ਤਾਜਾ ਖ਼ਬਰਾਂ


ਪੰਜਾਬ ਵਿਚ ਇਸ ਵਾਰ ਭਾਜਪਾ ਦਾ ਕਮਲ ਖਿਲਾਇਆ ਜਾਵੇਗਾ - ਭਾਜਪਾ
. . .  1 minute ago
ਚੰਡੀਗੜ੍ਹ, 28 ਅਕਤੂਬਰ - ਭਾਜਪਾ ਦੇ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ ਭਾਜਪਾ ਵਲੋਂ ਪੰਜਾਬ ਵਿਚ ਇਸ ਵਾਰ ਭਾਜਪਾ ਦਾ ਕਮਲ ਖਿਲਾਇਆ...
117 ਸੀਟਾਂ 'ਤੇ ਲੜਾਂਗੇ ਚੋਣ - ਭਾਜਪਾ
. . .  7 minutes ago
ਚੰਡੀਗੜ੍ਹ, 28 ਅਕਤੂਬਰ - ਭਾਜਪਾ ਦੇ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ ਭਾਜਪਾ ਪੰਜਾਬ ਵਿਚ 117 ਵਿਧਾਨ ਸਭਾ ਸੀਟਾਂ 'ਤੇ ਚੋਣ...
ਭਾਜਪਾ ਦੀ ਪ੍ਰੈੱਸ ਵਾਰਤਾ, ਕਈ ਨੇਤਾ ਮੌਜੂਦ
. . .  8 minutes ago
ਚੰਡੀਗੜ੍ਹ, 28 ਅਕਤੂਬਰ - ਭਾਜਪਾ ਦੇ ਵਲੋਂ ਪ੍ਰੈੱਸ ਵਾਰਤਾ ਦੌਰਾਨ ਹਰਦੀਪ ਪੂਰੀ, ਗਜੇਂਦਰ ਸ਼ੇਖਾਵਤ, ਤਰੁਣ ਚੁੱਘ ਅਤੇ ਅਸ਼ਵਨੀ ਸ਼ਰਮਾ ਮੌਜੂਦ ਸਨ | ਜ਼ਿਕਰਯੋਗ ਹੈ ਕਿ ਪ੍ਰੈੱਸ ਵਾਰਤਾ ਤੋਂ ਪਹਿਲਾਂ ਭਾਜਪਾ ਵਲੋਂ 'ਨਵਾਂ ਪੰਜਾਬ ਭਾਜਪਾ ਦੇ ਨਾਲ' ਪੋਸਟਰ ...
ਕੇਜਰੀਵਾਲ ਪਹੁੰਚੇ ਮਾਨਸਾ
. . .  16 minutes ago
ਮਾਨਸਾ, 28 ਅਕਤੂਬਰ (ਫੱਤੇਵਾਲੀਆ, ਧਾਲੀਵਾਲ) - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਾਨਸਾ ਪਹੁੰਚ ਗਏ ਹਨ। ਉਨ੍ਹਾਂ ਨਾਲ ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਤੇ ਹੋਰ ਆਗੂ ਵੀ ਹਨ। ਉਹ ਇੱਥੇ ਮਾਨਸਾ ਤੇ ਬਰਨਾਲਾ ਜ਼ਿਲ੍ਹਿਆਂ ਦੇ 6 ਵਿਧਾਨ ਸਭਾ...
ਸਮੀਰ ਵਾਨਖੇੜੇ ਪਹੁੰਚੇ ਬੰਬੇ ਹਾਈ ਕੋਰਟ
. . .  24 minutes ago
ਮੁੰਬਈ, 28 ਅਕਤੂਬਰ - ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਬੰਬੇ ਹਾਈ ਕੋਰਟ ਦਾ ਰੁੱਖ ਕੀਤਾ ਹੈ | ਮੁੰਬਈ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਇਸ ਖ਼ਦਸ਼ੇ ਕਾਰਨ ਸਮੀਰ ਵਾਨਖੇੜੇ ਨੇ ਬੰਬੇ ਹਾਈ ਕੋਰਟ ਤੱਕ ...
ਤੱਟਵਰਤੀ ਸੁਰੱਖਿਆ ਦੇ ਵਿਸ਼ੇ 'ਤੇ ਗ੍ਰਹਿ ਮੰਤਰਾਲੇ ਦੀ ਸਲਾਹਕਾਰ ਕਮੇਟੀ ਨਾਲ ਸ਼ਾਹ ਦੀ ਬੈਠਕ
. . .  42 minutes ago
ਨਵੀਂ ਦਿੱਲੀ, 28 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਤੱਟਵਰਤੀ ਸੁਰੱਖਿਆ ਦੇ ਵਿਸ਼ੇ 'ਤੇ ਗ੍ਰਹਿ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੇ ਨਾਲ ਬੈਠਕ ਕੀਤੀ ਜਾ ਰਹੀ ...
ਲਖਬੀਰ ਸਿੰਘ ਦੇ ਪਰਿਵਾਰ ਦੀ ਅਮਿਤ ਸ਼ਾਹ ਦੇ ਓ.ਐਸ.ਡੀ. ਨਾਲ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 28 ਅਕਤੂਬਰ - 15 ਅਕਤੂਬਰ ਨੂੰ ਦਿੱਲੀ-ਹਰਿਆਣਾ ਸਰਹੱਦ ਨੇੜੇ ਸਿੰਘੂ ਵਿਖੇ ਮਾਰੇ ਗਏ ਲਖਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਓ.ਐਸ.ਡੀ. ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ...
ਡਿਪਟੀ ਕਮਿਸ਼ਨਰ ਹਰੀਸ਼ ਨਈਅਰ ਨੇ ਸੁਵਿਧਾ ਕੈਂਪਾਂ ਦਾ ਲਿਆ ਜਾਇਜ਼ਾ
. . .  about 1 hour ago
ਨਿਹਾਲ ਸਿੰਘ ਵਾਲਾ, (ਮੋਗਾ) 28 ਅਕਤੂਬਰ (ਸੁਖਦੇਵ ਸਿੰਘ ਖ਼ਾਲਸਾ) - ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਪਹਿਲ ਦੇ ਅਧਾਰ 'ਤੇ ਮੁਹੱਈਆ ਕਰਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ 'ਮਿਸ਼ਨ ਮੋਡ' 'ਤੇ ਕੰਮ ਕਰਦਿਆਂ ਲੋਕਾਂ ਵਲੋਂ ਦਿੱਤੀਆਂ ਗਈਆਂ ਵੱਖ-ਵੱਖ ਅਰਜ਼ੀਆਂ ਨੂੰ...
ਚੰਨੀ ਅਤੇ ਕੇਜਰੀਵਾਲ ਦੇ ਦੌਰਿਆਂ 'ਤੇ ਜਾਖੜ ਨੇ ਕੱਸਿਆ ਤਨਜ਼
. . .  about 1 hour ago
ਚੰਡੀਗੜ੍ਹ, 28 ਅਕਤੂਬਰ - ਸੁਨੀਲ ਜਾਖੜ ਦੇ ਵਲੋਂ ਟਵੀਟ ਕਰ ਕੇ ਦਿੱਲੀ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੌਰਿਆਂ 'ਤੇ ਤਨਜ਼ ਕੀਤਾ ਗਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਦਿੱਲੀ....
ਨਸ਼ੇ ਦੇ ਟੀਕੇ ਕਾਰਨ ਨੌਜਵਾਨ ਦੀ ਮੌਤ
. . .  about 1 hour ago
ਓਠੀਆਂ, 28 ਅਗਸਤ (ਗੁਰਵਿੰਦਰ ਸਿੰਘ ਛੀਨਾ) - ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਕੋਟਲੀ ਸੱਕਾਂ ਦਾ ਨੌਜਵਾਨ ਕ੍ਰਾਂਤੀਬੀਰ ਸਿੰਘ ਪੁੱਤਰ ਸੂਬਾ ਸਿੰਘ ਉਮਰ 35 ਸਾਲ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ...
ਸਬ ਡਵੀਜ਼ਨ ਤਪਾ ਵਿਖੇ ਤਹਿਸੀਲ ਪੱਧਰ 'ਤੇ ਲੋਕਾਂ ਦੀ ਸਹੂਲਤ ਲਈ ਲਗਾਇਆ ਸੁਵਿਧਾ ਕੈਂਪ
. . .  about 1 hour ago
ਤਪਾ ਮੰਡੀ, 28 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ) - ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਵੱਖ - ਵੱਖ ਸਕੀਮਾਂ ਦਾ ਲਾਭ ਬਿਨਾਂ ਕਿਸੇ ਖੱਜਲ ਖੁਆਰੀ ਦੇ ਦੇਣ ਲਈ ਤਪਾ 'ਚ ਤਹਿਸੀਲ ਪੱਧਰ 'ਤੇ ਸੁਵਿਧਾ ਕੈਂਪ ਤਹਿਸੀਲ ਕੰਪਲੈਕਸ...
ਹਲਕਾ ਅਜਨਾਲਾ 'ਚ ਬਿਜਲੀ ਬਿੱਲਾਂ ਦਾ 23 ਕਰੋੜ ਰੁਪਏ ਬਕਾਇਆ ਮੁਆਫ਼ - ਹਰਪ੍ਰਤਾਪ ਸਿੰਘ ਅਜਨਾਲਾ
. . .  about 2 hours ago
ਅਜਨਾਲਾ, 28 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ) - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਵਾਸੀਆਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਫ਼ਾਇਦਾ ਇੱਕੋ ਥਾਂ ਦੇਣ ਦੇ ਮਕਸਦ ਨਾਲ ਸਰਕਾਰੀ ਕਾਲਜ ਅਜਨਾਲਾ ਵਿਖੇ ਲਗਾਏ ਤਹਿਸੀਲ ਪੱਧਰੀ ਸੁਵਿਧਾ ਕੈਂਪ...
ਕੇਜਰੀਵਾਲ ਦੀ ਆਮਦ ਤੋਂ ਪਹਿਲਾਂ ਕਿਸਾਨਾਂ ਵਲੋਂ ਧਰਨੇ ਸ਼ੁਰੂ
. . .  about 2 hours ago
ਮਾਨਸਾ, 28 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ) - ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮਾਨਸਾ ਆਮਦ ਤੋਂ ਪਹਿਲਾਂ ਕਿਸਾਨਾਂ ਨੇ ਵਿਰਾਸਤ ਪੈਲੇਸ ਦੇ ਨੇੜੇ ਧਰਨਾ ਸ਼ੁਰੂ ਕਰ ਦਿੱਤਾ ਹੈ।...
ਟਿਕਰੀ ਬਾਰਡਰ 'ਤੇ ਵਾਪਰੀ ਘਟਨਾ ਦੇ ਪੀੜਤਾਂ ਲਈ ਪੰਜਾਬ ਸਰਕਾਰ ਨੇ ਕੀਤਾ ਵਿੱਤੀ ਰਾਹਤ ਦਾ ਐਲਾਨ
. . .  about 2 hours ago
ਨਵੀਂ ਦਿੱਲੀ, 28 ਅਕਤੂਬਰ - ਟਿਕਰੀ ਬਾਰਡਰ 'ਤੇ ਵਾਪਰੀ ਘਟਨਾ 'ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਲਈ ਵਿੱਤੀ ਰਾਹਤ ਦਾ ਸਹਾਰਾ ਲੈਂਦੇ ਹੋਏ ...
ਲੁਧਿਆਣਾ ਵਿਚ ਵੱਡਾ ਹਾਦਸਾ ਹੋਣ ਤੋਂ ਹੋਇਆ ਬਚਾਅ
. . .  about 2 hours ago
ਲੁਧਿਆਣਾ, (ਰੂਪੇਸ਼ ਕੁਮਾਰ) - ਲੁਧਿਆਣਾ ਦੇ ਦੀਪ ਨਗਰ 'ਚ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਇਲਾਕੇ 'ਚ ਬਣੀ ਸੜਕ ਅਚਾਨਕ ਧਸ ਗਈ। ਲੋਕਾਂ ਦੇ ਦੱਸਣ ਮੁਤਾਬਿਕ ਇਸ ਸੜਕ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਇਕ ਬੱਸ ਗੁਜ਼ਰੀ ਸੀ ...
ਟਿਕਰੀ ਬਾਰਡਰ 'ਤੇ ਵਾਪਰੀ ਘਟਨਾ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਦੁੱਖ
. . .  about 3 hours ago
ਚੰਡੀਗੜ੍ਹ, 28 ਅਕਤੂਬਰ - ਦਿੱਲੀ ਦੇ ਟਿਕਰੀ ਬਾਰਡਰ 'ਤੇ ਤੇਜ਼ ਰਫ਼ਤਾਰ ਟਿੱਪਰ ਨੇ 3 ਕਿਸਾਨ ਔਰਤਾਂ ਨੂੰ ਕੁਚਲ ਦਿੱਤਾ | ਇਨ੍ਹਾਂ ਤਿੰਨਾਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਦੋ ਹੋਰ ਔਰਤਾਂ ਜ਼ਖ਼ਮੀ ਹੋ ਗਈਆਂ ਹਨ | ਪੰਜਾਬ ਦੇ ਸਾਬਕਾ ਮੁੱਖ ਮੰਤਰੀ ...
ਟਿਕਰੀ ਬਾਰਡਰ 'ਤੇ ਵਾਪਰੀ ਘਟਨਾ ਨੂੰ ਲੈ ਕੇ ਰਾਹੁਲ ਗਾਂਧੀ ਅਤੇ ਕੇਜਰੀਵਾਲ ਨੇ ਲਿਆ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ
. . .  about 3 hours ago
ਨਵੀਂ ਦਿੱਲੀ, 28 ਅਕਤੂਬਰ - ਦਿੱਲੀ ਦੇ ਟਿਕਰੀ ਬਾਰਡਰ 'ਤੇ ਤੇਜ਼ ਰਫ਼ਤਾਰ ਟਿੱਪਰ ਨੇ 3 ਕਿਸਾਨ ਔਰਤਾਂ ਨੂੰ ਕੁਚਲ ਦਿੱਤਾ | ਇਨ੍ਹਾਂ ਤਿੰਨਾਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਦੋ ਹੋਰ ਔਰਤਾਂ ਜ਼ਖ਼ਮੀ ਹੋ ਗਈਆਂ ਹਨ | ਇਸ ਘਟਨਾ 'ਤੇ ਸਿਆਸਤਦਾਨਾਂ ਦੇ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ...
ਸੁਪਰੀਮ ਕੋਰਟ ਨੇ ਨੀਟ ਦੇ ਨਤੀਜੇ ਨੂੰ ਦਿੱਤੀ ਹਰੀ ਝੰਡੀ, ਐਨ.ਟੀ.ਏ. ਕਿਸੇ ਵੀ ਸਮੇਂ ਕਰ ਸਕਦਾ ਨਤੀਜਾ ਜਾਰੀ
. . .  about 3 hours ago
ਨਵੀਂ ਦਿੱਲੀ, 28 ਅਕਤੂਬਰ - ਸੁਪਰੀਮ ਕੋਰਟ ਨੇ ਵੀਰਵਾਰ ਨੂੰ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ. ) ਨੂੰ ਮੈਡੀਕਲ ਦਾਖਲਾ ਪ੍ਰੀਖਿਆ ਨੀਟ -ਯੂ. ਜੀ. 2021 ਦਾ ਨਤੀਜਾ ਜਾਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ...
ਮਮਦੋਟ ਵਿਖੇ ਸ਼ੁਰੂ ਹੋਇਆ ਸੁਵਿਧਾ ਕੈਂਪ
. . .  about 3 hours ago
ਮਮਦੋਟ, 28 ਅਕਤੂਬਰ (ਸੁਖਦੇਵ ਸਿੰਘ ਸੰਗਮ) - ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਅੱਜ ਬਲਾਕ ਸੰਮਤੀ ਦਫ਼ਤਰ ਮਮਦੋਟ ਵਿਖੇ ਲੱਗਣ ਵਾਲਾ ਸੁਵਿਧਾ ਕੈਂਪ ਸਵੇਰੇ 10 ਤੋਂ ਸ਼ੁਰੂ ਹੋ ਗਿਆ ਹੈ | ਇਸ ਦੌਰਾਨ ਪਹੁੰਚੇ ਹੋਏ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ, ਨਗਰ ਪੰਚਾਇਤ ਮਮਦੋਟ,...
ਜੰਮੂ-ਕਸ਼ਮੀਰ 'ਚ ਵੱਡਾ ਹਾਦਸਾ, ਡੋਡਾ ਨੇੜੇ ਮਿੰਨੀ ਬੱਸ ਖੱਡ 'ਚ ਡਿੱਗੀ, 8 ਦੀ ਮੌਤ
. . .  about 2 hours ago
ਸ੍ਰੀਨਗਰ, 28 ਅਕਤੂਬਰ - ਜੰਮੂ ਅਤੇ ਕਸ਼ਮੀਰ ਦੇ ਠਥਰੀ ਤੋਂ ਡੋਡਾ ਜਾ ਰਹੀ ਮਿੰਨੀ ਬੱਸ ਖੱਡ 'ਚ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਜ਼ਖ਼ਮੀ ਹੋ ਗਏ ਹਨ | ਬਚਾਅ ਕਾਰਜ ਜਾਰੀ ਹੈ ...
ਭਗਵੰਤ ਮਾਨ ਦੇ ਘਰ ਪੁੱਜੇ ''ਆਪ'' ਸੁਪਰੀਮੋ ਅਰਵਿੰਦ ਕੇਜਰੀਵਾਲ
. . .  about 4 hours ago
ਸੰਗਰੂਰ, 28 ਅਕਤੂਬਰ (ਧੀਰਜ ਪਸ਼ੋਰੀਆ) - ਪੰਜਾਬ ਦੇ ਦੋ ਦਿਨਾਂ ਦੌਰੇ 'ਤੇ ਸੰਗਰੂਰ ਪੁੱਜੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਘਰ ਪੁੱਜੇ ਹਨ...
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਫਿਲੌਰ ਨਾਕੇ ਦੀ ਕੀਤੀ ਅਚਨਚੇਤੀ ਚੈਕਿੰਗ, ਤਿੰਨ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਦਿੱਤੇ ਹੁਕਮ
. . .  about 3 hours ago
ਫਿਲੌਰ, 28 ਅਕਤੂਬਰ (ਵਿਪਨ ਗੈਰੀ ) - ਪੰਜਾਬ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਵੇਰੇ ਫਿਲੌਰ ਨਾਕੇ ਦੀ ਅਚਨਚੇਤ ਜਾਂਚ ਕਰਦਿਆਂ ਇੱਥੇ ਡਿਊਟੀ 'ਤੇ ਤਾਇਨਾਤ ਏ.ਐੱਸ.ਆਈ. ਜਸਵੰਤ ਸਿੰਘ ਸਮੇਤ ਤਿੰਨ ਪੁਲਿਸ ਕਰਮਚਾਰੀਆਂ ਨੂੰ ਡਿਊਟੀ 'ਚ...
ਸਬ-ਇੰਸਪੈਕਟਰ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ
. . .  about 5 hours ago
ਨਵੀਂ ਦਿੱਲੀ, 28 ਅਕਤੂਬਰ - ਦਿੱਲੀ ਦੇ ਮੈਦਾਨ ਗੜ੍ਹੀ ਪੁਲਿਸ ਸਟੇਸ਼ਨ ਵਿਚ ਤਾਇਨਾਤ ਇਕ ਸਬ-ਇੰਸਪੈਕਟਰ ਨੂੰ ਕੱਲ੍ਹ ਸਾਕੇਤ ਤੋਂ ਕਥਿਤ ਤੌਰ 'ਤੇ 50,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ...
ਸੀਤਾਰਮਨ ਜੀ-20 ਸੰਯੁਕਤ ਵਿੱਤ ਅਤੇ ਸਿਹਤ ਮੰਤਰੀਆਂ ਦੀ ਬੈਠਕ 'ਚ ਲੈਣਗੇ ਹਿੱਸਾ,ਕਈ ਅਹਿਮ ਮੁੱਦਿਆਂ 'ਤੇ ਚਰਚਾ
. . .  about 5 hours ago
ਨਵੀਂ ਦਿੱਲੀ, 28 ਅਕਤੂਬਰ - ਵਿੱਤ ਮੰਤਰੀ ਨਿਰਮਲਾ ਸੀਤਾਰਮਨ 29 ਅਕਤੂਬਰ ਨੂੰ ਰੋਮ 'ਚ ਜੀ-20 ਸੰਯੁਕਤ ਵਿੱਤ ਅਤੇ ਸਿਹਤ ਮੰਤਰੀਆਂ ਦੀ ਬੈਠਕ 'ਚ ਸ਼ਿਰਕਤ ਕਰਨਗੇ | ਇਸ ਬੈਠਕ ਵਿਚ ਕਈ ਅਹਿਮ ਮੁੱਦਿਆਂ ਦੇ ਨਾਲ - ਨਾਲ ਕੋਵਿਡ ਮਹਾਂਮਾਰੀ ਦੀ...
ਜਬਰ ਜਨਾਹ ਮਾਮਲੇ ਦੇ ਮੁਲਜ਼ਮ ਦੀ ਪਤਨੀ ਤੋਂ ਪੈਸੇ ਵਸੂਲਣ ਦੇ ਦੋਸ਼ ਹੇਠ 5 ਗ੍ਰਿਫ਼ਤਾਰ
. . .  about 5 hours ago
ਠਾਣੇ, 28 ਅਕਤੂਬਰ - ਮਹਾਰਾਸ਼ਟਰ ਦੇ ਨਵੀਂ ਮੁੰਬਈ ਟਾਊਨਸ਼ਿਪ ਵਿਚ ਬਲਾਤਕਾਰ ਦੇ ਇਕ ਮਾਮਲੇ ਵਿਚ ਮੁਲਜ਼ਮ ਦੀ ਪਤਨੀ ਤੋਂ ਕਥਿਤ ਤੌਰ ’ਤੇ ਪੈਸੇ ਵਸੂਲਣ ਦੇ ਦੋਸ਼ ਵਿਚ ਪੁਲੀਸ ਨੇ ਤਿੰਨ ਔਰਤਾਂ ਅਤੇ ਦੋ ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਨੀਅਰ ਪੁਲਿਸ ਇੰਸਪੈਕਟਰ ਰਵਿੰਦਰ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 27 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁੱਲ ਕਲਾਮ

ਰਾਸ਼ਟਰੀ-ਅੰਤਰਰਾਸ਼ਟਰੀ

ਮੇਲਿੰਡਾ ਗੇਟਸ ਨੂੰ ਮਿਲੇ 240 ਕਰੋੜ ਡਾਲਰ

ਸੈਕਰਾਮੈਂਟੋ, 8 ਮਈ (ਹੁਸਨ ਲੜੋਆ ਬੰਗਾ)-ਇਸ ਹਫ਼ਤੇ ਦੇ ਸ਼ੁਰੂ 'ਚ ਵਿਸ਼ਵ ਦੇ ਅਮੀਰ ਵਿਅਕਤੀਆਂ 'ਚ ਸ਼ੁਮਾਰ ਬਿੱਲ ਗੇਟਸ ਤੇ ਮੇਲਿੰਡਾ ਗੇਟਸ ਵਲੋਂ ਤਲਾਕ ਦਾ ਐਲਾਨ ਕਰਨ ਉਪਰੰਤ ਉਸੇ ਦਿਨ ਹੀ ਮੇਲਿੰਡਾ ਗੇਟਸ ਅਰਬਪਤੀ ਬਣ ਗਈ ਸੀ | ਬਿੱਲ ਗੇਟਸ ਦੀ ਨਿਵੇਸ਼ ਕੰਪਨੀ 'ਕੈਸਕੇਡ ਇਨਵੈਸਟਮੈਂਟ' ਨੇ ਮੇਲਿੰਡਾ ਗੇਟਸ ਦੀਆਂ ਸਕਿਉਰਟੀਜ਼ (ਸ਼ੇਅਰ ਬਾਜ਼ਾਰ) 'ਚ ਤਕਰੀਬਨ 240 ਕਰੋੜ ਡਾਲਰ ਤਬਦੀਲ ਕੀਤੇ | ਫੋਰਬਸ ਅਨੁਸਾਰ ਇਸ ਨਾਲ ਬਿੱਲ ਗੇਟਸ ਦੀ ਅਸਲ ਪੂੰਜੀ 130.4 ਬਿਲੀਅਨ ਡਾਲਰ ਤੋਂ ਮਾਮੂਲੀ ਘੱਟ ਕੇ 128.1 ਬਿਲੀਅਨ ਡਾਲਰ ਰਹਿ ਗਈ ਪਰੰਤੂ ਇਸ ਦੇ ਬਾਵਜੂਦ ਉਸ ਦਾ ਵਿਸ਼ਵ ਵਿਚ ਚੌਥੇ ਅਮੀਰ ਵਜੋਂ ਸਥਾਨ ਕਾਇਮ ਹੈ | ਪਹਿਲੇ ਤਿੰਨ ਸਥਾਨਾਂ ਉੱਪਰ ਜੈੱਫ ਬੇਜੋਸ (177 ਬਿਲੀਅਨ ਡਾਲਰ), ਏਲਨ ਮਸਕ (157 ਬਿਲੀਅਨ ਡਾਲਰ) ਤੇ ਬਰਨਾਰਡ ਅਰਨੌਲਟ (150 ਬਿਲੀਅਨ ਡਾਲਰ) ਹਨ | ਜੱਜ ਨੂੰ ਕੀਤੀ ਬੇਨਤੀ 'ਚ ਬਿੱਲ ਗੇਟਸ ਤੇ ਮੇਲਿੰਡਾ ਗੇਟਸ ਨੇ ਵਾਸ਼ਿੰਗਟਨ ਰਾਜ ਦੇ ਇਕ ਜੱਜ ਨੂੰ ਕਿਹਾ ਹੈ ਕਿ ਉਹ ਤਲਾਕ ਦੇ ਸਮਝੌਤੇ ਅਨੁਸਾਰ ਅਸਾਸਿਆਂ ਦੀ ਵੰਡ ਕਰ ਦੇਣ | ਇਹ ਬੇਨਤੀ ਉਸ ਹਾਲਾਤ ਵਿਚ ਕੀਤੀ ਜਾਂਦੀ ਹੈ ਜਦੋਂ ਪਤੀ-ਪਤਨੀ ਅਲੱਗ ਰਹਿੰਦੇ ਹੋਣ ਪਰੰਤੂ ਤਲਾਕ ਨਾ ਹੋਇਆ ਹੋਵੇ | ਦੋਨਾਂ ਵਿਚਾਲੇ ਤਲਾਕ ਦੀਆਂ ਸ਼ਰਤਾਂ ਤੇ ਨਿਯਮਾਂ ਨੂੰ ਜਨਤਕ ਨਹੀਂ ਕੀਤਾ ਗਿਆ ਹੈ |

ਲੰਡਨ ਅਸੈਂਬਲੀ ਚੋਣਾਂ 'ਚ ਡਾ. ਸਹੋਤਾ ਤੀਜੀ ਵਾਰ ਜਿੱਤੇ

ਲੰਡਨ, 8 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਅਸੈਂਬਲੀ ਚੋਣਾਂ 'ਚ ਜਿੱਥੇ ਮੇਅਰ ਲਈ ਵੋਟਾਂ ਦੀ ਗਿਣਤੀ ਜਾਰੀ ਹੈ, ਉੱਥੇ ਹੀ ਹੁਣ ਤੱਕ ਆਏ ਨਤੀਜਿਆਂ 'ਚੋਂ 4 ਲੇਬਰ ਪਾਰਟੀ ਦੇ ਹਿੱਸੇ ਅਤੇ 3 ਸੱਤਾਧਾਰੀ ਕੰਜਰਵੇਟਿਵ ਪਾਰਟੀ ਦੇ ਹਿੱਸੇ ਆਈਆਂ ਹਨ | ਲੇਬਰ ਪਾਰਟੀ ਵਲੋਂ ...

ਪੂਰੀ ਖ਼ਬਰ »

ਕੈਨੇਡਾ 'ਚ ਜਨਗਣਨਾ ਜਾਰੀ

ਟੋਰਾਂਟੋ, 8 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਇਹ 2021 ਸਾਲ ਦੇਸ਼ 'ਚ ਰਹਿ ਰਹੇ ਲੋਕਾਂ ਦੀ ਗਿਣਤੀ ਕਰਨ ਭਾਵ ਕਿ ਜਨਗਣਨਾ ਦਾ ਸਾਲ ਹੈ | ਦੇਸ਼ ਭਰ 'ਚ ਲੋਕਾਂ ਨੂੰ ਮੁੱਖ ਤੌਰ 'ਤੇ ਅੰਕੜਾ ਵਿਭਾਗ ਦੀ ਵੈੱਬਸਾਈਟ ਰਾਹੀਂ 11 ਮਈ ਤੱਕ ਸਰਕਾਰ ਨੂੰ ਆਪਣੇ ਬਾਰੇ ਜਾਣਕਾਰੀ ਦੇਣ ਦਾ ...

ਪੂਰੀ ਖ਼ਬਰ »

ਸਲੋਹ ਤੋਂ ਬੀਬੀ ਕਮਲਜੀਤ ਕੌਰ ਸਭ ਤੋਂ ਵੱਧ ਵੋਟਾਂ ਨਾਲ ਜੇਤੂ

ਲੰਡਨ, 8 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ 'ਚ ਚੱਲ ਰਹੀਆਂ ਸਥਾਨਕ ਚੋਣਾਂ 'ਚ ਸੱਤਾਧਾਰੀ ਧਿਰ ਟੋਰੀ ਤੇ ਲੇਬਰ ਵਿਚਕਾਰ ਸਖ਼ਤ ਮੁਕਾਬਲਾ ਹੋਇਆ | ਸਲੋਹ ਦੀ ਸਥਾਨਕ ਚੋਣਾਂ 'ਚ ਸਭ ਤੋਂ ਪਹਿਲਾ ਬੈਲਿਸ ਤੇ ਸਟੋਕ ਵਾਰਡ 'ਚ ਦਸਤਾਰਧਾਰੀ ਸਿੱਖ ਬੀਬੀ ਕਮਲਜੀਤ ਕੌਰ ...

ਪੂਰੀ ਖ਼ਬਰ »

ਲੈਸਟਰਸ਼ਾਇਰ ਕਾਊਾਟੀ ਕੌ ਾਸਲ ਚੋਣਾਂ 'ਚ ਕਮਲ ਸਿੰਘ ਘਟੋਰੇ ਦੀ ਸ਼ਾਨਦਾਰ ਜਿੱਤ

ਲੈਸਟਰ (ਇੰਗਲੈਂਡ), 8 ਮਈ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ 'ਚ ਹੋਈਆਂ ਕਾਊਾਟੀ ਕੌਂਸਲ ਚੋਣਾਂ ਦੇ ਐਲਾਨੇ ਨਤੀਜਿਆਂ 'ਚ ਟੋਰੀ ਪਾਰਟੀ ਭਾਰੀ ਬਹੁਮਤ ਨਾਲ ਮੁਲਕ ਦੀਆਂ ਜ਼ਿਆਦਾਤਰ ਕਾਊਾਟੀ ਕੌਂਸਲਾਂ 'ਤੇ ਕਾਬਜ਼ ਹੋ ਗਈ ਹੈ | ਹਰ ਚਾਰ ਸਾਲ ਬਾਅਦ ਟਾਊਨ ਹਾਲ ਵਾਸਤੇ ਕੁੱਲ 55 ...

ਪੂਰੀ ਖ਼ਬਰ »

ਬਰਤਾਨੀਆ ਨੇ ਜਾਰੀ ਕੀਤੀ ਹਰੀ ਸੂਚੀ

17 ਤੋਂ ਪੁਰਤਗਾਲ, ਇਜ਼ਰਾਈਲ ਸਮੇਤ 12 ਦੇਸ਼ਾਂ ਦੀ ਯਾਤਰਾ ਕਰ ਸਕਣਗੇ ਲੋਕ

ਲੰਡਨ/ਲੈਸਟਰ, 8 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਲੋਂ 17 ਮਈ ਤੋਂ ਵਿਦੇਸ਼ਾਂ 'ਚ ਛੁੱਟੀਆਂ ਮਨਾਉਣ ਨੂੰ ਖੁੱਲ੍ਹ ਦੇਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ, ਜਿਸ ਦੇ ਚੱਲਦਿਆਂ ਸਰਕਾਰ ਨੇ ਬਰਤਾਨਵੀ ਲੋਕਾਂ ਲਈ ਬਿਨਾਂ ਇਕਾਂਤਵਾਸ ...

ਪੂਰੀ ਖ਼ਬਰ »

ਅਨੁਪਮ ਖੇਰ ਨੂੰ 'ਹੈਪੀ ਬਰਥਡੇ' ਲਈ ਨਿਊਯਾਰਕ ਸਿਟੀ ਇੰਟਰਨੈਸ਼ਨਲ ਫ਼ਿਲਮ ਫੈੱਸਟੀਵਲ 'ਚ ਮਿਲਿਆ ਸਰਬੋਤਮ ਅਦਾਕਾਰ ਦਾ ਪੁਰਸਕਾਰ

ਮੁੰਬਈ, 8 ਮਈ (ਏਜੰਸੀ)-ਬਾਲੀਵੁੱਡ ਦੇ ਪ੍ਰਸਿੱਧ ਚਰਿੱਤਰ ਅਦਾਕਾਰ ਅਨੁਪਮ ਖੇਰ ਨੂੰ ਲਘੂ ਫ਼ਿਲਮ 'ਹੈਪੀ ਬਰਥਡੇ' ਦੇ ਲਈ ਨਿਊਯਾਰਕ ਸਿਟੀ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ 'ਚ ਸਰਬੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ ਹੈ | ਫ਼ਿਲਮ ਨੂੰ ਸਰਬੋਤਮ ਲਘੂ ਫ਼ਿਲਮ ਦਾ ਪੁਰਸਕਾਰ ...

ਪੂਰੀ ਖ਼ਬਰ »

ਨਿਪਾਲੀ ਪਰਬਤਾਰੋਹੀ ਨੇ 25ਵੀਂ ਵਾਰ ਮਾਊਾਟ ਐਵਰੈਸਟ 'ਤੇ ਚੜ੍ਹਾਈ ਕਰ ਬਣਾਇਆ ਰਿਕਾਰਡ

ਕਾਠਮਾਂਡੂ, 8 ਮਈ (ਏਜੰਸੀ)-ਨਿਪਾਲ ਦੇ 52 ਸਾਲਾ ਪਰਬਤਾਰੋਹੀ ਨੇ ਸ਼ੁੱਕਰਵਾਰ ਨੂੰ 25ਵੀਂ ਵਾਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਾਟ ਐਵਰੈਸਟ 'ਤੇ ਚੜ੍ਹਨ 'ਚ ਕਾਮਯਾਬੀ ਹਾਸਲ ਕੀਤੀ | ਉਨ੍ਹਾਂ ਨੇ ਮਾਊਾਟ ਐਵਰੈਸਟ 'ਤੇ ਸਭ ਤੋਂ ਜ਼ਿਆਦਾ ਵਾਰ ਚੜ੍ਹਨ ਦੇ ਆਪਣੇ ਹੀ ਰਿਕਾਰਡ ...

ਪੂਰੀ ਖ਼ਬਰ »

ਨੌਰਦ੍ਰਨ ਆਇਰਲੈਂਡ ਤੋਂ ਵਿਸ਼ਵ ਦਾ ਸਭ ਤੋਂ ਵੱਡਾ ਕਾਰਗੋ ਜਹਾਜ਼ ਭਾਰਤ ਲਈ ਮਦਦ ਲੈ ਕੇ ਰਵਾਨਾ

ਲੰਡਨ, 8 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ 'ਚ ਚੱਲ ਰਹੇ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆਏ ਹਨ | ਇਸ ਦੌਰਾਨ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਭਾਰਤ ਦੀ ਮਦਦ ਲਈ ਕੋਸ਼ਿਸ਼ਾਂ ਹੋਰ ਤੇਜ਼ ਹੋ ਗਈਆਂ ਹਨ | ਇਸ ਤਹਿਤ ਸ਼ੁੱਕਰਵਾਰ ...

ਪੂਰੀ ਖ਼ਬਰ »

ਉੱਚ ਅਹੁਦਿਆਂ 'ਤੇ ਸੇਵਾਵਾਂ ਨਿਭਾ ਰਹੇ ਦਸਤਾਰਧਾਰੀ ਸਿੱਖਾਂ ਨੂੰ ਦੇਖ ਕੇ ਖ਼ੁਸ਼ੀ ਹੁੰਦੀ ਹੈ-ਗਿਆਨੀ ਹਰਪ੍ਰੀਤ ਸਿੰਘ

ਸਾਨ ਫਰਾਂਸਿਸਕੋ, 8 ਮਈ (ਐੱਸ.ਅਸ਼ੋਕ ਭੌਰਾ)-ਵਿਦੇਸ਼ਾਂ 'ਚ ਪੰਜਾਬੀ ਉੱਚੇ ਰੁਤਬਿਆਂ 'ਤੇ ਹਨ, ਚੰਗਾ ਕਾਰੋਬਾਰ ਕਰਦੇ ਹਨ, ਚਾਹੇ ਕੋਈ ਡਾਕਟਰ ਦੇ ਰੂਪ 'ਚ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ ਜਾਂ ਇੰਜੀਨੀਅਰ ਤੇ ਵਕੀਲ ਵਜੋਂ | ਉੱਚ ਅਹੁਦਿਆਂ 'ਤੇ ਸੇਵਾਵਾਂ ਨਿਭਾ ਰਹੇ ...

ਪੂਰੀ ਖ਼ਬਰ »

ਕੰਗਨਾ ਰਣੌਤ ਵੀ ਕੋਰੋਨਾ ਪਾਜ਼ੀਟਿਵ

ਮੁੰਬਈ, 8 ਮਈ (ਏਜੰਸੀ)—ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਨੇ ਅੱਜ ਦੱਸਿਆ ਕਿ ਉਸ ਨੇ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ ਸੀ, ਜੋ ਕਿ ਪਾਜ਼ੀਟਿਵ ਆਇਆ ਹੈ ਅਤੇ ਉਹ ਹੁਣ ਆਪਣੇ ਘਰ 'ਚ ਇਕਾਂਤਵਾਸ 'ਚ ਹੈ | 34 ਸਾਲਾ ਅਦਾਕਾਰਾ ਜਿਸ ਦਾ ਪਿਛਲੇ ਹਫ਼ਤੇ ਟਵਿੱਟਰ ਅਕਾਊਾਟ ਨਿਯਮਾਂ ...

ਪੂਰੀ ਖ਼ਬਰ »

ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਨੂੰ ਮਿਲਿਆ 48 ਲੱਖ ਰੁਪਏ ਵਜ਼ੀਫ਼ਾ

ਐਬਟਸਫੋਰਡ, 8 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਵਿੱਦਿਅਕ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਨਾਮਵਰ ਸੰਸਥਾ ਸਹੂਲਿਚ ਫਾਊਾਡੇਸ਼ਨ ਵਲੋਂ ਸਰੀ ਨਿਵਾਸੀ ਹੋਣਹਾਰ ਭਾਰਤੀ ਵਿਦਿਆਰਥੀ 17 ਸਾਲਾ ਰੌਬਿਨ ਯਾਦਵ ਨੂੰ 80 ਹਜ਼ਾਰ ਡਾਲਰ ਭਾਵ 48 ਲੱਖ ਰੁਪਏ ਵਜ਼ੀਫ਼ਾ ...

ਪੂਰੀ ਖ਼ਬਰ »

ਸਕਾਟਿਸ਼ ਨੈਸ਼ਨਲ ਪਾਰਟੀ ਸਕਾਟਲੈਂਡ 'ਚ ਲਗਾਤਾਰ ਚੌਥੀ ਵਾਰ ਸਰਕਾਰ ਬਣਾਉਣ ਵੱਲ

ਨਿਕੋਲਾ ਸਟਰਜਨ, ਵਿਲੀ ਰੈਨੀ, ਜੋਹਨ ਸਵਿੰਨੀ, ਕੇਟ ਫੋਰਬਜ ਜਿੱਤੇ-ਅਨਸ ਸਰਵਰ, ਰੁਦ ਡੇਵਿਡਸਨ ਹਾਰੇ

ਗਲਾਸਗੋ, 8 ਮਈ (ਹਰਜੀਤ ਸਿੰਘ ਦੁਸਾਂਝ)-6 ਮਈ ਨੂੰ ਛੇਵੀਂ ਸਕਾਟਿਸ਼ ਪਾਰਲੀਮੈਂਟ ਦੀਆਂ ਕੁੱਲ 129 ਸੀਟਾਂ ਲਈ ਵੋਟਾਂ ਪਾਈਆਂ ਗਈਆਂ | 48 ਪਾਰਲੀਮਾਨੀ ਹਲਕਿਆਂ ਲਈ ਵੋਟਾਂ ਦੀ ਗਿਣਤੀ 7 ਮਈ ਸਵੇਰ ਨੂੰ ਸ਼ੁਰੂ ਹੋਈ ਅਤੇ ਸ਼ਾਮ ਤੱਕ ਆਏ ਨਤੀਜਿਆਂ 'ਚ ਸਕਾਟਿਸ਼ ਨੈਸ਼ਨਲ ਪਾਰਟੀ ...

ਪੂਰੀ ਖ਼ਬਰ »

ਸ਼ਹਿਬਾਜ਼ ਸ਼ਰੀਫ ਨੂੰ ਲੰਡਨ ਆਉਣ ਤੋਂ ਰੋਕਿਆ

ਲੈਸਟਰ (ਇੰਗਲੈਂਡ), 8 ਮਈ (ਸੁਖਜਿੰਦਰ ਸਿੰਘ ਢੱਡੇ)-ਪਾਕਿਸਤਾਨ ਮੁਸਲਿਮ ਲੀਗ (ਐਨ) ਦੇ ਇੱਥੋਂ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਬਾਜ਼ ਸ਼ਰੀਫ਼ (69) ਨੂੰ ਅੱਜ ਇਲਾਜ ਲਈ ਬਰਤਾਨੀਆ ਆਉਣ ਤੋਂ ਰੋਕ ਦਿੱਤਾ ਗਿਆ | ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਬਰਤਾਨੀਆ ...

ਪੂਰੀ ਖ਼ਬਰ »

ਭਾਰਤੀ ਗ੍ਰੀਕੋ ਰੋਮਨ ਪਹਿਲਵਾਨਾਂ ਦਾ ਵਿਸ਼ਵ ਉਲੰਪਿਕ ਕੁਆਲੀਫਾਈਰਜ਼ 'ਚ ਖ਼ਰਾਬ ਪ੍ਰਦਰਸ਼ਨ

ਸੋਫੀਆ (ਬੁਲਗਾਰੀਆ), 8 ਮਈ (ਏਜੰਸੀ)-ਭਾਰਤ ਦੇ ਗ੍ਰੀਕੋ ਰੋਮਨ ਪਹਿਲਵਾਨਾਂ ਨੇ ਇੱਥੇ ਵਿਸ਼ਵ ਉਲੰਪਿਕ ਕੁਆਲੀਫਾਇਰਜ਼ 'ਚ ਬਹੁਤ ਹੀ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਅਤੇ ਸਨਿੱਚਰਵਾਰ ਨੂੰ ਟੋਕੀਓ ਖੇਡਾਂ ਲਈ ਇਕ ਵੀ ਕੋਟਾ ਹਾਸਲ ਕਰਨ 'ਚ ਸਫਲ ਨਹੀਂ ਰਹੇ | ਭਾਰਤ ਨੂੰ ਸਭ ...

ਪੂਰੀ ਖ਼ਬਰ »

ਮੈਨੀਟੋਬਾ ਨੇ ਕੋਵਿਡ-19 ਸਬੰਧੀ ਨਿਯਮਾਂ ਨੂੰ ਕੀਤਾ ਹੋਰ ਸਖ਼ਤ

ਵਿਨੀਪੈਗ, 8 ਮਈ (ਸਰਬਪਾਲ ਸਿੰਘ)-ਮੈਨੀਟੋਬਾ ਵਿਚ ਲਗਾਤਾਰ ਵਧ ਰਹੀ ਕੋਵਿਡ-19 ਕੇਸਾਂ ਦੀ ਗਿਣਤੀ ਨੂੰ ਦੇਖਦਿਆਂ ਸੂਬਾ ਸਰਕਾਰ ਵਲੋਂ ਇਕ ਵਾਰ ਫਿਰ ਤੋਂ ਸੂਬੇ ਭਰ 'ਚ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੂਬਾਈ ਜਨਤਕ ...

ਪੂਰੀ ਖ਼ਬਰ »

ਅਲਬਰਟਾ ਤੋ ਮੋਂਟਾਨਾ ਸਰਹੱਦ ਪਾਰ ਕਰਨ ਵਾਲੇ ਡਰਾਈਵਰਾਂ ਦੇ ਮੁਫ਼ਤ ਲੱਗੇਗੀ ਜੌਹਨਸਨ ਐਂਡ ਜੌਹਨਸਨ ਵੈਕਸੀਨ

ਕੈਲਗਰੀ, 8 ਮਈ (ਜਸਜੀਤ ਸਿੰਘ ਧਾਮੀ)-ਅਲਬਰਟਾ ਸਰਕਾਰ ਨੇ ਟਰੱਕ ਡਰਾਈਵਰਾਂ ਦੀ ਸੁਰੱਖਿਆ ਨੂੰ ਦੇਖਦਿਆਂ ਜੋ ਕਿ ਅਲਬਰਟਾ ਤੋਂ ਯੂਨਾਈਟਿਡ ਸਟੇਟ 'ਚ ਵਪਾਰਕ ਸਾਮਾਨ ਲਿਆਉਣ ਦਾ ਕੰਮ ਕਰਦੇ ਹਨ | ਉਨ੍ਹਾਂ 'ਚੋਂ ਮੋਂਟਾਨਾ ਵਿਖੇ ਜੌਹਨਸਨ ਐਂਡ ਜੌਹਨਸਨ ਵੈਕਸੀਨ ਤਕਰੀਬਨ 2 ...

ਪੂਰੀ ਖ਼ਬਰ »

ਪ੍ਰਮਾਣੂ ਸਮਝੌਤੇ ਦਾ ਫ਼ੈਸਲਾ ਈਰਾਨ ਦੇ ਹੱਥਾਂ 'ਚ, ਜ਼ਿੱਦ ਛੱਡਣੀ ਪਵੇਗੀ-ਬਾਈਡਨ ਪ੍ਰਸ਼ਾਸਨ

* ਅਮਰੀਕਾ ਨੇ ਜਾਰੀ ਕੀਤੀ ਰਿਆਇਤਾਂ ਦੀ ਸੂਚੀ

ਸਾਨ ਫਰਾਂਸਿਸਕੋ, 8 ਮਈ (ਐੱਸ.ਅਸ਼ੋਕ ਭੌਰਾ)-ਅਮਰੀਕਾ ਤੇ ਈਰਾਨ ਦਰਮਿਆਨ ਅਪ੍ਰਤੱਖ ਪ੍ਰਮਾਣੂ ਗੱਲਬਾਤ ਦੇ ਨਵੇਂ ਦੌਰ ਦੇ ਸ਼ੁਰੂ ਹੋਣ ਦੇ ਬਾਅਦ, ਬਾਈਡਨ ਪ੍ਰਸ਼ਾਸਨ ਨੇ ਸੰਕੇਤ ਦਿੱਤਾ ਹੈ ਕਿ ਈਰਾਨ ਨੂੰ ਅਮਰੀਕਾ ਤੋਂ ਕਿਸੇ ਵੀ ਨਵੀਂ ਅਤੇ ਵੱਡੀ ਰਿਆਇਤ ਦੀ ਉਮੀਦ ਨਹੀਂ ...

ਪੂਰੀ ਖ਼ਬਰ »

ਐੱਫ਼.ਬੀ.ਆਈ. ਨੇ ਸਾਨ ਫਰਾਂਸਿਸਕੋ 'ਚ ਨਫ਼ਰਤੀ ਅਪਰਾਧ ਰੋਕਣ ਲਈ ਅਪਣਾਈ ਨਵੀਂ ਰਣਨੀਤੀ

ਸੈਕਰਾਮੈਂਟੋ, 8 ਮਈ (ਹੁਸਨ ਲੜੋਆ ਬੰਗਾ)-ਇਸ ਹਫ਼ਤੇ ਦੇ ਸ਼ੁਰੂ 'ਚ ਏਸ਼ੀਅਨ ਮੂਲ ਦੀਆਂ ਦੋ ਔਰਤਾਂ ਉੱਪਰ ਹੋਏ ਹਮਲੇ ਉਪਰੰਤ ਨਫਰਤੀ ਅਪਰਾਧਾਂ ਨਾਲ ਨਜਿੱਠਣ ਲਈ ਸਾਨ ਫਰਾਂਸਿਸਕੋ 'ਚ ਐੱਫ਼.ਬੀ.ਆਈ. ਨੇ ਨਵੀਂ ਰਣਨੀਤੀ ਅਪਣਾਈ ਹੈ | ਐੱਫ਼.ਬੀ.ਆਈ. ਦੀ ਸਾਨ ਫਰਾਂਸਿਸਕੋ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX