ਰਤੀਆ, 8 ਮਈ (ਬੇਅੰਤ ਕੌਰ ਮੰਡੇਰ)- ਦਾਣਾ ਮੰਡੀ ਰਤੀਆ ਵਿਚ ਸੁਸ਼ੋਭਿਤ ਗੁਰਦੁਆਰਾ ਸ੍ਰੀ ਪ੍ਰਗਟਸਰ ਸਾਹਿਬ ਛਾਉਣੀ 96 ਕਰੋੜੀ ਦੇ ਮੁੱਖ ਸੇਵਾਦਾਰ ਬਾਬਾ ਲਾਲ ਸਿੰਘ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਇਤਿਹਾਸਿਕ ਗੁਰਦੁਆਰਾ ਸ੍ਰੀ ਗੁੰਮਟਸਰ ਸਾਹਿਬ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਰਤੀਆ ਵਿਚ ਪਾਏ ਗਏ | ਅੰਤਿਮ ਅਰਦਾਸ ਤੋਂ ਬਾਦ ਸ਼੍ਰੋਮਣੀ ਪੰਥ ਬੁੱਢਾ ਦਲ ਦੇ ਵੱਡੀ ਗਿਣਤੀ ਵਿਚ ਜਥੇਦਾਰ ਅਤੇ ਸਿੱਖ ਸੰਗਤਾਂ ਨੇ ਜਥੇਦਾਰ ਬਾਬਾ ਲਾਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਮੌਕੇ 96ਵੇਂ ਕਰੋੜੀ ਪੰਥ ਅਕਾਲੀ ਦਲ ਦੇ ਮੁਖੀ ਜਥੇਦਾਰ ਬਾਬਾ ਮਾਨ ਸਿੰਘ ਦੇ ਹੁਕਮਾਂ ਦੇ ਤਹਿਤ ਗੁਰਦੁਆਰਾ ਸ੍ਰੀ ਪ੍ਰਗਟਸਰ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਜਥੇਦਾਰ ਬਾਬਾ ਬਘੇਲ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ | ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਖ਼ਾਲਸਾ ਦੇ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਕਿਹਾ ਕਿ ਜਥੇਦਾਰ ਬਾਬਾ ਲਾਲ ਸਿੰਘ ਗੁਰ ਮਰਿਆਦਾ ਨੂੰ ਸਮਰਪਿਤ ਸ਼ਖ਼ਸੀਅਤ ਸਨ | ਉਨ੍ਹਾਂ ਦਾ ਸਮੁੱਚਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਰਿਹਾ ਹੈ | ਬਾਬਾ ਲਾਲ ਸਿੰਘ ਨੇ 16 ਸਾਲ ਨਿਸ਼ਕਾਮ ਸੇਵਾ ਕਰਦਿਆਂ ਹਮੇਸ਼ਾ ਹੀ ਚੜ੍ਹਦੀਕਲਾ ਦਾ ਝੰਡਾ ਕਾਇਮ ਰੱਖਿਆ ਹੈ | ਇਸ ਮੌਕੇ ਬਾਬਾ ਜੱਗਾ ਸਿੰਘ ਬੁੱਢਾ ਦਲ, ਭਾਈ ਵਿਰਸਾ ਸਿੰਘ ਖ਼ਾਲਸਾ, ਜਥੇਦਾਰ ਬਾਬਾ ਸ਼ਿੰਗਾਰਾ ਸਿੰਘ ਮਾਨਸਾ, ਜਥੇਦਾਰ ਬਾਬਾ ਸੁਰਜੀਤ ਸਿੰਘ ਮੰਡੇਰ, ਬਾਬਾ ਬਘੇਲ ਸਿੰਘ, ਬਾਬਾ ਬੋਗਾ ਸਿੰਘ ਰਤੀਆ, ਅਮਰੀਕ ਸਿੰਘ, ਬਾਬਾ ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਬਾਬਾ ਜਰਨੈਲ ਸਿੰਘ, ਜਥੇਦਾਰ ਬਾਬਾ ਮਿੱਠਾ ਸਿੰਘ ਮੁੱਖ ਸੇਵਾਦਾਰ ਸ੍ਰੀ ਗੁੰਮਟਸਰ ਸਾਹਿਬ, ਬਾਬਾ ਗੁਰਜੰਟ ਸਿੰਘ, ਬਾਬਾ ਗੁਰਦੇਵ ਸਿੰਘ ਅਤੇ ਰਾਜਾ ਸਿੰਘ ਆਦਿ ਹਾਜ਼ਰ ਸਨ |
ਹਰੀਕੇ ਪੱਤਣ, 8 ਮਈ (ਸੰਜੀਵ ਕੁੰਦਰਾ)- ਸਥਾਨਕ ਕਸਬੇ ਦੇ ਨਜ਼ਦੀਕ ਪੈਂਦੇ ਪਿੰਡ ਬੂਹ ਵਿਖੇ ਬੀਤੀ ਰਾਤ ਚੋਰਾਂ ਨੇ ਇਕ ਘਰ 'ਚੋਂ 11 ਤੋਲੇ ਸੋਨਾ ਅਤੇ 8500 ਰੁਪਏ ਨਕਦੀ ਚੋਰੀ ਕਰ ਲਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਸੇਵਕ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬੂਹ ਨੇ ਦੱਸਿਆ ...
ਤਰਨ ਤਾਰਨ, 8 ਮਈ (ਹਰਿੰਦਰ ਸਿੰਘ) - ਆਮ ਆਦਮੀ ਪਾਰਟੀ ਦੇ ਟਰੇਡ ਅਤੇ ਇੰਡਸਟਰੀਅਲ ਵਿੰਗ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ 'ਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਇਕ ਮੰਗ ਪੱਤਰ ਸੀਨੀਅਰ ਆਗੂ ਗੁਰਸੇਵਕ ਸਿੰਘ ਔਲਖ ਦੀ ਅਗਵਾਈ ਵਿਚ ਦਿੱਤਾ ਗਿਆ | ਇਸ ...
ਸਿਰਸਾ, 8 ਮਈ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਸਿਰਸਾ ਵਿਚ ਅੱਜ ਇਕ ਮਹਿਲਾ ਸਮੇਤ ਪੰਜ ਜਣਿਆਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ, ਜਦੋਂਕਿ 774 ਕੋਰੋਨਾ ਵਾਇਰਸ ਦੇ ਨਵੇਂ ਕੇਸ ਸਾਹਮਣੇ ਆਏ ਹਨ | ਜ਼ਿਲ੍ਹੇ ਵਿਚ ਕੋਰੋਨਾ ਪਾਜ਼ੀਟਿਵ ਦੇ 508 ਵਿਅਕਤੀ ਅੱਜ ਸਿਹਤਯਾਬ ਹੋਏ ...
ਸਿਰਸਾ, 8 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੀ ਮੰਡੀ ਕਾਲਾਂਵਾਲੀ ਦੇ ਰੇਲਵੇ ਫਾਟਕ ਦੇ ਨੇੜੇ ਸਥਿਤ ਰੈਡੀਮੇਡ ਕੱਪੜਿਆਂ ਦੀ ਦੁਕਾਨ ਅਡਵਾਨੀ ਕਲੈਕਸ਼ਨ ਵਿਚ ਅੱਜ ਸਵੇਰੇ ਅੱਗ ਲੱਗਣ ਨਾਲ ਦੁਕਾਨ ਵਿਚ ਪਏ ਲੱਖਾਂ ਰੁਪਏ ਦੇ ਰੇਡੀਮੇਡ ਕੱਪੜੇ ਅਤੇ ਹੋਰ ...
ਸਿਰਸਾ, 8 ਮਈ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਭੰਗੂ ਤੋਂ ਕਿਸਾਨ ਦਿੱਲੀ ਕਿਸਾਨ ਮੋਰਚੇ ਦੇ ਹੱਕ ਵਿਚ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜਥੇ ਬਣਾ ਕੇ ਆਪਣੀ ਵਾਰੀ ਅਨੁਸਾਰ ਹਰ ਹਫ਼ਤੇ ਦਿੱਲੀ ਜਾ ਰਹੇ ਹਨ ਤਾਂਕਿ ਦਿੱਲੀ ਬਾਰਡਰ ਉੱਤੇ ਕਿਸਾਨ ਅੰਦੋਲਨ ਨੂੰ ...
ਰਤੀਆ, 8 ਮਈ (ਬੇਅੰਤ ਕੌਰ ਮੰਡੇਰ)- ਖੇਤੀ ਬਚਾਓ ਸੰਘਰਸ਼ ਸੰਮਤੀ ਦੇ ਪ੍ਰਧਾਨ ਜਰਨੈਲ ਸਿੰਘ ਮੱਲਵਾਲਾ ਦੀ ਅਗਵਾਈ ਵਿਚ ਸੰਮਤੀ ਦੇ ਅਹੁਦੇਦਾਰਾਂ ਨੇ ਐਸ. ਡੀ. ਐਮ. ਭਰਤ ਭੂਸ਼ਨ ਕੌਸ਼ਿਕ ਨਾਲ ਮੁਲਾਕਾਤ ਕਰ ਕੇ ਖੇਤਰ ਵਿਚ ਕੋਰੋਨਾ ਮਹਾਂਮਾਰੀ ਦੇ ਨਾਂਅ 'ਤੇ ਦਹਿਸ਼ਤ ਪੈਦਾ ...
ਸਿਰਸਾ, 8 ਮਈ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਸਿਰਸਾ ਵਿਚ ਕਿਸਾਨਾਂ ਨੇ ਤਾਲਾਬੰਦੀ ਦਾ ਵਿਰੋਧ ਨਹੀਂ ਕੀਤਾ ਹੈ | ਪੱਕੇ ਮੋਰਚੇ 'ਤੇ ਕਿਸਾਨਾਂ ਵਲੋਂ ਜਾਰੀ ਧਰਨੇ 'ਤੇ ਸਿਰਫ ਚਾਰ ਕਿਸਾਨਾਂ ਨੇ ਸੰਕੇਤਿਕ ਧਰਨਾ ਦੇ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ | ...
ਸਿਰਸਾ, 8 ਮਈ (ਭੁਪਿੰਦਰ ਪੰਨੀਵਾਲੀਆ)-ਪ੍ਰਸ਼ਾਸਨਿਕ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਤੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਦੀ ਅਗਵਾਈ 'ਚ ਸ਼ਹਿਰ ਦੇ ਮੁੱਖ ਬਾਜ਼ਾਰਾਂ 'ਚ ਫਲੈਗ ਮਾਰਚ ਕੀਤਾ ਤੇ ਤਾਲਾਬੰਦੀ ਦਾ ਜਾਇਜ਼ਾ ਲਿਆ | ਇਸ ਦੌਰਾਨ ...
ਸਿਰਸਾ, 8 ਮਈ (ਭੁਪਿੰਦਰ ਪੰਨੀਵਾਲੀਆ)-ਵਿਸ਼ਵ ਰੈੱਡਕਰਾਸ ਦਿਵਸ ਪੂਰੇ ਸਿਰਸਾ ਜ਼ਿਲ੍ਹਾ ਵਿਚ ਕਰੋਨਾ ਦੀ ਗਾਈਡ ਲਾਈਨ ਨੂੰ ਧਿਆਨ ਵਿਚ ਰੱਖਦੇ ਹੋਏ ਮਨਾਇਆ ਅਤੇ ਲੋਕਾਂ ਨੂੰ ਕੋੋਰੋਨਾ ਪ੍ਰਤੀ ਜਾਗਰੂਕ ਕੀਤਾ ਗਿਆ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ...
ਸਿਰਸਾ, 8 ਮਈ (ਭੁਪਿੰਦਰ ਪੰਨੀਵਾਲੀਆ)- ਭਾਰਤੀ ਕਿਸਾਨ ਏਕਤਾ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਦੀ ਅਗਵਾਈ ਵਿਚ ਕਿਸਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਸੋਮਵਾਰ ਤੱਕ ਕਣਕ ਦੀ ਖਰੀਦ ਸ਼ੁਰੂ ਨਾ ਕੀਤੀ ...
ਸਿਰਸਾ, 8 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਹੁੱਡਾ ਸੈਕਟਰ ਵਿਚ ਇਕ 22 ਸਾਲਾ ਨੌਜਵਾਨ ਦੀ ਕਾਰ 'ਚੋਂ ਲਾਸ਼ ਮਿਲੀ ਹੈ | ਮਿ੍ਤਕ ਦੀ ਪਛਾਣ ਦਕਸ਼ ਪਚਾਰ ਵਜੋਂ ਕੀਤੀ ਗਈ ਹੈ | ਮਿ੍ਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੂੰ ਕਤਲ ਦਾ ਸ਼ੱਕ ਹੈ | ਪੁਲਿਸ ਨੇ ਮਿ੍ਤਕ ਦੀ ਲਾਸ਼ ...
ਨਵੀਂ ਦਿੱਲੀ, 8 ਮਈ -(ਅ.ਬ.)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਾਇਰ ਕੀਤੀ ਫੌਜਦਾਰੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਯੂ ਪੀ ਪੁਲਿਸ ਨੇ ਸਾਬਕਾ ਸਿੱਖ ਫੌਜੀ ਅਫਸਰ 'ਤੇ ਤਸ਼ੱਦਦ ਢਾਹੁਣ, ਉਸ ਨਾਲ ਬਦਸਲੂਕੀ ਕਰਨ ਤੇ ਧਰਮ ਦਾ ਅਪਮਾਨ ਕਰਨ ਲਈ ਦੋਸ਼ੀ 8 ਪੁਲਿਸ ...
ਸ਼ਾਹਬਾਦ ਮਾਰਕੰਡਾ, 8 ਮਈ (ਅਵਤਾਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਮੈਂਬਰ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੂੰ ਉਦੋਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਵੱਡੇ ਭਰਾ ਜਥੇਦਾਰ ਲਖਵਿੰਦਰ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ | ...
ਨਵੀਂ ਦਿੱਲੀ, 8 ਮਈ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਇੰਦਰਾਪੁਰਮ ਵਿਖੇ ਸਥਾਨਕ ਗੁਰਦੁਆਰਾ ਕਮੇਟੀ ਦੀ ਮਦਦ ਨਾਲ ਕੋਰੋਨਾ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ ਗਈ | ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਪ੍ਰਭਜੋਤ ਸਿੰਘ ਸਰਨਾ ਨੇ ਦੱਸਿਆ ਕਿ ਪਿਛਲੇ ਕਈ ...
ਨਵੀਂ ਦਿੱਲੀ,8 ਮਈ (ਜਗਤਾਰ ਸਿੰਘ) - ਭਾਜਪਾ ਦਿੱਲੀ ਪ੍ਰਦੇਸ਼ ਮੁਖੀ ਆਦੇਸ਼ ਗੁਪਤਾ ਅਤੇ ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਵਿਧੂੜੀ ਵਲੋਂ ਕੋਰੋਨਾ ਪੀੜਤ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਮੋਬਾਇਲ ਆਕਸੀਜਨ ਵੈਨ ਸੇਵਾ ਦੀ ਸ਼ੁਰੂਆਤ ਕੀਤੀ ...
ਨਵੀਂ ਦਿੱਲੀ, 8 ਮਈ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਨੇ ਉੱਤਰ ਪ੍ਰਦੇਸ਼ ਦੇ ਪੀਲੀਭੀਤ ਇਲਾਕੇ 'ਚ ਸਥਾਨਕ ਪੁਲਿਸ ਵਲੋਂ ਇਕ ਸਾਬਕਾ ਸਿੱਖ ਫੌਜੀ 'ਤੇ ਢਾਹੇ ਗਏ ਤਸ਼ੱਦਦ ਦੀ ਸਖਤ ਨਿਖੇਧੀ ਕੀਤੀ ਹੈ | ਦਲ ਦੇ ਪ੍ਰਧਾਨ ਜਸਵਿੰਦਰ ਸਿੰਘ ਮਲਸੀਆਂ ਨੇ ...
ਨਵੀਂ ਦਿੱਲੀ, 8 ਮਈ (ਜਗਤਾਰ ਸਿੰਘ) -ਕੋਰੋਨਾ ਸੰਕਟ ਦੇ ਦੌਰਾਨ ਦੱਖਣੀ ਦਿੱਲੀ ਦੇ ਖਾਨ ਮਾਰਕਿਟ 'ਚ ਸਥਿਤ 'ਖਾਨ ਚਾਚਾ' ਰੈਸਟੋਰੈਂਟ ਵਿਚੋਂ ਬਰਾਮਦ ਹੋਏ ਆਕਸੀਜਨ ਕੰਸਟ੍ਰੇਟਰਸ ਮਾਮਲੇ ਦੀ ਜਾਂਚ ਨੂੰ ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਕੋਲ ਭੇਜ ਦਿੱਤਾ ਗਿਆ ਹੈ | ਹੁਣ ...
ਨਵੀਂ ਦਿੱਲੀ, 8 ਮਈ (ਜਗਤਾਰ ਸਿੰਘ)-ਦਿੱਲੀ ਦੇ ਸਾਬਕਾ ਵਿਧਾਇਕ ਆਦਰਸ਼ ਸ਼ਾਸਤਰੀ ਨੇ ਆਕਸੀਜਨ ਦੀ ਕਮੀ ਦੇ ਮਾੜੇ ਪ੍ਰਬੰਧਾਂ ਦੇ ਲਈ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਕਸੂਰਵਾਰ ਠਹਿਰਾਇਆ ਹੈ | ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਝੂਠ ਤੇ ਮੌਕਾਪਰਸਤ ਹੋਣ ਦਾ ਹੀ ਨਤੀਜਾ ...
ਯਮੁਨਾਨਗਰ, 8 ਮਈ (ਗੁਰਦਿਆਲ ਸਿੰਘ ਨਿਮਰ)-'ਵਿਸ਼ਵ ਰੈੱਡ ਕਰਾਸ' ਦਿਵਸ ਮੌਕੇ ਡੀ. ਏ. ਵੀ. ਗਰਲਜ਼ ਕਾਲਜ ਦੇ ਯੂਥ ਰੈਡ ਕਰਾਸ ਕਲੱਬ ਅਤੇ ਐਨ. ਐਸ. ਐਸ. ਯੂਨਿਟ ਵਲੋਂ ਸਾਂਝੇ ਤੌਰਾਨ ਰਾਸ਼ਟਰੀ ਪੱਧਰ ਦਾ ਸਲੋਗਨ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਹਰਿਆਣਾ, ...
ਯਮੁਨਾਨਗਰ, 8 ਮਈ (ਗੁਰਦਿਆਲ ਸਿੰਘ ਨਿਮਰ)-ਰਾਸ਼ਟਰੀ ਸਵੈ-ਸੇਵਕ ਸੰਘ ਦੀ ਇਕਾਈ ਸੇਵਾ ਭਾਰਤੀ ਵਲੋਂ ਸਮਾਇਲ ਫਾਊਾਡੇਸ਼ਨ ਯਮੁਨਾਨਗਰ ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਚੈਰੀਟੇਬਲ ਬਲੱਡ ਬੈਂਕ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ | ਇਸ ਖੂਨਦਾਨ ਕੈਂਪ 'ਚ ਜ਼ਿਲ੍ਹੇ ਦੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX