ਤਾਜਾ ਖ਼ਬਰਾਂ


'ਆਪ' ਅਤੇ 'ਕਾਂਗਰਸ' ਦੋਵਾਂ ਨੇ ਮਿਲ ਕੇ ਕੁੰਵਰ ਵਿਜੇ ਪ੍ਰਤਾਪ ਦੀਆਂ ਸੇਵਾਵਾਂ ਦੀ ਕੀਤੀ ਕੋਝੀ ਵਰਤੋਂ - ਹਰਸਿਮਰਤ
. . .  1 day ago
ਚੰਡੀਗੜ੍ਹ , 21 ਜੂਨ - ਸਾਬਕਾ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ ! ਜੋ ਅਸੀਂ ਪਹਿਲਾਂ ਤੋਂ ਦਾਅਵਾ ਕਰਦੇ ਆ ਰਹੇ ਹਾਂ, ਉਹ ਹੁਣ ਸਾਬਤ ਹੋ ਗਿਆ ਹੈ। 'ਆਪ' ਅਤੇ 'ਕਾਂਗਰਸ' ਦੋਵਾਂ ਨੇ ਮਿਲ ਕੇ ...
ਬ੍ਰੇਕਰ ਧਮਾਕਾ ਹੋਣ ਨਾਲ ਦੱਸ ਪਿੰਡਾਂ ’ਚ ਬਲੈਕ ਆਊਟ
. . .  1 day ago
ਅਮਰਕੋਟ, 21ਜੂਨ( ਗੁਰਚਰਨ ਸਿੰਘ ਭੱਟੀ)- ਸਥਾਨਕ ਬਿਜਲੀ ਘਰ ਵਿਖੇ ਬ੍ਰੇਕਰ ਲਾਉਣ ਸਮੇਂ ਬਹੁਤ ਵੱਡਾ ਧਮਾਕਾ ਹੋਇਆ ਜਿਸ ਨਾਲ ਜਾਨੀ ਨੁਕਸਾਨ ਹੋਣ ਤਾਂ ਬਚਾਅ ਹੋ ਗਿਆ ਪਰ ਲੱਗਭਗ ਦੱਸ ਪਿੰਡਾਂ ਦੀ ਬਿਜਲੀ ਸਪਲਾਈ ...
ਨਕਲੀ ਚਾਂਦੀ ਦੇ ਕੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ
. . .  1 day ago
ਘੋਗਰਾ, 21ਜੂਨ (ਆਰ. ਐੱਸ. ਸਲਾਰੀਆ)- ਅੱਡਾ ਘੋਗਰਾ ਦੇ ਨਜ਼ਦੀਕ ਪੇਂਦੇ ਤੋਏ ਮੌੜ ਤੇ ਰਵੀਦਾਸ ਮਾਰਕੀਟ ਵਿਚ ਸਿੱਧੀ ਜਿਊਲਰਜ਼ ਦੇ ਮਾਲਕ ਸੰਨੀ ਵਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਅਣਪਛਾਤੀਆਂ ...
ਕਿਸ਼ਨਪੁਰਾ ਇਲਾਕੇ 'ਚ ਨੌਜਵਾਨ ਨੂੰ ਮਾਰੀ ਗੋਲੀ
. . .  1 day ago
ਜਲੰਧਰ , 21 ਜੂਨ - ਕਿਸ਼ਨਪੁਰਾ ਇਲਾਕੇ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁੱਝ ਨੌਜਵਾਨਾ ਨੇ ਇਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਹਸਪਤਾਲ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ ।ਕੁੱਝ ਸਮਾਂ ਪਹਿਲਾਂ ਇਸ ਨੌਜਵਾਨ ...
ਬਜ਼ੁਰਗ ਔਰਤ ਦੀ ਨਹਿਰ ਵਿਚ ਡਿੱਗਣ ਨਾਲ ਮੌਤ
. . .  1 day ago
ਕੋਟ ਫ਼ਤੂਹੀ, 21 ਜੂਨ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਵਾਲੀ ਸੜਕ ਉੱਪਰ ਸੈਰ ਕਰਨ ਆਈ ਪੰਡੋਰੀ ਲੱਧਾ ਸਿੰਘ ਦੀ ਇਕ 80 ਕੁ ਸਾਲਾ ਬਜ਼ੁਰਗ ਔਰਤ ਦੇ ਨਹਿਰ ਵਿਚ ਡਿੱਗਣ ਨਾਲ ਉਸ ਦੀ ਮੌਤ ਹੋ ...
ਯੂਥ ਅਕਾਲੀ ਦਲ ਵਲੋਂ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਦਾ ਘਿਰਾਓ
. . .  1 day ago
ਲੁਧਿਆਣਾ, 21 ਜੂਨ( ਪੁਨੀਤ ਬਾਵਾ)-ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਤੇ ਕੌਮੀ ਬੁਲਾਰੇ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ ਦੀ ਅਗਵਾਈ ਵਿਚ ...
ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਦੂਜਾ ਪੋਸਟਮਾਰਟਮ ਜਲਦੀ
. . .  1 day ago
ਚੰਡੀਗੜ੍ਹ , 21 ਜੂਨ -{ਗੌਰ}-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇੱਕ ਬੋਰਡ ਗਠਿਤ ਕਰੇ ...
ਸ੍ਰੀ ਅਮਰਨਾਥ ਯਾਤਰਾ ਹੋਈ ਰੱਦ
. . .  1 day ago
ਸ੍ਰੀ ਨਗਰ, 21 ਜੂਨ - ਜੰਮੂ ਕਸ਼ਮੀਰ ਸਰਕਾਰ ਨੇ ਸ੍ਰੀ ਅਮਰਨਾਥ ਯਾਤਰਾ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਲੈ ਗਿਆ 2 ਹੋਰ ਜਾਨਾਂ, ਆਏ 2 ਨਵੇਂ ਮਾਮਲੇ
. . .  1 day ago
ਮੋਗਾ, 21 ਜੂਨ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦੋ ਹੋਰ ਜਾਨਾਂ ਲੈਅ ਗਿਆ ਅਤੇ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 226 ਹੋ...
ਜ਼ਿਲ੍ਹਾ ਅੰਮ੍ਰਿਤਸਰ ਵਿਚ 29 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  1 day ago
ਅੰਮ੍ਰਿਤਸਰ, 21 ਜੂਨ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 29 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲੇ...
ਰਸ਼ਪਾਲ ਸਿੰਘ ਕਰਮੂਵਾਲਾ ਅਕਾਲੀ ਦਲ ਜ਼ਿਲ੍ਹਾ ਫ਼ਿਰੋਜਪੁਰ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  1 day ago
ਖੋਸਾ ਦਲ ਸਿੰਘ,21 ਜੂਨ (ਮਨਪ੍ਰੀਤ ਸਿੰਘ ਸੰਧੂ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫ਼ਿਰੋਜ਼ਪੁਰ ਦੇ ਅਬਜ਼ਰਵਰ ਜਨਮੇਜਾ ਸਿੰਘ ਸੇਖੋਂ, ਜ਼ਿਲ੍ਹਾ ਜਥੇਦਾਰ ਵਰਦੇਵ ਸਿੰਘ ਨੋਨੀ ਮਾਨ ਵਲੋਂ ਜ਼ਿਲ੍ਹਾ...
ਬਿਕਰਮਜੀਤ ਸਿੰਘ ਮਜੀਠੀਆ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ 'ਤੇ ਨਿਸ਼ਾਨੇ
. . .  1 day ago
ਅੰਮ੍ਰਿਤਸਰ, 21 ਜੂਨ - ਪ੍ਰੈਸ ਵਾਰਤਾ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ, ਇਨ੍ਹਾਂ ਵਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ...
ਨੂੰਹ ਦੇ ਪੇਕਾ ਪਰਿਵਾਰ ਵਲੋਂ ਚਲਾਈ ਗੋਲੀ ਨਾਲ ਸਹੁਰਾ ਜ਼ਖ਼ਮੀ
. . .  1 day ago
ਅਜਨਾਲਾ, 21 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਇੱਥੋਂ ਨਾਲ ਲੱਗਦੇ ਪਿੰਡ ਸਰਾਏ ਵਿਖੇ ਇਕ ਔਰਤ ਦੇ ਪੇਕਾ ਪਰਿਵਾਰ ਵਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਗੋਲੀ ਚਲਾਉਣ ਤੋਂ ਬਾਅਦ ਸਹੁਰਾ ਅਜੀਤ ਸਿੰਘ...
ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
. . .  1 day ago
ਲੋਪੋਕੇ, 21 ਜੂਨ (ਗੁਰਵਿੰਦਰ ਸਿੰਘ ਕਲਸੀ) - ਖੇਤੀ ਦੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਅਤੇ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ...
ਕੁੰਵਰ ਵਿਜੇ ਪ੍ਰਤਾਪ ਜਾਂਚ ਰਿਪੋਰਟ ਰੱਦ ਹੋਣ ਦੀ ਨਮੋਸ਼ੀ ਕਾਰਨ ਆਪ ਵਿਚ ਸ਼ਾਮਿਲ ਹੋਇਆ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 21 ਜੂਨ (ਜਸਵੰਤ ਸਿੰਘ ਜੱਸ ) - ਸਾਬਕਾ ਪੁਲਿਸ ਅਧਿਕਾਰੀ ਅਤੇ ਬੇਅਦਬੀ ਕਾਂਡ ਦੇ ਜਾਂਚ ਕਰਤਾ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਬਾਰੇ ਪ੍ਰਤੀਕਰਮ...
ਸੈਰ-ਸਪਾਟੇ ਦੇ ਮਕਸਦ ਨਾਲ ਬਣਾਈ ਗਈ ਸੀ "ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਤੀਕ੍ਰਿਤੀ"- ਸਿਰਸਾ
. . .  1 day ago
ਨਵੀਂ ਦਿੱਲੀ, 21 ਜੂਨ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ "ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪ੍ਰਤੀਕ੍ਰਿਤੀ" ਜੋ ਬਣਾਈ ਜਾ ਰਹੀ ਸੀ, ਉਸ ਨੂੰ ਖ਼ਤਮ ਕਰਨ ਦੀ ਸ਼ੁਰੂਆਤ ਕੀਤੀ ...
ਜੰਮੂ-ਕਸ਼ਮੀਰ ਦੇ ਸੋਪੋਰ ਵਿਚ ਤਿੰਨ ਅੱਤਵਾਦੀ ਢੇਰ, ਅੱਤਵਾਦੀ ਮੁਦਾਸੀਰ ਪੰਡਿਤ ਦੇ ਨਾਮ 'ਤੇ 18 ਐਫ.ਆਈ.ਆਰ. ਦਰਜ
. . .  1 day ago
ਸ੍ਰੀ ਨਗਰ , 21 ਜੂਨ - ਜੰਮੂ-ਕਸ਼ਮੀਰ ਦੇ ਸੋਪੋਰ ਆਪ੍ਰੇਸ਼ਨ ਵਿਚ ਤਿੰਨ ਅੱਤਵਾਦੀ ਮਾਰੇ ਗਏ। ਇਹ ਭਾਰਤੀ ਫੌਜ, ਪੁਲਿਸ ਅਤੇ ਸੀਆਰਪੀਐਫ ਦਾ ਸਾਂਝਾ ਅਭਿਆਨ ਸੀ...
ਕਾਂਗਰਸ ਦੀ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ 24 ਜੂਨ ਨੂੰ ਮੀਟਿੰਗ
. . .  1 day ago
ਨਵੀਂ ਦਿੱਲੀ, 21 ਜੂਨ - ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਵੀਡੀਓ ਕਾਨਫਰੰਸਿੰਗ ਰਾਹੀਂ 24 ਜੂਨ ਨੂੰ...
ਅਰਵਿੰਦ ਕੇਜਰੀਵਾਲ ਹੋਏ ਦਰਬਾਰ ਸਾਹਿਬ ਨਤਮਸਤਕ
. . .  1 day ago
ਅੰਮ੍ਰਿਤਸਰ, 21 ਜੂਨ - ਅਰਵਿੰਦ ਕੇਜਰੀਵਾਲ ਸਮੇਤ ਆਪ ਦੀ ਬਾਕੀ ਲੀਡਰਸ਼ਿਪ ਸੱਚਖੰਡ ਸ੍ਰੀ ਦਰਬਾਰ ਸਾਹਿਬ...
ਤਾਏ ਦੇ ਲੜਕੇ ਨੇ ਜ਼ਮੀਨੀ ਵਿਵਾਦ ਕਾਰਨ ਚਾਚੇ ਦੇ ਲੜਕੇ ਦੀ ਗੋਲੀ ਮਾਰ ਕੇ ਕੀਤੀ ਹੱਤਿਆ
. . .  1 day ago
ਬਠਿੰਡਾ, 21 ਜੂਨ ( ਨਾਇਬ ਸਿੱਧੂ ) - ਬਠਿੰਡਾ ਦੇ ਕਸਬਾ ਮੌੜ ਵਿਖੇ ਦੋ ਭਰਾਵਾ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਸੀ । ਅੱਜ ਇੱਕ ਪਰਿਵਾਰ ਕਿਸੇ ਕੰਮ ਲਈ ਪਟਿਆਲਾ ਤੋਂ ...
ਪਿੰਡ ਪਠਲਾਵਾ ਦੀ ਬੈਂਕ 'ਚ ਅਚਨਚੇਤ ਚੱਲੀ ਗੋਲੀ ਨਾਲ ਇਕ ਔਰਤ ਗੰਭੀਰ ਜ਼ਖ਼ਮੀ
. . .  1 day ago
ਬੰਗਾ, 21 ਜੂਨ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ ਨਜ਼ਦੀਕ ਪਿੰਡ ਪਠਲਾਵਾ 'ਚ ਅਚਨਚੇਤ ਗੋਲੀ ਚੱਲਣ ਨਾਲ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ...
ਪੰਜਾਬ ਦੇ ਲੋਕ ਤੀਜਾ ਫ਼ਰੰਟ ਚਾਹੁੰਦੇ ਹਨ : ਢੀਂਡਸਾ,ਬ੍ਰਹਮਪੁਰਾ
. . .  1 day ago
ਅੰਮ੍ਰਿਤਸਰ,21 ਜੂਨ (ਜਸਵੰਤ ਸਿੰਘ ਜੱਸ) ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕ....
ਸਾਬਕਾ ਕਾਂਗਰਸੀ ਕੌਂਸਲਰ ਕਤਲ ਮਾਮਲੇ ਵਿਚ ਚਾਰ ਮੁਲਜ਼ਮ ਗ੍ਰਿਫ਼ਤਾਰ
. . .  1 day ago
ਜਲੰਧਰ, 21 ਜੂਨ (ਚੰਦੀਪ) - ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਡਿਪਟੀ ਦੇ ਕਤਲ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ...
ਰਵਨੀਤ ਬਿੱਟੂ ਨੇ ਕਮਿਸ਼ਨ ਸਾਹਮਣੇ ਪੇਸ਼ ਹੋਣ ਤੋਂ ਬਾਅਦ ਰੱਖਿਆ ਆਪਣਾ ਪੱਖ
. . .  1 day ago
ਚੰਡੀਗੜ੍ਹ, 21 ਜੂਨ - ਰਵਨੀਤ ਸਿੰਘ ਬਿੱਟੂ ਐੱਸ.ਸੀ. ਕਮਿਸ਼ਨ ਸਾਹਮਣੇ ਪੇਸ਼ ਹੋਏ , ਜਿਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਆਈ....
ਜ਼ਮੀਨੀ ਵਿਵਾਦ ਕਾਰਨ ਮੌੜ ਖ਼ੁਰਦ ਚੱਲੀ ਗੋਲੀ : ਇਕ ਦੀ ਮੌਤ
. . .  1 day ago
ਬਠਿੰਡਾ, 21 ਜੂਨ ( ਅਮ੍ਰਿਤਪਾਲ ਸਿੰਘ ਵਲਾਣ) - ਅੱਜ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਿੰਡ ਮੌੜ ਖ਼ੁਰਦ ਵਿਖੇ ਗੋਲੀ ਚੱਲਣ ਕਾਰਨ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 31 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। ਨੀਤੀ ਵਚਨ

ਤਰਨਤਾਰਨ

ਖੇਮਕਰਨ ਦੇ ਵਿਧਾਇਕ ਦੇ ਜੱਦੀ ਪਿੰਡ ਵਿਖੇ ਲਾਹਣ ਤੇ ਨਾਜਾਇਜ਼ ਸ਼ਰਾਬ ਦਾ ਮਿਲਿਆ ਜਖੀਰਾ

ਤਰਨ ਤਾਰਨ/ਅਮਰਕੋਟ, 12 ਮਈ (ਹਰਿੰਦਰ ਸਿੰਘ, ਗੁਰਚਰਨ ਸਿੰਘ ਭੱਟੀ)-ਪੰਜਾਬ ਸਰਕਾਰ ਵਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ 'ਰੈੱਡ ਰੋਜ਼ ਡਰਾਈਵ' ਤਹਿਤ ਵੱਡੀ ਕਾਰਵਾਈ ਕਰਦਿਆਂ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਵਲੋਂ 37 ਦੇ ਕਰੀਬ ਮੁਲਾਜ਼ਮਾਂ ਨੇ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੱੁਲਰ ਦੇ ਜੱਦੀ ਪਿੰਡ ਮਹਿਮੂਦਪੁਰਾ ਅਤੇ ਬੱਲਿਆਂਵਾਲਾ ਵਿਖੇ ਛਾਪੇਮਾਰੀ ਕਰਕੇ ਨਾਜਾਇਜ਼ ਸ਼ਰਾਬ ਤੇ ਲਾਹਣ ਦਾ ਵੱਡਾ ਜਖੀਰਾ ਬਰਾਮਦ ਕੀਤਾ | ਇਸ ਸਬੰਧ ਵਿਚ ਪੁਲਿਸ ਵਲੋਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਜਦਕਿ ਚਾਰ ਵਿਅਕਤੀ ਮੌਕੇ 'ਤੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਧਰੁਮਨ ਐਚ. ਨਿੰਬਾਲੇ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਰਹੱਦੀ ਪਿੰਡ ਮਹਿਮੂਦਪੁਰਾ ਵਿਖੇ ਕੁਝ ਲੋਕ ਵੱਡੇ ਪੱਧਰ 'ਤੇ ਨਾਜਾਇਜ਼ ਸ਼ਰਾਬ ਤਿਆਰ ਕਰਨ ਦਾ ਕਾਰੋਬਾਰ ਕਰ ਰਹੇ ਹਨ, ਜਿਸ 'ਤੇ ਡੀ.ਐਸ.ਪੀ. ਆਪ੍ਰੇਸਨ ਇਕਬਾਲ ਸਿੰਘ ਤੋਂ ਇਲਾਵਾ ਈ.ਓ. ਨਵਜੋਤ ਭਾਰਤੀ ਦੀ ਅਗਵਾਈ ਵਿਚ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਅਮਰੀਕ ਸਿੰਘ, ਜਤਿੰਦਰ ਸਿੰਘ, ਪ੍ਰਸ਼ੋਤਮ ਪਠਾਣੀਆ, ਥਾਣਾ ਵਲਟੋਹਾ ਦੇ ਐਸ.ਐਚ.ਓ. ਡਾ. ਬਲਵਿੰਦਰ ਸਿੰਘ ਦੇ ਨਾਲ ਨਾਲ ਵੱਡੀ ਗਿਣਤੀ ਵਿਚ ਹੋਰ ਪੁਲਿਸ ਮੁਲਾਜ਼ਮਾਂ ਵਲੋਂ ਤੜ੍ਹਕਸਾਰ ਛਾਪੇਮਾਰੀ ਕੀਤੀ ਗਈ | ਇਹ ਆਪ੍ਰੇਸ਼ਨ ਲਗਪਗ ਚਾਰ ਘੰਟੇ ਚੱਲਿਆ, ਜੋ ਕਿ ਪਿੰਡ ਦੇ ਵੱਖ ਵੱਖ ਘਰਾਂ ਦੀ ਤਲਾਸ਼ੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਨਿਸ਼ਾਨ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਮਹਿਮੂਦਪੁਰਾ ਦੇ ਘਰੋਂ ਇਕ ਚਾਲੂ ਭੱਠੀ, ਹਰਚੰਦ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਮਹਿਮੂਦਪੁਰਾ ਦੇ ਘਰੋਂ 440 ਕਿੱਲੋ ਲਾਹਣ, 30 ਹਜ਼ਾਰ ਮਿ.ਲੀ. ਨਾਜਾਇਜ਼ ਸ਼ਰਾਬ, ਗੁਰਬਰਿੰਦਰ ਸਿੰਘ ਪੁੱਤਰ ਸਵਰਨ ਸਿੰਘ ਦੇ ਕੋਲੋਂ 30 ਹਜ਼ਾਰ ਮਿ.ਲੀ. ਨਾਜਾਇਜ਼ ਸ਼ਰਾਬ ਅਤੇ ਇਕ ਐਕਟਿਵਾ ਸਕੂਟਰੀ, ਅਮਰੀਕ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬੱਲਿਆਂਵਾਲਾ ਦੇ ਘਰੋਂ 600 ਕਿੱਲੋ ਲਾਹਣ ਅਤੇ ਹਰਚਰਨ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਮਹਿਮੂਦਪੁਰਾ ਦੇ ਘਰੋਂ 150 ਕਿੱਲੋ ਲਾਹਣ ਬਰਾਮਦ ਕੀਤੀ ਗਈ ਹੈ | ਇਸ ਸਬੰਧ ਵਿਚ ਗੁਰਬਿੰਦਰ ਸਿੰਘ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ ਹੈ, ਜਦਕਿ ਬਾਕੀ ਸਾਰੇ ਫ਼ਰਾਰ ਦੱਸੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵ ਪਿੰਡ ਦੀਆਂ ਬੇਬਾਕ ਥਾਵਾਂ 'ਤੇ ਐਕਸਾਈਜ਼ ਵਿਭਾਗ ਤੇ ਪੁਲਿਸ ਪਾਰਟੀ ਵਲੋਂ ਤਲਾਸ਼ੀ ਅਭਿਆਨ ਚਲਾ ਕੇ ਜ਼ਮੀਨ ਹੇਠਾਂ ਦੱਬੀ 28160 ਕਿੱਲੋ ਲਾਹਣ ਬਰਾਮਦ ਕੀਤੀ ਹੈ, ਜਿਸ ਦਾ ਕੋਈ ਵਾਲੀ ਵਾਰਸ ਨਾ ਹੋਣ ਕਾਰਨ ਇਸ ਲਾਹਣ ਨੂੰ ਨਸ਼ਟ ਕਰ ਦਿੱਤਾ ਗਿਆ | ਇਸ ਸਬੰਧ ਵਿਚ ਕੁੱਲ 5 ਪਰਚੇ ਦਰਜ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਦੇ ਖ਼ਿਲਾਫ਼ ਪੁਲਿਸ ਵਲੋਂ ਇਸ ਤਰ੍ਹਾਂ ਦੀ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ ਤੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਤਰਨ ਤਾਰਨ ਜ਼ਿਲ੍ਹੇ ਵਿਚੋਂ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ |

ਸੜਕੀ ਹਾਦਸਿਆਂ ਵਿਚ ਜ਼ਿਲ੍ਹਾ ਤਰਨ ਤਾਰਨ 8 ਸਾਲ ਬਾਅਦ ਗਰੀਨ ਸੇਫ ਵਿਚ ਆਇਆ- ਐੱਸ.ਐਸ.ਪੀ. ਨਿੰਬਾਲੇ

ਤਰਨ ਤਾਰਨ, 12 ਮਈ (ਹਰਿੰਦਰ ਸਿੰਘ)-ਸਾਰੇ ਭਾਰਤ ਵਿਚ ਹਰ ਰੋਜ਼ ਸੜਕਾਂ ਚੱਲਣ ਵਾਲੇ ਵਾਹਨਾਂ ਦੀ ਵਿਕਰੀ ਵੱਧਦੀ ਜਾ ਰਹੀ ਹੈ, ਉੱਥੇ ਹੀ ਸੜਕੀ ਹਾਦਸੇ ਵੀ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ | ਸਾਲ 2019- 20 ਭਾਰਤ ਵਿਚ ਸੜਕ ਦੁਰਘਟਨਾਵਾਂ ਨਾਲ ਕੁੱਲ 1,51,113 ਮੌਤਾਂ ਹੋਈਆਂ ਹਨ, ਜਿਵੇਂ ਕਿ ...

ਪੂਰੀ ਖ਼ਬਰ »

ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਉਤਸ਼ਾਹ ਨਾਲ ਮਨਾਇਆ

ਖਡੂਰ ਸਾਹਿਬ, 12 ਮਈ (ਰਸ਼ਪਾਲ ਸਿੰਘ ਕੁਲਾਰ)- ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ...

ਪੂਰੀ ਖ਼ਬਰ »

ਦਰਵਾਜ਼ੇ 'ਤੇ ਗੋਲੀਆਂ ਮਾਰਨ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 12 ਮਈ (ਵਿਕਾਸ ਮਰਵਾਹਾ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਪਿੰਡ ਅਲਾਦੀਨਪੁਰ ਵਿਖੇ ਇਕ ਵਿਅਕਤੀ ਦੇ ਘਰ ਜਾ ਕੇ ਹਵਾਈ ਫਾਇਰ ਕਰਨ ਤੇ ਉਸ ਦੇ ਘਰ ਦੇ ਦਰਵਾਜ਼ੇ 'ਤੇ ਗੋਲੀਆਂ ਮਾਰਨ ਦੇ ਨਾਲ ਨਾਲ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਦੋ ...

ਪੂਰੀ ਖ਼ਬਰ »

ਵਿਆਜ 'ਤੇ ਦਿੱਤੇ ਪੈਸਿਆਂ ਦੀ ਆੜ 'ਚ ਜ਼ਬਰੀ ਟਰੈਕਟਰ ਤੇ ਰੀਪਰ ਲੈ ਜਾਣ ਦੇ ਰੋਸ ਵਜੋਂ ਨੌਜਵਾਨ ਵਲੋਂ ਖ਼ੁਦਕੁਸ਼ੀ

ਖਾਲੜਾ, 12 ਮਈ (ਜੱਜਪਾਲ ਸਿੰਘ)-ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਹਰਦੋ ਚੱਕ ਬਾਂਹਬਾ ਵਿਖੇ ਵਿਆਜੀ ਦਿੱਤੇ ਪੈਸਿਆਂ ਦੀ ਆੜ ਵਿਚ ਜਬਰੀ ਟਰੈਕਟਰ ਤੇ ਰੀਪਰ ਲੈ ਜਾਣ 'ਤੇ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਦੁਖਦਾਈ ਖ਼ਬਰ ਹੈ | ਐਸ. ਐਚ. ਓ. ...

ਪੂਰੀ ਖ਼ਬਰ »

ਤਾਲਾਬੰਦੀ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਦੋ ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 12 ਮਈ (ਪਰਮਜੀਤ ਜੋਸ਼ੀ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਲਾਕਡਾਊਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਐਸ.ਐਚ.ਓ. ਗੁਰਚਰਨ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਦੇ ਏ.ਐਸ.ਆਈ. ...

ਪੂਰੀ ਖ਼ਬਰ »

ਤਰਨ ਤਾਰਨ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਚਾਰ ਦੀ ਮੌਤ, 49 ਹੋਰ ਨਵੇਂ ਮਾਮਲੇ

ਤਰਨ ਤਾਰਨ, 12 ਮਈ (ਹਰਿੰਦਰ ਸਿੰਘ)- ਤਰਨ ਤਾਰਨ ਜ਼ਿਲ੍ਹੇ ਵਿਚ ਕੋਰੋਨਾ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 49 ਹੋਰ ਵਿਅਕਤੀ ਕੋਰੋਨਾ ਪੀੜਤ ਪਾਏ ਗਏ | ਜ਼ਿਲ੍ਹਾ ਤਰਨ ਤਾਰਨ ਵਿਚ ਹੁਣ ਤੱਕ 1,09,222 ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ ਜਾ ਚੁੱਕਾ ਹੈ | ਇਹ ...

ਪੂਰੀ ਖ਼ਬਰ »

ਦੀ ਰੱਤੋਕੇ ਬਹੁ-ਮੰਤਵੀ ਸਹਿਕਾਰੀ ਸਭਾ ਦੀ ਚੋਣ ਬਿਨਾਂ ਜਾਣਕਾਰੀ ਦਿੱਤਿਆਂ ਮੁਲਤਵੀ

ਚੋਹਲਾ ਸਾਹਿਬ, 12 ਮਈ (ਬਲਵਿੰਦਰ ਸਿੰਘ)-ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਰੱਤੋਕੇ ਅਤੇ ਕਰਮੂੰਵਾਲਾ ਦੀ ਸਾਂਝੀ ਸਹਿਕਾਰੀ ਸਭਾ (ਦੀ ਰੱਤੋਕੇ ਬਹੁਮੰਤਵੀ ਸਹਿਕਾਰੀ ਸਭਾ) ਦੀ ਚੋਣ ਕੋਰੋਨਾ ਕਾਲ ਦੇ ਚੱਲਦਿਆਂ ਉਮੀਦਵਾਰਾਂ ਨੂੰ ਬਿਨਾ ਜਾਣਕਾਰੀ ਦਿੱਤਿਆਂ ...

ਪੂਰੀ ਖ਼ਬਰ »

ਕੋਰੋਨਾ ਦੀ ਰੋਕਥਾਮ ਸਬੰਧੀ ਹਲਕਾ ਵਿਧਾਇਕ ਨੇ ਲੋਕਾਂ ਨੂੰ ਕੀਤਾ ਜਾਗਰੂਕ

ਝਬਾਲ, 12 ਮਈ (ਸਰਬਜੀਤ ਸਿੰਘ)-ਕੋਰੋਨਾ ਦੀ ਫੈਲ ਰਹੀ ਬਿਮਾਰੀ ਦੀ ਰੋਕਥਾਮ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਤਰਨ ਤਾਰਨ ਹਲਕੇ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਅੱਜ ਜਿਥੇ ਵੱਖ-ਵੱਖ ਪਿੰਡਾਂ ਦੇ ਦੌਰੇ ਕਰਕੇ ਲੋਕਾ ਨੂੰ ਜਾਗਰੂਕ ਕੀਤਾ ਤੇ ਲੋਕਾਂ ਦੀਆਂ ...

ਪੂਰੀ ਖ਼ਬਰ »

ਬਾਊ ਭੈਣੀ ਬਣੇ ਕੰਬੋਜ ਭਾਈਚਾਰੇ ਦੀ ਸੂਬਾ ਪੱਧਰੀ ਕਮੇਟੀ ਦੇ ਮੈਂਬਰ

ਮੀਆਂਵਿੰਡ, 12 ਮਈ (ਗੁਰਪ੍ਰਤਾਪ ਸਿੰਘ ਸੰਧੂ)- ਪਾਰਟੀ ਹਾਈਕਮਾਨ ਵਲੋਂ ਕੰਬੋਜ ਭਾਈਚਾਰੇ ਦੀ ਸੂਬਾ ਪੱਧਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਹਲਕਾ ਬਾਬਾ ਬਕਾਲਾ ਸਾਹਿਬ ਵਿਚੋਂ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਦੀ ਸਿਫਾਰਿਸ਼ ...

ਪੂਰੀ ਖ਼ਬਰ »

ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀ ਬਖਸ਼ੇ ਨਹੀਂ ਜਾਣੇ ਚਾਹੀਦੇ -ਪਾਇਲਟ ਸਤਿੰਦਰਜੀਤ

’ਮੀਆਂਵਿੰਡ, 12 ਮਈ (ਗੁਰਪ੍ਰਤਾਪ ਸਿੰਘ ਸੰਧੂ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਤੇ ਬਹਿਬਲਕਲਾਂ, ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ | ਇਹ ਪ੍ਰਗਟਾਵਾ ਨੌਜਵਾਨ ਆਗੂ ਪਾਇਲਟ ਸਤਿੰਦਰਜੀਤ ...

ਪੂਰੀ ਖ਼ਬਰ »

ਪੈਟਰੋਲ ਪੰਪ ਦੇ ਕਰਿੰਦੇ ਤੋਂ 2 ਲੱਖ 83 ਹਜ਼ਾਰ ਰੁਪਏ ਲੁੱਟੇ

ਤਰਨ ਤਾਰਨ, 12 ਮਈ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਜਮਸਤਪੁਰ ਦੇ ਰੋਹੀ ਵਾਲਾ ਪੁਲ ਨੇੜੇ ਪੈਟਰੋਲ ਪੰਪ ਦੇ ਇਕ ਕਰਿੰਦੇ ਪਾਸੋਂ ਅਣਪਛਾਤੇ ਵਿਅਕਤੀ ਵਲੋਂ 2 ਲੱਖ 83 ਹਜ਼ਾਰ ਰੁਪਏ ਲੁੱਟ ਲਏ | ਇਸ ਸਬੰਧ ਵਿਚ ਥਾਣਾ ਸਿਟੀ ਤਰਨ ਤਾਰਨ ਵਿਖੇ ਪੁਲਿਸ ਨੇ ਕੇਸ ਦਰਜ ...

ਪੂਰੀ ਖ਼ਬਰ »

ਤਿ੍ਪੁਰਾ ਦੇ ਸਾਬਕਾ ਮੁੱਖ ਮੰਤਰੀ 'ਤੇ ਭਾਜਪਾ ਦੇ ਗੁੰਡਿਆਂ ਵਲੋਂ ਕੀਤੇ ਹਮਲੇ ਖ਼ਿਲਾਫ਼ ਸੀਟੂ ਵਲੋਂ ਪ੍ਰਦਰਸ਼ਨ

ਤਰਨ ਤਾਰਨ, 12 ਮਈ (ਹਰਿੰਦਰ ਸਿੰਘ)-ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਪੰਜਾਬ ਦੇ ਵਰਕਰਾਂ ਦਾ ਵਿਸ਼ਾਲ ਇਕੱਠ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ, ਕਾਮਰੇਡ ਅੰਗਰੇਜ਼ ਸਿੰਘ ਰਟੌਲ, ਕਾਮਰੇਡ ਮਨਪ੍ਰੀਤ ਸਿੰਘ ਕੋਟਲੀ ਆਦਿ ਆਗੂਆਂ ਦੀ ਸਾਂਝੀ ਪ੍ਰਧਾਨਗੀ ਹੇਠ ਹੋਇਆ ...

ਪੂਰੀ ਖ਼ਬਰ »

ਔਰਤਾਂ ਨਾਲ ਹੋਣ ਵਾਲੇ ਜੁਲਮਾਂ ਨਾਲ ਨਜਿੱਠਣ ਲਈ ਮਹਿਲਾ ਇੰਸਪੈਕਟਰ ਤੇ ਇਕ ਸਬ ਇੰਸਪੈਕਟਰ ਨਿਯੁਕਤ

ਤਰਨ ਤਾਰਨ, 12 ਮਈ (ਹਰਿੰਦਰ ਸਿੰਘ)- ਤਰਨ ਤਾਰਨ ਪੁਲਿਸ ਵਿਚ ਔਰਤਾਂ ਨਾਲ ਹੋਣ ਵਾਲੇ ਜੁਲਮਾਂ ਨੂੰ ਨਜਿੱਠਣ ਲਈ ਮਹਿਲਾ ਇੰਸਪੈਕਟਰ ਤੇ ਸਬ-ਇੰਸਪੈਕਟਰ ਤਾਇਨਾਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਧਰੁਮਨ ਐਚ.ਨਿੰਬਾਲੇ ਨੇ ਦੱਸਿਆ ਕਿ ਔਰਤਾਂ ਦੀ ...

ਪੂਰੀ ਖ਼ਬਰ »

ਕੁਲਦੀਪ ਸ਼ਾਹ ਵਲੋਂ ਕੁੱਟਮਾਰ ਦੀ ਸ਼ਿਕਾਰ ਦਲਿਤ ਲੜਕੀ ਦੀ ਆਰਥਿਕ ਮਦਦ

ਫਤਿਆਬਾਦ, 12 ਮਈ (ਹਰਵਿੰਦਰ ਸਿੰਘ ਧੂੰਦਾ)- ਬੀਤੇ ਦਿਨੀਂ ਸਰਮਾਏਦਾਰ ਧਿਰਾਂ ਵਲੋਂ ਫਤਿਆਬਾਦ ਵਾਸੀ ਦਲਿਤ ਲੜਕੀ ਨੂੰ ਕਥਿਤ ਬੰਦੀ ਬਣਾ ਕੇ ਰੱਖਣ ਤੇ ਉਸ ਦੀ ਕੁੱਟਮਾਰ ਕਰਨ ਦੀ ਖ਼ਬਰ ਵੱਖ-ਵੱਖ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਜਿਥੇ ਵੱਖ-ਵੱਖ ਪਾਰਟੀਆਂ ਦੇ ...

ਪੂਰੀ ਖ਼ਬਰ »

ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਖੇ ਮਾਂ ਦਿਵਸ ਮਨਾਇਆ

ਗੋਇੰਦਵਾਲ ਸਾਹਿਬ, 12 ਮਈ (ਸਕੱਤਰ ਸਿੰਘ ਅਟਵਾਲ)-ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਖੇ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵਲੋਂ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਮਾਂ ਦਿਵਸ ਨੂੰ ਸਮਰਪਿਤ ਕਰਵਾਏ ...

ਪੂਰੀ ਖ਼ਬਰ »

ਕਣਕ ਦੀ ਸਰਕਾਰੀ ਖਰੀਦ 13 ਮਈ 2021 ਤੱਕ ਕੀਤੀ ਜਾਵੇਗੀ-ਡਿਪਟੀ ਕਮਿਸ਼ਨਰ

ਤਰਨ ਤਾਰਨ, 12 ਮਈ (ਹਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਇਸ ਸੀਜ਼ਨ ਦੌਰਾਨ ਕਣਕ ਦੀ ਸਰਕਾਰੀ ਖ਼ਰੀਦ 13 ਮਈ 2021 ਤੱਕ ਕੀਤੀ ਜਾਵੇਗੀ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਕਿਸਾਨ ਵੀਰ ਦੀ ਕਣਕ ...

ਪੂਰੀ ਖ਼ਬਰ »

ਹੈਰੋਇਨ ਤੇ ਨਾਜਾਇਜ਼ ਸ਼ਰਾਬ ਸਮੇਤ 4 ਗਿ੍ਫ਼ਤਾਰ, 1 ਫ਼ਰਾਰ

ਤਰਨ ਤਾਰਨ, 12 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਨਸ਼ੇ ਦਾ ਧੰਦਾ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਹੈਰੋਇਨ ਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਇਕ ਵਿਅਕਤੀ ਫ਼ਰਾਰ ਹੋਣ ...

ਪੂਰੀ ਖ਼ਬਰ »

ਲੋੜੀਂਦਾ ਵਿਅਕਤੀ ਭਗੌੜਾ ਕਰਾਰ

ਤਰਨ ਤਾਰਨ, 12 ਮਈ (ਹਰਿੰਦਰ ਸਿੰਘ)-ਸਥਾਨਕ ਹਰਪ੍ਰੀਤ ਸਿੰਘ ਸਿਮਤ ਜੇ.ਐਮ.ਆਈ.ਸੀ. ਤਰਨ ਤਾਰਨ ਦੀ ਅਦਾਲਤ ਨੇ ਪੋਸਕੋ ਐਕਟ ਵਿਚ ਲੋੜੀਂਦੇ ਇਕ ਵਿਅਕਤੀ ਨੂੰ ਭਗੌੜਾ ਕਰਾਰ ਦਿੱਤਾ ਹੈ | ਜਿਸ ਦੇ ਖ਼ਿਲਾਫ਼ ਪੁਲਿਸ ਨੇ ਥਾਣਾ ਸਰਹਾਲੀ ਵਿਖੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ...

ਪੂਰੀ ਖ਼ਬਰ »

ਕਣਕ ਦੀ ਚੁਕਾਈ ਨਾ ਹੋਣ ਕਾਰਨ ਦਾਣਾ ਮੰਡੀ ਖਾਲੜਾ 'ਚ ਪੱਲੇ੍ਹਦਾਰਾਂ ਵਲੋਂ ਰੋਸ ਪ੍ਰਦਰਸ਼ਨ

ਖਾਲੜਾ, 12 ਮਈ (ਜੱਜਪਾਲ ਸਿੰਘ)-ਮਾਰਕੀਟ ਕਮੇਟੀ ਭਿੱਖੀਵਿੰਡ ਅਧੀਨ ਆਉਂਦੀ ਦਾਣਾ ਮੰਡੀ ਖਾਲੜਾ ਵਿਖੇ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਖ਼ਰੀਦੀ ਕਣਕ ਦੀ ਚੁਕਾਈ ਨਾ ਹੋਣ ਕਾਰਨ ਪੱਲ੍ਹੇਦਾਰ ਵਲੋਂ ਰੋਸ ਮੁਜਾਹਰਾ ਕੀਤਾ ਗਿਆ | ਦਾਣਾ ਮੰਡੀ ਖਾਲੜਾ ਵਿਖੇ ਅਸਮਾਨ ਛੂੰਹਦੇ ...

ਪੂਰੀ ਖ਼ਬਰ »

ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿਚ 8 ਵਿਅਕਤੀਆਂ ਤੋਂ ਇਲਾਵਾ 15-20 ਅਣਪਛਾਤੇ ਵਿਅਕਤੀਆਂ 'ਤੇ ਕੇਸ ਦਰਜ

ਤਰਨ ਤਾਰਨ, 12 ਮਈ (ਹਰਿੰਦਰ ਸਿੰਘ)-ਥਾਣਾ ਵੈਰੋਵਾਲ ਦੇ ਪਿੰਡ ਜਲਾਲਾਬਾਦ ਵਿਖੇ ਇਕ ਘਰ ਵਿਚ ਦਾਖ਼ਲ ਹੋ ਕੇ ਸੱਟਾਂ ਮਾਰਨ ਤੇ ਹਵਾਈ ਫਾਇਰ ਕਰਨ 'ਤੇ ਅੱਠ ਵਿਅਕਤੀਆਂ ਸਮੇਤ 15 ਹੋਰ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ...

ਪੂਰੀ ਖ਼ਬਰ »

ਬਿਆਸ ਦਰਿਆ 'ਤੇ ਬਣਨ ਵਾਲੇ ਬੰਨ੍ਹ ਦੇ ਵਿਰੋਧ ਵਿਚ ਧੂੰਦਾ ਦੇ ਕਿਸਾਨਾਂ ਵਲੋਂ ਲਗਾਇਆ ਗਿਆ ਰੋਸ ਧਰਨਾ ਛੇਵੇ ਦਿਨ 'ਚ ਦਾਖ਼ਲ

ਫਤਿਆਬਾਦ, 12 ਮਈ (ਹਰਵਿੰਦਰ ਸਿੰਘ ਧੂੰਦਾ)-ਬਿਆਸ ਦਰਿਆ 'ਤੇ ਪਿੰਡ ਧੂੰਦਾ ਨੇੜੇ ਬਣਾਏ ਜਾ ਰਹੇ ਪੱਕੇ ਬੰਨ੍ਹ ਦੇ ਵਿਰੋਧ ਵਿਚ ਪਿੰਡ ਧੂੰਦਾ ਦੇ ਕਿਸਾਨਾਂ ਵਲੋਂ ਲਗਾਇਆ ਗਿਆ | ਧਰਨਾ ਅੱਜ ਛੇਵੇ ਦਿਨ ਵਿਚ ਦਾਖ਼ਲ ਹੋ ਗਿਆ | ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਸਬਜ਼ੀ ਖ਼ਰੀਦਣ ਗਏ ਦੁਕਾਨਦਾਰ ਦਾ ਮੰਡੀ ਦੇ ਬਾਹਰੋਂ ਮੋਟਰਸਾਈਕਲ ਚੋਰੀ

ਫਤਿਆਬਾਦ, 12 ਮਈ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਕਰਿਆਨੇ ਤੇ ਸਬਜੀ ਦੀ ਦੁਕਾਨ ਚਲਾ ਰਹੇ ਸੁਭਾਸ਼ ਬਾਸ਼ੀ ਨੇ ਪ੍ਰੈੱਸ ਨੂੰ ਗੁਰਚਰਨ ਸਿੰਘ ਚੱਢਾ ਸਮੇਤ ਦੱਸਿਆ ਕਿ ਮੈਂ ਰੋਜ਼ ਦੀ ਤਰ੍ਹਾਂ ਸਵੇਰੇ ਕਰੀਬ 6 ਵਜੇ ਸਬਜ਼ੀ ਵਿਕਰੇਤਾ ਭੁਪਿੰਦਰ ਸਿੰਘ ਭਿੰਦਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX