ਤਾਜਾ ਖ਼ਬਰਾਂ


ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਪੰਜਾਬ ਦੇ ਸਾਰੇ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇ ਪੁਰਸਕਾਰ ਦਾ ਐਲਾਨ
. . .  3 minutes ago
ਚੰਡੀਗੜ੍ਹ, 5 ਅਗਸਤ - ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ
ਦੇਰ ਰਾਤ ਬੀਜਾ ਨੇੜੇ ਭਿਆਨਕ ਸੜਕ ਹਾਦਸੇ 'ਚ ਇਕ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ
. . .  48 minutes ago
ਬੀਜਾ,5 ਅਗਸਤ (ਅਵਤਾਰ ਸਿੰਘ ਜੰਟੀ ਮਾਨ ) - ਬੀਜਾ ਵਿਖੇ ਦੇਰ ਰਾਤ ਖੰਨਾ ਸਾਈਡ ਤੋਂ ਲੁਧਿਆਣਾ ...
ਭਾਰਤੀ ਪੁਰਸ਼ ਹਾਕੀ ਟੀਮ ਨੂੰ ਮੁੱਖ ਮੰਤਰੀ ਸਮੇਤ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਵਧਾਈਆਂ
. . .  55 minutes ago
ਨਵੀਂ ਦਿੱਲੀ, 5 ਅਗਸਤ - ਉਲੰਪਿਕ 'ਚ ਭਾਰਤ ਦੀ ਇਤਿਹਾਸਕ ਜਿੱਤ ਤੋਂ ਬਾਅਦ...
ਭਾਰਤ ਨੇ ਰਚਿਆ ਇਤਿਹਾਸ 41 ਸਾਲ ਬਾਅਦ ਉਲੰਪਿਕ 'ਚ ਜਿੱਤਿਆ ਤਗਮਾ
. . .  about 1 hour ago
ਭਾਰਤ ਨੇ ਰਚਿਆ ਇਤਿਹਾਸ 41 ਸਾਲ...
ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਖਿਡਾਰੀ ਸ਼ਮਸ਼ੇਰ ਸਿੰਘ ਦੇ ਪਿੰਡ ਅਟਾਰੀ ਨੇੜੇ ਵਾਹਗਾ ਬਾਰਡਰ 'ਚ ਖ਼ੁਸ਼ੀਆਂ ਦਾ ਮਾਹੌਲ
. . .  about 1 hour ago
ਅਜੀਤ ਬਿਊਰੋ, 5 ਅਗਸਤ - ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਖਿਡਾਰੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਨੇ ਇਕ ਹੋਰ ਕਾਂਸੀ ਤਗਮਾ ਕੀਤਾ ਆਪਣੇ ਨਾਂਅ ,ਜਰਮਨੀ ਨੂੰ 5-4 ਨਾਲ ਹਰਾਇਆ
. . .  about 1 hour ago
ਟੋਕੀਓ,5 ਅਗਸਤ - ਭਾਰਤ ਨੇ ਇਕ ਹੋਰ ਤਗਮਾ ਕੀਤਾ ਆਪਣੇ ਨਾਂਅ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦੇ ਚੌਥੇ ਗੇੜ 'ਚ ਜਰਮਨੀ ਨੇ ਕੀਤਾ ਚੌਥਾ ਗੋਲ
. . .  about 1 hour ago
ਟੋਕੀਓ,5 ਅਗਸਤ - ਮੈਚ ਦੇ ਚੌਥੇ ਗੇੜ 'ਚ ਜਰਮਨੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਚੌਥਾ ਗੇੜ ਹੋਇਆ ਸ਼ੁਰੂ
. . .  about 2 hours ago
ਟੋਕੀਓ,5 ਅਗਸਤ - ਮੈਚ ਦਾ ਚੌਥਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦਾ ਤੀਜਾ ਗੇੜ ਹੋਇਆ ਖ਼ਤਮ
. . .  about 2 hours ago
ਟੋਕੀਓ,5 ਅਗਸਤ - ਮੈਚ ਦਾ ਤੀਜਾ ਗੇੜ ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਭਾਰਤ ਜਰਮਨੀ ਤੋਂ 5-3 ਨਾਲ ਅੱਗੇ,ਸਿਮਰਨਜੀਤ ਨੇ ਕੀਤਾ 5ਵਾਂ ਗੋਲ
. . .  about 2 hours ago
ਟੋਕੀਓ,5 ਅਗਸਤ - ਭਾਰਤ ਜਰਮਨੀ ਤੋਂ 5-3 ਨਾਲ ਅੱਗੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਟੀਮ ਦੇ ਰੁਪਿੰਦਰਪਾਲ ਸਿੰਘ ਨੇ ਕੀਤਾ ਚੌਥਾ ਗੋਲ
. . .  about 2 hours ago
ਟੋਕੀਓ,5 ਅਗਸਤ - ਭਾਰਤ ਟੀਮ ਦੇ ਰੁਪਿੰਦਰਪਾਲ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦਾ ਤੀਜਾ ਗੇੜ ਹੋਇਆ ਸ਼ੁਰੂ
. . .  about 2 hours ago
ਟੋਕੀਓ,5 ਅਗਸਤ - ਮੈਚ ਦਾ ਤੀਜਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਦੂਜੇ ਗੇੜ ਦੇ ਅੰਤ ਤੱਕ ਭਾਰਤ ਤੇ ਜਰਮਨੀ 3-3 ਦੀ ਬਰਾਬਰੀ 'ਤੇ
. . .  about 2 hours ago
ਟੋਕੀਓ,5 ਅਗਸਤ - ਮੈਚ ਦੇ ਦੂਜੇ ਗੇੜ ਦੇ ਅੰਤ ਤੱਕ ਭਾਰਤ ਤੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤੀ ਟੀਮ ਦੇ ਹਰਮਨਪ੍ਰੀਤ ਸਿੰਘ ਨੇ ਕੀਤਾ ਤੀਜਾ ਗੋਲ
. . .  about 2 hours ago
ਟੋਕੀਓ,5 ਅਗਸਤ - ਭਾਰਤੀ ਟੀਮ ਦੇ ਹਰਮਨਪ੍ਰੀਤ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤੀ ਟੀਮ ਦੇ ਹਾਰਦਿਕ ਸਿੰਘ ਨੇ ਕੀਤਾ ਦੂਜਾ ਗੋਲ।
. . .  about 2 hours ago
ਟੋਕੀਓ,5 ਅਗਸਤ - ਭਾਰਤੀ ਟੀਮ ਦੇ ਹਾਰਦਿਕ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਜਰਮਨੀ ਭਾਰਤ ਤੋਂ 3-1 ਨਾਲ ਅੱਗੇ
. . .  about 3 hours ago
ਟੋਕੀਓ,5 ਅਗਸਤ - ਜਰਮਨੀ ਭਾਰਤ ਤੋਂ ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਤੇ ਜਰਮਨੀ 1-1 ਦੀ ਬਰਾਬਰੀ 'ਤੇ
. . .  about 3 hours ago
ਟੋਕੀਓ,5 ਅਗਸਤ - ਭਾਰਤ ਤੇ ਜਰਮਨੀ 1-1 ਦੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਭਾਰਤ ਦੇ ਸਿਮਰਨਜੀਤ ਨੇ ਕੀਤਾ ਪਹਿਲਾ ਗੋਲ
. . .  about 3 hours ago
ਟੋਕੀਓ,5 ਅਗਸਤ - ਭਾਰਤ ਦੇ ਸਿਮਰਨਜੀਤ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਮੈਚ ਦਾ ਦੂਜਾ ਗੇੜ ਹੋਇਆ ਸ਼ੁਰੂ
. . .  about 3 hours ago
ਟੋਕੀਓ,5 ਅਗਸਤ - ਮੈਚ ਦਾ ਦੂਜਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਪਹਿਲੇ ਗੇੜ ਦੇ ਅੰਤ ਤੱਕ ਜਰਮਨੀ ਭਾਰਤ ਤੋਂ 1-0 ਨਾਲ ਅੱਗੇ
. . .  about 3 hours ago
ਟੋਕੀਓ,5 ਅਗਸਤ - ਪਹਿਲੇ ਗੇੜ ਦੇ ਅੰਤ ਤੱਕ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਤੇ ਜਰਮਨੀ ਵਿਚਕਾਰ ਮੈਚ ਹੋਇਆ ਸ਼ੁਰੂ
. . .  about 3 hours ago
ਟੋਕੀਓ,5 ਅਗਸਤ - ਭਾਰਤ ਤੇ ਜਰਮਨੀ ਵਿਚਕਾਰ ਮੈਚ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਅੱਜ 7 ਵਜੇ ਕਾਂਸੀ ਤਗਮੇ ਲਈ ਭਾਰਤ ਤੇ ਜਰਮਨੀ ਵਿਚਕਾਰ ਹੋਵੇਗਾ ਹਾਕੀ ਦਾ ਮੈਚ
. . .  about 3 hours ago
ਅੱਜ 7 ਵਜੇ ਕਾਂਸੀ ਤਗਮੇ ਲਈ ਭਾਰਤ ਤੇ ਜਰਮਨੀ...
ਅੱਜ ਦਾ ਵਿਚਾਰ
. . .  about 4 hours ago
ਅੱਜ ਦਾ ਵਿਚਾਰ
ਅਸ਼ਵਨੀ ਸੇਖੜੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਨਿਯੁਕਤ
. . .  1 day ago
ਬੁਢਲਾਡਾ ,4 ਅਗਸਤ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਜਾਰੀ ਤਾਜ਼ਾ ਹੁਕਮਾਂ ਤਹਿਤ ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਨੂੰ ਪੰਜਾਬ ਹੈਲਥ ਸਿਸਟਮ ...
ਇੰਗਲੈਂਡ ਬਨਾਮ ਭਾਰਤ ਪਹਿਲਾ ਟੈਸਟ : ਇੰਗਲੈਂਡ ਨੇ ਆਪਣੀ ਤੀਜੀ ਵਿਕਟ ਗੁਆਈ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 27 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁੱਲ ਕਲਾਮ

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਸੰਯੁਕਤ ਮੋਰਚੇ ਦੇ ਸੱਦੇ 'ਤੇ ਸ਼ਹਿਰ ਦੀਆਂ ਦੁਕਾਨਾਂ ਖੁਲ੍ਹਵਾਉਣ ਪਹੁੰਚੇ ਕਿਸਾਨ ਜਥੇਬੰਦੀਆਂ ਦੇ ਆਗੂ

ਫ਼ਿਰੋਜ਼ਪੁਰ, 8 ਮਈ (ਕੁਲਬੀਰ ਸਿੰਘ ਸੋਢੀ, ਰਾਕੇਸ਼ ਚਾਵਲਾ)- ਕੋਰੋਨਾ ਦੇ ਨਾਮ 'ਤੇ ਦੁਕਾਨਾਂ ਨੂੰ ਬੰਦ ਕਰਕੇ ਲੋਕਾਂ ਨੂੰ ਰੋਟੀ ਤੋਂ ਮੋਹਤਾਜ਼ ਹੋਣ ਤੋਂ ਬਚਾਉਣ ਦੇ ਮੱਦੇਨਜ਼ਰ ਦੁਕਾਨਦਾਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਹੋਏ ਸੰਯੁਕਤ ਮੋਰਚੇ ਦੇ ਸੱਦੇ 'ਤੇ 8 ਮਈ ਨੂੰ ਦੁਕਾਨਦਾਰਾਂ ਨੂੰ ਅਪੀਲ ਕਰਦੇ ਹੋਏ ਦੁਕਾਨਾਂ ਖੁਲ੍ਹਵਾਉਣ ਦਾ ਐਲਾਨ ਕੀਤਾ ਸੀ, ਜਿਸ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂ ਸਵੇਰ ਤੋਂ ਹੀ ਨਗਰ ਕੌਂਸਲ ਦੇ ਪਾਰਕ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ, ਜਿਨ੍ਹਾਂ ਨੇ ਸ਼ਹਿਰ ਤੇ ਛਾਉਣੀ ਦੇ ਬਜ਼ਾਰਾਂ ਵਿਚ ਜਾ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ ਤੇ ਕਿਹਾ ਕਿ ਕਿਸਾਨ ਜਥੇਬੰਦੀਆਂ ਹਮੇਸ਼ਾ ਉਨ੍ਹਾਂ ਦੇ ਨਾਲ ਹਨ, ਉਹ ਬਿਨਾਂ ਕਿਸੇ ਡਰ ਦੇ ਆਪਣਾ ਕਾਰੋਬਾਰ ਚਲਾਉਣ | ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਮੋਰਚੇ ਵਲੋਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਲਾਕਡਾਊਨ ਲਗਾਉਣਾ ਕੋਰੋਨਾ ਮਹਾਂਮਾਰੀ ਤੋਂ ਬਚਾਅ ਦਾ ਹੱਲ ਨਹੀਂ ਹੈ, ਜਿਸ ਦੇ ਚੱਲਦੇ ਕਿਸਾਨ ਜਥੇਬੰਦੀਆਂ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹਰ ਖੇਤਰ, ਕਸਬੇ ਅਤੇ ਤਹਿਸੀਲ ਪੱਧਰ 'ਤੇ ਦੁਕਾਨਦਾਰਾਂ ਨੂੰ ਸੁਨੇਹਾ ਦਿੱਤਾ ਗਿਆ ਕਿ ਇਹ ਆਮ ਬਿਮਾਰੀ ਹੈ ਨਾ ਕਿ ਕੋਈ ਮਹਾਂਮਾਰੀ | ਉਨ੍ਹਾਂ ਕਿਹਾ ਕਿ ਜਿਹੜਾ ਪ੍ਰਸ਼ਾਸਨ ਵਲੋਂ ਲੋਕਾਂ ਦੇ ਦਿਲਾਂ ਵਿਚ ਮਹਾਂਮਾਰੀ ਦਾ ਡਰ ਪੈਦਾ ਕੀਤਾ ਜਾ ਰਿਹਾ ਉਸ ਨੂੰ ਖ਼ਤਮ ਕਰਨ ਵਿਚ ਕਿਸਾਨ ਜਥੇਬੰਦੀਆਂ ਕਾਮਯਾਬ ਹੋਈਆਂ ਹਨ | ਇਸ ਮੌਕੇ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਤੇ ਸੂਬਾ ਸਰਕਾਰ ਦੀਆਂ ਗ਼ਲਤ ਨੀਤੀਆਂ ਦੇ ਚੱਲਦੇ ਨਾਅਰੇਬਾਜ਼ੀ ਵੀ ਕੀਤੀ | ਇਸ ਮੌਕੇ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ, ਬਚਨ ਸਿੰਘ ਭੁੱਲਰ, ਅਵਤਾਰ ਸਿੰਘ ਮਹਿਮਾ, ਜਤਿੰਦਰ ਰੋਫੀ, ਚਮਕੌਰ ਸਿੰਘ, ਚਮਕੌਰ ਸਿੰਘ ਉਸਮਾਨ ਵਾਲਾ ਜ਼ਿਲ੍ਹਾ ਜਰਨਲ ਸਕੱਤਰ ਫ਼ਿਰੋਜ਼ਪੁਰ, ਗੁਰਵਿੰਦਰ ਸਿੰਘ, ਮੇਜਰ ਸਿੰਘ, ਗੁਰਮੀਤ ਸਿੰਘ ਪੋਜੋ ਕੇ, ਸੁਰਜੀਤ ਕੁਮਾਰ, ਗੁਰਚਰਨ ਸਿੰਘ ਮਲਸੀਆਂ ਕਲਾਂ, ਨਿਰਮਲ ਸਿੰਘ ਰੱਜੀ ਵਾਲਾ, ਗੁਰਜੱਜ ਸਿੰਘ ਸਾਂਦੇ ਹਾਸ਼ਮ, ਗੁਰਭੇਜ ਸਿੰਘ, ਸੁਖਵਿੰਦਰ ਸਿੰਘ ਮਹਿਮਾ ਆਦਿ ਹਾਜ਼ਰ ਸਨ |
ਕਿਸਾਨ ਜਥੇਬੰਦੀਆਂ ਨੇ ਲਗਾਇਆ ਸਿਟੀ ਥਾਣੇ ਦੇ ਬਾਹਰ ਧਰਨਾ
ਸੰਯੁਕਤ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ ਜਾ ਰਹੀ ਸੀ ਪਰ ਪੁਲਿਸ ਵਲੋਂ ਦਾਦਾਗਿਰੀ ਕਰਦੇ ਹੋਏ ਖੁੱਲ੍ਹੀਆਂ ਹੋਈਆਂ ਦੁਕਾਨਾਂ ਨੂੰ ਜ਼ਬਰਦਸਤੀ ਬੰਦ ਕਰਵਾ ਦਿੱਤਾ ਗਿਆ | ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਸੰਯੁਕਤ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਸ਼ਹਿਰ ਦੀਆਂ ਦੁਕਾਨਾਂ ਖੁਲ੍ਹਵਾਈਆਂ ਜਾ ਰਹੀਆਂ ਸਨ, ਜਿਸ ਦੇ ਚੱਲਦੇ ਥਾਣਾ ਸਿਟੀ ਦੇ ਇੰਚਾਰਜ ਮਨੋਜ ਕੁਮਾਰ ਨੇ ਖ਼ਾਕੀ ਵਰਦੀ ਦਾ ਰੋਹਬ ਦਿਖਾਉਂਦੇ ਹੋਏ ਖੁਲ੍ਹਵਾਈਆਂ ਦੁਕਾਨਾਂ ਨੂੰ ਜ਼ਬਰਦਸਤੀ ਬੰਦ ਕਰਵਾ ਦਿੱਤਾ ਗਿਆ | ਆਗੂਆਂ ਨੇ ਦੱਸਿਆ ਕਿ ਸਾਨੂੰ ਦੁਕਾਨਦਾਰਾਂ ਨੇ ਸੂਚਿਤ ਕੀਤਾ ਕਿ ਤੁਹਾਡੇ ਜਾਣ ਤੋਂ ਬਾਅਦ ਥਾਣਾ ਸਿਟੀ ਦੇ ਇੰਚਾਰਜ ਮਨੋਜ ਕੁਮਾਰ ਆਦਿ ਪੁਲਿਸ ਵਾਲਿਆਂ ਨੇ ਦੁਕਾਨਾਂ ਫਿਰ ਬੰਦ ਕਰਵਾ ਦਿੱਤੀ ਹੈ, ਜਿਸ ਨੂੰ ਦੇਖਦੇ ਹੋਏ ਕਿਸਾਨ ਆਗੂਆਂ ਨੇ ਫ਼ੈਸਲਾ ਕਰਕੇ ਥਾਣਾ ਸਿਟੀ ਦੇ ਇੰਚਾਰਜ ਦੀ ਧੱਕੇਸ਼ਾਹੀ ਵਿਰੱੁਧ ਥਾਣੇ ਦੇ ਬਾਹਰ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ | ਕਿਸਾਨਾਂ ਨੇ ਪ੍ਰਦਰਸ਼ਨ ਦੌਰਾਨ ਥਾਣਾ ਸਿਟੀ ਮੁਖੀ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮਾੜੇ ਵਤੀਰੇ ਨੂੰ ਨਾ ਸੁਧਾਰਿਆ ਗਿਆ ਤਾਂ ਇਸ ਦੇ ਵਿਰੱੁਧ ਮੋਰਚਾ ਖੋਲ੍ਹਣ ਲਈ ਕਿਸਾਨ ਜਥੇਬੰਦੀਆਂ ਮਜਬੂਰ ਹੋ ਜਾਣਗੀਆਂ |
ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਸ਼ਹਿਰ 'ਚ ਰੋਸ ਮਾਰਚ ਕੱਢ ਕੇ ਖੁਲ੍ਹਾਈਆਂ ਸ਼ਹਿਰ ਦੀਆਂ ਦੁਕਾਨਾਂ
ਗੁਰੂਹਰਸਹਾਏ, (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)- ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਆਦੇਸ਼ਾਂ ਅਨੁਸਾਰ ਬੀ.ਕੇ.ਯੂ. ਡਕੌਂਦਾ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਦੇ ਕਿਸਾਨ ਜਥੇਬੰਦੀਆਂ ਵਲੋਂ ਗੁਰੂਹਰਸਹਾਏ ਵਿਚ ਦੁਕਾਨਾਂ ਖੁਲ੍ਹਾਈਆਂ ਗਈਆਂ ਅਤੇ ਸ਼ਹਿਰ ਵਿਚ ਲਾਕਡਾਊਨ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਗੁਰੂਹਰਸਹਾਏ ਦੇ ਪੈੱ੍ਰਸ ਸਕੱਤਰ ਪ੍ਰਗਟ ਸਿੱਧੂ ਛੋਟਾ ਜੰਡ ਵਾਲਾ ਨੇ ਦੱਸਿਆ ਕਿ ਸੰਯੁਕਤ ਮੋਰਚੇ ਵਲੋਂ ਦਿੱਤੇ ਆਦੇਸ਼ਾਂ ਅਨੁਸਾਰ ਅੱਜ ਬੀ.ਕੇ.ਯੂ. ਡਕੌਂਦਾ, ਬੀ.ਕੇ.ਯੂ. ਸਿੱਧੂਪੁਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਬੀ.ਕੇ.ਯੂ. ਲੱਖੋਵਾਲ ਅਤੇ ਕ੍ਰਾਂਤੀਕਾਰੀ ਆਦਿ ਜਥੇਬੰਦੀਆਂ ਵਲੋਂ ਗੁਰੂਹਰਸਹਾਏ ਵਿਚ ਦੁਕਾਨਾਂ ਖੁਲ੍ਹਵਾਈਆ ਗਈਆਂ | ਇਸ ਮੌਕੇ ਕਿਸਾਨਾਂ, ਮਜ਼ਦੂਰਾਂ ਦੇ ਨਾਲ ਸ਼ਹਿਰੀ ਵਰਗ ਨੇ ਵੀ ਲਾਕਡਾਊਨ ਦਾ ਵਿਰੋਧ ਕੀਤਾ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਕਿਸਾਨ ਜਥੇਬੰਦੀਆਂ ਦਾ ਇਹ ਰੋਸ ਪ੍ਰਦਰਸ਼ਨ ਰੇਲਵੇ ਪਾਰਕ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਵਿਚੋਂ ਦੀ ਹੁੰਦਾ ਹੋਇਆ ਫੁਹਾਰਾਂ ਚੌਂਕ ਕੋਲ ਪਹੁੰਚਿਆ | ਇਸ ਰੋਸ ਪ੍ਰਦਰਸ਼ਨ ਵਿਚ ਪਿੰਡ ਛੋਟਾ ਜੰਡ ਵਾਲਾ, ਰੱਤੇ ਵਾਲਾ, ਸਰੂਪੇ ਵਾਲਾ, ਗਹਿਰੀ ਅਤੇ ਜੰਡ ਵਾਲਾ ਆਦਿ ਪਿੰਡਾਂ ਦੇ ਕਿਸਾਨ ਆਗੂ ਅਤੇ ਬੀ.ਕੇ.ਯੂ. ਸਿੱਧੂਪੁਰ ਦੇ ਮੀਤ ਪ੍ਰਧਾਨ ਸਵਰਨ ਸਿੰਘ ਮੋਠਾਂ ਵਾਲਾ, ਕ੍ਰਾਂਤੀਕਾਰੀ ਪ੍ਰਧਾਨ ਦੇਸ ਰਾਜ, ਬੀ.ਕੇ.ਯੂ. ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਮੋਠਾਂ ਵਾਲਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪ੍ਰਧਾਨ ਧਰਮ ਸਿੰਘ ਸਿੱਧੂ ਆਦਿ ਸ਼ਾਮਿਲ ਹੋਏ | ਇਸ ਮੌਕੇ 'ਤੇ ਭਾ.ਕਿ.ਯੂ. ਡਕੌਂਦਾ ਦੇ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਗਹਿਰੀ, ਸਕੱਤਰ ਇਕਬਾਲ ਸਿੰਘ ਜੰਡ ਵਾਲਾ, ਖ਼ਜ਼ਾਨਚੀ ਗੁਰਪ੍ਰੀਤ ਸਿੰਘ ਰੱਤੇ ਵਾਲਾ, ਪਿੰਡ ਇਕਾਈ ਪ੍ਰਧਾਨ ਬਲਕਾਰ ਸਿੰਘ ਸਰੂਪੇ ਵਾਲਾ, ਦਵਿੰਦਰ ਸਿੰਘ ਛੋਟਾ ਜੰਡ ਵਾਲਾ, ਭਾਕਿਯੂ ਸਿੱਧੂਪੁਰ ਦੇ ਮੀਤ ਪ੍ਰਧਾਨ ਸਵਰਨ ਸਿੰਘ ਮੋਠਾਂ ਵਾਲਾ, ਜਸਮੇਲ ਸਿੰਘ ਮੋਠਾਂ ਵਾਲਾ, ਸੁਖਜਿੰਦਰ ਬਰਾੜ ਝਾੜੀ ਵਾਲਾ, ਕ੍ਰਾਂਤੀਕਾਰੀ ਬੂਟਾ ਸਿੰਘ ਅਤੇ ਆਦਿ ਹਾਜ਼ਰ ਰਹੇ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਤਾਲਾਬੰਦੀ ਵਿਰੁੱਧ ਕੀਤਾ ਪ੍ਰਦਰਸ਼ਨ
ਜ਼ੀਰਾ, (ਜੋਗਿੰਦਰ ਸਿੰਘ ਕੰਡਿਆਲ,ਮਨਜੀਤ ਸਿੰਘ ਢਿੱਲੋਂ)- ਕੋਰੋਨਾ ਮਹਾਂਮਾਰੀ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਦੌਰਾਨ ਕੀਤੀ ਗਈ ਤਾਲਾਬੰਦੀ ਕਾਰਨ ਦੁਕਾਨਾਂ ਬੰਦ ਰੱਖਣ ਦੇ ਆਦੇਸ਼ਾਂ ਵਿਰੁੱਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਇਕੱਤਰ ਸੈਂਕੜੇ ਲੋਕਾਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਸੜਕਾਂ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦਾ ਸੱਦਾ ਦਿੰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਤਾਲਾਬੰਦੀ ਹਟਾਈ ਜਾਵੇ | ਇਸ ਉਪਰੰਤ ਡੀ.ਐੱਸ.ਪੀ ਦਫ਼ਤਰ ਜ਼ੀਰਾ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਤਾਲਾਬੰਦੀ ਕਰਦਿਆਂ ਪਾਬੰਦੀਆਂ ਲਗਾ ਕੇ ਸੂਬਿਆਂ ਵਿਚ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਅੰਤ ਵਿਚ ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਤੇ ਦੁਕਾਨਦਾਰਾਂ ਉੱਪਰ ਝੂਠੇ ਪਰਚੇ ਜਾਂ ਕਿਸੇ ਵੀ ਕਿਸਮ ਦੀ ਵਿਭਾਗੀ ਕਾਰਵਾਈ ਅਤੇ ਮਾਸਕਾਂ ਦੇ ਕੱਟੇ ਜਾ ਰਹੇ ਚਲਾਨਾਂ ਰਾਹੀਂ ਗੁੰਡਾ ਟੈਕਸ ਲੈਣਾ ਤੁਰੰਤ ਬੰਦ ਨਾ ਕੀਤਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਸਕੱਤਰ ਰਣਬੀਰ ਸਿੰਘ ਠੱਠਾ, ਬਲਵਿੰਦਰ ਸਿੰਘ ਲੌਹੁਕਾ, ਬਲਰਾਜ ਸਿੰਘ ਫੇਰੋਕੇ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਲਜ਼ਾਰ ਸਿੰਘ ਗੋਗੋਆਣੀ, ਬਖ਼ਸ਼ੀਸ਼ ਸਿੰਘ ਤਲਵੰਡੀ ਜੱਲੇ ਖ਼ਾਂ, ਗੁਰਮੀਤ ਸਿੰਘ ਸੰਤੂਵਾਲਾ, ਜਸਵੰਤ ਸਿੰਘ ਝਤਰਾ, ਅਮਨਦੀਪ ਸਿੰਘ ਕੱਚਰਭੰਨ, ਵਰਿੰਦਰ ਸਿੰਘ ਕੱਸੋਆਣਾ, ਬਲਦੇਵ ਸਿੰਘ ਜ਼ੀਰਾ ਸੂਬਾ ਜਨਰਲ ਸਕੱਤਰ ਭਾਕਿਯੂ ਕ੍ਰਾਂਤੀਕਾਰੀ, ਬਿਕਰਮ ਸਿੰਘ ਕਮਾਲਗੜ੍ਹ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਅਤੇ ਬੱਚੇ ਸ਼ਾਮਿਲ ਸਨ |
ਕਿਸਾਨ ਜਥੇਬੰਦੀਆਂ ਵਲੋਂ ਦੁਕਾਨਦਾਰ ਭਰਾਵਾਂ ਦਾ ਸਾਥ ਦੇ ਕੇ ਲਾਕਡਾਊਨ ਦਾ ਕੀਤਾ ਵਿਰੋਧ
ਮੱਲਾਂਵਾਲਾ, (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਆਦਿ ਜਥੇਬੰਦੀਆਂ ਦੇ ਆਗੂਆਂ ਨੇ ਦੁਕਾਨਦਾਰ ਭਰਾਵਾਂ ਦਾ ਸਾਥ ਦੇ ਕੇ ਕਸਬਾ ਮੱਲਾਂਵਾਲਾ ਵਿਚ ਕੁਝ ਦੁਕਾਨਾਂ ਖੁਲਾਈਆਂ ਅਤੇ ਬਾਜ਼ਾਰ ਵਿਚ ਰੋਸ ਮਾਰਚ ਕਰਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਲਾਕਡਾਊਨ ਦਾ ਵਿਰੋਧ ਕੀਤਾ | ਇਸ ਮੌਕੇ ਕਿਸਾਨਾਂ, ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇ: ਮਨਮੋਹਨ ਸਿੰਘ ਥਿੰਦ ਸਕੱਤਰ ਪੰਜਾਬ, ਜ਼ਿਲ੍ਹਾ ਸਕੱਤਰ ਸਾਹਿਬ ਸਿੰਘ ਦੀਨੇ ਕੇ, ਰਣਜੀਤ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਅਸਫ਼ਲ ਰਹੀ ਹੈ | ਉਕਤ ਆਗੂਆਂ ਨੇ ਲੋਕਾਂ ਨੂੰ ਦਿੱਲੀ ਧਰਨੇ ਵਿਚ ਹਾਜ਼ਰੀ ਭਰਨ ਦੀ ਅਪੀਲ ਕੀਤੀ | ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਦੇ ਡਰ ਕਾਰਨ ਆਪਣੀਆਂ ਦੁਕਾਨਾਂ ਦੁਬਾਰਾ ਬੰਦ ਕਰ ਦਿੱਤੀਆਂ | ਥਾਣਾ ਮੱਲਾਂਵਾਲਾ ਦੇ ਮੁਖੀ ਬਲਰਾਜ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਜੇਕਰ ਕਈ ਦੁਕਾਨਦਾਰ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਹਰਬੰਸ ਸਿੰਘ ਕੌੜਾ ਜ਼ਿਲ੍ਹਾ ਪ੍ਰਧਾਨ, ਕੁਲਦੀਪ ਸਿੰਘ ਮੀਤ ਪ੍ਰਧਾਨ, ਸੁਖਦੇਵ ਸਿੰਘ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਸੰਧਾ ਜਨਰਲ ਸਕੱਤਰ, ਕੁਲਵੰਤ ਸਿੰਘ ਥਿੰਦ ਜਨਰਲ ਸਕੱਤਰ, ਸੁਖਦੇਵ ਸਿੰਘ ਕਾਲੂ ਵਾਲਾ, ਲਖਵੀਰ ਸਿੰਘ ਰੁਕਣੇ ਵਾਲਾ, ਰਣਜੀਤ ਸਿੰਘ, ਗੁਰਮੇਜ ਸਿੰਘ, ਰਣਬੀਰ ਸਿੰਘ, ਮੱਸਾ ਸਿੰਘ, ਗੁਰਭੇਜ ਸਿੰਘ, ਜੋਗਾ ਸਿੰਘ ਆਦਿ ਹਾਜ਼ਰ ਸਨ |

ਗੁਰੂਹਰਸਹਾਏ ਦੀ ਗਊਸ਼ਾਲਾ ਦੇ ਸ਼ੈੱਡ 'ਚ ਪਈ ਤੂੜੀ ਨੂੰ ਲੱਗੀ ਅੱਗ- ਸੈਂਕੜੇ ਟਰਾਲੀਆਂ ਤੂੜੀ ਸੜੀ

ਗੁਰੂਹਰਸਹਾਏ, 8 ਮਈ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)-ਗੁਰੂਹਰਸਹਾਏ ਵਿਖੇ ਗਊਸ਼ਾਲਾ ਅੰਦਰ ਰੱਖੀ ਗਊਸ਼ਾਲਾ ਦੀ ਤੂੜੀ ਨੂੰ ਸਵੇਰ ਵੇਲੇ ਅਚਾਨਕ ਅੱਗ ਲੱਗ ਗਈ | ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਪਰ ਸ਼ੈੱਡ ਵਿਚ ਪਈ ਤੂੜੀ ਨੂੰ ਜਦੋਂ ਅੱਗ ਲੱਗੀ ਤਾਂ ਤੂੜੀ ...

ਪੂਰੀ ਖ਼ਬਰ »

ਮੁਲਾਜ਼ਮ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਪੇ ਕਮਿਸ਼ਨ ਦੀ ਰਿਪੋਰਟ ਦਾ ਸਰਕਾਰ 'ਤੇ ਸਹਾਰਾ ਲੈਣ ਦਾ ਦੋਸ਼

ਫ਼ਿਰੋਜ਼ਪੁਰ, 8 ਮਈ (ਤਪਿੰਦਰ ਸਿੰਘ)- ਅੱਜ ਜਦੋਂ ਪੰਜਾਬ ਦੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ ਅਤੇ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਸੰਘਰਸ਼ ਦੇ ਰਾਹ 'ਤੇ ਹਨ, ਉਦੋਂ ਸਰਕਾਰ ਵਲੋਂ ਉਨ੍ਹਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਦਾ ...

ਪੂਰੀ ਖ਼ਬਰ »

ਕੋਰੋਨਾ ਦੇ ਆਏ 195 ਨਵੇਂ ਮਾਮਲੇ, 5 ਮੌਤਾਂ

ਫ਼ਿਰੋਜ਼ਪੁਰ, 8 ਮਈ (ਤਪਿੰਦਰ ਸਿੰਘ)- ਕੋਰੋਨਾ ਮਹਾਂਮਾਰੀ ਦੇ ਚੱਲ ਰਹੇ ਪ੍ਰਕੋਪ ਦੌਰਾਨ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਸਿਹਤ ਵਿਭਾਗ ਦੀ ਟੀਮ ਵਲੋਂ ਲਏ ਗਏ ਸੈਂਪਲਾਂ ਵਿਚੋਂ 195 ਕੋਰੋਨਾ ਦੇ ਨਵੇਂ ਮਰੀਜ਼ ਸਾਹਮਣੇ ਆਏ ਹਨ | ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੈਸਟੀਸਾਈਡ ਦੁਕਾਨ ਦੇ ਪੈਸੇ ਨਾ ਮੋੜਨ 'ਤੇ ਕੀਤੇ ਹਵਾਈ ਫਾਇਰ, ਮਾਮਲਾ ਦਰਜ

ਆਰਿਫ਼ ਕੇ, 8 ਮਈ (ਬਲਬੀਰ ਸਿੰਘ ਜੋਸਨ)- ਪੈਸਟੀਸਾਈਡ ਦੁਕਾਨ ਦੇ ਪੈਸੇ ਨਾ ਮੋੜਨ ਕਰਕੇ ਦੁਕਾਨਦਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਹਵਾਈ ਫਾਇਰ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਥਾਣਾ ਆਰਿਫ਼ ਕੇ ਨੇ ਸੱਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਦਲਜੀਤ ...

ਪੂਰੀ ਖ਼ਬਰ »

ਗੁਰੂਹਰਸਹਾਏ ਪੁਲਿਸ ਵਲੋਂ ਫਲੈਗ ਮਾਰਚ

ਗੁਰੂਹਰਸਹਾਏ, 8 ਮਈ (ਕਪਿਲ ਕੰਧਾਰੀ)-ਜਿੱਥੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸੱਦੇ ਅਨੁਸਾਰ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਗੁਰੂਹਰਸਹਾਏ ਸ਼ਹਿਰ ਦੇ ਦੁਕਾਨਦਾਰਾਂ ਦੀ ਹਮਾਇਤ ਵਿਚ ਸਰਕਾਰ ਦੇ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਸ਼ਹਿਰ ਵਿਚ ਰੋਸ ਮਾਰਚ ...

ਪੂਰੀ ਖ਼ਬਰ »

ਰਸਤੇ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਚੱਲੀ ਗੋਲੀ

ਫ਼ਿਰੋਜ਼ਪੁਰ, 8 ਮਈ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਖਿਲਚੀ ਜਦੀਦ ਵਿਖੇ ਬੀਤੇ ਦਿਨ ਰਸਤੇ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਦਰ ਫ਼ਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ...

ਪੂਰੀ ਖ਼ਬਰ »

ਐਨ.ਐਚ.ਐਮ ਮੁਲਾਜ਼ਮਾਂ ਦੀ ਹੜਤਾਲ ਪੰਜਵੇਂ ਦਿਨ ਵੀ ਰਹੀ ਜਾਰੀ

ਗੁਰੂਹਰਸਹਾਏ, 8 ਮਈ (ਕਪਿਲ ਕੰਧਾਰੀ)- ਕਮਿਊਨਿਟੀ ਹੈਲਥ ਸੈਂਟਰ ਗੁਰੂਹਰਸਹਾਏ ਵਿਖੇ ਸਮੂਹ ਐਨ.ਐੱਚ.ਐਮ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਪੰਜਵੇਂ ਦਿਨ ਵਿਚ ਸ਼ਾਮਿਲ ਹੋ ਗਈ ਹੈ | ਇਸ ਹੜਤਾਲ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ...

ਪੂਰੀ ਖ਼ਬਰ »

ਅਮਰ ਸਿੰਘ ਗਾਬੜੀਆ ਬਣੇ ਰਾਮਗੜ੍ਹੀਆ ਆਵਾਜ਼ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ

ਫ਼ਿਰੋਜ਼ਪੁਰ, 8 ਮਈ (ਗੁਰਿੰਦਰ ਸਿੰਘ)- ਰਾਮਗੜ੍ਹੀਆ ਭਾਈਚਾਰੇ ਅੰਦਰ ਨਿਵੇਕਲੀ ਪਛਾਣ ਬਣਾ ਚੁੱਕੀ ਜਥੇਬੰਦੀ ਰਾਮਗੜ੍ਹੀਆ ਆਵਾਜ਼ ਪੰਜਾਬ ਵਲੋਂ ਅਮਰ ਸਿੰਘ ਗਾਬੜੀਆ ਨੂੰ ਫ਼ਿਰੋਜ਼ਪੁਰ ਦਾ ਜ਼ਿਲ੍ਹਾ ਪ੍ਰਧਾਨ ਥਾਪੇ ਜਾਣੇ ਨਾਲ ਇਲਾਕੇ ਦੇ ਰਾਮਗੜ੍ਹੀਆ ਭਾਈਚਾਰੇ ਵਿਚ ...

ਪੂਰੀ ਖ਼ਬਰ »

ਰਾਗੀ ਭਾਈ ਸੰਦੀਪ ਸਿੰਘ ਜ਼ੀਰੇ ਵਾਲੇ ਅੱਜ ਡੀ.ਡੀ. ਪੰਜਾਬੀ 'ਤੇ

ਜ਼ੀਰਾ, 8 ਅਪ੍ਰੈਲ (ਮਨਜੀਤ ਸਿੰਘ ਢਿੱਲੋਂ)-ਜ਼ੀਰਾ ਇਲਾਕੇ ਦੇ ਪ੍ਰਸਿੱਧ ਰਾਗੀ ਭਾਈ ਸੰਦੀਪ ਸਿੰਘ ਜ਼ੀਰੇ ਵਾਲੇ ਅੱਜ 9 ਮਈ 2021 ਦਿਨ ਐਤਵਾਰ ਨੂੰ ਡੀ.ਡੀ ਪੰਜਾਬੀ ਵਲੋਂ ਪ੍ਰਸਾਰਿਤ ਕੀਤੇ ਜਾ ਰਹੇ ਪ੍ਰੋਗਰਾਮ ਸ਼ਬਦ ਕੀਰਤਨ ਰਾਹੀਂ ਸ਼ਾਮ 05:05 ਵਜੇ ਆਪਣੇ ਸ਼ਬਦ ਗਾਇਨ ਕਰਕੇ ...

ਪੂਰੀ ਖ਼ਬਰ »

ਐਨ.ਐੱਚ.ਐਮ. ਯੂਨੀਅਨ ਦੇ ਸਮੂਹ ਮੁਲਾਜ਼ਮਾਂ ਵਲੋਂ ਹੜਤਾਲ 5ਵੇਂ ਦਿਨ ਵੀ ਜਾਰੀ

ਫ਼ਿਰੋਜ਼ਪੁਰ, 8 ਮਈ (ਤਪਿੰਦਰ ਸਿੰਘ)- ਐਨ.ਐੱਚ.ਐਮ. ਯੂਨੀਅਨ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਫ਼ਿਰੋਜ਼ਪੁਰ ਅਧੀਨ ਸਮੂਹ ਐਨ.ਐੱਚ.ਐਮ. ਕਰਮਚਾਰੀਆਂ ਨੇ ਮੁਕੰਮਲ ਤੌਰ 'ਤੇ ਕੰਮ ਬੰਦ ਰੱਖ ਕੇ ਐਮਰਜੈਂਸੀ ਸੇਵਾਵਾਂ ਠੱਪ ਰੱਖੀਆਂ | ਡਾ; ਮਨਮੀਤ ਕੌਰ ਆਯੁਰਵੈਦਿਕ ਮੈਡੀਕਲ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵੀ ਦੇਵੇ ਛੋਟੇ ਵਪਾਰੀਆਂ, ਮਜ਼ਦੂਰਾਂ ਤੇ ਟੈਕਸੀ ਡਰਾਈਵਰਾਂ ਨੂੰ ਮਾਲੀ ਮਦਦ-ਮਲਕੀਤ ਥਿੰਦ

ਗੁਰੂਹਰਸਹਾਏ, 8 ਮਈ (ਹਰਚਰਨ ਸੰਘ ਸੰਧੂ)- ਕੋਵਿਡ-19 ਦੇ ਚੱਲਦਿਆਂ ਦੇਸ਼ ਭਰ ਵਿਚ ਲਾਕਡਾਊਨ ਅਤੇ ਕਰਫ਼ਿਊ ਦੀ ਸਥਿਤੀ ਬਣੀ ਹੋਈ ਹੈ ਇਸ ਕਰਕੇ ਦੇਸ਼ ਭਰ ਵਿਚ ਵੱਸਦੇ ਹਰ ਵਰਗ ਦੇ ਲੋਕ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ, ਜਿਸ ਤਰਾਂ ਦਿੱਲੀ ਵਿਚ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਦਿਨ-ਦਿਹਾੜੇ ਨਾਬਾਲਗ ਬੱਚੀ ਨੂੰ ਅਗਵਾ ਕਰਨ ਵਾਲੇ ਨਾਮਾਲੂਮ ਵਿਅਕਤੀ ਵਿਰੁੱਧ ਮਾਮਲਾ ਦਰਜ

ਫ਼ਿਰੋਜ਼ਪੁਰ, 8 ਮਈ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਖੇਤਰ ਗੋਬਿੰਦ ਨਗਰੀ ਵਿਖੇ ਬੀਤੇ ਦਿਨ ਇਕ ਵਿਅਕਤੀ ਵਲੋਂ ਨਾਬਾਲਗ ਬੱਚੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਦਰ ਫ਼ਿਰੋਜ਼ਪੁਰ ਦੇ ਹੌਲਦਾਰ ਰਮੇਸ਼ ਕੁਮਾਰ ਨੂੰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX