ਤਾਜਾ ਖ਼ਬਰਾਂ


ਪੀ.ਜੀ.ਆਈ. ਵਿੱਚ ਦਾਖਲ ਫਲਾਇੰਗ ਸਿੱਖ ਪਦਮਸ਼੍ਰੀ ਮਿਲਖਾ ਸਿੰਘ (91) ਜ਼ਿੰਦਗੀ ਦੀ ਜੰਗ ਹਾਰੇ
. . .  about 2 hours ago
ਮੌਜੂਦਾ ਕਾਂਗਰਸੀ ਸਰਪੰਚ ਦੇ ਲੜਕੇ ਦੀ ਗੋਲੀ ਮਾਰ ਕੇ ਕੀਤੀ ਹੱਤਿਆ
. . .  1 day ago
ਝਬਾਲ, 18 ਜੂਨ ( ਸੁਖਦੇਵ ਸਿੰਘ/ਸਰਬਜੀਤ ਸਿੰਘ) - ਥਾਣਾ ਝਬਾਲ ਅਧੀਨ ਪਿੰਡ ਪੱਧਰੀ ਕਲਾਂ ਵਿਖੇ ਪਿੰਡ ਦੇ ਹੀ ਇਕ ਕਾਂਗਰਸੀ ਨੇ ਮੌਜੂਦਾ ਕਾਂਗਰਸੀ ਸਰਪੰਚ ਦੇ ਨੌਜਵਾਨ ਲੜਕੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਸਬੰਧੀ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਪਿੰਡ ਦੀ...
ਜੈਪਾਲ ਦੇ ਪੋਸਟ ਮਾਰਟਮ ਦਾ ਮਾਮਲਾ ਮੁੜ ਹਾਈਕੋਰਟ 'ਚ
. . .  1 day ago
ਫ਼ਿਰੋਜ਼ਪੁਰ, 18 ਜੂਨ (ਗੁਰਿੰਦਰ ਸਿੰਘ) - ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਵਲੋਂ ਜੈਪਾਲ ਦੇ ਦੁਬਾਰਾ ਪੋਸਟ ਮਾਰਟਮ ਦੀ ਮੰਗ ਦੇ ਮਾਮਲੇ ਵਿਚ ਮਾਣਯੋਗ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਮਾਮਲੇ ਨੂੰ ਮੁੜ ਵਿਚਾਰਨ ਅਤੇ ਸਸਕਾਰ ਹੋਣ ਤੱਕ ਪੰਜਾਬ ਸਰਕਾਰ ਨੂੰ ਜੈਪਾਲ ਦੀ ਮ੍ਰਿਤਕ ਦੇਹ ਦੀ...
ਸਿਰਸਾ ਨੇ 125 ਬੈੱਡਾਂ ਦਾ ਹਸਪਤਾਲ ਬਣਾਉਣ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
. . .  1 day ago
ਨਵੀਂ ਦਿੱਲੀ, 18 ਜੂਨ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਬਾਲਾ ਸਾਹਿਬ ਹਸਪਤਾਲ ਕੰਪਲੈਕਸ ਵਿਚ ਬਣਾਏ ਜਾ ਰਹੇ 125 ਬੈੱਡਾਂ ਦੇ ਹਸਪਤਾਲ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸ. ਸਿਰਸਾ ਨੇ ਹਸਪਤਾਲ ਦਾ ਨਿਰਮਾਣ ਯਕੀਨੀ ਰੂਪ...
ਮੋਦੀ ਸਰਕਾਰ ਕਿਸਾਨਾਂ ਨਾਲ ਮੀਟਿੰਗ ਲਈ ਤਿਆਰ ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਨਹੀਂ ਹੋਵੇਗੀ - ਨਰਿੰਦਰ ਤੋਮਰ
. . .  1 day ago
ਨਵੀਂ ਦਿੱਲੀ, 18 ਜੂਨ - ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਖੇਤੀ ਕਾਨੂੰਨ ਰੱਦ ਨਹੀਂ...
ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਦੀ ਗੱਡੀ ਅੱਗੇ ਪਏ ਲੰਮੇ
. . .  1 day ago
ਸੰਗਰੂਰ, 18 ਜੂਨ (ਧੀਰਜ ਪਸ਼ੌਰੀਆ) - ਸੰਗਰੂਰ ਵਿਖੇ ਕਈ ਮਹੀਨਿਆਂ ਤੋਂ ਪੱਕਾ ਮੋਰਚਾ ਲਾਈ ਬੈਠੇ ਸੈਂਕੜੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕ ਸਿੱਖਿਆ ਮੰਤਰੀ ਦੇ ਆਰਜ਼ੀ ਦਫ਼ਤਰ ਮੂਹਰੇ ਪਹੁੰਚੇ ਅਤੇ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ਾਖ਼ਾਨਾ ਦੀਆਂ ਵਸਤਾਂ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਹੋਵੇਗੀ-ਬੀਬੀ ਜਗੀਰ ਕੌਰ
. . .  1 day ago
ਉਲੰਪਿਕ ਖੇਡਾਂ ਲਈ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਖਿਡਾਰੀ ਚੁਣੇ ਗਏ
. . .  1 day ago
ਅੰਮ੍ਰਿਤਸਰ, 18 ਜੂਨ (ਸੁਰਿੰਦਰਪਾਲ ਸਿੰਘ ਵਰਪਾਲ) - ਟੋਕਿਓ 'ਚ ਸ਼ੁਰੂ ਹੋ ਰਹੀਆਂ ਉਲੰਪਿਕ ਖੇਡਾਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਖਿਡਾਰੀ ਚੁਣੇ ਗਏ ਹਨ। ਜਿਨ੍ਹਾਂ 'ਚੋਂ ਚਾਰ ਪੁਰਸ਼ ਅਤੇ ਇਕ ਮਹਿਲਾ ਖਿਡਾਰਨ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੀਡੀਓ ਕਾਨਫਰੰਸਿੰਗ 'ਚ ਭਾਗ ਲੈਂਦੇ ਸਮੇਂ ਵਧੀਕ...
6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਕੈਬਨਿਟ ਨੇ ਦਿੱਤੀ ਪ੍ਰਵਾਨਗੀ - ਵਿੱਤ ਮੰਤਰੀ
. . .  1 day ago
ਚੰਡੀਗੜ੍ਹ, 18 ਜੂਨ (ਸੁਰਿੰਦਰਪਾਲ ਸਿੰਘ) - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੇ 6ਵੇਂ ਤਨਖ਼ਾਹ ਕਮਿਸ਼ਨ ਨੂੰ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਕਿਹਾ...
ਐਸ.ਸੀ. ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਤਹਿਤ ਨਿੱਜੀ ਸੰਸਥਾਵਾਂ ਦੇ 40 ਫ਼ੀਸਦੀ ਬਕਾਏ ਦੀ ਅਦਾਇਗੀ ਪੰਜਾਬ ਸਰਕਾਰ ਕਰੇਗੀ
. . .  1 day ago
ਚੰਡੀਗੜ੍ਹ, 18 ਜੂਨ - ਪੰਜਾਬ ਸਰਕਾਰ ਵਲੋਂ ਐਸ.ਸੀ. ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਦੇ ਵਰ੍ਹੇ 2017-18 ਤੋਂ 2019-20 ਤੱਕ ਦੇ ਸਮੇਂ ਲਈ ਨਿੱਜੀ ਸਿੱਖਿਆ ਸੰਸਥਾਵਾਂ ਦੇ 200 ਕਰੋੜ ਰੁਪਏ ਦੇ ਬਕਾਏ ਦਾ 40 ਫ਼ੀਸਦੀ ਹਿੱਸਾ ਅਦਾ ਕੀਤਾ ਜਾਵੇਗਾ। ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਹੁਣ ਘਰਾਂ 'ਚ ਮਿਲੇਗੀ ਮਾਰਕਫੈੱਡ ਵਲੋਂ ਤਿਆਰ ਕੀਤੀ ਪੌਸ਼ਟਿਕ ਖ਼ੁਰਾਕ
. . .  1 day ago
ਚੰਡੀਗੜ੍ਹ, 18 ਜੂਨ - ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਵਲੋਂ ਅੱਜ 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ...
ਅੰਮ੍ਰਿਤਸਰ ਵਿਚ 47 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  1 day ago
ਅੰਮ੍ਰਿਤਸਰ,18 ਜੂਨ - ਅੰਮ੍ਰਿਤਸਰ ਵਿਚ 47 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ...
ਪੰਜਾਬ ਭਰ ਵਿਚ ਵਸੀਕੇ ਆਨਲਾਈਨ ਕਰਨ ਵਿਚ ਆ ਰਹੀ ਭਾਰੀ ਪ੍ਰੇਸ਼ਾਨੀ
. . .  1 day ago
ਜਲਾਲਾਬਾਦ, 18 ਜੂਨ (ਕਰਨ ਚੁਚਰਾ) - ਪੰਜਾਬ ਸਰਕਾਰ ਵਲੋਂ ਡਿਜੀਟਲ ਇੰਡੀਆ ਦੀ ਤਹਿਰੀਰ 'ਤੇ ਪੰਜਾਬ ਅੰਦਰ ਜ਼ਮੀਨ ਜਾਇਦਾਦ ਆਦਿ ਦੇ ਸਬੰਧ ਵਿਚ ਵਸੀਕਿਆ ਨੂੰ ...
ਮਹੰਤਾਂ ਦੀ ਹੋਈ ਲੜਾਈ, ਹਸਪਤਾਲ ਦਾਖ਼ਲ
. . .  1 day ago
ਰਾਜਪੁਰਾ, 18 ਜੂਨ (ਰਣਜੀਤ ਸਿੰਘ) - ਰਾਜਪੁਰਾ ਵਿਖੇ ਮਹੰਤਾਂ ਦੇ ਦੋ ਧੜਿਆਂ ਵਿਚ ਲੜਾਈ ਹੋ ਜਾਣ ਕਾਰਨ ਦੋਵੇ ਧਿਰਾਂ ਨੂੰ ਜ਼ਖ਼ਮੀ ਹੋ ਜਾਣ ਕਾਰਨ...
ਸ਼੍ਰੋਮਣੀ ਕਮੇਟੀ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦੋ ਸਾਲ ਤੋਂ ਵੱਧ ਸਮਾਂ ਇਕ ਸੀਟ 'ਤੇ ਤਾਇਨਾਤ ਨਹੀਂ ਰਹੇਗਾ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 18 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦੋ ਸਾਲ ਤੋਂ ਵੱਧ ਸਮਾਂ ਇਕ ਸੀਟ 'ਤੇ ਤਾਇਨਾਤ ਨਹੀਂ...
ਅਕਾਲੀ - ਬਸਪਾ ਵਰਕਰਾਂ ਨੇ ਫੂਕਿਆ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਪੁਤਲਾ
. . .  1 day ago
ਨਾਭਾ,17 ਜੂਨ (ਕਰਮਜੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ 'ਚ ਸਥਾਨਕ ਬੌੜਾਂ ਗੇਟ ਚੌਕ ...
ਐਤਵਾਰ ਨੂੰ ਨਹੀਂ ਹੋਵੇਗੀ ਚੰਡੀਗੜ੍ਹ ਵਿਚ ਕੋਈ ਵੀ ਤਾਲਾਬੰਦੀ
. . .  1 day ago
ਚੰਡੀਗੜ੍ਹ, 18 ਜੂਨ - ਚੰਡੀਗੜ੍ਹ ਪ੍ਰਸ਼ਾਸਨ ਨੇ ਫ਼ੈਸਲਾ ਲੈਂਦੇ ਹੋਏ ਐਤਵਾਰ ਨੂੰ ਕੋਈ ਤਾਲਾਬੰਦੀ ਨਹੀਂ ਹੋਵੇਗੀ | ਰਾਤ ਦਾ ਕਰਫ਼ਿਊ ਰਾਤ 10:30 ਵਜੇ ਤੋਂ ਸਵੇਰੇ 5:00...
ਮਾਹਿਰ ਸਹਿਯੋਗੀ ਸਟਾਫ ਦੀਆਂ 798 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ
. . .  1 day ago
ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ) - ਮਾਹਿਰ ਸਹਿਯੋਗੀ ਸਟਾਫ ਦੀਆਂ 798 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ ਸਰਕਾਰ ਵਲੋਂ ਦਿਤੀ ਗਈ ...
ਪਰਮਬੰਸ ਸਿੰਘ ਰੋਮਾਣਾ ਵਲੋਂ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ
. . .  1 day ago
ਚੰਡੀਗੜ੍ਹ,18 ਜੂਨ - ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ...
ਜਮੀਨੀ ਵਿਵਾਦ ਕਾਰਨ ਦੋ ਧਿਰਾਂ ਵਿਚ ਚੱਲੀ ਗੋਲੀ, ਇਕ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ
. . .  1 day ago
ਸਰਾਏ ਅਮਾਨਤ ਖਾਂ, 18 ਜੂਨ - (ਨਰਿੰਦਰ ਸਿੰਘ ਦੋਦੇ) - ਸਰਹੱਦੀ ਖੇਤਰ ਸਰਾਏ ਅਮਾਨਤ ਖਾਂ ਵਿਖੇ ਪਿੰਡ ਗਹਿਰੀ ਵਿਚ ਜਮੀਨੀ ਵਿਵਾਦ ...
ਪੰਜਾਬ ਸਰਕਾਰ ਲਵੇਗੀ ਵਿਸ਼ਵ ਬੈਂਕ ਅਤੇ ਏ.ਆਈ.ਆਈ.ਬੀ ਤੋਂ ਕਰਜ਼ਾ
. . .  1 day ago
ਚੰਡੀਗੜ੍ਹ,18 ਜੂਨ - ਪੰਜਾਬ ਸਰਕਾਰ ਵਿਸ਼ਵ ਬੈਂਕ / ਏਸ਼ੀਅਨ ਬੁਨਿਆਦੀ ਢਾਂਚਾ ਨਿਵੇਸ਼ ਬੈਂਕ (ਏ.ਆਈ.ਆਈ.ਬੀ.) ਤੋਂ ਅੰਮ੍ਰਿਤਸਰ ਅਤੇ ਲੁਧਿਆਣਾ ਲਈ ਨਹਿਰੀ ਆਧਾਰਤ ਜਲ...
ਪ੍ਰਧਾਨ ਮੰਤਰੀ ਨੇ ਪੰਜਾਬ ਲਈ 41 ਆਕਸੀਜਨ ਪਲਾਂਟ ਮਨਜ਼ੂਰ ਕੀਤੇ - ਹਰਦੀਪ ਸਿੰਘ ਪੁਰੀ (ਕੇਂਦਰੀ ਮੰਤਰੀ)
. . .  1 day ago
ਨਵੀਂ ਦਿੱਲੀ,18 ਜੂਨ - ਪ੍ਰਧਾਨ ਮੰਤਰੀ ਨੇ ਪੰਜਾਬ ਲਈ 41 ਆਕਸੀਜਨ ਪਲਾਂਟ ਮਨਜ਼ੂਰ ਕੀਤੇ ਹਨ। 333 ਸਿੱਖਾਂ ਨੂੰ ਸਰਕਾਰੀ ਕਾਲੀ ਸੂਚੀ ਵਿਚੋਂ ਹਟਾ ਦਿੱਤਾ ਗਿਆ...
ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ
. . .  1 day ago
ਚੰਡੀਗੜ੍ਹ, 18 ਜੂਨ - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਦੀਆਂ ਵੱਖ-ਵੱਖ ਨਗਰ ਪਾਲਿਕਾਵਾਂ ਨਾਲ ਸਮਝੌਤੇ 'ਤੇ ਕੰਮ ਕਰ ਰਹੇ ਸ਼ਹਿਰੀ ਸਥਾਨਕ ...
ਸਾਂਝੇ ਅਧਿਆਪਕ ਮੋਰਚੇ ਨੇ ਮੁਹਾਲੀ 'ਚ ਲਾਇਆ ਜਾਮ
. . .  1 day ago
ਐੱਸ. ਏ. ਐੱਸ. ਨਗਰ,18 ਜੂਨ, (ਤਰਵਿੰਦਰ ਸਿੰਘ ਬੈਨੀਪਾਲ ) - ਸਾਂਝਾ ਅਧਿਆਪਕ ਮੋਰਚਾ (ਪੰਜਾਬ) ਵਲੋਂ ਅਧਿਆਪਕਾਂ ਅਤੇ ਸਿੱਖਿਆ ਨਾਲ ਜੁੜੇ ਬੁਨਿਆਦੀ ਮਸਲਿਆਂ ਦਾ ਢੁਕਵਾਂ ਹੱਲ ਨਾ...
12 ਕਰੋੜ 40 ਲੱਖ ਰੁਪਏ ਮੁੱਲ ਦੀ ਹੈਰੋਇਨ ਅਤੇ ਸਾਢੇ ਸੱਤ ਲੱਖ ਰੁਪਏ ਦੀ ਨਕਦੀ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 12 ਕਰੋੜ 40 ਲੱਖ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਜੇਠ ਸੰਮਤ 553
ਿਵਚਾਰ ਪ੍ਰਵਾਹ: ਮਾਨਸਿਕ ਵੇਦਨਾ, ਸਰੀਰਕ ਪੀੜਾ ਨਾਲੋਂ ਵੀ ਵੱਧ ਦੁਖਦਾਈ ਹੁੰਦੀ ਹੈ। -ਸਾਇਰਸ

ਰੂਪਨਗਰ

ਰਾਣਾ ਕੇ. ਪੀ. ਵਲੋਂ ਲਾਲਾ ਲਾਜਪਤ ਰਾਏ ਸਿਵਲ ਹਸਪਤਾਲ ਨੰਗਲ ਦਾ ਦੌਰਾ

ਨੰਗਲ, 17 ਮਈ (ਪ੍ਰੀਤਮ ਸਿੰਘ ਬਰਾਰੀ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹਲਕਾ ਵਿਧਾਇਕ ਤੇ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ. ਪੀ. ਸਿੰਘ ਨੇ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ, ਐਸ. ਡੀ. ਐਮ. ਕਨੂੰ ਗਰਗ ਨੂੰ ਨਾਲ ਲੈ ਕੇ ਸਿਵਲ ਹਸਪਤਾਲ ਨੰਗਲ ਦਾ ਦੌਰਾ ਕੀਤਾ ਗਿਆ ਤੇ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਸਪੀਕਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਹੁਣ ਬਹੁਤ ਤੇਜ਼ੀ ਨਾਲ ਪਿੰਡਾਂ 'ਚ ਵਧ ਰਹੀ ਹੈ | ਜਿਸ ਵਾਸਤੇ ਜ਼ਿਲ੍ਹਾ ਰੂਪਨਗਰ 'ਚ 6000 ਬੈੱਡ ਪਿੰਡਾਂ ਤੇ ਹਸਪਤਾਲਾਂ ਵਿਚ ਸਥਾਪਿਤ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਡੀ. ਸੀ. ਦੇ ਯਤਨਾਂ ਸਦਕਾ ਪਿੰਡਾਂ 'ਚ ਨੌਜਵਾਨਾਂ ਨੂੰ ਆਈਸੋਲੇਟ ਸੈਂਟਰਾਂ 'ਚ ਸਿਖਲਾਈ ਮੁਹੱਈਆ ਕਰਵਾ ਕੇ ਲੋਕਾਂ ਦੀ ਮਦਦ ਕਰਨ ਲਈ ਕੰਮ ਕਰਨ ਵਾਸਤੇ ਪ੍ਰੇਰਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੋਵਿਡ ਦੇ ਲੈਵਲ ਤਿੰਨ ਮਰੀਜ਼ਾਂ ਨੂੰ ਹੀ ਬਾਹਰਲੇ ਹਸਪਤਾਲਾਂ ਵਿਚ ਭੇਜਿਆ ਜਾਵੇਗਾ ਜਦ ਕਿ ਬਾਕੀ ਮਰੀਜ਼ਾਂ ਦਾ ਸਥਾਨਕ ਪੱਧਰ 'ਤੇ ਇਲਾਜ ਕੀਤਾ ਜਾਵੇਗਾ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੰਜੇ ਸਾਹਨੀ, ਐਮ. ਓ. ਡਾ: ਨਰੇਸ਼ ਕੁਮਾਰ, ਡਾ: ਵਨੀਤ ਕੁਮਾਰ ਸ਼ਰਮਾ, ਕੌਂਸਲਰ ਸੁਰਿੰਦਰ ਪੰਮਾ, ਟੈਕਨੀਸ਼ੀਅਨ ਹਰਬਖ਼ਸ਼ ਸਿੰਘ, ਵਰੁਨ ਦੀਵਾਨ, ਅਮਰਪਾਲ ਸਿੰਘ ਬੈਂਸ ਮੀਡੀਆ ਸਲਾਹਕਾਰ ਆਦਿ ਹਾਜ਼ਰ ਸਨ |

ਪੰਜਾਬ ਸਰਕਾਰ ਦੀ ਫੂਕੀ ਅਰਥੀ

ਰੂਪਨਗਰ, 17 ਮਈ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਸਿੱਖਿਆ ਸਕੱਤਰ ਰਾਹੀਂ ਲਗਾਤਾਰ ਅਧਿਆਪਕਾਂ ਦੀਆਂ ਪੋਸਟਾਂ ਖ਼ਤਮ ਕਰ ਕੇ ਜਨਤਕ ਸਿੱਖਿਆ ਦਾ ਉਜਾੜਾ ਕਰਨ ਵਿਰੁੱਧ, ਸਿੱਖਿਆ ਸਕੱਤਰ ਵਲੋਂ ਤਾਂਲਬੰਦੀ ਦੇ ਬਾਵਜੂਦ ਅਧਿਆਪਕਾਂ ਨੂੰ ਦਾਖ਼ਲੇ ਵਧਾਉਣ ਲਈ ...

ਪੂਰੀ ਖ਼ਬਰ »

ਸਾਂਝੇ ਅਧਿਆਪਕ ਮੋਰਚੇ ਨੇ ਫੂਕਿਆ ਸਿੱਖਿਆ ਸਕੱਤਰ ਦਾ ਪੁਤਲਾ

ਮੋਰਿੰਡਾ, 17 ਮਈ (ਕੰਗ)-ਮੋਰਿੰਡਾ ਬਲਾਕ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਸਾਂਝੇ ਅਧਿਆਪਕ ਮੋਰਚੇ ਅਧੀਨ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ | ਇਸ ਸਬੰਧੀ ਮੋਰਚੇ ਦੇ ਆਗੂ ਦਵਿੰਦਰ ਸਿੰਘ, ਗੁਰਚਰਨ ਸਿੰਘ ਫਾਟਵਾਂ, ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਿੱਖਿਆ ਸਕੱਤਰ ...

ਪੂਰੀ ਖ਼ਬਰ »

ਮੋਰਿੰਡਾ ਦੇ ਇਕੋ ਪਰਿਵਾਰ 'ਚ ਸਹੁਰੇ ਤੇ ਨੂੰ ਹ ਦੀ ਮੌਤ

ਮੋਰਿੰਡਾ, 17 ਮਈ (ਕੰਗ)-ਮੋਰਿੰਡਾ ਦੇ ਵਸਨੀਕ ਰਤਨ ਸਿੰਘ ਸ਼ੈਲਰ ਵਾਲੇ ਤੇ ਉਨ੍ਹਾਂ ਦੀ ਨੂੰ ਹ ਰਾਜਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ | ਰਤਨ ਸਿੰਘ ਕਾਫ਼ੀ ਸਮੇਂ ਤੋਂ ਕਿਸੇ ਬਿਮਾਰੀ ਤੋਂ ਪੀੜਤ ਸਨ ਜਦ ਕਿ ਉਨ੍ਹਾਂ ਦੀ ਨੂੰ ਹ ਰਾਜਿੰਦਰ ਕੌਰ (41) ਦੀ ਅਚਾਨਕ ...

ਪੂਰੀ ਖ਼ਬਰ »

ਸਰਬਣ ਸਿੰਘ ਮੋਠਾਪੁਰ ਦੀ ਕੋਰੋਨਾ ਨਾਲ ਮੌਤ

ਨੂਰਪੁਰ ਬੇਦੀ, 17 ਮਈ (ਹਰਦੀਪ ਸਿੰਘ ਢੀਂਡਸਾ)-ਬੀਤੇ ਕੱਲ੍ਹ ਬੜੇ ਹੀ ਹੇਸਮੁਖ ਤੇ ਮਿਲਾਪੜੇ ਸੁਭਾਅ ਦੇ ਮਾਲਕ ਸੇਵਾ-ਮੁਕਤ ਹੌਲਦਾਸ ਸਰਬਣ ਸਿੰਘ ਮੋਠਾਪੁਰ ਦੀ ਸੰਖੇਪ ਬਿਮਾਰੀ ਪਿੱਛੋਂ ਨੂਰਪੁਰ ਬੇਦੀ ਦੇ ਨਿੱਜੀ ਹਸਪਤਾਲ 'ਚ ਮੌਤ ਹੋ ਗਈ | ਮਿ੍ਤਕ ਦੇ ਸਪੁੱਤਰ ਗੁਰਦੀਪ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਥਲੀ ਖ਼ੁਰਦ ਦਾ ਨੌਜਵਾਨ ਲਾਪਤਾ

ਘਨੌਲੀ, 17 ਮਈ (ਜਸਵੀਰ ਸਿੰਘ ਸੈਣੀ)-ਇਥੋਂ ਨੇੜਲੇ ਪਿੰਡ ਥਲੀ ਖ਼ੁਰਦ ਦਾ ਨੌਜਵਾਨ ਬੀਤੇ ਦਿਨ ਆਪਣੀ ਇਟੀਓਸ ਗੱਡੀ ਸਮੇਤ ਭੇਦਭਰੀ ਹਾਲਤ 'ਚ ਲਾਪਤਾ ਹੋ ਗਿਆ ਹੈ | ਪੁਲਿਸ ਚੌਕੀ ਘਨੌਲੀ ਦੇ ਮੁਨਸ਼ੀ ਅਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੂੰ ਪਰਿਵਾਰਕ ਮੈਂਬਰਾਂ ...

ਪੂਰੀ ਖ਼ਬਰ »

ਨੰਗਲ ਪੁਲਿਸ ਵਲੋਂ ਕੋਵਿਡ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਹਿੱਤ ਚਾਰ ਇੰਟਰਸਟੇਟ ਨਾਕੇ ਲਗਾਏ

ਨੰਗਲ, 17 ਮਈ (ਪ੍ਰੋ. ਅਵਤਾਰ ਸਿੰਘ)-ਕੋਰੋਨਾ ਕੇਸਾਂ 'ਤੇ ਠੱਲ੍ਹ ਪਾਉਣ ਲਈ ਕੋਵਿਡ ਨਿਯਮਾਂ ਨੂੰ ਲਾਗੂ ਕਰਾਉਣ ਤੇ ਸਖ਼ਤੀ ਨਾਲ ਪਾਲਣਾ ਕਰਾਉਣ ਲਈ ਥਾਣਾ ਨੰਗਲ ਵਲੋਂ ਚਾਰ ਇੰਟਰ ਸਟੇਟ ਨਾਕੇ ਪਿੰਡ ਕਲਸੇੜਾ ਥਾਣਾ ਨੰਗਲ ਨੇ ਮਹਿਤਪੁਰ ਬੈਰੀਅਰ ਅਜੌਲੀ ਮੋੜ, ਸੂਰੇਵਾਲ ਤੇ ...

ਪੂਰੀ ਖ਼ਬਰ »

ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਨਵੇਂ ਸਥਾਪਿਤ 20 ਬੈੱਡ, ਲੈਵਲ-2 ਕੋਵਿਡ ਕੇਅਰ ਸੈਂਟਰ ਦਾ ਮੁਆਇਨਾ

ਸ੍ਰੀ ਅਨੰਦਪੁਰ ਸਾਹਿਬ, 17 ਮਈ (ਜੇ. ਐਸ. ਨਿੱਕੂਵਾਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਨਵੇਂ ਸਥਾਪਿਤ ਕੋਵਿਡ ਕੇਅਰ ਸੈਂਟਰ ਦਾ ਜਾਇਜ਼ਾ ਲਿਆ | ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਵਿਸ਼ਵ ਬਲੱਡ ਪ੍ਰੈਸ਼ਰ ਦਿਵਸ ਮਨਾਇਆ

ਰੂਪਨਗਰ, 17 ਮਈ (ਸਤਨਾਮ ਸਿੰਘ ਸੱਤੀ)-ਵਿਸ਼ਵ 'ਖ਼ੂਨਦਾਨ ਦਿਵਸ' ਦੇ ਮੌਕੇ 'ਤੇ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਢਾਂਡਾ ਦੀ ਪ੍ਰਧਾਨਗੀ ਹੇਠ ਦਫ਼ਤਰ ਸਿਵਲ ਸਰਜਨ ਰੂਪਨਗਰ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦੀ ਜੀਵਨ ਸ਼ੈਲੀ ਵਿਚ ...

ਪੂਰੀ ਖ਼ਬਰ »

ਨਵੇਂ ਕੇਂਦਰ 'ਚ 204 ਨੌਜਵਾਨਾਂ ਦਾ ਟੀਕਾਕਰਨ

ਭਰਤਗੜ੍ਹ, 17 ਮਈ (ਜਸਬੀਰ ਸਿੰਘ ਬਾਵਾ)-ਭਰਤਗੜ੍ਹ ਦੇ ਸਰਕਾਰੀ ਸੀ. ਸੈ. ਸਮਾਰਟ ਸਕੂਲ 'ਚ ਸਥਾਪਤ ਕੀਤੇ ਨਵੇਂ ਕੇਂਦਰ 'ਚ ਦੋ-ਦਿਨਾਂ 'ਚ 204 ਨੌਜਵਾਨਾਂ ਦਾ ਟੀਕਾਕਰਨ ਮੁਕੰਮਲ ਹੋਇਆ ਹੈ, ਅੱਜ ਖ਼ੁਰਾਕ ਤੋਂ ਵਾਂਝੇ ਰਹੇ ਨੌਜਵਾਨਾਂ ਦਾ ਟੀਕਾਕਰਨ 18 ਮਈ ਨੂੰ ਹੋਣ ਦੀ ਸੰਭਾਵਨਾ ...

ਪੂਰੀ ਖ਼ਬਰ »

ਕਿਰਤੀ ਕਿਸਾਨ ਮੋਰਚਾ ਵਲੋਂ ਵਾਰੋ-ਵਾਰੀ ਦਿੱਲੀ ਜਥੇ ਭੇਜਣ ਦਾ ਐਲਾਨ

ਰੂਪਨਗਰ, 17 ਮਈ (ਸਤਨਾਮ ਸਿੰਘ ਸੱਤੀ)-ਕਿਰਤੀ ਕਿਸਾਨ ਮੋਰਚਾ ਰੋਪੜ ਵਲੋਂ ਜਗਦੀਪ ਕੌਰ ਢੱਕੀ ਦੀ ਅਗਵਾਈ 'ਚ ਬਲਾਕ ਰੋਪੜ ਦੀ ਮੀਟਿੰਗ ਗੁਰਦੁਆਰਾ ਬਾਬਾ ਸਤਨਾਮ ਸਿੰਘ ਜੀ ਨੰਗਲ ਚੌਕ ਰੋਪੜ ਵਿਖੇ ਹੋਈ | ਮੀਟਿੰਗ ਵਿਚ 21 ਮਈ ਨੂੰ ਇਕ ਵੱਡਾ ਜਥਾ ਦਿੱਲੀ ਭੇਜਣ ਦਾ ਫ਼ੈਸਲਾ ...

ਪੂਰੀ ਖ਼ਬਰ »

'ਆਪ' ਦੇ ਐਸ. ਸੀ. ਵਿੰਗ ਵਲੋਂ ਮੁੱਖ ਮੰਤਰੀ ਦੇ ਨਾਂਅ ਡੀ. ਸੀ. ਨੂੰ ਮੰਗ-ਪੱਤਰ

ਰੂਪਨਗਰ, 17 ਮਈ (ਸਤਨਾਮ ਸਿੰਘ ਸੱਤੀ)-ਆਮ ਆਦਮੀ ਪਾਰਟੀ ਰੋਪੜ ਦੇ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪਿੰਕੀ ਦੀ ਪ੍ਰਧਾਨਗੀ ਹੇਠ ਇਕ ਮੰਗ-ਪੱਤਰ ਮੁੱਖ ਮੰਤਰੀ ਦੇ ਨਾਂਅ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਸੌਂਪਿਆ ਗਿਆ | ਜਿਸ 'ਚ ਕੋਰੋਨਾ ...

ਪੂਰੀ ਖ਼ਬਰ »

ਸਾਂਝੇ ਅਧਿਆਪਕ ਮੋਰਚੇ ਨੇ ਐੱਸ. ਡੀ. ਐੱਮ. ਨੂੰ ਸੌਂਪਿਆ ਮੰਗ-ਪੱਤਰ

ਸ੍ਰੀ ਚਮਕੌਰ ਸਾਹਿਬ, 17 ਮਈ (ਜਗਮੋਹਣ ਸਿੰਘ ਨਾਰੰਗ)-ਸਾਂਝੇ ਅਧਿਆਪਕ ਮੋਰਚੇ ਦੇ ਸੂਬਾਈ ਸੱਦੇ ਉੱਤੇ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਅਧਿਆਪਕਾਂ ਨੇ ਕੋਵਿਡ ਮਹਾਂਮਾਰੀ ਦੇ ਚੱਲਦਿਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੰਕੇਤਕ ਰੋਸ ਮੁਜ਼ਾਹਰਾ ਕੀਤਾ | ਉਪਰੰਤ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਕੋਵਿਡ ਮਰੀਜ਼ਾਂ ਘਰ-ਘਰ ਪਹੁੰਚਾਈਆਂ ਜਾ ਰਹੀਆਂ ਕੋਰੋਨਾ ਫ਼ਤਹਿ ਕਿੱਟਾਂ

ਸ੍ਰੀ ਚਮਕੌਰ ਸਾਹਿਬ, 17 ਮਈ (ਜਗਮੋਹਣ ਸਿੰਘ ਨਾਰੰਗ)-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਬਲਾਕ ਅਧੀਨ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਸਿਹਤ ਵਿਭਾਗ ਦੇ ਕਰਮੀ ਘਰਾਂ 'ਚ ਜਾ ਕੇ ਕੋਰੋਨਾ ਫ਼ਤਹਿ ਕਿੱਟਾਂ ਮੁਹੱਈਆ ਕਰਵਾ ਰਹੇ ਹਨ | ਡਾ: ਸੀ. ਪੀ. ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਦੀ ਹੜਤਾਲ ਜਾਰੀ

ਸ੍ਰੀ ਚਮਕੌਰ ਸਾਹਿਬ, 17 ਮਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਨਗਰ ਪੰਚਾਇਤ ਦੇ ਸਫ਼ਾਈ ਸੇਵਕਾਂ ਦੀ ਹੜਤਾਲ 5ਵੇਂ ਦਿਨ 'ਚ ਸ਼ਾਮਲ ਹੋ ਗਈ ਹੈ | ਇਸ ਹੜਤਾਲ ਕਾਰਨ ਸ਼ਹਿਰ ਅੰਦਰ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ | ਇਨ੍ਹਾਂ ਸਫ਼ਾਈ ਸੇਵਕਾਂ ਵਲੋਂ ਨਗਰ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਕੀਤੀ ਸੋਗ ਸਭਾ

ਸ੍ਰੀ ਚਮਕੌਰ ਸਾਹਿਬ, 17 ਮਈ (ਜਗਮੋਹਣ ਸਿੰਘ ਨਾਰੰਗ)-ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਚਰਨ ਸਿੰਘ ਮਾਣੇਮਾਜਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ 'ਆਪ' ਦੇ ਸਾਬਕਾ ਮੁਲਾਜ਼ਮ ਵਿੰਗ ਪੰਜਾਬ ਦੇ ਉਪ ਪ੍ਰਧਾਨ ਸਵਰਨ ਸਿੰਘ ਸੈਂਪਲਾਂ ...

ਪੂਰੀ ਖ਼ਬਰ »

ਅਪਥਾਲਮਿਕ ਅਫ਼ਸਰਾਂ ਦੀਆਂ ਅਸਾਮੀਆਂ ਨੂੰ ਜਲਦ ਭਰਨ ਦੀ ਮੰਗ

ਮੋਰਿੰਡਾ, 17 ਮਈ (ਪਿ੍ਤਪਾਲ ਸਿੰਘ)-ਕੋਰੋਨਾ ਮਹਾਂਮਾਰੀ ਨੂੰ ਹਰਾ ਕੇ ਸਿਹਤਯਾਬ ਹੋ ਚੁੱਕੇ ਮਰੀਜ਼ਾਂ ਨੂੰ ਲੱਗਣ ਵਾਲੀ ਨਵੀਂ ਬਿਮਾਰੀ ਬਲੈਕ ਫੰਗਸ ਜੋ ਅੱਖਾਂ 'ਤੇ ਅਸਰ ਕਰਦੀ ਹੈ ਇਸ ਬਿਮਾਰੀ ਦੇ ਟਾਕਰੇ ਲਈ ਪੰਜਾਬ ਸਰਕਾਰ ਅਪਥਾਲਮਿਕ ਅਫ਼ਸਰਾਂ ਦੀ ਅਸਾਮੀਆਂ ਨੂੰ ...

ਪੂਰੀ ਖ਼ਬਰ »

ਪੀਰ ਬਾਬਾ ਜ਼ਿੰਦਾ ਸ਼ਹੀਦ ਸੁਸਾਇਟੀ ਨੇ ਜ਼ਿੰਦਾ ਜੀਵ ਆਸ਼ਰਮ ਲਈ ਭੇਜੀ ਲੰਗਰ ਦੀ ਸੇਵਾ

ਨੂਰਪੁਰ ਬੇਦੀ, 17 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਬੀਤੇ ਲੰਬੇ ਸਮੇਂ ਤੋਂ ਸਮਾਜ ਸੇਵੀ ਕਾਰਜਾਂ 'ਚ ਅਹਿਮ ਭੂਮਿਕਾ ਨਿਭਾ ਰਹੀ ਪੀਰ ਬਾਬਾ ਜ਼ਿੰਦਾ ਸ਼ਹੀਦ ਸੁਸਾਇਟੀ ਨੂਰਪੁਰ ਬੇਦੀ ਵਲੋਂ ਇਕ ਹੋਰ ਨੇਕ ਕੰਮ 'ਚ ਯੋਗਦਾਨ ਪਾਉਣ 'ਚ ਅਹਿਮ ਭੂਮਿਕਾ ਅਦਾ ਕੀਤੀ ਹੈ | ਸੁਸਾਇਟੀ ...

ਪੂਰੀ ਖ਼ਬਰ »

ਵਿਧਾਇਕ ਸੰਦੋਆ ਵਲੋਂ ਪੱਤਰਕਾਰ ਹਰਦੀਪ ਸਿੰਘ ਕੰਗ ਨਾਲ ਕੀਤਾ ਦੁੱਖ ਸਾਂਝਾ

ਪੁਰਖਾਲੀ, 17 ਮਈ (ਅੰਮਿ੍ਤਪਾਲ ਸਿੰਘ ਬੰਟੀ)-ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਲੋਂ ਪੱਤਰਕਾਰ ਹਰਦੀਪ ਸਿੰਘ ਕੰਗ ਨਾਲ ਉਨ੍ਹਾਂ ਦੇ ਗ੍ਰਹਿ ਪਿੰਡ ਠੌਣਾ ਵਿਖੇ ਪਹੁੰਚ ਕੇ ਦੁੱਖ ਸਾਂਝਾ ਕੀਤਾ ਗਿਆ | ਜ਼ਿਕਰਯੋਗ ਹੈ ਕਿ ਸ. ਕੰਗ ਦੇ ਪਿਤਾ ਸ. ਬਲਵਿੰਦਰ ਸਿੰਘ ਕੰਗ ਬੀਤੇ ...

ਪੂਰੀ ਖ਼ਬਰ »

ਮੁੱਖ ਡਾਕਘਰ ਦਾ ਸਿਸਟਮ ਖ਼ਰਾਬ ਹੋਣ ਕਾਰਨ ਲੋਕ ਹੋਏ ਪ੍ਰੇਸ਼ਾਨ

ਨੰਗਲ, 17 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਅੱਜ ਸਵੇਰੇ ਨੰਗਲ ਡਾਕਘਰ ਦਾ ਸਿਸਟਮ ਖ਼ਰਾਬ ਹੋਣ ਕਾਰਨ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਹੋਈ | ਆਰ. ਟੀ. ਆਈ. ਕਾਰਕੁਨ ਯੋਗੇਸ਼ ਸਚਦੇਵਾ ਨੇ ਬਹੁਤ ਜ਼ਰੂਰੀ ਰਜਿਸਟਰੀ ਕਰਵਾਉਣੀ ਸੀ ਪਰ ਸਿਸਟਮ ਕੰਮ ਨਹੀਂ ਕਰ ਰਿਹਾ ਸੀ | ...

ਪੂਰੀ ਖ਼ਬਰ »

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੰਗਲ ਵਜੋਂ ਸੁਦੇਸ਼ ਕੁਮਾਰੀ ਨੇ ਸੰਭਾਲਿਆ ਚਾਰਜ

ਨੰਗਲ, 17 ਮਈ (ਪ੍ਰੀਤਮ ਸਿੰਘ ਬਰਾਰੀ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੰਗਲ ਵਜੋਂ ਸ੍ਰੀਮਤੀ ਸੁਦੇਸ਼ ਕੁਮਾਰੀ ਨੇ ਰੈਗੂਲਰ ਚਾਰਜ ਸੰਭਾਲਿਆ ਹੈ | ਸੁਦੇਸ਼ ਕੁਮਾਰੀ ਜੋ ਕਿ ਪਹਿਲਾਂ ਬਤੌਰ ਸੀ. ਐੱਚ. ਟੀ. ਬਿਭੌਰ ਸਾਹਿਬ ਤਾਇਨਾਤ ਸਨ ਜਿਨ੍ਹਾਂ ਨੂੰ ਅੱਜ ਵਿਭਾਗੀ ...

ਪੂਰੀ ਖ਼ਬਰ »

ਕਾਂਗਰਸੀ ਆਗੂ, ਮੰਤਰੀ ਚੰਨੀ ਦੇ ਹੱਕ 'ਚ ਆਏ

ਮੋਰਿੰਡਾ, 17 ਮਈ (ਪਿ੍ਤਪਾਲ ਸਿੰਘ)-ਸ਼ੂਗਰ ਮਿੱਲ ਮੋਰਿੰਡਾ ਦੇ ਚੇਅਰਮੈਨ ਖ਼ੁਸ਼ਹਾਲ ਸਿੰਘ ਦਤਾਰਪੁਰ, ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਬੰਤ ਸਿੰਘ ਕਲਾਰਾਂ, ਮੀਤ ਪ੍ਰਧਾਨ ਜਸਵਿੰਦਰ ਸਿੰਘ ਰੋਣੀ, ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਗੁਰਵਿੰਦਰ ਸਿੰਘ ...

ਪੂਰੀ ਖ਼ਬਰ »

ਆਗਾਮੀ ਵਿਧਾਨ ਸਭਾ ਚੋਣਾਂ 'ਚ ਯੂਥ ਅਕਾਲੀ ਦਲ ਨਿਭਾਏਗਾ ਅਹਿਮ ਭੂਮਿਕਾ

ਨੂਰਪੁਰ ਬੇਦੀ, 17 ਮਈ (ਢੀਂਡਸਾ)-ਯੂਥ ਅਕਾਲੀ ਦਲ ਵਲੋਂ ਪਿੰਡਾਂ ਵਿਚ ਮੀਟਿੰਗ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ | ਜਿਸ ਤਹਿਤ ਸਰਕਲ ਨੂਰਪੁਰ ਬੇਦੀ ਦੇ ਪ੍ਰਧਾਨ ਮਨਦੀਪ ਸਿੰਘ ਮੂਸਾਪੁਰ ਨੇ ਪਿੰਡ ਗੁਰਸੇਵਾਲ, ਆਜਮਪੁਰ ਤੇ ਰੂੜੇਵਾਲ ਵਿਖੇ ਨੌਜਵਾਨਾਂ ਨਾਲ ਮੀਟਿੰਗ ...

ਪੂਰੀ ਖ਼ਬਰ »

ਵਿਭਾਗ ਵਲੋਂ ਸਾਂਝੇ ਦਾਖ਼ਲਾ ਪੋਰਟਲ ਦਾ ਨਾਦਰਸ਼ਾਹੀ ਫ਼ੈਸਲਾ ਤੁਰੰਤ ਵਾਪਸ ਲਵੇ-ਚੇਅਰਮੈਨ ਬਾਗ਼ੀ

ਨੂਰਪੁਰ ਬੇਦੀ, 17 ਮਈ (ਵਿੰਦਰਪਾਲ ਝਾਂਡੀਆਂ)-ਪੰਜਾਬ ਦੇ ਸਕੱਤਰ ਉਚੇਰੀ ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਸਾਰੇ ਡਿਗਰੀ ਕਾਲਜਾਂ 'ਚ ਦਾਖ਼ਲੇ ਸਬੰਧੀ ਪੰਜਾਬ ਦੀਆਂ ਤਿੰਨੋ ਯੂਨੀਵਰਸਿਟੀਆਂ ਦਾ ਇਕ ਸਾਂਝਾ ਪੋਰਟਲ ਬਣਾਏ ਜਾਣ ਦੇ ਸਬੰਧ 'ਚ ਜਾਰੀ ਕੀਤੇ ਗਏ ਪੱਤਰ ਦਾ ਹੁਣ ...

ਪੂਰੀ ਖ਼ਬਰ »

ਅਰਜਨ ਆਯੁਰਵੈਦਿਕ ਹਸਪਤਾਲ ਰੋਪੜ ਵਿਖੇ ਖ਼ੂਨੀ ਬਵਾਸੀਰ ਦਾ ਸਫਲ ਆਪ੍ਰੇਸ਼ਨ

ਰੂਪਨਗਰ, 17 ਮਈ (ਸ.ਰ.)-ਲਹਿਰੀ ਸ਼ਾਹ ਮੰਦਰ ਰੋਡ 'ਤੇ ਡਾ: ਸਰਦਾਨਾ ਬੱਚਿਆਂ ਵਾਲੇ ਹਸਪਤਾਲ ਨਜ਼ਦੀਕ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ ਰੋਪੜ ਵਲੋਂ ਖ਼ੂਨੀ ਬਵਾਸੀਰ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ | ਅਰਜਨ ਹਪਪਤਾਲ ਰੋਪੜ ਗੋਡਿਆਂ, ਰੀੜ੍ਹ ਦਾ ਦਰਦ, ਸੈਟੀਕਾ ਪੇਨ, ਡਿਸਕ ...

ਪੂਰੀ ਖ਼ਬਰ »

ਪੀ. ਐਸ. ਯੂ. ਵਲੋਂ ਧਰਨੇ ਦਾ ਐਲਾਨ

ਰੂਪਨਗਰ, 17 ਮਈ (ਸਤਨਾਮ ਸਿੰਘ ਸੱਤੀ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਕੈਪਟਨ ਸਰਕਾਰ ਦੁਆਰਾ ਆਪਣੇ ਖ਼ਾਲੀ ਖ਼ਜ਼ਾਨੇ ਦਾ ਵਾਸਤਾ ਦੇ ਕੇ ਪੰਜਾਬ 'ਚ ਨਵੇਂ ਸਰਕਾਰੀ ਕਾਲਜਾਂ ਦੀ ਉਸਾਰੀ ਲਈ ਵਿਦਿਆਰਥੀਆਂ ਦੇ ਭਲਾਈ ਫ਼ੰਡਾਂ ਨੂੰ ਵਰਤਣ ਲਈ ਪੰਜਾਬ ਦੇ 8 ਵੱਡੇ ਸਰਕਾਰੀ ...

ਪੂਰੀ ਖ਼ਬਰ »

ਕਰਮਚਾਰੀ ਦਲ ਭਗੜਾਣਾ ਦੀ ਡੀ. ਐਫ. ਓ. ਰੂਪਨਗਰ ਨਾਲ ਮੁਲਾਕਾਤ

ਰੂਪਨਗਰ, 17 ਮਈ (ਸਤਨਾਮ ਸਿੰਘ ਸੱਤੀ)-ਕਰਮਚਾਰੀ ਦਲ ਪੰਜਾਬ (ਭਗੜਾਣਾ) ਦਾ ਵਫ਼ਦ ਸੁਰਜੀਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਨਵੇਂ ਡੀ. ਐਫ. ਓ. ਗੁਰਅਮਨਪ੍ਰੀਤ ਸਿੰਘ ਬੈਂਸ ਨੂੰ ਵਣ ਮਜ਼ਦੂਰਾਂ ਦੀਆਂ ਮੰਗਾਂ ਦੇ ਸਬੰਧ 'ਚ ਮਿਲਿਆ | ਉਨ੍ਹਾਂ ਇਸ ਮੌਕੇ ਮੰਗ-ਪੱਤਰ ਸੌਂਪਿਆਂ | ਇਸ ...

ਪੂਰੀ ਖ਼ਬਰ »

ਅਭੈ ਸਿੰਘ ਸੰਧੂ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ

ਰੂਪਨਗਰ, 17 ਮਈ (ਸਤਨਾਮ ਸਿੰਘ ਸੱਤੀ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੇ ਅਚਾਨਕ ਅਕਾਲ ਚਲਾਣੇ 'ਤੇ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਅਭੈ ਸਿੰਘ ...

ਪੂਰੀ ਖ਼ਬਰ »

ਮੋਰਿੰਡਾ ਇਲਾਕੇ 'ਚ ਸ਼ੋ੍ਰਮਣੀ ਅਕਾਲੀ ਦਲ ਵਲੋਂ ਘਰ-ਘਰ ਲੰਗਰ ਦੀ ਸੇਵਾ ਜਾਰੀ

ਮੋਰਿੰਡਾ, 17 ਮਈ (ਕੰਗ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਕੋਰੋਨਾ ਮਰੀਜ਼ਾਂ ਲਈ ਚਲਾਈ ਘਰ-ਘਰ ਲੰਗਰ ਦੀ ਸੇਵਾ ਮੋਰਿੰਡਾ ਇਲਾਕੇ 'ਚ ਜਾਰੀ ਹੈ | ਇਸ ਸਬੰਧੀ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ ਨੇ ਦੱਸਿਆ ਕਿ ਸ਼ਹਿਰ 'ਚ ਕੋਈ ਵੀ ਕੋਰੋਨਾ ਪੀੜਤ ਜਾਂ ਲੋੜਵੰਦ ਹੈ ਉਸ ਨੂੰ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਯੂਨੀਵਰਸਿਟੀ ਪ੍ਰੀਖਿਆਵਾਂ 'ਚ ਰਹੀਆਂ ਅੱਵਲ

ਸ੍ਰੀ ਅਨੰਦਪੁਰ ਸਾਹਿਬ, 17 ਮਈ (ਕਰਨੈਲ ਸਿੰਘ)-ਸਥਾਨਕ ਕਾਲਜ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਕਾਮਰਸ ਵਿਭਾਗ (ਐਮ. ਕਾਮ.) ਦੀਆਂ ਵਿਦਿਆਰਥਣਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਪ੍ਰੀਖਿਆਵਾਂ ਵਿਚ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕੀਤਾ ਹੈ | ਐਮ. ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX