ਕਪੂਰਥਲਾ, 16 ਮਈ (ਦੀਪਕ ਬਜਾਜ)-ਬੀਤੇ ਦਿਨੀਂ ਦਾਣਾ ਮੰਡੀ ਵਿਖੇ ਜੈ ਜਗਦੰਬੇ ਟਰੇਡਿੰਗ ਕੰਪਨੀ ਦੇ ਮਾਲਕ ਤਰੁਣ ਬਹਿਲ ਵਲੋਂ ਆਪਣੀ ਫੜ੍ਹ ਤੋਂ ਕਣਕ ਚੋਰੀ ਕਰਨ ਵਾਲੇ ਕਥਿਤ ਦੋਸ਼ੀ ਦੀਪਕ ਕੁਮਾਰ ਵਾਸੀ ਪ੍ਰੀਤ ਨਗਰ ਗਲੀ ਨੰਬਰ 2 ਨੂੰ ਰੰਗੇ ਹੱਥੀ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਸੀ | ਉਸ ਮਾਮਲੇ ਵਿਚ ਪੁਲਿਸ ਵਲੋਂ ਕੀਤੀ ਕਾਰਵਾਈ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ | ਪੁਲਿਸ ਵਲੋਂ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਨੂੰ ਸ਼ਾਮਲ ਨਾ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਦੇ ਆਧਾਰ 'ਤੇ ਪਰਚਾ ਦਰਜ ਕੀਤਾ ਗਿਆ ਹੈ | ਇਸ ਦੇ ਨਾਲ ਹੀ ਕਥਿਤ ਦੋਸ਼ੀ ਨੂੰ ਕਾਬੂ ਕਰਨ ਦੀ ਜਗ੍ਹਾ ਦਾਣਾ ਮੰਡੀ ਨੂੰ ਬਦਲ ਕੇ ਮਾਰਕਫੈੱਡ ਚੌਂਕ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰੁਣ ਬਹਿਲ ਨੇ ਦੱਸਿਆ ਕਿ 12 ਮਈ ਨੂੰ ਕਥਿਤ ਦੋਸ਼ੀ ਨੂੰ ਰੰਗੇ ਹੱਥੀ ਕਾਬੂ ਕਰਕੇ 112 ਨੰਬਰ ਪੁਲਿਸ ਕੰਟਰੋਲ ਰੂਮ 'ਤੇ ਮਾਮਲੇ ਸਬੰਧੀ ਜਾਣਕਾਰੀ ਦੇ ਕੇ ਸ਼ਿਕਾਇਤ ਦਰਜ ਕਰਵਾਈ ਗਈ ਸੀ | ਜਿਸ ਪਿੱਛੋਂ ਪੁਲਿਸ ਮੁਲਾਜ਼ਮ ਉਨ੍ਹਾਂ ਦੀ ਦੁਕਾਨ 'ਤੇ ਆਏ ਤੇ ਮੌਕੇ 'ਤੇ ਚੋਰ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ ਤੇ ਉਪਰੰਤ 12 ਮਈ ਨੂੰ ਹੀ ਥਾਣਾ ਸਿਟੀ ਵਿਖੇ ਉਨ੍ਹਾਂ ਨੇ ਦੇ ਕਰਮਚਾਰੀ ਦਲਬੀਰ ਵਲੋਂ ਇਸ ਸਬੰਧੀ ਲਿਖਤੀ ਸ਼ਿਕਾਇਤ ਥਾਣਾ ਸਿਟੀ ਨੂੰ ਦਿੱਤੀ ਗਈ | ਜਿਸ ਵਿਚ ਕਥਿਤ ਦੋਸ਼ੀ ਦਾ ਨਾਂਅ ਤੇ ਪਤਾ ਦੱਸਿਆ ਗਿਆ ਸੀ | ਪੁਲਿਸ ਵਲੋਂ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਦਾ 722 ਡਾਇਰੀ ਨੰਬਰ ਲਗਾ ਕੇ ਦਿੱਤਾ ਗਿਆ ਸੀ | ਪੁਲਿਸ ਵਲੋਂ ਮੁੱਢਲੀ ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਨੇ ਉਸੇ ਫੜ੍ਹ ਤੋਂ 20 ਬੋਰੀਆਂ ਚੋਰੀ ਕਰਨ ਦੀ ਗੱਲ ਵੀ ਕਬੂਲ ਕੀਤੀ ਸੀ | ਇਸ ਦੇ ਨਾਲ ਹੀ ਕਥਿਤ ਦੋਸ਼ੀ ਵਲੋਂ ਕੁੱਝ ਚੱਕੀ ਵਾਲਿਆਂ ਦੇ ਨਾਂਅ ਵੀ ਦੱਸੇ ਗਏ ਸਨ, ਜਿਨ੍ਹਾਂ ਨੂੰ ਉਹ ਕਣਕ ਵੇਚ ਕੇ ਆਉਂਦਾ ਸੀ ਤੇ ਨਸ਼ਾ ਕਰਨ ਲਈ ਵੀ ਉਹ ਕੁੱਝ ਲੋਕਾਂ ਨੂੰ ਕਣਕ ਦੇ ਕੇ ਨਸ਼ਾ ਖ਼ਰੀਦਦਾ ਸੀ, ਇਸ ਸਬੰਧੀ ਵੀ ਖ਼ੁਲਾਸਾ ਕੀਤਾ ਸੀ, ਪਰ ਪੁਲਿਸ ਵਲੋਂ ਸ਼ਿਕਾਇਤਕਰਤਾ ਦੇ ਥਾਣੇ ਵਿਚੋਂ ਜਾਣ ਪਿੱਛੋਂ ਇਹ ਮਾਮਲਾ 12 ਮਈ ਨੂੰ ਦਰਜ ਕਰਨ ਦੀ ਬਜਾਏ ਇਹ ਮਾਮਲਾ 13 ਮਈ ਨੂੰ ਮੁਖ਼ਬਰ ਖ਼ਾਸ ਦੀ ਸੂਚਨਾ 'ਤੇ ਦਰਜ ਕਰ ਦਿੱਤਾ ਜਾਂਦਾ ਹੈ | ਪੁਲਿਸ ਵਲੋਂ ਸ਼ਿਕਾਇਤਕਰਤਾ ਨੂੰ ਇਸ ਮਾਮਲੇ ਵਿਚ ਸ਼ਾਮਲ ਨਾ ਕਰਨਾ ਕਿਤੇ ਨਾ ਕਿਤੇ ਦਾਲ ਵਿਚ ਕਾਲਾ ਰੱਖਦੇ ਹੋਏ ਦੋਸ਼ੀ ਦੀ ਪਿੱਠ ਥਾਪੀ ਜਾ ਰਹੀ ਹੈ | ਇਹ ਹੀ ਨਹੀਂ ਇਸ ਮਾਮਲੇ ਵਿਚ ਪੁਲਿਸ ਵਲੋਂ ਕਥਿਤ ਦੋਸ਼ੀ ਪਾਸੋਂ 25 ਕਿੱਲੋ ਵਾਲੇ ਦੋ ਬੋਰੇ ਕਣਕ ਦੀ ਬਰਾਮਦਗੀ ਦੱਸੀ ਗਈ ਹੈ | ਸ਼ਿਕਾਇਤਕਰਤਾ ਤਰੁਣ ਬਹਿਲ ਵਲੋਂ ਆਪਣੀ ਦੁਕਾਨ ਦੀਆਂ ਸੀ.ਸੀ.ਟੀ.ਵੀ. ਫੁਟੇਜ ਵੀ ਮੀਡੀਆ ਨੂੰ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿਚ ਸਪਸ਼ਟ ਹੈ ਕਿ ਪੁਲਿਸ ਉਨ੍ਹਾਂ ਦੀ ਦੁਕਾਨ ਤੋਂ ਕਥਿਤ ਦੋਸ਼ੀ ਨੂੰ ਲਿਜਾ ਰਹੀ ਹੈ | ਜੇਕਰ ਦੂਜੇ ਪਾਸੇ ਝਾਤ ਮਰੀਏ ਤਾਂ ਪੁਲਿਸ ਮੁਖ਼ਬਰ ਦੀ ਸੂਚਨਾ 'ਤੇ ਇਹ ਪਰਚਾ ਦਰਜ ਕਰਦੀ ਹੈ ਤਾਂ 12 ਮਈ ਨੂੰ ਸ਼ਿਕਾਇਤਕਰਤਾ ਦਲਬੀਰ ਦੀ ਸ਼ਿਕਾਇਤ 'ਤੇ ਪੁਲਿਸ ਦੀ ਕੀ ਕਾਰਵਾਈ ਹੋਈ ਹੈ | ਇਸ ਸਬੰਧੀ ਥਾਣਾ ਸਿਟੀ ਐਸ.ਐਚ.ਓ. ਰਘੁਬੀਰ ਸਿੰਘ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਹ ਸ਼ਿਕਾਇਤਕਰਤਾ ਨੂੰ ਨਾ ਸ਼ਾਮਲ ਕਰਨ ਤੇ ਦੋਸ਼ੀ ਦਾ ਸਥਾਨ ਬਦਲਣ ਦੇ ਮਾਮਲੇ ਸਬੰਧੀ ਕੋਈ ਠੋਸ ਜਵਾਬ ਨਹੀਂ ਦੇ ਸਕੇ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਜਾਰੀ ਹੈ, ਉਹ ਦੋ ਦਿਨ ਦੀ ਛੁੱਟੀ ਉਪਰੰਤ ਇਸ ਮਾਮਲੇ ਦੀ ਜਾਂਚ ਪੜਤਾਲ ਕਰਨਗੇ |
ਕਪੂਰਥਲਾ, 16 ਮਈ (ਸਡਾਨਾ)-ਪੰਜਾਬ ਪੁਲਿਸ ਵਲੋਂ ਕੋਵਿਡ ਕਾਰਨ ਲੱਗੇ ਕਰਫ਼ਿਊ ਦੌਰਾਨ ਸਮਾਜ ਦੇ ਕਮਜ਼ੋਰ ਤੇ ਗ਼ਰੀਬ ਵਰਗ ਦੇ ਲੋਕਾਂ ਨੂੰ ਰਾਸ਼ਨ ਤੇ ਤਿਆਰ ਭੋਜਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਭੋਜਨ ਹੈਲਪਲਾਈਨ ਤਹਿਤ ਅੱਜ ਕਪੂਰਥਲਾ ਜ਼ਿਲ੍ਹੇ ਵਿਚ ...
ਕਪੂਰਥਲਾ, 16 ਮਈ (ਸਡਾਨਾ)-ਉਸਾਰੀ ਕਾਮਿਆਂ ਦੇ ਟੀਕਾਕਰਨ ਦੀ ਮੁਹਿਮ ਵੱਖ-ਵੱਖ ਸਿਹਤ ਕੇਂਦਰਾਂ ਵਿਚ ਚੱਲ ਰਹੀ ਹੈ | ਜਿਸ ਤਹਿਤ ਹੁਣ ਤੱਕ 2 ਹਜ਼ਾਰ ਦੇ ਕਰੀਬ ਰਜਿਸਟਰਡ ਕਾਮਿਆਂ ਦਾ ਟੀਕਾਕਰਨ ਹੋ ਚੁੱਕਾ ਹੈ | ਇਸ ਸਮੇਂ ਕੰਸਟਰੱਕਸ਼ਨ ਬੋਰਡ ਕੋਲ 6 ਹਜ਼ਾਰ ਦੇ ਕਰੀਬ ਮਜ਼ਦੂਰ ...
ਸੁਲਤਾਨਪੁਰ ਲੋਧੀ, 16 ਮਈ (ਨਰੇਸ਼ ਹੈਪੀ, ਥਿੰਦ)-ਅੱਜ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤੇ ਸੁਲਤਾਨਪੁਰ ਲੋਧੀ ਵਿਖੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਮੇਜ ਸਿੰਘ ਕਪੂਰਥਲਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਮੀਟਿੰਗ ਦੀ ...
ਕਪੂਰਥਲਾ, 16 ਮਈ (ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ | ਜਿਸ ਤਹਿਤ ਅੱਜ 156 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਦਕਿ 3 ਔਰਤਾਂ ਸਮੇਤ 6 ਵਿਅਕਤੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ, ਜਿਨ੍ਹਾਂ ਵਿਚ 72 ਸਾਲਾ ...
ਭੁਲੱਥ, 16 ਮਈ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ)-ਭੁਲੱਥ ਪੁਲਿਸ ਵਲੋਂ ਤਿੰਨ ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਸਰਕਾਰੀ ਸਕੂਲ ਨਜ਼ਦੀਕ ਤਿੰਨ ਨੌਜਵਾਨ ...
ਸੁਲਤਾਨਪੁਰ ਲੋਧੀ, 16 ਮਈ (ਥਿੰਦ, ਹੈਪੀ)-ਦਿੱਲੀ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਚੱਲ ਰਹੇ ਕਿਸਾਨੀ ਸੰਘਰਸ਼ ਦੇ 26 ਮਈ ਨੂੰ 6 ਮਹੀਨੇ ਪੂਰੇ ਹੋਣ 'ਤੇ ਪੂਰੇ ਦੇਸ਼ ਵਿਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤੇ ਇਸ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਇਆ ਜਾਵੇਗਾ | ਇਹ ...
ਕਪੂਰਥਲਾ, 16 ਮਈ (ਦੀਪਕ ਬਜਾਜ)-ਸ਼ਹਿਰ ਵਿਚ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਵਿਚੋਂ ਬੈਟਰੀ ਚੋਰੀਆਂ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ | ਅੱਜ ਰਾਤ ਕਰੀਬ ਸਾਢੇ 8 ਵਜੇ ਮਾਡਲ ਟਾਊਨ ਵਿਖੇ ਘਰ ਦੇ ਬਾਹਰ ਖੜ੍ਹੀ ਗੱਡੀ ਵਿਚੋਂ ਚੋਰਾਂ ਵਲੋਂ ਬੈਟਰੀ ਚੋਰੀ ਕਰਨ ...
ਡਡਵਿੰਡੀ, 16 ਮਈ (ਦਿਲਬਾਗ ਸਿੰਘ ਝੰਡ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾ ਸਮੇਂ ਪੰਜਾਬ ਦੇ ਲੋਕਾਂ ਨਾਲ ਝੂਠੀਆਂ ਕਸਮਾਂ ਖਾ ਕੇ ਜੋ ਵਾਅਦੇ ਕੀਤੇ ਗਏ ਸਨ ਉਨ੍ਹਾਂ 'ਚੋਂ ਕੋਈ ਵੀ ਪੂਰਾ ਨਹੀਂ ਕਰ ਸਕੇ ਜਿਸ ਕਰਕੇ ਪੰਜਾਬ ਦੇ ਲੋਕ ...
ਕਪੂਰਥਲਾ, 16 ਮਈ (ਸਡਾਨਾ)-ਮਾਡਰਨ ਜੇਲ੍ਹ ਵਿਚ ਬੰਦ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਹਰਦੇਵ ਸਿੰਘ ਨੇ ਦੱਸਿਆ ਕਿ ...
ਡਡਵਿੰਡੀ, 16 ਮਈ (ਦਿਲਬਾਗ ਸਿੰਘ ਝੰਡ)-ਪੁਲਿਸ ਚੌਂਕੀ ਮੋਠਾਂਵਾਲ ਦੀ ਪੁਲਿਸ ਵਲੋਂ ਅਦਾਲਤੀ ਸਟੇਅ ਹੁਕਮ ਹੋਣ ਦੇ ਬਾਵਜੂਦ ਧੱਕੇ ਨਾਲ ਰਸਤਾ ਵਾਹੁਣ, ਝਗੜਾ ਕਰਨ ਅਤੇ ਜਾਨ ਮਾਲ ਦੇ ਨੁਕਸਾਨ ਦੀਆਂ ਧਮਕੀਆਂ ਦੇਣ ਦੇ ਜੁਰਮ 'ਚ ਦੋ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ...
ਕਪੂਰਥਲਾ, 16 ਮਈ (ਸਡਾਨਾ)-ਟਰਾਂਸਫਾਰਮਰਾਂ ਵਿਚੋਂ ਤੇਲ ਚੋਰੀ ਹੋਣ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਦੋ ਵੱਖ-ਵੱਖ ਕੇਸ ਦਰਜ ਕੀਤੇ ਹਨ | ਪਹਿਲੇ ਮਾਮਲੇ ਤਹਿਤ ਏ.ਐਸ.ਆਈ. ਕੁਲਵਿੰਦਰ ਸਿੰਘ ਵਲੋਂ ਕੇਸ ਦਰਜ ਕੀਤਾ ਗਿਆ ਤੇ ਕਾਂਜਲੀ ਰੋਡ 'ਤੇ ...
ਪਠਾਨਕੋਟ, 16 ਮਈ (ਸੰਧੂ)-ਸਾਲ 2009 ਵਿਚ ਵੈਟਰਨਰੀ ਫਾਰਮਾਸਿਸਟਾਂ ਤੋਂ ਬਣਾਏ ਗਏ ਵੈਟਰਨਰੀ ਇੰਸਪੈਕਟਰ ਅਜੇ ਤੱਕ ਆਪਣੇ ਸਰਵਿਸ ਨਿਯਮਾਂ ਤੋਂ ਸੱਖਣੇ ਸਨ | 12 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ...
ਕਪੂਰਥਲਾ, 16 ਮਈ (ਸਡਾਨਾ)-ਦੇਸ਼ ਭਰ ਵਿਚ ਚੱਲ ਰਹੀ ਕੋਰੋਨਾਂ ਮਹਾਂਮਾਰੀ ਦੌਰਾਨ, ਜਿਸ ਸੂਬੇ ਅੰਦਰ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਵਾਲੇ ਪੁਲਿਸ ਦੇ ਜਵਾਨ ਹੀ ਸੁਰੱਖਿਅਤ ਨਹੀਂ, ਉੱਥੇ ਆਮ ਲੋਕਾਂ ਦਾ ਕੀ ਹਾਲ ਹੋਵੇਗਾ | ਇਹ ਪ੍ਰਗਟਾਵਾ ਸ਼ਿਵ ਸੈਨਾ ਬਾਲ ਠਾਕਰੇ ...
ਕਪੂਰਥਲਾ, 16 ਮਈ (ਵਿਸ਼ੇਸ਼ ਪ੍ਰਤੀਨਿਧ)-ਕੌਮੀ ਡੇਂਗੂ ਦਿਵਸ ਦੇ ਸਬੰਧ ਵਿਚ ਸਿਹਤ ਵਿਭਾਗ ਵਲੋਂ ਇਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਬੋਲਦਿਆਂ ਡਾ: ਪਰਮਿੰਦਰ ਕੌਰ ਸਿਵਲ ਸਰਜਨ ਕਪੂਰਥਲਾ ਨੇ ਕਿਹਾ ਕਿ ਕੋਰੋਨਾ ਦੇ ਦੌਰ ਦੌਰਾਨ ਜਿੱਥੇ ਸਾਨੂੰ ਇਸ ...
ਸੁਲਤਾਨਪੁਰ ਲੋਧੀ 16 ਮਈ (ਥਿੰਦ, ਹੈਪੀ)-ਕੋਰੋਨਾ ਮਹਾਂਮਾਰੀ ਦੌਰਾਨ ਰੋਜ਼ਾਨਾ ਹੀ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਇਲਾਜ ਤੇ ਆਕਸੀਜ਼ਨ ਦੀ ਘਾਟ ਨਾਲ ਆਪਣੀਆਂ ਜਾਨਾਂ ਗਵਾ ਰਹੇ ਹਨ | ਭਾਰਤ ਵਰਗੇ ਲੋਕਤੰਤਰੀ ਦੇਸ਼ ਵਿਚ ਅਜਿਹਾ ਵਰਤਾਰਾ ਮਨੁੱਖੀ ਅਧਿਕਾਰਾਂ ਦੀ ਘੋਰ ...
ਸੁਲਤਾਨਪੁਰ ਲੋਧੀ, 16 ਮਈ (ਨਰੇਸ਼ ਹੈਪੀ, ਥਿੰਦ)-ਲਾਇਨਜ਼ ਕਲੱਬ ਦਾ ਮੁੱਖ ਉਦੇਸ਼ ਲੋੜਵੰਦਾਂ ਅਤੇ ਗ਼ਰੀਬਾਂ ਦੀ ਸਹਾਇਤਾ ਕਰਨਾ ਹੈ ਤੇ ਇਹ ਕਾਰਜ ਕਲੱਬ ਵੱਲੋਂ ਵੱਖ ਵੱਖ ਢੰਗਾਂ ਨਾਲ ਕਰਕੇ ਸਮਾਜ ਸੇਵਾ ਵਿਚ ਯੋਗਦਾਨ ਪਾਇਆ ਜਾਂਦਾ ਹੈ, ਇਹ ਪ੍ਰਗਟਾਵਾ ਲਾਇਨਜ਼ ਕਲੱਬ ...
ਕਪੂਰਥਲਾ, 16 ਮਈ (ਸਡਾਨਾ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਕਾਲਜ ਦੇ ਅਧਿਆਪਕ ਤੇ ਪੁਰਾਣੇ ਵਿਦਿਆਰਥੀਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ | ਜਿਸ ਵਿਚ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਖ਼ਾਸ ਤੌਰ 'ਤੇ ਸ਼ਾਮਲ ਹੋਏ | ਇਸ ਮੌਕੇ ਪਿ੍ੰਸੀਪਲ ਜਤਿੰਦਰ ...
ਕਪੂਰਥਲਾ, 16 ਮਈ (ਸਡਾਨਾ)-ਸਰਬੱਤ ਦਾ ਭਲਾ ਫਾਉਂਡੇਸ਼ਨ ਦੀ ਸੰਖੇਪ ਮੀਟਿੰਗ ਸੰਸਥਾਪਕ ਜਥੇ. ਸੁਖਜਿੰਦਰ ਸਿੰਘ ਬੱਬਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇ. ਬੱਬਰ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਨਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਤੇ ...
ਫਗਵਾੜਾ, 16 ਮਈ (ਹਰੀਪਾਲ ਸਿੰਘ)-ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਨੇ ਖਲਵਾੜਾ ਰੋਡ 'ਤੇ ਸ਼ੱਕ ਦੇ ਆਧਾਰ 'ਤੇ ਇਕ ਨੌਜਵਾਨ ਨੂੰ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਪਾਰਟੀ ਜਦੋਂ ਗਸ਼ਤ ਕਰ ਰਹੀ ਸੀ ਤਾਂ ਖਲਵਾੜਾ ਰੋਡ ਤੇ ਬੀੜ ...
ਨਡਾਲਾ, 16 ਮਈ (ਮਾਨ)-ਪੁਲਿਸ ਵਲੋਂ ਨਡਾਲਾ ਦੇ 2 ਰੈਸਟੋਰੈਂਟ ਮਾਲਕਾ ਤੇ ਡੀ.ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ਅਮਨਦੀਪ ਨਾਹਰ ਨੇ ਦੱਸਿਆ ਕਿ ਏ.ਐਸ.ਆਈ. ਜਸਬੀਰ ਸਿੰਘ ਪੁਲਿਸ ਪਾਰਟੀ ਸਣੇ ਭੈੜੇ ਪੁਰਸ਼ਾਂ ...
ਢਿਲਵਾਂ, 16 ਮਈ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਐਸ.ਐਸ.ਪੀ. ਕਪੂਰਥਲਾ ਕੰਵਰਦੀਪ ਕੌਰ ਦੇ ਨਿਰਦੇਸ਼ਾਂ ਤੇ ਲੋਕਾਂ ਨਾਲ ਨੇੜੇ ਦਾ ਸੰਪਰਕ ਬਣਾਉਣ ਲਈ ਇੱਕ ਪੁਲਿਸ ਪਬਲਿਕ ਮੀਟਿੰਗ ਥਾਣਾ ਢਿਲਵਾਂ ਦੇ ਮੁਖੀ ਸਬ ਇੰਸਪੈਕਟਰ ...
ਭੁਲੱਥ, 16 ਮਈ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਬੀਤੀ ਰਾਤ ਚੋਰਾਂ ਵਲੋਂ ਇਕ ਕੋਠੀ ਨੰੂ ਨਿਸ਼ਾਨਾ ਬਣਾ ਕੇ ਪੂਰੇ ਘਰ ਦਾ ਸਮਾਨ ਖਲਾਰ ਦਿੱਤਾ | ਇਸ ਸਬੰਧੀ ਘਰ ਦੇ ਮਾਲਕ ਮਹਿੰਦਰ ਸਿੰਘ ਪੁੱਤਰ ਧੰਨਾ ਸਿੰਘ ਵਾਰਡ ਨੰਬਰ 2 ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ...
ਸੁਲਤਾਨਪੁਰ ਲੋਧੀ, 16 ਮਈ (ਨਰੇਸ਼ ਹੈਪੀ, ਥਿੰਦ)-ਜਗਤ ਗੁਰੂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ...
ਬੇਗੋਵਾਲ , 16 ਮਈ (ਸੁਖਜਿੰਦਰ ਸਿੰਘ)-ਕੋਰੋਨਾ ਮਾਂਹਮਾਰੀ ਦੇ ਦਿਨ ਬੇ ਵਧਦੇ ਪ੍ਰਕੋਪ ਤੋਂ ਬਚਣ ਲਈ ਸਰਕਾਰ ਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲੋਕਾਂ ਨੂੰ ਵੈਕਸੀਨ ਲਗਾਉਣ ਦਾ ਕੰਮ ਚੱਲ ਰਿਹਾ ਹੈ, ਬਹੁਤ ਵਧੀਆ ਉਪਰਾਲਾ ਹੈ ਇਸ ਲਈ ਲੋਕਾਂ ਅਫ਼ਵਾਹਾਂ ਤੋਂ ਉੁੱਪਰ ਉੱਠ ...
ਫਗਵਾੜਾ, 16 ਮਈ (ਹਰੀਪਾਲ ਸਿੰਘ)-ਥਾਣਾ ਸਿਟੀ ਪੁਲਿਸ ਨੇ 9 ਹਜ਼ਾਰ ਮਿਲੀ ਲੀਟਰ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਕੇ ਲਾਕਡਾਊਨ ਹੋਣ ਕਰਕੇ ਸ਼ਰਾਬ ਦੇ ਠੇਕੇ ਬੰਦ ਹੁੰਦੇ ਹਨ, ਪਰ ਰਾਕੇਸ਼ ਕੁਮਾਰ ...
ਫਗਵਾੜਾ, 16 ਮਈ (ਹਰੀਪਾਲ ਸਿੰਘ)-ਫਗਵਾੜਾ ਦੇ ਢਿੱਲੋਂ ਨਗਰ ਵਿਖੇ ਚੋਰ ਇਕ ਕੋਠੀ ਵਿਚ ਦਾਖਲ ਹੋ ਕੇ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ | ਮਿਲੀ ਜਾਣਕਾਰੀ ਦੇ ਅਨੁਸਾਰ ਗੁਰਨਾਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਇਕ ਨਜ਼ਦੀਕੀ ਰਿਸ਼ਤੇਦਾਰ ਵਿਦੇਸ਼ ਵਿਚ ਰਹਿੰਦਾ ਹੈ ...
ਕਪੂਰਥਲਾ, 16 ਮਈ (ਸਡਾਨਾ)-ਥਾਣਾ ਸਿਟੀ ਮੁਖੀ ਰਘਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਏ.ਐਸ.ਆਈ. ਕੁਲਵਿੰਦਰ ਸਿੰਘ ਨੇ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਮਲਕਾਨਾ ਮੁਹੱਲਾ ਨੇੜੇ ਕਥਿਤ ਦੋਸ਼ੀ ਸਮੀਰ ਕੁਮਾਰ ਅਰੋੜਾ ਵਾਸੀ ਮਲਕਾਨਾ ਮੁਹੱਲਾ ਨੂੰ ਕਾਬੂ ਕਰਕੇ ਜਦੋਂ ਉਸ ਦੀ ਜਾਂਚ ...
ਫਗਵਾੜਾ, 16 ਮਈ (ਅਸ਼ੋਕ ਕੁਮਾਰ ਵਾਲੀਆ)-ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ ਫਗਵਾੜਾ ਵਿਖੇ ਜੇਠ ਦੀ ਸੰਗਰਾਂਦ ਸਬੰਧੀ ਸਰਬੱਤ ਦੇ ਭਲੇ ਲਈ ਗੁਰਮਤਿ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਕਥਾ ਕਰਦੇ ਹੋਏ ਭਾਈ ਜੈਦੀਪ ਸਿੰਘ ਨੇ ਜੇਠ ਦੇ ਮਹੀਨੇ ਦੀ ਵਿਚਾਰ ਸੰਗਤਾਂ ਨਾਲ ...
ਢਿਲਵਾਂ, 16 ਮਈ (ਸੁਖੀਜਾ, ਪ੍ਰਵੀਨ)ਕਸਬਾ ਧਾਲੀਵਾਲ ਬੇਟ ਦੇ ਸਮਾਜ ਸੇਵੀ ਕਰਤਾਰ ਸਿੰਘ ਧਾਲੀਵਾਲ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਧਾਲੀਵਾਲ ਬੇਟ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਕਰਤਾਰ ਸਿੰਘ ਧਾਲੀਵਾਲ ਦੇ ਦਿਹਾਂਤ 'ਤੇ ...
ਜਲੰਧਰ, 16 ਮਈ (ਹਰਵਿੰਦਰ ਸਿੰਘ ਫੁੱਲ)-ਅਵਤਾਰ ਸਿੰਘ ਬਾਂਗਾ ਜੋ ਕਿ 14 ਮਈ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ 'ਤੇ ਅੰਤਿਮ ਅਰਦਾਸ 17 ਮਈ ਨੂੰ ਉਨ੍ਹਾਂ ਦੇ ...
ਖਲਵਾੜਾ, 16 ਮਈ (ਮਨਦੀਪ ਸਿੰਘ ਸੰਧੂ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਅਚਾਨਕ ਹੋਏ ਅਕਾਲ ਚਲਾਣੇ ਨਾਲ ਪਿੰਡ ਬੀੜ ਪੁਆਦ ਵਿਚ ਸੋਗ ਦੀ ਲਹਿਰ ਦੌੜ ਗਈ | ਪਿੰਡ ਬੀੜ ਪੁਆਦ ਦੇ ਸਵਰਗੀ ਸੰਤ ਚਰਨ ਸਿੰਘ ਤੇ ਮਹਾਂਪੁਰਸ਼ ਗਿਆਨੀ ...
ਸੁਭਾਨਪੁਰ, 15 ਮਈ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਐਸ.ਐਸ.ਪੀ. ਕਪੂਰਥਲਾ ਕੰਵਰਦੀਪ ਕੌਰ ਦੇ ਨਿਰਦੇਸ਼ਾਂ ਤੇ ਇੱਕ ਪੁਲਿਸ ਪਬਲਿਕ ਮੀਟਿੰਗ ਥਾਣਾ ਸੁਭਾਨਪੁਰ ਦੇ ਪਿੰਡ ਤਾਜਪੁਰ ਵਿਚ ਹੋਈ | ਇਸ ਮੌਕੇ ਸਰਕਾਰ ਦੇ ਨਵੇਂ ਕੋਵਿਡ ਦਿਸ਼ਾ-ਨਿਰਦੇਸ਼ਾਂ ਅਤੇ ਪਿੰਡਾਂ ਵਿਚ ...
ਹੁਸੈਨਪੁਰ, 16 ਮਈ (ਸੋਢੀ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ (ਰਜਿ:) ਤੋਗਾਂਵਾਲ ਕਪੂਰਥਲਾ ਵਲੋਂ ਸਮੂਹ ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਹਿਲਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਪਹਿਲੇ ਕਿ੍ਕਟ ਟੂਰਨਾਮੈਂਟ ਵਿਚ 40 ਤੋਂ ਵੱਧ ਟੀਮਾਂ ਨੇ ...
ਫਗਵਾੜਾ, 16 ਮਈ (ਕਿੰਨੜਾ, ਵਾਲੀਆ)-ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਅੱਜ ਹਲਕੇ ਦੇ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ ਅਤੇ ਨਾਲ ਹੀ ਲੋਕਾਂ ਨੂੰ ਕੋਵਿਡ ਮਹਾਂਮਾਰੀ ਦੀ ਰੋਕਥਾਮ ਲਈ ਸਿਹਤ ਸਬੰਧੀ ਪ੍ਰੋਟੋਕਾਲ ਦੀ ...
ਫਗਵਾੜਾ, 16 ਮਈ (ਅਸ਼ੋਕ ਕੁਮਾਰ ਵਾਲੀਆ)-ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਆਪਣੇ ਟਵਿਟਰ ਅਕਾਊਾਟ ਤੇ ਟਵੀਟ ਕਰਦੇ ਹੋਏ ਈਦ-ਉਲ-ਫਿਤਰ ਦੇ ਮੌਕੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਏ ਜਾਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਤੇ ...
ਫੱਤੂਢੀਂਗਾ, 16 ਮਈ (ਬਲਜੀਤ ਸਿੰਘ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕਾਈ ਕਪੂਰਥਲਾ ਬਲਾਕ ਸੁਲਤਾਨਪੁਰ ਲੋਧੀ ਦੀ ਵਿਸ਼ੇਸ਼ ਮੀਟਿੰਗ ਸੂਬਾ ਜਨਰਲ ਸਕੱਤਰ ਰਛਪਾਲ ਸਿੰਘ ਦੀ ਅਗਵਾਈ ਹੇਠ ਪਿੰਡ ਟੋਡਰਵਾਲ ਵਿਖੇ ਹੋਈ | ਇਸ ਮੌਕੇ ਬਲਾਕ ਸੁਲਤਾਨਪੁਰ ਲੋਧੀ ਦੇ ਪ੍ਰਧਾਨ ...
ਫਗਵਾੜਾ, 16 ਮਈ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣਾ ਕਰ ਜਾਣ ਨਾਲ ਸਿੱਖ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ ਹੈ | ਇਹ ਪ੍ਰਗਟਾਵਾ ਸੰਤ ਤਲਵਿੰਦਰ ਸਿੰਘ ਪਰਮੇਸ਼ਰ ਭੋਗਪੁਰ ਵਾਲਿਆਂ ਨੇ ...
ਫਗਵਾੜਾ, 16 ਮਈ (ਅਸ਼ੋਕ ਕੁਮਾਰ ਵਾਲੀਆ)-ਸੰਤ ਬਾਬਾ ਰਣਜੀਤ ਸਿੰਘ ਭੋਗਪੁਰ ਵਾਲਿਆਂ ਜੀ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਭੋਗਪੁਰ ਵਿਖੇ ਸੰਤ ਬਾਬਾ ਰਣਜੀਤ ਸਿੰਘ ਭੋਗਪੁਰ ਵਾਲਿਆਂ ਜੀ ਦੀ 24ਵੀਂ ਬਰਸੀ ਸ਼ਰਧਾ ਪੂਰਵਕ ਨੇਪਰੇ ਚੜ੍ਹਨ 'ਤੇ ਸ਼ੁਕਰਾਨਾ ...
ਕਪੂਰਥਲਾ, 16 ਮਈ (ਸਡਾਨਾ)-ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਡੇਂਗੂ ਦਿਵਸ ਮੌਕੇ ਕੋਵਿਡ ਮਹਾਂਮਾਰੀ ਦੌਰਾਨ ਡੇਂਗੂ ਤੋਂ ਬਚਾਅ ਲਈ ਰਣਨੀਤੀ ਦੇ ਵਿਸ਼ੇ 'ਤੇ ਇਕ ਵੈਬੀਨਾਰ ਕਰਵਾਇਆ ਗਿਆ | ਇਸ ਮੌਕੇ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਪਿੰਮਸ) ਦੀ ਡਾਇਰੈਕਟਰ ...
ਕਪੂਰਥਲਾ, 16 ਮਈ (ਸਡਾਨਾ)-ਨਵੀਂ ਸਬਜ਼ੀ ਮੰਡੀ ਵਿਖੇ ਫੈਲੀ ਗੰਦਗੀ ਕਾਰਨ ਆੜ੍ਹਤੀ, ਦੁਕਾਨਦਾਰ ਤੇ ਆਮ ਲੋਕ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਭਾਵੇਂ ਕਿ ਮਾਰਕੀਟ ਕਮੇਟੀ ਵਲੋਂ ਮੰਡੀ ਵਿਚ ਸਫ਼ਾਈ ਕਰਵਾਉਣ ਦੇ ਯਤਨ ਕੀਤੇ ਜਾਂਦੇ ਹਨ, ਪਰ ਉਹ ਨਾਕਾਫ਼ੀ ਸਾਬਤ ਹੋ ...
ਕਪੂਰਥਲਾ, 16 ਮਈ (ਸਡਾਨਾ)-ਭਾਰਤੀ ਜੀਵਨ ਬੀਮਾ ਨਿਗਮ ਨੇ ਮਿਥੇ ਟੀਚਿਆਂ ਦੀ ਨਿਰਵਿਘਨਤਾ ਪ੍ਰਾਪਤੀ, ਸਫਲਤਾ ਤੇ ਵਧੀਆ ਕਾਰਗੁਜ਼ਾਰੀ ਬਦਲੇ ਸੀਨੀਅਰ ਕਲੱਬ ਮੈਂਬਰਾਂ ਨੂੰ ਬ੍ਰਾਂਚ ਵਿਖੇ ਹੋਏ ਇਕ ਸੰਖੇਪ ਸਮਾਗਮ ਦੌਰਾਨ ਸਨਮਾਨਿਤ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX