ਡੇਹਲੋਂ, 8 ਮਈ (ਅੰਮਿ੍ਤਪਾਲ ਸਿੰਘ ਕੈਲੇ)-ਨੈਸ਼ਨਲ ਇੰਸਟੀਚਿਊਟ ਆਖ਼ ਹਾਈ-ਸਿਕਿਓਰਿਟੀ ਐਨੀਮਲ ਡਿਜੀਜ, ਭੋਪਾਲ ਵਲੋਂ ਸ਼ੁੱਕਰਵਾਰ ਨੂੰ ਕਿਲ੍ਹਾ ਰਾਏਪੁਰ ਵਿਖੇ ਸੂਬਾ ਸਿੰਘ ਪੋਲਟਰੀ ਫਾਰਮ ਦੇ ਮੁਰਗੇ-ਮੁਰਗੀਆਂ ਦੇ ਨਮੂਨਿਆਂ ਵਿਚ ਏਵੀਅਨ ਫਲੂ ਹੋਣ ਦੀ ਪੁਸ਼ਟੀ ਤੋਂ ਬਾਅਦ, ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਪੋਲਟਰੀ ਮੁਰਗੇ-ਮੁਰਗੀਆਂ ਨੂੰ ਮਾਰਨ ਅਤੇ ਬਿਮਾਰੀ ਦੀ ਜਲਦ ਰੋਕਥਾਮ ਅਤੇ ਨਿਗਰਾਨੀ ਲਈ ਇਕ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਦੇ ਚੇਅਰਮੈਨ ਏ. ਡੀ. ਸੀ ਖੰਨਾ ਸਕੱਤਰ ਸਿੰਘ ਬੱਲ ਚੇਅਰਮੈਨ ਹੋਣਗੇ ¢ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਪੋਲਟਰੀ ਫਾਰਮ ਦੇ ਮੁਰਗੇ-ਮੁਰਗੀਆਂ ਵਿਚ ਏਵੀਅਨ ਫਲੂ ਦੇ ਫੈਲਣ ਬਾਰੇ ਸੂਚਿਤ ਕੀਤਾ ਹੈ ਤਾਂ ਜੋ ਇਸ ਬਿਮਾਰੀ ਦੀ ਰੋਕਥਾਮ ਕਰਕੇ ਅੱਗੇ ਫੈਲਣ ਤੋਂ ਬਚਾਅ ਕੀਤਾ ਜਾ ਸਕੇ | ਉਨ੍ਹਾਂ ਦੱਸਿਆਂ ਕਿ ਵਧੀਕ ਡਿਪਟੀ ਕਮਿਸ਼ਨਰ ਖੰਨਾ ਸਕੱਤਰ ਸਿੰਘ ਬੱਲ ਇਸ ਪੈਨਲ ਦੇ ਚੇਅਰਮੈਨ ਤੋਂ ਇਲਾਵਾ ਐੱਸ. ਡੀ. ਐਮ. ਪਾਇਲ ਮਨਕਵਲ ਸਿੰਘ ਚਾਹਲ, ਏ. ਡੀ. ਸੀ. ਪੀ.ਜਸਕਿਰਨਜੀਤ ਸਿੰਘ ਤੇਜਾ, ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਪਰਮਦੀਪ ਸਿੰਘ ਵਾਲੀਆ, ਬੀ. ਡੀ. ਪੀ. ਓ. ਡੇਹਲੋਂ, ਮੰਡਲ ਜੰਗਲਾਤ ਅਧਿਕਾਰੀ, ਐੱਸ. ਐਮ. ਓ ਸਵਿਤਾ ਸ਼ੁਕਲਾ ਡੇਹਲੋਂ, ਨਾਇਬ ਤਹਿਸੀਲਦਾਰ ਡੇਹਲੋਂ ਅਨੁਦੀਪ ਸ਼ਰਮਾ ਅਤੇ ਕਾਰਜਕਾਰੀ ਇੰਜੀਨੀਅਰ ਪੀ. ਡਬਲਯੂ. ਡੀ. ਆਦੇਸ਼ ਗੁਪਤਾ ਇਸ ਕਮ ਨੂੰ ਸੁਵਿਧਾਜਨਕ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣਗੇ ¢ ਅੱਜ ਇਸ ਪੋਲਟਰੀ ਫਾਰਮ ਦੇ ਜਾਨਵਰਾਂ ਨੂੰ ਮਾਰਨ ਸਬੰਧੀ ਪੁਖ਼ਤਾ ਪ੍ਰਬੰਧਾਂ ਲਈ ਅਹਿਮ ਮੀਟਿੰਗ ਏ. ਡੀ. ਸੀ. ਖੰਨਾ ਸਕੱਤਰ ਸਿੰਘ ਬੱਲ ਦੀ ਪ੍ਰਧਾਨਗੀ ਹੇਠ ਮਾਰਕੀਟ ਕਮੇਟੀ ਦਫ਼ਤਰ ਕਿਲ੍ਹਾ ਰਾਏਪੁਰ ਵਿਖੇ ਹੋਈ, ਜਿਸ ਦੌਰਾਨ ਏ. ਡੀ. ਸੀ. ਖੰਨਾ ਵਲੋਂ ਵੱਖ-ਵੱਖ ਵਿਭਾਗਾਂ ਦੇ ਹਾਜ਼ਰ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ¢ ਉਨ੍ਹਾਂ ਕਿਹਾ ਕਿ ਪੋਲਟਰੀ ਫਾਰਮ ਵਿਚ ਬਿਮਾਰੀ ਦਾ ਕੇਂਦਰ 1 ਕਿੱਲੋਮੀਟਰ ਦਾ ਏਰੀਆ ਇੱਕ ਸਕਰਮਿਤ ਜ਼ੋਨ ਵਜੋਂ ਘੋਸ਼ਿਤ ਕੀਤਾ ਗਿਆ ਹੈ ਅਤੇ ਪੋਲਟਰੀ ਫਾਰਮ ਦੇ ਆਲੇ ਦੁਆਲੇ 0-10 ਕਿੱਲੋਮੀਟਰ ਰਕਬੇ ਨੂੰ ਨਿਗਰਾਨੀ ਜ਼ੋਨ ਵਜੋਂ ਮੰਨਿਆ ਗਿਆ ਹੈ ¢ ਉਨ੍ਹਾਂ ਕਿਹਾ ਕਿ ਕਮੇਟੀ ਇਹ ਯਕੀਨੀ ਬਣਾਏਗੀ ਕਿ ਕੋਈ ਵੀ ਜਿਦਾ-ਮਰੇ ਹੋਏ ਮੁਰਗੇ-ਮੁਰਗੀਆਂ, ਬਿਨਾਂ ਪੋ੍ਰਸੈੱਸ ਕੀਤਾ ਪੋਲਟਰੀ ਮੀਟ, ਆਂਡੇ, ਫੀਡ ਜਾਂ ਕੋਈ ਵੀ ਪਦਾਰਥ/ਸਮਾਨ ਨੂੰ ਪੋਲਟਰੀ ਫਾਰਮ ਵਿਚੋਂ ਬਾਹਰ ਜਾਂ ਅੰਦਰ ਨਾ ਲਿਜਾਣ ਦਿੱਤਾ ਜਾਵੇ ¢ ਇਸ ਤੋਂ ਇਲਾਵਾ ਕੋਈ ਵੀ ਪੋਲਟਰੀ ਫਾਰਮ ਦਾ ਵਿਅਕਤੀ ਸਕਰਮਿਤ ਜ਼ੋਨ ਵਿਚੋਂ ਕਿਸੇ ਵੀ ਉਤਪਾਦ ਨੂੰ ਬਾਜ਼ਾਰ ਵਿਚ ਨਹੀਂ ਲਿਜਾ ਸਕਦਾ ¢ ਉਨ੍ਹਾਂ ਕਿਹਾ ਕਿ ਸਕ੍ਰਮਿਤ ਖੇਤਰ ਵਿਚ ਮਾਹਿਰਾਂ ਦੀ ਟੀਮ ਵਲੋਂ ਸਹੀ ਢੰਗ ਨਾਲ ਕਿੱਟਾਂ ਪਹਿਨਣ ਜਾਂ ਹੋਰ ਲਾਜ਼ਮੀ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਬਿਮਾਰੀ ਦੇ ਫੈਲਣ ਨੂੰ ਰੋਕਣ ਲਈ ਹੋਰ ਨਮੂਨੇ ਵੀ ਲਏ ਜਾਣਗੇ ¢ ਇਸ ਮੀਟਿੰਗ ਬਾਅਦ ਏ. ਡੀ. ਸੀ. ਖੰਨਾ ਸਕੱਤਰ ਸਿੰਘ ਬੱਲ ਦੀ ਅਗਵਾਈ ਵਾਲੀ ਕਮੇਟੀ ਨੇ ਪੋਲਟਰੀ ਫਾਰਮ ਦੇ ਬਾਹਰਲੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਕਮੇਟੀ ਮੈਂਬਰਾਂ ਨੂੰ ਅਗਲੇ ਦਿਨਾਂ ਵਿਚ ਮੁਰਗੇ-ਮੁਰਗੀਆਂ ਦੇ ਖ਼ਾਤਮੇ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ¢ ਉਨ੍ਹਾਂ ਇਸ ਪ੍ਰਕਿ੍ਆ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਮੇਟੀ ਮੈਂਬਰਾਂ ਨੂੰ ਸਪਸ਼ਟ ਕੀਤਾ | ਇਸ ਸਮੇਂ ਪੰਜਾਬ ਕਾਂਗਰਸ ਸਕੱਤਰ ਪਰਮਜੀਤ ਸਿੰਘ ਘਵੱਦੀ, ਐਸ. ਡੀ. ਐਮ. ਪਾਇਲ ਮਨਕੰਵਲ ਸਿੰਘ ਚਾਹਲ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪਰਮਦੀਪ ਸਿੰਘ ਵਾਲੀਆ, ਬੀ. ਡੀ. ਪੀ. ਓ. ਡੇਹਲੋਂ ਸ਼ਾਰਦਾ, ਮੰਡਲ ਜੰਗਲਾਤ ਅਧਿਕਾਰੀ, ਐੱਸ. ਐਮ. ਓ. ਡੇਹਲੋਂ ਡਾ. ਸਵਿਤਾ ਸ਼ੁਕਲਾ ਡੇਹਲੋਂ, ਨਾਇਬ ਤਹਿਸੀਲਦਾਰ ਡੇਹਲੋਂ ਅਨੁਦੀਪ ਸ਼ਰਮਾ, ਥਾਣਾ ਮੁਖੀ ਡੇਹਲੋਂ ਇੰਸਪੈਕਟਰ ਸੁਖਦੇਵ ਸਿੰਘ ਬਰਾੜ, ਸੈਕਟਰੀ ਜਸਮੀਤ ਸਿੰਘ ਬਰਾੜ ਸਮੇਤ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ |
ਮਲੌਦ, 8 ਮਈ (ਦਿਲਬਾਗ ਸਿੰਘ ਚਾਪੜਾ)- ਮਾਰਕੀਟ ਕਮੇਟੀ ਮਲੌਦ ਅਧੀਨ ਆਉਂਦੀਆਂ ਦਾਣਾ ਮੰਡੀਆਂ ਵਿਚ ਭਾਵੇ ਖ਼ਰੀਦ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ | ਪਰ ਸ਼ੁਰੂ ਤੋਂ ਹੀ ਲਿਫ਼ਟਿੰਗ ਦੀ ਸੁਸਤ ਰਫ਼ਤਾਰ ਕਾਰਨ ਅਜੇ ਤੱਕ ਮੰਡੀਆਂ ਵਿਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ | ...
ਖੰਨਾ, 8 ਮਈ (ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਵਿਚ ਭਾਂਵੇ ਕਿਸਾਨ ਯੂਨੀਅਨਾਂ ਦੇ ਵੱਖ ਵੱਧ ਧੜਿਆਂ ਨੇ ਕਿਸਾਨ ਅੰਦੋਲਨ ਦੇ ਹੱਕ ਵਿਚ ਦੁਕਾਨਾਂ ਖੋਲਣ ਲਈ ਵੱਖ ਵੱਖ ਵਪਾਰਕ ਜਥੇਬੰਦੀਆਂ ਨਾਲ ਸੰਪਰਕ ਕੀਤਾ ਸੀ। ਪਰ ਵਪਾਰਕ ਸੰਗਠਨਾਂ ਨੇ ਬੇਸ਼ੱਕ ਇਹ ਕਿਹਾ ਕਿ ਉਹ ਕਿਸਾਨ ...
ਸਮਰਾਲਾ, 8 ਮਈ (ਗੋਪਾਲ ਸੋਫਤ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਇਕ ਵਾਰ ਫਿਰ ਤੋਂ ਦਿੱਲੀ ਵਿਖੇ ਚੱਲ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ 'ਚ ਹੋਰ ਜੋਸ਼ ਭਰਨ ਲਈ ਨੌਜਵਾਨਾ ਦੇ ਕਾਫ਼ਲੇ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਹੈ | ਇਹ ਫ਼ੈਸਲਾ ਯੂਨੀਅਨ ਜ਼ਿਲ੍ਹਾ ਜਨਰਲ ...
ਖੰਨਾ, 8 ਮਈ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੇ ਸੱਦੇ ਤੇ ਬੀਜੇਪੀ ਨੂੰ ਬੰਗਾਲ ਚੋਣਾਂ ਵਿਚ ਕਰਾਰੀ ਹਾਰ ਦੇਣ ਲਈ ਲੋਕਾਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ...
ਖੰਨਾ, 8 ਮਈ (ਮਨਜੀਤ ਸਿੰਘ ਧੀਮਾਨ)-ਪਸ਼ੂ ਮੰਡੀ ਖੰਨਾ ਵਿਚ ਕੋਵਿਡ 19 ਦੌਰਾਨ ਲਗਾਏ ਗਏ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ. ਐੱਚ. ਓ. ਹੇਮੰਤ ਕੁਮਾਰ ਨੇ ਦੱਸਿਆ ਕਿ ਏ. ਐੱਸ. ...
ਮਾਛੀਵਾੜਾ ਸਾਹਿਬ, 8 ਮਈ (ਮਨੋਜ ਕੁਮਾਰ)-ਦਿਨੋ ਦਿਨ ਖ਼ਤਰਨਾਕ ਹੁੰਦੀ ਜਾ ਰਹੀ ਕੋਰੋਨਾ ਸਥਿਤੀ ਤੋਂ ਨਜਿੱਠਣ ਲਈ ਸਰਕਾਰ ਦੇ ਦਿੱਤੇ ਹੁਕਮਾਂ ਦੀ ਉਲੰਘਣਾ ਕਰਨ ਵਾਲਾ ਕਿਸੇ ਕੀਮਤ ਤੇ ਬਖਸਿਆ ਨਹੀਂ ਜਾਵੇਗਾ | ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਵੱਡਾ ਆਗੂ ਹੀ ...
ਦੋਰਾਹਾ, 8 ਮਈ (ਜਸਵੀਰ ਝੱਜ)-ਨੋਵਲ ਕੋਰੋਨਾ ਦੇ ਦੂਸਰੇ ਤਤਕਾਲੀ ਹਮਲੇ ਕਾਰਨ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀਆਂ ਕੀਮਤੀ ਮਨੁੱਖੀ ਜਾਨਾਂ ਜਾਣ ਦੀਆਂ ਖ਼ਬਰਾਂ ਹਨ | ਪੰਜਾਬ ਰਾਜ ਵਿਚੋਂ ਵੀ ਅਜਿਹੀਆਂ ਘਟਨਾਵਾਂ ਦੀ ਘਾਟ ਨਹੀਂ ਹੈ | ਜਿਸ ਦੇ ਤਹਿਤ ਅਜਿਹੀਆਂ ਘਟਨਾਵਾਂ ...
ਸਮਰਾਲਾ, 8 ਮਈ (ਕੁਲਵਿੰਦਰ ਸਿੰਘ)-ਜ਼ਿਲ੍ਹਾ ਲੁਧਿਆਣਾ ਦਿਹਾਤੀ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਦਾ ਐਲਾਨ ਆਉਣ ਵਾਲੇ ਦਿਨਾਂ ਵਿਚ ਜਲਦ ਹੀ ਕਰ ਦਿੱਤਾ ਜਾਵੇਗਾ | ਅਹੁਦੇਦਾਰਾਂ ਦੇ ਐਲਾਨ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ...
ਬੀਜਾ, 8 ਮਈ (ਕਸ਼ਮੀਰਾ ਸਿੰਘ ਬਗ਼ਲੀ) - ਅੰਤਰਰਾਸ਼ਟਰੀ ਪੱਧਰ ਉੱਤੇ ਮੈਡੀਕਲ ਸਿੱਖਿਆ ਖੇਤਰ ਵਿਚ ਚੰਗਾ ਰੁਤਬਾ ਹਾਸਿਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਵਿਖੇ ਦੋ ਰੋਜ਼ਾ ਸੀ. ਐਮ .ਈ. ਕਰਵਾਈ ¢ ਜਿਸ ਵਿਚ ਜੀ.ਐਨ.ਐਮ ...
ਕੁਲਵਿੰਦਰ ਸਿੰਘ (ਪੱਤਰਕਾਰ) 98768-44404 ਸਮਰਾਲਾ-ਸੰਖੇਪ ਇਤਿਹਾਸ : ਪਿੰਡ ਸਿਹਾਲਾ - ਸਮਰਾਲਾ ਤੋਂ 6 ਕਿੱਲੋਮੀਟਰ ਦੀ ਦੂਰੀ 'ਤੇ ਇਤਿਹਾਸਿਕ ਝਾੜ ਸਾਹਿਬ ਰੋਡ 'ਤੇ ਸਥਿਤ ਪਿੰਡ ਸਿਹਾਲਾ ਦੇ ਇਤਿਹਾਸ ਤੋਂ ਹਰ ਕੋਈ ਜਾਣੂ ਹੈ | ਕਰੀਬ 5 ਸਦੀਆਂ ਪਹਿਲਾਂ ਕੁਸ਼ਵਾਹੇ ਗੋਤ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX