ਚੰਡੀਗੜ੍ਹ, 16 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ 'ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 664 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ 10 ਲੋਕਾਂ ਦੀ ਕੋਰੋਨਾ ਕਰ ਕੇ ਮੌਤ ਵੀ ਹੋਈ ਹੈ | 664 ਨਵੇਂ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਸ਼ਹਿਰ 'ਚ ਐਕਟਿਵ ਕੇਸਾਂ ਦੀ ਗਿਣਤੀ 7644 ਹੋ ਗਈ ਹੈ | ਸ਼ਹਿਰ 'ਚ 857 ਮਰੀਜ਼ ਕੋਰੋਨਾ ਤੋਂ ਸਿਹਤਯਾਬ ਵੀ ਹੋਏ ਹਨ | ਨਵੇਂ ਸਾਹਮਣੇ ਆਏ ਮਰੀਜ਼ਾਂ 'ਚ 367 ਮਰਦ ਤੇ 297 ਔਰਤਾਂ ਸ਼ਾਮਿਲ ਹਨ, ਜਿਨ੍ਹਾਂ 10 ਮਰੀਜ਼ਾਂ ਦੀ ਕੋਰੋਨਾ ਕਰ ਕੇ ਮੌਤ ਹੋਈ ਹੈ, ਉਹ 45 ਸਾਲ ਤੋਂ ਵੱਧ ਦੀ ਉਮਰ ਦੇ ਸਨ | ਸ਼ਹਿਰ 'ਚ ਲਗਾਤਾਰ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਕਰਕੇ ਪ੍ਰਸ਼ਾਸਨ ਵਲੋਂ ਵੀਕਐਂਡ 'ਤੇ ਸੰਪੂਰਨ ਕਰਫਿਊ ਵੀ ਲਗਾਇਆ ਗਿਆ ਹੈ, ਜਦ ਕਿ ਬਾਕੀ ਦਿਨ ਸ਼ਾਮ ਸਮੇਂ ਤੋਂ ਬਾਅਦ ਕਰਫਿਊ ਲਗਾਇਆ ਜਾ ਰਿਹਾ ਹੈ |
ਪੰਚਕੂਲਾ 'ਚ ਬਲੈਕ ਫੰਗਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਪੰਚਕੂਲਾ, 16 ਮਈ (ਕਪਿਲ)-ਪੰਚਕੂਲਾ 'ਚ ਬਲੈਕ ਫੰਗਸ ਯਾਨੀ ਮੈਕੋਰਮਾਈਕੋਸਿਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ | ਇਸ ਬਾਰੇ ਪੰਚਕੂਲਾ ਦੇ ਸਿਵਲ ਸਰਜਨ ਡਾ: ਜਸਜੀਤ ਕੌਰ ਨੇ ਦੱਸਿਆ ਕਿ ਪੰਚਕੂਲਾ ਦੇ ਨਿੱਜੀ ਹਸਪਤਾਲ ਵਿਖੇ ਬਲੈਕ ਫੰਗਸ ਦਾ ਮਾਮਲਾ ਆਇਆ ਸੀ, ਜਿਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਕਾਰਨ ਇਲਾਜ ਦੌਰਾਨ ਮਰੀਜ਼ ਨੂੰ ਸਟੀਰੌਇਡ ਦਿੱਤੇ ਜਾਂਦੇ ਹਨ ਜਿਸ ਕਾਰਨ ਫੰਗਲ ਬਿਮਾਰੀ ਵੀ ਸ਼ੁਰੂ ਹੋ ਗਈ ਹੈ | ਇਹ ਫੰਗਸ ਨਾ ਸਿਰਫ ਕੋਵਿਡ ਦੇ ਮਰੀਜ਼ਾਂ ਨੂੰ ਹੋ ਰਹੀ ਹੈ ਬਲਕਿ ਕੈਂਸਰ, ਐੱਚ. ਆਈ. ਵੀ., ਸਟੀਰੌਇਡ ਲੈਣ ਵਾਲੇ ਗੰਭੀਰ ਸ਼ੂਗਰ ਦੇ ਮਰੀਜ਼ ਵੀ ਇਸ 'ਚ ਫਸ ਗਏ ਹਨ | ਇਸ ਦੇ ਲੱਛਣਾਂ ਵਿਚ ਨਜਲਾ, ਜ਼ੁਕਾਮ, ਖੰਘ, ਅੱਖਾਂ ਤੇ ਚਮੜੀ ਦੇ ਕਾਲੇਪਨ ਵਰਗੇ ਲੱਛਣਾਂ ਵਿਚ ਵੀ ਦਿਖਾਈ ਦਿੰਦੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡਾਕਟਰੀ ਸਲਾਹ ਲਏ ਬਿਨਾਂ ਕੋਈ ਸਟੀਰੌਇਡ ਜਾਂ ਦਵਾਈ ਨਾ ਲਓ |
ਪੰਚਕੂਲਾ 'ਚ ਕੋਰੋਨਾ ਦੇ 429 ਨਵੇਂ ਮਾਮਲੇ
ਪੰਚਕੂਲਾ, 16 ਮਈ (ਕਪਿਲ)-ਪੰਚਕੂਲਾ 'ਚ ਕੋਰੋਨਾ ਵਾਇਰਸ ਦੇ 429 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 285 ਮਰੀਜ਼ ਪੰਚਕੂਲਾ ਦੇ ਨਿਵਾਸੀ ਹਨ ਤੇ 134 ਮਰੀਜ਼ ਪੰਚਕੂਲਾ ਤੋਂ ਬਾਹਰ ਦੇ ਹਨ | ਇਸ ਬਾਰੇ ਪੰਚਕੂਲਾ ਦੀ ਸਿਵਲ ਸਰਜਨ ਡਾ: ਜਸਜੀਤ ਕੌਰ ਨੇ ਦੱਸਿਆ ਕਿ ਪੰਚਕੂਲਾ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 37055 ਕੁਲ ਮਰੀਜ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 27566 ਪੰਚਕੂਲਾ ਦੇ ਨਿਵਾਸੀ ਹਨ ਤੇ ਅੱਜ ਹੋਈ 8 ਕੋਵਿਡ ਮਰੀਜ਼ਾਂ ਦੀ ਮੌਤ ਨਾਲ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 285 ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਕੁੱਲ ਮਰੀਜ਼ਾਂ 'ਚੋਂ ਇਸ ਸਮੇਂ 2414 ਮਰੀਜ਼ ਜ਼ੇਰੇ ਇਲਾਜ ਹਨ ਤੇ 24867 ਨੂੰ ਇਲਾਜ ਤੋਂ ਬਾਅਦ ਠੀਕ ਹੋਣ 'ਤੇ ਛੁੱਟੀ ਦਿੱਤੀ ਜਾ ਚੁੱਕੀ ਹੈ | ਪੰਚਕੂਲਾ 'ਚ ਕੋਰੋਨਾ ਸੰਕਰਮਿਤ ਪਾਏ ਗਏ 285 ਮਰੀਜਾਂ 'ਚੋਂ 179 ਪੁਰਸ਼ ਤੇ 106 ਮਹਿਲਾਵਾਂ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਕੋਰੋਨਾ ਸੰਕਰਮਿਤ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ | ਇਸ ਦੇ ਨਾਲ ਹੀ ਇਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ ਤਾਂ ਕਿ ਉਨ੍ਹਾਂ ਨੂੰ ਟਰੇਸ ਕਰ ਕੇ ਆਈਸੋਲੇਟ ਕੀਤਾ ਜਾ ਸਕੇ ਅਤੇ ਉਨ੍ਹਾਂ ਦੇ ਵੀ ਨਮੂਨੇ ਲਏ ਜਾ ਸਕਣ | ਉਨ੍ਹਾਂ ਦੱਸਿਆ ਕਿ ਹੁਣ ਤੱਕ 313044 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ 'ਚੋਂ 37055 ਮਰੀਜ਼ ਕੋਰੋਨਾ ਪਾਜ਼ੀਟਿਵ ਹਨ |
ਚੰਡੀਗੜ੍ਹ, 16 ਮਈ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਚਾਰ ਆਈ. ਏ. ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ | ਮਨੁੱਖੀ ਅਧਿਕਾਰੀ ਕਮਿਸ਼ਨ ਦੇ ਸਕੱਤਰ ਵਜੀਰ ਸਿੰਘ ਗੋਇਤ ਨੂੰ ਵਿੱਤ ਵਿਭਾਗ ਦੇ ਸਕੱਤਰ ਦਾ ਵਾਧੂ ...
ਐੱਸ. ਏ. ਐੱਸ. ਨਗਰ, 16 ਮਈ (ਜਸਬੀਰ ਸਿੰਘ ਜੱਸੀ)-ਬੀਤੇ ਦਿਨੀ ਮਾਪਿਆਂ ਜਾਂ ਪਾਲਣਹਾਰ ਵਲੋਂ 10/12 ਦਿਨ ਦੀ ਨਵਜਨਮੀ ਬੱਚੀ ਨੂੰ ਸੈਕਟਰ-67 ਦੇ ਗੰਦੇ ਨਾਲੇ ਕੋਲ ਛੱਡਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੂੰ ਇਸ ਸਬੰਧੀ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਅਤੇ ਥਾਣਾ ਫੇਜ਼-11 ...
ਚੰਡੀਗੜ੍ਹ, 16 ਮਈ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਪਿੰਡ-ਪਿੰਡ ਤੇ ਸ਼ਹਿਰਸ਼ਹਿਰ ਲੋਕ ਕੋਰੋਨਾ ਨਾਲ ਮਰ ਰਹੇ ਨੇ, ਪਰ ਕਾਂਗਰਸੀ ਕੁਰਸੀ ਦੀ ਲੜਾਈ ਲੜ ਰਹੇ ਹਨ | ਉਨ੍ਹਾਂ ...
ਚੰਡੀਗੜ੍ਹ, 16 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਇਥੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕੋਵਿਡ ਪ੍ਰਬੰਧਨ 'ਚ ਪੂਰੀ ਤਰ੍ਹਾਂ ਨਾਲ ਨਕਾਮ ਸਿੱਧ ਹੋਈ ਹੈ | ਭਾਰਤ ਸਰਕਾਰ ਨੇ ਸਮਾਂ ਰਹਿੰਦੇ ਕੋਈ ਇੰਤਜ਼ਾਮ ਨਹੀਂ ਕੀਤੇ, ਬਲਕਿ ...
ਚੰਡੀਗੜ੍ਹ, 16 ਮਈ (ਅਜੀਤ ਬਿਊਰੋ)-ਸੀਨੀਅਰ ਟਰੇਡ ਯੂਨੀਅਨ ਆਗੂ ਤੇ ਮੈਂਬਰ ਏ. ਆਈ. ਸੀ. ਸੀ. ਐਮ. ਐਮ. ਸਿੰਘ ਚੀਮਾ ਨੇ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੇ ਪੰਜਾਬ 'ਚ ਨਵੇਂ ਬਣੇ ਜ਼ਿਲੇ੍ਹ ਮਲੇਰਕੋਟਲਾ ਪ੍ਰਤੀ ਦਿੱਤੇ ਗਏ ਗੈਰ ਸੰਜੀਦਾ ਬਿਆਨ ਦੀ ਸਖ਼ਤ ਨਿਖੇਧੀ ...
ਚੰਡੀਗੜ੍ਹ, 16 ਮਈ (ਅਜੀਤ ਬਿਊਰੋ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਨਸਾਫ਼ ਮੰਗ ਰਹੇ ਸਿੱਖਾਂ 'ਤੇ ਗੋਲੀ ਚਲਾਉਣ ਦੇ ਮਾਮਲਿਆਂ 'ਚ ਸੁਖਬੀਰ ਸਿੰਘ ਬਾਦਲ ਵਲੋਂ ਸਬੂਤ ਪੇਸ਼ ਕਰਨ ਦੀ ਕੀਤੀ ਵੰਗਾਰ ਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ...
ਚੰਡੀਗੜ੍ਹ, 16 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)-ਸਥਾਨਕ ਪੁਲਿਸ ਨੇ ਵਾਹਨ ਚੋਰੀ ਦੇ ਦੋ ਮਾਮਲਿਆਂ 'ਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਨਇਆ ਗਾਂਓ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ...
ਜ਼ੀਰਕਪੁਰ, 16 ਮਈ (ਹੈਪੀ ਪੰਡਵਾਲਾ)-ਜ਼ੀਰਕਪੁਰ ਪੁਲਿਸ ਨੇ ਇਕ ਹੋਟਲ 'ਚ ਛਾਪਾ ਮਾਰ ਕੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ | ਪੁਲਿਸ ਨੇ ਮੌਕੇ ਤੋਂ ਹੋਟਲ ਮੈਨੇਜਰ ਸਣੇ 10 ਜਣਿਆਂ ਨੂੰ ਕਾਬੂ ਕੀਤਾ ਹੈ ਜਦ ਕਿ 6 ਕੁੜੀਆਂ ਨੂੰ ਉਨ੍ਹਾਂ ਦੇ ਵਾਰਸਾਂ ਹਵਾਲੇ ਕਰ ...
ਚੰਡੀਗੜ੍ਹ, 16 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)-ਦੜੂਆ 'ਚ ਰਹਿਣ ਵਾਲੀ ਇਕ 18 ਸਾਲਾ ਲੜਕੀ ਨੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਲੜਕੀ ਦੀ ਪਛਾਣ ਸਾਕਸ਼ੀ ਵਜੋਂ ਹੋਈ ਹੈ, ਜੋ ਬੀ. ਕਾਮ. ਦੀ ਵਿਦਿਆਰਥਣ ਸੀ | ਬੀਤੀ ਰਾਤ ਉਹ ਖਾਣਾ ...
ਚੰਡੀਗੜ੍ਹ, 16 ਮਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਚਾਰਧਾਰਾ ਨੂੰ ਦੁਨੀਆ ਭਰ 'ਚ ਫੈਲਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਜੋ ਸ਼ਾਂਤੀ, ਸਦਭਾਵਨਾ, ਧਰਮ ਨਿਰਪੱਖਤਾ ਤੇ ਸਹਿ-ਹੋਂਦ ਦੀਆਂ ਕਦਰਾਂ ਕੀਮਤਾਂ ਨੂੰ ...
ਐੱਸ. ਏ. ਐੱਸ. ਨਗਰ, 16 ਮਈ (ਸ. ਰ.)-ਪਿੰਡ ਚਿੱਲਾ, ਰਾਏਪੁਰ ਖੁਰਦ, ਰਾਏਪੁਰ ਕਲਾਂ, ਬਠਲਾਣਾ, ਸੰਤੇਮਾਜਰਾ, ਦਾਦੂਮਾਜਰਾ ਆਦਿ ਪਿੰਡਾਂ ਵਲੋਂ ਦਿੱਲੀ ਦੇ ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨ ਸੰਘਰਸ਼ 'ਚ 26 ਨਵੰਬਰ ਤੋਂ ਲਗਾਤਾਰ ਚਲਾਏ ਜਾ ਰਹੇ ਲੰਗਰਾਂ 'ਚ ਸੇਵਾ ਕਰਨ ਲਈ ਪਿਛਲੇ ...
ਕੁਰਾਲੀ, 16 ਮਈ (ਹਰਪ੍ਰੀਤ ਸਿੰਘ)-ਨੇੜਲੇ ਪਿੰਡ ਨੰਨਹੇੜੀਆਂ ਦੀਆਂ ਗਲੀਆਂ 'ਚ ਦੂਸ਼ਿਤ ਪਾਣੀ ਦੀ ਨਿਕਾਸੀ ਦੇ ਨਾਕਸ ਪ੍ਰਬੰਧਾਂ ਕਾਰਨ ਗਲੀਆਂ ਨੇ ਛੱਪੜ ਦਾ ਰੂਪ ਧਾਰਨ ਕੀਤਾ ਹੋਇਆ ਹੈ | ਇਸ ਸਬੰਧੀ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਸੀਨੀਅਰ ਆਗੂ ...
ਐੱਸ. ਏ. ਐੱਸ. ਨਗਰ, 16 ਮਈ (ਕੇ. ਐੱਸ. ਰਾਣਾ)-ਲੇਬਰਫੈੱਡ ਪੰਜਾਬ ਦੇ ਸਾਬਕਾ ਐਮ. ਡੀ. ਪਰਵਿੰਦਰ ਸਿੰਘ ਸੋਹਾਣਾ ਨੇ ਸਿਹਤ ਵਿਭਾਗ ਪੰਜਾਬ ਨੂੰ ਕੋਰੋਨਾ ਮਹਾਂਮਾਰੀ ਦੇ ਇਸ ਦੌਰ 'ਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਕਰਾਰ ਦਿੱਤਾ ਹੈ ਤੇ ਕਿਹਾ ਕਿ ਸਿਹਤ ਮੰਤਰੀ ਪੰਜਾਬ ਦੇ ...
ਖਰੜ, 16 ਮਈ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ 'ਚ ਕ੍ਰਿਸਚਨ ਭਾਈਚਾਰੇ ਲਈ ਮਿ੍ਤਕ ਦੇਹਾਂ ਦਫਨਾਉਣ ਲਈ ਕ੍ਰਿਸ਼ਚਨ ਵੈਲਫੇਅਰ ਸੁਸਾਇਟੀ ਖਰੜ ਵਲੋਂ ਪੰਜਾਬ ਰਾਜ ਪੱਛੜੀ ਸ਼੍ਰੇਣੀ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਿੱਲਾ ਨੂੰ ਪੱਤਰ ਦੇ ਕੇ ਜ਼ਮੀਨ ਅਲਾਟ ...
ਐੱਸ. ਏ. ਐੱਸ. ਨਗਰ, 16 ਮਈ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੂਰੀ ਵਚਨਬੱਧ ਹੈ ਤੇ ਪਿੰੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਇਹ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ...
ਐੱਸ. ਏ. ਐੱਸ. ਨਗਰ, 16 ਮਈ (ਕੇ. ਐੱਸ. ਰਾਣਾ)-ਮੁਹਾਲੀ ਵਿਚਲੇ ਸੈਕਟਰ 69 ਦੀ ਸੰਸਥਾ ਆਲ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਵਲੋਂ ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ 'ਚ ਕਿਹਾ ਕਿ ਉਨ੍ਹਾਂ ਵਲੋਂ ਕੋਵਿਡ 19 ਨਾਲ ਨਜਿੱਠਣ ਲਈ ਕੀਤੇ ਜਾ ਰਹੇ ਪ੍ਰਬੰਧ ਸ਼ਲਾਘਾਯੋਗ ਹਨ ਪਰ ...
ਮਾਜਰੀ, 16 ਮਈ (ਕੁਲਵੰਤ ਸਿੰਘ ਧੀਮਾਨ)-ਪਿੰਡ ਖਿਜ਼ਰਾਬਾਦ ਉਪਰਲੀ ਪੱਤੀ ਵਿਖੇ ਸਕੂਲ ਨੇੜੇ ਏਅਰਟੈਲ ਕੰਪਨੀ ਦਾ ਟਾਵਰ ਖਿਜ਼ਰਾਬਾਦ ਤੇ ਕੁਬਾਹੇੜੀ ਮਾਰਗ 'ਤੇ ਲਗਾਉਣ ਦਾ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਮੈਂਬਰਾਂ ਨੇ ਸਖ਼ਤ ਵਿਰੋਧ ਕੀਤਾ ਤੇ ਏਅਰਟੈਲ ਕੰਪਨੀ ...
ਐੱਸ. ਏ. ਐੱਸ. ਨਗਰ, 16 ਮਈ (ਕੇ. ਐੱਸ. ਰਾਣਾ)-ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਪਿੰਡ ਬਲੌਗੀ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤੇ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਕੰਮਕਾਜ ਲਈ ਇਧਰ ਉਧਰ ਦੀ ਭੱਜ ਨੱਠ ...
ਐੱਸ. ਏ. ਐੱਸ. ਨਗਰ, 16 ਮਈ (ਜਸਬੀਰ ਸਿੰਘ ਜੱਸੀ)-ਵਿਜੀਲੈਂਸ ਮੁਹਾਲੀ ਦੀ ਟੀਮ ਵਲੋਂ ਖੈਰ ਦੇ ਦਰੱਖਤਾਂ ਨੂੰ ਵੱਢਣ ਨੂੰ ਲੈ ਕੇ ਭੁਪਾਲ ਕੁਮਾਰ ਨਾਂਅ ਦੇ ਠੇਕੇਦਾਰ ਨੂੰ ਦਰੱਖਤਾਂ ਨੂੰ ਕੱਟਣ ਬਦਲੇ ਬੇਨਿਯਮੀਆਂ ਦਾ ਡਰਾਵਾ ਦੇ ਕੇ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ...
ਐੱਸ. ਏ. ਐੱਸ. ਨਗਰ, 16 ਮਈ (ਕੇ. ਐੱਸ. ਰਾਣਾ)-ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਐਤਵਾਰ ਨੂੰ ਕੋਰੋਨਾ ਦੇ 542 ਨਵੇਂ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਤੇ 13 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਜਦ ਕਿ 1923 ਮਰੀਜ਼ ਸਿਹਤਯਾਬ ਹੋਏ ਹਨ | ਇਸ ਸਬੰਧੀ ਡਿਪਟੀ ਕਮਿਸ਼ਨਰ ਗਿਰੀਸ਼ ...
ਐੱਸ. ਏ. ਐੱਸ. ਨਗਰ, 16 ਮਈ (ਜਸਬੀਰ ਸਿੰਘ ਜੱਸੀ)-ਸੀ. ਆਈ. ਏ. ਸਟਾਫ਼ ਮੁਹਾਲੀ ਵਲੋਂ ਚੰਡੀਗੜ੍ਹ ਤੋਂ ਮੁਹਾਲੀ 'ਚ ਨਸ਼ੀਲੀਆਂ ਗੋਲੀਆਂ ਲਿਆ ਕੇ ਵੇਚਣ ਵਾਲੇ 1 ਸਕੂਟਰ ਸਵਾਰ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਮੁਲਜ਼ਮ ਦੀ ਪਛਾਣ ਅਰੁਨ ਕੁਮਾਰ ਸ਼ਰਮਾ ਉਰਫ ਅਰੁਣ ...
ਡੇਰਾਬੱਸੀ, 16 ਮਈ (ਗੁਰਮੀਤ ਸਿੰਘ)-ਬੀਤੇ ਦਿਨ ਡੇਰਾਬੱਸੀ ਵਿਖੇ ਸਾਹਮਣੇ ਆਇਆ ਹੈ ਜਿਥੇ ਮਕਾਨ ਮਾਲਕ ਤੋਂ ਪ੍ਰੇਸ਼ਾਨ ਹੋ ਕੇ ਇਕ ਔਰਤ ਰੇਲ ਗੱਡੀ ਦੀ ਪਟਰੀ 'ਤੇ ਮਰਨ ਲਈ ਬੈਠ ਜਾਂਦੀ ਹੈ | ਰਾਤ ਦੇ ਹਨ੍ਹੇਰੇ 'ਚ ਪਟਰੀ 'ਤੇ ਬੈਠੀ ਔਰਤ ਨੂੰ ਲੋਕ ਜਬਰਨ ਪਾਸੇ ਕਰਦੇ ਹਨ | ਇਸ ...
ਐੱਸ. ਏ. ਐੱਸ. ਨਗਰ, 16 ਮਈ (ਜਸਬੀਰ ਸਿੰਘ ਜੱਸੀ)-ਐਸ. ਟੀ. ਐਫ. ਵਲੋਂ ਮੁਹਾਲੀ ਵਿਚਲੇ ਇਲਾਕੇ 'ਚ ਗੁਪਤ ਸੂਚਨਾ ਦੇ ਆਧਾਰ 'ਤੇ 2 ਨੌਜਵਾਨਾਂ ਨੂੰ 80 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਕਤ ਨੌਜਵਾਨਾਂ ਦੀ ਪਛਾਣ ਮਨਿੰਦਰ ਸਿੰਘ ਉਰਫ ਰਾਜਾ ਵਾਸੀ ...
ਐੱਸ. ਏ. ਐੱਸ. ਨਗਰ, 16 ਮਈ (ਜਸਬੀਰ ਸਿੰਘ ਜੱਸੀ)-ਕੋਰੋਨਾ ਮਹਾਂਮਾਰੀ ਦੌਰਾਨ ਜਿਥੇ ਮੁਹਾਲੀ ਜ਼ਿਲੇ੍ਹ 'ਚ ਵੀਕੈਂਡ ਲਾਕਡਾਊਨ ਲੱਗਾ ਹੋਇਆ ਹੈ, ਉਥੇ ਕੁਝ ਲੋਕ ਸਰਕਾਰ ਵਲੋਂ ਜਾਰੀ ਹਦਾਇਤਾਂ ਦੇ ਉਲਟ ਇਕੱਠ ਕਰ ਕੇ ਇਸ ਮਹਾਂਮਾਰੀ ਨੂੰ ਫੈਲਾਉਣ ਤੋਂ ਗੁਰੇਜ਼ ਨਹੀਂ ਕਰਦੇ | ...
ਪਠਾਨਕੋਟ, 16 ਮਈ (ਸੰਧੂ)-ਸਾਲ 2009 ਵਿਚ ਵੈਟਰਨਰੀ ਫਾਰਮਾਸਿਸਟਾਂ ਤੋਂ ਬਣਾਏ ਗਏ ਵੈਟਰਨਰੀ ਇੰਸਪੈਕਟਰ ਅਜੇ ਤੱਕ ਆਪਣੇ ਸਰਵਿਸ ਨਿਯਮਾਂ ਤੋਂ ਸੱਖਣੇ ਸਨ | 12 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ...
ਜ਼ੀਰਕਪੁਰ, 16 ਮਈ (ਅਵਤਾਰ ਸਿੰਘ)-ਜ਼ੀਰਕਪੁਰ ਦੇ ਮੈਰੀਲੈਂਡ ਹੋਟਲ ਵਿਖੇ ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਵਲੋਂ ਦੋ ਰੋਜ਼ਾ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ | ਕੈਂਪ ਦੌਰਾਨ 478 ਵਿਅਕਤੀਆਂ ਦੇ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ ਗਿਆ | ਇਸ ਸਬੰਧੀ ...
ਖਰੜ, 16 ਮਈ (ਜੰਡਪੁਰੀ)-ਪਰਸ਼ੂਰਾਮ ਭਵਨ ਵਿਖੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਭਗਵਾਨ ਸ੍ਰੀ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਹਾਜ਼ਰ ਸ਼ਰਧਾਲੂਆਂ ਵਲੋਂ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਆਰਤੀ ਕਰਦਿਆਂ ਦੁਨੀਆਂ ਨੂੰ ਕੋਰੋਨਾ ...
ਖਰੜ, 16 ਮਈ (ਗੁਰਮੁੱਖ ਸਿੰਘ ਮਾਨ)-ਭਾਗੋਮਾਜਰਾ ਟੋਲ ਪਲਾਜ਼ਾ ਤੋਂ ਦਿੱਲੀ ਵਿਖੇ ਜਾਰੀ ਅੰਦੋਲਨ 'ਚ ਸ਼ਾਮਿਲ ਹੋਣ ਲਈ ਕਿਸਾਨ ਆਗੂਆਂ ਵਲੋਂ ਬੱਸ ਰਾਹੀਂ ਇਕ ਹੋਰ ਜਥੇ ਨੂੰ ਰਵਾਨਾ ਕੀਤਾ ਗਿਆ | ਇਸ ਸਬੰਧੀ ਦਿਲਬਾਗ ਸਿੰਘ ਮਾਨ ਤੇ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਦੇ ...
ਐੱਸ. ਏ. ਐੱਸ. ਨਗਰ, 16 ਮਈ (ਕੇ. ਐੱਸ. ਰਾਣਾ)-ਸਥਾਨਕ ਵਾ. ਨੰ. 9 ਤੋਂ ਕੌਂਸਲਰ ਬਲਰਾਜ ਧਾਲੀਵਾਲ ਵਲੋਂ ਆਪਣੇ ਵਾਰਡ ਅੰਦਰ ਰੋਡ-ਗਲੀਆਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ, ਜਿਸ ਦਾ ਉਦਘਾਟਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ...
ਲਾਲੜੂ, 16 ਮਈ (ਰਾਜਬੀਰ ਸਿੰਘ)-ਹਲਕਾ ਵਿਧਾਇਕ ਐਨ. ਕੇ. ਸ਼ਰਮਾ ਵਲੋਂ ਜ਼ੀਰਕਪੁਰ ਸਥਿਤ ਸ਼ਰਮਾ ਫਾਰਮ ਵਿਖੇ ਬਣਾਏ ਗਏ ਕੋਵਿਡ-19 ਕੇਅਰ ਸੈਂਟਰ 'ਚ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਸ਼੍ਰੋਮਣੀ ਅਕਾਲੀ ਦਲ ਸਰਕਲ ਹੰਡੇਸਰਾ ਵਲੋਂ 81 ਹਜ਼ਾਰ ਰੁ. ਦੀ ਮਾਲੀ ਮਦਦ ਭੇਟ ਕੀਤੀ ਗਈ ...
ਐੱਸ. ਏ. ਐੱਸ. ਨਗਰ, 16 ਮਈ (ਕੇ. ਐੱਸ. ਰਾਣਾ)-ਸਿਵਲ ਸਰਜਨ ਡਾ: ਆਦਰਸ਼ਪਾਲ ਕੌਰ ਨੇ ਕੋਵਿਡ-19 ਮਹਾਂਮਾਰੀ ਤੋਂ ਠੀਕ ਹੋਏ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕੋਵਿਡ-19 ਪੀੜਤਾਂ ਨੂੰ 'ਫਤਹਿ ਕਿੱਟਾਂ' ਮੁਹੱਈਆ ਕਰਵਾਈਆਂ ਗਈਆਂ ਹਨ, ਉਨ੍ਹਾਂ ਵਿਚਲੇ 'ਆਕਸੀਮੀਟਰ' ਸਿਹਤ ...
ਖਰੜ, 16 ਮਈ (ਗੁਰਮੁੱਖ ਸਿੰਘ ਮਾਨ)-ਕੋਰੋਨਾ ਤੋਂ ਬਚਾਓ ਕਰਨ ਹਿੱਤ ਘੜੂੰਆਂ ਪੁਲਿਸ ਵਲੋਂ ਥਾਣਾ ਘੜੂੰਆਂ ਖੇਤਰ ਤਹਿਤ ਪੈਂਦੇ ਪਿੰਡਾਂ 'ਚ ਸਰਪੰਚ, ਪੰਚਾਂ ਤੇ ਮੁਹਤਵਰਾਂ ਨਾਲ ਮੀਟਿੰਗਾਂ ਕਰਕੇ ਦਿਨ ਸਮੇਂ ਠੀਕਰੀ ਪਹਿਰੇ ਲਗਾਉਣ ਦੀ ਅਪੀਲ ਕੀਤੀ ਗਈ ਹੈ | ਥਾਣਾ ਘੜੂੰਆਂ ...
ਮਾਜਰੀ, 16 ਮਈ (ਕੁਲਵੰਤ ਸਿੰਘ ਧੀਮਾਨ)-ਖਿਜ਼ਰਾਬਾਦ ਹੇਠਲੀ ਪੱਤੀ ਦੇ ਸ਼ਮਸਾਨਘਾਟ ਨੂੰ ਜਾਣ ਵਾਲੀ ਸੰਪਰਕ ਸੜਕ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਦੀ ਸ਼ੁਰੂਆਤ ਗ੍ਰਾਮ ਪੰਚਾਇਤ ਸਰਪੰਚ ਗੁਰਿੰਦਰ ਸਿੰਘ ਵਲੋਂ ਕਰਵਾਈ ਗਈ | ਇਸ ਸਬੰਧੀ ਚੇਅਰਮੈਨ ਹਰਚਰਨ ਸਿੰਘ ਨੇ ਦੱਸਿਆ ਕਿ ...
ਖਰੜ, 16 ਮਈ (ਗੁਰਮੁੱਖ ਸਿੰਘ ਮਾਨ)-ਖਰੜ ਤਹਿਸੀਲ ਤਹਿਤ ਪੈਂਦੇ ਪਿੰਡ ਘੜੂੰਆਂ ਦੇ ਨੌਜਵਾਨਾਂ ਵਲੋਂ ਸਮਾਜ ਸੇਵੀ ਆਗੂ ਗੁਰਪ੍ਰੀਤ ਸਿੰਘ ਧਨੋਆ ਦੀ ਰਹਿਨੁਮਾਈ 'ਚ ਪਿੰਡ ਦੇ ਇਕ ਮਜ਼ਦੂਰ ਪਰਿਵਾਰ ਦੇ ਘਰ ਦਾ ਲੈਂਟਰ ਪਵਾਇਆ ਗਿਆ | ਗੁਰਪ੍ਰੀਤ ਸਿੰਘ ਧਨੋਆ ਨੇ ਦੱਸਿਆ ਕਿ ...
ਖਰੜ, 16 ਮਈ (ਜੰਡਪੁਰੀ)-ਖਰੜ ਬੱਸ ਸਟੈਂਡ ਤੋਂ ਹਸਪਤਾਲ ਨੂੰ ਜਾਂਦੇ ਹੋਏ ਮਾਰਗ 'ਤੇ ਖੱਦਰ ਭੰਡਾਰ ਸਾਹਮਣੇ ਬਣਿਆ ਸਟਾਰਕ 'ਤੇ ਟੋਇਆ ਕਿਸੇ ਵੀ ਸਮੇਂ ਹਾਦਸਿਆਂ ਨੂੰ ਸੱਦਾ ਦੇ ਸਕਦਾ ਹੈ | ਇਸ ਸਬੰਧੀ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਹ ਸੜਕ ਭਾਵੇਂ ਸਾਫ ਸੁਥਰੀ ਬਣੀ ਹੋਈ ਹੈ ...
ਡੇਰਾਬੱਸੀ, 16 ਮਈ (ਗੁਰਮੀਤ ਸਿੰਘ)-ਸੰਤ ਨਿਰੰਕਾਰੀ ਮਿਸ਼ਨ ਵਲੋਂ ਸਥਾਨਕ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ | ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਦੀ ਕਿਰਪਾ ਨਾਲ ਕੁੱਲ 125 ਸ਼ਰਧਾਲੂਆਂ ਨੇ ਖੂਨਦਾਨ ਕੀਤਾ | ਡੇਰਾਬੱਸੀ ਬ੍ਰਾਂਚ ਦਾ ਇਹ ...
ਖਰੜ, 16 ਮਈ (ਜੰਡਪੁਰੀ)-ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪਿੰਡ ਚਡਿਆਲਾ ਸੂਦਾਂ 'ਚ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ | ਮੱਛਲੀ ਕਲਾਂ ਨੇ ਦੱਸਿਆ ਕਿ ...
ਐੱਸ. ਏ. ਐੱਸ. ਨਗਰ, 16 ਮਈ (ਕੇ. ਐੱਸ. ਰਾਣਾ)-ਉੱਘੇ ਸਿੱਖ ਕਿਸਾਨ ਨੇਤਾ, ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਤੇ ਸੂਬਾ ਪ੍ਰਧਾਨ ਚੰਡੀਗੜ੍ਹ ਨੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਵਲੋਂ ਪੰਜਾਬ ਸਰਕਾਰ ਵਲੋਂ ਮਲੇਰਕੋਟਲਾ ...
ਖਰੜ, 16 ਮਈ (ਜੰਡਪੁਰੀ)-ਨੈਸ਼ਲਿਸਟ ਕਾਂਗਰਸ ਪਾਰਟੀ ਦੇ ਆਗੂ ਡਾ: ਦਲਜੀਤ ਸਿੰਘ ਚੌਹਾਨ ਬਠਿੰਡਾ ਅੱਜ ਤਿ੍ਣਮੂਲ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਹਨ, ਜਿਨ੍ਹਾਂ ਦਾ ਤਿ੍ਣਮੂਲ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਵਲੋਂ ਪਾਰਟੀ 'ਚ ਸਵਾਗਤ ਕੀਤਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX