ਤਾਜਾ ਖ਼ਬਰਾਂ


ਜੰਮੂ -ਕਸ਼ਮੀਰ : ਸ੍ਰੀਨਗਰ ਦੇ ਲਾਲ ਚੌਕ 'ਤੇ ਸੁਰੱਖਿਆ ਲਈ ਤਾਇਨਾਤ ਕੇਂਦਰੀ ਰਿਜ਼ਰਵ ਪੁਲਿਸ ਬਲ ਦੀਆਂ ਮਹਿਲਾ ਕਰਮਚਾਰੀ
. . .  45 minutes ago
ਐੱਨ.ਆਰ.ਆਈ. ਖਾਤੇ ਵਿਚੋਂ ਧੋਖਾਧੜੀ ਨਾਲ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ 12 ਗ੍ਰਿਫਤਾਰ
. . .  about 1 hour ago
ਨਵੀਂ ਦਿੱਲੀ, 19 ਅਕਤੂਬਰ - ਦਿੱਲੀ ਸਾਈਬਰ ਸੈੱਲ ਦੇ ਡੀ.ਸੀ.ਪੀ. ਕੇ.ਪੀ.ਐਸ. ਮਲਹੋਤਰਾ ਨੇ ਕਿਹਾ ਕਿ ਐਚ.ਡੀ.ਐਫ.ਸੀ. ਦੇ 3 ਕਰਮਚਾਰੀਆਂ ਸਮੇਤ 12 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਐਨਆਰਆਈ ਖਾਤਿਆਂ...
ਐਸ.ਆਈ.ਟੀ. ਨੇ ਲਖੀਮਪੁਰ ‘ਚ ਹੋਈ ਹਿੰਸਾ ਵਿਚ ਸ਼ਾਮਲ ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ
. . .  about 1 hour ago
ਲਖਨਊ , 19 ਅਕਤੂਬਰ -ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਐਸ.ਆਈ.ਟੀ. ਨੇ ਘਟਨਾ ਵਿਚ ਸ਼ਾਮਲ ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਐਸ.ਆਈ.ਟੀ. ਨੇ ਲੋਕਾਂ ਨੂੰ ...
ਉਤਰਾਖੰਡ ਵਿਚ ਮੀਂਹ ਕਾਰਨ ਤਬਾਹੀ, ਹੁਣ ਤੱਕ 25 ਮੌਤਾਂ, ਸੈਂਕੜੇ ਸੈਲਾਨੀ ਫਸੇ
. . .  about 1 hour ago
ਮਹਿਲ ਕਲਾਂ (ਬਰਨਾਲਾ) 'ਚ ਆਰਥਿਕ ਤੰਗੀ ਕਰਕੇ 12ਵੀਂ ਦੀ ਵਿਦਿਆਰਥਣ ਵਲੋਂ ਖੁਦਕੁਸ਼ੀ
. . .  about 1 hour ago
ਮਹਿਲ ਕਲਾਂ,19 ਅਕਤੂਬਰ (ਅਵਤਾਰ ਸਿੰਘ ਅਣਖੀ) - ਕਸਬਾ ਮਹਿਲ ਕਲਾਂ ਵਿਖੇ ਘਰ ਦੀ ਆਰਥਿਕ ਤੰਗੀ ਕਰਕੇ ਮਾਨਸਿਕ ਪ੍ਰੇਸ਼ਾਨੀ 'ਤੇ ਚੱਲਦਿਆ 12ਵੀਂ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਜਗਮੋਹਣ ਸਿੰਘ ਵਾਸੀ ਮਹਿਲ ਕਲਾਂ (ਬਰਨਾਲਾ) ਨੇ ਆਪਣੇ ਘਰ ...
ਵੱਡੀ ਖਬਰ : ਵਿਧਾਨ ਸਭਾ ਦੇ ਸਪੀਕਰ ਵਲੋਂ ਸੁਖਪਾਲ ਸਿੰਘ ਖਹਿਰਾ ਦਾ ਅਸਤੀਫਾ ਕੀਤਾ ਮਨਜ਼ੂਰ
. . .  about 2 hours ago
ਵੇਅਰ ਹਾਊਸ ਦਾ ਇੰਸਪੈਕਟਰ ਤੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ
. . .  about 2 hours ago
ਭੁਲੱਥ ,19 ਅਕਤੂਬਰ (ਸੁਖਜਿੰਦਰ ਸਿੰਘ ਮੁਲਤਾਨੀ ) - ਅੱਜ ਵਿਜੀਲੈਂਸ ਵਿਭਾਗ ਵਲੋਂ ਡੀ. ਐਸ. ਪੀ. ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਵੇਅਰ ਹਾਊਸ ਦੇ ਇੰਸਪੈਕਟਰ ਮਨੀਸ਼ ਨੂੰ ਤੀਹ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ...
ਰਾਜ ਕੁੰਦਰਾ ਨੇ ਸ਼ਰਲਿਨ ਚੋਪੜਾ ਦੇ ਖਿਲਾਫ 50 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਕੀਤਾ ਦਾਇਰ
. . .  about 2 hours ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੰਡ ਮਿੱਲਾਂ ਨਾਲ ਜੁੜੇ ਮੁੱਦਿਆਂ 'ਤੇ ਵਫ਼ਦ ਨਾਲ ਕੀਤੀ ਮੀਟਿੰਗ
. . .  about 2 hours ago
ਪੰਡੋਰਾ ਪੇਪਰ ਮਾਮਲਾ - ਏਜੰਸੀ ਸਮੂਹ ਦੀ ਜਾਂਚ ਸ਼ੁਰੂ, ਪਹਿਲੀ ਮੀਟਿੰਗ ਹੋਈ
. . .  about 3 hours ago
ਉਤਰਾਖੰਡ : ਪਿਛਲੇ 24 ਘੰਟਿਆਂ ਵਿਚ 200 ਮਿਲੀਮੀਟਰ ਮੀਂਹ, ਹੁਣ ਤੱਕ 16 ਮੌਤਾਂ
. . .  about 3 hours ago
ਆਮ ਆਦਮੀ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਚੰਨੀ ਨੂੰ ਮਿਲੇ
. . .  about 3 hours ago
ਚੰਡੀਗੜ੍ਹ,19 ਅਕਤੂਬਰ - ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਅੱਜ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਵਫਦ ਦੇ ਰੂਪ ਵਿਚ ਮਿਲ ਕੇ ਹਰੇਕ ਐਮ.ਐਲ.ਏ. ਨੂੰ ਆਪੋ ਆਪਣੇ ਹਲਕਿਆਂ ਦੇ ਵਿਕਾਸ ਲਈ ਲੋਕਲ ਏਰੀਆ ਵਿਕਾਸ ...
ਨਵਜੋਤ ਸਿੰਘ ਸਿੱਧੂ ਪੰਜਾਬ ਭਵਨ ਵਿਖੇ ਪੁੱਜੇ
. . .  about 4 hours ago
ਚੰਡੀਗੜ੍ਹ, 19 ਅਕਤੂਬਰ (ਸੁਰਿੰਦਰਪਾਲ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਭਵਨ ਵਿਖੇ ਪੁੱਜੇ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਅਜੇ ਵੀ ਕੁਝ ਮੁੱਦਿਆਂ 'ਤੇ ਰੇੜਕਾ ਹੈ...
ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਹਵਾਈ ਕੰਪਨੀ ਦੀ ਉਡਾਣ 'ਚ ਆਈ ਖ਼ਰਾਬੀ, ਯਾਤਰੀ ਹੋਏ ਪ੍ਰੇਸ਼ਾਨ
. . .  about 4 hours ago
ਰਾਜਾਸਾਂਸੀ, 19 ਅਕਤੂਬਰ (ਹੇਰ) - ਕੁਝ ਹੀ ਸਮਾਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਤੋਂ ਮੁਲਕ ਦੀ ਰਾਜਧਾਨੀ ਦਿੱਲੀ ਜਾਣ ਵਾਲੀ ਏਅਰ ਇੰਡੀਆ ਹਵਾਈ ਕੰਪਨੀ ਦੀ ਉਡਾਣ ਵਿਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਇਹ ਉਡਾਣ ਜਿੱਥੇ ਆਪਣੀ ਮੰਜ਼ਿਲ ਵੱਲ ਨੂੰ ਜਾਣ ਤੋਂ ਵਾਂਝੀ ਹੋਈ ਹੈ। ਉੱਥੇ...
ਚੀਨ ਦੀਆਂ ਸਰਹੱਦੀ ਗਤੀਵਿਧੀਆਂ ਭਾਰਤ ਲਈ ਬਣ ਰਹੀਆਂ ਚੁਣੌਤੀਆਂ - ਕਮਾਂਡਰ ਲੈਫ਼ਟੀਨੈਂਟ ਜਨਰਲ
. . .  about 4 hours ago
ਨਵੀਂ ਦਿੱਲੀ, 19 ਅਕਤੂਬਰ - ਪੂਰਬੀ ਫ਼ੌਜ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਮਨੋਜ ਪਾਂਡੇ ਨੇ ਸਰਹੱਦ 'ਤੇ ਚੀਨ ਦੀ ਵੱਧ ਰਹੀਆਂ ਗਤੀਵਿਧੀਆਂ 'ਤੇ ਚਿੰਤਾਵਾਂ ਪ੍ਰਗਟ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੀ.ਐਲ.ਏ. ਦੇ ਰਣਨੀਤਕ ਮਾਡਲ ਪਿੰਡ ਦੀਆਂ ਸਰਹੱਦਾਂ ਕੋਲ ਆ ਗਏ ਹਨ, ਜੋ ਕਿ ਚਿੰਤਾ ਦੀ ਗੱਲ ਹੈ। ਇਸ ਦੇ...
ਸਿੰਘੂ ਬਾਰਡਰ ਕਤਲ ਮਾਮਲੇ 'ਚ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ 'ਤੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ
. . .  about 5 hours ago
ਅੰਮ੍ਰਿਤਸਰ 19 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਨੇ ਕਿਹਾ ਹੈ ਸਿੰਘੂ ਬਾਰਡਰ ਵਿਖੇ ਵਾਪਰੀ ਬੇਅਦਬੀ ਉਪਰੰਤ ਕਤਲ ਦੀ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ...
ਯੂ.ਪੀ. ਚੋਣਾਂ 'ਚ ਕਾਂਗਰਸ 40 ਫ਼ੀਸਦੀ ਮਹਿਲਾਵਾਂ ਦੇਵੇਗੀ ਟਿਕਟ - ਪ੍ਰਿਅੰਕਾ ਗਾਂਧੀ
. . .  about 6 hours ago
ਲਖਨਊ, 19 ਅਕਤੂਬਰ - ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਐਲਾਨ ਕੀਤਾ ਹੈ ਕਿ ਯੂ.ਪੀ. ਚੋਣਾਂ 'ਚ 40 ਫ਼ੀਸਦੀ ਟਿਕਟਾਂ ਮਹਿਲਾਵਾਂ ਨੂੰ ਦਿੱਤੀਆਂ ਜਾਣਗੀਆਂ...
ਉੱਤਰਾਖੰਡ 'ਚ ਭਾਰੀ ਮੀਂਹ, ਹੁਣ ਤੱਕ ਹੋਈਆਂ 16 ਮੌਤਾਂ
. . .  about 6 hours ago
ਦੇਹਰਾਦੂਨ, 19 ਅਕਤੂਬਰ - ਉੱਤਰਾਖੰਡ ਵਿਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਵਾਪਰੀਆਂ ਘਟਨਾਵਾਂ ਦੇ ਚੱਲਦਿਆਂ 16 ਲੋਕਾਂ ਦੀ ਮੌਤ ਹੋ ਗਈ ਹੈ...
ਸਿਆਸੀ ਅਖਾੜਾ ਬਣ ਕੇ ਰਹਿ ਗਈ ਬੱਧਨੀ ਕਲਾਂ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ
. . .  about 7 hours ago
ਬੱਧਨੀ ਕਲਾਂ, 19 ਅਕਤੂਬਰ (ਸੰਜੀਵ ਕੋਛੜ) - ਨਗਰ ਪੰਚਾਇਤ ਬੱਧਨੀ ਕਲਾਂ ਦੀ ਚੋਣ ਹੋਏ ਨੂੰ ਭਾਵੇਂ ਤਕਰੀਬਨ ਸਾਢੇ ਅੱਠ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰ ਸਿਆਸੀ ਖਹਿਬਾਜ਼ੀ ਅਤੇ ਆਪਸੀ ਧੜੇਬੰਦੀ ਕਾਰਨ ਨਗਰ ਨਿਵਾਸੀਆਂ ਨੂੰ ਵਿਕਾਸ ਕੰਮਾਂ ਤੋਂ ਵਾਂਝੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਉਸ...
ਸੁਖਬੀਰ ਬਾਦਲ ਵਲੋਂ ਲੁਧਿਆਣਾ 'ਚ ਰੋਡ ਸ਼ੋਅ
. . .  about 7 hours ago
ਲੁਧਿਆਣਾ, 19 ਅਕਤੂਬਰ (ਕਵਿਤਾ ਖੁੱਲਰ, ਰੁਪੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿਚ ਚੋਣ ਪ੍ਰਚਾਰ ਕਰਨ...
ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅਰੰਭ
. . .  about 7 hours ago
ਅੰਮ੍ਰਿਤਸਰ, 19 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅਹਿਮ ਇਕੱਤਰਤਾ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਅਰੰਭ ਹੋ ਗਈ ਹੈ। ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਿਚ ਹੋ ਰਹੀ ਇਸ ਇਕੱਤਰਤਾ ਵਿਚ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਜਨਰਲ...
ਕਾਕਾ ਰਣਦੀਪ ਸਿੰਘ ਨਾਭਾ ਨੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨਾਲ ਕੀਤੀ ਮੁਲਾਕਾਤ, ਡੀ.ਏ.ਪੀ. 'ਤੇ ਦਿੱਤਾ ਭਰੋਸਾ
. . .  about 7 hours ago
ਚੰਡੀਗੜ੍ਹ, 19 ਅਕਤੂਬਰ - ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿਚ ਆਗਾਮੀ ਬਿਜਾਈ ਦੇ ਸੀਜ਼ਨ ਲਈ ਪੰਜਾਬ 'ਚ ਡੀ.ਏ.ਪੀ. (ਡਿ-ਅਮੋਨੀਅਨਮ ਫਾਸਫੇਟ) ਦੀ ਘਾਟ ਨੂੰ ਪੂਰਾ ਕਰਨ ਦੇ ਸਬੰਧ 'ਚ ਅੱਜ ਉਹ ਕੇਂਦਰੀ ਰਸਾਇਣ ਤੇ ਖਾਦ ਮੰਤਰੀ...
ਸੁਨਾਮ ਤੋਂ ਬਲਦੇਵ ਸਿੰਘ ਮਾਨ ਤੇ ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੋਣਗੇ ਉਮੀਦਵਾਰ
. . .  about 7 hours ago
ਚੰਡੀਗੜ੍ਹ, 19 ਅਕਤੂਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸੁਨਾਮ ਤੋਂ ਬਲਦੇਵ ਸਿੰਘ ਮਾਨ, ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵਿਧਾਨ ਸਭਾ ਚੋਣਾਂ 2022 ਲਈ ਪਾਰਟੀ ਵਲੋਂ ਉਮੀਦਵਾਰ ਐਲਾਨਿਆ ਗਿਆ ਹੈ...
ਉੱਤਰਾਖੰਡ 'ਚ ਫਟਿਆ ਬੱਦਲ, ਮੋਦੀ ਨੇ ਮੁੱਖ ਮੰਤਰੀ ਧਾਮੀ ਨਾਲ ਕੀਤੀ ਗੱਲ
. . .  about 7 hours ago
ਦੇਹਰਾਦੂਨ, 19 ਅਕਤੂਬਰ - ਭਾਰੀ ਮੀਂਹ ਦਾ ਸਾਹਮਣਾ ਕਰ ਰਹੇ ਉੱਤਰਾਖੰਡ ਦੇ ਨੈਨੀਤਾਲ 'ਚ ਬੱਦਲ ਫੱਟ ਗਿਆ ਹੈ। ਜਿਸ ਕਾਰਨ ਕਈ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਮਾਮਲੇ 'ਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ...
ਹਰਦੇਵ ਮੇਘ ਗੋਬਿੰਦਗੜ੍ਹ ਬਣੇ ਬੱਲੂਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ
. . .  about 8 hours ago
ਅਬੋਹਰ, 19 ਅਕਤੂਬਰ (ਸੁਖਜੀਤ ਸਿੰਘ ਬਰਾੜ) - ਬੱਲੂਆਣਾ (ਰਾਖਵੇਂ) ਵਿਧਾਨ ਸਭਾ ਹਲਕੇ ਤੇ ਹਰਦੇਵ ਮੇਘ ਗੋਬਿੰਦਗੜ੍ਹ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਗਿਆ ਹੈ। ਇਹ ਐਲਾਨ ਅੱਜ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਵਲੋਂ ਕੀਤਾ ਗਿਆ। ਹਰਦੇਵ ਮੇਘ ਗੋਬਿੰਦਗੜ੍ਹ ਜੋ ਕਿ ਹਲਕੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਸੱਤਾਧਾਰੀਆਂ ਨੂੰ ਗ਼ਰੀਬਾਂ ਦੇ ਉਦਾਰ ਅਤੇ ਭਲੇ ਬਾਰੇ ਸੋਚਣਾ ਚਾਹੀਦਾ ਹੈ। ਮਹਾਤਮਾ ਗਾਂਧੀ

ਕਪੂਰਥਲਾ / ਫਗਵਾੜਾ

ਜ਼ਿਲ੍ਹੇ ਦੇ 2 ਵੈਕਸੀਨੇਸ਼ਨ ਸੈਂਟਰਾਂ 'ਚ ਹੋਇਆ 18 ਤੋਂ 44 ਸਾਲ ਉਮਰ ਵਰਗ ਦੇ 169 ਰਜਿਸਟਰਡ ਮਜ਼ਦੂਰਾਂ ਦਾ ਟੀਕਾਕਰਨ

ਕਪੂਰਥਲਾ, 10 ਮਈ (ਅਮਰਜੀਤ ਕੋਮਲ)-9 ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਅੱਜ ਜ਼ਿਲ੍ਹੇ ਵਿਚ 18 ਤੋਂ 44 ਸਾਲ ਉਮਰ ਵਰਗ ਦੇ ਉਸਾਰੀ ਮਜ਼ਦੂਰਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਟੀਕਾਕਰਨ ਦੀ ਸ਼ੁਰੂਆਤ ਹੋਈ ਤੇ ਸ਼ੁਰੂਆਤ ਮੁਹਿਮ ਦੇ ਪਹਿਲੇ ਦਿਨ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ, ਸਿਵਲ ਹਸਪਤਾਲ ਫਗਵਾੜਾ, ਸਿਵਲ ਹਸਪਤਾਲ ਭੁਲੱਥ ਵਿਚ ਕਿਸੇ ਵੀ ਉਸਾਰੀ ਮਜ਼ਦੂਰ ਦੇ ਟੀਕਾ ਨਹੀਂ ਲੱਗਾ, ਜਦਕਿ ਸਿਵਲ ਹਸਪਤਾਲ ਕਪੂਰਥਲਾ ਤੇ ਈ.ਐਸ.ਆਈ. ਫਗਵਾੜਾ ਵਿਚ ਉਸਾਰੀ ਮਜ਼ਦੂਰਾਂ ਨੂੰ ਟੀਕੇ ਲਗਾਏ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲੇ੍ਹ ਵਿਚ 169 ਉਸਾਰੀ ਮਜ਼ਦੂਰਾਂ ਨੂੰ ਕੋਰੋਨਾ ਟੀਕਾ ਲੱਗਾ | ਇੱਥੇ ਵਰਨਣਯੋਗ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ 18 ਤੇ 44 ਉਮਰ ਵਰਗ ਦੇ ਸਾਰੇ ਲੋਕਾਂ ਨੂੰ ਇਕ ਮਈ ਤੋਂ ਕੋਵਿਡ ਟੀਕਾਕਰਨ ਦਾ ਐਲਾਨ ਕੀਤਾ ਗਿਆ ਸੀ, ਪ੍ਰੰਤੂ ਵੈਕਸੀਨ ਨਾ ਮਿਲਣ ਕਾਰਨ ਸਿਹਤ ਵਿਭਾਗ ਇਹ ਮੁਹਿਮ ਸ਼ੁਰੂ ਕਰਨ 'ਚ ਨਾਕਾਮ ਰਿਹਾ, ਜਿੱਥੋਂ ਤੱਕ 45 ਤੋਂ 59 ਤੇ ਸੀਨੀਅਰ ਸਿਟੀਜ਼ਨ ਦੇ ਟੀਕਾਕਰਨ ਦਾ ਸਵਾਲ ਹੈ, ਵੈਕਸੀਨ ਦੀ ਘਾਟ ਕਾਰਨ ਪਹਿਲਾਂ ਜਿੰਨੀ ਰਫ਼ਤਾਰ ਨਾਲ ਇਸ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਨ ਨਹੀਂ ਹੋ ਸਕਿਆ, ਕਿਉਂਕਿ ਜ਼ਿਲ੍ਹੇ ਵਿਚਲੇ ਬਹੁਤੇ ਵੈਕਸੀਨੇਸ਼ਨ ਸੈਂਟਰਾਂ ਨੂੰ ਵੈਕਸੀਨ ਨਾ ਮਿਲਣ ਕਾਰਨ ਟੀਕਾਕਰਨ ਦਾ ਕੰਮ ਖਟਾਈ ਵਿਚ ਪਿਆ ਹੋਇਆ ਹੈ, ਜਿਸ ਕਾਰਨ ਵੱਡੀ ਗਿਣਤੀ ਵਿਚ ਲੋਕ ਕੋਰੋਨਾ ਵੈਕਸੀਨ ਦੀ ਪਹਿਲੀ ਤੇ ਦੂਜੀ ਡੋਜ਼ ਲਗਵਾਉਣ ਲਈ ਇਨ੍ਹਾਂ ਸੈਂਟਰਾਂ ਵਿਚ ਆ ਰਹੇ ਹਨ, ਪ੍ਰੰਤੂ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਵਰਤਣਾ ਪੈ ਰਿਹਾ ਹੈ | ਦੱਸਿਆ ਜਾਂਦਾ ਹੈ ਕਿ ਅੱਜ ਜ਼ਿਲ੍ਹੇ ਵਿਚ 45 ਤੋਂ ਉੱਪਰ ਉਮਰ ਵਰਗ ਦੇ ਲੋਕਾਂ ਦੇ ਟੀਕਾਕਰਨ ਲਈ 5 ਹਜ਼ਾਰ ਡੋਜ਼ ਪ੍ਰਾਪਤ ਹੋਈਆਂ ਹਨ, ਜੋ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਤੇ ਵੈਕਸੀਨੇਸ਼ਨ ਸੈਂਟਰਾਂ ਨੂੰ ਭੇਜੀਆਂ ਗਈਆਂ ਹਨ ਤੇ 11 ਮਈ ਤੋਂ ਮੁੜ ਪਹਿਲਾਂ ਦੀ ਤਰ੍ਹਾਂ ਇਨ੍ਹਾਂ ਸੈਂਟਰਾਂ 'ਤੇ ਕੋਰੋਨਾ ਦਾ ਟੀਕਾ ਲਗਾਉਣ ਦਾ ਕੰਮ ਸ਼ੁਰੂ ਹੋਵੇਗਾ |
ਮਜ਼ਦੂਰ ਜਮਾਤ ਦਾ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਟੀਕਾਕਰਨ-ਦੀਪਤੀ ਉੱਪਲ
18ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਦੇ ਟੀਕਾਕਰਨ ਦੀ ਸ਼ੁਰੂਆਤ ਮੌਕੇ ਦੀਪਤੀ ਉੱਪਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਵਿਚ 5 ਥਾਵਾਂ 'ਤੇ ਉਸਾਰੀ ਮਜ਼ਦੂਰਾਂ ਤੇ ਇੰਜੀਨੀਅਰਿੰਗ ਵਿਭਾਗ ਦੇ ਕਾਮਿਆਂ ਦਾ ਟੀਕਾਕਰਨ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਮੁਹਿਮ ਦੌਰਾਨ ਪੰਜਾਬ ਕੰਸਟਰੱਕਸ਼ਨ ਐਂਡ ਅਦਰ ਵਰਕਰ ਬੋਰਡ ਵਲੋਂ ਰਜਿਸਟਰਡ ਕਾਮਿਆਂ ਤੇ ਇੰਜੀਨੀਅਰਿੰਗ ਵਿਭਾਗ ਦੇ ਮਜ਼ਦੂਰਾਂ ਦਾ ਟੀਕਾਕਰਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਟੀਕਾਕਰਨ ਮੁਹਿਮ ਦੌਰਾਨ ਮਜ਼ਦੂਰ ਜਮਾਤ ਨਾਲ ਸਬੰਧਿਤ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਟੀਕਾਕਰਨ ਦੀਆਂ ਯੋਗ ਸ਼ੇ੍ਰਣੀਆਂ ਬਾਰੇ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ਸੂਚਿਤ ਕੀਤਾ ਜਾਵੇਗਾ ਤਾਂ ਜੋ ਟੀਕਾਕਰਨ ਕੇਂਦਰਾਂ 'ਤੇ ਭੀੜ੍ਹ ਇਕੱਤਰ ਨਾ ਹੋਵੇ | ਉਨ੍ਹਾਂ ਕਿਹਾ ਕਿ ਉਸਾਰੀ ਕਾਮਿਆਂ ਦੇ ਟੀਕਾਕਰਨ ਨਾਲ ਉਸਾਰੀ ਖੇਤਰ ਵਿਚਲੀਆਂ ਗਤੀਵਿਧੀਆਂ ਨੂੰ ਚਾਲੂ ਰੱਖਣ 'ਚ ਮਦਦ ਮਿਲੇਗੀ | ਇਸ ਨਾਲ ਸਮਾਜ ਦੇ ਲੋੜਵੰਦ ਲੋਕਾਂ ਤੇ ਬੇਰੁਜ਼ਗਾਰਾਂ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ | ਉਨ੍ਹਾਂ ਉਸਾਰੀ ਮਜ਼ਦੂਰਾਂ ਤੇ ਇੰਜੀਨੀਅਰਿੰਗ ਕਾਮਿਆਂ ਨੂੰ ਕਿਹਾ ਕਿ ਉਹ ਜ਼ਿਲ੍ਹੇ ਵਿਚ ਬਣਾਏ ਵੈਕਸੀਨੇਸ਼ਨ ਕੇਂਦਰਾਂ 'ਚ ਜਾ ਕੇ ਟੀਕਾਕਰਨ ਕਰਵਾਉਣ |
ਮੁਹਿਮ ਦੀ ਸ਼ੁਰੂਆਤ ਮੌਕੇ ਐਸ.ਡੀ.ਐਮ. ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ: ਸੰਦੀਪ ਧਵਨ, ਡਾ: ਕਮਲਜੀਤ ਕੌਰ, ਸੁਪਰਡੈਂਟ ਰਾਮ ਅਵਤਾਰ, ਰਵਿੰਦਰ ਜੱਸਲ, ਐਲ. ਐਚ. ਵੀ. ਪਰਮਜੀਤ ਕੌਰ ਤੇ ਰਮਨਦੀਪ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਕੋਰੋਨਾ ਤੋਂ ਬਚਣ ਲਈ ਲੋਕ ਨਿਯਮਾਂ ਦੀ ਪਾਲਣਾ ਕਰਨ-ਡਾ: ਪਰਮਿੰਦਰ ਕੌਰ
ਸਿਵਲਸਰਜਨ ਕਪੂਰਥਲਾ ਡਾ: ਪਰਮਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਕੋਲ ਰਜਿਸਟਰਡ ਉਸਾਰੀ ਕਾਮਿਆਂ ਤੇ ਇੰਜੀਨੀਅਰਿੰਗ ਉਦਯੋਗ ਵਿਚ ਕੰਮ ਕਰਦੇ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਦੇ ਲਗਾਉਣ ਲਈ ਵੈਕਸੀਨ ਆਈ ਹੈ ਤੇ ਇਸ ਸ਼੍ਰੇਣੀ ਦੇ ਲੋਕਾਂ ਦਾ ਹੀ ਫ਼ਿਲਹਾਲ ਟੀਕਾਕਰਨ ਹੋਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਾਅ ਲਈ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ | ਜ਼ਿਲ੍ਹੇ ਵਿਚ 5 ਥਾਵਾਂ 'ਤੇ ਹੋਵੇਗਾ ਟੀਕਾਕਰਨ-ਡਾ: ਰਣਦੀਪ ਸਿੰਘ
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਰਣਦੀਪ ਸਿੰਘ ਨੇ ਦੱਸਿਆ ਕਿ 18 ਤੋਂ 44 ਸਾਲ ਉਮਰ ਵਰਗ ਦੇ ਉਸਾਰੀ ਮਜ਼ਦੂਰਾਂ ਦਾ ਸਿਵਲ ਹਸਪਤਾਲ ਕਪੂਰਥਲਾ, ਸਬ ਡਵੀਜ਼ਨ ਹਸਪਤਾਲ ਫਗਵਾੜਾ, ਸਬ ਡਵੀਜ਼ਨ ਹਸਪਤਾਲ ਭੁਲੱਥ, ਸਬ ਡਵੀਜ਼ਨ ਹਸਪਤਾਲ ਸੁਲਤਾਨਪੁਰ ਲੋਧੀ ਤੇ ਈ. ਐਸ. ਆਈ. ਹਸਪਤਾਲ ਫਗਵਾੜਾ ਵਿਚ ਟੀਕਾਕਰਨ ਹੋਵੇਗਾ | ਉਨ੍ਹਾਂ ਯੋਗ ਲਾਭਪਾਤਰੀਆਂ ਨੂੰ ਕਿਹਾ ਕਿ ਉਹ ਇਨ੍ਹਾਂ ਵੈਕਸੀਨੇਸ਼ਨ ਸੈਂਟਰਾਂ ਵਿਚ ਜਾ ਕੇ ਆਪਣਾ ਟੀਕਾਕਰਨ ਕਰਵਾਉਣ |

ਨਡਾਲਾ 'ਚ ਐਸ. ਬੀ. ਆਈ. ਦੇ ਦੋ ਤੇ ਪੀ. ਐਨ. ਬੀ. ਦੇ ਤਿੰਨ ਮੁਲਾਜ਼ਮ ਕੋਰੋਨਾ ਪਾਜ਼ੀਟਿਵ ਨਿਕਲੇ

ਨਡਾਲਾ, 10 ਮਈ (ਮਾਨ)-ਦੇਸ਼ ਭਰ ਵਿਚ ਕੋਰੋਨਾ ਮਹਾਂਮਾਰੀ ਦਾ ਫੈਲਾਅ ਖ਼ਤਰਨਾਕ ਰੂਪ ਵਿਚ ਪਹੁੰਚ ਰਿਹਾ ਹੈ | ਲੋਕਾਂ ਵਿਚ ਕੋਵਿਡ ਦੇ ਨਵੇਂ ਰੂਪ ਵਿਚ ਲੱਛਣ ਸਾਹਮਣੇ ਆ ਰਹੇ ਹਨ | ਇਸ ਸਬੰਧੀ ਸਰਕਾਰ ਵੱਲੋਂ ਵੀਕਐਂਡ ਕਰਫ਼ਿਊ ਤੇ ਹਫ਼ਤਾਵਾਰੀ ਲਾਕ ਡਾਊਨ ਵਰਗੀਆਂ ਸਖ਼ਤ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਕਾਰਨ ਹੋਈਆਂ 3 ਮੌਤਾਂ, 171 ਮਾਮਲੇ ਆਏ ਸਾਹਮਣੇ

ਕਪੂਰਥਲਾ, 10 ਮਈ (ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਅੱਜ 171 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਕੋਰੋਨਾ ਕਾਰਨ ਇਕ ਔਰਤ ਸਮੇਤ 3 ਵਿਅਕਤੀਆਂ ਦੀ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਦੌਰਾਨ ਮੌਤ ਹੋਈ ਹੈ | ਮਰਨ ਵਾਲਿਆਂ ਵਿਚ 67 ਸਾਲਾ ਵਿਅਕਤੀ ਵਾਸੀ ਪਿੰਡ ਸਾਹਨੀ, 93 ...

ਪੂਰੀ ਖ਼ਬਰ »

ਨੌਜਵਾਨ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਸੱਸ ਤੇ ਸਹੁਰੇ ਵਿਰੁੱਧ ਕੇਸ ਦਰਜ

ਕਪੂਰਥਲਾ, 10 ਮਈ (ਸਡਾਨਾ)-ਇਕ ਨੌਜਵਾਨ ਵਲੋਂ ਆਪਣੇ ਸਹੁਰੇ ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਕਰਨ 'ਤੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ | ਥਾਣਾ ਕੋਤਵਾਲੀ ਪੁਲਿਸ ਨੇ ਮਿ੍ਤਕ ਧਰਮਿੰਦਰ ਦੇ ਪਿਤਾ ਨਰਿੰਦਰ ਕੁਮਾਰ ਵਾਸੀ ਨਵਾਂ ਪਿੰਡ ਭੱਠੇ ਦੇ ਬਿਆਨਾ ...

ਪੂਰੀ ਖ਼ਬਰ »

ਦੁਕਾਨਾਂ ਖੋਲ੍ਹਣ ਦੇ ਪਹਿਲੇ ਦਿਨ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ

ਫਗਵਾੜਾ, 10 ਮਈ (ਹਰੀਪਾਲ ਸਿੰਘ)-ਹਫਤਾਵਰੀ ਲਾਕਡਾਉਨ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਅੱਜ ਪਹਿਲੇ ਦਿਨ ਦੁਕਾਨਾਂ ਖੋਲ੍ਹਣ ਦੀ ਦਿੱਤੀ ਗਈ ਛੋਟ ਵਿਚ ਦੁਕਾਨਦਾਰਾਂ ਨੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਕੰਮ ਕੀਤਾ | ਜ਼ਿਕਰਯੋਗ ਹੈ ਕੇ ਪਿਛਲੇ ਦਿਨੀ ...

ਪੂਰੀ ਖ਼ਬਰ »

ਸਵਿਫ਼ਟ ਕਾਰ ਸਵਾਰ ਔਰਤਾਂ ਬਜ਼ੁਰਗ ਔਰਤ ਦੀਆਂ ਵਾਲੀਆਂ ਲਾਹ ਕੇ ਫ਼ਰਾਰ

ਫਗਵਾੜਾ, 10 ਮਈ (ਹਰੀਪਾਲ ਸਿੰਘ)-ਕੋਰੋਨਾ ਕਾਲ ਦੌਰਾਨ ਹੀ ਕਰੀਬ ਅੱਧੀ ਦਰਜਨ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀ ਸਫ਼ੇਦ ਰੰਗ ਦੀ ਸਵਿਫ਼ਟ ਕਾਰ ਸਵਾਰ ਔਰਤਾਂ ਨੇ ਅੱਜ ਫਿਰ ਇਕ ਬਜ਼ੁਰਗ ਔਰਤ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਉਸਦੀਆਂ ਸੋਨੇ ਦੀਆਂ ਵਾਲੀਆਂ ਲਾਹ ਲਈਆਂ ਅਤੇ ...

ਪੂਰੀ ਖ਼ਬਰ »

ਦੁੱਧ ਤੇ ਡੇਅਰੀ 8 ਤੋਂ 12 ਵਜੇ ਤੱਕ ਤੇ 3 ਤੋਂ 5 ਵਜੇ ਤੱਕ ਖੁੱਲ੍ਹਣਗੀਆਂ-ਡੀ. ਸੀ.

ਕਪੂਰਥਲਾ, 10 ਮਈ (ਵਿ.ਪ੍ਰ.)-ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਦੀਪਤੀ ਉੱਪਲ ਨੇ ਬੀਤੀ 7 ਮਈ ਨੂੰ ਕੀਤੇ ਗਏ ਹੁਕਮਾਂ ਦੀ ਲਗਾਤਾਰਤਾ ਤਹਿਤ ਜ਼ਿਲ੍ਹੇ ਵਿਚ ਕਰਿਆਨਾ, ਸਬਜ਼ੀ ਤੇ ਫਰੂਟ ਦੀਆਂ ਦੁਕਾਨਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸਵੇਰੇ 8 ਵਜੇ ...

ਪੂਰੀ ਖ਼ਬਰ »

ਫਗਵਾੜਾ ਦੇ ਭਗਤਪੁਰਾ ਇਲਾਕੇ ਨੂੰ ਕੰਟੋਨਮੈਂਟ ਜ਼ੋਨ ਐਲਾਨਿਆ

ਫਗਵਾੜਾ, 10 ਮਈ (ਹਰੀਪਾਲ ਸਿੰਘ)-ਡਿਪਟੀ ਕਮਿਸ਼ਨਰ ਦੀਪਤੀ ਉੱਪਲ ਵਲੋਂ ਫਗਵਾੜਾ ਨਗਰ ਨਿਗਮ ਅਧੀਨ ਆਉਂਦੇ ਖੇਤਰ ਭਗਤਪੁਰਾ ਨੂੰ 36 ਕੋਵਿਡ ਪਾਜ਼ੀਟਿਵ ਕੇਸ ਆਉਣ ਉਪਰੰਤ ਕੰਟੋਨਮੈਂਟ ਜ਼ੋਨ ਐਲਾਨਿਆ ਗਿਆ ਹੈ | ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਅਨੁਸਾਰ ਸਿਹਤ ...

ਪੂਰੀ ਖ਼ਬਰ »

ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਦੋ ਵਕੀਲ ਕੋਰੋਨਾ ਪਾਜ਼ੀਟਿਵ ਪਾਏ

ਭੁਲੱਥ, 10 ਮਈ (ਸੁਖਜਿੰਦਰ ਸਿੰਘ ਮੁਲਤਾਨੀ)-ਬਾਰ ਐਸੋਸੀਏਸ਼ਨ ਭੁਲੱਥ ਦੇ ਦੋ ਵਕੀਲ ਜਿਨ੍ਹਾਂ ਨੇ ਬੀਤੇ ਦਿਨੀਂ ਕੋਵਿਡ ਸ਼ੀਲਡ ਵੈਕਸੀਨ ਲਗਵਾਇਆ ਸੀ, ਪ੍ਰੰਤੂ ਉਨ੍ਹਾਂ ਵਲੋਂ ਕੋਵਿਡ ਟੈੱਸਟ ਕਰਵਾਉਣ 'ਤੇ ਦੋਵਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ | ਜਿਸ ਕਾਰਨ ਉਹ ਦੋਵਾਂ ...

ਪੂਰੀ ਖ਼ਬਰ »

ਹਦਾਇਤਾਂ ਮੁਤਾਬਿਕ ਦੁਕਾਨਾਂ ਖੋਲ੍ਹਣ ਨੂੰ ਹਰ ਹੀਲੇ ਯਕੀਨੀ ਬਣਾਇਆ ਜਾਵੇਗਾ-ਹਰਜਿੰਦਰ ਸਿੰਘ

ਢਿਲਵਾਂ, 10 ਮਈ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਪੰਜਾਬ 'ਚ ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਵਲੋਂ ਜ਼ਿਲੇ੍ਹ 'ਚ ...

ਪੂਰੀ ਖ਼ਬਰ »

ਪੱਕੇ ਹੋਣ ਤੱਕ ਜਾਰੀ ਰਹੇਗਾ ਸੰਘਰਸ਼-ਐਨ.ਐਚ.ਐਮ. ਮੁਲਾਜ਼ਮ

ਜਲੰਧਰ, 10 ਮਈ (ਐੱਮ. ਐੱਸ. ਲੋਹੀਆ)-ਨੈਸ਼ਨਲ ਹੈੱਲਥ ਮਿਸ਼ਨ (ਐਨ. ਐਚ. ਐਮ.) ਤਹਿਤ ਸਿਹਤ ਵਿਭਾਗ 'ਚ ਪਿੱਛਲੇ 15 ਸਾਲ ਤੋਂ ਸੇਵਾਵਾਂ ਦੇ ਰਹੇ ਮੁਲਾਜ਼ਮਾਂ ਵਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਅੱਜ ਤੀਸਰੇ ਦਿਨ 'ਚ ਪਹੁੰਚ ਗਈ ਹੈ | ਆਪਣੀ ਆਵਾਜ਼ ਸੂਬੇ ਦੇ ...

ਪੂਰੀ ਖ਼ਬਰ »

ਡੀ. ਟੀ. ਐਫ. ਵਲੋਂ ਜੋਗਿੰਦਰ ਸਿੰਘ ਅਮਾਨੀਪੁਰ ਨਾਲ ਦੁੱਖ ਦਾ ਪ੍ਰਗਟਾਵਾ

ਸੁਲਤਾਨਪੁਰ ਲੋਧੀ, 10 ਮਈ (ਥਿੰਦ, ਹੈਪੀ)-ਡੀ.ਟੀ.ਐਫ਼ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੈਮਲ ਸਿੰਘ ਦੀ ਅਗਵਾਈ ਹੇਠ ਸਥਾਨਕ ਆਤਮਾ ਸਿੰਘ ਪਾਰਕ ਵਿਖੇ ਹੋਈ | ਇਸ ਮੌਕੇ ਅਧਿਆਪਕਾਂ ਨੇ ਡੀ.ਟੀ.ਐਫ. ਦੇ ਸੀਨੀਅਰ ਆਗੂ ਜੁਗਿੰਦਰ ਸਿੰਘ ਅਮਾਨੀਪੁਰ ਨਾਲ ਉਨ੍ਹਾਂ ਦੀ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

ਭੁਲੱਥ, 10 ਮਈ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ)-ਭੁਲੱਥ ਪੁਲਿਸ ਵਲੋਂ ਦੋ ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਭੁਲੱਥ ਤੋਂ ਪਿੰਡ ਖੱਸਣ ਵੱਲ ਗਸ਼ਤ ਦੇ ਸਬੰਧ ਵਿਚ ਜਾ ਰਹੀ ਸੀ ਤੇ ...

ਪੂਰੀ ਖ਼ਬਰ »

ਜੀ. ਡੀ. ਆਰ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਖੇ ਮਨਾਇਆ ਮਾਂ ਦਿਵਸ

ਫਗਵਾੜਾ, 10 ਮਈ (ਤਰਨਜੀਤ ਸਿੰਘ ਕਿੰਨੜਾ)–ਜੀ.ਡੀ.ਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਰਾਵਲਪਿੰਡੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਮਾਂ ਦਿਵਸ ਦੇ ਸਬੰਧ ਵਿਚ ਵਰਚੂਅਲ ਮਾਧਿਅਮ ਰਾਹੀਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਅਧਿਆਪਕ ਆਮਿਰ ਖ਼ਾਨ ਨੇ ਬੱਚਿਆਂ ...

ਪੂਰੀ ਖ਼ਬਰ »

ਬਲੱਡ ਬੈਂਕ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ 56 ਨੌਜਵਾਨਾ ਨੇ ਕੀਤਾ ਖ਼ੂਨ ਦਾਨ

ਫਗਵਾੜਾ, 10 ਮਈ (ਤਰਨਜੀਤ ਸਿੰਘ ਕਿੰਨੜਾ)-ਰੈੱਡ ਕਰਾਸ ਦੇ ਬਾਨੀ ਹੈਨਰੀ ਡਿਊਨਾ ਦੇ ਜਨਮ ਦਿਵਸ ਨੂੰ ਸਮਰਪਿਤ ਕਰਕੇ ਦੁਨੀਆ ਭਰ ਵਿਚ ਮਨਾਏ ਜਾਣ ਵਾਲੇ ਵਰਲਡ ਰੈੱਡ ਕਰਾਸ ਦਿਵਸ ਮੌਕੇ ਬਲੱਡ ਬੈਂਕ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵੱਲੋਂ ਬਲੱਡ ਬੈਂਕ ਦੇ ਚੇਅਰਮੈਨ ...

ਪੂਰੀ ਖ਼ਬਰ »

ਨੈਸ਼ਨਲ ਹੈਲਥ ਮਿਸ਼ਨ ਸੰਘਰਸ਼ ਕਮੇਟੀ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਏ.ਡੀ.ਸੀ. ਨੂੰ ਦਿੱਤਾ ਮੰਗ ਪੱਤਰ

ਕਪੂਰਥਲਾ, 10 ਮਈ (ਸਡਾਨਾ)-ਨੈਸ਼ਨਲ ਹੈਲਥ ਮਿਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਦੇ ਮੱਦੇਨਜ਼ਰ ਅੱਜ ਜਿੱਥੇ ਸਿਵਲ ਸਰਜਨ ਦਫ਼ਤਰ ਮੂਹਰੇ ਰੋਸ ਵਿਖਾਵਾ ਕੀਤਾ ਗਿਆ, ਉਸ ਦੇ ਨਾਲ ਹੀ ਐਨ.ਐਚ.ਐਮ. ਸੰਘਰਸ਼ ਕਮੇਟੀ ਵਲੋਂ ਸਿਵਲ ਸਰਜਨ, ਡਿਪਟੀ ...

ਪੂਰੀ ਖ਼ਬਰ »

ਬਾਬਾ ਮੰਡ ਪੀਰ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਰਾਮੂ ਸਦੀਵੀਂ ਵਿਛੋੜਾ ਦੇ ਗਏ

ਹੁਸੈਨਪੁਰ, 10 ਮਈ (ਸੋਢੀ)-ਪਿੰਡ ਪਾਜੀਆਂ ਵਿਖੇ ਬਾਬਾ ਮੰਡ ਪੀਰ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਰਾਮੂ ਦੇ ਸਦੀਵੀਂ ਵਿਛੋੜਾ ਦੇ ਜਾਣ ਕਰਕੇ ਅੱਜ ਉਨ੍ਹਾਂ ਦੀਆਂ ਸ਼ਰਧਾਲੂ ਸੰਗਤਾਂ ਵੱਡੀ ਗਿਣਤੀ 'ਚ ਬਾਬਾ ਮੰਡ ਪੀਰ ਦੀ ਦਰਗਾਹ 'ਤੇ ਇਕੱਤਰ ਹੋਈਆਂ ਅਤੇ ਬਾਬਾ ਰਾਮੂ ਦੇ ...

ਪੂਰੀ ਖ਼ਬਰ »

ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਧਣ ਤੋਂ ਬਾਅਦ ਭਗਤਪੁਰਾ ਇਲਾਕਾ ਕੀਤਾ ਗਿਆ ਸੀਲ

ਫਗਵਾੜਾ, 10 ਮਈ (ਹਰੀਪਾਲ ਸਿੰਘ)-ਫਗਵਾੜਾ ਦੇ ਭਗਤਪੁਰਾ ਇਲਾਕੇ ਦੇ ਵਿਚ ਕੋਰੋਨਾ ਪਾਜ਼ੀਟਿਵ ਕੇਸਾਂ ਵਿਚ ਵਾਧੇ ਤੋਂ ਬਾਅਦ ਭਾਵੇਂ ਪ੍ਰਸ਼ਾਸਨ ਵੱਲੋਂ ਇਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ, ਪਰ ਬਾਵਜੂਦ ਇਸਦੇ ਇਸ ਇਲਾਕੇ ਦੇ ਲੋਕ ਬਿਨਾਂ ਕਾਰਨ ਵੀ ਘਰਾਂ ਵਿਚੋਂ ...

ਪੂਰੀ ਖ਼ਬਰ »

ਸਿਆਸੀ ਬਦਲਾਖੋਰੀ ਹੇਠ 'ਆਪ' ਆਗੂਆਂ 'ਤੇ ਕੇਸ ਦਰਜ-'ਆਪ' ਆਗੂ

ਸੁਲਤਾਨਪੁਰ ਲੋਧੀ, 10 ਮਈ (ਪੱਤਰ ਪੇ੍ਰਰਕਾਂ ਰਾਹੀਂ)-ਅਸੀਂ ਕੋਵਿਡ ਦੇ ਨਿਯਮਾਂ ਦੀ ਕੋਈ ਉਲੰਘਣਾ ਨਹੀਂ ਕੀਤੀ ਸਗੋਂ ਸਿਆਸੀ ਬਦਲਾਖੋਰੀ ਤਹਿਤ ਆਮ ਆਦਮੀ ਪਾਰਟੀ ਆਗੂਆਂ 'ਤੇ ਕੇਸ ਦਰਜ ਕੀਤਾ ਗਿਆ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਜਗਜੀਤ ਘੁੰਮਣ ਨੇ ਸਵਿਟਜ਼ਰਲੈਂਡ ਤੋਂ ਲੋੜਵੰਦ ਵਿਦਿਆਰਥੀਆਂ ਲਈ ਭੇਜੀ 50 ਹਜ਼ਾਰ ਸਹਾਇਤਾ

ਨਡਾਲਾ, 10 ਮਈ (ਮਾਨ)-ਗੁਰੂ ਹਰਿਗੋਬਿੰਦ ਪਬਲਿਕ ਸਕੂਲ ਨਡਾਲਾ ਦੇ ਪੁਰਾਣੇ ਵਿਦਿਆਰਥੀ ਜਗਜੀਤ ਸਿੰਘ ਘੁੰਮਣ ਨੇ ਆਪਣੇ ਗ੍ਰਹਿ ਵਿਖੇ ਪੁੱਤਰ ਹੋਣ ਦੀ ਖ਼ੁਸ਼ੀ ਵਿਚ ਸ਼ੁੱਭ ਕਰਮਨ ਕਰਦਿਆਂ ਆਪਣੇ ਪੁਰਾਣੇ ਸਕੂਲ ਦੇ ਤਿੰਨ ਪਿਤਾ ਤੋ ਮਹਿਰੂਮ ਲੋੜਵੰਦ ਵਿਦਿਆਰਥੀਆਂ ਲਈ 50000 ...

ਪੂਰੀ ਖ਼ਬਰ »

ਨਡਾਲਾ 'ਚ ਕਰਫ਼ਿਊ ਦੇ ਬਾਅਦ ਖੁੱਲੇ੍ਹ ਬਾਜ਼ਾਰ

ਨਡਾਲਾ, 10 ਮਈ (ਮਾਨ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋ ਬਚਾਉਣ ਲਈ ਲਗਾਈਆਂ ਪਾਬੰਦੀਆਂ ਦੇ ਚੱਲਦਿਆਂ ਅੱਜ ਨਡਾਲਾ ਵਿਚ 2 ਦਿਨਾਂ ਵੀਕ ਐਂਡ ਕਰਫ਼ਿਊ ਦੇ ਬਾਅਦ ਪਹਿਲੇ ਦਿਨ ਦੋ ਪੜਾਵਾਂ ਵਿਚ ਬਾਜ਼ਾਰ ਖੁੱਲੇ੍ਹ | ਪਹਿਲੇ ਪੜਾਅ 'ਤੇ ਲੋਕਾਂ ਦੀ ਭਾਰੀ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦੇ ਅਨੂਸੁਚਿਤ ਜਾਤੀ ਵਿੰਗ ਦੇ ਸੁਲਤਾਨਪੁਰ ਲੋਧੀ ਹਲਕੇ ਦੇ ਅਹੁਦੇਦਾਰਾਂ ਦਾ ਐਲਾਨ

ਕਪੂਰਥਲਾ, 10 ਮਈ (ਅਮਰਜੀਤ ਕੋਮਲ)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਕਪੂਰਥਲਾ ਦੇ ਅਨੂਸੁਚਿਤ ਜਾਤੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੂਲੇ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਅਨੂਸੁਚਿਤ ਜਾਤੀ ਵਿੰਗ ਦੇ ਪ੍ਰਧਾਨ ਜਥੇਦਾਰ ਗੁਲਜਾਰ ਸਿੰਘ ਰਣੀਕੇ, ਸਾਬਕਾ ...

ਪੂਰੀ ਖ਼ਬਰ »

ਰਾਵਲਪਿੰਡੀ ਵੇਈਾ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ 'ਤੇ ਜਾਰੀ

ਫਗਵਾੜਾ, 10 ਮਈ (ਤਰਨਜੀਤ ਸਿੰਘ ਕਿੰਨੜਾ)–ਬੀ.ਡੀ.ਪੀ.ਓ ਦਫ਼ਤਰ ਫਗਵਾੜਾ (ਮਗਨਰੇਗਾ) ਅਤੇ ਡਰੇਨ ਵਿਭਾਗ ਸਬਡਵੀਜ਼ਨ ਫਿਲੌਰ ਦੇ ਸਹਿਯੋਗ ਨਾਲ ਮਗਨਰੇਗਾ ਕਾਮਿਆਂ ਵਲੋਂ ਪਿੰਡ ਰਾਵਲਪਿੰਡੀ ਤੋਂ ਵਾਹਦ ਵਿਚਕਾਰ ਵੇਈਾ ਦੀ ਸਫ਼ਾਈ ਅਤੇ ਬੰਨ੍ਹ ਲਗਾਉਣ ਦਾ ਕੰਮ ਜੰਗੀ ਪੱਧਰ ...

ਪੂਰੀ ਖ਼ਬਰ »

ਬਾਈਬਲ ਦੀ ਬੇਅਦਬੀ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਕੀਤੀ ਮੰਗ

ਨਡਾਲਾ, 10 ਮਈ (ਮਾਨ)-ਦੀ ਭੁਲੱਥ ਯੂਨਾਈਟਿਡ ਪਾਸਟਰ ਐਸੋਸੀਏਸ਼ਨ (ਰਜਿ.) ਦੀ ਹੰਗਾਮੀ ਮੀਟਿੰਗ ਪ੍ਰਧਾਨ ਮਾਸਟਰ ਡੈਵਿਡ ਮਸੀਹ ਦੀ ਅਗਵਾਈ ਹੇਠ ਕੀਤੀ ਗਈ | ਇਸ ਮੀਟਿੰਗ ਵਿਚ ਕੇਵਲ ਅਹੁਦੇਦਾਰ ਮੈਂਬਰਾਂ ਨੇ ਭਾਗ ਲਿਆ | ਮੀਟਿੰਗ ਦੌਰਾਨ ਮਹਿਤਾਬਗੜ੍ਹ (ਕਪੂਰਥਲਾ) ਵਿਖੇ ਜੋ ...

ਪੂਰੀ ਖ਼ਬਰ »

ਵਰਿੰਦਰ ਕੁਮਾਰ ਪਰਾਸ਼ਰ ਵਲੋਂ ਮਾਡਲ ਟਾਊਨ ਚਰਚ ਵਿਚ ਪੱਖੇ ਭੇਟ

ਨਡਾਲਾ, 10 ਮਈ (ਮਾਨ)-ਪਿੰਡ ਰਾਏਪੁਰ ਅਰਾਈਆਂ ਦੇ ਉੱਘੇ ਸਮਾਜ ਸੇਵੀ ਵਰਿੰਦਰ ਕੁਮਾਰ ਪਰਾਸ਼ਰ ਵਲੋਂ ਆਪਣੇ ਸਮਾਜ ਸੇਵੀ ਕੰਮ ਜਾਰੀ ਰੱਖਦਿਆਂ ਪਿੰਡ ਮਾਡਲ ਟਾਊਨ ਦੀ ਏਸ਼ੀਅਨ ਕਲਵਰੀ ਚਰਚ ਨੂੰ ਛੱਤ ਵਾਲੇ 13 ਪੱਖੇ ਭੇਟ ਕੀਤੇ ਗਏ | ਚਰਚ ਦੇ ਪਾਸਟਰ ਜੌਰਜ਼ ਮਸੀਹ ਮੱਟੂ ਵਲੋਂ ...

ਪੂਰੀ ਖ਼ਬਰ »

ਕਪੈਸਿਟੀ ਬਿਲਡਿੰਗ ਵੈਬੀਨਾਰ ਨੂੰ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਦਾ ਸਨਮਾਨ

ਕਪੂਰਥਲਾ, 10 ਮਈ (ਵਿ.ਪ੍ਰ.)-ਸਥਾਨਕ ਹਿੰਦੂ ਕੰਨਿਆ ਕਾਲਜ ਵਿਚ ਕਰਵਾਏ ਗਏ ਇਕ ਸਨਮਾਨ ਸਮਾਗਮ ਦੌਰਾਨ 7 ਰੋਜ਼ਾ ਕਪੈਸਿਟੀ ਬਿਲਡਿੰਗ ਵੈਬੀਨਾਰ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਵਿਚੋਂ ਕੰਪੀਰਿੰਗ ਲਈ ਪ੍ਰੋ: ਇੰਦਰਜੀਤ ਕੌਰ ਬੱਲ, ਵਧੀਆ ...

ਪੂਰੀ ਖ਼ਬਰ »

ਜਥੇ: ਲਾਡੀ ਤੇ ਹੈਬਤਪੁਰ ਨੂੰ ਕੰਬੋਜ ਭਾਈਚਾਰਾ ਪੰਜਾਬ ਦੀ ਸਲਾਹਕਾਰ ਕਮੇਟੀ ਦਾ ਮੈਂਬਰ ਬਣਾਉਣ 'ਤੇ ਇਲਾਕੇ 'ਚ ਖ਼ੁਸ਼ੀ ਦੀ ਮਹੌਲ

ਡਡਵਿੰਡੀ, 10 ਮਈ (ਦਿਲਬਾਗ ਸਿੰਘ ਝੰਡ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੀ ਗਈ ਕੰਬੋਜ ਭਾਈਚਾਰੇ ਦੀ ਪੰਜਾਬ ਪੱਧਰੀ ਸਲਾਹਕਾਰ ਕਮੇਟੀ ਵਿਚ ਡਡਵਿੰਡੀ ਇਲਾਕੇ ਦੇ ਸਿਰਕੱਢ ਅਕਾਲੀ ਆਗੂ ਹਰਜਿੰਦਰ ਸਿੰਘ ਲਾਡੀ ਡਡਵਿੰਡੀ ਅਤੇ ...

ਪੂਰੀ ਖ਼ਬਰ »

ਸੰਸਾਰ ਦਾ ਉਹ ਵਿਅਕਤੀ ਬਹੁਤ ਭਾਗਾਂ ਵਾਲਾ ਹੈ, ਜਿਸ ਦੇ ਸਿਰ 'ਤੇ ਮਾਂ ਦਾ ਆਸ਼ੀਰਵਾਦ ਹੈ-ਵਰਿੰਦਰ ਕੁਮਾਰੀ ਆਨੰਦ

ਕਪੂਰਥਲਾ, 10 ਮਈ (ਅਮਰਜੀਤ ਕੋਮਲ)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਕਾਲਜ ਕਪੂਰਥਲਾ ਵਲੋਂ ਮਾਂ ਦਿਵਸ 'ਤੇ ਇਕ ਸਮਾਗਮ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਕਾਲਜ ਦੀ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ ਨੇ ਕੀਤੀ | ਕਾਲਜ ਦੇ ਡਾਇਰੈਕਟਰ ...

ਪੂਰੀ ਖ਼ਬਰ »

ਹਲਕਾ ਭੁਲੱਥ ਦਾ ਨਿਰਪੱਖ ਵਿਕਾਸ ਕਰਵਾਉਣਾ ਮੇਰਾ ਮੁੱਖ ਮਕਸਦ-ਗੋਰਾ ਗਿੱਲ

ਭੁਲੱਥ, 10 ਮਈ (ਸੁਖਜਿੰਦਰ ਸਿੰਘ ਮੁਲਤਾਨੀ)-ਹਲਕਾ ਭੁਲੱਥ ਦੇ ਸੀਨੀਅਰ ਕਾਂਗਰਸੀ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ...

ਪੂਰੀ ਖ਼ਬਰ »

ਐਫ.ਸੀ.ਆਈ. ਵਲੋਂ ਕਿਸਾਨਾਂ ਨੂੰ ਕਣਕ ਦੀ ਫ਼ਸਲ ਦਾ ਭੁਗਤਾਨ ਨਾ ਕਰਨ ਸਬੰਧੀ ਰੋਸ-ਬਾਊਪੁਰ, ਸਾਂਗਰਾ

ਸੁਲਤਾਨਪੁਰ ਲੋਧੀ, 10 ਮਈ (ਨਰੇਸ਼ ਹੈਪੀ, ਥਿੰਦ)-ਖਰੀਦ ਏਜੰਸੀ ਐਫ.ਸੀ.ਆਈ. ਵਲੋਂ ਜਾਣ ਬੁੱਝ ਕੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਕਿਸਾਨਾਂ ਵਿਚ ਮੋਦੀ ਸਰਕਾਰ ਦੇ ਖ਼ਿਲਾਫ਼ ਸ਼ੁਰੂ ਹੋਇਆ ਸੰਘਰਸ਼ ਹੋਰ ਵਧਦਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਨੇ ਕੋਰੋਨਾ ਮਹਾਂਮਾਰੀ ਦੌਰਾਨ ਲੋਕ ਸੇਵਾ ਕਰਨ 'ਚ ਮੋਹਰੀ ਰੋਲ ਨਿਭਾਇਆ-ਦਲਜੀਤ ਕੌਰ ਵਾਲੀਆ

ਕਪੂਰਥਲਾ, 10 ਮਈ (ਸਡਾਨਾ)-ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਰੀਜ਼ਾਂ ਨੂੰ ਬਚਾਉਣ ਲਈ ਲੋਕ ਸੇਵਾ ਦੀ ਵਿਲੱਖਣ ਮਿਸਾਲ ਕਾਇਮ ਕੀਤੀ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ...

ਪੂਰੀ ਖ਼ਬਰ »

3 ਵੱਜਦਿਆਂ ਹੀ ਥਾਣਾ ਮੁਖੀ ਨੇ ਬੰਦ ਕਰਵਾਇਆ ਲਾਂਬੜਾ ਬਾਜ਼ਾਰ

ਲਾਂਬੜਾ, 10 ਮਈ (ਪਰਮੀਤ ਗੁਪਤਾ)-ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਤਹਿਤ ਕੋਰੋਨਾ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਸਬੰਧੀ ਥਾਣਾ ਲਾਂਬੜਾ ਮੁਖੀ ਵਲੋਂ ਤਿੰਨ ਵੱਜਦਿਆਂ ਹੀ ਲਾਂਬੜਾ ਬਾਜ਼ਾਰ ਬੰਦ ਕਰਵਾ ਦਿੱਤਾ ਗਿਆ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹਲਕਾ ਕੈਂਟ ਤੋਂ ਕਿਸਾਨਾਂ ਦਾ ਜਥਾ ਦਿੱਲੀ ਰਵਾਨਾ

ਜਲੰਧਰ ਛਾਉਣੀ, 10 ਮਈ (ਪਵਨ ਖਰਬੰਦਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਲੰਧਰ ਕੈਂਟ ਤੋਂ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰਦੋਨਾ ਦੀ ਅਗਵਾਈ 'ਚ ਅੱਜ ਵੱਡੀ ਗਿਣਤੀ 'ਚ ਲਾਗਲੇ ਪਿੰਡਾਂ ਦੇ ਕਿਸਾਨਾਂ ਦਾ ਜਥਾ 58 ਗੱਡੀਆਂ 'ਚ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਆਨੰਦ ਸਾਗਰ ਨੂੰ ਇੰਸਪਾਇਰ ਪ੍ਰੋਗਰਾਮ ਲਈ ਮਿਲੀ ਗਰਾਂਟ

ਜਲੰਧਰ, 10 ਮਈ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਬੀ.ਐੱਸ.ਸੀ. ਨਾਨ ਮੈਡੀਕਲ ਸਮੈਸਟਰ ਚੌਥਾ ਦੇ ਵਿਦਿਆਰਥੀ ਆਨੰਦ ਸਾਗਰ ਨੂੰ ਸਰਕਾਰ ਦੇ ਡੀ. ਐੱਸ. ਟੀ. ਦੇ ਇੰਸਪਾਇਰ) ਪ੍ਰੋਗਰਾਮ ਤਹਿਤ ਦੋ ਸਾਲ ਵਾਸਤੇ ਇੱਕ ਲੱਖ ਵੀਹ ਹਜ਼ਾਰ ਰੁਪਏ ਦੀ ਗਰਾਂਟ ...

ਪੂਰੀ ਖ਼ਬਰ »

ਸੀ. ਟੀ. ਗਰੁੱਪ ਦੇ ਵਿਦਿਆਰਥੀ ਦੀਆਂ ਤਸਵੀਰਾਂ ਕਲਾਕਾਰੀ ਫ਼ਿਲਮ ਫ਼ੈਸਟੀਵਲ 'ਚ ਪਹਿਲੀਆਂ 50ਵਾਂ 'ਚ ਸ਼ਾਮਿਲ

ਜਲੰਧਰ, 10 ਮਈ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨਾਰਥ ਕੈਂਪਸ ਮਕਸੂਦਾਂ 'ਚ ਮੀਡੀਆ ਸਟੱਡੀਜ਼ ਵਿਭਾਗ ਵਿਚ ਬੀ.ਐੱਸ.ਸੀ ਐਨੀਮੇਸ਼ਨ ਅਤੇ ਮਲਟੀਮੀਡੀਆ ਤਕਨਾਲੋਜੀ ਦੇ ਵਿਦਿਆਰਥੀ ਕਰਨਵੀਰ ਸਿੰਘ ਨੇ ਕਲਾਕਾਰੀ ਫ਼ਿਲਮ ਫ਼ੈਸਟੀਵਲ ਵਿਚ ਭਾਗ ਲਿਆ ...

ਪੂਰੀ ਖ਼ਬਰ »

ਕਮਲ ਵਿਹਾਰ 'ਚ ਨੌਜਵਾਨ ਨੇ ਨਿਗਮ ਟੀਮ ਵਲੋਂ ਫੜੇ ਅਵਾਰਾ ਕੁੱਤਿਆਂ ਨੂੰ ਭਜਾਇਆ

ਜਲੰਧਰ, 10 ਮਈ (ਸ਼ਿਵ)-ਵਾਰਡ ਨੰਬਰ 16 ਦੇ ਕਮਲ ਵਿਹਾਰ ਵਿਚ ਨਿਗਮ ਦੀ ਡਾਗ ਕੈਚਰ ਟੀਮ ਨੂੰ ਉਸ ਵੇਲੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਵੱਲੋਂ ਨਸਬੰਦੀ ਕਰਨ ਲਈ ਗੱਡੀ ਵਿਚ ਫੜੇ ਅਵਾਰਾ ਕੁੱਤਿਆਂ ਨੂੰ ਇਕ ਨੌਜਵਾਨ ਨੇ ਗੇਟ ਖ਼ੋਲ੍ਹ ਕੇ ਉੱਥੋਂ ਭਜਾ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲਾਂ ਸਮੇਤ ਇਕ ਗਿ੍ਫ਼ਤਾਰ

ਫਗਵਾੜਾ, 10 ਮਈ (ਹਰੀਪਾਲ ਸਿੰਘ)-ਫਗਵਾੜਾ ਦੇ ਥਾਣਾ ਸਤਨਾਮਪੁਰਾ ਪੁਲਿਸ ਨੇ ਨਸ਼ੀਲੇ ਕੈਪਸੂਲਾਂ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਜਦੋਂ ਗੋਬਿੰਦਪੁਰਾ ਰੋਡ 'ਤੇ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਪੁਲਿਸ ਪਾਰਟੀ ...

ਪੂਰੀ ਖ਼ਬਰ »

ਢਿਲਵਾਂ ਪੁਲਿਸ ਨੂੰ ਅਣਪਛਾਤੀ ਲਾਸ਼ ਮਿਲੀ

ਢਿਲਵਾਂ, 10 ਮਈ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਢਿਲਵਾਂ ਪੁਲਿਸ ਨੂੰ ਅਣਪਛਾਤੀ ਲਾਸ਼ ਮਿਲੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ ਇੰਸਪੈਕਟਰ ਹਰਜਿੰਦਰ ਸਿੰਘ, ਏ. ਐਸ. ਆਈ. ਮੂਰਤਾ ਸਿੰਘ , ਏ. ਐਸ. ਆਈ. ਸੰਤੋਖ ਸਿੰਘ ਨੇ ਦੱਸਿਆ ਅੱਜ ਸ਼ਾਮ ਕਰੀਬ 5 ਵਜੇ ...

ਪੂਰੀ ਖ਼ਬਰ »

ਉੱਚਾ ਧੋੜਾ ਵਿਖੇ ਹੁੱਲੜਬਾਜ਼ੀ ਕਰਨ ਦੇ ਦੋਸ਼ ਹੇਠ 7 ਵਿਰੁੱਧ ਕੇਸ ਦਰਜ

ਕਪੂਰਥਲਾ, 10 ਮਈ (ਸਡਾਨਾ)-ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਹੁੱਲੜਬਾਜ਼ੀ ਕਰਨ ਦੇ ਦੋਸ਼ ਹੇਠ ਸਿਟੀ ਪੁਲਿਸ ਨੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ | ਪਹਿਲੇ ਮਾਮਲੇ ਤਹਿਤ ਏ.ਐਸ.ਆਈ. ਪਰਮਜੀਤ ਸਿੰਘ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ...

ਪੂਰੀ ਖ਼ਬਰ »

ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਵਿਚ ਕਾਂਗਰਸ ਸਰਕਾਰ ਕੋਈ ਕਸਰ ਨਹੀਂ ਛੱਡੇਗੀ-ਰਾਣਾ ਗੁਰਜੀਤ ਸਿੰਘ

ਸਿੱਧਵਾਂ ਦੋਨਾ, 10 ਮਈ (ਅਵਿਨਾਸ਼ ਸ਼ਰਮਾ)-ਪੰਜਾਬ ਅੰਦਰ ਕਾਂਗਰਸ ਸਰਕਾਰ ਵਲੋਂ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਰਾਂਟਾਂ ਦੇ ਗੱਫੇ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਤਾਂ ਕਿ ਪਿੰਡਾਂ ਨੂੰ ਵੀ ਸਾਫ਼ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਹੇਠ ਕਿਸਾਨਾਂ ਦਾ ਜਥਾ ਦਿੱਲੀ ਰਵਾਨਾ

ਕਪੂਰਥਲਾ, 10 ਮਈ (ਸਡਾਨਾ)-ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਕਪੂਰਥਲਾ ਤੋਂ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਰਵਾਨਾ ਹੋਏ | ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਦੀ ਅਗਵਾਈ ਹੇਠ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX