ਛੇਹਰਟਾ, 16 ਮਈ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਚੌਂਕੀ ਘਣੂੰਪੁਰ ਕਾਲੇ ਦੇ ਅਧੀਨ ਆਉਂਦੇ ਇਲਾਕਾ ਮਿਲਾਪ ਐਵੀਨਿਊ ਵਿਖੇ ਬੀਤੇ ਦਿਨੀਂ ਦੇਰ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਕੁੱਝ ਨੌਜਵਾਨਾਂ ਦਾ ਝਗੜਾ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ | ਜਿਸ ਦੌਰਾਨ 2 ਵਿਅਕਤੀਆਂ ਨੂੰ ਗੰਭੀਰ ਸੱਟਾਂ ਤੇ ਕਈਆਂ ਨੂੰ ਗੁੱਝੀਆਂ ਸੱਟਾਂ ਲੱਗੀਆਂ ਹਨ | ਜਿਸ ਸਬੰਧੀ ਤੁਰੰਤ ਸਬੰਧਤ ਪੁਲਿਸ ਨੂੰ ਸੂਚਿਤ ਕੀਤਾ ਗਿਆ | ਪੁਲਿਸ ਚੌਂਕੀ ਦੇ ਇੰਚਾਰਜ ਸਤਪਾਲ ਸਿੰਘ ਸਮੇਤ ਪੁਲਿਸ ਬੱਲ ਘਟਨਾ ਸਥਾਨ 'ਤੇ ਪੁੱਜੇ ਤੇ ਸਾਰੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਝਗੜੇ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਮੈਡੀਕਲ ਕਰਵਾਉਣ ਦੇ ਲਈ ਡਾਕਟ ਕੱਟ ਕੇ ਦਿੱਤਾ ਗਿਆ ਤੇ ਇਲਾਜ ਲਈ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮਕਾਜ ਤੋਂ ਘਰ ਪਰਤਿਆ ਸੀ ਕਿ ਗੁਆਂਢ ਵਿੱਚ ਹੀ ਰਹਿੰਦੇ ਨੀਰਜ ਕੁਮਾਰ, ਮਮਤਾ, ਕੁਲਵੰਤ ਸਿੰਘ ਕਾਲਾ ਅਤੇ 3-4 ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਦੀ ਨੁੱਕੜ 'ਤੇ ਖੜ੍ਹੇ ਸਨ | ਜਿਸ ਬਾਰੇ ਉਨ੍ਹਾਂ ਨੂੰ ਕਈ ਵਾਰ ਅਜਿਹਾ ਕਰਨ ਤੋਂ ਰੋਕਿਆ ਗਿਆ ਸੀ ਤੇ ਬੀਤੀ ਦੇਰ ਸ਼ਾਮ ਵੀ ਉਨ੍ਹਾਂ ਨੂੰ ਇਥੋਂ ਚਲੇ ਜਾਣ ਲਈ ਕਿਹਾ ਤਾਂ ਉਨ੍ਹਾਂ ਵਿਅਕਤੀਆਂ ਵਲੋਂ ਬਹਿਸਬਾਜੀ ਕਰਦਿਆਂ ਮਾਰੂ ਹਥਿਆਰਾਂ ਦੇ ਨਾਲ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਜਿਸ ਦੌਰਾਨ ਮੇਰੇ ਹੱਥ 'ਤੇ ਗੰਭੀਰ ਸੱਟ ਲੱਗ ਗਈ ਅਤੇ ਮੇਰੇ ਭਰਾ ਸਾਹਿਬ ਸਿੰਘ ਤੇ ਮੇਰੀ ਮਾਤਾ ਹਰਜਿੰਦਰ ਕੌਰ ਦੇ ਗੁੱਝੀਆਂ ਸੱਟਾਂ ਲੱਗ ਗਈਆਂ | ਅਸੀਂ ਅੰਦਰ ਵੜ ਕੇ ਬੜੀ ਮੁਸ਼ਕਲ ਦੇ ਨਾਲ ਜਾਨ ਬਚਾਈ | ਉਕਤ ਹਮਲਾਵਰਾਂ ਵਲੋਂ ਸਾਡੇ ਘਰ ਦੇ ਉਤੇ ਇੱਟਾਂ ਵੱਟੇ ਵੀ ਚਲਾਏ ਗਏ | ਜਿਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ | ਦੂਜੀ ਧਿਰ ਦੇ ਕੁਲਵੰਤ ਸਿੰਘ ਉਰਫ ਕਾਲਾ ਅਤੇ ਉਸਦੀ ਪਤਨੀ ਮਮਤਾ ਵਾਸੀ ਮਿਲਾਪ ਐਵੀਨਿਊ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਦੇ ਨਾਮ ਗਲੀ ਵਿਚ ਸੈਰ ਕਰ ਰਹੇ ਸਨ ਕਿ ਲਵਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਵਲੋਂ ਅਕਸਰ ਉਨ੍ਹਾਂ ਦੇ ਨਾਲ ਗਲਤ ਸ਼ਬਦਾਵਲੀ ਵਰਤਦਿਆਂ ਅਸ਼ਲੀਲ ਇਸ਼ਾਰੇ ਵੀ ਕੀਤੇ ਜਾਂਦੇ ਸਨ ਅਤੇ ਬੀਤੀ ਦੇਰ ਸ਼ਾਮ ਵੀ ਉਸ ਵਲੋਂ ਅਜਿਹਾ ਹੀ ਕੀਤਾ ਗਿਆ ਅਤੇ ਜਦ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਵਲੋਂ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ | ਜਿਸ ਦੌਰਾਨ ਕੁਲਵੰਤ ਸਿੰਘ ਉਰਫ ਕਾਲਾ ਦੇ ਸਿਰ ਅਤੇ ਹੱਥ ਵਿਚ ਗੰਭੀਰ ਸੱਟਾਂ ਲੱਗ ਗਈਆਂ | ਪੁਲਿਸ ਚੌਕੀ ਘਣੂੰਪੁਰ ਕਾਲੇ ਦੇ ਇੰਚਾਰਜ ਸੱਤਪਾਲ ਸਿੰਘ ਨੇ ਦੱਸਿਆ ਕਿ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਦੋਵ੍ਹਾਂ ਧਿਰਾਂ ਦੀਆਂ ਦਰਖ਼ਾਸਤਾਂ ਆਈਆਂ ਹਨ | ਝਗੜੇ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਮੈਡੀਕਲ ਕਰਵਾਉਣ ਦੇ ਲਈ ਡਾਕਟ ਕੱਟ ਕੇ ਦਿੱਤਾ ਗਿਆ ਹੈ |
ਜ਼ਿਕਰਯੋਗ ਹੈ ਕਿ ਇਸ ਖਬਰ ਸਬੰਧੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਦੇ ਨਾਲ ਏ. ਐਸ. ਆਈ. ਗੁਰਵਿੰਦਰ ਸਿੰਘ ਵਲੋਂ ਧਮਕੀਆਂ ਦਿੰਦੇ/ਬਦ ਸਲੂਕੀ ਕਰਦੇ ਹੋਏ ਆਪਣੀ ਵਰਦੀ ਦੀ ਧੌਂਸ ਵੀ ਵਿਖਾਈ ਤੇ ਕਵਰੇਜ ਕਰਨ ਤੋਂ ਰੋਕਿਆ ਵੀ ਗਿਆ | ਜਿਸ ਬਾਰੇ ਤੁਰੰਤ ਚੌਂਕੀ ਇੰਚਾਰਜ ਸਤਪਾਲ ਸਿੰਘ ਨੂੰ ਸੂਚਿਤ ਕੀਤਾ ਗਿਆ ਤੇ ਉਨ੍ਹਾਂ ਕਿਹਾ ਕਿ ਇਸ ਏ. ਐਸ. ਆਈ. ਦੀ ਡਿਊਟੀ ਤਾਂ ਰਾਤ ਦੀ ਹੈ, ਇਸ ਨੂੰ ਘਟਨਾ ਸਥਾਨ 'ਤੇ ਜਾਣ ਲਈ ਕਿਸੇ ਨੇ ਨਹੀਂ ਕਿਹਾ | ਇਸ ਸਬੰਧੀ ਉੱਚ ਅਫਸਰਾਂ ਦੇ ਧਿਆਨ ਵਿਚ ਲਿਆ ਕੇ ਜਾਂਚ ਕੀਤੀ ਜਾਵੇਗੀ |
ਅੰਮਿ੍ਤਸਰ, 16 ਮਈ (ਹਰਮਿੰਦਰ ਸਿੰਘ)-ਕੇਂਦਰੀ ਸੁਧਾਰ ਘਰ ਫਤਾਹਪੁਰ ਦੀ ਪੁਲਿਸ ਨੇ ਜੇਲ੍ਹ ਅੰਦਰ ਤਲਾਸ਼ੀ ਲੈਣ ਦੌਰਾਨ ਦੋ ਵਿਅਕਤੀਆਂ ਕੋਲੋਂ ਨਸ਼ੀਲਾ ਪਦਾਰਥ ਤੇ ਇਕ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ | ਇਸ ਸਬੰਧ ਵਿਚ ਸਹਾਇਕ ਸੁਪਰਡੈਂਟ ਦਵਿੰਦਰ ਸਿੰਘ ਤੇ ਸਹਾਇਕ ...
ਛੇਹਰਟਾ, 16 ਮਈ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਚੌਂਕੀ ਖੰਡਵਾਲਾ ਦੇ ਅਧੀਨ ਆਉਂਦੇ ਇਲਾਕਾ ਸੁੰਦਰ ਨਗਰ ਸਥਿਤ ਅੰਮਿ੍ਤਸਰ ਵੂਲਨ ਮਿਲ ਵਿਚ ਅੱਗ ਲੱਗ ਜਾਣ ਦੀ ਖ਼ਬਰ ਸਾਹਮਣੇ ਆਈ ਹੈ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਫੈਕਟਰੀ ਦੇ ਮਾਲਕ ਸਰਵਪ੍ਰੀਤ ਸਿੰਘ ਪੁੱਤਰ ...
ਅੰਮਿ੍ਤਸਰ, 16 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਕੋਰੋਨਾ ਮਹਾਂਮਾਰੀ ਕਾਰਨ ਅੱਜ ਅੰਮਿ੍ਤਸਰ 'ਚ 11 ਮਰੀਜਾਂ ਦੀ ਦੁਖਦਾਈ ਮੌਤਾਂ ਹੋਣ ਦੀ ਖ਼ਬਰ ਹੈ | ਇਹ ਸਾਰੇ ਮਰੀਜ਼ ਇਥੇ ਵੱਖ-ਵੱਖ ਸਰਕਾਰੀ ਤੇ ਗ਼ੈਰ ਸਰਕਾਰੀ ਹਸਪਤਾਲਾਂ 'ਚ ਜੇਰੇ ਇਲਾਜ ਸਨ ਜੋ ਅੱਜ ਬਿਮਾਰੀ ਨਾਲ ਲੜਦੇ ...
ਰਮਦਾਸ, 16 ਮਈ (ਜਸਵੰਤ ਸਿੰਘ ਵਾਹਲਾ)-ਸਥਾਨਕ ਕਸਬੇ ਨਜ਼ਦੀਕ ਦੋ ਤੂੜੀ ਵਾਲੇ ਮੂਸਲ ਸੜਨ ਦਾ ਸਮਾਚਾਰ ਮਿਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਬਲਜੀਤ ਸਿੰਘ ਤੇ ਚਰਨ ਸਿੰਘ ਦੇ ਦੋ ਤੂੜੀ ਵਾਲੇ ਮੂਸਲਾਂ ਨੂੰ ਅੱਗ ਲੱਗ ਗਈ, ਜਿਸ ਨਾਲ ਉਹ ਬੁਰੀ ਤਰ੍ਹਾਂ ਸੜ੍ਹ ਗਏ | ...
ਅਜਨਾਲਾ, 16 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਨਾਜਾਇਜ਼ ਦੇਸੀ ਸ਼ਰਾਬ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ 100 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਸਮੇਤ ਕਾਬੂ ਕਰਨ 'ਚ ...
ਚੌਕ ਮਹਿਤਾ, 16 ਮਈ (ਜਗਦੀਸ਼ ਸਿੰਘ ਬਮਰਾਹ)-ਪਿੰਡ ਜਲਾਲ ਉਸਮਾਂ ਦੇ ਇਕ ਕਿਸਾਨ ਦੀ ਟਿਊਬਵੈੱਲ ਦੇ ਟਰਾਂਸਫਾਰਮ ਤੋਂ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ | ਪਿੰਡ ਦੇ ਸਰਪੰਚ ਗੁਰਬਖਸ਼ ਸਿੰਘ ਵਲੋਂ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਕਿਸਾਨ ਸਾਹਿਬ ਸਿੰਘ ਪੁੱਤਰ ...
ਅੰਮਿ੍ਤਸਰ, 16 ਮਈ (ਹਰਮਿੰਦਰ ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਵਾਹਨ ਚੋਰੀ ਕਰਨ ਤੇ ਰਾਹਗੀਰਾਂ ਨੂੰ ਲੁੱਟਣ ਵਾਲੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਕਤ ਗਿ੍ਫ਼ਤਾਰ ਕੀਤੇ ਗਏ ਤਿੰਨ ...
ਅੰਮਿ੍ਤਸਰ, 16 ਮਈ (ਹਰਮਿੰਦਰ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਦੂਰ ਦਰਾਡੇ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਕਾਰ ਪਾਰਕਿੰਗ ਸਬੰਧੀ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦੇ ਹੋਏ ਸੰਪ੍ਰਦਾਇ ਕਾਰ ...
ਅੰਮਿ੍ਤਸਰ, 16 ਮਈ (ਹਰਮਿੰਦਰ ਸਿੰਘ)-ਥਾਣਾ ਗੇਟ ਹਕੀਮਾ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 80 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਉਕਤ ਵਿਕਅਤੀ ਦੀ ਪਹਿਚਾਣ ਮਨਜੀਤ ਸਿੰਘ ਵਾਸੀ ਅੰਨ੍ਹਗੜ੍ਹ ਦੇ ਤੌਰ 'ਤੇ ਹੋਈ ਹੈ | ਜਿਸ ਦੇ ਖ਼ਿਲਾਫ਼ ...
ਅੰਮਿ੍ਤਸਰ, 16 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਜਨਰਲ ਸਕੱਤਰ ਅਮੀਰ ਸਿੰਘ, ਸਾਬਕਾ ਪ੍ਰਧਾਨ ਤੇ ਸਿੱਖ ਆਗੂ ਬਿਸ਼ਨ ਸਿੰਘ, ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ, ਪਿਸ਼ਾਵਰੀ ਸਿੱਖ ...
ਛੇਹਰਟਾ, 16 ਮਈ (ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੇ ਇਲਾਕਾ ਨਰੈਣਗੜ੍ਹ੍ਹ ਸਥਿਤ ਭਾਈ ਹਿੰਮਤ ਸਿੰਘ ਸੈਟੇਲਾਈਟ ਹਸਪਤਾਲ ਵਿਖੇ ਪਿਛਲੇ ਦਿਨੀਂ ਹਲਕਾ ਵਿਧਾਇਕ ਵਲੋਂ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਲਈ 30 ਬੈੱਡ ਦਾ ਹਸਪਤਾਲ ਬਣਾਉਣ ਤੇ ਜਿਸ ਵਿਚ ...
ਸੁਖਜਿੰਦਰ ਸਿੰਘ ਹੇਰ 98728 49349 ਰਾਜਾਸਾਂਸੀ-ਸੈਂਕੜੇ ਵਰ੍ਹੇ ਹਿੰਦੁਸਤਾਨ ਦੇ ਗਲ਼ ਪਏ ਰਹੇ ਗੁਲਾਮੀ ਦੇ ਜੂਲ਼ੇ ਨੂੰ ਲਾਹੁਣ ਦਾ ਤਹੱਈਆ ਕਰਨ ਵਾਲੇ ਸੂਰਬੀਰ ਯੋਧਿਆਂ ਦੀ ਸੂਚੀ 'ਚ ਸ਼ਾਮਿਲ ਕਾਮਰੇਡ ਸੋਚ ਤੋਂ ਬੱਬਰ ਅਕਾਲੀ ਬਣਨ ਵਾਲੇ ਸ: ਬੇਅੰਤ ਸਿੰਘ ਹੀ ਨਹੀਂ ਸਗੋਂ ...
ਅੰਮਿ੍ਤਸਰ 16 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਫਿੱਕੀ ਫਲੋ ਵਲੋਂ ਚੇਅਰਪਰਸਨ ਮਨਜੌਤ ਢਿੱਲੋਂ ਦੀ ਅਗਵਾਈ ਹੇਠ ਕੌਮਾਤਰੀ ਨਰਸ ਦਿਵਸ ਮੌਕੇ ਜ਼ਿਲ੍ਹਾ ਅੰਮਿ੍ਤਸਰ ਦੀ ਅਧਿਕਾਰਤ ਟੀਮ ਵਲੋਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਦੇ ਦਫ਼ਤਰ ਵਿਖੇ ਸਰਕਾਰੀ ਮੈਡੀਕਲ ਕਾਲਜ ...
ਮਾਨਾਂਵਾਲਾ, 16 ਮਈ (ਗੁਰਦੀਪ ਸਿੰਘ ਨਾਗੀ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਿਵਲ ਸਰਜਨ ਡਾ: ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਮਿਉਨਿਟੀ ਸਿਹਤ ਕੇਂਦਰ ਮਾਨਾਂਵਾਲਾ ਵਿਖੇ ਐਸ. ਐਮ. ਓ. ਡਾ: ਸੁਮੀਤ ਸਿੰਘ ਦੀ ਰਹਿਨੁਮਾਈ ਹੇਠ ਕੋਰੋਨਾ ਤੋਂ ਮੁਕਤ ਕਰਨ ...
ਖ਼ਾਸਾ, 16 ਮਈ (ਗੁਰਨੇਕ ਸਿੰਘ ਪੰਨੂ)-ਖ਼ਾਸਾ ਰੇਲਵੇ ਸਟੇਸ਼ਨ ਨੂੰ ਵੱਡਾ ਕਰਕੇ ਪਿਛਲੇ ਕੁਝ ਸਮੇਂ ਤੋਂ ਜੋ ਪਹਿਲਾਂ ਮਾਲ ਗੱਡੀ ਦੀ ਲੋਡਿੰਗ ਛੇਹਰਟਾ ਰੇਲਵੇ ਸਟੇਸ਼ਨ 'ਤੇ ਹੁੰਦੀ ਸੀ, ਜਿੱਥੇ ਸਥਾਨਕ ਲੋਕਾਂ ਨੇ ਭਾਰੀ ਜਦੋ-ਜਹਿਦ ਕਰਕੇ ਉਥੇ ਮਾਲ ਗੱਡੀ ਦੀ ਲੋਡਿੰਗ ਬੰਦ ...
ਛੇਹਰਟਾ, 16 ਮਈ (ਸੁਰਿੰਦਰ ਸਿੰਘ ਵਿਰਦੀ)-ਪੁਤਲੀਘਰ ਵਿਖੇ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਪਿੱਪਲੀ ਸਾਹਿਬ ਵਿਖੇ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਕਥਾ ਵਾਚਕ ਗਿਆਨੀ ਅਮਰੀਕ ਸਿੰਘ ਦੀਆਂ ਸਿੱਖਿਆਵਾਂ ਤੇ ਸੇਵਾਵਾਂ ਤੋਂ ਆਸ ਪਾਸ ਦੀਆਂ ਸੰਗਤਾਂ ਤੇ ...
ਮਾਨਾਂਵਲਾ, 16 ਮਈ (ਗੁਰਦੀਪ ਸਿੰਘ ਨਾਗੀ)-ਕੋਰੋਨਾ ਮਹਾਂਮਾਰੀ ਦੌਰਾਨ ਸਿਹਤ ਵਿਭਾਗ ਦੀਆਂ ਹਦਾਇਤਾਂ ਜਿਵੇਂ ਕਿ ਮਾਸਕ ਨਾਲ ਨੱਕ, ਮੂੰਹ ਢੱਕਣਾ, ਇਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣਾ, ਹੱਥਾਂ ਨੂੰ ਵਾਰ ਵਾਰ ਸਾਫ਼ ਕਰਨਾ, ਭੀੜ ਵਾਲੀ ਜਗ੍ਹਾ 'ਤੇ ਜਾਣ ਤੋਂ ਪ੍ਰਹੇਜ ਕਰਨਾ, ...
ਸੁਲਤਾਨਵਿੰਡ, 16 ਮਈ (ਗੁਰਨਾਮ ਸਿੰਘ ਬੁੱਟਰ)-ਕਸਬਾ ਸੁਲਤਾਨਵਿੰਡ ਦੇ ਵੱਖ-ਵੱਖ ਇਲਾਕਿਆਂ 'ਚ ਚੋਰਾਂ ਵਲੋਂ ਲਗਾਤਾਰ ਮੀਟਰ ਬਕਸਿਆਂ 'ਚੋਂ ਕੀਤੀਆਂ ਜਾਂਦੀਆਂ ਬਿਜਲੀ ਦੀਆਂ ਤਾਰਾਂ ਚੋਰੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ | ਸੁਲਤਾਨਵਿੰਡ ਦੇ ਵੱਖ-ਵੱਖ ਇਲਾਕਾ ਵਾਸੀਆਂ ...
ਵੇਰਕਾ, 16 ਮਈ (ਪਰਮਜੀਤ ਸਿੰਘ ਬੱਗਾ)-ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਗੋਪਾਲ ਨਗਰ ਮਜੀਠਾ ਰੋਡ ਦੀ ਪ੍ਰਬੰਧਕ ਕਮੇਟੀ ਦੁਆਰਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ...
ਪਠਾਨਕੋਟ, 16 ਮਈ (ਸੰਧੂ)-ਸਾਲ 2009 ਵਿਚ ਵੈਟਰਨਰੀ ਫਾਰਮਾਸਿਸਟਾਂ ਤੋਂ ਬਣਾਏ ਗਏ ਵੈਟਰਨਰੀ ਇੰਸਪੈਕਟਰ ਅਜੇ ਤੱਕ ਆਪਣੇ ਸਰਵਿਸ ਨਿਯਮਾਂ ਤੋਂ ਸੱਖਣੇ ਸਨ | 12 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ...
ਮਾਨਾਂਵਾਲਾ, 16 ਮਈ (ਗੁਰਦੀਪ ਸਿੰਘ ਨਾਗੀ)-ਦੇਸ਼ ਹੀ ਨਹੀਂ ਦੁਨੀਆਂ ਭਰ 'ਚ ਕੋਰੋਨਾ ਮਹਾਂਮਾਰੀ ਚੱਲ ਰਹੀ ਹੈ ਪਰ ਭਾਰਤ ਨੂੰ ਛੱਡ ਕੇ ਦੁਨੀਆਂ ਦੇ ਹੋਰਨਾ ਦੇਸ਼ਾਂ 'ਚ ਸਰਕਾਰਾਂ ਵਲੋਂ ਆਪਣੇ ਦੇਸ਼ ਵਾਸੀਆਂ ਲਈ ਅਨੇਕਾਂ ਸਹੂਲਤਾਂ ਤੇ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ ...
ਅੰਮਿ੍ਤਸਰ, 16 ਮਈ (ਹਰਮਿੰਦਰ ਸਿੰਘ)-ਦੀ ਰੈਵੀਨਿਊ ਪਟਵਾਰ ਯੂਨੀਅਨ ਅੰਮਿ੍ਤਸਰ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂਹ ਤਹਿਸੀਲ ਪ੍ਰਧਾਨਾਂ ਨੇ ਸ਼ਿਰਕਤ ਕੀਤੀ | ਬੈਠਕ ਦੌਰਾਨ ਪੰਜਾਬ ਬਾਡੀ ਪ੍ਰਵਾਨ ਕੀਤੇ ...
ਖ਼ਾਸਾ, 16 ਮਈ (ਗੁਰਨੇਕ ਸਿੰਘ ਪੰਨੂ)-ਹਲਕਾ ਅਟਾਰੀ ਵਿਖੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਦੀ ਅਗਵਾਈ ਹੇਠ ਪਿੰਡ ਨੱਥੂਪੁਰਾ ਤੋਂ 24 ਕਾਂਗਰਸੀ ਪਰਿਵਾਰ ਤੇ ਪਿੰਡ ਖੁਰਮਣੀਆਂ ਤੋਂ 2 ਕਾਂਗਰਸੀ ਪਰਿਵਾਰ ਅਕਾਲੀ ਦੱਲ 'ਚ ਸ਼ਾਮਿਲ ਹੋਏ | ਇਸ ਮੌਕੇ ਜਥੇ: ...
ਅੰਮਿ੍ਤਸਰ, 16 ਮਈ (ਹਰਮਿੰਦਰ ਸਿੰਘ)-ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਨਾਲ ਦੋ ਵਿਅਕਤੀਆ ਨੂੰ ਕਾਬੂ ਕੀਤਾ ਹੈ | ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਪ੍ਰਭਜੀਤ ਸਿੰਘ ਨਾਮਕ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸ ਦੇ ਕਬਜ਼ੇ 'ਚੋਂ 9 ਹਜਾਰ ਤੋਂ ...
ਅੰਮਿ੍ਤਸਰ, 16 ਮਈ (ਹਰਮਿੰਦਰ ਸਿੰਘ)-ਥਾਣਾ ਸੀ ਡਵੀਜਨ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਤੋਂ ਬਿਨ੍ਹਾਂ ਨੰਬਰੀ ਮੋਟਰ ਸਾਈਕਲ ਬਰਾਬਦ ਕੀਤਾ ਹੈ | ਇਸ ਮਾਮਲੇ ਦੀ ਪੜਤਾਲ ਏ. ਐਸ. ਆਈ. ਹਰਮਨਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ | ਉਕਤ ਵਿਅਕਤੀ ਦੀ ਪਹਿਚਾਣ ਜਸਪਾਲ ...
ਅੰਮ੍ਰਤਸਰ, 16 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਐਲੀਮੈਂਟਰੀ ਟੀਚਰਜ ਯੂਨੀਅਨ ਦੀ ਅੰਮਿ੍ਤਸਰ ਇਕਾਈ ਵਲੋਂ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ, ਸੂਬਾਈ ਆਗੂ ਸੁਧੀਰ ਢੰਡ ਤੇ ਜਤਿੰਦਰਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ...
ਅੰਮਿ੍ਤਸਰ, 16 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਸ਼ੁਰੂ ਪੰਜਾਬ ਕੈਰੀਅਰ ਪੋਰਟਲ ਸਬੰਧੀ ਜੂਮ ਐਪ ਰਾਹੀਂ ਵਰਕਸ਼ਾਪ 'ਚ ਭਾਗ ਲੈਣ ਉਪਰੰਤ ਜਾਣਕਾਰੀ ਦਿੰਦਿਆਂ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਨੇ ਦੱਸਿਆ ਕਿ ...
ਅੰਮਿ੍ਤਸਰ, 16 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਸੂਬੇ ਦੇ ਸਰਕਾਰੀ ਸਕੂਲਾਂ 'ਚ ਵੱਧ ਤੋਂ ਵੱਧ ਗਿਣਤੀ ਵਿਚ ਵਿਦਿਆਰਥੀਆਂ ਦਾ ਦਾਖ਼ਲਾ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਦਾਖ਼ਲਾ ਮੁਹਿੰਮ 'ਈਚ ਵੰਨ ਬਰਿੰਗ ਵੰਨ' ਸਮੇਤ ਹੋਰਨਾਂ ਵਿਭਾਗੀ ਗਤੀਵਿਧੀਆਂ ਦੀ ਸਮੀਖਿਆ ਕਰਨ ਲਈ ...
ਹਰਸਾ ਛੀਨਾ, 16 ਮਈ (ਕੜਿਆਲ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸਿਆਸੀ ਖੇਤਰ 'ਚ ਅਹਿਮ ਸਥਾਨ ਰੱਖਦੇ ਵਰਨਾਲੀ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਦਾਣਾਂ ਮੰਡੀ ਭਗਤਾਂਵਾਲਾ ਦੇ ਪ੍ਰਧਾਨ ਆੜਤੀ ਅਮਨਦੀਪ ਸਿੰਘ ਛੀਨਾ ਦੇ ਤਾਈ ਤੇ ਸਮਾਜ ਸੇਵਕ ਜਗਦੀਪ ਸਿੰਘ ...
ਅੰਮਿ੍ਤਸਰ, 16 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਸਿੱਖਿਆ ਵਿਭਾਗ ਦੀ ਜ਼ਿਲ੍ਹਾ ਮੀਡੀਆ ਟੀਮ ਵਲੋਂ ਸਤਿੰਦਰਬੀਰ ਸਿੰਘ ਤੇ ਸੁਸ਼ੀਲ ਕੁਮਾਰ ਤੁੱਲੀ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਅਤੇ ਐ. ਸਿੱ), ਹਰਭਗਵੰਤ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX