ਤਾਜਾ ਖ਼ਬਰਾਂ


ਬਾਗੇਸ਼ਵਰ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ 'ਚ ਖੋਜ ਅਤੇ ਬਚਾਅ ਕਾਰਜਾਂ ਦੌਰਾਨ ਹੁਣ ਤੱਕ 60 ਲੋਕਾਂ ਨੂੰ ਬਚਾਇਆ
. . .  6 minutes ago
ਉੱਤਰਾਖੰਡ, 24 ਅਕਤੂਬਰ - ਐੱਸ.ਡੀ.ਆਰ.ਐਫ. ਨੇ ਬਾਗੇਸ਼ਵਰ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ ਖੋਜ ਅਤੇ ਬਚਾਅ ਕਾਰਜਾਂ ਦੌਰਾਨ ਹੁਣ ਤੱਕ 60 ਲੋਕਾਂ ਨੂੰ....
ਗੁਰੂ ਹਰਸਹਾਏ ਇਲਾਕੇ 'ਚ ਗੜੇਮਾਰੀ ਨਾਲ ਝੋਨਾ ਝੰਬਿਆ, ਕਿਸਾਨਾਂ ਦਾ ਭਾਰੀ ਨੁਕਸਾਨ
. . .  20 minutes ago
ਗੁਰੂ ਹਰਸਹਾਏ,24 ਅਕਤੂਬਰ ( ਹਰਚਰਨ ਸਿੰਘ ਸੰਧੂ) ਗੁਰੂ ਹਰਸਹਾਏ ਅਤੇ ਆਸ-ਪਾਸ ਇਲਾਕੇ 'ਚ ਰਾਤ ਭਰ ਤੋਂ ਹੋਈ ਭਾਰੀ ਗੜੇਮਾਰੀ ਅਤੇ ਮੀਹ ਨਾਲ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ 'ਤੇ ਭਾਰੀ ਨੁਕਸਾਨ ਹੋਇਆ ਹੈ ਕੁਦਰਤੀ ਕਰੋਪੀ ਦੀ....
ਕੇਂਦਰੀ ਰਾਜ ਮੰਤਰੀ ਤੇ ਦਿੱਲੀ ਪੁਲਿਸ ਕਮਿਸ਼ਨਰ ਨੇ 'ਅੰਮ੍ਰਿਤ ਰਨ' ਨੂੰ ਦਿਖਾਈ ਹਰੀ ਝੰਡੀ
. . .  26 minutes ago
ਨਵੀਂ ਦਿੱਲੀ, 24 ਅਕਤੂਬਰ - ਕੇਂਦਰੀ ਰਾਜ ਮੰਤਰੀ ਨਿਤਿਆਨੰਦ ਰਾਏ ਅਤੇ ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਨੈਸ਼ਨਲ ਪੁਲਿਸ ਮੈਮੋਰੀਅਲ ਦਿੱਲੀ ਵਿਖੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੀ ਅਗਵਾਈ ਹੇਠ 'ਅੰਮ੍ਰਿਤ ਰਨ' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ....
ਬਾਰਸ਼ ਨੇ ਮੰਡੀ ਲਾਧੂਕਾ ਦੀ ਅਨਾਜ ਮੰਡੀ ਦੀ ਖੋਲ੍ਹੀ ਪੋਲ
. . .  41 minutes ago
ਮੰਡੀ ਲਾਧੂਕਾ, 24 ਅਕਤੂਬਰ (ਮਨਪ੍ਰੀਤ ਸਿੰਘ ਸੈਣੀ)- ਅਨਾਜ ਮੰਡੀ ਲਾਧੂਕਾ ਵਿਚ ਕਿਸਾਨ ਝੋਨੇ ਦੀ ਫ਼ਸਲ ਵੇਚਣ ਲਈ ਆਏ ਹੋਏ ਹਨ, ਪਰ ਕੱਲ੍ਹ ਸ਼ਾਮ ਤੋ ਅਚਾਨਕ ਭਾਰੀ ਬਾਰਸ਼ ਪੈਣ ਲੱਗ ਪਈ ਜਿਸ....
ਪੰਜਾਬ 'ਚ 2 ਆਈ.ਏ.ਐੱਸ. ਤੇ 37 ਪੀ.ਸੀ.ਐੱਸ. ਅਫ਼ਸਰਾਂ ਦੇ ਤਬਾਦਲੇ
. . .  33 minutes ago
ਚੰਡੀਗੜ੍ਹ, 24 ਅਕਤੂਬਰ(ਫਗਵਾੜਾ ਤਰਨਜੀਤ ਸਿੰਘ ਕਿੰਨੜਾ) ਪੰਜਾਬ ਸਰਕਾਰ ਨੇ 2 ਆਈ.ਏ.ਐੱਸ. ਅਤੇ 37 ਪੀ.ਸੀ.ਐੱਸ. ਅਫ਼ਸਰਾਂ ਦੇ ਤਬਾਦਲੇ .....
ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਨੂੰ ਵੱਡੀ ਆਰਥਿਕ ਸੱਟ ਮਾਰੀ
. . .  about 1 hour ago
ਹੁਸ਼ਿਆਰਪੁਰ,ਮਲੌਦ 24 ਅਕਤੂਬਰ(ਨਰਿੰਦਰ ਸਿੰਘ ਬੱਡਲਾ,ਕੁਲਵਿੰਦਰ ਸਿੰਘ ਨਿਜ਼ਾਮਪੁਰ) ਬੀਤੀ ਰਾਤ ਤੋਂ ਹੁਸ਼ਿਆਰਪੁਰ ਸਮੇਤ ਆਸ-ਪਾਸ ਦੇ ਇਲਾਕਿਆਂ ਵਿਚ ਪੈ ਰਹੇ ਲਗਾਤਾਰ ਮੀਂਹ ਨੇ ਆਲੂ ਮਟਰਾਂ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ ਹੈ। ਝੋਨੇ ....
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਟੀ20 ਵਿਸ਼ਵ ਕੱਪ : ਇੰਗਲੈਂਡ ਨੇ ਵੈਸਟ ਇੰਡੀਜ਼ ਨੂੰ ਹਰਾਇਆ, ਵੈਸਟ ਇੰਡੀਜ਼ ਸਿਰਫ਼ 55 ਦੌੜਾਂ 'ਤੇ ਹੋਇਆ ਸੀ ਆਲ-ਆਊਟ
. . .  1 day ago
ਟੀ20 ਵਿਸ਼ਵ ਕੱਪ : ਇੰਗਲੈਂਡ ਨੇ ਵੈਸਟ ਇੰਡੀਜ਼ ਨੂੰ ਹਰਾਇਆ, ਵੈਸਟ ਇੰਡੀਜ਼ ਸਿਰਫ਼ 55 ਦੌੜਾਂ 'ਤੇ ਹੋਇਆ ਸੀ ਆਲ-ਆਊਟ...
ਜ਼ਿਲ੍ਹਾ ਕਲੈਕਟਰ ਵਲੋਂ ਜ਼ਿਲ੍ਹਾ ਗੁਰਦਾਸਪੁਰ 'ਚ ਗੜੇਮਾਰੀ ਨਾਲ ਪ੍ਰਭਾਵਿਤ ਫ਼ਸਲਾਂ ਦੀ ਗਿਰਦਾਵਰੀ ਦੇ ਹੁਕਮ ਜਾਰੀ
. . .  1 day ago
ਕਲਾਨੌਰ, 23 ਅਕਤੂਬਰ (ਪੁਰੇਵਾਲ) - ਅੱਜ ਬਾਅਦ ਦੁਪਹਿਰ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਖੇਤਰਾਂ ਵਿਚ ਚਲੀਆਂ ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਪ੍ਰਭਾਵਿਤ ਹੋਈਆਂ ਫ਼ਸਲਾਂ ਦੀ ਜ਼ਿਲ੍ਹਾ ਗੁਰਦਾਸਪੁਰ 'ਚ ਸਪੈਸ਼ਲ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਗਏ ਹਨ...
ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਹੋਈ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਝੋਨੇ ਦਾ ਹੋਇਆ ਭਾਰੀ ਨੁਕਸਾਨ
. . .  1 day ago
ਜਲਾਲਾਬਾਦ/ਅਜਨਾਲਾ/ਓਠੀਆਂ/ਲੱਖੋ ਕੇ ਬਹਿਰਾਮ, 23 ਅਕਤੂਬਰ (ਕਰਨ ਚੁਚਰਾ/ਗੁਰਪ੍ਰੀਤ ਸਿੰਘ ਢਿੱਲੋਂ/ਗੁਰਵਿੰਦਰ ਸਿੰਘ ਚੀਨਾ/ਰਾਜਿੰਦਰ ਸਿੰਘ ਹਾਂਡਾ) - ਦੇਰ ਸ਼ਾਮ ਪੰਜਾਬ ਦੇ ਵੱਖ-ਵੱਖ ਥਾਂਈ ਹੋਈ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਖੇਤਾਂ 'ਚ ਖੜੀ ਤੇ ਮੰਡੀਆਂ 'ਚ ਪਈ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ...
ਵਿਸ਼ਵ ਕੱਪ ਟੀ20 : ਆਸਟ੍ਰੇਲੀਆ ਨੇ ਦੱਖਣੀ ਅਫ਼ਰੀਕਾ ਨੂੰ 5 ਵਿਕਟਾਂ ਨਾਲ ਦਿੱਤੀ ਮਾਤ
. . .  1 day ago
ਵਿਸ਼ਵ ਕੱਪ ਟੀ20 : ਆਸਟ੍ਰੇਲੀਆ ਨੇ ਦੱਖਣੀ ਅਫ਼ਰੀਕਾ ਨੂੰ 5 ਵਿਕਟਾਂ ਨਾਲ ਦਿੱਤੀ ਮਾਤ...
ਸਿੰਗਾਪੁਰ ਨੇ ਭਾਰਤ ਸਮੇਤ 5 ਹੋਰ ਦੇਸ਼ਾਂ ਦੇ ਯਾਤਰੀਆਂ 'ਤੇ ਦਾਖ਼ਲੇ 'ਤੇ ਲਾਈ ਪਾਬੰਦੀ ਹਟਾਈ
. . .  1 day ago
ਸਿੰਗਾਪੁਰ, 23 ਅਕਤੂਬਰ - ਸਿੰਗਾਪੁਰ ਸਰਕਾਰ ਵਲੋਂ ਭਾਰਤ, ਬੰਗਲਾਦੇਸ਼, ਮਿਆਂਮਾਰ, ਨਿਪਾਲ, ਪਾਕਿਸਤਾਨ ਤੇ ਸ੍ਰੀਲੰਕਾ ਦੇ ਯਾਤਰੀਆਂ ਤੇ ਇਨ੍ਹਾਂ ਦੇਸ਼ਾਂ ਦੇ 14 ਦਿਨਾਂ ਯਾਤਰਾ ਦੇ ਰਿਕਾਰਡ ਵਾਲੇ ਯਾਤਰੀਆਂ ਨੂੰ ਸਿੰਗਾਪੁਰ ਵਲੋਂ ਆਪਣੇ ਇੱਥੇ ਦਾਖ਼ਲੇ ਸਣੇ ਟਰਾਂਜ਼ਿਟ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ 26 ਅਕਤੂਬਰ ਤੋਂ ਜਾਰੀ ਹੋਵੇਗਾ...
ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੀ ਕਲਸ ਯਾਤਰਾ ਟੋਲ ਪਲਾਜ਼ਾ ਨਿੱਜਰਪੁਰਾ ਵਿਖੇ ਪਹੁੰਚੀ
. . .  1 day ago
ਜੰਡਿਆਲਾ ਗੁਰੂ, 23 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ) - ਲਖੀਮਪੁਰ ਖੀਰੀ 'ਚ ਭਾਜਪਾ ਦੇ ਕੇਂਦਰੀ ਮੰਤਰੀ ਦੇ ਲੜਕੇ ਵਲੋਂ ਗੱਡੀ ਹੇਠ ਦਰੜ ਕੇ ਸ਼ਹੀਦ ਕੀਤੇ ਗਏ ਕਿਸਾਨਾਂ ਦੀ ਕਲਸ ਯਾਤਰਾ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਟੋਲ ਪਲਾਜ਼ਾ ਨਿੱਜਰਪੁਰਾ ਦੇ ਪੁੱਜਣ 'ਤੇ ਕਿਸਾਨਾਂ ਨੂੰ ਸ਼ਰਧਾ...
ਸਰਹੱਦੀ ਖੇਤਰ 'ਚ ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦੀ ਵਧਾਈ ਚਿੰਤਾ
. . .  1 day ago
ਗੱਗੋਮਹਾਲ, ਅਜਨਾਲਾ - 23 ਅਕਤੂਬਰ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਦੁਪਹਿਰ ਤੋਂ ਬਾਅਦ ਸਰਹੱਦੀ ਖੇਤਰ 'ਚ ਅਚਾਨਕ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਬਾਰਸ਼ ਹੋਣ ਨਾਲ ਅਜਨਾਲਾ ਖੇਤਰ...
ਲੌਂਗੋਵਾਲ ਵਿਚ ਡੇਂਗੂ ਕਾਰਨ ਇਕ ਹੋਰ ਮੌਤ, ਹੁਣ ਤੱਕ ਕੁੱਲ 4 ਮੌਤਾਂ
. . .  1 day ago
ਲੌਂਗੋਵਾਲ, 23 ਅਕਤੂਬਰ (ਵਿਨੋਦ, ਖੰਨਾ) ਲੌਂਗੋਵਾਲ ਦੇ ਦੁੱਲਟ ਪੱਤੀ ਇਲਾਕੇ ਵਿਚ ਡੇਂਗੂ ਕਾਰਨ ਇਕੋ ਪਰਿਵਾਰ 'ਚ ਹੋਈਆਂ 3 ਮੌਤਾਂ ਤੋਂ ਬਾਅਦ ਅੱਜ ਇਸੇ ਇਲਾਕੇ ਵਿਚ ਇਕ ਹੋਰ ਮੌਤ ਹੋ ਗਈ ਹੈ। ਇਸ ਇਲਾਕੇ ਵਿਚ ਲੰਘੇ ਹਫ਼ਤੇ ਦੌਰਾਨ ਡੇਂਗੂ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਅੱਜ ਚਾਰ ...
ਭਾਰੀ ਗੜੇਮਾਰੀ ਨਾਲ ਮੰਡੀਆਂ 'ਚ ਪਈ ਝੋਨੇ ਅਤੇ ਬਾਸਮਤੀ ਦਾ ਹੋਇਆ ਭਾਰੀ ਨੁਕਸਾਨ
. . .  1 day ago
ਗੁਰੂ ਹਰ ਸਹਾਏ , ਤਰਨ ਤਾਰਨ, 23 ਅਕਤੂਬਰ (ਹਰਚਰਨ ਸਿੰਘ ਸੰਧੂ, ਹਰਿੰਦਰ ਸਿੰਘ,ਵਿਕਾਸ ਮਰਵਾਹਾ) - ਗੁਰੂ ਹਰ ਸਹਾਏ ਅਤੇ ਆਸ - ਪਾਸ ਦੇ ਇਲਾਕੇ 'ਚ ਸ਼ਾਮ ਵੇਲੇ ਹੋਈ ਭਾਰੀ ਗੜੇਮਾਰੀ ਅਤੇ ਮੀਹ ਨਾਲ ਝੋਨੇ ਦੀ ਕਟਾਈ ਦਾ ਕੰਮ ਰੁਕ ਗਿਆ ਹੈ...
ਤੇਜ਼ ਬਰਸਾਤ ਅਤੇ ਗੜੇਮਾਰੀ ਨੇ ਝੋਨੇ ਦੀ ਫ਼ਸਲ ਦਾ ਕੀਤਾ ਵੱਡਾ ਨੁਕਸਾਨ
. . .  1 day ago
ਕਾਲਾ ਅਫਗਾਨਾ, 23 ਅਕਤੂਬਰ (ਅਵਤਾਰ ਸਿੰਘ ਰੰਧਾਵਾ) - ਅੱਜ ਸ਼ਾਮ ਦੇ ਮੌਕੇ ਹੋਈ ਤੇਜ਼ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ । ਅੱਜ ਜਿੱਥੇ ਸਵੇਰ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਸਨ ਅਤੇ ਬੀਤੀ ਸ਼ਾਮ ਚੜ੍ਹੀਆਂ ...
ਸ਼੍ਰੋਮਣੀ ਭਗਤ ਨਾਮਦੇਵ ਦੇਵ ਦਾ 751 ਜਨਮ ਦਿਹਾੜਾ ਮਨਾਉਣ ਲਈ ਨਾਂਦੇੜ ਤੋ 120 ਯਾਤਰੀਆਂ ਦਾ ਪੁੱਜਾ ਕਾਫ਼ਲਾ
. . .  1 day ago
ਰਾਜਾਸਾਂਸੀ, 23 ਅਕਤੂਬਰ ( .ਹੇਰ/ ਹਰਦੀਪ ਸਿੰਘ ਖੀਵਾ) - ਹਲਕਾ ਹਰਗੋਬਿੰਦ ਸਾਹਿਬ ਦੇ ਕਸਬਾ ਘੁਮਾਣ ਵਿਖੇ ਵੱਡੇ ਪੱਧਰ 'ਤੇ ਸ਼੍ਰੋਮਣੀ ਭਗਤ ਨਾਮਦੇਵ ਦੇਵ ਜੀ ਦੇ ਮਨਾਏ ਜਾ ਰਹੇ 751ਵੇਂ ਜਨਮ ਦੀ ਸ਼ਤਾਬਦੀ ਮੌਕੇ ਹਾਜ਼ਰੀ ਭਰਨ ਲਈ ਅੱਜ ਨਾਂਦੇੜ ਤੋ 120 ਯਾਤਰੀਆਂ ਦਾ ਜਥਾ...
ਅਟਾਰੀ ਸਰਹੱਦ 'ਤੇ ਬੈਠੇ ਪਾਕਿਸਤਾਨੀ ਨਾਗਰਿਕਾਂ ਦੀ ਭਾਰਤ ਅਤੇ ਪਾਕਿਸਤਾਨ ਦੀ ਸਰਕਾਰ ਨੂੰ ਅਪੀਲ
. . .  1 day ago
ਅਟਾਰੀ, 23 ਅਕਤੂਬਰ ( ਗੁਰਦੀਪ ਸਿੰਘ ਅਟਾਰੀ ) - 99 ਪਾਕਿਸਤਾਨੀ ਨਾਗਰਿਕਾਂ ਨੂੰ 33 ਦਿਨਾਂ ਤੋਂ ਅਟਾਰੀ ਸਰਹੱਦ 'ਤੇ ਖੁੱਲ੍ਹੇ ਅਸਮਾਨ ਥੱਲੇ ਰਾਤਾਂ ਗੁਜ਼ਾਰਨੀਆਂ ਪੈ ਰਹੀਆਂ ਹਨ। ਪਾਕਿਸਤਾਨੀ ਹਿੰਦੂ ਪਰਿਵਾਰਾਂ ਦੀ ਨੁਮਾਇੰਦਗੀ ਕਰ ਰਹੇ ਸੋਮਰਦਾਸ ਅਤੇ ਕੇਵਲਦਾਸ ਅਟਾਰੀ ਸਰਹੱਦ 'ਤੇ ਪੱਤਰਕਾਰਾਂ...
ਝੋਨੇ ਦੀ ਖ਼ਰੀਦ ਨੂੰ ਲੈ ਕੇ ਕਿਸਾਨ ਜਥੇਬੰਦੀ ਦੀ ਆੜ੍ਹਤੀਆਂ ਨਾਲ ਹੋਈ ਮੀਟਿੰਗ, ਕਈ ਮੁੱਦਿਆਂ 'ਤੇ ਬਣੀ ਸਹਿਮਤੀ
. . .  1 day ago
ਮੰਡੀ ਲਾਧੂਕਾ, 23 ਅਕਤੂਬਰ (ਮਨਪ੍ਰੀਤ ਸਿੰਘ ਸੈਣੀ) - ਮੰਡੀਆਂ 'ਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਢਾ ਅਤੇ ਆੜ੍ਹਤੀਆ ਯੂਨੀਅਨ ਦੇ...
ਕੈਪਟਨ ਦੇ ਸਲਾਹਕਾਰ ਨੇ ਰਜੀਆ ਸੁਲਤਾਨਾ ਦੀਆਂ ਅਰੂਸਾ ਆਲਮ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਮੁਹੰਮਦ ਮੁਸਤਫ਼ਾ ਤੋਂ ਮੰਗਿਆ ਜਵਾਬ
. . .  1 day ago
ਚੰਡੀਗੜ੍ਹ, 23 ਅਕਤੂਬਰ - ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੀਆਂ ਅਰੂਸਾ ਆਲਮ ਨਾਲ ਤਸਵੀਰਾਂ ਸਾਂਝੀਆਂ ਕਰ ਮੁਹੰਮਦ ਮੁਸਤਫ਼ਾ ਤੋਂ ਜਵਾਬ ਮੰਗਿਆ ਹੈ | ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰ ਪੁੱਛਿਆ ਹੈ ਕਿ ਹੁਣ ਤੁਸੀਂ ਇਸ ਬਾਰੇ ...
ਭਾਰਤ ਬਾਇਓਟੈਕ ਕਰ ਰਿਹਾ ਡੀ.ਸੀ.ਜੀ.ਆਈ. ਤੋਂ ਬੱਚਿਆਂ ਲਈ ਵੈਕਸੀਨ ਲਈ ਲਾਇਸੈਂਸ ਲੈਣ ਦੀ ਉਡੀਕ
. . .  1 day ago
ਨਵੀਂ ਦਿੱਲੀ, 23 ਅਕਤੂਬਰ - ਕੋਵੈਕਸੀਨ ਨਿਰਮਾਤਾ ਭਾਰਤ ਬਾਇਓਟੈਕ ਦੇ ਚੇਅਰਮੈਨ ਡਾ. ਕ੍ਰਿਸ਼ਨਾ ਇੱਲਾ ਦਾ ਕਹਿਣਾ ਹੈ ਕਿ ਭਾਰਤ ਨੇ 100 ਕਰੋੜ ਟੀਕਾਕਰਨ ਦਾ ਟੀਚਾ ਹਾਸਲ ਕਰ ਕੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਅਤੇ ਨਾਗਰਿਕਾਂ ਦੋਵਾਂ ਦੇ ਯਤਨਾਂ ਸਦਕਾ ਸੰਭਵ ਹੋਇਆ ਹੈ | ਡਾ. ਕ੍ਰਿਸ਼ਨਾ ਇੱਲਾ ਦਾ ਕਹਿਣਾ ਹੈ ਕਿ ਅਸੀਂ ਡੀ.ਸੀ.ਜੀ.ਆਈ. ਤੋਂ ਬੱਚਿਆਂ ਲਈ ...
6 ਸਾਲਾ ਬੱਚੀ ਨਾਲ ਜਬਰ ਜਨਾਹ, ਮੁਲਜ਼ਮ ਫ਼ਰਾਰ
. . .  1 day ago
ਨਵੀਂ ਦਿੱਲੀ, 23 ਅਕਤੂਬਰ - ਦਿੱਲੀ ਦੇ ਰਣਜੀਤ ਨਗਰ ਇਲਾਕੇ ਵਿਚ ਕੱਲ੍ਹ ਇਕ 6 ਸਾਲਾ ਬੱਚੀ ਨਾਲ 20 ਸਾਲ ਦੇ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ ਸੀ। ਜ਼ਿਕਰਯੋਗ ਹੈ ਕਿ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ...
ਅਰਵਿੰਦ ਕੇਜਰੀਵਾਲ ਕਰਨਗੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦਾ ਦੌਰਾ
. . .  1 day ago
ਨਵੀਂ ਦਿੱਲੀ, 23 ਅਕਤੂਬਰ - ਦੀਵਾਲੀ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 26 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦਾ ਦੌਰਾ ਕਰਨਗੇ।...
ਅਣਪਛਾਤੇ ਵਿਅਕਤੀਆਂ ਵਲੋਂ ਕਤਲ, ਪੁਲਿਸ ਜਾਂਚ 'ਚ ਜੁੱਟੀ
. . .  1 day ago
ਨਵੀਂ ਦਿੱਲੀ, 23 ਅਕਤੂਬਰ - ਵੈਸਟ ਪਟੇਲ ਨਗਰ ਦੇ ਬਾਬਾ ਫਰੀਦਪੁਰੀ ਵਿਚ ਕੱਲ੍ਹ ਅਣਪਛਾਤੇ ਵਿਅਕਤੀਆਂ ਵਲੋਂ ਇਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ | ਇਸ ਮਾਮਲੇ ਵਿਚ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਸੰਪਾਦਕੀ

ਸੌੜੀ ਮਾਨਸਿਕਤਾ

ਇਕ ਵਾਰ ਫਿਰ ਕਾਂਗਰਸ ਦੇ ਕੌਮੀ ਪ੍ਰਧਾਨ ਦੀ ਚੋਣ ਅੱਗੇ ਪੈ ਗਈ ਹੈ। ਇਕ ਵਾਰ ਫਿਰ ਕਾਂਗਰਸੀ ਸਫ਼ਾਂ ਵਿਚ ਨਿਰਾਸ਼ਾ ਪੈਦਾ ਹੋਈ ਹੈ। ਸੋਨੀਆ ਗਾਂਧੀ ਪਿਛਲੇ ਕਰੀਬ ਦੋ ਸਾਲ ਤੋਂ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਅ ਰਹੀ ਹੈ। ਉਸ ਤੋਂ ਪਹਿਲਾਂ ਰਾਹੁਲ ਗਾਂਧੀ ਦੋ ਕੁ ਸਾਲ ਲਈ ਪਾਰਟੀ ਪ੍ਰਧਾਨ ਬਣਿਆ ਸੀ। ਪਰ ਮਈ 2019 ਵਿਚ ਲੋਕ ਸਭਾ ਚੋਣਾਂ ਵਿਚ ਵੱਡੀ ਹਾਰ ਤੋਂ ਬਾਅਦ ਉਸ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਹੁਣ ਉਹ ਅਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਪਾਰਟੀ ਪ੍ਰਧਾਨ ਨਹੀਂ ਬਣੇਗਾ ਪਰ ਸੋਨੀਆ ਗਾਂਧੀ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਰਾਹੁਲ ਦੇ ਅਸਤੀਫ਼ੇ ਤੋਂ ਬਾਅਦ ਉਸ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਪਿੱਛੋਂ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਇਸ ਅਹੁਦੇ ਲਈ ਚੋਣ ਅਗਸਤ 2020 ਵਿਚ ਹੋਵੇਗੀ। ਪਰ ਪਾਰਟੀ ਮੀਟਿੰਗਾਂ ਵਿਚ ਖ਼ਾਸ ਯੋਜਨਾ ਤਹਿਤ ਇਸ ਨੂੰ ਟਾਲਿਆ ਜਾਂਦਾ ਰਿਹਾ, ਸੋਨੀਆ ਗਾਂਧੀ ਦੀ ਸਿਹਤ ਠੀਕ ਨਾ ਹੋਣਾ ਵੀ ਇਸ ਦਾ ਇਕ ਕਾਰਨ ਸੀ।
ਬਾਅਦ ਵਿਚ ਇਹ ਐਲਾਨ ਵੀ ਕੀਤਾ ਗਿਆ ਕਿ ਇਸ ਸਾਲ ਫਰਵਰੀ ਦੇ ਮਹੀਨੇ ਵਿਚ ਪ੍ਰਧਾਨਗੀ ਚੋਣ ਕਰਵਾ ਦਿੱਤੀ ਜਾਵੇਗੀ। ਪਰ ਫਰਵਰੀ ਵਿਚ ਫਿਰ ਉੱਪਰਲੇ ਹੁਕਮਾਂ ਅਨੁਸਾਰ ਇਹ ਫ਼ੈਸਲਾ ਕੀਤਾ ਗਿਆ ਕਿ ਪ੍ਰਧਾਨਗੀ ਚੋਣਾਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕਰਵਾਈਆਂ ਜਾਣਗੀਆਂ। ਇਸੇ ਸਮੇਂ ਪਾਰਟੀ ਦੇ ਦੋ ਦਰਜਨ ਦੇ ਕਰੀਬ ਵੱਡੇ ਆਗੂਆਂ ਨੇ ਇਕ ਚਿੱਠੀ ਲਿਖੀ ਸੀ ਜਿਸ ਦੀ ਵੱਡੀ ਪੱਧਰ 'ਤੇ ਚਰਚਾ ਹੁੰਦੀ ਰਹੀ ਹੈ। ਇਨ੍ਹਾਂ 23 ਆਗੂਆਂ ਨੇ ਪਾਰਟੀ ਅੰਦਰ ਸੁਧਾਰ ਕਰਨ, ਇਸ ਦੀਆਂ ਸਫ਼ਾਂ ਵਿਚ ਲੋਕਤੰਤਰੀ ਪ੍ਰਕਿਰਿਆ ਬਹਾਲ ਕਰਨ, ਵਰਕਿੰਗ ਕਮੇਟੀ ਦੀਆਂ ਚੋਣਾਂ ਕਰਵਾਉਣ ਦੇ ਨਾਲ-ਨਾਲ ਛੇਤੀ ਹੀ ਪਾਰਟੀ ਪ੍ਰਧਾਨ ਦੀ ਚੋਣ ਕਰਵਾਉਣ ਦੀ ਮੰਗ ਕੀਤੀ ਸੀ। ਇਸ ਚਿੱਠੀ ਤੋਂ ਬਾਅਦ ਪਾਰਟੀ ਅੰਦਰ ਵੱਡੀ ਹਲਚਲ ਵੇਖਣ ਨੂੰ ਮਿਲੀ ਸੀ। ਬਾਗ਼ੀ ਆਗੂਆਂ ਨੇ ਆਪਣੀਆਂ ਸਰਗਰਮੀਆਂ ਵੀ ਤੇਜ਼ ਕਰ ਦਿੱਤੀਆਂ ਸਨ ਅਤੇ ਆਪਣੇ ਢੰਗ-ਤਰੀਕੇ ਨਾਲ ਬਿਆਨ ਵੀ ਦਾਗਣੇ ਸ਼ੁਰੂ ਕਰ ਦਿੱਤੇ ਸਨ ਪਰ ਇਸ ਦਾ ਅਸਰ ਸਥਾਪਤ ਆਗੂਆਂ 'ਤੇ ਉਲਟਾ ਹੀ ਪਿਆ ਨਜ਼ਰ ਆਇਆ ਸੀ ਅਤੇ ਉਨ੍ਹਾਂ ਨੇ ਪਾਰਟੀ ਅੰਦਰ ਕਤਾਰਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਇਨ੍ਹਾਂ ਬਾਗ਼ੀ ਆਗੂਆਂ ਨੂੰ ਪਾਰਟੀ ਵਿਚ ਹੀ ਨੁੱਕਰੇ ਲਗਾਉਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ। ਹੁਣ ਪੱਛਮੀ ਬੰਗਾਲ, ਕੇਰਲ, ਆਸਾਮ ਅਤੇ ਪੁਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਨਿਰਾਸ਼ਾਜਨਕ ਹਾਰ ਹੋਣ ਦੇ ਨਾਲ-ਨਾਲ ਤਾਮਿਲਨਾਡੂ ਵਿਚ ਡੀ.ਐਮ.ਕੇ. ਦੀ ਛੋਟੀ ਭਾਈਵਾਲ ਪਾਰਟੀ ਬਣਨ ਨਾਲ ਇਕ ਵਾਰ ਫਿਰ ਅੰਦਰੋਂ ਆਵਾਜ਼ਾਂ ਉੱਠਣੀਆਂ ਕੁਦਰਤੀ ਸਨ, ਜਿਨ੍ਹਾਂ ਨੂੰ ਭਾਂਪਦਿਆਂ ਹੁਣ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਤੋਂ ਪਹਿਲਾਂ 23 ਜੂਨ ਨੂੰ ਅੰਦਰੂਨੀ ਚੋਣਾਂ ਕਰਵਾਉਣ ਦੀ ਮਿਤੀ ਤੱਕ ਤੈਅ ਕਰ ਲਈ ਗਈ ਸੀ ਪਰ ਰਾਹੁਲ ਅਤੇ ਸੋਨੀਆ ਗਾਂਧੀ ਦੇ ਵਫ਼ਾਦਾਰ ਮੈਂਬਰ ਕੋਰੋਨਾ ਮਹਾਂਮਾਰੀ ਦੇ ਨਾਂਅ 'ਤੇ ਆਵਾਜ਼ਾਂ ਉਠਾ ਕੇ ਇਕ ਵਾਰ ਫਿਰ ਇਨ੍ਹਾਂ ਚੋਣਾਂ ਨੂੰ ਟਾਲਣ ਵਿਚ ਕਾਮਯਾਬ ਹੋ ਗਏ। ਸੀਨੀਅਰ ਕਾਂਗਰਸੀ ਆਗੂ ਕੇ.ਸੀ. ਵੇਨੂੁਗੋਪਾਲ ਨੇ ਇਹ ਕਿਹਾ ਹੈ ਕਿ ਕਮੇਟੀ ਮੈਂਬਰਾਂ ਦੀ ਇਹ ਰਾਇ ਹੈ ਕਿ ਇਹ ਚੋਣਾਂ ਕਰਵਾਉਣ ਦਾ ਠੀਕ ਸਮਾਂ ਨਹੀਂ ਹੈ। ਇਸ ਦਾ ਸਿੱਧਾ ਮਤਲਬ ਇਹ ਲਿਆ ਜਾ ਸਕਦਾ ਹੈ ਕਿ ਸੋਨੀਆ ਗਾਂਧੀ ਰਾਹੁਲ ਨੂੰ ਮੁੜ ਪ੍ਰਧਾਨ ਬਣਾਉਣ ਤੋਂ ਬਗੈਰ ਕਿਸੇ ਹੋਰ ਨਾਂਅ 'ਤੇ ਰਾਜ਼ੀ ਨਹੀਂ ਹੈ। ਅਜਿਹੀ ਸੀਮਤ ਮਾਨਸਿਕਤਾ ਇਕ ਵੱਡੀ ਕੌਮੀ ਪਾਰਟੀ ਨੂੰ ਆਉਣ ਵਾਲੇ ਸਮੇਂ ਵਿਚ ਹੋਰ ਵੀ ਵੱਡਾ ਧੱਕਾ ਲਗਾਉਣ ਵਾਲੀ ਸਾਬਤ ਹੋ ਸਕਦੀ ਹੈ ਜਿਸ ਦਾ ਅਸਰ ਦੇਸ਼ ਦੀ ਕੌਮੀ ਸਿਆਸਤ 'ਤੇ ਵੀ ਪਵੇਗਾ ਅਤੇ ਕਾਂਗਰਸੀ ਸਫ਼ਾਂ ਅੰਦਰ ਹੋਰ ਵੀ ਬੇਯਕੀਨੀ ਤੇ ਨਿਰਾਸ਼ਾ ਪੈਦਾ ਹੋਵੇਗੀ।

-ਬਰਜਿੰਦਰ ਸਿੰਘ ਹਮਦਰਦ

ਕਿਸ ਤਰ੍ਹਾਂ ਦੀ ਸਵੈਨਿਰਭਰਤਾ ਵੱਲ ਜਾ ਰਿਹਾ ਹੈ ਦੇਸ਼ ?

ਭਾਰਤ ਵਿਚ ਅਸੀਂ ਦੋ ਵੱਡੀਆਂ ਘਟਨਾਵਾਂ ਦੇ ਪ੍ਰਤੱਖ ਦਰਸ਼ੀ ਹਾਂ, ਇਕ ਘਟਨਾ ਤਾਂ ਕੋਰੋਨਾ ਸੰਕਟ ਹੈ ਜਿਸ ਦਾ ਸਾਹਮਣਾ ਕਰਨ ਵਿਚ ਸਰਕਾਰ ਨਾ ਸਿਰਫ਼ ਅਸਫਲ ਰਹੀ ਹੈ, ਸਗੋਂ ਇਸ ਸੰਕਟ ਦਾ ਹੱਲ ਕਰਨ ਦੀ ਥਾਂ ਉਸ ਨੇ ਇਸ ਆਫ਼ਤ ਨੂੰ ਅਵਸਰ ਦੇ ਰੂਪ ਵਿਚ ਵਰਤੋਂ ਕਰਨ ਦੀ ਨੀਤੀ ਬਣਾਈ ...

ਪੂਰੀ ਖ਼ਬਰ »

ਕੋਵਿਡ-19 ਮਹਾਂਮਾਰੀ ਦੌਰਾਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿਚ ਨਰਸਿੰਗ ਸਟਾਫ਼ ਦਾ ਅਹਿਮ ਰੋਲ

ਕੌਮਾਂਤਰੀ ਨਰਸ ਦਿਵਸ 'ਤੇ ਵਿਸ਼ੇਸ਼ਜਦੋਂ ਕੋਈ ਬਿਮਾਰ ਵਿਅਕਤੀ ਹਸਪਤਾਲ 'ਚ ਦਾਖ਼ਲ ਹੋ ਕੇ ਇਲਾਜ ਕਰਵਾਉਂਦਾ ਹੈ ਤਾਂ ਉਸ ਦੀ ਦੇਖ-ਰੇਖ ਨਰਸਿੰਗ ਸਟਾਫ਼ ਵਲੋਂ ਕੀਤੀ ਜਾਂਦੀ ਹੈ। ਡਾਕਟਰ ਵਲੋਂ ਪ੍ਰਸਤਾਵਿਤ ਦਵਾਈਆਂ ਆਦਿ ਦੇਣ ਦੀ ਜ਼ਿੰਮੇਵਾਰੀ ਮੂਲ ਰੂਪ ਵਿਚ ਨਰਸਿੰਗ ਸਟਾਫ਼ ...

ਪੂਰੀ ਖ਼ਬਰ »

ਮਮਤਾ ਦੇ ਸਿਰ ਹੈ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਦਾ ਸਿਹਰਾ

ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਲੋਕਾਂ ਨੂੰ ਸੁਫ਼ਨੇ ਵਾਂਗ ਲਗ ਰਹੇ ਹਨ। ਤ੍ਰਿਣਮੂਲ ਕਾਂਗਰਸ ਨੂੰ 200 ਤੋਂ ਵੱਧ ਸੀਟਾਂ ਅਤੇ ਭਾਰਤੀ ਜਨਤਾ ਪਾਰਟੀ 80 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ। ਖੱਬਾ ਮੋਰਚਾ-ਕਾਂਗਰਸ ਅਤੇ ਅੱਬਾਸ ਸਿੱਦੀਕੀ ਦੇ ਸੰਯੁਕਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX