ਤਾਜਾ ਖ਼ਬਰਾਂ


ਆਸਾਮ-ਮਿਜ਼ੋਰਮ ਸਰਹੱਦ ਵਿਵਾਦ : ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਆਸਾਮ ਦੇ ਮੁੱਖ ਮੰਤਰੀ ਨੇ ਦਿੱਤੀ ਸ਼ਰਧਾਂਜਲੀ
. . .  4 minutes ago
ਨਵੀਂ ਦਿੱਲੀ, 27 ਜੁਲਾਈ - ਆਸਾਮ-ਮਿਜ਼ੋਰਮ ਸਰਹੱਦ ਵਿਵਾਦ ਨੂੰ ਲੈ ਕੇ ਆਸਾਮ ਦੇ ਪੰਜ ਪੁਲਿਸ ਕਰਮਚਾਰੀ ਸ਼ਹੀਦ ਹੋ ਗਏ, ਜਿਨ੍ਹਾਂ ਨੂੰ ਆਸਾਮ ਦੇ ਮੁੱਖ...
ਰਾਜ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ, ਪੈਗਾਸਸ ਜਾਸੂਸੀ ਕਾਂਡ ‘ਤੇ ਵਿਰੋਧੀਆਂ ਦੀ ਨਾਅਰੇਬਾਜ਼ੀ
. . .  30 minutes ago
ਨਵੀਂ ਦਿੱਲੀ, 27 ਜੁਲਾਈ - ਪੈਗਾਸਸ ਜਾਸੂਸੀ ਕਾਂਡ ਦੀ ਰਿਪੋਰਟ ‘ਤੇ ਵਿਚਾਰ ਵਟਾਂਦਰੇ ਲਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਲੋਂ ਰਾਜ...
ਸਿੱਪੀ ਗਿੱਲ ਨੂੰ ਐਨੀਮਲ ਵੈੱਲਫੇਅਰ ਬੋਰਡ ਆਫ਼ ਇੰਡੀਆ ਦੇ ਵਲੋਂ ਨੋਟਿਸ ਜਾਰੀ, 7 ਦਿਨਾਂ ਦੇ ਅੰਦਰ ਮੰਗਿਆ ਜਵਾਬ
. . .  41 minutes ago
ਨਵੀਂ ਦਿੱਲੀ, 27 ਜੁਲਾਈ (ਅਜੀਤ ਬਿਊਰੋ) - ਐਨੀਮਲ ਵੈੱਲਫੇਅਰ ਬੋਰਡ ਆਫ਼ ਇੰਡੀਆ ਦੇ ਵਲੋਂ ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਨੋਟਿਸ ਜਾਰੀ ਕੀਤਾ...
ਨਿਸ਼ਾਨੇਬਾਜ਼ ਟੀਮਾਂ ਕੁਆਲੀਫਾਈ ਕਰਨ ਵਿਚ ਰਹੀਆਂ ਅਸਫਲ
. . .  about 1 hour ago
ਟੋਕਿਓ, 27 ਜੁਲਾਈ - ਭਾਰਤ ਦੀ ਐਲਵੇਨੀਲ - ਦਿਵਯਾਂਸ਼ ਅਤੇ ਅੰਜੁਮ - ਦੀਪਕ ਦੀਆਂ ਨਿਸ਼ਾਨੇਬਾਜ਼ ਟੀਮਾਂ 10 ਮੀਟਰ...
ਮਹਿੰਦਰ ਸਿੰਘ ਸਿੱਧੂ ''ਆਪ'' ਦੇ ਸੂਬਾ ਸੰਯੁਕਤ ਸਕੱਤਰ ਬਣੇ
. . .  about 1 hour ago
ਸੰਗਰੂਰ, 27 ਜੁਲਾਈ (ਧੀਰਜ ਪਸ਼ੌਰੀਆ) - ਆਮ ਆਦਮੀ ਪਾਰਟੀ ਹਾਈ ਕਮਾਂਡ ਵਲੋਂ ਜ਼ਿਲ੍ਹਾ ਸੰਗਰੂਰ ਸੀਨੀਅਰ ਆਗੂ ਮਹਿੰਦਰ ਸਿੰਘ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 29 ਹਜ਼ਾਰ 689 ਨਵੇਂ ਕੇਸ ਆਏ ਸਾਹਮਣੇ, ਪਿਛਲੇ 132 ਦਿਨਾਂ ਵਿਚ ਸਭ ਤੋਂ ਘੱਟ
. . .  about 1 hour ago
ਨਵੀਂ ਦਿੱਲੀ, 27 ਜੁਲਾਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 29 ਹਜ਼ਾਰ 689 ਕੇਸ ਸਾਹਮਣੇ ਆਏ ਹਨ ਅਤੇ ਇਸ ਦੌਰਾਨ 415 ਮਰੀਜ਼ਾਂ ਦੀ ਮੌਤ ਹੋਈ ਹੈ...
ਟੋਕੀਓ ਉਲੰਪਿਕ 'ਤੇ ਮੰਡਰਾਉਣ ਲੱਗਾ ਕੋਰੋਨਾ ਦਾ ਖ਼ਤਰਾ
. . .  about 2 hours ago
ਟੋਕੀਓ, 27 ਜੁਲਾਈ - ਟੋਕੀਓ ਉਲੰਪਿਕ ਵਿਚ ਕੋਵਿਡ19 ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਉਲੰਪਿਕ ਖੇਡ ਪਿੰਡ ਵਿਚ ਅੱਜ ਦੋ ਅਥਲੀਟਾਂ ਸਮੇਤ 7 ਜਣੇ ਕੋਰੋਨਾਵਾਇਰਸ ਤੋਂ ਪੀੜਤ ਪਾਏ ਗਏ ਹਨ। ਇਸ ਤਰ੍ਹਾਂ ਟੋਕੀਓ ਉਲੰਪਿਕ ਖੇਡਾਂ ਨਾਲ...
ਮਮਤਾ ਬੈਨਰਜੀ ਦਿੱਲੀ 'ਚ, ਕਰ ਸਕਦੀ ਹੈ ਮੋਦੀ ਨਾਲ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 27 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪੰਜ ਦਿਨਾਂ ਦੌਰੇ 'ਤੇ ਸੋਮਵਾਰ ਸ਼ਾਮ ਰਾਜਧਾਨੀ ਦਿੱਲੀ ਪਹੁੰਚ ਗਈ। ਇਸ ਦੌਰੇ 'ਤੇ ਉਹ ਕਈ ਵੱਡੇ ਨੇਤਾਵਾਂ ਨਾਲ ਮੁਲਾਕਾਤ ਕਰੇਗੀ। ਇਸ ਦੇ ਨਾਲ ਰਿਪੋਰਟਾਂ ਇਹ ਵੀ ਹਨ ਕਿ ਮਮਤਾ ਬੈਨਰਜੀ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ...
ਟੋਕੀਓ ਉਲੰਪਿਕ : ਭਾਰਤ ਨੇ ਸਪੇਨ ਨੂੰ 3-0 ਨਾਲ ਦਿੱਤੀ ਮਾਤ
. . .  about 3 hours ago
ਟੋਕੀਓ, 27 ਜੁਲਾਈ - ਟੋਕੀਓ ਉਲੰਪਿਕ ਵਿਚ ਹਾਕੀ ਮੁਕਾਬਲੇ ਵਿਚ ਭਾਰਤ ਨੇ ਸਪੇਨ ਨੂੰ 3-0 ਨਾਲ ਹਰਾ ਦਿੱਤਾ ਹੈ...
ਅੱਜ ਦਾ ਵਿਚਾਰ
. . .  about 1 hour ago
ਮੈਂ ਭਾਰਤ ਦੇ ਲੋਕਾਂ ਦੀਆਂ ਅਰਦਾਸਾਂ ਅਤੇ ਪਿਆਰ ਸਦਕਾ ਇਹ ਮੈਡਲ ਜਿੱਤ ਸਕਿਆ-ਮੀਰਾ ਬਾਈ ਚਾਨੂ
. . .  1 day ago
ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੀਤੇ ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ
. . .  1 day ago
ਨਵੀਂ ਦਿੱਲੀ , 26 ਜੁਲਾਈ - ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ ਆਯੋਜਤ ਕੀਤੀ ...
ਵਿਜੇ ਮਾਲਿਆ ਨੂੰ ਬਰਤਾਨੀਆ ਦੀ ਅਦਾਲਤ ਨੇ ਦੀਵਾਲੀਆ ਕਰਾਰ ਦਿੱਤਾ
. . .  1 day ago
ਅਧਿਆਪਕ ਆਨ ਲਾਈਨ ਬਦਲੀਆਂ ਲਈ ਤੀਸਰੇ ਗੇੜ ਲਈ ਸਟੇਸ਼ਨ ਚੋਣ 26 ਤੋਂ 28 ਜੁਲਾਈ ਤੱਕ ਕਰ ਸਕਣਗੇ- ਸਿੰਗਲਾ
. . .  1 day ago
ਪੋਜੇਵਾਲ ਸਰਾਂ ,26 ਜੁਲਾਈ (ਨਵਾਂਗਰਾਈਂ,)ਪੰਜਾਬ ਸਿੱਖਿਆ ਵਿਭਾਗ ਵਲੋਂ ਆਨ ਲਾਈਨ ਬਦਲੀਆਂ ਵਿਚ ਅਧਿਆਪਕਾਂ, ਨਾਨ ਟੀਚਿੰਗ ਸਟਾਫ਼ ਕੰਪਿਊਟਰ ਅਧਿਆਪਕਾਂ ,ਸਿੱਖਿਆ ਪ੍ਰੋਵਾਈਡਰਾਂ ...
ਪੁਲਿਸ ਕਰਮਚਾਰੀਆਂ ਕੋਲੋਂ ਨਾ ਲਈ ਜਾਵੇ ਵਾਧੂ ਡਿਊਟੀ
. . .  1 day ago
ਚੰਡੀਗੜ੍ਹ , 26 ਜੁਲਾਈ - ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਪੁਲਿਸ ਕਰਮਚਾਰੀਆਂ ਦੇ ਕੋਲੋਂ ਵਾਧੂ ਡਿਊਟੀ ਨਾ ਲਈ ਜਾਵੇ ਨਹੀਂ । ਜ਼ਰੂਰੀ ਹਾਲਾਤ 'ਚ ਜ਼ਿਆਦਾ ਡਿਊਟੀ ਲਈ ਜਾ ਸਕਦੀ ...
ਜੰਮੂ ਕਸ਼ਮੀਰ: ਕੁਲਗਾਮ ਵਿਚ ਚੱਲ ਰਹੇ ਮੁਕਾਬਲੇ ਵਿਚ ਇਕ ਅਣਪਛਾਤੇ ਅੱਤਵਾਦੀ ਦੀ ਮੌਤ
. . .  1 day ago
ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ਬੱਚਿਆਂ ਦੀ ਟੋਭੇ ਵਿਚ ਡੁੱਬਣ ਕਾਰਨ ਹੋਈ ਮੌਤ
. . .  1 day ago
ਰਾਜਪੁਰਾ, 26 ਜੁਲਾਈ (ਰਣਜੀਤ ਸਿੰਘ ) - ਨੇੜਲੇ ਪਿੰਡ ਉਕਸੀ ਜੱਟਾਂ ਵਿਖੇ ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 26 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ...
ਮਨੀਪੁਰ ਸਰਕਾਰ ਮੀਰਾਬਾਈ ਚਾਨੂੰ ਨੂੰ ਪੁਲਿਸ ਵਿਭਾਗ ਵਿਚ ਵਧੀਕ ਸੁਪਰਡੈਂਟ (ਖੇਡ) ਕਰੇਗੀ ਨਿਯੁਕਤ
. . .  1 day ago
ਇੰਫਾਲ(ਮਨੀਪੁਰ),26 ਜੁਲਾਈ - ਮਨੀਪੁਰ ਸਰਕਾਰ ਨੇ ਉਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ...
ਲੋਕ ਸਭਾ ਵਿਚ ਕੇਂਦਰ ਸਰਕਾਰ ਲਿਆ ਰਹੀ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ) - ਵਿਰੋਧੀ ਧਿਰ ਦੇ ਆਗੂ ਭਗਵੰਤ ਮਾਨ ਦਾ ਕਹਿਣਾ ਹੈ ਕਿ 29 ਬਿੱਲ ਲੋਕ ਸਭਾ ਵਿਚ ਪੇਸ਼ ਹੋਣੇ ਹਨ ...
ਕਿਨੌਰ ਜ਼ਿਲ੍ਹੇ ਵਿਚ ਹਾਈ ਅਲਰਟ ਜਾਰੀ
. . .  1 day ago
ਕਿਨੌਰ (ਹਿਮਾਚਲ ਪ੍ਰਦੇਸ਼ ), 26 ਜੁਲਾਈ - ਕਿਨੌਰ ਵਿਚ ਵਾਪਰੀ ਘਟਨਾ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ...
ਕਾਂਗਰਸ ਛੱਡ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ
. . .  1 day ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਸਹਿ ਇੰਚਾਰਜ ਰਾਘਵ ਚੱਢਾ, ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ...
ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 26 ਜੁਲਾਈ - ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਲੋਕ ਸਭਾ ...
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਨੁਮਾਇੰਦਿਆਂ ਨੇ ਸਿਹਤ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਵਿਰੋਧ
. . .  1 day ago
ਤਪਾ ਮੰਡੀ, 26 ਜੁਲਾਈ (ਪ੍ਰਵੀਨ ਗਰਗ,ਵਿਜੇ ਸ਼ਰਮਾ) - ਤਪਾ 'ਚ ਸੂਬੇ ਦੇ ਸਿਹਤ ਮੰਤਰੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਜੇਠ ਸੰਮਤ 553
ਿਵਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

ਦਿੱਲੀ / ਹਰਿਆਣਾ

ਕਣਕ ਦੇ ਖਰੀਦ ਪ੍ਰਬੰਧਾਂ ਤੋਂ ਨਿਰਾਸ਼ ਕਿਸਾਨਾਂ ਨੇ ਅਨਾਜ ਮੰਡੀ ਦਾ ਗੇਟ ਕੀਤਾ ਬੰਦ

ਏਲਨਾਬਾਦ, 13 ਮਈ (ਜਗਤਾਰ ਸਮਾਲਸਰ)-ਸਥਾਨਕ ਅਨਾਜ਼ ਮੰਡੀ 'ਚ ਕਣਕ ਦੇ ਖਰੀਦ ਪ੍ਰਬੰਧਾਂ ਤੋਂ ਨਿਰਾਸ਼ ਹੋਏ ਆੜਤੀਆਂ ਅਤੇ ਕਿਸਾਨਾਂ ਨੇ ਰੋਸ ਵਜੋਂ ਅਨਾਜ ਮੰਡੀ ਦੇ ਗੇਟ ਨੂੰ ਬੰਦ ਕਰਕੇ ਮਾਰਕੀਟ ਕਮੇਟੀ ਵਿਚ ਧਰਨਾ ਲਗਾ ਦਿੱਤਾ | ਇਸ ਦੌਰਾਨ ਕਿਸਾਨਾਂ ਅਤੇ ਆੜਤੀਆਂ ਨੇ ਆਖਿਆ ਕਿ ਲਾਕਡਾਊਨ ਤੋਂ ਪਹਿਲਾਂ ਜੋ ਕਣਕ ਬਚ ਗਈ ਸੀ ਉਸ ਦੀ ਸਰਕਾਰ ਵਲੋਂ ਖਰੀਦ ਨਹੀਂ ਕੀਤੀ ਜਾ ਰਹੀ | ਕਿਸਾਨਾਂ ਨੇ ਆਖਿਆ ਕਿ ਸਰਕਾਰ ਹੁਣ ਕਣਕ ਖਰੀਦਣ ਤੋਂ ਪਿੱਛੇ ਹਟ ਰਹੀ ਹੈ | ਕਿਸਾਨਾਂ ਨੇ ਆਖਿਆ ਕਿ ਸਥਾਨਿਕ ਮਾਰਕੀਟ ਕਮੇਟੀ ਵਲੋਂ ਅੱਜ 11 ਵਜੇ ਆੜਤੀਆਂ ਨੂੰ ਮੈਸੇਜ ਕੀਤੇ ਗਏ ਹਨ ਕਿ ਕਿਸਾਨ ਆਪਣੀ ਕਣਕ ਮੰਡੀ ਵਿਚ ਲੈ ਆਉਣ ਅਤੇ ਕਣਕ ਦੀ ਖਰੀਦ ਕੇਵਲ ਤਿੰਨ ਘੰਟੇ ਹੀ ਕੀਤੀ ਜਾਵੇਗੀ | ਕਿਸਾਨਾਂ ਨੇ ਆਖਿਆ ਕਿ ਸਰਕਾਰ ਨੂੰ ਇਸ ਲਈ ਪਹਿਲਾਂ ਆਦੇਸ਼ ਜਾਰੀ ਕਰਨੇ ਚਾਹਿਦੇ ਸਨ ਜਾਂ ਕਣਕ ਦੀ ਖਰੀਦ ਅਗਾਮੀ ਚਾਰ-ਪੰਜ ਦਿਨ ਤੱਕ ਜਾਰੀ ਰੱਖਣੀ ਚਾਹੀਦੀ ਹੈ | ਆੜਤੀਆਂ ਨੇ ਆਖਿਆ ਲਾਕਡਾਊਨ ਤੋਂ ਪਹਿਲਾਂ ਜੋ ਕਣਕ ਉਨ੍ਹਾਂ ਕੋਲ ਪਹੁੰਚੀ ਹੈ ਉਸ ਨੂੰ ਵੀ ਸਰਕਾਰੀ ਰੇਟ 'ਤੇ ਖਰੀਦਿਆ ਜਾਵੇ |
ਕੀ ਕਹਿੰਦੇ ਹਨ ਮਾਰਕੀਟ ਕਮੇਟੀ ਸਕੱਤਰ-ਮਾਰਕੀਟ ਕਮੇਟੀ ਦੇ ਸਕੱਤਰ ਦੀਪਕ ਕੁਮਾਰ ਨੇ ਆਖਿਆ ਕਿ ਹਰਿਆਣਾ ਸਰਕਾਰ ਦੇ ਆਦੇਸ਼ ਅਨੁਸਾਰ ਅੱਜ ਕੇਵਲ ਹਰਿਆਣਾ ਵਾਸੀ ਉਨ੍ਹਾਂ ਕਿਸਾਨਾਂ ਨੂੰ ਹੀ ਗੇਟ ਪਾਸ ਜਾਰੀ ਕੀਤੇ ਜਾਣਗੇ ਜੋ ਖੁਦ ਕਣਕ ਲੈ ਕੇ ਮੰਡੀ ਵਿਚ ਆਉਣਗੇ ਅਤੇ ਜਿਸ ਕਿਸਾਨ ਨੇ ਨਿਰਧਾਰਤ ਮਾਤਰਾ ਤੋਂ ਜ਼ਿਆਦਾ ਕਣਕ ਮੰਡੀ ਵਿਚ ਨਹੀਂ ਵੇਚੀ ਜਾਵੇਗੀ | ਗੇਟ 'ਤੇ ਕਿਸਾਨ ਅਤੇ ਵਹੀਕਲ ਦੀ ਵੀਡੀਓਗ੍ਰਾਫੀ ਕਰਵਾਏ ਜਾਣ ਦੇ ਆਦੇਸ਼ ਵੀ ਸਰਕਾਰ ਵਲੋਂ ਆਏ ਹਨ | ਜੋ ਕਣਕ ਆੜਤੀ ਕੋਲ ਬਿਨਾਂ ਗੇਟ ਪਾਸ ਕੀਤੇ ਪਹਿਲਾਂ ਪਈ ਹੈ ਉਹ ਕਣਕ ਸਰਕਾਰੀ ਭਾਅ 'ਤੇ ਨਹੀਂ ਖਰੀਦੀ ਜਾਵੇਗੀ |

ਕਿਸਾਨਾਂ ਨੇ ਕਾਲੇ ਝੰਡੇ ਲੈ ਕੇ ਮਾਰਕੀਟ ਕਮੇਟੀ ਦੇ ਦਫ਼ਤਰ 'ਚ ਕੀਤਾ ਹੰਗਾਮਾ

ਸਿਰਸਾ, 13 ਮਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਵੀ ਕਣਕ ਦੀ ਖ਼ਰੀਦ ਨਾ ਹੋਣ 'ਤੇ ਰੋਹ 'ਚ ਆਏ ਕਿਸਾਨਾਂ ਨੇ ਕਾਲੇ ਝੰਡੇ ਲੈ ਕੇ ਮਾਰਕੀਟ ਕਮੇਟੀ ਦੇ ਦਫ਼ਤਰ ਅੰਦਰ ਜ਼ੋਰਦਾਰ ਹੰਗਾਮਾ ਕੀਤਾ | ਪ੍ਰਦਰਸ਼ਨਕਾਰੀ ਕਈ ਘੰਟੇ ਮਾਰਕੀਟ ਕਮੇਟੀ ਦੇ ...

ਪੂਰੀ ਖ਼ਬਰ »

ਪਿ੍ੰਸੀਪਲ ਹਰਭਜਨ ਸਿੰਘ ਦਾ ਵਿਛੋੜਾ ਪੰਥ ਲਈ ਘਾਟਾ- ਗਿਆਨੀ ਸਾਹਿਬ ਸਿੰਘ

ਸ਼ਾਹਬਾਦ ਮਾਰਕੰਡਾ, 13 ਮਈ (ਅਵਤਾਰ ਸਿੰਘ)-ਸਿੱਖ ਮਿਸ਼ਨਰੀ ਲਹਿਰ ਦੇ ਥੰਮ ਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਹਰਭਜਨ ਸਿੰਘ ਦੇ ਚਲਾਣੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਕੌਮਾਂਤਰੀ ਕਥਾ ਵਾਚਕ ਗਿਆਨੀ ਸਾਹਿਬ ਸਿੰਘ ਨੇ ਕਿਹਾ ਕਿ ਹਰਭਜਨ ਸਿੰਘ ਦਾ ਵਿਛੋੜਾ ...

ਪੂਰੀ ਖ਼ਬਰ »

ਕੋਵਿਡ ਹਿਰਦਾ ਰੋਗੀ ਨਾ ਕਰਨ ਹਿਰਦੇ ਦੀ ਦਵਾਈ ਨੂੰ ਨਜ਼ਰਅੰਦਾਜ- ਡਾ. ਗੁਣਤਾਸ ਗਿੱਲ

ਸ਼ਾਹਬਾਦ ਮਾਰਕੰਡਾ, 13 ਮਈ (ਅਵਤਾਰ ਸਿੰਘ)-ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਮੋਹੜੀ ਦੇ ਹਿਰਦੇ ਰੋਗ ਮਾਹਿਰ ਡਾ. ਗੁਣਤਾਸ ਸਿੰਘ ਗਿੱਲ ਨੇ ਕਿਹਾ ਕਿ ਕੋਵਿਡ ਹਿਰਦਾ ਰੋਗੀਆਂ ਨੂੰ ਇਸ ਰੋਗ ਦੇ ਦੌਰਾਨ ਹਾਰਟ ਦੀਆਂ ਦਵਾਈਆਂ ਨੂੰ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ ...

ਪੂਰੀ ਖ਼ਬਰ »

ਸੀਆਈਡੀ ਨੇ ਸੀ.ਆਈ.ਐਸ.ਐਫ. ਦੇ ਆਈ.ਜੀ. ਨੂੰ ਪੱਤਰ ਲਿਖਿਆ

ਕੋਲਕਾਤਾ, 13 ਮਈ (ਰਣਜੀਤ ਸਿੰਘ ਲੁਧਿਆਣਵੀ)-ਸੀਆਈਡੀ ਨੇ ਸੀਆਈਐਸਐਫ ਦੇ ਆਈ.ਜੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕੂਚਬਿਹਾਰ ਜ਼ਿਲ੍ਹੇ ਦੇ ਸੀਤਲਕੂਚੀ 'ਚ ਉਨਾਂ ਦੇ ਜਵਾਨਾਂ ਵਲੋਂ ਕੀਤੀ ਫਾਈਰਿੰਗ Ýਚ ਚਾਰ ਨੌਜਵਾਨਾਂ ਦੀ ਮੌਤ ਦੇ ਮਾਮਲੇ 'ਚ ਪੁੱਛਗਿੱਛ ਲਈ ਜਵਾਨਾਂ ਨੂੰ ...

ਪੂਰੀ ਖ਼ਬਰ »

ਵਿਦਿਆਰਥਣਾਂ ਨੂੰ ਕੋਵਿਡ-19 ਦੀ ਦੂਜੀ ਲਹਿਰ ਤੋਂ ਬਚਾਅ ਬਾਰੇ ਕੀਤਾ ਜਾਗਰੂਕ

ਯਮੁਨਾਨਗਰ, 13 ਮਈ (ਗੁਰਦਿਆਲ ਸਿੰਘ ਨਿਮਰ)-ਸੰਤਪੁਰਾ ਵਿਖੇ ਸੰਤ ਨਿਸ਼ਚਲ ਸਿੰਘ ਕਾਲਜ ਆਫ ਐਜੁਕੇਸ਼ਨ ਫਾਰ ਵੂਮੈਨ ਵਿਚ ਆਰਟ ਆਫ ਲਿਵਿੰਗ ਗਰੁੱਪ ਵਲੋਂ ਤਿੰਨ ਦਿਨ ਦੀ ਆਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਸਯੋਜਿਕਾ ਡਾ. ਸੁਦੇਸ਼ ਪੰਜੇਟਾ ਅਤੇ ਡਾ. ...

ਪੂਰੀ ਖ਼ਬਰ »

ਜੀ.ਐਸ.ਟੀ ਕੌਂਸਲ ਦੀ ਮੀਟਿੰਗ ਸੱਦੋ-ਮਿੱਤਰਾ

ਕੋਲਕਾਤਾ, 13 ਮਈ (ਰਣਜੀਤ ਸਿੰਘ ਲੁਧਿਆਣਵੀ)- ਰਾਜ ਦੇ ਵਿੱਤ ਮੰਤਰੀ ਅਮਿਤ ਮਿਤਰਾ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜੀਐਸਟੀ ਕੌਂਸਲ ਦੀ ਮੀਟਿੰਗ ਸੱਦੋ | ਉਨਾਂ ਕਿਹਾ ਕਿ ਕੇਂਦਰ ਕਿਉਂ ਮੀਟਿੰਗ ਸੱਦਣ ਚ ਟਾਲਮਟੋਲ ਕਰ ਰਿਹਾ ...

ਪੂਰੀ ਖ਼ਬਰ »

ਡੀ.ਐੱਸ.ਪੀ. ਗੂਹਲਾ ਕਿਸ਼ੋਰੀ ਲਾਲ ਨੇ ਲੋਕਾਂ 'ਚ ਮਾਸਕ ਵੰਡੇ

ਗੂਹਲਾ ਚੀਕਾ, 13 ਮਈ (ਓ.ਪੀ. ਸੈਣੀ)-ਹਾਲਾਂਕਿ ਪੁਲਿਸ ਪ੍ਰਸ਼ਾਸਨ ਹਰ ਸਮੇਂ ਆਪਣੀ ਡਿਊਟੀ ਪ੍ਰਤੀ ਸੁਚੇਤ ਰਹਿੰਦੀ ਹੈ ਪਰ ਜਦੋਂ ਤੋਂ ਤਾਲਾਬੰਦੀ ਸ਼ੁਰੂ ਹੋਈ ਹੈ, ਪੁਲਿਸ ਹਰ ਮੋੜ, ਹਰ ਚੌਰਾਹੇ, ਹਰ ਸੜਕ 'ਤੇ ਨਜ਼ਰ ਆਉਂਦੀ ਹੈ | ਡੀ.ਐੱਸ.ਪੀ. ਗੂਹਲਾ ਕਿਸ਼ੋਰੀ ਲਾਲ ਨੇ ਮਾਸਕ ...

ਪੂਰੀ ਖ਼ਬਰ »

ਕੋਵਿਡ ਕੇਅਰ ਸੈਂਟਰ ਬਣਾਉਣ ਦੀ ਮੰਗ ਨੂੰ ਲੈ ਕੇ ਧਰਨਾ

ਏਲਨਾਬਾਦ, 13 ਮਈ (ਜਗਤਾਰ ਸਮਾਲਸਰ)-ਏਲਨਾਬਾਦ ਸ਼ਹਿਰ ਵਿਚ ਕੋਵਿਡ ਕੇਅਰ ਸੈਂਟਰ ਦੀ ਤੁਰੰਤ ਸਥਾਪਨਾ ਕਰਨ ਦੀ ਮੰਗ ਨੂੰ ਲੈ ਕੇ ਇਕ ਨੌਜਵਾਨ ਨੇ ਸ਼ਹਿਰ ਦੇ ਪੰਜਮੁਖੀ ਚੌਕ ਵਿਚ ਆਪਣਾ ਧਰਨਾ ਸ਼ੁਰੂ ਕੀਤਾ | ਧਰਨੇ 'ਤੇ ਬੈਠੇ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਦੇ ਸਾਬਕਾ ਸੂਬਾਈ ...

ਪੂਰੀ ਖ਼ਬਰ »

ਐਸ. ਡੀ. ਐਮ. ਵਲੋਂ ਠੀਕਰੀ ਪਹਿਰਾ ਲਗਾਉਣ ਦੇ ਆਦੇਸ਼

ਏਲਨਾਬਾਦ, 13 ਮਈ (ਜਗਤਾਰ ਸਮਾਲਸਰ)-ਐਸ. ਡੀ. ਐਮ. ਦਿਲਬਾਗ ਸਿੰਘ ਨੇ ਅੱਜ ਪੇਂਡੂ ਖੇਤਰ ਵਿਚ ਕੋਰੋਨਾ ਮਹਾਂਮਾਰੀ ਦੀ ਚੇਨ ਤੋੜਣ ਲਈ ਪਿੰਡਾਂ ਦੇ ਸਰਪੰਚਾਂ, ਪੰਚਾਂ ਨੂੰ ਆਪਣੇ-ਆਪਣੇ ਪਿੰਡਾਂ ਵਿਚ ਠੀਕਰੀ ਪਹਿਰੇ ਲਗਾਏ ਜਾਣ ਦੇ ਆਦੇਸ਼ ਦਿੱਤੇ | ਇਸ ਦੌਰਾਨ ਉਨ੍ਹਾਂ ਆਖਿਆ ...

ਪੂਰੀ ਖ਼ਬਰ »

ਰਾਜ ਸਰਕਾਰ ਦੇ ਵਿਰੋਧ ਤੋਂ ਬਾਦ ਵੀ ਰਾਜਪਾਲ ਨੇ ਕੀਤਾ ਕੂਚਬਿਹਾਰ ਦਾ ਦੌਰਾ

ਕੋਲਕਾਤਾ, 13 ਮਈ (ਰਣਜੀਤ ਸਿੰਘ ਲੁਧਿਆਣਵੀ)-ਰਾਜਪਾਲ ਜਗਦੀਪ ਧਨਖੜ ਨੇ ਰਾਜ ਸਰਕਾਰ ਦੇ ਵਿਰੋਧ ਤੋਂ ਬਾਦ ਵੀ ਕੂਚਬਿਹਾਰ ਜ਼ਿਲ੍ਹੇ ਦੇ ਇਲਾਕਿਆਂ ਦਾ ਦੌਰਾ ਕੀਤਾ | ਰਾਜ ਸਰਕਾਰ ਨੇ ਉਨਾਂ ਦੇ ਸਫਰ ਲਈ ਪ੍ਰਬੰਧ ਨਹੀਂ ਕੀਤਾ ਤਾਂ ਉਹ ਬੀਐਸਐਫ ਦੇ ਹੈਲੀਕਾਪਟਰ ਰਾਹੀਂ ...

ਪੂਰੀ ਖ਼ਬਰ »

ਯੂ.ਪੀ. ਤੋਂ ਪੁਰਾਣੀ ਕਣਕ ਖ਼ਰੀਦ ਕੇਂਦਰ 'ਤੇ ਲਿਆ ਕੇ ਵੇਚਣ 'ਤੇ ਹੋਇਆ ਹੰਗਾਮਾ

ਸਿਰਸਾ, 13 ਮਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਸਿਰਸਾ ਦੇ ਪਿੰਡ ਫੱਗੂ ਦੇ ਖ਼ਰੀਦ ਕੇਂਦਰ 'ਤੇ ਕਾਲਾਂਵਾਲੀ ਦੀ ਇਕ ਫ਼ਰਮ ਵਲੋਂ ਯੂ.ਪੀ. ਤੋਂ ਦੋ ਟਰੱਕ ਭਰ ਕੇ ਪੁਰਾਣੀ ਕਣਕ ਨੂੰ ਲਿਆ ਕੇ ਵੇਚਣ ਨੂੰ ਲੈ ਕੇ ਕਿਸਾਨਾਂ ਵਲੋਂ ਹੰਗਾਮਾ ਕੀਤਾ ਗਿਆ ਅਤੇ ਪ੍ਰਸ਼ਾਸਨਿਕ ...

ਪੂਰੀ ਖ਼ਬਰ »

ਡਿਊਟੀ ਮੈਜਿਸਟਰੇਟ ਦੀ ਦੇਖ-ਰੇਖ 'ਚ ਹੋ ਰਹੀ ਹੈ ਕਣਕ ਦੀ ਖ਼ਰੀਦ

ਸਿਰਸਾ, 13 ਮਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਸਿਰਸਾ ਦੀ ਮੰਡੀ ਕਾਲਾਂਵਾਲੀ ਦੀ ਅਨਾਜ ਮੰਡੀ ਵਿਚ ਹਰਿਆਣਾ ਸਰਕਾਰ ਦੇ ਨਿਰਦੇਸ਼ ਅਨੁਸਾਰ ਦੁਬਾਰਾ ਕਣਕ ਦੀ ਖ਼ਰੀਦ ਸ਼ੁਰੂ ਕੀਤੀ ਗਈ | ਕਾਲਾਂਵਾਲੀ ਵਿਚ ਪ੍ਰਸ਼ਾਸਨ ਵਲੋਂ ਨਿਯੁਕਤ ਕੀਤੇ ਗਏ ਡਿਊਟੀ ਮੈਜਿਸਟਰੇਟ ...

ਪੂਰੀ ਖ਼ਬਰ »

ਮੁੱਖ ਅਧਿਆਪਕ ਤੇ ਗਾਇਕ ਸੁਤੰਤਰ ਭਾਰਤੀ ਦੀ ਕੋਰੋਨਾ ਨਾਲ ਮੌਤ

ਸਿਰਸਾ, 13 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਅਗਾਂਹਵਧੂ ਜਨਵਾਦੀ-ਜਮਹੂਰੀ ਪ੍ਰਤੀਬੱਧ ਸਮਾਜਕ ਕਾਰਕੁਨ, ਸੰਜੀਦਾ ਅਧਿਆਪਕ, ਲੋਕ-ਪੱਖੀ ਸਭਿਆਚਾਰਕ ਗੀਤਕਾਰ ਅਤੇ ਗਾਇਕ ਸੁਤੰਤਰ ਭਾਰਤੀ ਦੀ ਕੋਰੋਨਾ ਕਾਰਨ ਅੱਜ ਬੇਵਕਤ ਮੌਤ ਹੋ ਗਈ | ਕੇਂਦਰੀ ਪੰਜਾਬੀ ਲੇਖਕ ਸਭਾ ...

ਪੂਰੀ ਖ਼ਬਰ »

ਚਾਰ ਮਹਿਲਾਵਾਂ ਸਮੇਤ ਅੱਠ ਜਣਿਆਂ ਦੀ ਕੋਰੋਨਾ ਨਾਲ ਮੌਤ

ਸਿਰਸਾ, 13 ਮਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਸਿਰਸਾ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ | ਜ਼ਿਲ੍ਹੇ ਵਿਚ ਅੱਜ ਜਿੱਥੇ 1350 ਰਿਕਾਰਡ ਤੋੜ ਕੋਰੋਨਾ ਪਾਜ਼ੀਟਿਵ ਦੇ ਨਵੇਂ ਮਾਮਲੇ ਆਏ ਹਨ ਉੱਥੇ ਹੀ ਚਾਰ ਮਹਿਲਾਵਾਂ ਸਮੇਤ ਅੱਠ ਜਣਿਆਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ | ...

ਪੂਰੀ ਖ਼ਬਰ »

ਹੈਰੋਇਨ ਸਮੇਤ ਦੋ ਨੌਜਵਾਨ ਕਾਬੂ

ਸਿਰਸਾ, 13 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਪੁਲੀਸ ਨੇ ਗਸ਼ਤ ਦੌਰਾਨ ਬਾਹਵਦੀਨ ਪਿੰਡ ਨੇੜਿਓ ਦੋ ਨੌਜਵਾਨਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਫੜੇ ਗਏ ਨੌਜਵਾਨਾਂ ਦੀ ਪਛਾਣ ਸੰਦੀਪ ਉਰਫ਼ ਸੰਜੂ ਅਤੇ ਅਮਨ ਵਾਸੀ ਥੇੜ੍ਹ ਮੁਹੱਲਾ ਸਿਰਸਾ ਵਜੋਂ ਕੀਤੀ ਗਈ ਹੈ | ...

ਪੂਰੀ ਖ਼ਬਰ »

ਸਾਬਕਾ ਵਿਦਿਆਰਥੀਆਂ ਨੇ 80 ਬੈੱਡ ਕੋਵਿਡ ਕੇਅਰ ਸੈਂਟਰ ਕੀਤੇ ਤਿਆਰ

ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਰਾਜਧਾਨੀ ਵਿਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਵਿਚ ਕਈ ਸਮਾਜ ਸੇਵੀ ਸੰਸਥਾਵਾਂ ਇਸ ਲੜਾਈ ਵਿਚ ਕੁੱਦ ਪਈਆਂ ਹਨ ਅਤੇ ਉਹ ਲੋਕਾਂ ਦੀ ਇਸ ਮੁਸੀਬਤ ਵਿਚ ਮਦਦ ਕਰ ਰਹੇ ਹਨ | ਇਸ ਲੜਾਈ 'ਚ ਸਿੱਖਿਆ ਤੇ ਸਿਹਤ ਸੰਸਥਾਨਾਂ ਦੇ ਸਾਬਕਾ ...

ਪੂਰੀ ਖ਼ਬਰ »

ਕੋਰੋਨਾ ਦੇ ਕਾਰਨ ਪਿੰਡਾਂ ਦੇ ਲੋਕਾਂ ਦੀ ਜਾਨ ਜਾਣਾ ਵੀ ਚਿੰਤਾ ਦਾ ਵਿਸ਼ਾ ਹੈ-ਅਸ਼ੋਕ ਸਭਰਵਾਲ

ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਗਰੇਟਰ ਨੋਇਡਾ ਦੇ ਨਾਲ ਲੱਗਦੇ ਪੇਂਡੂ ਖੇਤਰਾਂ 'ਚ ਕੋਰੋਨਾ ਦਾ ਕਹਿਰ ਜਾਰੀ ਹੈ, ਜਿਸ ਕਰਕੇ ਇਨ੍ਹਾਂ 'ਚ ਲਗਾਤਾਰ ਮੌਤਾਂ ਦਾ ਸਿਲਸਿਲਾ ਜਾਰੀ ਹੈ ਜੋ ਕਿ ਇਕ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੈ | ਇਸ ਪ੍ਰਤੀ ਸਰਕਾਰ ਅਤੇ ਸਿਹਤ ...

ਪੂਰੀ ਖ਼ਬਰ »

ਨਜ਼ੱਫਗੜ੍ਹ ਇਲਾਕੇ 'ਚ ਨਵਾਂ ਆਕਸੀਜਨ ਸੇਵਾ ਕੇਂਦਰ ਖੁੱਲਿ੍ਹਆ

ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਨਜ਼ੱਫਗੜ੍ਹ (ਦਿੱਲੀ ਗੇਟ) ਵਿਖੇ ਆਕਸੀਜਨ ਸੇਵਾ ਕੇਂਦਰ ਖੁੱਲ੍ਹ ਗਿਆ ਹੈ, ਜਿਸ ਵਿਚ ਅਜੇ 15 ਬੈੱਡਾਂ ਦੀ ਵਿਵਸਥਾ ਕੀਤੀ ਗਈ ਹੈ ਅਤੇ ਇੱਥੇ ਦਵਾਈਆਂ, ਡਾਕਟਰ, ਨਰਸ, ਆਕਸੀਜਨ ਦੀ ਪੂਰੀ ਵਿਵਸਥਾ ਹੋਵੇਗੀ | ਰਾਸ਼ਟਰੀ ...

ਪੂਰੀ ਖ਼ਬਰ »

ਕੋਰੋਨਾ ਤੋਂ ਇਲਾਵਾ ਹੋਰਨਾਂ ਬਿਮਾਰੀਆਂ ਦੇ ਨਾਲ ਪੀੜਤ ਲੋਕ ਇਲਾਜ ਲਈ ਹੋ ਰਹੇ ਨੇ ਪ੍ਰੇਸ਼ਾਨ

ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਕਾਲ ਵਿਚ ਇਨ੍ਹਾਂ ਦਿਨਾਂ ਵਿਚ ਜ਼ਿਆਦਾ ਕਰ ਕੇ ਹਸਪਤਾਲ ਕੋਰੋਨਾ ਦੇ ਨਾਲ ਪੀੜਤ ਲੋਕਾਂ ਲਈ ਰਾਖਵੇਂ ਰੱਖੇ ਜਾਂਦੇ ਹਨ | ਇਸ ਸਥਿਤੀ ਵਿਚ ਉਨ੍ਹਾਂ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਹੋ ਰਹੀ ਹੈ ਜੋ ਕਿ ਕੋਰੋਨਾ ਦੇ ...

ਪੂਰੀ ਖ਼ਬਰ »

ਪ੍ਰਸਿੱਧ ਸ਼ਾਇਰ ਹਰਿੰਦਰ ਸਿੰਘ ਪਤੰਗਾ ਦੀ ਆਤਮਿਕ ਸ਼ਾਂਤੀ ਲਈ ਕਥਾ ਕੀਰਤਨ ਕਰਵਾਇਆ

ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਭਾਰਤ ਸਰਕਾਰ ਦੇ ਖੇਤੀਬਾੜੀ ਮਹਿਕਮੇ ਦੇ ਕ੍ਰਿਸ਼ੀ ਵਿਸਥਾਰ ਡਾਇਰੈਕਟੋਰੇਟ ਦੇ ਸਾਬਕਾ ਡਾਇਰੈਕਟਰ ਹਰਿੰਦਰ ਸਿੰਘ ਪਤੰਗਾ (69) ਦੀ ਪਿਛਲੇ ਦਿਨੀਂ ਕੋਰੋਨਾ ਕਾਰਨ ਮੌਤ ਹੋ ਗਈ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਹੋਏ ਸਮਾਗਮ 'ਚ ...

ਪੂਰੀ ਖ਼ਬਰ »

ਰਾਮਲੀਲ੍ਹਾ ਗਰਾਊਾਡ ਵਿਚ 500 ਬੈੱਡਾਂ ਦਾ ਹਸਪਤਾਲ ਹੋ ਰਿਹਾ ਤਿਆਰ

ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦੀ ਇਸ ਮਹਾਂਮਾਰੀ ਵਿਚ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਹੁਣ ਹਸਪਤਾਲਾਂ ਤੋਂ ਇਲਾਵਾ ਹੋਰਨਾਂ ਥਾਵਾਂ 'ਤੇ ਅਸਥਾਈ ਸੈਂਟਰ ਜਾਂ ਹਸਪਤਾਲ ਬਣਾਏ ਜਾ ਰਹੇ ਹਨ ਕਿਉਂਕਿ ਦਿੱਲੀ ਦੇ ਸਾਰੇ ਅਤੇ ਸਰਕਾਰੀ ਹਸਪਤਾਲਾਂ ਵਿਚ ...

ਪੂਰੀ ਖ਼ਬਰ »

ਹੁਣ ਇਲੈਕਟਿ੍ਕ ਵਿਧੀ ਦੇ ਨਾਲ ਵੀ ਹੋ ਰਿਹੈ ਲਾਸ਼ਾਂ ਦਾ ਸਸਕਾਰ

ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸ਼ਮਸ਼ਾਨਘਾਟਾਂ ਤੇ ਲੱਕੜੀਆਂ ਦੀ ਵੀ ਭਾਰੀ ਕਮੀ ਹੋ ਰਹੀ ਹੈ ਜਿਸ ਕਰਕੇ ਸ਼ਮਸ਼ਾਨਘਾਟਾਂ ਨੂੰ ਲਾਸ਼ਾਂ ਦਾ ਸਸਕਾਰ ਕਰਨ ਲਈ ਕਾਫ਼ੀ ਮੁਸ਼ਕਿਲ ਆ ਰਹੀ ਹੈ | ਹੁਣ ਇਸ ਸਥਿਤੀ ਵਿਚ ਕੁਝ ਸ਼ਮਸ਼ਾਨਘਾਟਾਂ 'ਤੇ ...

ਪੂਰੀ ਖ਼ਬਰ »

ਸ਼ਕੂਰ ਬਸਤੀ ਦਾ ਰਾਣੀਬਾਗ ਬਾਜ਼ਾਰ ਬਣਿਆ ਕਾਰਾਂ ਦਾ ਸਟੈਂਡ

ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਤਾਲਾਬੰਦੀ ਕਾਰਨ ਸ਼ਕੂਰ ਬਸਤੀ ਦਾ ਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਹੈ ਅਤੇ ਇਹ ਬਾਜ਼ਾਰ ਅੱਜਕੱਲ੍ਹ ਕਾਰਾਂ ਦਾ ਸਟੈਂਡ ਬਣ ਚੁੱਕਾ ਹੈ | ਲੋਕ ਆਪਣੀਆਂ ਕਾਰਾਂ ਹੁਣ ਗਲੀ-ਮੁਹੱਲਿਆਂ 'ਚ ਖੜ੍ਹੀਆਂ ਕਰਨ ਦੀ ਬਜਾਇ ਬਾਜ਼ਾਰ ...

ਪੂਰੀ ਖ਼ਬਰ »

ਸੰਤ ਨਿਰੰਕਾਰੀ ਮਿਸ਼ਨ ਦੇ ਮੁੱਖ ਮੈਂਬਰ ਪੀ.ਐੱਸ.ਚੀਮਾ ਨਹੀਂ ਰਹੇ

ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਸੰਤ ਨਿਰੰਕਾਰੀ ਮਿਸ਼ਨ ਦੇ ਜਨਰਲ ਸਕੱਤਰ ਪੀ.ਐੱਸ.ਚੀਮਾ (72) ਨਹੀਂ ਰਹੇ ਅਤੇ ਉਹ ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਦੇ ਸੰਸਥਾਪਕ ਮੈਂਬਰਾਂ ਵਿਚੋਂ ਸਨ | ਉਹ ਸਵਾਸਥਾਂ, ਆਈ.ਟੀ. ਸੁਰੱਖਿਆ ਸਟੂਡੀਓ ਅਤੇ ਦੂਰ-ਸੰਚਾਰ ਦਾ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX