ਸੈਕਰਾਮੈਂਟੋ/ਸਾਨ ਫਰਾਂਸਿਸਕੋ, 11 ਮਈ (ਹੁਸਨ ਲੜੋਆ ਬੰਗਾ/ਐਸ.ਅਸ਼ੋਕ ਭੌਰਾ)-ਅਮਰੀਕਾ ਦੇ ਫੂਡ ਐਂਡ ਡਰੱਗ (ਐੱਫ਼.ਡੀ.ਏ.) ਵਿਭਾਗ ਨੇ ਨਾਬਾਲਗ (12 ਤੋਂ 15 ਸਾਲ ਦੇ ਬੱਚਿਆਂ) ਲਈ ਕੋਵਿਡ-19 ਰੋਕੂ ਫ਼ਾਈਜ਼ਰ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ | ਫ਼ਾਈਜ਼ਰ ਪਹਿਲਾ ਟੀਕਾ ਹੈ, ਜਿਸ ਨੂੰ ਨਾਬਾਲਗਾਂ ਦੇ ਲਗਾਉਣ ਲਈ ਪ੍ਰਵਾਨਗੀ ਦਿੱਤੀ ਗਈ ਹੈ | ਐੱਫ਼.ਡੀ.ਏ. ਨੇ ਕਿਹਾ ਕਿ ਫਾਈਜ਼ਰ ਤੇ ਉਸ ਦੇ ਜਰਮਨ ਦੇ ਭਾਈਵਾਲ ਬਾਇਓਨਟੈੱਕ ਵਲੋਂ ਤਿਆਰ ਵੈਕਸੀਨ ਨਾਬਾਲਗਾਂ ਦੇ ਲਾਉਣ ਲਈ ਸੁਰੱਖਿਅਤ ਤੇ ਅਸਰਦਾਇਕ ਹੈ¢ ਇਸ ਦੀ ਵਰਤੋਂ ਦੀ ਪ੍ਰਵਾਨਗੀ ਦਿੰਦਿਆਂ ਐੱਫ਼.ਡੀ.ਏ. ਨੇ ਕਿਹਾ ਕਿ 12 ਤੋਂ 15 ਸਾਲ ਦੇ ਨਾਬਾਲਗ ਇਹ ਟੀਕਾ ਲਵਾਉਣ ਦੇ ਯੋਗ ਹੋਣਗੇ¢ ਸੈਂਟਰ ਫ਼ਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੀ ਸਲਾਹਕਾਰ ਕਮੇਟੀ ਦੀ 12 ਮਈ ਨੂੰ ਹੋ ਰਹੀ ਮੀਟਿੰਗ ਤੋਂ ਬਾਅਦ ਇਸ ਤੋਂ ਅਗਲੇ ਦਿਨ ਵੀਰਵਾਰ ਨੂੰ ਨਾਬਾਲਗ ਟੀਕਾ ਲਗਾ ਸਕਣਗੇ¢ ਇਸੇ ਦੌਰਾਨ ਐੱਫ਼.ਡੀ.ਏ. ਦੇ ਅਧਿਕਾਰੀਆਂ ਨੇ ਕਿਹਾ ਕਿ ਟੀਕਾਕਰਨ ਦੇ ਪਹਿਲੇ ਪੜਾਵਾਂ ਦੀ ਤੁਲਨਾ 'ਚ ਇਹ ਪੜਾਅ ਵਧੇਰੇ ਗੁੰਝਲਦਾਰ ਹੈ, ਕਿਉਂਕਿ ਹਰ ਰਾਜ ਦੇ ਆਪਣੇ ਨਿਯਮ ਹੋ ਸਕਦੇ ਹਨ ਕਿ ਕੌਣ ਟੀਕਾਕਰਨ ਕਰੇਗਾ¢ ਇਸ ਲਈ ਇਹ ਜ਼ਰੂਰੀ ਨਹੀਂ ਕਿ ਬਾਲਗਾਂ ਦੇ ਟੀਕੇ ਲਾ ਰਹੀਆਂ ਸਾਰੀਆਂ ਫਾਰਮੇਸੀਆਂ ਜਾਂ ਵੈਕਸੀਨੇਸ਼ਨ ਸਥਾਨ ਨਬਾਲਗਾਂ ਦੇ ਟੀਕਾਕਰਨ ਲਈ ਉਪਲਬਧ ਹੋਣਗੇ |
ਰਾਸ਼ਟਰਪਤੀ ਬਾਈਡਨ ਰਾਜਪਾਲਾਂ ਨਾਲ ਕਰਨਗੇ ਗੱਲਬਾਤ
ਰਾਸ਼ਟਰਪਤੀ ਜੋ ਬਾਈਡਨ ਕੋਵਿਡ-19 ਟੀਕਾਕਰਨ 'ਚ ਤੇਜ਼ੀ ਲਿਆਉਣ ਲਈ 6 ਰਾਜਾਂ ਦੇ ਗਵਰਨਰਾਂ ਨਾਲ ਗੱਲਬਾਤ ਕਰਨਗੇ | ਇਨ੍ਹਾਂ 'ਚ ਤਿੰਨ ਡੈਮੋਕੇ੍ਰਟਿਕ ਤੇ ਤਿੰਨ ਰਿਪਬਲਿਕਨ ਗਵਰਨਰ ਸ਼ਾਮਿਲ ਹਨ¢ ਬਾਈਡਨ ਬਹੁਤ ਛੇਤੀ ਉਹੀਓ, ਉਟਾਹ, ਮਾਸਾਚੂਸੈਟਸ, ਮੇਨੇ, ਮਿਨੀਸੋਟਾ ਤੇ ਨਿਊ ਮੈਕਸੀਕੋ ਦੇ ਗਵਰਨਰਾਂ ਨਾਲ ਵਰਚੂਅਲ ਗੱਲਬਾਤ ਕਰਨਗੇ ਤੇ ਉਹ 4 ਜੁਲਾਈ ਤੱਕ 70 ਫ਼ੀਸਦੀ ਬਾਲਗਾਂ ਦੇ ਟੀਕਾਕਰਨ ਲਈ ਕਦਮ ਚੁੱਕਣ ਵਾਸਤੇ ਕਹਿਣਗੇ | ਬਾਈਡਨ ਦਾ ਮੰਨਣਾ ਹੈ ਕਿ ਗਵਰਨਰ ਟੀਕਾਕਰਨ 'ਚ ਅਹਿਮ ਭੂਮਿਕਾ ਨਿਭਾ ਰਹੇ ਹਨ ਤੇ ਉਨ੍ਹਾਂ ਦਾ ਟੀਕਾਕਰਨ ਮੁਹਿੰਮ 'ਚ ਵਡਮੁੱਲਾ ਯੋਗਦਾਨ ਹੈ |
ਸਾਨ ਫਰਾਂਸਿਸਕੋ, 11 ਮਈ (ਐੱਸ.ਅਸ਼ੋਕ ਭੌਰਾ)-ਭਾਰਤ ਦੇ ਪੱਛਮੀ ਬੰਗਾਲ ਸੂਬੇ 'ਚ ਬੰਗਾਲੀ ਭਾਈਚਾਰੇ ਦੇ ਲੋਕਾਂ ਸਮੇਤ ਕਈ ਐੱਨ.ਆਰ.ਆਈਜ਼ ਨੇ ਚੋਣ ਨਤੀਜਿਆਂ ਤੋਂ ਬਾਅਦ ਹੋਈ ਹਿੰਸਾ ਵਿਰੁੱਧ ਅਮਰੀਕਾ ਦੇ 30 ਤੋਂ ਵੱਧ ਸ਼ਹਿਰਾਂ 'ਚ ਪ੍ਰਦਰਸ਼ਨ ਕੀਤਾ | ਮਹੱਤਵਪੂਰਨ ਗੱਲ ਇਹ ਹੈ ...
ਨਿਊਯਾਰਕ, 11 ਮਈ (ਏਜੰਸੀ)ਭਾਰਤੀ ਮੂਲ ਦੇ ਇਕ ਵਿਅਕਤੀ 'ਤੇ ਨਿਊਯਾਰਕ ਸਥਿਤ ਘਰ 'ਚ ਆਪਣੀ 65 ਸਾਲਾ ਮਾਂ ਦਾ ਸਰੀਰਕ ਸ਼ੋਸ਼ਣ ਤੇ ਉਸ ਦੀ ਹੱਤਿਆ ਕਰਨ ਦਾ ਦੋਸ਼ ਲੱਗਾ ਹੈ | ਮੀਡੀਆ ਖ਼ਬਰਾਂ ਮੁਤਾਬਿਕ ਰਿਸ਼ਤੇਦਾਰਾਂ ਨੇ ਦੱਸਿਆ ਕਿ ਪੁਸ਼ਕਰ ਸ਼ਰਮਾ (28) ਨੇ ਸਨਿੱਚਰਵਾਰ ਸਵੇਰੇ ...
ਵਿਨੀਪੈਗ, 11 ਮਈ (ਸਰਬਪਾਲ ਸਿੰਘ)-ਵਿਨੀਪੈਗ ਵਾਸੀ ਪੰਜਾਬੀ ਨੌਜਵਾਨ ਅਮਨਿੰਦਰ ਗਰੇਵਾਲ, ਜੋ ਕਿ ਲਗਪਗ ਇਕ ਮਹੀਨੇ ਤੋਂ ਲਾਪਤਾ ਸੀ ਦੀ ਲਾਸ਼ ਵਿਨੀਪੈਗ ਪੁਲਿਸ ਵਲੋਂ ਬਰਾਮਦ ਕੀਤੀ ਗਈ ਹੈ | 31 ਸਾਲਾ ਗਰੇਵਾਲ ਜੋ ਕਿ ਆਖ਼ਰੀ ਵਾਰ 15 ਅਪ੍ਰੈਲ ਨੂੰ ਵਿਨੀਪੈਗ ਦੇ ਪੁਆਇੰਟ ...
ਵਾਸ਼ਿੰਗਟਨ, 11 ਮਈ (ਏਜੰਸੀ)-ਅਮਰੀਕਾ ਦੇ ਸਰਹੱਦੀ ਕਰ ਤੇ ਸਰਹੱਦੀ ਸੁਰੱਖਿਆ ਅਧਿਕਾਰੀਆਂ ਨੂੰ ਵਾਸ਼ਿੰਗਟਨ ਡੀ.ਸੀ. ਦੇ ਉਪਨਗਰ 'ਚ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਭਾਰਤ ਤੋਂ ਪਰਤੇ ਇਕ ਯਾਤਰੀ ਦੇ ਸਾਮਾਨ 'ਚੋਂ ਪਾਥੀਆਂ ਬਰਾਮਦ ਹੋਈਆਂ ਹਨ | ਭਾਰਤੀ ਯਾਤਰੀ ਜਿਸ ਬੈਗ 'ਚ ...
ਬੈਂਕਾਕ, 11 ਮਈ (ਏਜੰਸੀ)-ਥਾਈਲੈਂਡ ਦੀ ਪੁਲਿਸ ਨੇ ਦੇਸ਼ ਦੇ ਉੱਤਰੀ ਇਲਾਕੇ 'ਚ ਮਿਆਂਮਾਰ ਦੇ ਤਿੰਨ ਸੀਨੀਅਰ ਪੱਤਰਕਾਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਮਿਆਂਮਾਰ 'ਚ ਫ਼ੌਜੀ ਸਰਕਾਰ ਨੇ ਉਨ੍ਹਾਂ ਦੀ ਏਜੰਸੀ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਹ ਗੁਆਂਢੀ ...
ਗਾਜਾ ਸਿਟੀ (ਗਾਜਾ ਪੱਟੀ), 11 ਮਈ (ਏਜੰਸੀ)-ਇਜ਼ਰਾਈਲ ਨੇ ਮੰਗਲਵਾਰ ਸਵੇਰੇ ਗਾਜ਼ਾ ਵੱਲ ਹਵਾਈ ਹਮਲੇ ਕੀਤੇ ਅਤੇ ਇਕ ਇਮਾਰਤ ਨੂੰ ਨਿਸ਼ਾਨਾ ਬਣਾਇਆ, ਜਿਸ 'ਚ ਹਮਾਸ ਦੇ ਕੱਟੜਪੰਥੀ ਰਹਿੰਦੇ ਸਨ | ਇਨ੍ਹਾਂ ਹਮਲਿਆਂ 'ਚ ਸਰਹੱਦ 'ਤੇ ਸਥਿਤ ਦੋ ਸੁਰੰਗਾਂ ਨੂੰ ਵੀ ਨਿਸ਼ਾਨਾ ...
ਲੰਡਨ, 11 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. 'ਚ ਕੋਵਿਡ 19 ਮਹਾਂਮਾਰੀ ਨੂੰ ਲੈ ਕੇ ਲਗਾਤਾਰ ਸੁਖਾਵੀਂਆਂ ਖ਼ਬਰਾਂ ਮਿਲ ਰਹੀਆਂ ਹਨ, ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਲੰਘੇ 24 ਘੰਟਿਆਂ 'ਚ ਇੰਗਲੈਂਡ, ਸਕਾਟਲੈਂਡ ਅਤੇ ਉੱਤਰੀ ਆਇਰਲੈਂਡ 'ਚ ਕੋਵਿਡ-19 ਕਾਰਨ ਇਕ ...
ਲੰਡਨ, 11 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਸਰਕਾਰ ਦੀਆਂ ਹਦਾਇਤਾਂ 'ਤੇ ਟੈਂਕਾਂ ਅਤੇ ਤੋਪਾਂ ਨਾਲ ਭਾਰਤੀ ਫ਼ੌਜ ਦੁਆਰਾ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਗਏ ਖ਼ੂਨੀ ਘੱਲੂਘਾਰੇ ਦੀ 36ਵੀਂ ਵਰੇ੍ਹਗੰਢ ਮੌਕੇ ਲੰਡਨ ਵਿਖੇ ਰੋਸ ਮੁਜ਼ਾਹਰਾ 6 ਜੂਨ ਨੂੰ ਕੀਤਾ ...
ਲੰਡਨ, 11 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. 'ਚ ਤਾਲਾਬੰਦੀ 'ਚ ਵਧੇਰੇ ਖੁੱਲ੍ਹ ਦੇਣ ਲਈ ਸਰਕਾਰ ਵਲੋਂ ਤਿਆਰ ਨੀਤੀ ਅਨੁਸਾਰ 17 ਮਈ ਤੋਂ ਸਕੂਲਾਂ 'ਚ ਮਾਸਕ ਪਹਿਨਣ ਤੋਂ ਛੋਟ ਹੋਵੇਗੀ, ਜਦਕਿ ਅਗਲੇ ਮਹੀਨੇ ਤੋਂ ਸਮਾਜਿਕ ਦੂਰੀ 'ਤੇ ਪਾਬੰਦੀ ਵੀ ਹਟਾਈ ਜਾ ਸਕਦੀ ਹੈ ਇਹ ...
ਲੰਡਨ, 11 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. 'ਚ ਕੋਰੋਨਾ ਟੀਕਾਕਰਨ ਦੇ ਅੰਕੜਿਆਂ ਤੋਂ ਪਤਾ ਚੱਲਿਆ ਕਿ ਆਕਸਫੋਰਡ-ਐਸਟ੍ਰੋਜਨਿਕਾ ਦੀ ਕੋਰੋਨਾ ਟੀਕਾ ਦੀ ਪਹਿਲੀ ਖ਼ੁਰਾਕ ਨੇ ਮੌਤਾਂ ਦੀ ਗਿਣਤੀ ਨੂੰ 80 ਫ਼ੀਸਦੀ ਘਟਾਇਆ ਹੈ | ਇਹ ਉਹੀ ਟੀਕਾ ਹੈ, ਜਿਸ ਨੂੰ ਭਾਰਤ 'ਚ ...
ਕੈਲਗਰੀ, 11 ਮਈ (ਜਸਜੀਤ ਸਿੰਘ ਧਾਮੀ)-ਸੈਸਕੈਚਵਨ ਦੇ ਪ੍ਰੀਮੀਅਰ ਸਕੋਟ ਮੋਅ ਵਲੋਂ ਕਮਿਊਨਿਟੀ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਹ ਜਾਣਕਾਰੀ ਸਨਦੀਪ ਸਿੰਘ ਹੁਰਾਂ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਪ੍ਰੀਮੀਅਰ ਵਲੋਂ ਭਾਰਤ ...
ਲੰਡਨ, 11 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਸਰਕਾਰ ਦੀਆਂ ਹਦਾਇਤਾਂ 'ਤੇ ਟੈਂਕਾਂ ਅਤੇ ਤੋਪਾਂ ਨਾਲ ਭਾਰਤੀ ਫ਼ੌਜ ਦੁਆਰਾ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਗਏ ਖ਼ੂਨੀ ਘੱਲੂਘਾਰੇ ਦੀ 36ਵੀਂ ਵਰੇ੍ਹਗੰਢ ਮੌਕੇ ਲੰਡਨ ਵਿਖੇ ਰੋਸ ਮੁਜ਼ਾਹਰਾ 6 ਜੂਨ ਨੂੰ ਕੀਤਾ ...
ਲੰਡਨ, 11 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ ਨੇ ਆਪਣੇ ਪਤੀ ਪਿ੍ੰਸ ਫਿਲਪ ਦੀ ਮੌਤ ਤੋਂ ਬਾਅਦ ਆਪਣੀ ਪਹਿਲੀ ਵੱਡੀ ਜਨਤਕ ਸ਼ਮੂਲੀਅਤ ਕਰਨ ਵਾਲੀ ਜ਼ਿੰਮੇਵਾਰੀ ਨਿਭਾਉਂਦਿਆਂ ਸੰਸਦ ਦੇ ਸ਼ੈਸ਼ਨ ਦੀ ਆਰੰਭਤਾ ਕੀਤੀ | ਇਸ ਮੌਕੇ ਉਨ੍ਹਾਂ ...
ਟੋਰਾਂਟੋ, 11 ਮਈ (ਹਰਜੀਤ ਸਿੰਘ ਬਾਜਵਾ) ਟੋਰਾਂਟੋ ਖੇਤਰ ਵਿਖੇ ਇਕ ਵਪਾਰਕ ਬਿਲਡਿੰਗ ਅੰਦਰ ਕੋਰੋਨਾ ਨਿਯਮਾਂ ਨੂੰ ਤੋੜ ਕੇ ਪਾਰਟੀ ਕਰ ਰਹੇ ਕੁਝ ਲੋਕਾਂ 'ਤੇ ਪੁਲਿਸ ਵਲੋਂ ਛਾਪੇਮਾਰੀ ਕਰਕੇ ਕੇਸ ਦਰਜ ਕੀਤੇ ਜਾਣ ਦੀ ਖ਼ਬਰ ਮਿਲੀ ਹੈ | ਪਤਾ ਲੱਗਾ ਹੈ ਕਿ ਇੱਥੇ ਵੱਡੀ ਗਿਣਤੀ ...
ਲੈਸਟਰ (ਇੰਗਲੈਂਡ), 11 ਮਈ (ਸੁਖਜਿੰਦਰ ਸਿੰਘ ਢੱਡੇ)-ਵੁਡਲੈਂਡ 'ਚ ਮਰੀ ਪਾਈ ਗਈ ਪੁਲਿਸ ਕਮਿਊਨਿਟੀ ਸਪੋਰਟਸ ਆਫ਼ੀਸਰ (ਪੀ.ਸੀ.ਐਸ.ਓ.) ਜੁਲੀਆ ਜੇਮਜ ਕਤਲ ਮਾਮਲੇ 'ਚ 21 ਸਾਲਾ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਜੁਲੀਆ ਦੇ ਸਿਰ 'ਤੇ ਸੱਟਾਂ ਦੇ ਨਿਸ਼ਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX