ਤਾਜਾ ਖ਼ਬਰਾਂ


ਆਈ.ਪੀ.ਐਲ. -2023 : ਲਖਨਊ ਨੇ ਦਿੱਲੀ ਨੂੰ 50 ਦੌੜਾਂ ਨਾਲ ਹਰਾਇਆ
. . .  about 5 hours ago
ਸੰਜੇ ਰਾਉਤ ਧਮਕੀ ਮਾਮਲਾ: ਗੈਂਗਸਟਰ ਲਾਰੇਂਸ ਬਿਸ਼ਨੋਈ 'ਤੇ ਮੁੰਬਈ 'ਚ ਮਾਮਲਾ ਦਰਜ
. . .  1 day ago
ਆਈ.ਪੀ.ਐਲ. -2023 : ਲਖਨਊ ਨੇ ਦਿੱਤਾ ਦਿੱਲੀ ਨੂੰ 194 ਦੌੜਾਂ ਦਾ ਟੀਚਾ
. . .  1 day ago
ਯੂ.ਐਸ.: ਅਰਕਨਸਾਸ, ਇਲੀਨੋਇਸ ਵਿਚ ਤੁਫ਼ਾਨ ਦੇ ਕਾਰਨ 7 ਦੀ ਮੌਤ, ਦਰਜਨਾਂ ਹਸਪਤਾਲ ਵਿਚ ਦਾਖ਼ਲ
. . .  1 day ago
ਆਈ.ਪੀ.ਐਲ-2023: ਪੰਜਾਬ ਨੇ ਕੋਲਕਾਤਾ ਨੂੰ 7 ਦੌੜਾਂ ਨਾਲ ਹਰਾਇਆ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸੀ.ਸੀ.ਐਸ. ਨੇ 17 ਜੰਗੀ ਜਹਾਜ਼ਾਂ ਨੂੰ ਦਿੱਤੀ ਮਨਜ਼ੂਰੀ-ਸਾਬਕਾ ਜਲ ਸੈਨਾ ਉਪ ਮੁਖੀ
. . .  1 day ago
ਨਵੀਂ ਦਿੱਲੀ, 1 ਅਪ੍ਰੈਲ-ਸਾਬਕਾ ਜਲ ਸੈਨਾ ਮੁਖੀ ਵਾਈਸ ਐਡਮਿਰਲ ਐਸ.ਐਨ. ਘੋਰਪੜੇ (ਸੇਵਾਮੁਕਤ) ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ...
ਆਈ.ਪੀ.ਐਲ. ਪੰਜਾਬ ਬਨਾਮ ਕੋਲਕਾਤਾ:ਮੀਂਹ ਕਾਰਨ ਰੁਕੀ ਖੇਡ:ਕੋਲਕਾਤਾ ਨੂੰ ਜਿੱਤਣ ਲਈ 24 ਗੇਂਦਾਂ 'ਚ 46 ਦੌੜਾਂ ਦੀ ਲੋੜ
. . .  1 day ago
ਮੋਹਾਲੀ, 1 ਅਪ੍ਰੈਲ-ਆਈ.ਪੀ.ਐਲ. 2023 ਦੇ ਇਕ ਮੁਕਾਬਲੇ ਵਿਚ ਪੰਜਾਬ ਕਿੰਗਸ ਵਲੋਂ ਮਿਲੇ 192 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਨਾਈਟ ਰਾਇਡਰਜ਼ ਨੇ 16 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ...
ਆਈ.ਪੀ.ਐਲ-2023:ਲਖਨਊ ਖ਼ਿਲਾਫ਼ ਟਾਸ ਜਿੱਤ ਕੇ ਦਿੱਲੀ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਲਖਨਊ, 1 ਅਪ੍ਰੈਲ-ਆਈ.ਪੀ.ਐਲ-2023 ਦੇ ਤੀਸਰੇ ਮੁਕਾਬਲੇ ਵਿਚ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਟਾਸ ਜਿੱਤ ਕੇ ਦਿੱਲੀ ਕੈਪੀਟਲਸ ਦੇ ਕਪਤਾਨ ਡੇਵਿਡ ਵਾਰਨਰ ਨੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ...
ਦਿੱਲੀ 'ਚ ਵਕੀਲ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਨਵੀਂ ਦਿੱਲੀ, 1 ਅਪ੍ਰੈਲ-ਐਡਵੋਕੇਟ ਵਰਿੰਦਰ ਕੁਮਾਰ ਦੀ ਅੱਜ ਸ਼ਾਮ ਦਵਾਰਕਾ ਇਲਾਕੇ ਵਿਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦਿੱਲੀ ਪੁਲਿਸ ਦੇ ਅਧਿਕਾਰੀ ਅਨੁਸਾਰ...
ਰਿਆਸਤ ਮਲੇਰਕੋਟਲਾ ਦੀ ਆਖ਼ਰੀ ਬੇਗਮ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ
. . .  1 day ago
ਸੰਦੋੜ, 1 ਅਪ੍ਰੈਲ ( ਜਸਵੀਰ ਸਿੰਘ ਜੱਸੀ)- ਮਲੇਰਕੋਟਲਾ ਰਿਆਸਤ ਦੀ 8ਵੀਂ ਪੀੜ੍ਹੀ ਦੇ ਆਖ਼ਰੀ ਬੇਗਮ ਮੁਨਾਬਰ ਉਨ ਨਿਸ਼ਾ ਜੋਂ 100 ਸਾਲ ਤੋਂ ਵਧੇਰੇ ਉਮਰ ਦੇ ਹਨ, ਅੱਜ ਫ਼ਤਹਿਗੜ੍ਹ ਸਾਹਿਬ ਦੇ ਗੁਰਦੁਆਰੇ ਵਿਖੇ ਨਤਮਸਤਕ....
ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦਾ ਦਿਹਾਂਤ
. . .  1 day ago
ਫਗਵਾੜਾ, 1 ਅਪ੍ਰੈਲ (ਹਰਜੋਤ ਸਿੰਘ ਚਾਨਾ)- ਪੰਜਾਬ ਦੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦਾ ਅੱਜ ਬਿਮਾਰੀ ਪਿਛੋਂ ਦਿਹਾਂਤ ਹੋ ਗਿਆ। ਉਹ....
ਕਾਨੂੰਨ ਵਿਵਸਥਾ ਬਾਰੇ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਬੋਲਾਂਗਾ- ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 1 ਅਪ੍ਰੈਲ- ਜੇਲ੍ਹ ਤੋਂ ਬਾਹਰ ਆਏ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਹੁਣ ਅਖ਼ਬਾਰੀ ਮੁੱਖ ਮੰਤਰੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖ਼ੌਫ਼ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਕਾਨੂੰਨ ਵਿਵਸਥਾ ਬਾਰੇ....
ਜੋ ਪੰਜਾਬ ਨੂੰ ਕੰਮਜ਼ੋਰ ਕਰੇਗਾ, ਉਹ ਖ਼ੁਦ ਕੰਮਜ਼ੋਰ ਹੋ ਜਾਵੇਗਾ- ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 1 ਅਪ੍ਰੈਲ- ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਜਦੋਂ ਵੀ ਤਾਨਾਸ਼ਾਹੀ ਹੋਈ ਹੈ ਤਾਂ ਦੇਸ਼ ਵਿਚ ਇਕ ਕ੍ਰਾਂਤੀ ਆਈ ਹੈ ਅਤੇ ਉਸ ਕ੍ਰਾਂਤੀ ਦਾ ਨਾਮ ਹੈ ਰਾਹੁਲ ਗਾਂਧੀ। ਉਨ੍ਹਾਂ ਕਿਹਾ ਕਿ ਜੋ...
ਜੇਲ੍ਹ ਤੋਂ ਬਾਹਰ ਆਏ ਨਵਜੋਤ ਸਿੰਘ ਸਿੱਧੂ
. . .  1 day ago
ਜੇਲ੍ਹ ਤੋਂ ਬਾਹਰ ਆਏ ਨਵਜੋਤ ਸਿੰਘ ਸਿੱਧੂ
ਕਾਰ ਵਿਚ ਟੱਕਰ ਵੱਜਣ ਨਾਲ ਭਾਰਤੀ ਨੌਜਵਾਨ ਦਰਬਾਰਾ ਸਿੰਘ ਪਿਹੋਵਾ ਦੀ ਮੌਤ
. . .  1 day ago
ਇਟਲੀ, 1 ਅਪ੍ਰੈਲ (ਹਰਦੀਪ ਸਿੰਘ ਕੰਗ)-ਇਟਲੀ ਵਿਚ ਜ਼ਿਲ੍ਹਾ ਲਾਤੀਨਾ ਦੇ ਪੁਨਤੀਨੀਆਂ ਸ਼ਹਿਰ ਨੇੜੇ ਬੀਤੇ ਦਿਨ ਇਕ ਵਧੇਰੀ ਉਮਰ ਦੇ ਇਟਾਲੀਅਨ ਨੇ ਸਾਇਕਲ ਉੱਪਰ ਜਾ ਰਹੇ ਭਾਰਤੀ ਨੂੰ ਪਿੱਛੋ ਅਜਿਹੀ ਜ਼ਬਰਦਸਤ ਟੱਕਰ ਮਾਰੀ ਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸੰਬੰਧੀ ਮ੍ਰਿਤਕ ਦੇ ਛੋਟੇ ਭਰਾ ਸੁਰਜੀਤ ਸਿੰਘ.....
ਡਾ. ਪ੍ਰਭਲੀਨ ਸਿੰਘ ਦੀ ਲਿਖੀ ਪੁਸਤਕ ਸਿੱਖ ਬਿਜਨਸ ਲੀਡਰਸ ਆਫ਼ ਇੰਡੀਆ ਰਿਲੀਜ਼
. . .  1 day ago
ਨਵੀਂ ਦਿੱਲੀ, 1 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)- ਪ੍ਰਸਿੱਧ ਲੇਖਕ ਡਾ. ਪ੍ਰਭਲੀਨ ਸਿੰਘ ਦੀ ਲਿਖੀ ਪੁਸਤਕ ਸਿੱਖ ਬਿਜਨਸ ਲੀਡਰਸ ਆਫ਼ ਇੰਡੀਆ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰੀਲੀਜ਼ ਕੀਤੀ। ਇਸ ਵਿਚ ਵੱਖ ਵੱਖ 37 ਵਪਾਰਕ ਸ਼ਖ਼ਸੀਅਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੇ ਸਮਾਜ, ਰਾਜ....
ਪ੍ਰਧਾਨ ਮੰਤਰੀ ਨੇ ਭੋਪਾਲ-ਨਵੀਂ ਦਿੱਲੀ ਵੰਦੇ ਭਾਰਤ ਰੇਲਗੱਡੀ ਨੂੰ ਦਿਖਾਈ ਹਰੀ ਝੰਡੀ
. . .  1 day ago
ਭੋਪਾਲ, 1 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ’ਤੇ ਭੋਪਾਲ-ਨਵੀਂ ਦਿੱਲੀ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ....
ਆਈ. ਪੀ.ਐਲ. ਕ੍ਰਿਕਟ: ਕੋਲਕਾਤਾ ਨਾਈਟ ਰਾਈਡਰਜ਼ ਨੇ ਜਿੱਤਿਆ ਟਾਸ
. . .  1 day ago
ਐਸ. ਏ. ਐਸ. ਨਗਰ. 1 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਮੁਹਾਲੀ ਦੇ ਪੀ. ਸੀ. ਏ. ਸਟੇਡੀਅਮ ਵਿਖੇ ਖ਼ੇਡੇ ਜਾ ਰਹੇ ਆਈ. ਪੀ. ਐਲ. ਦੇ ਦੂਜੇ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਪੰਜਾਬ ਕਿੰਗਜ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ। ਕੁੱਝ ਮਿੰਟਾਂ ਬਾਅਦ ਮੈਚ ਸ਼ੁਰੂ ਹੋਵੇਗਾ। ਦੋਹਾਂ ਟੀਮਾਂ....
ਦਿੱਲੀ ਏਅਰਪੋਰਟ ’ਤੇ ਐਮਰਜੈਂਸੀ ਘੋਸ਼ਿਤ
. . .  1 day ago
ਨਵੀਂ ਦਿੱਲੀ, 1 ਅਪ੍ਰੈਲ- ਦਿੱਲੀ ਏਅਰਪੋਰਟ ਤੋਂ ਦੁਬਈ ਜਾ ਰਹੇ ਫੈਡਐਕਸ ਜਹਾਜ਼ ਨੇ ਜਿਵੇਂ ਹੀ ਉਡਾਣ ਭਰੀ ਤਾਂ ਉਹ ਇਕ ਪੰਛੀ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਹੈ। ਇਸ ਕਾਰਨ ਹਵਾਈ ਅੱਡਾ ਪ੍ਰਸ਼ਾਸਨ ਨੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ,...
ਭੂਟਾਨ ਦੇ ਰਾਜਾ 3 ਤੋਂ 5 ਅਪ੍ਰੈਲ ਤੱਕ ਭਾਰਤੀ ਦੌਰੇ ’ਤੇ
. . .  1 day ago
ਨਵੀਂ ਦਿੱਲੀ, 1 ਅਪ੍ਰੈਲ- ਭਾਰਤੀ ਵਿਦੇਸ਼ ਮੰਤਰਾਲੇ ਦੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੂਟਾਨ ਦੇ ਰਾਜਾ ਜਿਗਮੇ ਖ਼ੇਸਰ ਨਾਮਗਾਇਲ ਵਾਂਗਚੱਕ 3 ਤੋਂ 5 ਅਪ੍ਰੈਲ ਤੱਕ ਭਾਰਤ ਦੇ ਅਧਿਕਾਰਤ ਦੌਰੇ ’ਤੇ ਹੋਣਗੇ। ਉਨ੍ਹਾਂ ਦੇ ਨਾਲ ਵਿਦੇਸ਼ ਮਾਮਲਿਆਂ ਅਤੇ ਵਿਦੇਸ਼ ਵਪਾਰ ਮੰਤਰੀ ਡਾ. ਟਾਂਡੀ ਦੋਰਜੀ ਅਤੇ ਭੂਟਾਨ ਦੀ ਸ਼ਾਹੀ ਸਰਕਾਰ ਦੇ....
ਕੋਟਕਪੂਰਾ ਗੋਲੀਕਾਂਡ ਮਾਮਲਾ: ਸੁਮੇਧ ਸੈਣੀ ਅਦਾਲਤ ਵਿਚ ਹੋਏ ਪੇਸ਼
. . .  1 day ago
ਫਰੀਦਕੋਟ, 1 ਅਪ੍ਰੈਲ (ਜਸਵੰਤ ਪੁਰਬਾ, ਸਰਵਜੀਤ ਸਿੰਘ)- ਕੋਟਕਪੂਰਾ ਗੋਲੀਕਾਂਡ ਵਿਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅੱਜ ਇਥੇ ਇਲਾਕਾ ਮੈਜਿਸਟਰੇਟ ਅਜੇਪਾਲ ਸਿੰਘ ਦੀ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਨੇ ਸਾਬਕਾ ਡੀ.ਜੀ.ਪੀ. ਨੂੰ ਚਲਦੇ ਮੁਕੱਦਮੇ ਤੱਕ ਜ਼ਮਾਨਤ.....
ਮੁੰਬਈ: ਰਾਜ ਸਭਾ ਸਾਂਸਦ ਨੂੰ ਧਮਕੀ ਦੇਣ ਦੇ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਵਿਰੁੱਧ ਕੇਸ ਦਰਜ
. . .  1 day ago
ਮਹਾਰਾਸ਼ਟਰ, 1 ਅਪ੍ਰੈਲ- ਰਾਜ ਸਭਾ ਸਾਂਸਦ ਸੰਜੇ ਰਾਉਤ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿਚ ਮੁੰਬਈ ਦੇ ਕੰਜੂਰ ਮਾਰਗ ਪੁਲਿਸ ਸਟੇਸ਼ਨ ਵਿਚ ਲਾਰੈਂਸ ਬਿਸ਼ਨੋਈ ਵਿਰੁੱਧ ਧਾਰਾ 506(2) ਅਤੇ 504 ਆਈ.ਪੀ.ਸੀ.....
ਕਾਗਜ਼ੀ ਕਾਰਵਾਈ ਕਾਰਨ ਰਿਹਾਈ ’ਚ ਹੋ ਰਹੀ ਦੇਰੀ- ਕਰਨ ਸਿੱਧੂ
. . .  1 day ago
ਪਟਿਆਲਾ, 1 ਅਪ੍ਰੈਲ- ਜੇਲ੍ਹ ਤੋਂ ਬਾਹਰ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਸਿੱਧੂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਦਰ ਫ਼ਿਲਹਾਲ ਕੁੱਝ ਰਸਮੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਰਿਹਾਈ ਵਿਚ ਦੇਰੀ ਹੋ ਰਹੀ ਹੈ। ਇਹ ਕਾਰਵਾਈ ਪੂਰੀ....
ਕੰਝਾਵਲਾ ਕੇਸ: ਪੁਲਿਸ ਵਲੋਂ 7 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
. . .  1 day ago
ਨਵੀਂ ਦਿੱਲੀ, 1 ਅਪ੍ਰੈਲ- ਦਿੱਲੀ ਪੁਲਿਸ ਨੇ ਅੱਜ ਕੰਝਾਵਲਾ ਹਿੱਟ ਐਂਡ ਡਰੈਗ ਕੇਸ ਵਿਚ ਸੱਤ ਮੁਲਜ਼ਮਾਂ ਖ਼ਿਲਾਫ਼ 800 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਦਿੱਲੀ ਪੁਲਿਸ ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਸਾਜ਼ਿਸ਼ ਦੀਆਂ ਧਾਰਾਵਾਂ ਲਾਈਆਂ ਹਨ ਅਤੇ ਤਿੰਨ ਮੁਲਜ਼ਮਾਂ ਖ਼ਿਲਾਫ਼ ਸਬੂਤਾਂ ਨੂੰ ਨਸ਼ਟ ਕਰਨ....
ਮਿਜ਼ੋਰਮ: ਕੇਂਦਰੀ ਗ੍ਰਹਿ ਮੰਤਰੀ ਕਰਨਗੇ 2415 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ
. . .  1 day ago
ਮਿਜ਼ੋਰਮ, 1 ਅਪ੍ਰੈਲ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 2,415 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਲਈ ਅੱਜ ਆਈਜ਼ਵਾਲ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਜੇਠ ਸੰਮਤ 553

ਬਰਨਾਲਾ

ਸੰਯੁਕਤ ਕਿਸਾਨ ਮੋਰਚੇ ਵਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਪੱਕੇ ਧਰਨੇ ਦਾ 227ਵਾਂ ਦਿਨ

ਬਰਨਾਲਾ, 15 ਮਈ (ਧਰਮਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਪੱਕਾ ਧਰਨਾ 227ਵੇਂ ਦਿਨ ਵੀ ਜਾਰੀ ਰਿਹਾ | ਧਰਨੇ ਦੌਰਾਨ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਰੈਣ ਦੱਤ, ਮਨਜੀਤ ਰਾਜ, ਗੁਰਮੇਲ ਸ਼ਰਮਾ, ਪਵਿੱਤਰ ਸਿੰਘ ਲਾਲੀ, ਬਾਬੂ ਸਿੰਘ ਖੁੱਡੀ ਕਲਾਂ, ਚਰਨਜੀਤ ਕੌਰ, ਲਾਲ ਸਿੰਘ ਧਨੌਲਾ, ਹਰਚਰਨ ਸਿੰਘ ਚੰਨਾ, ਬਲਜੀਤ ਸਿੰਘ ਚੁਹਾਣਕੇ ਤੇ ਪੰਜਾਬ ਸਿੰਘ ਠੀਕਰੀਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਵਲੋਂ ਲੰਬੇ ਸਮੇਂ ਤੋਂ ਕੀਤੀ ਤਿਆਰੀ ਕਾਰਨ ਹਰ ਕਦਮ ਨਾਲ ਅੰਦੋਲਨ ਹੇਠਲੀ ਪੱਧਰ 'ਤੇ ਮਜ਼ਬੂਤ ਹੁੰਦਾ ਜਾ ਰਿਹਾ ਹੈ | ਕਿਸਾਨ ਸਮਝ ਚੁੱਕੇ ਹਨ ਕਿ ਜਿਵੇਂ ਕੋਰੋਨਾ ਦੇ ਟੀਕੇ ਨੂੰ ਲੈ ਕੇ ਦੋ ਕੰਪਨੀਆਂ ਦੀ ਅਜਾਰੇਦਾਰੀ ਕੇਂਦਰ ਸਰਕਾਰ ਦੀ ਸ਼ਹਿ 'ਤੇ ਸਪਸ਼ਟ ਦਿਖਾਈ ਦੇ ਰਹੀ ਹੈ ਉਸੇ ਤਰ੍ਹਾਂ ਤਿੰਨੋਂ ਖੇਤੀ ਕਾਨੂੰਨ ਲਾਗੂ ਹੋਣ ਮਗਰੋਂ ਵੱਡੇ ਸਨਅਤਕਾਰ ਖੇਤੀ ਜਿਨਸਾਂ ਦੀ ਜ਼ਖ਼ੀਰੇਬਾਜ਼ੀ ਕਰ ਕੇ ਦੇਸ਼ ਦੇ ਅੰਨ ਭੰਡਾਰ ਉੱਪਰ ਕਬਜ਼ਾ ਕਰ ਲੈਣਗੇ | ਆਗੂਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤੇ ਗਏ ਫ਼ੈਸਲੇ ਦੀ ਕੜੀ ਵਜੋਂ 26 ਮਈ ਨੂੰ ਪਿੰਡ ਪੱਧਰ 'ਤੇ ਮੋਦੀ ਸਰਕਾਰ ਦੇ ਪੁਤਲੇ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਘਰਾਂ ਉੱਪਰ ਕਾਲੇ ਝੰਡੇ ਲਗਾਏ ਜਾਣਗੇ | ਇਸ ਮੌਕੇ ਰਣਧੀਰ ਸਿੰਘ ਰਹਿਲ, ਬਲੌਰ ਸਿੰਘ ਆੜ੍ਹਤੀਆ ਸੇਖਾ, ਅੱਛਰਾ ਸਿੰਘ ਸੰਧੂ, ਚੰਦ ਸਿੰਘ, ਪੰਚ ਨਛੱਤਰ ਸਿੰਘ, ਬਚਿੱਤਰ ਸਿੰਘ, ਬੂਟਾ ਸਿੰਘ ਫਰਵਾਹੀ, ਮਹੰਤ ਭੋਜ ਰਾਜ ਫਰਵਾਹੀ, ਰਾਜਵਿੰਦਰ ਸਿੰਘ, ਜਗਤਾਰ ਸਿੰਘ, ਗੁਰਮੇਲ ਸਿੰਘ, ਜਸਪਾਲ ਕੌਰ, ਸਰਬਜੀਤ ਕੌਰ, ਜਸਮੇਲ ਕੌਰ, ਗੁਰਨਾਮ ਕੌਰ, ਮੁਖਤਿਆਰ ਕੌਰ, ਕੁਲਵੰਤ ਕੌਰ ਆਦਿ ਹਾਜ਼ਰ ਸਨ | ਇਸੇ ਤਰ੍ਹਾਂ ਭਾਕਿਯੂ ਏਕਤਾ ਉਗਰਾਹਾਂ ਵਲੋਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਭਾਜਪਾ ਦੀ ਸੂਬਾ ਆਗੂ ਅਰਚਨਾ ਦੱਤ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਅਤੇ ਬਰਨਾਲਾ-ਰਾਏਕੋਟ ਰੋਡ 'ਤੇ ਰਿਲਾਇੰਸ ਪੈਟਰੋਲ ਪੰਪ 'ਤੇ ਲਗਾਤਾਰ ਧਰਨੇ ਜਾਰੀ ਹਨ | ਜਿਨ੍ਹਾਂ ਨੂੰ ਬਲਵਿੰਦਰ ਸਿੰਘ ਕਾਲਾਬੂਲਾ, ਕੁਲਜੀਤ ਸਿੰਘ ਵਜੀਦਕੇ, ਭੋਲਾ ਸਿੰਘ ਠੁੱਲੀਵਾਲ, ਸੁਖਦੇਵ ਸਿੰਘ ਭੋਤਨਾ, ਗੁਰਨਾਮ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ, ਚਮਕੌਰ ਸਿੰਘ ਨੰਗਲ, ਹਰਵਿੰਦਰ ਸਿੰਘ ਦੀਵਾਨਾ, ਊਦੇ ਸਿੰਘ ਹਮੀਦੀ, ਮੇਜਰ ਸਿੰਘ ਗੁੰਮਟੀ, ਬਲਰਾਜ ਸਿੰਘ ਹਮੀਦੀ ਆਦਿ ਆਗੂਆਂ ਨੇ ਸੰਬੋਧਨ ਕੀਤਾ | ਇਸ ਮੌਕੇ ਬਲਰਾਜ ਸਿੰਘ, ਕੁਲਦੀਪ ਸਿੰਘ ਚੁਹਾਣਕੇ, ਸਵਰਨ ਸਿੰਘ ਸੰਘੇੜਾ, ਸੁਖਦੇਵ ਸਿੰਘ ਮੱਲੀ, ਬਲਜਿੰਦਰ ਕੌਰ ਨੰਗਲ, ਅਮਰਜੀਤ ਕੌਰ, ਨਸੀਬ ਕੌਰ, ਕਮਲਜੀਤ ਕੌਰ, ਬਿੰਦਰਪਾਲ ਕੌਰ, ਜਗਦੀਪ ਕੌਰ, ਜਸਵੀਰ ਕੌਰ, ਬਲਵੀਰ ਕੌਰ ਆਦਿ ਹਾਜ਼ਰ ਸਨ |

ਸੀ. ਐਚ. ਬੀ. ਕਾਮਿਆ ਦੀ ਆਨਲਾਈਨ ਹਾਜ਼ਰੀ ਪਾਉਣ ਤੋਂ ਭੜਕੇ ਕਾਮਿਆਂ ਨੇ ਕੀਤੀ ਨਾਅਰੇਬਾਜ਼ੀ

ਮਹਿਲ ਕਲਾਂ, 15 ਮਈ (ਤਰਸੇਮ ਸਿੰਘ ਗਹਿਲ)-ਪੰਜਾਬ ਸਟੇਟ ਪਾਵਰਕਾਮ ਦੀ ਪ੍ਰਬੰਧਕੀ ਕਮੇਟੀ ਵਲੋਂ ਸੀ. ਐਚ.ਬੀ. ਕਾਮਿਆਂ ਹਾਜ਼ਰੀ ਆਨਲਾਈਨ ਪਾਉਣ 'ਤੇ ਠੇਕਾ ਕਾਮਿਆਂ ਦੀ ਛਾਂਟੀ ਕਰਨ ਦੇ ਵਿਰੋਧ ਵਿਚ ਭੜਕੇ ਕੱਚੇ ਕਾਮਿਆਂ ਵਲੋਂ ਅੱਜ ਆਪਣੇ ਨਿੱਕੇ ਮਸੂਮਾਂ ਨੂੰ ਨਾਲ ਲੈ ਕੇ ...

ਪੂਰੀ ਖ਼ਬਰ »

ਕੋਰੋਨਾ ਦੇ ਫੈਲਾਅ ਦੇ ਬਚਾਅ ਲਈ ਥਾਣਾ ਧਨੌਲਾ ਵਿਖੇ ਵਿਸ਼ੇਸ਼ ਇਕੱਤਰਤਾ

ਧਨੌਲਾ, 15 ਮਈ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਕੋਰੋਨਾ ਦੇ ਵਧ ਰਹੇ ਪ੍ਰਕੋਪ ਦੇ ਬਚਾਅ ਸਬੰਧੀ, ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੰਡੀ ਧਨੌਲਾ ਦੇ ਮੁਹਤਬਰਾਂ ਦੀ ਇਕ ਵਿਸ਼ੇਸ਼ ਇਕੱਤਰਤਾ ਥਾਣਾ ਧਨੌਲਾ ਵਿਖੇ ਡੀ.ਐਸ.ਪੀ. ਬਰਨਾਲਾ ਲਖਵੀਰ ਸਿੰਘ ਟਿਵਾਣਾ ਅਤੇ ...

ਪੂਰੀ ਖ਼ਬਰ »

ਬੱਕਰੀਆਂ ਨੂੰ ਈ. ਟੀ. ਵੀ. ਬਿਮਾਰੀ ਦੀ ਰੋਕਥਾਮ ਸਬੰਧੀ ਮੁਫ਼ਤ ਟੀਕਾਕਰਨ

ਹੰਡਿਆਇਆ, 15 ਮਈ (ਗੁਰਜੀਤ ਸਿੰਘ ਖੁੱਡੀ)-ਪਸ਼ੂ ਪਾਲਣ ਵਿਭਾਗ (ਪੰਜਾਬ) ਦੇ ਮੰਤਰੀ ਸ੍ਰੀ ਤਿ੍ਪਤ ਰਾਜਿੰਦਰ ਸਿੰਘ ਦੇ ਆਦੇਸ਼ਾਂ ਅਨੁਸਾਰ ਸੂਬੇ ਵਿਚ ਪਸ਼ੂਆਂ ਦੇ ਗਲਘੋਟੂ (ਵੈਕਸੀਨ) ਦੀ ਰੋਕਥਾਮ ਲਈ ਟੀਕਾਕਰਨ ਦੀ ਸ਼ੁਰੂਆਤ ਸਿਵਲ ਵੈਟਨਰੀ ਹਸਪਤਾਲ ਹੰਡਿਆਇਆ ਦੇ ਡਾ: ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਕਿਰਤੀ) ਵਲੋਂ ਜ਼ਿਲ੍ਹਾ ਬਰਨਾਲਾ ਵਿਖੇ 11 ਮੈਂਬਰੀ ਕਮੇਟੀ ਦਾ ਗਠਨ

ਬਰਨਾਲਾ, 15 ਮਈ (ਗੁਰਪ੍ਰੀਤ ਸਿੰਘ ਲਾਡੀ)-ਸ਼੍ਰੋਮਣੀ ਅਕਾਲੀ ਦਲ (ਕਿਰਤੀ) ਜੋ ਅਪ੍ਰੈਲ ਮਹੀਨੇ 'ਚ ਹੋਂਦ ਵਿਚ ਆਇਆ ਹੈ, ਵਲੋਂ ਸੂਬੇ ਵਿਚ ਜ਼ਿਲ੍ਹਾ ਪੱਧਰ 'ਤੇ ਪਾਰਟੀ ਮਜ਼ਬੂਤੀ ਲਈ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਅਤੇ ਇਸੇ ਲੜੀ ਤਹਿਤ ਅੱਜ ਪਾਰਟੀ ਕਨਵੀਨਰ ਜਥੇਦਾਰ ...

ਪੂਰੀ ਖ਼ਬਰ »

ਪੱਤੀ ਸੋਹਲ ਵਿਖੇ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪੋਲਟਰੀ ਫਾਰਮਾਂ ਦੀ ਚੈਕਿੰਗ

ਹੰਡਿਆਇਆ, 15 ਮਈ (ਗੁਰਜੀਤ ਸਿੰਘ ਖੁੱਡੀ)-ਪਿੰਡ ਪੱਤੀ ਸੋਹਲ ਵਿਖੇ ਖੁੱਡੀ ਕਲਾਂ ਰੋਡ ਅਤੇ ਬਾਜਾਖਾਨਾ ਰੋਡ ਉੱਪਰ ਬਣੇ ਪੋਲਟਰੀ ਫਾਰਮਾਂ ਦੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਚੈਕਿੰਗ ਕੀਤੀ ਗਈ | ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬਰਨਾਲਾ ਦੇ ਐਸ.ਡੀ.ਓ. ਸ: ...

ਪੂਰੀ ਖ਼ਬਰ »

ਸ਼ਹਿਰ ਦੇ ਹੰਡਿਆਇਆ ਬਾਜ਼ਾਰ ਤੇ ਸਦਰ ਬਾਜ਼ਾਰ ਵਿਖੇ ਪ੍ਰੀਮਿਕਸ ਦਾ ਕੰਮ ਸ਼ੁਰੂ

ਬਰਨਾਲਾ, 15 ਮਈ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਸ: ਕੇਵਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਮੀਤ ਪ੍ਰਧਾਨ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਭਾਈ ਮੂਲ ਚੰਦ ਦੀ ਚੱਲ ਰਹੀ ਕਾਰ ਸੇਵਾ ਲਈ ਇਕ ਲੱਖ ਦੀ ਰਾਸ਼ੀ ਭੇਟ

ਸ਼ਹਿਣਾ, 15 ਮਈ (ਸੁਰੇਸ਼ ਗੋਗੀ)-ਪਿੰਡ ਜੋਧਪੁਰ ਦੇ ਪ੍ਰਸਿੱਧ ਗੁਰਦੁਆਰਾ ਬਾਬਾ ਭਾਈ ਮੂਲ ਚੰਦ ਵਿਖੇ ਚੱਲ ਰਹੀ ਕਾਰ ਸੇਵਾ ਵਿਚ ਪਿੰਡ ਦੇ ਸਮਾਜ ਸੇਵੀ ਪਰਿਵਾਰ ਨੇ ਇਕ ਲੱਖ ਦੀ ਰਾਸ਼ੀ ਪ੍ਰਬੰਧਕ ਕਮੇਟੀ ਨੂੰ ਭੇਟ ਕੀਤੀ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »

ਸ਼ੈਲਰ ਦੀ ਕੰਧ ਵਿਚ ਪਾੜ ਲਗਾ ਕੇ 120 ਗੱਟੇ ਚੌਲਾਂ ਦੇ ਚੋਰੀ

ਧਨੌਲਾ, 15 ਮਈ (ਜਤਿੰਦਰ ਸਿੰਘ ਧਨੌਲਾ)-ਥਾਣਾ ਧਨੌਲਾ ਪੁਲਿਸ ਵਲੋਂ ਇੱਕ ਸ਼ੈਲਰ ਦੀ ਕੰਧ ਵਿਚ ਪਾੜ ਲਗਾ ਕੇ ਚੌਲਾਂ ਦੇ ਗੱਟੇ ਚੋਰੀ ਦੇ ਕਰਨ ਦੇ ਮਾਮਲੇ ਵਿਚ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਭੂਸ਼ਨ ਪੁੱਤਰ ਭਜਨ ਲਾਲ ...

ਪੂਰੀ ਖ਼ਬਰ »

ਕੋਰੋਨਾ ਤੋਂ ਬਚਾਅ ਲਈ ਮੁਨਿਆਦੀ ਰਾਹੀਂ ਕੀਤਾ ਜਾਗਰੂਕ

ਤਪਾ ਮੰਡੀ, 15 ਮਈ (ਪ੍ਰਵੀਨ ਗਰਗ)-ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਬਰਨਾਲਾ ਡਾ: ਹਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਜਸਬੀਰ ਸਿੰਘ ਔਲਖ ਦੀ ਅਗਵਾਈ ਵਿਚ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ...

ਪੂਰੀ ਖ਼ਬਰ »

ਸ਼ਰਾਬ ਦਾ ਠੇਕਾ ਖੋਲ੍ਹਣ 'ਤੇ ਸੇਲਜ਼ਮੈਨ 'ਤੇ ਪਰਚਾ ਦਰਜ

ਟੱਲੇਵਾਲ, 15 ਮਈ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਭੋਤਨਾ ਵਿਖੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਗਾਏ ਲਾਕਡਾਊਨ ਦੇ ਚਲਦਿਆਂ ਸ਼ਰਾਬ ਦਾ ਠੇਕਾ ਦਿੱਤੇ ਸਮੇਂ ਤੋਂ ਬਾਅਦ ਖੋਲ੍ਹਣ 'ਤੇ ਠੇਕੇ ਦੇ ਸੇਲਜ਼ਮੈਨ 'ਤੇ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਠੇਕੇ ਦੇ ਕਰਿੰਦੇ ਖ਼ਿਲਾਫ਼ ਮੁਕੱਦਮਾ ਦਰਜ

ਮਹਿਲ ਕਲਾਂ, 15 ਮਈ (ਤਰਸੇਮ ਸਿੰਘ ਗਹਿਲ)-ਕੋਰੋਨਾ ਵਾਇਰਸ ਸਬੰਧੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਸਾਹਿਬ ਬਰਨਾਲਾ ਵਲੋਂ ਜਾਰੀ ਕੀਤੇ ਹੁਕਮਾਂ ਦੇ ਉਲਟ ਪਿੰਡ ਵਜੀਦਕੇ ਕਲਾਂ ਵਿਖੇ ਮਲਹੋਤਰਾ ਗਰੁੱਪ ਨਾਲ ਸਬੰਧਿਤ ਸ਼ਰਾਬ ਠੇਕੇ ਦੇ ਕਰਿੰਦੇ ਖ਼ਿਲਾਫ਼ ਠੁੱਲੀਵਾਲ ਪੁਲਿਸ ...

ਪੂਰੀ ਖ਼ਬਰ »

ਧਨੌਲਾ ਦੇ ਵਿਕਾਸ ਕਾਰਜਾਂ ਵਿਚ ਅੜਿੱਕਾ ਲਾਉਣ ਵਾਲਿਆਂ ਨੂੰ ਦਿੱਤਾ ਜਾਵੇਗਾ ਮੂੰਹ ਤੋੜ ਜਵਾਬ-ਸੋਢੀ

ਧਨੌਲਾ, 15 ਮਈ (ਚੰਗਾਲ)-ਨਗਰ ਕੌਂਸਲ ਧਨੌਲਾ ਵਲੋਂ ਸ਼ਹਿਰ ਅੰਦਰ ਸੀਵਰੇਜ, ਸਫ਼ਾਈ ਤੇ ਹੋਰ ਵਿਕਾਸ ਦੇ ਕੰਮਾਂ ਵੱਲ ਹਰ ਪੱਖੋਂ ਧਿਆਨ ਦਿੱਤਾ ਜਾ ਰਿਹਾ ਹੈ ਤੇ ਨਵੇਂ ਚੁਣੇ ਪ੍ਰਧਾਨ, ਮੀਤ ਪ੍ਰਧਾਨ ਤੇ ਸਮੂਹ ਕੌਂਸਲਰਾਂ ਵਲੋਂ ਸ਼ਹਿਰ ਦੀ ਭਲਾਈ ਲਈ ਹਰ ਕੰਮ ਪੂਰੇ ਵਧੀਆ ਢੰਗ ...

ਪੂਰੀ ਖ਼ਬਰ »

ਦਿਹਾਤੀ ਖੇਤਰ 'ਚ ਕੋਰੋਨਾ ਦੇ ਫੈਲਾਅ ਨੰੂ ਰੋਕਣ ਲਈ ਡੀ. ਐਸ. ਪੀ. ਵਲੋਂ ਗ੍ਰਾਮ ਪੰਚਾਇਤਾਂ ਨਾਲ ਬੈਠਕ

ਮਹਿਲ ਕਲਾਂ, 15 ਮਈ (ਤਰਸੇਮ ਸਿੰਘ ਗਹਿਲ)-ਦਿਨੋਂ ਦਿਨ ਦਿਹਾਤੀ ਖੇਤਰ ਵਿਚ ਕੋਰੋਨਾ ਦੇ ਵਧ ਰਹੇ ਪ੍ਰਕੋਪ ਨੰੂ ਰੋਕਣ ਲਈ ਪੁਲਿਸ ਸਬ-ਡਵੀਜ਼ਨ ਮਹਿਲ ਕਲਾਂ ਦੇ ਮੁੱਖ ਅਫ਼ਸਰ ਕੁਲਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ ਪੁਲਿਸ ਥਾਣਾ ਠੁੱਲੀਵਾਲ ਵਿਖੇ ਹਦੂਦ ਅਧੀਨ ਆਉਂਦੀਆਂ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚਲਦਿਆਂ ਸ਼ਹਿਰ 'ਚ ਲੱਗੇ ਕੂੜੇ ਦੇ ਢੇਰ

ਤਪਾ ਮੰਡੀ, 15 ਮਈ (ਪ੍ਰਵੀਨ ਗਰਗ)-ਜਿੱਥੇ ਇਕ ਪਾਸੇ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੇ ਮਕਸਦ ਸਦਕਾ ਕੇਂਦਰ ਅਤੇ ਸੂਬਾ ਸਰਕਾਰ ਪੱਬਾਂ ਭਾਰ ਹੈ ਉੱਥੇ ਦੂਜੇ ਪਾਸੇ ਪਿਛਲੇ ਕੁਝ ਦਿਨਾਂ ਤੋਂ ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚਲਦਿਆਂ ਸ਼ਹਿਰ ਦੀਆਂ ਗਲੀਆਂ 'ਚ ਕੂੜਾ ...

ਪੂਰੀ ਖ਼ਬਰ »

ਦਿੱਲੀ ਧਰਨੇ 'ਚ ਸ਼ਮੂਲੀਅਤ ਕਰਨ ਲਈ ਭਾਕਿਯੂ ਡਕੌਂਦਾ ਇਕਾਈ ਚੀਮਾ ਦੀ ਮੀਟਿੰਗ

ਟੱਲੇਵਾਲ, 15 ਮਈ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਪਿੰਡ ਚੀਮਾ ਦੇ ਸ਼ਿਵ ਮੰਦਰ 'ਚ ਬਲਵੰਤ ਸਿੰਘ ਚੀਮਾ ਬਲਾਕ ਆਗੂ ਦੀ ਅਗਵਾਈ 'ਚ ਹੋਈ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਚੇਚੇ ਤੌਰ 'ਤੇ ਪਹੁੰਚੇ | ਮੀਟਿੰਗ ਦੌਰਾਨ ਪਿੰਡ ਦੇ ...

ਪੂਰੀ ਖ਼ਬਰ »

ਤਿ੍ਪੁਰਾ ਦੇ ਮੁੱਖ ਮੰਤਰੀ ਉੱਪਰ ਹਮਲਾ ਕਰਨ ਵਾਲਿਆਂ ਨੂੰ ਤੁਰੰਤ ਗਿ੍ਫ਼ਤਾਰ ਕਰੋ-ਧਨੌਲਾ

ਬਰਨਾਲਾ, 15 ਮਈ (ਅਸ਼ੋਕ ਭਾਰਤੀ)-ਭੱਠਲ ਭਵਨ ਬਰਨਾਲਾ ਵਿਖੇ ਕਾਮਰੇਡ ਲਾਲ ਸਿੰਘ ਧਨੌਲਾ ਇੰਚਾਰਜ ਸੀ.ਪੀ.ਆਈ.ਐਮ. ਬਰਨਾਲਾ ਦੀ ਅਗਵਾਈ ਵਿਚ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸਾਥੀ ਧਨੌਲਾ ਨੇ ਕਿਹਾ ਕਿ ਪਿਛਲੇ ਦਿਨੀਂ ਕਾਮਰੇਡ ਮਾਨਿਕ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 59 ਨਵੇਂ ਕੇਸ, ਚਾਰ ਹੋਰ ਮੌਤਾਂ

ਬਰਨਾਲਾ, 15 ਮਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 59 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਚਾਰ ਹੋਰ ਮਰੀਜ਼ਾਂ ਦੀ ਮੌਤ ਹੋਈ ਹੈ ਜਦਕਿ 47 ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਬਰਨਾਲਾ ਤੋਂ ...

ਪੂਰੀ ਖ਼ਬਰ »

ਕਿਸਾਨ ਦੀ ਕੱੁਟਮਾਰ ਦੇ ਮਾਮਲੇ 'ਚ ਤਿੰਨ ਜਣਿਆਂ 'ਤੇ ਪਰਚਾ ਦਰਜ

ਟੱਲੇਵਾਲ, 15 ਮਈ (ਸੋਨੀ ਚੀਮਾ)-ਥਾਣਾ ਸਦਰ ਅਧੀਨ ਆਉਂਦੀ ਪੁਲਿਸ ਚੌਂਕੀ ਪੱਖੋਂ ਕੈਂਚੀਆਂ ਦੇ ਪਿੰਡ ਚੀਮਾ ਵਿਖੇ ਬੀਤੇ ਦਿਨੀਂ ਆਪਣੇ ਖੇਤ ਵਿਚ ਮੌਜੂਦ ਕਿਸਾਨ ਦੀ ਦੋ ਅਣਪਛਾਤੇ ਨੌਜਵਾਨਾਂ ਵਲੋਂ ਕੱੁਟਮਾਰ ਕਰਨ ਉਪਰੰਤ ਕਿਸਾਨ ਵਲੋਂ ਦਿੱਤੇ ਬਿਆਨਾਂ 'ਤੇ ਖੇਤ ਦੇ ...

ਪੂਰੀ ਖ਼ਬਰ »

ਪੈਰੋਲ 'ਤੇ ਆਇਆ ਜੇਲ੍ਹ ਵਾਪਸ ਨਹੀਂ ਪਰਤਿਆ, ਮਾਮਲਾ ਦਰਜ

ਬਰਨਾਲਾ, 15 ਮਈ (ਰਾਜ ਪਨੇਸਰ)-ਥਾਣਾ ਸਿਟੀ-1 ਪੁਲਿਸ ਵਲੋਂ ਪੈਰੋਲ 'ਤੇ ਰਿਹਾਅ ਕੈਦੀ ਕੇਂਦਰੀ ਜੇਲ੍ਹ ਵਿਚ ਵਾਪਸ ਨਾ ਪਰਤਣ ਕਾਰਨ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਕੈਦੀ ...

ਪੂਰੀ ਖ਼ਬਰ »

ਬਿਜਲੀ ਸਪਾਰਕਿੰਗ ਨਾਲ ਬੰਦ ਪਏ ਮਕਾਨ 'ਚ ਲੱਗੀ ਅੱਗ

ਤਪਾ ਮੰਡੀ, 15 ਮਈ (ਪ੍ਰਵੀਨ ਗਰਗ)-ਬੀਤੀ ਰਾਤ ਬਾਜ਼ੀਗਰ ਬਸਤੀ 'ਚ ਸਥਿਤ ਇਕ ਬੰਦ ਪਏ ਮਕਾਨ ਦੇ ਕਮਰੇ 'ਚ ਬਿਜਲੀ ਸਪਾਰਕਿੰਗ ਕਾਰਨ ਲੱਗੀ ਅੱਗ ਨਾਲ ਹਜ਼ਾਰਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬਸਤੀ ...

ਪੂਰੀ ਖ਼ਬਰ »

36 ਘੰਟਿਆਂ 'ਚ ਹੋਈਆ ਤਪਾ 'ਚ 8 ਮੌਤਾਂ, ਸ਼ਹਿਰ 'ਚ ਸਹਿਮ

ਤਪਾ ਮੰਡੀ, 15 ਮਈ (ਵਿਜੇ ਸ਼ਰਮਾ)-ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ 'ਤੇ ਚਲਦਿਆਂ ਚਾਰ ਚੁਫੇਰੇ ਲੋਕਾਂ ਅੰਦਰ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਮਹਾਂਮਾਰੀ ਕਾਰਨ ਸੂਬੇ ਅੰਦਰ ਮੌਤਾਂ ਦੀ ਗਿਣਤੀ 'ਚ ਅਥਾਹ ਵਾਧਾ ਹੰੁਦਾ ਵਿਖਾਈ ਦੇ ਰਿਹਾ ਹੈ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX