ਤਾਜਾ ਖ਼ਬਰਾਂ


ਸ਼੍ਰੋਮਣੀ ਢਾਡੀ ਸਭਾ ਵਲੋਂ ਢਾਡੀ ਸਿੰਘਾਂ ਦੀਆਂ ਮੰਗਾਂ ਸੰਬੰਧੀ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਰੋਸ ਧਰਨਾ
. . .  5 minutes ago
ਅੰਮ੍ਰਿਤਸਰ, 8 ਜੂਨ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋੋਮਣੀ ਢਾਡੀ ਸਭਾ ਵਲੋਂ ਢਾਡੀ ਸਿੰਘਾਂ ਦੀਆਂ ਮੰਗਾਂ ਸੰਬੰਧੀ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਜਾ ਰਿਹਾ....
ਕਿਸਾਨ ਜਥੇਬੰਦੀਆਂ ਹਮੇਸ਼ਾ ਅਦਾਰਾ ‘ਅਜੀਤ’ ਨਾਲ ਖੜੀਆਂ ਹਨ- ਰਾਜੇਵਾਲ
. . .  15 minutes ago
ਚੰਡੀਗੜ੍ਹ, 8 ਜੂਨ (ਦਵਿੰਦਰ ਸਿੰਘ)- ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆ ਦੀ ਅਹਿਮ ਮੀਟਿੰਗ ਚੰਡੀਗੜ੍ਹ ਕਿਸਾਨ ਭਵਨ ’ਚ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਯੂਨੀਅਨ ਰਾਜੇਵਾਲ ਦੇ....
ਭਗਵੰਤ ਮਾਨ ਜੇ ਤੁਸੀਂ ਜੀਉਂਦਿਆਂ ਦਾ ਸਤਿਕਾਰ ਨਹੀਂ ਕਰ ਸਕਦੇ, ਤਾਂ ਮਰੇ ਹੋਏ ਲੋਕਾਂ ਦਾ ਸਤਿਕਾਰ ਕਰਨਾ ਸਿੱਖੋ- ਨਵਜੋਤ ਸਿੰਘ ਸਿੱਧੂ
. . .  11 minutes ago
ਚੰਡੀਗੜ੍ਹ, 8 ਜੂਨ- ਭਗਵੰਤ ਮਾਨ ਵਲੋਂ ਨਵਜੋਤ ਸਿੰਘ ਸਿੱਧੂ ਦੇ ਪਿਤਾ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਉਸ ਦਾ ਜਵਾਬ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ ਕਿ ਮੈਂ ਤੁਹਾਨੂੰ ਪੰਜਾਬ ਦੀ ਪੁਨਰ....
ਮੌੜ ਫ਼ਿਲਮ ਲਈ ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ਦਿੱਤੀ ਆਪਣੇ ਅੰਦਾਜ਼ ਵਿਚ ਵਧਾਈ
. . .  38 minutes ago
ਮਹਾਰਾਸ਼ਟਰ, 8 ਜੂਨ- 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਮੌੜ ਲਈ ਅਦਾਕਾਰ ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ਆਪਣੇ ਹੀ ਅੰਦਾਜ਼ ਵਿਚ ਵਧਾਈ ਦਿੰਦੇ ਹੋਏ ਕਿਹਾ ਕਿ ਭਰਾ ਤੈਨੂੰ ਫ਼ਿਲਮ ਦੀ ਬਹੁਤ ਬਹੁਤ....
ਮੱਧ ਪ੍ਰਦੇਸ਼: ਸੜਕ ਹਾਦਸੇ ’ਚ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ
. . .  16 minutes ago
ਭੋਪਾਲ, 8 ਜੂਨ- ਮੱਧ ਪ੍ਰਦੇਸ਼ ਦੇ ਸਿੱਧੀ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਉੱਥੋਂ ਦੇ....
ਜ਼ਬਰਨ ਵਸੂਲੀ ਮਾਮਲਾ: ਸਮੀਰ ਵਾਨਖੇੜੇ ਨੂੰ ਗਿ੍ਫ਼ਤਾਰੀ ਤੋਂ ਮਿਲੀ ਅੰਤਰਿਮ ਰਾਹਤ ਅਗਲੇ ਦੋ ਹਫ਼ਤਿਆਂ ਲਈ ਵਧੀ
. . .  about 1 hour ago
ਮਹਾਰਾਸ਼ਟਰ, 8 ਜੂਨ- ਸਮੀਰ ਵਾਨਖੇੜੇ ਵਲੋਂ ਜ਼ਬਰਨ ਵਸੂਲੀ ਮਾਮਲੇ ਵਿਚ ਬੰਬੇ ਹਾਈ ਕੋਰਟ ਨੇ ਮੁੰਬਈ ਐਨ.ਸੀ.ਬੀ. ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਗ੍ਰਿਫ਼ਤਾਰੀ ਤੋਂ ਮਿਲੀ....
ਐਨ.ਆਈ.ਏ. ਨੇ ਖ਼ਾਲਿਸਤਾਨ ਟਾਈਗਰ ਫ਼ੋਰਸ ਦੇ ਦੋ ਕਾਰਕੁੰਨ ਕੀਤੇ ਗਿ੍ਫ਼ਤਾਰ
. . .  16 minutes ago
ਨਵੀਂ ਦਿੱਲੀ, 8 ਜੂਨ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਪਾਬੰਦੀਸ਼ੁਦਾ ਖ਼ਾਲਿਸਤਾਨ ਟਾਈਗਰ ਫ਼ੋਰਸ (ਕੇ.ਟੀ.ਐਫ਼.) ਦੇ ਦੋ ਵਿਦੇਸ਼ੀ-ਆਧਾਰਿਤ ਕਾਰਕੁੰਨਾਂ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਅਤੇ....
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅਹਿਮ ਮੰਗਾਂ ਨੂੰ ਲੈ ਕੇ ਐੱਸ. ਡੀ. ਓ.ਦਫਤਰ ਬਾਹਰ ਧਰਨਾ ਜਾਰੀ
. . .  about 1 hour ago
ਜੰਡਿਆਲਾ ਗੁਰੂ, 8 ਜੂਨ (ਰਣਜੀਤ ਸਿੰਘ ਜੋਸਨ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਬਿਜਲੀ ਸੰਬੰਧੀ ਮੁਸ਼ਕਿਲਾਂ ਨੂੰ ਲੈ ਕੇ ਅੱਜ ਪੰਜਾਬ ਭਰ ਵਿਚ ਬਿਜਲੀ ਵਿਭਾਗ ਦੇ ਐੱਸ. ਡੀ. ਓ. ਦਫਤਰਾਂ ਅੱਗੇ ਇਕ......
ਬਿਜਲੀ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਦੋ ਕਿਸਾਨ ਜਥੇਬੰਦੀਆਂ ਵਲੋਂ 12 ਜਿਲ੍ਹਿਆਂ ਵਿਚ ਅੱਜ ਦਿੱਤੇ ਜਾ ਰਹੇ ਨੇ ਧਰਨੇ
. . .  about 2 hours ago
ਸੰਗਰੂਰ, 8 ਜੂਨ (ਧੀਰਜ ਪਸ਼ੋਰੀਆ)- ਪੰਜਾਬ ਦੀਆਂ ਦੋ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਬਿਜਲੀ ਸੰਬੰਧੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਦੇ 12 ਜ਼ਿਲ੍ਹਿਆਂ ਸੰਗਰੂਰ, ਪਟਿਆਲਾ, ਮਲੇਰਕੋਟਲਾ, ਮੋਗਾ, ਲੁਧਿਆਣਾ,....
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਹੋਇਆ ਰਵਾਨਾ
. . .  about 1 hour ago
ਅਟਾਰੀ, 8 ਜੂਨ (ਗੁਰਦੀਪ ਸਿੰਘ ਅਟਾਰੀ)- ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਦਿਹਾੜਾ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ.....
ਡਰੱਗ ਇੰਸਪੈਕਟਰ ਨੂੰ ਬੰਦੀ ਬਣਾਉਣ ਤੇ ਗਾਲੀ ਗਲੋਚ ਕਰਨ ’ਤੇ ਕਿਸਾਨ ਆਗੂ ਸਮੇਤ 8 ਖ਼ਿਲਾਫ਼ ਮਾਮਲਾ ਦਰਜ
. . .  about 2 hours ago
ਹਰੀਕੇ ਪੱਤਣ, 8 ਮਈ (ਸੰਜੀਵ ਕੁੰਦਰਾ)- ਕਸਬਾ ਹਰੀਕੇ ਪੱਤਣ ਵਿਖੇ ਕਲੀਨਿਕ ਦੀ ਚੈਕਿੰਗ ਲਈ ਗਏ ਜ਼ਿਲ੍ਹਾ ਤਰਨਤਾਰਨ ਦੇ ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਨੂੰ ਬੰਦੀ ਬਣਾਉਣ ਤੇ ਗਾਲੀ ਗਲੋਚ ਕਰਨ ’ਤੇ ਹਰੀਕੇ ਪੁਲਿਸ ਨੇ ਮੈਡੀਕਲ ਸਟੋਰ ਮਾਲਕ ਜੋ ਕਿ ਕਿਸਾਨ ਜਥੇਬੰਦੀ ਦਾ....
ਹੋ ਜਾਓ ਤਿਆਰ, ਮਹਿਜ਼ 1 ਦਿਨ ਬਾਅਦ ਧਮਾਲਾਂ ਪਾਉਣ ਆ ਰਹੀ ਫ਼ਿਲਮ Maurh
. . .  about 2 hours ago
ਹੋ ਜਾਓ ਤਿਆਰ, ਮਹਿਜ਼ 1 ਦਿਨ ਬਾਅਦ ਧਮਾਲਾਂ ਪਾਉਣ ਆ ਰਹੀ ਫ਼ਿਲਮ Maurh
ਜੇ ਅਜੇ ਤੱਕ ਨਹੀਂ ਦੇਖੀ ਫ਼ਿਲਮ ਜਾਂ ਦੁਬਾਰਾ ਦੇਖਣ ਦਾ ਹੈ ਮਨ ਤਾਂ ਕਰ ਲਓ ਤਿਆਰੀ
. . .  about 3 hours ago
ਜੇ ਅਜੇ ਤੱਕ ਨਹੀਂ ਦੇਖੀ ਫ਼ਿਲਮ ਜਾਂ ਦੁਬਾਰਾ ਦੇਖਣ ਦਾ ਹੈ ਮਨ ਤਾਂ ਕਰ ਲਓ ਤਿਆਰੀ
ਨਵਜੋਤ ਸਿੱਧੂ ਦੀ ਪਤਨੀ ਨੇ ਦਿੱਤਾ ਭਗਵੰਤ ਮਾਨ ਨੂੰ ਮੋੜਵਾਂ ਜਵਾਬ
. . .  about 3 hours ago
ਚੰਡੀਗੜ੍ਹ, 8 ਜੂਨ- ਸਾਬਕਾ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿੱਧੂ ਦੇ ਪਿਤਾ ਦੇ ਦੋ ਵਿਆਹ ਹੋਣ ਦੇ ਕੀਤੇ ਦਾਅਵੇ ਦਾ ਮੋੜਵਾਂ ਜਵਾਬ ਦਿੱਤਾ...
ਨਸ਼ੇੜੀਆਂ ਨੇ ਪਿੰਡ ਵੜਿੰਗ ਦੇ ਸ਼ਮਸ਼ਾਨ ਘਾਟ ਨੂੰ ਵੀ ਨਹੀਂ ਬਖ਼ਸ਼ਿਆ ਸੰਸਕਾਰ ਕਰਨ ਵਾਲੀਆਂ ਐਂਗਲਾਂ ਕੀਤੀਆਂ ਚੋਰੀ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 8 ਜੂਨ (ਬਲਕਰਨ ਸਿੰਘ ਖਾਰਾ)-ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਵੜਿੰਗ ਵਿਖੇ ਬੀਤੀ ਰਾਤ ਨਸ਼ੇੜੀਆਂ ਵਲੋਂ ਪਿੰਡ ਵੜਿੰਗ ਦੇ ਸ਼ਮਸ਼ਾਨ ਘਾਟ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ...
ਪਾਕਿ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸ਼ਰਧਾਲੂਆਂ ਦਾ ਜਥਾ ਪਹੁੰਚਿਆ ਅਟਾਰੀ ਸਰਹੱਦ
. . .  about 4 hours ago
ਅਟਾਰੀ, 8 ਜੂਨ (ਗੁਰਦੀਪ ਸਿੰਘ ਅਟਾਰੀ)- ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪਾਕਿਸਤਾਨ ਸਥਿਤ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਕੌਮਾਂਤਰੀ ਅਟਾਰੀ ਸਰਹੱਦ ਤੇ ਪਹੁੰਚਿਆ...
ਲੁਧਿਆਣਾ ਅਦਾਲਤੀ ਕੰਪਲੈਕਸ 'ਚ ਕੂੜੇ ਦੇ ਢੇਰ ਵਿਚ ਹੋਏ ਧਮਾਕੇ ਕਾਰਨ ਦਹਿਸ਼ਤ ਫੈਲੀ
. . .  about 4 hours ago
ਲੁਧਿਆਣਾ, 8 ਜੂਨ (ਪਰਮਿੰਦਰ ਸਿੰਘ ਆਹੂਜਾ)-ਅਦਾਲਤੀ ਕੰਪਲੈਕਸ ਨੇੜੇ ਬਣੇ ਮਾਲਖਾਨੇ ਦੇ ਬਾਹਰ ਕੂੜੇ ਦੇ ਢੇਰ 'ਚ ਹੋਏ ਇਕ ਧਮਾਕੇ ਕਾਰਨ ਦਹਿਸ਼ਤ ਫੈਲ ਗਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ...
ਕੋਹਾਲੀ (ਅੰਮ੍ਰਿਤਸਰ) ਨੇੜਿਓਂ ਆਲਟੋ ਕਾਰ 'ਚੋਂ ਨੌਜਵਾਨ ਦੀ ਲਾਸ਼ ਬਰਾਮਦ
. . .  about 4 hours ago
ਰਾਮ ਤੀਰਥ, 8 ਜੂਨ ( ਧਰਵਿੰਦਰ ਸਿੰਘ ਔਲਖ ) ਰਾਮ ਤੀਰਥ-ਚੋਗਾਵਾਂ ਰੋਡ 'ਤੇ ਸਥਿਤ ਲਾਹੌਰ ਨਹਿਰ ਕੋਹਾਲੀ ਦੀ ਪਟੜੀ 'ਤੇ ਅਵਾਰਾ ਖੜੀ ਲਾਵਾਰਿਸ ਆਲਟੋ ਕਾਰ ਨੰਬਰ ਪੀ.ਬੀ.02 ਈ.ਸੀ.0541 'ਚੋਂ ਇਕ...
ਘੁਮਾਣ ਦੇ ਨਜ਼ਦੀਕ ਪਿੰਡ ਚੋਣੇ ਵਿਖੇ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ
. . .  about 5 hours ago
ਘੁਮਾਣ, 8 ਜੂਨ (ਬੰਮਰਾਹ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਚੋਣੇ ਵਿਖੇ ਰਾਤ 12 ਵਜੇ ਦੇ ਕਰੀਬ ਕੁਝ ਲੋਕਾਂ ਵਲੋਂ ਘਰ 'ਚ ਸੁੱਤੇ ਪਏ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ...
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਸਿਰਜਣਾ ਦਿਵਸ
. . .  about 5 hours ago
ਅੰਮ੍ਰਿਤਸਰ, 8 ਜੂਨ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿਰਜਣਾ ਦਿਵਸ ਮਨਾਇਆ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ...
ਬੀ.ਐੱਸ.ਐੱਫ. ਦੇ ਜਵਾਨਾਂ ਅਤੇ ਪੰਜਾਬ ਪੁਲਿਸ ਨੇ ਇਕ ਪਾਕਿਸਤਾਨੀ ਡਰੋਨ ਨੂੰ ਕੀਤਾ ਬਰਾਮਦ
. . .  about 6 hours ago
ਅੰਮ੍ਰਿਤਸਰ, 8 ਜੂਨ- ਅੰਮ੍ਰਿਤਸਰ 'ਚ 7 ਜੂਨ ਨੂੰ ਇਕ ਸੰਯੁਕਤ ਤਲਾਸ਼ੀ ਮੁਹਿੰਮ 'ਚ ਬੀ.ਐੱਸ.ਐੱਫ. ਦੇ ਜਵਾਨਾਂ ਅਤੇ ਪੰਜਾਬ ਪੁਲਿਸ ਨੇ ਇਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ...
⭐ਮਾਣਕ-ਮੋਤੀ⭐
. . .  about 6 hours ago
⭐ਮਾਣਕ-ਮੋਤੀ⭐
ਮਨੀਪੁਰ 'ਚ ਹੁਣ ਤੱਕ 868 ਹਥਿਆਰ, 11,518 ਗੋਲਾ ਬਾਰੂਦ ਬਰਾਮਦ, 24 ਘੰਟਿਆਂ 'ਚ 57 ਹਥਿਆਰ ਬਰਾਮਦ- ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ
. . .  1 day ago
ਵੱਖ-ਵੱਖ ਪਾਰਟੀਆਂ ਦੇ ਇਕੱਠੇ ਹੋਏ ਲੋਕਾਂ ਨੇ ਮੋਦੀ ਹਕੂਮਤ ਅਤੇ ਬ੍ਰਿਜ ਭੂਸ਼ਣ ਦਾ ਫੂਕਿਆ ਪੁਤਲਾ
. . .  1 day ago
ਕਾਹਨੂੰਵਾਨ ,7 ਜੂਨ (ਕੁਲਦੀਪ ਸਿੰਘ ਜਾਫਲਪੁਰ)- ਪਿਛਲੇ ਲੰਮੇ ਸਮੇਂ ਤੋਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਮਹਿਲਾ ਪਹਿਲਵਾਨ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ...
ਪਟਨਾ ਸਾਹਿਬ ਵਿਖੇ ਮਾਲ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਗਾਉਣਾ ਸਿੱਖ ਸਿਧਾਂਤਾਂ ਦੇ ਵਿਰੁੱਧ - ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 7 ਜੂਨ (ਜਸਵੰਤ ਸਿੰਘ ਜੱਸ )- ਪਟਨਾ ਸਾਹਿਬ ਵਿਖੇ ਅੰਬੂਜਾ ਮਾਲ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਗਾਉਣ ਦੀ ਕਾਰਵਾਈ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ । ਸਿੱਖੀ ਅੰਦਰ ਬੁੱਤ ਪ੍ਰਸਤੀ ..
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਵੈਸਾਖ ਸੰਮਤ 553

ਪਹਿਲਾ ਸਫ਼ਾ

ਪੰਜਾਬ ਸਮੇਤ 16 ਰਾਜਾਂ 'ਚ ਵਧ ਰਹੇ ਹਨ ਕੋਰੋਨਾ ਦੇ ਮਾਮਲੇ

ਕੁੱਲ ਮਾਮਲਿਆਂ 'ਚ ਆਈ ਕਮੀ, 3.29 ਲੱਖ ਨਵੇਂ ਕੇਸ, 3876 ਹੋਈਆਂ ਮੌਤਾਂ
ਨਵੀਂ ਦਿੱਲੀ, 11 ਮਈ (ਉਪਮਾ ਡਾਗਾ ਪਾਰਥ)-ਪਿਛਲੇ 2 ਦਿਨਾਂ ਤੋਂ ਕੋਰੋੋਨਾ ਮਾਮਲਿਆਂ 'ਚ ਆ ਰਹੀ ਕਮੀ ਦਰਮਿਆਨ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ 18 ਰਾਜਾਂ 'ਚ ਕੋਰੋਨਾ ਮਾਮਲਿਆਂ ਸਮੇਤ 16 ਰਾਜਾਂ 'ਚ ਕੋਰੋਨਾ ਮਾਮਲਿਆਂ 'ਚ ਵਾਧੇ ਦਾ ਰੁਝਾਨ ਨਜ਼ਰ ਆ ਰਿਹਾ ਹੈ | ਸਿਹਤ ਮੰਤਰਾਲੇ ਵਲੋਂ ਰਾਜਾਂ ਵਲੋਂ ਲਾਈ ਗਈ ਤਾਲਾਬੰਦੀ ਅਤੇ ਰਾਤ ਦਾ ਕਰਫ਼ਿਊ ਕੋਰੋਨਾ ਦੇ ਪਸਾਰ ਨੂੰ ਰੋਕਣ 'ਚ ਪ੍ਰਭਾਵੀ ਸਾਬਤ ਹੋ ਰਿਹਾ ਹੈ | ਸਿਹਤ ਮੰਤਰਾਲੇ ਵਲੋਂ ਮੰਗਲਵਾਰ ਨੂੰ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਜਾਣਕਾਰੀ ਦਿੰਦਿਆਂ ਕਿਹਾ ਗਿਆ ਹੈ ਕਿ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਦਿੱਲੀ, ਰਾਜਸਥਾਨ, ਹਰਿਆਣਾ, ਛੱਤੀਸਗੜ੍ਹ, ਬਿਹਾਰ, ਗੁਜਰਾਤ, ਮੱਧ ਪ੍ਰਦੇਸ਼, ਉੱਤਰਾਖੰਡ, ਤੇਲੰਗਾਨਾ, ਲੱਦਾਖ, ਦਮਨ ਅਤੇ ਦੀਵ, ਲਕਸ਼ਦੀਪ ਅਤੇ ਅੰਡੇਮਾਨ ਨਿਕੋਬਾਰ 'ਚ ਰੋਜ਼ਾਨਾ ਮਿਲਣ ਵਾਲੇ ਮਾਮਲਿਆਂ 'ਚ ਲਗਾਤਾਰ ਕਮੀ ਆ ਗਈ ਹੈ | ਹਾਲਾਂਕਿ ਪੰਜਾਬ ਸਮੇਤ ਹੋਰ ਜਿਨ੍ਹਾਂ ਰਾਜਾਂ 'ਚ ਵਾਧੇ ਦਾ ਰੁਝਾਨ ਵੇਖਿਆ ਗਿਆ ਹੈ ਉਸ 'ਚ ਕੇਰਲ, ਕਰਨਾਟਕ, ਤਾਮਿਲਨਾਡੂ, ਪੱਛਮੀ ਬੰਗਾਲ, ਓਡੀਸ਼ਾ, ਆਸਾਮ, ਜੰਮੂ-ਕਸ਼ਮੀਰ, ਗੋਆ, ਹਿਮਾਚਲ ਪ੍ਰਦੇਸ਼, ਪੁਡੂਚੇਰੀ, ਮਣੀਪੁਰ, ਮੇਘਾਲਿਆ, ਤਿ੍ਪੁਰਾ, ਨਾਗਾਲੈਂਡ ਅਤੇ ਅਰੁਣਚਾਲ ਪ੍ਰਦੇਸ਼ ਸ਼ਾਮਿਲ ਹਨ |
ਦੇਸ਼ 'ਚ ਪਾਜ਼ੀਟੀਵਿਟੀ ਦਰ 21 ਫ਼ੀਸਦੀ
ਸਿਹਤ ਮੰਤਰਾਲੇ ਮੁਤਾਬਿਕ ਦੇਸ਼ 'ਚ ਇਸ ਸਮੇਂ ਪਾਜ਼ੀਟੀਵਿਟੀ ਦਰ 21 ਫ਼ੀਸਦੀ ਹੈ | 26 ਰਾਜਾਂ 'ਚ ਇਹ ਦਰ 15 ਫ਼ੀਸਦੀ ਤੋਂ ਵੱਧ ਹੈ | ਗੋਆ 'ਚ ਇਹ ਦਰ ਸਭ ਤੋਂ ਵੱਧ 49.6 ਫ਼ੀਸਦੀ ਹੈ ਜਦਕਿ ਹਰਿਆਣਾ, ਪੁਡੂਚੇਰੀ, ਪੱਛਮੀ ਬੰਗਾਲ, ਕਰਨਾਟਕ ਅਤੇ ਰਾਜਸਥਾਨ 'ਚ ਇਹ ਦਰ 30 ਫ਼ੀਸਦੀ ਤੋਂ ਜ਼ਿਆਦਾ ਹੈ | 6 ਰਾਜਾਂ 'ਚ ਪਾਜ਼ੀਟੀਵਿਟੀ ਦਰ 5 ਤੋਂ 15 ਫ਼ੀਸਦੀ ਹੈ ਜਦਕਿ ਸਿਰਫ 4 ਰਾਜਾਂ 'ਚ ਇਹ ਦਰ 5 ਫ਼ੀਸਦੀ ਤੋਂ ਘੱਟ ਹੈ | ਮੰਤਰਾਲੇ ਮੁਤਾਬਿਕ ਪਿਛਲੇ 24 ਘੰਟਿਆਂ 'ਚ 3 ਲੱਖ, 29 ਹਜ਼ਾਰ, 942 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ | ਜਦਕਿ 3 ਲੱਖ, 56 ਹਜ਼ਾਰ ਤੋਂ ਵੱਧ ਲੋਕ ਠੀਕ ਹੋਏ ਹਨ | ਮੰਤਰਾਲੇ ਮੁਤਾਬਿਕ 61 ਦਿਨ ਬਾਅਦ ਅਜਿਹਾ ਹੋਇਆ ਹੈ ਜਦੋਂ ਨਵੇਂ ਮਰੀਜ਼ਾਂ ਦੀ ਗਿਣਤੀ ਦੇ ਮੁਕਾਬਲੇ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ | ਪਿਛਲੇ 24 ਘੰਟਿਆਂ 'ਚ ਕੋਰੋਨਾ ਕਾਰਨ 3876 ਮੌਤਾਂ ਹੋਈਆਂ ਹਨ ਜਿਸ ਨਾਲ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਅੰਕੜਾ 2,49,992 ਤੱਕ ਪੁੱਜ ਗਿਆ ਹੈ | ਇਨ੍ਹਾਂ ਮੌਤਾਂ 'ਚੋਂ 30.86 ਫ਼ੀਸਦੀ ਮਾਮਲੇ ਮਹਾਰਾਸ਼ਟਰ ਦੇ, ਦਿੱਲੀ ਦੇ 7.86 ਫ਼ੀਸਦੀ, ਕਰਨਾਟਕ ਦੇ 7.63 ਫ਼ੀਸਦੀ ਅਤੇ ਉੱਤਰ ਪ੍ਰਦੇਸ਼ 'ਚ 6.36 ਫ਼ੀਸਦੀ ਹੈ |
ਕਾਰਗਰ ਹੈ ਤਾਲਾਬੰਦੀ
ਸਿਹਤ ਮੰਤਰਾਲੇ ਦੇ ਅਧਿਕਾਰੀ ਲਵ ਅਗਰਵਾਲ ਨੇ ਤਾਲਾਬੰਦੀ ਅਤੇ ਰਾਤ ਦੇ ਕਰਫ਼ਿਊ ਜਿਹੀਆਂ ਸਖ਼ਤ ਪਾਬੰਦੀਆਂ ਨੂੰ ਕਾਰਗਰ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਕੋਰੋਨਾ ਦੀ ਰਫ਼ਤਾਰ ਘੱਟ ਹੋਣ 'ਤੇ ਮਦਦ ਮਿਲੀ ਹੈ | ਜ਼ਿਕਰਯੋਗ ਹੈ ਕਿ ਦੇਸ਼ 'ਚ 17 ਰਾਜਾਂ 'ਚ ਤਾਲਾਬੰਦੀ ਜਿਹੀ ਸਥਿਤੀ ਹੈ ਜਦਕਿ 15 ਰਾਜਾਂ 'ਚ ਅੰਸ਼ਿਕ ਤਾਲਾਬੰਦੀ ਲਾਈ ਗਈ ਹੈ | ਦੇਸ਼ ਦੇ 13 ਰਾਜਾਂ 'ਚ ਇਕ ਲੱਖ ਤੋਂ ਵੱਧ ਸਰਗਰਮ ਮਾਮਲੇ ਹਨ | 6 ਰਾਜਾਂ 'ਚ 50 ਹਜ਼ਾਰ ਤੋਂ ਇਕ ਲੱਖ ਦਰਮਿਆਨ ਅਤੇ 17 ਰਾਜਾਂ 'ਚ 50 ਹਜ਼ਾਰ ਤੋਂ ਘੱਟ ਸਰਗਰਮ ਮਾਮਲੇ ਹਨ |
ਇਕ ਰਾਜ 'ਚੋਂ ਦੂਜੇ ਰਾਜ 'ਚ ਜਾਣ ਲਈ ਹੁਣ ਨਹੀਂ ਕਰਵਾਉਣਾ ਹੋਵੇਗਾ ਆਰ.ਟੀ.-ਪੀ.ਸੀ.ਆਰ. ਟੈਸਟ
ਕੋਰੋਨਾ ਦੇ ਨਵੇਂ ਮਾਮਲਿਆਂ 'ਚ ਆ ਰਹੀ ਕਮੀ ਕਾਰਨ ਕੇਂਦਰ ਸਰਕਾਰ ਨੇ ਕੁਝ ਨੇਮਾਂ 'ਚ ਛੋਟ ਦਿੰਦਿਆਂ ਕਿਹਾ ਕਿ ਇਕ ਰਾਜ ਤੋਂ ਦੂਜੇ ਰਾਜ 'ਚ ਜਾਣ ਲਈ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਉਣਾ ਜ਼ਰੂਰੀ ਨਹੀਂ ਹੈ | ਨਵੇਂ ਨੇਮਾਂ ਮੁਤਾਬਿਕ ਜੇਕਰ ਮਰੀਜ਼ ਨੂੰ 5 ਦਿਨਾਂ ਤੋਂ ਬੁਖਾਰ ਨਹੀਂ ਹੈ ਤਾਂ ਉਸ ਨੂੰ ਹਸਪਤਾਲ ਤੋਂ ਛੁੱਟੀ ਤੋਂ ਪਹਿਲਾਂ ਵੀ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਉਣ ਦੀ ਲੋੜ ਨਹੀਂ ਹੋਵੇਗੀ | ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਪੰਜਾਬ ਸਮੇਤ ਕੁਝ ਰਾਜਾਂ ਨੇ ਸੂਬੇ 'ਚ ਦਾਖ਼ਲ ਹੋਣ ਲਈ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਸੀ | ਉਧਰ ਆਈ.ਸੀ.ਐੱਮ.ਆਰ. ਦੇ ਮੁਖੀ ਡਾ: ਬਲਰਾਮ ਭਾਰਗਵ ਨੇ ਦੱਸਿਆ ਕਿ ਦੇਸ਼ 'ਚ ਰੋਜ਼ਾਨਾ 18 ਤੋਂ 20 ਲੱਖ ਕੋਵਿਡ ਟੈਸਟ ਕੀਤੇ ਜਾ ਰਹੇ ਹਨ |

ਕੋਰੋਨਾ ਵੈਕਸੀਨ ਦੀ ਦੂਸਰੀ ਖ਼ੁਰਾਕ ਪਹਿਲ ਦੇ ਆਧਾਰ 'ਤੇ ਦਿੱਤੀ ਜਾਵੇ

ਨਵੀਂ ਦਿੱਲੀ, 11 ਮਈ (ਏਜੰਸੀ)-ਕੇਂਦਰ ਸਰਕਾਰ ਨੇ ਸੂਬਿਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਦੂਸਰੀ ਖ਼ੁਰਾਕ ਪਹਿਲ ਦੇ ਆਧਾਰ 'ਤੇ ਦਿੱਤੀ ਜਾਵੇ ਅਤੇ ਇਸ ਲਈ ਕੇਂਦਰ ਵਲੋਂ ਮਿਲਣ ਵਾਲੀ ਵੈਕਸੀਨ 'ਚੋਂ 70 ਫ਼ੀਸਦੀ ਟੀਕੇ ਉਨ੍ਹਾਂ ਲੋਕਾਂ ਲਈ ਰੱਖੇ ਜਾਣ, ਜਿਨ੍ਹਾਂ ਦੀ ਦੂਸਰੀ ਖ਼ੁਰਾਕ ਅਜੇ ਬਕਾਇਆ ਹੈ | ਸਿਹਤ ਮੰਤਰਾਲੇ ਨੇ ਜਾਰੀ ਬਿਆਨ 'ਚ ਕਿਹਾ ਕਿ ਸੂਬੇ ਵੈਕਸੀਨ ਦੀ ਬਰਬਾਦੀ ਘੱਟ ਤੋਂ ਘੱਟ ਕਰਨ | ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਨ ਨੇ ਇਥੇ ਮੀਟਿੰਗ ਦੌਰਾਨ ਕਿਹਾ ਕਿ ਵੱਡੀ ਗਿਣਤੀ 'ਚ ਲੋਕਾਂ ਨੇ ਵੈਕਸੀਨ ਦੀ ਪਹਿਲੀ ਖ਼ੁਰਾਕ ਲਈ ਹੋਈ ਹੈ ਅਤੇ ਉਹ ਦੂਸਰੀ ਖ਼ੁਰਾਕ ਦੀ ਉਡੀਕ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਦੂਸਰੀ ਖ਼ੁਰਾਕ ਦਿੱਤੀ ਜਾਵੇਗੀ | ਸੂਬਿਆਂ ਨੂੰ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਦੇ ਨਾਲ ਪੂਰਨ ਟੀਕਾਕਰਨ ਦੇ ਮਹੱਤਵ ਸਬੰਧੀ ਲੋਕਾਂ 'ਚ ਜਾਗਰੂਕਤਾ ਮੁਹਿੰਮ ਚਲਾਉਣ ਲਈ ਕਿਹਾ ਗਿਆ ਹੈ |

ਬਿਹਾਰ ਤੋਂ ਬਾਅਦ ਯੂ. ਪੀ. ਦੇ ਗਾਜ਼ੀਪੁਰ 'ਚ ਗੰਗਾ 'ਚੋਂ ਮਿਲੀਆਂ ਸੈਂਕੜੇ ਲਾਸ਼ਾਂ

ਗਾਜ਼ੀਪੁਰ (ਯੂ. ਪੀ.), 11 ਮਈ (ਏਜੰਸੀ)-ਬਿਹਾਰ ਦੇ ਬਕਸਰ ਤੋਂ ਬਾਅਦ ਅੱਜ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਵਿਚ ਗੰਗਾ ਨਦੀ 'ਚ ਸੈਂਕੜੇ ਲਾਸ਼ਾਂ ਤੈਰਦੀਆਂ ਦਿਖਾਈ ਦਿੱਤੀਆਂ | ਮਿਲੀਆਂ ਰਿਪੋਰਟਾਂ ਅਨੁਸਾਰ ਨਦੀ 'ਚੋਂ ਮਿਲੀਆਂ ਲਾਸ਼ਾਂ ਅਤੇ ਉਨ੍ਹਾਂ 'ਚੋਂ ਆ ਰਹੀ ਬਦਬੂ ਤੇ ਉਨ੍ਹਾਂ ਦੇ ਕੋਰੋਨਾ ਪੀੜਤ ਹੋਣ ਦੇ ਸ਼ੱਕ ਕਾਰਨ ਨਦੀ ਕਿਨਾਰੇ ਰਹਿਣ ਵਾਲੇ ਲੋਕਾਂ 'ਚ ਹੜਕੰਪ ਮਚ ਗਿਆ ਹੈ | ਮਾਮਲਾ ਸਾਹਮਣੇ ਆਉਂਦੇ ਹੀ ਸਥਾਨਕ ਪ੍ਰਸ਼ਾਸਨ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ | ਗਾਜ਼ੀਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਐਮ. ਪੀ. ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲਦਿਆਂ ਹੀ ਸਾਡੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ | ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜਾਂਚ ਟੀਮ ਗਠਿਤ ਕਰ ਦਿੱਤੀ ਗਈ ਹੈ | ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਲਾਸ਼ਾਂ ਕਿਥੋਂ ਆਈਆਂ ਹਨ | ਬਿਹਾਰ ਦੇ ਬਕਸਰ 'ਚ ਗੰਗਾ ਨਦੀ 'ਚੋਂ 100 ਤੋਂ ਵੱਧ ਲਾਸ਼ਾਂ ਮਿਲਣ ਦੇ ਇਕ ਦਿਨ ਬਾਅਦ ਅੱਜ ਇਹ ਮਾਮਲਾ ਸਾਹਮਣੇ ਆਉਣ ਨਾਲ ਸਥਾਨਕ ਲੋਕਾਂ 'ਚ ਮਹਾਂਮਾਰੀ ਫੈਲਣ ਸਬੰਧੀ ਦਹਿਸ਼ਤ ਪੈਦਾ ਹੋ ਗਈ ਹੈ | ਰਿਪੋਰਟਾਂ ਮੁਤਾਬਿਕ ਗਾਜ਼ੀਪੁਰ ਜ਼ਿਲ੍ਹੇ ਦੇ ਗਹਮਰ ਥਾਣਾ ਖੇਤਰ ਦੇ ਨਰਵਾ, ਸੋਝਵਾ ਅਤੇ ਬੁਲਾਕੀਦਦਾਸ ਬਾਬਾ ਘਾਟਾਂ 'ਤੇ ਵੱਡੀ ਗਿਣਤੀ 'ਚ ਲਾਸ਼ਾਂ ਮਿਲੀਆਂ ਹਨ | ਇਸ ਦੇ ਇਲਾਵਾ ਕਰਨੰਡਾ ਖੇਤਰ ਦੇ ਕਈ ਘਾਟਾਂ 'ਤੇ ਵੀ ਅਜਿਹੀ ਸਥਿਤੀ ਦੇਖਣ ਨੂੰ ਮਿਲੀ | ਜ਼ਿਕਰਯੋਗ ਹੈ ਕਿ ਗਾਜ਼ੀਪੁਰ ਦਾ ਗਹਮਰ ਪਿੰਡ ਬਿਹਾਰ ਦੇ ਬਕਸਰ ਜ਼ਿਲ੍ਹੇ ਨਾਲ ਲੱਗਦਾ ਹੈ ਅਤੇ ਬਕਸਰ ਜ਼ਿਲ੍ਹੇ ਦੇ ਕਈ ਘਾਟਾਂ 'ਤੇ ਕੱਲ੍ਹ ਲਾਸ਼ਾਂ ਮਿਲੀਆਂ ਸਨ | ਬਕਸਰ ਘਟਨਾ ਸਬੰਧੀ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਇਹ ਬਹੁਤ ਮੰਦਭਾਗਾ ਹੈ ਅਤੇ ਸਬੰਧਿਤ ਸੂਬਿਆਂ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ | ਇਹ ਜਾਂਚ ਦਾ ਵਿਸ਼ਾ ਹੈ ਅਤੇ ਮੋਦੀ ਸਰਕਾਰ ਗੰਗਾ ਮਾਤਾ ਦੀ ਸਵੱਛਤਾ ਲਈ ਵਚਨਬੱਧ ਹੈ |

ਰੂਸ ਦੇ ਸਕੂਲ 'ਚ ਗੋਲੀਬਾਰੀ 7 ਵਿਦਿਆਰਥੀਆਂ ਦੀ ਮੌਤ

ਮਾਸਕੋ, 11 ਮਈ (ਏਜੰਸੀ)-ਰੂਸ ਦੇ ਸ਼ਹਿਰ ਕਜ਼ਾਨ ਦੇ ਇਕ ਸਕੂਲ 'ਚ ਮੰਗਲਵਾਰ ਨੂੰ ਹੋਈ ਗੋਲੀਬਾਰੀ 'ਚ ਘੱਟ ਤੋਂ ਘੱਟ 7 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ 16 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ | ਇਹ ਜਾਣਕਾਰੀ ਰੂਸੀ ਗਵਰਨਰ ਨੇ ਦਿੱਤੀ | ਰੂਸ ਦੇ ਤਤਾਰਸਤਾਨ ਰਿਪਬਲਿਕ ਦੇ ਗਵਰਨਰ ਰੂਸਤਮ ਮਿਨੀਖਾਨੋਵ ਨੇ ਦੱਸਿਆ ਕਿ ਗੋਲੀਬਾਰੀ 'ਚ 8ਵੀਂ ਜਮਾਤ ਦੇ ਚਾਰ ਵਿਦਿਆਰਥੀਆਂ ਤੇ 3 ਵਿਦਿਆਰਥਣਾਂ ਦੀ ਮੌਤ ਹੋ ਗਈ | ਕਜ਼ਾਨ ਇਸ ਸੂਬੇ ਦੀ ਰਾਜਧਾਨੀ ਹੈ | ਮਿਨੀਖਾਨੋਵ ਨੇ ਦੱਸਿਆ ਕਿ 12 ਬੱਚੇ ਤੇ ਚਾਰ ਪ੍ਰਬੰਧਕ ਇਸ ਗੋਲੀਬਾਰੀ 'ਚ ਜ਼ਖਮੀ ਹੋ ਗਏ | ਇਸ ਤੋਂ ਪਹਿਲਾਂ ਰੂਸ ਦੀ ਸਰਕਾਰੀ ਆਰ.ਆਈ.ਏ. ਨੋਵੋਸਤੀ ਸਮਾਚਾਰ ਏਜੰਸੀ ਨੇ ਸਥਾਨਕ ਐਮਰਜੈਂਸੀ ਸੇਵਾ ਦੇ ਹਵਾਲੇ ਨਾਲ ਖ਼ਬਰ ਦਿੱਤੀ ਸੀ ਕਿ ਗੋਲੀਬਾਰੀ 'ਚ 11 ਲੋਕ ਮਾਰੇ ਗਏ ਹਨ | ਮਿਨੀਖਾਨੋਵ ਨੇ ਸਕੂਲ ਦੇ ਦੌਰੇ ਤੋਂ ਬਾਅਦ ਕਿਹਾ ਕਿ ਅੱਤਵਾਦੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ, ਉਹ 19 ਸਾਲ ਦਾ ਹੈ | ਹਥਿਆਰ ਉਸ ਦੇ ਨਾਂਅ 'ਤੇ ਰਜਿਸਟਰ ਹੈ | ਉਸ ਦੇ ਸਾਥੀ ਦੀ ਪੁਸ਼ਟੀ ਨਹੀਂ ਹੋਈ ਹੈ, ਜਾਂਚ ਕੀਤੀ ਜਾ ਰਹੀ ਹੈ | ਅਧਿਕਾਰੀਆਂ ਨੇ ਕਿਹਾ ਕਿ ਮਾਸਕੋ ਤੋਂ ਕਰੀਬ 700 ਕਿੱਲੋਮੀਟਰ ਦੂਰ ਸਥਿਤ ਕਜ਼ਾਨ 'ਚ ਸੁਰੱਖਿਆ ਦੇ ਵਾਧੂ ਪ੍ਰਬੰਧ ਕੀਤੇ ਗਏ ਹਨ | ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਕੁਝ ਬੱਚਿਆਂ ਨੂੰ ਸਕੂਲ ਤੋਂ ਕੱਢ ਲਿਆ ਗਿਆ ਹੈ, ਪਰ ਕੁਝ ਅਜੇ ਵੀ ਇਮਾਰਤ 'ਚ ਹਨ | ਪੁਲਿਸ ਨੇ ਘਟਨਾ ਦੀ ਅਧਿਕਾਰਕ ਜਾਂਚ ਸ਼ੁਰੂ ਕਰ ਦਿੱਤੀ ਹੈ |

ਈ.ਡੀ. ਵਲੋਂ ਅਨਿਲ ਦੇਸ਼ਮੁਖ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ

ਨਵੀਂ ਦਿੱਲੀ, 11 ਮਈ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਥਿਤ ਰਿਸ਼ਵਤ ਮਾਮਲੇ 'ਚ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਖਿਲਾਫ ਹਵਾਲਾ ਰਾਸ਼ੀ ਰੋਕੂ ਕਾਨੂੰਨ ਤਹਿਤ ਅਪਰਾਧਕ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਦੇਸ਼ਮੁਖ ਖਿਲਾਫ ਸੀ.ਬੀ.ਆਈ. ਵਲੋਂ ਪਿਛਲੇ ਮਹੀਨੇ ਦਰਜ ਐਫ.ਆਈ.ਆਰ. ਨੂੰ ਘੋਖਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ |

ਅਨੰਤਨਾਗ ਮੁਕਾਬਲੇ 'ਚ 3 ਲਸ਼ਕਰ ਅੱਤਵਾਦੀ ਹਲਾਕ

ਸ੍ਰੀਨਗਰ, 11 ਮਈ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਲਸ਼ਕਰ ਦੇ 3 ਸਥਾਨਕ ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ | ਇਨ੍ਹਾਂ 'ਚੋਂ ਇਕ ਪੁਲਿਸ ਕਰਮੀ ਦੀ ਹੱਤਿਆ 'ਚ ਸ਼ਾਮਿਲ ਦੱਸਿਆ ਜਾਂਦਾ ਹੈ | ਪੁਲਿਸ ਦੇ ਕਸ਼ਮੀਰ ਰੇਂਜ ਦੇ ਆਈ.ਜੀ.ਪੀ. ਵਿਜੇ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਤੜਕੇ 4 ਵਜੇ 19 ਆਰ.ਆਰ. (ਫੌਜ), ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਪੁਲਿਸ ਅਤੇ ਸੀ.ਆਰ.ਪੀ. ਨੇ ਜ਼ਿਲ੍ਹਾ ਅਨੰਤਨਾਗ ਦੇ ਕੁਕਰਨਾਗ ਦੇ ਵਾਇਲੂ ਇਲਾਕੇ ਦੇ ਸ਼ੇਖ ਮੁਹੱਲੇ 'ਚ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ 'ਤੇ ਤਲਾਸ਼ੀ ਮੁਹਿੰਮ ਚਲਾਈ | ਜਦ ਸੁਰੱਖਿਆ ਬਲ ਤਲਾਸ਼ੀ ਲੈ ਰਹੇ ਸਨ ਤਾਂ ਨੇੜੇ ਮੇਵਾ ਬਾਗ 'ਚ ਲੁਕੇ ਅੱਤਵਾਦੀਆਂ ਨੇ ਫਰਾਰ ਹੋਣ ਦੀ ਕੋਸ਼ਿਸ਼ 'ਚ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਨੇੜੇ ਇਕ ਮਕਾਨ 'ਚ ਪਨਾਹ ਲੈ ਲਈ | ਜਿੱਥੇ ਕੁਝ ਆਮ ਲੋਕ ਵੀ ਫਸ ਗਏ ਪਰ ਸੁਰੱਖਿਆ ਬਲਾਂ ਨੇ ਇਨ੍ਹਾਂ ਨੂੰ ਸੁਰੱਖਿਅਤ ਕੱਢ ਲਿਆ | ਇਸ ਦੌਰਾਨ ਅੱਤਵਾਦੀਆਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਮੁਕਾਬਲਾ ਲਗਪਗ 5 ਘੰਟੇ ਚਲਦਾ ਰਿਹਾ | ਮੁਕਾਬਲੇ ਦੌਰਾਨ ਤਿੰਨੇ ਅੱਤਵਾਦੀ ਮਾਰੇ ਗਏ | 3 ਅੱਤਵਾਦੀਆਂ ਦੀ ਲਾਸ਼ਾਂ ਤੋਂ ਇਲਾਵਾ 1 ਏ.ਕੇ. 47 ਰਾਇਫਲ, 2 ਪਿਸਤੌਲ ਤੇ ਹੋਰ ਅਸਲ੍ਹਾ ਬਰਾਮਦ ਕੀਤਾ | ਮਾਰੇ ਗਏ ਅੱਤਵਾਦੀਆਂ ਦੀ ਪਹਿਚਾਣ ਇਲਆਸ ਅਹਿਮਦ ਡਾਰ ਉਰਫ ਸਮੀਰ ਵਾਸੀ ਡਾਇਨਥਨ ਕੁਰਕਨਾਗ, ਓਬੇਦ ਸ਼ਫੀ ਉਰਫ ਅਬਦੁਲਾ ਵਾਸੀ ਬਟਮਾਲੂ ਸ੍ਰੀਨਗਰ ਅਤੇ ਆਕਿਬ ਅਹਿਮਦ ਲੋਨ ਉਰਫ ਸਾਹਿਲ ਵਾਸੀ ਖਾਂਡੇਪੋਰਾ ਕੁਲਗਾਮ ਵਜੋਂ ਹੋਈ ਹੈ | ਇਨ੍ਹਾਂ ਦਾ ਸਬੰਧ ਲਸ਼ਕਰ-ਏ-ਤਾਇਬਾ ਨਾਲ ਸੀ ਤੇ ਕਈ ਵਾਰਦਾਤਾਂ 'ਚ ਸ਼ਾਮਿਲ ਰਹੇ ਸਨ | ਇਨ੍ਹਾਂ ਅੱਤਵਾਦੀਆਂ 'ਚ ਇਕ ਓਬੇਦ ਭਾਜਪਾ ਨੇਤਾ ਅਨਵਰ ਖ਼ਾਨ ਦੀ ਰਿਹਾਇਸ਼ ਸਥਿਤ ਨੌਗਾਮ ਸ੍ਰੀਨਗਰ ਵਿਖੇ 1 ਅਪ੍ਰੈਲ ਨੂੰ ਹੋਏ ਹਮਲੇ 'ਚ ਸ਼ਾਮਿਲ ਸੀ, ਜਿਸ 'ਚ ਕਾਂਸਟੇਬਲ ਰੀਮਜ਼ ਰਾਜਾ ਸ਼ਹੀਦ ਹੋ ਗਿਆ ਸੀ |

ਕਾਂਗਰਸ ਦੇ ਨਾਰਾਜ਼ ਆਗੂਆਂ ਦੀ ਹੁਣ ਚੰਨੀ ਦੇ ਘਰ ਹੋਈ ਮੀਟਿੰਗ

ਚੰਡੀਗੜ੍ਹ, 11 ਮਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਵੱਖੋ-ਵੱਖਰੇ ਜਾਰੀ ਮੀਟਿੰਗਾਂ ਪੰਜਾਬ ਕਾਂਗਰਸ 'ਚ ਉੱਭਰ ਕੇ ਆਈ ਧੜੇਬੰਦੀ ਵੱਲ ਸਿੱਧਾ ਇਸ਼ਾਰਾ ਕਰ ਰਹੀਆਂ ਹਨ | ਇਨ੍ਹਾਂ ਮੀਟਿੰਗਾਂ ਤੋਂ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ 'ਚ ਸਭ ਠੀਕ ਨਹੀਂ ਅਤੇ ਆਉਂਦੇ ਦਿਨਾਂ 'ਚ ਪਾਰਟੀ 'ਚ ਸਿਆਸੀ ਤੌਰ 'ਤੇ ਵੱਡੀ ਉਥਲ-ਪੁਥਲ ਹੋ ਸਕਦੀ ਹੈ | ਆਪਣੀ ਹੀ ਸਰਕਾਰ ਤੋਂ ਨਾਰਾਜ਼ ਚੱਲ ਰਹੇ ਨੇਤਾਵਾਂ ਦੀ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਹੋਈ ਮੀਟਿੰਗ ਤੋਂ ਬਾਅਦ ਅੱਜ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਘਰ ਕਾਂਗਰਸ ਦੇ ਕਰੀਬ ਦਰਜਨ ਵਿਧਾਇਕ ਅਤੇ ਦੋ ਮੰਤਰੀਆਂ ਦੀ ਮੀਟਿੰਗ ਹੋਈ ਦੱਸਿਆ ਜਾ ਰਿਹਾ ਹੈ | ਹਾਲਾਂਕਿ ਇਸ ਮੀਟਿੰਗ ਨੂੰ ਦਲਿਤ ਅਤੇ ਓ.ਬੀ.ਸੀ. ਵਰਗ ਦੇ ਲੋਕਾਂ ਦੇ ਮੁੱਦਿਆਂ ਨੂੰ ਚੋਣਾਂ ਤੋਂ ਪਹਿਲਾਂ ਵਿਚਾਰਨ ਲਈ ਕੀਤੀ ਗਈ ਦੱਸਿਆ ਗਿਆ ਪਰ ਇਸ ਮੀਟਿੰਗ ਦੇ ਸਿਆਸੀ ਗਲਿਆਰਿਆਂ ਵਿਚ ਹੋਰ ਵੀ ਮਾਇਨੇ ਕੱਢੇ ਜਾ ਰਹੇ ਹਨ ਕਿਉਂਕਿ ਮੁੱਖ ਮੰਤਰੀ ਤੋਂ ਇਕ ਖੇਮਾ ਨਾਰਾਜ਼ ਦੱਸਿਆ ਜਾ ਰਿਹਾ ਹੈ | ਉੱਧਰ ਇਸ ਮਸਲੇ ਉੱਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਚੁੱਪੀ ਧਾਰੀ ਹੋਈ ਹੈ ਅਤੇ ਉਹ ਇਨ੍ਹਾਂ ਮੀਟਿੰਗਾਂ ਤੋਂ ਵੀ ਦੂਰ ਹੀ ਨਜ਼ਰ ਆ ਰਹੇ ਹਨ | ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਸਰਕਾਰ ਉੱਤੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਹਮਲੇ ਕਰ ਰਹੇ ਹਨ, ਜਦ ਕਿ ਸ. ਪ੍ਰਤਾਪ ਸਿੰਘ ਬਾਜਵਾ ਵੀ ਲਗਾਤਾਰ ਇਸ ਮਾਮਲੇ 'ਚ ਆਪਣੀ ਸਰਕਾਰ ਨੂੰ ਘੇਰ ਰਹੇ ਹਨ | ਅਜਿਹੇ 'ਚ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਵੱਖੋ-ਵੱਖਰੇ ਮੀਟਿੰਗਾਂ ਕਈ ਸਵਾਲਾਂ ਨੂੰ ਜਨਮ ਤਾਂ ਦੇ ਹੀ ਰਹੀਆਂ ਹਨ ਸਗੋਂ ਪਾਰਟੀ ਅਤੇ ਸਰਕਾਰ ਵਿਚਲੀ ਧੜੇਬੰਦੀ ਨੂੰ ਵੀ ਉਜਾਗਰ ਕਰ ਰਹੀਆਂ ਹਨ | ਦੱਸਿਆ ਜਾ ਰਿਹਾ ਹੈ ਕਿ ਅਜਿਹੇ ਹਾਲਾਤ ਪੈਦਾ ਹੋਣ ਨਾਲ ਮੁੱਖ ਮੰਤਰੀ ਕੈਪਟਨ ਦੀਆਂ ਚਿੰਤਾਵਾਂ ਵਧ ਗਈਆਂ ਹਨ ਅਤੇ ਉਹ ਆਪਣੇ ਸਿਆਸੀ ਮਾਹਿਰਾਂ ਨਾਲ ਸਲਾਹ ਵੀ ਕਰ ਰਹੇ ਹਨ ਅਤੇ ਜੋ ਮਾਹੌਲ ਪੈਦਾ ਹੋ ਰਿਹਾ ਹੈ ਉਸ 'ਤੇ ਨਜ਼ਰ ਵੀ ਰੱਖ ਰਹੇ ਹਨ | ਚੰਨੀ ਦੇ ਘਰ ਹੋਈ ਮੀਟਿੰਗ ਦੇ ਬਾਅਦ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਇਹ ਤਾਂ ਕਿਹਾ ਕਿ ਮੀਟਿੰਗ ਦਲਿਤਾਂ ਅਤੇ ਓ.ਬੀ.ਸੀ. ਵਰਗ ਦੇ ਮੁੱਦਿਆਂ ਨੂੰ ਲੈ ਕੇ ਕੀਤੀ ਗਈ ਪਰ ਸਰਕਾਰ ਨਾਲ ਨਾਰਾਜ਼ਗੀ ਅਤੇ ਕੈਬਨਿਟ ਮੰਤਰੀ ਦਾ ਖ਼ਾਲੀ ਪਿਆ ਅਹੁਦਾ ਕਿਸੇ ਦਲਿਤ ਜਾਂ ਓ.ਬੀ.ਸੀ. ਵਰਗ ਦੇ ਵਿਧਾਇਕ ਨੂੰ ਦਿੱਤੇ ਜਾਣ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ | ਇਸ ਸਬੰਧੀ ਪੁੱਛੇ ਜਾਣ ਉੱਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸਿਰਫ਼ ਇਨ੍ਹਾਂ ਹੀ ਕਿਹਾ ਕਿ ਘਰ ਦੇ ਮਸਲੇ ਘਰ ਵਿਚ ਹੀ ਨਿਬੇੜੇ ਜਾਣੇ ਚਾਹੀਦੇ ਹਨ, ਬਾਹਰ ਜਾ ਕੇ ਅਜਿਹੀਆਂ ਗੱਲਾਂ ਕਰਕੇ ਸਥਿਤੀ ਹਾਸੋਹੀਣੀ ਨਹੀਂ ਬਣਾਉਣੀ ਚਾਹੀਦੀ |
ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਟਵੀਟ ਕਰਦਿਆਂ ਸਰਕਾਰ 'ਤੇ ਨਿਸ਼ਾਨ ਲਾਇਆ ਤੇ ਕਿਹਾ ਕਿ ਪੰਜਾਬ ਦੇ ਲੋਕ ਇਕਸੁਰ ਹੋ ਕੇ ਨਿਆਂ ਮੰਗ ਰਹੇ ਹਨ | ਉਨ੍ਹਾਂ ਲਿਖਿਆ ਕਿ ਸਾਲ 2018 'ਚ ਉਨ੍ਹਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨਾਲ ਮੁਲਾਕਾਤ ਬਾਰੇ ਵੀ ਦੱਸਿਆ, ਜਿਸ ਵਿਚ ਉਨ੍ਹਾਂ ਨੂੰ ਬੇਕਸੂਰ ਹੁੰਦੇ ਹੋਏ ਵੀ ਪੁਲਿਸ ਦੁਆਰਾ ਕੁੱਟਮਾਰ ਕਰਨ ਅਤੇ ਬੇਅਦਬੀ ਮਾਮਲਿਆਂ 'ਚ ਹੋਰ ਲੋਕਾਂ ਦੇ ਨਾਂਅ ਲੈਣ ਨੂੰ ਲੈ ਕੇ ਤਸੀਹੇ ਵੀ ਦਿੱਤੇ ਗਏ | ਉਨ੍ਹਾਂ ਕਿਹਾ ਕਿ ਦੋਵਾਂ ਨਾਲ ਮੁਲਾਕਾਤ ਕਰਨ ਦੌਰਾਨ ਪਾਰਟੀ ਦੇ ਹੋਰ ਨੇਤਾ ਵੀ ਮੌਜੂਦ ਸਨ | ਸਿੱਧੂ ਨੇ ਅੱਗੇ ਲਿਖਿਆ ਕਿ ਅਸੀਂ ਹੁਣ ਵੀ ਨਿਆਂ ਦਾ ਇੰਤਜ਼ਾਰ ਕਰ ਰਹੇ ਹਾਂ |

ਪਸ਼ੂਆਂ 'ਤੇ ਕੀਤੇ ਅਧਿਐਨ 'ਚ ਨਵਾਂ ਟੀਕਾ ਕੋਰੋਨਾ ਅਤੇ ਉਸ ਦੇ ਰੂਪਾਂ 'ਤੇ ਕਾਰਗਰ

ਨਵੀਂ ਦਿੱਲੀ, 11 ਮਈ (ਪੀ.ਟੀ.ਆਈ.)-ਕੋਰੋਨਾ ਰੋਕੂ ਇਕ ਨਵਾਂ ਟੀਕਾ ਬਾਂਦਰਾਂ ਤੇ ਚੂਹਿਆਂ ਨੂੰ ਕੋਰੋਨਾ ਵਾਇਰਸ ਅਤੇ ਬਰਤਾਨੀਆ, ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ 'ਚ ਸਾਹਮਣੇ ਆਏ ਉਸ ਦੇ ਰੂਪਾਂ ਦੇ ਨਾਲ-ਨਾਲ ਚਮਗਿੱਦੜ ਸਬੰਧੀ ਉਨ੍ਹਾਂ ਹੋਰ ਕੋਰੋਨਾ ਵਾਇਰਸ ਲਾਗ ਤੋਂ ...

ਪੂਰੀ ਖ਼ਬਰ »

ਰੋਹਤਕ ਦੇ ਪਿੰਡ 'ਚ 'ਰਹੱਸਮਈ ਬੁਖ਼ਾਰ' ਨਾਲ 10 ਦਿਨਾਂ 'ਚ 28 ਮੌਤਾਂ

ਰੋਹਤਕ, 11 ਮਈ (ਏਜੰਸੀ)-ਕੋਰੋਨਾ ਦੀ ਦੂਸਰੀ ਲਹਿਰ ਦਾ ਅਸਰ ਹੁਣ ਪਿੰਡਾਂ 'ਚ ਦੇਖਣ ਨੂੰ ਮਿਲ ਰਿਹਾ ਹੈ | ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਟਿਟੋਲੀ ਪਿੰਡ 'ਚ ਪਿਛਲੇ 10 ਦਿਨਾਂ ਦੌਰਾਨ 'ਰਹੱਸਮਈ ਬੁਖ਼ਾਰ' ਨਾਲ 28 ਲੋਕਾਂ ਦੀ ਮੌਤ ਹੋ ਗਈ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ...

ਪੂਰੀ ਖ਼ਬਰ »

ਪਿੰਡਾਂ 'ਚ ਲੜਖੜਾਇਆ ਸਿਹਤ ਢਾਂਚਾ, ਕੋਰੋਨਾ ਕਾਰਨ ਸਥਿਤੀ ਵਿਸਫੋਟਕ

ਪੇਂਡੂ ਲੋਕਾਂ ਵਲੋਂ ਵਾਇਰਸ ਨੂੰ ਹਲਕੇ 'ਚ ਲਏ ਜਾਣ ਕਾਰਨ ਪਿੰਡਾਂ ਅੰਦਰ ਬਿਮਾਰੀ ਨੇ ਪੈਰ ਪਸਾਰੇ ਰਾਮਪੁਰਾ ਫੂਲ, 11 ਮਈ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਦੇ ਪਿੰਡਾਂ ਅੰਦਰ ਕੋਰੋਨਾ ਦੀ ਸਥਿਤੀ ਵਿਸਫੋਟਕ ਹੋਣ ਦੇ ਚਲਦਿਆਂ ਸਿਹਤ ਢਾਂਚਾ ਲੜਖੜਾ ਗਿਆ ਹੈ | 13,265 ...

ਪੂਰੀ ਖ਼ਬਰ »

ਵਿਸ਼ਵ ਸਿਹਤ ਸੰਸਥਾ ਨੇ ਭਾਰਤ 'ਚ ਕੋਰੋਨਾ ਦੀ ਦਰ 'ਤੇ ਪ੍ਰਗਟਾਈ ਚਿੰਤਾ

ਨਵੀਂ ਦਿੱਲੀ, 11 ਮਈ (ਉਪਮਾ ਡਾਗਾ ਪਾਰਥ)-ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਭਾਰਤ 'ਚ ਫੈਲ ਰਹੇ ਕੋਰੋਨਾ ਨੂੰ ਚਿੰਤਾ ਦਾ ਸਬੱਬ ਕਰਾਰ ਦਿੱਤਾ ਹੈ | ਸਿਹਤ ਸੰਗਠਨ ਨੇ ਅਕਤੂਬਰ 'ਚ ਪਾਏ ਗਏ ਕੋਰੋਨਾ ਦੇ ਬੀ-1617 ਵੈਰੀਐਂਟ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ...

ਪੂਰੀ ਖ਼ਬਰ »

61 ਦਿਨਾਂ 'ਚ ਪਹਿਲੀ ਵਾਰ ਨਵੇਂ ਮਾਮਲਿਆਂ ਨਾਲੋਂ ਜ਼ਿਆਦਾ ਸਿਹਤਯਾਬ ਹੋਏ

ਨਵੀਂ ਦਿੱਲੀ, 11 ਮਈ (ਪੀ.ਟੀ.ਆਈ.)-ਦੇਸ਼ 'ਚ 24 ਘੰਟਿਆਂ ਦੌਰਾਨ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 'ਚ 30,016 ਦੀ ਕਮੀ ਆਈ ਹੈ, ਜਿਸ ਦੇ ਬਾਅਦ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 37,15,221 ਰਹਿ ਗਈ ਹੈ | ਕੇਂਦਰੀ ਸਿਹਤ ਮੰਤਰਾਲੇ ਅਨੁਸਾਰ 61 ਦਿਨਾਂ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ...

ਪੂਰੀ ਖ਼ਬਰ »

ਆਈਵਰਮੈਕਟਿਨ ਦੀ ਵਰਤੋਂ 'ਤੇ ਦਿੱਤੀ ਚਿਤਾਵਨੀ

ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਮਰੀਜ਼ਾਂ ਦੇ ਇਲਾਜ 'ਚ ਇਸਤੇਮਾਲ ਕੀਤੀ ਜਾ ਰਹੀ ਦਵਾਈ ਆਈਵਰਮੈਕਟਿਕ ਦੀ ਵਰਤੋਂ ਖ਼ਿਲਾਫ਼ ਚਿਤਾਵਨੀ ਦਿੱਤੀ ਹੈ | ਸੋਮਿਆ ਸਵਾਮੀਨਾਥਨ ਨੇ ਟਵੀਟ ਕਰਦਿਆਂ ਕਿਹਾ ਕਿ ਡਬਲਿਊ.ਐੱਚ.ਓ. ਕਲੀਨਿਕ ਟ੍ਰਾਇਲ ਤੋਂ ਇਲਾਵਾ ਕੋਵਿਡ ਦੇ ਇਲਾਜ 'ਚ ...

ਪੂਰੀ ਖ਼ਬਰ »

ਪੰਜਾਬ 'ਚ ਰਿਕਾਰਡ 217 ਮੌਤਾਂ

ਚੰਡੀਗੜ੍ਹ, 11 ਮਈ (ਵਿਕਰਮਜੀਤ ਸਿੰਘ ਮਾਨ)- ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ ਜਿਥੇ ਰਿਕਾਰਡ 217 ਹੋਰ ਮੌਤਾਂ ਹੋ ਗਈਆਂ, ਉਥੇ 8668 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ | ਅੱਜ ਹੋਈਆਂ 217 ਮੌਤਾਂ ਵਿਚ ਅੰਮਿ੍ਤਸਰ ਤੋਂ 17, ਬਰਨਾਲਾ ਤੋਂ 2, ਬਠਿੰਡਾ ਤੋਂ 27, ਫਰੀਦਕੋਟ ...

ਪੂਰੀ ਖ਼ਬਰ »

ਕੇਰਲਾ ਦੀ 'ਆਇਰਨ ਲੇਡੀ' ਕੇ.ਆਰ. ਗੋਰੀ ਅੰਮਾ ਦਾ ਦਿਹਾਂਤ

ਤਿਰੂਵੰਤਪੁਰਮ, 11 ਮਈ (ਏਜੰਸੀ)-ਕੇਰਲਾ 'ਚ ਕਮਿਊਨਿਸਟ ਲਹਿਰ ਦੇ ਬਾਨੀ ਨੇਤਾਵਾਂ 'ਚੋਂ ਇਕ ਅਤੇ ਸੂਬੇ ਦੇ ਪਹਿਲੇ ਮੰਤਰੀ-ਮੰਡਲ ਦੀ ਇਕਲੌਤੀ ਮੈਂਬਰ, ਮਾਰਕਸਵਾਦੀ ਫਾਇਰਬ੍ਰਾਂਡ ਤੇ ਸਾਬਕਾ ਮੰਤਰੀ ਕੇ.ਆਰ. ਗੋਰੀ (102) ਦਾ ਮੰਗਲਵਾਰ ਸਵੇਰੇ ਇਥੋਂ ਦੇ ਇਕ ਨਿੱਜੀ ਹਸਪਤਾਲ 'ਚ ...

ਪੂਰੀ ਖ਼ਬਰ »

ਰੇਵਾੜੀ ਜੇਲ੍ਹ 'ਚੋਂ ਭੱਜੇ 5 ਕੈਦੀ ਗਿ੍ਫ਼ਤਾਰ

ਚੰਡੀਗੜ੍ਹ, 11 ਮਈ (ਏਜੰਸੀ)-ਹਰਿਆਣਾ ਦੀ ਰੇਵਾੜੀ ਜੇਲ੍ਹ 'ਚੋਂ ਐਤਵਾਰ ਨੂੰ ਭੱਜੇ 13 ਕੈਦੀਆਂ 'ਚੋਂ 5 ਕੈਦੀਆਂ ਨੂੰ ਪੁਲਿਸ ਨੇ ਮੰਗਲਵਾਰ ਨੂੰ ਗਿ੍ਫ਼ਤਾਰ ਕਰ ਲਿਆ | ਇਹ ਸਾਰੇ ਕੈਦੀ ਕੋਰੋਨਾ ਪਾਜ਼ੀਟਿਵ ਹਨ | ਹਰਿਆਣਾ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਸੰਮੇਲਨ 'ਚ ਸ਼ਾਮਿਲ ਨਹੀਂ ਹੋਣਗੇ

ਨਵੀਂ ਦਿੱਲੀ, 11 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਹਾਂਮਾਰੀ ਕਾਰਨ ਦੇਸ਼ 'ਚ ਪੈਦਾ ਹੋਏ ਹਾਲਾਤ ਨੂੰ ਦੇਖਦੇ ਹੋਏ ਜੀ-7 ਸੰਮੇਲਨ 'ਚ ਹਿੱਸਾ ਲੈਣ ਲਈ ਬਰਤਾਨੀਆ ਜਾਣ ਦਾ ਦੌਰਾ ਰੱਦ ਕਰ ਦਿੱਤਾ ਹੈ | ਜੀ-7 ਸੰਮੇਲਨ ਅਗਲੇ ਮਹੀਨੇ ਬਰਤਾਨੀਆ ਦੇ ...

ਪੂਰੀ ਖ਼ਬਰ »

ਛੱਤੀਸਗੜ੍ਹ 'ਚ ਕੋਰੋਨਾ ਨਾਲ 10 ਤੋਂ ਵਧੇਰੇ ਨਕਸਲੀਆਂ ਦੀ ਮੌਤ

ਰਾਏਪੁਰ, 11 ਮਈ (ਏਜੰਸੀ)- ਦੇਸ਼ ਭਰ 'ਚ ਮਹਾਂਮਾਰੀ ਬਣ ਕੇ ਫੈਲ ਚੁੱਕੇ ਕੋਰੋਨਾ ਵਾਇਰਸ ਨੇ ਹੁਣ ਛੱਤੀਸਗੜ੍ਹ 'ਚ ਨਕਸਲੀਆਂ ਦੇ ਕੈਂਪਾਂ ਨੂੰ ਵੀ ਆਪਣੀ ਚਪੇਟ 'ਚ ਲੈ ਲਿਆ ਹੈ, ਜਿਸ ਦੇ ਚੱਲਦੇ 10 ਤੋਂ ਵਧੇਰੇ ਨਕਸਲੀਆਂ ਦੀ ਮੌਤ ਹੋ ਚੁੱਕੀ ਹੈ | ਛੱਤੀਸਗੜ੍ਹ ਦੇ ਨਕਸਲ ...

ਪੂਰੀ ਖ਼ਬਰ »

— ਬੁੱਢਾ ਹੋਣ ਲੱਗਿਆ ਚੀਨ —

ਆਬਾਦੀ 'ਚ ਵਾਧੇ ਦੀ ਦਰ ਸਿਫ਼ਰ ਦੇ ਨੇੜੇ ਪੁੱਜੀ, ਨੌਜਵਾਨਾਂ ਦੀ ਘਟਣ ਲੱਗੀ ਗਿਣਤੀ

ਪੇਈਚਿੰਗ, 11 ਮਈ (ਏਜੰਸੀ)- ਚੀਨੀ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੀ ਆਬਾਦੀ ਵਿੱਚ ਵਾਧੇ ਦੀ ਦਰ ਸਿਫ਼ਰ ਦੇ ਨੇੜੇ ਪਹੁੰਚ ਗਈ ਹੈ, ਕਿਉਂਕਿ ਇੱਥੇ ਬੱਚਿਆਂ ਨੂੰ ਜਨਮ ਦੇਣ ਵਾਲੇ ਜੋੜਿਆਂ ਦੀ ਗਿਣਤੀ ਘੱਟ ਹੈ¢ ਚੀਨ ਵਿਚ ਕੰਮ ਕਰਨ ਵਾਲੇ ਲੋਕ ਘੱਟ ਰਹੇ ਹਨ ...

ਪੂਰੀ ਖ਼ਬਰ »

ਰਾਸ਼ਟਰੀ ਤਕਨੀਕੀ ਦਿਵਸ ਮੌਕੇ ਪ੍ਰਧਾਨ ਮੰਤਰੀ ਵਲੋਂ ਦੇਸ਼ ਦੇ ਵਿਗਿਆਨੀਆਂ ਤੇ ਖੋਜਕਾਰਾਂ ਦੀ ਸ਼ਲਾਘਾ

ਨਵੀਂ ਦਿੱਲੀ, 11 ਮਈ (ਏਜੰਸੀ)- ਰਾਸ਼ਟਰੀ ਤਕਨੀਕੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ 'ਚ ਕਿਸੇ ਵੀ ਚੁਣੌਤੀਪੂਰਨ ਹਾਲਾਤ ਮੌਕੇ ਦੇਸ਼ ਦੇ ਵਿਗਿਆਨੀਆਂ ਤੇ ਖੋਜਕਾਰਾਂ ਨੇ ਹਮੇਸ਼ਾ ਹੀ ਹਾਲਾਤ ਤੋਂ ਉੱਪਰ ਉੱਠ ਕੇ ਕੰਮ ਕੀਤਾ ਹੈ ਤੇ ਪਿਛਲੇ ...

ਪੂਰੀ ਖ਼ਬਰ »

ਰਾਹੁਲ ਨੇ ਸੈਂਟਰਲ ਵਿਸਟਾ ਦੀ ਉਸਾਰੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਲਿਆ ਨਿਸ਼ਾਨੇ 'ਤੇ

ਨਵੀਂ ਦਿੱਲੀ, 11 ਮਈ (ਉਪਮਾ ਡਾਗਾ ਪਾਰਥ)-ਕੋਰੋਨਾ ਦੀ ਦੂਜੀ ਲਹਿਰ ਦਰਮਿਆਨ ਸੈਂਟਰਲ ਵਿਸਟਾ ਦੀ ਉਸਾਰੀ ਨੂੰ ਲੈ ਕੇ ਕੇਂਦਰ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹੈ | ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਗੰਗਾ ਨਦੀ 'ਚ ਮਿਲੀਆਂ ਲਾਸ਼ਾਂ ਨੂੰ ਲੈ ਕੇ ...

ਪੂਰੀ ਖ਼ਬਰ »

ਟਿਕਰੀ ਜਬਰ ਜਨਾਹ ਮਾਮਲੇ 'ਚ ਯੋਗੇਂਦਰ ਯਾਦਵ ਦੀ ਭੂਮਿਕਾ 'ਤੇ ਉੱਠੇ ਸਵਾਲ

ਮੋਰਚੇ ਦੇ ਆਗੂਆਂ ਨੇ ਹੀ ਯਾਦਵ ਦੇ ਢਿੱਲੇ ਰਵੱਈਏ ਦੀ ਕੀਤੀ ਨੁਕਤਾਚੀਨੀ ਨਵੀਂ ਦਿੱਲੀ, 11 ਮਈ (ਉਪਮਾ ਡਾਗਾ ਪਾਰਥ)-ਟਿਕਰੀ ਬਾਰਡਰ 'ਤੇ ਪੱਛਮੀ ਬੰਗਾਲ ਤੋਂ ਆਈ ਲੜਕੀ ਨਾਲ ਹੋਏ ਜਬਰ ਜਨਾਹ ਦੇ ਮਾਮਲੇ 'ਚ ਯੋਗੇਂਦਰ ਯਾਦਵ ਦੀ ਭੂਮਿਕਾ 'ਤੇ ਸਵਾਲੀਆ ਨਿਸ਼ਾਨ ਦੇ ਘੇਰੇ ਹੇਠ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX