ਤਾਜਾ ਖ਼ਬਰਾਂ


ਦੇਰ ਰਾਤ ਬੀਜਾ ਨੇੜੇ ਭਿਆਨਕ ਸੜਕ ਹਾਦਸੇ 'ਚ ਇਕ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ
. . .  0 minutes ago
ਬੀਜਾ,5 ਅਗਸਤ (ਅਵਤਾਰ ਸਿੰਘ ਜੰਟੀ ਮਾਨ ) - ਬੀਜਾ ਵਿਖੇ ਦੇਰ ਰਾਤ ਖੰਨਾ ਸਾਈਡ ਤੋਂ ਲੁਧਿਆਣਾ ...
ਭਾਰਤੀ ਪੁਰਸ਼ ਹਾਕੀ ਟੀਮ ਨੂੰ ਮੁੱਖ ਮੰਤਰੀ ਸਮੇਤ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਵਧਾਈਆਂ
. . .  7 minutes ago
ਨਵੀਂ ਦਿੱਲੀ, 5 ਅਗਸਤ - ਉਲੰਪਿਕ 'ਚ ਭਾਰਤ ਦੀ ਇਤਿਹਾਸਕ ਜਿੱਤ ਤੋਂ ਬਾਅਦ...
ਭਾਰਤ ਨੇ ਰਚਿਆ ਇਤਿਹਾਸ 41 ਸਾਲ ਬਾਅਦ ਉਲੰਪਿਕ 'ਚ ਜਿੱਤਿਆ ਤਗਮਾ
. . .  32 minutes ago
ਭਾਰਤ ਨੇ ਰਚਿਆ ਇਤਿਹਾਸ 41 ਸਾਲ...
ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਖਿਡਾਰੀ ਸ਼ਮਸ਼ੇਰ ਸਿੰਘ ਦੇ ਪਿੰਡ ਅਟਾਰੀ ਨੇੜੇ ਵਾਹਗਾ ਬਾਰਡਰ 'ਚ ਖ਼ੁਸ਼ੀਆਂ ਦਾ ਮਾਹੌਲ
. . .  24 minutes ago
ਅਜੀਤ ਬਿਊਰੋ, 5 ਅਗਸਤ - ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਖਿਡਾਰੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਨੇ ਇਕ ਹੋਰ ਕਾਂਸੀ ਤਗਮਾ ਕੀਤਾ ਆਪਣੇ ਨਾਂਅ ,ਜਰਮਨੀ ਨੂੰ 5-4 ਨਾਲ ਹਰਾਇਆ
. . .  56 minutes ago
ਟੋਕੀਓ,5 ਅਗਸਤ - ਭਾਰਤ ਨੇ ਇਕ ਹੋਰ ਤਗਮਾ ਕੀਤਾ ਆਪਣੇ ਨਾਂਅ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦੇ ਚੌਥੇ ਗੇੜ 'ਚ ਜਰਮਨੀ ਨੇ ਕੀਤਾ ਚੌਥਾ ਗੋਲ
. . .  55 minutes ago
ਟੋਕੀਓ,5 ਅਗਸਤ - ਮੈਚ ਦੇ ਚੌਥੇ ਗੇੜ 'ਚ ਜਰਮਨੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਚੌਥਾ ਗੇੜ ਹੋਇਆ ਸ਼ੁਰੂ
. . .  about 1 hour ago
ਟੋਕੀਓ,5 ਅਗਸਤ - ਮੈਚ ਦਾ ਚੌਥਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦਾ ਤੀਜਾ ਗੇੜ ਹੋਇਆ ਖ਼ਤਮ
. . .  about 1 hour ago
ਟੋਕੀਓ,5 ਅਗਸਤ - ਮੈਚ ਦਾ ਤੀਜਾ ਗੇੜ ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਭਾਰਤ ਜਰਮਨੀ ਤੋਂ 5-3 ਨਾਲ ਅੱਗੇ,ਸਿਮਰਨਜੀਤ ਨੇ ਕੀਤਾ 5ਵਾਂ ਗੋਲ
. . .  about 1 hour ago
ਟੋਕੀਓ,5 ਅਗਸਤ - ਭਾਰਤ ਜਰਮਨੀ ਤੋਂ 5-3 ਨਾਲ ਅੱਗੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਟੀਮ ਦੇ ਰੁਪਿੰਦਰਪਾਲ ਸਿੰਘ ਨੇ ਕੀਤਾ ਚੌਥਾ ਗੋਲ
. . .  about 1 hour ago
ਟੋਕੀਓ,5 ਅਗਸਤ - ਭਾਰਤ ਟੀਮ ਦੇ ਰੁਪਿੰਦਰਪਾਲ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦਾ ਤੀਜਾ ਗੇੜ ਹੋਇਆ ਸ਼ੁਰੂ
. . .  about 1 hour ago
ਟੋਕੀਓ,5 ਅਗਸਤ - ਮੈਚ ਦਾ ਤੀਜਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਦੂਜੇ ਗੇੜ ਦੇ ਅੰਤ ਤੱਕ ਭਾਰਤ ਤੇ ਜਰਮਨੀ 3-3 ਦੀ ਬਰਾਬਰੀ 'ਤੇ
. . .  1 minute ago
ਟੋਕੀਓ,5 ਅਗਸਤ - ਮੈਚ ਦੇ ਦੂਜੇ ਗੇੜ ਦੇ ਅੰਤ ਤੱਕ ਭਾਰਤ ਤੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤੀ ਟੀਮ ਦੇ ਹਰਮਨਪ੍ਰੀਤ ਸਿੰਘ ਨੇ ਕੀਤਾ ਤੀਜਾ ਗੋਲ
. . .  about 2 hours ago
ਟੋਕੀਓ,5 ਅਗਸਤ - ਭਾਰਤੀ ਟੀਮ ਦੇ ਹਰਮਨਪ੍ਰੀਤ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤੀ ਟੀਮ ਦੇ ਹਾਰਦਿਕ ਸਿੰਘ ਨੇ ਕੀਤਾ ਦੂਜਾ ਗੋਲ।
. . .  about 2 hours ago
ਟੋਕੀਓ,5 ਅਗਸਤ - ਭਾਰਤੀ ਟੀਮ ਦੇ ਹਾਰਦਿਕ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਜਰਮਨੀ ਭਾਰਤ ਤੋਂ 3-1 ਨਾਲ ਅੱਗੇ
. . .  about 2 hours ago
ਟੋਕੀਓ,5 ਅਗਸਤ - ਜਰਮਨੀ ਭਾਰਤ ਤੋਂ ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਤੇ ਜਰਮਨੀ 1-1 ਦੀ ਬਰਾਬਰੀ 'ਤੇ
. . .  about 2 hours ago
ਟੋਕੀਓ,5 ਅਗਸਤ - ਭਾਰਤ ਤੇ ਜਰਮਨੀ 1-1 ਦੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਭਾਰਤ ਦੇ ਸਿਮਰਨਜੀਤ ਨੇ ਕੀਤਾ ਪਹਿਲਾ ਗੋਲ
. . .  about 2 hours ago
ਟੋਕੀਓ,5 ਅਗਸਤ - ਭਾਰਤ ਦੇ ਸਿਮਰਨਜੀਤ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਮੈਚ ਦਾ ਦੂਜਾ ਗੇੜ ਹੋਇਆ ਸ਼ੁਰੂ
. . .  about 2 hours ago
ਟੋਕੀਓ,5 ਅਗਸਤ - ਮੈਚ ਦਾ ਦੂਜਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਪਹਿਲੇ ਗੇੜ ਦੇ ਅੰਤ ਤੱਕ ਜਰਮਨੀ ਭਾਰਤ ਤੋਂ 1-0 ਨਾਲ ਅੱਗੇ
. . .  about 2 hours ago
ਟੋਕੀਓ,5 ਅਗਸਤ - ਪਹਿਲੇ ਗੇੜ ਦੇ ਅੰਤ ਤੱਕ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਤੇ ਜਰਮਨੀ ਵਿਚਕਾਰ ਮੈਚ ਹੋਇਆ ਸ਼ੁਰੂ
. . .  about 2 hours ago
ਟੋਕੀਓ,5 ਅਗਸਤ - ਭਾਰਤ ਤੇ ਜਰਮਨੀ ਵਿਚਕਾਰ ਮੈਚ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਅੱਜ 7 ਵਜੇ ਕਾਂਸੀ ਤਗਮੇ ਲਈ ਭਾਰਤ ਤੇ ਜਰਮਨੀ ਵਿਚਕਾਰ ਹੋਵੇਗਾ ਹਾਕੀ ਦਾ ਮੈਚ
. . .  about 3 hours ago
ਅੱਜ 7 ਵਜੇ ਕਾਂਸੀ ਤਗਮੇ ਲਈ ਭਾਰਤ ਤੇ ਜਰਮਨੀ...
ਅੱਜ ਦਾ ਵਿਚਾਰ
. . .  about 3 hours ago
ਅੱਜ ਦਾ ਵਿਚਾਰ
ਅਸ਼ਵਨੀ ਸੇਖੜੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਨਿਯੁਕਤ
. . .  1 day ago
ਬੁਢਲਾਡਾ ,4 ਅਗਸਤ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਜਾਰੀ ਤਾਜ਼ਾ ਹੁਕਮਾਂ ਤਹਿਤ ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਨੂੰ ਪੰਜਾਬ ਹੈਲਥ ਸਿਸਟਮ ...
ਇੰਗਲੈਂਡ ਬਨਾਮ ਭਾਰਤ ਪਹਿਲਾ ਟੈਸਟ : ਇੰਗਲੈਂਡ ਨੇ ਆਪਣੀ ਤੀਜੀ ਵਿਕਟ ਗੁਆਈ
. . .  1 day ago
ਲੁੱਟ ਦੀ ਨੀਅਤ ਨਾਲ ਵੈਸਟਰਨ ਯੂਨੀਅਨ ਦੇ ਮਾਲਕ 'ਤੇ ਲੁਟੇਰਿਆਂ ਨੇ ਚਲਾਈ ਗੋਲੀ
. . .  1 day ago
ਭੁਲੱਥ , 4 ਅਗਸਤ (ਸੁਖਜਿੰਦਰ ਸਿੰਘ ਮੁਲਤਾਨੀ) -ਅੱਜ ਲੁੱਟ ਖੋਹ ਦੀ ਨੀਅਤ ਨਾਲ ਵੈਸਟਰਨ ਯੂਨੀਅਨ ਦੇ ਮਾਲਕ ’ਤੇ ਲੁਟੇਰਿਆਂ ਵਲੋਂ ਜ਼ਖ਼ਮੀ ਕਰ ਦਿੱਤਾ । ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਜੇਠ ਸੰਮਤ 553
ਿਵਚਾਰ ਪ੍ਰਵਾਹ: ਸਿਹਤ ਹਰ ਜੀਵ ਦੀ ਸਭ ਤੋਂ ਵੱਡੀ ਜਾਇਦਾਦ ਹੈ। -ਐਮਰਸਨ

ਬਰਨਾਲਾ

ਸਾਮਾਨ ਚੁੱਕਣ ਆਏ ਠੇਕੇਦਾਰਾਂ ਦੇ ਕਰਿੰਦਿਆਂ ਨੂੰ ਕਾਮਿਆਂ ਨੇ ਪਾਇਆ ਘੇਰਾ

ਧਨੌਲਾ, 14 ਮਈ (ਜਤਿੰਦਰ ਸਿੰਘ ਧਨੌਲਾ)-ਬਡਬਰ ਟੋਲ ਪਲਾਜ਼ਾ ਤੋਂ ਸਾਮਾਨ ਚੁੱਕਣ ਆਏ ਕੰਪਨੀ ਦੇ ਠੇਕੇਦਾਰਾਂ ਦੇ ਮੁਲਾਜ਼ਮਾਂ ਨੂੰ ਟੋਲ 'ਤੇ ਕੰਮ ਕਰਦੇ ਕਾਮਿਆਂ ਵਲੋਂ ਕਮਰੇ ਅੰਦਰ ਬੰਦ ਕਰ ਕੇ ਬੰਦੀ ਬਣਾ ਲਿਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਵਲੋਂ ਕੁਝ ਟੋਲ ਪਲਾਜ਼ੇ ਡੀ-ਨੋਟੀਫਾਈ ਕਰ ਦਿੱਤੇ ਗਏ ਹਨ | ਸਿੱਟੇ ਵਜੋਂ ਟੋਲ 'ਤੇ ਠੇਕੇਦਾਰਾਂ ਨੇ ਬੀਤੀ ਰਾਤ ਆਪਣਾ ਸਮਾਨ ਚੁੱਕ ਕੇ ਵਾਪਸ ਜਾਣਾ ਚਾਹਿਆ | ਭਿਣਕ ਪੈਂਦਿਆਂ ਹੀ ਟੋਲ ਪਲਾਜ਼ਾ 'ਤੇ ਕੰਮ ਕਰਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਆ ਕੇ ਘੇਰ ਲਿਆ ਅਤੇ ਬੰਦੀ ਬਣਾ ਲਿਆ | ਸੂਤਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਕਰਮਚਾਰੀਆਂ ਦੀ ਚਾਰ ਤੋਂ ਪੰਜ ਮਹੀਨੇ ਦੀ ਤਨਖ਼ਾਹ ਲੈਣੀ ਬਾਕੀ ਹੈ | ਜਿਸ ਕਰਕੇ ਉਨ੍ਹਾਂ ਨੇ ਇਹ ਮਜਬੂਰੀ ਵੱਸ ਫ਼ੈਸਲਾ ਲਿਆ | ਟੋਲ ਪਲਾਜ਼ਾ 'ਤੇ ਕੰਮ ਕਰਦੇ ਮੁਲਾਜ਼ਮਾਂ ਦੀ ਗਿਣਤੀ 60-65 ਦੇ ਕਰੀਬ ਦੱਸੀ ਗਈ ਹੈ ਪ੍ਰੰਤੂ ਖ਼ਬਰ ਲਿਖੇ ਜਾਣ ਤੱਕ 15-16 ਕਰਮਚਾਰੀਆਂ ਨੇ ਠੇਕੇਦਾਰਾਂ ਦੇ ਨਿੱਜੀ ਸਮਰਥਕਾਂ ਨੂੰ ਬੰਦੀ ਬਣਾਇਆ ਹੋਇਆ ਹੈ | ਇਹ ਵੀ ਪਤਾ ਲੱਗਾ ਹੈ ਕਿ ਛੇਤੀ ਹੀ ਕਿਸਾਨ ਯੂਨੀਅਨ ਦੇ ਜਥੇਬੰਦਕ ਨੂੰ ਵੀ ਬੁਲਾਇਆ ਗਿਆ ਹੈ ਤਾਂ ਕਿ ਕਰਮਚਾਰੀ ਅਤੇ ਕਿਸਾਨ ਰਲ ਕੇ ਠੇਕੇਦਾਰਾਂ ਪਾਸੋਂ ਉਨ੍ਹਾਂ ਦੀ ਰਹਿੰਦੀ ਤਨਖ਼ਾਹ ਮੁਹੱਈਆ ਕਰਵਾ ਸਕਣ | ਮੁਲਾਜ਼ਮਾਂ ਦੇ ਆਗੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਕਿਸਾਨ ਆਗੂ ਦਰਸ਼ਨ ਸਿੰਘ ਦੀ ਅਗਵਾਈ ਹੇਠ ਐਸ.ਡੀ.ਐਮ. ਬਰਨਾਲਾ ਨੂੰ ਮਿਲੇ ਸੀ ਅਤੇ ਠੇਕੇਦਾਰਾਂ ਤੋਂ ਛੇਤੀ ਮਿਹਨਤਾਨਾ ਦੁਆਏ ਜਾਣ ਬਾਰੇ ਬੇਨਤੀ ਕੀਤੀ ਸੀ | ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਐਸ.ਡੀ.ਐਮ. ਬਰਨਾਲਾ ਵਲੋਂ ਲੇਬਰ ਇੰਸਪੈਕਟਰ ਅਤੇ ਨਾਇਬ ਤਹਿਸੀਲਦਾਰ ਧਨੌਲਾ ਦੀ ਡਿਊਟੀ ਲਾ ਦਿੱਤੀ ਸੀ ਜਿਨ੍ਹਾਂ ਨੇ ਆ ਕੇ ਕੰਪਨੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਅਤੇ ਆਖਿਆ ਕਿ ਮੁਲਾਜ਼ਮਾਂ ਦੀ ਰਹਿੰਦੀ ਤਨਖ਼ਾਹ ਤੁਰੰਤ ਜਾਰੀ ਕੀਤੀ ਜਾਵੇ | ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਭ ਦੇ ਬਾਵਜੂਦ ਪ੍ਰਬੰਧਕਾਂ ਨੇ ਸਮਾਨ ਚੁੱਕ ਕੇ ਚਲਦੇ ਬਣਨਾ ਠੀਕ ਸਮਝਿਆ | ਇੰਨੇ ਨੂੰ ਕਰਮਚਾਰੀਆਂ ਨੂੰ ਭਿਣਕ ਪੈ ਗਈ ਜਿਨ੍ਹਾਂ ਨੇ ਉਨ੍ਹਾਂ ਦੇ ਸਮਾਨ ਚੁੱਕਣ ਆਏ ਕਰਿੰਦਿਆਂ ਨੂੰ ਬੰਦੀ ਬਣਾ ਲਿਆ | ਗੁਰਪ੍ਰੀਤ ਸਿੰਘ ਨੇ ਆਖਿਆ ਕਿ ਰਹਿੰਦੀਆਂ ਤਨਖ਼ਾਹਾਂ ਪ੍ਰਾਪਤ ਕਰਨ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ |

ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਵੱਖ-ਵੱਖ ਥਾਵਾਂ 'ਤੇ ਧਰਨੇ ਜਾਰੀ

ਬਰਨਾਲਾ, 14 ਮਈ (ਧਰਮਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 226ਵੇਂ ਦਿਨ ਵੀ ਪੂਰੇ ਉਤਸ਼ਾਹ ਤੇ ਜੋਸ਼ ਨਾਲ ਜਾਰੀ ਰਿਹਾ | ਧਰਨੇ ਨੂੰ ਬਲਵੰਤ ਸਿੰਘ ਉੱਪਲੀ, ਕਰਨੈਲ ਸਿੰਘ ਗਾਂਧੀ, ਨਰੈਣ ਦੱਤ, ਗੁਰਨਾਮ ਸਿੰਘ ਠੀਕਰੀਵਾਲ, ...

ਪੂਰੀ ਖ਼ਬਰ »

ਮੋਦੀ ਸਰਕਾਰ ਨੂੰ ਕਿਸਾਨ ਅੰਦੋਲਨ ਦੇ ਦਬਾਅ ਅੱਗੇ ਜਲਦ ਗੋਡੇ ਟੇਕਣੇ ਪੈਣਗੇ-ਸੀਰਾ ਛੀਨੀਵਾਲ

ਟੱਲੇਵਾਲ, 14 ਮਈ (ਸੋਨੀ ਚੀਮਾ)-ਕੇਂਦਰ ਦੀ ਮੋਦੀ ਸਰਕਾਰ ਤੇ ਸਮੂਹ ਕਿਸਾਨ ਜਥੇਬੰਦੀਆਂ ਸਮੇਤ ਸਮੁੱਚੇ ਦੇਸ਼ ਦੇ ਸੰਘਰਸ਼ਮਈ ਕਿਸਾਨਾਂ ਵਲੋਂ ਕਿਸਾਨੀ ਅੰਦੋਲਨ ਤਹਿਤ ਦਿੱਲੀ ਦੀਆਂ ਹੱਦਾਂ 'ਤੇ ਦਿੱਤੇ ਜਾ ਰਹੇ ਹੱਕੀ ਪਹਿਰਿਆਂ ਅੱਗੇ ਜਲਦ ਗੋਡੇ ਟੇਕਣੇ ਪੈਣਗੇ | ਇਹ ...

ਪੂਰੀ ਖ਼ਬਰ »

ਮਿਊਾਸੀਪਲ ਕਰਮਚਾਰੀ ਤੇ ਸਫ਼ਾਈ ਸੇਵਕ ਯੂਨੀਅਨ ਦੀ ਹੜਤਾਲ ਦੂਜੇ ਦਿਨ ਵੀ ਜਾਰੀ

ਬਰਨਾਲਾ, 14 ਮਈ (ਅਸ਼ੋਕ ਭਾਰਤੀ)-ਨਗਰ ਕੌਂਸਲ ਬਰਨਾਲਾ ਦੇ ਮਿਉਂਸੀਪਲ ਕਰਮਚਾਰੀ ਅਤੇ ਸਫ਼ਾਈ ਸੇਵਕ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦੂਜੇ ਦਿਨ ਵੀ ਹੜਤਾਲ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ

ਟੱਲੇਵਾਲ, 14 ਮਈ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਰਾਮਗੜ੍ਹ ਵਿਖੇ ਬੀਤੀ ਦੇਰ ਰਾਤ ਇਕ ਕਿਸਾਨ ਪਰਿਵਾਰ ਨਾਲ ਸਬੰਧਿਤ ਵਿਅਕਤੀ ਵਲੋਂ ਜਹਿਰਲੀ ਦਵਾਈ ਪੀ ਲਈ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ | ਥਾਣਾ ਟੱਲੇਵਾਲ ਦੇ ਮੁਖੀ ਕਿ੍ਸਨ ਸਿੰਘ ਸਿੱਧੂ ਅਤੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਜ਼ਖ਼ਮੀ

ਤਪਾ ਮੰਡੀ, 14 ਮਈ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਮਹਿਤਾ ਚੌਕ ਨਜ਼ਦੀਕ ਇਕ ਕਾਰ ਦੇ ਖਤਾਨਾਂ 'ਚ ਪਲਟ ਜਾਣ ਕਾਰਨ ਦੋ ਰਾਹਗੀਰਾਂ ਨੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਕਾਰ ਚਾਲਕ ਬਰਨਾਲਾ ਸਾਈਡ ਤੋਂ ਆ ਰਿਹਾ ਸੀ, ਜਦੋਂ ...

ਪੂਰੀ ਖ਼ਬਰ »

ਪਟਵਾਰੀਆਂ ਦੀ ਹੜਤਾਲ ਕਾਰਨ ਲੋਕ ਪ੍ਰੇਸ਼ਾਨ

ਧਨੌਲਾ, 14 ਮਈ (ਚੰਗਾਲ)-ਬੀਤੀ 6-7 ਮਈ ਤੋਂ ਲੈ ਕੇ ਛੁੱਟੀਆਂ ਸਮੇਤ ਰੈਵੀਨਿਊ ਪਟਵਾਰ ਯੂਨੀਅਨ ਦੇ ਸੱਦੇ 'ਤੇ ਪੰਜਾਬ ਭਰ ਦੇ ਸਮੂਹ ਪਟਵਾਰੀ ਕੰਮਕਾਜ ਠੱਪ ਕਰ ਕੇ ਹੜਤਾਲ ਉੱਪਰ ਚੱਲ ਰਹੇ ਹਨ ਜਿਸ ਕਰ ਕੇ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ | ਸਰਕਾਰ ਦੇ ਹਰ ਖੇਤਰ ਵਿਚ ਕੜੀ ਦੀ ...

ਪੂਰੀ ਖ਼ਬਰ »

ਨਰੋਏ ਸਮਾਜ ਦੀ ਸਿਰਜਣਾ ਲਈ ਯਤਨ ਜ਼ਰੂਰੀ-ਬਾਂਸਲ

ਤਪਾ ਮੰਡੀ, 14 ਮਈ (ਪ੍ਰਵੀਨ ਗਰਗ)-ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਸਮਾਜ ਭਲਾਈ ਦੇ ਕੰਮਾਂ 'ਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ ਅਤੇ ਨਾਲ ਹੀ ਨਰੋਏ ਸਮਾਜ ਦੀ ਸਿਰਜਣਾ ਕਰਨਾ ਵੀ ਅਤਿ ਜ਼ਰੂਰੀ ਹੈ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਕੈਂਸਰ ਨਾਲ ਔਰਤ ਦੀ ਮੌਤ

ਤਪਾ ਮੰਡੀ, 14 ਮਈ (ਪ੍ਰਵੀਨ ਗਰਗ)-ਸ਼ਹਿਰ 'ਚ ਕੈਂਸਰ ਨਾਲ 50 ਸਾਲਾ ਇਕ ਔਰਤ ਦੀ ਮੌਤ ਹੋ ਗਈ | ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਿ੍ਤਕਾ ਸਰਬਜੀਤ ਕੌਰ ਦੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਸਬੰਧੀ ਜਦ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਹ ਇਲਾਜ ਲਈ ਉਸ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ ਆਏ 53 ਨਵੇਂ ਕੇਸ, ਤਿੰਨ ਮੌਤਾਂ 78 ਮਰੀਜ਼ ਹੋਏ ਸਿਹਤਯਾਬ

ਬਰਨਾਲਾ, 14 ਮਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 53 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਤਿੰਨ ਹੋਰ ਮਰੀਜ਼ਾਂ ਦੀ ਮੌਤ ਹੋਈ ਹੈ ਜਦਕਿ 78 ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਬਰਨਾਲਾ ...

ਪੂਰੀ ਖ਼ਬਰ »

ਕਾਮਰੇਡ ਗੁਰਦੇਵ ਸਿੰਘ ਦਰਦੀ ਨੂੰ ਸ਼ਰਧਾਂਜਲੀ ਭੇਟ

ਬਰਨਾਲਾ, 14 ਮਈ (ਗੁਰਪ੍ਰੀਤ ਸਿੰਘ ਲਾਡੀ)-ਉੱਘੇ ਕਮਿਊਨਿਸਟ ਆਗੂ ਕਾਮਰੇਡ ਗੁਰਦੇਵ ਸਿੰਘ ਦਰਦੀ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ | ਅੰਤਿਮ ਅਰਦਾਸ ਉਪਰੰਤ ਸੀ.ਪੀ. ਐਮ. ਦੀ ਕਿਸਾਨ ਸਭਾ ਦੇ ਸੂਬਾ ਸਕੱਤਰ ਕਾਮਰੇਡ ਮੇਜਰ ਸਿੰਘ ਪੁੰਨਾਵਾਲ ...

ਪੂਰੀ ਖ਼ਬਰ »

ਕੋਰੋਨਾ ਦੀ ਰੋਕਥਾਮ ਲਈ ਟੀਕਾਕਰਨ ਕੈਂਪ

ਧਨੌਲਾ, 14 ਮਈ (ਚੰਗਾਲ)-ਪਿੰਡ ਹਰੀਗੜ੍ਹ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਮੁਤਾਬਕ ਸਿਹਤ ਵਿਭਾਗ ਵਲੋਂ ਰਜਿਸਟਰੇਸ਼ਨ ਸ਼ੁਦਾ ਵਿਅਕਤੀਆਂ ਲਈ ਕੋਵਿਡ-19 ਦਾ ਟੀਕਾਕਰਨ ਕੈਂਪ ਲਗਾਇਆ ਗਿਆ | ਸਬ-ਤਹਿਸੀਲ ਧਨੌਲਾ ਦੇ ਨਾਇਬ ਤਹਿਸੀਲਦਾਰ ਸ੍ਰੀ ਆਸੂ ...

ਪੂਰੀ ਖ਼ਬਰ »

ਜੋਗਿੰਦਰ ਸਿੰਘ ਪਰਜਾਪਤ ਤੇ ਕਾਕਾ ਸਿੰਘ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ

ਤਪਾ ਮੰਡੀ, 14 ਮਈ (ਪ੍ਰਵੀਨ ਗਰਗ)-ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੀ ਚੋਣ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿਚ ਵੱਡੀ ਗਿਣਤੀ 'ਚ ਸੰਗਤ ਨੇ ਭਾਗ ਲਿਆ | ਚੋਣ ਦੌਰਾਨ ਸਰਬਸੰਮਤੀ ਨਾਲ ਜੋਗਿੰਦਰ ਸਿੰਘ ਪਰਜਾਪਤ ਅਤੇ ਕਾਕਾ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ | ...

ਪੂਰੀ ਖ਼ਬਰ »

ਬਦਲੀਆਂ ਦੇ ਹੁਕਮ ਲਾਗੂ ਨਾ ਹੋਣ ਕਾਰਨ ਅਧਿਆਪਕ ਪ੍ਰੇਸ਼ਾਨ

ਸੰਗਰੂਰ, 14 ਮਈ (ਧੀਰਜ ਪਸ਼ੌਰੀਆ) - ਸਿੱਖਿਆ ਵਿਭਾਗ ਪੰਜਾਬ ਵਲੋਂ ਪ੍ਰਾਇਮਰੀ ਕਾਡਰ ਅਧਿਆਪਕਾਂ ਦੀਆਂ ਆਨਲਾਈਨ ਹੋਈਆਂ ਬਦਲੀਆਂ ਦੇ ਹੁਕਮ ਲਾਗੂ ਨਾ ਹੋਣ ਕਾਰਨ ਅਧਿਆਪਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਪ੍ਰਗਟਾਵਾ ਕਰਦਿਆਂ ਈ.ਟੀ.ਟੀ. (ਈ.ਜੀ.ਐਸ.) ...

ਪੂਰੀ ਖ਼ਬਰ »

ਬਗੈਰ ਵਿਉਂਤਬੰਦੀ ਤੋਂ ਚੱਲ ਰਹੀ ਹੈ ਸਰਕਾਰ - ਮਿੰਕੂ ਜਵੰਧਾ

ਸੰਗਰੂਰ, 14 ਮਈ (ਸੁਖਵਿੰਦਰ ਸਿੰਘ ਫੁੱਲ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਕੁਝ ਸਮਾਂ ਪਹਿਲਾਂ ਮਾਈਨਿੰਗ ਅਪਰੇਟਰਾਂ ਅਤੇ ਸ਼ਰਾਬ ਉਤਪਾਦਕਾਂ ਨੰੂ 3-3 ਸੌ ਕਰੋੜ ਰੁਪਏ ਮੁਆਫ਼ ਕੀਤੇ ਸਨ ਜਦਕਿ ...

ਪੂਰੀ ਖ਼ਬਰ »

ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਮਰੀਜ਼ਾਂ ਨੂੰ ਆਕਸੀਜਨ ਸੇਵਾ ਸ਼ੁਰੂ

ਚੀਮਾ ਮੰਡੀ, 14 ਮਈ (ਦਲਜੀਤ ਸਿੰਘ ਮੱਕੜ) - ਧਾਰਮਿਕ ਕਾਰਜਾਂ ਦੇ ਨਾਲ-ਨਾਲ ਸਮਾਜ ਸੇਵੀ ਕਾਰਜਾਂ 'ਚ ਮੋਹਰੀ ਸੰਸਥਾ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਆਪਣੇ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਹੋਰ ਲੰਮੇਰੀ ਕਰਦਿਆਂ ਸੰਤ ਅਤਰ ਸਿੰਘ ਜੀ ਦੀ ਕਿ੍ਪਾ ਸਦਕਾ ਸੰਤ ਤੇਜਾ ...

ਪੂਰੀ ਖ਼ਬਰ »

ਨਾਨਕਸਰ ਠਾਠ ਮਹਿਲ ਕਲਾਂ ਵਿਖੇ ਸਾਲਾਨਾ ਬਰਸੀ ਸਮਾਗਮ ਕਰਵਾਇਆ

ਮਹਿਲ ਕਲਾਂ, 14 ਮਈ (ਅਵਤਾਰ ਸਿੰਘ ਅਣਖੀ)-ਠਾਠ ਨਾਨਕਸਰ ਮਹਿਲ ਕਲਾਂ ਵਿਖੇ ਸੱਚਖੰਡ ਵਾਸੀ ਸੰਤ ਹਰਨਾਮ ਸਿੰਘ, ਸੰਤ ਜੰਗ ਸਿੰਘ, ਸੰਤ ਬਿੱਕਰ ਸਿੰਘ ਅਤੇ ਹਜ਼ੂਰੀ ਰਾਗੀ ਭਾਈ ਹਰੀ ਸਿੰਘ ਦੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ ਮੁੱਖ ਸੇਵਾਦਾਰ ਸੰਤ ਕੇਹਰ ਸਿੰਘ ਦੀ ਸਰਪ੍ਰਸਤੀ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ 'ਚ ਵੱਖ-ਵੱਖ ਥਾਵਾਂ 'ਤੇ ਈਦ ਦਾ ਤਿਉਹਾਰ ਮਨਾਇਆ

ਹੰਡਿਆਇਆ, 14 ਮਈ (ਗੁਰਜੀਤ ਸਿੰਘ ਖੁੱਡੀ)-ਕਸਬਾ ਹੰਡਿਆਇਆ ਵਿਖੇ ਨੂਰਾਨੀ ਮਸਜਿਦ ਅਤੇ ਮਦੀਨਾ ਮਸਜਿਦ ਵਿਖੇ ਮੁਸਲਿਮ ਭਾਈਚਾਰੇ ਵਲੋਂ ਈਦ ਉਲ ਫਿਤਰ (ਈਦ) ਦੀ ਨਮਾਜ਼ ਅਦਾ ਕੀਤੀ ਗਈ | ਸ਼ੈਲਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੇ ਚੇਅਰਮੈਨ ਮੁਸ਼ਤਾਕ ਖ਼ਾਨ ਮਾਕੀ ...

ਪੂਰੀ ਖ਼ਬਰ »

ਵਿਸ਼ਵ ਨਰਸਿੰਗ ਦਿਵਸ ਮਨਾਇਆ

ਚੀਮਾ ਮੰਡੀ, 14 ਮਈ (ਦਲਜੀਤ ਸਿੰਘ ਮੱਕੜ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਅਧੀਨ ਅਕਾਲ ਨਸ਼ਾ ਛੁਡਾਊ ਕੇਂਦਰ ਚੀਮਾਂ ਸਾਹਿਬ ਵਿਖੇ 'ਵਿਸ਼ਵ ਨਰਸਿੰਗ ਦਿਵਸ' ਨੂੰ ਸਮਰਪਿਤ ਆਨਲਾਈਨ ਪ੍ਰੋਗਰਾਮ ਕਰਵਾਇਆ ਗਿਆ | ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਨਸ਼ਾ ਛੁਡਾਉਣ ਦੇ ...

ਪੂਰੀ ਖ਼ਬਰ »

ਚੋਰੀ ਦੀ ਮੋਪਿਡ ਸਕੂਟਰੀ ਸਮੇਤ ਇਕ ਕਾਬੂ

ਹੰਡਿਆਇਆ, 14 ਮਈ (ਗੁਰਜੀਤ ਸਿੰਘ ਖੁੱਡੀ)-ਪੁਲਿਸ ਚੌਕੀ ਹੰਡਿਆਇਆ ਵਲੋਂ ਇਕ ਵਿਅਕਤੀ ਨੂੰ ਚੋਰੀ ਦੀ ਮੋਪਿਡ ਸਕੂਟਰੀ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਐਸ.ਆਈ. ਬਲਦੇਵ ਸਿੰਘ ਮਾਨ ਨੇ ਦੱਸਿਆ ਕਿ ਮਿੱਠੂ ਸਿੰਘ ਪੁੱਤਰ ...

ਪੂਰੀ ਖ਼ਬਰ »

ਛੋਟੇ ਦੁਕਾਨਦਾਰਾਂ ਦੇ ਹੱਕ 'ਚ ਹਾਅ ਦਾ ਨਾਅਰਾ

ਸੰਗਰੂਰ, 14 ਮਈ (ਅਮਨਦੀਪ ਸਿੰਘ ਬਿੱਟਾ)- ਪੰਜਾਬ ਟਰੇਡਰਜ਼ ਦੇ ਉੱਪ ਚੇਅਰਮੈਨ ਅਮਰਜੀਤ ਸਿੰਘ ਟੀਟੂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਪ੍ਰਤੀ ਦਿਨ ਸੈਂਕੜੇ ਲੋਕ ਮੌਤ ਦੇ ਮੁੱਹ ਜਾ ਰਹੇ ਹਨ ਉੱਥੇ ਹਰ ਵਰਗ ਬੇਰੁਜ਼ਗਾਰੀ ਦੀ ਮਾਰ ਵੀ ਝੱਲ ਰਿਹਾ ਹੈ | ਟੀਟੂ ਨੇ ...

ਪੂਰੀ ਖ਼ਬਰ »

18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੀਤੀ ਵੈਕਸੀਨ ਦੀ ਸ਼ੁਰੂਆਤ

ਤਪਾ ਮੰਡੀ, 14 ਮਈ (ਵਿਜੇ ਸ਼ਰਮਾ)-ਪੰਜਾਬ ਸਰਕਾਰ ਦੇ ਹੁਕਮਾਂ ਅਤੇ ਸਿਵਲ ਸਰਜਨ ਹਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇਅ 'ਤੇ ਸਥਿਤ ਕੈਂਪ ਵਿਖੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਦੀ ਸ਼ੁਰੂਆਤ ਰਾਧਾ ਸਵਾਮੀ ...

ਪੂਰੀ ਖ਼ਬਰ »

ਮਾਤਾ ਬਲਦੇਵ ਕੌਰ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਟ

ਤਪਾ ਮੰਡੀ, 14 ਮਈ (ਪ੍ਰਵੀਨ ਗਰਗ)-ਕੋਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਜਾਰੀ ਜ਼ਰੂਰੀ ਹਦਾਇਤਾਂ ਨੂੰ ਧਿਆਨ 'ਚ ਰੱਖਦੇ ਹੋਏ ਮਾਤਾ ਬਲਦੇਵ ਕੌਰ (ਸਾਬਕਾ ਵਾਈਸ ਚੇਅਰਮੈਨ ਪੀ.ਏ.ਡੀ.ਬੀ. ਤਪਾ) ਪਤਨੀ ਬਲਵੀਰ ਸਿੰਘ ਖੇੜਾ (ਸਾਬਕਾ ਚੇਅਰਮੈਨ ਪੀ.ਏ.ਡੀ.ਬੀ. ਅਤੇ ਟਰੱਕ ਯੂਨੀਅਨ ...

ਪੂਰੀ ਖ਼ਬਰ »

ਬ੍ਰਾਹਮਣ ਸਭਾ ਭਦੌੜ ਨੇ ਭਗਵਾਨ ਪਰਸ਼ੂਰਾਮ ਜੈਅੰਤੀ ਮਨਾਈ

ਭਦੌੜ, 14 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼ਿਵ ਦਿਆਲਾ ਮੰਦਰ ਬੱਸ ਸਟੈਂਡ ਵਿਖੇ ਬ੍ਰਾਹਮਣ ਸਭਾ ਭਦੌੜ ਵਲੋਂ ਭਗਵਾਨ ਸ੍ਰੀ ਪਰਸ਼ੂਰਾਮ ਜੀ ਜੈਅੰਤੀ ਮੌਕੇ ਸ਼ਾਸਤਰੀ ਪੰਡਤ ਆਸ਼ੂ ਸ਼ਰਮਾ ਅਤੇ ਸਮੂਹ ਮੈਂਬਰਾਂ ਨੇ ਆਰਤੀ ਕਰਦਿਆਂ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਗਈ | ...

ਪੂਰੀ ਖ਼ਬਰ »

ਬਿੱਕਰ ਸਿੰਘ ਸਿੱਧੂ ਪੱਖੋਕੇ ਨਮਿਤ ਪਾਠ ਦੇ ਭੋਗ ਪਾਏ

ਟੱਲੇਵਾਲ, 14 ਮਈ (ਸੋਨੀ ਚੀਮਾ)-ਪਿੰਡ ਪੱਖੋਕੇ ਦੇ ਸਮਾਜ ਸੇਵੀ ਬਿੱਕਰ ਸਿੰਘ ਸਿੱਧੂ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਪਿੰਡ ਦੇ ਗੁਰਦੁਆਰਾ ਸੁੱਚਾਸਰ ਸਾਹਿਬ ਵਿਖੇ ਪਾਏ ਗਏ | ਇਸ ਮੌਕੇ ਰਾਗੀ ਭਾਈ ਲਖਵੀਰ ਸਿੰਘ ਦੇ ਕੀਰਤਨੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX