ਰਾਜਪੁਰਾ, 8 ਮਈ (ਰਣਜੀਤ ਸਿੰਘ)-ਸਥਾਨਿਕ ਸ਼ਹਿਰ 'ਚ ਮੈਡੀਸਨ ਦੀਆਂ ਦੁਕਾਨਾਂ ਡਾਕਟਰਾਂ ਦੇ ਕਲੀਨਿਕ ਅਤੇ ਚੋਰ ਮੋਰੀ ਰਾਹੀਂ ਸ਼ਰਾਬ ਦੇ ਠੇਕੇ ਖੁੱਲੇ੍ਹ ਰਹੇ ਪਰ ਗਰੀਬ ਦੀ ਕਿਸਮਤ ਵਾਂਗ ਬਜ਼ਾਰ ਪੂਰੀ ਤਰ੍ਹਾਂ ਨਾਲ ਬੰਦ ਵਿਖਾਈ ਦਿੱਤੇ | ਦੁਕਾਨਾਂ ਮੂਹਰੇ ਦੁਕਾਨਦਾਰ ਗ੍ਰਾਹਕਾਂ ਦਾ ਇੰਤਜ਼ਾਰ ਕਰਦੇ ਵੇਖੇ ਗਏ ਜਦ ਕਿ ਸ਼ਹਿਰ 'ਚ ਆਵਾਜਾਈ ਵੀ ਆਮ ਵਾਂਗ ਵਿਖਾਈ ਦਿੱਤੀ | ਸ਼ਰਾਬ ਦੇ ਖੁੱਲੇ੍ਹ ਠੇਕਿਆਂ ਨੂੰ ਲੈ ਕੇ ਸ਼ਹਿਰ ਵਾਸੀਆਂ ਅੰਦਰ ਗ਼ੁੱਸੇ ਦਾ ਲਾਵਾ ਸੱਤਵੇਂ ਆਸਮਾਨ ਤੇ ਵਿਖਾਈ ਦਿੱਤਾ | ਸਰਕਾਰ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਵੀ ਲੋਕਾਂ ਨੇ ਖੂਬ ਭੜਾਸ ਕੱਢੀ ਅਤੇ ਕਿਹਾ ਕਿ ਸ਼ਰਾਬ ਦੇ ਠੇਕਿਆਂ ਤੇ ਸ਼ਰੇਆਮ ਡੁਗਡੁਗੀ ਪੁਲਿਸ ਦੇ ਥਾਪੜੇ ਨਾਲ ਵੱਜ ਰਹੀ ਹੈ | ਵਪਾਰ ਮੰਡਲ ਦਾ ਕਹਿਣਾ ਹੈ ਕਿ ਸੋਮਵਾਰ ਤੋਂ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰੀ ਝੰਡੀ ਦਿੱਤੀ ਗਈ ਹੈ | ਜਾਣਕਾਰੀ ਮੁਤਾਬਿਕ ਦਿਨੋਂ ਦਿਨ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਅਤੇ ਪੰਜਾਬ ਸਰਕਾਰ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਮਿੰਨੀ ਲਾਕਡਾਊਨ ਲਾਇਆ ਹੋਇਆ ਹੈ | ਇਨ੍ਹਾਂ ਦੋਵੇਂ ਦਿਨਾਂ 'ਚ ਹਰ ਤਰ੍ਹਾਂ ਦੀ ਦੁਕਾਨ ਬੰਦ ਕਰਨ ਦਾ ਹੁਕਮ ਹੈ ਪਰ ਮੈਡੀਕਲ ਲਾਇਨ ਨੂੰ ਇਸ ਹੁਕਮ ਤੋਂ ਛੋਟ ਹੈ | ਸ਼ਹਿਰ 'ਚ ਵੇਖਣ ਨੂੰ ਮਿਲਿਆ ਕਿ ਕਰੀਬ-ਕਰੀਬ ਹਰ ਠੇਕੇ ਤੋਂ ਚੋਰ ਮੋਰੀ ਰਾਹੀਂ ਸ਼ਰੇਆਮ ਸ਼ਰਾਬ ਵਿਕਦੀ ਰਹੀ | ਇਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੀ ਕੀ ਮਜਬੂਰੀ ਹੈ ਉਹ ਤਾਂ ਅਫ਼ਸਰ ਹੀ ਜਾਣਦੇ ਹਨ ਪਰ ਲੋਕਾਂ ਦੇ ਅੰਦਰ ਇਸ ਗੱਲ ਨੰੂ ਲੈ ਕੇ ਗ਼ੁੱਸੇ ਦਾ ਜਵਾਲਾ ਮੁਖੀ ਭੜਕਿਆ ਵਿਖਾਈ ਦਿੱਤਾ | ਇੱਥੋਂ ਦੇ ਟਾਹਲੀ ਵਾਲਾ ਚੌਕ ਤੇ ਪੁਲਿਸ ਦਾ ਕੋਈ ਵੀ ਮੁਲਾਜ਼ਮ ਵਿਖਾਈ ਨਹੀਂ ਦਿੱਤਾ ਅਤੇ ਠੇਕੇ ਤੋਂ ਸ਼ਰਾਬ ਵਿਕਦੀ ਜ਼ਰੂਰ ਵਿਖਾਈ ਦਿੱਤੀ | ਇੱਥੇ ਮੌਜੂਦ ਕਈ ਦੁਕਾਨਦਾਰਾਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ਤੇ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਮਾੜਾ ਜਿਹਾ ਸ਼ਟਰ ਚੁੱਕ ਲਵੇ ਤਾਂ ਪੁਲਿਸ ਪ੍ਰਸ਼ਾਸਨ ਦਬੜਸੱਟ ਆ ਧਮਕਦਾ ਹੈ ਪਰ ਹੁਣ ਸ਼ਰਾਬ ਦੇ ਠੇਕਿਆਂ ਤੋਂ ਸ਼ਰੇਆਮ ਚੋਰ ਮੋਰੀਆਂ ਰਾਹੀਂ ਸ਼ਰਾਬ ਵਿਕ ਰਹੀ ਹੈ ਹੁਣ ਪੁਲਿਸ ਦੀ ਡਿਊਟੀ ਕਿਸ ਚੌਂਕ 'ਚ ਲੱਗ ਗਈ ਹੈ | ਵਪਾਰ ਮੰਡਲ ਦੇ ਚੇਅਰਮੈਨ ਨਰਿੰਦਰ ਸੋਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ | ਇਸ ਨਾਲ ਦੁਕਾਨਦਾਰਾਂ ਦੀਆਂ ਅੱਖਾਂ 'ਚ ਚਮਕ ਵਿਖਾਈ ਦਿੱਤੀ |
ਨਾਭਾ, 8 ਮਈ (ਕਰਮਜੀਤ ਸਿੰਘ)-ਪੰਜਾਬ ਅੰਦਰ ਦਿਨੋਂ-ਦਿਨ ਵਧ ਰਹੇ ਕੋਰੋਨਾ ਮਹਾਂਮਾਰੀ ਦੇ ਕੇਸਾਂ ਨੂੰ ਵੇਖਦਿਆਂ ਪੰਜਾਬ ਸਰਕਾਰ ਵਲੋਂ ਸਿਰਫ਼ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੋਲ੍ਹਣ ਦੇ ਹੀ ਹੁਕਮ ਜਾਰੀ ਕੀਤੇ ਗਏ ਹਨ ਤੇ ਸੂਬਾ ਸਰਕਾਰ ਦੇ ਵਲੋਂ ਸ਼ਨੀਵਾਰ-ਐਤਵਾਰ ਨੂੰ ...
ਪਟਿਆਲਾ, 8 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਸੂਬੇ ਦੀਆਂ 16 ਸ਼ਰਾਬ ਫ਼ੈਕਟਰੀਆਂ (ਡਿਸਟਿਲਰੀਆਂ) ਤੇ ਆਬਕਾਰੀ ਤੇ ਕਰ ਵਿਭਾਗ ਵਲੋਂ ਬਣਾਈਆਂ ਗਈਆਂ ਵੱਖੋ-ਵੱਖਰੀਆਂ ਟੀਮਾਂ ਨੇ ਇਕੱਠੇ ਪੜਤਾਲ ਕੀਤੀ | ਪਿਛਲੇ ਦੋ ਦਿਨਾਂ ਤੋਂ ਹਰ ਸ਼ਰਾਬ ਫ਼ੈਕਟਰੀ (ਡਿਸਟਿਲਰੀ) ਦੀ ...
ਭਾਦਸੋਂ, 8 ਮਈ (ਪ੍ਰਦੀਪ ਦੰਦਰਾਲਾ)-ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸੂਬੇ ਅੰਦਰ ਸ਼ਨੀਵਾਰ 'ਤੇ ਐਤਵਾਰ ਦਾ ਲਾਕਡਾਊਨ ਲਗਾਇਆ ਗਿਆ, ਪਰ ਕਿਸਾਨ ਜਥੇਬੰਦੀਆਂ ਵਲੋਂ ਦੁਕਾਨਦਾਰਾਂ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਖੋਲ੍ਹਣ ਦੀ ...
ਸਮਾਣਾ, 8 ਮਈ (ਹਰਵਿੰਦਰ ਸਿੰਘ ਟੋਨੀ)-ਸਥਾਨਕ ਸ਼ਹਿਰ 'ਚ ਕੋਰੋਨਾ ਮਹਾਂਮਾਰੀ ਪ੍ਰਕੋਪ ਦੇ ਚੱਲਦਿਆਂ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ | ਜਿਸ ਕਾਰਨ ਸ਼ਹਿਰ 'ਚ ਸਹਿਮ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਕਾਫੀ ਗਿਣਤੀ ਲੋਕ ...
ਘੱਗਾ, 8 ਮਈ (ਵਿਕਰਮਜੀਤ ਸਿੰਘ ਬਾਜਵਾ)-ਕਿਸਾਨ ਯੂਨੀਅਨਾਂ ਵਲੋਂ ਦਿੱਤੇ ਗਏ 8 ਤਰੀਕ ਨੂੰ ਬਾਜ਼ਾਰ ਖੋਲ੍ਹਣ ਦੇ ਸੱਦੇ ਨੂੰ ਲੈ ਕੇ ਅੱਜ ਸਥਾਨਕ ਬਾਜ਼ਾਰ 'ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਧਰਨਾ ਲਾਇਆ ਗਿਆ ਤੇ ਬਾਜ਼ਾਰ ਦੀਆਂ ਦੁਕਾਨਾਂ ਖਲੋਣ ਲਈ ਦੁਕਾਨਦਾਰਾਂ ...
ਪਟਿਆਲਾ, 8 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਕੋਵਿਡ-19 ਮਹਾਂਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਦੇ ਅਨੁਕੂਲ ਆਪਣੇ ਪੁਰਾਣੇ ਹੁਕਮਾਂ ਦੀ ਥਾਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿੱਤ ਨੇ ਹੁਣ ...
ਸਮਾਣਾ, 8 ਮਈ (ਹਰਵਿੰਦਰ ਸਿੰਘ ਟੋਨੀ)-ਥਾਣਾ ਸ਼ਹਿਰੀ 'ਚ ਤੈਨਾਤ ਮੁੱਖ ਸਿਪਾਹੀ ਪਰਦੀਪ ਸਿੰਘ ਦੀ ਅਚਾਨਕ ਸਿਹਤ ਵਿਗੜ ਜਾਣ ਦੇ ਹਸਪਤਾਲ ਦਾਖਲ ਕਰਵਾਇਆ ਗਿਆ | ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੱਸਿਆ ਕਿ ਮੁੱਖ ਸਿਪਾਹੀ ਪ੍ਰਦੀਪ ਸਿੰਘ ਦੇ ਬਿਮਾਰ ਹੋਣ ...
ਸਮਾਣਾ, 8 ਮਈ (ਹਰਵਿੰਦਰ ਸਿੰਘ ਟੋਨੀ)-ਸਿਟੀ ਪੁਲਿਸ ਨੇ ਇਕ ਦੜਾ-ਸਟਾ ਦੇ ਏਜੰਟ ਨੂੰ 2010 ਰੁਪਏ ਸਣੇ ਕਾਬੂ ਕਰਕੇ ਉਸ ਦੇ ਖ਼ਿਲਾਫ਼ ਗੈਬਿਲੰਗ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ | ਸਿਟੀ ਪੁਲਿਸ ਦੇ ਐਸ.ਐਚ.ਓ. ਸਾਹਿਬ ਸਿੰਘ ਨੇ ਦੱਸਿਆ ਕਿ ਹੈਡ ਕਾਂਸਟੇਬਲ ...
ਪਟਿਆਲਾ, 8 ਮਈ (ਅਮਰਬੀਰ ਸਿੰਘ ਆਹਲੂਵਾਲੀਆ/ਧਰਮਿੰਦਰ ਸਿੰਘ ਸਿੱਧੂ)-ਸੂਬਾ ਸਰਕਾਰ ਵਲੋਂ ਕੋਰੋਨਾ ਤੋਂ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਸਮਾਂਬੱਧ ਤਾਲਾਬੰਦੀ ਦੇ ਨਾਲ-ਨਾਲ ਕਰਫ਼ਿਊ ਦਾ ਐਲਾਨ ਕੀਤਾ ਗਿਆ ਹੈ | ਤਾਲਾਬੰਦੀ ਦੀਆਂ ਨਿਰਧਾਰਿਤ ਸ਼ਰਤਾਂ ਨਾਲ ਇਤਫ਼ਾਕ ਨਾ ...
ਨਾਭਾ, 8 ਮਈ (ਕਰਮਜੀਤ ਸਿੰਘ)-ਪੰਜਾਬ ਅੰਦਰ ਦਿਨੋਂ-ਦਿਨ ਵਧ ਰਹੇ ਕੋਰੋਨਾ ਮਹਾਂਮਾਰੀ ਦੇ ਕੇਸਾਂ ਨੂੰ ਵੇਖਦਿਆਂ ਪੰਜਾਬ ਸਰਕਾਰ ਵਲੋਂ ਸਿਰਫ਼ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੋਲ੍ਹਣ ਦੇ ਹੀ ਹੁਕਮ ਜਾਰੀ ਕੀਤੇ ਗਏ ਹਨ ਤੇ ਸੂਬਾ ਸਰਕਾਰ ਦੇ ਵਲੋਂ ਸ਼ਨੀਵਾਰ-ਐਤਵਾਰ ਨੂੰ ...
ਸਮਾਣਾ, 8 ਮਈ (ਹਰਵਿੰਦਰ ਸਿੰਘ ਟੋਨੀ)-ਨੇੜਲੇ ਪਿੰਡ ਧਨੇਠਾ ਵਿਖੇ ਹੋਈ ਲੜਾਈ ਦੌਰਾਨ ਇਕ ਧਿਰ ਦੇ ਵਿਅਕਤੀ ਜੋ ਆਪਣੇ ਪੁੱਤਰ ਨੂੰ ਬਚਾਉਣ ਲਈ ਗਿਆ ਸੀ ਦਾ ਦੂਜੀ ਧਿਰ ਦੇ ਵਿਅਕਤੀਆਂ ਵਲੋਂ ਸਿਰ ਪਾੜ ਦਿੱਤਾ ਗਿਆ ਤੇ ਉਸ ਦੇ ਪੁੱਤਰ ਦੇ ਵੀ ਸੱਟਾਂ ਮਾਰੀਆਂ | ਸਿਵਲ ਹਸਪਤਾਲ 'ਚ ...
ਰਾਜਪੁਰਾ, 8 ਮਈ (ਜੀ.ਪੀ. ਸਿੰਘ)-ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਰਾਜਪੁਰਾ-ਪਟਿਆਲਾ ਸ਼ਾਹ ਮਾਰਗ ਤੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 9 ਹਜਾਰ ਨਸ਼ੀਲੀਆਂ (ਪਾਬੰਦੀਸ਼ੁਦਾ) ਗੋਲੀਆਂ ਸਣੇ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਖੇੜੀ ਗੰਡਿਆਂ ...
ਸਮਾਣਾ, 8 ਮਈ (ਹਰਵਿੰਦਰ ਸਿੰਘ ਟੋਨੀ)-ਪੁਲਿਸ ਵਲੋਂ ਪਿੰਡ ਡੇਰਾ ਰਾਜਲਾ ਦੇ ਰਹਿਣ ਵਾਲੇ 19 ਸਾਲਾ ਲੜਕੇ ਮਨਜੀਤ ਉਰਫ ਇੰਦਰਜੀਤ ਸਿੰਘ ਪੁੱਤਰ ਰਾਮ ਸੀਆ ਵਾਸੀ ਡੇਰਾ ਰਾਜਲਾ ਜੋ ਬੀਤੇ ਮਹੀਨੇ ਦੀ 23 ਤਰੀਕ ਨੂੰ ਪਿੰਡ ਅਰਾਈਮਾਜਰਾ ਦੀ ਰਹਿਣ ਵਾਲੀ 17 ਸਾਲਾ ਨਾਬਾਲਗ ਲੜਕੀ ...
ਪਟਿਆਲਾ, 8 ਮਈ (ਧਰਮਿੰਦਰ ਸਿੰਘ ਸਿੱਧੂ)-ਵਿਕਰਮਜੀਤ ਦੁੱਗਲ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਵਲੋਂ ਕੇਂਦਰੀ ਜੇਲ੍ਹ ਪਟਿਆਲਾ ਦੇ ਕੇਸ 'ਚ ਗਿ੍ਫ਼ਤਾਰ ਹੋਏ ਇੰਦਰਜੀਤ ਸਿੰਘ ਧਿਆਨਾ ਨੂੰ ਪਨਾਹ ਦੇਣ ਵਾਲਾ ਗੁਰਮੀਤ ਸਿੰਘ ਵਾਸੀ ...
ਪਟਿਆਲਾ, 8 ਮਈ (ਧਰਮਿੰਦਰ ਸਿੰਘ ਸਿੱਧੂ)-ਥਾਣਾ ਤਿ੍ਪੜੀ ਦੀ ਪੁਲਿਸ ਕੋਲ ਬਿਕਰਮਜੀਤ ਸਿੰਘ ਵਾਸੀ ਬਟਾਲਾ ਨੇ ਦੱਸਿਆ ਕਿ ਬਿਕਰਮ ਸਿੰਘ ਵਾਸੀ ਬਡੂੰਗਰ ਨੇ ਉਸ ਦੇ ਪੈਨ ਕਾਰਡ ਅਤੇ ਅਧਾਰ ਕਾਰਡ ਨੂੰ ਆਨਲਾਈਨ ਚੁੱਕ ਕੇ ਉਸ ਵਿਚ ਫੇਰਬਦਲ ਕਰਕੇ ਉਸ ਉੱਪਰ ਆਪਣਾ ਪਤਾ ਤੇ ਫ਼ੋਟੋ ...
ਪਟਿਆਲਾ, 8 ਮਈ (ਧਰਮਿੰਦਰ ਸਿੰਘ ਸਿੱਧੂ)-ਰਾਜ ਕੁਮਾਰ ਵਾਸੀ ਪਿੰਡ ਰਵਾਸ ਬ੍ਰਾਹਮਣਾਂ ਨੇ ਥਾਣਾ ਕੋਤਵਾਲੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ 4 ਮਈ ਨੂੰ ਸ਼ਾਮ 3 ਵਜੇ ਨੂੰ ਆਪਣਾ ਮੋਟਰ ਸਾਈਕਲ ਸਨੌਰੀ ਅੱਡੇ ਵਿਖੇ ਜਿੰਦਲ ਕਰਾਕਰੀ ਦੇ ਸਾਹਮਣੇ ਖੜਾ ਕੀਤਾ ਸੀ ਜਿਸ ...
ਗੁਹਲਾ ਚੀਕਾ, 8 ਮਈ (ਓ.ਪੀ. ਸੈਣੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਰਿਲਾਇੰਸ ਪੈਟਰੋਲ ਪੰਪ 'ਤੇ ਅੱਜ ਕੀਤੀ ਗਈ ਹੜਤਾਲ 145ਵੇਂ ਦਿਨ 'ਚ ਦਾਖਲ ਹੋ ਗਈ | ਅੱਜ ਦੇ ਧਰਨੇ 'ਚ ਲੈਂਡਰ ਪੀਰਜਾਦਾ ਅਤੇ ਕੱਚੀ ਪਾਸੌਲ ਦੇ ਕਿਸਾਨਾਂ ਨੇ ਆਪਣੀ ਹਾਜ਼ਰੀ ਭਰੀ | ਅੱਜ ਦੇ ਧਰਨੇ ...
ਪਟਿਆਲਾ, 8 ਮਈ (ਧਰਮਿੰਦਰ ਸਿੰਘ ਸਿੱਧੂ)-ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜ਼ਿਲੇ੍ਹ 'ਚ ਪ੍ਰਾਪਤ 4644 ਦੇ ਕਰੀਬ ਰਿਪੋਰਟਾਂ 'ਚੋਂ 592 ਕੋਵਿਡ ਪਾਜੀਟਿਵ ਪਾਏ ਗਏ ਹਨ | ਜ਼ਿਲੇ੍ਹ 'ਚ 13 ਹੋਰ ਕੋਵਿਡ ਪਾਜੀਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 883 ਹੋ ਗਈ ...
ਡਕਾਲਾ, 8 ਮਈ (ਪਰਗਟ ਸਿੰਘ ਬਲਬੇੜਾ)-ਹਲਕਾ ਸਨੌਰ ਦੇ ਪਿੰਡ ਕੱਕੇਪੁਰ ਦੀ ਪੰਚਾਇਤ ਵਲੋਂ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਪਿੰਡ ਦੀ ਫਿਰਨੀ ਦੇ ਨਾਲ ਨਾਲ ਗਰਿੱਲ ਅਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ | ਇਸ ਮੌਕੇ ਸੀਨੀਅਰ ਕਾਂਗਰਸੀ ...
ਪਟਿਆਲਾ, 8 ਮਈ (ਧਰਮਿੰਦਰ ਸਿੰਘ ਸਿੱਧੂ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੱਲ੍ਹ ਸ਼ਾਮ ਇਕ ਗੱਡੀ ਚਾਲਕ ਵਲੋਂ ਯੂਨੀਵਰਸਿਟੀ ਵਿਚ ਵਾਰ-ਵਾਰ ਗੇੜੇ ਕੱਢਣ ਦੇ ਮਾਮਲੇ ਨੂੰ ਲੈ ਕੇ ਅੱਜ ਸਟੂਡੈਂਟ ਜਥੇਬੰਦੀ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ...
ਪਟਿਆਲਾ, 8 ਮਈ (ਧਰਮਿੰਦਰ ਸਿੰਘ ਸਿੱਧੂ)-ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜ਼ਿਲੇ੍ਹ 'ਚ ਪ੍ਰਾਪਤ 4644 ਦੇ ਕਰੀਬ ਰਿਪੋਰਟਾਂ 'ਚੋਂ 592 ਕੋਵਿਡ ਪਾਜੀਟਿਵ ਪਾਏ ਗਏ ਹਨ | ਜ਼ਿਲੇ੍ਹ 'ਚ 13 ਹੋਰ ਕੋਵਿਡ ਪਾਜੀਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 883 ਹੋ ਗਈ ...
ਪਟਿਆਲਾ, 8 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਵਲੋਂ ਯੂਨੀਵਰਸਿਟੀ ਦੇ ਕੁਲਪਤੀ ਅਤੇ ਰਾਜਪਾਲ ਪੰਜਾਬ ਵੀ.ਪੀ. ਸਿੰਘ ਬਦਨੌਰ ਨਾਲ ਚੰਡੀਗੜ੍ਹ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਉਪ-ਕੁਲਪਤੀ ਵਜੋਂ ਆਪਣਾ ਅਹੁਦਾ ...
ਸਮਾਣਾ, 8 ਮਈ (ਪ੍ਰੀਤਮ ਸਿੰਘ ਨਾਗੀ)-ਅੱਜ ਵੱਖ-ਵੱਖ ਕਿਸਾਨ ਯੂਨੀਅਨ ਵਲੋਂ ਦੁਕਾਨਾਂ ਖੋਲ੍ਹਣ ਦੀ ਅਪੀਲ ਸਥਾਨਕ ਪ੍ਰਸ਼ਾਸਨ ਵਲੋਂ ਕੀਤੀ ਸਖ਼ਤੀ ਕਾਰਨ ਬਿਲਕੁਲ ਹੀ ਬੇਅਸਰ ਰਹੀ, ਦੁਕਾਨਾਂ ਬੰਦ ਰਹੀਆਂ | ਜਦੋਂ ਸਥਾਨਕ ਪੁਲਿਸ ਅਧਿਕਾਰੀ ਸਬਜ਼ੀ 'ਤੇ ਫਰੂਟ ਦੀਆਂ ...
ਨਾਭਾ, 8 ਮਈ (ਕਰਮਜੀਤ ਸਿੰਘ)-ਸ਼ਹਿਰ 'ਚ ਮਾਰੂਤੀ ਦੇ ਸ਼ੋਅਰੂਮ ਹੀਰਾ ਆਟੋਜ਼ ਦੇ ਸੀ.ਈ.ਓ. ਗੌਰਵ ਗਾਬਾ ਵਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਕ ਨਵਾਂ ਉਦਮ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਉਨ੍ਹਾਂ ਦੀ ਕੰਪਨੀ ਹੀਰਾ ਆਟੋਜ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX