ਤਾਜਾ ਖ਼ਬਰਾਂ


ਖੇਮਕਰਨ ਸੈਕਟਰ 'ਚ ਇਕ ਪਾਕਿਸਤਾਨੀ ਡਰੋਨ ਸਮੇਤ ਪੰਜ ਪੈਕਟ ਹੈਰੋਇਨ ਬਰਾਮਦ
. . .  6 minutes ago
ਖੇਮਕਰਨ, 2 ਦਸੰਬਰ (ਰਾਕੇਸ਼ ਕੁਮਾਰ ਬਿੱਲਾ)-ਥਾਣਾ ਖੇਮਕਰਨ ਨੂੰ ਅੱਜ ਸਵੇਰੇ ਫਿਰ ਵੱਡੀ ਸਫਲਤਾ ਮਿਲੀ, ਜਦ ਐਸ.ਐਚ.ਓ ਇੰਸਪੈਕਟਰ ਕੰਵਲਜੀਤ ਰਾਏ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬੀ.ਐਸ.ਐਫ. ਦੀ ਸਹਾਇਤਾ ਨਾਲ ਸਰਹੱਦ ਦੇ ਪਿੰਡ ਕਲਸ ਦੀ ਡਰੇਨ ਨਜ਼ਦੀਕ ਇਕ ਪਾਕਿਸਤਾਨੀ ਡਰੋਨ...
ਨਸ਼ੇ ਦੀ ਓਵਰਡੋਜ਼ ਨਾਲ 26 ਸਾਲ ਦੇ ਨੌਜਵਾਨ ਦੀ ਮੌਤ
. . .  34 minutes ago
ਮੰਡੀ ਘੁਬਾਇਆ, 2 ਦਸੰਬਰ (ਅਮਨ ਬਵੇਜਾ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਅਧੀਨ ਪੈਂਦੀ ਮੰਡੀ ਘੁਬਾਇਆ ਦੇ ਨੇੜਲੇ ਖੇਤਾਂ ਦੇ ਵਿਚ ਨਸ਼ੇ ਦੀ ਓਵਰਡੋਜ ਨਾਲ 26 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ...
ਗਸ਼ਤ ਦੋਰਾਨ ਪੁਲਿਸ ਪਾਰਟੀ 'ਤੇ ਹਮਲਾ ਕਰਨ 'ਤੇ ਦੋ ਵਿਅਕਤੀਆ ਖ਼ਿਲਾਫ਼ ਪਰਚਾ ਦਰਜ, 35 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
. . .  4 minutes ago
ਚੋਗਾਵਾਂ/ਉਠੀਆ, 2 ਦਸੰਬਰ (ਗੁਰਵਿੰਦਰ ਸਿੰਘ ਕਲਸੀ/ ਗੁਰਵਿੰਦਰ ਸਿੰਘ ਛੀਨਾ)-ਪੁਲਿਸ ਥਾਣਾ ਭਿੰਡੀਸੈਦਾ ਅਧੀਨ ਆਉਦੇ ਸਰਹੱਦੀ ਪਿੰਡ ਭੱਗੂਪੁਰ ਬੇਟ ਵਿਖੇ ਪੁਲਿਸ ਵਲੋਂ ਗਸ਼ਤ ਦੋਰਾਨ 35 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ ਕਰਨ 'ਤੇ ਦੋ ਵਿਅਕਤੀਆਂ ਵਲੋਂ ਸਰਕਾਰੀ...
ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੇਫੋਰਨੀਆਂ ਤੋਂ ਲਿਆ ਗਿਆ ਹਿਰਾਸਤ 'ਚ
. . .  about 1 hour ago
ਕੈਲੇਫੋਰਨੀਆਂ, 2 ਦਸੰਬਰ-ਸਿੱਧੂ ਮੂਸੇਵਾਲਾ ਹੱਤਿਆਕਾਂਡ ਦਾ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਸੂਤਰਾਂ ਅਨੁਸਾਰ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੇਫੋਰਨੀਆਂ ਤੋਂ ਹਿਰਾਸਤ 'ਚ ਲਿਆ...
ਭਾਰਤ ਜੀ-20 ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸਮੇਤ ਗਲੋਬਲ ਸਿਖਰ ਟੇਬਲਾਂ 'ਤੇ ਆਪਣੀ ਜਗ੍ਹਾ ਬਣਾਉਣ ਲਈ ਤਿਆਰ
. . .  about 1 hour ago
ਨਿਊਯਾਰਕ, 2 ਦਸੰਬਰ -ਭਾਰਤ ਜੀ-20 ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸਮੇਤ ਗਲੋਬਲ ਸਿਖਰ ਟੇਬਲਾਂ 'ਤੇ ਆਪਣੀ ਜਗ੍ਹਾ ਬਣਾਉਣ ਲਈ ਤਿਆਰ ਹੈ, ਕਿਉਂਕਿ ਦੇਸ਼ ਮੇਜ਼ 'ਤੇ ਹੱਲ ਲਿਆਉਣ ਲਈ ਤਿਆਰ ਹੈ।ਇਹ ਜਾਣਕਾਰੀ...
ਅਮਰੀਕਾ, ਫਰਾਂਸ ਵਲੋਂ ਯੂਕਰੇਨ 'ਚ 'ਯੁੱਧ ਅਪਰਾਧਾਂ' ਲਈ ਰੂਸ ਨੂੰ ਜਵਾਬਦੇਹ ਠਹਿਰਾਉਣ ਦਾ ਵਾਅਦਾ
. . .  about 1 hour ago
ਵਾਸ਼ਿੰਗਟਨ, 2 ਦਸੰਬਰ -ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਯੂਕਰੇਨ ਵਿਚ ਨਿਯਮਤ ਹਥਿਆਰਬੰਦ ਬਲਾਂ ਦੁਆਰਾ ਕੀਤੇ ਗਏ "ਵਿਆਪਕ ਦਸਤਾਵੇਜ਼ੀ ਅੱਤਿਆਚਾਰਾਂ ਅਤੇ ਯੁੱਧ ਅਪਰਾਧਾਂ" ਲਈ ਰੂਸ ਨੂੰ ਜਵਾਬਦੇਹ ਠਹਿਰਾਉਣ...
ਅਗਲੇ ਸਾਲ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਦਾ
. . .  about 1 hour ago
ਕੋਲਕਾਤਾ, 2 ਦਸੰਬਰ -ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਗਲੇ ਸਾਲ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨਰ ਅੰਦਾਲਿਬ ਇਲਿਆਸ ਨੇ ਕਿਹਾ ਕਿ ਗਲੋਬਲ ਦ੍ਰਿਸ਼ ਦੇ ਸੰਦਰਭ 'ਚ ਇਹ ਸੰਮੇਲਨ...
ਰੂਸ ਵਲੋਂ ਪਾਕਿਸਤਾਨ ਨੂੰ ਕੱਚੇ ਤੇਲ 'ਤੇ ਛੋਟ ਦੇਣ ਤੋਂ ਇਨਕਾਰ
. . .  about 1 hour ago
ਮਾਸਕੋ, 2 ਦਸੰਬਰ-ਰੂਸ ਨੇ ਪਾਕਿਸਤਾਨ ਨੂੰ ਕੱਚੇ ਤੇਲ 'ਤੇ 30-40 ਫ਼ੀਸਦੀ ਦੀ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ...
ਦਿੱਲੀ 'ਚ ਹਵਾ ਦੀ ਗੁਣਵੱਤਾ 'ਬਹੁਤ ਖ਼ਰਾਬ ਸ਼੍ਰੇਣੀ' 'ਚ
. . .  about 2 hours ago
ਨਵੀਂ ਦਿੱਲੀ, 2 ਦਸੰਬਰ-ਦਿੱਲੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬਹੁਤ ਖ਼ਰਾਬ ਸ਼੍ਰੇਣੀ' 'ਚ ਹੈ। ਰਾਸ਼ਟਰੀ ਰਾਜਧਾਨੀ ਵਿਚ ਏਅਰ ਕੁਆਲਿਟੀ ਇੰਡੈਕਸ (ਏ.ਕਿਆਊ.ਆਈ.) ਅੱਜ ਸਵੇਰੇ 342 (ਬਹੁਤ ਖ਼ਰਾਬ ਸ਼੍ਰੇਣੀ) ਵਿਚ ਦਰਜ ਕੀਤਾ...
ਐਨ.ਆਈ.ਏ. ਵਲੋਂ ਫ਼ਰਾਰ ਅੱਤਵਾਦੀ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਗ੍ਰਿਫ਼ਤਾਰ
. . .  about 2 hours ago
ਅਜਨਾਲਾ, 2 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਫ਼ਰਾਰ ਅੱਤਵਾਦੀ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਨੂੰ ਦਿੱਲੀ ਤੋਂ ਉਦੋਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਪਹੁੰਚਿਆ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਸ਼ਰਧਾ ਕਤਲ ਕੇਸ : ਆਫਤਾਬ ਦੇ 'ਨਾਰਕੋ ਟੈਸਟ ਤੋਂ ਬਾਅਦ ਇੰਟਰਵਿਊ' ਲਈ ਦਿੱਲੀ ਜੇਲ੍ਹ ਦਾ ਦੌਰਾ ਕਰੇਗੀ ਫੋਰੈਂਸਿਕ ਟੀਮ
. . .  1 day ago
ਫ਼ਾਜ਼ਿਲਕਾ 'ਚ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਲੁੱਟ ਦੀ ਕੋਸ਼ਿਸ਼ ਨਾਕਾਮ
. . .  1 day ago
ਫ਼ਾਜ਼ਿਲਕਾ, 1 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ 'ਚ ਅਣਪਛਾਤੀਆਂ ਵਲੋਂ ਇਕ ਨੌਜਵਾਨ ਤੋਂ ਲੁੱਟ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ...
ਦਿੱਲੀ ਦੇ ਸਦਰ ਬਜ਼ਾਰ ਖੇਤਰ ਦੇ ਬਾਰਾ ਟੁਟੀ ਚੌਕ ਨੇੜੇ ਦੋਪਹੀਆ ਵਾਹਨਾਂ ਸਮੇਤ 5-6 ਵਾਹਨਾਂ ਨੂੰ ਲੱਗੀ ਅੱਗ
. . .  1 day ago
ਭਾਦਰਾ, ਅਹਿਮਦਾਬਾਦ : 30 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਆਮਦਨ ਕਰ ਵਿਭਾਗ ਦੇ ਵਧੀਕ ਕਮਿਸ਼ਨਰ ਸੰਤੋਸ਼ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
. . .  1 day ago
ਗੁਜਰਾਤ ਚੋਣਾਂ ਦੇ ਪਹਿਲੇ ਪੜਾਅ ਵਿਚ ਸ਼ਾਮ 5 ਵਜੇ ਤੱਕ 59.96% ਹੋਈ ਵੋਟਿੰਗ
. . .  1 day ago
ਪਹਿਲਾ ਪੜਾਅ ਪੂਰਾ ਹੋਣ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਅਤੇ ਵੀ.ਵੀ.ਪੀ.ਏ.ਟੀ. ਨੂੰ ਕੀਤਾ ਸੀਲ
. . .  1 day ago
ਅਹਿਮਦਾਬਾਦ, 1 ਦਸੰਬਰ - ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਸਮਾਪਤੀ ਤੋਂ ਬਾਅਦ ਪੋਲਿੰਗ ਅਧਿਕਾਰੀਆਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੀ.ਵੀ.ਪੀ.ਏ.ਟੀ. ਨੂੰ ਸੀਲ ਕੀਤਾ ਗਿਆ ...
ਵਿਜੀਲੈਂਸ ਬਿਊਰੋ ਵਲੋਂ 1,15,000 ਰੁਪਏ ਦੀ ਰਿਸ਼ਵਤ ਲੈਣ ਵਾਲੇ ਸੇਵਾਮੁਕਤ ਐਸਐਮਓ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ
. . .  1 day ago
ਅੰਮ੍ਰਿਤਸਰ, 1 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਵਿਜੀਲੈਂਸ ਬਿਊਰੋ (ਵਿਜੀਲੈਂਸ ਬਿਊਰੋ) ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸਿਵਲ ਹਸਪਤਾਲ ਮਜੀਠਾ ਵਿਖੇ ਤਾਇਨਾਤ ਰਹੇ ਸੀਨੀਅਰ...
ਦਿੱਲੀ ਪੁਲਿਸ ਨੇ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿਚ ਸ਼ਸ਼ੀ ਥਰੂਰ ਦੀ ਰਿਹਾਈ ਦੇ ਖ਼ਿਲਾਫ਼ ਹਾਈਕੋਰਟ ਦਾ ਕੀਤਾ ਰੁਖ
. . .  1 day ago
ਗੁਜਰਾਤ : ਨਵਸਾਰੀ ਤੋਂ ਭਾਜਪਾ ਉਮੀਦਵਾਰ ਪੀਯੂਸ਼ ਭਾਈ ਪਟੇਲ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ
. . .  1 day ago
22 ਦਸੰਬਰ ਨੂੰ ਹੋਵੇਗੀ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ
. . .  1 day ago
ਚੰਡੀਗੜ੍ਹ, 1 ਦਸੰਬਰ (ਰਾਮ ਸਿੰਘ ਬਰਾੜ)-ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ 22 ਦਸੰਬਰ ਤੋਂ ਹੋਵੇਗੀ। ਇਜਲਾਸ ਦੀ ਕਾਰਵਾਈ ਤਿੰਨ ਦਿਨ (22, 23 ਅਤੇ 26 ਦਸੰਬਰ) ਚੱਲ ਸਕਦੀ ਹੈ। ਇਹ ਫ਼ੈਸਲਾ...
ਕੈਬਨਿਟ ਮੰਤਰੀ ਮੀਤ ਹੇਅਰ ਦੀ ਆਮਦ ਪਿੱਛੋਂ ਆਪਸ 'ਚ ਭਿੜੇ 'ਆਪ' ਦੇ ਦੋ ਧੜੇ
. . .  1 day ago
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਵਿਖੇ ਮਾਹੌਲ ਉਸ ਸਮੇਂ ਤਨਾਅਪੂਰਨ ਬਣ ਗਿਆ ਜਦੋਂ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਆਮਦ ਪਿੱਛੋਂ ਆਮ ਆਦਮੀ ਪਾਰਟੀ...
ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਕੀਤੀ ਗਈ ਆਰੰਭ
. . .  1 day ago
ਅੰਮ੍ਰਿਤਸਰ, 1 ਦਸੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਆਰੰਭ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ...
ਛੇਹਰਟਾ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀ ਗੋਲੀ
. . .  1 day ago
ਛੇਹਰਟਾ, 1 ਦਸੰਬਰ (ਸੁੱਖ ਵਡਾਲੀ)- ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਨਰਾਇਣਗੜ ਵਿਖੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ...
ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਐਲਾਨ
. . .  1 day ago
ਅੰਮ੍ਰਿਤਸਰ, 1 ਦਸੰਬਰ - ਅੰਮ੍ਰਿਤਸਰ ਵਿਖੇ ਇਕ ਸਮਾਗਮ ਵਿਚ ਪਹੁੁੰਚੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਕਿ ਜਿਹੜਾ ਵੀ ਗੈਂਗਸਟਰ ਗੋਲਡੀ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਜੇਠ ਸੰਮਤ 553

ਹੁਸ਼ਿਆਰਪੁਰ / ਮੁਕੇਰੀਆਂ

ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਸੰਘਰਸ਼ ਦਾ ਐਲਾਨ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ.ਆਰ.ਟੀ.ਸੀ. ਦੇ ਸਮੂਹ ਕੱਚੇ ਮੁਲਾਜ਼ਮਾਂ ਵਲੋਂ ਪੰਜਾਬ ਦੇ 27 ਡਿਪੂਆਂ 'ਚ ਐਲਾਨ ਕੀਤੀਆਂ ਗੇਟ ਰੈਲੀਆਂ ਤਹਿਤ ਹੁਸ਼ਿਆਰਪੁਰ ਡਿਪੂ ਵਿਖੇ ਡਿਪੂ ਪ੍ਰਧਾਨ ਰਮਿੰਦਰ ਸਿੰਘ ਦੀ ਅਗਵਾਈ ਹੇਠ ਗੇਟ ਰੈਲੀ ਕੀਤੀ ਗਈ | ਇਸ ਮੌਕੇ ਬੋਲਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਟਰਾਂਸਪੋਰਟ ਵਿਭਾਗ ਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ 'ਤੇ ਵਾਰ-ਵਾਰ ਟਾਲ-ਮਟੋਲ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਲੋਕਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਦੇ ਝੂਠੇ ਦਾਅਵੇ ਕਰਨ ਵਾਲੇ ਸਰਕਾਰ ਲੋਕਾਂ ਨੂੰ ਬੱਸਾਂ ਤੱਕ ਮੁਹੱਈਆ ਨਹੀਂ ਕਰਵਾ ਸਕੇ | ਇਸ ਤੋਂ ਇਲਾਵਾ ਮੁਲਾਜ਼ਮਾਂ ਦਾ ਕੰਮ ਦੁੱਗਣਾ ਹੋਣ ਸਮੇਤ ਬੱਸਾਂ 'ਚ 50 ਫ਼ੀਸਦੀ ਸਵਾਰੀਆਂ ਕੀਤੇ ਜਾਣ ਨਾਲ ਆਮ ਲੋਕਾਂ ਤੇ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ 'ਚ ਹੋਰ ਵਾਧਾ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ 'ਚ ਲੋਕਾਂ ਨੂੰ ਸਹੂਲਤਾਂ ਦੇ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ, ਹੁਣ ਮੁਫ਼ਤ ਸਫ਼ਰ ਸਹੂਲਤਾਂ ਦੇ ਨਾਮ 'ਤੇ ਸਰਕਾਰੀ ਟਰਾਂਸਪੋਰਟ ਨੂੰ ਬੰਦ ਕਰਨ ਦੀਆਂ ਕੋਝੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ, ਕਿਉਂਕਿ ਪਨਬੱਸ ਅਤੇ ਪੀ.ਆਰ.ਟੀ.ਸੀ. ਨੂੰ ਕੋਈ ਬਜਟ ਨਹੀਂ ਦਿੱਤਾ ਜਾ ਰਿਹਾ | ਲਗਪਗ 2 ਅਦਾਰਿਆਂ ਦਾ 30-35 ਕਰੋੜ ਰੁਪਏ ਦਾ ਮਹੀਨੇ ਦਾ ਡੀਜ਼ਲ ਹੈ, ਜਦਕਿ ਬੱਸਾਂ ਦੀ ਆਮਦਨ ਖ਼ਤਮ ਹੋ ਗਈ ਹੈ | ਉਨ੍ਹਾਂ ਕਿਹਾ ਕਿ ਸਿਰਫ਼ ਸਰਕਾਰ ਨੇ ਵੋਟਾਂ ਦੇ ਲਾਲਚ 'ਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ, ਪ੍ਰੰਤੂ ਪੈਂਦੇ ਘਾਟੇ ਨਾਲ ਉਕਤ ਵਿਭਾਗ ਹੀ ਬੰਦ ਹੋ ਜਾਣਗੇ | ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਪਨਬੱਸ ਮੁਲਾਜ਼ਮ ਜ਼ੀਰੋ ਲਾਈਨ 'ਤੇ ਕੰਮ ਕਰ ਰਹੇ ਹਨ ਅਤੇ ਹੁਸ਼ਿਆਰਪੁਰ ਡਿਪੂ 'ਚ ਕੰਮ ਕਰਦੇ ਕੰਡਕਟਰ ਯੂਨੁਸ ਮਸੀਹ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ | ਉਨ੍ਹਾਂ ਮੰਗ ਕੀਤੀ ਕਿ ਮਿ੍ਤਕ ਮੁਲਾਜ਼ਮ ਦੇ ਪਰਿਵਾਰ ਨੂੰ ਸਰਕਾਰ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ | ਇਸ ਤੋਂ ਇਲਾਵਾ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. 'ਚ ਬੱਸਾਂ ਦੀ ਗਿਣਤੀ ਘੱਟੋ-ਘੱਟ 10000 ਕੀਤੀ ਜਾਵੇ, ਰਿਪੋਰਟਾਂ ਵਾਲੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ, ਪਨਬੱਸ ਤੇ ਪੀ.ਆਰ.ਟੀ.ਸੀ. ਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਆਦਿ ਮੰਗਾਂ ਦਾ ਹੱਲ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਮੰਗਾਂ ਦੇ ਹੱਲ ਲਈ ਗੇਟ ਰੈਲੀਆਂ ਕਰਕੇ ਮੀਟਿੰਗਾਂ ਕੀਤੀਆਂ ਜਾਣਗੀਆਂ, 19 ਮਈ ਨੂੰ ਪ੍ਰੈੱਸ ਕਾਨਫ਼ਰੰਸ ਕੀਤੀ ਜਾਵੇਗੀ, 24 ਮਈ ਤੋਂ ਸਮੂਹ ਬੱਸ ਸਟੈਂਡਾਂ ਅਤੇ ਬੱਸਾਂ 'ਚ ਸਰਕਾਰ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ, 5 ਤੇ 6 ਜੂਨ ਨੂੰ ਸਬ ਕਮੇਟੀ ਕੈਬਨਿਟ ਮੰਤਰੀ ਦੇ ਗੇਟਾਂ ਅੱਗੇ ਧਰਨੇ, 14 ਜੂਨ ਨੂੰ ਗੇਟ ਰੈਲੀਆਂ ਕਰਕੇ ਬੱਸ ਸਟੈਂਡ 'ਤੇ ਸਰਕਾਰ ਦੇ ਪੁਤਲੇ ਫੂਕਣੇ, 16 ਜੂਨ ਨੂੰ ਜ਼ੋਨਲ ਪ੍ਰੈੱਸ ਕਾਨਫ਼ਰੰਸਾਂ, 25 ਜੂਨ ਨੂੰ ਗੇਟ ਰੈਲੀਆਂ, 28, 29, 30 ਜੂਨ ਨੂੰ ਹੜਤਾਲ ਕਰਕੇ ਪਟਿਆਲਾ, ਚੰਡੀਗੜ੍ਹ, ਮਲੇਰਕੋਟਲਾ 'ਚ ਰੋਸ ਧਰਨਾ ਤੇ ਮਾਰਚ ਕੀਤਾ ਜਾਵੇਗਾ | ਇਸ ਮੌਕੇ ਕੁਲਵੰਤ ਸਿੰਘ, ਸੁਖਜੀਤ ਸਿੰਘ, ਨਰਿੰਦਰ ਸਿੰਘ, ਗੁਰਮੀਤ ਸਿੰਘ, ਸਤਵੀਰ ਸਿੰਘ, ਹਰਦੀਪ ਸਿੰਘ, ਵਿਪਨ ਕੁਮਾਰ, ਮਨਜੀਤ ਸਿੰਘ, ਨਿਤੇਸ਼ ਕੁਮਾਰ, ਰੋਹਿਤ ਕੁਮਾਰ ਆਦਿ ਹਾਜ਼ਰ ਸਨ |

ਗੰਦੇ ਨਾਲੇ ਦੀ ਸਫ਼ਾਈ 'ਚ ਦੇਰੀ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਬਾਰਿਸ਼ 'ਚ ਕਰਨਾ ਪੈ ਸਕਦੈ ਹੜ੍ਹਾਂ ਦਾ ਸਾਹਮਣਾ

ਮੁਕੇਰੀਆਂ, 15 ਮਈ (ਰਾਮਗੜ੍ਹੀਆ)-ਮੁਕੇਰੀਆਂ ਸ਼ਹਿਰ 'ਚੋਂ ਗੁਜ਼ਰਦਾ ਕਰੀਬ 3 ਕਿੱਲੋਮੀਟਰ ਲੰਬਾ ਗੰਦਾ ਨਾਲਾ ਜਿਸ ਦੀ ਸਫ਼ਾਈ ਲੰਬੇ ਸਮੇਂ ਤੋਂ ਨਾ ਹੋਣ ਕਾਰਨ ਜਿੱਥੇ ਗੰਦਗੀ ਅਤੇ ਮੱਖੀਆਂ ਮੱਛਰਾਂ ਨੇ ਸ਼ਹਿਰ ਵਾਸੀਆਂ ਦਾ ਜਿਊਣਾ ਹਰਾਮ ਕੀਤਾ ਹੋਇਆ ਹੈ ਉੱਥੇ ਹੀ ਬਰਸਾਤ ...

ਪੂਰੀ ਖ਼ਬਰ »

ਮਨੁੱਖ ਪੰਘੂੜੇ ਤੋਂ ਲੈ ਕੇ ਅਰਥੀ ਤੱਕ ਕੰਮ ਆਉਣ ਵਾਲੇ ਜੰਗਲਾਂ ਮਗਰ ਕੁਹਾੜਾ ਚੁੱਕੀ ਫਿਰਦਾ-ਮੰਨਾ

ਦਸੂਹਾ, 15 ਮਈ (ਭੁੱਲਰ)- ਅਜੋਕਾ ਮਨੁੱਖ ਪੰਘੂੜੇ ਤੋਂ ਲੈ ਕੇ ਅਰਥੀ ਤੱਕ ਕੰਮ ਆਉਣ ਵਾਲੇ ਜੰਗਲਾਂ ਮਗਰ ਕੁਹਾੜਾ ਚੁੱਕੀ ਫਿਰ ਰਿਹਾ ਹੈ ਅਤੇ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕਰਕੇ ਧਰਤੀ ਦਾ ਨਾਸ ਕਰ ਰਿਹਾ ਹੈ | ਇਸ ਸਬੰਧੀ ਅਮਨਪ੍ਰੀਤ ਸਿੰਘ ਮੰਨਾ ਸਾਬਕਾ ਡਿਪਟੀ ਕਲੈਕਟਰ ...

ਪੂਰੀ ਖ਼ਬਰ »

ਸਮੂਹ ਡਿਪੂ ਹੋਲਡਰਾਂ ਨੇ ਮੀਟਿੰਗ ਦੌਰਾਨ ਕੀਤਾ ਵਿਚਾਰ-ਵਟਾਂਦਰਾ

ਮੁਕੇਰੀਆਂ, 15 ਮਈ (ਰਾਮਗੜ੍ਹੀਆ)-ਸਮੂਹ ਡਿਪੂ ਹੋਲਡਰ ਬਲਾਕ ਹਾਜੀਪੁਰ, ਤਲਵਾੜਾ, ਮੁਕੇਰੀਆਂ ਅਤੇ ਭੰਗਾਲਾ ਦੀ ਮੀਟਿੰਗ ਪ੍ਰਧਾਨ ਗੰਧਰਵ ਸਿੰਘ ਹਾਜੀਪੁਰ, ਪ੍ਰਧਾਨ ਭੰਗਾਲਾ-ਮੁਕੇਰੀਆਂ ਕਰਨ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਮੂਹ ਡਿਪੂ ਹੋਲਡਰਾਂ ਨੇ ਆਪਣੀਆਂ ...

ਪੂਰੀ ਖ਼ਬਰ »

ਤਾਲਾਬੰਦੀ ਦੌਰਾਨ ਲੋਕਾਂ ਨੇ ਸਰਕਾਰੀ ਹਦਾਇਤਾਂ ਦੀ ਕੀਤੀ ਪਾਲਣਾ

ਦਸੂਹਾ, 15 ਮਈ (ਭੁੱਲਰ)- ਕੋਵਿੱਡ -19 ਸਬੰਧੀ ਪੰਜਾਬ ਸਰਕਾਰ ਵਲੋਂ ਕੀਤੀ ਦੋ ਦਿਨ ਦੀ ਤਾਲਾਬੰਦੀ ਦੌਰਾਨ ਦਸੂਹਾ ਸ਼ਹਿਰ ਵਿਖੇ ਲੋਕਾਂ ਨੇ ਸਰਕਾਰੀ ਹਦਾਇਤਾਂ ਦੀ ਪਾਲਨਾ ਕੀਤੀ, ਜਿਸ ਕਾਰਨ ਸ਼ਹਿਰ ਪੂਰੀ ਤਰ੍ਹਾਂ ਬੰਦ ਦੇਖਣ ਨੂੰ ਮਿਲਿਆ | ਇਸ ਮੌਕੇ ਰਾਸ਼ਟਰੀ ਰਾਜ ਮਾਰਗ ...

ਪੂਰੀ ਖ਼ਬਰ »

ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਹੋਈ ਮੀਟਿੰਗ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)-ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਪ੍ਰਧਾਨ ਅਤੇ ਜ਼ਿਲਿ੍ਹਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਗ਼ਲਤ ਦਵਾਈ ਖਾਣ ਨਾਲ ਔਰਤ ਦੀ ਮੌਤ

ਐਮਾਂ ਮਾਂਗਟ, 15 ਮਈ (ਗੁਰਾਇਆ)-ਉਪ ਮੰਡਲ ਮੁਕੇਰੀਆਂ ਦੇ ਪਿੰਡ ਖ਼ਾਨਪੁਰ ਵਿਖੇ ਅੱਜ ਸਵੇਰੇ ਇੱਕ ਔਰਤ ਵਲੋਂ ਗ਼ਲਤ ਦਵਾਈ ਖਾ ਲੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਬੀਬੀ ਸੁਰਿੰਦਰ ਕੌਰ (68) ਪਤਨੀ ਤਰਸੇਮ ...

ਪੂਰੀ ਖ਼ਬਰ »

ਕੋਰੋਨਾ ਮਰੀਜ਼ ਦੀ ਲਾਸ਼ ਲੈ ਕੇ ਸ਼ਮਸ਼ਾਨਘਾਟ ਪਹੁੰਚੇ ਪਰਿਵਾਰ ਨੂੰ ਸਸਕਾਰ ਕਰਨ ਤੋਂ ਰੋਕਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

ਮੁਕੇਰੀਆਂ, 15 ਮਈ (ਰਾਮਗੜ੍ਹੀਆ)-ਅੱਜ ਮੁਕੇਰੀਆਂ ਦੇ ਮੁੱਖ ਸ਼ਮਸ਼ਾਨਘਾਟ ਵਿਖੇ ਉਸ ਵੇਲੇ ਸਥਿਤੀ ਤਣਾਅ ਪੂਰਨ ਹੋ ਗਈ ਜਦੋਂ ਇੱਕ ਕੋਰੋਨਾ ਮਰੀਜ਼ ਦੀ ਹੋਈ ਮੌਤ ਪਿੱਛੋਂ ਉਸ ਦੇ ਪਰਿਵਾਰਕ ਮੈਂਬਰ ਸਿਹਤ ਵਿਭਾਗ ਦੀ ਟੀਮ ਨਾਲ ਸਸਕਾਰ ਕਰਨ ਲਈ ਅਰਥੀ ਨੂੰ ਲੈ ਕੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 256 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 256 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 23304 ਅਤੇ 8 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 831 ਹੋ ਗਈ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਟੈਸਟ ਰਿਪੋਰਟਾਂ ਕਰਕੇ ਸਿਹਤ ਅਧਿਕਾਰੀਆਂ ਤੇ ਖਲਵਾਣਾ ਵਾਸੀਆਂ 'ਚ ਸਥਿਤੀ ਬਣੀ ਤਣਾਅਪੂਰਨ

ਨਸਰਾਲਾ, 15 ਮਈ (ਸਤਵੰਤ ਸਿੰਘ ਥਿਆੜਾ)-ਪਿੰਡ ਖਲਵਾਣਾਂ ਦੇ ਲੋਕਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਿਚ ਉਸ ਵੇਲੇ ਸਥਿਤੀ ਤਣਾਅ ਪੂਰਨ ਹੋ ਗਈ, ਜਦੋਂ ਸਰਕਾਰ ਵਲੋਂ ਕੰਟੇਂਨਮੈਂਟ ਜ਼ੋਨ ਐਲਾਨੇ 762 ਵਿਅਕਤੀਆਂ ਦੀ ਆਬਾਦੀ ਵਾਲੇ ਇਸ ਪਿੰਡ ਵਿਚੋਂ 40 ਦੇ ਕਰੀਬ ਵਿਅਕਤੀਆਂ ...

ਪੂਰੀ ਖ਼ਬਰ »

ਕਿਸਾਨਾਂ ਦੀਆਂ 25 ਮੋਟਰਾਂ ਤੋਂ ਤਾਰਾਂ ਚੋਰੀ

ਨਸਰਾਲਾ, 15 ਮਈ (ਸਤਵੰਤ ਸਿੰਘ ਥਿਆੜਾ)-ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਹੁਣ ਦੁਬਾਰਾ ਫਿਰ ਇਲਾਕੇ ਦੇ ਵੱਖ-ਵੱਖ ਪਿੰਡਾਂ ਤਾਰਾਗੜ੍ਹ, ਰੰਧਾਵਾ, ਪਿਆਲਾਂ ਤੇ ਰਾਮ ਨਗਰ ਢੈਹਾ ਦੇ ਤਕਰੀਬਨ 25 ਕਿਸਾਨਾਂ ਦੀਆਂ ਮੋਟਰਾਂ ...

ਪੂਰੀ ਖ਼ਬਰ »

ਯੂਨੀਅਨ ਵਲੋਂ ਆਨਲਾਈਨ ਹਾਜ਼ਰੀ ਸਿਸਟਮ ਨੂੰ ਬੰਦ ਕਰਨ ਦੀ ਮੰਗ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)-ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਹੁਸ਼ਿਆਰਪੁਰ ਵਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੀਆਂ ਗਲਤ ਨੀਤੀਆਂ ਕਾਰਨ ਪਹਿਲਾਂ ਹੀ ਠੇਕਾ ਕਾਮੇ ਤਾਪ ਹੰਢਾ ਰਹੇ ਹਨ ਹੁਣ ਨਵੇਂ ਫੁਰਮਾਨ ...

ਪੂਰੀ ਖ਼ਬਰ »

ਪੁਲਿਸ ਨੇ ਚਿੱਟੇ ਸਮੇਤ ਕੀਤੇ 4 ਗਿ੍ਫ਼ਤਾਰ

ਊਨਾ,15 ਮਈ (ਹਰਪਾਲ ਸਿੰਘ ਕੋਟਲਾ) - ਊਨਾ ਜ਼ਿਲ੍ਹੇ 'ਚ ਪੁਲਿਸ ਨੇ 3 ਵੱਖ-ਵੱਖ ਮਾਮਲਿਆਂ 'ਚ ਚਿੱਟੇ ਦੇ ਨਾਲ 4 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਮੈਹਤਪੁਰ ਬਸਦੇਹੜਾ 'ਚ ਇੱਕ ਵਿਅਕਤੀ ਨੂੰ 2.01 ਗਰਾਮ ਚਿੱਟੇ ਦੇ ਨਾਲ ਪੁਲਿਸ ਨੇ ...

ਪੂਰੀ ਖ਼ਬਰ »

ਸੂਬਾ ਸਰਕਾਰ ਵਲੋਂ ਬਣਾਏ ਸਾਂਝੇ ਦਾਖ਼ਲਾ ਪੋਰਟਲ ਦਾ ਵੱਖ-ਵੱਖ ਕਾਲਜਾਂ ਵਲੋਂ ਵਿਰੋਧ

ਗੜ੍ਹਸ਼ੰਕਰ, 15 ਮਈ (ਧਾਲੀਵਾਲ)-ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ ਰਾਜ ਦੇ ਸਮੂਹ ਡਿਗਰੀ ਕਾਲਜਾਂ 'ਚ ਦਾਖ਼ਲੇ ਨੂੰ ਲੈ ਕੇ ਸੂਬੇ ਦੀਆਂ ਤਿੰਨੋਂ ਯੂਨੀਵਰਸਿਟੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਅਤੇ ...

ਪੂਰੀ ਖ਼ਬਰ »

ਐਡ. ਸਿੱਧੂ ਵਲੋਂ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਸਬੰਧੀ ਮੁੱਖ ਮੰਤਰੀ ਨੂੰ ਖੁੱਲ੍ਹੀ ਚਿੱਠੀ

ਤਲਵਾੜਾ, 15 ਮਈ (ਅਜੀਤ ਪ੍ਰਤੀਨਿਧੀ)- ਐਡਵੋਕੇਟ ਸ. ਰਾਜਗੁਲਜਿੰਦਰ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਲੀਗਲ ਸੈੱਲ ਹੁਸ਼ਿਆਰਪੁਰ ਨੇ ਮੁੱਖ ਮੰਤਰੀ ਪੰਜਾਬ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਕਿਹਾ ਕਿ ਦਸੂਹਾ ਬਹੁਤ ਪੁਰਾਣੀ ਸਬ ਡਵੀਜ਼ਨ ਹੈ ਤੇ ਇਸ ...

ਪੂਰੀ ਖ਼ਬਰ »

ਰੋਟਰੀ ਕਲੱਬ ਦਸੂਹਾ ਨੇ ਕੋਵਿਡ ਆਈਸੋਲੇਟਿਡ ਸੈਂਟਰ ਨੂੰ ਪੀ.ਪੀ.ਈ. ਕਿੱਟਾਂ ਕੀਤੀਆਂ ਭੇਟ

ਦਸੂਹਾ, 15 ਮਈ (ਕੌਸ਼ਲ)-ਕਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਵੇਖਦਿਆਂ ਰੋਟਰੀ ਕਲੱਬ ਦਸੂਹਾ ਵਲੋਂ ਸਿਹਤ ਖੇਤਰ ਵਿੱਚ ਵੀ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ ਜਾ ਰਹੀਆਂ ਹਨ, ਜਿਸ ਤਹਿਤ ਅੱਜ ਕੋਵਿਡ ਆਈਸੋਲੇਟਿ ਸੈਂਟਰ ਦਸੂਹਾ ਵਿਖੇ ਰੋਟਰੀ ਕਲੱਬ ਦਸੂਹਾ ...

ਪੂਰੀ ਖ਼ਬਰ »

ਵਾਟਰ ਸਪਲਾਈ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਭੁੰਗਰਨੀ ਵਾਸੀਆਂ ਵਲੋਂ ਨਾਅਰੇਬਾਜ਼ੀ

ਹੁਸ਼ਿਆਰਪੁਰ, 15 ਮਈ (ਨਰਿੰਦਰ ਸਿੰਘ ਬੱਡਲਾ)-ਵਾਟਰ ਸਪਲਾਈ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਪਿੰਡ ਵਾਸੀਆਂ ਵਲੋਂ ਪਿੰਡ ਭੁੰਗਰਨੀ ਵਿਖੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਪਰਮਿੰਦਰ ਸਿੰਘ ਪੰਚ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਵਾਟਰ ਸਪਲਾਈ ਦਾ ...

ਪੂਰੀ ਖ਼ਬਰ »

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਹੁਸ਼ਿਆਰਪੁਰ, 15 ਮਈ (ਨਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਛਾਉਣੀ ਨਿਹੰਗ ਸਿੰਘਾਂ ਪਿੰਡ ਬਜਵਾੜਾ ਕਲਾਂ ਵਿਖੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਸਰਹਿੰਦ ਫ਼ਹਤਿ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਜਥੇਦਾਰ ...

ਪੂਰੀ ਖ਼ਬਰ »

ਵਧਦੀ-ਘਟਦੀ ਵੋਲਟੇਜ਼ ਕਾਰਨ ਕੁਝ ਘਰਾਂ ਦੇ ਬਿਜਲੀ ਉਪਕਰਨ ਸੜੇ

ਮਾਹਿਲਪੁਰ 15 ਮਈ (ਦੀਪਕ ਅਗਨੀਹੋਤਰੀ)- ਪਿੰਡ ਬਾੜੀਆਂ ਕਲਾਂ ਵਿਖੇ ਪਿਛਲੇ 10 ਦਿਨਾਂ ਤੋਂ ਘਰੇਲੂ ਬਿਜਲੀ ਦੀ ਵਧ ਘੱਟ ਰਹੀ ਵੋਲਟੇਜ ਕਾਰਨ ਡੇਢ ਦਰਜਨ ਘਰਾਂ ਦੇ ਬਿਜਲਈ ਉਪਕਰਨ ਸੜ ਗਏ | ਲੋਕਾਂ ਵਲੋਂ ਸਬੰਧਿਤ ਵਿਭਾਗ ਨੂੰ ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ ਹਨ ਪਰੰਤੂ ...

ਪੂਰੀ ਖ਼ਬਰ »

ਵਿਧਾਇਕ ਡਾ: ਰਾਜ ਕੁਮਾਰ ਵਲੋਂ ਕੋਰੋਨਾ ਸਬੰਧੀ ਥਾਣਾ ਮੁਖੀਆਂ ਨਾਲ ਮੀਟਿੰਗ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਵਲੋਂ ਕੋਵਿਡ ਮਰੀਜ਼ਾਂ ਦੇ ਵਾਧੇ ਨੂੰ ਦੇਖਦੇ ਹੋਏ ਹਲਕੇ ਦੇ ਥਾਣਾ ਮੁਖੀਆਂ ਨਾਲ ਬੈਠਕ ਕੀਤੀ | ਇਸ ਦੌਰਾਨ ਥਾਣਾ ਮੇਹਟੀਆਣਾ ਐਸ.ਐਚ.ਓ. ਦੇਸ ਰਾਜ ਅਤੇ ਥਾਣਾ ...

ਪੂਰੀ ਖ਼ਬਰ »

ਆਦਮਵਾਲ ਦੀ ਪੰਚਾਇਤ ਅਤੇ ਬਲਾਕ ਸੰਮਤੀ ਮੈਂਬਰ ਕਾਂਗਰਸ 'ਚ ਸ਼ਾਮਿਲ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਕੈਬਨਿਟ ਮੰਤਰੀ ਸੁੰਦਰ ਸ਼ਾਮ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਆਦਮਵਾਲ ਦੀ ਪੰਚਾਇਤ ਅਤੇ ਬਲਾਕ ਸੰਮਤੀ ਮੈਂਬਰ ਨੇ ਕਾਂਗਰਸ ਨਾਲ ਹੱਥ ਮਿਲਾ ਲਿਆ ਹੈ | ਸਾਰੇ ਪੰਚਾਇਤ ...

ਪੂਰੀ ਖ਼ਬਰ »

ਐਡ. ਸਿੱਧੂ ਵਲੋਂ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਸਬੰਧੀ ਮੁੱਖ ਮੰਤਰੀ ਨੂੰ ਖੁੱਲ੍ਹੀ ਚਿੱਠੀ

ਤਲਵਾੜਾ, 15 ਮਈ (ਅਜੀਤ ਪ੍ਰਤੀਨਿਧੀ)- ਐਡਵੋਕੇਟ ਸ. ਰਾਜਗੁਲਜਿੰਦਰ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਲੀਗਲ ਸੈੱਲ ਹੁਸ਼ਿਆਰਪੁਰ ਨੇ ਮੁੱਖ ਮੰਤਰੀ ਪੰਜਾਬ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਕਿਹਾ ਕਿ ਦਸੂਹਾ ਬਹੁਤ ਪੁਰਾਣੀ ਸਬ ਡਵੀਜ਼ਨ ਹੈ ਤੇ ਇਸ ...

ਪੂਰੀ ਖ਼ਬਰ »

30 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ

ਦਸੂਹਾ, 15 ਮਈ (ਕੌਸ਼ਲ)- ਦਸੂਹਾ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੁਲਿਸ ਪਾਰਟੀ ਸਮੇਤ ਹਾਜੀਪੁਰ ਚੌਕ ਦਸੂਹਾ ਵਿਖੇ ਨਾਕਾ ਲਗਾਇਆ ਸੀ | ਪਿੰਡ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ 'ਤੇ 2 ਖ਼ਿਲਾਫ਼ ਮਾਮਲਾ ਦਰਜ

ਮਾਹਿਲਪੁਰ, 15 ਮਈ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਦੋ ਵਿਅਕਤੀ ਵਲੋਂ ਕਰਫ਼ਿਊ ਦੀ ਉਲੰਘਣਾ ਕਰਨ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਥਾਣੇਦਾਰ ...

ਪੂਰੀ ਖ਼ਬਰ »

ਸਾਈਕਲਿਸਟ ਬਲਰਾਜ ਚੌਹਾਨ ਨੇ 81 ਹਜ਼ਾਰ ਕਿੱਲੋਮੀਟਰ ਪੂਰੇ ਕੀਤੇ

ਹੁਸ਼ਿਆਰਪੁਰ, 15 ਮਈ (ਨਰਿੰਦਰ ਸਿੰਘ ਬੱਡਲਾ)-ਸਾਈਕਲਿੰਗ ਦੇ ਖੇਤਰ 'ਚ ਮੱਲਾਂ ਮਾਰਦਿਆਂ ਸ਼ਹਿਰ ਦੇ ਮਸ਼ਹੂਰ ਸਾਈਕਲਿਸਟ ਤੇ ਮਿਊਾਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦੇ ਬਰਾਂਡ ਅੰਬੈਸਡਰ ਬਲਰਾਜ ਸਿੰਘ ਚੌਹਾਨ ਨੇ 81 ਹਜ਼ਾਰ ਕਿੱਲੋਮੀਟਰ ਸਾਈਕਲਿੰਗ ਪੂਰੀ ਕੀਤੀ | ਇਸ ...

ਪੂਰੀ ਖ਼ਬਰ »

ਲਾਕਡਾਊਨ ਕਾਰਨ ਪ੍ਰਭਾਵਿਤ ਹੋ ਰਹੇ ਲੋਕਾਂ ਨੰੂ ਵਿੱਤੀ ਰਾਹਤ ਦੇਣ ਦੀ ਮੰਗ

ਗੜ੍ਹਦੀਵਾਲਾ, 15 ਮਈ (ਚੱਗਰ)-ਅੱਜ ਭਾਜਪਾ ਵਰਕਰਾਂ ਦੀ ਬੈਠਕ ਸਾਬਕਾ ਕੌਂਸਲਰ ਸ਼ਿਵ ਦਿਆਲ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੰਜੀਵ ਸਿੰਘ ਮਿਨਹਾਸ, ਮੰਡਲ ਪ੍ਰਧਾਨ ਗੁਰਵਿੰਦਰ ਸਿੰਘ, ਸ਼ਹਿਰੀ ਪ੍ਰਧਾਨ ਗੋਪਾਲ ਏਰੀ, ਡਾ. ਸਵਰਨ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਹੁਣ ਜਿਊਣ-ਮਰਨ ਦਾ ਸਵਾਲ ਬਣ ਚੁੱਕਾ ਹੈ- ਹਰਪਾਲ ਸੰਘਾ

ਹੁਸ਼ਿਆਰਪੁਰ, 15 ਮਈ (ਨਰਿੰਦਰ ਸਿੰਘ ਬੱਡਲਾ)- ਸਰਕਾਰਾਂ ਦਾ ਕੰਮ ਹੁੰਦਾ ਹੈ ਕਿ ਦੇਸ਼ ਅਤੇ ਸਮਾਜ ਦੀ ਤਰੱਕੀ ਦੇ ਨਾਲ-ਨਾਲ ਲੋਕਾਂ ਨੂੰ ਵਧੀਆ ਅਤੇ ਉੱਚ ਦਰਜੇ ਦਾ ਜੀਵਨ ਮੁਹੱਈਆ ਕਰਵਾਉਣ ਲਈ ਯਤਨ ਕਰਨੇ ਪਰੰਤੂ ਜੇਕਰ ਸਰਕਾਰ ਹੀ ਲੋਕਾਂ ਦੀ ਵੈਰੀ ਬਣ ਜਾਵੇ ਤਾਂ ਉਸ ਦੇਸ਼ ...

ਪੂਰੀ ਖ਼ਬਰ »

ਹਿਮਾਚਲ ਪ੍ਰਦੇਸ਼ 'ਚ 26 ਮਈ ਤੱਕ ਵਧਿਆ ਕੋਰੋਨਾ ਕਰਫ਼ਿਊ

ਊਨਾ, 15 ਮਈ (ਹਰਪਾਲ ਸਿੰਘ ਕੋਟਲਾ)-ਪ੍ਰਦੇਸ਼ 'ਚ 26 ਮਈ ਤੱਕ ਕੋਰੋਨਾ ਕਰਫ਼ਿਊ ਨੂੰ ਵਧਾ ਦਿੱਤਾ ਗਿਆ, ਜਿਸ ਨੂੰ ਲੈ ਕੇ ਵਪਾਰੀ ਵਰਗ ਖ਼ਾਸਾ ਰੋਸ 'ਚ ਹੈ | ਜਿਵੇਂਕਿ ਪ੍ਰਦੇਸ਼ ਦੇ ਲੋਕਾਂ ਵਲੋਂ ਪਹਿਲਾ ਤੋਂ ਹੀ ਅਨੁਮਾਨ ਲਗਾਇਆ ਜਾ ਰਿਹਾ ਸੀ ਉਹੋ ਜਿਹਾ ਹੀ ਹੋਇਆ ਹੈ | ਪ੍ਰਦੇਸ਼ ...

ਪੂਰੀ ਖ਼ਬਰ »

ਉਡਾਣਾਂ 'ਤੇ ਰੋਕ ਲੱਗੀ ਹੈ, ਵੀਜ਼ਿਆਂ 'ਤੇ ਨਹੀਂ-ਅਰੋੜਾ

ਗੜ੍ਹਸ਼ੰਕਰ, 15 ਮਈ (ਧਾਲੀਵਾਲ)- ਅਰੋੜਾ ਇਮੀਗ੍ਰੇਸ਼ਨ ਐਂਡ ਐਜ਼ੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਕਿਹਾ ਕਿ ਕੋਵਿਡ ਦੇ ਚਲਦਿਆਂ ਫਲਾਈਟਾਂ 'ਤੇ ਰੋਕ ਲੱਗੀ ਹੋਈ ਹੈ, ਵੀਜ਼ਿਆਂ 'ਤੇ ਨਹੀਂ | ਉਨ੍ਹਾਂ ...

ਪੂਰੀ ਖ਼ਬਰ »

ਚੋਰ ਘਰ 'ਚੋਂ ਖੜ੍ਹੀ ਐਕਟਿਵ ਤੇ ਕਣਕ ਦੇ ਬੋਰੇ ਲੈ ਕੇ ਫਰਾਰ

ਗੜ੍ਹਸ਼ੰਕਰ, 15 ਮਈ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ 'ਚ ਦਿਨ ਦਿਹਾੜੇ ਇਕ ਬੇਖ਼ੌਫ ਚੋਰ ਦਾ ਕਮਾਲ ਸਾਹਮਣੇ ਆਇਆ ਹੈ ਜਿਸਨੇ ਇਕ ਘਰ ਅੰਦਰ ਦਾਖਲ ਹੋ ਕੇ ਐਕਟਿਵਾ ਅਤੇ 2 ਬੋਰੇ ਕਣਕ ਦੇ ਚੋਰੀ ਕਰਨ ਨੂੰ ਅੰਜ਼ਾਮ ਦਿੱਤਾ ਹੈ | ਇਕੱਤਰ ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX