ਪਟਿਆਲਾ, 16 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਪਿਛਲੇ ਕੁਝ ਮਹੀਨਿਆਂ ਤੋਂ ਪਟਿਆਲਾ ਵੱਖ-ਵੱਖ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਹੱਕੀ ਮੰਗਾਂ ਪਹੁੰਚਾਉਣ ਲਈ ਕਰਮ ਭੂਮੀ ਬਣਿਆ ਪਿਆ ਹੈ | ਕਿਸਾਨਾਂ ਤੇ ਮੁਲਾਜ਼ਮਾਂ ਦੇ ਵੱਡੇ ਪ੍ਰਦਰਸ਼ਨਾਂ ਦੇ ਨਾਲ ਮੁੱਢਲੀਆਂ ਸਹੂਲਤਾਂ ਦੀ ਅਣਹੋਂਦ ਤੋਂ ਖ਼ਫ਼ਾ ਸ਼ਹਿਰ ਵਾਸੀ ਵੀ ਮੁਹੱਲਾ ਪੱਧਰ 'ਤੇ ਪ੍ਰਦਰਸ਼ਨਾਂ ਨੂੰ ਹਾਕਮਾਂ ਤੱਕ ਆਵਾਜ਼ ਪਹੁੰਚਦੀ ਕਰਨ ਲਈ ਜਰੀਆ ਬਣਾਉਣ ਲੱਗ ਪਏ ਹਨ | ਅਜਿਹੇ ਧਰਨੇ-ਪ੍ਰਦਰਸ਼ਨਾਂ ਦਾ ਸਹਾਰਾ ਲੈਣ ਵਾਲਿਆਂ 'ਤੇ ਨਿਗਾਹ ਰੱਖਣ ਲਈ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨਿਕ ਤੰਤਰ ਦਾ ਧਿਆਨ ਵੀ ਦੋ ਥਾਈਾ ਵੰਡਿਆ ਜਾ ਰਿਹਾ ਹੈ | ਮੁੱਖ ਮੰਤਰੀ ਦੀ ਰਿਹਾਇਸ਼ ਕਹੇ ਜਾਣ ਵਾਲੇ ਨਿਊ ਮੋਤੀ ਮਹਿਲ ਦੇ ਆਲੇ-ਦੁਆਲੇ ਦੀਆਂ ਸੜਕਾਂ 2 ਮਹੀਨੇ ਤੋਂ ਬੈਰੀਕੇਡ ਲਗਾ ਕੇ ਪੱਕੇ ਤੌਰ 'ਤੇ ਬੰਦ ਕੀਤੀਆਂ ਜਾ ਚੁੱਕੀਆਂ ਨੇ, ਉਨ੍ਹਾਂ ਦਾ ਆਂਢ-ਗੁਆਂਢ ਵੀ ਆਵਾਜਾਈ ਪੱਖੋਂ ਡਾਹਢੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ | ਆਪਣੀ ਰਿਹਾਇਸ਼ ਨੂੰ ਜਾਣ ਵਾਲਿਆਂ ਦਾ ਦੋ ਫ਼ਰਲਾਂਗ ਦਾ ਫ਼ਾਸਲਾ ਕਿੱਲੋਮੀਟਰ ਦੇ ਪੈਂਡੇ 'ਚ ਤਬਦੀਲ ਹੋਇਆ ਪਿਆ ਹੈ | ਪਿਛਲੇ 50 ਦਿਨਾਂ ਤੋਂ 400 ਫੁੱਟ ਹਵਾ 'ਚ ਬੇਰੁਜ਼ਗਾਰ ਤੇ ਤਕਰੀਬਨ ਡੇਢ ਮਹੀਨੇ ਤੋਂ ਰੋਡ ਸੰਘਰਸ਼ ਕਮੇਟੀ ਵਲੋਂ ਦਿੱਤੇ ਜਾ ਰਹੇ ਧਰਨੇ ਤੋਂ ਧਰਨਾਕਾਰੀਆਂ ਦੀ ਸਮਝ 'ਚ ਇਹ ਆਉਣ ਲੱਗ ਪਿਆ ਹੈ ਕਿ ਮੁੱਖ ਮੰਤਰੀ ਇੱਥੇ ਨਹੀਂ ਰਹਿੰਦੇ | ਪ੍ਰਸ਼ਾਸਨਿਕ ਅੰਕੜਿਆਂ ਮੁਤਾਬਿਕ ਸਰਕਾਰ ਦੀ ਕਮਾਨ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਵਲੋਂ ਦਰਜਨ ਦੇ ਕਰੀਬ ਫੇਰੀਆਂ ਹੀ ਪਟਿਆਲਾ 'ਚ ਲਗਾਈਆਂ ਗਈਆਂ | ਨਾਗਰਿਕਾਂ ਦੀ ਸੁਣੀਏ ਤਾਂ ਧਰਨਾਕਾਰੀਆਂ ਦੇ ਮੋਤੀ ਮਹਿਲ ਦੇ ਨੇੜੇ ਧਰਨੇ ਤੇ ਪ੍ਰਦਰਸ਼ਨ ਕਰਨੇ ਜ਼ਿਆਦਾ ਲਾਭਦਾਇਕ ਨਹੀਂ ਹੋਣਗੇ, ਜਿੱਥੋਂ ਉਨ੍ਹਾਂ ਦੀ ਆਵਾਜ਼ ਸਹਿਜੇ ਹੁਕਮਰਾਨਾਂ ਤੱਕ ਅੱਪੜ ਜਾਵੇ | ਪਟਿਆਲਾ 'ਚ ਧਰਨਾਕਾਰੀਆਂ ਦੀ ਮੌਜੂਦਗੀ ਆਪਣਾ ਸਮਾਂ ਖ਼ਰਾਬ ਤੇ ਕੋਰੋਨਾ ਕਾਲ ਦੇ ਸੰਕਟ ਭਰੇ ਸਮੇਂ 'ਚ ਆਮ ਜਨਤਾ ਨੂੰ ਪ੍ਰੇਸ਼ਾਨੀ ਤੋਂ ਇਲਾਵਾ ਕੁਝ ਨਹੀਂ ਦੇਵੇਗੀ, ਜਿਸ ਤੋਂ ਬਾਅਦ ਜਨਤਾ ਦੀਆਂ ਸਮੱਸਿਆਵਾਂ ਦੇ ਹੱਲ ਲਈ ਬਣੇ ਪੁਲਿਸ ਤੇ ਹੋਰ ਵਿਭਾਗ ਆਪਣੇ ਕੰਮ ਲੱਗਣ | ਪਿਛਲੇ ਡੇਢ ਮਹੀਨੇ ਤੋਂ ਐੱਸ. ਆਈ. ਪੱਧਰ ਦੇ ਅਧਿਕਾਰੀਆਂ ਸਮੇਤ ਪੁਲਿਸ ਦੇ 100 ਦੇ ਕਰੀਬ ਜਵਾਨ ਦਿਨ-ਰਾਤ ਰਸਤਿਆਂ ਦੀ ਨਿਗਰਾਨੀ 'ਤੇ ਹੀ ਲੱਗੇ ਹੋਏ ਹਨ ਤਾਂ ਕਿ ਕਿਸੇ ਵੀ ਜਥੇਬੰਦੀ ਨੂੰ ਮੋਤੀ ਮਹਿਲ ਵੱਲ ਜਾਣੋਂ ਠੱਲਿ੍ਹਆ ਜਾ ਸਕੇ |
ਰਾਜਪੁਰਾ, 16 ਮਈ (ਰਣਜੀਤ ਸਿੰਘ)-ਅੱਜ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਦੇ ਸਮਾਗਮ ਦਾ ਹਿਸਾਰ ਵਿਖੇ ਕਿਸਾਨਾਂ ਵਲੋਂ ਵਿਰੋਧ ਕੀਤੇ ਜਾਣ 'ਤੇ ਪੁਲਿਸ ਨੇ ਕਿਸਾਨਾਂ 'ਤੇ ਲਾਠੀਚਾਰਜ ਕੀਤਾ, ਇਸ ਕਾਰਨ ਕਈ ਕਿਸਾਨ ਜ਼ਖ਼ਮੀ ਹੋ ਗਏ | ਇਸ ਦੇ ਰੋਸ ਵਜੋਂ ਰਾਜਪੁਰਾ ...
ਰਾਜਪੁਰਾ, 16 ਮਈ (ਜੀ.ਪੀ. ਸਿੰਘ)-ਥਾਣਾ ਸ਼ੰਭੂ ਦੀ ਪੁਲਿਸ ਨੇ ਮੁੱਖ ਕੌਮੀ ਸ਼ਾਹ ਮਾਰਗ ਨੰਬਰ-44 'ਤੇ ਨਾਕਾਬੰਦੀ ਦੌਰਾਨ ਇਕ ਬੱਸ 'ਚੋਂ 8 ਕਿੱਲੋ ਭੁੱਕੀ (ਚੂਰਾ ਪੋਸਤ) ਬਰਾਮਦ ਕਰਕੇ ਬੱਸ ਦੇ ਚਾਲਕ ਅਤੇ ਕੰਡਕਟਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ...
ਰਾਜਪੁਰਾ, 16 ਮਈ (ਜੀ.ਪੀ. ਸਿੰਘ)-ਸਥਾਨਕ ਸ਼ਿਵ ਮੰਦਰ ਰਾਜਪੁਰਾ ਟਾਊਨ ਦੇ ਬਾਹਰ ਖੜ੍ਹਾ ਇਕ ਪਲੈਟੀਨਾ ਮੋਟਰਸਾਈਕਲ ਚੋਰੀ ਹੋ ਗਿਆ | ਮੋਟਰਸਾਈਕਲ ਦੇ ਮਾਲਕ ਮਹੇਸ਼ ਕੁਮਾਰ ਨੇ ਦੱਸਿਆ ਕਿ ਉਹ ਸਵੇਰੇ ਕਰੀਬ ਸਾਢੇ 9 ਵਜੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ਼ਿਵ ਮੰਦਰ ...
ਪਟਿਆਲਾ, 16 ਮਈ (ਧਰਮਿੰਦਰ ਸਿੰਘ ਸਿੱਧੂ)-ਥਾਣਾ ਲਾਹੌਰੀ ਗੇਟ ਪੁਲਿਸ ਕੋਲ ਰੋਜ਼ੀ ਵਾਸੀ ਭੀਮ ਨਗਰ ਸਫ਼ਾਬਾਦੀ ਗੇਟ ਨੇ ਸ਼ਿਕਾਇਤ ਦਰਜ ਕਰਵਾਈ ਕਿ 13 ਮਈ ਨੂੰ ਸਵੇਰੇ ਸਾਡੇ 8 ਵਜੇ ਨੋਨੂ ਨੇ ਉਸ ਦੇ ਘਰ ਦੇ ਬਾਹਰ ਖੜ੍ਹਾ ਹੋ ਗਾਲੀ-ਗਲੋਚ ਕਰ ਰਿਹਾ ਸੀ, ਜਦੋਂ ਉਹ ਬਾਹਰ ਆਈ ਤਾਂ ...
ਪਟਿਆਲਾ, 16 ਮਈ (ਧਰਮਿੰਦਰ ਸਿੰਘ ਸਿੱਧੂ)-ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਐਤਵਾਰ ਛੁੱਟੀ ਹੋਣ ਦੇ ਬਾਵਜੂਦ ਵੀ ਜ਼ਿਲ੍ਹੇ 'ਚ ਕੋਵਿਡ ਟੀਕਾਕਰਨ ਪ੍ਰਕਿਰਿਆ ਜਾਰੀ ਰਹੀ ਅਤੇ ਅੱਜ 3604 ਨਾਗਰਿਕਾਂ ਨੇ ਕੋਵਿਡ ...
ਸਮਾਣਾ, 16 ਮਈ (ਹਰਵਿੰਦਰ ਸਿੰਘ ਟੋਨੀ)-ਥਾਣਾ ਸ਼ਹਿਰੀ ਪੁਲਿਸ ਵਲੋਂ ਮੋਤੀਆ ਬਾਜ਼ਾਰ 'ਚ ਰਹਿਣ ਵਾਲੇ 20 ਸਾਲਾ ਨੌਜਵਾਨ ਵਿੱਕੀ ਕੁਮਾਰ ਦੇ ਭਾਖੜਾ ਨਹਿਰ 'ਚ ਡਿੱਗ ਕੇ ਹੋਈ ਮੌਤ ਦੇ ਮਾਮਲੇ 'ਚ 4 ਨੌਜਵਾਨਾਂ ਨੂੰ ਕਾਬੂ ਕਰਦਿਆਂ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਸ਼ਹਿਰੀ ਦੇ ...
ਪਿਹੋਵਾ, 16 ਮਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਹਿਸਾਰ 'ਚ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ 'ਚ ਕਿਸਾਨਾਂ ਨੇ ਪਿਹੋਵਾ ਦੇ ਥਾਣਾ ਟੋਲ ਪਲਾਜ਼ਾ ਵਿਖੇ ਅੰਬਾਲਾ-ਹਿਸਾਰ ਨੈਸ਼ਨਲ ਹਾਈਵੇ ਨੂੰ 2 ਘੰਟੇ ਜਾਮ ਕੀਤਾ | ਇਸ ਦੌਰਾਨ ਉਨ੍ਹਾਂ ਪੁਲਿਸ ਵਲੋਂ ਕੀਤੇ ...
ਗੂਹਲਾ ਚੀਕਾ, 16 ਮਈ (ਓ.ਪੀ.ਸੈਣੀ)-ਅੱਜ ਇੱਥੇ ਗੂਹਲਾ ਚੀਕਾ 'ਚ ਹਿਸਾਰ ਵਿਚ ਕਿਸਾਨਾਂ ਨਾਲ ਹੋਏ ਲਾਠੀਚਾਰਜ ਕਾਰਨ ਕਿਸਾਨਾਂ ਨੇ ਮੁੱਖ ਸੜਕਾਂ ਜਾਮ ਕਰ ਦਿੱਤੀਆਂ ਅਤੇ ਕਰੀਬ 2 ਘੰਟੇ ਜਾਮ ਲਗਾਇਆ ਪਰ ਇਸ ਤੋਂ ਬਾਅਦ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ | ਜਾਮ ਦੌਰਾਨ, ਕਿਸਾਨ ...
ਨਾਭਾ, 16 ਮਈ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਦੇ ਮੁਹੱਲਾ ਸੰਗਤਪੁਰਾ 'ਚ ਰਹਿੰਦੇ 27 ਸਾਲਾ ਨੌਜਵਾਨ ਵਿਸ਼ਾਲ ਜਿੰਦਲ ਪੁੱਤਰ ਸੁਰੇਸ਼ ਕੁਮਾਰ ਜਿੰਦਲ ਉਰਫ਼ ਟਿੰਕਾ ਵਲੋਂ ਨਹਿਰ 'ਚ ਛਾਲ ਮਾਰ ਆਪਣੀ ਜੀਵਨ ਲੀਲਾ ਖ਼ਤਮ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ | ਮਿਲੀ ...
ਪਟਿਆਲਾ, 16 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਸੂਬਾ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਨਾਲ ਲੜਾਈ 'ਚ ਜਾਨੀ ਤੇ ਮਾਲੀ ਨੁਕਸਾਨ ਸਹਿਣ ਤੋਂ ਬਾਅਦ ਆਪ ਤੇ ਕਾਰੋਬਾਰ ਨੂੰ ਉਭਾਰਨ ਦੀ ਜੱਦੋ-ਜਹਿਦ 'ਚ ਲੱਗੇ ਨਾਗਰਿਕਾਂ 'ਤੇ ਜਾਇਦਾਦ ਖ਼ਰੀਦਣ ਸਮੇਂ ਜੀ. ਐੱਸ. ਟੀ. ਲਾਉਣ ਦਾ ...
ਪਟਿਆਲਾ, 16 ਮਈ (ਧਰਮਿੰਦਰ ਸਿੰਘ ਸਿੱਧੂ)-ਈ. ਟੀ. ਟੀ. ਟੈੱਟ ਪਾਸ ਦੋ ਬੇਰੁਜ਼ਗਾਰ ਅਧਿਆਪਕਾਂ ਨੂੰ ਲੀਲਾ ਭਵਨ 'ਚ ਬੀ. ਐੱਸ. ਐੱਨ. ਐੱਲ. ਟਾਵਰ 'ਤੇ ਅੱਜ 57 ਦਿਨਾਂ ਤੋਂ ਆਪਣੀਆਂ ਮੰਗਾਂ ਲਈ ਡੱਟੇ ਬੈਠੇ ਹਨ | ਉਹ ਸਰੀਰਕ ਹਾਲਤ ਵਿਗੜਨ ਦੇ ਬਾਵਜੂਦ ਤੇ ਅੱਤ ਦੀ ਗਰਮੀ 'ਚ ਟਾਵਰ ...
ਪਟਿਆਲਾ, 16 ਮਈ (ਧਰਮਿੰਦਰ ਸਿੰਘ ਸਿੱਧੂ)-ਥਾਣਾ ਲਹੌਰੀ ਗੇਟ ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਕੁਮਾਰ ਸਭਾ ਸਕੂਲ ਦੇ ਕੋਲ ਮੌਜੂਦ ਸੀ, ਜਿੱਥੇ ਇਕ ਮੁਖ਼ਬਰ ਦੀ ਇਤਲਾਹ 'ਤੇ ਢੇਹਾ ਬਸਤੀ ਭੀਮ ਨਗਰ ਵਿਖੇ ਇਕ ਵਿਅਕਤੀ ਕੋਲੋਂ ਦੇਸੀ ਸ਼ਰਾਬ ਵੇਚਣ ਦੀ ਜਾਣਕਾਰੀ ਮਿਲੀ | ਪੁਲਿਸ ...
ਪਟਿਆਲਾ, 16 ਮਈ (ਧਰਮਿੰਦਰ ਸਿੰਘ ਸਿੱਧੂ)-ਕੇਂਦਰੀ ਜੇਲ੍ਹ ਪਟਿਆਲਾ ਵਿਖੇ ਸਹਾਇਕ ਜੇਲ੍ਹ ਸੁਪਰਡੈਂਟ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਹਵਾਲਾਤੀ ਬਲਵਿੰਦਰ ਸਿੰਘ ਵਾਸੀ ਬਹਾਦਰਕੇ ਜ਼ਿਲ੍ਹਾ ਲੁਧਿਆਣਾ ਦੀ ਤਲਾਸ਼ੀ ਕਰਨ 'ਤੇ ਇਕ ਰੈੱਡਮੀ ਕੰਪਨੀ ਦੀ ਟੁੱਟੀ ਹੋਈ ...
ਸ਼ੁਤਰਾਣਾ, 16 ਮਈ (ਬਲਦੇਵ ਸਿੰਘ ਮਹਿਰੋਕ)-ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਸਰਕਾਰਾਂ ਨੇ ਤਾਲਾਬੰਦੀ ਆਦਿ ਲਾ ਕੇ ਪ੍ਰਸ਼ਾਸਨ ਨੂੰ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ ਪਰ ਕੁਝ ਲੋਕ ਤਾਲਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰ ...
ਪਟਿਆਲਾ, 16 ਮਈ (ਅ.ਸ. ਆਹਲੂਵਾਲੀਆ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੇਜਰ ਆਰ. ਪੀ. ਐੱਸ. ਮਲਹੋਤਰਾ ਨੇ ਅੱਜ ਇੱਥੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਸੂਬੇ ਦੇ ਖ਼ਸਤਾ-ਹਾਲ ਸਿਹਤ ਢਾਂਚੇ ਕਰਕੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਘਰ-ਘਰ ...
ਪਟਿਆਲਾ, 16 ਮਈ (ਕੁਲਵੀਰ ਸਿੰਘ ਧਾਲੀਵਾਲ)-ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਅਮਨ ਮਲਹੋਤਰਾ ਨੂੰ ਬਹੁ-ਦੇਸ਼ੀ ਕੰਪਨੀ ਕਰੈਡ ਨੇ 20 ਲੱਖ ਰੁਪਏ ਤੋਂ ਵੀ ਵੱਧ ਦੇ ਸਾਲਾਨਾ ਪੈਕੇਜ 'ਤੇ ਚੁਣ ਲਿਆ | ਕੁਝ ਦਿਨ ਪਹਿਲਾਂ ਵੀ ...
ਪਾਤੜਾਂ, 16 ਮਈ (ਜਗਦੀਸ਼ ਸਿੰਘ ਕੰਬੋਜ)-ਪਿੰਡ ਉਮਰੀਆਣਾਂ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਇਹ ਸਾਈਕਲ ਸਵਾਰ ਨੌਜਵਾਨ ਅਰਸ਼ ਲੋਕਾਂ ਨੂੰ ਵੱਖਰੇ ਢੰਗ ਨਾਲ ਆਪਣੀ ਗੱਲ ਕਹਿ ਕੇ ਜਾਗਰੂਕ ਕਰ ਰਿਹਾ ਹੈ | ਹੁਸੈਨੀਵਾਲਾ ਤੋਂ ਆਪਣੀ ਇਹ ਸਾਈਕਲ ਯਾਤਰਾ ਸ਼ੁਰੂ ਕਰਕੇ ਵੱਖ-ਵੱਖ ...
ਗੂਹਲਾ-ਚੀਕਾ, 16 ਮਈ (ਓ.ਪੀ. ਸੈਣੀ)-ਲੋਕਤੰਤਰ 'ਚ ਹਰ ਵਿਅਕਤੀ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨ ਦਾ ਅਧਿਕਾਰ ਹੈ ਪਰ ਜਦੋਂ ਵੀ ਲੋਕ ਸਰਕਾਰ ਦਾ ਵਿਰੋਧ ਕਰਦੇ ਹਨ ਤਾਂ ਭਾਜਪਾ ਸਰਕਾਰ ਆਪਣਾ ਵਿਰੋਧ ਸਹਿਣ 'ਚ ਅਸਮਰਥ ਹੁੰਦੀ ਹੈ | ਕਿਸਾਨ ਆਗੂ ਐਡਵੋਕੇਟ ਦਲਬੀਰ ...
ਨਾਭਾ, 16 ਮਈ (ਕਰਮਜੀਤ ਸਿੰਘ)-ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਵਲੋਂ ਜਿੱਥੇ ਸਮੁੱਚੇ ਸ਼ਹਿਰ ਨੂੰ ਸੈਨੇਟਾਈਜ਼ ਕਰਨ ਲਈ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ, ਉੱਥੇ ਅੱਜ ਉਨ੍ਹਾਂ ਵਲੋਂ ਆਪਣੀ ਧਰਮ ਪਤਨੀ ਮਮਤਾ ਮਿੱਤਲ ਦੇ ਵਾਰਡ ਨੰਬਰ-9 'ਚ ਜਾ ਕੇ ...
ਰਾਜਪੁਰਾ, 16 ਮਈ (ਜੀ.ਪੀ. ਸਿੰਘ)-ਅੱਜ ਸਥਾਨਕ ਆਰੀਆ ਸਮਾਜ ਮੰਦਰ ਦੇ ਹਾਲ 'ਚ ਆਲ ਇੰਡੀਆ ਲੋਕ ਭਲਾਈ ਟਰੱਸਟ ਵਲੋਂ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਅਤੇ ਚੇਅਰਮੈਨ ਅਸ਼ੋਕ ਚੱਕਰਵਰਤੀ ਦੀ ਦੇਖ-ਰੇਖ 'ਚ ਮਹਾਂਵੀਰ ਕ੍ਰਾਂਤੀਕਾਰੀ ਸੇਵਾ ਸੰਘ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ...
ਨਾਭਾ, 16 ਮਈ (ਕਰਮਜੀਤ ਸਿੰਘ)-ਕੋਰੋਨਾ ਮਹਾਂਮਾਰੀ ਦੌਰਾਨ ਵੱਧ ਰਹੇ ਕੇਸਾਂ ਨੂੰ ਲੈ ਕੇ ਸੁਸਾਇਟੀ ਦੀ ਸੁਰੱਖਿਆ ਲਈ ਹੀਰਾ ਇਨਕਲੇਵ ਵੈੱਲਫੇਅਰ ਸੁਸਾਇਟੀ ਪੂਡਾ ਨਾਭਾ (ਜ਼ਿਲ੍ਹਾ ਪਟਿਆਲਾ) ਵਲੋਂ ਸਾਰੀ ਕਾਲੋਨੀ ਨੂੰ ਸੈਨੇਟਾਈਜ਼ ਕਰਵਾਇਆ ਗਿਆ | ਇਸ ਮੌਕੇ ਹੀਰਾ ...
ਨਾਭਾ, 16 ਮਈ (ਕਰਮਜੀਤ ਸਿੰਘ)-ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਨਾਭਾ ਦੇ ਨੌਜਵਾਨ ਆਗੂ ਅਤੇ ਐੱਸ. ਸੀ. ਵਿੰਗ ਪੰਜਾਬ ਦੇ ਜੁਆਇੰਟ ਸੈਕਟਰੀ ਜੱਸੀ ਸੋਹੀਆਂ ਵਾਲਾ ਨੇ 'ਆਪ' ਦੀ ਮਹਿਲਾ ਆਗੂ ਰਾਜਵਿੰਦਰ ਕੌਰ ਥਿਆੜਾ ਨੂੰ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਅਤੇ ਰਿਟਾ. ਆਈ. ...
ਰਾਜਪੁਰਾ, 16 ਮਈ (ਰਣਜੀਤ ਸਿੰਘ)-ਦੇਸ਼ 'ਚ ਚਲ ਰਹੀ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਅਤੇ ਕੋਰੋਨਾ ਨੂੰ ਹਰਾਉਣ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਹਰ ਹਾਲ 'ਚ ਲਗਵਾਉਣਾ ਚਾਹੀਦਾ ਹੈ | ਇਹ ਪ੍ਰਗਟਾਵਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ...
ਪਟਿਆਲਾ, 16 ਮਈ (ਗੁਰਵਿੰਦਰ ਸਿੰਘ ਔਲਖ)-ਉੱਘੇ ਸਮਾਜ ਸੇਵੀ ਸੋਰਵ ਜੈਨ ਵਲੋਂ ਕੋਰੋਨਾ ਪੀੜਤ ਪਰਿਵਾਰਾਂ ਦੇ ਘਰਾਂ ਤੱਕ ਖਾਣਾ ਪਹੰੁਚਾਉਣ ਦੀ ਸੇਵਾ ਵਰਦਾਨ ਸਾਬਤ ਹੋ ਹੈ | ਉਨ੍ਹਾਂ ਵਲੋਂ ਰਾਜਪੁਰਾ ਰੋਡ ਤੇ ਵਰਧਮਾਨ ਮਹਾਵੀਰ ਜਨਹਿਤ ਨਾਮਕ ਰਸੋਈ ਸਥਾਪਿਤ ਕਰਕੇ ਲੋਕਾਂ ...
ਗੂਹਲਾ ਚੀਕਾ/ਕੈਥਲ, 16 ਮਈ (ਓ.ਪੀ. ਸੈਣੀ)-ਕੋਰੋਨਾ ਵਾਇਰਸ ਦੀ ਲਾਗ ਦੇ ਮੱਦੇਨਜ਼ਰ, ਸਰਕਾਰ ਨੇ ਰਾਜ ਵਿਚ ਮਹਾਂਮਾਰੀ ਦੀ ਚਿਤਾਵਨੀ-ਸੁਰੱਖਿਅਤ ਹਰਿਆਣਾ ਨੂੰ 17 ਤੋਂ ਵਧਾ ਕੇ 24 ਮਈ ਤੱਕ ਵਧਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ | ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ...
ਪਟਿਆਲਾ, 16 ਮਈ (ਅ.ਸ.ਆਹਲੂਵਾਲੀਆ)-ਕੋਰੋਨਾ ਦੀ ਮਾਰ ਤੋਂ ਬਚਾਉਣ ਲਈ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ | ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਸ਼ਰਾਬ ਦੇ ਠੇਕੇ ਖੋਲ੍ਹੇ ਜਾਣ ਦੀ ਇਜਾਜ਼ਤ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ | ਇਨ੍ਹਾਂ ਵਲੋਂ ...
ਸਮਾਣਾ, 16 ਮਈ (ਹਰਵਿੰਦਰ ਸਿੰਘ ਟੋਨੀ)-ਘਰ 'ਚ ਦਾਖ਼ਲ ਹੋ ਕੇ ਨਾਬਾਲਗ ਲੜਕੀ ਦੇ ਨਾਲ ਜਬਰਜਿਨਾਹ ਕਰਨ ਦੀ ਕੋਸ਼ਿਸ਼ ਦੇ ਇਕ ਮਾਮਲੇ 'ਚ ਸਿਟੀ ਪੁਲਿਸ ਨੇ ਇਕ ਨੌਜਵਾਨ ਖ਼ਿਲਾਫ਼ ਪੋਸਕੋ ਐਕਟ ਸਣੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ | ਦੋਸ਼ੀ ਦੀ ਪਹਿਚਾਣ ਸੰਜਮ ਸਿੰਘ ...
ਪਟਿਆਲਾ, 16 ਮਈ (ਅ.ਸ. ਆਹਲੂਵਾਲੀਆ)-ਗੁਰਦੁਆਰਾ ਸਾਹਿਬ ਦਸ਼ਮੇਸ਼ ਨਗਰ ਪਟਿਆਲਾ ਦੇ ਵਾਰਡ ਨੰ. 4 ਦੀ ਚੋਣ ਲਈ ਇਕ ਬੈਠਕ ਕੀਤੀ ਗਈ, ਜਿਸ 'ਚ ਪੁਰਾਣੀ ਕਮੇਟੀ ਵਲੋਂ ਕੀਤੇ ਗਏ ਸ਼ਲਾਘਾਯੋਗ ਕਾਰਜਾਂ ਦੀ ਸਮੀਖਿਆ ਕਰਦਿਆਂ ਉਸ ਕਮੇਟੀ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ | ਹੋਰ ...
ਪਟਿਆਲਾ, 16 ਮਈ (ਧਰਮਿੰਦਰ ਸਿੰਘ ਸਿੱਧੂ)-ਰੁਜ਼ਗਾਰ ਪ੍ਰਾਪਤੀ ਲਈ ਪਿਛਲੇ 31 ਦਸੰਬਰ ਤੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਅੱਗੇ ਸੰਗਰੂਰ ਵਿਖੇ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ 19 ਨੂੰ ਮੁੱਖ ਮੰਤਰੀ ਪੰਜਾਬ ਦੇ ਪਟਿਆਲਾ ...
ਸਮਾਣਾ, 16 ਮਈ (ਹਰਵਿੰਦਰ ਸਿੰਘ ਟੋਨੀ)-ਥਾਣਾ ਸਦਰ ਅਧੀਨ ਪੈਂਦੀ ਪੁਲਿਸ ਚੌਂਕੀ ਮਵੀ ਕਲਾਂ ਦੇ ਪਿੰਡ ਰਾਈਮਾਜਰਾ ਦੇ ਰਹਿਣ ਵਾਲੇ ਇਕ 25 ਸਾਲਾ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ ਹੋਣ ਤੇ ਲਾਸ਼ ਮਿਲੀ ਹੈ | ਮਿ੍ਤਕ ਨੌਜਵਾਨ ਬਲਵਿੰਦਰ ਸਿੰਘ (25) ਪੁੱਤਰ ਭੁਪਿੰਦਰ ਸਿੰਘ ਦੇ ...
ਘਨੌਰ, 16 ਮਈ (ਜਾਦਵਿੰਦਰ ਸਿੰਘ ਜੋਗੀਪੁਰ)-ਜਿਸ ਇਸਤਰੀ ਜਾਤੀ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਚ ਦਰਜਾ ਦਿੱਤਾ, ਉਸ ਬਾਰੇ 'ਚ ਅਖੌਤੀ ਕਿਸਾਨ ਆਗੂ ਮਨਜੀਤ ਧਨੇਰ ਨੇ ਇਕ ਕਿਸਾਨ ਰੈਲੀ ਨੂੰ ਸੰਬੋਧਨ ਕਰਦਿਆਂ 'ਮਸ਼ੂਕ' ਵਰਗੇ ਸ਼ਬਦਾਂ ਦਾ ...
ਬਨੂੜ, 16 ਮਈ (ਭੁਪਿੰਦਰ ਸਿੰਘ)-ਪਾਵਰ ਸਪਲਾਈ ਦੀ ਘਾਟ ਤੋਂ ਬਨੂੜ ਖੇਤਰ ਦੇ ਪਿੰਡਾਂ ਦੇ ਕਿਸਾਨ ਬੇਹੱਦ ਪ੍ਰੇਸ਼ਾਨ ਹਨ, ਇਸ ਖੇਤਰ 'ਚ ਵੱਡੇ ਪੱਧਰ 'ਤੇ ਸਬਜ਼ੀਆਂ ਦੀ ਪੈਦਾਵਾਰ ਹੁੰਦੀ ਹੈ | ਕਿਸਾਨ ਸਭਾ ਦੇ ਆਗੂਆਂ ਨੇ ਪਾਵਰਕਾਮ ਤੋਂ ਤੁਰੰਤ 8 ਘੰਟੇ ਪਾਵਰ ਸਪਲਾਈ ਦੇਣ ਦੀ ...
ਬਨੂੜ, 16 ਮਈ (ਭੁਪਿੰਦਰ ਸਿੰਘ)-ਪਾਵਰ ਸਪਲਾਈ ਦੀ ਘਾਟ ਤੋਂ ਬਨੂੜ ਖੇਤਰ ਦੇ ਪਿੰਡਾਂ ਦੇ ਕਿਸਾਨ ਬੇਹੱਦ ਪ੍ਰੇਸ਼ਾਨ ਹਨ, ਇਸ ਖੇਤਰ 'ਚ ਵੱਡੇ ਪੱਧਰ 'ਤੇ ਸਬਜ਼ੀਆਂ ਦੀ ਪੈਦਾਵਾਰ ਹੁੰਦੀ ਹੈ | ਕਿਸਾਨ ਸਭਾ ਦੇ ਆਗੂਆਂ ਨੇ ਪਾਵਰਕਾਮ ਤੋਂ ਤੁਰੰਤ 8 ਘੰਟੇ ਪਾਵਰ ਸਪਲਾਈ ਦੇਣ ਦੀ ...
ਪਟਿਆਲਾ, 16 ਮਈ (ਅ.ਸ. ਆਹਲੂਵਾਲੀਆ)-ਨਗਰ ਨਿਗਮ ਦੇ ਵਾਰਡ ਨੰਬਰ- 50 'ਚ ਭਾਸ਼ਾ ਵਿਭਾਗ ਦੇ ਕੋਲੋਂ ਲੰਘਦੇ ਗੰਦੇ ਨਾਲੇ ਨੂੰ ਅੰਡਰ ਗਰਾਊਾਡ ਕਰਵਾਉਣ ਲਈ ਨਗਰ ਨਿਗਮ ਦੀ ਐੱਫ. ਐਂਡ ਸੀ. ਸੀ. ਦੇ ਮੈਂਬਰ ਤੇ ਕੌਂਸਲਰ ਹਰਵਿੰਦਰ ਸਿੰਘ ਨਿੱਪੀ ਵਲੋਂ ਸ਼ੁਰੂਆਤ ਕਰਵਾ ਦਿੱਤੀ ਗਈ ਹੈ | ...
ਨਾਭਾ, 16 ਮਈ (ਕਰਮਜੀਤ ਸਿੰਘ)-ਆਮ ਆਦਮੀ ਪਾਰਟੀ ਹਲਕਾ ਨਾਭਾ ਦੇ ਪ੍ਰਮੁੱਖ ਆਗੂ ਅਤੇ ਐੱਸ.ਸੀ. ਵਿੰਗ ਪੰਜਾਬ ਦੇ ਜੁਆਇੰਟ ਸੈਕਟਰੀ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ 2022 ਦੀਆਂ ਆ ਰਹੀਆ ਚੋਣਾਂ 'ਚ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਲੋਕਾਂ 'ਚ ਵਧ ਰਹੀ ਲੋਕਪਿ੍ਯਤਾ ਨੂੰ ...
ਭਾਦਸੋਂ, 16 ਮਈ (ਗੁਰਬਖ਼ਸ਼ ਸਿੰਘ ਵੜੈਚ)-ਪੰਜਾਬ 'ਚ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਦੀ ਦਰ ਵਧਣ 'ਤੇ ਚਿੰਤਾ ਕਰਦਿਆਂ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਤੇ ਕੋਰੋਨਾ ਕੰਟਰੋਲ ਕਮੇਟੀ ਦੇ ਮੈਂਬਰ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਕੇਂਦਰ ਸਰਕਾਰ ਤੋਂ ਟੀਕਾਕਰਨ ਸਬੰਧੀ ...
ਪਠਾਨਕੋਟ, 16 ਮਈ (ਸੰਧੂ)-ਸਾਲ 2009 ਵਿਚ ਵੈਟਰਨਰੀ ਫਾਰਮਾਸਿਸਟਾਂ ਤੋਂ ਬਣਾਏ ਗਏ ਵੈਟਰਨਰੀ ਇੰਸਪੈਕਟਰ ਅਜੇ ਤੱਕ ਆਪਣੇ ਸਰਵਿਸ ਨਿਯਮਾਂ ਤੋਂ ਸੱਖਣੇ ਸਨ | 12 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ...
ਡਕਾਲਾ, 16 ਮਈ (ਪਰਗਟ ਸਿੰਘ ਬਲਬੇੜ੍ਹਾ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਟਿਆਲਾ ਦੇ ਯੂਥ ਪ੍ਰਧਾਨ ਵਰਿੰਦਰ ਬਿੱਟੂ 'ਤੇ ਐੱਫ. ਆਈ. ਆਰ. ਦਰਜ ਕਰਵਾਉਣ ਦਾ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ ਹਲਕਾ ਸਨੌਰ ਦੇ ਆਗੂ ਅਤੇ ਕਿਸਾਨ ਵਿੰਗ ਪੰਜਾਬ ਦੇ ਜੁਆਇੰਟ ਸਕੱਤਰ ਇੰਦਰਜੀਤ ...
ਭਾਦਸੋਂ, 16 ਮਈ (ਗੁਰਬਖ਼ਸ਼ ਸਿੰਘ ਵੜੈਚ)-ਸਿਵਲ ਸਰਜਨ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸ. ਐੱਮ. ਓ. ਡਾ. ਦਵਿੰਦਰਜੀਤ ਕੌਰ ਦੀ ਅਗਵਾਈ 'ਚ ਪਿੰਡ ਲੌਟ ਵਿਖੇ ਕੋਰੋਨਾ ਟੈਸਟਿੰਗ ਕੈਂਪ ਲਗਾਇਆ ਗਿਆ | ਜ਼ਿਕਰਯੋਗ ਹੈ ਪਿੰਡ ਲੌਟ ਨੂੰ ਕੋਰੋਨਾ ਦੇ ਵਧਦੇ ਕੇਸਾਂ ਕਾਰਨ ...
ਪਟਿਆਲਾ, 16 ਮਈ (ਧਰਮਿੰਦਰ ਸਿੰਘ ਸਿੱਧੂ)-ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਦੀ ਅਗਵਾਈ 'ਚ ਬੀਤੇ ਕੱਲ੍ਹ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ 'ਪੰਜਾਬ ਕੈਰੀਅਰ ਪੋਰਟਲ' ਸਬੰਧੀ ਜ਼ੂਮ ਐਪ ਰਾਹੀਂ ਆਯੋਜਿਤ ਸਿਖਲਾਈ ...
ਨਾਭਾ, 16 ਮਈ (ਕਰਮਜੀਤ ਸਿੰਘ)-ਸਥਾਨਕ ਹੀਰਾ ਮਹਿਲ ਨਿਵਾਸੀ ਗੁਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਮੁੱਖ ਸਕੱਤਰ ਪੰਜਾਬ ਸਰਕਾਰ, ਸਕੱਤਰ ਸਥਾਨਕ ਸਰਕਾਰਾਂ, ਡਿਪਟੀ ਕਮਿਸ਼ਨਰ ਪਟਿਆਲਾ, ਪ੍ਰਧਾਨ ਨਗਰ ਕੌਂਸਲ ਨਾਭਾ ਅਤੇ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਨਾਭਾ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX