ਮੌੜ ਮੰਡੀ, 8 ਮਈ (ਲਖਵਿੰਦਰ ਸਿੰਘ ਮੌੜ)- ਖ਼ੇਤੀ ਕਾਨੂੰਨਾਂ ਵਿਰੱੁਧ ਦਿੱਲੀ ਮੋਰਚੇ 'ਤੇ ਡਟੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਤਾਲਾਬੰਦੀ ਦੀ ਵਿਰੋਧਤਾ ਕਰਨ ਲਈ ਵੱਖ-ਵੱਖ ਕਿਸਾਨ-ਮਜਦੂਰ ਜਥੇਬੰਦੀਆਂ ਵੱਲੋਂ ਸ਼ਹਿਰ ਵਿਚ ਮਾਰਚ ਕਰਕੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀਆਂ ਬੇਨਤੀਆਂ ਕੀਤੀਆਂ ਗਈਆਂ ਅਤੇ ਨਾਲ ਹੀ ਭਰੋਸਾ ਦਿੱਤਾ ਕਿ ਜੇਕਰ ਦੁਕਾਨਾਂ ਖੋਲ੍ਹਣ ਵਾਲੇ ਦੁਕਾਨਦਾਰਾਂ 'ਤੇ ਪੁਲਿਸ ਕਾਰਵਾਈ ਕਰਦੀ ਹੈ ਜਾਂ ਕੋਈ ਵਧੀਕੀ ਦਾ ਰਸਤਾ ਅਖ਼ਤਿਆਰ ਕਰਦੀ ਹੈ ਤਾਂ ਜਥੇਬੰਦੀਆਂ ਪੀੜਤ ਦੁਕਾਨਦਾਰ ਦੀ ਪੂਰੀ ਹਮਾਇਤ ਅਤੇ ਹਰ ਕਿਸਮ ਦੀ ਸਹਾਇਤਾ ਲਈ ਮੈਦਾਨ ਵਿਚ ਉੱਤਰਨਗੀਆਂ ਪਰ ਕਿਸਾਨ ਜਥੇਬੰਦੀਆਂ ਦੇ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਵੀ ਦੁਕਾਨਦਾਰਾਂ ਨੇ ਦੁਕਾਨਾਂ ਨਹੀਂ ਖੋਲ੍ਹੀਆਂ, ਇਸ ਦਾ ਕਾਰਨ ਦੱਸਦਿਆਂ ਇੱਕ ਕਿਸਾਨ ਆਗੂ ਦੇ ਦੱਸਿਆ ਕਿ ਦੁਕਾਨਦਾਰਾਂ ਨੂੰ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੇ ਦੁਕਾਨਾਂ ਬੰਦ ਰੱਖਣ ਦੀਆਂ ਸਖ਼ਤ ਚੇਤਾਵਨੀਆਂ ਦਿੱਤੀਆਂ ਸਨ ਜਿਸ ਕਾਰਨ ਦੁਕਾਨਦਾਰ ਖੌਫ਼ਜ਼ਦਾ ਹੋ ਕੇ ਦੁਕਾਨਾਂ ਖੋਲ੍ਹਣ ਲਈ ਤਿਆਰ ਨਹੀਂ ਹੋਏ | ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ 'ਅਜੀਤ' ਨੂੰ ਦੱਸਿਆ ਕਿ ਹਾਕਮ ਜਮਾਤਾਂ ਅੱਜ ਲੋਕਾਂ ਦੇ ਕਾਰੋਬਾਰ ਅਦਾਰੇ ਬੰਦ ਕਰਵਾ ਰਹੀਆਂ ਹਨ ਤੇ ਭਵਿੱਖ ਵਿਚ ਲੋਕਾਂ ਨੂੰ ਹੀ ਅੰਦਰ ਦੁਬਕ ਕੇ ਬੈਠਣ ਲਈ ਮਜਬੂਰ ਕਰਨਗੀਆਂ ਇਸ ਲਈ ਅੱਜ ਤੋਂ ਹੀ ਇਸ ਹਕੂਮਤੀ ਧੱਕੇਸ਼ਾਹੀ ਦੀ ਵਿਰੋਧਤਾ ਕਰਕੇ ਸੰਘਰਸ਼ਾਂ ਰਾਹੀਂ ਉੱਠਦੀ ਬਿਮਾਰੀ ਦੱਬ ਦੇਣਾ ਸਮੇਂ ਦੀ ਲੋੜ ਹੈ ਅਤੇ ਸਤ੍ਹਾ ਦੇ ਨਸ਼ੇ ਵਿਚ ਚੂਰ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਹਕੂਮਤ ਦੇ ਹਰੇਕ ਸੰਘੀ ਘੁੱਟ ਫੁਰਮਾਨ ਦਾ ਜਥੇਬੰਦਕ ਵਿਰੋਧ ਕਰਨਾ ਜ਼ਰੂਰੀ ਬਣ ਗਿਆ ਹੈ | ਭਾਕਿਯੂ (ਉਗਰਾਹਾਂ) ਦੇ ਆਗੂਆਂ ਦਰਸ਼ਨ ਸਿੰਘ ਮਾਈਸਰਖ਼ਾਨਾ, ਰਜਿੰਦਰ ਸਿੰਘ ਮੌੜ ਖੁਰਦ, ਭਿੰਦਰ ਸਿੰਘ ਭਾਈ ਬਖ਼ਤੌਰ, ਭੋਲਾ ਸਿੰਘ ਮਾੜੀ, ਰਾਜਵਿੰਦਰ ਸਿੰਘ ਰਾਜੂ ਰਾਮਨਗਰ ਅਤੇ ਭਾਰੀ ਗਿਣਤੀ 'ਚ ਪਹੁੰਚੀਆਂ ਕਿਸਾਨ-ਮਜਦੂਰ ਬੀਬੀਆਂ ਨੇ ਸਰਕਾਰ ਵੱਲੋਂ ਜਾਰੀ ਕਰੋਨਾ ਦਿਸ਼ਾ ਨਿਰਦੇਸ਼ਾਂ ਦੀ ਪ੍ਰਵਾਹ ਨਾ ਕਰਦਿਆਂ ਦੁਕਾਨਦਾਰਾਂ ਨੂੰ ਨਦਾਰਸ਼ਾਹੀ ਜ਼ੁਲਮੀਂ ਫੁਰਮਾਨਾਂ ਦੀ ਵਿਰੋਧਤਾ ਕਰਨ ਲਈ ਸੰਘਰਸ਼ਸ਼ੀਲ ਧਿਰਾਂ ਨਾਲ ਜੁੜਨ ਤੇ ਮੂੰਹਾਂ ਵਿੱਚੋਂ ਟੁੱਕ ਖੋਹਣ ਵਾਲੇ ਹਰੇਕ ਸਰਕਾਰੀ ਆਦੇਸ਼ ਨੂੰ ਮੰਨਣ ਤੋਂ ਇਨਕਾਰੀ ਹੋਣ ਦਾ ਸੱਦਾ ਦਿੱਤਾ | ਇਸ ਮੌਕੇ ਭਾਰਤੀ ਕਿਸਾਨ ਯੁਨੀਅਨਾਂ (ਸਿੱਧੂਪੁਰ, ਡਕੌਂਦਾ, ਮਾਨਸਾ), ਜਮਹੂਰੀ ਕਿਸਾਨ ਸਭਾ, ਦਿਹਾਤੀ ਮਜਦੂਰ ਸਭਾ ਦੇ ਆਗੂਆਂ ਰੇਸ਼ਮ ਸਿੰਘ ਯਾਤਰੀ, ਬਲਵਿੰਦਰ ਸਿੰਘ ਜੋਧਪੁਰ, ਅਮਰਜੀਤ ਸਿੰਘ ਯਾਤਰੀ, ਪਰਮਿੰਦਰ ਸਿੰਘ ਗਹਿਰੀ, ਰਵਿੰਦਰ ਸਿੰਘ ਟਾਹਲਾ ਸਹਿਬ, ਤਾਰਾ ਸਿੰਘ ਨੰਦਗੜ੍ਹ ਕੋਟੜਾ, ਮੱਖਣ ਸਿੰਘ ਗੁਰੂਸਰ ਨੇ ਵੱਖਰੇ ਤੌਰ 'ਤੇ ਮਾਰਚ ਕਰ ਕੇ ਦੁਕਾਨਦਾਰਾਂ ਨੂੰ ਆਪਣੇ ਕਾਰੋਬਾਰੀ ਅਦਾਰੇ ਖੋਲ੍ਹਣ ਦੀਆਂ ਬੇਨਤੀਆਂ ਕੀਤੀਆਂ ਤੇ ਕਿਸੇ ਵੀ ਕਿਸਮ ਦੀ ਪ੍ਰਸ਼ਾਸਨਿਕ ਕਾਰਵਾਈ ਵਿਰੱੁਧ ਦੁਕਾਨਦਾਰਾਂ ਦੇ ਹੱਕ 'ਚ ਸੰਘਰਸ਼ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਪੁਲਿਸ ਵੀ ਹਾਜ਼ਰ ਰਹੀ |
ਲੌਕਡਾਊਨ ਖ਼ਿਲਾਫ਼ ਕਿਸਾਨਾਂ ਨੇ ਦੁਕਾਨਦਾਰਾਂ ਦੇ ਹੱਕ 'ਚ ਕੀਤੀ ਰੈਲੀ
ਗੋਨਿਆਣਾ, (ਲਛਮਣ ਦਾਸ ਗਰਗ)- ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕੋਰੋਨਾ ਦੇ ਨਾਂਅ ਹੇਠ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਕੀਤੇ ਜਾ ਰਹੇ ਖ਼ਿਲਵਾੜ ਨੂੰ ਲੈ ਕੇ ਕਿਸਾਨਾਂ ਦੀਆਂ ਸਮੂਹ ਜਥੇਬੰਦੀਆਂ ਸਰਕਾਰਾਂ ਖ਼ਿਲਾਫ਼ ਦੁਕਾਨਦਾਰਾਂ ਦੀ ਬਾਹ ਫੱੜਣ ਲਈ ਸੜਕਾਂ 'ਤੇ ਉੱਤਰੇ ਪਰ ਦੁਕਾਨਦਾਰਾਂ ਨੇ ਕਿਸਾਨ ਜਥੇਬੰਦੀਆਂ ਦਾ ਬਿਲਕੁਲ ਵੀ ਸਾਥ ਨਹੀਂ ਦਿੱਤਾ | ਗੋਨਿਆਣਾ ਵਿਖੇ ਵੀ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾ) ਬਠਿੰਡਾ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਸਿਵੀਆਂ ਦੀ ਅਗਵਾਈ ਵਿਚ ਸ਼ਹਿਰ ਵਿਚ ਦੁਕਾਨਦਾਰਾਂ ਦੇ ਹੱਕ ਵਿਚ ਦੁਕਾਨਾਂ ਖੁੱਲ੍ਹਵਾਉਣ ਲਈ ਵੱਡਾ ਇੱਕਠ ਕਰਕੇ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ ਗਈ | ਇਸ ਮੌਕੇ ਬੋਲਦਿਆਂ ਸਿਵੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਜਬਰੀ ਪਾਬੰਦੀਆਂ ਮੱੜ ਕੇ ਦਿੱਲੀ ਵਿਚ ਬੈਠੇ ਕਿਸਾਨਾਂ ਦੇ ਸੰਘਰਸ਼ ਨੂੰ ਖਿਲਾਰ ਕੇ ਫੇਲ੍ਹ ਕਰਨ ਦੀਆਂ ਸਾਜ਼ਿਸਾਂ ਹਨ। ਸਰਕਾਰ ਇਸ ਕੋਰੋਨਾ ਦੀ ਆੜ ਵਿਚ ਖੇਤੀ ਕਾਨੁੰਨਾਂ ਨੂੰ ਪੱਕੇ ਤੌਰ 'ਤੇ ਲਾਗੂ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਨ੍ਹਾਂ ਮਨਸੂਬਿਆਂ ਨੂੰ ਕਿਰਤੀ ਲੋਕ ਸਫਲ ਨਹੀਂ ਹੋਣ ਦੇਣਗੇ। ਇਸ ਮੌਕੇ ਸੁਖਬੀਰ ਸਿੰਘ ਖੇਮੂਆਣਾ ਨੇ ਕਿਹਾ ਕਿ ਸਰਕਾਰਾਂ ਕੋਰੋਨਾ ਦੇ ਨਾਂਅ 'ਤੇ ਛੋਟੇ ਦੁਕਾਨਦਾਰਾਂ ਨੂੰ ਖਤਮ ਕਰਕੇ ਵੱਡੇ-ਵੱਡੇ ਮੌਲ, ਵਾਲਮਾਰਟ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਲਿਆ ਰਹੀ ਹੈ ਤਾਂ ਜੋ ਵੱਡੇ-ਵੱਡੇ ਮੁਨਾਫੇ ਕਮਾਏ ਜਾ ਸਕਣ। ਉਕਤ ਨੇ ਇਹ ਵੀ ਕਿਹਾ ਕਿ ਸਰਕਾਰਾਂ ਵੱਲੋਂ ਸਿਹਤ ਵਿਭਾਗ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਕੋਰੋਨਾ ਦੀ ਆੜ ਵਿਚ ਲੋਕਾਂ ਨੂੰ ਘਰਾਂ ਵਿਚ ਤਾੜਿਆ ਜਾ ਰਿਹਾ ਹੈ। ਇਸ ਮੌਕੇ ਭਾਕਿਯੂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੁਨੀਅਨ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ, ਗੁਰਪ੍ਰੀਤ ਸਿੰਘ ਦਾਨ ਸਿੰਘ ਵਾਲਾ, ਅਮਨਦੀਪ ਕੌਰ ਖੇਮੂਆਣਾ ਨੇ ਵੀ ਆਪੋ ਆਪਣੇ ਵਿਚਾਰ ਰੱਖੇ। ਇਸ ਤੋਂ ਇਲਾਵਾ ਸਯੁੰਕਤ ਕਿਸਾਨ ਮੋਰਚੇ ਦੇ 32 ਜਥੇਬੰਦੀਆਂ ਦੇ ਸੱਦੇ 'ਤੇ ਭਾਕਿਯੂ ਸਿੱਧੁਪੁਰ ਤੇ ਭਾਕਿਯੂ ਮਾਨਸਾ ਦੇ ਆਗੂਆਂ ਜਿਨ੍ਹਾਂ ਵਿਚੋ ਰਣਜੀਤ ਸਿੰਘ ਜੀਦਾ ਨੇ ਵੱਖ-ਵੱਖ ਕਾਰੋਬਾਰ ਨਾਲ ਸਬੰਧਤ ਦੁਕਾਨਦਾਰ, ਵਪਾਰੀਆਂ ਤੇ ਆੜ੍ਹਤੀ ਵਰਗ ਦੇ ਦੁਕਾਨਦਾਰਾਂ ਨੂੰ ਕਿਹਾ ਕਿ ਸਰਕਾਰਾਂ ਦੁਕਾਨਦਾਰਾਂ ਦੇ ਕਾਰੋਬਾਰਾਂ ਨੂੰ ਫੇਲ੍ਹ ਕਰਨ ਦੀ ਨੀਤੀ ਅਪਨਾ ਰਹੀ ਹੈ, ਉਨ੍ਹਾਂ ਕਿਹਾ ਕਿ ਸਰਕਾਰ ਆਪੋ ਆਪਣੇ ਕਾਰੋਬਾਰ ਖੋਲ੍ਹਣ ਦਾ ਪਲਾਨ ਬਣਾ ਰਹੀ ਹੈ, ਉਨ੍ਹਾਂ ਦੁਕਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਲਈ ਐਨਾਂ ਮਜਬੂਰ ਕੀਤਾ ਕਿ ਜੇਕਰ ਪੁਲਿਸ ਨੇ ਤੁਹਾਡੇ 'ਤੇ ਕੋਈ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਤਾ ਸਾਡੇ 'ਤੇ ਪਹਿਲਾ ਪਰਚੇ ਹੋਣਗੇ। ਉੱਕਤ ਆਗੂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਆੜ੍ਹਤੀਆਂ ਨੂੰ ਡਰਾਇਆ ਗਿਆ ਸੀ, ਜਿਸ ਕਰਕੇ ਦੁਕਾਨਾਂ ਨਹੀ ਖੁੱਲ੍ਹੀਆਂ। ਇਸ ਮੌਕੇ ਹਰਪ੍ਰੀਤ ਸਿੰਘ ਕੋਠੇ ਸਪੂਰਾ ਸਿੰਘ ਵਾਲੇ, ਕੁਲਵੰਤ ਸਿੰਘ ਨੇਹੀਆਂ ਵਾਲਾ, ਗੁਰਦੀਪ ਸਿੰਘ ਮਹਿਮਾ ਸਰਜਾ, ਸੁਖਦਰਸ਼ਨ ਸਿੰਘ ਖੇਮੂਆਣਾ ਨੇ ਵੀ ਆਪੋ ਆਪਣੇ ਵਿਚਾਰਾਂ ਰਾਹੀਂ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਲਈ ਕਿਹਾ ਗਿਆ। ਉਕਤ ਜਥੇਬੰਦੀ ਨੇ ਰਮੇਸ਼ ਕੁਮਾਰ ਮੱਟੁ ਦੀ ਦੁਕਾਨ ਅੱਗੇ ਜਾ ਕੇ ਦੁਕਾਨਦਾਰਾਂ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਝੂਠੇ ਪਰਚੇ ਦੀ ਸਖਤ ਨਿੰਦਿਆ ਕੀਤੀ। ਦੂਸਰੇ ਪਾਸੇ ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਵੀ ਸਰਕਾਰ ਦੀਆਂ ਸਖਤ ਹਦਾਇਤਾਂ ਸਨ ਕਿ ਜੇਕਰ ਕੋਈ ਵੀ ਦੁਕਾਨਦਾਰ ਕਰਫਿਊ ਦੀ ਉਲੰਘਣਾ ਕਰੇਗਾ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸੰਗਤ ਮੰਡੀ 'ਚ ਕਿਸਾਨ ਮੋਰਚੇ ਦੇ ਦੁਕਾਨਾਂ ਖੁੱਲ੍ਹਵਾਉਣ ਦੇ ਸੱਦੇ ਨੂੰ ਨਹੀਂ ਮਿਲਿਆ ਹੁੰਗਾਰਾ
ਸੰਗਤ ਮੰਡੀ, (ਅੰਮ੍ਰਿਤਪਾਲ ਸ਼ਰਮਾ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਸੰਗਤ ਮੰਡੀ ਦੇ ਬਜ਼ਾਰਾਂ 'ਚ ਕੀਤੇ ਰੋਸ ਮਾਰਚ ਦੌਰਾਨ ਕਿਸੇ ਵੀ ਦੁਕਾਨਦਾਰ ਵਲੋਂ ਆਪਣੀ ਦੁਕਾਨ ਨਹੀਂ ਖ਼ੋਲ੍ਹੀ ਗਈ ਅਤੇ ਕਿਸਾਨ ਜਥੇਬੰਦੀਆਂ ਦੇ ਵਰਕਰ ਦੋ ਘੰਟੇ ਦੇ ਰੋਸ ਮਾਰਚ ਤੋਂ ਬਾਅਦ ਵਾਪਿਸ ਘਰਾਂ ਨੂੰ ਚਲੇ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਸਾਬੋ, ਬੀਕੇਯੂ ਸਿੱਧੂਪੁਰ ਦੇ ਬਲਾਕ ਪ੍ਰਧਾਨ ਜ਼ਬਰਜੰਗ ਸਿੰਘ ਪੱਕਾ ਕਲਾਂ, ਨੌਜਵਾਨ ਭਾਰਤ ਸਭਾ ਦੇ ਜਸਕਰਨ ਸਿੰਘ ਕੋਟਗੁਰੂ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਅਤੇ ਜ਼ਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਫੁੱਲੋ ਮਿੱਠੀ ਦੀ ਅਗਵਾਈ 'ਚ ਰੇਲਵੇ ਸਟੇਸ਼ਨ ਨੇੜੇ ਇਕੱਠੇ ਹੋਏ ਕਿਸਾਨਾਂ ਵਲੋਂ ਕੀਤੇ ਗਏ ਰੋਸ ਮਾਰਚ ਸਮੇਂ ਸਥਾਨਕ ਦੁਕਾਨਦਾਰ ਇਸ ਵਿਚ ਸ਼ਾਮਿਲ ਨਹੀਂ ਹੋਏ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਧੱਕੇ ਨਾਲ ਦੁਕਾਨਾਂ ਬੰਦ ਕਰਵਾਕੇ ਤਾਲਾਬੰਦੀ ਕੀਤੀ ਜਾ ਰਹੀ ਹੈ, ਉਸ ਨਾਲ ਆਮ ਲੋਕਾਂ ਤੇ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਬੀਕੇਯੂ ਸਿੱਧੂਪੁਰ ਦੇ ਜਸਵੀਰ ਸਿੰਘ ਨੰਦਗੜ੍ਹ, ਹਰਮੇਲ ਸਿੰਘ, ਮੰਦਰ ਸਿੰਘ ਗਹਿਰੀ ਬੁੱਟਰ, ਜਗਦੀਸ਼ ਸਿੰਘ ਦੁੱਨੇਵਾਲਾ, ਗੁਰਮੀਤ ਸਿੰਘ, ਸ਼ੰਕਰ ਲਾਲ ਜੱਸੀ ਬਾਗ਼ਵਾਲੀ ਅੇ ਜਗਦੇਵ ਸਿੰਘ ਮਹਿਤਾ ਆਦਿ ਹਾਜ਼ਰ ਸਨ।
ਕੋਰੋਨਾ ਬੰਦ ਖਿਲਾਫ ਭਾਕਿਯੂ (ਉਗਰਾਹਾਂ) ਨੇ ਤਲਵੰਡੀ ਸਾਬੋ ਵਿਖੇ ਕੱਢਿਆ ਰੋਸ ਪ੍ਰਦਰਸ਼ਨ
ਤਲਵੰਡੀ ਸਾਬੋ, (ਰਣਜੀਤ ਸਿੰਘ ਰਾਜੂ)- ਦੁਕਾਨਦਾਰਾਂ ਨਾਲ ਮਿਲ ਕੇ ਦੁਕਾਨਾਂ ਖੁਲੱਵਾਉਣ ਦੇ ਕੀਤੇ ਐਲਾਨ ਦੇ ਮੱਦੇਨਜ਼ਰ ਅੱਜ ਭਾਰਤੀ ਕਿਸਾਨ ਯੁਨੀਅਨ ਏਕਤਾ (ਉਗਰਾਹਾਂ) ਵਲੋਂ ਤਲਵੰਡੀ ਸਾਬੋ ਵਿਖੇ ਰੋਸ ਪ੍ਰਦਰਸ਼ਨ ਕੱਢਿਆ ਗਿਆ ਹਾਲਾਂਕਿ ਕਿਸਾਨਾਂ ਦੇ ਸੱਦੇ ਨੂੰ ਅੱਖੋਂ ਪਰੋਖੇ ਕਰਕੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਹੀ ਰੱਖੀਆਂ। ਅੱਜ ਕਿਸਾਨ ਆਗੂਆਂ ਨੇ ਤਲਵੰਡੀ ਸਾਬੋ ਦੇ ਗਿੱਲਾਂ ਵਾਲਾ ਖੁਹ ਤੋਂ ਆਪਣਾ ਰੋਸ ਪ੍ਰਦਰਸ਼ਨ ਸ਼ੁਰੂ ਕਰਕੇ 'ਪੰਜਾਬ ਸਰਕਾਰ ਨੇ ਪਾਇਆ ਗੰਦ, ਠੇਕੇ ਖੁੱਲ੍ਹੇ ਦੁਕਾਨਾਂ ਬੰਦ' ਦੀ ਨਾਅਰੇਬਾਜ਼ੀ ਕਰਦਿਆਂ ਨਿਸ਼ਾਨ ਏ ਖਾਲਸਾ ਚੌਕ ਅਤੇ ਬਾਜਾਰਾਂ ਵਿਚ ਰੋਸ ਪ੍ਰਦਰਸ਼ਨ ਕੀਤਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਜਥੇਬੰਦੀ ਦੇ ਆਗੂਆਂ ਜਗਦੇਵ ਸਿੰਘ ਜੋਗੇਵਾਲਾ ਤੇ ਮੋਹਣ ਸਿੰਘ ਚੱਠੇਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ 'ਤੇ ਪਰਚੇ ਦਰਜ ਕਰਨ ਦੀ ਧਮਕੀ ਦਿੱਤੀ ਸੀ ਤੇ ਅਸੀਂ ਵੀ ਨਹੀਂ ਚਾਹੁੰਦੇ ਕਿ ਸਾਡੇ ਕਿਸੇ ਦੁਕਾਨਦਾਰ ਭਰਾ ਦਾ ਨੁਕਸਾਨ ਹੋਵੇ, ਇਸ ਲਈ ਅੱਜ ਸਿਰਫ ਸੰਕੇਤਕ ਰੋਸ ਪ੍ਰਦਰਸ਼ਨ ਹੀ ਕੀਤਾ ਹੈ। ਇਸ ਮੌਕੇ ਕਿਸਾਨ ਆਗੂ ਬਿੰਦਰ ਸਿੰਘ ਜੋਗੇਵਾਲਾ, ਬਸਪਾ ਦੇ ਸੂਬਾਈ ਆਗੂ ਮਾ: ਜਗਦੀਪ ਸਿੰਘ ਗੋਗੀ ਤੇ ਡੀ.ਟੀ.ਐੱਫ ਦੇ ਭੋਲਾ ਸਿੰਘ ਵੀ ਪ੍ਰਦਰਸ਼ਨ ਦੌਰਾਨ ਮੌਜੂਦ ਸਨ।
ਰਾਮਾਂ ਮੰਡੀ, (ਤਰਸੇਮ ਸਿੰਗਲਾ)- ਰਾਮਾਂ ਮੰਡੀ ਦੇ ਬਾਜ਼ਾਰਾਂ ਵਿਚੋਂ ਕੱਢੀ ਰੈਲੀ ਦੌਰਾਨ ਯੂਨੀਅਨ ਆਗੂਆਂ ਨੇ 'ਨਿਕਲੋ ਬਾਹਰ ਦੁਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਅਤੇ 'ਬਲੀ ਹਮੇਸ਼ਾ ਬੱਕਰੇ ਦੀ ਦਿੱਤੀ ਜਾਂਦੀ ਹੈ ਸ਼ੇਰ ਦੀ ਨਹੀਂ' ਨਾਅਰੇ ਲਗਾਏ ਤੇ ਸਰਕਾਰ ਵਲੋਂ ਲੋਕਾਂ ਦੇ ਕਾਰੋਬਾਰ ਬੰਦ ਕਰਵਾਉਣ ਦੀ ਨਿੰਦਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਹਫ਼ਤਾਵਾਰੀ ਤਾਲਾਬੰਦੀ ਦੌਰਾਨ ਵੀ ਰਿਫ਼ਾਇਨਰੀ, ਬੱਸਾਂ, ਰੇਲਗੱਡੀਆਂ, ਪੈਟਰੋਲ ਪੰਪ ਚੱਲ ਸਕਦੇ ਹਨ ਤਾਂ ਸਿਰਫ਼ ਵਪਾਰੀਆਂ ਦੀਆਂ ਦੁਕਾਨਾਂ ਬੰਦ ਕਿਉਂ। ਉਨ੍ਹਾਂ ਕਿਹਾ ਕਿ ਹੁਣ ਵੀ ਜੇ ਵਪਾਰੀਆਂ ਨੇ ਆਪਣੇ ਹੱਕਾਂ ਲਈ ਲੜਾਈ ਨਾ ਲੜੀ 'ਤੇ ਇਕੱਠੇ ਨਾ ਹੋਏ ਤਾਂ ਉਹ ਹਮੇਸ਼ਾ ਲਈ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਕੇ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਕਾਰੋਬਾਰ ਬੰਦ ਕਰਨ ਦੀ ਬਜਾਏ ਵਪਾਰੀਆਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਨਾਲ ਰੱਲ ਕੇ ਸੰਘਰਸ਼ ਕਰਨ ਦੀ ਲੋੜ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ/ਸਿੱਧੂਪੁਰ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜੋਧਾ ਸਿੰਘ ਨੰਗਲਾ, ਦਵਿੰਦਰ ਸਿੰਘ ਸਰ੍ਹਾਂ ਗੁਰੂਸਰ, ਰਾਜਵੀਰ ਸਿੰਘ ਸ਼ੇਖ਼ਪੁਰਾ ਬਲਾਕ ਪ੍ਰਧਾਨ, ਬੂਟਾ ਸਿੰਘ ਸਿੱਧੂ ਗੁਰੂਸਰ, ਪ੍ਰਗਟ ਸਿੰਘ ਸੰਗਤ ਖੁਰਦ, ਜੈਮਲ ਸਿੰਘ ਸਿੰਗੋ, ਜਗਦੀਪ ਸਿੰਘ ਜਗਾ, ਮਿੱਠੂ ਸਿੰਘ ਜਗਾ, ਗੁਰਲਾਲ ਸਿੰਘ ਸੰਗਤ ਖੁਰਦ ਆਦਿ ਆਗੂ ਹਾਜ਼ਰ ਸਨ।
ਕਿਸਾਨਾਂ ਵਲੋਂ ਹਨੂੰਮਾਨ ਚੌਕ ਤੋਂ ਦਾਣਾ-ਮੰਡੀ ਤੱਕ ਰੈਲੀ
ਬਠਿੰਡਾ, (ਅਵਤਾਰ ਸਿੰਘ)- ਕਿਸਾਨਾਂ ਨੇ ਹਨੂੰਮਾਨ ਚੌਕ ਤੋਂ ਦਾਣਾ-ਮੰਡੀ ਤੱਕ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਦੁਕਾਨਦਾਰਾਂ ਦੇ ਹੱਕ ਵਿਚ ਦੁਕਾਨਾਂ ਖੋਲ੍ਹਣ ਦੀ ਆਵਾਜ਼ ਬੁਲੰਦ ਕੀਤੀ ਅਤੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਦੇਸ਼ਾਂ ਤੋਂ ਬਾਅਦ ਅੱਜ ਬਠਿੰਡਾ ਵਿਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਕਿਸਾਨ ਆਗੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੋਰੋਨਾ ਦੀ ਆੜ ਵਿਚ ਸਰਕਾਰ ਵਲੋਂ ਲਗਾਏ ਗਏ ਮਿੰਨੀ ਤਾਲਾਬੰਦੀ ਕਾਰਨ ਆਮ ਲੋਕਾਂ ਦਾ ਜਨਜੀਵਨ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ। ਤਾਲਾਬੰਦੀ ਦੌਰਾਨ ਸਰਕਾਰ ਵਲੋਂ ਛੋਟੇ ਵਰਗ ਦੇ ਵਪਾਰੀ ਲਈ ਕਿਸੇ ਤਰ੍ਹਾਂ ਦੀ ਕੋਈ ਵੀ ਕਦਮ ਨਹੀਂ ਚੁੱਕੇ ਜਾ ਰਹੇ ਜਿਸ ਕਾਰਨ ਵਪਾਰੀਆਂ ਦੇ ਨਾਲ ਨਾਲ ਉਨ੍ਹਾਂ ਦੀ ਲੇਬਰ ਵੀ ਪ੍ਰਭਾਵਿਤ ਹੋ ਰਹੀ ਹੈ। ਕਿਸਾਨਾਂ ਦੀ ਅਪੀਲ ਤੋਂ ਬਾਅਦ ਕਿੱਕਰ ਬਾਜ਼ਾਰ ਵਿਚਲੇ ਇਕ ਦੁਕਾਨਦਾਰ ਨੇ ਦੁਕਾਨ ਖੋਲ੍ਹਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ ਤੇ ਇਸ ਕਾਰਵਾਈ ਦਾ ਸਮਰਥਨ ਕਰਦੇ ਹੋਏ ਆਪਣੀ ਦੁਕਾਨ ਖੋਲ੍ਹ ਰਹੇ ਹਨ। ਦੁਕਾਨ ਖੋਲ੍ਹਣ ਵਾਲੇ ਵਪਾਰੀ ਨੇ ਕਿਹਾ ਕਿ ਉਹ ਆਰਥਿਕ ਤੌਰ 'ਤੇ ਕਾਫ਼ੀ ਕਮਜ਼ੋਰ ਹੋ ਚੁੱਕੇ ਹਨ। ਉਨ੍ਹਾਂ ਕੋਲ ਬਿਜਲੀ ਦਾ ਬਿੱਲ ਆਦਿ ਤੇ ਆਪਣੇ ਕੋਲ ਦੁਕਾਨ 'ਤੇ ਕੰਮ ਕਰਦੇ ਲੜਕਿਆਂ ਨੂੰ ਦੇਣ ਵਾਸਤੇ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਕਰਦਾ ਹੈ ਤਾਂ ਉਹ ਆਪਣੇ ਵਪਾਰੀ ਵਰਗ ਨਾਲ ਰਲ ਕੇ ਇਸ ਦਾ ਵਿਰੋਧ ਕਰਨਗੇ। ਕਿਸਾਨ ਆਗੂ ਹਰਪ੍ਰੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਕਿਹਾ ਕਿ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਤੇ ਸਰਕਾਰ ਆਪਣੀ ਕਾਰਵਾਈ ਕਰੇ ਸਾਨੂੰ ਕੋਈ ਪਰਵਾਹ ਨਹੀਂ, ਅਗਰ ਕਿਸੇ ਦੁਕਾਨਦਾਰ 'ਤੇ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ ਹੈ ਤਾਂ ਕਿਸਾਨ ਜਥੇਬੰਦੀਆਂ ਉਸ ਦੇ ਨਾਲ ਖੜੀਆਂ ਹਨ।
ਭੁੱਚੋ ਖ਼ੁਰਦ ਦੇ ਦੁਕਾਨਦਾਰਾਂ ਨੇ ਕੀਤੀ ਕਿਸਾਨਾਂ ਦੇ ਮਾਰਚ 'ਚ ਸ਼ਮੂਲੀਅਤ
ਭੁੱਚੋ ਮੰਡੀ, (ਪਰਵਿੰਦਰ ਸਿੰਘ ਜੌੜਾ)- ਭੁੱਚੋ ਖ਼ੁਰਦ ਦੇ ਦੁਕਾਨਦਾਰਾਂ ਨੇ ਕਿਸਾਨਾਂ ਦੇ ਮਾਰਚ ਵਿਚ ਸ਼ਮੂਲੀਅਤ ਕੀਤੀ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਕਿਰਤ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ ਦੀ ਅਗਵਾਈ ਵਿਚ ਭੁੱਚੋ ਖ਼ੁਰਦ ਦੇ ਬਾਜ਼ਾਰ ਤੇ ਪਿੰਡ ਵਿਚ ਮੁਜ਼ਾਹਰਾ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਵਲੋਂ ਪਹਿਲਾਂ ਇਹ ਮੁਜ਼ਾਹਰਾ ਭੁੱਚੋ ਮੰਡੀ ਵਿਖੇ ਕਰਨ ਦਾ ਪ੍ਰੋਗਰਾਮ ਸੀ ਪਰ ਸ਼ਹਿਰੀ ਦੁਕਾਨਦਾਰਾਂ ਵਲੋਂ 'ਹੱਥ' ਅੱਗੇ ਨਾ ਵਧਾਉਣ ਕਰਕੇ ਜਥੇਬੰਦੀ ਵਲੋਂ ਪੇਂਡੂ ਦੁਕਾਨਦਾਰਾਂ ਨਾਲ 'ਸਾਂਝ' ਪਾਈ ਗਈ। ਜਥੇਬੰਦੀ ਦੇ ਪਿੰਡ ਇਕਾਈ ਦੇ ਪ੍ਰਧਾਨ ਸੁਖਮੰਦਰ ਸਿੰਘ ਸਰਾਭਾ ਨੇ ਕਿਹਾ ਕਿ ਬਿਮਾਰੀ ਨੂੰ ਡਾਕਟਰੀ ਢੰਗ ਨਾਲ ਠੀਕ ਕੀਤਾ ਜਾ ਸਕਦਾ ਹੈ, ਲੋਕਾਂ 'ਤੇ ਪਾਬੰਦੀਆਂ ਲਾਉਣੀਆਂ ਮਸਲੇ ਦਾ ਹੱਲ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਸਰਕਾਰ ਗੈਰ-ਵਾਜਬ ਪਾਬੰਦੀਆਂ ਲਾਉਂਦੀ ਹੈ ਤਾਂ ਹਰੇਕ ਘਰ ਨੂੰ 4-4 ਮਹੀਨਿਆਂ ਦਾ ਮੁਫ਼ਤ ਰਾਸ਼ਨ ਦਿੱਤਾ ਜਾਵੇ ਅਤੇ 5-5 ਹਜ਼ਾਰ ਰੁਪਏ ਪ੍ਰਤੀ ਜੀਅ ਖਾਤਿਆਂ ਵਿਚ ਪਾਏ ਜਾਣ। ਇਸ ਮੌਕੇ ਦੁਕਾਨਦਾਰਾਂ ਵਿਚ ਸੀਰਾ ਭੁੱਲਰ, ਚਰਨਜੀਤ ਸਿੰਘ ਚੰਨਾ, ਰਿੰਕਾ ਭੁੱਲਰ, ਧੰਨਾ ਸਿੰਘ, ਸੇਮਾ ਸਿੰਘ, ਮੂਨੀ ਸਿੰਘ, ਸੰਦੀਪ ਸਿੰਘ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਾਧਾ ਸਿੰਘ ਭੁੱਲਰ ਵੀ ਹਾਜ਼ਰ ਸਨ।
ਮਦਦ ਲਈ ਆਏ ਕਿਸਾਨਾਂ ਨੂੰ ਦੁਕਾਨਦਾਰਾਂ ਨੇ 'ਪਾਣੀ' ਵੀ ਨਾ ਪੁੱਛਿਆ
ਭੁੱਚੋ ਮੰਡੀ, (ਪਰਵਿੰਦਰ ਸਿੰਘ ਜੌੜਾ)- ਸ਼ਾਇਦ ਇਹ ਪੇਂਡੂ ਸਹਿਚਾਰ ਅਤੇ ਸ਼ਹਿਰੀ ਖ਼ੁਦਗਰਜ਼ੀਪਣ ਦਾ ਹੀ ਨਤੀਜਾ ਹੈ ਕਿ ਜਿਨ੍ਹਾਂ ਦੁਕਾਨਦਾਰਾਂ ਨੂੰ ਕੋਰੋਨਾ ਅਤੇ ਸਰਕਾਰੀ ਭੈਅ ਤੋਂ ਮੁਕਤ ਕਰਨ ਲਈ ਕਿਸਾਨ ਇਕੱਠੇ ਹੋ ਕੇ ਮਦਦ ਲਈ ਆਏ ਸਨ, ਉਨ੍ਹਾਂ ਕਿਸਾਨਾਂ ਨੂੰ ਦੁਕਾਨਦਾਰਾਂ ਨੇ 'ਪਾਣੀ' ਵੀ ਨਹੀਂ ਪੁੱਛਿਆ। ਸਥਾਨਕ ਮਿੳਂੂਸੀਪਲ ਪਾਰਕ ਵਿਚ ਇਕੱਤਰ ਹੋਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਕਿਸਾਨਾਂ ਨੇ ਸੁੰਨੇ ਪਏ ਬਾਜ਼ਾਰ ਵਿਚ 'ਵੀਰੋ ਤੁਸੀਂ ਦੁਕਾਨਾਂ ਖੋਲ੍ਹੋ, ਸਰਕਾਰ ਨਾਲ ਮੱਥਾ ਅਸੀਂ ਲਾਵਾਂਗੇ' ਦੇ ਜੋਸ਼ੀਲੇ ਨਾਅਰੇ ਲਾਏ ਪਰ ਦੁਕਾਨਦਾਰ ਸਰਕਾਰ ਦੇ 'ਦਬਕੇ' ਡਰੋਂ ਘਰਾਂ 'ਚ ਹੀ 'ਦੁਬਕੇ' ਰਹੇ। ਇਸ ਨੂੰ ਪੁਲਸੀਆ ਵਤੀਰੇ ਦਾ ਵੀ 'ਦੋਗਲਾਪਣ' ਹੀ ਕਿਹਾ ਜਾਵੇਗਾ ਕਿ ਬੀਤੇ ਕੱਲ੍ਹ ਜਿਹੜੀ ਪੁਲਿਸ ਦੁਕਾਨਦਾਰਾਂ 'ਤੇ ਰੋਹਬ ਝਾੜ ਕੇ ਖ਼ੁਦ ਨੂੰ 'ਸ਼ੈਅ' ਸਾਬਿਤ ਕਰਨ 'ਤੇ ਲੱਗੀ ਹੋਈ ਸੀ, ਉਹ ਅੱਜ ਕਿਸਾਨ ਆਗੂਆਂ ਨੂੰ 'ਚਾਹ-ਪਾਣੀ' ਪੁੱਛਦੀ ਨਜ਼ਰ ਆਈ। ਕਿਸਾਨਾਂ ਨੇ ਆਪਣੇ ਮਿਥੇ ਪ੍ਰੋਗਰਾਮ ਅਨੁਸਾਰ ਸ਼ਹਿਰ ਵਿਚ ਸ਼ਾਂਤਮਈ ਪਰ ਜੋਸ਼ੀਲਾ ਮਾਰਚ ਕੱਢਿਆ ਪਰ ਉਨ੍ਹਾਂ ਵਿਚ ਇਕ ਵੀ ਦੁਕਾਨਦਾਰ ਨੇ ਸ਼ਮੂਲੀਅਤ ਨਹੀਂ ਕੀਤੀ। ਜਦੋਂ ਕਿ ਮੁਜ਼ਾਹਰਾਕਾਰੀ ਕਿਸਾਨਾਂ ਵਿਚ ਵੱਡੀ ਉਮਰ ਦੀਆਂ ਕਿਸਾਨ ਬੀਬੀਆਂ ਵੀ ਤਿੱਖੜ ਗਰਮੀ ਦੀ ਪ੍ਰਵਾਹ ਨਾ ਕਰਦੀਆਂ ਹੋਈਆਂ ਸ਼ਾਮਿਲ ਸਨ। ਕਿਸਾਨ ਜਥੇਬੰਦੀ ਦੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਨੇ ਸੰਬੋਧਨ ਦੌਰਾਨ ਕਿਹਾ ਕਿ ਮੰਨਿਆ ਕਿ ਕੋਰੋਨਾ ਇਕ ਤੇਜ਼ੀ ਨਾਲ ਫੈਲਣ ਵਾਲੀ ਲਾਗ ਦੀ ਬਿਮਾਰੀ ਹੈ ਪਰ ਸਰਕਾਰਾਂ ਵਲੋਂ ਇਸ ਨੂੰ ਮਹਾਂਮਾਰੀ ਬਣਾਇਆ ਜਾ ਰਿਹਾ ਹੈ। ਕਿਸਾਨ ਆਗੂ ਗੁਰਦਾਸ ਸਿੰਘ ਸੇਮਾ ਤੇ ਸਰਬਜੀਤ ਸਿੰਘ ਜੈਦ ਨੇ ਕਿਹਾ ਕਿ ਕੋਰੋਨਾ ਆਏ ਨੂੰ ਸਵਾ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰਾਂ ਵਲੋਂ ਡਾਕਟਰੀ ਸਹੂਲਤਾਂ ਵਿਚ ਵਾਧਾ ਕਰਨ ਦੀ ਬਜਾਏ ਛੋਟੇ ਦੁਕਾਨਦਾਰਾਂ, ਮਜ਼ਦੂਰਾਂ ਤੇ ਰੇਹੜੀ-ਫੜ੍ਹੀ ਵਾਲਿਆਂ ਦਾ ਉਜਾੜਾ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਬੈੱਸਟ ਪ੍ਰਾਈਸ ਮੋਰਚੇ 'ਚ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਚੱਕ ਫ਼ਤਹਿ ਸਿੰਘ ਵਾਲਾ ਨੇ ਕਿਹਾ ਕਿ ਬੀਤੇ ਕੱਲ੍ਹ ਉਨ੍ਹਾਂ ਦੀ ਜਥੇਬੰਦੀ ਵਲੋਂ ਭੁੱਚੋ ਮੰਡੀ ਦੇ ਬਾਜ਼ਾਰ ਵਿਚ ਮਾਰਚ ਕਰਕੇ ਦੁਕਾਨਦਾਰਾਂ ਨੂੰ ਪੂਰਾ ਸਮਾਂ ਤੇ ਹਫ਼ਤੇ ਦੇ ਸਾਰੇ ਦਿਨ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ ਗਈ ਸੀ ਪਰ ਦੁਕਾਨਦਾਰਾਂ ਨੇ ਇਸ ਨੂੰ ਅਣਡਿੱਠਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਵੀ ਜਦੋਂ ਮੋਟਰ ਸਾਈਕਲ ਮਾਰਚ ਦੌਰਾਨ ਦੁਕਾਨਦਾਰ ਵੀਰਾਂ ਨਾਲ ਇਸ ਮੁੱਦੇ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਹੁੰਗਾਰਾ ਨਹੀਂ ਭਰਿਆ ਪਰ ਇਸ ਦੇ ਬਾਵਜੂਦ ਜੇਕਰ ਕੋਈ ਦੁਕਾਨਦਾਰ ਵੀਰ ਦੁਕਾਨ ਖੋਲ੍ਹਣ 'ਚ ਮਦਦ ਚਾਹੇਗਾ ਤਾਂ ਕਿਸਾਨ ਹਰ ਵੇਲੇ ਉਸ ਦਾ ਸਮਰਥਨ ਕਰਨਗੇ ਤੇ ਪੁਲਿਸ ਨੂੰ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਨ ਦਿੱਤੀ ਜਾਵੇਗੀ। ਭੁੱਚੋ ਬਾਜ਼ਾਰ ਵਿਚ ਮਾਰਚ ਦੌਰਾਨ ਬਲਵੀਰ ਸਿੰਘ ਤੁੰਗਵਾਲੀ, ਤੇਜਾ ਸਿੰਘ ਭੁੱਚੋ ਕਲਾਂ ਅਤੇ ਜਗਦੇਵ ਸਿੰਘ ਲਹਿਰਾ ਮੁਹੱਬਤ ਨੇ ਵੀ ਸੰਬੋਧਨ ਕੀਤਾ।
ਭਗਤਾ ਭਾਈਕਾ, (ਸੁਖਪਾਲ ਸਿੰਘ ਸੋਨੀ)- ਅੱਜ ਸਵੇਰੇ ਪਿੰਡ ਕੋਠਾ ਗੁਰੂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਭਗਤਾ ਭਾਈਕਾ ਵਲੋਂ ਦੁਕਾਨਦਾਰਾਂ ਦੇ ਹੱਕ ਵਿਚ ਰੋਸ ਮੁਜ਼ਾਹਰਾ ਕਰਦੇ ਹੋਏ ਕੋਰੋਨਾ ਹਦਾਇਤਾਂ ਨੂੰ ਮੱਦੇ-ਨਜ਼ਰ ਰੱਖ ਕੇ ਦੁਕਾਨਾਂ ਖੋਲ੍ਹਣ ਦਾ ਸੱਦਾ ਦਿੱਤਾ। ਉਪਰੰਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸਥਾਨਕ ਭਾਈ ਬਹਿਲੋ ਚੌਕ ਵਿਖੇ ਸ਼ਹਿਰ ਦੇ ਦੁਕਾਨਦਾਰਾਂ ਦੇ ਹੱਕ ਵਿਚ ਬਲਾਕ ਪੱਧਰੀ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਲੈ ਕੇ ਚੌਕ ਵਿਖੇ ਅੱਜ ਸਵੇਰੇ ਤੋਂ ਹੀ ਵੱਡੀ ਤਦਾਦ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਸਥਾਨਕ ਭਾਈ ਬਹਿਲੋ ਚੌਕ ਵਿਖੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਸਪਾਲ ਸਿੰਘ ਪਾਲਾ, ਸੁਖਜੀਤ ਸਿੰਘ ਕੋਠਾ ਗੁਰੂ ਨੇ ਸੰਬੋਧਨ ਕੀਤਾ। ਇਸ ਸਮੇਂ ਕਿਸਾਨ ਆਗੂ ਰਣਧੀਰ ਸਿੰਘ ਧੀਰਾ ਮਲੂਕਾ, ਤਰਕਸ਼ੀਲ ਸੁਸਾਇਟੀ ਦੇ ਆਗੂ ਸੰਦੀਪ ਸਿੰਘ ਰਿੰਕੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਬਲਾਕ ਭਗਤਾ ਭਾਈਕਾ ਦੇ ਸੀਨੀਅਰ ਆਗੂ ਤੀਰਥ ਸਿੰਘ ਕੋਠਾ ਗੁਰੂ ਆਦਿ ਹਾਜ਼ਰ ਸਨ। ਕਿਸਾਨ ਆਗੂ ਅਵਤਾਰ ਸਿੰਘ ਤਾਰੀ ਨੇ ਦਿੱਲੀ ਮੋਰਚੇ (ਬਹਾਦਰਗੜ੍ਹ) ਦੇ ਮੌਜੂਦਾ ਹਾਲਾਤ ਸਬੰਧੀ ਜਾਗਰੂਕ ਕੀਤਾ।
ਧਰਨੇ ਦੌਰਾਨ ਦੁਕਾਨਦਾਰ ਬੇਮੁਖ ਹੋਏ :- ਅੱਜ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਦੁਕਾਨਦਾਰਾਂ ਦੀ ਹਮਾਇਤ 'ਚ ਰੋਸ ਧਰਨਾ ਤੇ ਮੁਜ਼ਾਹਰਾ ਦਿੱਤਾ ਗਿਆ। ਇਸ ਸਬੰਧੀ ਬੀਤੇ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਗੱਡੀਆਂ ਰਾਹੀਂ ਅਨਾਊਂਸਮੈਂਟ ਕਰਕੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਤੇ ਧਰਨੇ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਸੀ। ਅੱਜ ਧਰਨੇ ਤੇ ਮੁਜ਼ਾਹਰੇ ਦੌਰਾਨ ਸ਼ਹਿਰ ਅੰਦਰ ਕੋਈ ਵੀ ਦੁਕਾਨ ਖੁੱਲ੍ਹੀ ਨਜ਼ਰ ਨਹੀਂ ਆਈ ਤੇ ਨਾ ਹੀ ਕੋਈ ਦੁਕਾਨਦਾਰ ਧਰਨੇ ਜਾਂ ਬਜ਼ਾਰ ਵਿਚ ਨਜ਼ਰ ਆਇਆ। ਯੂਨੀਅਨ ਵਲੋਂ ਧਰਨਾ ਤੇ ਮੁਜ਼ਾਹਰਾ ਦੁਕਾਨਦਾਰਾਂ ਦੀ ਹਮਾਇਤ ਵਿਚ ਕੀਤਾ ਗਿਆ ਪਰ ਦੁਕਾਨਦਾਰ ਧਰਨੇ ਮੁਜ਼ਾਹਰੇ ਤੋਂ ਪੂਰੀ ਤਰ੍ਹਾਂ ਬੇਮੁੱਖ ਨਜ਼ਰ ਆਏ। ਅੱਜ ਸ਼ਹਿਰ ਅੰਦਰ ਸ਼ਨੀਵਾਰ ਐਤਵਾਰ ਲਾਕਡਾਊਨ ਦੌਰਾਨ ਬਜ਼ਾਰ ਮੁਕੰਮਲ ਬੰਦ ਰਹੇ।
ਬਠਿੰਡਾ, 8 ਮਈ (ਅਵਤਾਰ ਸਿੰਘ)- ਸਥਾਨਕ ਸ਼ਹਿਰ ਦੇ ਸਰਕਾਰੀ ਰਜਿੰਦਰਾ ਕਾਲਜ ਦੇ ਨੇੜੇ ਵਾਲਮੀਕਿ ਚੌਕ ਦੇ ਕੋਲ ਇੰਡੈੱਕਸ ਐਕਸਚੇਂਜ ਵਿਚ ਅੱਗ ਲੱਗਣ ਦੀ ਘਟਨਾ ਹੋਣ 'ਤੇ ਫਾਇਰ ਬਿ੍ਗੇਡ ਦੀਆਂ ਦੋ ਗੱਡੀਆਂ ਨੇ ਅੱਗ ਬੁਝਾਈ ਤੇ ਫਾਇਰ ਬਿ੍ਗੇਡ ਕਰਮਚਾਰੀ ਗੁਰਿੰਦਰ ਸਿੰਘ ਨੇ ...
ਬਠਿੰਡਾ, 8 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਆਮ ਆਦਮੀ ਪਾਰਟੀ ਸੂਬਾ ਲੀਗਲ ਸੈੱਲ ਦੇ ਮੀਤ ਪ੍ਰਧਾਨ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਕੈਪਟਨ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੋ ਚੁੱਕੀ ਹੈ | ਇਸ ਸਰਕਾਰ ਵਿਚ ਹਰ ਵਰਗ ਦੁਖੀ ਹੈ | ਸਰਕਾਰ ਬਣੀ ਨੂੰ ਤਕਰੀਬਨ ਚਾਰ ਸਾਲ ਤਿੰਨ ...
ਰਾਮਾਂ ਮੰਡੀ, 8 ਮਈ (ਅਮਰਜੀਤ ਸਿੰਘ ਲਹਿਰੀ)- ਸਥਾਨਕ ਮੰਡੀ ਵਿਚ ਪਿਛਲੇ 5 ਦਿਨਾਂ ਤੋਂ ਕਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਣ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ | ਮੰਡੀ ਵਾਸੀਆਂ ਨੇ ਦੱਸਿਆ ਕਿ ਮੰਡੀ ਦੇ 30 ਦੇ ਕਰੀਬ ਕਰੋਨਾ ...
ਬਠਿੰਡਾ, 8 ਮਈ (ਅਵਤਾਰ ਸਿੰਘ)- ਜ਼ਿਲੇ੍ਹ ਅੰਦਰ ਅੱਜ ਕੋਵਿਡ-19 ਤਹਿਤ ਕੁਲ 248385 ਸੈਂਪਲਾਂ ਵਿਚੋਂ 26591 ਪਾਜ਼ੀਟਿਵ ਕੇਸ ਆਏ, ਇਨ੍ਹਾਂ ਵਿਚੋਂ 19665 ਕੋਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤੇ | ਇਸ ਸਮੇਂ ਜ਼ਿਲੇ੍ਹ ਵਿਚ ਕੁਲ 6442 ਕੇਸ ਐਕਟਿਵ ਹਨ ਤੇ ਹੁਣ ਤੱਕ ...
ਤਲਵੰਡੀ ਸਾਬੋ, 8 ਮਈ (ਰਣਜੀਤ ਸਿੰਘ ਰਾਜੂ)- ਤਲਵੰਡੀ ਸਾਬੋ ਅਤੇ ਨੇੜਲੇ ਪਿੰਡਾਂ ਵਿਚ ਕੋਰੋਨਾ ਦੀ ਲਹਿਰ ਨੇ ਹੁਣ ਪਿੰਡਾਂ ਵਿਚ ਤਾਂਡਵ ਮਚਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਹੁਣ ਜਿੱਥੇ ਪਿੰਡਾਂ ਦੇ ਲੋਕ ਵੈਕਸੀਨ ਲਗਵਾਉਣ ਲਈ ਤਤਪਰ ਦਿਖਾਈ ਦਿੰਦੇ ਹਨ ਉੱਥੇ ...
ਰਾਮਾਂ ਮੰਡੀ, 8 ਮਈ (ਅਮਰਜੀਤ ਸਿੰਘ ਲਹਿਰੀ)- ਮਾਰਕੀਟ ਕਮੇਟੀ ਰਾਮਾਂ ਅਧੀਨ ਆਉਂਦੇ ਪਿੰਡਾਂ ਦੇ ਖਰੀਦ ਕੇਂਦਰਾਂ ਅਤੇ ਅਨਾਜ਼ ਮੰਡੀ ਰਾਮਾਂ ਵਿਚ ਕਣਕ ਦੀ ਲਿਫਟਿੰਗ ਨਾ ਹੋਣ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ...
ਸੀਂਗੋ ਮੰਡੀ 8 ਮਈ (ਲੱਕਵਿੰਦਰ ਸ਼ਰਮਾ)- ਪਿੰਡ ਨਥੇਹਾ 'ਚ ਪਿਛਲੇ ਦੋ ਦਿਨਾਂ ਵਿਚ ਅੱਧਾ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋਣ ਨਾਲ ਪਿੰਡ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਪਿੰਡ ਦੀ ਇੱਕ ਔਰਤ ਸਮੇਤ ਕਈ ਲੋਕ ਕੋਰੋਨਾ ਪਾਜ਼ੀਟਿਵ ਆਏ ਸਨ ਜਿਹੜੇ ...
ਗੋਨਿਆਣਾ, 8 ਮਈ (ਬਰਾੜ ਆਰ. ਸਿੰਘ)-ਨਜ਼ਦੀਕ ਪੈਂਦੇ ਪਿੰਡ ਹਰਰਾਏਪੁਰ ਦੇ ਇਕ ਵਿਅਕਤੀ ਅੰਗਰੇਜ਼ ਸਿੰਘ ਪੁੱਤਰ ਮੇਘਾ ਸਿੰਘ 'ਤੇ ਵੱਟ ਦੇ ਝਗੜ੍ਹੇ ਦੀ ਰੰਜ਼ਿਸ ਦੇ ਚਲਦਿਆਂ ਬੀਤੇ ਦਿਨੀਂ ਪਿੰਡ ਹਰਰਾਏਪੁਰ ਵਿਖੇ ਦੋ ਜਣਿਆਂ ਵਲੋਂ ਉਸ 'ਤੇ ਹਮਲਾ ਕਰਕੇ ਉਸ ਦੀ ਕੁੱਟ ਮਾਰ ...
ਰਾਮਾਂ ਮੰਡੀ, 8 ਮਈ (ਤਰਸੇਮ ਸਿੰਗਲਾ)-ਸਰਕਾਰ ਵਲੋਂ ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਵਿਚ ਲਗਾਏ ਗਏ ਹਫਤਾਵਾਰੀ ਤਾਲਾਬੰਦੀ ਦੌਰਾਨ ਅੱਜ ਰਾਮਾਂ ਸ਼ਹਿਰ ਵਿਚ ਦਵਾਈਆਂ ਦੀ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰਹੀਆਂ | ਇਸ ਦੌਰਾਨ ...
ਤਲਵੰਡੀ ਸਾਬੋ, 8 ਮਈ (ਰਣਜੀਤ ਸਿੰਘ ਰਾਜੂ/ਰਵਜੋਤ ਰਾਹੀ)- ਸੂਬੇ ਅੰਦਰ ਵਧ ਰਹੇ ਕੋਰੋਨਾ ਮਰੀਜ਼ਾਂ ਅਤੇ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਆਕਸੀਜ਼ਨ ਮਿਲਣ ਵਿਚ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ...
ਬਠਿੰਡਾ, 8 ਮਈ (ਨਿੱਜੀ ਪੱਤਰ ਪ੍ਰੇਰਕ)- ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵਲੋਂ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਉਚ ਅਧਿਕਾਰੀਆਂ ਤੇ ਪਤਵੰਤਿਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕਰਦਿਆਂ ਕਰੋਨਾ ਪ੍ਰਬੰਧਾਂ ਦੀ ਸਮੀਖਿਆ ...
ਤਲਵੰਡੀ ਸਾਬੋ, 8 ਮਈ (ਰਣਜੀਤ ਸਿੰਘ ਰਾਜੂ)- ਕੈਪਟਨ ਅਮਰਿੰਦਰ ਸਿੰਘ ਸਰਕਾਰ ਬਰਗਾੜੀ ਬੇਅਦਬੀ ਕਾਂਡ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ 'ਤੇ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਹੈ ਕਿਉਂਕਿ ਜੇ ਅਜਿਹਾ ਨਾ ਹੁੰਦਾ ਤਾਂ ਕੈਪਟਨ ਨਵੀਂ ਬਣਾਈ 'ਸਿੱਟ' ਨੂੰ ਛੇ ...
ਕੋਟਫੱਤਾ, 8 ਮਈ (ਰਣਜੀਤ ਸਿੰਘ ਬੁੱਟਰ)-ਪਿੰਡ ਗਹਿਰੀ ਭਾਗੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਮੀਤ ਪ੍ਰਧਾਨ ਗਮਦੂਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ | ਉਹ 48 ਕੁ ਵਰਿ੍ਹਆਂ ਦੇ ਸਨ | ਗਮਦੂਰ ਸਿੰਘ ਆਪਣੇ ਪਿਛੇ ਬਜ਼ੁਰਗ ਮਾਤਾ, ਦੋ ਬੱਚੀਆਂ ...
ਤਲਵੰਡੀ ਸਾਬੋ, 8 ਮਈ (ਰਣਜੀਤ ਸਿੰਘ ਰਾਜੂ/ਰਵਜੋਤ ਰਾਹੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਮੁੱਦੇ 'ਤੇ ਪੰਜਾਬ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ ਅਤੇ ਸੂਬੇ ਦੇ ...
ਚਾਉਕੇ, 8 ਮਈ (ਮਨਜੀਤ ਸਿੰਘ ਘੜੈਲੀ)- ਪਿੰਡ ਘੜੈਲੀ ਵਿਖੇ ਬੀਤੇ ਦਿਨ ਹਲਕਾ ਮੌੜ ਕਾਂਗਰਸ ਪਾਰਟੀ ਦੀ ਮੁੱਖ ਸੇਵਾਦਾਰ ਡਾ: ਮੰਜੂ ਬਾਂਸਲ ਵਲੋਂ ਪਿੰਡ ਦੀਆਂ ਔਰਤਾਂ ਵਲੋਂ ਚਲਾਏ ਜਾ ਰਹੇ ਪੰਜ ਹੈਲਫ ਸੈੱਲਫ ਹੈਲਪ ਗਰੁੱਪ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ | ਹਲਕਾ ...
ਬਠਿੰਡਾ, 8 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਲੰਬੇ ਸਮੇਂ ਤੋਂ ਕੋਰੋਨਾ ਬਿਮਾਰੀ ਦੇ ਚੱਲਦਿਆਂ ਸਰਕਾਰ ਦੁਆਰਾ ਲਗਾਈਆਂ ਸਮਾਜਿਕ ਤੇ ਆਰਥਿਕ ਪਾਬੰਦੀਆਂ ਦੇ ਚਲਦਿਆਂ ਜਿੱਥੇ ਲੋਕ ਡਰ ਭੈਅ ਅਤੇ ਗ਼ਰੀਬੀ ਨਾਲ ਜੂਝ ਰਹੇ ਹਨ ਉੱਥੇ ਸਰਕਾਰਾਂ ਦੀ ਬੇਰੁਖ਼ੀ ਰੋਜ਼ਾਨਾ ਕਮਾ ...
ਮਹਿਮਾ ਸਰਜਾ, 8 ਮਈ (ਬਲਦੇਵ ਸੰਧੂ)-ਪਿੰਡ ਬਰਕੰਦੀ ਦੇ ਸਾਬਕਾ ਸਰਪੰਚ ਗੁਰਬਿੰਦਰ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਅਚਾਨਕ ਸਦੀਵੀਂ ਵਿਛੋੜਾ ਦੇ ਗਏ | ਉਨ੍ਹਾਂ ਦੀ ਬੇਵਕਤੀ ਮੌਤ 'ਤੇ ਵੱਖ-ਵੱਖ ਧਾਰਮਿਕ, ਰਾਜਨੀਤਕ, ਸਮਾਜ ...
ਰਾਮਪੁਰਾ ਫੂਲ, 8 ਮਈ (ਨਰਪਿੰਦਰ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਵਲੋਂ ਰਾਮਪੁਰਾ ਫੂਲ ਦੀ ਨਗਰ ਕੌਂਸਲ ਵਿਚੋਂ ਫੂਲ ਟਾਊਨ ਦਾ ਏਰੀਆ ਬਾਹਰ ਕੱਢ ਕੇ ਵੱਖਰੀ ਨਗਰ ਪੰਚਾਇਤ ਫੂਲ ਟਾਊਨ ਬਣਾਉਣ ਸਬੰਧੀ ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ ...
ਰਾਮਾਂ ਮੰਡੀ, 8 ਮਈ (ਤਰਸੇਮ ਸਿੰਗਲਾ)- ਸੀਨੀਅਰ ਜ਼ਿਲ੍ਹਾ ਪੁਲਿਸ ਕਪਤਾਨ ਭੁਪਿੰਦਰ ਸਿੰਘ ਵਿਰਕ ਅਤੇ ਪੁਲਿਸ ਉਪ ਕਪਤਾਨ ਮਨੋਜ ਕੁਮਾਰ ਗੌਰਸੀ ਤਲਵੰਡੀ ਸਾਬੋ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਮਾਂ ਥਾਣਾ ਮੁਖੀ ਪਰਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਪੁਲਿਸ ਦੀਆਂ ...
ਭਾਈਰੂਪਾ, 8 ਮਈ (ਵਰਿੰਦਰ ਲੱਕੀ)- ਸਹਿਕਾਰੀ ਖੇਤੀਬਾੜੀ ਸਭਾ ਸੇਲਬਰਾਹ ਵਿਖੇ ਮੁਲਾਜ਼ਮਾਂ ਦੀ ਰੈਗੂਲਰ ਨਿਯੁਕਤੀ ਨੂੰ ਲੈ ਕੇ ਪਿਛਲੇ 5 ਦਿਨਾਂ ਤੋਂ ਆਪਣੇ ਸਾਥੀਆਂ ਸਮੇਤ ਧਰਨੇ 'ਤੇ ਬੈਠੇ ਸਹਿਕਾਰੀ ਖੇਤੀਬਾੜੀ ਸਭਾ ਦੇ ਸਾਬਕਾ ਪ੍ਰਧਾਨ ਬਰਜਿੰਦਰ ਸਿੰਘ ਰਿੰਪੀ ਸੰਘਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX