ਤਾਜਾ ਖ਼ਬਰਾਂ


ਭੈਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ ਭਰਾਵਾਂ ਖ਼ਿਲਾਫ਼ ਕੇਸ ਦਰਜ
. . .  58 minutes ago
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਸ਼ਿਮਲਾਪੁਰੀ ਇਲਾਕੇ 'ਚ ਨਾਬਾਲਗ ਭੈਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ...
ਪੰਜਾਬ 'ਚ 130 ਉਪ ਪੁਲਿਸ ਕਪਤਾਨਾਂ ਦੇ ਤਬਾਦਲੇ
. . .  about 1 hour ago
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਸਰਕਾਰ ਵਲੋਂ ਅੱਜ ਦੇਰ ਸ਼ਾਮ ਪੁਲਿਸ ਮਹਿਕਮੇ ਵਿਚ ਵੱਡੀ ਰੱਦੋਬਦਲ ਕਰਦਿਆਂ 130 ਉਪ ਪੁਲੀਸ ਕਪਤਾਨਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ...
ਪੰਜਾਬ ਰੋਡਵੇਜ਼/ਪਨ ਬੱਸ ਤੇ ਪੈਪਸੂ ਨੂੰ ਮਿਲੀ ਵੱਡੀ ਰਾਹਤ
. . .  about 2 hours ago
ਅੰਮ੍ਰਿਤਸਰ, 29 ਜੁਲਾਈ (ਗਗਨਦੀਪ ਸ਼ਰਮਾ) - ਕੈਪਟਨ ਸਰਕਾਰ ਵਲੋਂ ਔਰਤਾਂ ਦੀ ਫ਼ਰੀ ਬੱਸ ਸੇਵਾ ਸਕੀਮ ਦੇ ਕਰੀਬ 23 ਕਰੋੜ ਰੁਪਏ ਪਾਸ ਕਰਕੇ ਪੰਜਾਬ ਰੋਡਵੇਜ਼/ਪਨ ਬੱਸ ਤੇ ਪੈਪਸੂ ਨੂੰ ਵੱਡੀ ਰਾਹਤ ਦਿੱਤੀ ਹੈ। ਨਹੀਂ ਤਾਂ ਮਹਿਕਮੇ ਦੀ ਸਥਿਤੀ ਅਜਿਹੀ ਬਣ ਗਈ ਸੀ ਕਿ ਤਨਖ਼ਾਹਾਂ ਸਮੇਤ ਹੋਰ ਵਿਭਾਗੀ ਖ਼ਰਚੇ...
ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ
. . .  about 2 hours ago
ਐੱਸ. ਏ. ਐੱਸ. ਨਗਰ, 29 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਮਾਨਯੋਗ...
ਅੰਮ੍ਰਿਤਸਰ 'ਚ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਅੰਮ੍ਰਿਤਸਰ, 29 ਜੁਲਾਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ...
ਮੈਡੀਕਲ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਦਾ ਵੱਡਾ ਐਲਾਨ
. . .  about 3 hours ago
ਨਵੀਂ ਦਿੱਲੀ, 29 ਜੁਲਾਈ - ਕੇਂਦਰ ਸਰਕਾਰ ਵਲੋਂ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਲਈ ਮੈਡੀਕਲ ਅਤੇ ਡੈਂਟਲ ਕੋਰਸ ...
ਨਵੀਂ ਸਿੱਖਿਆ ਨੀਤੀ ਨੂੰ ਇੱਕ ਸਾਲ ਹੋਇਆ ਪੂਰਾ
. . .  about 4 hours ago
ਨਵੀਂ ਦਿੱਲੀ, 29 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵੀਂ ਸਿੱਖਿਆ ਨੀਤੀ ਦੇ ਇੱਕ ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ ਗਈ...
ਸ੍ਰੀ ਮੁਕਤਸਰ ਸਾਹਿਬ ਦੇ ਮਨਹਰ ਬਾਂਸਲ ਨੇ ਕਾਮਨ ਲਾਅ ਦਾਖ਼ਲਾ ਪ੍ਰੀਖਿਆ 'ਚੋਂ ਦੇਸ਼ ਭਰ ਵਿਚੋਂ ਪਹਿਲਾ ਸਥਾਨ ਕੀਤਾ ਹਾਸਲ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਉੱਘੇ ਡਾਕਟਰ ਮਦਨ ਮੋਹਨ ਬਾਂਸਲ ਦੇ ਹੋਣਹਾਰ ਬੇਟੇ ਮਨਹਰ...
ਬੀਬੀ ਜਗੀਰ ਕੌਰ ਤੇ ਹੋਰਨਾਂ ਵਲੋਂ ਜਥੇਦਾਰ ਤਲਵੰਡੀ ਦੀ ਧਰਮ ਪਤਨੀ ਦੇ ਚਲਾਣੇ 'ਤੇ ਦੁੱਖ ਪ੍ਰਗਟ
. . .  about 4 hours ago
ਅੰਮ੍ਰਿਤਸਰ, 29 ਜੁਲਾਈ (ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ...
ਸੜਕ ਕਿਨਾਰੇ 30 ਸਾਲਾ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ
. . .  about 4 hours ago
ਕੋਟਫ਼ਤੂਹੀ, 29 ਜੁਲਾਈ (ਅਵਤਾਰ ਸਿੰਘ ਅਟਵਾਲ) - ਨਜ਼ਦੀਕੀ ਪਿੰਡ ਐਮਾ ਜੱਟਾ ਦੇ ਬਿਸਤ ਦੁਆਬ ਨਹਿਰ ਵਾਲੀ ਸੜਕ ਦੇ ਦੂਸਰੇ ਕਿਨਾਰੇ ਇੱਕ 30 ਸਾਲਾ...
ਮੁੱਕੇਬਾਜ਼ੀ ਵਿਚ ਮੈਰੀ ਕੌਮ ਦੀ ਹਾਰ, ਕੋਲੰਬੀਆ ਦੀ ਮੁੱਕੇਬਾਜ਼ ਇੰਗ੍ਰੇਟ ਵੈਲੈਂਸੀਆ ਤੋਂ 3-2 ਨਾਲ ਮਿਲੀ ਹਾਰ
. . .  about 4 hours ago
ਟੋਕੀਓ, 29 ਜੁਲਾਈ - ਮੁੱਕੇਬਾਜ਼ੀ ਵਿਚ ਮੈਰੀ ਕੌਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ...
ਮੋਗਾ ਵਿਚ ਬਲੈਰੋ ਤੇ ਬੱਸ ਦੀ ਟੱਕਰ
. . .  about 5 hours ago
ਮੋਗਾ, 29 ਜੁਲਾਈ (ਗੁਰਤੇਜ ਸਿੰਘ ਬੱਬੀ) - ਮੋਗਾ - ਫ਼ਿਰੋਜ਼ਪੁਰ ਰੋਡ 'ਤੇ ਬਲੈਰੋ ਗੱਡੀ ਅਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਟੱਕਰ...
ਸ਼ਾਹਿਦ ਕਾਸਮ ਸੁਮਰਾ ਦੀ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰੀ
. . .  about 5 hours ago
ਨਵੀਂ ਦਿੱਲੀ, 29 ਜੁਲਾਈ - ਏ.ਟੀ.ਐੱਸ.(ਅੱਤਵਾਦ ਵਿਰੋਧੀ ਸਕੂਐਡ) ਨੇ 2500 ਕਰੋੜ ਰੁਪਏ ਤੋਂ ਵੱਧ ਦੀ 530 ਕਿੱਲੋਗਰਾਮ ਹੈਰੋਇਨ ਦੇ ...
ਕੈਪਟਨ ਵਿਧਾਨਸਭਾ ਦਾ ਸੈਸ਼ਨ ਬੁਲਾ ਕੇ ਬਿਜਲੀ ਸਮਝੌਤੇ ਕਰਨ ਰੱਦ - ਆਪ
. . .  about 5 hours ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਆਪ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਬਿਜਲੀ ਸਮਝੌਤਿਆਂ ਕਾਰਨ...
ਲੋਕ ਸਭਾ ਦੀ ਕਾਰਵਾਈ ਮੁਲਤਵੀ
. . .  about 5 hours ago
ਨਵੀਂ ਦਿੱਲੀ, 29 ਜੁਲਾਈ - ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ...
ਜਲੰਧਰ: ਕਾਂਗਰਸ ਭਵਨ ਵਿਖੇ ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਅਤੇ ਵਰਕਰਾਂ ਨਾਲ ਸਿੱਧੂ ਕਰਨਗੇ 3 ਵਜੇ ਵਰਕਰ ਮਿਲਣੀ
. . .  about 6 hours ago
ਜਲੰਧਰ, 29 ਜੁਲਾਈ - ਨਵਜੋਤ ਸਿੰਘ ਸਿੱਧੂ ਜਲੰਧਰ ਦੇ ਕਾਂਗਰਸ ਭਵਨ....
ਲੋਕ ਸਭਾ 'ਚ ਜਾਰੀ ਰਹੇਗਾ ਰੇੜਕਾ, ਸਰਕਾਰ ਤੇ ਵਿਰੋਧੀ ਧਿਰਾਂ ਦੀ ਨਹੀਂ ਬਣੀ ਗੱਲ
. . .  about 6 hours ago
ਨਵੀਂ ਦਿੱਲੀ, 29 ਜੁਲਾਈ(ਉਪਮਾ ਡਾਗਾ) - ਲੋਕ ਸਭਾ ਵਿਚ ਜਾਰੀ ਰਹੇਗਾ ...
ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ 2021 ਵੀ ਰਾਜ ਸਭਾ 'ਚ ਪਾਸ
. . .  about 6 hours ago
ਨਵੀਂ ਦਿੱਲੀ, 29 ਜੁਲਾਈ - ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ ...
ਸੁਖਬੀਰ ਸਿੰਘ ਬਾਦਲ ਵਲੋਂ ਯੂਥ ਵਰਕਰਾਂ ਨਾਲ ਮੀਟਿੰਗ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੁਪਹਿਰ ਸਮੇਂ ਆਪਣੇ ਗ੍ਰਹਿ ਪਿੰਡ...
ਮਮਤਾ ਬੈਨਰਜੀ ਦੀ ਨਿਤਿਨ ਗਡਕਰੀ ਨਾਲ ਮੁਲਾਕਾਤ
. . .  about 6 hours ago
ਨਵੀਂ ਦਿੱਲੀ, 29 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ.ਐਮ.ਸੀ. ਨੇਤਾ ਮਮਤਾ ਬੈਨਰਜੀ ਕੇਂਦਰੀ ਮੰਤਰੀ ਨਿਤਿਨ ...
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਆਲਮਗੜ੍ਹ ਚੌਕ 'ਤੇ ਲਾਇਆ ਧਰਨਾ
. . .  about 7 hours ago
ਅਬੋਹਰ, 29 ਜੁਲਾਈ (ਸੰਦੀਪ ਸੋਖਲ) - ਅਬੋਹਰ ਗੰਗਾਨਗਰ ਰੋਡ ਪਿੰਡ ਆਲਮਗੜ੍ਹ ਚੌਕ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ...
ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ, ਜੰਮ ਕੇ ਕੀਤੀ ਨਾਅਰੇਬਾਜ਼ੀ
. . .  about 7 hours ago
ਲੁਧਿਆਣਾ, 29 ਜੁਲਾਈ (ਰੁਪੇਸ਼ ਕੁਮਾਰ) - ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ. ਦਫ਼ਤਰ ਦੇ...
ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਧਰਮ-ਪਤਨੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  about 7 hours ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਸ਼੍ਰੋਮਣੀ ਅਕਾਲੀ ਦਲ (ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ...
ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ ਸਿੱਧੂ
. . .  about 6 hours ago
ਜਲੰਧਰ, 29 ਜੁਲਾਈ - ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ...
ਬਗਦਾਦ ਵਿਚ ਅਮਰੀਕੀ ਦੂਤਾਵਾਸ ਦੇ ਨੇੜੇ ਦਾਗੇ ਗਏ ਦੋ ਰਾਕੇਟ
. . .  about 8 hours ago
ਬਗਦਾਦ (ਇਰਾਕ ), 29 ਜੁਲਾਈ - ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅਮਰੀਕੀ ਦੂਤਾਵਾਸ ਦੇ ਨੇੜੇ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਜੇਠ ਸੰਮਤ 553
ਿਵਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

ਪਹਿਲਾ ਸਫ਼ਾ

ਕੋਵੀਸ਼ੀਲਡ ਦੀਆਂ ਦੋਵੇਂ ਖੁਰਾਕਾਂ 'ਚ ਵਕਫ਼ਾ ਹੁਣ 12 ਤੋਂ 16 ਹਫ਼ਤੇ

• ਪੀੜਤ ਮਰੀਜ਼ ਠੀਕ ਹੋਣ ਤੋਂ 6 ਮਹੀਨੇ ਬਾਅਦ ਲਗਵਾਉਣ ਟੀਕਾ
• ਕਈ ਰਾਜਾਂ ਵਲੋਂ ਵੈਕਸੀਨ ਦਰਾਮਦ ਕਰਨ ਦਾ ਫ਼ੈਸਲਾ

ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 13 ਮਈ -ਟੀਕਾਕਰਨ ਨੂੰ ਲੈ ਕੇ ਸਰਕਾਰ ਨੇ ਸਲਾਹਕਾਰ ਪੈਨਲ ਦੀ ਸਿਫ਼ਾਰਸ਼ ਨੂੰ ਮੰਨਦੇ ਹੋਏ ਕੋਵੀਸ਼ੀਲਡ ਵੈਕਸੀਨ ਦੀਆਂ ਦੋਹਾਂ ਖੁਰਾਕਾਂ ਵਿਚਲੇ ਵਕਫੇ ਨੂੰ ਵਧਾ ਕੇ 12 ਤੋਂ 16 ਹਫ਼ਤੇ ਕਰ ਦਿੱਤਾ ਹੈ ਜਦੋਂਕਿ ਕੋਵੈਕਸੀਨ ਸਬੰਧੀ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ | ਇਸ ਸਬੰਧੀ ਸਿਹਤ ਮੰਤਰਾਲੇ ਨੇ ਜਾਰੀ ਬਿਆਨ 'ਚ ਦੱਸਿਆ ਕਿ ਪ੍ਰਤੱਖ ਸਬੂਤਾਂ, ਵਿਸ਼ੇਸ਼ ਤੌਰ 'ਤੇ ਬਰਤਾਨੀਆ ਤੋਂ ਪ੍ਰਾਪਤ, ਦੇ ਆਧਾਰ 'ਤੇ ਕੋਵਿਡ-19 ਕਾਰਜ ਸਮੂਹ ਕੋਵੀਸ਼ੀਲਡ ਟੀਕੇ ਦੀਆਂ 2 ਖੁਰਾਕਾਂ 'ਚ ਵਕਫਾ ਵਧਾ ਕੇ 12 ਤੋਂ 16 ਹਫ਼ਤੇ ਕਰਨ 'ਤੇ ਰਾਜ਼ੀ ਹੋ ਗਿਆ ਹੈ ਜਦੋਂਕਿ ਕੋਵੈਕਸੀਨ ਸਬੰਧੀ ਬਦਲਾਅ ਦੀ ਕੋਈ ਸਿਫ਼ਾਰਸ਼ ਨਹੀਂ ਕੀਤੀ ਗਈ ਹੈ | ਸਰਕਾਰ ਦੇ ਰਾਸ਼ਟਰੀ ਟੀਕਾਕਰਨ ਤਕਨੀਕੀ ਸਲਾਹਕਾਰ ਗਰੁੱਪ ਨੇ ਕੋਵੀਸ਼ੀਲਡ ਦੇ ਟੀਕੇ ਦੀਆਂ ਦੋ ਖੁਰਾਕਾਂ ਵਿਚਲਾ ਸਮਾਂ ਵਧਾ ਕੇ 12 ਤੋਂ 16 ਹਫ਼ਤੇ ਕਰਨ ਦੀ ਸਿਫ਼ਾਰਸ਼ ਕੀਤੀ ਹੈ ਹਾਲਾਂਕਿ ਕੋਵੈਕਸੀਨ ਨੂੰ ਲੈ ਕੇ ਪੈਨਲ ਵਲੋਂ ਕਿਸੇ ਬਦਲਾਅ ਦੀ ਸਿਫਾਰਸ਼ ਨਹੀਂ ਕੀਤੀ ਗਈ | ਕੋਵੀਸ਼ੀਲਡ ਦੀਆਂ ਖੁਰਾਕਾਂ ਦਰਮਿਆਨ ਸਮਾਂ ਹੱਦ ਵਧਾਉਣ ਦੀ ਸਿਫ਼ਾਰਸ਼ ਉਸ ਵੇਲੇ ਆ ਰਹੀ ਹੈ ਜਦੋਂ ਕੋਵੀਸ਼ੀਲਡ ਦੀ ਉਤਪਾਦਕ ਕੰਪਨੀ ਮੰਗ ਮੁਤਾਬਿਕ ਉਤਪਾਦਨ ਨਹੀਂ ਕਰ ਰਹੀ ਅਤੇ ਕਈ ਰਾਜਾਂ ਵਲੋਂ ਆਕਸੀਜਨ ਦੀ ਕਿੱਲਤ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਸਰਕਾਰ ਪਹਿਲਾਂ ਵੀ ਦੋ ਖੁਰਾਕਾਂ ਦੇ ਵਿਚਲਾ ਸਮਾਂ ਵਧਾ ਚੁੱਕੀ ਹੈ | ਸ਼ੁਰੂਆਤ 'ਚ ਕੋਵੀਸ਼ੀਲਡ ਦੀਆਂ ਦੋ ਖੁਰਾਕਾਂ ਦਰਮਿਆਨ 4 ਤੋਂ 6 ਹਫ਼ਤੇ ਦਾ ਵਕਫਾ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਵਧਾ ਕੇ 6 ਤੋਂ 8 ਹਫ਼ਤੇ ਕਰ ਦਿੱਤਾ ਗਿਆ ਸੀ | ਪੈਨਲ ਵਲੋਂ ਸੁਝਾਅ 'ਚ ਇਹ ਵੀ ਸ਼ਾਮਿਲ ਹੈ ਜੋ ਲੋਕ ਪਹਿਲਾਂ ਕੋਰੋਨਾ ਪ੍ਰਭਾਵਿਤ ਹੋ ਚੁੱਕੇ ਹਨ, ਉਨ੍ਹਾਂ ਨੂੰ 6 ਮਹੀਨੇ ਤੱਕ ਟੀਕਾ ਨਹੀਂ ਲਗਵਾਉਣਾ ਚਾਹੀਦਾ | ਪੈਨਲ ਨੇ ਗਰਭਵਤੀ ਔਰਤਾਂ ਦੇ ਟੀਕਾਕਰਨ ਬਾਰੇ ਵਿਕਲਪ ਦੇਣ ਦੀ ਸਿਫ਼ਾਰਸ਼ ਕੀਤੀ ਹੈ, ਨਾਲ ਹੀ ਇਹ ਵੀ ਕਿਹਾ ਹੈ ਕਿ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਣ ਵਾਲੀਆਂ ਔਰਤਾਂ ਵੀ ਵੈਕਸੀਨ ਲਗਵਾ ਸਕਦੀਆਂ ਹਨ | ਪੈਨਲ ਦੀਆਂ ਇਹ ਸਿਫ਼ਾਰਸ਼ਾਂ ਵੈਕਸੀਨ ਪ੍ਰਸ਼ਾਸਨ ਬਾਰੇ ਮਾਹਿਰਾਂ ਦੇ ਰਾਸ਼ਟਰੀ ਗਰੁੱਪ ਨੂੰ ਭੇਜੀਆਂ ਜਾਣਗੀਆਂ | ਗਰੁੱਪ ਦੀ ਮਨਜ਼ੂਰੀ ਤੋਂ ਬਾਅਦ ਹੀ ਇਨ੍ਹਾਂ ਸਿਫ਼ਾਰਸ਼ਾਂ ਨੂੰ ਲਾਗੂ ਕੀਤਾ ਜਾਵੇਗਾ |
ਕਾਂਗਰਸ ਵਲੋਂ ਤਿੱਖਾ ਪ੍ਰਤੀਕਰਮ
ਕਾਂਗਰਸ ਦੇ ਪੈਨਲ ਦੀਆਂ ਸਿਫ਼ਾਰਸ਼ਾਂ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਸਰਕਾਰ ਤੋਂ ਸਵਾਲੀਆ ਲਹਿਜ਼ੇ 'ਚ ਪੁੱਛਿਆ ਕਿ ਕੀ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਵੈਕਸੀਨ ਦਾ ਸਟਾਕ ਨਹੀਂ ਹੈ | ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਪਹਿਲਾਂ ਦੂਜੀ ਖੁਰਾਕ 4 ਹਫ਼ਤਿਆਂ 'ਚ ਲੈਣੀ ਹੁੰਦੀ ਸੀ ਫਿਰ ਇਸ ਨੂੰ 6 ਤੋਂ 8 ਹਫ਼ਤੇ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਵੈਕਸੀਨ ਦਾ ਲੋੋੜੀਂਦਾ ਸਟਾਕ ਨਹੀਂ ਹੈ ਜਾਂ ਫਿਰ ਇਸ ਲਈ ਕਿਉਂਕਿ ਪੇਸ਼ੇਵਰ ਵਿਗਿਆਨਕ ਸਲਾਹ ਅਜਿਹਾ ਕਹਿੰਦੀ ਹੈ? ਜੈਰਾਮ ਰਮੇਸ਼ ਨੇ ਅੱਗੇ ਕਿਹਾ ਕਿ ਕੀ ਅਸੀਂ ਮੋਦੀ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਪਾਰਦਰਸ਼ਤਾ ਦੀ ਉਮੀਦ ਕਰ ਸਕਦੇ ਹਾਂ |
ਕਈ ਰਾਜਾਂ ਨੇ ਕੀਤੀ ਘੱਟ ਵੈਕਸੀਨ ਹੋਣ ਦੀ ਸ਼ਿਕਾਇਤ
ਦੇਸ਼ 'ਚ ਜਾਰੀ ਟੀਕਾਕਰਨ ਮੁਹਿੰਮ ਦੌਰਾਨ ਕਈ ਰਾਜਾਂ ਨੇ ਵੈਕਸੀਨ ਦੀ ਘੱਟ ਉਪਲਬਧਤਾ ਦੀ ਸ਼ਿਕਾਇਤ ਕੀਤੀ ਹੈ | ਦਿੱਲੀ, ਮਹਾਰਾਸ਼ਟਰ, ਓਡੀਸ਼ਾ, ਕਰਨਾਟਕ ਸਮੇਤ ਕਈ ਰਾਜਾਂ ਨੇ ਵੈਕਸੀਨ ਘੱਟ ਹੋਣ ਦੀ ਸ਼ਿਕਾਇਤ ਕਰਦਿਆਂ ਕੇਂਦਰ ਨੂੰ ਵੈਕਸੀਨ ਦੀ ਉਪਲਬਧਤਾ ਵਧਾਉਣ ਦੀ ਮੰਗ ਕੀਤੀ ਹੈ | ਕਰਨਾਟਕ 'ਚ 18 ਤੋਂ 44 ਸਾਲ ਦੇ ਉਮਰ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ ਹੋਣ ਨਾਲ ਵੈਕਸੀਨ ਦੀ ਕਿੱਲਤ ਹੋਣ ਕਾਰਨ ਇਸ ਦੀ ਦਰਾਮਦ ਕਰਨ ਦਾ ਫ਼ੈਸਲਾ ਕੀਤਾ ਹੈ | ਕਰਨਾਟਕ ਸਰਕਾਰ 2 ਕਰੋੜ ਟੀਕਿਆਂ ਦੀ ਸਪਲਾਈ ਲਈ ਗਲੋਬਲ ਟੈਂਡਰ ਕੱਢੇਗੀ | ਕਰਨਾਟਕ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਦੇਸ਼ ਦੇ ਦੋ ਟੀਕਾ ਉਤਪਾਦਕਾਂ ਨੂੰ 3 ਕਰੋੜ ਖੁਰਾਕਾਂ ਦੇ ਪੈਸੇ ਦੇ ਦਿੱਤੇ ਹਨ ਪਰ 3 ਕਰੋੜ ਖੁਰਾਕਾਂ 'ਚੋਂ ਅਜੇ 7 ਲੱਖ ਟੀਕੇ ਹੀ ਉਸ ਨੂੰ ਮਿਲੇ ਹਨ | ਕਰਨਾਟਕ ਦੇ ਸਕੱਤਰ ਰਵੀ ਕੁਮਾਰ ਨੇ ਕਿਹਾ ਕਿ ਭਾਰਤ 'ਚ ਸਿਰਫ਼ 2 ਹੀ ਟੀਕਾ ਉਤਪਾਦਕ ਹੋਣ ਕਾਰਨ ਸੂਬਾ ਸਰਕਾਰ ਟੀਕੇ ਦਰਾਮਦ ਕਰਨ ਦਾ ਆਰਡਰ ਜਾਰੀ ਕਰਨ ਜਾ ਰਹੀ ਹੈ | ਵਿਦੇਸ਼ਾਂ ਤੋਂ ਵੈਕਸੀਨ ਮੰਗਵਾਉਣ ਵਾਲਾ ਕਰਨਾਟਕ ਪਹਿਲਾ ਰਾਜ ਨਹੀਂ ਹੈ | ਓਡੀਸ਼ਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ ਅਤੇ ਮਹਾਰਾਸ਼ਟਰ ਨੇ ਵੈਕਸੀਨ ਲਈ ਗਲੋਬਲ ਟੈਂਡਰ ਕੱਢੇ ਹਨ | ਤੇਲੰਗਾਨਾ ਸਰਕਾਰ ਨੇ ਵੀ ਮੰਤਰੀ ਮੰਡਲ ਦੀ ਬੈਠਕ 'ਚ ਵੈਕਸੀਨ ਲਈ ਗਲੋਬਲ ਟੈਂਡਰ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ | ਆਂਧਰਾ ਪ੍ਰਦੇਸ਼ ਅਤੇ ਹਰਿਆਣਾ ਦੇ ਅਧਿਕਾਰੀਆਂ ਨੇ ਵੀ ਵੈਕਸੀਨ ਲਈ ਇਕ-ਦੋ ਦਿਨਾਂ 'ਚ ਟੈਂਡਰ ਜਾਰੀ ਕਰਨ ਦੀ ਸੰਭਾਵਨਾ ਪ੍ਰਗਟਾਈ ਹੈ |
2 ਤੋਂ 18 ਸਾਲ ਦੇ ਬੱਚਿਆਂ 'ਤੇ ਕੋਵੈਕਸੀਨ ਦੇ ਟ੍ਰਾਇਲ ਨੂੰ ਮਨਜ਼ੂਰੀ
ਕੋੋਰੋਨਾ ਦੀ ਤੀਜੀ ਲਹਿਰ 'ਚ ਬੱਚਿਆਂ ਨੂੰ ਵਧੇਰੇ ਖ਼ਤਰੇ ਦੇ ਖ਼ਦਸ਼ੇ ਦਰਮਿਆਨ ਡਰੱਗਜ਼ ਕੰਟਰੋਲਰ ਜਨਰਲ ਨੇ ਭਾਰਤ 'ਚ ਇਸ ਉਮਰ ਦੇ ਬੱਚਿਆਂ 'ਚ ਕੋਵੈਕਸੀਨ ਦੇ ਟ੍ਰਾਇਲ ਨੂੰ ਮਨਜ਼ੂਰੀ ਦੇ ਦਿੱਤੀ ਹੈ | ਮਨਜ਼ੂਰੀ ਤੋਂ ਬਾਅਦ ਹੁਣ 2 ਤੋਂ 18 ਸਾਲ ਦੇ ਬੱਚਿਆਂ ਦਾ ਕੋਵੈਕਸੀਨ ਦੇ ਦੂਜੇ ਅਤੇ ਤੀਜੇ ਪੜਾਅ ਦਾ ਕਲੀਨੀਕਲ ਟ੍ਰਾਇਲ ਹੋਵੇਗਾ | ਇਹ ਟ੍ਰਾਇਲ 525 ਵਲੰਟੀਅਰਾਂ 'ਤੇ ਕੀਤਾ ਜਾਵੇਗਾ, ਜਿਸ 'ਚ ਪਹਿਲੀ ਅਤੇ ਦੂਜੀ ਖੁਰਾਕ 28 ਦਿਨਾਂ ਦੇ ਵਕਫ਼ੇ 'ਤੇ ਦਿੱਤੀ ਜਾਵੇਗੀ |
ਸੀਰਮ ਅਤੇ ਭਾਰਤ ਬਾਇਓਟੈੱਕ ਨੇ ਅਗਲੇ 4 ਮਹੀਨਿਆਂ ਦੀ ਉਤਪਾਦਨ ਯੋਜਨਾ ਕੇਂਦਰ ਨੂੰ ਸੌਂਪੀ
ਵੈਕਸੀਨ ਦੀ ਕਿੱਲਤ ਕਾਰਨ ਮਚੀ ਹਾਹਾਕਾਰ ਦਰਮਿਆਨ ਭਾਰਤ 'ਚ ਵੈਕਸੀਨ ਦਾ ਉਤਪਾਦਨ ਕਰਨ ਵਾਲੀਆਂ ਦੋਵਾਂ ਕੰਪਨੀਆਂ ਨੇ ਆਪਣੀ ਉਤਪਾਦਨ ਯੋਜਨਾ ਕੇਂਦਰ ਨੂੰ ਸੌਂਪੀ ਹੈ | ਹਲਕਿਆਂ ਮੁਤਾਬਿਕ ਕੋਵੈਕਸੀਨ ਦਾ ਉਤਪਾਦਨ ਕਰਨ ਵਾਲੀ ਭਾਰਤ ਬਾਇਓਟੈੱਕ ਨੇ ਜੁਲਾਈ 'ਚ 3.32 ਕਰੋੜ ਅਤੇ ਅਗਸਤ 'ਚ 7.82 ਕਰੋੜ ਖੁਰਾਕਾਂ ਬਣਾਉਣ ਦਾ ਦਾਅਵਾ ਕੀਤਾ ਹੈ ਜੋ ਕਿ ਸਤੰਬਰ 'ਚ ਵੀ ਏਨਾ ਹੀ ਰਹੇਗਾ | ਕੋਵੀਸ਼ੀਲਡ ਬਣਾਉਣ ਵਾਲੀ ਸੀਰਮ ਇੰਸਟੀਚਿਊਟ ਨੇ ਅਗਸਤ ਤੱਕ 10 ਕਰੋੜ ਖੁਰਾਕਾਂ ਕਰਨ ਦਾ ਦਾਅਵਾ ਕੀਤਾ ਹੈ ਜੋ ਕਿ ਸਤੰਬਰ 'ਚ ਵੀ ਇਹੀ ਰੱਖਿਆ ਜਾਵੇਗਾ |

ਦਸੰਬਰ ਤੱਕ 216 ਕਰੋੜ ਵੈਕਸੀਨ ਖੁਰਾਕਾਂ ਉਪਲਬਧ ਹੋਣਗੀਆਂ-ਕੇਂਦਰ

75 ਕਰੋੜ ਕੋਵੀਸ਼ੀਲਡ, 55 ਕਰੋੜ ਕੋਵੈਕਸੀਨ ਦੀਆਂ ਖੁਰਾਕਾਂ ਤਿਆਰ ਹੋ ਜਾਣਗੀਆਂ
ਅਗਲੇ ਹਫ਼ਤੇ ਤੋਂ ਭਾਰਤ 'ਚ ਸ਼ੁਰੂ ਹੋਵੇਗੀ 'ਸਪੂਤਨਿਕ-ਵੀ' ਦੀ ਵਿਕਰੀ

ਨਵੀਂ ਦਿੱਲੀ, 13 ਮਈ (ਪੀ.ਟੀ.ਆਈ.)-ਇਕ ਪਾਸੇ ਜਿੱਥੇ ਸੂਬੇ ਕੋਰੋਨਾ ਵੈਕਸੀਨ ਦੀ ਕਮੀ ਨਾਲ ਜੂਝ ਰਹੇ ਹਨ ਉਥੇ ਕੇਂਦਰ ਸਰਕਾਰ ਨੇ ਅੱਜ ਦੱਸਿਆ ਕਿ ਅਗਲੇ 5 ਮਹੀਨਿਆਂ 'ਚ ਅਗਸਤ ਤੋਂ ਦਸੰਬਰ ਤੱਕ ਦੇਸ਼ 'ਚ ਵੱਖ-ਵੱਖ ਕੰਪਨੀਆਂ ਦੀਆਂ 216 ਕਰੋੜ ਖ਼ੁਰਾਕਾਂ ਉਪਲਬਧ ਹੋਣਗੀਆਂ, ਜਿਸ ਨਾਲ ਸਾਰਿਆਂ ਦਾ ਟੀਕਾਕਰਨ ਕੀਤਾ ਜਾ ਸਕੇਗਾ | ਨੀਤੀ ਆਯੋਗ ਦੀ ਸਿਹਤ ਕਮੇਟੀ ਦੇ ਮੈਂਬਰ ਡਾ: ਵੀ. ਕੇ. ਪਾਲ ਨੇ ਦੱਸਿਆ ਕਿ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਮੁਹੱਈਆ ਕਰਵਾਉਣ ਲਈ ਲਗਾਤਾਰ ਹਰ ਪੱਧਰ 'ਤੇ ਕੰਮ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਰਿਆਂ ਲਈ ਵੈਕਸੀਨ ਬਹੁਤ ਜ਼ਰੂਰੀ ਹੈ ਪਰ ਇਸ ਦੇ ਉਤਪਾਦਨ ਲਈ ਸਮਾਂ ਲੱਗੇਗਾ | ਇਸ ਸਾਲ ਦੇ ਅੰਤ ਤੱਕ ਦੇਸ਼ 'ਚ ਵੈਕਸੀਨ ਦੀਆਂ ਐਨੀਆਂ ਖ਼ੁਰਾਕਾਂ ਹੋਣਗੀਆਂ ਜਿਸ ਨਾਲ ਸਾਰੀ ਆਬਾਦੀ ਦਾ ਟੀਕਾਕਰਨ ਕੀਤਾ ਜਾ ਸਕੇਗਾ | ਪੰਜ ਮਹੀਨਿਆਂ (ਅਗਸਤ ਤੋਂ ਦਸੰਬਰ) ਤੱਕ ਦੇਸ਼ 'ਚ ਦੇਸ਼ ਦੇ ਲੋਕਾਂ ਲਈ 2 ਅਰਬ ਤੋਂ ਵੱਧ ਵੈਕਸੀਨ ਦੀਆਂ ਖ਼ੁਰਾਕਾਂ ਤਿਆਰ ਕੀਤੀਆ ਜਾਣਗੀਆਂ | ਅਗਲੇ ਸਾਲ ਦੀ ਪਹਿਲੀ ਤਿਮਾਹੀ ਤੱਕ ਇਹ ਗਿਣਤੀ 3 ਅਰਬ ਤੱਕ ਪੁੱਜ ਸਕਦੀ ਹੈ | ਉਨ੍ਹਾਂ ਦੱਸਿਆ ਕਿ ਅਗਸਤ ਤੋਂ ਦਸੰਬਰ ਤੱਕ ਵੈਕਸੀਨ ਦੀ ਕੁੱਲ ਉਪਲਬਧਤਾ ਦੇਖੀ ਜਾਵੇ ਤਾਂ ਕੁੱਲ 216 ਕਰੋੜ ਖ਼ੁਰਾਕਾਂ ਉਪਲਬਧ ਹੋਣ ਦੀ ਉਮੀਦ ਹੈ | ਜਿਸ 'ਚ ਕੋਵੀਸ਼ੀਲਡ ਵੈਕਸੀਨ ਦੀਆਂ 75 ਕਰੋੜ ਖ਼ੁਰਾਕਾਂ, ਕੋਵੈਕਸੀਨ ਦੀਆਂ 55 ਕਰੋੜ, 30 ਕਰੋੜ ਬਾਇਓਲੋਜੀਕਲ ਈ-ਵੈਕਸੀਨ, 5 ਕਰੋੜ ਜਾਇਡਸ ਕੈਡਿਲਾ ਡੀਐਨਏ, 20 ਕਰੋੜ ਨੋਵਾਵੈਕਸੀਨ, 10 ਕਰੋੜ ਭਾਰਤ ਬਾਇਓਟੈੱਕ ਨੇਜਲ ਵੈਕਸੀਨ, 6 ਕਰੋੜ ਜਿਨੋਵਾ ਅਤੇ 15.6 ਕਰੋੜ ਖ਼ੁਰਾਕਾਂ ਸਪੂਤਨਿਕ-ਵੀ ਦੀਆਂ ਸ਼ਾਮਿਲ ਹੋਣਗੀਆਂ | ਇਸ ਦੇ ਇਲਾਵਾ ਦੂਸਰੀ ਵਿਦੇਸ਼ੀ ਵੈਕਸੀਨ ਵੀ ਆ ਸਕਦੀ ਹੈ | ਉਨ੍ਹਾਂ ਦੱਸਿਆ ਕਿ ਐਫ. ਡੀ. ਏ. ਅਤੇ ਵਿਸ਼ਵ ਸਿਹਤ ਸੰਗਠਨ ਵਲੋਂ ਮਨਜ਼ੂਰ ਕੀਤੀ ਕਿਸੇ ਵੀ ਵੈਕਸੀਨ ਨੂੰ ਭਾਰਤ 'ਚ ਆਗਿਆ ਦਿੱਤੀ ਜਾ ਸਕਦੀ ਹੈ | ਇਨ੍ਹਾਂ ਦਵਾਈਆਂ ਦੀ ਦਰਾਮਦ ਸਬੰਧੀ ਲਾਇਸੈਂਸ ਵੀ ਇਕ-ਦੋ ਦਿਨਾਂ 'ਚ ਹੀ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਅਸੀਂ ਵਿਦੇਸ਼ੀ ਸੰਸਥਾਵਾਂ ਨੂੰ ਆਪਣੀਆਂ ਕੰਪਨੀਆਂ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ | ਬਾਇਓਟਕਨਾਲੋਜੀ ਅਤੇ ਹੋਰ ਸਬੰਧਿਤ ਵਿਭਾਗ ਫਾਈਜਰ, ਮੋਡੇਰਨਾ ਅਤੇ ਜਾਨਸਨ ਐਂਡ ਜਾਨਸਨ ਵਰਗੀਆਂ ਕੰਪਨੀਆਂ ਨਾਲ ਸ਼ੁਰੂਆਤੀ ਦੌਰ ਤੋਂ ਹੀ ਸੰਪਰਕ 'ਚ ਹਨ |
'ਸਪੂਤਨਿਕ-ਵੀ' ਦੀ ਵਿਕਰੀ ਅਗਲੇ ਹਫ਼ਤੇ ਤੋਂ
ਨਵੀਂ ਦਿੱਲੀ, (ਉਪਮਾ ਡਾਗਾ ਪਾਰਥ)-ਵੱਖ-ਵੱਖ ਰਾਜਾਂ 'ਚ ਵੈਕਸੀਨ ਦੀ ਕਿੱਲਤ ਦੇ ਵਧ ਰਹੇ ਮਾਮਲਿਆਂ ਦਰਮਿਆਨ ਕੇਂਦਰ ਨੇ ਰੂਸੀ ਵੈਕਸੀਨ 'ਸਪੂਤਨਿਕ-ਵੀ' ਛੇਤੀ ਹੀ ਭਾਰਤ 'ਚ ਉਪਲਬਧ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ | ਵੈਕਸੀਨ ਦੇ ਪ੍ਰਬੰਧਨ ਬਾਰੇ ਮਾਹਿਰਾਂ ਦੀ ਰਾਸ਼ਟਰੀ ਕਮੇਟੀ ਦੇ ਚੇਅਰਮੈਨ ਡਾ: ਵੀ.ਕੇ. ਪਾਲ ਨੇ ਵੀਰਵਾਰ ਨੂੰ ਕਿਹਾ ਕਿ ਉਮੀਦ ਹੈ ਕਿ ਰੂਸ ਦੀ ਸਪੂਤਨਿਕ-ਵੀ ਅਗਲੇ ਹਫ਼ਤੇ ਤੋਂ ਬਾਜ਼ਾਰ 'ਚ ਮਿਲ ਜਾਵੇਗੀ | ਡਾ: ਪਾਲ ਨੇ ਕਿਹਾ ਕਿ ਰੂਸ ਤੋਂ ਹਾਲੇ ਸਪਲਾਈ ਘੱਟ ਹੈ ਪਰ ਅਗਲੇ ਹਫ਼ਤੇ ਤੋਂ ਇਸ ਦੀ ਸਪਲਾਈ 'ਚ ਤੇਜ਼ੀ ਆਵੇਗੀ | ਡਾ: ਪਾਲ ਨੇ ਇਹ ਵੀ ਕਿਹਾ ਕਿ ਜੁਲਾਈ ਤੋਂ ਵੈਕਸੀਨ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ | ਉਨ੍ਹਾਂ ਅਨੁਮਾਨ ਪ੍ਰਗਟਾਉਂਦਿਆਂ ਕਿਹਾ ਕਿ ਇਸ ਸਮੇਂ ਤੱਕ 15.6 ਕਰੋੜ ਖੁਰਾਕਾਂ ਦਾ ਉਤਪਾਦਨ ਕੀਤਾ ਜਾ ਸਕੇਗਾ | ਡਾ. ਪਾਲ ਨੇ ਕਿਹਾ ਕਿ ਭਾਰਤ 'ਚ ਇਸ ਵੈਕਸੀਨ ਦਾ ਉਤਪਾਦਨ ਜੁਲਾਈ 'ਚ ਸ਼ੁਰੂ ਹੋ ਜਾਵੇਗਾ | ਫਾਈਜ਼ਰ, ਮੋਡੇਰਨਾ, ਜਾਨਸਨ ਐਂਡ ਜਾਨਸਨ ਵਰਗੀਆਂ ਹੋਰ ਵੈਕਸੀਨਾਂ ਸਬੰਧੀ ਡਾ. ਪਾਲ ਨੇ ਕਿਹਾ ਕਿ ਅਥਾਰਟੀਆਂ ਇਨ੍ਹਾਂ ਦੇ ਨਿਰਮਾਤਾਵਾਂ ਨਾਲ ਲਗਾਤਾਰ ਸੰਪਰਕ 'ਚ ਹਨ ਤੇ ਸਾਲ ਦੀ ਤੀਸਰੀ ਤਿਮਾਹੀ 'ਚ ਇਨ੍ਹਾਂ ਸਬੰਧੀ ਕੋਈ ਫੈਸਲਾ ਆ ਸਕਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਐਫ.ਡੀ.ਏ. ਜਾਂ ਡਬਲਿਊ.ਐਚ.ਓ. ਤੋਂ ਕੋਈ ਵੀ ਪ੍ਰਵਾਨਿਤ ਵੈਕਸੀਨ ਭਾਰਤ ਆ ਸਕਦੀ ਹੈ, ਦਰਾਮਦ ਲਾਈਸੈਂਸ 1-2 ਦਿਨਾਂ ਵਿਚਾਲੇ ਦਿੱਤਾ ਜਾਵੇਗਾ ਤੇ ਕੋਈ ਵੀ ਲਾਈਸੈਂਸ ਬਕਾਇਆ ਨਹੀਂ ਹੈ |

152.56 ਕਰੋੜ ਦੇ ਹਸਪਤਾਲਾਂ ਦੇ ਸਾਮਾਨ ਤੇ ਖਪਤਯੋਗ ਵਸਤਾਂ ਦੀ ਖ਼ਰੀਦ ਨੂੰ ਪ੍ਰਵਾਨਗੀ

• ਪੰਜਾਬ ਮੰਤਰੀ ਮੰਡਲ ਵਲੋਂ 250 ਮੈਡੀਕਲ ਅਫ਼ਸਰਾਂ ਦੀ ਐਮਰਜੈਂਸੀ ਭਰਤੀ ਨੂੰ ਹਰੀ ਝੰਡੀ
• 18-44 ਸਾਲ ਦੇ ਸਿਹਤ ਕਰਮਚਾਰੀਆਂ ਤੇ ਸਹਿ-ਰੋਗਾਂ ਤੋਂ ਪੀੜਤਾਂ ਦੇ ਪਰਿਵਾਰਾਂ ਲਈ ਟੀਕਾਕਰਨ ਅੱਜ ਤੋਂ

ਚੰਡੀਗੜ੍ਹ, 13 ਮਈ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੰਡੀਗੜ੍ਹ ਵਿਖੇ ਮੰਤਰੀ ਮੰਡਲ ਦੀ ਕੋਵਿਡ-19 ਸਮੀਖਿਆ ਮੀਟਿੰਗ ਦੌਰਾਨ ਸੂਬੇ 'ਚ ਵਧਦੇ ਕੋਵਿਡ-19 ਸੰਕਟ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠਣ ਲਈ ਕਈ ਅਹਿਮ ਫ਼ੈਸਲੇ ਲਏ ਗਏ, ਜਿਨ੍ਹਾਂ ਵਿਚ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਤੇ ਪੁਲਿਸ ਵਿਭਾਗ ਵਲੋਂ 152.56 ਕਰੋੜ ਰੁਪਏ ਦੇ ਹਸਪਤਾਲਾਂ ਦੇ ਸਾਮਾਨ ਤੇ ਖਪਤਯੋਗ ਵਸਤਾਂ ਦੀ ਖ਼ਰੀਦ ਨੂੰ ਮਨਜ਼ੂਰੀ ਤੇ ਸਿਹਤ ਵਿਭਾਗ 'ਚ ਮੌਜੂਦਾ ਸਮੇਂ ਖਾਲੀ ਰੈਗੂਲਰ ਅਸਾਮੀਆਂ ਵਿਰੁੱਧ 250 ਐਮ.ਬੀ.ਬੀ.ਐਸ. ਮੈਡੀਕਲ ਅਫਸਰਾਂ ਦੀ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਦਾਇਰੇ 'ਚੋਂ ਕੱਢ ਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਰਾਹੀਂ ਕਰਨ ਦੀ ਹਰੀ ਝੰਡੀ ਵੀ ਦਿੱਤੀ ਗਈ ਹੈ | ਇਨ੍ਹਾਂ 'ਚੋਂ 192 ਮੈਡੀਕਲ ਅਫ਼ਸਰਾਂ ਨੂੰ ਅੱਜ ਨਿਯੁਕਤੀ ਪੱਤਰ ਵੀ ਸੌਂਪ ਦਿੱਤੇ ਗਏ | ਸਰਕਾਰੀ ਤੇ ਪ੍ਰਾਈਵੇਟ ਦੋਵੇਂ ਖੇਤਰਾਂ 'ਚ 18-44 ਉਮਰ ਸਮੂਹ ਦੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਤੇ ਸਹਿ-ਰੋਗਾਂ ਤੋਂ ਪੀੜਤ ਪਰਿਵਾਰਾਂ ਲਈ ਸ਼ੁੱਕਰਵਾਰ ਤੋਂ ਟੀਕਾਕਰਨ ਸ਼ੁਰੂ ਕਰਨ ਦਾ ਐਲਾਨ ਕੀਤਾ | ਟੀਕਿਆਂ ਦੇ ਸੀਮਤ ਉਪਲਬਧ ਸਟਾਕ ਦੀ ਉਚਿਤ ਵਰਤੋਂ ਬਾਰੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਵਲੋਂ ਸਿਹਤ ਵਿਭਾਗ ਨੂੰ ਸੂਬੇ 'ਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਨੂੰ ਵੇਖਦਿਆਂ 18-44 ਉਮਰ ਸਮੂਹ ਦੇ ਸਹਿ-ਰੋਗੀਆਂ ਨੂੰ ਟੀਕੇ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ | 12 ਮਈ ਨੂੰ ਖ਼ਤਮ ਹੋਏ ਹਫ਼ਤੇ 'ਚ ਪਾਜ਼ੀਟਿਵਟੀ ਦਰ 14.2 ਫ਼ੀਸਦੀ ਤੇ ਕੋਵਿਡ-19 ਮੌਤ ਦਰ (ਸੀ.ਐਫ.ਆਰ.) 2.1 ਫ਼ੀਸਦੀ ਹੈ | ਮੰਤਰੀ ਮੰਡਲ ਦੀ ਇਕ ਵਰਚੂਅਲ ਮੀਟਿੰਗ 'ਚ ਕੋਵਿਡ-19 ਸਥਿਤੀ ਤੇ ਟੀਕਾਕਰਨ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਉਹ ਤਰਜੀਹੀ ਸਮੂਹਾਂ ਲਈ ਸ਼ਨਾਖ਼ਤ ਕੀਤੇ ਸਕੂਲਾਂ ਤੇ ਹੋਰ ਇਮਾਰਤਾਂ 'ਚ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਤਾਂ ਜੋ ਸਰਕਾਰੀ ਹਸਪਤਾਲਾਂ 'ਚ ਭੀੜ ਵਧਣ ਨਾਲ ਮਹਾਂਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ | ਮਾਹਿਰ ਸਮੂਹ ਦੇ ਵਿਸ਼ੇਸ਼ ਇਨਵਾਇਟੀ ਡਾ: ਗਗਨਦੀਪ ਕੰਗ ਨੇ ਕੈਬਨਿਟ ਨੂੰ ਦੱਸਿਆ ਕਿ ਕੋਵੀਸ਼ੀਲਡ ਦੀ ਇਕ ਖ਼ੁਰਾਕ ਵੀ ਵਧੇਰੇ ਪ੍ਰਭਾਵਸ਼ਾਲੀ ਹੈ ਤੇ ਦੂਜੀ ਖ਼ੁਰਾਕ ਨੂੰ 12 ਹਫ਼ਤਿਆਂ ਤੱਕ ਦਿੱਤਾ ਜਾ ਸਕਦਾ ਹੈ | ਡਾ: ਕੰਗ ਨੇ ਸੁਝਾਅ ਦਿੱਤਾ ਕਿ ਭਾਰਤ ਸਰਕਾਰ ਨੂੰ ਟੀਕਾਕਰਨ ਦੀ ਤਰਜੀਹੀ ਸੂਚੀ 'ਚ ਮੋਟਾਪੇ ਨੂੰ ਵੀ ਸ਼ਾਮਿਲ ਕਰਨ ਦੀ ਬੇਨਤੀ ਕੀਤੀ ਜਾਣੀ ਚਾਹੀਦੀ ਹੈ | ਮੀਟਿੰਗ 'ਚ ਲਏ ਫ਼ੈਸਲੇ ਅਨੁਸਾਰ ਪੰਜਾਬ 'ਚ ਸ਼ੁੱਕਰਵਾਰ ਤੋਂ ਗ਼ਰੀਬ ਅਤੇ ਬੇਸਹਾਰਾ ਕੋਵਿਡ-19 ਮਰੀਜ਼ ਆਪਣੀ ਭੁੱਖ ਮਿਟਾਉਣ ਲਈ ਭੋਜਨ ਲੈਣ ਵਾਸਤੇ ਹੈਲਪਲਾਈਨ ਨੰਬਰ 181 ਤੇ 112 'ਤੇ ਕਾਲ ਕਰ ਸਕਦੇ ਹਨ ਤੇ ਪੰਜਾਬ ਪੁਲਿਸ ਵਿਭਾਗ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਤਿਆਰ ਭੋਜਨ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ | ਇਸ ਦੌਰਾਨ ਮੁੱਖ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਅਸੀਂ ਪੰਜਾਬ 'ਚ ਕਿਸੇ ਨੂੰ ਵੀ ਭੁੱਖਾ ਨਹੀਂ ਸੌਣ ਦੇਵਾਂਗੇ | ਅਜਿਹੇ ਮਰੀਜ਼ ਦਿਨ-ਰਾਤ ਕਿਸੇ ਵੀ ਸਮੇਂ ਉਤੇ ਇਨ੍ਹਾਂ ਨੰਬਰਾਂ ਉਤੇ ਕਾਲ ਕਰ ਸਕਦੇ ਹਨ ਅਤੇ ਪੰਜਾਬ ਪੁਲਿਸ ਵਲੋਂ ਕੋਵਿਡ-19 ਰਸੋਈਆਂ ਅਤੇ ਡਲਿਵਰੀ ਦੇਣ ਵਾਲੇ ਲੜਕਿਆਂ ਰਾਹੀਂ ਉਨ੍ਹਾਂ ਦੇ ਘਰ ਤੱਕ ਪੱਕਿਆ ਹੋਇਆ ਭੋਜਨ ਮੁਹੱਈਆ ਕਰਵਾਇਆ ਜਾਵੇਗਾ | ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਉਦੇਸ਼ ਲਈ ਵਿਭਾਗ ਅਜਿਹੀਆਂ ਰਸੋਈਆਂ ਅਤੇ ਡਲਿਵਰੀ ਏਜੰਟਾਂ ਨਾਲ ਰਾਬਤਾ ਬਣਾ ਰਿਹਾ ਹੈ | ਇਹ ਸੁਵਿਧਾ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਕਾਰਜਸ਼ੀਲ ਹੋਵੇਗੀ, ਜਿਸ ਨਾਲ ਪੰਜਾਬ 'ਚ ਕਿਤੇ ਵੀ ਰਹਿ ਰਹੇ ਕੋਵਿਡ-19 ਮਰੀਜ਼ ਭੋਜਨ ਨਾ ਮਿਲਣ ਦੀ ਸੂਰਤ 'ਚ 181 ਅਤੇ 112 ਹੈਲਪਲਾਈਨ ਨੰਬਰਾਂ 'ਤੇ ਦਿਨ-ਰਾਤ ਕਿਸੇ ਵੀ ਵੇਲੇ ਕਾਲ ਕਰ ਸਕਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਘਰ ਪੱਕਿਆ ਹੋਇਆ ਭੋਜਨ ਮੁਹੱਈਆ ਕਰਵਾਇਆ ਜਾਵੇਗਾ | ਇਸ ਦੌਰਾਨ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਵੈਕਸ ਸੰਸਥਾਨ ਨਾਲ ਜੁੜਨ ਦਾ ਫ਼ੈਸਲਾ ਕੀਤਾ ਤਾਂ ਜੋ ਵਧੀਆ ਕੀਮਤ 'ਤੇ ਕੋਵਿਡ-19 ਦੇ ਟੀਕਿਆਂ ਦੀ ਖ਼ਰੀਦ ਲਈ ਆਲਮੀ ਪੱਧਰ 'ਤੇ ਪਹੁੰਚ ਬਣਾਈ ਜਾ ਸਕੇ | ਇਸ ਤਰ੍ਹਾਂ ਪੰਜਾਬ ਇਹ ਨਿਵੇਕਲੀ ਪਹਿਲ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਦਾ ਮਕਸਦ ਕੋਵਿਡ-19 ਦੀ ਦੂਜੀ ਮਾਰੂ ਲਹਿਰ ਦੌਰਾਨ ਟੀਕਿਆਂ ਦੀ ਘਾਟ ਦੀ ਸਮੱਸਿਆ ਦਾ ਹੱਲ ਕਰਨਾ ਹੈ | ਇਹ ਫ਼ੈਸਲਾ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕੀਤਾ ਗਿਆ, ਜਿਸ ਦੌਰਾਨ ਉਦਯੋਗਿਕ ਕਾਮਿਆਂ ਲਈ ਕੋਵੈਕਸੀਨ ਖ਼ਰੀਦਣ ਦੇ ਫ਼ੈਸਲੇ ਨੂੰ ਵੀ ਮਨਜ਼ੂਰੀ ਦਿੱਤੀ ਗਈ, ਜਿਨ੍ਹਾਂ ਦੇ ਟੀਕਾਕਰਨ ਦਾ ਖਰਚਾ ਚੁੱਕਣ ਲਈ ਉਦਯੋਗ ਜਗਤ ਨੇ ਹਾਮੀ ਭਰੀ ਹੈ | ਸੂਬੇ 'ਚ ਟੀਕਾਕਰਨ ਦੀ ਮੌਜੂਦਾ ਸਥਿਤੀ ਅਤੇ ਉਪਲਬਧਤਾ ਦੀ ਸਮੀਖਿਆ ਕਰਦੇ ਹੋਏ ਮੰਤਰੀ ਮੰਡਲ ਨੇ ਕਿਹਾ ਕਿ ਇਸ ਟੀਕੇ ਦਾ ਆਲਮੀ ਪੱਧਰ 'ਤੇ ਪ੍ਰਬੰਧ ਕੀਤਾ ਜਾਣਾ ਜ਼ਰੂਰੀ ਸੀ | ਮੰਤਰੀ ਮੰਡਲ ਨੇ ਫ਼ੈਸਲਾ ਕੀਤਾ ਕਿ ਕਿਉਂ ਜੋ ਕੋਵੈਕਸ ਸੰਸਥਾਨ ਵਲੋਂ ਵਧੀਆ ਕੀਮਤਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਇਸ ਲਈ ਸੂਬੇ ਨੂੰ ਕੌਮਾਂਤਰੀ ਬਾਜ਼ਾਰ ਤੋਂ ਟੀਕੇ ਖ਼ਰੀਦਣ ਲਈ ਇਸ ਸੰਸਥਾਨ ਨਾਲ ਜੁੜਨਾ ਚਾਹੀਦਾ ਹੈ | ਕੋਵੈਕਸ ਨਾਲ ਜੁੜਨ ਦਾ ਸੁਝਾਅ ਮੰਤਰੀ ਮੰਡਲ ਨੂੰ ਡਾ: ਗਗਨਦੀਪ ਕੰਗ ਨੇ ਦਿੱਤਾ, ਜੋ ਟੀਕਾਕਰਨ ਸਬੰਧੀ ਪੰਜਾਬ ਦੇ ਮਾਹਿਰਾਂ ਦੇ ਸਮੂਹ ਦੀ ਮੁਖੀ ਹਨ |
ਪੰਜਾਬ ਜੇਲ੍ਹ ਨਿਯਮਾਂ 2021 ਨੂੰ ਪ੍ਰਵਾਨਗੀ

ਪੰਜਾਬ ਮੰਤਰੀ ਮੰਡਲ ਨੇ ਜੇਲ੍ਹ ਐਕਟ, 1894 ਤਹਿਤ ਪੰਜਾਬ ਜੇਲ੍ਹ ਨਿਯਮਾਂ, 2021 ਨੂੰ ਪ੍ਰਵਾਨਗੀ ਦੇ ਦਿੱਤੀ ਤੇ ਇਹ ਨਿਯਮ ਵੇਲਾ ਵਿਹਾਅ ਚੁੱਕੀ ਜੇਲ੍ਹ ਨੇਮਾਂਵਲੀ ਦੀ ਥਾਂ ਲੈ ਲੈਣਗੇ | ਬੁਲਾਰੇ ਅਨੁਸਾਰ ਪੰਜਾਬ ਜੇਲ੍ਹ ਮੈਨੂਅਲ, 1996 ਵਿਚ ਮੁੱਖ ਤੌਰ 'ਤੇ ਕੈਦੀਆਂ ਦੀ ਸੁਰੱਖਿਆ ਅਤੇ ਸੁਰੱਖਿਅਤ ਹਿਰਾਸਤ 'ਤੇ ਵਧੇਰੇ ਧਿਆਨ ਦਿੱਤਾ ਗਿਆ ਸੀ | ਨਵੇਂ ਤਿਆਰ ਕੀਤੇ ਪੰਜਾਬ ਜੇਲ੍ਹ ਨਿਯਮ, 2021 'ਚ ਨਾ ਸਿਰਫ਼ ਕੈਦੀਆਂ ਦੀ ਸੁਰੱਖਿਆ ਤੇ ਸੁਰੱਖਿਅਤ ਹਿਰਾਸਤ ਸਗੋਂ ਹੋਰ ਪਹਿਲੂਆਂ ਜਿਵੇਂ ਭਲਾਈ, ਸੁਧਾਰ ਤੇ ਦੇਖਭਾਲ 'ਤੇ ਵੀ ਜ਼ੋਰ ਦਿੱਤਾ ਗਿਆ ਹੈ, ਜੋ ਕਿ ਅਜੋਕੇ ਸਮੇਂ 'ਚ ਬਹੁਤ ਹੀ ਮਹੱਤਵਪੂਰਨ ਹਨ |
250 ਮੈਡੀਕਲ ਅਫ਼ਸਰਾਂ ਦੀ ਐਮਰਜੈਂਸੀ ਭਰਤੀ ਨੂੰ ਹਰੀ ਝੰਡੀ

ਸਿਹਤ ਵਿਭਾਗ 'ਚ ਮੌਜੂਦਾ ਸਮੇਂ ਖਾਲੀ ਰੈਗੂਲਰ ਅਸਾਮੀਆਂ ਵਿਰੁੱਧ 250 ਐਮ.ਬੀ.ਬੀ.ਐਸ. ਮੈਡੀਕਲ ਅਫਸਰਾਂ ਦੀ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਦਾਇਰੇ 'ਚੋਂ ਕੱਢ ਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਰਾਹੀਂ ਕਰਨ ਦੀ ਵੀ ਹਰੀ ਝੰਡੀ ਦੇ ਦਿੱਤੀ | ਇਨ੍ਹਾਂ 'ਚੋਂ 192 ਮੈਡੀਕਲ ਅਫ਼ਸਰਾਂ ਨੂੰ ਅੱਜ ਨਿਯੁਕਤੀ ਪੱਤਰ ਵੀ ਸੌਂਪ ਦਿੱਤੇ ਗਏ | ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਜਦੋਂ ਲੋਕਾਂ ਦੀਆਂ ਜਾਨਾਂ ਬਚਾਉਣ ਦਾ ਮਸਲਾ ਹੋਵੇ ਤਾਂ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ |

ਦੋ ਵਾਰ ਕਾਂਗਰਸੀ ਵਿਧਾਇਕ ਰਹੇ ਡਾ: ਰਿਣਵਾ ਸੁਖਬੀਰ ਦੀ ਹਾਜ਼ਰੀ 'ਚ ਅਕਾਲੀ ਦਲ 'ਚ ਸ਼ਾਮਿਲ

ਪਾਰਟੀ ਦਾ ਜਨਰਲ ਸਕੱਤਰ ਐਲਾਨਿਆ
ਚੰਡੀਗੜ੍ਹ, 13 ਮਈ (ਵਿਕਰਮਜੀਤ ਸਿੰਘ ਮਾਨ)-ਫ਼ਾਜ਼ਿਲਕਾ ਤੋਂ ਕਾਂਗਰਸ ਦੇ ਦੋ ਵਾਰ ਵਿਧਾਇਕ ਰਹੇ ਸੀਨੀਅਰ ਆਗੂ ਡਾ: ਮਹਿੰਦਰ ਕੁਮਾਰ ਰਿਣਵਾ ਅੱਜ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ 'ਚ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਿਣਵਾ ਦਾ ਪਾਰਟੀ 'ਚ ਸ਼ਾਮਿਲ ਹੋਣ 'ਤੇ ਸਵਾਗਤ ਕਰਦਿਆਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਪਾਰਟੀ 'ਚ ਪੂਰਾ ਮਾਣ-ਸਤਿਕਾਰ ਮਿਲਣ ਦਾ ਵਾਅਦਾ ਕੀਤਾ | ਇਸ ਦੇ ਨਾਲ ਹੀ ਪਾਰਟੀ ਪ੍ਰਧਾਨ ਨੇ ਰਿਣਵਾ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਉਣ ਦਾ ਐਲਾਨ ਵੀ ਕੀਤਾ | ਉਨ੍ਹਾਂ ਕਿਹਾ ਕਿ ਰਿਣਵਾ ਨੂੰ ਆਉਂਦੇ ਸਮੇਂ 'ਚ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ | ਬਾਦਲ ਨੇ ਕਿਹਾ ਕਿ ਸੁਨੀਲ ਜਾਖੜ ਵਲੋਂ ਬਦਲਾਖ਼ੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ, ਜਿਸ ਤਹਿਤ ਉਨ੍ਹਾਂ ਨੇ ਅਬੋਹਰ ਹਲਕੇ 'ਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ ਤੇ ਆਲੇ-ਦੁਆਲੇ ਦੇ ਹਲਕਿਆਂ ਨਾਲ ਵੀ ਵਿਤਕਰਾ ਕੀਤਾ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ | ਇਸ ਮੌਕੇ ਡਾ: ਰਿਣਵਾ ਜੋ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀ ਇੱਛਾ ਮੁਤਾਬਿਕ ਅਜਿਹਾ ਕਰ ਰਹੇ ਹਨ, ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਇਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਪੂਰਾ ਭਰੋਸਾ ਹੈ ਕਿ ਉਹ ਹੀ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਦਿਆਂ ਜ਼ਿਲ੍ਹੇ ਦਾ ਵਿਕਾਸ ਮੁੜ ਸ਼ੁਰੂ ਕਰ ਸਕਦੇ ਹਨ |

ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਪੁੱਜਾ ਹਾਈਕਮਾਨ ਕੋਲ

ਰਾਹੁਲ ਗਾਂਧੀ ਕਰ ਸਕਦੇ ਹਨ ਦੋਵਾਂ ਧਿਰਾਂ ਨਾਲ ਮੁਲਾਕਾਤ
ਚੰਡੀਗੜ੍ਹ, 13 ਮਈ (ਹਰਕਵਲਜੀਤ ਸਿੰਘ)-ਪੰਜਾਬ ਕਾਂਗਰਸ 'ਚ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਅਤੇ ਬਾਦਲ ਪ੍ਰਤੀ ਸਰਕਾਰ ਦੀ ਨਰਮੀ ਦੇ ਦੋਸ਼ਾਂ ਨੂੰ ਲੈ ਕੇ ਉਠਿਆ ਵਿਰੋਧ ਪਾਰਟੀ ਹਾਈਕਮਾਨ ਤੱਕ ਪੁੱਜ ਗਿਆ ਹੈ ਅਤੇ ਪਾਰਟੀ ਸੂਤਰਾਂ ਅਨੁਸਾਰ ਮਸਲੇ ਦੀ ਗੰਭੀਰਤਾ ਨੂੰ ਭਾਂਪਦਿਆਂ ਹਾਈਕਮਾਨ ਵਲੋਂ ਕਿਹਾ ਗਿਆ ਹੈ ਕਿ ਰਾਹੁਲ ਗਾਂਧੀ ਕੁਝ ਦਿਨਾਂ ਤੱਕ ਖ਼ੁਦ ਦੋਵਾਂ ਧਿਰਾਂ ਦੇ ਵਿਚਾਰ ਸੁਣਨਗੇ | ਰਾਹੁਲ ਗਾਂਧੀ ਜੋ ਕੋਰੋਨਾ ਪਾਜ਼ੀਟਿਵ ਹੋਣ ਕਾਰਨ ਇਕਾਂਤਵਾਸ 'ਚ ਸਨ, ਹੁਣ ਕੋਰੋਨਾ ਨੈਗੇਟਿਵ ਤਾਂ ਹੋ ਗਏ ਹਨ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਦਿਨ ਹੋਰ ਆਰਾਮ ਦੀ ਸਲਾਹ ਦਿੱਤੀ ਹੈ | ਸੂਚਨਾ ਅਨੁਸਾਰ ਪਾਰਟੀ ਹਾਈਕਮਾਨ ਦੇ ਦਖ਼ਲ ਕਾਰਨ ਹੀ ਨਾਰਾਜ਼ ਧੜੇ ਵਲੋਂ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਵੀ ਗੁਰੇਜ਼ ਕੀਤਾ ਜਾ ਰਿਹਾ ਹੈ | ਹਾਲਾਂਕਿ ਇਸ ਧੜੇ ਵਲੋਂ ਮੀਟਿੰਗਾਂ ਤੇ ਸਰਗਰਮੀਆਂ ਜਾਰੀ ਹਨ | ਦੂਜੇ ਪਾਸੇ ਮੁੱਖ ਮੰਤਰੀ ਦੀ ਟੀਮ ਵਲੋਂ ਵੀ ਨਾਰਾਜ਼ ਵਿਧਾਇਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ | ਕੱਲ੍ਹ ਰਾਤ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਨਿਵਾਸ 'ਤੇ ਵੀ ਤਿੰਨ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਬਲਬੀਰ ਸਿੰਘ ਸਿੱਧੂ ਅਤੇ ਸੁਖਸਰਕਾਰੀਆ ਸਮੇਤ ਪੰਜ ਵਿਧਾਇਕ ਵੀ ਹਾਜ਼ਰ ਸਨ | ਵਿਧਾਇਕ ਪ੍ਰਗਟ ਸਿੰਘ ਨੇ ਵੀ ਇੱਥੇ ਕੱਲ੍ਹ ਅਤੇ ਅੱਜ ਕਈ ਵਿਧਾਇਕਾਂ ਨਾਲ ਮੁਲਾਕਾਤਾਂ ਕੀਤੀਆਂ | ਪਾਰਟੀ ਵਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵਲੋਂ ਵੀ ਸਾਰੇ ਆਗੂਆਂ ਨੂੰ ਪਾਰਟੀ ਹਾਈਕਮਾਨ ਨਾਲ ਮੁਲਾਕਾਤ ਤੱਕ ਅਨੁਸ਼ਾਸਨ ਰੱਖਣ ਦੀ ਬੇਨਤੀ ਕੀਤੀ ਗਈ ਹੈ | ਰਾਵਤ ਦਾ ਵੀ ਕਹਿਣਾ ਹੈ ਕਿ ਹਾਈਕਮਾਨ ਰਾਜ ਵਿਚਲੇ ਹਾਲਾਤ ਤੋਂ ਵਾਕਫ਼ ਹੈ ਅਤੇ ਉਸ ਵਲੋਂ ਛੇਤੀ ਸੁਣਵਾਈ ਹੋਵੇਗੀ | ਪਰ ਸਿਆਸੀ ਹਲਕਿਆਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਜਿਸ ਢੰਗ ਨਾਲ ਜਨਤਕ ਤੌਰ 'ਤੇ ਪਾਰਟੀ ਆਗੂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਸਖ਼ਤ ਸਟੈਂਡ ਲੈਂਦਿਆਂ ਉਸ 'ਤੇ ਆਮ ਆਦਮੀ ਪਾਰਟੀ ਨਾਲ ਮਿਲੇ ਹੋਣ ਅਤੇ ਉਸ ਨੂੰ ਪਟਿਆਲਾ ਤੋਂ ਚੋਣ ਲੜਨ ਦੀ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਮੇਰੇ ਦਰਵਾਜ਼ੇ ਉਨ੍ਹਾਂ ਲਈ ਬੰਦ ਹਨ, ਉਨ੍ਹਾਂ ਦੀ ਪ੍ਰਦੇਸ਼ ਕਾਂਗਰਸ ਵਿਚ ਨਿਯੁਕਤੀ ਤੇ ਸਰਕਾਰ 'ਚ ਵਾਪਸੀ ਦਾ ਵਿਰੋਧ ਕੀਤਾ ਸੀ, ਉਸ ਨੇ ਇਸ ਸਾਰੇ ਮਾਮਲੇ ਨੂੰ ਕਾਫ਼ੀ ਗੰੁਝਲਦਾਰ ਬਣਾ ਦਿੱਤਾ ਹੈ ਅਤੇ ਹਾਈਕਮਾਨ ਨੂੰ ਵੀ ਇਹ ਸਮਝ ਨਹੀਂ ਪੈ ਰਹੀ ਕਿ ਪਾਰਟੀ ਵਿਚ ਇਨ੍ਹਾਂ ਦੋਵਾਂ ਨੂੰ ਕਿਵੇਂ ਇਕੱਠਿਆਂ ਚਲਾਇਆ ਜਾ ਸਕੇਗਾ, ਜਦੋਂ ਕਿ ਪਾਰਟੀ ਹਾਈਕਮਾਨ ਨਵਜੋਤ ਸਿੰਘ ਨੂੰ ਆਉਂਦੀਆਂ ਚੋਣਾਂ ਲਈ ਕਾਫ਼ੀ ਮਹੱਤਵਪੂਰਨ ਵੀ ਮੰਨਦੀ ਹੈ ਅਤੇ ਸਮਝਦੀ ਹੈ ਕਿ ਪਾਰਟੀ ਉਸ ਦਾ ਕਾਫ਼ੀ ਫ਼ਾਇਦਾ ਉਠਾ ਸਕਦੀ ਹੈ |
ਲੇਕਿਨ ਦਿਲਚਸਪ ਗੱਲ ਇਹ ਹੈ ਕਿ ਪਾਰਟੀ ਅੰਦਰ ਹੋਈ ਇਸ ਹਿਲਜੁਲ ਨੇ ਪਾਰਟੀ ਦੇ ਕਾਫ਼ੀ ਲੀਡਰਾਂ ਦੀਆਂ ਉਮੀਦਾਂ ਜਗਾ ਦਿੱਤੀਆਂ ਹਨ ਅਤੇ ਪਾਰਟੀ ਅੰਦਰ ਹਰ ਦਿਨ ਨਵਾਂ ਧੜਾ ਖੜ੍ਹਾ ਹੋ ਰਿਹਾ ਹੈ ਅਤੇ ਹਰ ਮੰਤਰੀ ਤੇ ਵਿਧਾਇਕ ਆਪਣੇ ਨਾਲ ਸਮਰਥਕ ਦਿਖਾ ਕੇ ਆਪਣੇ ਲਈ ਕੁਝ ਹੋਰ ਪ੍ਰਾਪਤੀ ਕਰਨ ਦੀ ਦੌੜ 'ਚ ਨਜ਼ਰ ਆ ਰਿਹਾ ਹੈ |

ਪੰਜਾਬ 'ਚ 8494 ਨਵੇਂ ਮਾਮਲੇ, 184 ਮੌਤਾਂ

ਚੰਡੀਗੜ੍ਹ, 13 ਮਈ (ਵਿਕਰਮਜੀਤ ਸਿੰਘ ਮਾਨ)-ਸੂਬੇ 'ਚ ਕੋਰੋਨਾ ਕਾਰਨ ਅੱਜ 184 ਹੋਰ ਮੌਤਾਂ ਹੋ ਗਈਆਂ, ਉੱਥੇ 8237 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਸੂਬੇ 'ਚ ਵੱਖ-ਵੱਖ ਥਾਵਾਂ ਤੋਂ 8494 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 184 ਮੌਤਾਂ 'ਚ ਅੰਮਿ੍ਤਸਰ ਤੋਂ 10, ਬਰਨਾਲਾ ਤੋਂ 1, ਬਠਿੰਡਾ ਤੋਂ 12, ਫ਼ਰੀਦਕੋਟ ਤੋਂ 4, ਫਾਜ਼ਿਲਕਾ ਤੋਂ 10, ਫ਼ਿਰੋਜ਼ਪੁਰ ਤੋਂ 8, ਫਤਹਿਗੜ੍ਹ ਸਾਹਿਬ ਤੋਂ 4, ਗੁਰਦਾਸਪੁਰ ਤੋਂ 8, ਹੁਸ਼ਿਆਰਪੁਰ ਤੋਂ 5, ਜਲੰਧਰ ਤੋਂ 10, ਲੁਧਿਆਣਾ ਤੋਂ 25, ਕਪੂਰਥਲਾ ਤੋਂ 6, ਮਾਨਸਾ ਤੋਂ 2, ਐਸ.ਏ.ਐਸ. ਨਗਰ ਤੋਂ 8, ਮੁਕਤਸਰ ਤੋਂ 15, ਪਠਾਨਕੋਟ ਤੋਂ 5, ਪਟਿਆਲਾ ਤੋਂ 17, ਰੋਪੜ ਤੋਂ 6, ਸੰਗਰੂਰ ਤੋਂ 23, ਤਰਨ ਤਾਰਨ ਤੋਂ 4 ਮਰੀਜ਼ ਸ਼ਾਮਿਲ ਹਨ | ਲੁਧਿਆਣਾ ਤੋਂ 1335, ਜਲੰਧਰ ਤੋਂ 577, ਪਟਿਆਲਾ ਤੋਂ 561, ਐਸ.ਏ.ਐਸ. ਨਗਰ ਤੋਂ 991, ਅੰਮਿ੍ਤਸਰ ਤੋਂ 532, ਗੁਰਦਾਸਪੁਰ ਤੋਂ 302, ਬਠਿੰਡਾ ਤੋਂ 877, ਹੁਸ਼ਿਆਰਪੁਰ ਤੋਂ 277, ਫ਼ਿਰੋਜ਼ਪੁਰ ਤੋਂ 177, ਪਠਾਨਕੋਟ ਤੋਂ 191, ਸੰਗਰੂਰ ਤੋਂ 272, ਕਪੂਰਥਲਾ ਤੋਂ 363, ਫ਼ਰੀਦਕੋਟ ਤੋਂ 265, ਮੁਕਤਸਰ ਤੋਂ 306, ਫ਼ਾਜ਼ਿਲਕਾ ਤੋਂ 476, ਮੋਗਾ ਤੋਂ 181, ਰੋਪੜ ਤੋਂ 205, ਫ਼ਤਹਿਗੜ੍ਹ ਸਾਹਿਬ ਤੋਂ 96, ਬਰਨਾਲਾ ਤੋਂ 48, ਤਰਨਤਾਰਨ ਤੋਂ 82, ਐਸ.ਬੀ.ਐਸ. ਨਗਰ ਤੋਂ 82 ਤੇ ਮਾਨਸਾ ਤੋਂ 298 ਮਰੀਜ਼ ਨਵੇਂ ਪਾਏ ਗਏ ਹਨ | ਹੁਣ ਤੱਕ ਐਕਟਿਵ ਕੇਸਾਂ ਦੀ ਗਿਣਤੀ 79950 ਤੇ ਹੁਣ ਤੱਕ ਪਾਜ਼ੀਟਿਵ ਕੇਸਾਂ ਦੀ ਗਿਣਤੀ 475949 ਤੇ ਮੌਤਾਂ 11297 ਹੋ ਗਈ ਹੈ |

— ਕੋਟਕਪੂਰਾ ਗੋਲੀਕਾਂਡ —

ਨਵੀਂ ਸਿੱਟ ਵਲੋਂ ਘਟਨਾ ਸਥਾਨ ਦਾ ਦੌਰਾ

ਫ਼ਰੀਦਕੋਟ/ਕੋਟਕਪੂਰਾ/ਬਰਗਾੜੀ, 13 ਮਈ (ਜਸਵੰਤ ਸਿੰਘ ਪੁਰਬਾ, ਮੋਹਰ ਗਿੱਲ, ਮੇਘਰਾਜ, ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਕੋਟਕਪੂਰਾ ਗੋਲੀਕਾਂਡ ਸਬੰਧੀ ਪੰਜਾਬ ਸਰਕਾਰ ਵਲੋਂ ਨਵੀਂ ਗਠਿਤ ਕੀਤੀ ਸਿੱਟ ਨੇ ਅੱਜ ਫ਼ਰੀਦਕੋਟ ਜ਼ਿਲ੍ਹੇ ਅੰਦਰ ਘਟਨਾ ਸਥਾਨਾਂ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ | ਅੱਜ ਸਵੇਰੇ ਸਿੱਟ ਮੁਖੀ ਏ.ਡੀ.ਜੀ.ਪੀ. ਐਲ.ਕੇ. ਯਾਦਵ, ਮੈਂਬਰ ਆਈ.ਜੀ. ਰਾਕੇਸ਼ ਅਗਰਵਾਲ ਤੇ ਡੀ.ਆਈ.ਜੀ. ਫ਼ਰੀਦਕੋਟ ਰੇਂਜ ਸੁਰਜੀਤ ਸਿੰਘ ਨੇ ਪਹਿਲਾ ਦੌਰਾ ਕੋਟਕਪੂਰਾ ਸ਼ਹਿਰ ਦੇ ਬੱਤੀਆਂ ਵਾਲੇ ਚੌਕ ਦਾ ਕੀਤਾ, ਜਿੱਥੇ 14 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਪਰੰਤ ਗੋਲੀਕਾਂਡ ਦੀ ਘਟਨਾ ਵਾਪਰੀ ਸੀ | ਇਸ ਮੌਕੇ ਪੀੜਤ ਪਰਿਵਾਰ ਤੇ ਸਿੱਖ ਪੰਥਕ ਜਥੇਬੰਦੀਆਂ ਦਾ ਕੋਈ ਨੁਮਾਇੰਦਾ ਨਹੀਂ ਆਇਆ | ਇਥੇ ਟੀਮ ਲਗਪਗ ਇਕ ਘੰਟਾ ਰਹੀ | ਸਿੱਟ ਮੈਂਬਰਾਂ ਨੇ ਇਸ ਮੌਕੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ | ਬਾਅਦ 'ਚ ਟੀਮ ਨੇ ਬਹਿਬਲ ਕਲਾਂ, ਬਰਗਾੜੀ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਗਏ ਸਨ ਤੇ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਜਿਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕੀਤਾ ਗਿਆ ਸੀ, ਦਾ ਵੀ ਦੌਰਾ ਕੀਤਾ | ਇੱਥੇ ਟੀਮ ਨੇ ਗ੍ਰੰਥੀ ਭਾਈ ਗੋਰਾ ਸਿੰਘ ਤੋਂ ਸਰੂਪ ਚੋਰੀ ਹੋਣ 'ਤੇ ਧਮਕੀ ਪੱਤਰਾਂ ਬਾਰੇ ਜਾਣਕਾਰੀ ਲਈ | ਇਸ ਤੋਂ ਬਾਅਦ ਟੀਮ ਨੇ ਫ਼ਰੀਦਕੋਟ ਵਿਖੇ ਟੀਮ ਮੈਂਬਰਾਂ ਨਾਲ ਲੰਮਾਂ ਸਮਾਂ ਮੀਟਿੰਗ ਕੀਤੀ |

ਪੰਜਾਬ 'ਚ ਠੇਕੇ ਵਾਲੀਆਂ ਵਾਹੀਯੋਗ ਜ਼ਮੀਨਾਂ ਦੇ ਭਾਅ ਡਿੱਗੇ

15-20 ਹਜ਼ਾਰ ਪ੍ਰਤੀ ਏਕੜ ਭਾਅ ਘਟਿਆ, 30-35 ਹਜ਼ਾਰ ਪ੍ਰਤੀ ਏਕੜ ਤੱਕ ਸਿਮਟਿਆ ਠੇਕਾ ਸੁਰਿੰਦਰਪਾਲ ਸਿੰਘ ਵਰਪਾਲ ਅੰਮਿ੍ਤਸਰ, 13 ਮਈ -ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਕਾਰਨ ਕਿਸਾਨਾਂ 'ਚ ਭਵਿੱਖ ਸਬੰਧੀ ਬਣੀ ਅਨਿਸ਼ਚਿਤਤਾ ਅਤੇ ਸੂਬੇ 'ਚ ਦਹਾਕਿਆਂ ਤੋਂ ...

ਪੂਰੀ ਖ਼ਬਰ »

ਰੋਜ਼ਾਨਾ ਮੌਤਾਂ ਦਾ ਅੰਕੜਾ ਮੁੜ 4 ਹਜ਼ਾਰ ਤੋਂ ਪਾਰ

ਨਵੀਂ ਦਿੱਲੀ, 13 ਮਈ (ਉਪਮਾ ਡਾਗਾ ਪਾਰਥ)-ਭਾਰਤ 'ਚ ਕੋਰੋਨਾ ਕਾਰਨ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਇਕ ਵਾਰ ਫਿਰ 4 ਹਜ਼ਾਰ ਤੋਂ ਪਾਰ ਹੋ ਕੇ ਕੋਰੋਨਾ ਦੇ ਖ਼ਤਰਨਾਕ ਹੁੰਦੇ ਰੂਪ ਵੱਲ ਧਿਆਨ ਤਾਂ ਦਿਵਾ ਹੀ ਰਿਹਾ ਹੈ, ਕੋਰੋਨਾ ਮਾਮਲਿਆਂ 'ਚ ਵੀ ਦੋ ਦਿਨ ਦੀ ਗਿਰਾਵਟ ...

ਪੂਰੀ ਖ਼ਬਰ »

ਸਿਆਸੀ ਤੇ ਧਾਰਮਿਕ ਸਮਾਗਮਾਂ 'ਚ ਬੇਹੱਦ ਅਣਗਹਿਲੀ ਵਰਤੀ ਗਈ-ਡਬਲਿਊ.ਐਚ.ਓ.

ਵਿਸ਼ਵ ਸਿਹਤ ਸੰਗਠਨ ਨੇ ਭਾਰਤ 'ਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਦੇ ਸੰਭਾਵਿਤ ਕਾਰਨਾਂ 'ਚ ਬਿਨਾਂ ਨਾਂਅ ਲਏ ਕੁੰਭ ਅਤੇ 4 ਰਾਜਾਂ ਅਤੇ 1 ਕੇਂਦਰੀ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਈ ਸਮਾਜਿਕ ਅਤੇ ਸਿਆਸੀ ਸਮਾਗਮਾਂ 'ਚ ਭਾਰੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਅੱਜ ਜਾਰੀ ਕਰਨਗੇ 'ਕਿਸਾਨ ਸਨਮਾਨ ਨਿਧੀ' ਦੀ 8ਵੀਂ ਕਿਸ਼ਤ

ਨਵੀਂ ਦਿੱਲੀ, 13 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਮਈ ਨੂੰ 'ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ' (ਪੀ ਐਮ-ਕਿਸਾਨ) ਯੋਜਨਾ ਦੀ 8ਵੀਂ ਕਿਸ਼ਤ ਦੇ ਰੂਪ 'ਚ 9.5 ਕਰੋੜ ਲਾਭਪਾਤਰੀ ਕਿਸਾਨ ਪਰਿਵਾਰਾਂ ਲਈ 19,000 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨਗੇ | ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਓਲੀ ਫਿਰ ਬਣੇ ਨਿਪਾਲ ਦੇ ਪ੍ਰਧਾਨ ਮੰਤਰੀ

ਕਾਠਮੰਡੂ, 13 ਮਈ (ਏਜੰਸੀ)- ਕੇ.ਪੀ. ਸ਼ਰਮਾ ਓਲੀ ਫਿਰ ਨਿਪਾਲ ਦੇ ਪ੍ਰਧਾਨ ਮੰਤਰੀ ਬਣ ਗਏ ਹਨ, ਕਿਉਂਕਿ ਕਾਂਗਰਸ ਤੇ ਕਮਿਊਨਿਸਟ ਪਾਰਟੀ ਆਫ ਨਿਪਾਲ (ਮਾਓਾਵਾਦੀ ਸੈਂਟਰ) ਦਾ ਧੜਾ ਅਗਲੀ ਸਰਕਾਰ ਬਣਾਉਣ ਲਈ ਬਹੁਮਤ ਸੰਸਦ ਮੈਂਬਰਾਂ ਦੀ ਹਮਾਇਤ ਹਾਸਲ ਕਰਨ 'ਚ ਨਾਕਾਮ ਰਿਹਾ ਹੈ | ...

ਪੂਰੀ ਖ਼ਬਰ »

ਡੇਰਾ ਸਿਰਸਾ ਮੁਖੀ ਨੂੰ ਪੀ.ਜੀ.ਆਈ. ਰੋਹਤਕ ਤੋਂ ਵਾਪਸ ਸੁਨਾਰੀਆ ਜੇਲ੍ਹ ਭੇਜਿਆ

ਚੰਡੀਗੜ੍ਹ, 13 ਮਈ (ਰਾਮ ਸਿੰਘ ਬਰਾੜ)-ਬਲੱਡ ਪ੍ਰੈਸ਼ਰ ਤੇ ਪੇਟ ਦੀਆਂ ਸਮੱਸਿਆਵਾਂ ਕਾਰਨ ਪੀ.ਜੀ.ਆਈ. ਰੋਹਤਕ 'ਚ ਭਰਤੀ ਕਰਵਾਏ ਗਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਪਸ ਸੁਨਾਰੀਆ ਜੇਲ੍ਹ ਭੇਜ ਦਿੱਤਾ ਗਿਆ | ਦੋ ਸਾਧਵੀਆਂ ਨਾਲ ਜਬਰ ਜਨਾਹ ਤੇ ਇਕ ਹੱਤਿਆ ਦੇ ...

ਪੂਰੀ ਖ਼ਬਰ »

ਟਿਕਰੀ ਜਬਰ ਜਨਾਹ ਮਾਮਲੇ 'ਚ ਭੂਮਿਕਾ ਨੂੰ ਲੈ ਕੇ ਉੱਠੇ ਸਵਾਲ 'ਤੇ ਯੋਗਿੰਦਰ ਯਾਦਵ ਵਲੋਂ ਸਪੱਸ਼ਟੀਕਰਨ

ਨਵੀਂ ਦਿੱਲੀ, 13 ਮਈ (ਅਜੀਤ ਬਿਊਰੋ)-ਟਿਕਰੀ ਜਬਰ ਜਨਾਹ ਮਾਮਲੇ 'ਚ ਯੋਗਿੰਦਰ ਯਾਦਵ ਦੀ ਭੂਮਿਕਾ 'ਤੇ ਉੱਠੇ ਸਵਾਲ ਨੂੰ ਲੈ ਕੇ ਇਸ 'ਤੇ ਅਫਸੋਸ ਜ਼ਾਹਰ ਕਰਦਿਆਂ ਉਨ੍ਹਾਂ ਵਲੋਂ ਕੁਝ ਤੱਥ ਪੇਸ਼ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਜਬਰ ਜਨਾਹ ਵਰਗੀ ਗੰਭੀਰ ਘਟਨਾ ਦੇ ਦੋਸ਼ ...

ਪੂਰੀ ਖ਼ਬਰ »

ਵੈਕਸੀਨ, ਆਕਸੀਜਨ ਅਤੇ ਦਵਾਈਆਂ ਦੇ ਨਾਲ ਪ੍ਰਧਾਨ ਮੰਤਰੀ ਵੀ ਗਾਇਬ-ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੋਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ 'ਚ ਨਾਕਾਮ ਮੋਦੀ ਸਰਕਾਰ ਨੂੰ ਘੇਰਦਿਆਂ ਪ੍ਰਧਾਨ ਮੰਤਰੀ ਦੀ ਮੌਜੂਦਗੀ ਨੂੰ ਲੈ ਕੇ ਵੀ ਸਵਾਲ ਉਠਾਏ ਹਨ | ਰਾਹੁਲ ਗਾਂਧੀ ਨੇ ਟਵਿੱਟਰ 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਵੈਕਸੀਨ, ਆਕਸੀਜਨ ਅਤੇ ...

ਪੂਰੀ ਖ਼ਬਰ »

ਟਾਈਮਜ਼ ਸਮੂਹ ਦੀ ਚੇਅਰਪਰਸਨ ਇੰਦੂ ਜੈਨ ਦਾ ਦਿਹਾਂਤ

ਮੁੰਬਈ, 13 ਮਈ (ਏਜੰਸੀ)- ਟਾਈਮਜ਼ ਗਰੁੱਪ ਦੀ ਚੇਅਰਪਰਸਨ ਇੰਦੂ ਜੈਨ (84) ਦਾ ਵੀਰਵਾਰ ਨੂੰ ਕੋਰੋਨਾ ਕਾਰਨ ਦਿਹਾਂਤ ਹੋ ਗਿਆ | ਇੰਦੂ ਜੈਨ ਭਾਰਤ ਦੇ ਸਭ ਤੋਂ ਵੱਡੇ ਮੀਡੀਆ ਸਮੂਹ ਬੇਨੇਟ, ਕੋਲਮੈਨ ਐਂਡ ਕੰਪਨੀ ਲਿਮਟਿਡ ਸਮੂਹ ਦੀ ਚੇਅਰਪਰਸਨ ਸਨ, ਜਿਸ ਨੂੰ ਟਾਈਮਜ਼ ਸਮੂਹ ਦੇ ...

ਪੂਰੀ ਖ਼ਬਰ »

ਖੱਟਰ ਵਲੋਂ ਕਿਸਾਨ ਅੰਦੋਲਨ ਮੁਅੱਤਲ ਕਰਨ ਦੀ ਅਪੀਲ

ਚੰਡੀਗੜ੍ਹ, 13 ਮਈ (ਏਜੰਸੀ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੋਰੋਨਾ ਕਾਰਨ ਨਿਘਰ ਰਹੇ ਹਾਲਾਤ ਦੇ ਮੱਦੇਨਜ਼ਰ ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਅੰਦੋਲਨ ਨੂੰ ਮੁਅੱਤਲ ਕਰਨ ਲਈ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਧਰਨੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX