ਤਾਜਾ ਖ਼ਬਰਾਂ


ਕੈਪਟਨ ਜਲਦੀ ਹੀ ਆਪਣੀ ਸਿਆਸੀ ਪਾਰਟੀ ਸ਼ੁਰੂ ਕਰਨ ਦਾ ਕਰਨਗੇ ਐਲਾਨ
. . .  1 day ago
ਹਥਿਆਰਬੰਦ ਲੁਟੇਰੇ ਸਵਰਨਕਾਰ ਪਾਸੋਂ ਲੱਖਾਂ ਦੇ ਗਹਿਣੇ ਲੁੱਟ ਕੇ ਹੋਏ ਫ਼ਰਾਰ
. . .  1 day ago
ਲੁਧਿਆਣਾ ,19 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ.ਏ.ਯੂ .ਦੇ ਘੇਰੇ ਅੰਦਰ ਪੈਂਦੇ ਇਲਾਕੇ ਹੰਬੜਾ ਰੋਡ ’ਤੇ ਅੱਜ ਰਾਤ ਤਿੰਨ ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰੇ ਸਵਰਨਕਾਰ ਦੀ ਦੁਕਾਨ ਤੋਂ ਲੱਖਾਂ ਰੁਪਏ ...
ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਮੁਆਵਜ਼ਾ, ਘਰ ਗੁਆਉਣ ਵਾਲਿਆਂ ਨੂੰ 1.9 ਲੱਖ ਰੁਪਏ - ਮੁੱਖ ਮੰਤਰੀ ਧਾਮੀ
. . .  1 day ago
ਦੇਹਰਾਦੂਨ, 19 ਅਕਤੂਬਰ - ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਉਤਰਾਖੰਡ ਵਿਚ ਮੀਂਹ ਕਾਰਨ ਹੁਣ ਤੱਕ 34 ਮੌਤਾਂ ਅਤੇ 5 ਲਾਪਤਾ ਹਨ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਅਤੇ ...
ਜੰਮੂ -ਕਸ਼ਮੀਰ : ਸ੍ਰੀਨਗਰ ਦੇ ਲਾਲ ਚੌਕ 'ਤੇ ਸੁਰੱਖਿਆ ਲਈ ਤਾਇਨਾਤ ਕੇਂਦਰੀ ਰਿਜ਼ਰਵ ਪੁਲਿਸ ਬਲ ਦੀਆਂ ਮਹਿਲਾ ਕਰਮਚਾਰੀ
. . .  1 day ago
ਐੱਨ.ਆਰ.ਆਈ. ਖਾਤੇ ਵਿਚੋਂ ਧੋਖਾਧੜੀ ਨਾਲ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ 12 ਗ੍ਰਿਫਤਾਰ
. . .  1 day ago
ਨਵੀਂ ਦਿੱਲੀ, 19 ਅਕਤੂਬਰ - ਦਿੱਲੀ ਸਾਈਬਰ ਸੈੱਲ ਦੇ ਡੀ.ਸੀ.ਪੀ. ਕੇ.ਪੀ.ਐਸ. ਮਲਹੋਤਰਾ ਨੇ ਕਿਹਾ ਕਿ ਐਚ.ਡੀ.ਐਫ.ਸੀ. ਦੇ 3 ਕਰਮਚਾਰੀਆਂ ਸਮੇਤ 12 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਐਨਆਰਆਈ ਖਾਤਿਆਂ...
ਐਸ.ਆਈ.ਟੀ. ਨੇ ਲਖੀਮਪੁਰ ‘ਚ ਹੋਈ ਹਿੰਸਾ ਵਿਚ ਸ਼ਾਮਲ ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ
. . .  1 day ago
ਲਖਨਊ , 19 ਅਕਤੂਬਰ -ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਐਸ.ਆਈ.ਟੀ. ਨੇ ਘਟਨਾ ਵਿਚ ਸ਼ਾਮਲ ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਐਸ.ਆਈ.ਟੀ. ਨੇ ਲੋਕਾਂ ਨੂੰ ...
ਉਤਰਾਖੰਡ ਵਿਚ ਮੀਂਹ ਕਾਰਨ ਤਬਾਹੀ, ਹੁਣ ਤੱਕ 25 ਮੌਤਾਂ, ਸੈਂਕੜੇ ਸੈਲਾਨੀ ਫਸੇ
. . .  1 day ago
ਮਹਿਲ ਕਲਾਂ (ਬਰਨਾਲਾ) 'ਚ ਆਰਥਿਕ ਤੰਗੀ ਕਰਕੇ 12ਵੀਂ ਦੀ ਵਿਦਿਆਰਥਣ ਵਲੋਂ ਖੁਦਕੁਸ਼ੀ
. . .  1 day ago
ਮਹਿਲ ਕਲਾਂ,19 ਅਕਤੂਬਰ (ਅਵਤਾਰ ਸਿੰਘ ਅਣਖੀ) - ਕਸਬਾ ਮਹਿਲ ਕਲਾਂ ਵਿਖੇ ਘਰ ਦੀ ਆਰਥਿਕ ਤੰਗੀ ਕਰਕੇ ਮਾਨਸਿਕ ਪ੍ਰੇਸ਼ਾਨੀ 'ਤੇ ਚੱਲਦਿਆ 12ਵੀਂ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਜਗਮੋਹਣ ਸਿੰਘ ਵਾਸੀ ਮਹਿਲ ਕਲਾਂ (ਬਰਨਾਲਾ) ਨੇ ਆਪਣੇ ਘਰ ...
ਵੱਡੀ ਖਬਰ : ਵਿਧਾਨ ਸਭਾ ਦੇ ਸਪੀਕਰ ਵਲੋਂ ਸੁਖਪਾਲ ਸਿੰਘ ਖਹਿਰਾ ਦਾ ਅਸਤੀਫਾ ਕੀਤਾ ਮਨਜ਼ੂਰ
. . .  1 day ago
ਵੇਅਰ ਹਾਊਸ ਦਾ ਇੰਸਪੈਕਟਰ ਤੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ
. . .  1 day ago
ਭੁਲੱਥ ,19 ਅਕਤੂਬਰ (ਸੁਖਜਿੰਦਰ ਸਿੰਘ ਮੁਲਤਾਨੀ ) - ਅੱਜ ਵਿਜੀਲੈਂਸ ਵਿਭਾਗ ਵਲੋਂ ਡੀ. ਐਸ. ਪੀ. ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਵੇਅਰ ਹਾਊਸ ਦੇ ਇੰਸਪੈਕਟਰ ਮਨੀਸ਼ ਨੂੰ ਤੀਹ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ...
ਰਾਜ ਕੁੰਦਰਾ ਨੇ ਸ਼ਰਲਿਨ ਚੋਪੜਾ ਦੇ ਖਿਲਾਫ 50 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਕੀਤਾ ਦਾਇਰ
. . .  1 day ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੰਡ ਮਿੱਲਾਂ ਨਾਲ ਜੁੜੇ ਮੁੱਦਿਆਂ 'ਤੇ ਵਫ਼ਦ ਨਾਲ ਕੀਤੀ ਮੀਟਿੰਗ
. . .  1 day ago
ਪੰਡੋਰਾ ਪੇਪਰ ਮਾਮਲਾ - ਏਜੰਸੀ ਸਮੂਹ ਦੀ ਜਾਂਚ ਸ਼ੁਰੂ, ਪਹਿਲੀ ਮੀਟਿੰਗ ਹੋਈ
. . .  1 day ago
ਉਤਰਾਖੰਡ : ਪਿਛਲੇ 24 ਘੰਟਿਆਂ ਵਿਚ 200 ਮਿਲੀਮੀਟਰ ਮੀਂਹ, ਹੁਣ ਤੱਕ 16 ਮੌਤਾਂ
. . .  1 day ago
ਆਮ ਆਦਮੀ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਚੰਨੀ ਨੂੰ ਮਿਲੇ
. . .  1 day ago
ਚੰਡੀਗੜ੍ਹ,19 ਅਕਤੂਬਰ - ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਅੱਜ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਵਫਦ ਦੇ ਰੂਪ ਵਿਚ ਮਿਲ ਕੇ ਹਰੇਕ ਐਮ.ਐਲ.ਏ. ਨੂੰ ਆਪੋ ਆਪਣੇ ਹਲਕਿਆਂ ਦੇ ਵਿਕਾਸ ਲਈ ਲੋਕਲ ਏਰੀਆ ਵਿਕਾਸ ...
ਨਵਜੋਤ ਸਿੰਘ ਸਿੱਧੂ ਪੰਜਾਬ ਭਵਨ ਵਿਖੇ ਪੁੱਜੇ
. . .  1 day ago
ਚੰਡੀਗੜ੍ਹ, 19 ਅਕਤੂਬਰ (ਸੁਰਿੰਦਰਪਾਲ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਭਵਨ ਵਿਖੇ ਪੁੱਜੇ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਅਜੇ ਵੀ ਕੁਝ ਮੁੱਦਿਆਂ 'ਤੇ ਰੇੜਕਾ ਹੈ...
ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਹਵਾਈ ਕੰਪਨੀ ਦੀ ਉਡਾਣ 'ਚ ਆਈ ਖ਼ਰਾਬੀ, ਯਾਤਰੀ ਹੋਏ ਪ੍ਰੇਸ਼ਾਨ
. . .  1 day ago
ਰਾਜਾਸਾਂਸੀ, 19 ਅਕਤੂਬਰ (ਹੇਰ) - ਕੁਝ ਹੀ ਸਮਾਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਤੋਂ ਮੁਲਕ ਦੀ ਰਾਜਧਾਨੀ ਦਿੱਲੀ ਜਾਣ ਵਾਲੀ ਏਅਰ ਇੰਡੀਆ ਹਵਾਈ ਕੰਪਨੀ ਦੀ ਉਡਾਣ ਵਿਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਇਹ ਉਡਾਣ ਜਿੱਥੇ ਆਪਣੀ ਮੰਜ਼ਿਲ ਵੱਲ ਨੂੰ ਜਾਣ ਤੋਂ ਵਾਂਝੀ ਹੋਈ ਹੈ। ਉੱਥੇ...
ਚੀਨ ਦੀਆਂ ਸਰਹੱਦੀ ਗਤੀਵਿਧੀਆਂ ਭਾਰਤ ਲਈ ਬਣ ਰਹੀਆਂ ਚੁਣੌਤੀਆਂ - ਕਮਾਂਡਰ ਲੈਫ਼ਟੀਨੈਂਟ ਜਨਰਲ
. . .  1 day ago
ਨਵੀਂ ਦਿੱਲੀ, 19 ਅਕਤੂਬਰ - ਪੂਰਬੀ ਫ਼ੌਜ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਮਨੋਜ ਪਾਂਡੇ ਨੇ ਸਰਹੱਦ 'ਤੇ ਚੀਨ ਦੀ ਵੱਧ ਰਹੀਆਂ ਗਤੀਵਿਧੀਆਂ 'ਤੇ ਚਿੰਤਾਵਾਂ ਪ੍ਰਗਟ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੀ.ਐਲ.ਏ. ਦੇ ਰਣਨੀਤਕ ਮਾਡਲ ਪਿੰਡ ਦੀਆਂ ਸਰਹੱਦਾਂ ਕੋਲ ਆ ਗਏ ਹਨ, ਜੋ ਕਿ ਚਿੰਤਾ ਦੀ ਗੱਲ ਹੈ। ਇਸ ਦੇ...
ਸਿੰਘੂ ਬਾਰਡਰ ਕਤਲ ਮਾਮਲੇ 'ਚ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ 'ਤੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ
. . .  1 day ago
ਅੰਮ੍ਰਿਤਸਰ 19 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਨੇ ਕਿਹਾ ਹੈ ਸਿੰਘੂ ਬਾਰਡਰ ਵਿਖੇ ਵਾਪਰੀ ਬੇਅਦਬੀ ਉਪਰੰਤ ਕਤਲ ਦੀ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ...
ਯੂ.ਪੀ. ਚੋਣਾਂ 'ਚ ਕਾਂਗਰਸ 40 ਫ਼ੀਸਦੀ ਮਹਿਲਾਵਾਂ ਦੇਵੇਗੀ ਟਿਕਟ - ਪ੍ਰਿਅੰਕਾ ਗਾਂਧੀ
. . .  1 day ago
ਲਖਨਊ, 19 ਅਕਤੂਬਰ - ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਐਲਾਨ ਕੀਤਾ ਹੈ ਕਿ ਯੂ.ਪੀ. ਚੋਣਾਂ 'ਚ 40 ਫ਼ੀਸਦੀ ਟਿਕਟਾਂ ਮਹਿਲਾਵਾਂ ਨੂੰ ਦਿੱਤੀਆਂ ਜਾਣਗੀਆਂ...
ਉੱਤਰਾਖੰਡ 'ਚ ਭਾਰੀ ਮੀਂਹ, ਹੁਣ ਤੱਕ ਹੋਈਆਂ 16 ਮੌਤਾਂ
. . .  1 day ago
ਦੇਹਰਾਦੂਨ, 19 ਅਕਤੂਬਰ - ਉੱਤਰਾਖੰਡ ਵਿਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਵਾਪਰੀਆਂ ਘਟਨਾਵਾਂ ਦੇ ਚੱਲਦਿਆਂ 16 ਲੋਕਾਂ ਦੀ ਮੌਤ ਹੋ ਗਈ ਹੈ...
ਸਿਆਸੀ ਅਖਾੜਾ ਬਣ ਕੇ ਰਹਿ ਗਈ ਬੱਧਨੀ ਕਲਾਂ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ
. . .  1 day ago
ਬੱਧਨੀ ਕਲਾਂ, 19 ਅਕਤੂਬਰ (ਸੰਜੀਵ ਕੋਛੜ) - ਨਗਰ ਪੰਚਾਇਤ ਬੱਧਨੀ ਕਲਾਂ ਦੀ ਚੋਣ ਹੋਏ ਨੂੰ ਭਾਵੇਂ ਤਕਰੀਬਨ ਸਾਢੇ ਅੱਠ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰ ਸਿਆਸੀ ਖਹਿਬਾਜ਼ੀ ਅਤੇ ਆਪਸੀ ਧੜੇਬੰਦੀ ਕਾਰਨ ਨਗਰ ਨਿਵਾਸੀਆਂ ਨੂੰ ਵਿਕਾਸ ਕੰਮਾਂ ਤੋਂ ਵਾਂਝੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਉਸ...
ਸੁਖਬੀਰ ਬਾਦਲ ਵਲੋਂ ਲੁਧਿਆਣਾ 'ਚ ਰੋਡ ਸ਼ੋਅ
. . .  1 day ago
ਲੁਧਿਆਣਾ, 19 ਅਕਤੂਬਰ (ਕਵਿਤਾ ਖੁੱਲਰ, ਰੁਪੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿਚ ਚੋਣ ਪ੍ਰਚਾਰ ਕਰਨ...
ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅਰੰਭ
. . .  1 day ago
ਅੰਮ੍ਰਿਤਸਰ, 19 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅਹਿਮ ਇਕੱਤਰਤਾ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਅਰੰਭ ਹੋ ਗਈ ਹੈ। ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਿਚ ਹੋ ਰਹੀ ਇਸ ਇਕੱਤਰਤਾ ਵਿਚ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਜਨਰਲ...
ਕਾਕਾ ਰਣਦੀਪ ਸਿੰਘ ਨਾਭਾ ਨੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨਾਲ ਕੀਤੀ ਮੁਲਾਕਾਤ, ਡੀ.ਏ.ਪੀ. 'ਤੇ ਦਿੱਤਾ ਭਰੋਸਾ
. . .  1 day ago
ਚੰਡੀਗੜ੍ਹ, 19 ਅਕਤੂਬਰ - ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿਚ ਆਗਾਮੀ ਬਿਜਾਈ ਦੇ ਸੀਜ਼ਨ ਲਈ ਪੰਜਾਬ 'ਚ ਡੀ.ਏ.ਪੀ. (ਡਿ-ਅਮੋਨੀਅਨਮ ਫਾਸਫੇਟ) ਦੀ ਘਾਟ ਨੂੰ ਪੂਰਾ ਕਰਨ ਦੇ ਸਬੰਧ 'ਚ ਅੱਜ ਉਹ ਕੇਂਦਰੀ ਰਸਾਇਣ ਤੇ ਖਾਦ ਮੰਤਰੀ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਜੇਠ ਸੰਮਤ 553
ਿਵਚਾਰ ਪ੍ਰਵਾਹ: ਜਦੋਂ ਕਾਤਲ ਸਜ਼ਾ ਤੋਂ ਬਚ ਜਾਂਦਾ ਹੈ ਤਾਂ ਸਭ ਦੀ ਸੁਰੱਖਿਆ ਨੂੰ ਖੋਰਾ ਲਗਦਾ ਹੈ। -ਡੇਨੀਅਲ ਵੈਥਸਟ

ਫ਼ਤਹਿਗੜ੍ਹ ਸਾਹਿਬ

ਸੀ. ਆਈ. ਏ. ਸਰਹਿੰਦ ਵਲੋਂ ਵਿਅਕਤੀ ਪਾਸੋਂ 2 ਦੇਸੀ ਕੱਟੇ ਤੇ ਇਕ ਜ਼ਿੰਦਾ ਕਾਰਤੂਸ ਬਰਾਮਦ

ਫ਼ਤਹਿਗੜ੍ਹ ਸਾਹਿਬ, 15 ਮਈ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਇਕ ਵਿਅਕਤੀ ਨੂੰ 2 ਦੇਸੀ ਕੱਟੇ ਅਤੇ 1 ਜਿੰਦਾ ਕਾਰਤੂਸ 315 ਬੋਰ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਵਿਖੇ ਸੱਦੀ ਪੈੱ੍ਰਸ ਕਾਨਫ਼ਰੰਸ ਦੌਰਾਨ ਕਪਤਾਨ ਪੁਲਿਸ (ਜਾਂਚ) ਜਗਜੀਤ ਸਿੰਘ ਜੱਲ੍ਹਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹੇ ਭਰ 'ਚ ਸਮਾਜ ਦੇ ਭੈੜੇ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਦੌਰਾਨ ਸੀ. ਆਈ. ਏ. ਸਟਾਫ਼ ਸਰਹਿੰਦ ਦੇ ਇੰਚਾਰਜ ਇੰਸ: ਗੱਬਰ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵਲੋਂ ਸਰਹਿੰਦ ਸਟੇਡੀਅਮ ਤੇ ਮਾਧੋਪੁਰ ਰੋਡ ਸਥਿਤ ਰੇਲਵੇ ਫਾਟਕਾਂ ਨੇ ਇਕ ਵਿਅਕਤੀ ਨੂੰ ਸ਼ੱਕੀ ਹਾਲਤ 'ਚ ਕਾਬੂ ਕੀਤਾ ਗਿਆ ਸੀ, ਜਿਸ ਦੇ ਕਬਜ਼ੇ 'ਚੋਂ ਇਕ ਦੇਸੀ ਕੱਟਾ ਸਮੇਤ ਇਕ ਜਿੰਦਾ ਕਾਰਤੂਸ 315 ਬੋਰ ਬਰਾਮਦ ਹੋਇਆ | ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਆਪਣੀ ਹਿਰਾਸਤ 'ਚ ਲੈ ਲਿਆ | ਕਪਤਾਨ ਪੁਲਿਸ ਨੇ ਦੱਸਿਆ ਕਿ ਦੇਸੀ ਕੱਟੇ ਸਮੇਤ ਗਿ੍ਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਮਨਦੀਪ ਸਿੰਘ ਉਰਫ਼ ਬੱਬੂ ਵਾਸੀ ਪਿੰਡ ਮਹਿਦੂਦਾਂ ਥਾਣਾ ਬਡਾਲੀ ਆਲਾ ਸਿੰਘ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਮਨਦੀਪ ਸਿੰਘ ਬੱਬੂ ਨੇ ਪੁੱਛਗਿੱਛ ਦੌਰਾਨ ਉਸ ਕੋਲ ਇਕ ਹੋਰ ਦੇਸੀ ਕੱਟਾ 315 ਬੋਰ ਹੋਣਾ ਮੰਨਿਆ ਤਾਂ ਪੁਲਿਸ ਪਾਰਟੀ ਵਲੋਂ ਬੱਬੂ ਦੀ ਨਿਸ਼ਾਨਦੇਹੀ 'ਤੇ ਉਸ ਦੀ ਮੋਟਰ ਵਾਲੇ ਕਮਰੇ 'ਚੋਂ ਇਕ ਹੋਰ ਦੇਸੀ ਕੱਟਾ ਬਰਾਮਦ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਬੱਬੂ ਖ਼ਿਲਾਫ਼ ਮੁਕੱਦਮਾ ਅਸਲਾ ਐਕਟ ਤਹਿਤ ਥਾਣਾ ਸਰਹਿੰਦ ਵਿਖੇ ਦਰਜ ਕਰਕੇ ਉਸ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਉਸ ਦਾ ਤਿੰਨ ਦਿਨਾਂ ਪੁਲਿਸ ਰਿਮਾਂਡ ਹਾਸਲ ਹੋਇਆ ਹੈ | ਉਨ੍ਹਾਂ ਦੱਸਿਆ ਕਿ ਮਨਦੀਪ ਸਿੰਘ ਬੱਬੂ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਉਸ ਕੋਲ ਇਹ ਦੇਸੀ ਹਥਿਆਰ ਕਿੱਥੋਂ ਆਏ ਹਨ ਅਤੇ ਉਸ ਨੇ ਇਨ੍ਹਾਂ ਹਥਿਆਰਾਂ ਨਾਲ ਕਿਸ ਅਪਰਾਧਿਕ ਘਟਨਾ ਨੂੰ ਅੰਜਾਮ ਦੇਣਾ ਸੀ | ਉਨ੍ਹਾਂ ਦਾਅਵਾ ਕੀਤਾ ਕਿ ਬੱਬੂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਸੁਰਾਗ ਹੱਥ ਲੱਗਣ ਦੀ ਉਮੀਦ ਹੈ | ਸ. ਜੱਲ੍ਹਾ ਦੇ ਦੱਸਣ ਮੁਤਾਬਿਕ ਦੇਸੀ ਕੱਟੇ ਸਮੇਤ ਗਿ੍ਫ਼ਤਾਰ ਕੀਤੇ ਮਨਦੀਪ ਸਿੰਘ ਬੱਬੂ ਖ਼ਿਲਾਫ਼ ਥਾਣਾ ਬਡਾਲੀ ਆਲਾ ਸਿੰਘ, ਥਾਣਾ ਬਸੀ ਪਠਾਣਾਂ ਅਤੇ ਥਾਣਾ ਸੋਹਾਣਾ ਜ਼ਿਲ੍ਹਾ ਮੋਹਾਲੀ ਵਿਖੇ ਵੱਖ-ਵੱਖ ਅਪਰਾਧਿਕ ਮਾਮਲੇ ਪਹਿਲਾਂ ਹੀ ਦਰਜ ਹਨ |

ਵਿਧਾਇਕ ਨਾਗਰਾ ਨੇ 10 ਆਕਸੀਜਨ ਕੰਸਨਟ੍ਰੇਟਰ ਹਸਪਤਾਲ ਨੂੰ ਸੌਂਪੇ

ਫ਼ਤਹਿਗੜ੍ਹ ਸਾਹਿਬ, 15 ਮਈ (ਬਲਜਿੰਦਰ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਜਿੱਥੇ ਹਰ ਪੱਧਰ 'ਤੇ ਠੋਸ ਕਦਮ ਚੁੱਕੇ ਜਾ ਰਹੇ ਹਨ, ਉੱਥੇ ਹੀ ਸਰਕਾਰੀ ਹਸਪਤਾਲਾਂ 'ਚ ...

ਪੂਰੀ ਖ਼ਬਰ »

ਐਡਵੋਕੇਟ ਕਲਿਆਣ ਵਲੋਂ ਸਫ਼ਾਈ ਕਰਮੀਆਂ ਦੀ ਹੜਤਾਲ ਦਾ ਸਮਰਥਨ

ਖਮਾਣੋਂ, 15 ਮਈ (ਪ. ਪ.)-ਪੰਜਾਬ 'ਚ ਠੇਕਾ ਆਧਾਰਿਤ ਕਰਮਚਾਰੀਆਂ ਵਲੋਂ ਅਪਣੀ ਮੁੱਖ ਮੰਗ ਜਿਵੇਂ ਕਿ ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਨੂੰ ਲੈ ਕੇ ਪੂਰੇ ਪੰਜਾਬ 'ਚ ਹੜਤਾਲ 'ਤੇ ਜਾਣ ਤੇ ਅੱਜ ਨਗਰ ਪੰਚਾਇਤ ਖਮਾਣੋਂ ਦੇ ਦਫ਼ਤਰ ਅੱਗੇ ਬੈਠੇ ਹੜਤਾਲੀ ਸਫ਼ਾਈ ...

ਪੂਰੀ ਖ਼ਬਰ »

ਕੋਰੋਨਾ 'ਤੇ ਕਾਬੂ ਪਾਉਣ ਲਈ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਹੋਵੇ-ਐਡ. ਵਰਮਾ, ਡਾ. ਸਿਕੰਦਰ

ਬਸੀ ਪਠਾਣਾਂ, 15 ਮਈ (ਗੁਰਬਚਨ ਸਿੰਘ ਰੁਪਾਲ)-ਪ੍ਰਦੇਸ਼ ਕਾਂਗਰਸ ਕਮੇਟੀ ਕਾਨੂੰਨੀ ਸੈੱਲ ਦੇ ਜਨਰਲ ਸਕੱਤਰ ਐਡਵੋਕੇਟ ਭਾਰਤ ਭੂਸ਼ਨ ਵਰਮਾ ਤੇ ਡੇਰਾ ਬਾਬਾ ਬੁੱਧ ਦਾਸ ਦੇ ਗੱਦੀਨਸ਼ੀਨ ਡਾ. ਸਿਕੰਦਰ ਸਿੰਘ ਨੇ ਖ਼ਾਸਕਰ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 96 ਨਵੇਂ ਕੋਰੋਨਾ ਪੀੜਤਾਂ ਦੀ ਪੁਸ਼ਟੀ, 3 ਦੀ ਮੌਤ

ਫ਼ਤਹਿਗੜ੍ਹ ਸਾਹਿਬ, 15 ਮਈ (ਬਲਜਿੰਦਰ ਸਿੰਘ)-ਬੇਸ਼ੱਕ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਠੀਕ ਹੋਣ ਦੀ ਦਰ 83.94 ਫ਼ੀਸਦੀ ਹੈ ਪਰ ਜ਼ਿਲ੍ਹੇ 'ਚ ਮੌਤਾਂ ਦੀ ਗਿਣਤੀ ਦਾ ਅੰਕੜਾ ਵੀ ਲਗਾਤਾਰ ਵੱਧ ਰਿਹਾ ਹੈ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ | ...

ਪੂਰੀ ਖ਼ਬਰ »

35 ਵਿਅਕਤੀਆਂ ਦੇ ਕੋਰੋਨਾ ਜਾਂਚ ਲਈ ਨਮੂਨੇ ਲਏ

ਚੁੰਨ੍ਹੀ, 15 ਮਈ (ਗੁਰਪ੍ਰੀਤ ਸਿੰਘ ਬਿਲਿੰਗ)-ਪੁਲਿਸ ਚੌਕੀ ਚੁੰਨ੍ਹੀ ਕਲਾਂ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਰਿਆੜ ਦੀ ਅਗਵਾਈ 'ਚ ਚੁੰਨ੍ਹੀ ਕਲਾਂ ਅਨਾਜ ਮੰਡੀ ਨੇੜੇ ਨਾਕਾਬੰਦੀ ਕਰਕੇ ਬਿਨਾਂ ਮਾਸਕ ਵਾਲੇ ਵਾਹਨ ਚਾਲਕਾਂ ਦੇ ...

ਪੂਰੀ ਖ਼ਬਰ »

18 ਤੋਂ 44 ਸਾਲ ਦੇ ਨਾਗਰਿਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਸ਼ੁਰੂ

ਬਸੀ ਪਠਾਣਾਂ, 15 ਮਈ (ਰਵਿੰਦਰ ਮੌਦਗਿਲ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਰਹਿ ਰਹੇ 18 ਸਾਲ ਤੋਂ 44 ਸਾਲ ਉਮਰ ਦੇ ਨਾਗਰਿਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਸ਼ੁਰੂ ਹੋ ਗਿਆ ਹੈ | ਇਹ ਜਾਣਕਾਰੀ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੇਸ਼ ਨੇ ਦਿੱਤੀ | ਉਨ੍ਹਾਂ ਦੱਸਿਆ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਰਹਿੰਦ ਦੇ ਬਾਜ਼ਾਰ ਪੂਰਨ ਤੌਰ 'ਤੇ ਰਹੇ ਬੰਦ

ਫ਼ਤਹਿਗੜ੍ਹ ਸਾਹਿਬ, 15 ਮਈ (ਮਨਪ੍ਰੀਤ ਸਿੰਘ)-ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸੂਬਾ ਸਰਕਾਰ ਵਲੋਂ ਲਗਾਏ 'ਵੀਕਐਂਡ ਲਾਕਡਾਊਨ' ਦੌਰਾਨ ਸਰਹਿੰਦ ਸ਼ਹਿਰ ਦੀਆਂ ਤਕਰੀਬਨ ਸਾਰੀਆਂ ਦੁਕਾਨਾਂ ਬੰਦ ਰਹੀਆਂ ਤੇ ਬਾਜ਼ਾਰਾਂ 'ਚ ਵੀ ਲੋਕਾਂ ਦੀ ਆਮਦ ਬਹੁਤ ਘੱਟ ਦਿਖਾਈ ਦਿੱਤੀ | ...

ਪੂਰੀ ਖ਼ਬਰ »

ਕੈਪਟਨ ਵਲੋਂ ਕੋਰੋਨਾ ਕਾਲ 'ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਸ਼ਲਾਘਾਯੋਗ-ਸਿੱਧੂਪੁਰ

ਖਮਾਣੋਂ, 15 ਮਈ (ਮਨਮਹੋਨ ਸਿੰਘ ਕਲੇਰ)-ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਕੋਰੋਨਾ ਕਾਲ 'ਚ ਬਤੌਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਨਿਭਾਈਆਂ ਜਾ ਰਹੀਆਂ ਪੰਜਾਬ ਵਾਸੀਆਂ ਲਈ ਸਿਹਤ ਤੇ ਹੋਰ ਸੇਵਾਵਾਂ ਸ਼ਲਾਘਾਯੋਗ ਹਨ | ਜਿਸ ਦੇ ਚਲਦੇ ਹੋਏ ਮਾਣਯੋਗ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਕੋਰੋਨਾ ਪੀੜਤਾਂ ਦੇ ਪਰਿਵਾਰਾਂ ਨੂੰ ਖਾਣਾ ਪਹੰੁਚਾਵੇਗਾ-ਵਿੱਕੀ ਚਾਹਲ

ਮੰਡੀ ਗੋਬਿੰਦਗੜ੍ਹ, 15 ਮਈ (ਬਲਜਿੰਦਰ ਸਿੰਘ)-ਯੂਥ ਅਕਾਲੀ ਦਲ ਹਲਕਾ ਅਮਲੋਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਵਿੱਕੀ ਚਾਹਲ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਪਾਰਟੀ ਦੇ ਆਦੇਸ਼ਾਂ ਮੁਤਾਬਿਕ ਮੰਡੀ ਗੋਬਿੰਦਗੜ੍ਹ ਇਲਾਕੇ 'ਚ ਕੋਰੋਨਾ ਪੀੜਤਾਂ ਦੇ ਪਰਿਵਾਰਾਂ ਨੂੰ ਸਵੇਰ, ...

ਪੂਰੀ ਖ਼ਬਰ »

ਸੱਜੇ-ਖੱਬੇ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਦੁਕਾਨਦਾਰਾਂ ਨੂੰ ਪ੍ਰਸ਼ਾਸਨ ਦੀ ਸਖ਼ਤ ਤਾੜਨਾ

ਬਸੀ ਪਠਾਣਾਂ, 15 ਮਈ (ਗੁਰਬਚਨ ਸਿੰਘ ਰੁਪਾਲ)-ਐੱਸ. ਡੀ. ਐੱਮ. ਜਸਪ੍ਰੀਤ ਸਿੰਘ ਤੇ ਡੀ. ਐੱਸ. ਪੀ. ਸੁਖਮਿੰਦਰ ਸਿੰਘ ਚੌਹਾਨ ਨੇ ਪ੍ਰਸ਼ਾਸਨ ਵਲੋਂ ਮਾਰਕੀਟ ਲਈ ਤਾਲਾਬੰਦੀ ਦੌਰਾਨ ਜਾਰੀ ਸੱਜੇ ਅਤੇ ਖੱਬੇ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਦੁਕਾਨਦਾਰਾਂ ਨੂੰ ਚਿਤਾਵਨੀ ...

ਪੂਰੀ ਖ਼ਬਰ »

ਦੇਸ਼ ਭਗਤ ਯੂਨੀਵਰਸਿਟੀ 'ਚ ਮਨਾਇਆ ਈਦ-ਉਲ-ਫ਼ਿਤਰ ਦਾ ਤਿਉਹਾਰ

ਮੰਡੀ ਗੋਬਿੰਦਗੜ੍ਹ, 15 ਮਈ (ਬਲਜਿੰਦਰ ਸਿੰਘ)-ਦੇਸ਼ ਭਗਤ ਯੂਨੀਵਰਸਿਟੀ 'ਚ ਮੈਡੀਕਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨਾਲ ਮਿਲ ਕੇ ਈਦ-ਉਲ-ਫ਼ਿਤਰ ਮਨਾਈ ਗਈ, ਜਿਸ ਦੌਰਾਨ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੇ ਸਮੁੱਚੀ ਕਾਇਨਾਤ ਦੀ ਸਲਾਮਤੀ ਦੀ ਦੁਆ ਕੀਤੀ | ...

ਪੂਰੀ ਖ਼ਬਰ »

ਪੁਲਿਸ ਨੇ ਭਟੇੜੀ ਦੇ ਲੋੜਵੰਦ ਪਰਿਵਾਰਾਂ ਨੂੰ ਤਿਆਰ ਕੀਤਾ ਭੋਜਨ ਘਰ ਪਹੁੰਚਾਇਆ

ਬਸੀ ਪਠਾਣਾਂ, 15 ਮਈ (ਗੁਰਬਚਨ ਸਿੰਘ ਰੁਪਾਲ)-ਬਸੀ ਪਠਾਣਾਂ ਪੁਲਿਸ ਕੋਰੋਨਾ ਵਰਗੇ ਸੰਕਟ ਕਾਲ 'ਚ ਅਮਨ ਅਤੇ ਕਾਨੂੰਨ ਦੇ ਨਾਲ-ਨਾਲ ਜ਼ਰੂਰਤਮੰਦਾਂ ਤੱਕ ਤਿਆਰ ਕੀਤਾ ਹੋਇਆ ਭੋਜਨ ਘਰ ਪੁਚਾਉਣ ਦੀ ਅਦੁੱਤੀ ਸੇਵਾ ਕਰ ਰਹੀ ਹੈ | ਮੁੱਖ ਥਾਣਾ ਅਫ਼ਸਰ ਇੰਸਪੈਕਟਰ ਮਨਪ੍ਰੀਤ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਕੋਰੋਨਾ ਪੀੜਤਾਂ ਦੇ ਪਰਿਵਾਰਾਂ ਨੂੰ ਖਾਣਾ ਪਹੰੁਚਾਵੇਗਾ-ਵਿੱਕੀ ਚਾਹਲ

ਮੰਡੀ ਗੋਬਿੰਦਗੜ੍ਹ, 15 ਮਈ (ਬਲਜਿੰਦਰ ਸਿੰਘ)-ਯੂਥ ਅਕਾਲੀ ਦਲ ਹਲਕਾ ਅਮਲੋਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਵਿੱਕੀ ਚਾਹਲ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਪਾਰਟੀ ਦੇ ਆਦੇਸ਼ਾਂ ਮੁਤਾਬਿਕ ਮੰਡੀ ਗੋਬਿੰਦਗੜ੍ਹ ਇਲਾਕੇ 'ਚ ਕੋਰੋਨਾ ਪੀੜਤਾਂ ਦੇ ਪਰਿਵਾਰਾਂ ਨੂੰ ਸਵੇਰ, ...

ਪੂਰੀ ਖ਼ਬਰ »

ਵਿਸ਼ਵ ਜਾਗਿ੍ਤੀ ਮਿਸ਼ਨ ਤੇ ਅਗਰਵਾਲ ਸਭਾ ਨੇ ਕੋਵਿਡ ਟੀਕਾਕਰਨ ਕੈਂਪ ਲਗਾਇਆ

ਫ਼ਤਹਿਗੜ੍ਹ ਸਾਹਿਬ, 15 ਮਈ (ਬਲਜਿੰਦਰ ਸਿੰਘ)-ਕੋਰੋਨਾ ਕਾਲ ਦੌਰਾਨ ਮਾਨਵਤਾ ਦੀ ਭਲਾਈ ਲਈ ਵਿਸ਼ਵ ਜਾਗਿ੍ਤੀ ਮਿਸ਼ਨ ਸ਼ਾਖਾ ਸਰਹਿੰਦ ਅਤੇ ਅਗਰਵਾਲ ਸਭਾ ਵਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਜਿਸ 'ਚ ਕੋਵਿਡ-19 ਟੀਕਾਕਰਨ ਕਰਵਾਉਣ ਤੋਂ ਇਲਾਵਾ ਲੋਕਾਂ ...

ਪੂਰੀ ਖ਼ਬਰ »

ਮੁਲਾਜ਼ਮ ਆਗੂ ਸੱਜਣ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ

ਖਮਾਣੋਂ, 15 ਮਈ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ (ਸੇਵਾ-ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੇ ਪ੍ਰਧਾਨ ਦਿਲਬਾਰਾ ਸਿੰਘ ਅਤੇ ਪ੍ਰੈੱਸ ਸਕੱਤਰ ਜਸਵੰਤ ਸਿੰਘ ਚੜ੍ਹੀ ਨੇ ਇਕ ਸਾਂਝੇ ਬਿਆਨ ਰਾਹੀਂ ਮੁਲਾਜ਼ਮ ਆਗੂ ਸੱਜਣ ਸਿੰਘ ਦੇ ਦਿਹਾਂਤ 'ਤੇ ਗਹਿਰਾ ਦੁੱਖ ਦਾ ...

ਪੂਰੀ ਖ਼ਬਰ »

ਸੱਜਾ ਖੱਬਾ ਸਕੀਮ ਤੇ ਹਫ਼ਤਾਵਾਰੀ ਤਾਲਾਬੰਦੀ ਬਹੁਤੀ ਨਹੀਂ ਅਸਰਦਾਰ

ਚੁੰਨ੍ਹੀ, 15 ਮਈ (ਗੁਰਪ੍ਰੀਤ ਸਿੰਘ ਬਿਲਿੰਗ)-ਰਾਜ ਤੇ ਕੇਂਦਰ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਲੜੀ ਤੋੜਨ ਲਈ ਅਤੇ ਜਨਤਾ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਹਰ ਸੰਭਵ ਤਰੀਕਾ ਅਪਣਾਇਆ ਜਾ ਰਿਹਾ ਹੈ, ਜਿਸ 'ਚ ਰੁਟੀਨ 'ਚ ਟੈੱਸਟ, ਸ਼ੱਕੀ ਮਰੀਜ਼ਾਂ ਨੂੰ ...

ਪੂਰੀ ਖ਼ਬਰ »

ਹਾਜੀਪੁਰ ਵਿਖੇ ਗੱਡੀ ਦਰੱਖਤ ਨਾਲ ਟਕਰਾਈ

ਨੰਦਪੁਰ ਕਲੌੜ, 15 ਮਈ (ਜਰਨੈਲ ਸਿੰਘ ਧੁੰਦਾ)-ਥਾਣਾ ਬਸੀ ਪਠਾਣਾਂ ਅਧੀਨ ਬਸੀ-ਸੰਘੋਲ ਸੜਕ 'ਤੇ ਪਿੰਡ ਹਾਜੀਪੁਰ ਵਿਖੇ ਇਕ ਤੇਜ਼ ਰਫ਼ਤਾਰ ਗੱਡੀ ਦਾ ਦਰੱਖਤ ਨਾਲ ਟਕਰਾ ਕੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ | ਥਾਣਾ ਬਸੀ ਪਠਾਣਾਂ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਰੌਕੀ ...

ਪੂਰੀ ਖ਼ਬਰ »

ਸੰਸਦ ਮੈਂਬਰ ਮੁਹੰਮਦ ਸਦੀਕ ਵਲੋਂ ਰਾਜਿੰਦਰ ਬਿੱਟੂ ਨਾਲ ਦੁੱਖ ਸਾਂਝਾ

ਮੰਡੀ ਗੋਬਿੰਦਗੜ੍ਹ, 15 ਮਈ (ਬਲਜਿੰਦਰ ਸਿੰਘ)-ਮਾਰਕੀਟ ਕਮੇਟੀ ਅਮਲੋਹ ਦੇ ਉੱਪ ਚੇਅਰਮੈਨ ਤੇ ਨਗਰ ਕੌਂਸਲ ਗੋਬਿੰਦਗੜ੍ਹ ਦੇ ਕੌਂਸਲਰ ਰਾਜਿੰਦਰ ਬਿੱਟੂ ਦੇ ਵੱਡੇ ਭਰਾ ਸ਼ਿੰਗਾਰਾ ਸਿੰਘ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਸਬੰਧ 'ਚ ਸਾਂਸਦ ਮੈਂਬਰ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ-ਪਵਨ ਕਾਲੜਾ

ਫ਼ਤਹਿਗੜ੍ਹ ਸਾਹਿਬ, 15 ਮਈ (ਮਨਪ੍ਰੀਤ ਸਿੰਘ)-ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਨੂੰ ਬਣਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ ਤੇ ਕੋਵਿਡ-19 ਮਹਾਂਮਾਰੀ ਤੋਂ ਬਚਣ ਲਈ ਲੋਕਾਂ ਵੈਕਸੀਨ ਲਗਾਉਣ ਤੋਂ ਇਲਾਵਾ ਸਮੇਂ-ਸਮੇਂ 'ਤੇ ਹਦਾਇਤਾਂ ਜਾਰੀ ਕਰ ਰਹੀ ਹੈ ਤਾਂ ਜੋ ...

ਪੂਰੀ ਖ਼ਬਰ »

ਮੁੱਖ ਮੰਤਰੀ ਪਾਰਟੀ ਕਲੇਸ਼ 'ਚੋਂ ਬਾਹਰ ਨਿਕਲ ਕੇ ਕੋਰੋਨਾ ਨਾਲ ਨਿਪਟਣ ਲਈ ਕਦਮ ਚੁੱਕਣ-ਰਾਜਾ

ਫ਼ਤਹਿਗੜ੍ਹ ਸਾਹਿਬ, 15 ਮਈ (ਬਲਜਿੰਦਰ ਸਿੰਘ)-ਆਮ ਆਦਮੀ ਪਾਰਟੀ ਯੂਥ ਵਿੰਗ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਰਸ਼ਪਿੰਦਰ ਸਿੰਘ ਰਾਜਾ ਨੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦੇ ਅੰਦਰੂਨੀ ਕਲੇਸ਼ ਤੋਂ ਬਾਹਰ ਨਿਕਲ ਕੇ ਦਿਨ-ਬ-ਦਿਨ ...

ਪੂਰੀ ਖ਼ਬਰ »

ਸਕੂਲ ਆਫ਼ ਐਜੂਕੇਸ਼ਨ ਨੇ ਵਰਚੂਅਲ 'ਰੰਗੋਲੀ ਬਣਾਉਣ' ਦੇ ਮੁਕਾਬਲੇ ਕਰਵਾਏ

ਫ਼ਤਹਿਗੜ੍ਹ ਸਾਹਿਬ, 15 ਮਈ (ਬਲਜਿੰਦਰ ਸਿੰਘ)-ਬੇਸ਼ੱਕ ਕੋਰੋਨਾ ਦੇ ਵਧਦੇ ਪ੍ਰਭਾਵ ਕਾਰਨ ਵਿੱਦਿਅਕ ਸੰਸਥਾਨ ਬੰਦ ਹਨ, ਫਿਰ ਵੀ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਦੇ ਨਾਲ ਵੱਖ-ਵੱਖ ਗਤੀਵਿਧੀਆਂ ਦਾ ਸਿਲਸਿਲਾ ਵੀ ਜਾਰੀ ਹੈ | ਇਸੇ ਲੜੀ ਤਹਿਤ ਸਕੂਲ ਆਫ਼ ...

ਪੂਰੀ ਖ਼ਬਰ »

ਨੌਜਵਾਨਾਂ ਨੇ ਖੇਡ ਮੈਦਾਨ ਦੀ ਕੀਤੀ ਸਫ਼ਾਈ

ਅਮਲੋਹ, 15 ਮਈ (ਰਿਸ਼ੂ ਗੋਇਲ)-ਬਲਾਕ ਅਮਲੋਹ ਅਧੀਨ ਆਉਂਦੇ ਪਿੰਡ ਛੰਨਾ ਦੇ ਨੌਜਵਾਨਾਂ ਵਲੋਂ ਮਿਲ ਕੇ ਪਿੰਡ 'ਚ 2 ਏਕੜ ਦੇ ਖੇਡ ਮੈਦਾਨ ਦੀ ਸਫ਼ਾਈ ਕੀਤੀ ਗਈ ਹੈ, ਜਿਸ 'ਚ ਲੰਬੇ ਸਮੇਂ ਤੋਂ ਜੰਗਲੀ ਘਾਹ, ਝਾੜੀਆਂ ਤੇ ਪੱਥਰ ਖਿੱਲਰੇ ਪਏ ਸਨ | ਇਸ ਮੌਕੇ ਨੌਜਵਾਨ ਰਣਜੀਤ ਸਿੰਘ, ...

ਪੂਰੀ ਖ਼ਬਰ »

ਟਰੱਸਟ ਵਲੋਂ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ-ਰਾਜੂ ਖੰਨਾ

ਅਮਲੋਹ, 15 ਮਈ (ਰਿਸ਼ੂ ਗੋਇਲ)-ਸੂਬੇ ਵਿਚ ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਗੁਰ ਅਸ਼ੀਸ਼ ਚੈਰੀਟੇਬਲ ਟਰੱਸਟ ਵਲੋਂ ਹਲਕਾ ਅਮਲੋਹ ਦੇ ਕੋਰੋਨਾ ਪੀੜਤਾਂ ਤੇ ਹੋਰ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਜਿਸ ਲਈ ਟਰੱਸਟ ਵਲੋਂ ਲੰਗਰ ਦੀ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ 'ਚ ਕੈਂਸਰ ਵੈਕਸੀਨ 'ਤੇ ਗੈਸਟ ਲੈਕਚਰ

ਫ਼ਤਹਿਗੜ੍ਹ੍ਹ ਸਾਹਿਬ, 15 ਮਈ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਬਾਇਉਟੈਕਨਾਲੋਜੀ ਵਿਭਾਗ ਵਲੋਂ ਕੈਂਸਰ ਵੈਕਸੀਨ 'ਤੇ ਇਕ ਦਿਨਾ ਗੈੱਸਟ ਲੈਕਚਰ ਕਰਵਾਇਆ ਗਿਆ | ਜਿਸ 'ਚ ਡਾ. ਜਗਮੋਹਨ ਸਿੰਘ ਐਡਜੰਕਟ ਫੈਕਲਟੀ, ਥੌਮਸ ਜੈਫਰਸਨ ਯੂਨੀਵਰਸਿਟੀ ਫ਼ਿਲਾਡੈਲਫ਼ੀਆ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਵੱਲ ਵਿਦਿਆਰਥੀਆਂ ਦਾ ਰੁਝਾਨ ਵਧਿਆ-ਜਸਬੀਰ ਸਿੰਘ

ਜਖਵਾਲੀ, 15 ਮਈ (ਨਿਰਭੈ ਸਿੰਘ)-ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ ਦੇ ਇੰਚਾਰਜ ਜਸਬੀਰ ਸਿੰਘ ਨੇ ਸਰਕਾਰੀ ਸਕੂਲਾਂ 'ਚ ਵੱਧ ਤੋਂ ਵੱਧ ਵਿਦਿਆਰਥੀ ਦਾਖ਼ਲ ਕੀਤੇ ਜਾਣ 'ਤੇ ਜ਼ੋਰ ਦਿੱਤਾ ਹੈ | ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਟੀਮ ਵਿਜ਼ਿਟ ਸਮੇਂ ਉਨ੍ਹਾਂ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਮੰਡੀ ਗੋਬਿੰਦਗੜ੍ਹ ਦਾ ਦੌਰਾ

ਮੰਡੀ ਗੋਬਿੰਦਗੜ੍ਹ, 15 ਮਈ (ਮੁਕੇਸ਼ ਘਈ)-ਮੰਡੀ ਗੋਬਿੰਦਗੜ੍ਹ ਵਿਚ ਕੋਵਿਡ-19 ਦੀ ਮਹਾਂਮਾਰੀ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ਸਿਰ ਨਵੀਆਂ ਹਦਾਇਤਾਂ ਜਾਰੀ ਕਰਕੇ ਇਸ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

75ਵੇਂ ਸੁਤੰਤਰਤਾ ਦਿਵਸ ਦੇ ਸਬੰਧ 'ਚ ਸਕੂਲ ਪੱਧਰ ਦੇ ਮੁਕਾਬਲੇ ਕਰਵਾਏ

ਬਸੀ ਪਠਾਣਾਂ, 15 ਮਈ (ਗੁਰਬਚਨ ਸਿੰਘ ਰੁਪਾਲ)-ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਨਾਲ ਜੁੜੇ ਸਕੂਲ ਪੱਧਰ ਦੇ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿ੍ੰਸੀਪਲ ਰੇਨੂੰ ਮਹਿਤਾ ਦੀ ਸਰਪ੍ਰਸਤੀ 'ਚ ਮੁਕੰਮਲ ਕਰਵਾਏ ਗਏ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਪੰਜਾਬ ਟੈਕਸੀ ਆਪ੍ਰੇਟਰ ਯੂਨੀਅਨ ਦੀ ਵਰਚੂਅਲ ਮੀਟਿੰਗ

ਖਮਾਣੋਂ, 15 ਮਈ (ਜੋਗਿੰਦਰ ਪਾਲ)-ਪੰਜਾਬ ਟੈਕਸੀ ਆਪ੍ਰੇਟਰ ਯੂਨੀਅਨ ਦੀ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਸਤਵੀਰ ਸਿੰਘ ਸੋਢੀ ਜਨਰਲ ਸਕੱਤਰ ਪੰਜਾਬ ਤੇ ਮਨਜੀਤ ਸਿੰਘ ਗਿੱਲ ਦੀ ਅਗਵਾਈ 'ਚ ਹੋਈ | ਸਤਵੰਤ ਸਿੰਘ ਸਰਾਓ ਨੇ ਦੱਸਿਆ ਕਿ ਸਾਰੇ ਟੈਕਸੀ ਆਪ੍ਰੇਟਰ ਵੀਰਾਂ ਨੇ ...

ਪੂਰੀ ਖ਼ਬਰ »

ਪਿੰਡ ਅਮਰਾਲੀ ਦੇ ਮਿੰਨੀ ਪੀ.ਐਚ.ਸੀ. ਨੂੰ ਐਨ.ਆਰ.ਆਈਜ਼ ਵਲੋਂ ਆਕਸੀਜਨ ਮਸ਼ੀਨ ਭੇਟ

ਖਮਾਣੋਂ, 15 ਮਈ (ਪੱਤਰ ਪ੍ਰੇਰਕ)-ਪਿੰਡ ਅਮਰਾਲੀ ਵਿਖੇ ਪਿੰਡ ਵਾਸੀਆਂ ਦੀ ਸਹੂਲਤ ਲਈ ਕੋਰੋਨਾ ਕਾਲ ਦੇ ਦੌਰਾਨ ਪਿੰਡ ਦੇ ਐਨ.ਆਰ.ਆਈ. ਮਨਿੰਦਰ ਸਿੰਘ ਯੂ.ਐਸ.ਏ. ਤੇ ਮਨੀ ਯੂ.ਐਸ.ਏ. ਭਰਾਵਾਂ ਵਲੋਂ ਪਿੰਡ ਦੇ ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਨੂੰ ਗ੍ਰਾਮ ਪੰਚਾਇਤ ਦੀ ਹਾਜ਼ਰੀ ...

ਪੂਰੀ ਖ਼ਬਰ »

ਸਰਹਿੰਦ ਮੰਡੀ 'ਚ ਜ਼ਿਲ੍ਹੇ ਦੇ ਸਮੂਹ ਡੀਪੂ ਹੋਲਡਰਾਂ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 15 ਮਈ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਮੂਹ ਰਾਸ਼ਨ ਡੀਪੂ ਹੋਲਡਰਾਂ ਦੀ ਮੀਟਿੰਗ ਸੁਖਵਿੰਦਰ ਸਿੰਘ ਧੂਰੀ ਅਤੇ ਵਿਸਾਖਾ ਸਿੰਘ ਦੀ ਰਹਿਨੁਮਾਈ ਹੇਠ ਸਰਹਿੰਦ ਮੰਡੀ 'ਚ ਹੋਈ | ਜਾਣਕਾਰੀ ਦਿੰਦਿਆਂ ਡੀਪੂ ਹੋਲਡਰ ਗਣੇਸ਼ ਦੱਤ ਨੇ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਵਲੋਂ ਵੱਖ-ਵੱਖ ਨਿਯੁਕਤੀਆਂ

ਖਮਾਣੋਂ, 15 ਮਈ (ਮਨਮੋਹਣ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੇ ਕੋਆਰਡੀਨੇਟਰ ਐਡਵੋਕੇਟ ਸ਼ਿਵ ਕੁਮਾਰ ਕਲਿਆਣ, ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਬੱਬੂ, ਹਲਕਾ ਪ੍ਰਧਾਨ ਕੁਲਵੰਤ ਸਿੰਘ, ਭੀਮ ਸਿੰਘ ਮਾਣਕੀ ਆਦਿ ਦੀ ਅਗਵਾਈ ਹੇਠ ਬਹੁਜਨ ਸਮਾਜ ਪਾਰਟੀ ਵਲੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX