ਮਲੇਰਕੋਟਲਾ, 11 ਮਈ (ਕੁਠਾਲਾ, ਹਨੀਫ਼ ਥਿੰਦ) - ਈਦ ਉਲ ਫਿਤਰ ਸਮੇਂ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਅੱਜ ਐਸ.ਡੀ.ਐਮ. ਦਫਤਰ ਮਲੇਰਕੋਟਲਾ ਵਿਖੇ ਸ੍ਰੀਮਤੀ ਸਿਮਰਪ੍ਰੀਤ ਕੌਰ, ਪੀ.ਸੀ.ਐਸ. ਐਸ.ਡੀ.ਐਮ. ਮਲੇਰਕੋਟਲਾ ਦੀ ਪ੍ਰਧਾਨਗੀ ਹੇਠ ਹੋਈ ਅਧਿਕਾਰੀਆਂ ਤੇ ਮੁਸਲਿਮ ਆਗੂਆਂ ਦੀ ਮੀਟਿੰਗ ਵਿਚ ਆਪਸੀ ਸਹਿਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਐਤਕੀਂ ਵੀ ਈਦ ਉਲ ਫਿਤਰ ਦੇ ਪਵਿੱਤਰ ਦਿਨ ਸ਼ਹਿਰ ਦੀਆਂ ਈਦਗਾਹਾਂ ਨੂੰ ਬੰਦ ਰੱਖਿਆ ਜਾਵੇਗਾ ਅਤੇ ਲੋਕ ਆਪਣੇ ਆਪਣੇ ਘਰਾਂ ਵਿਚ ਰਹਿ ਕੇ ਹੀ ਈਦ ਦੀ ਨਮਾਜ਼ ਅਦਾ ਕਰਨਗੇ | ਮੀਟਿੰਗ ਸਬੰਧੀ ਜਾਰੀ ਵੇਰਵਿਆਂ ਮੁਤਾਬਿਕ ਅੱਜ ਦੀ ਮੀਟਿੰਗ ਵਿਚ ਬਾਦਲ ਦੀਨ ਤਹਿਸੀਲਦਾਰ, ਐਸ.ਐੱਚ.ਓ. ਸਿਟੀ-1 ਨਰਿੰਦਰ ਸਿੰਘ , ਐਸ.ਐੱਚ.ਓ. ਸਿਟੀ -2 ਜਸਵੀਰ ਸਿੰਘ, ਮੁਫ਼ਤੀ ਇਰਤਕਾ ਉਲ ਹਸਨ ਕਾਂਧਲਵੀ, ਮੁਹੰਮਦ ਸਲੀਮ ਪ੍ਰਧਾਨ ਈਦਗਾਹ ਕਮੇਟੀ, ਮੁਹੰਮਦ ਇਰਸ਼ਾਦ ਪ੍ਰਧਾਨ ਜਮਾਤ ਏ ਇਸਲਾਮੀ ਹਿੰਦ, ਮੁਹੰਮਦ ਅਖ਼ਤਰ ਨੁਮਾਇੰਦਾ ਤਬਲੀਗ਼ੀ ਜਮਾਤ ਤੋਂ ਇਲਾਵਾ ਮੁਹੰਮਦ ਤਾਰਿਕ, ਪੀ.ਏ. ਟੂ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਐਸ.ਡੀ.ਐਮ. ਮਲੇਰਕੋਟਲਾ ਨੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਲਗਾਈਆਂ ਨਵੀਆਂ ਪਾਬੰਦੀਆਂ ਦੀ ਚਰਚਾ ਕਰਦਿਆਂ ਦੱਸਿਆ ਕਿ ਇਨ੍ਹਾਂ ਪਾਬੰਦੀਆਂ ਅਨੁਸਾਰ ਹਰ ਤਰ੍ਹਾਂ ਦੇ ਸਿਆਸੀ ਤੇ ਧਾਰਮਿਕ ਇਕੱਠਾਂ ਉੱਪਰ ਮੁਕੰਮਲ ਪਾਬੰਦੀ ਹੈ | ਐਸ.ਡੀ.ਐਮ. ਸ੍ਰੀਮਤੀ ਸਿਮਰਪ੍ਰੀਤ ਕੋਰ ਨੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਈਦ ਉਲ ਫਿਤਰ ਦੀ ਮੁਬਾਰਕਬਾਦ ਦਿੰਦਿਆਂ ਅਪੀਲ ਕੀਤੀ ਕਿ ਸਰਕਾਰੀ ਹਦਾਇਤਾਂ ਦੀ ਪਾਲਣਾ ਹਿਤ ਈਦ ਉਲ ਫਿਤਰ ਮੌਕੇ ਲੋਕ ਆਪਣੇ ਆਪਣੇ ਘਰਾਂ ਵਿਚ ਰਹਿ ਕੇ ਹੀ ਨਮਾਜ਼ ਅਦਾ ਕਰਨ ਅਤੇ ਈਦਗਾਹਾਂ ਵਿਚ ਨਾ ਜਾਣ | ਧਾਰਮਿਕ ਜਥੇਬੰਦੀਆਂ ਦੇ ਮੁਖੀਆਂ ਨੇ ਐਸ.ਡੀ.ਐਮ. ਨੂੰ ਭਰੋਸਾ ਦਿੱਤਾ ਕਿ ਈਦ ਵਾਲੇ ਦਿਨ ਸ਼ਹਿਰ ਦੀਆਂ ਈਦਗਾਹਾਂ ਨੂੰ ਬੰਦ ਰੱਖਿਆ ਜਾਵੇਗਾ ਅਤੇ ਲੋਕ ਆਪਣੇ ਆਪਣੇ ਘਰਾਂ ਵਿਚ ਰਹਿ ਕੇ ਹੀ ਨਮਾਜ਼ ਅਦਾ ਕਰਨਗੇ | ਐਸ.ਡੀ.ਐਮ. ਸ੍ਰੀਮਤੀ ਸਿਮਰਪ੍ਰੀਤ ਕੌਰ ਨੇ ਸਮੂਹ ਮੋਲਵੀ ਸਾਹਿਬਾਨ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਪਾਉਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਹੱਥਾਂ ਨੂੰ ਵਾਰ ਵਾਰ ਧੋਣ ਅਤੇ ਕਿਸੇ ਵੀ ਥਾਂ ਉੱਪਰ 10 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਨਾ ਹੋਣ ਸਬੰਧੀ ਸਰਕਾਰੀ ਹਿਦਾਇਤਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰਨ | ਮੀਟਿੰਗ ਵਿਚ ਹਾਜ਼ਰ ਮੁਫ਼ਤੀ ਏ ਪੰਜਾਬ ਮੌਲਾਨਾ ਇਰਤਕਾ ਉਲ ਹਸਨ ਕਾਂਧਲਵੀ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਅਤੇ ਮੌਲਵੀ ਸਹਿਬਾਨ ਨੂੰ ਅਪੀਲ ਕੀਤੀ ਕਿ ਇਸ ਸਾਲ ਈਦ ਦੀ ਨਮਾਜ਼ ਆਪਣੇ ਆਪਣੇ ਘਰਾਂ ਵਿਚ ਹੀ ਪੜ੍ਹੀ ਜਾਵੇ ਅਤੇ ਆਮ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਸਬੰਧੀ ਜਾਗਰੂਕ ਕੀਤਾ ਜਾਵੇ | ਇਸ ਮੌਕੇ ਮੁਹੰਮਦ ਸਲੀਮ ਪ੍ਰਧਾਨ ਈਦਗਾਹ ਕਮੇਟੀ ਨੇ ਦੱਸਿਆ ਕਿ ਇਸ ਵਾਰ ਈਦ ਆਪਣੇ ਆਪਣੇ ਘਰਾਂ ਵਿਚ ਮਨਾਉਣ ਸਬੰਧੀ ਉਨ੍ਹਾਂ ਨੇ ਵੱਡੀ ਈਦਗਾਹ ਦੇ ਬਾਹਰ ਵੱਡੇ-ਵੱਡੇ ਪੋਸਟਰ ਚਿਪਕਾ ਦਿੱਤੇ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ |
ਮੰਡਵੀ, 11 ਮਈ (ਪ੍ਰਵੀਨ ਮਦਾਨ)- 2021 ਸਰਕਾਰ ਜਿੱਥੇ ਵਿਕਾਸ ਕਰਨ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਦੀ ਨਹੀ ਥੱਕਦੀ ਉੱਥੇ ਹੀ ਮੰਡਵੀ ਵਿਚ ਬਣਾਏ 20 ਬੈੱਡ ਵਾਲਾ ਰੂਰਲ ਹਸਪਤਾਲ ਮੰਡਵੀ ਵਿਚ ਸਟਾਫ਼ ਦੀ ਕਮੀ ਬਿਲਡਿੰਗ ਦੀ ਖਸਤਾ ਹਾਲਤ ਕਾਰਨ ਖ਼ੁਦ ਬਿਮਾਰ ਹੈ ਜਿਸ ਕਾਰਨ ਲੋਕ ...
ਧਰਮਗੜ੍ਹ, 11 ਮਈ (ਗੁਰਜੀਤ ਸਿੰਘ ਚਹਿਲ) - ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਪਿੰਡ ਫਤਹਿਗੜ੍ਹ ਗੰਢੂਆਂ ਵਿਖੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਘੱਟ ਰੇਟ 'ਤੇ ਸਾਂਝੇ ਤੌਰ 'ਤੇ ਕਰਵਾਉਣ ਤੋਂ ਇਲਾਵਾ ਇਹ ਬੋਲੀ ਪੇਂਡੂ ਦਲਿਤ ਬੇਜ਼ਮੀਨਿਆਂ ਦੀ ...
ਸੰਗਰੂਰ, 11 ਮਈ (ਅਮਨਦੀਪ ਸਿੰਘ ਬਿੱਟਾ) - ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਕੋਵਿਡ ਵੈਕਸੀਨੇਸ਼ਨ ਕੇਂਦਰ ਹੁਣ ਸਿਵਲ ਹਸਪਤਾਲ ਦੀ ਬਜਾਇ ਪੁਲਿਸ ਲਾਇਨ ਸੰਗਰੂਰ ਦੇ ਹਸਪਤਾਲ ਵਿਚ ਤਬਦੀਲ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪ੍ਰਮੁੱਖ ਸਕੱਤਰ ਸਿਹਤ ਅਤੇ ...
ਮਲੇਰਕੋਟਲਾ, 11 ਮਈ (ਕੁਠਾਲਾ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਮੁਸਲਿਮ ਭਾਈਚਾਰੇ ਦੀ ਗਠਿਤ ਕੀਤੀ ਗਈ ਪੰਜਾਬ ਪੱਧਰੀ ਸਲਾਹਕਾਰ ਕਮੇਟੀ ਦੇ ਨਵੇਂ ਨਿਯੁਕੱਤ ਕੀਤੇ ਕੋਆਰਡੀਨੇਟਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ...
ਸੰਗਰੂਰ, 11 ਮਈ (ਚੌਧਰੀ ਨੰਦ ਲਾਲ ਗਾਂਧੀ)- ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਮਹਾਂਮਾਰੀ ਨੰੂ ਮੋੜਾ ਪੈਣਾ ਸ਼ੁਰੂ ਹੋ ਗਿਆ ਹੈ | ਅੱਜ 156 ਨਵੇਂ ਕੇਸ ਆਏ ਜਦਕਿ ਪੁਰਾਣਿਆਂ ਵਿਚੋਂ 216 ਤੰਦਰੁਸਤ ਹੋ ਕੇ ਘਰਾਂ ਨੰੂ ਪਰਤ ਗਏ | ਸਰਕਾਰ ਬੁਲਾਰੇ ਅਨੁਸਾਰ ਹੁਣ ਜ਼ਿਲ੍ਹੇ ਵਿਚ ...
ਸ਼ੇਰਪੁਰ, 11 ਮਈ (ਦਰਸਨ ਸਿੰਘ ਖੇੜੀ) - ਸ਼ੋ੍ਰਮਣੀ ਅਕਾਲੀ ਦਲ ਵਲੋਂ ਬਹੁਤ ਹੀ ਵਿਉਂਤਬੰਦੀ ਨਾਲ ਪਾਰਟੀ ਦੀ ਦਿੱਖ ਨਿਖਾਰਨ ਅਤੇ ਜਥੇਬੰਦਕ ਮਜ਼ਬੂਤੀ ਲਈ ਅਹਿਮ ਜ਼ਿੰਮੇਵਾਰੀਆਂ ਕਾਬਿਲ ਆਗੂਆਂ ਨੂੰ ਸੌਂਪੀਆਂ ਜਾ ਰਹੀਆਂ ਹਨ | ਇਸ ਕੜੀ ਵਜੋਂ ਹੀ ਜ਼ਿਲ੍ਹਾ ਅਕਾਲੀ ਜਥਾ ...
ਲੌਂਗੋਵਾਲ, 11 ਮਈ (ਵਿਨੋਦ, ਖੰਨਾ) - ਪਿੰਡ ਤਕੀਪੁਰ ਵਿਖੇ ਕੋਰੋਨਾ ਕਾਰਨ ਇਕੋ ਪਰਿਵਾਰ ਵਿਚ ਹੋਈਆਂ 4 ਮੌਤਾਂ ਤੋਂ ਬਾਅਦ ਅੱਜ ਤੀਜੇ ਦਿਨ ਵੀ ਸਿਹਤ ਵਿਭਾਗ ਵਲੋਂ ਕੋਰੋਨਾ ਪ੍ਰੀਖਣ ਕੀਤੇ ਗਏ | ਰਾਹਤ ਦੀ ਖ਼ਬਰ ਇਹ ਹੈ ਕਿ ਅੱਜ ਲਏ ਗਏ 83 ਨਮੂਨਿਆਂ 'ਚੋਂ ਸਾਰੇ ਦੇ ਸਾਰੇ ...
ਜਖੇਪਲ, 11 ਮਈ (ਮੇਜਰ ਸਿੰਘ ਸਿੱਧੂ) - ਚੱਲ ਰਹੇ ਇਸ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਸਰਕਾਰ ਨੂੰ ਸਿਹਤ ਸਹੂਲਤਾਂ ਵੱਲ ਧਿਆਨ ਦੇਣ ਦੀ ਲੋੜ ਹੈ | ਪੰਚਾਇਤ ਸਰਪ੍ਰਸਤ ਅਤੇ ਸੁਸਾਇਟੀ ਪ੍ਰਧਾਨ ਹਰਭਜਨ ਸਿੰਘ ਸਿੱਧੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਿੰਨੀ ਪੀ.ਐਚ.ਸੀ. ...
ਬਰਨਾਲਾ, 11 ਮਈ (ਧਰਮਪਾਲ ਸਿੰਘ)-ਲੋਕਾਂ ਦੀਆਂ ਹੱਕੀ ਮੰਗਾਂ ਮੰਨਵਾਉਣ ਲਈ ਸੰਘਰਸ਼ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਕਾਮਰੇਡ ਭਾਨ ਸਿੰਘ ਸੰਘੇੜਾ ਦਾ ਸੰਖੇਪ ਬਿਮਾਰੀ ਕਾਰਨ ਅੱਜ ਦੇਹਾਂਤ ਹੋ ਗਿਆ | ਜਿਸ ਦੀ ...
ਲੌਂਗੋਵਾਲ, 11 ਮਈ (ਵਿਨੋਦ) - ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਸੂਬਾਈ ਆਗੂਆਂ ਸ਼ੇਰ ਸਿੰਘ ਖੰਨਾ, ਜਗਰੂਪ ਸਿੰਘ ਲਹਿਰਾ, ਵਰਿੰਦਰ ਸਿੰਘ ਮੋਮੀ, ਰੇਸ਼ਮ ਸਿੰਘ ਗਿੱਲ, ਗੁਰਵਿੰਦਰ ਸਿੰਘ ਪੰਨੂੰ, ਬਲਿਹਾਰ ਸਿੰਘ ਕਟਾਰੀਆ, ਵਰਿੰਦਰ ਸਿੰਘ ਬੀਬੀਵਾਲਾ, ਸੇਵਕ ਸਿੰਘ ...
ਲਹਿਰਾਗਾਗਾ, ਮੂਣਕ, 11 ਮਈ (ਪ੍ਰਵੀਨ ਖੋਖਰ, ਭਾਰਦਵਾਜ, ਸਿੰਗਲਾ) - ਵਿਧਾਨ ਸਭਾ ਹਲਕਾ ਲਹਿਰਾ ਦੇ ਸਾਬਕਾ ਵਿਧਾਇਕ ਅਤੇ ਜਸਮੇਰ ਸਿੰਘ ਜੇਜੀ ਕਾਲਜ ਗੁਰਨੇ ਦੇ ਚੇਅਰਮੈਨ ਸ੍ਰ. ਇੰਦਰਜੀਤ ਸਿੰਘ ਜੇਜੀ, ਉਨ੍ਹਾਂ ਦੀ ਧਰਮ-ਪਤਨੀ ਸ਼ਵਿੰਦਰਪਾਲ ਕੌਰ ਜੇਜੀ ਅਤੇ ਪਰਿਵਾਰਕ ...
ਲਹਿਰਾਗਾਗਾ, 11 ਮਈ (ਅਸ਼ੋਕ ਗਰਗ) - ਪਿੰਡ ਗਾਗਾ ਦੀ ਸਰਪੰਚ ਰਣਜੀਤ ਕੌਰ ਦੇ ਪਤੀ ਰਾਜਿੰਦਰ ਸਿੰਘ ਨੇ ਪਿੰਡ ਦੇ ਦੋ ਸਕੇ ਬਜ਼ੁਰਗ ਭਰਾ ਨਿਰੰਜਣ ਸਿੰਘ ਅਤੇ ਅਜੈਬ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਗਾਗਾ ਦੀ ਮੌਤ ਹੋ ਜਾਣ ਦੇ ਸਬੰਧ ਵਿਚ ਦੱਸਿਆ ਹੈ ਕਿ ਦੋਵੇਂ ਬਜ਼ੁਰਗ ਅਤਿ ...
ਲਹਿਰਾਗਾਗਾ, 11 ਮਈ (ਅਸ਼ੋਕ ਗਰਗ) - ਸਥਾਨਕ ਸੀਬਾ ਸਕੂਲ ਦੇ ਲਾਕਡਾਊਨ ਸਮੇਂ ਕੱਢੇ ਗਏ ਮੈਗਜ਼ੀਨ ਸੀਬਾ ਟਾਇਮਜ਼-2020 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਚੇਅਰਮੈਨ ਪੋ੍ਰ. ਯੋਗਰਾਜ ਨੇ ਰਿਲੀਜ਼ ਕੀਤਾ | ਉਨ੍ਹਾਂ ਸੀਬਾ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ...
ਲਹਿਰਾਗਾਗਾ, 11 ਮਈ (ਗਰਗ, ਢੀਂਡਸਾ) - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਭਗਤ ਧੰਨਾ ਪਿੰਡ ਰਾਮਗੜ੍ਹ ਸੰਧੂਆਂ ਵਿਖੇ 12 ਰੋਜ਼ਾ ਦਸਤਾਰ ਤੇ ਗੁਰਮਤਿ ਸਿਖਲਾਈ ਕੈਂਪ ਲਗਾਇਆ ਜਿਸ ਵਿਚ 50 ਬੱਚਿਆਂ ਨੇ ਭਾਗ ਲਿਆ | ਦਸਤਾਰ ਦੀ ਸਿਖਲਾਈ ਭਾਈ ...
ਸੰਗਰੂਰ, 11 ਮਈ (ਸੁਖਵਿੰਦਰ ਸਿੰਘ ਫੁੱਲ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਕਿਹਾ ਹੈ ਕਿ ਤੇਲ ਦੀਆਂ ਕੀਮਤਾਂ ਵਿਚ ਪਿਛਲੇ 2 ਦਿਨਾਂ ਤੋਂ ਲਗਾਤਾਰ ਹੋ ਰਹੇ ਵਾਧੇ ਤੋਂ ਸਪਸ਼ਟ ਹੋ ਗਿਆ ਹੈ ਕਿ ਕਾਰਪੋਰੇਟ ਘਰਾਣੇ ਅਤੇ ਮੋਦੀ ...
ਸ਼ੇਰਪੁਰ, 11 ਮਈ (ਸੁਰਿੰਦਰ ਚਹਿਲ)- ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਸਖ਼ਤ ਪਾਬੰਦੀਆਂ ਲਾਈਆਂ ਹੋਈਆਂ ਹਨ ਪਰ ਫੇਰ ਵੀ ਕੁੱਝ ਲੋਕ ਸਰਕਾਰੀ ਹੁਕਮਾਂ ਨੂੰ ਟਿੱਚ ਸਮਝਦੇ ਹੋਏ, ਵਿਦਿਆਰਥੀਆਂ ਦੀ ਜਾਨ ਜੋਖ਼ਮ ਵਿਚ ਪਾ ਕੇ ਲੁਕਵੇਂ ਢੰਗ ਤਰੀਕਿਆਂ ...
ਅਮਰਗੜ੍ਹ, 11 ਮਈ (ਸੁਖਜਿੰਦਰ ਸਿੰਘ ਝੱਲ) - ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਸਬੰਧੀ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ, ਇਨ੍ਹਾਂ ਮੰਗਾਂ ਨੂੰ ਮੰਨੇ ਜਾਣ ਸਬੰਧੀ ਵਿਧਾਇਕ ਧੀਮਾਨ ਵਲੋਂ ਮੁੱਖ ਮੰਤਰੀ ...
ਸੁਨਾਮ ਊਧਮ ਸਿੰਘ ਵਾਲਾ, 11 ਮਈ (ਧਾਲੀਵਾਲ, ਭੁੱਲਰ) - ਕੁਲ ਹਿੰਦ ਯੂਥ ਕਾਂਗਰਸ ਕਮੇਟੀ ਦੇ ਕੌਮੀ ਸਕੱਤਰ ਅਤੇ ਕਾਂਗਰਸ ਦੀ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇਕ ਪੱਤਰ ਲਿਖ ਕੇ ਸੰਗਰੂਰ ਅਤੇ ਮਲੇਰਕੋਟਲਾ ਵਿਖੇ ਚੱਲ ਰਹੇ ...
ਲਹਿਰਾਗਾਗਾ, 11 ਮਈ (ਪ੍ਰਵੀਨ ਖੋਖਰ)- ਇੱਥੇ ਨਹਿਰ 'ਚ ਨਹਾਉਣ ਸਮੇਂ 21 ਸਾਲਾ ਮੋਟਰਸਾਈਕਲ ਮਕੈਨਿਕ ਗੁਰਮੀਤ ਸਿੰਘ ਪੁੱਤਰ ਬਾਬੂ ਸਿੰਘ ਦੀ ਮੌਤ ਦੀ ਪੁਸ਼ਟੀ ਹੋਈ ਹੈ | ਪਰਿਵਾਰ ਲਗਾਤਾਰ ਨਹਿਰ ਕਿਨਾਰੇ ਉਸਦੀ ਭਾਲ ਕਰ ਰਿਹਾ ਸੀ ਜੋ ਕਿ ਕਾਹਨਗੜ੍ਹ ਬਰੇਟਾ ਕੋਲ ਨਹਿਰ 'ਚੋਂ ...
ਸੰਗਰੂਰ, 11 ਮਈ (ਧੀਰਜ ਪਸ਼ੌਰੀਆ)- ਰੈਗੂਲਰ ਕੀਤੇ ਜਾਣ ਦੀ ਮੰਗ ਨੂੰ ਲੈ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰ ਰਹੇ ਮੁਲਾਜਮਾਂ ਜੋ ਹੜਤਾਲ ਉੱਤੇ ਚੱਲ ਰਹੇ ਹਨ ਨੂੰ ਸੂਬਾ ਸਰਕਾਰ ਵਲੋਂ ਕੀਤੇ ਮੁਅੱਤਲੀ ਦੇ ਹੁਕਮਾਂ ਦੀ ਆਮ ਆਦਮੀ ...
ਛਾਜਲੀ, 11 ਮਈ (ਕੁਲਵਿੰਦਰ ਸਿੰਘ ਰਿੰਕਾ)- ਅੱਜ ਪਿੰਡ ਛਾਜਲੀ ਸ਼ਮਸ਼ਾਨ ਘਾਟ ਵਿਚ ਸਥਿਤੀ ਭਾਵੁਕ ਅਤੇ ਤਣਾਅਪੂਰਨ ਬਣ ਗਈ | ਜਦੋਂ ਕੋਰੋਨਾ ਨਾਲ ਮਰੇ ਪਰੇਮ ਸਿੰਘ ਲਾਲੀ ਪੁੱਤਰ ਸਵ: ਬਲਜੀਤ ਸਿੰਘ (ਲੀਲਾ) ਦੀ ਲਾਸ ਐਂਬੂਲੈਂਸ ਰਾਹੀਂ ਸ਼ਮਸ਼ਾਨ ਘਾਟ ਵਿਚ ਪੁੱਜੀ | ਕੁੱਝ ...
ਮਸਤੂਆਣਾ ਸਾਹਿਬ, 11 ਮਈ (ਦਮਦਮੀ) - ਕੋਰੋਨਾ ਦੀ ਮਹਾਂਮਾਰੀ ਫੈਲਣ ਕਾਰਨ ਆਮ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ | ਇਸ ਦੇ ਚੱਲਦਿਆਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਵਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ...
ਛਾਜਲੀ, 11 ਮਈ (ਕੁਲਵਿੰਦਰ ਸਿੰਘ ਰਿੰਕਾ) - ਪਿੰਡ ਛਾਜਲੀ ਦੀ ਮੇਨ ਰੋਡ ਦੁਬਾਰਾ ਬਣਾਉਣ ਦੀ ਮੰਗ ਪਿੰਡ ਦੇ ਆਮ ਲੋਕਾਂ ਅਤੇ ਦੁਕਾਨਦਾਰਾਂ ਨੇ ਜੋਰ ਨਾਲ ਉਠਾਈ ਹੈ | ਇਸ ਮੌਕੇ ਮਾਰਕੀਟ ਪ੍ਰਧਾਨ ਮੰਗਲ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਨੇ ...
ਲੌਂਗੋਵਾਲ, 11 ਮਈ (ਵਿਨੋਦ, ਖੰਨਾ) - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਡਿਪੂ ਹੋਲਡਰ ਫੈਡਰੇਸ਼ਨ ਨੇ ਰਾਸ਼ਨ ਦੀ ਵੰਡ ਮੌਕੇ ਸੁਰੱਖਿਆ ਮਾਪਦੰਡਾਂ ਨੂੰ ਸਖ਼ਤੀ ਨਾਲ ਲਾਗੂ ਕੀਤੇ ਜਾਣ ਅਤੇ ਡਿਪੂ ਹੋਲਡਰਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਲਾਗੂ ਕੀਤੇ ਜਾਣ ਦੀ ...
ਮਸਤੂਆਣਾ ਸਾਹਿਬ, 11 ਮਈ (ਦਮਦਮੀ) - ਅਕਾਲ ਕਾਲਜ ਕੌਂਸਲ ਦੇ ਪ੍ਰਬੰਧ ਅਧੀਨ ਮਸਤੂਆਣਾ ਸਾਹਿਬ ਵਿਖੇ ਚੱਲਣ ਵਾਲੇ ਕੋਵਿਡ ਕੇਅਰ ਸੈਂਟਰ ਲਈ ਵਿਸ਼ਵ ਪ੍ਰਸਿੱਧ ਸੰਸਥਾ ਖ਼ਾਲਸਾ ਏਡ ਵੱਲੋਂ 10 ਆਕਸੀਜਨ ਕੰਨਸਟ੍ਰੇਟਰ ਭੇਜੇ ਗਏ ਹਨ | ਕੋਵਿਡ ਕਾਰਨ ਵਿਗੜ ਰਹੇ ਹਾਲਾਤਾਂ ਦੇ ...
ਸੰਗਰੂਰ, 11 ਮਈ (ਅਮਨਦੀਪ ਸਿੰਘ ਬਿੱਟਾ) - ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣ ਚੁੱਕੇ ਜ਼ਿਲ੍ਹਾ ਸੰਗਰੂਰ ਵਿਚ ਕਿਸਾਨਾਂ ਵਲੋਂ ਅੱਜ ਵੀ ਪ੍ਰਭਾਵਸ਼ਾਲੀ ਧਰਨਿਆਂ ਰਾਹੀਂ ਕੇਂਦਰ ਖ਼ਿਲਾਫ਼ ਭੜਾਸ ਕੱਢੀ ਗਈ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 1 ਅਕਤੂਬਰ ਤੋਂ ...
ਸੁਨਾਮ ਊਧਮ ਸਿੰਘ ਵਾਲਾ, 11 ਮਈ (ਭੁੱਲਰ, ਧਾਲੀਵਾਲ)- ਸਿਹਤ ਵਿਭਾਗ 'ਚ ਠੇਕੇ 'ਤੇ ਕੰਮ ਕਰ ਰਹੇ ਐਨ.ਐਚ.ਐਮ. ਮੁਲਾਜ਼ਮ ਪਿਛਲੇ ਦਿਨਾਂ ਤੋਂ ਆਪਣੀਆਂ ਮੰਗਾ ਨੂੰ ਲੈ ਕੇ ਹੜਤਾਲ 'ਤੇ ਚੱਲ ਰਹੇ ਸਨ | ਉਕਤ ਸਿਹਤ ਕਾਮੇ ਕੋਰੋਨਾ ਮਹਾਂਮਾਰੀ ਦੌਰਾਨ ਬਹੁਤ ਹੀ ਸ਼ਲਾਘਾਯੋਗ ਸੇਵਾਵਾਂ ...
ਭਵਾਨੀਗੜ੍ਹ, 11 ਮਈ (ਰਣਧੀਰ ਸਿੰਘ ਫੱਗੂਵਾਲਾ) - ਲੰਘੀ 24 ਅਪ੍ਰੈਲ ਨੂੰ ਸੁਨਾਮ ਨੂੰ ਜਾਂਦੀ ਸੜਕ 'ਤੇ ਕਾਰ ਵਿਚੋਂ ਮਿ੍ਤਕ ਹਾਲਤ ਵਿਚ ਮਿਲੇ ਪਿੰਡ ਨਾਗਰਾ ਦੀ ਸਰਪੰਚ ਦੇ ਨੌਜਵਾਨ ਪੁੱਤਰ ਦੇ ਸਬੰਧ ਵਿਚ ਪੁਲਿਸ ਨੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ...
ਮਸਤੂਆਣਾ ਸਾਹਿਬ, 11 ਮਈ (ਦਮਦਮੀ) - ਪੰਜਾਬ ਵਿੱਚ ਰਵਾਇਤੀ ਤਰੀਕੇ ਨਾਲ ਝੋਨੇ ਦੀ ਕਾਸ਼ਤ ਲਗਾਤਾਰ ਕਰਨ ਕਾਰਨ ਪਾਣੀ ਦਾ ਪੱਧਰ ਲਗਾਤਾਰ ਨੀਚੇ ਜਾ ਰਿਹਾ ਹੈ | ਪ੍ਰੰਤੂ ਪਿੰਡ ਭੰਮਾਬੱਦੀ ਦੇ ਅਗਾਂਹਵਧੂ ਕਿਸਾਨ ਜਗਦੀਸ ਸਿੰਘ ਪੁੱਤਰ ਸ੍ਰ. ਹਾਕਮ ਸਿੰਘ ਨੇ ਇਸ ਰਵਾਇਤ ਨੂੰ ...
ਮਲੇਰਕੋਟਲਾ, 11 ਮਈ (ਪਾਰਸ ਜੈਨ, ਹਨੀਫ਼ ਥਿੰਦ)- ਕੋਰੋਨਾ ਮਹਾਂਮਾਰੀ ਤਹਿਤ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਸਿਆਸੀ, ਸਮਾਜੀ ਤੇ ਧਾਰਮਿਕ ਸਮਾਗਮਾਂ ਦੇ ਇਕੱਠਾਂ 'ਤੇ ਲਾਈਆਂ ਪਾਬੰਦੀਆਂ ਦੇ ਮੱਦੇਨਜ਼ਰ ਮਲੇਰਕੋਟਲਾ ਦੀ ਵੱਡੀ ਈਦਗਾਹ ਪ੍ਰਬੰਧਕ ਕਮੇਟੀ ਨੇ ਸਥਾਨਕ ...
ਮਸਤੂਆਣਾ ਸਾਹਿਬ, 11 ਮਈ (ਦਮਦਮੀ) - ਬਲਾਕ ਸੰਗਰੂਰ ਦੇ ਸਰਪੰਚ ਯੂਨੀਅਨ ਦੀ ਪ੍ਰਧਾਨ ਸਰਪੰਚ ਕਿਰਨਜੀਤ ਕੌਰ ਚੱਠਾ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਪੂਰੇ ਦੇਸ਼ ਦੇ ਲੋਕਾਂ ਨੂੰ ਕੋਰੋਨਾ ਨਾਮ ਦੀ ਮਹਾਂਮਾਰੀ ਨੇ ਕਾਫੀ ਮੁਸ਼ਕਲਾਂ ਵਿਚ ਪਾ ਰੱਖਿਆ ਹੈ | ...
ਸੁਨਾਮ ਊਧਮ ਸਿੰਘ ਵਾਲਾ, 11 ਮਈ (ਰੁਪਿੰਦਰ ਸਿੰਘ ਸੱਗੂ) - ਸ਼ਹਿਰ ਦੇ 12 ਨੰਬਰ ਵਾਰਡ ਦੇ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਸ੍ਰ ਮਨਪ੍ਰੀਤ ਸਿੰਘ ਮਨੀ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਾ ਜੱਦੋ ਉਨ੍ਹਾਂ ਦੇ ਦਾਦੀ ਸਰਦਾਰਨੀ ਕਪੂਰ ਕੌਰ ਪਤਨੀ ਸਵ: ਅਵਤਾਰ ਸਿੰਘ ...
ਲੌਂਗੋਵਾਲ, 11 ਮਈ (ਵਿਨੋਦ, ਖੰਨਾ) - ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂਆਂ ਨੇ ਪਿੰਡ ਸ਼ੇਰੋਂ ਵਿਖੇ ਨਵੇਂ ਬਣਾਏ ਗਏ ਛੱਪੜ ਦੀ ਵਰਤੋਂ ਤੋਂ ਪਹਿਲਾਂ ਹੀ ਟੁੱਟ ਜਾਣ ਦਾ ਗੰਭੀਰ ਨੋਟਿਸ ਲਿਆ ਹੈ ਇਸ ਦੀ ਉਸਾਰੀ ਵਿਚ ਫ਼ੰਡਾਂ ਦੀ ਹੇਰਾ ਫੇਰੀ ਦੇ ਦੋਸ਼ ਲਾਉਂਦਿਆਂ ...
ਮੂਣਕ, 11 ਮਈ (ਭਾਰਦਵਾਜ/ਸਿੰਗਲਾ) - ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਦੇ ਫ਼ੈਸਲੇ ਅਨੁਸਾਰ ਪਟਵਾਰੀ ਅਤੇ ਕਾਨੂੰਗੋ ਆਪਣੀਆਂ ਹੱਕੀ ਮੰਗਾ ਨਾਂ ਮੰਨਣ ਦੇ ਰੋਸ ਵਜੋਂ 12 ਤੇ 13 ਮਈ ਨੂੰ ਦੋ ਦਿਨ ਦੀ ਸਮੂਹਿਕ ਛੁੱਟੀ 'ਤੇ ਚਲੇ ਜਾਣ ...
ਸੰਗਰੂਰ, 11 ਮਈ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਸਰਕਾਰ ਵਲੋਂ ਚੋਣ ਕੰਪੈਨ ਦੌਰਾਨ ਮੁਲਾਜ਼ਮ ਨੂੰ ਜੋ ਵਾਅਦਾ ਕੀਤਾ ਸੀ ਉਨ੍ਹਾਂ ਵਾਅਦਿਆਂ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ | ਮੁਲਾਜ਼ਮ ਦੀ ਮੁੱਖ ਮੰਗ ਛੇਵੇਂ ਤਨਖ਼ਾਹ ਕਮਿਸ਼ਨ ਨੂੰ ਜਲਦ ਹੀ ਲਾਗੂ ਕਰਵਾਇਆ ...
ਮਾਲੇਰਕੋਟਲਾ, 11 ਮਈ (ਮੁਹੰਮਦ ਹਨੀਫ਼ ਥਿੰਦ)- ਹਿੰਦੂ-ਮੁਸਲਿਮ ਤੇ ਸਿੱਖ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਸ਼ਵ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਦੇ ਮੰਤਵ ਨਾਲ ਮਲੇਰਕੋਟਲਾ ਅਬਰੋਡ ਕੰਸਲਟੈਂਟਸ ਐਸੋਸੀਏਸ਼ਨ (ਮਾਕਾ) ਵਲੋਂ ਮੁਸਲਿਮ ...
ਲਹਿਰਾਗਾਗਾ, ਸੰਗਰੂਰ, 11 ਮਈ (ਪ੍ਰਵੀਨ ਖੋਖਰ, ਧੀਰਜ ਪਸ਼ੌਰੀਆ)- ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਵਲੋਂ 28 ਫਰਵਰੀ 2021 ਨੂੰ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਕਲਾਸ ਦੀ ਕਰਵਾਈ 31ਵੀਂ ਸਾਲਾਨਾ ਵਜ਼ੀਫ਼ਾ ਪ੍ਰੀਖਿਆ ਦਾ ਨਤੀਜਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX