ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਦਾਦੂ ਦੇ ਪ੍ਰਾਈਮਰੀ ਸਿਹਤ ਕੇਂਦਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਬਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਸਹਿਯੋਗ ਨਾਲ ਪੇਂਡੂ ਹੋਮ ਆਈਸੋਲੇਸ਼ਨ ਸੈਂਟਰ ਬਣਾਇਆ ਗਿਆ ਹੈ | ਇਸ ਸੈਂਟਰ ਨੂੰ ਬਣਾਉਣ ਤੋਂ ਪਹਿਲਾਂ ਕਾਲਾਂਵਾਲੀ ਦੇ ਐਸ.ਡੀ.ਐਮ. ਵਿਜੈ ਸਿੰਘ ਨੇ ਨਿਰੀਖਣ ਕੀਤਾ ਸੀ | ਜਿਸ ਤੋਂ ਬਾਅਦ ਅੱਜ ਇਹ ਸੈਂਟਰ ਬਣਾਇਆ ਗਿਆ ਹੈ | ਇਸ ਮੌਕੇ ਬੀ.ਡੀ.ਪੀ.ਓ. ਰਮੇਸ਼ ਕੁਮਾਰ, ਸਮਾਜ ਸਿੱਖਿਆ ਅਧਿਕਾਰੀ ਉਮੇਦ ਕੁਮਾਰ, ਲਿਪਿਕ ਰਾਜੇਸ਼ ਕੁਮਾਰ, ਗਰਾਮ ਸਕੱਤਰ ਦੀਪਕ ਕੁਮਾਰ, ਸੋਹਨ ਸਿੰਘ ਗਰੇਵਾਲ ਸਮੇਤ ਪਿੰਡ ਦੇ ਪਤਵੰਤੇ ਵਿਅਕਤੀ ਮੌਜੂਦ ਸਨ | ਇਸ ਮੌਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਬੀਡੀਪੀਓ ਰਮੇਸ਼ ਕੁਮਾਰ ਨੇ ਆਈਸੋਲੇਸ਼ਨ ਸੈਂਟਰ ਵਿਚ ਦਵਾਈਆਂ, ਬੈੱਡ, ਪੀਣ ਵਾਲੇ ਪਾਣੀ, ਬਿਜਲੀ, ਪਖਾਨੇ ਵਰਗੀਆਂ ਮੁੱਢਲੀਆਂ ਸਹੂਲਤਾਂ ਨੂੰ ਲੈ ਕੇ ਨਿਰੀਖਣ ਕੀਤਾ ਅਤੇ ਡਿਊਟੀ ਉੱਤੇ ਤੈਨਾਤ ਕਰਮਚਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ | ਉਨ੍ਹਾਂ ਕਿਹਾ ਕਿ ਪਿੰਡ ਵਿਚ ਹਰ ਇਕ ਕੋਰੋਨਾ ਲੱਛਣ ਵਾਲੇ ਵਿਅਕਤੀ ਤੱਕ ਮੈਡੀਕਲ ਕਿੱਟ ਪਹੰੁਚਾਈ ਜਾਵੇਗੀ | ਉਹਨਾਂ ਕਿਹਾ ਕਿ ਪੇਂਡੂ ਖੇਤਰ ਵਿਚ ਕੋਰੋਨਾ ਦਾ ਫੈਲਾਅ ਤੇਜੀ ਨਾਲ ਹੋ ਰਿਹਾ ਹੈ, ਇਸਨੂੰ ਰੋਕਣ ਲਈ ਪਿੰਡ ਵਾਸੀਆਂ ਨੂੰ ਇੱਕਜੁਟ ਹੋਕੇ ਪੂਰੀ ਜਾਗਰੂਕਤਾ ਨਾਲ ਕੋਵਿਡ ਨਿਯਮਾਂ ਦੀ ਪਾਲਨਾ ਕਰਨੀ ਹੋਵੇਗੀ | ਇਸ ਤਰ੍ਹਾਂ ਹੀ ਗਰਾਮ ਸਕੱਤਰ ਦੀਪਕ ਕੁਮਾਰ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਪਿੰਡ ਜਗਮਾਲਵਾਲੀ, ਖਿਓਵਾਲੀ, ਗੁਦਰਾਣਾ ਆਦਿ ਪਿੰਡਾਂ ਵਿਚ ਵੀ ਪੇਂਡੂ ਹੋਮ ਆਈਸੋਲੇਸ਼ਨ ਸੈਂਟਰ ਬਣਾਏ ਗਏ ਹਨ |
ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹਿਸਾਰ ਦੌਰੇ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਪੁਲੀਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਕਿਸਾਨ ਆਗੂਆਂ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ...
ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਾਗਰ ਸੇਤੀਆ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅੰਤਿਮ ਸੰਸਕਾਰ, ਸ਼ਰਧਾਂਜਲੀ, ਸਮਾਜਿਕ ਜਾਂ ਹੋਰ ਸਮਾਜਿਕ ਸਮਾਗਮਾਂ 'ਤੇ ਇਕੱਠ ਨਾ ਕਰਨ | ਉਨ੍ਹਾਂ ਕਿਹਾ ਕਿ ...
ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਸਿਰਸਾ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ | ਜ਼ਿਲ੍ਹੇ 'ਚ ਕੋਰੋਨਾ ਕਾਰਨ ਤਿੰਨ ਮਹਿਲਾਵਾਂ ਸਮਤੇ ਅੱਠ ਜਣਿਆਂ ਦੀ ਮੌਤ ਹੋਈ ਹੈ ਜਦੋਂਕਿ ਕੋਰੋਨਾ ਦੇ 424 ਨਵੇਂ ਕੇਸ ਆਏ ਹਨ | ਕੋਰੋਨਾ ਤੋਂ ਸਿਹਤਯਾਬ ਹੋਣ 'ਤੇ 642 ਵਿਅਕਤੀਆਂ ...
ਗੂਹਲਾ ਚੀਕਾ/ਕੈਥਲ, 16 ਮਈ (ਓ.ਪੀ. ਸੈਣੀ)-ਕੋਰੋਨਾ ਵਾਇਰਸ ਦੀ ਲਾਗ ਦੇ ਮੱਦੇਨਜ਼ਰ, ਸਰਕਾਰ ਨੇ ਰਾਜ ਵਿਚ ਮਹਾਂਮਾਰੀ ਦੀ ਚਿਤਾਵਨੀ-ਸੁਰੱਖਿਅਤ ਹਰਿਆਣਾ ਨੂੰ 17 ਤੋਂ ਵਧਾ ਕੇ 24 ਮਈ ਤੱਕ ਵਧਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ | ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ...
ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)- ਕੋਰੋਨਾ ਵਾਇਰਸ ਤੋਂ ਬਾਅਦ ਹੁਣ ਲੋਕਾਂ ਨੂੰ ਅੱਖਾਂ ਦੇ ਰੋਗ ਬਲੈਕ ਫੰਗਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਿਰਸਾ ਜ਼ਿਲ੍ਹਾ ਵਿਚ ਵੀ ਬਲੈਕ ਫੰਗਸ ਰੋਗ ਨੇ ਦਸਤਕ ਦੇ ਦਿੱਤੀ ਹੈ | ਸਿਰਸਾ ਜ਼ਿਲ੍ਹਾ ਵਿਚ ਬਲੈਕ ਫੰਗਸ ਰੋਗ ਦੇ 6 ...
ਸ਼ਾਹਬਾਦ ਮਾਰਕੰਡਾ, 16 ਮਈ (ਅਵਤਾਰ ਸਿੰਘ)-ਆਪਣੇ ਇਕ ਸਾਥੀ ਪੰਕਜ ਹਬਾਨਾ ਦੀ ਗਿ੍ਫ਼ਤਾਰੀ ਤੋਂ ਗੁਸਾਏ ਕਿਸਾਨਾਂ ਨੇ ਸ਼ਾਹਬਾਦ ਥਾਣੇ ਦਾ ਘਿਰਾਓ ਕੀਤਾ ਅਤੇ ਜੰਮ ਕੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸ਼ਾਹਬਾਦ ਦੇ ਐਸ. ਡੀ. ਐੱਮ. ਵਰਿੰਦਰ ਚੌਧਰੀ, ਡੀ. ਐੱਸ. ...
ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਮੁੱਖ ਮੰਤਰੀ ਵਲੋਂ ਹਿਸਾਰ 'ਚ ਇਕ ਕੋਵਿਡ ਸੈਂਟਰ ਦਾ ਉਦਘਾਟਨ ਕਰਨ ਸਮੇਂ ਕਿਸਾਨਾਂ ਵਲੋਂ ਮੁੱਖ ਮੰਤਰੀ ਦਾ ਵਿਰੋਧ ਕਰਨ 'ਤੇ ਪੁਲੀਸ ਵਲੋਂ ਕਿਸਾਨਾਂ 'ਤੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿਚ ਸਿਰਸਾ ਵਿਚ ਕਿਸਾਨਾਂ ...
ਏਲਨਾਬਾਦ, 16 ਮਈ (ਜਗਤਾਰ ਸਮਾਲਸਰ)- ਤੇਜ਼ੀ ਨਾਲ ਵਧ ਰਹੀ ਕੋਰੋਨਾ ਮਹਾਂਮਾਰੀ ਵਿਚ ਆਮ ਲੋਕਾਂ ਦੀ ਸਹਾਇਤਾ ਲਈ ਕਈ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆ ਕੇ ਆਪਣਾ ਅਹਿਮ ਰੋਲ ਅਦਾ ਕਰ ਰਹੀਆਂ ਹਨ | ਏਲਨਾਬਾਦ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਵੈੱਅਫੇਅਰ ...
ਰਤੀਆ, 16 ਮਈ (ਬੇਅੰਤ ਕੌਰ ਮੰਡੇਰ)- ਰਤੀਆ ਹੈਲਪਿੰਗ ਹੈਂਡਜ਼ ਦੇ ਨੌਜਵਾਨ ਮੈਂਬਰ ਲਵਲੀ ਗਿਲਹੋਤਰਾ ਵਲੋਂ ਆਪਣਾ ਜਨਮ ਦਿਨ ਫਲਦਾਰ, ਛਾਂਦਾਰ, ਚਿਕਿਤਸਿਕ ਅਤੇ ਜੜ੍ਹੀ ਬੂਟੀਆਂ ਵਾਲੇ ਬੂਟੇ ਲਗਾ ਕੇ ਮਨਾਇਆ | ਇਸ ਮੌਕੇ ਬੂਟੇ ਲਗਾਉਂਦੇ ਹੋਏ ਲਵਲੀ ਗਿਲਹੋਤਰਾ ਨੇ ਕਿਹਾ ਕਿ ...
ਏਲਨਾਬਾਦ, 16 ਮਈ (ਜਗਤਾਰ ਸਮਾਲਸਰ)- ਸੂਬੇ ਵਿਚ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਲਗਾਏ ਗਏ ਲਾਕਡਾਊਨ ਦਾ ਲਗਾਤਾਰ 15ਵਾਂ ਦਿਨ ਹੈ | ਇਸ ਲਾਕਡਾਊਨ ਦÏਰਾਨ ਹਾਲਾਂਕਿ ਕੁਝ ਦੁਕਾਨਾਂ ਨੂੰ ਖੋਲ੍ਹਣ ਲਈ ਪ੍ਰਸ਼ਾਸਨ ਵਲੋਂ ਸਮਾਂ ਨਿਰਧਾਰਤ ਕੀਤਾ ਗਿਆ ਹੈ ਜਿਸ ਕਾਰਨ ...
ਰਤੀਆ, 16 ਮਈ (ਬੇਅੰਤ ਕੌਰ ਮੰਡੇਰ)- ਨਾਇਬ ਤਹਿਸੀਲਦਾਰ ਭਜਨਦਾਸ ਅਤੇ ਸਦਰ ਥਾਣਾ ਮੁਖੀ ਹਰਫੂਲ ਸਿੰਘ ਨੇ ਸਬ ਡਵੀਜ਼ਨਲ ਮੈਜਿਸਟਰੇਟ ਭਾਰਤ ਭੂਸ਼ਣ ਕੌਸ਼ਿਕ ਦੇ ਨਿਰਦੇਸ਼ਾਂ ਦੇ ਤਹਿਤ ਸਿਹਤ ਵਿਭਾਗ ਵਲੋਂ ਪਿੰਡ ਮਹਿਮਦਕੀ, ਪਿਲਛੀਆਂ ਅਤੇ ਭਾਨੀਖੇੜਾ ਵਿਚ ਲਗਾਏ ਕੋਵਿਡ-19 ...
ਏਲਨਾਬਾਦ, 16 ਮਈ (ਜਗਤਾਰ ਸਮਾਲਸਰ)- ਕੋਰੋਨਾ ਵਾਇਰਸ ਦੇ ਡਰ ਨਾਲ ਅੱਜ ਹਰ ਕੋਈ ਸਹਿਮਿਆ ਨਜ਼ਰ ਆ ਰਿਹਾ ਹੈ | ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਹਸਪਤਾਲਾਂ ਵਿਚ ਬੈੱਡ, ਦਵਾਈਆਂ ਅਤੇ ਆਕਸੀਜਨ ਤੱਕ ਨਹੀਂ ਮਿਲ ਰਹੀ ਹੈ | ਅਜਿਹੀ ਸਥਿਤੀ ਵਿਚ ਜਿੱਥੇ ਕਈ ਲੋਕ ਕਾਲਾਬਜ਼ਾਰੀ ...
ਏਲਨਾਬਾਦ, 16 ਮਈ (ਜਗਤਾਰ ਸਮਾਲਸਰ)- ਸੀਆਈਏ ਸਿਰਸਾ ਪੁਲੀਸ ਟੀਮ ਨੇ ਗਸ਼ਤ ਅਤੇ ਚੈਕਿੰਗ ਦÏਰਾਨ ਪਿੰਡ ਬੁੱਢੀਮਾਡੀ ਖੇਤਰ ਵਿੱਚੋਂ ਮੋਟਰ ਸਾਈਕਲ ਸਵਾਰ ਦੋ ਵਿਅਕਤੀਆਂ ਨੂੰ 15 ਕਿਲੋ 500 ਗਰਾਮ ਡੋਡਾ ਪੋਸਤ ਸਹਿਤ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆ ਸੀਆਈਏ ਸਿਰਸਾ ...
ਕਪੂਰਥਲਾ, 16 ਮਈ (ਸਡਾਨਾ)-ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਸਿਟੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਕਪੂਰਥਲਾ ਦੀ ਵਸਨੀਕ ਔਰਤ ਨੇ ਦੱਸਿਆ ਕਿ ਉਸਦੀ 15 ਸਾਲਾ ਲੜਕੀ ਜੋ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਹੈ ਨੂੰ ...
ਗੂਹਲਾ ਚੀਕਾ, 16 ਮਈ (ਓ.ਪੀ.ਸੈਣੀ)-ਇੱਥੇ ਗੂਹਲਾ ਚੀਕਾ 'ਚ ਹਿਸਾਰ ਵਿਚ ਕਿਸਾਨਾਂ ਨਾਲ ਹੋਏ ਲਾਠੀਚਾਰਜ ਕਾਰਨ ਕਿਸਾਨਾਂ ਨੇ ਮੁੱਖ ਸੜਕਾਂ ਜਾਮ ਕਰ ਦਿੱਤੀਆਂ ਅਤੇ ਕਰੀਬ 2 ਘੰਟੇ ਜਾਮ ਲਗਾਇਆ ਪਰ ਇਸ ਤੋਂ ਬਾਅਦ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ | ਜਾਮ ਦੌਰਾਨ, ਕਿਸਾਨ ਸਰਕਾਰ ...
ਏਲਨਾਬਾਦ, 16 ਮਈ (ਜਗਤਾਰ ਸਮਾਲਸਰ)-ਏਲਨਾਬਾਦ ਵਿਖੇ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਕਰਨ ਲਈ ਪਹੁੰਚੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਆਦਿੱਤਿਆ ਚੌਟਾਲਾ ਦਾ ਲੋਕਾਂ ਵਲੋਂ ਵਿਰੋਧ ਕੀਤਾ ਗਿਆ | ਇਸ ਦੌਰਾਨ ਇੱਕਠੇ ਹੋਏ ਲੋਕਾਂ ਨੇ ਆਖਿਆ ਕਿ ਲੰਬੇ ਸਮੇ ਤੋਂ ਏਲਨਾਬਾਦ ...
ਸੁਲਤਾਨਪੁਰ ਲੋਧੀ, 16 ਮਈ (ਨਰੇਸ਼ ਹੈਪੀ, ਥਿੰਦ)-ਇੱਥੋਂ 14 ਕਿੱਲੋਮੀਟਰ ਦੂਰ ਸੁਲਤਾਨਪੁਰ ਲੋਧੀ ਕਪੂਰਥਲਾ ਰੋਡ ਦੇ ਨਜ਼ਦੀਕ ਪਿੰਡ ਭਾਣੋਂ ਲੰਗਾ ਦੇ ਪੈਟਰੋਲ ਪੰਪ ਨੇੜੇ ਮਾਰੂਤੀ ਜ਼ੈਨ ਕਾਰ ਨੰਬਰ ਪੀ ਬੀ 03 ਏ ਡਬਲਯੂ 4692 ਦੀ ਕਰੇਨ ਨਾਲ ਜ਼ਬਰਦਸਤ ਟੱਕਰ ਹੋ ਗਈ | ਦੁਰਘਟਨਾ ...
ਡਡਵਿੰਡੀ, 16 ਮਈ (ਦਿਲਬਾਗ ਸਿੰਘ ਝੰਡ)-ਕੰਬੋਜ ਭਾਈਚਾਰਾ ਪੰਜਾਬ ਦੀ ਸਲਾਹਕਾਰ ਕਮੇਟੀ ਦੇ ਸੂਬਾਈ ਮੈਂਬਰ ਜਥੇਦਾਰ ਹਰਜਿੰਦਰ ਸਿੰਘ ਲਾਡੀ ਡਡਵਿੰਡੀ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪੁਰਾਣਾ ਠੱਟਾ ਵਿਖੇ ਮੱਥਾ ਟੇਕਿਆ ਅਤੇ ਸੰਤ ਗੁਰਚਰਨ ਸਿੰਘ ਠੱਟੇ ...
ਤਲਵੰਡੀ ਚੌਧਰੀਆਂ, 16 ਮਈ (ਪਰਸਨ ਲਾਲ ਭੋਲਾ)-ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਦੇ ਦਿਸ਼ਾ ਨਿਰਦੇਸ਼ਾਂ ਤੇ ਸੀ.ਐਮ.ਓ. ਕਪੂਰਥਲਾ ਦੀ ਸਰਪ੍ਰਸਤੀ ਹੇਠ ਮਿਸ਼ਨ ਫ਼ਤਿਹ ਤਹਿਤ ਜ਼ਿਲੇ੍ਹ ਭਰ ਵਿਚ ਕੋਰੋਨਾ ਸੈਂਪਲਿੰਗ ਤੇ ਟੀਕਾਕਰਨ ਕੈਂਪ ਦੀ ਮੁਹਿੰਮ ਜਾਰੀ ਹੈ | ਇਸੇ ...
ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)- ਭਾਰਤੀ ਕਿਸਾਨ ਏਕਤਾ ਦੀ ਇਕ ਮੀਟਿੰਗ ਜਨਤਾ ਭਵਨ ਸਥਿਤ ਦਫ਼ਤਰ ਵਿਚ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਦੀ ਅਗਵਾਈ ਵਿਚ ਹੋਈ, ਜਿਸ ਵਿਚ ਸਿਰਸਾ ਜ਼ਿਲ੍ਹਾ ਦੀ ਕਾਰਜਕਾਰਨੀ ਦਾ ਵਿਸਥਾਰ ਕੀਤਾ ਗਿਆ | ਇਸ ਮੌਕੇ ਸਰਬ ਸੰਮਤੀ ਨਾਲ ...
ਫਿਲੌਰ, 16 ਮਈ (ਸਤਿੰਦਰ ਸ਼ਰਮਾ)-ਸਥਾਨਕ ਪੁਲਿਸ ਨੇ 14 ਮਈ ਨੂੰ 2 ਅਣਪਛਾਤੇ ਦੋਸ਼ੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਸੀ | ਸ਼ਿਕਾਇਤ ਕਰਤਾ ਮੋਹਣੀ (65) ਪਤਨੀ ਦਰਸ਼ਨ ਲਾਲ ਵਾਸੀ ਮੁਹੱਲਾ ਚੌਧਰੀਆਂ ਨੇੜੇ ਸ਼ਿਵ ਮੰਦਿਰ ਫਿਲੌਰ ਨੇ ਦੱਸਿਆ ਕਿ ਉਹ 11 ਵਜੇ ਦੇ ਕਰੀਬ ਆਪਣੇ ਘਰ ਨੇੜੇ ...
ਨਵੀਂ ਦਿੱਲੀ, 16 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦਾ ਇਸ ਮਹਾਂਮਾਰੀ ਦੇ ਵਿਚ ਇਨ੍ਹਾਂ ਦਿਨਾਂ ਦੇ ਅੰਦਰ ਕੈਬ, ਟੈਕਸੀ ਵਾਲਿਆਂ ਦਾ ਕੰਮ ਧੰਦਾ ਬਿਲਕੁਲ ਹੀ ਚੌਪਟ ਹੋ ਗਿਆ ਹੈ ਅਤੇ ਉਹ ਰੋਜ਼ੀ ਰੋਟੀ ਲਈ ਵੀ ਮੁਥਾਜ ਹੋ ਚੁੱਕੇ ਹਨ ਪ੍ਰੰਤੂ ਉਨ੍ਹਾਂ ਦਾ ਹਾਲ-ਚਾਲ ਨਹੀਂ ...
ਨਵੀਂ ਦਿੱਲੀ, 16 ਮਈ (ਬਲਵਿੰਦਰ ਸਿੰਘ ਸੋਢੀ)-ਰਾਜਿੰਦਰ ਸਿੰਘ ਵਿਰਾਸਤ ਸਿੱਖਇਜ਼ਮ ਟਰੱਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਕ ਦੁੱਖ ਦੀ ਘੜੀ ਵਿਚ ਫ਼ੈਲੀ ਕਾਲਾਬਾਜ਼ਾਰੀ ਨੂੰ ਰੋਕੋ ਨਹੀਂ ਤਾਂ ਕੋਰੋਨਾ ਨਾਲ ਭੁੱਖ ਨਾਲ ਲੋਕ ਮਰਨੇ ...
ਨਵੀਂ ਦਿੱਲੀ, 16 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਮਹਾਂਮਾਰੀ ਵਿਚ ਸਾਰੇ ਸਿੱਖਿਆ ਸੰਸਥਾਨ ਬੰਦ ਹਨ ਅਥੇ ਪੜ੍ਹਾਈ ਕਰਨ ਵਾਲੇ ਬੱਚੇ ਪਿਛਲੇ ਸਾਲ ਤੋਂ ਆਪਣੇ ਘਰਾਂ ਦੇ ਵਿਚ ਬੰਦ ਹਨ | ਅਜਿਹੇ ਮਾਹੌਲ ਦੇ ਵਿਚ ਵਿਖਾਵਾ ਕਰਨ ਦੇ ਲਈ ਪ੍ਰਾਈਵੇਟ ਸਕੂਲ ਆਨਲਾਈਨ ਬੱਚਿਆਂ ...
ਨਵੀਂ ਦਿੱਲੀ, 16 ਮਈ (ਬਲਵਿੰਦਰ ਸਿੰਘ ਸੋਢੀ)-ਵੱਖ-ਵੱਖ ਬਾਰਡਰਾਂ 'ਤੇ ਕਿਸਾਨ ਆਪਣੀਆਂ ਮੰਗਾਂ ਮਨਾਉਣ ਦੇ ਲਈ ਪਿਛਲੇ ਮਹੀਨਿਆਂ ਤੋਂ ਧਰਨਾ ਮਾਰ ਬੈਠੇ ਹਨ ਪ੍ਰੰਤੂ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਅਤੇ ਅਸੀਂ ਅਖੀਰਲੇ ਦਮ ਤੀਕ ਇਹ ਲੜਾਈ ਲੜਦੇ ਰਹਾਂਗੇ ਅਤੇ ਇਸ ...
ਨਵੀਂ ਦਿੱਲੀ, 16 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦੀ ਇਸ ਮਹਾਂਮਾਰੀ ਵਿਚ ਜੇਕਰ ਅਸੀਂ ਇਸ ਪ੍ਰਤੀ ਪੂਰੀ ਤਰ੍ਹਾਂ ਨਾਲ ਜਾਗਰੂਕ ਹਾਂ ਤਾਂ ਅਸੀਂ ਇਸ ਤੋਂ ਬਚ ਸਕਦੇ ਹਾਂ | ਜੋ ਲੋਕ ਇਸ ਤੋਂ ਪੀੜਤ ਹੋ ਰਹੇ ਹਨ | ਉਸ ਵਿਚ ਜ਼ਿਆਦਾ ਕਰਕੇ ਲੋਕਾਂ ਦੀ ਅਣਗਹਿਲੀ ਹੈ | ਜੇਕਰ ...
ਨਵੀਂ ਦਿੱਲੀ, 16 ਮਈ (ਬਲਵਿੰਦਰ ਸਿੰਘ ਸੋਢੀ)-ਗੰਗਾ ਨਦੀ ਵਿਚੋਂ ਲਾਸ਼ਾਂ ਮਿਲਣਾ ਇਕ ਵੱਡੀ ਮੰਦਭਾਗੀ ਘਟਨਾ ਹੈ, ਇਸ ਪ੍ਰਤੀ ਸਰਕਾਰ ਨੂੰ ਫ਼ੌਰੀ ਤੌਰ 'ਤੇ ਧਿਆਨ ਦੇਣਾ ਚਾਹੀਦਾ ਹੈ, ਇਸ ਮਾਮਲੇ ਪ੍ਰਤੀ ਇਕ ਦੂਜੇ 'ਤੇ ਦੋਸ਼ ਲਗਾਉਣਾ ਠੀਕ ਨਹੀਂ ਹੈ | ਇਹ ਲਾਸ਼ਾਂ ਕਿੱਥੋਂ ਤੇ ...
ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਵਲੋਂ ਗੰਨੇ ਦੇ ਭਾਅ 'ਚ ਵਾਧਾ ਨਾ ਕੀਤੇ ਜਾਣ ਦੀ ਨਿਖੇਧੀ ਕਰਦਿਆਂ, ਪੰਜਾਬ ਵਿਚ ਗੰਨੇ ਦਾ ਭਾਅ 310 ਰੁਪਏ ਕੁਇੰਟਲ ਤੋਂ ਵਧਾ ਕੇ ਹਰਿਆਣਾ ਬਰਾਬਰ 358 ਰੁਪਏ ਪ੍ਰਤੀ ਕੁਇੰਟਲ ਕਰਨ ਦੀ ...
ਨਵੀਂ ਦਿੱਲੀ, 16 ਮਈ (ਪੀ.ਟੀ.ਆਈ.)-ਸੁਪਰੀਮ ਕੋਰਟ 'ਚ ਇਕ ਅਰਜ਼ੀ ਦਾਇਰ ਕਰਦਿਆਂ ਮੰਗ ਕੀਤੀ ਗਈ ਹੈ ਕਿ ਉਹ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਹ ਆਦੇਸ਼ ਜਾਰੀ ਕਰੇ ਕਿ ਕੋਰੋਨਾ ਨਾਲ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ, ...
ਰਾਮਪੁਰਾ ਫੂਲ, 16 ਮਈ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਅਤੇ ਦੇਸ਼ਾਂ-ਵਿਦੇਸ਼ਾਂ 'ਚ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਭਖਿਆ ਹੋਇਆ ਹੈ, ਉਸ ਵਕਤ ਪੰਜਾਬ ਸਰਕਾਰ ਵਿਚ ਮਾਲ ਮੰਤਰੀ ਅਤੇ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਗੁਰਪ੍ਰੀਤ ਸਿੰਘ ...
ਓ.ਪੀ. ਸੈਣੀ ਗੁਹਲਾ ਚੀਕਾ- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਅਤੇ ਨੌਵੀਂ ਪਾਤਸ਼ਾਹੀ ਚੀਕਾ ਹਰਿਆਣਾ ਰਾਜ ਦੇ ਜ਼ਿਲ੍ਹਾ ਕੈਥਲ, ਤਹਿਸੀਲ ਗੁਹਲਾ ਪਿੰਡ ਚੀਕਾ 'ਚ ਪੈਂਦਾ ਹੈ | ਉਕਤ ਗੁਰਦੁਆਰਾ ਸਾਹਿਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX