ਤਾਜਾ ਖ਼ਬਰਾਂ


ਜੰਮੂ -ਕਸ਼ਮੀਰ : ਸ੍ਰੀਨਗਰ ਦੇ ਲਾਲ ਚੌਕ 'ਤੇ ਸੁਰੱਖਿਆ ਲਈ ਤਾਇਨਾਤ ਕੇਂਦਰੀ ਰਿਜ਼ਰਵ ਪੁਲਿਸ ਬਲ ਦੀਆਂ ਮਹਿਲਾ ਕਰਮਚਾਰੀ
. . .  45 minutes ago
ਐੱਨ.ਆਰ.ਆਈ. ਖਾਤੇ ਵਿਚੋਂ ਧੋਖਾਧੜੀ ਨਾਲ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ 12 ਗ੍ਰਿਫਤਾਰ
. . .  about 1 hour ago
ਨਵੀਂ ਦਿੱਲੀ, 19 ਅਕਤੂਬਰ - ਦਿੱਲੀ ਸਾਈਬਰ ਸੈੱਲ ਦੇ ਡੀ.ਸੀ.ਪੀ. ਕੇ.ਪੀ.ਐਸ. ਮਲਹੋਤਰਾ ਨੇ ਕਿਹਾ ਕਿ ਐਚ.ਡੀ.ਐਫ.ਸੀ. ਦੇ 3 ਕਰਮਚਾਰੀਆਂ ਸਮੇਤ 12 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਐਨਆਰਆਈ ਖਾਤਿਆਂ...
ਐਸ.ਆਈ.ਟੀ. ਨੇ ਲਖੀਮਪੁਰ ‘ਚ ਹੋਈ ਹਿੰਸਾ ਵਿਚ ਸ਼ਾਮਲ ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ
. . .  about 1 hour ago
ਲਖਨਊ , 19 ਅਕਤੂਬਰ -ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਐਸ.ਆਈ.ਟੀ. ਨੇ ਘਟਨਾ ਵਿਚ ਸ਼ਾਮਲ ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਐਸ.ਆਈ.ਟੀ. ਨੇ ਲੋਕਾਂ ਨੂੰ ...
ਉਤਰਾਖੰਡ ਵਿਚ ਮੀਂਹ ਕਾਰਨ ਤਬਾਹੀ, ਹੁਣ ਤੱਕ 25 ਮੌਤਾਂ, ਸੈਂਕੜੇ ਸੈਲਾਨੀ ਫਸੇ
. . .  about 1 hour ago
ਮਹਿਲ ਕਲਾਂ (ਬਰਨਾਲਾ) 'ਚ ਆਰਥਿਕ ਤੰਗੀ ਕਰਕੇ 12ਵੀਂ ਦੀ ਵਿਦਿਆਰਥਣ ਵਲੋਂ ਖੁਦਕੁਸ਼ੀ
. . .  about 1 hour ago
ਮਹਿਲ ਕਲਾਂ,19 ਅਕਤੂਬਰ (ਅਵਤਾਰ ਸਿੰਘ ਅਣਖੀ) - ਕਸਬਾ ਮਹਿਲ ਕਲਾਂ ਵਿਖੇ ਘਰ ਦੀ ਆਰਥਿਕ ਤੰਗੀ ਕਰਕੇ ਮਾਨਸਿਕ ਪ੍ਰੇਸ਼ਾਨੀ 'ਤੇ ਚੱਲਦਿਆ 12ਵੀਂ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਜਗਮੋਹਣ ਸਿੰਘ ਵਾਸੀ ਮਹਿਲ ਕਲਾਂ (ਬਰਨਾਲਾ) ਨੇ ਆਪਣੇ ਘਰ ...
ਵੱਡੀ ਖਬਰ : ਵਿਧਾਨ ਸਭਾ ਦੇ ਸਪੀਕਰ ਵਲੋਂ ਸੁਖਪਾਲ ਸਿੰਘ ਖਹਿਰਾ ਦਾ ਅਸਤੀਫਾ ਕੀਤਾ ਮਨਜ਼ੂਰ
. . .  about 2 hours ago
ਵੇਅਰ ਹਾਊਸ ਦਾ ਇੰਸਪੈਕਟਰ ਤੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ
. . .  about 2 hours ago
ਭੁਲੱਥ ,19 ਅਕਤੂਬਰ (ਸੁਖਜਿੰਦਰ ਸਿੰਘ ਮੁਲਤਾਨੀ ) - ਅੱਜ ਵਿਜੀਲੈਂਸ ਵਿਭਾਗ ਵਲੋਂ ਡੀ. ਐਸ. ਪੀ. ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਵੇਅਰ ਹਾਊਸ ਦੇ ਇੰਸਪੈਕਟਰ ਮਨੀਸ਼ ਨੂੰ ਤੀਹ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ...
ਰਾਜ ਕੁੰਦਰਾ ਨੇ ਸ਼ਰਲਿਨ ਚੋਪੜਾ ਦੇ ਖਿਲਾਫ 50 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਕੀਤਾ ਦਾਇਰ
. . .  about 2 hours ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੰਡ ਮਿੱਲਾਂ ਨਾਲ ਜੁੜੇ ਮੁੱਦਿਆਂ 'ਤੇ ਵਫ਼ਦ ਨਾਲ ਕੀਤੀ ਮੀਟਿੰਗ
. . .  about 2 hours ago
ਪੰਡੋਰਾ ਪੇਪਰ ਮਾਮਲਾ - ਏਜੰਸੀ ਸਮੂਹ ਦੀ ਜਾਂਚ ਸ਼ੁਰੂ, ਪਹਿਲੀ ਮੀਟਿੰਗ ਹੋਈ
. . .  about 3 hours ago
ਉਤਰਾਖੰਡ : ਪਿਛਲੇ 24 ਘੰਟਿਆਂ ਵਿਚ 200 ਮਿਲੀਮੀਟਰ ਮੀਂਹ, ਹੁਣ ਤੱਕ 16 ਮੌਤਾਂ
. . .  about 3 hours ago
ਆਮ ਆਦਮੀ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਚੰਨੀ ਨੂੰ ਮਿਲੇ
. . .  about 3 hours ago
ਚੰਡੀਗੜ੍ਹ,19 ਅਕਤੂਬਰ - ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਅੱਜ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਵਫਦ ਦੇ ਰੂਪ ਵਿਚ ਮਿਲ ਕੇ ਹਰੇਕ ਐਮ.ਐਲ.ਏ. ਨੂੰ ਆਪੋ ਆਪਣੇ ਹਲਕਿਆਂ ਦੇ ਵਿਕਾਸ ਲਈ ਲੋਕਲ ਏਰੀਆ ਵਿਕਾਸ ...
ਨਵਜੋਤ ਸਿੰਘ ਸਿੱਧੂ ਪੰਜਾਬ ਭਵਨ ਵਿਖੇ ਪੁੱਜੇ
. . .  about 4 hours ago
ਚੰਡੀਗੜ੍ਹ, 19 ਅਕਤੂਬਰ (ਸੁਰਿੰਦਰਪਾਲ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਭਵਨ ਵਿਖੇ ਪੁੱਜੇ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਅਜੇ ਵੀ ਕੁਝ ਮੁੱਦਿਆਂ 'ਤੇ ਰੇੜਕਾ ਹੈ...
ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਹਵਾਈ ਕੰਪਨੀ ਦੀ ਉਡਾਣ 'ਚ ਆਈ ਖ਼ਰਾਬੀ, ਯਾਤਰੀ ਹੋਏ ਪ੍ਰੇਸ਼ਾਨ
. . .  about 4 hours ago
ਰਾਜਾਸਾਂਸੀ, 19 ਅਕਤੂਬਰ (ਹੇਰ) - ਕੁਝ ਹੀ ਸਮਾਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਤੋਂ ਮੁਲਕ ਦੀ ਰਾਜਧਾਨੀ ਦਿੱਲੀ ਜਾਣ ਵਾਲੀ ਏਅਰ ਇੰਡੀਆ ਹਵਾਈ ਕੰਪਨੀ ਦੀ ਉਡਾਣ ਵਿਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਇਹ ਉਡਾਣ ਜਿੱਥੇ ਆਪਣੀ ਮੰਜ਼ਿਲ ਵੱਲ ਨੂੰ ਜਾਣ ਤੋਂ ਵਾਂਝੀ ਹੋਈ ਹੈ। ਉੱਥੇ...
ਚੀਨ ਦੀਆਂ ਸਰਹੱਦੀ ਗਤੀਵਿਧੀਆਂ ਭਾਰਤ ਲਈ ਬਣ ਰਹੀਆਂ ਚੁਣੌਤੀਆਂ - ਕਮਾਂਡਰ ਲੈਫ਼ਟੀਨੈਂਟ ਜਨਰਲ
. . .  about 4 hours ago
ਨਵੀਂ ਦਿੱਲੀ, 19 ਅਕਤੂਬਰ - ਪੂਰਬੀ ਫ਼ੌਜ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਮਨੋਜ ਪਾਂਡੇ ਨੇ ਸਰਹੱਦ 'ਤੇ ਚੀਨ ਦੀ ਵੱਧ ਰਹੀਆਂ ਗਤੀਵਿਧੀਆਂ 'ਤੇ ਚਿੰਤਾਵਾਂ ਪ੍ਰਗਟ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੀ.ਐਲ.ਏ. ਦੇ ਰਣਨੀਤਕ ਮਾਡਲ ਪਿੰਡ ਦੀਆਂ ਸਰਹੱਦਾਂ ਕੋਲ ਆ ਗਏ ਹਨ, ਜੋ ਕਿ ਚਿੰਤਾ ਦੀ ਗੱਲ ਹੈ। ਇਸ ਦੇ...
ਸਿੰਘੂ ਬਾਰਡਰ ਕਤਲ ਮਾਮਲੇ 'ਚ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ 'ਤੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ
. . .  about 5 hours ago
ਅੰਮ੍ਰਿਤਸਰ 19 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਨੇ ਕਿਹਾ ਹੈ ਸਿੰਘੂ ਬਾਰਡਰ ਵਿਖੇ ਵਾਪਰੀ ਬੇਅਦਬੀ ਉਪਰੰਤ ਕਤਲ ਦੀ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ...
ਯੂ.ਪੀ. ਚੋਣਾਂ 'ਚ ਕਾਂਗਰਸ 40 ਫ਼ੀਸਦੀ ਮਹਿਲਾਵਾਂ ਦੇਵੇਗੀ ਟਿਕਟ - ਪ੍ਰਿਅੰਕਾ ਗਾਂਧੀ
. . .  about 6 hours ago
ਲਖਨਊ, 19 ਅਕਤੂਬਰ - ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਐਲਾਨ ਕੀਤਾ ਹੈ ਕਿ ਯੂ.ਪੀ. ਚੋਣਾਂ 'ਚ 40 ਫ਼ੀਸਦੀ ਟਿਕਟਾਂ ਮਹਿਲਾਵਾਂ ਨੂੰ ਦਿੱਤੀਆਂ ਜਾਣਗੀਆਂ...
ਉੱਤਰਾਖੰਡ 'ਚ ਭਾਰੀ ਮੀਂਹ, ਹੁਣ ਤੱਕ ਹੋਈਆਂ 16 ਮੌਤਾਂ
. . .  about 6 hours ago
ਦੇਹਰਾਦੂਨ, 19 ਅਕਤੂਬਰ - ਉੱਤਰਾਖੰਡ ਵਿਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਵਾਪਰੀਆਂ ਘਟਨਾਵਾਂ ਦੇ ਚੱਲਦਿਆਂ 16 ਲੋਕਾਂ ਦੀ ਮੌਤ ਹੋ ਗਈ ਹੈ...
ਸਿਆਸੀ ਅਖਾੜਾ ਬਣ ਕੇ ਰਹਿ ਗਈ ਬੱਧਨੀ ਕਲਾਂ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ
. . .  about 7 hours ago
ਬੱਧਨੀ ਕਲਾਂ, 19 ਅਕਤੂਬਰ (ਸੰਜੀਵ ਕੋਛੜ) - ਨਗਰ ਪੰਚਾਇਤ ਬੱਧਨੀ ਕਲਾਂ ਦੀ ਚੋਣ ਹੋਏ ਨੂੰ ਭਾਵੇਂ ਤਕਰੀਬਨ ਸਾਢੇ ਅੱਠ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰ ਸਿਆਸੀ ਖਹਿਬਾਜ਼ੀ ਅਤੇ ਆਪਸੀ ਧੜੇਬੰਦੀ ਕਾਰਨ ਨਗਰ ਨਿਵਾਸੀਆਂ ਨੂੰ ਵਿਕਾਸ ਕੰਮਾਂ ਤੋਂ ਵਾਂਝੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਉਸ...
ਸੁਖਬੀਰ ਬਾਦਲ ਵਲੋਂ ਲੁਧਿਆਣਾ 'ਚ ਰੋਡ ਸ਼ੋਅ
. . .  about 7 hours ago
ਲੁਧਿਆਣਾ, 19 ਅਕਤੂਬਰ (ਕਵਿਤਾ ਖੁੱਲਰ, ਰੁਪੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿਚ ਚੋਣ ਪ੍ਰਚਾਰ ਕਰਨ...
ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅਰੰਭ
. . .  about 7 hours ago
ਅੰਮ੍ਰਿਤਸਰ, 19 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅਹਿਮ ਇਕੱਤਰਤਾ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਅਰੰਭ ਹੋ ਗਈ ਹੈ। ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਿਚ ਹੋ ਰਹੀ ਇਸ ਇਕੱਤਰਤਾ ਵਿਚ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਜਨਰਲ...
ਕਾਕਾ ਰਣਦੀਪ ਸਿੰਘ ਨਾਭਾ ਨੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨਾਲ ਕੀਤੀ ਮੁਲਾਕਾਤ, ਡੀ.ਏ.ਪੀ. 'ਤੇ ਦਿੱਤਾ ਭਰੋਸਾ
. . .  about 7 hours ago
ਚੰਡੀਗੜ੍ਹ, 19 ਅਕਤੂਬਰ - ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿਚ ਆਗਾਮੀ ਬਿਜਾਈ ਦੇ ਸੀਜ਼ਨ ਲਈ ਪੰਜਾਬ 'ਚ ਡੀ.ਏ.ਪੀ. (ਡਿ-ਅਮੋਨੀਅਨਮ ਫਾਸਫੇਟ) ਦੀ ਘਾਟ ਨੂੰ ਪੂਰਾ ਕਰਨ ਦੇ ਸਬੰਧ 'ਚ ਅੱਜ ਉਹ ਕੇਂਦਰੀ ਰਸਾਇਣ ਤੇ ਖਾਦ ਮੰਤਰੀ...
ਸੁਨਾਮ ਤੋਂ ਬਲਦੇਵ ਸਿੰਘ ਮਾਨ ਤੇ ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੋਣਗੇ ਉਮੀਦਵਾਰ
. . .  about 7 hours ago
ਚੰਡੀਗੜ੍ਹ, 19 ਅਕਤੂਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸੁਨਾਮ ਤੋਂ ਬਲਦੇਵ ਸਿੰਘ ਮਾਨ, ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵਿਧਾਨ ਸਭਾ ਚੋਣਾਂ 2022 ਲਈ ਪਾਰਟੀ ਵਲੋਂ ਉਮੀਦਵਾਰ ਐਲਾਨਿਆ ਗਿਆ ਹੈ...
ਉੱਤਰਾਖੰਡ 'ਚ ਫਟਿਆ ਬੱਦਲ, ਮੋਦੀ ਨੇ ਮੁੱਖ ਮੰਤਰੀ ਧਾਮੀ ਨਾਲ ਕੀਤੀ ਗੱਲ
. . .  about 7 hours ago
ਦੇਹਰਾਦੂਨ, 19 ਅਕਤੂਬਰ - ਭਾਰੀ ਮੀਂਹ ਦਾ ਸਾਹਮਣਾ ਕਰ ਰਹੇ ਉੱਤਰਾਖੰਡ ਦੇ ਨੈਨੀਤਾਲ 'ਚ ਬੱਦਲ ਫੱਟ ਗਿਆ ਹੈ। ਜਿਸ ਕਾਰਨ ਕਈ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਮਾਮਲੇ 'ਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ...
ਹਰਦੇਵ ਮੇਘ ਗੋਬਿੰਦਗੜ੍ਹ ਬਣੇ ਬੱਲੂਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ
. . .  about 8 hours ago
ਅਬੋਹਰ, 19 ਅਕਤੂਬਰ (ਸੁਖਜੀਤ ਸਿੰਘ ਬਰਾੜ) - ਬੱਲੂਆਣਾ (ਰਾਖਵੇਂ) ਵਿਧਾਨ ਸਭਾ ਹਲਕੇ ਤੇ ਹਰਦੇਵ ਮੇਘ ਗੋਬਿੰਦਗੜ੍ਹ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਗਿਆ ਹੈ। ਇਹ ਐਲਾਨ ਅੱਜ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਵਲੋਂ ਕੀਤਾ ਗਿਆ। ਹਰਦੇਵ ਮੇਘ ਗੋਬਿੰਦਗੜ੍ਹ ਜੋ ਕਿ ਹਲਕੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਸੱਤਾਧਾਰੀਆਂ ਨੂੰ ਗ਼ਰੀਬਾਂ ਦੇ ਉਦਾਰ ਅਤੇ ਭਲੇ ਬਾਰੇ ਸੋਚਣਾ ਚਾਹੀਦਾ ਹੈ। ਮਹਾਤਮਾ ਗਾਂਧੀ

ਜਲੰਧਰ

18 ਸਾਲ ਤੋਂ ਵੱਧ ਦੇ ਉਸਾਰੀ ਕਾਮਿਆਂ ਲਈ ਟੀਕਾਕਰਨ ਮੁਹਿੰਮ ਸ਼ੁਰੂ

ਜਲੰਧਰ, 10 ਮਈ (ਐੱਮ.ਐੱਸ. ਲੋਹੀਆ)-ਪੰਜਾਬ ਸਰਕਾਰ ਵਲੋਂ 18 ਸਾਲ ਤੋਂ ਵੱਧ ਦੇ ਉਸਾਰੀ ਕਾਮਿਆਂ ਲਈ ਅੱਜ ਤੋਂ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਸ ਲਈ ਜ਼ਿਲ੍ਹੇ 'ਚ 8600 ਖੁਰਾਕਾਂ ਭੇਜੀਆਂ ਗਈਆਂ ਸਨ | ਲੇਬਰ ਵਿਭਾਗ ਦੇ ਅਧਿਕਾਰੀਆਂ ਨੂੰ ਰਜਿਟਰ ਹੋਏ ਕਾਮਿਆਂ ਦੀ ਲਿਸਟਾਂ ਦੇ ਕੇ ਉਨ੍ਹਾਂ ਨੂੰ ਫੋਨ 'ਤੇ ਸੰਪਰਕ ਕਰਕੇ ਟੀਕਾਕਰਨ ਲਈ ਪ੍ਰੇਰਿਆ ਜਾ ਰਿਹਾ ਹੈ | ਇਸ ਦੇ ਬਾਵਜੂਦ ਅੱਜ ਪਹਿਲੇ ਦਿਨ ਕੇਵਲ 40 ਵਿਅਕਤੀਆਂ ਨੇ ਹੀ ਟੀਕਾਕਰਨ ਕਰਵਾਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਕਿਹਾ ਕਿ ਉਨ੍ਹਾਂ ਵਲੋਂ ਜ਼ਿਲ੍ਹੇ 'ਚ ਸ਼ਹਿਰੀ ਅਤੇ ਦਿਹਾਤੀ ਖੇਤਰ 'ਚ 5 ਜਗ੍ਹਾਂ ਸਿਵਲ ਹਸਪਤਾਲ, ਕਰਤਾਰਪੁਰ, ਨਕੋਦਰ, ਆਦਮਪੁਰ ਅਤੇ ਫਿਲੌਰ ਵਿਖੇ ਟੀਕਾਕਰਨ ਦਾ ਪ੍ਰਬੰਧ ਕੀਤਾ ਗਿਆ ਸੀ | ਇਨ੍ਹਾਂ ਜਗ੍ਹਾਂ 'ਤੇ ਤਾਇਨਾਤ ਕੀਤੇ ਲੇਬਰ ਵਿਭਾਗ ਦੇ ਅਧਿਕਾਰੀਆਂ ਵਲੋਂ ਰਜਿਸਟਰ ਹੋਏ ਉਸਾਰੀ ਕਾਮਿਆਂ ਨੂੰ ਫੋਨ ਕਰਕੇ ਸੰਪਰਕ ਕੀਤਾ ਗਿਆ ਹੈ | ਇਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ ਕਿ ਟੀਕਾਕਰਨ ਕਰਵਾਉਣ ਆਏ ਉਸਾਰੀ ਕਾਮਿਆਂ ਨੂੰ ਬਹੁਤਾ ਸਮਾਂ ਸਿਹਤ ਕੇਂਦਰ 'ਚ ਰੁਕਣਾ ਨਾ ਪਵੇ | ਉਨ੍ਹਾਂ ਕਿਹਾ ਕਿ ਅੱਜ ਪਹਿਲੇ ਦਿਨ ਮੁਹਿੰਮ ਦੀ ਸ਼ੁਰੂਆਤ ਹੋਣ ਕਰਕੇ ਜ਼ਿਆਦਾ ਵਿਅਕਤੀਆਂ ਦਾ ਟੀਕਾਕਰਨ ਨਹੀਂ ਹੋਇਆ, ਪਰ ਬਹੁਤ ਸਾਰੇ ਉਸਾਰੀ ਕਾਮਿਆਂ ਨਾਲ ਅੱਜ ਸੰਪਰਕ ਹੋ ਜਾਣ ਕਰਕੇ ਆਉਂਦੇ ਦਿਨਾਂ 'ਚ ਟੀਕਾਕਰਨ ਦੀ ਰਫ਼ਤਾਰ ਤੇਜ਼ ਹੋ ਜਾਵੇਗੀ | ਡਾ. ਚੋਪੜਾ ਨੇ ਦੱਸਿਆ ਕਿ ਬੀਤੇ ਦਿਨ 45 ਸਾਲ ਤੋਂ ਵੱਧ ਦੇ ਵਿਅਕਤੀਆਂ ਲਈ 15 ਹਜ਼ਾਰ ਟੀਕੇ ਆਏ ਸਨ | ਅੱਜ ਟੀਮਾਂ ਵਲੋਂ 4800 ਤੋਂ ਵੱਧ ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ ਹੈ | ਵਰਨਣ ਯੋਗ ਹੈ ਕਿ ਐਨ.ਐਚ.ਐਮ. ਮੁਲਾਜ਼ਮਾਂ ਦੀ ਲਗਾਤਾਰ ਚੱਲ ਰਹੀ ਹੜਤਾਲ ਕਰਕੇ ਟੀਕਾਕਰਨ ਮੁਹਿੰਮ ਪ੍ਰਭਾਵਿਤ ਹੋ ਰਹੀ ਹੈ |
ਬਹੁਤ ਸਾਰੇ ਨੌਜਵਾਨ ਚਾਹੁੰਦੇ ਹਨ ਟੀਕਾਕਰਨ ਕਰਵਾਉਣਾ
ਸੂਬਾ ਸਰਕਾਰ ਵਲੋਂ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਟੀਕਾਕਰਨ ਸ਼ੁਰੂ ਕੀਤੇ ਜਾਣ 'ਤੇ ਬਹੁਤ ਸਾਰੇ ਨੌਜਵਾਨਾਂ 'ਚ ਟੀਕਾਕਰਨ ਕਰਵਾਉਣ ਲਈ ਉਤਸ਼ਾਹ ਦੇਖਿਆ ਗਿਆ | ਇਸ ਦੇ ਪਿੱਛੇ ਦਾ ਮੁੱਖ ਕਾਰਨ ਸਾਹਮਣੇ ਇਹ ਆਇਆ ਕਿ ਇਹ ਨੌਜਵਾਨ ਪੜ੍ਹਾਈ ਕਰਨ ਲਈ ਵਿਦੇਸ਼ ਜਾਣਾ ਚਾਹੁੰਦੇ ਹਨ | ਇਹ ਜਾਣਕਾਰੀ ਵੀ ਮਿਲੀ ਹੈ ਕਿ ਹੁਣ ਕੈਨੇਡਾ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਈ.ਮੇਲ ਜ਼ਰੀਏ ਸੂਚਿਤ ਕੀਤਾ ਜਾ ਰਿਹਾ ਹੈ ਕਿ ਉਹ ਕੋਰੋਨਾ ਟੀਕਾਕਰਨ ਕਰਵਾ ਕੇ ਹੀ ਉਨ੍ਹਾਂ ਦੇ ਦੇਸ਼ 'ਚ ਆ ਸਕਦੇ ਹਨ | ਇਸ ਲਈ ਕੈਨੇਡਾ 'ਚ ਪੜ੍ਹਾਈ ਕਰਨ ਲਈ ਜਾਣ ਵਾਲੇ ਜਿੱਥੇ ਤਾਂ ਸੂਬਾ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਹੋਏ ਸਨ, ਉੱਥੇ ਫਿਲਹਾਲ ਸਰਕਾਰ ਵਲੋਂ ਆਮ ਨਾਗਰਿਕਾਂ ਦਾ ਟੀਕਾਕਰਨ ਕਰਨ 'ਤੇ ਲਗਾਈ ਰੋਕ ਤੋਂ ਪ੍ਰੇਸ਼ਾਨ ਵੀ ਹੋ ਰਹੇ ਹਨ |
ਯੋਗਤਾ ਨਹੀਂ ਟੀਕਾਕਰਨ ਕਰਵਾਉਣ ਵਾਲੇ ਦੀ ਇੱਛਾ ਅਨੁਸਾਰ ਲਗਾਏ ਜਾਣ ਟੀਕੇ
ਸਰਕਾਰ ਅਤੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਕੋਰੋਨਾ ਟੀਕਾਕਰਨ ਕਰਵਾਉਣ ਲਈ ਲਗਾਤਾਰ ਪ੍ਰੇਰਣਾ ਦਿੱਤੀ ਜਾ ਰਹੀ ਹੈ | ਇਸ ਲਈ ਵੱਖ-ਵੱਖ ਪੜਾਅ 'ਤੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ, ਪਰ ਵਿਚਾਰਣ ਦੀ ਗੱਲ ਇਹ ਹੈ ਕਿ ਜਿਹੜੇ ਵਿਅਕਤੀ ਟੀਕਾਕਰਨ ਕਰਵਾਉਣ ਲਈ ਸਿਹਤ ਕੇਂਦਰਾਂ 'ਚ ਜਾ ਰਹੇ ਹਨ, ਉਨ੍ਹਾਂ 'ਚੋਂ ਬਹੁਤ ਸਾਰੇ ਵਿਅਕਤੀਆਂ ਨੂੰ ਯੋਗਤਾ ਨਾ ਹੋਣ ਦਾ ਆਖ ਟੀਕਾਕਰਨ ਕੀਤੇ ਬਿਨਾਂ ਹੀ ਵਾਪਸ ਭੇਜ ਦਿੱਤਾ ਜਾਂਦਾ ਹੈ | ਚਾਹੀਦਾ ਤਾਂ ਇਹ ਹੈ ਕਿ ਟੀਕਾਕਰਨ ਕਰਵਾਉਣ ਆਏ ਹਰ ਵਿਅਕਤੀ ਦੇ ਦਸਤਾਵੇਜ਼ਾਂ ਦੀ ਜਾਂਚ ਹੋਵੇ ਅਤੇ ਉਸ ਦੇ ਟੀਕਾ ਲਗਾ ਦਿੱਤਾ ਜਾਵੇ | ਇਸ ਨਾਲ ਜਿੱਥੇ ਟੀਕਾਕਰਨ ਕਰਵਾਉਣ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਵੇਗਾ, ਉੱਥੇ ਇਹ ਵਿਅਕਤੀ ਹੋਰਨਾਂ ਦੇ ਵੀ ਪ੍ਰੇਰਣਾ ਸਰੋਤ ਬਨਣਗੇ |

ਕਮਿਸ਼ਨਰੇਟ ਪੁਲਿਸ ਨੇ ਯੋਗ ਨਾਗਰਿਕਾਂ ਦੇ ਟੀਕਾਕਰਨ ਲਈ ਪੁਲਿਸ ਹਸਪਤਾਲ ਦੇ ਦਰਵਾਜ਼ੇ ਖੋਲ੍ਹੇ

ਜਲੰਧਗ, 10 ਮਈ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਨੇ ਮਨੁੱਖਤਾਵਾਦੀ ਪੁਲਿਸਿੰਗ ਦੀ ਮਿਸਾਲ ਕਾਇਮ ਕਰਦਿਆਂ ਸਥਾਨਕ ਪੁਲਿਸ ਹਸਪਤਾਲ ਦੇ ਦਰਵਾਜ਼ੇ ਆਮ ਲੋਕਾਂ ਲਈ ਖੋਲ੍ਹ ਦਿੱਤੇ ਹਨ¢ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਸਬੰਧੀ ਦੱਸਿਆ ਕਿ ਕੋਵਿਡ-19 ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਐਕਟਿਵਾ ਚਾਲਕ ਦੀ ਮੌਤ

ਲਾਂਬੜਾ, 10 ਮਈ (ਪਰਮੀਤ ਗੁਪਤਾ)-ਜਲੰਧਰ ਨਕੋਦਰ ਕੌਮੀ ਰਾਜ ਮਾਰਗ ਦੇ ਪੈਂਦੇ ਪਿੰਡ ਪਰਤਾਪਪੁਰਾ ਵਿਖੇ ਐਕਟੀਵਾ ਅਤੇ ਸਵਿਫਟ ਕਾਰ ਦੀ ਟੱਕਰ ਦੌਰਾਨ ਐਕਟਿਵਾ ਚਾਲਕ ਦੀ ਮੌਤ ਹੋ ਗਈ ਜਦਕਿ ਐਕਟਿਵਾ ਦੇ ਪਿੱਛੇ ਬੈਠੀ ਮਹਿਲਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ | ਹਾਦਸੇ ਸਬੰਧੀ ...

ਪੂਰੀ ਖ਼ਬਰ »

ਨਵੀਨ ਸਿੰਗਲਾ ਨੇ ਸੰਭਾਲਿਆ ਐੱਸ.ਐੱਸ.ਪੀ. ਦਿਹਾਤੀ ਦਾ ਅਹੁਦਾ

ਜਲੰਧਰ, 10 ਮਈ (ਐੱਮ. ਐੱਸ. ਲੋਹੀਆ)-2009 ਬੈੱਚ ਦੇ ਆਈ.ਪੀ.ਐੱਸ. ਅਧਿਕਾਰੀ ਨਵੀਨ ਸਿੰਗਲਾ ਨੇ ਅੱਜ ਜਲੰਧਰ ਦਿਹਾਤੀ ਦੇ ਐੱਸ.ਐੱਸ.ਪੀ. ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿਭਾਗ 'ਚ ਬਤੌਰ ਏ.ਆਈ.ਜੀ. ਆਪਣੀਆਂ ਸੇਵਾਵਾਂ ਦੇ ਰਹੇ ...

ਪੂਰੀ ਖ਼ਬਰ »

8 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਨਸ਼ਾ ਤਸਕਰ ਕਾਬੂ

ਜਲੰਧਰ, 10 ਮਈ (ਐੱਮ. ਐੱਸ. ਲੋਹੀਆ)-ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼-2 ਦੀ ਟੀਮ ਨੇ ਇਕ ਕਾਰ 'ਚੋਂ 8 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਇਕ ਨਸ਼ਾ ਤਸਕਰ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਹਿਚਾਣ ਰਕੇਸ਼ ਕੁਮਾਰ ਉਰਫ਼ ਟੋਨੀ (42) ਪੁੱਤਰ ਚੁੰਨੀ ਲਾਲ ਵਾਸੀ ਭਾਰਗੋ ...

ਪੂਰੀ ਖ਼ਬਰ »

ਸੁਨਿਆਰੇ ਨੇ ਵੀਡੀਓ 'ਚ ਗੁਆਂਢੀ ਦੁਕਾਨਦਾਰ 'ਤੇ ਦੋਸ਼ ਲਗਾ ਕੇ ਨਿਗਲਿਆ ਜ਼ਹਿਰੀਲਾ ਪਦਾਰਥ, ਮੌਤ

ਜਲੰਧਰ, 10 ਮਈ (ਐੱਮ.ਐੱਸ. ਲੋਹੀਆ)-ਸਥਾਨਕ ਸ਼ੇਖਾਂ ਬਾਜ਼ਾਰ ਵਾਸੀ ਸੁਨਿਆਰੇ ਦਾ ਕੰਮ ਕਰਨ ਵਾਲੇ ਬਲਵਿੰਦਰ ਕੁਮਾਰ (48) ਪੁੱਤਰ ਵੇਦ ਪ੍ਰਕਾਸ਼ ਨੇ ਗੁਆਂਢੀ ਦੁਕਾਨਦਾਰ 'ਤੇ ਪ੍ਰੇਸ਼ਾਨ ਕਰਨ ਅਤੇ ਲੁੱਟ ਕਰਵਾਉਣ ਦੇ ਦੋਸ਼ ਲਗਾਉਂਦੇ ਹੋਏ ਵੀਡੀਓ ਬਣਾਉਣ ਤੋਂ ਬਾਅਦ ...

ਪੂਰੀ ਖ਼ਬਰ »

ਡਰਾਈਵਰ ਯੂਨੀਅਨ ਦੀ ਰਹੀ ਹੜਤਾਲ, ਨਹੀਂ ਚੁੱਕਿਆ ਗਿਆ ਕੂੜਾ

ਜਲੰਧਰ, 10 ਮਈ (ਸ਼ਿਵ)-ਕੂੜਾ ਚੁੱਕਣ ਦਾ ਕੰਮ ਠੇਕੇ 'ਤੇ ਦੇਣ ਦਾ ਵਿਰੋਧ ਕਰਦਿਆਂ ਨਗਰ ਨਿਗਮ ਜਲੰਧਰ ਡਰਾਈਵਰ ਯੂਨੀਅਨ ਨੇ ਹੜਤਾਲ ਕਰ ਦਿੱਤੀ ਜਿਸ ਕਰਕੇ ਸਾਰੇ ਸ਼ਹਿਰ ਵਿਚ ਅੱਜ ਨਿਗਮ ਦੀਆਂ ਗੱਡੀਆਂ ਵਲੋਂ ਕੂੜਾ ਨਹੀਂ ਚੁੱਕਿਆ ਗਿਆ | ਠੇਕੇਦਾਰੀ ਪ੍ਰਥਾ ਖ਼ਿਲਾਫ਼ ਰੋਸ ...

ਪੂਰੀ ਖ਼ਬਰ »

37 ਸਾਲਾ ਔਰਤ ਸਮੇਤ 8 ਕੋਰੋਨਾ ਪੀੜਤਾਂ ਦੀ ਮੌਤ, 635 ਮਰੀਜ਼ ਹੋਰ ਮਿਲੇ

ਜਲੰਧਰ, 10 ਮਈ (ਐੱਮ. ਐੱਸ. ਲੋਹੀਆ)-ਕੋਰੋਨਾ ਪੀੜਤ 37 ਸਾਲਾ ਔਰਤ ਸਮੇਤ ਜ਼ਿਲ੍ਹੇ 'ਚ ਅੱਜ 8 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮਿ੍ਤਕਾਂ ਦੀ ਗਿਣਤੀ 1186 ਹੋ ਗਈ ਹੈ | ਇਸ ਤੋਂ ਇਲਾਵਾ 635 ਹੋਰ ਕੋਰੋਨਾ ਪ੍ਰਭਾਵਿਤ ਮਿਲਣ ਨਾਲ ਮਰੀਜ਼ਾਂ ਦੀ ਗਿਣਤੀ 49933 ਪਹੁੰਚ ਗਈ ਹੈ | ...

ਪੂਰੀ ਖ਼ਬਰ »

3 ਵੱਜਦਿਆਂ ਹੀ ਥਾਣਾ ਮੁਖੀ ਨੇ ਬੰਦ ਕਰਵਾਇਆ ਲਾਂਬੜਾ ਬਾਜ਼ਾਰ

ਲਾਂਬੜਾ, 10 ਮਈ (ਪਰਮੀਤ ਗੁਪਤਾ)-ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਤਹਿਤ ਕੋਰੋਨਾ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਸਬੰਧੀ ਥਾਣਾ ਲਾਂਬੜਾ ਮੁਖੀ ਵਲੋਂ ਤਿੰਨ ਵੱਜਦਿਆਂ ਹੀ ਲਾਂਬੜਾ ਬਾਜ਼ਾਰ ਬੰਦ ਕਰਵਾ ਦਿੱਤਾ ਗਿਆ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ...

ਪੂਰੀ ਖ਼ਬਰ »

ਗੁਰਦੁਆਰਾ ਮਾਡਲ ਟਾਊਨ ਵਲੋਂ ਕੋਰੋਨਾ ਪਭਾਵਿਤ ਲੋਕਾਂ ਲਈ ਘਰ ਤੱਕ ਲੰਗਰ ਪਹੁੰਚਾਉਣ ਲਈ ਸੇਵਾ ਅਰੰਭ

ਜਲੰਧਰ, 10 ਮਈ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਲ਼ੋਂ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੌਰਾਨ ਜ਼ਰੂਰਤਮੰਦ ਲੋਕਾਂ ਲਈ ਨਿਰੰਤਰ ਲੰਗਰ ਦੀ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਆਨੰਦ ਸਾਗਰ ਨੂੰ ਇੰਸਪਾਇਰ ਪ੍ਰੋਗਰਾਮ ਲਈ ਮਿਲੀ ਗਰਾਂਟ

ਜਲੰਧਰ, 10 ਮਈ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਬੀ.ਐੱਸ.ਸੀ. ਨਾਨ ਮੈਡੀਕਲ ਸਮੈਸਟਰ ਚੌਥਾ ਦੇ ਵਿਦਿਆਰਥੀ ਆਨੰਦ ਸਾਗਰ ਨੂੰ ਸਰਕਾਰ ਦੇ ਡੀ. ਐੱਸ. ਟੀ. ਦੇ ਇੰਸਪਾਇਰ) ਪ੍ਰੋਗਰਾਮ ਤਹਿਤ ਦੋ ਸਾਲ ਵਾਸਤੇ ਇੱਕ ਲੱਖ ਵੀਹ ਹਜ਼ਾਰ ਰੁਪਏ ਦੀ ਗਰਾਂਟ ...

ਪੂਰੀ ਖ਼ਬਰ »

64 ਸਾਲਾ ਵਿਅਕਤੀ 10 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ

ਜਲੰਧਰ, 10 ਮਈ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਇਕ 64 ਸਾਲਾ ਵਿਅਕਤੀ ਤੋਂ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਰਾਮ ਲਾਲ ਉਰਫ਼ ਅਸ਼ੋਕ ਕੁਮਾਰ ਪੁੱਤਰ ਸ਼ਾਦੀ ਰਾਮ ਵਾਸੀ ...

ਪੂਰੀ ਖ਼ਬਰ »

ਹੈਨਰੀ ਵਲੋਂ ਫ਼ਤਿਹਪੁਰਾ ਵਾਲਮੀਕਿ ਆਸ਼ਰਮ ਨੂੰ ਇਕ ਲੱਖ ਦੀ ਗਰਾਂਟ ਭੇਟ

ਜਲੰਧਰ, 10 ਮਈ (ਸ਼ਿਵ)-ਉੱਤਰੀ ਹਲਕੇ ਦੇ ਵਿਧਾਇਕ ਅਤੇ ਆਲ ਇੰਡੀਆ ਕਾਂਗਰਸ ਦੇ ਮੈਂਬਰ ਬਾਵਾ ਹੈਨਰੀ ਨੇ ਵਾਰਡ ਨੰਬਰ 53 ਦੇ ਫ਼ਤਿਹਪੁਰ ਮੁਹੱਲੇ ਸਥਿਤ ਭਗਵਾਨ ਵਾਲਮੀਕਿ ਆਸ਼ਰਮ ਨੂੰ ਇਕ ਲੱਖ ਰੁਪਏ ਭੇਟ ਕੀਤਾ | ਇਸ ਦੌਰਾਨ ਵਿਧਾਇਕ ਹੈਨਰੀ ਨੇ ਆਪਣੇ ਵਿਚਾਰ ਜ਼ਾਹਿਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹਲਕਾ ਕੈਂਟ ਤੋਂ ਕਿਸਾਨਾਂ ਦਾ ਜਥਾ ਦਿੱਲੀ ਰਵਾਨਾ

ਜਲੰਧਰ ਛਾਉਣੀ, 10 ਮਈ (ਪਵਨ ਖਰਬੰਦਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਲੰਧਰ ਕੈਂਟ ਤੋਂ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰਦੋਨਾ ਦੀ ਅਗਵਾਈ 'ਚ ਅੱਜ ਵੱਡੀ ਗਿਣਤੀ 'ਚ ਲਾਗਲੇ ਪਿੰਡਾਂ ਦੇ ਕਿਸਾਨਾਂ ਦਾ ਜਥਾ 58 ਗੱਡੀਆਂ 'ਚ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ...

ਪੂਰੀ ਖ਼ਬਰ »

ਕੇਸ ਘਟਣ 'ਤੇ ਦੁਕਾਨਦਾਰਾਂ ਨੂੰ ਹੋਰ ਰਾਹਤ ਮਿਲੇਗੀ-ਥੋਰੀ

ਜਲੰਧਰ, 10 ਮਈ (ਸ਼ਿਵ)-ਬਾਜ਼ਾਰਾਂ 'ਚ ਦੁਕਾਨਾਂ ਖੁਲ੍ਹਵਾਉਣ ਦੀ ਰਾਹਤ ਦੇਣ ਲਈ ਜਲੰਧਰ ਇਲੈਕਟ੍ਰੀਕਲ ਟਰੇਡਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜੁਆਏ ਮਲਿਕ ਦੀ ਅਗਵਾਈ ਵਿਚ ਕਾਰੋਬਾਰੀਆਂ ਨੇ ਡੀ. ਸੀ. ਘਨ ਸ਼ਿਆਮ ਥੋਰੀ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਕਰਦਿਆਂ ...

ਪੂਰੀ ਖ਼ਬਰ »

ਲਾਲੀ ਦੀਆਂ ਸਰਗਰਮੀਆਂ ਨੇ ਭਖਾਈ ਜਲੰਧਰ ਛਾਉਣੀ ਹਲਕੇ ਦੀ ਸਿਆਸਤ

ਜਲੰਧਰ, 10 ਮਈ (ਜਸਪਾਲ ਸਿੰਘ)-ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ ਦੀ ਜਲੰਧਰ ਛਾਉਣੀ ਹਲਕੇ ਦੀ ਸਿਆਸਤ 'ਚ ਦਿਲਚਸਪੀ ਨੇ ਹਲਕੇ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ | ਉਨ੍ਹਾਂ ਵਲੋਂ ਪਿਛਲੇ ਕੁਝ ਸਮੇਂ ਤੋਂ ਚੁੱਪ-ਚੁਪੀਤੇ ਹਲਕੇ 'ਚ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ ...

ਪੂਰੀ ਖ਼ਬਰ »

ਸੀ. ਟੀ. ਗਰੁੱਪ ਦੇ ਵਿਦਿਆਰਥੀ ਦੀਆਂ ਤਸਵੀਰਾਂ ਕਲਾਕਾਰੀ ਫਿਲਮ ਫ਼ੈਸਟੀਵਲ 'ਚ ਪਹਿਲੀਆਂ 50ਵਾਂ 'ਚ ਸ਼ਾਮਿਲ

ਜਲੰਧਰ, 10 ਮਈ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨਾਰਥ ਕੈਂਪਸ ਮਕਸੂਦਾਂ 'ਚ ਮੀਡੀਆ ਸਟੱਡੀਜ਼ ਵਿਭਾਗ ਵਿਚ ਬੀ.ਐੱਸ.ਸੀ ਐਨੀਮੇਸ਼ਨ ਅਤੇ ਮਲਟੀਮੀਡੀਆ ਤਕਨਾਲੋਜੀ ਦੇ ਵਿਦਿਆਰਥੀ ਕਰਨਵੀਰ ਸਿੰਘ ਨੇ ਕਲਾਕਾਰੀ ਫ਼ਿਲਮ ਫ਼ੈਸਟੀਵਲ ਵਿਚ ਭਾਗ ਲਿਆ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਬਲਾਕ ਮੈਂਟਰਾਂ ਦੀ ਆਨਲਾਈਨ ਸਿਖਲਾਈ ਸ਼ੁਰੂ

ਜਲੰਧਰ, 10 ਮਈ (ਰਣਜੀਤ ਸਿੰਘ ਸੋਢੀ)-ਸਿੱਖਿਆ ਵਿਭਾਗ ਵਲੋਂ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਦੇ ਬਲਾਕ ਮੈਂਟਰਾਂ ਦੀ ਤਿੰਨ ਰੋਜ਼ਾ ਆਨਲਾਈਨ ਸਿਖਲਾਈ ਸ਼ੁਰੂ ਕਰ ਦਿੱਤੀ ਗਈ ਹੈ | ਇਸ ਸਬੰਧੀ ਜਗਤਾਰ ਸਿੰਘ ਕੁਲੜੀਆ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਨੇ ...

ਪੂਰੀ ਖ਼ਬਰ »

ਆਪੇ ਤਾਲੇ ਤੋੜ ਝੂਠਾ ਮੁਕੱਦਮਾ ਬਣਾ ਕੇ ਮੈਨੂੰ ਫਸਾ ਰਹੇ ਵਿਰੋਧੀ-ਸਰਪੰਚ ਸੁਖਵੰਤ ਗਾਖਲ

ਲਾਂਬੜਾ,10 ਮਈ (ਪਰਮੀਤ ਗੁਪਤਾ)-ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਗਾਖਲਾਂ ਵਿਖੇ ਬੀਤੇ ਦਿਨੀਂ ਸਰਪੰਚ ਅਤੇ ਮੈਂਬਰ ਪੰਚਾਇਤ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਪਿੰਡ ਦੇ ਸਰਪੰਚ ਸੁਖਵੰਤ ਸਿੰਘ ਗਾਖਲ ਵਲੋਂ ਮੀਡੀਆ ਅੱਗੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਮਾਮਲੇ ਦੀ ...

ਪੂਰੀ ਖ਼ਬਰ »

ਜਲੰਧਰ 'ਚ ਕਣਕ ਦੀ 93 ਫ਼ੀਸਦੀ ਅਦਾਇਗੀ ਕਰਕੇ 91 ਫ਼ੀਸਦ ਚੁਕਾਈ ਨੂੰ ਬਣਾਇਆ ਯਕੀਨੀ

ਜਲੰਧਰ 10 ਮਈ (ਹਰਵਿੰਦਰ ਸਿੰਘ ਫੁੱਲ )-ਜ਼ਿਲ੍ਹੇ ਦੀਆਂ 137 ਅਨਾਜ ਮੰਡੀਆਂ 'ਚ ਕਣਕ ਦੀ ਖ਼ਰੀਦ, ਚੁਕਾਈ ਅਤੇ ਕਿਸਾਨਾਂ ਦੇ ਖ਼ਰੀਦੇ ਗਏ ਦਾਣੇ-ਦਾਣੇ ਦੀ ਅਦਾਇਗੀ ਨੂੰ ਯਕੀਨੀ ਬਣਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਣਕ ਦੇ ਇਸ ਖ਼ਰੀਦ ਸੀਜ਼ਨ ਦੌਰਾਨ ਹੁਣ ਤੱਕ 1067.67 ਕਰੋੜ ...

ਪੂਰੀ ਖ਼ਬਰ »

ਵਿਰੋਧੀ ਧਿਰ ਮਾਹੌਲ ਖ਼ਰਾਬ ਕਰਨ 'ਚ ਲੱਗੀ-ਜੋਤੀ

ਜਲੰਧਰ, 10 ਮਈ (ਸ਼ਿਵ)-ਸਾਬਕਾ ਮੇਅਰ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜੋਤੀ ਨੇ ਬਿਆਨ ਜਾਰੀ ਕਰਕੇ ਵਿਰੋਧੀ ਧਿਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੋਰੋਨਾ ਮਹਾਂਮਾਰੀ ਵਿਚ ਵਿਰੋਧੀ ਧਿਰ ਵਲੋਂ ਪਿਛਲੇ ਦੱਸ ਦਿਨ ਤੋਂ ਖ਼ਰਾਬ ਮਾਹੌਲ ਬਣਾ ਕੇ ਸਰਕਾਰ ਨੂੰ ਬਦਨਾਮ ...

ਪੂਰੀ ਖ਼ਬਰ »

ਪ੍ਰਸ਼ਾਸਨ ਨੂੰ ਮੰਨਣੀ ਪਈ ਥੋਕ ਸਬਜ਼ੀ ਵਪਾਰੀਆਂ ਦੀ

ਮਕਸੂਦਾਂ, 10 ਮਈ (ਲਖਵਿੰਦਰ ਪਾਠਕ)-ਸਬਜ਼ੀ ਮੰਡੀ ਮਕਸੂਦਾਂ 'ਚ ਸਬਜ਼ੀ ਦੇ ਥੋਕ ਵਪਾਰ ਦੇ ਫੜ੍ਹਾਂ 'ਤੇ ਲੋਕਾਂ ਦੀ ਭੀੜ ਘੱਟ ਕਰਨ ਵਾਸਤੇ ਡੀ.ਸੀ. ਘਨਸ਼ਿਆਮ ਥੋਰੀ ਦੇ ਨਿਰਦੇਸ਼ਾਂ ਤੇ ਐਸ.ਡੀ.ਐਮ.-2 ਹਰਪ੍ਰੀਤ ਸਿੰਘ ਅਟਵਾਲ, ਡੀ.ਐਮ.ਓ. ਮੁਕੇਸ਼ ਕੈਲੇ, ਸਕੱਤਰ ਸੁਰਿੰਦਰ ਸ਼ਰਮਾ ...

ਪੂਰੀ ਖ਼ਬਰ »

ਕਮਲ ਵਿਹਾਰ 'ਚ ਨੌਜਵਾਨ ਨੇ ਨਿਗਮ ਟੀਮ ਵਲੋਂ ਫੜੇ ਅਵਾਰਾ ਕੁੱਤਿਆਂ ਨੂੰ ਭਜਾਇਆ

ਜਲੰਧਰ, 10 ਮਈ (ਸ਼ਿਵ)-ਵਾਰਡ ਨੰਬਰ 16 ਦੇ ਕਮਲ ਵਿਹਾਰ ਵਿਚ ਨਿਗਮ ਦੀ ਡਾਗ ਕੈਚਰ ਟੀਮ ਨੂੰ ਉਸ ਵੇਲੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਵੱਲੋਂ ਨਸਬੰਦੀ ਕਰਨ ਲਈ ਗੱਡੀ ਵਿਚ ਫੜੇ ਅਵਾਰਾ ਕੁੱਤਿਆਂ ਨੂੰ ਇਕ ਨੌਜਵਾਨ ਨੇ ਗੇਟ ਖ਼ੋਲ੍ਹ ਕੇ ਉੱਥੋਂ ਭਜਾ ...

ਪੂਰੀ ਖ਼ਬਰ »

ਐਲ. ਈ. ਡੀ. ਲਾਈਟਾਂ ਲਗਾਉਣ ਦਾ ਕੰਮ ਸ਼ੁਰੂ

ਜਲੰਧਰ, ਵਾਰਡ ਨੰਬਰ 29 ਪਿੰਡ ਕੁਰਲਾ ਕਿੰਗਰਾ ਵਿਚ ਅਮਰੀਕ ਬਾਗੜੀ ਸੀਨੀਅਰ ਕਾਂਗਰਸੀ ਆਗੂ ਪੰਜਾਬ ਤੇ ਕੌਂਸਲਰ ਪਰਮਜੀਤ ਕੌਰ ਬਾਗੜੀ ਵਲੋਂ ਐਲ. ਈ. ਈ. ਲਾਈਟਾਂ ਲਗਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ | ਉਦਘਾਟਨ ਕੌਂਸਲਰ ਪਰਮਜੀਤ ਕੌਰ ਬਾਗੜੀ ਅਤੇ ਅਮਰੀਕ ਬਾਗੜੀ ਨੇ ਕੀਤਾ ...

ਪੂਰੀ ਖ਼ਬਰ »

ਨਿਗਮ ਵਲੋਂ ਬੰਦ ਸਟਰੀਟ ਲਾਈਟਾਂ ਲਈ ਟੋਲ ਫ਼੍ਰੀ ਨੰਬਰ ਜਾਰੀ

ਜਲੰਧਰ, 10 ਮਈ (ਸ਼ਿਵ)-ਸ਼ਹਿਰ ਵਿਚ ਲੱਗ ਰਹੀਆਂ ਐਲ. ਈ. ਡੀ. ਸਟਰੀਟ ਲਾਈਟਾਂ 'ਚੋਂ ਖ਼ਰਾਬ ਹੋਣ ਵਾਲੀਆਂ ਲਾਈਟਾਂ ਨੂੰ ਠੀਕ ਕਰਵਾਉਣ ਲਈ ਕੰਪਨੀ ਨੇ ਅੱਜ ਟੋਲ ਫ਼ਰੀ ਨੰਬਰ ਜਾਰੀ ਕਰ ਦਿੱਤਾ ਹੈ | 1800-419- 0198 'ਤੇ ਸਿਰਫ਼ ਐਲ. ਈ. ਡੀ. ਲਾਈਟਾਂ ਬਾਰੇ ਸ਼ਿਕਾਇਤਾਂ ਲਿਖਾਈਆਂ ਜਾ ...

ਪੂਰੀ ਖ਼ਬਰ »

ਸੰਯੁਕਤ ਮੋਰਚੇ ਦੇ ਸੱਦੇ ਉੱਤੇ ਪ੍ਰਤਾਪਪੁਰਾ ਤੋਂ ਕਿਸਾਨਾਂ ਦਾ ਜਥਾ ਦਿੱਲੀ ਰਵਾਨਾ

ਲਾਂਬੜਾ, 10 ਮਈ (ਪਰਮੀਤ ਗੁਪਤਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸੱਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ, ਕਨਵੀਨਰ ਸੁਖਬੀਰ ਸਿੰਘ ਥਿੰਦ, ਜਰਨਲ ਸਕੱਤਰ ਮੇਜਰ ਸਿੰਘ ਗਿੱਲ ਅਤੇ ਹਲਕਾ ਨਕੋਦਰ ਪ੍ਰਧਾਨ ਨੰਬਰਦਾਰ ...

ਪੂਰੀ ਖ਼ਬਰ »

ਜੀ. ਐਸ. ਟੀ. ਮੋਬਾਈਲ ਵਿੰਗ ਨੇ 3 ਫਰਮਾਂ ਵੱਲ ਕੱਢੀ 2.10 ਦੀ ਵਸੂਲੀ

ਜਲੰਧਰ, 10 ਮਈ (ਸ਼ਿਵ)- ਜੀ. ਐੱਸ. ਟੀ. ਮੋਬਾਈਲ ਵਿੰਗ ਨੇ ਬਣਦਾ ਕਰ ਨਾ ਦੇਣ ਵਾਲੀਆਂ ਤਿੰਨ ਫ਼ਰਮਾਂ ਵਲ ਕਰ ਸਮੇਤ 2.10 ਕਰੋੜ ਦੀ ਜੁਰਮਾਨੇ ਸਮੇਤ ਵਸੂਲੀ ਕੱਢ ਦਿੱਤੀ ਹੈ | ਕੁਝ ਸਮਾਂ ਪਹਿਲਾਂ ਜੀ. ਐੱਸ. ਟੀ. ਮੋਬਾਈਲ ਵਿੰਗ ਵਲੋਂ ਕਰ ਚੋਰੀ ਦੇ ਖ਼ਦਸ਼ੇ ਕਰਕੇ 20 ਦੇ ਕਰੀਬ ...

ਪੂਰੀ ਖ਼ਬਰ »

ਕੀ ਦਰਜ ਹੋਵੇਗਾ ਬੇਰੀ 'ਤੇ ਕੇਸ...?

ਜਲੰਧਰ, 10 ਮਈ (ਸ਼ਿਵ)-ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਵਲੋਂ ਹਫ਼ਤਾਵਾਰੀ ਤਾਲਾਬੰਦੀ ਦੌਰਾਨ ਓਪਨ ਜਿੰਮ ਦਾ ਉਦਘਾਟਨ ਕਰਨ ਦਾ ਮਾਮਲਾ ਤੂਲ ਫੜ ਗਿਆ ਹੈ | ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

2 ਹਫ਼ਤਿਆਂ ਬਾਅਦ ਮੁੜ ਦੁਕਾਨਾਂ ਖੁੱਲ੍ਹਣ ਨਾਲ ਲੋਕਾਂ ਅਤੇ ਦੁਕਾਨਦਾਰਾਂ ਨੂੰ ਮਿਲੀ ਰਾਹਤ

ਜਲੰਧਰ, 10 ਮਈ (ਜਸਪਾਲ ਸਿੰਘ)-ਕਰੀਬ 2 ਹਫਤਿਆਂ ਦੀ ਤਾਲਾਬੰਦੀ ਦੇ ਬਾਅਦ ਅੱਜ ਦੁਕਾਨਾਂ ਖੁੱਲ੍ਹੀਆਂ ਤੇ ਬਾਜ਼ਾਰਾਂ 'ਚ ਚਹਿਲ-ਪਹਿਲ ਦੇਖਣ ਨੂੰ ਮਿਲੀ | ਇਸ ਦੌਰਾਨ ਸੜਕਾਂ 'ਤੇ ਵੀ ਵਾਹਨਾਂ ਦੀ ਭਾਰੀ ਭੀੜ ਰਹੀ ਤੇ ਸ਼ਾਮੀਂ 3 ਵਜੇ ਬਾਜ਼ਾਰ ਬੰਦ ਹੋਣ ਕਾਰਨ ਪ੍ਰਮੁੱਖ ਸੜਕਾਂ ...

ਪੂਰੀ ਖ਼ਬਰ »

ਵਰਲਡ ਵਾਈਡ ਸਕੋਪ ਸੰਸਥਾ ਵਲੋਂ ਜਲੰਧਰ ਪੱਛਮੀ ਅਤੇ ਕੇਂਦਰੀ ਹਲਕੇ 'ਚ ਕਰਵਾਇਆ ਸੈਨੀਟਾਈਜ਼

ਜਲੰਧਰ, 10 ਮਈ (ਐੱਮ. ਐੱਸ. ਲੋਹੀਆ)-ਕੋਰੋਨਾ ਮਹਾਂਮਾਰੀ ਦਰਮਿਆਨ ਵਰਲਡ ਵਾਈਡ ਸਕੋਪ ਸੰਸਥਾ ਦੇ ਸੰਸਥਾਪਕ ਪਿੰਦੂ ਜੋਹਲ ਘੁੜਕਾ ਵਾਸੀ ਯੂ.ਕੇ ਇਕ ਵਾਰ ਫਿਰ ਸਮਾਜ ਦੀ ਸੇਵਾ ਲਈ ਅੱਗੇ ਆਏ ਹਨ¢ ਉਨ੍ਹਾਂ ਦੀ ਟੀਮ ਵਲੋਂ ਜਲੰਧਰ ਪੱਛਮੀ ਅਤੇ ਕੇਂਦਰੀ ਹਲਕੇ 'ਚ ਆਉਂਦੇ ਨਿਊ ਮਾਡਲ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆ ਦੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਜਲੰਧਰ, 10 ਮਈ (ਹਰਵਿੰਦਰ ਸਿੰਘ ਫੁੱਲ)-ਧੰਨ ਧੰਨ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ, ਤੇਰਾ ਤੇਰਾ ਹੱਟੀ ਅਤੇ ਗੁਰ ਫ਼ਤਹਿ ਸੇਵਾ ਸੁਸਾਇਟੀ ਵਲ਼ੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ ...

ਪੂਰੀ ਖ਼ਬਰ »

ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਜਗਜੀਤ ਸਿੰਘ ਨੋਨੀ ਅਤੇ ਮੀਤ ਪ੍ਰਧਾਨ ਬਲਦੇਵ ਸਿੰਘ ਧੰਜੂ ਦੀ ਤਾਜ਼ਪੋਸ਼ੀ

ਲੋਹੀਆਂ ਖਾਸ, 10 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੰਘੀ 19 ਅਪ੍ਰੈਲ ਨੂੰ ਨਗਰ ਪੰਚਾਇਤ ਲੋਹੀਆਂ ਦੇੇ ਨਵੇਂ ਪ੍ਰਧਾਨ ਵਜੋਂ ਜਗਜੀਤ ਸਿੰਘ ਨੋਨੀ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਸੀ ਅਤੇ ਇਸ ਚੋਣ ਦੀ 21 ਦਿਨਾਂ ਕਾਗਜ਼ੀ ਪ੍ਰਕਿਰਿਆ ਤੋਂ ਬਾਅਦ ਅੱਜ ਪ੍ਰਧਾਨ ਵਜੋਂ ...

ਪੂਰੀ ਖ਼ਬਰ »

ਤਾਲਾਬੰਦੀ, ਕਰਫਿਊ ਦਾ ਫਾਇਦਾ ਉਠਾ ਰਹੇ ਨੇ ਨਾਜਾਇਜ਼ ਸ਼ਰਾਬ ਵੇਚਣ ਵਾਲੇ

ਜਲੰਧਰ, 10 ਮਈ (ਸ਼ਿਵ)-ਕੋਰੋਨਾ ਕਰਕੇ ਤਾਲਾਬੰਦੀ ਤੇ ਸ਼ਾਮ ਨੂੰ ਕਰਫ਼ਿਊ ਲੱਗ ਜਾਂਦਾ ਹੈ ਪਰ ਨਾਜਾਇਜ਼ ਸ਼ਰਾਬ ਦੀ ਵਿੱਕਰੀ ਕਰਨ ਵਾਲਿਆਂ ਦਾ ਇਸ ਦੇ ਉੱਪਰ ਕੋਈ ਅਸਰ ਨਹੀਂ ਹੋ ਰਿਹਾ ਹੈ ਤੇ ਹੋਰ ਤਾਂ ਹੋਰ ਸਗੋਂ ਪਿਛਲੇ ਸਾਲ ਜਿਸ ਤਰ੍ਹਾਂ ਨਾਲ ਨਾਜਾਇਜ਼ ਸ਼ਰਾਬ ਵੇਚਣ ...

ਪੂਰੀ ਖ਼ਬਰ »

ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੇ ਕੀਤਾ ਵਿਚਾਰ-ਵਟਾਂਦਰਾ

ਮਕਸੂਦਾਂ, 10 ਮਈ (ਲਖਵਿੰਦਰ ਪਾਠਕ)-ਇਲਾਕੇ ਦੇ ਅਗਾਹ ਵਧੂ ਕਿਸਾਨਾਂ ਨੂੰ ਭਵਿੱਖ ਵਿਚ ਕੀਮਤੀ ਸੋਮਾ 'ਪਾਣੀ' ਨੂੰ ਬਚਾਉਣ ਲਈ ਵਿਸਤਾਰ ਸਹਿਤ ਵਿਚਾਰ-ਵਟਾਂਦਰਾ ਰੇਰੂ ਪਿੰਡ ਨੇੜੇ ਹਰਿੰਦਰ ਸਿੰਘ ਢੀਂਡਸਾ ਦੇ ਫਾਰਮ ਹਾਊਸ 'ਤੇ ਕੀਤਾ ਗਿਆ | ਇਸ ਵਿਚ ਮੁੱਖ ਤੌਰ 'ਤੇ ਝੋਨੇ ਦੀ ...

ਪੂਰੀ ਖ਼ਬਰ »

ਲੁਧਿਆਣਾ ਪੁਲਿਸ ਦੀ ਜਲੰਧਰ 'ਚ ਕਾਰਵਾਈ, 2 ਵਿਅਕਤੀਆਂ ਨੂੰ ਲੈ ਗਈ ਨਾਲ

ਜਲੰਧਰ, 10 ਮਈ (ਐੱਮ. ਐੱਸ. ਲੋਹੀਆ)-ਲੁਧਿਆਣਾ ਪੁਲਿਸ ਜਲੰਧਰ ਆ ਕੇ ਫ਼ਿਲਮੀ ਅੰਦਾਜ਼ 'ਚ ਕਾਰਵਾਈ ਕਰਦੇ ਹੋਏ 2 ਵਿਅਕਤੀਆਂ ਨੂੰ ਕਾਬੂ ਕਰਕੇ ਨਾਲ ਲੈ ਗਈ | ਜਦੋਂ ਜਲੰਧਰ ਪੁਲਿਸ ਨੂੰ ਘਟਨਾ ਦਾ ਪਤਾ ਲੱਗਾ ਤਾਂ ਕੁਝ ਘੰਟਿਆਂ ਦੀ ਮੁਸ਼ਕੱਤ ਤੋਂ ਬਾਅਦ ਇਸ ਦਾ ਖੁਲਾਸਾ ਹੋਇਆ | ...

ਪੂਰੀ ਖ਼ਬਰ »

ਕਿਰਨ ਬੁੱਕ ਡੀਪੂ 'ਤੇ ਦੁਕਾਨਾਂ ਦੀਆਂ ਸੀਲਾਂ ਤੋੜਨ ਦਾ ਦਰਜ ਹੋਵੇ ਕੇਸ

ਜਲੰਧਰ, 10 ਮਈ (ਸ਼ਿਵ)-ਆਰ. ਟੀ. ਆਈ. ਐਕਟੀਵਿਸਟ ਰਵੀ ਛਾਬੜਾ ਨੇ ਡੀ. ਸੀ. ਘਨਸ਼ਿਆਮ ਥੋਰੀ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੂੰ ਇਕ ਸ਼ਿਕਾਇਤ ਦੇ ਕੇ ਕਿਰਨ ਬੁੱਕ ਡਿਪੂ ਖ਼ਿਲਾਫ਼ ਨਾਜਾਇਜ਼ ਉਸਾਰੀਆਂ ਕਰਨ 'ਤੇ ਸੀਲ ਕੀਤੀ ...

ਪੂਰੀ ਖ਼ਬਰ »

ਜਮਸ਼ੇਰ ਖ਼ਾਸ 'ਚ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਨੇ ਰੋਸ ਦਿਵਸ ਮਨਾਇਆ

ਜਮਸ਼ੇਰ ਖ਼ਾਸ, 10 ਮਈ (ਅਵਤਾਰ ਤਾਰੀ)-ਸੀਟੂ ਨਾਲ ਸਬੰਧਿਤ ਆਸ਼ਾ ਵਰਕਰ ਅਤੇ ਫੇਸਿਲੀਟੇਟਰ ਸੂਬਾਈ ਇਕਾਈ ਯੂਨੀਅਨ ਦੇ ਕੇਂਦਰੀ ਕਮੇਟੀ ਦੇ ਫ਼ੈਸਲੇ ਅਨੁਸਾਰ ਜ਼ਿਲ੍ਹਾ ਪੱਧਰੀ ਰੈਲੀਆਂ ਕਰਕੇ ਮੋਦੀ ਸਰਕਾਰ ਦੇ ਅੜੀਅਲ ਅਤੇ ਤਾਨਾਸ਼ਾਹੀ ਨੀਤੀਆਂ ਵਿਰੁੱਧ ਅੱਜ ਰੋਸ ਦਿਵਸ ...

ਪੂਰੀ ਖ਼ਬਰ »

ਬਲਾਕ ਜਮਸ਼ੇਰ ਖ਼ਾਸ ਅਧੀਨ 24 ਕੇਂਦਰ 'ਤੇ ਲਗਾਈ ਜਾ ਰਹੀ ਹੈ ਕੋਰੋਨਾ ਵੈਕਸੀਨ

ਜਮਸ਼ੇਰ ਖ਼ਾਸ, 10 ਮਈ (ਅਵਤਾਰ ਤਾਰੀ)-ਸਿਹਤ ਵਿਭਾਗ ਪੰਜਾਬ, ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਜਿੰਦਰ ਪਾਲ ਬੈਂਸ ਦੀ ਅਗਵਾਈ ਹੇਠ ਬਲਾਕ ਜਮਸ਼ੇਰ ਖ਼ਾਸ ਵਿਖੇ ਕੋਰੋਨਾ ਟੀਕਾਕਰਨ ਲਗਾਤਾਰ ਜਾਰੀ ਹੈ ...

ਪੂਰੀ ਖ਼ਬਰ »

ਲੁਧਿਆਣਾ ਪੁਲਿਸ ਦੀ ਜਲੰਧਰ 'ਚ ਕਾਰਵਾਈ, 2 ਵਿਅਕਤੀਆਂ ਨੂੰ ਲੈ ਗਈ ਨਾਲ

ਜਲੰਧਰ, 10 ਮਈ (ਐੱਮ. ਐੱਸ. ਲੋਹੀਆ)-ਲੁਧਿਆਣਾ ਪੁਲਿਸ ਜਲੰਧਰ ਆ ਕੇ ਫ਼ਿਲਮੀ ਅੰਦਾਜ਼ 'ਚ ਕਾਰਵਾਈ ਕਰਦੇ ਹੋਏ 2 ਵਿਅਕਤੀਆਂ ਨੂੰ ਕਾਬੂ ਕਰਕੇ ਨਾਲ ਲੈ ਗਈ | ਜਦੋਂ ਜਲੰਧਰ ਪੁਲਿਸ ਨੂੰ ਘਟਨਾ ਦਾ ਪਤਾ ਲੱਗਾ ਤਾਂ ਕੁਝ ਘੰਟਿਆਂ ਦੀ ਮੁਸ਼ਕੱਤ ਤੋਂ ਬਾਅਦ ਇਸ ਦਾ ਖੁਲਾਸਾ ਹੋਇਆ | ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX