ਤਾਜਾ ਖ਼ਬਰਾਂ


'ਆਪ' ਅਤੇ 'ਕਾਂਗਰਸ' ਦੋਵਾਂ ਨੇ ਮਿਲ ਕੇ ਕੁੰਵਰ ਵਿਜੇ ਪ੍ਰਤਾਪ ਦੀਆਂ ਸੇਵਾਵਾਂ ਦੀ ਕੀਤੀ ਕੋਝੀ ਵਰਤੋਂ - ਹਰਸਿਮਰਤ
. . .  1 day ago
ਚੰਡੀਗੜ੍ਹ , 21 ਜੂਨ - ਸਾਬਕਾ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ ! ਜੋ ਅਸੀਂ ਪਹਿਲਾਂ ਤੋਂ ਦਾਅਵਾ ਕਰਦੇ ਆ ਰਹੇ ਹਾਂ, ਉਹ ਹੁਣ ਸਾਬਤ ਹੋ ਗਿਆ ਹੈ। 'ਆਪ' ਅਤੇ 'ਕਾਂਗਰਸ' ਦੋਵਾਂ ਨੇ ਮਿਲ ਕੇ ...
ਬ੍ਰੇਕਰ ਧਮਾਕਾ ਹੋਣ ਨਾਲ ਦੱਸ ਪਿੰਡਾਂ ’ਚ ਬਲੈਕ ਆਊਟ
. . .  1 day ago
ਅਮਰਕੋਟ, 21ਜੂਨ( ਗੁਰਚਰਨ ਸਿੰਘ ਭੱਟੀ)- ਸਥਾਨਕ ਬਿਜਲੀ ਘਰ ਵਿਖੇ ਬ੍ਰੇਕਰ ਲਾਉਣ ਸਮੇਂ ਬਹੁਤ ਵੱਡਾ ਧਮਾਕਾ ਹੋਇਆ ਜਿਸ ਨਾਲ ਜਾਨੀ ਨੁਕਸਾਨ ਹੋਣ ਤਾਂ ਬਚਾਅ ਹੋ ਗਿਆ ਪਰ ਲੱਗਭਗ ਦੱਸ ਪਿੰਡਾਂ ਦੀ ਬਿਜਲੀ ਸਪਲਾਈ ...
ਨਕਲੀ ਚਾਂਦੀ ਦੇ ਕੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ
. . .  1 day ago
ਘੋਗਰਾ, 21ਜੂਨ (ਆਰ. ਐੱਸ. ਸਲਾਰੀਆ)- ਅੱਡਾ ਘੋਗਰਾ ਦੇ ਨਜ਼ਦੀਕ ਪੇਂਦੇ ਤੋਏ ਮੌੜ ਤੇ ਰਵੀਦਾਸ ਮਾਰਕੀਟ ਵਿਚ ਸਿੱਧੀ ਜਿਊਲਰਜ਼ ਦੇ ਮਾਲਕ ਸੰਨੀ ਵਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਅਣਪਛਾਤੀਆਂ ...
ਕਿਸ਼ਨਪੁਰਾ ਇਲਾਕੇ 'ਚ ਨੌਜਵਾਨ ਨੂੰ ਮਾਰੀ ਗੋਲੀ
. . .  1 day ago
ਜਲੰਧਰ , 21 ਜੂਨ - ਕਿਸ਼ਨਪੁਰਾ ਇਲਾਕੇ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁੱਝ ਨੌਜਵਾਨਾ ਨੇ ਇਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਹਸਪਤਾਲ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ ।ਕੁੱਝ ਸਮਾਂ ਪਹਿਲਾਂ ਇਸ ਨੌਜਵਾਨ ...
ਬਜ਼ੁਰਗ ਔਰਤ ਦੀ ਨਹਿਰ ਵਿਚ ਡਿੱਗਣ ਨਾਲ ਮੌਤ
. . .  1 day ago
ਕੋਟ ਫ਼ਤੂਹੀ, 21 ਜੂਨ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਵਾਲੀ ਸੜਕ ਉੱਪਰ ਸੈਰ ਕਰਨ ਆਈ ਪੰਡੋਰੀ ਲੱਧਾ ਸਿੰਘ ਦੀ ਇਕ 80 ਕੁ ਸਾਲਾ ਬਜ਼ੁਰਗ ਔਰਤ ਦੇ ਨਹਿਰ ਵਿਚ ਡਿੱਗਣ ਨਾਲ ਉਸ ਦੀ ਮੌਤ ਹੋ ...
ਯੂਥ ਅਕਾਲੀ ਦਲ ਵਲੋਂ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਦਾ ਘਿਰਾਓ
. . .  1 day ago
ਲੁਧਿਆਣਾ, 21 ਜੂਨ( ਪੁਨੀਤ ਬਾਵਾ)-ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਤੇ ਕੌਮੀ ਬੁਲਾਰੇ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ ਦੀ ਅਗਵਾਈ ਵਿਚ ...
ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਦੂਜਾ ਪੋਸਟਮਾਰਟਮ ਜਲਦੀ
. . .  1 day ago
ਚੰਡੀਗੜ੍ਹ , 21 ਜੂਨ -{ਗੌਰ}-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇੱਕ ਬੋਰਡ ਗਠਿਤ ਕਰੇ ...
ਸ੍ਰੀ ਅਮਰਨਾਥ ਯਾਤਰਾ ਹੋਈ ਰੱਦ
. . .  1 day ago
ਸ੍ਰੀ ਨਗਰ, 21 ਜੂਨ - ਜੰਮੂ ਕਸ਼ਮੀਰ ਸਰਕਾਰ ਨੇ ਸ੍ਰੀ ਅਮਰਨਾਥ ਯਾਤਰਾ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਲੈ ਗਿਆ 2 ਹੋਰ ਜਾਨਾਂ, ਆਏ 2 ਨਵੇਂ ਮਾਮਲੇ
. . .  1 day ago
ਮੋਗਾ, 21 ਜੂਨ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦੋ ਹੋਰ ਜਾਨਾਂ ਲੈਅ ਗਿਆ ਅਤੇ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 226 ਹੋ...
ਜ਼ਿਲ੍ਹਾ ਅੰਮ੍ਰਿਤਸਰ ਵਿਚ 29 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  1 day ago
ਅੰਮ੍ਰਿਤਸਰ, 21 ਜੂਨ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 29 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲੇ...
ਰਸ਼ਪਾਲ ਸਿੰਘ ਕਰਮੂਵਾਲਾ ਅਕਾਲੀ ਦਲ ਜ਼ਿਲ੍ਹਾ ਫ਼ਿਰੋਜਪੁਰ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  1 day ago
ਖੋਸਾ ਦਲ ਸਿੰਘ,21 ਜੂਨ (ਮਨਪ੍ਰੀਤ ਸਿੰਘ ਸੰਧੂ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫ਼ਿਰੋਜ਼ਪੁਰ ਦੇ ਅਬਜ਼ਰਵਰ ਜਨਮੇਜਾ ਸਿੰਘ ਸੇਖੋਂ, ਜ਼ਿਲ੍ਹਾ ਜਥੇਦਾਰ ਵਰਦੇਵ ਸਿੰਘ ਨੋਨੀ ਮਾਨ ਵਲੋਂ ਜ਼ਿਲ੍ਹਾ...
ਬਿਕਰਮਜੀਤ ਸਿੰਘ ਮਜੀਠੀਆ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ 'ਤੇ ਨਿਸ਼ਾਨੇ
. . .  1 day ago
ਅੰਮ੍ਰਿਤਸਰ, 21 ਜੂਨ - ਪ੍ਰੈਸ ਵਾਰਤਾ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ, ਇਨ੍ਹਾਂ ਵਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ...
ਨੂੰਹ ਦੇ ਪੇਕਾ ਪਰਿਵਾਰ ਵਲੋਂ ਚਲਾਈ ਗੋਲੀ ਨਾਲ ਸਹੁਰਾ ਜ਼ਖ਼ਮੀ
. . .  1 day ago
ਅਜਨਾਲਾ, 21 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਇੱਥੋਂ ਨਾਲ ਲੱਗਦੇ ਪਿੰਡ ਸਰਾਏ ਵਿਖੇ ਇਕ ਔਰਤ ਦੇ ਪੇਕਾ ਪਰਿਵਾਰ ਵਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਗੋਲੀ ਚਲਾਉਣ ਤੋਂ ਬਾਅਦ ਸਹੁਰਾ ਅਜੀਤ ਸਿੰਘ...
ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
. . .  1 day ago
ਲੋਪੋਕੇ, 21 ਜੂਨ (ਗੁਰਵਿੰਦਰ ਸਿੰਘ ਕਲਸੀ) - ਖੇਤੀ ਦੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਅਤੇ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ...
ਕੁੰਵਰ ਵਿਜੇ ਪ੍ਰਤਾਪ ਜਾਂਚ ਰਿਪੋਰਟ ਰੱਦ ਹੋਣ ਦੀ ਨਮੋਸ਼ੀ ਕਾਰਨ ਆਪ ਵਿਚ ਸ਼ਾਮਿਲ ਹੋਇਆ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 21 ਜੂਨ (ਜਸਵੰਤ ਸਿੰਘ ਜੱਸ ) - ਸਾਬਕਾ ਪੁਲਿਸ ਅਧਿਕਾਰੀ ਅਤੇ ਬੇਅਦਬੀ ਕਾਂਡ ਦੇ ਜਾਂਚ ਕਰਤਾ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਬਾਰੇ ਪ੍ਰਤੀਕਰਮ...
ਸੈਰ-ਸਪਾਟੇ ਦੇ ਮਕਸਦ ਨਾਲ ਬਣਾਈ ਗਈ ਸੀ "ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਤੀਕ੍ਰਿਤੀ"- ਸਿਰਸਾ
. . .  1 day ago
ਨਵੀਂ ਦਿੱਲੀ, 21 ਜੂਨ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ "ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪ੍ਰਤੀਕ੍ਰਿਤੀ" ਜੋ ਬਣਾਈ ਜਾ ਰਹੀ ਸੀ, ਉਸ ਨੂੰ ਖ਼ਤਮ ਕਰਨ ਦੀ ਸ਼ੁਰੂਆਤ ਕੀਤੀ ...
ਜੰਮੂ-ਕਸ਼ਮੀਰ ਦੇ ਸੋਪੋਰ ਵਿਚ ਤਿੰਨ ਅੱਤਵਾਦੀ ਢੇਰ, ਅੱਤਵਾਦੀ ਮੁਦਾਸੀਰ ਪੰਡਿਤ ਦੇ ਨਾਮ 'ਤੇ 18 ਐਫ.ਆਈ.ਆਰ. ਦਰਜ
. . .  1 day ago
ਸ੍ਰੀ ਨਗਰ , 21 ਜੂਨ - ਜੰਮੂ-ਕਸ਼ਮੀਰ ਦੇ ਸੋਪੋਰ ਆਪ੍ਰੇਸ਼ਨ ਵਿਚ ਤਿੰਨ ਅੱਤਵਾਦੀ ਮਾਰੇ ਗਏ। ਇਹ ਭਾਰਤੀ ਫੌਜ, ਪੁਲਿਸ ਅਤੇ ਸੀਆਰਪੀਐਫ ਦਾ ਸਾਂਝਾ ਅਭਿਆਨ ਸੀ...
ਕਾਂਗਰਸ ਦੀ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ 24 ਜੂਨ ਨੂੰ ਮੀਟਿੰਗ
. . .  1 day ago
ਨਵੀਂ ਦਿੱਲੀ, 21 ਜੂਨ - ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਵੀਡੀਓ ਕਾਨਫਰੰਸਿੰਗ ਰਾਹੀਂ 24 ਜੂਨ ਨੂੰ...
ਅਰਵਿੰਦ ਕੇਜਰੀਵਾਲ ਹੋਏ ਦਰਬਾਰ ਸਾਹਿਬ ਨਤਮਸਤਕ
. . .  1 day ago
ਅੰਮ੍ਰਿਤਸਰ, 21 ਜੂਨ - ਅਰਵਿੰਦ ਕੇਜਰੀਵਾਲ ਸਮੇਤ ਆਪ ਦੀ ਬਾਕੀ ਲੀਡਰਸ਼ਿਪ ਸੱਚਖੰਡ ਸ੍ਰੀ ਦਰਬਾਰ ਸਾਹਿਬ...
ਤਾਏ ਦੇ ਲੜਕੇ ਨੇ ਜ਼ਮੀਨੀ ਵਿਵਾਦ ਕਾਰਨ ਚਾਚੇ ਦੇ ਲੜਕੇ ਦੀ ਗੋਲੀ ਮਾਰ ਕੇ ਕੀਤੀ ਹੱਤਿਆ
. . .  1 day ago
ਬਠਿੰਡਾ, 21 ਜੂਨ ( ਨਾਇਬ ਸਿੱਧੂ ) - ਬਠਿੰਡਾ ਦੇ ਕਸਬਾ ਮੌੜ ਵਿਖੇ ਦੋ ਭਰਾਵਾ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਸੀ । ਅੱਜ ਇੱਕ ਪਰਿਵਾਰ ਕਿਸੇ ਕੰਮ ਲਈ ਪਟਿਆਲਾ ਤੋਂ ...
ਪਿੰਡ ਪਠਲਾਵਾ ਦੀ ਬੈਂਕ 'ਚ ਅਚਨਚੇਤ ਚੱਲੀ ਗੋਲੀ ਨਾਲ ਇਕ ਔਰਤ ਗੰਭੀਰ ਜ਼ਖ਼ਮੀ
. . .  1 day ago
ਬੰਗਾ, 21 ਜੂਨ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ ਨਜ਼ਦੀਕ ਪਿੰਡ ਪਠਲਾਵਾ 'ਚ ਅਚਨਚੇਤ ਗੋਲੀ ਚੱਲਣ ਨਾਲ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ...
ਪੰਜਾਬ ਦੇ ਲੋਕ ਤੀਜਾ ਫ਼ਰੰਟ ਚਾਹੁੰਦੇ ਹਨ : ਢੀਂਡਸਾ,ਬ੍ਰਹਮਪੁਰਾ
. . .  1 day ago
ਅੰਮ੍ਰਿਤਸਰ,21 ਜੂਨ (ਜਸਵੰਤ ਸਿੰਘ ਜੱਸ) ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕ....
ਸਾਬਕਾ ਕਾਂਗਰਸੀ ਕੌਂਸਲਰ ਕਤਲ ਮਾਮਲੇ ਵਿਚ ਚਾਰ ਮੁਲਜ਼ਮ ਗ੍ਰਿਫ਼ਤਾਰ
. . .  1 day ago
ਜਲੰਧਰ, 21 ਜੂਨ (ਚੰਦੀਪ) - ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਡਿਪਟੀ ਦੇ ਕਤਲ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ...
ਰਵਨੀਤ ਬਿੱਟੂ ਨੇ ਕਮਿਸ਼ਨ ਸਾਹਮਣੇ ਪੇਸ਼ ਹੋਣ ਤੋਂ ਬਾਅਦ ਰੱਖਿਆ ਆਪਣਾ ਪੱਖ
. . .  1 day ago
ਚੰਡੀਗੜ੍ਹ, 21 ਜੂਨ - ਰਵਨੀਤ ਸਿੰਘ ਬਿੱਟੂ ਐੱਸ.ਸੀ. ਕਮਿਸ਼ਨ ਸਾਹਮਣੇ ਪੇਸ਼ ਹੋਏ , ਜਿਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਆਈ....
ਜ਼ਮੀਨੀ ਵਿਵਾਦ ਕਾਰਨ ਮੌੜ ਖ਼ੁਰਦ ਚੱਲੀ ਗੋਲੀ : ਇਕ ਦੀ ਮੌਤ
. . .  1 day ago
ਬਠਿੰਡਾ, 21 ਜੂਨ ( ਅਮ੍ਰਿਤਪਾਲ ਸਿੰਘ ਵਲਾਣ) - ਅੱਜ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਿੰਡ ਮੌੜ ਖ਼ੁਰਦ ਵਿਖੇ ਗੋਲੀ ਚੱਲਣ ਕਾਰਨ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 31 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। ਨੀਤੀ ਵਚਨ

ਸੰਗਰੂਰ

ਰੇਹੜੀ ਵਾਲਿਆਂ ਨੇ ਸਬਜ਼ੀਆਂ ਮੁੱਖ ਸੜਕ 'ਤੇ ਸੱੁਟ ਕੇ ਆਵਾਜਾਈ ਜਾਮ ਕਰਦਿਆਂ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ, 12 ਮਈ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਮੁੱਖ ਸੜਕ 'ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬੀਤੇ ਦਿਨੀਂ ਐਸ.ਡੀ.ਐਮ ਦੇ ਆਦੇਸ਼ਾਂ 'ਤੇ ਪੁਲਿਸ ਵਲੋਂ ਬੀਤੇ ਦਿਨੀਂ ਰੇਹੜੀ ਵਾਲਿਆਂ ਦੀ ਕੁੱਟਮਾਰ ਕਰਦਿਆਂ ਉਨ੍ਹਾਂ ਨੂੰ ਥਾਣੇ ਲੈ ਜਾਣ ਤੋਂ ਪ੍ਰੇਸ਼ਾਨ ਹੋਏ ਰੇਹੜੀ ਵਾਲਿਆਂ ਨੇ ਸਬਜ਼ੀਆਂ ਮੁੱਖ ਸੜਕ 'ਤੇ ਸੱੁਟ ਕੇ ਆਵਾਜਾਈ ਜਾਮ ਕਰਦਿਆਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ 'ਤੇ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਜੀਤਾ ਨੇ ਕਿਹਾ ਕਿ ਪੁਲਿਸ ਵਲੋਂ ਸਾਡੇ ਨਾਲ ਬਿਨ੍ਹਾਂ ਵਜ੍ਹਾ ਧੱਕਾ ਕੀਤਾ ਜਾ ਰਿਹਾ ਹੈ, ਪਹਿਲਾਂ ਪ੍ਰਸ਼ਾਸਨ ਨੇ ਰੇਹੜੀ ਲਗਾਉਣ ਦਾ ਸਮਾਂ ਸਵੇਰੇ 5 ਵਜੇ ਤੋਂ 9 ਵਜੇ ਅਤੇ ਸ਼ਾਮ ਨੂੰ 4 ਤੋਂ 6 ਵਜੇ ਤੱਕ ਕਰ ਦਿੱਤਾ, ਜਿਸ ਨਾਲ ਸਾਡੀਆਂ ਸਬਜ਼ੀਆਂ ਅਤੇ ਫਲ-ਫਰੂਟ ਖ਼ਰਾਬ ਹੋ ਜਾਣ ਕਾਰਨ ਸਾਨੂੰ ਹਰ ਰੋਜ ਘਾਟਾ ਝੱਲਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਆਪਣੇ ਘਾਟੇ ਦੇ ਡਰੋਂ ਰੇਹੜੀ ਵਾਲੇ ਰੇਹੜੀ ਲਗਾਉਂਦੇ ਹਨ, ਤਾਂ ਐਸ.ਡੀ.ਐਮ ਅਤੇ ਪੁਲਿਸ ਵਲੋਂ ਸਾਡੇ 'ਤੇ ਮਾਮਲਾ ਦਰਜ਼ ਕਰਨ ਦਾ ਡਰਾਵਾ ਦੇ ਕੇ ਉੱਥੋਂ ਭਜਾ ਦਿੱਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਪੁਲਿਸ ਨੇ ਸਾਰੇ ਡੇਢ ਦਰਜਨ ਰੇਹੜੀ ਵਾਲਿਆਂ ਨੂੰ ਧੱਕੇ ਨਾਲ ਆਪਣੀ ਗੱਡੀ ਵਿਚ ਬਿਠਾ ਕੇ ਥਾਣੇ ਲਿਜਾਂਦਿਆਂ ਸਾਡੇ ਮੈਂਬਰਾਂ ਦੀ ਕੁੱਟਮਾਰ ਕੀਤੀ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਕਰਕੇ ਹੀ ਅੱਜ ਅਸੀਂ ਸਬਜ਼ੀਆਂ ਕਿਸਾਨਾਂ ਤੋਂ ਖ਼ਰੀਦ ਕੇ ਉਨ੍ਹਾਂ ਨੂੰ ਸੜਕ 'ਤੇ ਸੱੁਟ ਕੇ ਆਵਾਜਾਈ ਬੰਦ ਕਰਕੇ ਆਪਣਾ ਰੋਸ ਪਰਗਟ ਕੀਤਾ ਹੈ | ਇਸ ਮੌਕੇ 'ਤੇ ਪ੍ਰਧਾਨ ਤੋਂ ਇਲਾਵਾ ਮੁਹੰਮਦ ਸ਼ਮਸ਼ਾਦ, ਲਖਵੀਰ ਸਿੰਘ, ਪੱਪੂ ਖ਼ਾਨ, ਕ੍ਰਿਸ਼ਨ ਸਿੰਘ, ਮੁਸਤਾਕ ਮੁਹੰਮਦ, ਹੈਪੀ ਅਤੇ ਹੋਰ ਰੇਹੜੀ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਉਨ੍ਹਾਂ ਦਾ ਰੇਹੜੀ ਲਗਾਉਣ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਲਗਾਤਾਰ ਕਰਨ ਅਤੇ ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਾਡੀ ਸੁਣਵਾਈ ਨਾ ਕੀਤੀ ਤਾਂ ਹੋਰ ਵੀ ਵੱਡਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ 'ਤੇ ਪਹੁੰਚੇ ਥਾਣਾ ਮੁਖੀ ਹਰਦੀਪ ਸਿੰਘ ਸੰਧੂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਨੂੰ ਸੰਭਾਲਦਿਆਂ ਰੇਹੜੀ ਵਾਲਿਆਂ ਨੂੰ ਸੜਕ ਤੋਂ ਸਾਈਡ 'ਤੇ ਕਰਕੇ ਆਵਾਜਾਈ ਨੂੰ ਚਲਾਇਆ, ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਰੇਹੜੀ ਵਾਲਿਆਂ ਦੀ ਮੀਟਿੰਗ ਐਸ.ਡੀ.ਐਮ ਨਾਲ ਕਰਾਈ ਜਾ ਰਹੀ ਹੈ, ਉਨ੍ਹਾਂ ਪੁਲਿਸ ਵਲੋਂ ਕੁੱਟਮਾਰ ਕਰਨ ਤੋਂ ਅਨਜਾਣਤਾ ਪਰਗਟ ਕਰਦਿਆਂ ਕਿਹਾ ਕਿ ਇਸ ਸਬੰਧੀ ਲਿਖਤੀ ਸ਼ਿਕਾਇਤ ਦੇ ਦੇਣ ਜੋ ਵੀ ਦੋਸ਼ੀ ਹੋਇਆ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ |

ਲਹਿਲ ਖ਼ੁਰਦ ਦੇ ਕਿਸਾਨਾਂ ਵਲੋਂ 5 ਜੀ ਕੇਬਲ ਤਾਰ ਵਿਛਾਉਣ ਦੀ ਮਸ਼ੀਨ ਘੇਰ ਕੇ ਕੀਤੀ ਨਾਅਰੇਬਾਜ਼ੀ

ਲਹਿਰਾਗਾਗਾ, 12 ਮਈ (ਪ੍ਰਵੀਨ ਖੋਖਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੈਂਕੜੇ ਕਿਸਾਨਾਂ ਅਤੇ ਔਰਤਾਂ ਨੇ ਨਜ਼ਦੀਕੀ ਪਿੰਡ ਲੇਹਲ ਖ਼ੁਰਦ ਵਿਖੇ 5-ਜੀ ਦੇ ਨੈੱਟਵਰਕ ਸਬੰਧੀ ਚੱਲ ਰਹੇ ਕੇਵਲ ਵਿਛਾਉਣ ਦੇ ਕੰਮ ਨੂੰ ਰੁਕਵਾ ਕੇ ਅੰਬਾਨੀ, ਅਡਾਨੀ, ਰਿਲਾਇੰਸ ...

ਪੂਰੀ ਖ਼ਬਰ »

ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਵਲੋਂ 17 ਮਈ ਨੂੰ ਕੀਤਾ ਜਾਵੇਗਾ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ

ਸੰਗਰੂਰ, 12 ਮਈ (ਧੀਰਜ ਪਸ਼ੋਰੀਆ)- ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵਲੋਂ ਡੀ.ਸੀ. ਦਫ਼ਤਰ ਅੱਗੇ ਪੱਕਾ ਧਰਨਾ ਲਗਾਤਾਰ ਜਾਰੀ ਹੈ ਅਤੇ ਲੀਲਾ ਭਵਨ ਪਟਿਆਲਾ ਵਿਚ ਬੀ.ਐੱਸ.ਐੱਨ.ਐੱਲ ਟਾਵਰ ਦੇ ਉੱਪਰ ਦੋ ...

ਪੂਰੀ ਖ਼ਬਰ »

ਜੌੜੇਪੁਲ ਪੁਲਿਸ ਵਲੋਂ ਵੱਖ-ਵੱਖ ਮਾਮਲਿਆਂ 'ਚ 7 ਵਿਅਕਤੀਆਂ 'ਤੇ ਪਰਚਾ ਦਰਜ

ਕੁੱਪ ਕਲਾਂ, 12 ਮਈ (ਮਨਜਿੰਦਰ ਸਿੰਘ ਸਰੌਦ)- ਥਾਣਾ ਸਦਰ ਅਹਿਮਦਗੜ੍ਹ ਦੇ ਅਧੀਨ ਪੈਂਦੀ ਜੌੜੇਪੁਲ ਪੁਲਿਸ ਚੌਕੀ ਵੱਲੋਂ ਵੱਖ-ਵੱਖ ਮਾਮਲਿਆਂ ਤਹਿਤ 7 ਵਿਅਕਤੀਆਂ 'ਤੇ ਮਾਮਲਾ ਦਰਜ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੌੜੇਪੁਲ ਚੌਕੀ ਦੇ ...

ਪੂਰੀ ਖ਼ਬਰ »

ਪੱਕੇ ਮੋਰਚਿਆਂ 'ਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਵਿਚ ਆਏ ਦਿਨ ਹੋ ਰਿਹਾ ਹੈ ਵਾਧਾ-ਕਿਸਾਨ ਆਗੂ

ਲਹਿਰਾਗਾਗਾ, 12 ਮਈ (ਪ੍ਰਵੀਨ ਖੋਖਰ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਲਾਏ ਪੱਕੇ ਮੋਰਚਿਆਂ ਵਿਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ 'ਚ ਆਏ ਦਿਨ ਵਾਧਾ ਹੋ ਰਿਹਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਵੋਟਿੰਗ ਮਸ਼ੀਨਾਂ ਦੀਆਂ ਤਸਵੀਰਾਂ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

ਲਹਿਰਾਗਾਗਾ, 12 ਮਈ (ਗਰਗ, ਖੋਖਰ)- ਭਾਰਤੀ ਬੇਰੁਜ਼ਗਾਰ ਮੋਰਚਾ ਦੇ ਬੈਨਰ ਹੇਠ ਰੁਜ਼ਗਾਰ ਨਹੀਂ ਤਾਂ ਸਰਕਾਰ ਨਹੀਂ ਦੇ ਸਮਰਥਨ ਵਿਚ ਰਾਸ਼ਟਰ ਵਿਆਪੀ ਲੜੀਵਾਰ ਅੰਦੋਲਨ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨ ਦੀ ਤਸਵੀਰ ਸਾੜੋ ਅੰਦੋਲਨ ਤਹਿਤ ਅੱਜ ਇੱਥੇ ਅਗਰਸੈਨ ਚੌਂਕ ਵਿਖੇ ...

ਪੂਰੀ ਖ਼ਬਰ »

ਹੋਮਿਓਪੈਥਿਕ ਸਪਤਾਹ ਦੌਰਾਨ ਹੋਮਿਓਪੈਥਿਕ ਪ੍ਰਣਾਲੀ ਸਬੰਧੀ ਦਿੱਤੀ ਜਾਣਕਾਰੀ

ਸੰਗਰੂਰ, 12 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸਿਵਲ ਹਸਪਤਾਲ ਸੰਗਰੂਰ ਦੇ ਹੋਮਿਓਪੈਥਿਕ ਮੈਡੀਕਲ ਅਫ਼ਸਰ ਡਾਕਟਰ ਅਮਰਇੰਦਰ ਕੌਰ ਦੀ ਰਹਿਨੁਮਾਈ ਹੇਠ ਹੋਮਿਓਪੈਥਿਕ ਜਾਗਰੂਕਤਾ ਦਿਵਸ ਮਨਾਇਆ ਗਿਆ | ਹੋਮਿਓਪੈਥਿਕ ਵਿਭਾਗ ਦੇ ਡਾਇਰੈਕਟਰ ਡਾਕਟਰ ਬਲਿਹਾਰ ...

ਪੂਰੀ ਖ਼ਬਰ »

ਪਟਵਾਰੀਆਂ ਅਤੇ ਕਾਨੰੂਗੋਆਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਦਿੱਤਾ ਮੰਗ ਪੱਤਰ

ਸੁਨਾਮ ਊਧਮ ਸਿੰਘ ਵਾਲਾ, ਸੰਗਰੂਰ, 12 ਮਈ (ਭੁੱਲਰ, ਧਾਲੀਵਾਲ, ਪਸ਼ੌਰੀਆ) - ਰੈਵੀਨਿਊ ਪਟਵਾਰ ਯੂਨੀਅਨ ਅਤੇ ਰੈਵੀਨਿਊ ਕਾਨੰੂਗੋ ਐਸੋਸੀਏਸ਼ਨ ਵਲੋਂ ਸੂਬਾਈ ਜਥੇਬੰਦੀ ਦੇ ਸੱਦੇ ਤੇ ਕਾਨੰੂਗੋ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪਿ੍ਥੀ ਚੰਦ ਅਤੇ ਰੈਵੀਨਿਊ ਪਟਵਾਰ ...

ਪੂਰੀ ਖ਼ਬਰ »

ਟੋਲ ਪਲਾਜ਼ਾ ਲੱਡਾ ਕਿਸਾਨ ਧਰਨੇ 'ਤੇ ਜਾ ਰਹੇ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ

ਧੂਰੀ, 12 ਮਈ (ਸੁਖਵੰਤ ਸਿੰਘ ਭੁੱਲਰ) - ਟੋਲ ਪਲਾਜਾ ਲੱਡਾ ਧਰਨਾ ਵਿਚ ਜਾ ਰਹੇ ਪਿੰਡ ਪੇਧਨੀ ਕਲਾਂ ਦੇ ਵਿਅਕਤੀ ਦੀ ਬੇਨੜਾ ਨੇੜੇ ਤੇਜ਼ ਰਫ਼ਤਾਰ ਟਰਾਲੇ ਹੇਠ ਆਉਣ ਤੇ ਵਾਪਰੀ ਘਟਨਾ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਟਰਾਲਾ ਹਾਦਸੇ ਵਿਚ ਮਿ੍ਤਕ ਸ. ਨਨਤਾ ਸਿੰਘ ...

ਪੂਰੀ ਖ਼ਬਰ »

ਨਬਾਲਗਾ ਨਾਲ ਜਬਰ ਜਨਾਹ ਦੀ ਕੋਸ਼ਿਸ਼, 2 'ਤੇ ਮਾਮਲਾ ਦਰਜ

ਭਵਾਨੀਗੜ੍ਹ, 12 ਮਈ (ਰਣਧੀਰ ਸਿੰਘ ਫੱਗੂਵਾਲਾ)- ਨੇੜਲੇ ਪਿੰਡ ਦੀ ਨਬਾਲਗ ਲੜਕੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ 'ਤੇ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਕੀਤੀ ਲਿਖਤੀ ਸ਼ਿਕਾਇਤ ਵਿਚ ...

ਪੂਰੀ ਖ਼ਬਰ »

ਸੜਕ ਦੇ ਨਿਰਮਾਣ 'ਚ ਅਣਗਹਿਲੀ ਵਰਤਣ ਦੇ ਦੋਸ਼

ਲੌਂਗੋਵਾਲ, 12 ਮਈ (ਵਿਨੋਦ, ਸ.ਸ. ਖੰਨਾ) - ਲੌਂਗੋਵਾਲ ਗਊਸ਼ਾਲਾਂ ਤੋਂ ਪੀਰਖਾਨੇ ਵੱਲ ਨੂੰ ਹੋ ਕੇ ਪਿੰਡ ਦੁੱਲਟਵਾਲੇ ਅਤੇ ਲੋਹਾਖੇੜਾ ਨੂੰ ਜੋੜਨ ਵਾਲੀ ਨਵੀਂ ਬਣਾਈ ਸੜਕ ਦੇ ਨਿਰਮਾਣ ਕਾਰਜ ਵਿਚ ਇਲਾਕੇ ਦੇ ਮੋਹਤਬਰਾਂ ਨੇ ਅਣਗਹਿਲੀ ਵਰਤੇ ਜਾਣ ਦੇ ਦੋਸ਼ ਲਾਏ ਹਨ | ਪਿੰਡ ...

ਪੂਰੀ ਖ਼ਬਰ »

ਸੀਵਰੇਜ ਕਾਰਨ ਪੁੱਟੀਆਂ ਸੜਕਾਂ ਗਲੀਆਂ ਨੇ ਦੁਖੀ ਕੀਤੇ ਸ਼ਹਿਰ ਵਾਸੀ

ਅਮਰਗੜ੍ਹ, 12 ਮਈ (ਸੁਖਜਿੰਦਰ ਸਿੰਘ ਝੱਲ)- ਸ਼ਹਿਰ ਵਿਖੇ ਨਵੰਬਰ 2020 ਵਿਚ ਸ਼ੁਰੂ ਹੋਇਆ ਸੀਵਰੇਜ ਦਾ ਬਹੁ ਕਰੋੜੀ ਪ੍ਰਾਜੈਕਟ ਜਿਸ ਨੰੂ ਅਪੈ੍ਰਲ ਮਈ 2021 ਵਿਚ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਸੀ ਉਸ ਨੰੂ ਗ੍ਰਹਿਣ ਲੱਗਿਆ ਪ੍ਰਤੀਤ ਹੁੰਦਾ ਹੈ, ਕਿਉਂਕਿ ਹੁਣ ਤਕ ਸੀਵਰੇਜ ...

ਪੂਰੀ ਖ਼ਬਰ »

ਮਹਾਂਮਾਰੀਆਂ ਦੌਰਾਨ ਸੇਵਾਵਾਂ ਨਿਭਾ ਰਹੇ ਸਿਹਤ ਕਰਮਚਾਰੀਆਂ ਪ੍ਰਤੀ ਟੀਟੂ ਨੇ ਮਾਰਿਆ ਹਾਂਅ ਦਾ ਨਾਅਰਾ

ਸੰਗਰੂਰ, 12 ਮਈ (ਅਮਨਦੀਪ ਸਿੰਘ ਬਿੱਟਾ) - ਪੰਜਾਬ ਟਰੇਡਰਜ਼ ਦੇ ਉੱਪ ਚੇਅਰਮੈਨ ਅਮਰਜੀਤ ਸਿੰਘ ਟੀਟੂ ਨੇ ਕਿਹਾ ਕਿ ਮਹਾਂਮਾਰੀ ਤੋਂ ਬਚਾਅ ਹਿਤ ਕੋਰੋਨਾ ਵੈਕਸੀਅਨ ਹੀ ਇਸ ਦਾ ਸਥਾਈ ਹੱਲ ਹੈ | ਅੱਜ ਇੱਥੇ ਵੈਕਸੀਅਨ ਦੀ ਦੂਜੀ ਡੋਜ਼ ਲਗਵਾਉਣ ਉਪਰੰਤ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਖੇਤੀਬਾੜੀ ਅਤੇ ਟਰਾਂਸਪੋਰਟ ਨਾਲ ਸਬੰਧਿਤ ਪਿੰਡ ਬਾਲਦ ਖ਼ੁਰਦ

ਰਣਧੀਰ ਸਿੰਘ ਫੱਗੂਵਾਲਾ 98143-47349 ਪਿੰਡ ਬਾਲਦ ਖ਼ੁਰਦ ਭਵਾਨੀਗੜ੍ਹ ਤੋਂ 4 ਕਿਲੋਮੀਟਰ 'ਤੇ ਸਮਾਣਾ-ਭਵਾਨੀਗੜ੍ਹ ਰੋਡ 'ਤੇ ਸਥਿਤ ਹੈ | ਦੇਸ਼ ਅਜ਼ਾਦ ਹੋਣ ਤੋਂ ਪਹਿਲਾਂ ਇਸ ਪਿੰਡ ਦੇ ਵਾਸੀ ਪਿੰਡ ਬਾਲਦ ਕਲ੍ਹਾਂ ਤੋਂ ਆ ਕੇ ਆਪਣਾ ਵੱਖਰਾ ਪਿੰਡ ਬਾਲਦ ਖ਼ੁਰਦ ਵਸਾਇਆ | ...

ਪੂਰੀ ਖ਼ਬਰ »

ਪੰਜਾਬ ਦੇ ਲੋਕ ਕੋਰੋਨਾ ਨਾਲ ਲੜ ਰਹੇ ਹਨ ਪਰ ਪੰਜਾਬ ਦੇ ਮੰਤਰੀ ਅਤੇ ਵਿਧਾਇਕ ਆਪਸ 'ਚ ਕੁਰਸੀਆਂ ਲਈ ਲੜ ਰਹੇ ਹਨ- ਭਗਵੰਤ ਮਾਨ

ਮੁੱਖ ਮੰਤਰੀ ਕੈਪਟਨ ਦਾ ਮਿਸ਼ਨ ਫ਼ਤਹਿ ਹੋਇਆ ਬੁਰੀ ਤਰ੍ਹਾਂ ਨਾਲ ਫ਼ੇਲ੍ਹ ਸੰਗਰੂਰ, 12 ਮਈ (ਦਮਨਜੀਤ ਸਿੰਘ)- ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਕਿਹਾ ਹੈ ਕਿ ਅੱਜ ਕੋਰੋਨਾ ਦੇ ਮੁਸ਼ਕਲ ਦੌਰ ਅੰਦਰ ਪੰਜਾਬ ਸਰਕਾਰ ਅਤੇ ...

ਪੂਰੀ ਖ਼ਬਰ »

ਪਟਵਾਰੀਆਂ ਨੇ ਐਸ.ਡੀ.ਐਮ ਨੂੰ ਦਿੱਤਾ ਮੰਗ ਪੱਤਰ

ਲਹਿਰਾਗਾਗਾ, 12 ਮਈ (ਗਰਗ, ਢੀਂਡਸਾ) - ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਫ਼ੈਸਲੇ ਅਨੁਸਾਰ ਪਟਵਾਰ ਯੂਨੀਅਨ ਲਹਿਰਾਗਾਗਾ ਦੇ ਪ੍ਰਧਾਨ ਬੁੱਧ ਸਿੰਘ ਖੰਡੇਬਾਦ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਵਜੋਂ ਦੋ ਦਿਨਾਂ ਲਈ ਛੁੱਟੀ ਉੱਪਰ ਚਲੇ ਗਏ ਹਨ | ...

ਪੂਰੀ ਖ਼ਬਰ »

ਭੁੱਲਰਾਂ ਵਿਖੇ ਕਿਸਾਨ ਯੂਨੀਅਨ ਦੀ ਇਕਾਈ ਗਠਿਤ

ਅਮਰਗੜ੍ਹ, 11 ਮਈ (ਸੁਖਜਿੰਦਰ ਸਿੰਘ ਝੱਲ) - ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਪਿੰਡ ਭੁੱਲਰਾਂ ਵਿਖੇ ਸੂਬਾ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਬਨਭੌਰਾ ਦੀ ਅਗਵਾਈ ਹੇਠ ਇਕਾਈ ਗਠਿਤ ਕਰਦਿਆਂ ਪ੍ਰਧਾਨ ਅਰਸ਼ਪ੍ਰੀਤ ਸਿੰਘ ਭੁੱਲਰ ਨੂੰ ਥਾਪਿਆ ਗਿਆ | ਇਸ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਨੇ ਅਹੁਦਾ ਸੰਭਾਲਿਆ

ਅਮਰਗੜ੍ਹ, 12 ਮਈ (ਸੁਖਜਿੰਦਰ ਸਿੰਘ ਝੱਲ) - ਸਬ ਤਹਿਸੀਲ ਅਮਰਗੜ੍ਹ ਵਿਖੇ ਨਾਇਬ ਤਹਿਸੀਲਦਾਰ ਵਜੋਂ ਗੁਰਦੀਪ ਸਿੰਘ ਨੇ ਅਹੁਦਾ ਸੰਭਾਲਿਆ | ਇਸ ਮੌਕੇ ਉਨ੍ਹਾਂ ਦਾ ਸਵਾਗਤ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਵਲੋਂ ਗੁਲਦਸਤਾ ਭੇਟ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ ਵਿਚ ਕਿਸਾਨਾਂ ਦੇ ਧਰਨੇ ਰਹੇ ਨਿਰੰਤਰ ਜਾਰੀ

ਸੰਗਰੂਰ, 12 ਮਈ (ਅਮਨਦੀਪ ਸਿੰਘ ਬਿੱਟਾ)- ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣੇ ਜ਼ਿਲ੍ਹਾ ਸੰਗਰੂਰ ਵਿਚ ਕਿਸਾਨ ਜਥੇਬੰਦੀਆਂ ਵਲੋਂ ਅੱਜ ਵੀ ਪ੍ਰਭਾਵਸ਼ਾਲੀ ਧਰਨਿਆਂ ਦੌਰਾਨ ਕੇਂਦਰ ਖ਼ਿਲਾਫ਼ ਭੜਾਸ ਕੱਢੀ ਗਈ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 1 ਅਕਤੂਬਰ ...

ਪੂਰੀ ਖ਼ਬਰ »

ਪਰਮਿੰਦਰ ਸਿੰਘ ਢੀਂਡਸਾ ਵਲੋਂ ਰੱਖੇ ਨੀਂਹ ਪੱਥਰ 'ਤੇ ਲੱਗੀ ਟੇਪ ਹੁਣ ਤਾਂ ਉਤਰਵਾ ਦਿਓ ਬਾਦਸ਼ਾਹੋ!

ਲਹਿਰਾਗਾਗਾ, 12 ਮਈ (ਪ੍ਰਵੀਨ ਖੋਖਰ)- ਕੇਂਦਰ ਅਤੇ ਰਾਜ ਵਿਚਲੀ ਰਾਜ ਸੱਤਾ ਉੱਤੇ ਅਕਸਰ ਹੀ ਤਬਦੀਲੀ ਆਉਂਦੀ ਰਹਿੰਦੀ ਹੈ ਅਤੇ ਇਨ੍ਹਾਂ ਸਮਿਆਂ ਦੌਰਾਨ ਪ੍ਰਸ਼ਾਸਨਿਕ ਅਧਿਕਾਰੀ ਅਤੇ ਹੋਰ ਦਫ਼ਤਰੀ ਅਮਲਾ ਜਿੱਥੇ ਸੱਤਾਧਾਰੀ ਪਾਰਟੀ ਦੇ ਗੁਣ ਗਾਉਣ ਵਿਚ ਮਸਤ ਹੋ ਜਾਂਦਾ ਹੈ ...

ਪੂਰੀ ਖ਼ਬਰ »

ਵੱਖ-ਵੱਖ ਪਾਰਟੀਆਂ ਵਲੋਂ ਬੇਰੁਜ਼ਗਾਰਾਂ ਦੇ ਸਮਰਥਨ 'ਚ ਰੋਸ ਪ੍ਰਦਰਸ਼ਨ

ਸੁਨਾਮ ਊਧਮ ਸਿੰਘ ਵਾਲਾ, 12 ਮਈ (ਭੁੱਲਰ, ਧਾਲੀਵਾਲ)- ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਨਾਮ ਦੇ ਦਫ਼ਤਰ ਅੱਗੇ ਬੇਰੁਜ਼ਗਾਰਾਂ ਦੇ ਸਮਰਥਨ ਵਿਚ ਭਾਰਤੀ ਬੇਰੁਜ਼ਗਾਰ ਮੋਰਚਾ, ਬਹੁਜਨ ਮੁਕਤੀ ਪਾਰਟੀ, ਭਾਰਤ ਮੁਕਤੀ ਮੋਰਚਾ ਅਤੇ ਭਾਰਤੀ ਵਿਦਿਆਰਥੀ ਮੋਰਚਾ ਵਲੋਂ ਬਹੁਜਨ ...

ਪੂਰੀ ਖ਼ਬਰ »

ਜ਼ਮੀਨ ਵੇਚਣ ਸਬੰਧੀ ਠੱਗੀ ਕਰਨ 'ਤੇ ਮੁਕੱਦਮਾ ਦਰਜ

ਧੂਰੀ, 12 ਮਈ (ਸੁਖਵੰਤ ਸਿੰਘ ਭੁੱਲਰ)- ਐਸ.ਐਸ.ਪੀ. ਸੰਗਰੂਰ ਪਾਸ ਦਰਜ ਦਰਖਾਸਤ ਤੇ ਥਾਣਾ ਸਦਰ ਧੂਰੀ ਪੁਲਿਸ ਵਲੋਂ ਕਾਰਵਾਈ ਕਰਦਿਆਂ ਜ਼ਮੀਨ ਵੇਚਣ ਸੰਬੰਧੀ ਠੱਗੀ ਕਰਨ ਸੰਬੰਧੀ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਸਦਰ ਧੂਰੀ ਦੇ ਏ.ਐਸ.ਆਈ. ਸ. ਮਨਜੋਤ ਸਿੰਘ ਨੇ ...

ਪੂਰੀ ਖ਼ਬਰ »

ਕੋਰੋਨਾ ਨਾਲ ਵਿਅਕਤੀ ਦੀ ਮੌਤ, ਪਿੰਡ ਵਾਸੀਆਂ 'ਚ ਸਹਿਮ

ਮੂਣਕ, 12 ਮਈ (ਵਰਿੰਦਰ ਭਾਰਦਵਾਜ) - ਸਬ ਡਵੀਜ਼ਨ ਮੂਣਕ ਅਧੀਨ ਆਉਂਦੇ ਪਿੰਡ ਸਲੇਮਗੜ ਦੇ ਇੱਕ ਕੋਰੋਨਾ ਨਾਲ ਪੀੜਤ ਮਰੀਜ਼ ਹਰਮੇਸ਼ ਕੁਮਾਰ ਮੇਸ਼ੀ ਸ਼ਰਮਾ (65) ਦੀ ਸਿਵਲ ਹਸਪਤਾਲ ਸੰਗਰੂਰ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਜੋ ਕਿ ਆਰਥਿਕ ਪੱਖੋਂ ਬਹੁਤ ਕਮਜ਼ੋਰ ਸੀ ਜੋ ਆਪਣੇ | ...

ਪੂਰੀ ਖ਼ਬਰ »

ਸਿੱਧੂ ਨੂੰ ਪਾਰਟੀ ਵਿਚੋਂ ਦੀ ਮੰਗ

ਲਹਿਰਾਗਾਗਾ, 12 ਮਈ (ਪ੍ਰਵੀਨ ਖੋਖਰ)- ਆਲ ਇੰਡੀਆ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਭਾਰਤ ਖਾਦ ਨਿਗਮ ਦੇ ਸਾਬਕਾ ਡਾਇਰੈਕਟਰ ਬਾਬੂ ਬਿਰਜ ਲਾਲ ਗਰਗ ਨੇ ਕਿਹਾ ਕਿ ਸਿੱਧੂ ਵਿਰੁੱਧ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਸਿੱਧੂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX