ਮਕਸੂਦਾਂ, 16 ਮਈ (ਲਖਵਿੰਦਰ ਪਾਠਕ)-ਕਰਫਿਓ ਦੇ ਕਾਰਨ ਜਿੱਥੇ ਮੰਨਿਆ ਜਾ ਰਿਹਾ ਸੀ ਕਿ ਲੋਕ ਆਪੋ-ਆਪਣੇ ਘਰ 'ਚ ਹਨ ਅਤੇ ਪੁਲਿਸ ਕੋਰੋਨਾ ਨਿਯਮਾਂ ਦਾ ਪਾਲਨ ਪੂਰੀ ਸਖ਼ਤੀ ਨਾਲ ਕਰਵਾ ਰਹੀ ਹੈ ਉੱਥੇ ਸੋਢਲ ਮੰਦਰ ਦੇ ਪਿਛਲੇ ਪਾਸੇ ਮੁਹੱਲੇ 'ਚ ਦੁਪਹਿਰ ਦੇ ਸਮੇਂ ਦੋ ਧਿਰਾਂ 'ਚ ਹੋਈ ਹਿੰਸਕ ਝੜਪ 'ਚ ਜਿੱਥੇ ਗੋਲੀਆਂ ਵੀ ਚੱਲ ਪਈਆਂ, ਨੇ ਕਰਫਿਓ ਦੀ ਪੋਲ ਖ਼ੋਲ੍ਹ ਕੇ ਰੱਖ ਦਿੱਤੀ | ਘਟਨਾ ਦੀ ਸੂਚਨਾ ਮਿਲਦੇ ਏ.ਸੀ.ਪੀ. ਨਾਰਥ ਸੁਖਜਿੰਦਰ ਸਿੰਘ ਅਤੇ ਥਾਣਾ 8 ਦੇ ਮੁਖੀ ਪੁਲਿਸ ਫੋਰਸ ਨਾਲ ਮੌਕੇ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ | ਦੇਰ ਸ਼ਾਮ ਪੁਲਿਸ ਨੇ ਹਰਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਵਿਕੀ ਸ਼ਰਮਾ, ਉਸ ਦਾ ਪੁੱਤਰ ਵੰਸ਼ ਸ਼ਰਮਾ, ਸੰਨੀ, ਸ਼ੇਰੂ ਸਮੇਤ ਅਣਪਛਾਤਿਆਂ ਖ਼ਿਲਾਫ਼ 307, 148, 149, 25, 27 ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ | ਫਿਲਹਾਲ ਦੋਸ਼ੀ ਫ਼ਰਾਰ ਸਨ |
ਬੀਤੀ ਰਾਤ ਹੋਈ ਲੜਾਈ ਦੀ ਰੰਜਸ਼ 'ਚ ਆਏ ਸੀ ਹਮਲਾਵਰ
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਵਿਕੀ ਸ਼ਰਮਾ ਤੇ ਉਸ ਦੀ ਪਤਨੀ ਰਾਤ ਮੁਹੱਲੇ 'ਚ ਸੈਰ ਕਰ ਰਹੇ ਸਨ ਤਾਂ ਉਨ੍ਹਾਂ ਦਾ ਹਰਜਿੰਦਰ ਸਿੰਘ ਦੇ ਪਰਿਵਾਰ ਨਾਲ ਵਿਵਾਦ ਹੋ ਗਿਆ ਸੀ ਜਿਸ ਦੌਰਾਨ ਵਿਕੀ ਸ਼ਰਮਾ ਨੇ ਹਰਜਿੰਦਰ ਦੇ ਪੁੱਤਰ ਬਾਵਾ ਦੇ ਖ਼ਿਲਾਫ਼ ਗਾਲ੍ਹਾਂ ਕੱਢਣ ਦੇ ਦੋਸ਼ ਲਗਾਏ | ਹਾਲਾਂਕਿ ਰਾਤ ਮਾਮਲਾ ਸ਼ਾਂਤ ਹੋ ਗਿਆ ਪਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਦਰਜਨ ਭਰ ਦੇ ਕਰੀਬ ਹਮਲਾਵਰ ਲਲਕਾਰੇ ਮਾਰਦੇ ਆਏ ਅਤੇ ਉਨ੍ਹਾਂ ਦੇ ਘਰ ਇੱਟਾਂ-ਪੱਥਰ ਨਾਲ ਹਮਲਾ ਕਰ ਦਿੱਤਾ ਅਤੇ ਤਿੰਨ-ਚਾਰ ਉਨ੍ਹਾਂ ਨੇ ਫਾਇਰ ਵੀ ਕੀਤੇ | ਹਮਲਾਵਰ ਮੌਕੇ ਤੋਂ ਲਲਕਾਰੇ ਮਾਰਦੇ ਹੋਏ ਫ਼ਰਾਰ ਹੋ ਗਏ | ਹਮਲਾਵਰਾਂ ਨਾਲ ਉਸ ਸਮੇਂ ਵਿਕੀ ਸ਼ਰਮਾ ਮੌਜੂਦ ਨਹੀਂ ਸੀ ਪਰ ਹਮਲਾਵਰ ਉਸ ਦੇ ਹੀ ਸਨ | ਉਸ ਦਾ ਲੜਕਾ ਵੰਸ਼ ਸ਼ਰਮਾ ਪਹਿਲਾ ਵੀ ਝਗੜੇ ਦੇ ਮਾਮਲੇ 'ਚ ਭਗੌੜਾ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਹੀ ਰਾਤ ਵਿਵਾਦ ਹੋਇਆ ਸੀ |
ਗੋਲੀ ਲੱਗਣ ਕਾਰਨ ਕਾਰ ਦਾ ਸ਼ੀਸ਼ਾ ਟੁੱਟਾ
ਹਾਲਾਂਕਿ ਜਿਸ ਘਰ 'ਤੇ ਹਮਲਾ ਕਰਨ ਲਈ ਹਮਲਾਵਰ ਆਏ ਉਸ ਘਰ ਦੇ ਨੇੜੇ ਨਾ ਕੋਈ ਗੋਲੀ ਦਾ ਖ਼ੋਲ ਮਿਲਿਆ ਅਤੇ ਨਾਂ ਹੀ ਕੋਈ ਇੱਟਾਂ-ਪੱਥਰ ਮਾਰਨ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ | ਮੌਕੇ 'ਤੇ ਘਰ ਦੇ ਬਾਹਰ ਸੜਕ 'ਤੇ ਇਕ ਇੱਟ ਹੀ ਪਈ ਸੀ | ਪਰ ਇਕ ਗੋਲੀ ਜੋਕਿ ਪੀੜਤ ਪਰਿਵਾਰ ਦੇ ਘਰ ਤੋਂ ਕੁੱਝ ਦੂਰ ਮੋੜ ਕੱਟ ਕੇ ਜਿਸ ਦੇ ਸਾਹਮਣੇ ਪਾਰਕ ਦੀ ਦੀਵਾਰ ਦੀਆਂ ਦੋ ਗਿ੍ਲਾਂ ਵੀ ਆਉਂਦੀਆਂ ਨੂੰ ਚੀਰਦੀ ਹੋਈ ਕਾਰ ਦੇ ਸ਼ੀਸ਼ੇ 'ਚ ਜਾ ਵੱਜੀ ਜਿਸ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ | ਇਸ ਤੋਂ ਇਲਾਵਾ ਕਾਰ 'ਤੇ ਛੋਟੇ-ਛੋਟੇ ਡੁੰਗੇ ਨਿਸ਼ਾਨ ਪਏ ਨਜ਼ਰ ਆਏ ਜਿਸ ਕਾਰਨ ਲੋਕਾਂ ਨੇ ਅਫ਼ਵਾਹ ਫੈਲ ਦਿੱਤੀ ਕਿ ਕਾਰ 'ਤੇ 6 ਫਾਇਰ ਹੋਏ ਹਨ | ਹਾਲਾਂਕਿ ਕਾਰ ਮਾਲਕ ਸ਼ੇਖਰ ਸ਼ਰਮਾ ਨੇ ਦੱਸਿਆ ਕਿ ਉਹ ਘਰ ਦੇ ਅੰਦਰ ਸਨ | ਉਨ੍ਹਾਂ ਨੇ ਘਰ ਦੇ ਅੰਦਰ ਤਿੰਨ-ਚਾਰ ਫਾਇਰ ਹੋਣ ਦੀਆਂ ਆਵਾਜ਼ਾਂ ਤਾਂ ਸੁਣੀਆ ਪਰ ਜਦ ਬਾਹਰ ਆ ਕੇ ਵੇਖਿਆ ਤਾਂ ਕੋਈ ਮੌਜੂਦ ਨਹੀਂ ਸੀ | ਲੋਕਾਂ ਨੇ ਹੀ ਉਨ੍ਹਾਂ ਨੂੰ ਦੱਸਿਆ ਕਿ ਤੁਹਾਡੀ ਕਾਰ ਦਾ ਸ਼ੀਸ਼ਾ ਟੁੱਟਾ ਹੋਇਆ ਹੈ | ਜਦ ਉਨ੍ਹਾਂ ਵੇਖਿਆ ਕਿ ਗੋਲੀ ਲੱਗਣ ਕਾਰਨ ਕਾਰ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਅਤੇ ਕਾਰ 'ਤੇ ਕਈ ਨਿਸ਼ਾਨ ਪਏ ਸਨ |
ਲੜਾਈ-ਝਗੜੇ ਲਈ ਬਦਨਾਮ ਹਨ ਸ਼ੇਰੂ, ਸੰਨੀ ਅਤੇ ਵੰਸ਼
ਸੋਢਲ-ਅਮਨ ਨਗਰ 'ਚ ਲੜਾਈ-ਝਗੜੇ ਦੇ ਮਾਮਲਿਆਂ 'ਚ ਅਕਸਰ ਸੋਨੂੰ, ਸ਼ੇਰੂ ਅਤੇ ਸੰਨੀ ਦਾ ਨਾਂ ਆ ਹੀ ਜਾਂਦਾ ਹੈ | ਇਨ੍ਹਾਂ ਖ਼ਿਲਾਫ਼ ਪਹਿਲਾ ਵੀ ਕਈ ਮਾਮਲੇ ਦਰਜ ਹਨ ਅਤੇ ਵੰਸ਼ ਕਤਲ ਦੇ ਇਕ ਮਾਮਲੇ 'ਚ ਭਗੌੜਾ ਵੀ ਦੱਸਿਆ ਜਾ ਰਿਹਾ ਹੈ ਜਿਸ ਬਾਰੇ ਗੱਲ ਕਰਨ 'ਤੇ ਹੀ ਬੀਤੀ ਰਾਤ ਉਸ ਦੇ ਮਾਤਾ-ਪਿਤਾ ਨਾਲ ਬਾਵਾ ਨਾਂ ਦੇ ਲੜਕੇ ਦਾ ਵਿਵਾਦ ਹੋ ਗਿਆ ਸੀ ਜਿਸ ਦੀ ਰੰਜਸ਼ 'ਚ ਅੱਜ ਦਾ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ |
ਕਰਫਿਓ ਦੌਰਾਨ ਪੁਲਿਸ ਦੀ ਮੌਜੂਦਗੀ 'ਚ ਰਿਹਾ ਲੋਕਾਂ ਦਾ ਭਾਰੀ ਇਕੱਠ
ਗੋਲੀ ਚੱਲਣ ਕਾਰਨ ਇਲਾਕੇ 'ਚ ਦਹਿਸ਼ਤ ਫੈਲ ਗਈ | ਪਰ ਦਹਿਸ਼ਤ ਵੀ ਅਜਿਹੀ ਕਿ ਸ਼ਹਿਰ 'ਚ ਕਰਫਿਓ ਮੌਕੇ 'ਤੇ ਭਾਰੀ ਗਿਣਤੀ 'ਚ ਪੁਲਿਸ ਦੇ ਬਾਵਜੂਦ ਲੋਕਾਂ ਦੀ ਭਾਰੀ ਭੀੜ ਮੌਕੇ 'ਤੇ ਇਕੱਠਾ ਹੋ ਗਈ ਜਿਨ੍ਹਾਂ 'ਚੋਂ ਕਈਆਂ ਨੇ ਮਾਸਕ ਵੀ ਨਹੀਂ ਪਾਏ ਹੋਏ ਸਨ |
ਜਲੰਧਰ, 12 ਮਈ (ਐੱਮ. ਐੱਸ. ਲੋਹੀਆ) - ਕੋਰੋਨਾ ਪ੍ਰਭਾਵਿਤ 30 ਸਾਲ ਵਿਅਕਤੀ ਸਮੇਤ ਜ਼ਿਲ੍ਹੇ 'ਚ ਅੱਜ 12 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚ 4 ਵਿਅਕਤੀ 50 ਸਾਲ ਤੋਂ ਘੱਟ ਦੀ ਉਮਰ ਦੇ ਹਨ | ਹੁਣ ਜ਼ਿਲ੍ਹੇ 'ਚ ਮਿ੍ਤਕਾਂ ਦੀ ਗਿਣਤੀ 1250 ਹੋ ਗਈ ਹੈ | ਇਸ ਤੋਂ ਇਲਾਵਾ ਅੱਜ 673 ਹੋਰ ...
ਜਲੰਧਰ 16 ਮਈ (ਹਰਵਿੰਦਰ ਸਿੰਘ ਫੁੱਲ)-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਮੱਦੇ ਨਜ਼ਰ ਜਲੰਧਰ ਜ਼ਿਲ੍ਹੇ ਵਿਚ ਤਾਲਾਬੰਦੀ ਦੌਰਾਨ ਪਾਬੰਦੀਆਂ ਵਿਚ ਇਕ ਹੋਰ ਹਫ਼ਤੇ ਲਈ ਵਾਧਾ ਕੀਤਾ ਗਿਆ ਹੈ, ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਣ ਇਹ ਪਾਬੰਦੀਆਂ 21 ਮਈ 2021 ਤੱਕ ...
ਜਲੰਧਰ, 16 ਮਈ (ਸ਼ੈਲੀ)- ਬੀਤੀ ਦੇਰ ਰਾਤ ਜਲੰਧਰ ਦੇ ਹਰਬੰਸ ਨਗਰ ਵਿਖੇ ਇਕ ਨਾਬਾਲਿਗ ਲੜਕੇ ਨੇ ਕਾਰ ਚਲਾਉਂਣ ਦੇ ਸ਼ੌਂਕ ਨੇ ਮੁਹੱਲੇ ਦੇ ਕਈੰ ਵਾਹਨਾਂ ਦਾ ਨੁਕਸਾਨ ਕਰ ਦਿੱਤਾ | ਹਾਲਾਂਕਿ ਇਸ ਦੌਰਾਨ ਕੋਈ ਮੰਦਭਾਗੀ ਘਟਨਾ ਨਹੀਂ ਵਾਪਰੀ | ਇਸ ਦੌਰਾਨ ਕਈ ਵਾਹਨ ਨੁਕਸਾਨੇ ਗਏ | ...
ਜਲੰਧਰ, 16 ਮਈ (ਸ਼ੈਲੀ)- ਥਾਣਾ ਦੋ ਦੀ ਪੁਲਿਸ ਨੇ ਸ਼ਰਾਬ ਤਸਕਰੀ ਦੇ ਇਕ ਮਾਮਲੇ 'ਚ ਨਾਮਜ਼ਦ ਭਗੌੜੇ ਦੋਸ਼ੀ ਨੂੰ ਕਾਬੂ ਕੀਤਾ ਹੈ | ਦੋਸ਼ੀ ਦੀ ਪਹਿਚਾਣ ਨਿੱਕਾ ਪੁੱਤਰ ਨਰੇਸ਼ਧਰ ਨਿਵਾਸੀ ਕੱਚਾ ਮੁਹੱਲਾ ਦੀਪ ਨਗਰ ਦੇ ਰੂਪ ਵਿਚ ਹੋਈ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਦੋ ਦੇ ...
ਭੋਗਪੁਰ, 16 ਮਈ (ਕਮਲਜੀਤ ਸਿੰਘ ਡੱਲੀ)-ਜਲੰਧਰ-ਜੰਮੂ ਮੁੱਖ ਮਾਰਗ 'ਤੇ ਪੈਂਦੇ ਆਦਮਪੁਰ ਟੀ ਪੁਆਇੰਟ 'ਤੇ ਹੋਏ ਸੜਕ ਹਾਦਸੇ 'ਚ ਇਕ ਥਾਣੇਦਾਰ ਦੀ ਮੌਤ ਹੋ ਗਈ, ਜਿਸ ਦੀ ਪਛਾਣ ਏ.ਐਸ.ਆਈ. ਸੰਜੀਵ ਕੁਮਾਰ ਪੱੁਤਰ ਰਾਮ ਸਰੂਪ ਵਾਸੀ ਧੂਤ ਖ਼ੁਰਦ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ...
ਜਲੰਧਰ, 16 ਮਈ (ਸ਼ਿਵ ਸ਼ਰਮਾ)- ਹੁਣ ਤੱਕ ਤਾਂ ਨਗਰ ਨਿਗਮ ਜਲੰਧਰ ਲਈ ਪਲਾਸਟਿਕ ਦੇ ਲਿਫ਼ਾਫ਼ਿਆਂ ਦੇ ਕੂੜੇ ਨੂੰ ਖ਼ਤਮ ਕਰਨ ਜਾਂ ਉਸ ਦੀ ਸੰਭਾਲ ਕਰਨੀ ਹੀ ਕਾਫ਼ੀ ਔਖੀ ਸੀ ਪਰ ਹੁਣ ਪਿਛਲੇ ਸਾਲ ਮਾਰਚ ਮਹੀਨੇ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਤੋਂ ਬਾਅਦ ਜਲੰਧਰ ਦੇ ...
ਜਲੰਧਰ, 16 ਮਈ ( ਸ਼ੈਲੀ)- ਜਲੰਧਰ ਦੇ ਬਸਤੀ ਦਾਨਸ਼ਮੰਦਾ ਵਿਖੇ ਪੈਂਦੇ ਗੁਰੂ ਰਵਿਦਾਰ ਨਗਰ ਵਿਖੇ ਇਕ ਵਿਅਕਤੀ ਤਾਰਾਂ ਦੀ ਲਪੇਟ 'ਚ ਆਉਣ ਕਾਰਣ ਕਰੰਟ ਲਗਣ ਨਾਲ ਝੁਲਸ ਗਿਆ ਜਿਸ ਨੂੰ ਮੌਕੇ 'ਤੇ ਹੀ ਇਲਾਜ ਲਈ ਇਕ ਪ੍ਰਾਈਵੇਟ ਹਸਪਤਾਲ ਦਾਖਿਲ ਕਰਵਾਇਆ ਗਿਆ | ਕਰੰਟ ਨਾਲ ਪਲਾਟ ...
ਗੁਰਾਇਆ, 16 ਮਈ (ਬਲਵਿੰਦਰ ਸਿੰਘ)-ਐੱਸ.ਐਮ.ਓ. ਡਾ. ਪਰਮਿੰਦਰ ਕੌਰ ਜੰਡਿਆਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੱਥੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ਲੋਕਾਂ ਨੂੰ ਇਸ ਤੇ ਲੱਛਣ ਜਿਵੇਂ ਕਿ ਤੇਜ਼ ਬੁਖ਼ਾਰ, ਸਿਰ ਦਰਦ, ਮਾਸ ਪੇਸ਼ੀਆਂ ਵਿਚ ਦਰਦ, ਚਮੜੀ 'ਤੇ ਦਾਣੇ, ...
ਜਲੰਧਰ, 16 ਮਈ (ਰਣਜੀਤ ਸਿੰਘ ਸੋਢੀ)-ਪਰਿਵਾਰ ਤੋਂ ਬਿਨਾਂ ਕਿਸੇ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ | ਵਿਦਿਆਰਥੀਆਂ ਨੂੰ ਆਪਣੇ ਪਰਿਵਾਰ ਦੀ ਅਹਿਮੀਅਤ ਬਾਰੇ ਜਾਣਕਾਰੀ ਦੇਣ ਲਈ ਡਿਪਸ ਦੀਆਂ ਸਮੂਹ ਸੰਸਥਾਵਾਂ 'ਚ ਆਨਲਾਈਨ ਕੌਮਾਂਤਰੀ ਪਰਿਵਾਰ ਦਿਵਸ ਬੜੇ ਉਤਸ਼ਾਹ ...
ਚੁਗਿੱਟੀ/ਜੰਡੂਸਿੰਘਾ, 16 ਮਈ (ਨਰਿੰਦਰ ਲਾਗੂ)- ਲੋਕ ਇਨਸਾਫ਼ ਪਾਰਟੀ ਜਲੰਧਰ ਦੀ ਟੀਮ ਵਲੋਂ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਬੱਗਾ ਦੀ ਅਗਵਾਈ 'ਚ ਇਕ ਬੈਠਕ ਸਥਾਨਕ ਲੰਮਾ ਪਿੰਡ ਖੇਤਰ 'ਚ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦੇ ਹੋਏ ਬੱਗਾ ਨੇ ਆਖਿਆ ਕਿ ਆਏ ਦਿਨ ਲੋਕ ਇਸ ...
ਜਲੰਧਰ, 16 ਮਈ (ਸ਼ਿਵ)- ਸਮੇਂ-ਸਮੇਂ 'ਤੇ ਲੋਕਾਂ ਨੂੰ ਜਾਗਰੂਕ ਕਰਵਾਉਂਦੇ ਰਹੇ ਵਾਰਡ ਨੰਬਰ 78 ਦੇ ਕੌਂਸਲਰ ਜਗਦੀਸ਼ ਸਮਰਾਏ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਆਪਣੇ ਵਾਰਡ ਦੇ ਮੁਹੱਲਿਆਂ ਨਿਊ ਰਤਨ ਨਗਰ, ਰਤਨ ਨਗਰ, ਗੁਰੂ ਨਾਨਕ ਨਗਰ, ਨਿਊ ਗੁਰੂ ਨਾਨਕ ਨਗਰ, ਬਾਬਾ ਕਾਨਹ ...
ਜਲੰਧਰ, 16 ਮਈ (ਸ਼ਿਵ)- ਬਾਕੀ ਹਲਕਿਆਂ ਦੀ ਤਰਾਂ ਵੈਸਟ ਹਲਕੇ ਵਿਚ ਵੀ ਨਾਜਾਇਜ਼ ਉਸਾਰੀਆਂ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਤੇ ਬਿਲਡਿੰਗ ਵਿਭਾਗ ਨੇ ਤਾਂ ਇਸ ਮਾਮਲੇ ਵਿਚ ਬਿਲਕੁਲ ਅੱਖਾਂ ਹੀ ਬੰਦ ਕਰ ਲਈਆਂ ਹਨ ਜਿਸ ਕਰਕੇ ਨਿਗਮ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ | ...
ਚੁਗਿੱਟੀ/ਜੰਡੂਸਿੰਘਾ, 16 ਮਈ (ਨਰਿੰਦਰ ਲਾਗੂ)- ਪੁਲਿਸ ਚੌਕੀ ਦਕੋਹਾ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਦੱਸਿਆ ...
ਜਲੰਧਰ 16 ਮਈ (ਸ਼ੈਲੀ)- ਸੀਆਈਏ ਸਟਾਫ ਸ਼ਹਿਰੀ-1 ਦੀ ਪੁਲਿਸ ਨੇ ਬਸਤੀ ਪੀਰ ਦਾਦ ਰੋਡ ਗੰਦੇ ਨਾਲੇ ਦੇ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਦੋਸ਼ੀ ਨੂੰ 430 ਗ੍ਰਾਮ ਗਾਂਜਾ ਅਤੇ 25000 ਰੁਪਏ ਡਰਗ ਮਨੀ ਸਮੇਤ ਗਿ੍ਫ਼ਤਾਰ ਕੀਤਾ ਹੈ | ਦੋਸ਼ੀ ਦੀ ਪਹਿਚਾਣ ਪਵਨ ਪੁਤਰ ਵਿਜੇ ਕੁਮਾਰ ...
ਚੁਗਿੱਟੀ/ਜੰਡੂਸਿੰਘਾ, 16 ਮਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਹੈਰੋਇਨ ਨਸ਼ੀਲੀਆਂ ਗੋਲੀਆਂ ਤੇ ਇਕ ਗੱਡੀ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਕਤ ਥਾਣੇ ਦੇ ਇੰਚਾਰਜ ਸੁਲੱਖਣ ਸਿੰਘ ਬਾਜਵਾ ਨੇ ਦੱਸਿਆ ਕਿ ...
ਜਲੰਧਰ, 16 ਮਈ (ਸ਼ਿਵ)- ਨਗਰ ਨਿਗਮ ਵਲੋਂ ਧਿਆਨ ਨਾ ਦੇਣ ਕਰਕੇ ਧੋਗ਼ੜੀ ਰੋਡ 'ਤੇ ਪੈਂਦੀ ਨੂਰਪੁਰ ਕਾਲੋਨੀ ਵਿਚ ਤਿੰਨ ਸਾਲ ਦੇ ਸਮੇਂ ਤੋਂ ਬਾਅਦ ਆਿਖ਼ਰ ਕੌਂਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਨੇ ਆਪਣੇ ਖ਼ਰਚੇ 'ਤੇ ਪਾਣੀ ਦੀ ਸਪਲਾਈ ਵਾਲੀ ਪਾਈਪ ਪੁਆ ਦਿੱਤੀ ਹੈ | ਨਿਗਮ ...
ਜਲੰਧਰ, 16 ਮਈ (ਸ਼ਿਵ)- ਨਗਰ ਨਿਗਮ ਵਲੋਂ ਧਿਆਨ ਨਾ ਦੇਣ ਕਰਕੇ ਧੋਗ਼ੜੀ ਰੋਡ 'ਤੇ ਪੈਂਦੀ ਨੂਰਪੁਰ ਕਾਲੋਨੀ ਵਿਚ ਤਿੰਨ ਸਾਲ ਦੇ ਸਮੇਂ ਤੋਂ ਬਾਅਦ ਆਿਖ਼ਰ ਕੌਂਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਨੇ ਆਪਣੇ ਖ਼ਰਚੇ 'ਤੇ ਪਾਣੀ ਦੀ ਸਪਲਾਈ ਵਾਲੀ ਪਾਈਪ ਪੁਆ ਦਿੱਤੀ ਹੈ | ਨਿਗਮ ...
ਪਠਾਨਕੋਟ, 16 ਮਈ (ਸੰਧੂ)-ਸਾਲ 2009 ਵਿਚ ਵੈਟਰਨਰੀ ਫਾਰਮਾਸਿਸਟਾਂ ਤੋਂ ਬਣਾਏ ਗਏ ਵੈਟਰਨਰੀ ਇੰਸਪੈਕਟਰ ਅਜੇ ਤੱਕ ਆਪਣੇ ਸਰਵਿਸ ਨਿਯਮਾਂ ਤੋਂ ਸੱਖਣੇ ਸਨ | 12 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ...
ਜਲੰਧਰ 16 ਮਈ (ਸ਼ੈਲੀ)- ਥਾਣਾ ਬਸਤੀ ਬਾਵਾਖੇਲ ਦੀ ਪੁਲਿਸ ਨੇ ਸ਼ੇਰ ਸਿੰਘ ਕਾਲੋਨੀ ਵਿਚ ਪੈਂਦੇ ਇਕ ਖਾਲੀ ਪਲਾਟ 'ਚ ਖੜੀ ਕਾਰ ਵਿਚੋਂ 6 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਗਗਨਦੀਪ ਸਿੰਘ ਸੇਖੋਂ ਨੇ ...
ਜਲੰਧਰ ਛਾਉਣੀ, 16 ਮਈ (ਪਵਨ ਖਰਬੰਦਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਜਲੰਧਰ ਕੈਂਟ ਦੇ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਪਾਰ ਵਿੰਗ ਪੰਜਾਬ ਐੱਚ ਐੱਸ ਵਾਲੀਆ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਜਿੱਥੇ ਪੂਰਾ ਦੇਸ਼ ਔਖੀ ਘੜੀ 'ਚ ਹੈ ...
ਜਲੰਧਰ, 16 ਮਈ (ਸ਼ਿਵ)-ਨਗਰ ਨਿਗਮ ਵਲੋਂ ਤਾਂ ਮੁਹੱਲਿਆਂ ਦੀਆਂ ਗਲੀਆਂ ਤੇ ਸੜਕਾਂ ਨੂੰ ਠੀਕ ਕਰਨ ਲਈ ਤਾਂ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਪਰ ਮੁੱਖ ਸੜਕਾਂ ਕਿਧਰੇ ਇਕ ਕੌਂਸਲਰਾਂ ਦੇ ਇਲਾਕੇ 'ਚ ਨਾ ਪੈਣ ਕਰਕੇ ਇਨ੍ਹਾਂ ਨੂੰ ਠੀਕ ਕਰਨ ਜਾਂ ਨਵੀਂ ਬਣਾਉਣ 'ਚ ਕੋਈ ...
ਜਲੰਧਰ, 16 ਮਈ (ਸ਼ਿਵ)-ਉੱਤਰੀ ਹਲਕੇ ਦੇ ਵਿਧਾਇਕ ਅਤੇ ਆਲ ਇੰਡੀਆ ਕਾਂਗਰਸ ਦੇ ਮੈਂਬਰ ਬਾਵਾ ਹੈਨਰੀ ਵਲੋਂ ਵਾਰਡ ਨੰਬਰ 69 ਦੇ ਕਰੀਬ ਨਗਰ ਸਥਿਤ ਸਤਿਗੁਰੂ ਕਬੀਰ ਧਰਮਸ਼ਾਲਾ ਦੀ ਹਾਲਤ ਵਿਚ ਸੁਧਾਰ ਕਰਨ ਲਈ ਇਕ ਲੱਖ ਦੀ ਗਰਾਂਟ ਭੇਟ ਕੀਤੀ | ਇਸ ਮੌਕੇ ਬਾਵਾ ਹੈਨਰੀ ਨੇ ਕਿਹਾ ...
ਜਲੰਧਰ 16 ਮਈ (ਐੱਮ. ਐੱਸ. ਲੋਹੀਆ)-ਸਿਹਤ ਵਿਭਾਗ ਤੇ ਮਾਸ ਮੀਡੀਆ ਵਿੰਗ ਵਲੋਂ ਜਾਗਰੂਕਤਾ ਟੀਮਾਂ ਬਣਾ ਕੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਲਈ ਜਾਗਰੂਕ ਕਰਨ ਦੇ ਨਾਲ-ਨਾਲ ਕੋਰੋਨਾ ਤੋਂ ਬਚਾਅ ਲਈ ਨਿਯਮਾਂ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜ਼ਿਲ੍ਹਾ ਸਮੂਹ ...
ਜਲੰਧਰ, 16 ਮਈ (ਰਣਜੀਤ ਸਿੰਘ ਸੋਢੀ)-ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ ਬੂਟਾ ਮੰਡੀ ਜਲੰਧਰ ਦੇ ਪੰਜਾਬੀ ਵਿਭਾਗ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਕਾਲਜ ਵਿਦਿਆਰਥੀਆਂ ਦਾ ਆਨਲਾਈਨ ਭਾਸ਼ਣ ...
ਜਲੰਧਰ, 16 ਮਈ (ਸ਼ਿਵ)-ਨਗਰ ਨਿਗਮ ਵਲੋਂ ਤਾਂ ਮੁਹੱਲਿਆਂ ਦੀਆਂ ਗਲੀਆਂ ਤੇ ਸੜਕਾਂ ਨੂੰ ਠੀਕ ਕਰਨ ਲਈ ਤਾਂ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਪਰ ਮੁੱਖ ਸੜਕਾਂ ਕਿਧਰੇ ਇਕ ਕੌਂਸਲਰਾਂ ਦੇ ਇਲਾਕੇ 'ਚ ਨਾ ਪੈਣ ਕਰਕੇ ਇਨ੍ਹਾਂ ਨੂੰ ਠੀਕ ਕਰਨ ਜਾਂ ਨਵੀਂ ਬਣਾਉਣ 'ਚ ਕੋਈ ...
ਜਲੰਧਰ, 16 ਮਈ (ਸਾਬੀ)- ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਦੀ ਅਗਵਾਈ 'ਚ ਬੀਤੇ ਕੱਲ੍ਹ ਰਾਜ ਦੇ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰਾਂ ਦੀ 'ਪੰਜਾਬ ਕੈਰੀਅਰ ਪੋਰਟਲ' ਸਬੰਧੀ ਜ਼ੂਮ ਐਪ ਰਾਹੀਂ ਹੋਈ ਸਿਖਲਾਈ ਵਰਕਸ਼ਾਪ 'ਚ ਇਹ ਗੱਲ ਉੱਭਰਕੇ ...
ਜਲੰਧਰ, 16 ਮਈ (ਹਰਵਿੰਦਰ ਸਿੰਘ ਫੁੱਲ)-ਕੋਰੋਨਾ ਮਹਾਂਮਾਰੀ ਰੇਲਵੇਂ ਵਿਭਾਗ ਵਿਚ ਵੀ ਤੇਜੀ ਨਾਲ ਪੈਰ ਪਸਾਰ ਰਹੀ ਹੈ ਤੇ ਕਈ ਲੋਕੋ ਪਾਇਲਟ ਅਤੇ ਕਰਮਚਾਰੀ ਇਸ ਦੀ ਲਪੇਟ ਵਿਚ ਆ ਰਹੇ ਹਨ | ਜਿਨ੍ਹਾਂ ਵਿਚੋਂ ਅੱਜ ਅਨਿਲ ਕੁਮਾਰ ਨਾਂਅ ਦੇ ਇਕ ਲੋਕੋ ਪਾਇਲਟ ਦੀ ਮੌਤ ਹੋ ਗਈ ਅਤੇ ...
ਜਲੰਧਰ, 16 ਮਈ (ਹਰਵਿੰਦਰ ਸਿੰਘ ਫੁੱਲ)-ਕੋਰੋਨਾ ਮਹਾਂਮਾਰੀ ਰੇਲਵੇਂ ਵਿਭਾਗ ਵਿਚ ਵੀ ਤੇਜੀ ਨਾਲ ਪੈਰ ਪਸਾਰ ਰਹੀ ਹੈ ਤੇ ਕਈ ਲੋਕੋ ਪਾਇਲਟ ਅਤੇ ਕਰਮਚਾਰੀ ਇਸ ਦੀ ਲਪੇਟ ਵਿਚ ਆ ਰਹੇ ਹਨ | ਜਿਨ੍ਹਾਂ ਵਿਚੋਂ ਅੱਜ ਅਨਿਲ ਕੁਮਾਰ ਨਾਂਅ ਦੇ ਇਕ ਲੋਕੋ ਪਾਇਲਟ ਦੀ ਮੌਤ ਹੋ ਗਈ ਅਤੇ ...
ਜਲੰਧਰ, 16 ਮਈ (ਐੱਮ. ਐੱਸ. ਲੋਹੀਆ)- ਕੋਵਿਡ ਪ੍ਰਭਾਵਿਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਵਲੋਂ ਮਿ੍ਤਕ ਦੇਹ ਲੈਣ ਤੋਂ ਇਨਕਾਰ ਕਰਨ 'ਤੇ ਪ੍ਰਸ਼ਾਸਨ ਦੇ ਕਹਿਣ 'ਤੇ ਪ੍ਰਬੰਧਕੀ ਕਮੇਟੀ ਬਾਬਾ ਦਾਦਾ ਮੱਲ ਸ਼ਮਸ਼ਾਨ ਘਾਟ ਸੂਧਰ ਸਭਾ ਨੇ ਕਿਸ਼ੋਰ ਯਾਦਵ (40) ਮੂਲ ਵਾਸੀ ਦਰਬੰਗਾ, ...
ਗੁਰਾਇਆ, 16 ਮਈ (ਬਲਵਿੰਦਰ ਸਿੰਘ)-ਐੱਸ.ਐਮ.ਓ. ਡਾ. ਪਰਮਿੰਦਰ ਕੌਰ ਜੰਡਿਆਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੱਥੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ਲੋਕਾਂ ਨੂੰ ਇਸ ਤੇ ਲੱਛਣ ਜਿਵੇਂ ਕਿ ਤੇਜ਼ ਬੁਖ਼ਾਰ, ਸਿਰ ਦਰਦ, ਮਾਸ ਪੇਸ਼ੀਆਂ ਵਿਚ ਦਰਦ, ਚਮੜੀ 'ਤੇ ...
ਸ਼ਾਹਕੋਟ, 16 ਮਈ (ਸਚਦੇਵਾ)- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ (ਡੀ.ਟੀ.ਐਫ.) ਦੇ ਸੂਬਾਈ ਅਹੁਦੇਦਾਰਾਂ ਦੀ ਮੀਟਿੰਗ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ 'ਚ ਹੋਈ, ਜਿਸ ਦੌਰਾਨ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ 17 ਮਈ ਨੂੰ ਪ੍ਰਾਇਮਰੀ ਅਤੇ ਮਿਡਲ ...
ਲੋਹੀਆਂ ਖਾਸ, 16 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਹਿਲਾਂ ਪਿੰਡ ਸੀਚੇਵਾਲ, ਫਿਰ 550 ਸਾਲਾ 'ਤੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਸੁਲਤਾਨਪੁਰ ਲੋਧੀ ਅਤੇ ਬਸਤੀ ਬਾਵਾ ਖੇਲ ਜਲੰਧਰ ...
ਮਲਸੀਆਂ, 16 ਮਈ (ਸੁਖਦੀਪ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਦੀ ਮੀਟਿੰਗ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਅਮਰਜੀਤ ਸਿੰਘ ਥਿੰਦ ਦੀ ਅਗਵਾਈ 'ਚ ਹੋਈ | ਇਸ ਮੌਕੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ...
ਸ਼ਾਹਕੋਟ, 16 ਮਈ (ਸੁਖਦੀਪ ਸਿੰਘ)- ਸ਼ਾਹਕੋਟ ਹਲਕੇ 'ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ 'ਆਪ' ਦੇ ਸੀਨੀਅਰ ਆਗੂ ਸੀਤਾ ਰਾਮ ਠਾਕੁਰ ਅਤੇ ਪਿੰਡ ਖਾਨਪੁਰ ਰਾਜਪੂਤਾਂ ਦੇ ਸਾਬਕਾ ਸਰਪੰਚ ਚਮਨ ਲਾਲ ਸਾਥੀਆਂ ਸਮੇਤ 'ਆਪ' ਨੂੰ ਅਲਵਿਦਾ ਆਖ ਕਾਂਗਰਸ ...
ਸ਼ਾਹਕੋਟ, 16 ਮਈ (ਸੁਖਦੀਪ ਸਿੰਘ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:) ਜ਼ਿਲ੍ਹਾ ਜਲੰਧਰ ਵੱਲੋਂ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਸੰਧੂ, ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਹੁੰਦਲ, ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਦੀ ...
ਮਲਸੀਆਂ, 16 ਮਈ (ਸੁਖਦੀਪ ਸਿੰਘ)- ਬੀ.ਐੱਡ. ਅਧਿਆਪਕ ਫਰੰਟ ਜ਼ਿਲ੍ਹਾ ਜਲੰਧਰ ਦੀ ਆਨਲਾਈਨ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਅਤੇ ਉੱਪ ਸੂਬਾ ਪ੍ਰਧਾਨ ਚੰਦਰ ਸ਼ੇਖਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਸੰਬੰਧੀ ਆਗੂਆਂ ਨੇ ਸਾਂਝੇ ਬਿਆਨ ਵਿਚ ਆਖਿਆ ਕਿ ਕੋਰੋਨਾ ...
ਫਿਲੌਰ, 16 ਮਈ (ਸਤਿੰਦਰ ਸ਼ਰਮਾ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਵਰਚੂਅਲ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕੋਰੋਨਾ ਮਹਾਂਮਾਰੀ ਦੌਰਾਨ ਅਧਿਆਪਕਾਂ ਦੇ ਮਸਲਿਆਂ 'ਤੇ ਚਰਚਾ ਕੀਤੀ ਗਈ | ਚਾਹਲ ਨੇ ਕਿਹਾ ਕਿ ...
ਨਕੋਦਰ, 16 ਮਈ (ਗੁਰਵਿੰਦਰ ਸਿੰਘ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਜਲੰਧਰ ਨੇ ਨਕੋਦਰ ਤੋਂ ਜਲੰਧਰ ਮੇਨ ਰੋਡ 'ਤੇ ਰੋਸ ਜਾਹਿਰ ਕਰਦਿਆ ਬੀ.ਜੇ.ਪੀ. ਲੀਡਰ ਗਰੇਵਾਲ ਦਾ ਪੁਤਲਾ ਸਾੜਿਆ | ਬੀ.ਕੇ.ਯੂ. ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾ ...
ਮਲਸੀਆਂ, 16 ਮਈ (ਸੁਖਦੀਪ ਸਿੰਘ)- ਮਲਸੀਆਂ ਦੀ ਪੱਤੀ ਖੁਰਮਪੁਰ ਵਿਖੇ ਅੱਜ ਇਕ ਔਰਤ ਨੂੰ ਚਕਮਾ ਦੇ ਕੇ ਲੁਟੇਰੇ ਉਸਦਾ ਸੋਨੇ ਦਾ ਕੜਾ ਲੈ ਕੇ ਫਰਾਰ ਹੋ ਗਏ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਰਨ ਰਾਣੀ ਪਤਨੀ ਭਾਰਤ ਭੂਸ਼ਣ ਅਗਰਵਾਲ ਵਾਸੀ ਪੱਤੀ ਖੁਰਮਪੁਰ (ਮਲਸੀਆਂ) ਨੇ ...
ਸ਼ਾਹਕੋਟ, 16 ਮਈ (ਸੁਖਦੀਪ ਸਿੰਘ)- ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ 17 ਮਈ ਨੂੰ ਸ਼ਾਹਕੋਟ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆ ਨਗਰ ਪੰਚਾਇਤ ਦੇ ਪ੍ਰਧਾਨ ਸਤੀਸ਼ ...
ਮਲਸੀਆਂ, 16 ਮਈ (ਸੁਖਦੀਪ ਸਿੰਘ)- ਰੈਗੂਲਰ ਹੋਣ ਤੋਂ ਮਗਰੋਂ ਵੀ ਆਪਣੇ ਹੱਕਾਂ ਦੇ ਲਈ ਪਿੱਛਲੇ 10 ਸਾਲਾਂ ਤੋਂ ਸੰਘਰਸ਼ ਦੇ ਰਾਹ 'ਤੇ ਚੱਲ ਰਹੇ ਸੂਬੇ ਭਰ ਦੇ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਲਗਭਗ 7 ਹਜ਼ਾਰ ਕੰਪਿਊਟਰ ਅਧਿਆਪਕਾਂ ਨੇ ਸੂਬਾ ਸਰਕਾਰ ਵੱਲੋਂ ...
ਸ਼ਾਹਕੋਟ, 16 ਮਈ (ਪੱਤਰ ਪ੍ਰੇਰਕ)- ਹਲਕਾ ਸ਼ਾਹਕੋਟ ਤੋਂ ਅਕਾਲੀ ਦਲ ਦੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਅਗਵਾਈ 'ਚ ਸ਼ਾਹਕੋਟ ਹਲਕੇ 'ਚ ਅਕਾਲੀ ਦਲ ਹੋਰ ਮਜ਼ਬੂਤ ਹੋ ਰਿਹਾ ਹੈ ਤੇ ਹਲਕੇ 'ਚ 'ਮਿਸ਼ਨ 2022' ਨੂੰ ਸਫ਼ਲ ਬਣਾਉਣ 'ਚ ਕੋਈ ਕਸਰ ਨਹੀਂ ਛੱਡਾਂਗੇ | ਇਹ ...
ਮੱਲ੍ਹੀਆ ਕਲਾਂ, 16 ਮਈ (ਮਨਜੀਤ ਮਾਨ)- ਰੰਘਰੇਟੇ ਗੁਰੂ ਕੇ ਬੇਟੇ ਦਸ਼ਮੇਸ਼ ਤਰਨਾ ਦਲ ਦੇ ਮੁੱਖੀ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਦੀ ਨੌਵੀ ਵੰਸ਼ ਸਿੰਘ ਸਾਹਿਬ ਜਥੇਦਾਰ ਬਾਬਾ ਦਰਸ਼ਨ ਸਿੰਘ ਨਨਕਾਣਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਰੰਘਰੇਟਾ ਕੌਮ ਦੀ ਚੜ੍ਹਦੀ ਕਲਾ ...
ਸ਼ਾਹਕੋਟ, 16 ਮਈ (ਸਚਦੇਵਾ)- ਪੰਜਾਬ ਸਰਕਾਰ ਵਲੋਂ ਆਰਟ ਐਂਡ ਕਰਾਫ਼ਟ ਵਿਸ਼ੇ ਦੀ ਭਰਤੀ ਨਾ ਕਰਕੇ ਬੇਰੁਜ਼ਗਾਰ ਆਰਟ ਐਂਡ ਕਰਾਫ਼ਟ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਪ੍ਰੋ: ਕਰਤਾਰ ਸਿੰਘ ਸਚਦੇਵਾ ਨੈਸ਼ਨਲ ਐਵਾਰਡੀ ...
ਭੋਗਪੁਰ, 16 ਮਈ (ਕਮਲਜੀਤ ਸਿੰਘ ਡੱਲੀ)- ਭੋਗਪੁਰ ਦੇ ਵਾਰਡ ਡੱਲੀ ਵਿਖੇ ਬੀਤੀ ਰਾਤ ਲੱਖਾਂ ਰੁਪਏ ਦੇ ਗਹਿਣੀ ਤੇ ਕੀਮਤੀ ਸਾਮਾਨ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਆਤਮਾ ਸਿੰਘ ਨਿਵਾਸੀ ਡੱਲੀ ਦੀ ਬੀਤੀ ਰਾਤ 9.30 ਵਜੇ ਰਾਤ ਨੂੰ ਸਿਹਤ ...
ਪਠਾਨਕੋਟ, 16 ਮਈ (ਸੰਧੂ)-ਸਾਲ 2009 ਵਿਚ ਵੈਟਰਨਰੀ ਫਾਰਮਾਸਿਸਟਾਂ ਤੋਂ ਬਣਾਏ ਗਏ ਵੈਟਰਨਰੀ ਇੰਸਪੈਕਟਰ ਅਜੇ ਤੱਕ ਆਪਣੇ ਸਰਵਿਸ ਨਿਯਮਾਂ ਤੋਂ ਸੱਖਣੇ ਸਨ | 12 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX