ਯੇਰੂਸ਼ਲਮ, 15 ਮਈ (ਏਜੰਸੀ)-ਇਜ਼ਰਾਈਲ ਵਲੋਂ ਗਾਜ਼ਾ ਸ਼ਹਿਰ 'ਤੇ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ | ਇਸ ਦੌਰਾਨ ਇਜ਼ਰਾਈਲ ਨੇ ਗਾਜ਼ਾ ਸ਼ਹਿਰ 'ਚ ਮੀਡੀਆ ਸੈਂਟਰ ਦੀ ਇਕ ਬਹੁਮੰਜਿਲਾਂ ਇਮਾਰਤ 'ਤੇ ਮਿਜ਼ਾਈਲਾਂ ਦਾਗ਼ੀਆਂ | ਦੇਖਦੇ ਹੀ ਦੇਖਦੇ ਉਕਤ ਇਮਾਰਤ ਜ਼ਮੀਨਦੋਜ਼ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲ ਨੇ ਜਿਸ ਇਮਾਰਤ 'ਤੇ ਨਿਸ਼ਾਨਾ ਸਾਧਿਆ ਸੀ, ਉਸ 'ਚ ਐਸੋਸੀਏਟੇਡ ਪ੍ਰੈੱਸ (ਏ.ਪੀ.), ਕਤਰ ਦੀ ਨਿਊਜ਼ ਏਜੰਸੀ (ਅਲਜਜ਼ੀਰਾ) ਸਮੇਤ ਕਈ ਹੋਰ ਮੀਡੀਆ ਦੇ ਦਫ਼ਤਰ ਵੀ ਸਨ | ਇਜ਼ਰਾਈਲ ਨੇ ਕਰੀਬ ਇਕ ਘੰਟਾ ਪਹਿਲਾਂ ਚਿਤਾਵਨੀ ਦਿੱਤੀ ਸੀ ਕਿ ਇੱਥੋਂ ਮੀਡੀਆ ਕਰਮੀਂ ਹਟ ਜਾਣ, ਕਿਉਂਕਿ ਉਹ ਇੱਥੇ ਹਮਲਾ ਕਰੇਗਾ | ਚਿਤਾਵਨੀ ਤੋਂ ਬਾਅਦ ਸਾਰੇ ਮੀਡੀਆ ਕਰਮੀਂ ਉੱਥੋਂ ਨਿਕਲ ਗਏ ਸਨ | ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ | ਦੱਸਿਆ ਜਾ ਰਿਹਾ ਹੈ ਕਿ ਹਮਾਸ ਦੇ ਨਾਲ ਆਪਣੀ ਲੜਾਈ 'ਚ ਇਜ਼ਰਾਈਲ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਅੱਤਵਾਦੀ ਇੱਥੇ ਲੁਕ ਕੇ ਆਪਣੀਆਂ ਗਤੀਵਿਧੀਆਂ ਚਲਾ ਰਹੇ ਹਨ | ਚਿਤਾਵਨੀ ਦੇ ਕਰੀਬ ਇਕ ਘੰਟੇ ਬਾਅਦ ਫ਼ੌਜ ਨੇ ਲੋਕਾਂ ਨੂੰ ਇਮਾਰਤ ਖ਼ਾਲੀ ਕਰਵਾਉਣ ਦੇ ਆਦੇਸ਼ ਦਿੱਤੇ, ਜਿਸ 'ਚ ਅਲਜਜ਼ੀਰਾ, ਹੋਰ ਦਫ਼ਤਰ ਤੇ ਰਿਹਾਇਸ਼ੀ ਅਪਾਰਟਮੈਂਟ ਵੀ ਸਨ | ਉਸ ਤੋਂ ਬਾਅਦ ਇਕ ਤੋਂ ਬਾਅਦ ਇਕ ਕਈ ਮਿਜ਼ਾਈਲਾਂ ਦਾਗ਼ ਕੇ ਪੂਰੀ ਇਮਾਰਤ ਨੂੰ ਜ਼ਮੀਨਦੋਜ਼ ਕਰ ਦਿੱਤਾ ਗਿਆ | ਹਮਲਾ ਕਿਉਂ ਕੀਤਾ ਗਿਆ, ਇਸ ਦਾ ਤਤਕਾਲ ਕੋਈ ਸਪਸ਼ਟੀਕਰਨ ਨਹੀਂ ਮਿਲਿਆ ਹੈ |
ਐਬਟਸਫੋਰਡ, 15 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਬਰਨਬੀ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ 23 ਸਾਲਾ ਪੰਜਾਬੀ ਨੌਜਵਾਨ ਜਸਕੀਰਤ ਕਾਲਕਟ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਤੇ ਦੋ ਜਣਿਆਂ ਨੂੰ ਜਖ਼ਮੀ ਕਰ ...
ਸਾਨ ਫਰਾਂਸਿਸਕੋ, 15 ਮਈ (ਐੱਸ.ਅਸ਼ੋਕ ਭੌਰਾ)-ਅਮਰੀਕਾ ਵੱਸਦੇ ਭਾਰਤੀਆਂ ਦੇ ਮਾਣ 'ਚ ਉਦੋਂ ਹੋਰ ਵਾਧਾ ਹੋ ਗਿਆ, ਜਦੋਂ ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਵਾਈਟ ਹਾਊਸ 'ਚ ਰਾਸ਼ਟਰਪਤੀ ਬਾਈਡਨ ਦੀ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ ਗਿਆ | ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ...
ਬੀਜਿੰਗ, 15 ਮਈ (ਏਜੰਸੀ)ਮੱਧ ਤੇ ਪੂਰਬੀ ਚੀਨ 'ਚ ਦੋ ਤੂਫ਼ਾਨਾਂ 'ਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਤੇ 300 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ | ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਕੈਡੀਅਨ ਜ਼ਿਲ੍ਹਾ ਸਰਕਾਰ ਦੇ ਹਵਾਲੇ ਨਾਲ ਦੱਸਿਆ ਕਿ ਵੁਹਾਨ ਸਰਕਾਰ ਨੇ ...
ਸੈਕਰਾਮੈਂਟੋ, 15 ਮਈ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਜੋ ਬਾਈਡਨ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ 'ਨੈਸ਼ਨਲ ਗਾਰਡਨ ਆਫ਼ ਅਮੈਰੀਕਨ ਹੀਰੋਜ਼' ਬਣਾਉਣ ਸਮੇਤ ਹੋਰ ਕਈ ਮੁੱਦਿਆਂ 'ਤੇ ਜਾਰੀ ਕੀਤੇ ਸਰਕਾਰੀ ਆਦੇਸ਼ ਰੱਦ ਕਰ ਦਿੱਤੇ ਹਨ | ਸਾਬਕਾ ਰਾਸ਼ਟਰਪਤੀ ...
ਲੰਡਨ, 15 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਨੇ ਆਕਸਫੋਰਡ/ਐਸਟਰਾਜ਼ੈਨਿਕਾ (ਕੋਵੀਸ਼ੀਲਡ) ਟੀਕੇ ਦੀ ਦੂਜੀ ਖ਼ੁਰਾਕ ਦੇਣ ਦੇ 12 ਹਫ਼ਤਿਆਂ ਦੇ ਵਕਫ਼ੇ ਨੂੰ ਘਟਾ ਕੇ 8 ਹਫ਼ਤੇ ਕਰ ਦਿੱਤਾ ਹੈ | ਐੱਨ.ਐੱਚ.ਐਸ. ਇੰਗਲੈਂਡ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੁਣ ...
ਐਬਟਸਫੋਰਡ, 15 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਮੁੱਖ ਮੰਤਰੀ ਜੌਹਨ ਹੌਰਗਨ ਨੇ ਭਾਰਤ 'ਚ ਕੋਰੋਨਾ ਪੀੜਤਾਂ ਦੀ ਮਦਦ ਕਰਨ ਵਾਸਤੇ 5 ਲੱਖ ਡਾਲਰ ਭਾਵ 3 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਰਾਸ਼ੀ ਕੋਵਿਡ-19 ...
ਮੈਲਬੌਰਨ, 15 ਮਈ (ਏਜੰਸੀ)-ਭਾਰਤ 'ਚ ਕੋਵਿਡ-19 ਸਿਹਤ ਸੰਕਟ ਕਾਰਨ ਲਗਾਈ ਗਈ ਦੋ ਹਫ਼ਤਿਆਂ ਦੀ ਪਾਬੰਦੀ ਖ਼ਤਮ ਹੋਣ ਪਿੱਛੋਂ ਪਹਿਲਾ ਜਹਾਜ਼ ਭਾਰਤ 'ਚ ਫਸੇ ਆਸਟ੍ਰੇਲਿਆਈ ਨਾਗਰਿਕਾਂ ਨੂੰ ਲੈ ਕੇ ਸਨਿੱਚਰਵਾਰ ਨੂੰ ਆਸਟ੍ਰੇਲਿਆਈ ਦੇ ਡਾਰਵਿਨ ਪਹੁੰਚਿਆ | ਪਾਬੰਦੀਆਂ ਖ਼ਤਮ ...
ਸੈਕਰਾਮੈਂਟੋ, 15 ਮਈ (ਹੁਸਨ ਲੜੋਆ ਬੰਗਾ)-ਵਾਲਮਾਰਟ ਤੇ ਸੈਮ'ਜ ਕਲੱਬ ਨੇ ਐਲਾਨ ਕੀਤਾ ਹੈ ਕਿ ਹੁਣ ਉਨ੍ਹਾਂ ਦੇ ਸਟੋਰਾਂ 'ਚ ਕੋਵਿਡ-19 ਟੀਕਾਕਰਨ ਕਰਵਾ ਚੁੱਕੇ ਗਾਹਕਾਂ ਤੇ ਮੁਲਾਜ਼ਮਾਂ ਨੂੰ ਮਾਸਕ ਪਹਿਨਣ ਦੀ ਲੋੜ ਨਹੀਂ ਹੈ | ਇਹ ਫ਼ੈਸਲਾ ਸੈਂਟਰ ਫ਼ਾਰ ਡਸੀਜ਼ ਕੰਟਰੋਲ ਤੇ ...
ਮੁੰਬਈ, 15 ਮਈ (ਏਜੰਸੀ)-ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਅੱਜ 54 ਸਾਲਾ ਦੀ ਹੋ ਗਈ ਹੈ | ਮਾਧੁਰੀ ਦਾ ਜਨਮ 15 ਮਈ 1967 ਨੂੰ ਮੁੰਬਈ 'ਚ ਇਕ ਮੱਧ ਵਰਗੀ ਮਰਾਠੀ ਬ੍ਰਾਹਮਣ ਪਰਿਵਾਰ 'ਚ ਹੋਇਆ | ਸ਼ੁਰੂਆਤੀ ਸਿੱਖਿਆ ਮੁੰਬਈ ਤੋਂ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਮੁੰਬਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX