ਦਸੂਹਾ, 16 ਮਈ (ਭੁੱਲਰ)- ਦਸੂਹਾ ਪੁਲਿਸ ਵਲੋਂ ਬਿਆਸ ਦਰਿਆ ਨਾਲ ਲੱਗਦੇ ਮੰਡ ਇਲਾਕੇ ਵਿਚ ਸਰਚ ਆਪੇ੍ਰਸ਼ਨ ਚਲਾਇਆ ਗਿਆ ਅਤੇ ਭਾਰੀ ਮਾਤਰਾ ਵਿਚ ਲਾਹਣ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ | ਐਸ.ਐਸ.ਪੀ. ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਵਲੋਂ ਨਾਜਾਇਜ਼ ਸ਼ਰਾਬ ਦੀ ਬਰਾਮਦਗੀ ਅਤੇ ਸ਼ਰਾਬ ਦੀ ਤਸਕਰੀ ਨੂੰ ਰੋਕਣ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਐੱਸ.ਪੀ. ਅਰਵਿੰਦਰਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਡੀ.ਐਸ.ਪੀ. ਦਸੂਹਾ ਮਨੀਸ਼ ਕੁਮਾਰ ਦੀ ਅਗਵਾਈ ਹੇਠ ਐਸ. ਐਚ. ਓ. ਦਸੂਹਾ ਗੁਰਪ੍ਰੀਤ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਬਿਆਸ ਦਰਿਆ ਨਾਲ ਲੱਗਦੇ ਮੰਡ ਇਲਾਕੇ ਵਿਚ ਸਰਚ ਆਪੇ੍ਰਸ਼ਨ ਕੀਤਾ ਗਿਆ | ਐਸ.ਐਚ.ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਬੇਗਪੁਰ ਤੋਂ ਇਲਾਵਾ ਹੋਰ ਅਲੱਗ-ਅਲੱਗ ਥਾਵਾਂ 'ਤੇ ਪੁਲਿਸ ਵਲੋਂ ਸਰਚ ਆਪ੍ਰੇਸ਼ਨ ਕੀਤਾ ਗਿਆ ਅਤੇ 15 ਹਜ਼ਾਰ ਕਿੱਲੋਗਰਾਮ ਲਾਹਣ 25 ਤਰਪਾਲ ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਫੜੀ ਗਈ ਲਾਹਣ ਨੂੰ ਮੌਕੇ 'ਤੇ ਹੀ ਪੁਲਿਸ ਵਲੋਂ ਨਸ਼ਟ ਕਰ ਦਿੱਤਾ ਗਿਆ | ਇਸ ਸੰਬੰਧੀ ਡੀ. ਐੱਸ. ਪੀ. ਦਸੂਹਾ ਮਨੀਸ਼ ਕੁਮਾਰ ਨੇ ਦੱਸਿਆ ਕਿ ਪਿੰਡ ਮੌਜਪੁਰ ਜ਼ਿਲ੍ਹਾ ਗੁਰਦਾਸਪੁਰ ਵਿਚ ਪੈਂਦਾ ਹੈ ਅਤੇ ਇਸ ਦੀ ਹੱਦ ਥਾਣਾ ਦਸੂਹਾ ਦੇ ਬਿਆਸ ਦਰਿਆ ਨਾਲ ਲੱਗਦੀ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਵਿਚੋਂ ਕੁੱਝ ਵਿਅਕਤੀ ਵਿਆਸ ਦਰਿਆ ਦੇ ਕਿਨਾਰੇ ਸਰਕੰਡੇ ਅਤੇ ਘਾਹ ਦੀ ਆੜ 'ਚ ਨਾਜਾਇਜ਼ ਸ਼ਰਾਬ ਕਸੀਦ ਕਰਦੇ ਹਨ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਤੇ ਗੁਰਦਾਸਪੁਰ ਵਿਖੇ ਵੇਚਦੇ ਹਨ | ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਕੀਤੀ ਜਾਂਦੀ ਛਾਪੇਮਾਰੀ ਦਾ ਪਤਾ ਲੱਗਣ ਤੇ ਇਹ ਤਸਕਰ ਗੁਰਦਾਸਪੁਰ ਨੂੰ ਬੇੜੀਆਂ ਰਾਹੀਂ ਭੱਜ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਥਾਣਾ ਦਸੂਹਾ ਅਤੇ ਤਲਵਾੜਾ ਦੀ ਪੁਲਿਸ ਵਲੋਂ ਸਾਂਝੇ ਤੌਰ ਤੇ ਸਰਚ ਆਪ੍ਰੇਸ਼ਨ ਕੀਤਾ ਗਿਆ ਹੈ ਜੋ ਅੱਗੋਂ ਵੀ ਜਾਰੀ ਰੱਖੇ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਸਰਚ ਆਪੇ੍ਰਸ਼ਨ ਦੌਰਾਨ ਉਕਤ ਬਰਾਮਦਗੀ ਸਬੰਧੀ ਪੁਲਿਸ ਵਲੋਂ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ |
ਹੁਸ਼ਿਆਰਪੁਰ, 16 ਮਈ (ਨਰਿੰਦਰ ਸਿੰਘ ਬੱਡਲਾ)- ਕਣਕ ਦੀ ਵਾਢੀ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਦੇ ਲੰਗਰਾਂ ਲਈ ਪਿੰਡ ਜਲਵੇੜਾ ਵਾਸੀਆਂ ਵਲੋਂ ਇਕੱਤਰ ਕੀਤੀ ਕਣਕ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕਾਲੀ ...
ਦਸੂਹਾ, 16 ਮਈ (ਭੁੱਲਰ)-ਦਸੂਹਾ ਪੁਲੀਸ ਵਲੋਂ ਤਾਲਾਬੰਦੀ ਦੌਰਾਨ ਲਗਾਏ ਗਏ ਕਰਫ਼ਿਊ ਦੀ ਉਲੰਘਣਾ ਕਰਨ ਸਬੰਧੀ ਚਾਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਐੱਸ.ਐੱਚ.ਓ. ਦਸੂਹਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਗੁਰਚਰਨ ਸਿੰਘ ਵਲੋਂ ਬਲੱਗਣ ਚੌਕ ਦਸੂਹਾ ਵਿਖੇ ਇਕ ...
ਅੱਡਾ ਸਰਾਂ, 16 ਮਈ (ਹਰਜਿੰਦਰ ਸਿੰਘ ਮਸੀਤੀ)- ਟਾਂਡਾ ਪੁਲਿਸ ਦੀ ਟੀਮ ਨੇ ਦੁਬਈ ਵਿਚ ਧੂਤ ਖ਼ੁਰਦ ਦੇ ਨੌਜਵਾਨਾਂ ਨੂੰ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਸੁਰਜੀਤ ਸਿੰਘ ...
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)- ਪੁਲਿਸ ਨੇ ਵੱਖ-ਵੱਖ ਜਗ੍ਹਾ 'ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕਰਕੇ 2 ਤਸਕਰਾਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਦੇ ਅਨੁਸਾਰ ਪੁਰਹੀਰਾਂ ਚੌਂਕੀ ਦੇ ਇੰਚਾਰਜ ਇੰਸਪੈਕਟਰ ਸੁਖਦੇਵ ਸਿੰਘ ਨੇ ...
ਭੰਗਾਲਾ, 16 ਮਈ (ਬਲਵਿੰਦਰਜੀਤ ਸਿੰਘ ਸੈਣੀ)-ਕਾਂਗਰਸ ਪਾਰਟੀ ਮੁਕੇਰੀਆਂ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਡੁਗਰੀ ਅਵਾਣਾ ਦੇ ਸਰਪੰਚ ਸਮੇਤ ਕਈ ਪਰਿਵਾਰ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ | ਇਹ ਸਮਾਗਮ ਪਿੰਡ ਡੁਗਰੀ ਅਵਾਣਾ ਵਿਖੇ ਅਮਰ ਸਿੰਘ ...
ਗੜ੍ਹਸ਼ੰਕਰ, 16 ਮਈ (ਧਾਲੀਵਾਲ)- ਵਣ ਅਤੇ ਜੰਗਲੀ ਜੀਵ ਵਿਭਾਗ ਵਲੋਂ ਇਕ ਵਿਅਕਤੀ ਨੂੰ ਜੰਗਲੀ ਜਾਨਵਰ ਦੇ ਮੀਟ ਸਮੇਤ ਕਾਬੂ ਕੀਤਾ ਗਿਆ ਹੈ | ਵਣ ਅਤੇ ਜੰਗਲੀ ਜੀਵ ਰੇਂਜ ਗੜ੍ਹਸ਼ੰਕਰ ਦੇ ਰੇਂਜ ਅਫਸਰ ਭੁਪਿੰਦਰ ਸਿੰਘ ੇ ਦੱਸਿਆ ਕਿ ਵਣ ਮੰਡਲ ਅਫਸਰ ਜੰਗਲੀ ਜੀਵ ਹੁਸ਼ਿਆਰਪੁਰ ...
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਹੁਸ਼ਿਆਰਪੁਰ ਵਿੱਚ ਕੋਵਿਡ-19 ਸਬੰਧੀ ਮੌਜੂਦਾ ਹਾਲਾਤ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਧਾਰਾ 144 ਸੀ.ਆਰ.ਪੀ.ਸੀ. ...
ਮਿਆਣੀ, 16 ਮਈ (ਹਰਜਿੰਦਰ ਸਿੰਘ ਮੁਲਤਾਨੀ)- ਪਿੰਡ ਬੈਂਸ ਅਵਾਣ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੌਨ ਟਾਂਡਾ ਦੇ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਬਾਠ ਤੇ ਸਕੱਤਰ ਕੁਲਦੀਪ ...
ਤਲਵਾੜਾ, 16 ਮਈ (ਅ.ਪ੍ਰਤੀ.)- ਦਾਤਾਰਪੁਰ ਨਿਵਾਸੀ ਤਰਸੇਮ ਲਾਲ ਭੁੱਲਾ ਅਕਸਰ ਹੀ ਅਖ਼ਬਾਰਾਂ ਤੇ ਪੁਲਿਸ ਦੀਆਂ ਸੁਰਖ਼ੀਆਂ ਵਿਚ ਰਹਿੰਦਾ ਹੈ | ਉਹ ਕਈ ਵਰਿ੍ਹਆਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ | ਉਸ ਦੇ ਕਈ ਪਰਚੇ ਪਹਿਲਾਂ ਵੀ ਦਰਜ ਹੋ ਚੁੱਕੇ ਹਨ ਪਰ ਫਿਰ ਵੀ ਸਮਝ ਨਹੀਂ ...
ਮੁਕੇਰੀਆਂ, 16 ਮਈ (ਰਾਮਗੜ੍ਹੀਆ)- ਕਣਕ ਦੀ ਲਿਫ਼ਟਿੰਗ ਨਾ ਹੋਣ ਅਤੇ ਪੇਮੈਂਟ ਦੀ ਅਦਾਇਗੀ ਸਹੀ ਤਰੀਕੇ ਨਾਲ ਨਾ ਹੋਣ ਕਰਕੇ ਕਿਸਾਨ, ਮਜ਼ਦੂਰ ਅਤੇ ਆੜ੍ਹਤੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਮੱਸਿਆ ਨੂੰ ਲੈ ਕੇ ਅੱਜ ਆੜ੍ਹਤੀ ਯੂਨੀਅਨ ਮੁਕੇਰੀਆਂ ਦੀ ਇਕ ਅਹਿਮ ...
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 339 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 23643 ਅਤੇ 5 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 836 ਹੋ ਗਈ ਹੈ | ਇਸ ਸਬੰਧੀ ...
ਮਾਹਿਲਪੁਰ, 16 ਮਈ (ਦੀਪਕ ਅਗਨੀਹੋਤਰੀ)-ਬਲਾਕ ਮਾਹਿਲਪੁਰ ਦੇ ਪਿੰਡ ਬਿੰਜੋਂ ਦੇ ਨਜ਼ਦੀਕ ਨਹਿਰ ਦੇ ਨਾਲ ਨਾਲ ਚੱਲਦੇ ਕੰਮ ਦੀਆਂ ਫ਼ੋਟੋ ਖਿੱਚ ਕੇ ਖ਼ਬਰ ਲਗਾਉਣ ਦੀਆਂ ਧਮਕੀਆਂ ਦੇਣ ਵਾਲੇ ਨਕਲੀ ਪੱਤਰਕਾਰ ਦੀ ਪੋਲ ਖੁੱਲਣ 'ਤੇ ਉਸ ਨੇ ਠੇਕੇਦਾਰ ਨੂੰ ਪੈਸੇ ਮੋੜ ਕੇ ...
ਹਰਿਆਣਾ, 16 ਮਈ (ਹਰਮੇਲ ਸਿੰਘ ਖੱਖ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਹੁਸ਼ਿਆਰਪੁਰ ਦੀ ਇਕ ਅਹਿਮ ਮੀਟਿੰਗ ਜ਼ੂਮ ਐਪ ਰਾਹੀਂ ਜ਼ਿਲ੍ਹਾ ਪ੍ਰਧਾਨ ਅਮਨਦੀਪ ਸ਼ਰਮਾ ਦੀ ਅਗਵਾਈ 'ਚ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਮੁੱਖ ਸਲਾਹਕਾਰ ...
ਮਾਹਿਲਪੁਰ,16 ਮਈ (ਰਜਿੰਦਰ ਸਿੰਘ) ਥਾਣਾ ਮਾਹਿਲਪੁਰ ਦੀ ਪੁਲਿਸ ਨੇ ਇੱਕ ਵਿਅਕਤੀ ਵਲੋਂ ਕਰਫ਼ਿਊ ਦੌਰਾਨ ਆਪਣੀ ਮੀਟ ਦੀ ਦੁਕਾਨ ਖੋਲ੍ਹਣ 'ਤੇ ਕਰਫ਼ਿਊ ਦੀ ਉਲੰਘਣਾ ਕਰਨ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ...
ਬੀਣੇਵਾਲ/ਗੜ੍ਹਸ਼ੰਕਰ, 16 ਮਈ (ਬੈਜ ਚੌਧਰੀ, ਧਾਰੀਵਾਲ)- ਬੀਣੇਵਾਲ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਛਾਪਾ ਮਾਰ ਕੇ ਦੇਸੀ ਸ਼ਰਾਬ ਦੀ ਚੱਲਦੀ ਭੱਠੀ ਫੜਨ ਦਾ ਦਾਅਵਾ ਕੀਤਾ ਹੈ | ਮਿਲੀ ਜਾਣਕਾਰੀ ਮੁਤਾਬਿਕ ਦਲਵੀਰ ਸਿੰਘ ਏ. ਐੱਸ. ਆਈ. ਚੌਂਕੀ ਇੰਚਾਰਜ ਬੀਣੇਵਾਲ ਦੀ ...
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)- ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਦੇ ਅਨੁਸਾਰ ਛਵੀ ਪੁੱਤਰੀ ਗਣਪਤ ਰਾਏ ਵਾਸੀ ਛੱਤਾ ਬਾਜ਼ਾਰ ਨੇ ਥਾਣਾ ਸਿਟੀ ਪੁਲਿਸ ਕੋਲ ਦਰਜ ...
ਦਸੂਹਾ, 16 ਮਈ (ਕੌਸ਼ਲ)- ਪੰਜਾਬ ਅੰਦਰ ਸਭ ਤੋਂ ਵੱਡੀ ਸਬ ਡਿਵੀਜ਼ਨ ਕਹਾਉਣ ਵਾਲਾ ਦਸੂਹਾ ਆਖ਼ਰ ਕਿਉਂ ਨਹੀਂ ਬਣ ਰਿਹਾ ਜ਼ਿਲ੍ਹਾ, ਕਰੀਬ ਚਾਰ ਸਬ ਤਹਿਸੀਲਾਂ 'ਚ 700 ਪਿੰਡਾਂ ਨੂੰ ਸਾਂਭੀ ਬੈਠਾ ਸਬ ਡਵੀਜ਼ਨ ਦਸੂਹਾ ਪੰਜਾਬ ਅੰਦਰ ਆਪਣੇ ਆਪ 'ਚ ਇਕ ਵੱਖਰੀ ਪਹਿਚਾਣ ਰੱਖਦਾ ਹੈ | ...
ਦਸੂਹਾ, 16 ਮਈ (ਭੁੱਲਰ)- ਡਾ: ਕਰਮਜੀਤ ਸਿੰਘ ਕੁਰੂਕਸ਼ੇਤਰ ਦੀ ਸੰਪਾਦਨਾ ਹੇਠ ਵੱਖ-ਵੱਖ ਲੇਖਕਾਂ ਵਲੋਂ ਪੰਜਾਬ ਦੇ ਉੱਘੇ ਕਹਾਣੀਕਾਰ ਲਾਲ ਸਿੰਘ ਦਸੂਹਾ ਤੇ ਲਿਖੀ ਪੁਸਤਕ 'ਕਹਾਣੀਕਾਰ ਲਾਲ ਸਿੰਘ ਵਿਚਾਰਧਾਰਾ ਤੇ ਬਿਰਤਾਂਤ' ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਇਸ ਗੱਲ ਦਾ ...
ਗੜ੍ਹਸ਼ੰਕਰ, 16 ਮਈ (ਧਾਲੀਵਾਲ) - ਸ਼ਹਿਰ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦੇ ਮੰਤਵ ਨਾਲ ਇਥੇ ਟੈਲੀਫ਼ੋਨ ਐਕਸਚੇਂਜ ਗੜ੍ਹਸ਼ੰਕਰ 25 ਲੱਖ ਦੀ ਲਾਗਤ ਨਾਲ ਲੱਗਣ ਵਾਲੇ ਟਿਊਬਵੈੱਲ ਦੇ ਬੋਰ ਦਾ ਸਾਬਕਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ...
ਦਸੂਹਾ, 16 ਮਈ (ਭੁੱਲਰ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਵਲੋਂ ਸ਼ਹਿਰਾਂ ਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵੱਡੇ ਪੱਧਰ 'ਤੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ, ਜਿਸ ਤਹਿਤ ਜ਼ੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ ...
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)- ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਚ ਪਿ੍ੰ. ਲਲਿਤਾ ਅਰੋੜਾ ਦੀ ਅਗਵਾਈ 'ਚ ਅੰਤਰਰਾਸ਼ਟਰੀ ਪਰਿਵਾਰ ਦਿਵਸ ਮਨਾਇਆ ਗਿਆ | ਪਿ੍ੰ. ਅਰੋੜਾ ਨੇ ਬੱਚਿਆਂ ਨੂੰ ਪਰਿਵਾਰ ਦਾ ਮਹੱਤਵ ਦੱਸਦਿਆਂ ...
ਹੁਸ਼ਿਆਰਪੁਰ, 16 ਮਈ (ਨਰਿੰਦਰ ਸਿੰਘ ਬੱਡਲਾ)-ਪਿੰਡ ਠੱਕਰਵਾਲ 'ਚ ਗੁਰਦੁਆਰਾ ਤਪ ਅਸਥਾਨ ਬਾਬਾ ਦੂਲਾ ਸਿੰਘ ਡੇਰਾ ਸੰਤਪੁਰੀ ਵਿਖੇ ਦੇ ਅਸਥਾਨ 'ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਡੇਰੇ ਦੇ ਮੁੱਖ ...
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਵਲੋਂ ਲਗਾਇਆ ਧਰਨਾ ਲਗਾਤਾਰ ਜਾਰੀ ਰਿਹਾ | ਇਸ ਮੌਕੇ ਆਗੂਆਂ ਰਣਧੀਰ ਸਿੰਘ ਅਸਲਪੁਰ, ਪਰਮਿੰਦਰ ਸਿੰਘ ...
ਟਾਂਡਾ ਉੜਮੁੜ, 16 ਮਈ (ਭਗਵਾਨ ਸਿੰਘ ਸੈਣੀ)- ਬਹੁਜਨ ਸਮਾਜ ਪਾਰਟੀ ਦੀ ਇਕ ਮੀਟਿੰਗ ਮਨਜੀਤ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਲੋਕ ਸਭਾ ਇੰਚਾਰਜ ਮਨਿੰਦਰ ਸਿੰਘ ਸ਼ੇਰਪੁਰੀ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਅਤੇ 2022 ਦੀਆਂ ਚੋਣਾਂ ਸਬੰਧੀ ਪਾਰਟੀ ...
ਹੁਸ਼ਿਆਰਪੁਰ, 16 ਮਈ (ਹਰਪ੍ਰੀਤ ਕੌਰ, ਬੱਡਲਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਗੁਰਦੁਆਰਾ ਹਰਿ ਜੀ ਸਹਾਏ ਮੁਹੱਲਾ ਟਿੱਬਾ ਸਾਹਿਬ ਵਿਖੇ ਮਨਾਇਆ ਗਿਆ | ਟਿੱਬਾ ਸਾਹਿਬ ਸੇਵਾ ਸਿਮਰਨ ਸਭਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ...
ਦਸੂਹਾ, 16 ਮਈ (ਭੁੱਲਰ)- ਹਰਸਾਹਿਬ ਸਿੰਘ ਅਰੋੜਾ ਦੀ ਦਾਦੀ ਜਗਜੀਤ ਕੌਰ ਅਰੋੜਾ ਪਤਨੀ ਹਰਜੀਤ ਸਿੰਘ ਅਰੋੜਾ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਗਮ ਬੋਹੜ ਵਾਲਾ ਗੁਰਦੁਆਰਾ ਮੁਹੱਲਾ ਕੈਂਥਾ ਦਸੂਹਾ ਵਿਖੇ ਕਰਵਾਇਆ ਗਿਆ | ...
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵਲੋਂ ਜੀਓ ਰਿਲਾਇੰਸ ਕੰਪਨੀ ਦੇ ਦਫ਼ਤਰਾਂ ਸਾਹਮਣੇ ਹੁਸ਼ਿਆਰਪੁਰ ਵਿਖੇ ਲਗਾਇਆ ਰੋਸ ਧਰਨਾ 186ਵੇਂ ਦਿਨ ਵੀ ਜਾਰੀ ਰਿਹਾ | ਇਸ ਮੌਕੇ ...
ਚੱਬੇਵਾਲ, 16 ਮਈ (ਥਿਆੜਾ)-ਥਾਣਾ ਚੱਬੇਵਾਲ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਜਬਰੀ ਪਲਾਟ ਵਾਹੁਣ ਤੋਂ ਰੋਕਣ ਤੇ ਟਰੈਕਟਰ ਚਾੜ੍ਹ ਕੇ ਇੱਕ ਔਰਤ ਪੰਚ ਨੂੰ ਜ਼ਖਮੀ ਕਰਨ 'ਤੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਮੁਤਾਬਿਕ ਪਿੰਡ ਘੁੱਕਰਵਾਲ ਦੀ ਮੈਂਬਰ ਪੰਚਾਇਤ ਨਿਰਮਲ ਕੌਰ ...
ਤਲਵਾੜਾ, 16 ਮਈ (ਅ. ਪ੍ਰਤੀ)- ਦਾਤਾਰਪੁਰ ਦੇ ਕੋਆਪਰੇਟਿਵ ਬੈਂਕ ਦੇ ਸੇਵਾ ਮੁਕਤ ਸ਼ਾਖਾ ਪ੍ਰਬੰਧਕ ਸ੍ਰੀ ਮਹਿੰਦਰ ਸਿੰਘ ਪਠਾਨੀਆ ਅਤੇ ਡਾ. ਹਰਿ ਰਾਮ ਸੀ. ਸੈ. ਸਕੂਲ ਦਾਤਾਰਪੁਰ ਦੀ ਸੇਵਾ ਮੁਕਤ ਅਧਿਆਪਕਾ ਸ੍ਰੀ ਸੰਕੂਤਲਾ ਪਠਾਨੀਆ ਦੇ ਇਕਲੌਤੇ ਸਪੁੱਤਰ ਸ੍ਰੀ ਅਖਿਲ ...
ਦਸੂਹਾ, 16 ਮਈ (ਭੁੱਲਰ)-ਦਸੂਹਾ ਪੁਲਿਸ ਵਲੋਂ ਬਾਬਾ ਬਕਾਲਾ ਤੋਂ ਫ਼ਰਾਰ ਹੋਏ ਲੜਕਾ - ਲੜਕੀ ਸਾਥੀਆਂ ਸਮੇਤ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ | ਜਿਨ੍ਹਾਂ ਨੂੰ ਥਾਣਾ ਬਿਆਸ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ | ਡੀ.ਐਸ.ਪੀ. ਦਸੂਹਾ ਮਨੀਸ਼ ਕੁਮਾਰ ਨੇ ...
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਸੀ.ਪੀ.ਆਈ. (ਐਮ.) ਤਹਿਸੀਲ ਕਮੇਟੀ ਹੁਸ਼ਿਆਰਪੁਰ ਦੇ ਵਫ਼ਦ ਵਲੋਂ ਭਾਜਪਾ ਦੀ ਸ਼ਹਿਰ 'ਤੇ ਗਲਤ ਅਨਸਰਾਂ ਵਲੋਂ ਤਿ੍ਪੁਰਾ ਦੇ ਸਾਬਕਾ ਮੁੱਖ ਮੰਤਰੀ ਮਾਣਿਕ ਸਰਕਾਰ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਹੋਏ ਹਮਲੇ ਨੂੰ ਲੈ ਕੇ ਐਸ.ਡੀ.ਐਮ. ...
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਸਰਕਾਰੀ ਹਦਾਇਤਾਂ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਕੋਵਿਡ-19 ਕਾਰਨ ਆਨਲਾਈਨ ਪੜ੍ਹਾਈ ਨਹੀਂ ਹੋ ਰਹੀ, ਪ੍ਰੰਤੂ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਲਈ ਸਰਕਾਰੀ ਸਕੂਲਾਂ 'ਚ ਆਨਲਾਈਨ ਪੜ੍ਹਾਈ ਦੇ ਕਈ ਤਰੀਕੇ ਅਪਣਾਏ ...
ਮੁਕੇਰੀਆਂ, 16 ਮਈ (ਰਾਮਗੜ੍ਹੀਆ)-ਕੇਂਦਰ ਸਰਕਾਰ ਵਲੋਂ ਇਸ ਵਾਰ ਹਾੜ੍ਹੀ ਦੀ ਫ਼ਸਲ ਦਾ ਮੁੱਲ ਸਿੱਧੇ ਤੌਰ 'ਤੇ ਕਿਸਾਨਾਂ ਦੇ ਖਾਤਿਆਂ 'ਚ ਪਾਉਣ ਕਾਰਨ ਕਿਸਾਨ 'ਚ ਖ਼ੁਸ਼ੀ ਦੀ ਲਹਿਰ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ...
ਹੁਸ਼ਿਆਰਪੁਰ, 16 ਮਈ (ਹਰਪ੍ਰੀਤ ਕੌਰ)-ਨਿੱਜੀ ਸਕੂਲਾਂ ਵਲੋਂ ਮਾਪਿਆਂ ਨੂੰ ਫ਼ੀਸਾਂ ਦੇਣ ਲਈ ਕਥਿਤ ਤੌਰ 'ਤੇ ਮਜਬੂਰ ਕਰਨ ਦੇ ਮਾਮਲੇ ਨੂੰ ਲੈ ਕੇ ਆਰ.ਟੀ.ਆਈ ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਨੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਸਿਖਿਆ ਅਧਿਕਾਰੀ (ਸ) ਅਤੇ ਜ਼ਿਲ੍ਹਾ ...
ਮਾਹਿਲਪੁਰ, 16 ਮਈ (ਦੀਪਕ ਅਗਨੀਹੋਤਰੀ)-ਬਲਾਕ ਮਾਹਿਲਪੁਰ ਦੇ ਪਿੰਡ ਕਹਾਰਪੁਰ ਦੇ ਇੱਕ ਵਿਅਕਤੀ ਨੂੰ ਸਰਕਾਰੀ ਹੁਕਮਾਂ ਅਨੁਸਾਰ ਇੱਕ ਵਿਅਕਤੀ ਵਲੋਂ ਆਪਣੇ ਖੇਤਾਂ ਵਿਚ ਕਣਕ ਦੀ ਨਾੜ ਨੂੰ ਲਗਾਈ ਜਾ ਰਹੀ ਅੱਗ ਦੀ ਸ਼ਿਕਾਇਤ ਕਰਨੀ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਉਸ ਨੂੰ ...
ਮਾਹਿਲਪੁਰ, 16 ਮਈ (ਦੀਪਕ ਅਗਨੀਹੋਤਰੀ)- ਥਾਣਾ ਮਾਹਿਲਪੁਰ ਦੀ ਪੁਲਿਸ ਨੇ ਇਕ ਅਜਿਹੇ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ ਜਿਹੜਾ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰਕੇ ਭੱਜ ਪਿਆ | ਲੋਕਾਂ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ | ਥਾਣਾ ਮਾਹਿਲਪੁਰ ਦੀ ਪੁਲਿਸ ਨੇ ...
ਰਾਮਗੜ੍ਹ ਸੀਕਰੀ, 16 ਮਈ (ਕਟੋਚ)- ਇੰਗਲਿਸ਼ ਬੂਸਟਰ ਕਲੱਬ (ਈ.ਬੀ.ਸੀ.) ਅਧੀਨ ਇੰਗਲਿਸ਼ ਸਪੋਕਨ ਵੀਡੀਓ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਫਤਹਿਪੁਰ ਸਕੂਲ ਦੀਆਂ ਦੋ ਵਿਦਿਆਰਥਣਾਂ ਤਨਵੀ ਕਲਾਸ ਦਸਵੀਂ ਅਤੇ ਅਰੁਸ਼ੀ ਕਲਾਸ ਅੱਠਵੀਂ ਨੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ ...
ਗੜ੍ਹਸ਼ੰਕਰ, 16 ਮਈ (ਧਾਲੀਵਾਲ)- ਇਥੇ ਨੰਗਲ ਰੋਡ 'ਤੇ ਪਿੰਡ ਖਾਨਪੁਰ ਗੇਟ ਨਜ਼ਦੀਕ ਸਥਿਤ ਡਾ.ਬੀ.ਆਰ. ਅੰਬੇਡਕਰ ਭਵਨ ਵਿਖੇ ਸਥਿਤ ਗੌਤਮ ਬੁੱਧ ਚੈਰੀਟੇਬਲ ਡਿਸਪੈਂਸਰੀ ਵਿਖੇ ਡਾ. ਬੀ.ਆਰ. ਅੰਬੇਡਕਰ ਟਰਸੱਟ ਦੇ ਪ੍ਰਧਾਨ ਡਾ. ਅਵਤਾਰ ਸਿੰਘ ਦੀ ਅਗਵਾਈ ਹੇਠ ਨੱਕ, ਕੰਨ੍ਹ ਅਤੇ ...
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਅਗਵਾਈ 'ਚ ਪਿੰਡ ਕੋਟਲਾ ਗੌਂਸਪੁਰ ਦੀ ਪੰਚਾਇਤ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਈ ਹੈ | ਕਾਂਗਰਸ 'ਚ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਮੰਤਰੀ ਅਰੋੜਾ ਨੇ ਕਿਹਾ ਕਿ ...
ਚੌਲਾਂਗ, 16 ਮਈ (ਸੁਖਦੇਵ ਸਿੰਘ)- ਦਾਣਾ ਮੰਡੀ ਖੋਖਰ ਵਿਚ 95000 ਕਣਕ ਬੋਰੀ ਖੁੱਲ੍ਹੇ ਅੰਬਰ ਹੇਠ ਪਈ ਹੋਈ ਹੈ ਜਦ ਕਿ 143000 ਬੋਰੀ ਕਣਕ ਮੰਡੀ ਵਿਚ ਖ਼ਰੀਦ ਹੋਈ ਸੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮੂਹ ਆੜ੍ਹਤੀਆਂ ਨੇ ਦੱਸਿਆ ਕਿ ਐਤਕੀਂ ਮੰਡੀ ਪਨਸਪ ਏਜੰਸੀ ਨੂੰ ਅਲਾਟ ਹੋਈ ...
ਨਸਰਾਲਾ, 16 ਮਈ (ਸਤਵੰਤ ਸਿੰਘ ਥਿਆੜਾ)-ਬਾਬਾ ਬਲਵਿੰਦਰ ਸਿੰਘ ਰੰਧਾਵਾ ਬਰੋਟਾ ਵਾਲਿਆਂ ਦੇ ਪਿਤਾ ਭਾਈ ਸੁਰਜੀਤ ਸਿੰਘ (86) ਜਿਨ੍ਹਾਂ ਦੀ ਸਿਹਤ ਕੁਝ ਦਿਨਾਂ ਤੋਂ ਢਿੱਲੀ ਸੀ ਤੇ ਬੀਤੇ ਕੱਲ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਤਾਰਾਗੜ੍ਹ ਵਿਖੇ ...
ਮਾਹਿਲਪੁਰ, 16 ਮਈ (ਰਜਿੰਦਰ ਸਿੰਘ) ਪੀਰ ਬਾਬਾ ਮੱਦੂਆਣਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਪ੍ਰਧਾਨ ਅਮਰਜੀਤ ਸਿੰਘ ਨਿੱਪੀ ਬੈਂਸ ਦੀ ਅਗਵਾਈ 'ਚ ਮਾਹਿਲਪੁਰ ਵਿਖੇ ਹੋਈ ਜਿਸ 'ਚ ਸਮੂਹ ਮੈਂਬਰਾਂ ਨੇ ਭਾਗ ਲਿਆ | ਇਸ ਮੀਟਿੰਗ ਉਪਰੰਤ ਲੱਖਾਂ ਦੀ ਲਾਗਤ ਨਾਲ ਬਣਨ ਵਾਲੇ ਸ਼ੈੱਡ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX