੍ਰਧਾਨ ਸਵ: ਇੰਦਰਪ੍ਰੀਤ ਸਿੰਘ ਚੱਢਾ ਦੀ ਜ਼ਮੀਨ-ਜਾਇਦਾਦ ਧੋਖੇ ਨਾਲ ਹੜੱਪਣ ਦੇ ਮਾਮਲੇ 'ਚ ਪੁਲਿਸ ਵਲੋਂ ਮਰ ਚੁੱਕੇ ਸੁਰਜੀਤ ਸਿੰਘ ਸਮੇਤ ਤਿੰਨ ਕਾਰੋਬਾਰੀਆਂ ਖਿਲਾਫ ਧੋਖਾਧੜੀ ਦੇ ਦੋਸ਼ਾਂ ਦੀ ...
ਅੰਮਿ੍ਤਸਰ , 8 ਮਈ (ਰੇਸ਼ਮ ਸਿੰਘ)- ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਪੰਜਾਬ ਦੇ ਨਵ ਨਿਯੁਕਤ ਚੀਫ਼ ਇੰਜੀਨੀਅਰ ਤੇਜਪਾਲ ਸਿੰਘ ਨੇ ਜਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਦੇ ਗ੍ਰਹਿ ਵਿਖੇ ਪੁੱਜੇ ਅਤੇ ...
ਗੱਗੋਮਾਹਲ, 8 ਮਈ (ਬਲਵਿੰਦਰ ਸਿੰਘ ਸੰਧੂ)- ਭਿਆਨਕ ਮਹਾਂਮਾਰੀ ਕੋਰੋਨਾ ਦੀ ਮਾਰ ਹੇਠ ਪੰਜਾਬ ਭਰ ਵਿਚ ਛੋਟੇ ਦੁਕਾਨਦਾਰਾਂ, ਰੇਹੜੀ ਫੜੀ ਵਾਲਿਆਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕਿ ਪੰਜਾਬ ਸਰਕਾਰ ਹਸਪਤਾਲਾਂ ਅੰਦਰ ਸਿਹਤ ਸਹੂਲਤਾਂ ਨੂੰ ਦਰੁਸਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX