ਤਾਜਾ ਖ਼ਬਰਾਂ


ਭਾਰਤ ਬਨਾਮ ਸ੍ਰੀਲੰਕਾ : ਭਾਰਤ ਨੇ ਤੀਸਰੇ ਟੀ20 'ਚ ਸ੍ਰੀਲੰਕਾ ਨੂੰ ਮਹਿਜ਼ 82 ਦੌੜਾਂ ਦਾ ਦਿੱਤਾ ਟੀਚਾ
. . .  32 minutes ago
ਭੈਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ ਭਰਾਵਾਂ ਖ਼ਿਲਾਫ਼ ਕੇਸ ਦਰਜ
. . .  about 1 hour ago
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਸ਼ਿਮਲਾਪੁਰੀ ਇਲਾਕੇ 'ਚ ਨਾਬਾਲਗ ਭੈਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ...
ਪੰਜਾਬ 'ਚ 130 ਉਪ ਪੁਲਿਸ ਕਪਤਾਨਾਂ ਦੇ ਤਬਾਦਲੇ
. . .  about 2 hours ago
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਸਰਕਾਰ ਵਲੋਂ ਅੱਜ ਦੇਰ ਸ਼ਾਮ ਪੁਲਿਸ ਮਹਿਕਮੇ ਵਿਚ ਵੱਡੀ ਰੱਦੋਬਦਲ ਕਰਦਿਆਂ 130 ਉਪ ਪੁਲੀਸ ਕਪਤਾਨਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ...
ਪੰਜਾਬ ਰੋਡਵੇਜ਼/ਪਨ ਬੱਸ ਤੇ ਪੈਪਸੂ ਨੂੰ ਮਿਲੀ ਵੱਡੀ ਰਾਹਤ
. . .  about 3 hours ago
ਅੰਮ੍ਰਿਤਸਰ, 29 ਜੁਲਾਈ (ਗਗਨਦੀਪ ਸ਼ਰਮਾ) - ਕੈਪਟਨ ਸਰਕਾਰ ਵਲੋਂ ਔਰਤਾਂ ਦੀ ਫ਼ਰੀ ਬੱਸ ਸੇਵਾ ਸਕੀਮ ਦੇ ਕਰੀਬ 23 ਕਰੋੜ ਰੁਪਏ ਪਾਸ ਕਰਕੇ ਪੰਜਾਬ ਰੋਡਵੇਜ਼/ਪਨ ਬੱਸ ਤੇ ਪੈਪਸੂ ਨੂੰ ਵੱਡੀ ਰਾਹਤ ਦਿੱਤੀ ਹੈ। ਨਹੀਂ ਤਾਂ ਮਹਿਕਮੇ ਦੀ ਸਥਿਤੀ ਅਜਿਹੀ ਬਣ ਗਈ ਸੀ ਕਿ ਤਨਖ਼ਾਹਾਂ ਸਮੇਤ ਹੋਰ ਵਿਭਾਗੀ ਖ਼ਰਚੇ...
ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ
. . .  about 3 hours ago
ਐੱਸ. ਏ. ਐੱਸ. ਨਗਰ, 29 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਮਾਨਯੋਗ...
ਅੰਮ੍ਰਿਤਸਰ 'ਚ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਅੰਮ੍ਰਿਤਸਰ, 29 ਜੁਲਾਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ...
ਮੈਡੀਕਲ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਦਾ ਵੱਡਾ ਐਲਾਨ
. . .  about 4 hours ago
ਨਵੀਂ ਦਿੱਲੀ, 29 ਜੁਲਾਈ - ਕੇਂਦਰ ਸਰਕਾਰ ਵਲੋਂ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਲਈ ਮੈਡੀਕਲ ਅਤੇ ਡੈਂਟਲ ਕੋਰਸ ...
ਨਵੀਂ ਸਿੱਖਿਆ ਨੀਤੀ ਨੂੰ ਇੱਕ ਸਾਲ ਹੋਇਆ ਪੂਰਾ
. . .  about 5 hours ago
ਨਵੀਂ ਦਿੱਲੀ, 29 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵੀਂ ਸਿੱਖਿਆ ਨੀਤੀ ਦੇ ਇੱਕ ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ ਗਈ...
ਸ੍ਰੀ ਮੁਕਤਸਰ ਸਾਹਿਬ ਦੇ ਮਨਹਰ ਬਾਂਸਲ ਨੇ ਕਾਮਨ ਲਾਅ ਦਾਖ਼ਲਾ ਪ੍ਰੀਖਿਆ 'ਚੋਂ ਦੇਸ਼ ਭਰ ਵਿਚੋਂ ਪਹਿਲਾ ਸਥਾਨ ਕੀਤਾ ਹਾਸਲ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਉੱਘੇ ਡਾਕਟਰ ਮਦਨ ਮੋਹਨ ਬਾਂਸਲ ਦੇ ਹੋਣਹਾਰ ਬੇਟੇ ਮਨਹਰ...
ਬੀਬੀ ਜਗੀਰ ਕੌਰ ਤੇ ਹੋਰਨਾਂ ਵਲੋਂ ਜਥੇਦਾਰ ਤਲਵੰਡੀ ਦੀ ਧਰਮ ਪਤਨੀ ਦੇ ਚਲਾਣੇ 'ਤੇ ਦੁੱਖ ਪ੍ਰਗਟ
. . .  about 5 hours ago
ਅੰਮ੍ਰਿਤਸਰ, 29 ਜੁਲਾਈ (ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ...
ਸੜਕ ਕਿਨਾਰੇ 30 ਸਾਲਾ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ
. . .  about 5 hours ago
ਕੋਟਫ਼ਤੂਹੀ, 29 ਜੁਲਾਈ (ਅਵਤਾਰ ਸਿੰਘ ਅਟਵਾਲ) - ਨਜ਼ਦੀਕੀ ਪਿੰਡ ਐਮਾ ਜੱਟਾ ਦੇ ਬਿਸਤ ਦੁਆਬ ਨਹਿਰ ਵਾਲੀ ਸੜਕ ਦੇ ਦੂਸਰੇ ਕਿਨਾਰੇ ਇੱਕ 30 ਸਾਲਾ...
ਮੁੱਕੇਬਾਜ਼ੀ ਵਿਚ ਮੈਰੀ ਕੌਮ ਦੀ ਹਾਰ, ਕੋਲੰਬੀਆ ਦੀ ਮੁੱਕੇਬਾਜ਼ ਇੰਗ੍ਰੇਟ ਵੈਲੈਂਸੀਆ ਤੋਂ 3-2 ਨਾਲ ਮਿਲੀ ਹਾਰ
. . .  about 5 hours ago
ਟੋਕੀਓ, 29 ਜੁਲਾਈ - ਮੁੱਕੇਬਾਜ਼ੀ ਵਿਚ ਮੈਰੀ ਕੌਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ...
ਮੋਗਾ ਵਿਚ ਬਲੈਰੋ ਤੇ ਬੱਸ ਦੀ ਟੱਕਰ
. . .  about 6 hours ago
ਮੋਗਾ, 29 ਜੁਲਾਈ (ਗੁਰਤੇਜ ਸਿੰਘ ਬੱਬੀ) - ਮੋਗਾ - ਫ਼ਿਰੋਜ਼ਪੁਰ ਰੋਡ 'ਤੇ ਬਲੈਰੋ ਗੱਡੀ ਅਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਟੱਕਰ...
ਸ਼ਾਹਿਦ ਕਾਸਮ ਸੁਮਰਾ ਦੀ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰੀ
. . .  about 6 hours ago
ਨਵੀਂ ਦਿੱਲੀ, 29 ਜੁਲਾਈ - ਏ.ਟੀ.ਐੱਸ.(ਅੱਤਵਾਦ ਵਿਰੋਧੀ ਸਕੂਐਡ) ਨੇ 2500 ਕਰੋੜ ਰੁਪਏ ਤੋਂ ਵੱਧ ਦੀ 530 ਕਿੱਲੋਗਰਾਮ ਹੈਰੋਇਨ ਦੇ ...
ਕੈਪਟਨ ਵਿਧਾਨਸਭਾ ਦਾ ਸੈਸ਼ਨ ਬੁਲਾ ਕੇ ਬਿਜਲੀ ਸਮਝੌਤੇ ਕਰਨ ਰੱਦ - ਆਪ
. . .  about 6 hours ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਆਪ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਬਿਜਲੀ ਸਮਝੌਤਿਆਂ ਕਾਰਨ...
ਲੋਕ ਸਭਾ ਦੀ ਕਾਰਵਾਈ ਮੁਲਤਵੀ
. . .  about 6 hours ago
ਨਵੀਂ ਦਿੱਲੀ, 29 ਜੁਲਾਈ - ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ...
ਜਲੰਧਰ: ਕਾਂਗਰਸ ਭਵਨ ਵਿਖੇ ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਅਤੇ ਵਰਕਰਾਂ ਨਾਲ ਸਿੱਧੂ ਕਰਨਗੇ 3 ਵਜੇ ਵਰਕਰ ਮਿਲਣੀ
. . .  about 7 hours ago
ਜਲੰਧਰ, 29 ਜੁਲਾਈ - ਨਵਜੋਤ ਸਿੰਘ ਸਿੱਧੂ ਜਲੰਧਰ ਦੇ ਕਾਂਗਰਸ ਭਵਨ....
ਲੋਕ ਸਭਾ 'ਚ ਜਾਰੀ ਰਹੇਗਾ ਰੇੜਕਾ, ਸਰਕਾਰ ਤੇ ਵਿਰੋਧੀ ਧਿਰਾਂ ਦੀ ਨਹੀਂ ਬਣੀ ਗੱਲ
. . .  about 7 hours ago
ਨਵੀਂ ਦਿੱਲੀ, 29 ਜੁਲਾਈ(ਉਪਮਾ ਡਾਗਾ) - ਲੋਕ ਸਭਾ ਵਿਚ ਜਾਰੀ ਰਹੇਗਾ ...
ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ 2021 ਵੀ ਰਾਜ ਸਭਾ 'ਚ ਪਾਸ
. . .  about 7 hours ago
ਨਵੀਂ ਦਿੱਲੀ, 29 ਜੁਲਾਈ - ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ ...
ਸੁਖਬੀਰ ਸਿੰਘ ਬਾਦਲ ਵਲੋਂ ਯੂਥ ਵਰਕਰਾਂ ਨਾਲ ਮੀਟਿੰਗ
. . .  about 7 hours ago
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੁਪਹਿਰ ਸਮੇਂ ਆਪਣੇ ਗ੍ਰਹਿ ਪਿੰਡ...
ਮਮਤਾ ਬੈਨਰਜੀ ਦੀ ਨਿਤਿਨ ਗਡਕਰੀ ਨਾਲ ਮੁਲਾਕਾਤ
. . .  about 7 hours ago
ਨਵੀਂ ਦਿੱਲੀ, 29 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ.ਐਮ.ਸੀ. ਨੇਤਾ ਮਮਤਾ ਬੈਨਰਜੀ ਕੇਂਦਰੀ ਮੰਤਰੀ ਨਿਤਿਨ ...
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਆਲਮਗੜ੍ਹ ਚੌਕ 'ਤੇ ਲਾਇਆ ਧਰਨਾ
. . .  about 8 hours ago
ਅਬੋਹਰ, 29 ਜੁਲਾਈ (ਸੰਦੀਪ ਸੋਖਲ) - ਅਬੋਹਰ ਗੰਗਾਨਗਰ ਰੋਡ ਪਿੰਡ ਆਲਮਗੜ੍ਹ ਚੌਕ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ...
ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ, ਜੰਮ ਕੇ ਕੀਤੀ ਨਾਅਰੇਬਾਜ਼ੀ
. . .  about 8 hours ago
ਲੁਧਿਆਣਾ, 29 ਜੁਲਾਈ (ਰੁਪੇਸ਼ ਕੁਮਾਰ) - ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ. ਦਫ਼ਤਰ ਦੇ...
ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਧਰਮ-ਪਤਨੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  about 8 hours ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਸ਼੍ਰੋਮਣੀ ਅਕਾਲੀ ਦਲ (ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ...
ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ ਸਿੱਧੂ
. . .  about 7 hours ago
ਜਲੰਧਰ, 29 ਜੁਲਾਈ - ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਜੇਠ ਸੰਮਤ 553
ਿਵਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

ਅੰਮ੍ਰਿਤਸਰ

ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਮਰੀਜ਼ਾਂ ਨਾਲ ਸਾਰੇ ਬੈੱਡ ਭਰੇ

ਅੰਮਿ੍ਤਸਰ, 13 ਮਈ (ਰੇਸ਼ਮ ਸਿੰਘ)-ਕੋਰੋਨਾ ਮਹਾਂਮਾਰੀ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਕਾਰਨ ਇਥੇ ਗੁਰੂ ਨਾਨਕ ਦੇਵ ਹਸਪਤਾਲ ਦੇ ਸਾਰੇ ਬੈੱਡ ਭਰ ਗਏ ਹਨ ਜਿਸ ਕਾਰਨ ਨਵੇਂ ਦਾਖਲ ਹੋਣ ਵਾਲੇ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੋਰੋਨਾ ਦੀ ਆਖਰੀ ਸਟੇਜ ਵਾਲੇ ਬੈੱਡਾਂ ਲਈ ਰਾਖਵੇਂ 300 ਐਲ-3 ਬੈੱਡਾਂ 'ਚੋਂ ਇਕ ਵੀ ਬੈੱਡ ਇਸ ਵੇਲੇ ਖਾਲੀ ਨਹੀਂ ਹੈ ਅਤੇ ਕੇਵਲ ਕਿਸੇ ਮਰੀਜ਼ ਦੀ ਮੌਤ ਹੋਣ ਦੀ ਸੂਰਤ 'ਤੇ ਹੀ ਉਡੀਕ ਸੂਚੀ ਵਾਲੇ ਮਰੀਜ਼ ਨੂੰ ਬੈੱਡ ਮਿਲ ਸਕਦਾ ਹੈ | ਇਥੇ ਦਾਖਲ ਐਲ-3 ਦੇ ਸਾਰੇ ਮਰੀਜ਼ ਵੈਂਟੀਲੇਟਰ ਤੇ ਆਕਸੀਜ਼ਨ ਸਪੋਰਟ 'ਤੇ ਹੋਣ ਕਾਰਨ ਆਕਸੀਜ਼ਨ ਦੀ ਮੰਗ ਵੀ ਦਿਨੋਂ ਦਿਨ ਵੱਧ ਰਹੀ ਹੈ | ਸਰਕਾਰ ਦੇ ਮੈਡੀਕਲ ਖੋਜ ਤੇ ਸਿੱਖਿਆ ਵਿਭਾਗ ਦੇ ਸਿੱਧੇ ਪ੍ਰਬੰਧਾਂ ਅਧੀਨ ਚਲ ਰਹੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਹਸਪਤਾਲ ਨੂੰ ਸਰਕਾਰ ਵਲੋਂ ਖਿੱਤੇ ਦਾ ਪ੍ਰਮੁੱਖ ਕੋਵਿਡ ਹਸਪਤਾਲ ਐਲਾਨਿਆ ਗਿਆ ਹੈ ਜਿਥੇ ਬਾਕੀ ਚੋਣਵੇਂ ਅਪਰੇਸ਼ਨ ਤੇ ਇਲਾਜ ਬੰਦ ਕਰਕੇ ਕੇਵਲ ਕੋਰੋਨਾ ਮਰੀਜ਼ਾਂ ਨੂੰ ਭਰਤੀ ਕਰਨ ਤੇ ਇਲਾਜ ਕਰਨ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ | ਇਸ ਹਸਪਤਾਲ 'ਚ ਕੋਵਿਡ ਦੇ ਐਲ-3 ਦੇ 300 ਬੈੱਡ, ਐਲ-2 ਦੇ 250 ਬੈੱਡ ਤੇ 100 ਬੈੱਡ ਸਧਾਰਨ ਹਾਲਾਤ ਵਾਲੇ ਮਰੀਜ਼ਾਂ ਲਈ ਰੱਖੇ ਗਏ ਹਨ | ਇਥੇ ਇਸ ਵੇਲੇ ਐਲ-3 ਬੈੱਡਾਂ 'ਤੇ ਮਰੀਜ਼ਾਂ ਦੀ ਬਹੁਤਾਤ ਹੋਣ ਕਾਰਨ ਆਕਸੀਜ਼ਨ ਦੀ ਮੰਗ ਵੀ ਵੱਧ ਰਹੀ ਹੈ ਤੇ ਇਸ ਤੋਂ ਪਹਿਲਾਂ ਹਸਪਤਾਲ ਕੋਲ 6 ਟਨ ਦੀ ਸਮਰਥਾ ਵਾਲਾ ਆਕਸੀਜ਼ਨ ਟੈਂਕ ਸੀ ਪਰ ਵੈਂਟੀਲੈਂਟਰ 'ਤੇ ਮਰੀਜ਼ਾਂ ਦੀ ਗਿਣਤੀ ਵੱਧਣ ਕਾਰਨ ਆਕਸੀਜ਼ਨ ਦੀ ਮੰਗ 18 ਤੋਂ 20 ਮੀਟਰਕ ਟਨ ਰੋਜ਼ਾਨਾ ਤੱਕ ਪੁੱਜ ਚੁੱਕੀ ਹੈ | ਆਕਸੀਜ਼ਨ ਦੀ ਮੰਗ ਵੱਧਣ ਕਾਰਨ ਇਥੇ 10 ਟਨ ਦੀ ਸਮਰਥਾ ਵਾਲਾ ਇਕ ਹੋਰ ਟੈਂਕ ਸਥਾਪਤ ਕੀਤਾ ਗਿਆ ਹੈ ਜਿਸ 'ਚ ਸਿੱਧੀ ਤਰਲ ਆਕਸੀਜ਼ਨ ਨੂੰ ਟੈਂਕਰਾਂ ਰਾਹੀਂ ਰੋਜ਼ਾਨਾ ਭਰਿਆ ਜਾ ਰਿਹਾ ਹੈ | ਡਾ: ਜੇ.ਪੀ. ਅੱਤਰੀ ਪ੍ਰੋਫੈਸਰ ਐਨਸਥੀਸੀਆ ਵਿਭਾਗ ਨੇ ਦੱਸਿਆ ਕਿ ਹਸਪਤਾਲ ਕੇਵਲ ਬੈੱਡਾਂ ਨਾਲ ਹੀ ਨਹੀਂ ਬਲਕਿ ਮਾਨਵੀ ਸ਼ਕਤੀ ਨਾਲ ਵੀ ਜੂਝ ਰਿਹਾ ਹੈ, ਇਥੇ ਇਲਾਜ ਲਈ ਲੋੜੀਂਦੇ ਸਟਾਫ ਦੀ ਕਮੀ ਸਬੰਧੀ ਉਹ ਉੱਚ ਅਧਿਕਾਰੀਆਂ ਨਾਲ ਮੀਟਿੰਗ 'ਚ ਲਗਾਤਾਰ ਮੁੱਦਾ ਉਠ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੇਂਦਰੀ ਸਰਕਾਰ ਦੇ ਪ੍ਰਧਾਨ ਮੰਤਰੀ ਕੇਅਰ ਰਾਹੀਂ ਭੇਜੇ ਗਏ ਵੈਂਟੀਲੇਂਟਰਾਂ ਦੀ ਹਾਲਾਤ ਇਥੇ ਇਸ ਤੋਂ ਵੀ ਜ਼ਿਆਦਾ ਮਾੜੀ ਹੈ | ਇਥੇ ਕੇਂਦਰ ਵਲੋਂ ਪਹਿਲਾਂ ਇਥੇ 59 ਵੈਂਟੀਲੇਟਰ ਪੁੱਜੇ ਸਨ ਜਿਨ੍ਹਾਂ 'ਚੋਂ 47 ਖ਼ਰਾਬ ਨਿਕਲੇ ਤੇ ਕੇਵਲ 12 ਹੀ ਸਹੀ ਕੰਮ ਕਰ ਰਹੇ ਹਨ | ਇਸ ਤੋਂ ਬਾਅਦ 10 ਵੈਂਟੀਲੇਂਟਰ ਹੋਰ ਪੁੱਜੇ ਜਿਨ੍ਹਾਂ 'ਚੋਂ ਕੇਵਲ 2 ਚੱਲੇ ਤੇ 8 ਖ਼ਰਾਬ ਨਿਕਲੇ | ਉੁਨ੍ਹਾਂ ਕਿਹਾ ਕਿ ਹੁਣ 50 ਵੈਂਟੀਲੇਂਟਰ ਹੋਰ ਪੁੱਜੇ ਹਨ ਜਿਨ੍ਹਾਂ 'ਚੋਂ 30 ਇੰਸਟਾਲ ਕੀਤੇ ਗਏ ਹਨ ਤੇ ਇਨ੍ਹਾਂ 'ਚੋਂ 22 ਖ਼ਰਾਬ ਹਨ ਤੇ ਕੇਵਲ 8 ਹੀ ਠੀਕ ਕੰਮ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਲਈ ਰੋਜ਼ਾਨਾ ਕੰਪਨੀ ਨਾਲ ਰਾਬਤਾ ਕੀਤਾ ਜਾ ਰਿਹਾ ਹੈ ਤੇ ਮੇਲ ਕਰਕੇ ਇਨ੍ਹਾਂ ਨੂੰ ਠੀਕ ਕਰਨ ਲਈ ਕਿਹਾ ਜਾ ਰਿਹਾ ਹੈ | ਉਨ੍ਹਾਂ ਮੰਨਿਆ ਕਿ ਇਥੇ ਰੋਜ਼ਾਨਾ ਬਾਹਰੀ ਜ਼ਿਲਿ੍ਹਆਂ 'ਚੋਂ ਭਰਤੀ ਹੋਣ ਲਈ ਮਰੀਜ਼ ਸੰਪਰਕ ਕਰ ਰਹੇ ਹਨ ਪਰ ਬੈੱਡ ਭਰੇ ਹੋਣ ਕਾਰਨ ਉਹ ਨਵੇਂ ਮਰੀਜ਼ ਭਰਤੀ ਕਰਨ ਤੋਂ ਅਸਮਰਥ ਹਨ | ਗੁਰੁੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ: ਕੰਵਰਦੀਪ ਸਿੰਘ ਨੇ ਵੀ ਮੰਨਿਆ ਕਿਹਾ ਇਥੇ ਐਲ-3 ਦੇ ਸਾਰੇ ਬੈੱਡ ਭਰ ਚੁੱਕੇ ਹਨ, ਹੋਰ ਮਰੀਜ਼ ਵੱਧਣ ਦੀ ਸੂਰਤ 'ਚ 50 ਹੋਰ ਬੈੱਡ ਐਲ-3 ਸਹੂਲਤਾਂ ਨਾਲ ਲੈਸ ਕਰਕੇ ਰਾਖਵੇਂ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਕੋਵਿਡ ਲਈ 157 ਵੈਂਟੀਲੇਂਟਰ ਰਾਖਵੇਂ ਹਨ ਅਤੇ ਕੇਂਦਰ ਸਰਕਾਰ ਵਲੋਂ ਭੇਜੇ 120 ਵੈਂਟੀਲੇਂਟਰਾਂ 'ਚੋਂ ਕੇਵਲ 69 ਹੀ ਸਹੀ ਕੰਮ ਕਰ ਰਹੇ ਹਨ |

ਕੋਰੋਨਾ ਨਾਲ 10 ਹੋਰ ਮਰੀਜ਼ਾਂ ਦੀ ਮੌਤ- 532 ਨਵੇਂ ਮਾਮਲੇ

ਅੰਮਿ੍ਤਸਰ, 13 ਮਈ (ਰੇਸ਼ਮ ਸਿੰਘ)-ਜ਼ਿਲ੍ਹੇ ਭਰ 'ਚ ਅੱਜ 532 ਲੋਕਾਂ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ ਤੇ 10 ਹੋਰ ਮਰੀਜ਼ਾਂ ਦੀਆਂ ਦੁਖਦਾਈ ਮੌਤਾਂ ਵੀ ਹੋਈਆਂ ਹਨ | ਇਸ ਦੇ ਨਾਲ ਹੀ ਅੱਜ 410 ਮਰੀਜ਼ ਕੋਰੋਨਾ ਮੁਕਤ ਹੋ ਕੇ ਸਿਹਤਯਾਬ ਹੋ ਕੇ ...

ਪੂਰੀ ਖ਼ਬਰ »

ਪ੍ਰੇਮ ਨਗਰ ਵਿਖੇ 28 ਸਾਲਾ ਨੌਜਵਾਨ ਵਲੋਂ ਖੁਦਕੁਸ਼ੀ

ਛੇਹਰਟਾ, 13 ਮਈ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਥਾਣਾ ਕੋਟ ਖ਼ਾਲਸਾ ਦੇ ਅਧੀਨ ਆਉਂਦੇ ਇਲਾਕਾ ਪ੍ਰੇਮ ਨਗਰ ਵਿਖੇ 28 ਸਾਲਾ ਨੌਜਵਾਨ ਵਲੋਂ ਆਤਮ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਦੀ ਪਛਾਣ ਨਵਦੀਪ ਕੁਮਾਰ (28) ਪੁੱਤਰ ...

ਪੂਰੀ ਖ਼ਬਰ »

ਕੋਰੋਨਾ ਨੂੰ ਲੈ ਕੇ ਸਰਕਾਰਾਂ ਦੇ ਹੱਥ ਖੜ੍ਹੇ ਹੋਣ ਉਪਰੰਤ ਲੋਕਾਂ ਨੂੰ ਕੁਦਰਤ ਦਾ ਸਹਾਰਾ

ਅੰਮਿ੍ਤਸਰ, 13 ਮਈ (ਹਰਮਿੰਦਰ ਸਿੰਘ)-ਕੋਰੋਨਾ ਮਹਾਂਮਾਰੀ ਦੇ ਚੱਲਦੇ ਲੋਕਾਂ 'ਚ ਆਪਣੀ ਸਿਹਤ ਨੂੰ ਲੈ ਕੇ ਜਾਗਰੂਕ ਹੋ ਗਏ ਹਨ ਤੇ ਲੋਕਾਂ ਵਲੋਂ ਰੋਗਾਂ ਨਾਲ ਲੜਨ ਦੀ ਸਮਰਥਾ ਵਧਾਉਣ ਲਈ ਤਰ੍ਹਾਂ ਤਰ੍ਹਾਂ ਦੇ ਯਤਨਾਂ 'ਚ ਰੁੱਝ ਗਏ ਹਨ | ਸਰਕਾਰ ਵਲੋਂ ਸਿਨੇਮਾ ਘਰ, ਜਿੰਮ ਬੰਦ ...

ਪੂਰੀ ਖ਼ਬਰ »

ਸੁਲਤਾਨਵਿੰਡ ਅਕਾਸ਼ ਵਿਹਾਰ ਵਿਖੇ ਚੋਰਾਂ ਵਲੋਂ ਮੀਟਰ ਬਕਸਿਆਂ ਨੂੰ ਲਗਾਤਾਰ ਬਣਾਇਆ ਜਾ ਰਿਹਾ ਨਿਸ਼ਾਨਾ

ਸੁਲਤਾਨਵਿੰਡ, 13 ਮਈ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ 'ਚ ਪਿਛਲੇ ਕਾਫੀ ਚਿਰ ਤੋਂ ਵੱਖ-ਵੱਖ ਇਲਾਕਿਆਂ ਅੰਦਰ ਬਿਜਲੀ ਦੇ ਮੀਟਰ ਬਕਸਿਆਂ 'ਚ ਲਗਾਤਾਰ ਹੋ ਰਹੀਆਂ ਤਾਰਾਂ ਚੋਰੀ ਕਾਰਨ ਇਲਾਕੇ ਦੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ | ਇਸ ਮੌਕੇ ...

ਪੂਰੀ ਖ਼ਬਰ »

ਰਾਜਸਥਾਨ 'ਚ ਸਿੱਖ ਨੌਜਵਾਨ ਦੀ ਕੁੱਟਮਾਰ ਤੇ ਕੇਸਾਂ ਦੀ ਬੇਅਦਬੀ ਦੀ ਘਟਨਾ ਦੀ ਸ਼੍ਰੋਮਣੀ ਕਮੇਟੀ ਆਗੂਆਂ ਵਲੋਂ ਨਿਖੇਧੀ

ਅੰਮਿ੍ਤਸਰ, 13 ਮਈ (ਸਟਾਫ ਰਿਪੋਰਟਰ)-ਰਾਜਸਥਾਨ ਵਿਚ ਇਕ ਸਿੱਖ ਨੌਜਵਾਨ ਦੀ ਕੁੱਟਮਾਰ ਤੇ ਕੇਸਾਂ ਦੀ ਕੀਤੀ ਬੇਅਦਬੀ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਤੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਰਾਜਸਥਾਨ ...

ਪੂਰੀ ਖ਼ਬਰ »

ਪੰਜਾਬ 'ਚ ਆਕਸੀਜਨ ਦੀ ਕਿੱਲਤ 'ਚ ਆਈ ਕਮੀ

ਅੰਮਿ੍ਤਸਰ, 13 ਮਈ (ਸੁਰਿੰਦਰ ਕੋਛੜ)-ਕੇਂਦਰ ਸਰਕਾਰ ਵਲੋਂ ਪੰਜਾਬ ਲਈ ਤਰਲ ਆਕਸੀਜਨ ਦਾ ਕੋਟਾ ਘਟਾਉਣ ਨਾਲ ਸੂਬੇ ਦੇ ਹਸਪਤਾਲਾਂ 'ਚ ਆਕਸੀਜਨ ਦੀ ਆਈ ਭਾਰੀ ਕਿੱਲਤ ਤੋਂ ਹੁਣ ਕਾਫ਼ੀ ਹੱਦ ਤੱਕ ਨਿਜਾਤ ਮਿਲ ਚੁੱਕੀ ਹੈ ਤੇ ਆਕਸੀਜਨ ਸਪਲਾਈ ਪਲਾਟਾਂ ਵਲੋਂ ਲਗਭਗ ਪਹਿਲਾਂ ਦੀ ...

ਪੂਰੀ ਖ਼ਬਰ »

ਸਬਸਿਡੀ 'ਤੇ ਖੇਤੀ ਮਸ਼ੀਨਰੀ ਲੈਣ ਦੇ ਚਾਹਵਾਨ 26 ਤੱਕ ਦੇ ਸਕਦੇ ਆਨਲਾਈਨ ਅਰਜੀਆਂ

ਅੰਮਿ੍ਤਸਰ, 13 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਦੀ ਖੇਤਾਂ 'ਚ ਸੰਭਾਲ ਲਈ ਖੇਤੀ ਮਸ਼ੀਨਰੀ ਸਬਸਿਡੀ 'ਤੇ ਪ੍ਰਾਪਤ ਕਰਨ ਲਈ ਚਾਹਵਾਨ ਕਿਸਾਨ 26 ਮਈ ਤੱਕ ਆਨਲਾਈਨ ਪੋਰਟਲ 'ਤੇ ਅਪਲਾਈ ਕਰ ਸਕਦੇ ਹਨ | ਇਹ ਖੇਤੀ ਮਸ਼ੀਨਰੀ ਇੰਨ ...

ਪੂਰੀ ਖ਼ਬਰ »

ਆਈ. ਏ. ਐਸ. ਬਣਨ 'ਤੇ ਸ੍ਰੀ ਰਿਸ਼ੀ ਨਾਲ ਮੇਅਰ ਨੇ ਖੁਸ਼ੀ ਸਾਂਝੀ ਕੀਤੀ

ਅੰਮਿ੍ਤਸਰ, 13 ਮਈ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਦੇ ਵਧੀਕ ਕਮਿਸ਼ਨਰ ਵਜੋਂ ਸੇਵਾ ਨਿਭਾਅ ਰਹੇ ਸ੍ਰੀ ਸੰਦੀਪ ਰਿਸ਼ੀ ਦੇ ਆਈ. ਏ. ਐਸ. ਬਣਨ ਉਪਰੰਤ ਉਨ੍ਹਾਂ ਨਾਲ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਡਿਪਟੀ ਮੇਅਰ ਤੇ ਹੋਰ ਕੌਂਸਲਰਾਂ ਨੇ ਖੁਸ਼ੀ ਸਾਂਝੀ ਕੀਤੀ | ਇਸ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚ ਲਾਈ ਕੈਂਪ ਕੋਰਟ 'ਚ ਪਾਕਿਸਤਾਨੀ ਨੂੰ ਮਿਲਿਆ ਇਨਸਾਫ

ਅੰਮਿ੍ਤਸਰ, 13 ਮਈ (ਰੇਸ਼ਮ ਸਿੰਘ)-ਅੱਜ ਇਥੇ ਕੇਂਦਰੀ ਜੇਲ੍ਹ ਫਤਾਹਪੁਰ ਵਿਖੇ ਲਗਾਈ ਕੈਂਪ ਕੋਰਟ 'ਚ ਇਕ ਪਾਕਿਸਤਾਨੀ ਨਾਗਰਿਕ ਦਾ ਵੀ ਇਨਸਾਫ ਹੋ ਗਿਆ ਹੈ ਤੇ 2 ਸਾਲਾਂ ਤੋਂ ਇਥੇ ਜੇਲ੍ਹ 'ਚ ਬੰਦ ਇਹ ਵਿਅਕਤੀ ਹੁਣ ਆਪਣੇ ਦੇਸ਼ ਵਾਪਸ ਪਰਤ ਸਕੇਗਾ | ਅੱਜ ਜ਼ਿਲ੍ਹਾ ਅਤੇ ਸੈਸ਼ਨ ...

ਪੂਰੀ ਖ਼ਬਰ »

ਅਫ਼ਗ਼ਾਨਿਸਤਾਨ 'ਤੇ ਨੇੜਿਓਾ ਨਜ਼ਰ ਰੱਖਣ 'ਚ ਪਾਕਿ ਅਮਰੀਕਾ ਨੂੰ ਨਹੀਂ ਦੇਵੇਗਾ ਸਹਿਯੋਗ-ਕੁਰੈਸ਼ੀ

ਅੰਮਿ੍ਤਸਰ, 13 ਮਈ (ਸੁਰਿੰਦਰ ਕੋਛੜ)-ਅਫ਼ਗ਼ਾਨਿਸਤਾਨ ਤੋਂ ਵਿਦੇਸ਼ੀ ਫ਼ੌਜਾਂ ਦੀ ਵਾਪਸੀ ਵਿਚਾਲੇ ਤਾਲਿਬਾਨ ਦੀ ਸਰਪ੍ਰਸਤੀ ਕਰ ਰਹੇ ਪਾਕਿਸਤਾਨ ਨੇ ਕਿਹਾ ਹੈ ਕਿ ਉਹ ਅਮਰੀਕਾ ਜਾਂ ਕਿਸੇ ਹੋਰ ਵਿਦੇਸ਼ੀ ਸੈਨਾ ਨੂੰ ਆਪਣੀ ਧਰਤੀ 'ਤੇ ਅੱਡੇ ਨਹੀਂ ਬਣਾਉਣ ਦੇਵੇਗਾ | ...

ਪੂਰੀ ਖ਼ਬਰ »

ਹਾਰਡਵੇਅਰ ਤੇ ਪੇਂਟ ਦੀਆਂ ਦੋ ਦੁਕਾਨਾਂ 'ਚ ਲੱਗੀ ਅੱਗ

ਅੰਮਿ੍ਤਸਰ, 13 ਮਈ (ਹਰਮਿੰਦਰ ਸਿੰਘ)-ਬੀਤੀ ਅੱਧੀ ਰਾਤ ਨੂੰ ਪੁਰਾਣੇ ਸ਼ਹਿਰ ਦੇ ਅੰਦਰ ਬਾਜ਼ਾਰ ਕਾਠੀਆਂ ਵਾਲੇ ਵਿਖੇ ਹਾਰਡਵੇਅਰ ਤੇ ਪੇਂਟ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ | ਇਸ ਘਟਨਾ ਦੀ ਇਤਲਾਹ ਮਿਲਦੇ ਹੀ ਫਾਇਰ ਬਿ੍ਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚਕੇ ਅੱਗ 'ਤੇ ...

ਪੂਰੀ ਖ਼ਬਰ »

ਮੈਟਰੋ ਬੱਸ ਦੀ ਲਪੇਟ 'ਚ ਆਉਣ ਨਾਲ ਇਕ ਦੀ ਮੌਤ

ਅੰਮਿ੍ਤਸਰ, 13 ਮਈ (ਹਰਮਿੰਦਰ ਸਿੰਘ)-ਸਥਾਨਕ ਖੂਹਰਾਜ ਵਾਲਾ ਨੇੜੇ ਮੈਟਰੋ ਬੱਸ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਜਿਸ ਦੀ ਪਹਿਚਾਣ ਰਮਨ ਕੁਮਾਰ ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਰਮਨ ਕੁਮਾਰ ਪੱਤਰ ਜੋਗਿੰਦਰ ਕੁਮਾਰ ਵਾਸੀ ਰਣਜੀਤ ਵਿਹਾਰ ...

ਪੂਰੀ ਖ਼ਬਰ »

ਖੇਡ ਰਹੇ ਬੱਚਿਆਂ ਨੇ ਸੈਨੇਟਾਈਜ਼ਰ ਨਾਲ ਲਗਾਈ ਅੱਗ- ਇਕ ਬੱਚਾ ਝੁਲਸਿਆ

ਅੰਮਿ੍ਤਸਰ, 13 ਮਈ (ਰੇਸ਼ਮ ਸਿੰਘ)-ਇਥੇ ਵੱਲਾ ਪਿੰਡ ਨੇੜੇ ਆਪਣੇ ਨਾਨਕੇ ਘਰ ਰਹਿ ਰਿਹਾ ਇਕ ਬੱਚਾ ਅੱਗ ਲਗਣ ਕਾਰਨ ਉਸ ਵੇਲੇ ਬੁਰੀ ਤਰ੍ਹਾਂ ਝੁਲਸ ਗਿਆ ਜਦੋਂ ਕਿ ਸੈਨੇਟਾਈਜ਼ਰ ਨਾਲ ਖੇਡ ਰਹੇ ਹੋਰ ਬੱਚਿਆਂ ਨੇ ਅੱਗ ਲਗਾ ਦਿੱਤੀ | ਇਥੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਬੱਚੇ ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਵਲੋਂ ਦਿੱਲੀ ਕਮੇਟੀ ਵਲੋਂ ਅਮਿਤਾਭ ਬੱਚਨ ਤੋਂ 2 ਕਰੋੜ ਦੀ ਦਾਨ ਰਾਸ਼ੀ ਪ੍ਰਵਾਨ ਕਰਨ ਦੀ ਨਿੰਦਾ

ਅੰਮਿ੍ਤਸਰ, 13 ਮਈ (ਜਸਵੰਤ ਸਿੰਘ ਜੱਸ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਲਈ ਬਾਲੀਵੁੱਡ ਅਦਾਕਾਰ ਤੇ ਸਵ: ਰਾਜੀਵ ਗਾਂਧੀ ਦੇ ਨਜ਼ਦੀਕੀ ਮਿੱਤਰ ਰਹੇ ਅਮਿਤਾਭ ਬੱਚਨ ਵਲੋਂ ...

ਪੂਰੀ ਖ਼ਬਰ »

ਕਿਹਾ: ਮੁੱਦੇ 'ਤੇ ਆਓ ਭਟਕਾਉਣਾ ਬੰਦ ਕਰੋ ਸਿੱਧੂ ਵਲੋਂ ਕੈਪਟਨ 'ਤੇ ਫਿਰ ਹਮਲਾ

ਅੰਮਿ੍ਤਸਰ, 13 ਮਈ (ਰੇਸ਼ਮ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਅਦਬੀ ਮਾਮਲੇ 'ਤੇ ਚਾਰੇ ਖਾਨੇ ਚਿੱਤ ਕਰ ਚੁੱਕੇ ਸਾਬਕਾ ਮੰਤਰੀ ਸ: ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਉਨ੍ਹਾਂ ਨੂੰ ਘੇਰਦਿਆਂ ਕਿਹਾ ਕਿ 'ਮੁੱਦੇ 'ਤੇ ਆਓ, ਭਟਕਾਉਣਾ ਬੰਦ ਕਰੋ ਕਿਉਂ ਕਿ ...

ਪੂਰੀ ਖ਼ਬਰ »

ਸਿੱਧੂ ਵਲੋਂ ਕੈਪਟਨ 'ਤੇ ਫਿਰ ਹਮਲਾ

ਅੰਮਿ੍ਤਸਰ, 13 ਮਈ (ਰੇਸ਼ਮ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਅਦਬੀ ਮਾਮਲੇ 'ਤੇ ਚਾਰੇ ਖਾਨੇ ਚਿੱਤ ਕਰ ਚੁੱਕੇ ਸਾਬਕਾ ਮੰਤਰੀ ਸ: ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਉਨ੍ਹਾਂ ਨੂੰ ਘੇਰਦਿਆਂ ਕਿਹਾ ਕਿ 'ਮੁੱਦੇ 'ਤੇ ਆਓ, ਭਟਕਾਉਣਾ ਬੰਦ ਕਰੋ ਕਿਉਂ ਕਿ ...

ਪੂਰੀ ਖ਼ਬਰ »

ਔਜਲਾ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਆਕਸੀਜਨ ਪਲਾਂਟ ਲਗਾਉਣ ਲਈ 50 ਲੱਖ ਰੁਪਏ ਦੇਣ ਦਾ ਐਲਾਨ

ਅੰਮਿ੍ਤਸਰ, 13 ਮਈ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਹਸਪਤਾਲ ਵਿਖੇ 1 ਕਰੋੜ ਦੀ ਲਾਗਤ ਨਾਲ ਲੱਗ ਰਹੇ ਆਕਸੀਜ਼ਨ ਪਲਾਂਟ ਲਈ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ 50 ਲੱਖ ਰੁਪਏ ਐਮ. ਪੀ. ਲੈਂਡ ਫੰਡ 'ਚੋਂ ਦੇਣ ਦਾ ਐਲਾਨ ਕੀਤਾ ਹੈ | ਇਸ ਤੋਂ ਪਹਿਲਾਂ 50 ਲੱਖ ...

ਪੂਰੀ ਖ਼ਬਰ »

ਮੇਅਰ ਵਲੋਂ ਕੇਂਦਰੀ ਹਲਕੇ ਦੇ ਕੌ ਾਸਲਰਾਂ ਨਾਲ ਬੈਠਕ

ਅੰਮਿ੍ਤਸਰ, 13 ਮਈ (ਹਰਮਿੰਦਰ ਸਿੰਘ)-ਸ਼ਹਿਰ 'ਚ ਵਿਕਾਸ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ ਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹਾਲ ਜਾਣਨ ਲਈ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਿਧਾਨ ਸਭਾ ਹਲਕਾ ਪੱਧਰ ਦੀਆਂ ਵਾਰਡਾਂ ਦੇ ਕੌਂਸਲਰਾਂ ਨਾਲ ਬੈਠਕਾਂ ਦੇ ਸ਼ੁਰੂ ...

ਪੂਰੀ ਖ਼ਬਰ »

ਜਥੇਦਾਰ ਵਲੋਂ ਰਾਜਸਥਾਨ 'ਚ ਸਿੱਖ ਨੌਜਵਾਨ ਨਾਲ ਕੀਤੀ ਕੁੱਟਮਾਰ ਦੀ ਸ਼ੋ੍ਰਮਣੀ ਕਮੇਟੀ ਨੂੰ ਡੂੰਘਾਈ ਨਾਲ ਜਾਂਚ ਕਰਾਉਣ ਦੇ ਆਦੇਸ਼

ਅੰਮਿ੍ਤਸਰ, 13 ਮਈ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰਾਜਸਥਾਨ ਦੇ ਜ਼ਿਲ੍ਹਾ ਭਰਤਪੁਰ ਦੇ ਕਸਬਾ ਸੀਕਰੀ ਵਿਖੇ ਇਕ ਸਿੱਖ ਨੌਜਵਾਨ ਨਾਲ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਗਈ ਕੁੱਟਮਾਰ ਦੀ ਸਖ਼ਤ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX