ਤਾਜਾ ਖ਼ਬਰਾਂ


ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਪੰਜਾਬ ਦੇ ਸਾਰੇ ਹਾਕੀ ਖਿਡਾਰੀਆਂ ਨੂੰ 1 ਕਰੋੜ ਰੁਪਏ ਦੇ ਪੁਰਸਕਾਰ ਦਾ ਐਲਾਨ
. . .  0 minutes ago
ਚੰਡੀਗੜ੍ਹ, 5 ਅਗਸਤ - ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ
ਦੇਰ ਰਾਤ ਬੀਜਾ ਨੇੜੇ ਭਿਆਨਕ ਸੜਕ ਹਾਦਸੇ 'ਚ ਇਕ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ
. . .  18 minutes ago
ਬੀਜਾ,5 ਅਗਸਤ (ਅਵਤਾਰ ਸਿੰਘ ਜੰਟੀ ਮਾਨ ) - ਬੀਜਾ ਵਿਖੇ ਦੇਰ ਰਾਤ ਖੰਨਾ ਸਾਈਡ ਤੋਂ ਲੁਧਿਆਣਾ ...
ਭਾਰਤੀ ਪੁਰਸ਼ ਹਾਕੀ ਟੀਮ ਨੂੰ ਮੁੱਖ ਮੰਤਰੀ ਸਮੇਤ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਵਧਾਈਆਂ
. . .  25 minutes ago
ਨਵੀਂ ਦਿੱਲੀ, 5 ਅਗਸਤ - ਉਲੰਪਿਕ 'ਚ ਭਾਰਤ ਦੀ ਇਤਿਹਾਸਕ ਜਿੱਤ ਤੋਂ ਬਾਅਦ...
ਭਾਰਤ ਨੇ ਰਚਿਆ ਇਤਿਹਾਸ 41 ਸਾਲ ਬਾਅਦ ਉਲੰਪਿਕ 'ਚ ਜਿੱਤਿਆ ਤਗਮਾ
. . .  50 minutes ago
ਭਾਰਤ ਨੇ ਰਚਿਆ ਇਤਿਹਾਸ 41 ਸਾਲ...
ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਖਿਡਾਰੀ ਸ਼ਮਸ਼ੇਰ ਸਿੰਘ ਦੇ ਪਿੰਡ ਅਟਾਰੀ ਨੇੜੇ ਵਾਹਗਾ ਬਾਰਡਰ 'ਚ ਖ਼ੁਸ਼ੀਆਂ ਦਾ ਮਾਹੌਲ
. . .  42 minutes ago
ਅਜੀਤ ਬਿਊਰੋ, 5 ਅਗਸਤ - ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਖਿਡਾਰੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਨੇ ਇਕ ਹੋਰ ਕਾਂਸੀ ਤਗਮਾ ਕੀਤਾ ਆਪਣੇ ਨਾਂਅ ,ਜਰਮਨੀ ਨੂੰ 5-4 ਨਾਲ ਹਰਾਇਆ
. . .  about 1 hour ago
ਟੋਕੀਓ,5 ਅਗਸਤ - ਭਾਰਤ ਨੇ ਇਕ ਹੋਰ ਤਗਮਾ ਕੀਤਾ ਆਪਣੇ ਨਾਂਅ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦੇ ਚੌਥੇ ਗੇੜ 'ਚ ਜਰਮਨੀ ਨੇ ਕੀਤਾ ਚੌਥਾ ਗੋਲ
. . .  about 1 hour ago
ਟੋਕੀਓ,5 ਅਗਸਤ - ਮੈਚ ਦੇ ਚੌਥੇ ਗੇੜ 'ਚ ਜਰਮਨੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਚੌਥਾ ਗੇੜ ਹੋਇਆ ਸ਼ੁਰੂ
. . .  about 1 hour ago
ਟੋਕੀਓ,5 ਅਗਸਤ - ਮੈਚ ਦਾ ਚੌਥਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦਾ ਤੀਜਾ ਗੇੜ ਹੋਇਆ ਖ਼ਤਮ
. . .  about 1 hour ago
ਟੋਕੀਓ,5 ਅਗਸਤ - ਮੈਚ ਦਾ ਤੀਜਾ ਗੇੜ ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਭਾਰਤ ਜਰਮਨੀ ਤੋਂ 5-3 ਨਾਲ ਅੱਗੇ,ਸਿਮਰਨਜੀਤ ਨੇ ਕੀਤਾ 5ਵਾਂ ਗੋਲ
. . .  about 2 hours ago
ਟੋਕੀਓ,5 ਅਗਸਤ - ਭਾਰਤ ਜਰਮਨੀ ਤੋਂ 5-3 ਨਾਲ ਅੱਗੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਟੀਮ ਦੇ ਰੁਪਿੰਦਰਪਾਲ ਸਿੰਘ ਨੇ ਕੀਤਾ ਚੌਥਾ ਗੋਲ
. . .  about 2 hours ago
ਟੋਕੀਓ,5 ਅਗਸਤ - ਭਾਰਤ ਟੀਮ ਦੇ ਰੁਪਿੰਦਰਪਾਲ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦਾ ਤੀਜਾ ਗੇੜ ਹੋਇਆ ਸ਼ੁਰੂ
. . .  about 2 hours ago
ਟੋਕੀਓ,5 ਅਗਸਤ - ਮੈਚ ਦਾ ਤੀਜਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਦੂਜੇ ਗੇੜ ਦੇ ਅੰਤ ਤੱਕ ਭਾਰਤ ਤੇ ਜਰਮਨੀ 3-3 ਦੀ ਬਰਾਬਰੀ 'ਤੇ
. . .  about 2 hours ago
ਟੋਕੀਓ,5 ਅਗਸਤ - ਮੈਚ ਦੇ ਦੂਜੇ ਗੇੜ ਦੇ ਅੰਤ ਤੱਕ ਭਾਰਤ ਤੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤੀ ਟੀਮ ਦੇ ਹਰਮਨਪ੍ਰੀਤ ਸਿੰਘ ਨੇ ਕੀਤਾ ਤੀਜਾ ਗੋਲ
. . .  about 2 hours ago
ਟੋਕੀਓ,5 ਅਗਸਤ - ਭਾਰਤੀ ਟੀਮ ਦੇ ਹਰਮਨਪ੍ਰੀਤ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤੀ ਟੀਮ ਦੇ ਹਾਰਦਿਕ ਸਿੰਘ ਨੇ ਕੀਤਾ ਦੂਜਾ ਗੋਲ।
. . .  about 2 hours ago
ਟੋਕੀਓ,5 ਅਗਸਤ - ਭਾਰਤੀ ਟੀਮ ਦੇ ਹਾਰਦਿਕ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਜਰਮਨੀ ਭਾਰਤ ਤੋਂ 3-1 ਨਾਲ ਅੱਗੇ
. . .  about 2 hours ago
ਟੋਕੀਓ,5 ਅਗਸਤ - ਜਰਮਨੀ ਭਾਰਤ ਤੋਂ ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਤੇ ਜਰਮਨੀ 1-1 ਦੀ ਬਰਾਬਰੀ 'ਤੇ
. . .  about 2 hours ago
ਟੋਕੀਓ,5 ਅਗਸਤ - ਭਾਰਤ ਤੇ ਜਰਮਨੀ 1-1 ਦੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਭਾਰਤ ਦੇ ਸਿਮਰਨਜੀਤ ਨੇ ਕੀਤਾ ਪਹਿਲਾ ਗੋਲ
. . .  about 2 hours ago
ਟੋਕੀਓ,5 ਅਗਸਤ - ਭਾਰਤ ਦੇ ਸਿਮਰਨਜੀਤ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਮੈਚ ਦਾ ਦੂਜਾ ਗੇੜ ਹੋਇਆ ਸ਼ੁਰੂ
. . .  about 2 hours ago
ਟੋਕੀਓ,5 ਅਗਸਤ - ਮੈਚ ਦਾ ਦੂਜਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਪਹਿਲੇ ਗੇੜ ਦੇ ਅੰਤ ਤੱਕ ਜਰਮਨੀ ਭਾਰਤ ਤੋਂ 1-0 ਨਾਲ ਅੱਗੇ
. . .  about 2 hours ago
ਟੋਕੀਓ,5 ਅਗਸਤ - ਪਹਿਲੇ ਗੇੜ ਦੇ ਅੰਤ ਤੱਕ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਤੇ ਜਰਮਨੀ ਵਿਚਕਾਰ ਮੈਚ ਹੋਇਆ ਸ਼ੁਰੂ
. . .  about 3 hours ago
ਟੋਕੀਓ,5 ਅਗਸਤ - ਭਾਰਤ ਤੇ ਜਰਮਨੀ ਵਿਚਕਾਰ ਮੈਚ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਅੱਜ 7 ਵਜੇ ਕਾਂਸੀ ਤਗਮੇ ਲਈ ਭਾਰਤ ਤੇ ਜਰਮਨੀ ਵਿਚਕਾਰ ਹੋਵੇਗਾ ਹਾਕੀ ਦਾ ਮੈਚ
. . .  about 3 hours ago
ਅੱਜ 7 ਵਜੇ ਕਾਂਸੀ ਤਗਮੇ ਲਈ ਭਾਰਤ ਤੇ ਜਰਮਨੀ...
ਅੱਜ ਦਾ ਵਿਚਾਰ
. . .  about 3 hours ago
ਅੱਜ ਦਾ ਵਿਚਾਰ
ਅਸ਼ਵਨੀ ਸੇਖੜੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਨਿਯੁਕਤ
. . .  1 day ago
ਬੁਢਲਾਡਾ ,4 ਅਗਸਤ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਜਾਰੀ ਤਾਜ਼ਾ ਹੁਕਮਾਂ ਤਹਿਤ ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਨੂੰ ਪੰਜਾਬ ਹੈਲਥ ਸਿਸਟਮ ...
ਇੰਗਲੈਂਡ ਬਨਾਮ ਭਾਰਤ ਪਹਿਲਾ ਟੈਸਟ : ਇੰਗਲੈਂਡ ਨੇ ਆਪਣੀ ਤੀਜੀ ਵਿਕਟ ਗੁਆਈ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਜੇਠ ਸੰਮਤ 553
ਿਵਚਾਰ ਪ੍ਰਵਾਹ: ਸਿਹਤ ਹਰ ਜੀਵ ਦੀ ਸਭ ਤੋਂ ਵੱਡੀ ਜਾਇਦਾਦ ਹੈ। -ਐਮਰਸਨ

ਫ਼ਤਹਿਗੜ੍ਹ ਸਾਹਿਬ

ਫ਼ਤਹਿਗੜ੍ਹ ਸਾਹਿਬ ਵਿਖੇ ਉਤਸ਼ਾਹ ਨਾਲ ਮਨਾਏ ਗਏ ਸਰਹਿੰਦ ਫ਼ਤਹਿ ਦਿਵਸ ਸਮਾਗਮ

ਫ਼ਤਹਿਗੜ੍ਹ ਸਾਹਿਬ, 14 ਮਈ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਤਿਹਾਸਿਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹਿਲੇ ਖ਼ਾਲਸਾ ਰਾਜ ਦੇ ਪ੍ਰਤੀਕ ਵਜੋਂ 'ਸਰਹਿੰਦ ਫ਼ਤਹਿ ਦਿਵਸ' ਸਮਾਗਮ ਬੜੇ ਉਤਸ਼ਾਹ 'ਤੇ ਸ਼ਰਧਾ ਭਾਵਨਾ ਨਾਲ ਮਨਾਏ ਗਏ, ਜਿਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਵੀ ਸਜਾਇਆ ਗਿਆ, ਜਿਸ 'ਚ ਭਾਈ ਕੁਲਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਤੇ ਭਾਈ ਧਰਮਿੰਦਰ ਸਿੰਘ ਦੇ ਰਾਗੀ ਜਥੇ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ, ਜਦੋਂਕਿ ਭਾਈ ਜਸਪਾਲ ਸਿੰਘ ਤਾਨ ਦੇ ਢਾਡੀ ਜਥੇ ਨੇ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇ. ਜਗਦੀਪ ਸਿੰਘ ਚੀਮਾ, ਭਾਈ ਚਰਨਜੀਤ ਸਿੰਘ ਕਾਲੇਵਾਲ ਮੈਂਬਰ ਸ਼੍ਰੋਮਣੀ ਕਮੇਟੀ ਹਲਕਾ ਖਰੜ, ਹੈੱਡਗ੍ਰੰਥੀ ਗਿਆਨੀ ਹਰਪਾਲ ਸਿੰਘ ਖ਼ਾਲਸਾ ਅਤੇ ਭਾਈ ਗੁਰਦੀਪ ਸਿੰਘ ਕੰਗ ਗੁਰਦੁਆਰਾ ਮੈਨੇਜਰ ਨੇ ਸਮੁੱਚੀਆਂ ਸੰਗਤਾਂ ਨੂੰ ਸਰਹਿੰਦ ਫ਼ਤਹਿ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ 1710 ਈਸਵੀ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨੂੰ ਚੱਪੜਚਿੜੀ ਦੇ ਮੈਦਾਨ 'ਚ ਮੌਤ ਦੇ ਘਾਟ ਉਤਾਰ ਕੇ ਸਰਹਿੰਦ ਦੀ ਧਰਤੀ 'ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਪਹਿਲੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਗਈ ਸੀ, ਜਿਸ ਦੀ ਯਾਦ 'ਚ ਹਰ ਸਾਲ ਸ਼੍ਰੋਮਣੀ ਕਮੇਟੀ ਵਲੋਂ ਫ਼ਤਹਿਗੜ੍ਹ ਸਾਹਿਬ ਦੀ ਪਾਵਨ ਧਰਤੀ 'ਤੇ ਸਰਹਿੰਦ ਫਤਹਿ ਦਿਵਸ ਸਮਾਗਮ ਕਰਵਾਏ ਜਾਂਦੇ ਹਨ | ਇਸ ਮੌਕੇ ਗੁਰਦੁਆਰਾ ਮੀਤ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ ਤੇ ਕਰਮਜੀਤ ਸਿੰਘ, ਸ਼ੇਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ, ਬਲਵਿੰਦਰ ਸਿੰਘ ਰਕੋਲੀ, ਸੁਰਿੰਦਰ ਸਿੰਘ ਸਮਾਣਾ, ਹਰਜੀਤ ਸਿੰਘ ਰਿਕਾਰਡ ਕੀਪਰ, ਇੰਦਰਦੀਪ ਸਿੰਘ ਬੇਦੀ, ਕੁਲਵਿੰਦਰ ਸਿੰਘ ਡੇਰਾ, ਵਰਿੰਦਰ ਸਿੰਘ ਸੋਢੀ, ਹਰਨੇਕ ਸਿੰਘ ਬਡਾਲੀ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਵੀ ਹਾਜ਼ਰ ਸਨ | ਇਸ ਤੋਂ ਇਲਾਵਾ ਜੇਠ ਦੀ ਸੰਗਰਾਂਦ ਦੇ ਦਿਹਾੜੇ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋਈਆਂ |

'ਸਰਹਿੰਦ ਫ਼ਤਹਿ' ਦਿਵਸ ਮੌਕੇ ਨਿਹੰਗ ਜਥੇਬੰਦੀਆਂ ਨੇ ਫ਼ਤਹਿਗੜ੍ਹ ਸਾਹਿਬ 'ਚ ਸਜਾਇਆ ਮਹੱਲਾ

ਫ਼ਤਹਿਗੜ੍ਹ ਸਾਹਿਬ, 14 ਮਈ (ਬਲਜਿੰਦਰ ਸਿੰਘ)-ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਦੇ ਸੂਬੇਦਾਰ ਵਜੀਰ ਖਾਨ ਨੂੰ ਚਪੜਚਿੜੀ ਦੇ ਮੈਦਾਨ 'ਚ ਮੌਤ ਦੇ ਘਾਟ ਉਤਾਰ ਕੇ ਸਰਹਿੰਦ 'ਤੇ ਫ਼ਤਹਿ ਕੀਤੀ ਸੀ, ਜਿਸ ਸਬੰਧੀ ਫ਼ਤਹਿਗੜ੍ਹ ਸਾਹਿਬ ਦੀ ...

ਪੂਰੀ ਖ਼ਬਰ »

ਭਗਵਾਨ ਪਰਸ਼ੂਰਾਮ ਜੈਅੰਤੀ ਮਨਾਈ

ਮੰਡੀ ਗੋਬਿੰਦਗੜ੍ਹ, 14 ਮਈ (ਮੁਕੇਸ਼ ਘਈ)-ਭਗਵਾਨ ਪਰਸ਼ੂਰਾਮ ਜੈਅੰਤੀ ਦੇ ਸ਼ੁੱਭ ਦਿਹਾੜੇ 'ਤੇ ਅੱਜ ਮੰਡੀ ਗੋਬਿੰਦਗਡ੍ਹ ਦੇ ਭਗਵਾਨ ਪਰਸ਼ੂਰਾਮ ਮੰਦਰ ਵਿਖੇ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 3 ਕੋਰੋਨਾ ਪੀੜਤਾਂ ਦੀ ਮੌਤ, 135 ਨਵੇਂ ਮਾਮਲੇ ਆਏ ਸਾਹਮਣੇ

ਫ਼ਤਹਿਗੜ੍ਹ ਸਾਹਿਬ, 14 ਮਈ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਕੋਰੋਨਾ ਕਾਰਨ 3 ਮੌਤਾਂ ਹੋਣ ਤੋਂ ਇਲਾਵਾ 135 ਨਵੇਂ ਕੋਰੋਨਾ ਪੀੜਤਾਂ ਦੀ ਪਛਾਣ ਹੋਈ ਹੈ | ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਮਹਿੰਦਰ ਸਿੰਘ ਨੇ ਦੱਸਿਆ ਸੰਦੀਪ ...

ਪੂਰੀ ਖ਼ਬਰ »

ਸਕਾ ਭਰਾ ਹੀ ਇਕ ਸਾਲ ਤੋਂ ਕਰਦਾ ਰਿਹਾ ਆਪਣੀ ਨਾਬਾਲਿਗ ਭੈਣ ਨਾਲ ਜਬਰ ਜਨਾਹ

ਜਖਵਾਲੀ, 14 ਮਈ (ਨਿਰਭੈ ਸਿੰਘ)-ਭੈਣ ਭਰਾ ਦੇ ਪਵਿੱਤਰ ਰਿਸ਼ਤੇ ਸ਼ਰਮਸਾਰ ਕਰਦਿਆਂ ਇਕ ਕਲਯੁਗੀ ਭਰਾ ਵਲੋਂ ਆਪਣੀ ਹੀ ਸਕੀ ਨਾਬਾਲਗ ਭੈਣ ਨਾਲ ਇਕ ਸਾਲ ਤੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਫ਼ਤਹਿਗੜ੍ਹ ਸਾਹਿਬ ਅਧੀਨ ਥਾਣਾ ਮੂਲੇਪੁਰ ਦੀ ਪੁਲਿਸ ਨੇ ਇਕ 15 ਸਾਲ ...

ਪੂਰੀ ਖ਼ਬਰ »

ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾ ਕੇ ਕੈਪਟਨ ਸਰਕਾਰ ਨੇ ਈਦ ਉਲ ਫਿਤਰ ਮੌਕੇ ਮੁਸਲਿਮ ਭਰਾਵਾਂ ਨੂੰ ਦਿੱਤਾ ਤੋਹਫ਼ਾ

ਬਸੀ ਪਠਾਣਾਂ, 14 ਮਈ (ਗੁਰਬਚਨ ਸਿੰਘ ਰੁਪਾਲ)-ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਏ ਜਾਣ 'ਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ, ਇੱਥੇ ਵਾਲਮੀਕਿ ਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੀ. ਪੀ. ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਮੁਸਲਿਮ ਭਾਈਚਾਰੇ ਨੇ ਘਰਾਂ 'ਚ ਈਦ-ਉਲ-ਫ਼ਿਤਰ ਦੀ ਨਮਾਜ਼ ਕੀਤੀ ਅਦਾ

ਫ਼ਤਹਿਗੜ੍ਹ ਸਾਹਿਬ, 14 ਮਈ (ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ)-ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਇਲਾਕਿਆਂ ਵਿਚ ਅੱਜ ਮੁਸਲਿਮ ਭਾਈਚਾਰੇ ਵਲੋਂ ਕੋਰੋਨਾ ਮਹਾਂਮਾਰੀ ਦੇ ਕਹਿਰ ਨੂੰ ਭਾਂਪਦੇ ਹੋਏ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਤਹਿਤ ਆਪਣੇ ਘਰਾਂ ...

ਪੂਰੀ ਖ਼ਬਰ »

33 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ ਵਿਸ਼ਵਕਰਮਾ ਮੰਦਰ ਰੋਡ- ਜੀ. ਪੀ

ਬਸੀ ਪਠਾਣਾਂ, 14 ਮਈ (ਗੁਰਬਚਨ ਸਿੰਘ ਰੁਪਾਲ, ਐੱਚ. ਐੱਸ. ਗੌਤਮ)-ਸੀਵਰੇਜ ਦਾ ਕੰਮ ਜਿਉਂ-ਜਿਉਂ ਮੁਕੰਮਲ ਹੁੰਦਾ ਜਾ ਰਿਹਾ ਹੈ, ਉਨ੍ਹਾਂ ਬਾਜ਼ਾਰਾਂ ਅਤੇ ਗਲੀਆਂ ਪੱਕੀਆਂ ਹੋਣ ਨਾਲ ਬਸੀ ਪਠਾਣਾਂ ਦੀ ਤਰੱਕੀ ਦੀ ਝਲਕ ਸਾਹਮਣੇ ਆਉਣ ਲੱਗੀ ਹੈ | ਇਹ ਗੱਲ ਹਲਕਾ ਵਿਧਾਇਕ ...

ਪੂਰੀ ਖ਼ਬਰ »

ਮੰਡੀ ਗੋਬਿੰਦਗੜ੍ਹ ਸ਼ਹਿਰ ਦੇ ਹਰ ਵਾਰਡ ਦੀ ਸਮੱਸਿਆ ਟੋਲ ਫ਼ਰੀ ਨੰਬਰ 'ਤੇ ਦਰਜ ਕਰਵਾਈ ਜਾ ਸਕੇਗੀ- ਵਿਧਾਇਕ

ਮੰਡੀ ਗੋਬਿੰਦਗੜ੍ਹ, 14 ਮਈ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਹੀ ਨਹੀਂ ਬਲਕਿ ਦੇਸ਼ ਭਰ 'ਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਵਧ ਰਿਹਾ ਹੈ, ਜਿਸ ਦੀ ਰੋਕਥਾਮ ਲਈ ਜਿੱਥੇ ਪੰਜਾਬ ਸਰਕਾਰ ਵਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ, ਉੱਥੇ ਹੀ ਨਗਰ ਕੌਂਸਲ ...

ਪੂਰੀ ਖ਼ਬਰ »

'ਆਪ' ਨੇ ਸਫ਼ਾਈ ਸੇਵਕਾਂ ਦੇ ਸੰਘਰਸ਼ ਦੀ ਕੀਤੀ ਹਮਾਇਤ

ਫ਼ਤਹਿਗੜ੍ਹ ਸਾਹਿਬ, 14 ਮਈ (ਬਲਜਿੰਦਰ ਸਿੰਘ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਸਫ਼ਾਈ ਕਰਮਚਾਰੀਆਂ ਨੂੰ ਰੈਗੂਲਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਦਫ਼ਤਰ ਮੂਹਰੇ ਦਿੱਤੇ ਜਾ ਰਹੇ ਧਰਨੇ ਦੇ ਦੂਸਰੇ ਦਿਨ ਆਮ ਆਦਮੀ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੇ ਐਲਾਨ ਦਾ ਸਵਾਗਤ

ਖਮਾਣੋਂ, 14 ਮਈ (ਮਨਮੋਹਣ ਸਿੰਘ ਕਲੇਰ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 'ਈਦ-ਉਲ-ਫ਼ਿਤਰ' ਦੇ ਤਿਉਹਾਰ ਮੌਕੇ ਮੁਸਲਿਮ ਭਾਈਚਾਰੇ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਉਣ ਦੇ ਕੀਤੇ ਗਏ ਐਲਾਨ ਦਾ ਜ਼ਿਲ੍ਹਾ ...

ਪੂਰੀ ਖ਼ਬਰ »

ਸਿੱਖ ਤੇ ਮੁਸਲਿਮ ਭਾਈਚਾਰੇ ਨੇ 'ਈਦ-ਉਲ-ਫ਼ਿਤਰ' ਦਾ ਦਿਹਾੜਾ ਮਨਾਇਆ

ਫ਼ਤਹਿਗੜ੍ਹ੍ਹ ਸਾਹਿਬ, 14 ਮਈ (ਬਲਜਿੰਦਰ ਸਿੰਘ)-ਹਾਅ ਦਾ ਨਾਅਰਾ ਧਰਤੀ ਮਲੇਰਕੋਟਲਾ ਤੋਂ ਫ਼ਤਹਿਗੜ੍ਹ ਸਾਹਿਬ ਪੁੱਜੇ ਸਿੱਖ ਮੁਸਲਿਮ ਸਾਂਝਾ ਫਾਊਾਡੇਸ਼ਨ ਦੇ ਫਾਊਾਡਰ ਪ੍ਰਧਾਨ ਡਾ. ਨਸੀਰ ਅਖ਼ਤਰ ਨੇ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ...

ਪੂਰੀ ਖ਼ਬਰ »

ਰਾਸ਼ਟਰੀ ਪੱਧਰ ਦੇ ਮੁਕਾਬਲੇ 'ਚ ਪੱਤਰਕਾਰੀ ਵਿਭਾਗ ਦੀ ਵਿਦਿਆਰਥਣ ਨੇ ਖੱਟਿਆ ਨਾਮਣਾ

ਫ਼ਤਹਿਗੜ੍ਹ ਸਾਹਿਬ, 14 ਮਈ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਦੀ ਬੀ.ਏ.ਜੇ.ਐਮ.ਸੀ. ਭਾਗ-ਦੂਸਰਾ ਦੀ ਵਿਦਿਆਰਥਣ ਲਵਨੀਤ ਵਸ਼ਿਸਠ ਨੇ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟੱਡੀਜ਼ ਨੋਇਡਾ ਦੇ ਸਕੂਲ ਆਫ਼ ...

ਪੂਰੀ ਖ਼ਬਰ »

ਸਰਹਿੰਦ ਨੂੰ ਫ਼ਤਹਿ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ-ਬਾਵਾ

ਫ਼ਤਹਿਗੜ੍ਹ ਸਾਹਿਬ, 14 ਮਈ (ਬਲਜਿੰਦਰ ਸਿੰਘ)-ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਫ਼ਤਹਿਗੜ੍ਹ ਸਾਹਿਬ ਵਿਖੇ ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਭਾਵ ਨੂੰ ਵੇਖਦੇ ਹੋਏ ਬੜੀ ਸਾਦਗੀ 'ਚ ਸਰਹਿੰਦ ਫ਼ਤਹਿ ਦਿਵਸ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬਾਬਾ ਬੰਦਾ ਸਿੰਘ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਜਥੇਬੰਦੀ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਭੜੀ, 14 ਮਈ (ਭਰਪੂਰ ਸਿੰਘ ਹਵਾਰਾ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਭੜੀ ਦੇ ਪ੍ਰਧਾਨ ਜਗਤਾਰ ਸਿੰਘ ਅਤੇ ਸਹਾਇਕ ਸਕੱਤਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸਬ ਡਵੀਜ਼ਨ ਭੜੀ ਦੇ ਗੇਟ ਅੱਗੇ ਬਿਜਲੀ ਕਾਮਿਆਂ ਨੇ ਇਕੱਠੇ ਹੋ ਕੇ ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ...

ਪੂਰੀ ਖ਼ਬਰ »

ਪੇ੍ਰਮ ਲਤਾ ਨੇ ਬੀ. ਪੀ. ਈ. ਓ. ਦਾ ਅਹੁਦਾ ਸੰਭਾਲਿਆ

ਫ਼ਤਹਿਗੜ੍ਹ ਸਾਹਿਬ, 14 ਮਈ (ਰਾਜਿੰਦਰ ਸਿੰਘ)-ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਪ੍ਰੇਮ ਲਤਾ ਨੇ ਬੀ.ਪੀ.ਈ.ਓ. ਬਲਾਕ ਮਹਾਦੀਆਂ ਦਾ ਅਹੁਦਾ ਦਫ਼ਤਰ.ਫਤਹਿਗੜ੍ਹ ਸਾਹਿਬ ਵਿਖੇ ਸੰਭਾਲ ਲਿਆ ਹੈ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੀਦਾਰ ਸਿੰਘ ਮਾਂਗਟ ...

ਪੂਰੀ ਖ਼ਬਰ »

ਬਸੀ ਪਠਾਣਾਂ ਦੇ ਗੁਪਤਾ ਪਰਿਵਾਰ ਵਲੋਂ ਈਦ ਮੌਕੇ ਮੁਸਲਮਾਨਾਂ ਨੂੰ ਜ਼ਮੀਨ ਦਾ ਤੋਹਫ਼ਾ

ਬਸੀ ਪਠਾਣਾਂ, 14 ਮਈ (ਗੁਰਬਚਨ ਸਿੰਘ ਰੁਪਾਲ)-ਕੌਮੀ ਏਕਤਾ ਦੇ ਮੁੱਦਈ ਬਸੀ ਪਠਾਣਾਂ ਨੇ ਇਕ ਵਾਰ ਫੇਰ ਫ਼ਿਰਕੂ ਸਦਭਾਵਨਾ ਦੀ ਮਿਸਾਲ ਪੇਸ਼ ਕਰਕੇ ਸੂਬੇ ਦੇ ਲੋਕਾਂ ਨੂੰ ਰਾਹ ਵਿਖਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਹੈ | ਇਸ ਦਾ ਪ੍ਰਗਟਾਵਾ ਉਸ ਵੇਲੇ ਹੋਇਆ ਜਦੋਂ ਇੱਥੋਂ ਦੇ ...

ਪੂਰੀ ਖ਼ਬਰ »

ਥਾਣਾ ਅਮਲੋਹ ਵਲੋਂ ਘਰ-ਘਰ ਖਾਣਾ ਪਹੁੰਚਾਇਆ ਜਾਵੇਗਾ-ਇੰਸਪੈਕਟਰ ਰਾਜ ਕੁਮਾਰ

ਅਮਲੋਹ, 14 ਮਈ (ਰਿਸ਼ੂ ਗੋਇਲ)-ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਥਾਣਾ ਅਮਲੋਹ ਦੇ ਪੁਲਿਸ ਮੁਲਾਜ਼ਮਾਂ ਵਲੋਂ ਕੋਰੋਨਾ ਪੀੜਤਾਂ ਨੂੰ ਘਰ-ਘਰ ਜਾ ਕੇ ਖਾਣਾ ਪਹੁੰਚਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਇਨ੍ਹਾਂ ਗੱਲਾਂ ਦਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਜਲਦ ਹੇਠਲੇ ਤੇ ਮੱਧ ਵਰਗਾਂ ਨੂੰ ਜਲਦ ਰਾਹਤ ਦੇਵੇ-ਰਾਮਗੜ੍ਹ, ਹਰੀਪੁਰ

ਅਮਲੋਹ, 14 ਮਈ (ਰਿਸ਼ੂ ਗੋਇਲ)-ਕੋਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਕਾਰਨ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਕਰਫ਼ਿਊ ਤੇ ਤਾਲਾਬੰਦੀ ਲਗਾਈ ਹੋਈ ਹੈ ਜਿਸ ਕਰਕੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੇ ਲੋਕਾਂ ਨੂੰ ਦੋ ਵੇਲੇ ਦੀ ਰੋਟੀ ਦੇ ਵੀ ...

ਪੂਰੀ ਖ਼ਬਰ »

ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਈਦ-ਉਲ-ਫ਼ਿਤਰ ਦਾ ਤਿਉਹਾਰ- ਰਾਜੂ ਖੰਨਾ

ਅਮਲੋਹ, 14 ਮਈ (ਰਿਸ਼ੂ ਗੋਇਲ)-ਭਾਰਤ ਤਿਉਹਾਰਾਂ ਦਾ ਦੇਸ਼ ਹੈ ਜਿੱਥੇ ਕਿ ਵੱਖਰੇ-ਵੱਖਰੇ ਤਿਉਹਾਰ ਲੋਕਾਂ ਵਲੋਂ ਰਲ-ਮਿਲ ਕੇ ਮਨਾਏ ਜਾਂਦੇ ਹਨ | ਇਸੇ ਤਰ੍ਹਾਂ ਹੀ ਈਦ-ਉਲ-ਫ਼ਿਤਰ ਦਾ ਤਿਉਹਾਰ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਜਿਸ ਨੂੰ ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਈਦ ਉਲ ਫ਼ਿਤਰ ਮੌਕੇ ਮੁਸਲਿਮ ਭਰਾਵਾਂ ਨੇ ਘਰਾਂ ਵਿਖੇ ਰਹਿ ਕੇ ਹੀ ਨਮਾਜ਼ ਅਦਾ ਕੀਤੀ

ਖਮਾਣੋਂ, 14 ਮਈ (ਜੋਗਿੰਦਰ ਪਾਲ)-ਈਦ ਉਲ ਫ਼ਿਤਰ ਦੇ ਸ਼ੁੱਭ ਤਿਉਹਾਰ ਮੌਕੇ ਮੁਸਲਿਮ ਭਰਾਵਾਂ ਨੇ ਅੱਜ ਘਰਾਂ ਵਿਖੇ ਰਹਿ ਕੇ ਹੀ ਨਮਾਜ਼ ਅਦਾ ਕੀਤੀ | ਅੱਜ ਜਾਮਾ ਮਸਜਿਦ ਖਮਾਣੋਂ ਵਿਖੇ ਬਿਲਕੁਲ ਬੇਰੌਣਕੀ ਛਾਈ ਰਹੀ ਅਤੇ ਕੋਰੋਨਾ ਦਾ ਅਸਰ ਇਸ ਤਿਉਹਾਰ 'ਤੇ ਵੇਖਣ ਨੂੰ ਮਿਲਿਆ | ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਬਸੀ ਪਠਾਣਾਂ, 14 ਮਈ (ਰਵਿੰਦਰ ਮੌਦਗਿਲ)-ਜੇਠ ਮਹੀਨੇ ਦੀ ਸੰਗਰਾਂਦ ਮੌਕੇ ਡੇਰਾ ਬਾਬਾ ਬੁੱਧ ਦਾਸ ਬਸੀ ਪਠਾਣਾਂ ਵਿਖੇ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਜਾਰੀ ਹਦਾਇਤਾਂ ਨੂੰ ਧਿਆਨ 'ਚ ਰੱਖਦੇ ਹੋਏ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਡੇਰੇ ਦੇ ਮਹੰਤ ਡਾ. ਸਿਕੰਦਰ ਸਿੰਘ ...

ਪੂਰੀ ਖ਼ਬਰ »

ਸੈਕਰਡ ਹਾਰਟ ਸਕੂਲ ਵਿਖੇ ਈਦ ਦਾ ਤਿਉਹਾਰ ਮਨਾਇਆ

ਮੰਡੀ ਗੋਬਿੰਦਗੜ੍ਹ, 14 ਮਈ (ਮੁਕੇਸ਼ ਘਈ)-ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਜਲਾਲਪੁਰ, ਮੰਡੀ ਗੋਬਿੰਦਗੜ੍ਹ ਵਿਖੇ ਈਦ ਦਾ ਤਿਉਹਾਰ ਆਨਲਾਈਨ ਮਨਾਇਆ ਗਿਆ | ਇਸ ਮੌਕੇ ਤੇ ਸਕੂਲ ਦੇ ਮੁੱਖ ਅਧਿਆਪਕਾ ਦਿਵਿਆ ਮਹਿਤਾ ਨੇ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਆਪਸੀ ਪਿਆਰ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਮੁਹੱਲਾ ਸ਼ਾਂਤੀ ਨਗਰ ਦੀ ਹੋਈ ਚੋਣ

ਮੰਡੀ ਗੋਬਿੰਦਗੜ੍ਹ, 14 ਮਈ (ਬਲਜਿੰਦਰ ਸਿੰਘ)-ਇੱਥੋਂ ਦੇ ਮੁਹੱਲਾ ਸ਼ਾਂਤੀ ਨਗਰ ਸਥਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਦੌਰਾਨ ਭਾਗ ਸਿੰਘ ਨੂੰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਜ਼ਿੰਮੇਵਾਰੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX