ਤਾਜਾ ਖ਼ਬਰਾਂ


ਆਈ.ਪੀ.ਐਲ. -2023 : ਲਖਨਊ ਨੇ ਦਿੱਲੀ ਨੂੰ 50 ਦੌੜਾਂ ਨਾਲ ਹਰਾਇਆ
. . .  about 5 hours ago
ਸੰਜੇ ਰਾਉਤ ਧਮਕੀ ਮਾਮਲਾ: ਗੈਂਗਸਟਰ ਲਾਰੇਂਸ ਬਿਸ਼ਨੋਈ 'ਤੇ ਮੁੰਬਈ 'ਚ ਮਾਮਲਾ ਦਰਜ
. . .  1 day ago
ਆਈ.ਪੀ.ਐਲ. -2023 : ਲਖਨਊ ਨੇ ਦਿੱਤਾ ਦਿੱਲੀ ਨੂੰ 194 ਦੌੜਾਂ ਦਾ ਟੀਚਾ
. . .  1 day ago
ਯੂ.ਐਸ.: ਅਰਕਨਸਾਸ, ਇਲੀਨੋਇਸ ਵਿਚ ਤੁਫ਼ਾਨ ਦੇ ਕਾਰਨ 7 ਦੀ ਮੌਤ, ਦਰਜਨਾਂ ਹਸਪਤਾਲ ਵਿਚ ਦਾਖ਼ਲ
. . .  1 day ago
ਆਈ.ਪੀ.ਐਲ-2023: ਪੰਜਾਬ ਨੇ ਕੋਲਕਾਤਾ ਨੂੰ 7 ਦੌੜਾਂ ਨਾਲ ਹਰਾਇਆ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸੀ.ਸੀ.ਐਸ. ਨੇ 17 ਜੰਗੀ ਜਹਾਜ਼ਾਂ ਨੂੰ ਦਿੱਤੀ ਮਨਜ਼ੂਰੀ-ਸਾਬਕਾ ਜਲ ਸੈਨਾ ਉਪ ਮੁਖੀ
. . .  1 day ago
ਨਵੀਂ ਦਿੱਲੀ, 1 ਅਪ੍ਰੈਲ-ਸਾਬਕਾ ਜਲ ਸੈਨਾ ਮੁਖੀ ਵਾਈਸ ਐਡਮਿਰਲ ਐਸ.ਐਨ. ਘੋਰਪੜੇ (ਸੇਵਾਮੁਕਤ) ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ...
ਆਈ.ਪੀ.ਐਲ. ਪੰਜਾਬ ਬਨਾਮ ਕੋਲਕਾਤਾ:ਮੀਂਹ ਕਾਰਨ ਰੁਕੀ ਖੇਡ:ਕੋਲਕਾਤਾ ਨੂੰ ਜਿੱਤਣ ਲਈ 24 ਗੇਂਦਾਂ 'ਚ 46 ਦੌੜਾਂ ਦੀ ਲੋੜ
. . .  1 day ago
ਮੋਹਾਲੀ, 1 ਅਪ੍ਰੈਲ-ਆਈ.ਪੀ.ਐਲ. 2023 ਦੇ ਇਕ ਮੁਕਾਬਲੇ ਵਿਚ ਪੰਜਾਬ ਕਿੰਗਸ ਵਲੋਂ ਮਿਲੇ 192 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਨਾਈਟ ਰਾਇਡਰਜ਼ ਨੇ 16 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ...
ਆਈ.ਪੀ.ਐਲ-2023:ਲਖਨਊ ਖ਼ਿਲਾਫ਼ ਟਾਸ ਜਿੱਤ ਕੇ ਦਿੱਲੀ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਲਖਨਊ, 1 ਅਪ੍ਰੈਲ-ਆਈ.ਪੀ.ਐਲ-2023 ਦੇ ਤੀਸਰੇ ਮੁਕਾਬਲੇ ਵਿਚ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਟਾਸ ਜਿੱਤ ਕੇ ਦਿੱਲੀ ਕੈਪੀਟਲਸ ਦੇ ਕਪਤਾਨ ਡੇਵਿਡ ਵਾਰਨਰ ਨੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ...
ਦਿੱਲੀ 'ਚ ਵਕੀਲ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਨਵੀਂ ਦਿੱਲੀ, 1 ਅਪ੍ਰੈਲ-ਐਡਵੋਕੇਟ ਵਰਿੰਦਰ ਕੁਮਾਰ ਦੀ ਅੱਜ ਸ਼ਾਮ ਦਵਾਰਕਾ ਇਲਾਕੇ ਵਿਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦਿੱਲੀ ਪੁਲਿਸ ਦੇ ਅਧਿਕਾਰੀ ਅਨੁਸਾਰ...
ਰਿਆਸਤ ਮਲੇਰਕੋਟਲਾ ਦੀ ਆਖ਼ਰੀ ਬੇਗਮ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ
. . .  1 day ago
ਸੰਦੋੜ, 1 ਅਪ੍ਰੈਲ ( ਜਸਵੀਰ ਸਿੰਘ ਜੱਸੀ)- ਮਲੇਰਕੋਟਲਾ ਰਿਆਸਤ ਦੀ 8ਵੀਂ ਪੀੜ੍ਹੀ ਦੇ ਆਖ਼ਰੀ ਬੇਗਮ ਮੁਨਾਬਰ ਉਨ ਨਿਸ਼ਾ ਜੋਂ 100 ਸਾਲ ਤੋਂ ਵਧੇਰੇ ਉਮਰ ਦੇ ਹਨ, ਅੱਜ ਫ਼ਤਹਿਗੜ੍ਹ ਸਾਹਿਬ ਦੇ ਗੁਰਦੁਆਰੇ ਵਿਖੇ ਨਤਮਸਤਕ....
ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦਾ ਦਿਹਾਂਤ
. . .  1 day ago
ਫਗਵਾੜਾ, 1 ਅਪ੍ਰੈਲ (ਹਰਜੋਤ ਸਿੰਘ ਚਾਨਾ)- ਪੰਜਾਬ ਦੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦਾ ਅੱਜ ਬਿਮਾਰੀ ਪਿਛੋਂ ਦਿਹਾਂਤ ਹੋ ਗਿਆ। ਉਹ....
ਕਾਨੂੰਨ ਵਿਵਸਥਾ ਬਾਰੇ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਬੋਲਾਂਗਾ- ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 1 ਅਪ੍ਰੈਲ- ਜੇਲ੍ਹ ਤੋਂ ਬਾਹਰ ਆਏ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਹੁਣ ਅਖ਼ਬਾਰੀ ਮੁੱਖ ਮੰਤਰੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖ਼ੌਫ਼ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਕਾਨੂੰਨ ਵਿਵਸਥਾ ਬਾਰੇ....
ਜੋ ਪੰਜਾਬ ਨੂੰ ਕੰਮਜ਼ੋਰ ਕਰੇਗਾ, ਉਹ ਖ਼ੁਦ ਕੰਮਜ਼ੋਰ ਹੋ ਜਾਵੇਗਾ- ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 1 ਅਪ੍ਰੈਲ- ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਜਦੋਂ ਵੀ ਤਾਨਾਸ਼ਾਹੀ ਹੋਈ ਹੈ ਤਾਂ ਦੇਸ਼ ਵਿਚ ਇਕ ਕ੍ਰਾਂਤੀ ਆਈ ਹੈ ਅਤੇ ਉਸ ਕ੍ਰਾਂਤੀ ਦਾ ਨਾਮ ਹੈ ਰਾਹੁਲ ਗਾਂਧੀ। ਉਨ੍ਹਾਂ ਕਿਹਾ ਕਿ ਜੋ...
ਜੇਲ੍ਹ ਤੋਂ ਬਾਹਰ ਆਏ ਨਵਜੋਤ ਸਿੰਘ ਸਿੱਧੂ
. . .  1 day ago
ਜੇਲ੍ਹ ਤੋਂ ਬਾਹਰ ਆਏ ਨਵਜੋਤ ਸਿੰਘ ਸਿੱਧੂ
ਕਾਰ ਵਿਚ ਟੱਕਰ ਵੱਜਣ ਨਾਲ ਭਾਰਤੀ ਨੌਜਵਾਨ ਦਰਬਾਰਾ ਸਿੰਘ ਪਿਹੋਵਾ ਦੀ ਮੌਤ
. . .  1 day ago
ਇਟਲੀ, 1 ਅਪ੍ਰੈਲ (ਹਰਦੀਪ ਸਿੰਘ ਕੰਗ)-ਇਟਲੀ ਵਿਚ ਜ਼ਿਲ੍ਹਾ ਲਾਤੀਨਾ ਦੇ ਪੁਨਤੀਨੀਆਂ ਸ਼ਹਿਰ ਨੇੜੇ ਬੀਤੇ ਦਿਨ ਇਕ ਵਧੇਰੀ ਉਮਰ ਦੇ ਇਟਾਲੀਅਨ ਨੇ ਸਾਇਕਲ ਉੱਪਰ ਜਾ ਰਹੇ ਭਾਰਤੀ ਨੂੰ ਪਿੱਛੋ ਅਜਿਹੀ ਜ਼ਬਰਦਸਤ ਟੱਕਰ ਮਾਰੀ ਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸੰਬੰਧੀ ਮ੍ਰਿਤਕ ਦੇ ਛੋਟੇ ਭਰਾ ਸੁਰਜੀਤ ਸਿੰਘ.....
ਡਾ. ਪ੍ਰਭਲੀਨ ਸਿੰਘ ਦੀ ਲਿਖੀ ਪੁਸਤਕ ਸਿੱਖ ਬਿਜਨਸ ਲੀਡਰਸ ਆਫ਼ ਇੰਡੀਆ ਰਿਲੀਜ਼
. . .  1 day ago
ਨਵੀਂ ਦਿੱਲੀ, 1 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)- ਪ੍ਰਸਿੱਧ ਲੇਖਕ ਡਾ. ਪ੍ਰਭਲੀਨ ਸਿੰਘ ਦੀ ਲਿਖੀ ਪੁਸਤਕ ਸਿੱਖ ਬਿਜਨਸ ਲੀਡਰਸ ਆਫ਼ ਇੰਡੀਆ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰੀਲੀਜ਼ ਕੀਤੀ। ਇਸ ਵਿਚ ਵੱਖ ਵੱਖ 37 ਵਪਾਰਕ ਸ਼ਖ਼ਸੀਅਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੇ ਸਮਾਜ, ਰਾਜ....
ਪ੍ਰਧਾਨ ਮੰਤਰੀ ਨੇ ਭੋਪਾਲ-ਨਵੀਂ ਦਿੱਲੀ ਵੰਦੇ ਭਾਰਤ ਰੇਲਗੱਡੀ ਨੂੰ ਦਿਖਾਈ ਹਰੀ ਝੰਡੀ
. . .  1 day ago
ਭੋਪਾਲ, 1 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ’ਤੇ ਭੋਪਾਲ-ਨਵੀਂ ਦਿੱਲੀ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ....
ਆਈ. ਪੀ.ਐਲ. ਕ੍ਰਿਕਟ: ਕੋਲਕਾਤਾ ਨਾਈਟ ਰਾਈਡਰਜ਼ ਨੇ ਜਿੱਤਿਆ ਟਾਸ
. . .  1 day ago
ਐਸ. ਏ. ਐਸ. ਨਗਰ. 1 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਮੁਹਾਲੀ ਦੇ ਪੀ. ਸੀ. ਏ. ਸਟੇਡੀਅਮ ਵਿਖੇ ਖ਼ੇਡੇ ਜਾ ਰਹੇ ਆਈ. ਪੀ. ਐਲ. ਦੇ ਦੂਜੇ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਪੰਜਾਬ ਕਿੰਗਜ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ। ਕੁੱਝ ਮਿੰਟਾਂ ਬਾਅਦ ਮੈਚ ਸ਼ੁਰੂ ਹੋਵੇਗਾ। ਦੋਹਾਂ ਟੀਮਾਂ....
ਦਿੱਲੀ ਏਅਰਪੋਰਟ ’ਤੇ ਐਮਰਜੈਂਸੀ ਘੋਸ਼ਿਤ
. . .  1 day ago
ਨਵੀਂ ਦਿੱਲੀ, 1 ਅਪ੍ਰੈਲ- ਦਿੱਲੀ ਏਅਰਪੋਰਟ ਤੋਂ ਦੁਬਈ ਜਾ ਰਹੇ ਫੈਡਐਕਸ ਜਹਾਜ਼ ਨੇ ਜਿਵੇਂ ਹੀ ਉਡਾਣ ਭਰੀ ਤਾਂ ਉਹ ਇਕ ਪੰਛੀ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਹੈ। ਇਸ ਕਾਰਨ ਹਵਾਈ ਅੱਡਾ ਪ੍ਰਸ਼ਾਸਨ ਨੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ,...
ਭੂਟਾਨ ਦੇ ਰਾਜਾ 3 ਤੋਂ 5 ਅਪ੍ਰੈਲ ਤੱਕ ਭਾਰਤੀ ਦੌਰੇ ’ਤੇ
. . .  1 day ago
ਨਵੀਂ ਦਿੱਲੀ, 1 ਅਪ੍ਰੈਲ- ਭਾਰਤੀ ਵਿਦੇਸ਼ ਮੰਤਰਾਲੇ ਦੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੂਟਾਨ ਦੇ ਰਾਜਾ ਜਿਗਮੇ ਖ਼ੇਸਰ ਨਾਮਗਾਇਲ ਵਾਂਗਚੱਕ 3 ਤੋਂ 5 ਅਪ੍ਰੈਲ ਤੱਕ ਭਾਰਤ ਦੇ ਅਧਿਕਾਰਤ ਦੌਰੇ ’ਤੇ ਹੋਣਗੇ। ਉਨ੍ਹਾਂ ਦੇ ਨਾਲ ਵਿਦੇਸ਼ ਮਾਮਲਿਆਂ ਅਤੇ ਵਿਦੇਸ਼ ਵਪਾਰ ਮੰਤਰੀ ਡਾ. ਟਾਂਡੀ ਦੋਰਜੀ ਅਤੇ ਭੂਟਾਨ ਦੀ ਸ਼ਾਹੀ ਸਰਕਾਰ ਦੇ....
ਕੋਟਕਪੂਰਾ ਗੋਲੀਕਾਂਡ ਮਾਮਲਾ: ਸੁਮੇਧ ਸੈਣੀ ਅਦਾਲਤ ਵਿਚ ਹੋਏ ਪੇਸ਼
. . .  1 day ago
ਫਰੀਦਕੋਟ, 1 ਅਪ੍ਰੈਲ (ਜਸਵੰਤ ਪੁਰਬਾ, ਸਰਵਜੀਤ ਸਿੰਘ)- ਕੋਟਕਪੂਰਾ ਗੋਲੀਕਾਂਡ ਵਿਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅੱਜ ਇਥੇ ਇਲਾਕਾ ਮੈਜਿਸਟਰੇਟ ਅਜੇਪਾਲ ਸਿੰਘ ਦੀ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਨੇ ਸਾਬਕਾ ਡੀ.ਜੀ.ਪੀ. ਨੂੰ ਚਲਦੇ ਮੁਕੱਦਮੇ ਤੱਕ ਜ਼ਮਾਨਤ.....
ਮੁੰਬਈ: ਰਾਜ ਸਭਾ ਸਾਂਸਦ ਨੂੰ ਧਮਕੀ ਦੇਣ ਦੇ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਵਿਰੁੱਧ ਕੇਸ ਦਰਜ
. . .  1 day ago
ਮਹਾਰਾਸ਼ਟਰ, 1 ਅਪ੍ਰੈਲ- ਰਾਜ ਸਭਾ ਸਾਂਸਦ ਸੰਜੇ ਰਾਉਤ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿਚ ਮੁੰਬਈ ਦੇ ਕੰਜੂਰ ਮਾਰਗ ਪੁਲਿਸ ਸਟੇਸ਼ਨ ਵਿਚ ਲਾਰੈਂਸ ਬਿਸ਼ਨੋਈ ਵਿਰੁੱਧ ਧਾਰਾ 506(2) ਅਤੇ 504 ਆਈ.ਪੀ.ਸੀ.....
ਕਾਗਜ਼ੀ ਕਾਰਵਾਈ ਕਾਰਨ ਰਿਹਾਈ ’ਚ ਹੋ ਰਹੀ ਦੇਰੀ- ਕਰਨ ਸਿੱਧੂ
. . .  1 day ago
ਪਟਿਆਲਾ, 1 ਅਪ੍ਰੈਲ- ਜੇਲ੍ਹ ਤੋਂ ਬਾਹਰ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਸਿੱਧੂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਦਰ ਫ਼ਿਲਹਾਲ ਕੁੱਝ ਰਸਮੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਰਿਹਾਈ ਵਿਚ ਦੇਰੀ ਹੋ ਰਹੀ ਹੈ। ਇਹ ਕਾਰਵਾਈ ਪੂਰੀ....
ਕੰਝਾਵਲਾ ਕੇਸ: ਪੁਲਿਸ ਵਲੋਂ 7 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
. . .  1 day ago
ਨਵੀਂ ਦਿੱਲੀ, 1 ਅਪ੍ਰੈਲ- ਦਿੱਲੀ ਪੁਲਿਸ ਨੇ ਅੱਜ ਕੰਝਾਵਲਾ ਹਿੱਟ ਐਂਡ ਡਰੈਗ ਕੇਸ ਵਿਚ ਸੱਤ ਮੁਲਜ਼ਮਾਂ ਖ਼ਿਲਾਫ਼ 800 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਦਿੱਲੀ ਪੁਲਿਸ ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਸਾਜ਼ਿਸ਼ ਦੀਆਂ ਧਾਰਾਵਾਂ ਲਾਈਆਂ ਹਨ ਅਤੇ ਤਿੰਨ ਮੁਲਜ਼ਮਾਂ ਖ਼ਿਲਾਫ਼ ਸਬੂਤਾਂ ਨੂੰ ਨਸ਼ਟ ਕਰਨ....
ਮਿਜ਼ੋਰਮ: ਕੇਂਦਰੀ ਗ੍ਰਹਿ ਮੰਤਰੀ ਕਰਨਗੇ 2415 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ
. . .  1 day ago
ਮਿਜ਼ੋਰਮ, 1 ਅਪ੍ਰੈਲ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 2,415 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਲਈ ਅੱਜ ਆਈਜ਼ਵਾਲ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਜੇਠ ਸੰਮਤ 553

ਲੁਧਿਆਣਾ

ਚਾਰ ਕਰੋੜ ਰੁਪਏ ਦੀ ਹੈਰੋਇਨ ਸਮੇਤ 3 ਗਿ੍ਫ਼ਤਾਰ

ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਅੰਤਰਰਾਸ਼ਟਰੀ ਗਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਚਾਰ ਕਰੋੜ ਰੁਪਏ ਮੁੱਲ ਦੀ ਹੈਰੋਇਨ, 4 ਲੱਖ 90 ਹਜ਼ਾਰ ਦੀ ਨਕਦੀ ਅਤੇ ਦੋ ਕਾਰਾਂ ਬਰਾਮਦ ਕੀਤੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਟੀ.ਐਫ਼. ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪਹਿਲੇ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਗੁਰਵਿੰਦਰ ਸਿੰਘ ਉਰਫ ਲਾਲੀ ਪੁੱਤਰ ਗੁਰਿੰਦਰ ਸਿੰਘ ਵਾਸੀ ਪਿੰਡ ਚੀਚਾ ਅੰਮਿ੍ਤਸਰ ਅਤੇ ਹਰਜਿੰਦਰ ਸਿੰਘ ਉਰਫ ਸੰਨੀ ਵਾਸੀ ਤਰਨਤਾਰਨ ਸ਼ਾਮਿਲ ਹਨ | ਉਹ ਪਿਛਲੇ ਕਾਫੀ ਸਮੇਂ ਤੋਂ ਇਸ ਧੰਦੇ ਵਿਚ ਸਨ ਅਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਥਿਤ ਦੋਸ਼ੀ ਆਪਣੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਲਈ ਤਰਨਤਾਰਨ ਤੋਂ ਫਿਰੋਜ਼ਪੁਰ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਫਿਰੋਜ਼ਪੁਰ ਚੁੰਗੀ ਨੰਬਰ ਸੱਤ ਨੇੜੇ ਨਾਕਾਬੰਦੀ ਕੀਤੀ ਅਤੇ ਉੱਥੇ ਜਾ ਰਹੀ ਮਹਿੰਦਰਾ ਵਰੀਟੋ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਕਾਰ ਭਜਾ ਲਈ ਤੇ ਪਿੱਛਾ ਕਰਨ 'ਤੇ ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਕਾਬੂ ਕਰ ਲਿਆ | ਤਲਾਸ਼ੀ ਲੈਣ ਉਪਰੰਤ ਇਨ੍ਹਾਂ ਦੇ ਕਬਜ਼ੇ ਵਿਚੋਂ 410 ਗ੍ਰਾਮ ਹੈਰੋਇਨ ਅਤੇ 4 ਲੱਖ 90 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਰਮਿੰਦਰ ਸਿੰਘ ਉਰਫ਼ ਲਾਲੀ ਖੇਤੀਬਾੜੀ ਕਰਦਾ ਹੈ ਜਦਕਿ ਸੰਨੀ ਮਜ਼ਦੂਰੀ ਦਾ ਕੰਮ ਕਰਦਾ ਹੈ, ਖਿਲਾਫ਼ ਵੱਖ-ਵੱਖ ਥਾਣਿਆਂ ਵਿਚ ਕਈ ਮਾਮਲੇ ਦਰਜ ਹਨ | ਗੁਰਵਿੰਦਰ ਸਿੰਘ ਉਰਫ ਲਾਲੀ ਦੋ ਮੁਕੱਦਮਿਆਂ ਵਿਚ ਅਤੇ ਸੰਨੀ ਇਕ ਮੁਕੱਦਮੇ ਵਿਚ ਦਸ ਸਾਲ ਦੀ ਸਜ਼ਾ ਕੱਟ ਚੁੱਕਾ ਹੈ ਅਤੇ ਅੱਜ ਕੱਲ੍ਹ ਇਹ ਜੇਲ੍ਹ ਤੋਂ ਬਾਹਰ ਆਏ ਹੋਏ ਸਨ | ਉਨ੍ਹਾਂ ਦੱਸਿਆ ਕਿ ਦੂਜੇ ਮਾਮਲੇ ਵਿਚ ਪੁਲਿਸ ਨੇ ਸੰਜੇ ਚਾਵਲਾ ਉਰਫ ਸੰਜੂ ਵਾਸੀ ਨਿਊ ਜਨਤਾ ਨਗਰ ਲੁਧਿਆਣਾ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਸੰਜੇ ਦੇ ਕਬਜ਼ੇ ਵਿਚੋਂ 409 ਗਰਾਮ ਹੈਰੋਇਨ ਬਰਾਮਦ ਕੀਤੀ ਹੈ | ਉਨ੍ਹਾਂ ਦੱਸਿਆ ਕਿ ਸੰਜੇ ਪੇਸ਼ੇ ਤੋਂ ਡਰਾਈਵਰ ਹੈ ਅਤੇ ਇਕ ਪਿ੍ੰਟਿੰਗ ਪ੍ਰੈੱਸ ਦੇ ਮਾਲਕਾਂ ਦੀ ਕਾਰ ਚਲਾਉਂਦਾ ਹੈ | ਉਹ ਖੁਦ ਵੀ ਹੈਰੋਇਨ ਦਾ ਨਸ਼ਾ ਕਰਦਾ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਇਸ ਧੰਦੇ ਵਿਚ ਹੈ | ਪੁਲਿਸ ਨੇ ਸੰਜੇ ਨੂੰ ਹਰਕਿ੍ਸ਼ਨ ਪਬਲਿਕ ਸਕੂਲ ਜਨਤਾ ਨਗਰ ਨੇੜਿਓਾ ਉਸ ਵੇਲੇ ਗਿ੍ਫ਼ਤਾਰ ਕੀਤਾ ਜਦੋਂ ਉਹ ਕਾਰ 'ਤੇ ਸਪਲਾਈ ਦੇਣ ਲਈ ਜਾ ਰਿਹਾ ਸੀ | ਪੁਲਿਸ ਨੇ ਇਨ੍ਹਾਂ ਸਾਰਿਆਂ ਖਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਤੇ ਇਨ੍ਹਾਂ ਪਾਸੋਂ ਹੋਰ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |

ਵਿਧਾਇਕ ਤਲਵਾੜ ਨੇ ਕੋਵਿਡ ਵੈਕਸੀਨੇਸ਼ਨ ਸਾਈਟ ਦਾ ਕੀਤਾ ਉਦਘਾਟਨ

ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਘੱਟ ਤੋਂ ਘੱਟ ਸਮੇਂ ਵਿਚ ਯੋਗ ਵਿਅਕਤੀਆਂ ਨੂੰ ਕਵਰ ਕਰਨ ਲਈ ਕੋਵਿਡ ਟੀਕਾਕਰਨ ਮੁਹਿੰਮ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ, ਵਿਧਾਇਕ ਸੰਜੇ ਤਲਵਾੜ ਵਲੋਂ ਅੱਜ ਸਥਾਨਕ ਚੰਡੀਗੜ੍ਹ ਰੋਡ 'ਤੇ ਇਕ ਸਕੂਲ ਵਿਚ ਨਵੀਂ ਟੀਕਾਕਰਨ ਸਾਈਟ ਦਾ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਥਾਣਾ ਡਵੀਜ਼ਨ ਨੰਬਰ 3 ਦੇ ਨੇੜੇ ਹੋਈ ਗੁੰਡਾਗਰਦੀ

ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਤਿੰਨ ਤੋਂ ਸਿਰਫ਼ 100 ਗਜ ਦੂਰੀ 'ਤੇ ਬੀਤੀ ਰਾਤ ਕਰਫਿਊ ਦੌਰਾਨ ਇਕ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਵਲੋਂ ਗੁੰਡਾਗਰਦੀ ਕਰਦਿਆਂ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ ਜ਼ਖ਼ਮੀ ਹੋਏ ਨੌਜਵਾਨ ਨੂੰ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਵਪਾਰੀਆਂ ਵਲੋਂ ਸੋਮਵਾਰ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ

ਲੁਧਿਆਣਾ, 15 ਮਈ (ਪੁਨੀਤ ਬਾਵਾ)-ਕੈਪਟਨ ਸਰਕਾਰ ਦੀਆਂ ਵਪਾਰੀਆਂ, ਦੁਕਾਨਦਾਰਾਂ ਤੇ ਕਾਰੋਬਾਰੀਆਂ ਨੂੰ ਮਾਰਨ ਵਾਲੀਆਂ ਨੀਤੀਆਂ ਖ਼ਿਲਾਫ਼ ਵਪਾਰੀ ਵਰਗ ਵਲੋਂ 17 ਮਈ ਦਿਨ ਸੋਮਵਾਰ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਹੈ ਜੇਕਰ ਕੈਪਟਨ ਸਰਕਾਰ ਦੇ ਕੰਨ 'ਤੇ ਫ਼ੇਰ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਵਿਸਥਾਰ ਕੀਤਾ ਜਾਵੇਗਾ ਉਜਵਲਾ ਯੋਜਨਾ ਦਾ

ਲੁਧਿਆਣਾ, 15 ਮਈ (ਜੁਗਿੰਦਰ ਸਿੰਘ ਅਰੋੜਾ)-ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਪਿਛਲੇ ਸਮੇਂ ਵਿਚ ਕਰੋਨਾ ਵਾਇਰਸ ਦੇ ਕਾਰਨ ਪੈਦਾ ਹੋਏ ਹਾਲਾਤ ਨੂੰ ਮੁੱਖ ਰੱਖਦਿਆਂ ਮਹਿਲਾਵਾਂ ਨੂੰ ਤਿੰਨ ਰਸੋਈ ਗੈਸ ਸਿਲੰਡਰ ਮੁਫ਼ਤ ਦੇਣ ਦਾ ਫ਼ੈਸਲਾ ਕੀਤਾ ...

ਪੂਰੀ ਖ਼ਬਰ »

ਲੁਧਿਆਣਾ ਜ਼ਿਲੇ੍ਹ 'ਚ ਅੱਜ ਕੋਰੋਨਾ ਕਾਰਨ 25 ਮੌਤਾਂ

ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਅੱਜ ਕੋਰੋਨਾ ਕਾਰਨ 25 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ 18 ਵਿਅਕਤੀ ਲੁਧਿਆਣਾ ਨਾਲ ਸਬੰਧਤ ਹਨ, ਜਦਕਿ 1 ਜ਼ਿਲ੍ਹਾ ਹੁਸ਼ਿਆਰਪੁਰ, 1 ਫ਼ਾਜਲਿਕਾ, 2 ਜ਼ਿਲ੍ਹਾ ...

ਪੂਰੀ ਖ਼ਬਰ »

ਨਹੀਂ ਰੁਕ ਰਹੀ ਘਰੇਲੂ ਰਸੋਈ ਗੈਸ ਦੀ ਦੁਰਵਰਤੋਂ

ਲੁਧਿਆਣਾ, 15 ਮਈ (ਜੁਗਿੰਦਰ ਸਿੰਘ ਅਰੋੜਾ)- ਸ਼ਹਿਰ ਦੇ ਅਨੇਕਾਂ ਇਲਾਕਿਆਂ ਵਿਚ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲਿਆਂ ਵਲੋਂ ਘਰੇਲੂ ਰਸੋਈ ਗੈਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ | ਕਾਰੋਬਾਰ ਲਈ ਘਰੇਲੂ ਰਸੋਈ ਗੈਸ ਸਿੰਲੈਡਰ ਦੀ ਵਰਤੋਂ ਕਰਨਾ ਪੂਰੀ ਤਰ੍ਹਾਂ ਨਿਯਮਾਂ ਦੀ ...

ਪੂਰੀ ਖ਼ਬਰ »

ਫੈਕਟਰੀ ਵਿਚ ਅੱਗ ਲੱਗਣ ਨਾਲ ਕਰੋੜਾਂ ਦਾ ਨੁਕਸਾਨ

ਢੰਡਾਰੀ ਕਲਾਂ, 15 ਮਈ (ਪਰਮਜੀਤ ਸਿੰਘ ਮਠਾੜੂ)-ਉਦਯੋਗਿਕ ਇਲਾਕਾ ਸੀ. ਜਸਪਾਲ ਬਾਂਗਰ ਏਰੀਏ ਵਿਚ ਸ਼ੁੱਕਰਵਾਰ ਰਾਤ ਦੇ ਤਕਰੀਬਨ 11.30 ਵਜੇ ਪੁਰਾਣੇ ਟਾਇਰਾਂ ਤੋਂ ਰਬੜ ਬਣਾਉਣ ਵਾਲੀ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ | ਆਰ.ਐਸ. ਰਬੜ ਸਲਿਊਸ਼ਨ ਅਤੇ ਖੁਰਾਣਾ ਟਾਇਰ ਸਰਵਿਸ ...

ਪੂਰੀ ਖ਼ਬਰ »

ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੰਘਰਸ਼ ਦੀ ਟੈਕਨੀਕਲ ਸਰਵਿਸ ਯੂਨੀਅਨ ਵਲੋਂ ਹਮਾਇਤ ਦਾ ਐਲਾਨ

ਲੁਧਿਆਣਾ, 15 ਮਈ (ਅਮਰੀਕ ਸਿੰਘ ਬੱਤਰਾ)-ਟੈਕਨੀਕਲ ਸਰਵਿਸ ਯੂਨੀਅਨ ਸਿਟੀ ਵੈਸਟ ਸਰਕਲ ਲੁਧਿਆਣਾ ਐਗਜੈਕਟਿਵ ਦੀ ਮੀਟਿੰਗ ਮਾਡਲ ਟਾਊਨ ਦਫ਼ਤਰ ਵਿਖੇ ਕੋਰੋਨਾ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਜੀਤ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪਾਸ ਇਕ ਮਤੇ ਰਾਹੀਂ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਸਥਾਪਿਤ ਕੋਵਿਡ ਕੇਅਰ ਸੈਂਟਰ ਲਈ ਐਸ.ਜੀ.ਪੀ.ਸੀ. ਵਲੋਂ 17 ਹੋਰ ਆਕਸੀਜਨ ਕੰਨਸੈਨਟੇਟਰਸ ਭੇਜੇ ਗਏ-ਸੋਖੀ

ਲੁਧਿਆਣਾ, 15 ਮਈ (ਅਮਰੀਕ ਸਿੰਘ ਬੱਤਰਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਤਸਰ ਵਲੋਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਸਥਾਪਿਤ ਕੀਤੇ ਕੋਵਿਡ ਕੇਅਰ ਸੈਂਟਰ ਲਈ 17 ਹੋਰ ਆਕਸੀਜਨ ਕੰਨਸੈਨਟੇਟਰਸ ਭੇਜੇ ਹਨ, ਜਿਨ੍ਹਾਂ ਨਾਲ ਵੱਧ ਤੋਂ ਵੱਧ ...

ਪੂਰੀ ਖ਼ਬਰ »

ਲਾਕਡਾਊਨ ਦੀ ਆੜ ਵਿਚ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਤੇਜ਼ ਕਰਾਂਗੇ- ਸੰਯੁਕਤ ਮੋਰਚਾ

ਲਾਡੋਵਾਲ, 15 ਮਈ (ਬਲਬੀਰ ਸਿੰਘ ਰਾਣਾ)-ਲਾਡੋਵਾਲ ਟੋਲ ਪਲਾਜ਼ਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ (ਪੰਜਾਬ) ਦੇ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਸੰਯੁਕਤ ਮੋਰਚੇ ਦੇ ਆਗੂਆਂ ਵਲੋਂ ਲਾਕਡਾਊਨ ਦਾ ਡਟਵਾਂ ਵਿਰੋਧ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ...

ਪੂਰੀ ਖ਼ਬਰ »

ਤਾਲਾਬੰਦੀ ਤੱਕ ਚੱਲਣਗੇ ਜ਼ਿਲ੍ਹਾ ਉਦਯੋਗ ਕੇਂਦਰ ਵਲੋਂ ਸਨਅਤਕਾਰਾਂ ਦੇ ਬਣਾਏ ਕਰਫ਼ਿਊ ਪਾਸ

ਲੁਧਿਆਣਾ, 15 ਮਈ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਲੁਧਿਆਣਾ ਕਮ ਜ਼ਿਲ੍ਹਾ ਮੈਜਿਸਟ੍ਰੇਟ ਵਰਿੰਦਰ ਕੁਮਾਰ ਸ਼ਰਮਾ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਵਲੋਂ ਬਣਾਏ ਗਏ ਸਨਅਤਕਾਰਾਂ ਦੇ ਕਰਫ਼ਿਊ ਪਾਸ ਤਾਲਾਬੰਦੀ ਤੱਕ ਮਾਨਤਾ ਪ੍ਰਾਪਤ ...

ਪੂਰੀ ਖ਼ਬਰ »

ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦੀ ਮੁਰੰਮਤ ਅਤੇ ਦੇਖਭਾਲ ਦੀ ਮੰਗ ਲਈ ਵਫ਼ਦ ਬੀਬੀ ਜਗੀਰ ਕੌਰ ਨੂੰ ਮਿਲੇਗਾ-ਬਾਵਾ

ਲੁਧਿਆਣਾ, 15ਮਈ (ਕਵਿਤਾ ਖੁੱਲਰ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ ਅਤੇ ਸੰਤ ਭੁਪਿੰਦਰ ਸਿੰਘ ਪਟਿਆਲਾ ਵਾਲਿਆਂ ਨੇ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦੇ ਦਰਸ਼ਨ ਕਰਨ ਉਪਰੰਤ ...

ਪੂਰੀ ਖ਼ਬਰ »

ਪਟਵਾਰੀ ਅਤੇ ਕਾਨੂੰਗੋ ਜਥੇਬੰਦੀ ਵਲੋਂ ਸੂਬਾ ਪੱਧਰੀ ਮੀਟਿੰਗ

ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਮੰਗਾਂ ਨੂੰ ਲੈ ਕੇ ਸੂਬੇ ਭਰ ਵਿਚ ਸੰਘਰਸ਼ ਕਰ ਰਹੇ ਪਟਵਾਰੀਆਂ ਅਤੇ ਕਾਨੂੰਗੋਆਂ ਵਲੋਂ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਹੈ | ਇਹ ਫ਼ੈਸਲਾ ਅੱਜ ਦੋਵਾਂ ਜਥੇਬੰਦੀਆਂ ਦੀ ਸੂਬਾ ਪੱਧਰੀ ਤਾਲਮੇਲ ਕਮੇਟੀ ਵਿਚ ...

ਪੂਰੀ ਖ਼ਬਰ »

ਜ਼ੋਨ ਡੀ. ਅਧੀਨ ਹੋ ਰਹੀਆਂ ਉਸਾਰੀਆਂ ਸਬੰਧੀ ਸਹਾਇਕ ਨਿਗਮ ਯੋਜਨਾਕਾਰ ਤੋਂ ਜਬਾਵ ਤਲਬੀ ਕੀਤੀ ਜਾਵੇਗੀ-ਨਿਗਮ ਯੋਜਨਾਕਾਰ

ਲੁਧਿਆਣਾ, 15 ਮਈ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜੋਨ ਬੀ. ਅਧੀਨ ਪੈਂਦੇ ਇਲਾਕਿਆਂ ਵਿਚ 100 ਤੋਂ ਵਧੇਰੇ ਸਨਅਤੀ, ਵਾਪਰਕ ਉਸਾਰੀਆਂ ਨਿਯਮਾਂ ਤੋਂ ਉਲਟ ਹੋਣ ਸਬੰਧੀ ਨਿਗਮ ਯੋਜਨਾਕਾਰ ਸੁਰਿੰਦਰ ਸਿੰਘ ਬਿੰਦਰਾ ਵਲੋਂ ਕੀਤੀ ਜਵਾਬ ਤਲਬੀ ਦਾ ਸਹਾਇਕ ਨਿਗਮ ਯੋਜਨਾਕਾਰ ਵਲੋਂ ...

ਪੂਰੀ ਖ਼ਬਰ »

ਕੌ ਾਸਲਰ ਹਰਕਰਨ ਸਿੰਘ ਵੈਦ ਨੇ ਕੀਤੀ 2 ਸੜਕਾਂ 'ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ

ਇਯਾਲੀ/ਥਰੀਕੇ, 15 ਮਈ (ਮਨਜੀਤ ਸਿੰਘ ਦੁੱਗਰੀ)-ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੇ ਜੱਦੀ ਪਿੰਡ ਲਲਤੋਂ ਖੁਰਦ ਵਿਖੇ ਅੱਜ ਰਹਿੰਦੀਆਂ 2 ਸੜਕਾਂ 'ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਰਸਮੀ ਸ਼ੁਰੂਆਤ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਸਪੁੱਤਰ ਕੌਂਸਲਰ ਹਰਕਰਨ ...

ਪੂਰੀ ਖ਼ਬਰ »

ਸੜਕ ਨਿਰਮਾਣ ਤੋਂ ਪਹਿਲਾਂ ਪਾਣੀ ਨਿਕਾਸੀ ਲਈ ਰੋਡ ਜਾਲੀਆਂ ਬਣਾਉਣ ਦੀ ਮੰਗ

ਲੁਧਿਆਣਾ, 15 ਮਈ (ਅਮਰੀਕ ਸਿੰਘ ਬੱਤਰਾ)-ਫੀਲਡ ਗੰਜ ਤੋਂ ਸਮਰਾਲਾ ਰੋਡ ਤੱਕ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੇ ਨਾਲੇ ਦੇ ਨਾਲ ਦੀ ਸੜਕ ਖਸਤਾ ਹਾਲ ਹੋਣ ਅਤੇ ਲੈਵਲ ਠੀਕ ਨਾ ਹੋਣ ਕਾਰਨ ਨਗਰ ਨਿਗਮ ਪ੍ਰਸ਼ਾਸਨ ਵਲੋਂ ਵਿਧਾਇਕ ਸੁਰਿੰਦਰ ਡਾਬਰ ਦੀ ਹਦਾਇਤ 'ਤੇ ਨਗਰ ਸੁਧਾਰ ...

ਪੂਰੀ ਖ਼ਬਰ »

ਦਾਜ ਖ਼ਾਤਰ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਪਤੀ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਪੂਨਮ ਵਾਸੀ ਕਿਚਲੂ ਨਗਰ ਦੀ ਸ਼ਿਕਾਇਤ 'ਤੇ ਉਸਦੇ ਪਤੀ ਮਨਦੀਪ ਕੁਮਾਰ ਵਾਸੀ ਦੇਵ ਨਗਰ ਪੱਖੋਵਾਲ ਰੋਡ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ...

ਪੂਰੀ ਖ਼ਬਰ »

ਮਜ਼ਦੂਰਾਂ ਦਾ ਗੈਸ ਸਿਲੰਡਰ ਚੋਰੀ

ਹੰਬੜਾਂ, 15 ਮਈ (ਮੱਕੜ)-ਸਥਾਨਕ ਮੁੱਢਲਾ ਸਿਹਤ ਕੇਂਦਰ ਵਿਖੇ ਇਮਾਰਤ ਦੇ ਨਿਰਮਾਣ ਮੌਕੇ ਰਾਤ ਸਮੇਂ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਗੈਸ ਸਿਲੰਡਰ ਚੋਰੀ ਹੋਣ ਦਾ ਸਮਾਚਾਰ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਕੰਮ ਕਰ ਰਹੇ ਕਾਲਾ ਮਿਸਤਰੀ ਤੇ ਕੁਲਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਨੂੰ ਲੋਕ ਤੀਜੇ ਬਦਲ ਵਜੋਂ ਦੇਖ ਰਹੇ ਹਨ-ਬੈਂਸ

ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਦੀ ਬੂਥ ਕਮੇਟੀ ਮੀਟਿੰਗ ਵਾਰਡ ਨੰਬਰ 49 ਵਿਖੇ ਵਾਰਡ ਪ੍ਰਧਾਨ ਵਿਕਰਾਤ ਸ਼ਰਮਾ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ...

ਪੂਰੀ ਖ਼ਬਰ »

ਵਪਾਰੀ ਦੇ ਦੋ ਲੱਖ ਨਕਦੀ ਚੋਰੀ ਕਰਨ ਵਾਲੇ ਨੌਜਵਾਨ ਕੈਮਰੇ 'ਚ ਹੋਏ ਕੈਦ

ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਿਮਲਾਪੁਰੀ ਵਿਚ ਇਲੈਕਟ੍ਰੋਨਿਕਸ ਦਾ ਕਾਰੋਬਾਰ ਕਰਨ ਵਾਲੇ ਇਕ ਵਪਾਰੀ ਦੀ ਦੋ ਲੱਖ ਰੁਪਏ ਦੀ ਨਕਦੀ ਚੋਰੀ ਕਰਨ ਵਾਲੇ ਨੌਜਵਾਨ ਕੈਮਰੇ ਵਿਚ ਕੈਦ ਹੋ ਗਏ. ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ...

ਪੂਰੀ ਖ਼ਬਰ »

ਪਲਾਸਟਿਕ ਸਾੜਨ ਨਾਲ ਪੈਦਾ ਹੁੰਦੇ ਪ੍ਰਦੂਸ਼ਣ ਦੇ ਵਿਰੋਧ 'ਚ ਕਾਲੋਨੀ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਇਆਲੀ/ਥਰੀਕੇ, 15 ਮਈ (ਮਨਜੀਤ ਸਿੰਘ ਦੁੱਗਰੀ)-ਪਿੰਡ ਬਾਰਨਹਾੜਾ ਦੀ ਜੂਹ 'ਚ ਪੈਂਦੀ ਸਚਦੇਵਾ ਕਲੋਨੀ ਦੇ ਵਾਸੀਆਂ ਵਲੋਂ ਅੱਜ ਸਿਵਲ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖ਼ਿਲਾਫ਼ ਕਲੋਨੀ 'ਚ ਰਹਿੰਦੇ ਝੁੱਗੀਆਂ ਵਾਲਿਆਂ ਵਲੋਂ ਪਲਾਸਟਿਕ ਸਾੜੇ ਜਾਣ ਨਾਲ ਪੈਦਾ ...

ਪੂਰੀ ਖ਼ਬਰ »

ਈਦ ਦੇ ਪਾਵਨ ਦਿਵਸ 'ਤੇ ਕੈਪਟਨ ਵਲੋਂ ਮਲੇਰਕੋਟਲਾ ਨੂੰ ਜ਼ਿਲ੍ਹੇ ਦਾ ਦਰਜਾ ਦੇਣਾ ਸ਼ਲਾਘਾਯੋਗ-ਰੇਸ਼ਮ ਸੱਗੂ

ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਓ.ਬੀ.ਸੀ. ਵਿਭਾਗ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਈਦ ਦੇ ਪਾਵਨ ਦਿਵਸ 'ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਮਲੇਰਕੋਟਲਾ ਨੂੰ ਜ਼ਿਲ੍ਹੇ ਦਾ ...

ਪੂਰੀ ਖ਼ਬਰ »

ਛੱਪੜਾਂ ਨੂੰ ਡੂੰਘਾ ਪੁੱਟਵਾਉਣ ਵਾਲਿਆਂ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ-ਗਰਚਾ

ਲੁਧਿਆਣਾ, 15 ਮਈ (ਪੁਨੀਤ ਬਾਵਾ)-ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਆਗੂ ਮਾਨ ਸਿੰਘ ਗਰਚਾ ਨੇ ਕਿਹਾ ਕਿ ਬੀਤੇ ਦਿਨ ਪਿੰਡ ਮਾਨਗੜ੍ਹ ਵਿਖੇ ਜੋ ਛੱਪੜ 'ਚ ਡੁਬਣ ਕਰਕੇ ਬੱਚਿਆਂ ਦੀ ਤੇ ਹੋਰਾਂ ਦੀ ਮੌਤ ਹੋਈ ਹੈ, ਉਸ ਦੀ ਪੜਤਾਲ ਹੋਣੀ ਚਾਹੀਦੀ ਹੈ | ਸ. ਗਰਚਾ ਨੇ ...

ਪੂਰੀ ਖ਼ਬਰ »

ਕੌਮਾਂਤਰੀ ਮਾਂ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਆਨਲਾਈਨ ਸੰਵਾਦ ਤੇ ਕਵੀ ਦਰਬਾਰ ਕਰਵਾਇਆ

ਲੁਧਿਆਣਾ, 15 ਮਈ (ਪੁਨੀਤ ਬਾਵਾ)-ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਵਿਸ਼ਵ ਮਾਂ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਆਨਲਾਈਨ ਸੰਵਾਦ ਤੇ ਕਵੀ ਦਰਬਾਰ ਕਰਵਾਇਆ ਗਿਆ, ਸੁਆਗਤੀ ਭਾਸ਼ਨ ਡਾ.ਐਸ.ਪੀ. ਸਿੰਘ ...

ਪੂਰੀ ਖ਼ਬਰ »

ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਮੁਕੰਮਲ ਤਾਲਾਬੰਦੀ ਕਰ ਦਿੱਤੀ ਜਾਵੇ-ਸਮੂਹ ਉਦਯੋਗਪਤੀ

ਢੰਡਾਰੀ ਕਲਾਂ, 15 ਮਈ (ਪਰਮਜੀਤ ਸਿੰਘ ਮਠਾੜੂ)-ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਬੁਰੇ ਪ੍ਰਭਾਵ ਕਰਕੇ ਤਾਲਾਬੰਦੀ ਹੀ ਕਰ ਦੇਣੀ ਚਾਹੀਦੀ ਹੈ | ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਤਾਲਾਬੰਦੀ ਲੱਗ ਚੁੱਕੀ ਹੈ ਅਤੇ ਪੰਜਾਬ ਵਿਚ ਵੀ ਸਖ਼ਤ ਪਾਬੰਦੀਆਂ ਦੇ ਨਾਲ ਵੀਕੈਂਡ ...

ਪੂਰੀ ਖ਼ਬਰ »

ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਕਰਫਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਕੇਸ ਦਰਜ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਥਾਣਾ ਦਰੇਸੀ ਦੀ ਪੁਲਿਸ ਨੇ ਸੁਰਿੰਦਰ ਪੁੱਤਰ ਮੁਖਤਿਆਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX