ਹਰੀਕੇ ਪੱਤਣ, 11 ਮਈ (ਸੰਜੀਵ ਕੁੰਦਰਾ)- ਸੀ.ਪੀ.ਆਈ. ਤੇ ਸਮੂਹ ਪੱਲੇਦਾਰਾਂ ਨੇ ਐੱਫ.ਸੀ.ਆਈ. ਦੇ ਮਾੜੇ ਰਵੱਈਏ ਵਿਰੁੱਧ ਦਾਣਾ ਮੰਡੀ ਹਰੀਕੇ ਵਿਖੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਸੀ.ਪੀ.ਆਈ. ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਐੱਫ.ਸੀ.ਆਈ. ਇਕ ਸਰਕਾਰੀ ਅਨਾਜ ਖ਼ਰੀਦ ਸੰਸਥਾ ਹੈ ਪਰ ਅੱਜ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਇਨ੍ਹਾਂ ਸੰਸਥਾਵਾਂ ਨੂੰ ਮੋਦੀ ਸਰਕਾਰ ਨੇ ਆਪਣੀ ਕੱਠਪੁਤਲੀ ਬਣਾ ਲਿਆ ਹੈ | ਪੱਲੇ੍ਹਦਾਰਾਂ ਨੂੰ ਐੱਫ.ਸੀ.ਆਈ. ਦੀ ਕਿਸਾਨ ਵਿਰੋਧੀ ਨੀਤੀ ਕਾਰਨ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ, ਕਿਉਂਕਿ ਦਰਅਸਲ ਮੋਦੀ ਸਰਕਾਰ ਦੀ ਹਦਾਇਤ ਹੈ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਖੱਜਲ ਖੁਆਰ ਕੀਤਾ ਜਾਵੇ | ਇਸੇ ਕਰਕੇ ਐੱਫ.ਸੀ.ਆਈ. ਨੇ ਜਿਹੜੀ ਕਣਕ ਖ਼ਰੀਦੀ ਹੈ ਉਹ ਚੁੱਕ ਨਹੀਂ ਰਹੀ | ਉਨ੍ਹਾਂ ਹੋਰ ਕਿਹਾ ਕਿ ਕਣਕ ਸਾਰੀ ਤੁੱਲ ਚੁੱਕੀ ਹੈ ਹੁਣ ਪੱਲ੍ਹੇਦਾਰ ਵਿਹਲੇ ਬੈਠੇ ਆਪਣੇ ਪੱਲਿਓਾ ਖਾ ਰਹੇ ਹਨ | ਜਿੰਨਾ ਚਿਰ ਤੱਕ ਕਣਕ ਚੁੱਕੀ ਨਹੀਂ ਜਾਂਦੀ, ਉਨ੍ਹਾਂ ਚਿਰ ਤੱਕ ਪੱਲੇ੍ਹਦਾਰ ਘਰ ਜਾ ਕੇ ਹੋਰ ਕੰਮ ਧੰਦਾ ਵੀ ਨਹੀਂ ਕਰ ਸਕਦੇ, ਕਿਉਂਕਿ ਕਣਕ ਦੀ ਰਾਖੀ ਦੀ ਜਿੰਮੇਵਾਰੀ ਵੀ ਆੜ੍ਹਤੀ ਭਾਈਚਾਰੇ ਨੇ ਉਨ੍ਹਾਂ ਸਿਰ ਪਾਈ ਹੁੰਦੀ ਹੈ | ਇਸ ਮੌਕੇ ਪਿ੍ਥੀਪਾਲ ਸਿੰਘ ਮਾੜੀਮੇਘਾ ਤੇ ਪੱਲੇਦਾਰ ਯੂਨੀਅਨ ਦੇ ਆਗੂ ਜਸਬੀਰ ਸਿੰਘ ਜੌਣੇਕੇ ਨੇ ਕਿਹਾ ਕਿ ਐੱਫ.ਸੀ.ਆਈ. ਦੇ ਹੈਂਕੜਬਾਜ਼ ਰਵੱਈਏ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜੇ ਐੱਫ.ਸੀ.ਆਈ. ਨੇ 1-2 ਦਿਨਾਂ ਵਿਚ ਕਣਕ ਨਾ ਚੁੱਕੀ ਤਾਂ ਹਰੀਕੇ ਹੈੱਡ ਵਰਕਸ 'ਤੇ ਜਾਮ ਲਗਾ ਕੇ ਆਵਾਜਾਈ ਠੱਪ ਕੀਤੀ ਜਾਵੇਗੀ | ਇਸ ਮੌਕੇ ਕੁਲਦੀਪ ਸਿੰਘ, ਅਨਵਰ ਸਿੰਘ, ਸੁਖਵਿੰਦਰ ਸਿੰਘ, ਦੀਵਾਨ ਸਿੰਘ ਬੂਹ, ਅਵਤਾਰ ਸਿੰਘ, ਪਰਮਜੀਤ ਸਿੰਘ, ਬਲਦੇਵ ਸਿੰਘ ਬੱਬੀ, ਕੁਲਵੰਤ ਸਿੰਘ, ਨਿਰਵੈਲ ਸਿੰਘ ਜਿੰਦਾਵਾਲਾ, ਰਵੇਲ ਸਿੰਘ ਬੂਹ, ਕਾਰਜ ਸਿੰਘ ਜੌਣੇਕੇ, ਸੁਖਦੇਵ ਸਿੰਘ ਅਤੇ ਨਵੀਨ ਕੁਮਾਰ ਹਰੀਕੇ ਆਦਿ ਹਾਜ਼ਰ ਸਨ |
ਪੱਟੀ, 11 ਮਈ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)- ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦੇ ਕਹਿਰ ਦੇ ਚੱਲਦਿਆਂ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਮਜ਼ਦੂਰਾਂ ਦੀ ਦਿਹਾੜੀ ਬੰਦ ਹੋ ਗਈ ਹੈ ਤੇ ਰੇਹੜੀ, ਫੜੀ ਤੇ ਦੁਕਾਨਦਾਰਾਂ ਦਾ ...
ਤਰਨ ਤਾਰਨ, 11 ਮਈ (ਹਰਿੰਦਰ ਸਿੰਘ)-ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਤਰਨ ਤਾਰਨ ਤੇ ਕਾਨੂੰਨਗੋ ਐਸੋਸੀਏਸ਼ਨ ਤਰਨ ਤਾਰਨ ਵਲੋਂ ਆਪਣੀਆਂ ਹੱਕੀ ਮੰਗਾਂ ਸਰਕਾਰ ਵਲੋਂ ਨਾ ਮੰਨਣ ਕਾਰਨ ਰੋਸ ਵਜੋਂ ਪੰਜਾਬ ਬਾਡੀ ਦੇ ਆਦੇਸ਼ ਮੁਤਾਬਿਕ ਮਿਤੀ 12 ਅਤੇ 13 ਮਈ 2021 ਨੂੰ ਸਾਰੇ ...
ਖਡੂਰ ਸਾਹਿਬ, 11 ਮਈ (ਰਸ਼ਪਾਲ ਸਿੰਘ ਕੁਲਾਰ)-ਹਲਕਾ ਬਾਬਾ ਬਕਾਲਾ ਦੇ ਪਿੰਡ ਮੁਗਲਾਣੀ ਦੀ ਸਰਪੰਚ ਤੇ ਸ਼ਮਸ਼ਾਨਘਾਟ 'ਚੋਂ ਲੱਖਾਂ ਰੁਪਏ ਦੀ ਮਿੱਟੀ ਪੁੱਟ ਕੇ ਵੇਚਣ ਅਤੇ ਅੰਤਿਮ ਸੰਸਕਾਰ ਕਰਨ ਲਈ ਬਣਾਇਆ ਸ਼ੈੱਡ ਢਾਹੁਣ ਦੇ ਦੋਸ਼ ਲਗਾਉਂਦੇ ਹੋਏ ਪਿੰਡ ਦੇ ਸਾਬਕਾ ਸਰਪੰਚ ...
ਪੱਟੀ, 11 ਮਈ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)- ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਪੱਟੀ ਤੇ ਦੀ ਰੈਵੀਨਿਊ ਕਾਨੂੰਨਗੋ ਐਸੋਸੀਏਸ਼ਨ ਤਹਿਸੀਲ ਪੱਟੀ ਵਲੋਂ ਸਾਂਝੇ ਤੌਰ 'ਤੇ ਆਪਣੀਆਂ ਹੱਕੀਂ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਐੱਸ.ਡੀ.ਐੱਮ. ਪੱਟੀ ਰਾਜੇਸ਼ ਸ਼ਰਮਾ ...
ਤਰਨ ਤਾਰਨ, 11 ਮਈ (ਹਰਿੰਦਰ ਸਿੰਘ)-ਪ੍ਰੇਮਿਕਾ ਵਲੋਂ ਵਿਆਹ ਤੋਂ ਮਨ੍ਹਾ ਕਰਨ 'ਤੇ ਨੌਜਵਾਨ ਵਲੋਂ ਆਪਣੇ-ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਪੁਲਿਸ ਨੇ ਗੋਲੀ ਮਾਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ...
ਤਰਨ ਤਾਰਨ, 11 ਮਈ (ਹਰਿੰਦਰ ਸਿੰਘ)-ਨਜ਼ਦੀਕੀ ਪਿੰਡ ਕਿਲਾ ਕਵੀ ਸੰਤੋਖ ਸਿੰਘ ਨੂਰਦੀ ਵਿਖੇ ਲਾਕਡਾਊਨ ਦੌਰਾਨ ਆਪਣੀ ਕਰਿਆਨੇ ਦੀ ਦੁਕਾਨ ਖੋਲ੍ਹ ਕੇ ਲੋਕਾਂ ਨੂੰ ਸਾਮਾਨ ਵੇਚ ਰਹੇ ਇਕ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਦੀ ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ...
ਤਰਨ ਤਾਰਨ, 11 ਮਈ (ਹਰਿੰਦਰ ਸਿੰਘ)- ਪਿ੍ਆ ਸੂਦ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵਲੋਂ ਤਰਨ ਤਾਰਨ ਅਦਾਲਤੀ ਕੰਪਲੈਕਸ ਵਿਚ ਕੋਵਿਡ-19 ਤੋਂ ਬਚਾਅ ਲਈ ਜਾਣਕਾਰੀ ਹਿੱਤ ਫਲੈਕਸ ਬੋਰਡ ਲਗਵਾਏ ਗਏ ਅਤੇ ਬਾਰ ...
ਤਰਨ ਤਾਰਨ, 11 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਵਿਚ ਕੋਰੋਨਾ ਵਾਇਰਸ ਕਾਰਨ ਚਾਰ ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਨਾਲ ਜ਼ਿਲ੍ਹੇ ਵਿਚ ਕੁੱਲ ਮਰਨ ਵਾਲਿਆਂ ਦੀ ਗਿਣਤੀ 246 ਹੋ ਗਈ ਹੈ | ਇਸ ਤੋਂ ਇਲਾਵਾ 64 ਹੋਰ ਵਿਅਕਤੀ ਕੋਰੋਨਾ ਪੀੜਤ ਪਾਏ ਗਏ | ਜ਼ਿਲ੍ਹਾ ਤਰਨ ...
ਤਰਨ ਤਾਰਨ, 11 ਮਈ (ਹਰਿੰਦਰ ਸਿੰਘ)-ਸਬ-ਜੇਲ੍ਹ ਪੱਟੀ ਵਿਖੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਣਜੀਤ ਸਿੰਘ ਵਲੋਂ ਬੈਰਕਾਂ ਦੀ ਚੈਕਿੰਗ ਕਰਨ 'ਤੇ ਜੇਲ੍ਹ ਵਿਚੋਂ ਤਿੰਨ ਮੋਬਾਈਲ ਫ਼ੋਨ ਅਤੇ ਚਾਰਜਰ ਬਰਾਮਦ ਹੋਏ ਹਨ | ਇਸ ਸਬੰਧ ਵਿਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ...
ਤਰਨ ਤਾਰਨ, 11 ਮਈ (ਹਰਿੰਦਰ ਸਿੰਘ)- ਕੋਰੋਨਾ ਮਹਾਂਮਾਰੀ ਕਰਕੇ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਦੇ ਬੰਦ ਹੋਣ ਦੇ ਬਾਵਜੂਦ ਵੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਸਰਪ੍ਰਸਤੀ ਤੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀ ਅਗਵਾਈ 'ਚ ਸਰਕਾਰੀ ਸਕੂਲਾਂ ਦੇ ...
ਤਰਨ ਤਾਰਨ, 11 ਮਈ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਮੋੜ ਪਿੰਡ ਬਾਗੜੀਆਂ ਨੈਸ਼ਨਲ ਹਾਈਵੇ 'ਤੇ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋਣ ਨਾਲ ਮੋਟਰਸਾਈਕਲ ਚਲਾ ਰਹੇ ਵਿਅਕਤੀ ਤੇ ਉਸਦੇ 12 ਸਾਲਾ ਲੜਕੇ ਦੀ ਮੌਤ ਹੋ ਗਈ | ਜਦਕਿ ਉਸ ਦੀ ਪਤਨੀ ...
ਸ਼ਰਾਏ ਅਮਾਨਤ ਖਾਂ, 11 ਮਈ (ਨਰਿੰਦਰ ਸਿੰਘ ਦੋਦੇ)-ਨਿਰੰਤਰ ਕਾਰਜਸ਼ੀਲ ਸੰਸਥਾ ਹਰਿਆਵਲ ਫਾਊਾਡੇਸ਼ਨ ਵਲੋਂ 11ਵੇਂ ਸਾਲ ਦੇ ਬੂਟੇ ਵੰਢਣ ਤੇ ਲਾਉਣ ਦੀ ਸ਼ੁਰੂਆਤ ਕੀਤੀ ਗਈ | ਹਰਿਆਵਲ ਫਾਊਾਡੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਹਰਿਆਵਲ ...
ਫਤਿਆਬਾਦ, 11 ਮਈ (ਹਰਵਿੰਦਰ ਸਿੰਘ ਧੂੰਦਾ)- ਪਿੰਡ ਧੂੰਦਾ ਵਿਖੇ ਬਿਆਸ ਦਰਿਆ ਤੇ ਪਿੰਡ ਧੂੰਦਾ ਨੇੜੇ ਬਣਾਏ ਜਾ ਰਹੇ ਪੱਕੇ ਬੰਨ੍ਹ ਦੇ ਵਿਰੋਧ ਵਿਚ ਪਿੰਡ ਧੂੰਦਾ ਵਿਖੇ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ 5ਵੇਂ ਦਿਨ ਵੀ ਜਾਰੀ ਰਿਹਾ | ਜ਼ਿਕਰਯੋਗ ਹੈ ਕਿ ਇਸ ਦੇ ਸਬੰਧ ਵਿਚ 10 ...
ਤਰਨ ਤਾਰਨ 11 ਮਈ (ਹਰਿੰਦਰ ਸਿੰਘ)-ਰਾਸ਼ਟ੍ਰੀਯ ਸਵੈਯਮ ਸੇਵਕ ਸੰਘ ਦੇ ਸੇਵਾ ਵਿਭਾਗ ਵਲੋਂ ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਦੇ ਸੇਵਾ ਵਿਭਾਗ ਵਲੋਂ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਖ਼ੂਨਦਾਨ ਕੈਂਪ ਅੱਜ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਸੰਘ ...
ਤਰਨ ਤਾਰਨ, 11 ਮਈ (ਪਰਮਜੀਤ ਜੋਸ਼ੀ)-ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਪਾਰਟੀ ਦੇ ਨੇਤਾ ਤੇ ਸਰਗਰਮ ਵਰਕਰ ਰਾਮਗੜ੍ਹੀਆ ਬੁੰਗਾ ਵਿਚ ਇਕੱਠੇ ਹੋਏ | ਇਸ ਮੌਕੇ ਕਾਮਰੇਡਾਂ ਨੇ ਭਾਜਪਾ ਵਲੋਂ ਤਿ੍ਪੁਰਾ ਸੂਬੇ ਵਿਚ ਕਾ. ਮਾਨਿਕ 'ਤੇ ਹਮਲੇ ਦੀ ਸਰਕਾਰ ਦੀ ਪੁਰਜ਼ੋਰ ਨਿੰਦਾ ...
ਤਰਨ ਤਾਰਨ, 11 ਮਈ (ਵਿਕਾਸ ਮਰਵਾਹਾ)-ਇੰਪਲਾਈਜ਼ ਫੈੱਡਰੇਸ਼ਨ (ਚਾਹਲ) ਪਾਵਰਕਾਮ ਬਾਰਡਰ ਜ਼ੋਨ ਵਲੋਂ ਬਾਰਡਰ ਜ਼ੋਨ ਦੇ ਪ੍ਰਧਾਨ ਪ੍ਰਤਾਪ ਸਿੰਘ ਸੁੱਖੇਵਾਲ ਦੀ ਅਗਵਾਈ ਹੇਠ ਬਾਰਡਰ ਜ਼ੋਨ ਦੇ ਨਵ ਨਿਯੁਕਤ ਚੀਫ਼ ਇੰਜੀਨੀਅਰ ਸਕੱਤਰ ਸਿੰਘ ਢਿੱਲੋਂ ਨੂੰ ਜੀ ਆਇਆਂ ਕਿਹਾ ਅਤੇ ...
ਖੇਮਕਰਨ, 11 ਮਈ (ਰਾਕੇਸ਼ ਬਿੱਲਾ)-ਪੰਥਕ ਧਿਰਾਂ ਨੂੰ ਕੋਰੋਨਾ ਦੀ ਜੰਗ 'ਚ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਲਗਾਤਾਰ ਫੈਲ ਰਹੀ ਭਿਆਨਕ ਬਿਮਾਰੀ ਕੋਰੋਨਾ ਤੋਂ ਲੋਕਾਂ ਨੂੰ ਰਾਹਤ ਦਵਾਈ ਜਾ ਸਕੇ | ਇਹ ਪ੍ਰਗਟਾਵਾ ਸ਼ੋਮਣੀ ਅਕਾਲੀ ਦਲ (ਟਕਸਾਲੀ) ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ...
ਪੱਟੀ, 11 ਮਈ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)- ਦਿਹਾਤੀ ਮਜ਼ਦੂਰ ਸਭਾ ਵਲੋਂ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ ਦੀ ਅਗਵਾਈ ਵਿਚ ਇਕ ਡੈਪੂਟੇਸ਼ਨ ਐੱਸ.ਡੀ.ਐੱਮ. ਪੱਟੀ ਨੂੰ ਮਿਲਿਆ | ਐੱਸ.ਡੀ.ਐੱਮ. ਪੱਟੀ ਦੇ ਧਿਆਨ ਵਿਚ ਲਿਆਉਂਦਿਆਂ ਇਨ੍ਹਾਂ ਆਗੂਆਂ ...
ਤਰਨ ਤਾਰਨ, 11 ਮਈ (ਹਰਿੰਦਰ ਸਿੰਘ)- ਪੰਜਾਬ ਦੇ ਸਾਬਕਾ ਮੰਤਰੀ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਨੇ ਕੋਰੋਨਾ ਦੀ ਘਾਤਕ ਬਿਮਾਰੀ ਦੌਰਾਨ ਕੇਰਲ ਸਰਕਾਰ ਵਲੋਂ ਲਏ ਗਏ ਫ਼ੈਸਲੇ ਪ੍ਰਤੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਹੋਰ ਸੂਬਿਆਂ ਨੂੰ ਵੀ ਲਾਕਡਾਊਨ ਜਾਰੀ ਰਹਿਣ ...
ਪੱਟੀ, 11 ਮਈ (ਬੋਨੀ ਕਾਲੇਕੇ, ਖਹਿਰਾ)- ਸਿੱਖਿਆ ਵਿਭਾਗ ਵਲੋਂ ਕੀਤੀਆਂ ਗਈਆਂ ਬਦਲੀਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਭਰਾ ਵਿਖੇ ਬਤੌਰ ਪਿ੍ੰਸੀਪਲ ਤਾਇਨਾਤ ਮੇਜਰ ਦਲੀਪ ਕੁਮਾਰ ਦੀ ਬਦਲੀ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਟੀ ਵਿਖੇ ਹੋਣ ...
ਖੇਮਕਰਨ, 11 ਮਈ (ਰਾਕੇਸ਼ ਬਿੱਲਾ)-ਪੰਜਾਬ ਬਾਰਡਰ ਕਿਸਾਨ ਯੂਨੀਅਨ ਵਲੋਂ ਸਰਹੱਦੀ ਪਿੰਡ ਕਾਲੀਆਂ ਸਕੱਤਰਾ ਦੇ ਸਹਿਯੋਗ ਸਦਕਾ ਚਲ ਰਹੇ ਦਿੱਲੀ ਧਰਨੇ ਵਿਚ ਪਿੰਡ ਕਾਲੀਆਂ ਸਕੱਤਰਾਂ ਤੋਂ ਕਿਸਾਨਾਂ ਦਾ 18ਵਾਂ ਜਥਾ ਰਵਾਨਾ ਕਰਦੇ ਹੋਏ ਪੰਜਾਬ ਬਾਰਡਰ ਕਿਸਾਨ ਯੂਨੀਅਨ ਦੇ ...
ਪੱਟੀ, 11 ਮਈ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)- ਪਿ੍ਆ ਸੂਦ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨਿਰਦੇਸ਼ਾਂ ਅਨੁਸਾਰ ਗੁਰਬੀਰ ਸਿੰਘ ਸਿਵਲ ਜੱਜ (ਸੀਨੀਅਰ ਡਵੀਜ਼ਨ), ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ...
ਝਬਾਲ, 11 ਮਈ (ਸਰਬਜੀਤ ਸਿੰਘ)-ਚੀਫ਼ ਖ਼ਾਲਸਾ ਦੀਵਾਨ ਦੀ ਯੋਗ ਅਗਵਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਸੀ:ਸੈਕੰ. ਪਬਲਿਕ ਸਕੂਲ ਝਬਾਲ ਵਿਖੇ ਸਕੂਲ ਦੇ ਪਿ੍ੰਸੀਪਲ ਉਰਮਿੰਦਰ ਕੌਰ ਦੀ ਯੋਗ ਅਗਵਾਈ ਹੇਠ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਰਲ ਕੇ ...
ਹਰੀਕੇ ਪੱਤਣ, 11 ਮਈ (ਸੰਜੀਵ ਕੁੰਦਰਾ)-ਕੋਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਨੂੰ ਦੇਖਦਿਆਂ ਅੱਜ ਥਾਣਾ ਹਰੀਕੇ ਦੇ ਐੱਸ.ਐਚ.ਓ. ਪਰਵਿੰਦਰ ਸਿੰਘ ਨਾਗੋਕੇ ਨੇ ਹਰੀਕੇ ਬਜ਼ਾਰ ਵਿਚ ਲੋਕਾਂ ਨੂੰ ਮਾਸਕ ਵੰਡੇ | ਇਸ ਮੌਕੇ ਜਿਹੜਾ ਵੀ ਵਿਅਕਤੀ ਬਾਜ਼ਾਰ ਵਿਚ ਬਿਨਾਂ ਮਾਸਕ ...
ਖਡੂਰ ਸਾਹਿਬ, 11 ਮਈ (ਰਸ਼ਪਾਲ ਸਿੰਘ ਕੁਲਾਰ)-ਬੀਤੇ ਦਿਨੀਂ ਪਰਮਜੀਤ ਸਿੰਘ ਮੱਲ੍ਹਾ ਦੀ ਇਕ ਸੜਕ ਦੁਰਘਟਨਾ ਵਿਚ ਦੀ ਮੌਤ ਹੋ ਗਈ ਸੀ, ਉਨ੍ਹਾਂ ਦੀ ਮੌਤ ਦਾ ਅਫਸੋਸ ਕਰਨ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਉਨ੍ਹਾਂ ਦੇ ਗ੍ਰਹਿ ...
ਤਰਨ ਤਾਰਨ, 11 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਦਕਿ ਇਕ ਵਿਅਕਤੀ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ | ਇਸ ਸਬੰਧੀ ਪੁਲਿਸ ਵਲੋਂ ਵੱਖ-ਵੱਖ ...
ਭਿੱਖੀਵਿੰਡ, 11 ਮਈ (ਬੌਬੀ)- ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਚੂੰਘ (ਤਰਨ ਤਾਰਨ) ਵਿਖੇ ਡੈਕਲਾਮੇਸ਼ਨ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ ਦਾ ਕੇਂਦਰ ਬਿੰਦੂ ਗੁਰੂ ਜੀ ਦਾ ...
ਗੋਇੰਦਵਾਲ ਸਾਹਿਬ, 11 ਮਈ (ਸਕੱਤਰ ਸਿੰਘ ਅਟਵਾਲ)- ਆਮ ਆਦਮੀ ਪਾਰਟੀ ਦੇ ਸਟੇਟ ਜੁਆਇੰਟ ਸਕੱਤਰ ਸੇਵਕਪਾਲ ਸਿੰਘ ਝੰਡੇਰ ਮਹਾਪੁਰਖਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਫੈਲੀ ਭਿਆਨਕ ਮਹਾਂਮਾਰੀ ਦੌਰਾਨ ਦਿੱਲੀ ਦੀ ਕੇਜਰੀਵਾਲ ...
ਮੀਆਂਵਿੰਡ, 11 ਮਈ (ਗੁਰਪ੍ਰਤਾਪ ਸਿੰਘ ਸੰਧੂ)- ਐੱਸ.ਐੱਸ.ਪੀ. ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਵੈਰੋਵਾਲ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਤੇੜਾ ਵਲੋਂ ਥਾਣੇ ਅਧੀਨ ਆਉਂਦੇ ਪਿੰਡਾਂ ਦੇ ਅੱਡਿਆਂ 'ਤੇ ਪੁਲਿਸ ਪਾਰਟੀ ਸਮੇਤ ਗਸ਼ਤ ਕੀਤੀ | ਇਸ ਮੌਕੇ ...
ਤਰਨ ਤਾਰਨ, 11 ਮਈ (ਹਰਿੰਦਰ ਸਿੰਘ)- ਅੰਗਹੀਣ ਤੇ ਬਲਾਈਾਡ ਯੂਨੀਅਨ ਪੰਜਾਬ ਦੀ ਇਕਾਈ ਤਰਨ ਤਾਰਨ ਵਲੋਂ ਲਗਪਗ 90 ਪਿੰਡਾਂ ਅਤੇ ਸ਼ਹਿਰਾਂ ਦੇ ਅੰਗਹੀਣ ਵਿਅਕਤੀਆਂ ਦੇ ਅੰਨਤੋਦਿਆ ਅੰਨ ਯੋਜਨਾ ਤਹਿਤ ਫ਼ਾਰਮ ਭਰਕੇ ਜ਼ਿਲ੍ਹਾ ਕੰਟਰੋਲਰ ਫੂਡ ਸਪਲਾਈ ਅਫ਼ਸਰ ਸੁਖਜਿੰਦਰ ਸਿੰਘ ...
ਗੋਇੰਦਵਾਲ ਸਾਹਿਬ, 11 ਮਈ (ਸਕੱਤਰ ਸਿੰਘ ਅਟਵਾਲ)- ਕੋਰੋਨਾ ਮਹਾਂਮਾਰੀ ਕਾਰਨ ਸਮੁੱਚੇ ਭਾਰਤ 'ਚ ਲਾਕਡਾਊਨ ਕੀਤੇ ਜਾਣ ਕਾਰਣ ਜਿੱਥੇ ਭਾਰਤ ਵਾਸੀਆਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਸਾਰੀਆਂ ਵਿਦਿਅਕ ਸੰਸਥਾਵਾਂ ਜਿਨ੍ਹਾਂ ਵਿਚ ਕਾਲਜ, ...
ਤਰਨ ਤਾਰਨ, 11 ਮਈ (ਹਰਿੰਦਰ ਸਿੰਘ)-ਕਿਰਤੀ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਦਹਾਕਿਆਂ ਬੱਧੀ ਸੰਘਰਸ਼ ਕਰਕੇ ਮਜ਼ਦੂਰਾਂ ਨੂੰ ਜਥੇਬੰਦ ਕਰਕੇ ਕਿਰਤੀਆਂ ਨੇ ਆਪਣੇ ਹੱਕ ਸੁਰੱਖਿਅਤ ਰੱਖਣ ਲਈ ਸਰਕਾਰਾਂ ਨੂੰ ਮਜ਼ਬੂਰ ਕੀਤਾ ਤੇ ਕਿਰਤੀ ਮਜ਼ਦੂਰਾਂ ਨੇ ਹੱਕ ਪ੍ਰਾਪਤ ਕੀਤੇ ...
ਫਤਿਆਬਾਦ, 11 ਮਈ (ਹਰਵਿੰਦਰ ਸਿੰਘ ਧੂੰਦਾ)- ਸਿਆਣਿਆਂ ਦਾ ਕਥਨ ਹੈ ਕਿ ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ, ਜੋ ਕਿ ਪੰਜ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਸਭ ਤੋਂ ਅਹਿਮ ਪੱਛਮੀ ਬੰਗਾਲ ਦੀ ਵਿਧਾਨ ਸਭਾ ਸੀ, ਜਿਸ ਵਿਚ ਹਰ ਹਰਬਾ ਵਰਤਣ ਦੇ ਬਾਵਜੂਦ ਦੇਸ਼ ਦੇ ਗ੍ਰਹਿ ...
ਫਤਿਆਬਾਦ, 11 ਮਈ ( ਹਰਵਿੰਦਰ ਸਿੰਘ ਧੂੰਦਾ)¸ਪਿੰਡ ਧੂੰਦਾ ਦੇ ਲੰਮਾ ਸਮਾਂ ਸਰਪੰਚ ਰਹੇ ਸ਼ੰਗਾਰਾ ਸਿੰਘ ਦੇ ਵੱਡੇ ਸਪੁੱਤਰ ਜਥੇਦਾਰ ਮਹਿੰਦਰ ਸਿੰਘ ਧੂੰਦਾ ਦਾ ਸੰਖੇਪ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਜਾਣ 'ਤੇ ਉਨ੍ਹਾਂ ਦਾ ਪਿੰਡ ਧੂੰਦਾ ਦੇ ਸ਼ਮਸ਼ਾਨਘਾਟ ਵਿਖੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX