ਸੰਗਰੂਰ, 16 ਮਈ (ਅਮਨਦੀਪ ਸਿੰਘ ਬਿੱਟਾ) - ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਐਤਵਾਰ ਨੂੰ ਸੰਗਰੂਰ ਵਿਖੇ ਆਕਸੀਜਨ ਕੰਸਕਨੈਸਟਰਾਂ ਅਤੇ ਵਾਇਟਲ ਮੈਜਰਮੈਂਟ ਮੋਨੀਟਰ ਨਾਲ ਲੈਸ ਇੱਕ 100 ਬੈੱਡ ਦੀ ਸਹੂਲਤ ਵਾਲੇ 'ਕੋਵਿਡ ਵਾਰ-ਰੂਮ' ਦੀ ਮੰਦਿਰ ਮਹਾਂ ਕਾਲੀ ਦੇਵੀ ਦੇ ਲੰਗਰ ਭਵਨ ਵਿਚ ਸਥਾਪਨਾ ਕਰਦਿਆਂ Tਜ਼ਿੰਮੇਵਾਰ ਸੰਗਰੂਰU ਮੁਹਿੰਮ ਦੀ ਸ਼ੁਰੂਆਤ ਕੀਤੀ | ਕੈਬਨਿਟ ਮੰਤਰੀ ਸ੍ਰੀ ਸਿੰਗਲਾ ਨੇ ਦੱਸਿਆ ਕਿ ਕੋਵਿਡ ਵਾਰ-ਰੂਮ ਵਿਚ ਇਨ੍ਹਾਂ 100 ਬੈੱਡਾਂ ਤੋਂ ਇਲਾਵਾ ਜ਼ਿਲ੍ਹੇਂ ਅੰਦਰ ਹੋਰਨਾਂ ਥਾਂਵਾਂ 'ਤੇ ਉਪਲਬਧ ਬੈੱਡਾਂ ਦੀ ਗਿਣਤੀ, ਆਕਸੀਜਨ ਕੰਨਸੇਨਟਰੇਟਰਜ, ਪਲਾਜ਼ਮਾ ਦਾਨੀਆਂ, ਖ਼ੂਨ ਦੀ ਉਪਲਬਧਤਾ, ਟੀਕੇ ਅਤੇ ਦਵਾਈਆਂ ਦੇ ਮੱਦੇਨਜ਼ਰ ਚੌਵੀ ਘੰਟੇ ਜਾਣਕਾਰੀ ਤੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਏਗਾ | ਉਨ੍ਹਾਂ ਕਿਹਾ ਕਿ ਜ਼ਰੂਰਤ ਮੌਕੇ ਲੋਕਾਂ ਨੂੰ ਵਾਰ-ਰੂਮ ਤੋਂ ਸਾਰੀ ਸਹਾਇਤਾ ਵਾਰ-ਰੂਮ ਦੇ ਵਲੰਟੀਅਰਾਂ ਵਲੋਂ ਇਕੋ ਕਾਲ 'ਤੇ ਦਿੱਤੀ ਜਾਏਗੀ | ਸਿੰਗਲਾ ਨੇ ਕਿਹਾ, Tਸੰਗਰੂਰ ਕੋਵਿਡ ਨੂੰ ਹਰਾਉਣ ਲਈ ਤਿਆਰ ਹੈ ਕਿਉਂਕਿ ਅਸੀਂ ਵੱਡੇ ਪੱਧਰ 'ਤੇ ਟੀਕਾ ਖ਼ਰੀਦ ਰਹੇ ਹਾਂ ਅਤੇ ਇਹ 100 ਬਿਸਤਰਿਆਂ ਦੀ ਸਹੂਲਤ ਵਾਲੀ ਇਮਾਰਤ ਹਲਕੇ ਤੋਂ ਦਰਮਿਆਨੇ ਮਰੀਜ਼ਾਂ ਦੇ ਰਹਿਣ ਅਤੇ ਇਲਾਜ ਲਈ ਬਣਾਈ ਗਈ ਹੈ | ਕੈਬਨਿਟ ਮੰਤਰੀ ਨੇ ਦੱਸਿਆ ਕਿ ਚੌਵੀ ਘੰਟੇ ਚੱਲਣ ਵਾਲੇ ਇਸ ਹਸਪਤਾਲ ਵਿਚ ਵਾਇਰਸ ਦੀ ਗੰਭੀਰਤਾ, ਕੋਵਿਡ ਪਾਜ਼ੇਟਿਵ ਵਿਅਕਤੀਆਂ ਦੀ ਸਿਹਤ ਦਾ ਜਾਇਜ਼ਾ ਅਤੇ ਇਲਾਜ ਵਿਚ ਉਨ੍ਹਾਂ ਦੀ ਮਦਦ ਹੋਵੇਗੀ | ਸਿੰਗਲਾ ਨੇ ਕਿਹਾ ਕਿ ਅਸੀਂ ਆਕਸੀਜਨ ਕੰਨਸੇਨਟਰੇਟਰਜ ਨਾਲ ਲੈਸ ਤਿੰਨ ਕੋਵਿਡ ਮੈਡੀਕਲ ਵੈਨਾਂ ਵੀ ਸ਼ੁਰੂ ਕਰ ਰਹੇ ਹਾਂ | ਆਕਸੀਜਨ ਅੱਜਕੱਲ੍ਹ ਦੀ ਸਭ ਤੋਂ ਵੱਧ ਮੰਗੀ ਜਾਣ ਵਾਲੀ ਚੀਜ਼ ਹੈ ਅਤੇ ਅਸੀਂ ਸੰਗਰੂਰ ਵਿਚ ਸਾਰੀਆਂ ਡਾਕਟਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਕ ਆਕਸੀਜਨ ਪਲਾਂਟ ਸਥਾਪਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰਵਾ ਰਹੇ ਹਾਂ | ਸਿੰਗਲਾ ਨੇ ਕਿਹਾ ਕਿ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਸੰਕਟ ਦੀ ਇਸ ਘੜੀ ਵਿਚ ਲੋਕਾਂ ਦੀ ਸੇਵਾ ਕੀਤੀ ਜਾਵੇ | ਉਨ੍ਹਾਂ ਅੱਗੇ ਕਿਹਾ ਕਿ ਪ੍ਰਸਾਸਨ ਜੰਗੀ ਪੱਧਰ 'ਤੇ ਸਿਹਤ ਸੰਬੰਧੀ ਬੁਨਿਆਦੀ ਢਾਂਚੇ ਦਾ ਵਿਸਥਾਰ ਕਰ ਰਿਹਾ ਹੈ ਤਾਂ ਜੋ ਤੀਜੀ ਕੋਵਿਡ ਲਹਿਰ ਨੂੰ ਸ਼ੁਰੂਆਤੀ ਪੜਾਅ 'ਤੇ ਹੀ ਨਾਕਾਮ ਕੀਤਾ ਜਾ ਸਕੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ, ਸਿਵਲ ਸਰਜਨ ਡਾ. ਅੰਜਨਾ ਗੁਪਤਾ, ਐੈਸ.ਡੀ.ਐਮ. ਯਸ ਪਾਲ ਸ਼ਰਮਾ, ਡੀ.ਐਸ.ਪੀ. ਸਤਪਾਲ ਸ਼ਰਮਾ, ਚੇਅਰਮੈਨ ਅਨਿਲ ਘੀਚਾ, ਚੇਅਰਮੈਨ ਨਰੇਸ਼ ਗਾਬਾ, ਵਾਇਸ ਚੇਅਰਮੈਨ ਮਹੇਸ਼ ਕੁਮਾਰ ਮੇਸੀ, ਡੀ.ਐਫ.ਪੀ.ਓ. ਡਾ. ਇੰਦਰਜੀਤ ਸਿੰਗਲਾ, ਡਾਇਰੈਕਟਰ ਸਤੀਸ਼ ਕਾਂਸਲ ਅਮਰਜੀਤ ਸਿੰਘ ਟੀਟੂ, ਪਰਮਿੰਦਰ ਸ਼ਰਮਾ, ਵਿਜੇ ਗੁਪਤਾ, ਚੇਅਰਮੈਨ ਲੀਗਲ ਸੈੱਲ ਗੁਰਤੇਜ ਸਿੰਘ ਗਰੇਵਾਲ, ਡਾ. ਸੁਖਵਿੰਦਰ ਬਬਲਾ, ਰੌਕੀ ਬਾਂਸਲ, ਸੰਜੇ ਬਾਂਸਲ ਅਤੇ ਬਿੰਦਰ ਬਾਂਸਲ ਐਡਵੋਕੇਟ ਸਮੀਰ ਫੱਤਾ, ਗਿਫਟੀ ਲਹਿਰਾ, ਵਿਜੈ ਗੁੱਪਤਾ ਵੀ ਮੌਜੂਦ ਸਨ |
ਸੰਗਰੂਰ, 16 ਮਈ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਦੇ 23ਵੇਂ ਬਣ ਰਹੇ ਨਵੇਂ ਜ਼ਿਲ੍ਹੇ ਮਲੇਰਕੋਟਲਾ ਦੇ ਹੋਂਦ ਵਿਚ ਆਉਣ ਤੋਂ ਬਾਅਦ ਵੱਖ-ਵੱਖ ਰਾਜਸੀ ਅਤੇ ਮੁਲਾਜਮ ਜਥੇਬੰਦੀਆਂ ਨੰੂ ਨਵੇਂ ਜ਼ਿਲ੍ਹਾ ਪੱਧਰੀ ਪ੍ਰਧਾਨਾਂ ਸਮੇਤ ਅਹੁਦੇਦਾਰਾਂ ਦੀ ਪੈਣ ਵਾਲੀ ਲੋੜ ਨੰੂ ਮੁੱਖ ...
ਅਮਰਗੜ੍ਹ, 16 ਮਈ (ਜਤਿੰਦਰ ਮੰਨਵੀ) - ਨੋਟਬੰਦੀ ਨੂੰ ਬੀਤਿਆਂ ਭਾਵੇਂ ਕਾਫ਼ੀ ਅਰਸਾ ਹੋ ਗਿਆ ਹੈ ਪਰ ਅਮਰਗੜ੍ਹ ਵਿਖੇ ਕਈ ਏ.ਟੀ.ਐਮਜ਼ 'ਚ ਨਕਦੀ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਨਾਲ ਜੂਝਣਾ ਪੈ ਰਿਹਾ ਹੈ ਅਤੇ ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਦੇ ਬਾਵਜੂਦ ਵੀ ...
ਸੰਗਰੂਰ, 16 ਮਈ (ਸੁਖਵਿੰਦਰ ਸਿੰਘ ਫੁੱਲ) - ਕੇਂਦਰ ਦੀ ਭਾਜਪਾ ਸਰਕਾਰ ਦੇ ਸ਼ਾਸ਼ਨਕਾਲ ਦੌਰਾਨ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੇ ਰੇਟ ਚੋਂ ਹੋ ਰਹੇ ਵਾਧੂ ਨੂੰ ਲੈ ਕੇ ਲੋਕ ਪਰੇਸ਼ਾਨ ਹਨ ਅਤੇ ਮੋਦੀ ਸਰਕਾਰ ਵਿਰੁੱਧ ਲੋਕਾਂ ਵਿਚ ਭਾਰੀ ਗ਼ੁੱਸੇ ਦੀ ਲਹਿਰ ਪਈ ਜਾ ਰਹੀ ਹੈ ...
ਸੁਨਾਮ ਊਧਮ ਸਿੰਘ ਵਾਲਾ, 16 ਮਈ (ਰੁਪਿੰਦਰ ਸਿੰਘ ਸੱਗੂ)-ਸ਼ਹਿਰ ਅੰਦਰ ਸਫ਼ਾਈ ਸੇਵਕਾਂ ਨੇ ਅੱਜ ਸੂਬਾ ਪੱਧਰੀ ਹੜਤਾਲ ਵਿੱਚ ਸ਼ਾਮਲ ਹੁੰਦੇ ਹੋਏ ਨਗਰ ਕੌਂਸਲ ਦਫਤਰ ਸੁਨਾਮ ਵਿਖੇ ਆਪਣੀਆਂ ਮੰਗਾ ਨੂੰ ਲੈ ਕੇ ਇਕ ਰੋਸ ਧਰਨਾ ਦਿੰਦੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ...
ਕੁੱਪ ਕਲਾਂ, 16 ਮਈ (ਮਨਜਿੰਦਰ ਸਿੰਘ ਸਰੌਦ) - ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾ ਕੇ ਜਿੱਥੇ ਆਪਣਾ ਵਾਅਦਾ ਪੂਰਾ ਕੀਤਾ ਹੈ ਉੱਥੇ ਹੀ ਇਲਾਕੇ ਦੀ ਚਿਰੋਕਣੀ ਮੰਗ ਨੂੰ ਪੂਰਾ ਕਰ ਕੇ ਮੁਸਲਿਮ ਭਾਈਚਾਰੇ ਨੂੰ ਤੋਹਫ਼ਾ ...
ਮਲੇਰਕੋਟਲਾ, 16 ਮਈ (ਕੁਠਾਲਾ) - ਇਸਲਾਮੀ ਧਾਰਮਿਕ ਗਰੰਥ ਪਵਿੱਤਰ ਕੁਰਾਨ ਦਾ ਪੰਜਾਬੀ ਜ਼ੁਬਾਨ ਵਿਚ ਅਨੁਵਾਦ ਕਰਨ ਵਾਲੇ ਪ੍ਰਸਿੱਧ ਇਸਲਾਮੀ ਵਿਦਵਾਨ ਮਾਸਟਰ ਰਮਜ਼ਾਨ ਸਈਦ ਦਾ ਅੱਜ ਸਥਾਨਕ ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਹੈੱਡ ਗ੍ਰੰਥੀ ਗਿਆਨੀ ਅਵਤਾਰ ਸਿੰਘ ...
ਮੰਡਵੀ, 16 ਮਈ (ਪ੍ਰਵੀਨ ਮਦਾਨ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਚ ਕੋਰੋਨਾ ਕਾਰਨ ਕੰਪਿਊਟਰ ਅਧਿਆਪਕ ਬਲਜੀਤ ਸਿੰਘ ਦੀ ਮੌਤ ਕਾਰਨ ਅਧਿਆਪਕ ਵਰਗ ਵਿਚ ਸੋਗ ਦੀ ਲਹਿਰ ਹੈ | ਅਧਿਆਪਕ ਆਗੂ ਹਿਮਾਂਸ਼ੂ ਸਿੰਗਲਾ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...
ਮੂਲੋਵਾਲ, 16 ਮਈ (ਰਤਨ ਸਿੰਘ ਭੰਡਾਰੀ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆ ਦੇ ਪਿ੍ੰਸੀਪਲ ਰਾਜੀਵ ਕੁਮਾਰ ਦੀ ਅਗਵਾਈ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੌਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਲੇਖ ਲਿਖਣ ...
ਸੁਨਾਮ ਊਧਮ ਸਿੰਘ ਵਾਲਾ, 16 ਮਈ (ਧਾਲੀਵਾਲ, ਭੁੱਲਰ, ਸੱਗੂ) - ਅੱਜ ਦੁਪਹਿਰ ਵੇਲੇ ਸਥਾਨਕ ਆਈ.ਟੀ.ਆਈ.'ਚ ਵੈਕਸੀਨ ਸੈਂਟਰ ਵਿਖੇ ਕਰੀਬ ਅੱਧੀ ਦਰਜਨ ਨੌਜਵਾਨਾਂ ਵਲੋਂ ਭਾਜਪਾ ਸੁਨਾਮ ਦੇ ਮੰਡਲ ਪ੍ਰਧਾਨ ਦੀ ਖਿੱਚਧੂਹ ਅਤੇ ਕੁੱਟਮਾਰ ਕਰਨ ਦੀ ਖ਼ਬਰ ਹੈ | ਸਿਵਲ ਹਸਪਤਾਲ ਸੁਨਾਮ ...
ਲਹਿਰਾਗਾਗਾ, 16 ਮਈ (ਗਰਗ, ਢੀਂਡਸਾ, ਖੋਖਰ) - ਪਿੰਡ ਅੜਕਵਾਸ ਕੋਲ ਇਕ ਵਿਅਕਤੀ ਦੀ ਨਹਿਰ ਵਿਚ ਡੁੱਬ ਜਾਣ ਕਰ ਕੇ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ | ਮਿ੍ਤਕ ਦੀ ਪਹਿਚਾਣ ਸੰਦੀਪ ਕੁਮਾਰ ਵਿੱਕੀ ਪੁੱਤਰ ਤਰਸੇਮ ਚੰਦ ਗੁੱਲੂ ਵਾਸੀ ਵਾਰਡ ਨੰਬਰ 4 ਲਹਿਰਾਗਾਗਾ ਵਜੋਂ ਹੋਈ ਹੈ | ...
ਸੁਨਾਮ ਊਧਮ ਸਿੰਘ ਵਾਲਾ, 16 ਮਈ (ਰੁਪਿੰਦਰ ਸਿੰਘ ਸੱਗੂ) - ਸੁਨਾਮ ਨੇੜਲੇ ਪਿੰਡ ਮਰਦ ਖੇੜਾ ਵਿਖੇ ਸੰਗਰਾਂਦ ਦੇ ਪਵਿੱਤਰ ਦਿਹਾੜੇ 'ਤੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਗਈ ਇੱਕ ਨਾਬਾਲਗ ਲੜਕੀ ਨਾਲ ਗੁਰਦੁਆਰੇ ਦੇ ਮੁੱਖ ਗ੍ਰੰਥੀ ਸਿੰਘ ਵਲੋਂ ਅਸ਼ਲੀਲ ਹਰਕਤਾਂ ਕਰਨ ...
ਸੰਦੌੜ, 16 ਮਈ (ਜਸਵੀਰ ਸਿੰਘ ਜੱਸੀ) - ਪਿੰਡ ਕੁਠਾਲਾ ਦੇ ਗੁਰਦੁਆਰਾ ਭਗਤ ਰਵਿਦਾਸ ਜੀ ਬੇਗ਼ਮਪੁਰਾ ਵਿਖੇ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਉਣ ਦੀ ਭੇਟਾ ਇਕੱਠੀ ਕਰ ਕੇ ਭੋਲੇ ਭਾਲੇ ਲੋਕਾਂ ਨਾਲ ਧਰਮ ਦੀ ਆੜ ਵਿਚ ਠੱਗੀ ਮਾਰਨ ਵਾਲੇ ਗ੍ਰੰਥੀ ਗੁਰਮੇਲ ਸਿੰਘ ਕੁਠਾਲਾ ਨੂੰ ...
ਸੰਗਰੂਰ, 16 ਮਈ (ਸੁਖਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਸੰਗਰੂਰ ਵਿਚ ਨਵੇਂ ਆਏ ਕੋਰੋਨਾ ਦੇ 196 ਕੇਸਾਂ ਦੇ ਮੁਕਾਬਲੇ ਤੰਦਰੁਸਤ ਹੋਏ 218 ਕੇਸਾਂ ਦੀ ਗਿਣਤੀ ਨਾਲ ਲੋਕਾਂ ਨੰੂ ਥੋੜ੍ਹੀ ਜਿਹੀ ਰਾਹਤ ਮਿਲੀ ਹੈ | ਪਿਛਲੇ ਚਾਰ ਦਿਨਾਂ ਤੋਂ ਨਵੇਂ ਕੇਸਾਂ ਦੇ ਮੁਕਾਬਲੇ ਤੰਦਰੁਸਤ ਹੋਣ ...
ਸੰਗਰੂਰ, 16 ਮਈ (ਅਮਨਦੀਪ ਸਿੰਘ ਬਿੱਟਾ) - ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣੇ ਜ਼ਿਲ੍ਹਾ ਸੰਗਰੂਰ ਵਿਚ ਅੱਜ ਵੀ ਕਿਸਾਨ ਜਥੇਬੰਦੀਆਂ ਵਲੋਂ ਪ੍ਰਭਾਵਸ਼ਾਲੀ ਧਰਨੇ ਦਿੱਤੇ ਗਏ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ...
ਚੀਮਾ ਮੰਡੀ, 16 ਮਈ (ਜਸਵਿੰਦਰ ਸਿੰਘ ਸੇਰੋਂ) - ਸ੍ਰ. ਜਸਵੀਰ ਸਿੰਘ ਸਮਾਓ ਸੈਕਟਰੀ ਮਾਰਕਿਟ ਕਮੇਟੀ ਚੀਮਾ ਮੰਡੀ ਨੇ ਅਜੀਤ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 13 ਮਈ ਤੋਂ ਕਣਕ ਦੀ ਸਰਕਾਰੀ ਖ਼ਰੀਦ ਬੰਦ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਮਾਰਕਿਟ ਕਮੇਟੀ ...
ਸੰਗਰੂਰ, 16 ਮਈ (ਅਮਨਦੀਪ ਸਿੰਘ ਬਿੱਟਾ) - ਭਾਰਤੀ ਜਨਤਾ ਪਾਰਟੀ ਦੇ ਸੂਬਾਈ ਆਗੂ ਅਮਨਦੀਪ ਸਿੰਘ ਪੂਨੀਆ ਅਤੇ ਜ਼ਿਲ੍ਹਾ ਭਾਜਪਾ ਦੇ ਮੀਤ ਪ੍ਰਧਾਨ ਪਵਨ ਕੁਮਾਰ ਗਰਗ ਨੇ ਕਿਹਾ ਕਿ ਆਪਸੀ ਪਾਟੋਧਾੜ ਦਾ ਸ਼ਿਕਾਰ ਪੰਜਾਬ ਸਰਕਾਰ ਅੱਜ ਹਰ ਮੁੱਦੇ ਉੱਤੇ ਫ਼ੇਲ੍ਹ ਸਾਬਤ ਹੋਈ ਹੈ | ...
ਮਾਲੇਰਕੋਟਲਾ, 16 ਮਈ (ਮੁਹੰਮਦ ਹਨੀਫ਼ ਥਿੰਦ) - ਡਾ. ਦਿਆ ਕਿ੍ਸ਼ਨ ਸਟ੍ਰੀਟ (ਵਾਰਡ ਨੰਬਰ 25) ਦੇ ਲੋਕ ਇਨ੍ਹਾਂ ਦਿਨੀਂ 'ਨਰਕ ਭਰੀ' ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਉਕਤ ਮੁਹੱਲਾ ਵਾਸੀ ਐਡਵੋਕੇਟ ਰੋਹਿਤ ਜੈਨ, ਵਰਿੰਦਰ ਜੈਨ, ਡਾ. ਸੂਰਜ ਜੈਨ, ਰਮਨ ਜੈਨ, ਜੀਵਨ ਪ੍ਰਕਾਸ਼, ...
ਮੂਲੋਵਾਲ, 16 ਮਈ (ਰਤਨ ਸਿੰਘ ਭੰਡਾਰੀ) - ਪੰਜਾਬ ਸਰਕਾਰ ਵਲੋਂ ਆਈ ਗਰਾਂਟ ਨਾਲ ਪਿੰਡ ਰੰਗੀਆ ਦੇ ਸਰਪੰਚ ਦੀ ਅਗਵਾਈ ਵਿਚ ਵਿਕਾਸ ਕਾਰਜ ਕਰਵਾਏ ਗਏ ਹਨ | ਪਿੰਡ ਦੇ ਪੰਚ ਭੀਮ ਸਿੰਘ ਨੇ ਦੱਸਿਆ ਕਿ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਵੱਲੋਂ ਪਿੰਡ ਦੇ ...
ਲੌਂਗੋਵਾਲ, 16 ਮਈ (ਵਿਨੋਦ, ਸ.ਸ. ਖੰਨਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਸ਼ੇਰੋਂ ਦੇ ਅਹੁਦੇਦਾਰਾਂ ਦੀ ਚੋਣ ਪਿੰਡ ਵਾਸੀਆਂ ਵਲੋਂ ਸਰਬਸੰਮਤੀ ਨਾਲ ਕੀਤੀ ਗਈ | ਇਹ ਚੋਣ ਜਥੇਬੰਦੀ ਦੇ ਬਲਾਕ ਸੰਗਰੂਰ ਤੋਂ ਪੁੱਜੇ ਅਹੁਦੇਦਾਰਾਂ ਹਰਪਾਲ ਸਿੰਘ ਹੈਪੀ, ਬੂਟਾ ...
ਸੁਨਾਮ ਊਧਮ ਸਿੰਘ ਵਾਲਾ, 16 ਮਈ (ਧਾਲੀਵਾਲ, ਭੁੱਲਰ) - ਮੁਲਾਜ਼ਮ ਸੰਘਰਸ਼ਾਂ ਦੇ ਮਹਾਨ ਨਾਇਕ ਸਾਥੀ ਸੱਜਣ ਸਿੰਘ ਦੇ ਸਦੀਵੀ ਵਿਛੋੜੇ 'ਤੇ ਵੱਖ-ਵੱਖ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਵਲੋਂ ਸਥਾਨਕ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਵਿਖੇ ਸੋਕ ਸਭਾ ਕਰ ਕੇ ਸਾਥੀ ...
ਲਹਿਰਾਗਾਗਾ, 16 ਮਈ (ਪ੍ਰਵੀਨ ਖੋਖਰ) - ਲਹਿਲ ਖ਼ੁਰਦ ਪਿੰਡ ਦੇ ਨਾਲ ਲਗਦੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸੋਰ ਦੀ ਰਹਿਨੁਮਾਈ ਹੇਠ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ...
ਸੰਗਰੂਰ, 16 ਮਈ (ਚੌਧਰੀ ਨੰਦ ਲਾਲ ਗਾਂਧੀ) - ਪੰਜਾਬ ਵਿਚ ਇਸ ਸਮੇਂ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ ਅਤੇ ਲਗਾਤਾਰ ਮੌਤਾਂ ਹੋ ਰਹੀਆਂ ਹਨ | ਅਧਿਆਪਕ ਦਲ ਪੰਜਾਬ ਦੇ ਸੂਬਾ ...
ਸੰਗਰੂਰ, 16 ਮਈ (ਧੀਰਜ ਪਸ਼ੋਰੀਆ) - ਸਾਂਝਾ ਅਧਿਆਪਕ ਮੋਰਚਾ ਸੰਗਰੂਰ ਦਾ ਵਫ਼ਦ ਜ਼ਿਲ੍ਹਾ ਕਨਵੀਨਰ ਦੇਵੀ ਦਿਆਲ ਦੀ ਅਗਵਾਈ ਵਿਚ ਵਧੀਕ ਡਿਪਟੀ ਕਮਿਸ਼ਨਰ ਸ. ਅਨਮੋਲ ਸਿੰਘ ਧਾਲੀਵਾਲ ਨੂੰ ਮਿਲਿਆ | ਵਫ਼ਦ ਨੇ ਸੌਂਪੇ ਮੰਗ ਪੱਤਰ ਵਿਚ ਮੰਗ ਕੀਤੀ ਕਿ ਕੋਰੋਨਾ ਮਹਾਂਮਾਰੀ ਦੀ ...
ਸੰਗਰੂਰ, 16 ਮਈ (ਅਮਨਦੀਪ ਸਿੰਘ ਬਿੱਟਾ, ਧੀਰਜ਼ ਪਸ਼ੌਰੀਆ) - ਇਨਕਲਾਬੀ ਜਮਹੂਰੀ ਮੋਰਚਾ ਦੇ ਸੂਬਾ ਪ੍ਰਧਾਨ ਸਵਰਨਜੀਤ ਸਿੰਘ ਨੇ ਸੰਗਰੂਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਹੋ ਰਹੇ ਪਸਾਰ ਅਤੇ ਮੌਤਾਂ ਲਈ ਜ਼ਿਲ੍ਹੇ ਦੇ ਸਿਹਤ ਪ੍ਰਬੰਧਾਂ ਉੱਪਰ ਗੰਭੀਰ ਸਵਾਲ ਖੜੇ ਕੀਤੇ ...
ਲਹਿਰਾਗਾਗਾ, 16 ਮਈ (ਪ੍ਰਵੀਨ ਖੋਖਰ) - ਮਲੇਰਕੋਟਲਾ ਨਾ ਸਿਰਫ਼ ਮੁਸਲਿਮ ਭਾਈਚਾਰੇ ਦਾ ਸ਼ਹਿਰ ਹੈ ਸਗੋਂ ਇਹ ਪੰਜਾਬ ਦੇ ਵੱਖ-2 ਧਰਮਾਂ ਦੀ ਵਿਰਾਸਤ ਨਾਲ ਜੁੜਿਆ ਇੱਕ ਇਤਿਹਾਸਕ ਸ਼ਹਿਰ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਸ਼੍ਰੀ ...
ਧਰਮਗੜ੍ਹ, 16 ਮਈ (ਗੁਰਜੀਤ ਸਿੰਘ ਚਹਿਲ) - 'ਜਾਗਦਾ ਪੰਜਾਬ ਮਿਸ਼ਨ' ਦੇ ਡਾਇਰੈਕਟਰ ਪ੍ਰਸਿੱਧ ਗਾਇਕ ਪੰਮੀ ਬਾਈ ਅਤੇ 'ਸਹਾਇਤਾ ਐਨ.ਜੀ.ਓ. ਭਾਰਤ' ਦੇ ਡਾਇਰੈਕਟਰ ਡਾ. ਰਜਿੰਦਰ ਰਾਜੀ ਵਲੋਂ ਦਿੜ੍ਹਬਾ ਜ਼ੋਨ ਦੇ ਪ੍ਰਧਾਨ ਰਣਜੀਤ ਸਿੰਘ ਸ਼ੀਤਲ ਦੀ ਅਗਵਾਈ ਹੇਠ ਧਰਮਗੜ੍ਹ ਨੇੜਲੇ ...
ਸੰਗਰੂਰ, 16 ਮਈ (ਅਮਨਦੀਪ ਸਿੰਘ ਬਿੱਟਾ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਕੈਪਟਨ ਰਾਮ ਸਿੰਘ ਧਰਮਪਤਨੀ ਸ੍ਰੀਮਤੀ ਹਰਬੰਸ ਕੌਰ ਦੇ ਅਕਾਲ ਚਲਾਨੇ ਸਬੰਧੀ ਪਾਠ ਦਾ ਭੋਗ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਅੰਬੇਡਕਰ ...
ਕੁੱਪ ਕਲਾਂ, 16 ਮਈ (ਅਜੀਤ ਬਿਊਰੋ)-ਤਿੰਨ ਵਿਧਾਨ ਸਭਾ ਹਲਕਿਆਂ ਮਾਲੇਰਕੋਟਲਾ, ਅਮਰਗੜ੍ਹ ਤੇ ਪਾਇਲ ਨੂੰ ਆਪਸ ਵਿਚ ਜੋੜਦੀ ਮਲੇਰਕੋਟਲਾ ਤੋਂ ਮਲੌਦ ਮੁੱਖ ਸੜਕ ਦਾ ਪਿੰਡ ਸਰੌਦ ਤੋਂ ਸ਼ੁਰੂ ਹੋਇਆ ਕੰਮ ਵਿਵਾਦਾਂ ਵਿਚ ਘਿਰਦਾ ਨਜ਼ਰ ਆ ਰਿਹਾ ਹੈ | ਇਸ ਸੰਬੰਧੀ ਗੱਲਬਾਤ ...
ਅਮਰਗੜ੍ਹ, 16 ਮਈ (ਸੁਖਜਿੰਦਰ ਸਿੰਘ ਝੱਲ) - ਕਹਾਣੀਕਾਰ ਜਸਵੀਰ ਰਾਣਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਅਮਰਗੜ੍ਹ ਦਾ ਜੰਮਪਲ ਹੈ, ਪੰਜਾਬੀ ਕਹਾਣੀ-ਨਾਵਲ ਦੇ ਖੇਤਰ ਵਿਚ ਉਸ ਨੇ ਵਿਸ਼ੇਸ਼ ਕੰਮ ਕੀਤੇ, ਹੁਣ ਤੱਕ ਉਸ ਦੀਆਂ ਚਾਰ ਕਥਾ ਪੁਸਤਕਾਂ, ਇਕ ਨਾਵਲ, ਇਕ ਸ਼ਬਦ-ਚਿੱਤਰ ...
ਮਸਤੂਆਣਾ ਸਾਹਿਬ, 16 ਮਈ (ਦਮਦਮੀ) - ਵੀਹਵੀਂ ਸਦੀ ਦੀ ਮਹਾਨ ਸ਼ਖ਼ਸੀਅਤ ਸ੍ਰੀਮਾਨ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਲੋਂ ਵਿਰੋਸਾਏ ਹੋਏ ਸਥਾਨ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਬਿਹੰਗਮ ਸੰਪਰਦਾਇ ਮਸਤੂਆਣਾ ਸਾਹਿਬ ਦੇ ਪ੍ਰਧਾਨ ਸੰਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX