ਤਾਜਾ ਖ਼ਬਰਾਂ


ਪਹਿਲੀ ਬੇਰੀਕੇਟਿੰਗ 'ਤੇ ਪੁਲਿਸ ਨੇ ਰੋਕਿਆ ਸ਼੍ਰੋਮਣੀ ਅਕਾਲੀ ਦਲ ਦਾ ਰੋਸ ਮਾਰਚ
. . .  2 minutes ago
ਨਵੀਂ ਦਿੱਲੀ, 17 ਸਤੰਬਰ - ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਅਸੀਂ ਆਪਣੀ ਲੜਾਈ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੋ ...
ਸ੍ਰੀ ਮੁਕਤਸਰ ਸਾਹਿਬ ਵਿਖੇ ਖੇਤੀ ਕਾਨੂੰਨਾਂ ਖ਼ਿਲਾਫ਼ ਸਿਰ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਕਾਂਗਰਸੀਆਂ ਵਲੋਂ ਰੋਸ ਪ੍ਰਦਰਸ਼ਨ
. . .  11 minutes ago
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕਾਂਗਰਸੀਆਂ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਦੀ...
ਸ਼੍ਰੋਮਣੀ ਅਕਾਲੀ ਦਲ ਦਾ ਰੋਸ ਮਾਰਚ
. . .  17 minutes ago
ਨਵੀਂ ਦਿੱਲੀ,17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਭਵਨ ਤੱਕ...
ਦੁਸ਼ਾਂਬੇ ਵਿਚ ਜਾਰੀ ਐੱਸ.ਸੀ.ਓ. ਸੰਮੇਲਨ ਵਿਚ ਬੋਲੇ ਪ੍ਰਧਾਨ ਮੰਤਰੀ - ਵੱਧ ਰਹੀ ਕੱਟੜਤਾ ਸਭ ਤੋਂ ਵੱਡੀ ਚੁਨੌਤੀ
. . .  25 minutes ago
ਨਵੀਂ ਦਿੱਲੀ, 17 ਸਤੰਬਰ - ਤਾਜਿਕਿਸਤਾਨ ਦੇ ਦੁਸ਼ਾਂਬੇ ਵਿਚ ਜਾਰੀ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਬੈਠਕ ਵਿਚ ਕਈ ਦੇਸ਼ ਜੁਟੇ ਹੋਏ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪ੍ਰੋਗਰਾਮ ਵਿਚ ਵਰਚੂਅਲ ਤਰੀਕੇ ਨਾਲ ਸ਼ਾਮਿਲ...
90 ਦਿਨਾਂ ਬਾਅਦ ਵਾਪਸ ਪਰਤੇ ਚੀਨ ਦੇ ਪੁਲਾੜ ਯਾਤਰੀ
. . .  about 1 hour ago
ਬੀਜਿੰਗ,17 ਸਤੰਬਰ - ਚੀਨ ਦੇ ਸਭ ਤੋਂ ਲੰਬੇ ਮਿਸ਼ਨ ਵਿਚ ਆਪਣੇ ਦੇਸ਼ ਦੇ ਪਹਿਲੇ ਪੁਲਾੜ ਸਟੇਸ਼ਨ 'ਤੇ 90 ਦਿਨਾਂ ਦੇ ਠਹਿਰਨ ਤੋਂ ਬਾਅਦ ਚੀਨੀ ਪੁਲਾੜ ਯਾਤਰੀਆਂ ਦੀ ਇਕ...
ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਦਾ ਫੂਕਿਆ ਪੁਤਲਾ, ਮਨਾਇਆ ਰਾਸ਼ਟਰੀ ਬੇਰੁਜ਼ਗਾਰ ਦਿਵਸ
. . .  about 1 hour ago
ਜਲੰਧਰ,17 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਹਾੜੇ ਮੌਕੇ ਯੂਥ ਕਾਂਗਰਸ ਵਲੋਂ ਖੇਤੀਬਾੜੀ ਕਾਨੂੰਨਾਂ ਅਤੇ ਬੇਰੁਜ਼ਗਾਰੀ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਪੁਤਲਾ ਫੂਕ...
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਰੋਸ ਮਾਰਚ ਸੰਸਦ ਭਵਨ ਵਲ ਰਵਾਨਾ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਰੋਸ ਮਾਰਚ ਸੰਸਦ ਭਵਨ ਵਲ ਰਵਾਨਾ ਹੋਇਆ | ਖੁੱਲ੍ਹੀ ਗੱਡੀ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ...
ਮੁੱਖ ਮੰਤਰੀ ਵਲੋਂ ਪੀ.ਏ.ਯੂ. ਦੇ ਵਰਚੂਅਲ ਕਿਸਾਨ ਮੇਲੇ ਦਾ ਉਦਘਾਟਨ
. . .  about 1 hour ago
ਲੁਧਿਆਣਾ,17 ਸਤੰਬਰ (ਪੁਨੀਤ ਬਾਵਾ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੋ ਰੋਜ਼ਾ ਵਰਚੂਅਲ ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ ਹੈ | ਕਿਸਾਨ ਮੇਲੇ ਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਉਦਘਾਟਨ ਕੀਤਾ...
ਸੰਸਦ ਮੈਂਬਰ ਸ਼ਵੇਤ ਮਲਿਕ ਦੇ ਘਰ ਬਾਹਰ ਧਰਨੇ 'ਤੇ ਬੈਠੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  about 1 hour ago
ਅਜਨਾਲਾ, ਚਮਿਆਰੀ - 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਜਗਪ੍ਰੀਤ ਸਿੰਘ ਜੌਹਲ) - ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਮ੍ਰਿਤਸਰ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਮੂਹਰੇ ਬੈਠੇ ਕਿਸਾਨ ਦੀ ਦਿਲ ਦਾ ਦੌਰਾ...
ਸ਼੍ਰੋਮਣੀ ਅਕਾਲੀ ਦਲ ਦਾ ਥੋੜੀ ਦੇਰ ਵਿਚ ਸੰਸਦ ਵਲ ਕੂਚ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ...
ਔਰਤ ਨੂੰ ਨਸ਼ੀਲੀ ਦਵਾਈ ਖੁਆ ਕੇ ਜਾਲੀ ਇਕਰਾਰਨਾਮਾ ਤਿਆਰ ਕਰਨ ਵਾਲੇ ਲੰਬੜਦਾਰ ਅਤੇ ਪੰਚ ਸਮੇਤ ਅੱਧੀ ਦਰਜਨ ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ
. . .  about 2 hours ago
ਫਗਵਾੜਾ ,17 ਸਤੰਬਰ (ਹਰੀਪਾਲ ਸਿੰਘ) - ਫਗਵਾੜਾ ਦੇ ਪਿੰਡ ਗੰਡਵਾਂ ਦੀ ਇਕ ਔਰਤ ਨੂੰ ਨਸ਼ੀਲੀ ਦਵਾਈ ਖੁਆ ਕੇ ਕੋਰੇ ਕਾਗ਼ਜ਼ਾਂ 'ਤੇ ਦਸਖ਼ਤ ਕਰਵਾ ਕੇ ਜਾਲੀ ਇਕਰਾਰਨਾਮਾ ਤਿਆਰ ਕਰਨ ਦੇ ਮਾਮਲੇ ਵਿਚ ਸਿਟੀ ਪੁਲਿਸ ਨੇ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 34,403 ਨਵੇਂ ਕੋਰੋਨਾ ਦੇ ਮਾਮਲੇ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 34,403 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ...
ਦਿੱਲੀ ਵਿਚ ਵਿਰੋਧ ਪ੍ਰਦਰਸ਼ਨ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਝੰਡੇਵਾਲਾਨ-ਪੰਚਕੁਈਆਂ ਸੜਕ 'ਤੇ ਵਾਹਨਾਂ ਦੀ ...
ਸ਼ੇਫਾਲੀ ਜੁਨੇਜਾ ਆਈ.ਸੀ.ਏ.ਓ.ਹਵਾਬਾਜ਼ੀ ਸੁਰੱਖਿਆ ਕਮੇਟੀ ਦੀ ਬਣੀ ਚੇਅਰਪਰਸਨ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਸ਼ੇਫਾਲੀ ਜੁਨੇਜਾ ਨੂੰ ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਸੰਗਠਨ (ਆਈ.ਸੀ.ਏ.ਓ.) ਹਵਾਬਾਜ਼ੀ ਸੁਰੱਖਿਆ ਕਮੇਟੀ ਦੀ ਚੇਅਰਪਰਸਨ ਚੁਣਿਆ ਗਿਆ ...
ਦਿੱਲੀ ਦੀਆਂ ਸਾਰੀਆਂ ਹੱਦਾਂ ਸੀਲ, ਭਾਰੀ ਪੁਲਿਸ ਬਲ ਤੈਨਾਤ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਖੇਤੀ ਕਾਨੂੰਨਾਂ ਨੂੰ ਇਕ ਸਾਲ ਪੂਰਾ ਹੋ ਗਿਆ ਹੈ | ਪੰਜਾਬ ਤੋਂ ਸੰਸਦ ਪ੍ਰਦਰਸ਼ਨ ਕਰਨ ਲਈ ਅਕਾਲੀ ਤੇ ਕਿਸਾਨ ਜਾ ਰਹੇ ਹਨ...
ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰਦੁਆਰਾ ਰਕਾਬ ਗੰਜ ਸਾਹਿਬ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰਦੁਆਰਾ ਰਕਾਬ ਗੰਜ....
ਦਿੱਲੀ 'ਚ 144 ਧਾਰਾ ਲਾਗੂ, ਸ਼੍ਰੋਮਣੀ ਅਕਾਲੀ ਦਲ ਨੂੰ ਰੋਸ ਮਾਰਚ ਦੀ ਆਗਿਆ ਨਹੀਂ ਮਿਲੀ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਮੌਜੂਦਾ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ....
ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਬਲੈਕ ਫਰਾਈਡੇ ਪ੍ਰੋਟੈਸਟ ਮਾਰਚ
. . .  about 3 hours ago
ਦਿੱਲੀ, 17 ਸਤੰਬਰ - ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਐਲਾਨੇ ਗਏ ਬਲੈਕ ਫਰਾਈਡੇ ਪ੍ਰੋਟੈਸਟ....
ਜੰਮੂ-ਕਸ਼ਮੀਰ: ਤੇਲੰਗਮ ਪਿੰਡ ਚੋਂ ਚਾਰ ਪਿਸਤੌਲਾਂ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
. . .  about 4 hours ago
ਜੰਮੂ-ਕਸ਼ਮੀਰ, 17 ਸਤੰਬਰ - ਪੁਲਿਸ ਅਤੇ ਫ਼ੌਜ ਨੇ ਸਾਂਝੇ ਤਲਾਸ਼ੀ ਅਭਿਆਨ ਵਿਚ ਪੁਲਵਾਮਾ ਜ਼ਿਲ੍ਹੇ ਦੇ ਤੇਲੰਗਮ ਪਿੰਡ ਵਿਚ ਚਾਰ ਪਿਸਤੌਲਾਂ ....
ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਦਿੱਤੀਆਂ ਸ਼ੁੱਭਕਾਮਨਾਵਾਂ
. . .  about 3 hours ago
ਨਵੀਂ ਦਿੱਲੀ, 17 ਸਤੰਬਰ -ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਅੱਜ 71ਵਾਂ ਜਨਮ ਦਿਨ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਪ੍ਰਧਾਨ ਮੰਤਰੀ
ਮੁੰਬਈ : ਬਾਂਦਰਾ ਕੁਰਲਾ ਕੰਪਲੈਕਸ 'ਚ ਇਕ ਨਿਰਮਾਣ ਅਧੀਨ ਫਲਾਈਓਵਰ ਦਾ ਇਕ ਹਿੱਸਾ ਡਿੱਗਿਆ, 14 ਵਿਅਕਤੀ ਜ਼ਖਮੀ
. . .  about 4 hours ago
ਮਹਾਰਾਸ਼ਟਰ, 17 ਸਤੰਬਰ - ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿਚ ਇਕ ਨਿਰਮਾਣ ਅਧੀਨ ਫਲਾਈਓਵਰ ਦਾ ਇਕ ਹਿੱਸਾ ਢਹਿ ....
ਝਾੜੋਦਾ ਕਲਾਂ ਸਰਹੱਦ ਨੂੰ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਬੈਰੀਕੇਡ ਲਗਾ ਕੇ ਬੰਦ ਕੀਤਾ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਝਾੜੋਦਾ ਕਲਾਂ ਸਰਹੱਦ ਨੂੰ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਬੈਰੀਕੇਡ ਦੀ ਵਰਤੋਂ ....
ਕਿਸਾਨਾਂ ਨੇ ਗੁਰਦੁਆਰਾ ਰਕਾਬ ਗੰਜ ਦੇ ਸਾਹਮਣੇ ਕੀਤਾ ਇਕੱਠ, ਪਾਰਲੀਮੈਂਟ ਦੇ ਸਾਹਮਣੇ ਹੋਈ ਬੈਰੀਕੈਡਿੰਗ
. . .  about 4 hours ago
ਨਵੀਂ ਦਿੱਲੀ, 17 ਸਤੰਬਰ (ਰੁਪਿੰਦਰਪਾਲ ਸਿੰਘ ਡਿੰਪਲ) ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਸਾਹਮਣੇ ਕਿਸਾਨ ਹੋਏ...
ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ ਦਿਸੀ
. . .  about 4 hours ago
ਅਜਨਾਲਾ ਗੱਗੋਮਾਹਲ,17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੰਧੂ) - ਭਾਰਤ-ਪਾਕਿਸਤਾਨ ਸਰਹੱਦ 'ਤੇ ਚੌਕੀ ਸਹਾਰਨ ਨਜ਼ਦੀਕ ਬੀਤੀ ਰਾਤ ਪਾਕਿਸਤਾਨ ਵਾਲੇ ਪਾਸਿਉਂ ਡਰੋਨ ....
ਫ਼ਾਜ਼ਿਲਕਾ-ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
. . .  about 4 hours ago
ਫ਼ਾਜ਼ਿਲਕਾ, 17 ਸਤੰਬਰ (ਪ੍ਰਦੀਪ ਕੁਮਾਰ) - ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬੀ.ਐੱਸ.ਐਫ. ਦੇ ਜਵਾਨਾਂ ਵਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕਰਨ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਜੇਠ ਸੰਮਤ 553
ਿਵਚਾਰ ਪ੍ਰਵਾਹ: ਰਾਜ ਅਜਿਹੇ ਲੋਕਾਂ ਦਾ ਹੋਵੇ ਜੋ ਦੌਲਤ ਅਤੇ ਸ਼ੁਹਰਤ ਦੀ ਥਾਂ ਲੋਕ ਕਲਿਆਣ ਅਤੇ ਸੇਵਾ ਨੂੰ ਤਰਜੀਹ ਦੇਣ। -ਬਰਿੰਗਮ ਯੋਮ

ਸੰਗਰੂਰ

ਦੋ ਘੰਟੇ ਦੀ ਪੁਲਿਸ ਨਾਲ ਲੁੱਕਣਛਿਪੀ ਉਪਰੰਤ ਆਖ਼ਰਕਾਰ ਬਾਬਾ ਬਚਿੱਤਰ ਸਿੰਘ ਸਾਥੀਆਂ ਸਮੇਤ ਆਏ ਕਾਬੂ

ਸੰਗਰੂਰ, 21 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਫੇਰੀ ਦੇ ਮੱਦੇਨਜ਼ਰ ਕਿਸੇ ਸੰਭਾਵੀ ਵਿਰੋਧ ਦੇ ਚੱਲਦਿਆਂ ਅੱਜ ਸੰਗਰੂਰ ਪੁਲਿਸ ਅਤੇ ਸਿੱਖ ਸਦਭਾਵਨਾ ਦਲ ਦੇ ਜੱਥੇਦਾਰ ਬਾਬਾ ਬਚਿੱਤਰ ਸਿੰਘ ਵਿਚਕਾਰ ਲੁੱਕਣਛਿੱਪੀ ਦਾ ਨਾਟਕ ਤਕਰੀਬਨ 2 ਘੰਟੇ ਤੱਕ ਚੱਲਦਾ ਰਿਹਾ | ਖ਼ੁਫ਼ੀਆ ਪੁਲਿਸ ਤੰਤਰ ਨੂੰ ਇਸ ਗੱਲ ਦੀ ਪੁਖ਼ਤਾ ਜਾਣਕਾਰੀ ਸੀ ਕਿ ਬਾਬਾ ਬਚਿੱਤਰ ਸਿੰਘ ਸੁਖਬੀਰ ਸਿੰਘ ਬਾਦਲ ਦੀ ਸੰਗਰੂਰ ਫੇਰੀ ਦੌਰਾਨ ਉਨ੍ਹਾਂ ਦਾ ਵਿਰੋਧ ਕਰ ਸਕਦੇ ਹਨ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੌਰਾਨ ਜਦ ਸੁਖਬੀਰ ਸਿੰਘ ਬਾਦਲ ਇਸੇ ਗੁਰਦੁਆਰਾ ਨਾਨਕਿਆਣਾ ਸਾਹਿਬ ਆਏ ਸਨ ਤਾਂ ਬਾਬਾ ਬਚਿੱਤਰ ਸਿੰਘ ਸਮੇਤ ਉਨ੍ਹਾਂ ਦੇ ਹਮਾਇਤੀਆਂ ਨੇ ਅਕਾਲੀ ਆਗੂ ਦਾ ਕਰੜਾ ਵਿਰੋਧ ਕੀਤਾ ਸੀ ਅਤੇ ਬਾਬਾ ਬਚਿੱਤਰ ਸਿੰਘ ਖ਼ਿਲਾਫ਼ ਉਸ ਵੇਲੇ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ | ਇਸ ਘਟਨਾਕ੍ਰਮ ਦੌਰਾਨ ਬਾਬਾ ਬਚਿੱਤਰ ਸਿੰਘ ਅਤੇ ਉਨ੍ਹਾਂ ਦੇ ਤਿੰਨ ਸਾਥੀਆਂ ਜਿਨ੍ਹਾਂ ਵਿਚ ਕਰਨਵੀਰ ਸਿੰਘ ਉੱਪਲੀ, ਗੁਰਦੀਪ ਸਿੰਘ ਉੱਪਲੀ, ਗੁਰਮੀਤ ਸਿੰਘ ਸ਼ੇਰੋਂ ਖਾਲਿਸਤਾਨੀ ਨੂੰ ਨਾਨਕਿਆਣਾ ਚੌਂਕ ਨਜ਼ਦੀਕ ਪੁਲਿਸ ਪਾਰਟੀ ਜਿਸ ਦੀ ਅਗਵਾਈ ਇੰਸਪੈਕਟਰ ਪਿ੍ਤਪਾਲ ਸਿੰਘ ਐਸ.ਐਚ.ਓ. ਸਿਟੀ ਵਨ ਕਰ ਰਹੇ ਸਨ ਨੇ ਅਹਿਤਿਆਤ ਵਜੋਂ ਉਨ੍ਹਾਂ ਨੂੰ ਕਾਬੂ ਕਰ ਲਿਆ ਜਿੱਥੋਂ ਉਨ੍ਹਾਂ ਨੂੰ ਗੁਰਦੁਆਰਾ ਕਿਸ਼ਨਪੁਰਾ ਵਿਖੇ ਲਿਜਾਇਆ ਗਿਆ | ਸਵੇਰ ਤੋਂ ਹੀ ਅੱਜ ਮਾਹੌਲ ਬੜਾ ਦਿਲਚਸਪ ਬਣਿਆ ਰਿਹਾ ਬਾਬਾ ਬਚਿੱਤਰ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਪ੍ਰੋਗਰਾਮ ਨੂੰ ਕੋਈ ਸਪਸ਼ਟ ਨਹੀਂ ਕੀਤਾ | ਆਖ਼ਰਕਾਰ ਗੁਰਦੁਆਰਾ ਕਿਸ਼ਨਪੁਰਾ ਵਿਖੇ ਬਾਬਾ ਬਚਿੱਤਰ ਸਿੰਘ ਦੀ ਅਗਵਾਈ ਹੇਠ ਸਿੰਘਾਂ ਜਿਨ੍ਹਾਂ ਵਿਚ ਭਾਈ ਅਵਤਾਰ ਸਿੰਘ ਮਹਿਲਾ, ਭਾਈ ਪਰਗਟ ਸਿੰਘ ਈਲਵਾਲ, ਭਾਈ ਕਰਨ ਸਿੰਘ, ਭਾਈ ਕੁਲਵੰਤ ਸਿੰਘ ਬੁੱਰਜ, ਭਾਈ ਕੇਵਲ ਸਿੰਘ ਹਰੀਪੁਰਾ ਆਗੂ ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਮੌਜੂਦ ਸਨ, ਨੇ ਮੀਟਿੰਗ ਕੀਤੀ | ਅਚਨਚੇਤ ਬਾਬਾ ਬਚਿੱਤਰ ਸਿੰਘ ਉੱਥੋਂ ਤਿੰਨ ਸਾਥੀਆਂ ਸਮੇਤ ਨਾਨਕਿਆਣਾ ਚੌਂਕ ਵੱਲ ਮੋਟਰਸਾਈਕਲਾਂ ਉੱਤੇ ਰਵਾਨਾ ਹੋ ਗਏ ਜਿੱਥੇ ਉਹ ਪੁਲਿਸ ਅਤੇ ਪੱਤਰਕਾਰਾਂ ਨੂੰ ਝਕਾਨੀ ਦੇ ਕੇ ਤਕਰੀਬਨ ਇਕ ਘੰਟਾ ਰੁੂਪੋਸ ਰਹੇ | ਫਿਰ ਜਦ ਉਹ ਨਾਨਕਿਆਣਾ ਚੌਂਕ ਵਿਖੇ ਨਜ਼ਰ ਆਏ ਤਾਂ ਪੁਲਿਸ ਦੇ ਅੜਿੱਕੇ ਆ ਗਏ ਬਾਅਦ ਵਿਚ ਪੁਲਿਸ ਮੁੜ ਸਿੰਘਾਂ ਨੂੰ ਜਦ ਗੁਰਦੁਆਰਾ ਕਿਸ਼ਨਪੁਰਾ ਲੈ ਕੇ ਆਈ ਤਾਂ ਬਾਬਾ ਬਚਿੱਤਰ ਸਿੰਘ ਨੇ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਦੀ ਬਜਾਇ ਆਪਣੇ ਘਰ ਆਫ਼ੀਸਰ ਕਲੋਨੀ ਜਾ ਰਹੇ ਸਨ ਕਿ ਪੁਲਿਸ ਉਨ੍ਹਾਂ ਨੂੰ ਰੋਕਦਿਆਂ ਕਿਸ਼ਨਪੁਰਾ ਦੇ ਗੁਰੂ ਘਰ ਲੈ ਆਈ | ਉਨ੍ਹਾਂ ਕਿਹਾ ਕਿ ਉਹ ਕੋਵਿਡ ਸੈਂਟਰ ਦੀ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਕੀਤੀ ਸਥਾਪਨਾ ਦੇ ਖ਼ਿਲਾਫ਼ ਨਹੀਂ ਬਲਕਿ ਉਹ ਇਸ ਗੱਲ ਦੇ ਖ਼ਿਲਾਫ਼ ਹਨ ਕਿ ਰਾਜਨੀਤਿਕ ਆਗੂ ਗੁਰੂ ਦੀ ਗੋਲਕ ਦੇ ਨਾਂਅ ਉੱਤੇ ਆਪਣਾ ਨਾਮ ਚਮਕਾਉਣ ਵਿਚ ਲੱਗੇ ਹੋਏ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਸੁਖਬੀਰ ਸਿੰਘ ਬਾਦਲ ਦੀ ਬਜਾਇ ਕੋਈ ਧਾਰਮਿਕ ਸ਼ਖ਼ਸੀਅਤ ਜਾ ਪੰਜ ਪਿਆਰੇ ਇਸ ਸੈਂਟਰ ਦਾ ਉਦਘਾਟਨ ਕਰਦੇ ਤਾਂ ਵਧੀਆ ਉਪਰਾਲਾ ਸੀ |

ਬੈਂਕਾਂ ਅੱਗੇ ਲਗਦੀਆਂ ਲਾਈਨਾਂ 'ਚ ਲੋਕ ਹੋ ਰਹੇ ਨੇ ਖ਼ੱਜਲ਼ ਖੁਆਰ

ਕੌਹਰੀਆਂ, 21 ਮਈ (ਮਾਲਵਿੰਦਰ ਸਿੰਘ ਸਿੱਧੂ) - ਹਾੜੀ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਕਿਸਾਨ ਆਪਣਾ ਛਿਮਾਹੀ ਦਾ ਲੈਣ ਦੇਣ ਕਰਨ ਲਈ ਬੈਂਕਾਂ ਵੱਲ ਰੁੱਖ ਕਰਦੇ ਹਨ | ਇਸ ਸਾਲ ਕਣਕ ਦੀ ਪੇਮੈਂਟ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੀ ਆਉਣ ਨਾਲ ਬੈਂਕ ਦਾ ਕੰਮ ਵਧੇਰੇ ਵਧ ਗਿਆ ਹੈ ਪਰ ...

ਪੂਰੀ ਖ਼ਬਰ »

ਬਰਸਾਤੀ ਤੇ ਸੀਵਰੇਜ ਦਾ ਪਾਣੀ ਅੰਡਰਪਾਸ ਪੁਲ ਵਿਚ ਹੋਇਆ ਜਮ੍ਹਾ, ਆਵਾਜਾਈ ਠੱਪ

ਲਹਿਰਾਗਾਗਾ, 21 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਲਹਿਰਾਗਾਗਾ ਅੰਦਰ ਸੀਵਰੇਜ ਸਿਸਟਮ ਪੈਣ ਮਗਰੋਂ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ | ਨਗਰ ਕੌਂਸਲ ਵਲੋਂ ਦਫਤਰ ਨੇੜਿਓ ਲੰਘਦਾ ਸਦੀਆਂ ਪੁਰਾਣਾ ਗੰਦਾ ਨਾਲਾ ਬੰਦ ਕਰ ਦਿੱਤੇ ਜਾਣ ...

ਪੂਰੀ ਖ਼ਬਰ »

ਨਵਾਬ ਸ਼ੇਰ ਮੁਹੰਮਦ ਖਾਨ ਮੈਡੀਕਲ ਕਾਲਜ ਮਲੇਰਕੋਟਲਾ ਲਈ ਵਕਫ਼ ਬੋਰਡ ਵਲੋਂ ਦਿੱਤੀ ਜ਼ਮੀਨ 'ਤੇ ਕਬਜ਼ੇ ਦੀ ਕੋਸ਼ਿਸ਼

ਮਲੇਰਕੋਟਲਾ, 21 ਮਈ (ਕੁਠਾਲਾ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਈਦ ਉਲ ਫਿਤਰ ਮੌਕੇ 14 ਮਈ ਨੂੰ ਮਲੇਰਕੋਟਲਾ ਵਿਖੇ 500 ਕਰੋੜ ਰੁਪਏ ਦੀ ਲਾਗਤ ਨਾਲ ਨਵਾਬ ਸ਼ੇਰ ਮੁਹੰਮਦ ਖਾਨ ਦੀ ਯਾਦ ਵਿਚ ਨਵਾਂ ਮੈਡੀਕਲ ਕਾਲਜ ਖੋਲ੍ਹਣ ਦੇ ਕੀਤੇ ਐਲਾਨ ਪਿੱਛੋਂ 5 ਜੂਨ ਨੂੰ ਇਸ ...

ਪੂਰੀ ਖ਼ਬਰ »

ਨਾਲੇ 'ਚੋਂ ਮਿਲੀ ਇਕ ਵਿਅਕਤੀ ਦੀ ਮਿਲੀ ਲਾਸ਼

ਭਵਾਨੀਗੜ੍ਹ, 21 ਮਈ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਸਕਰੌਦੀ ਤੋਂ ਪਿਛਲੇ ਕਈ ਦਿਨਾਂ ਲਾਪਤਾ ਹੋਏ ਇਕ ਵਿਅਕਤੀ ਦੀ ਲਾਸ਼ ਨਿਕਾਸੀ ਨਾਲੇ ਵਿਚੋਂ ਮਿਲਣ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜੀਵਨ ...

ਪੂਰੀ ਖ਼ਬਰ »

ਢਿੱਲੋਂ ਭਰਾਵਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਹਰ ਜ਼ਿੰਮੇਵਾਰੀ ਨਿਭਾਉਣ ਦਾ ਦਿੱਤਾ ਭਰੋਸਾ

ਸੰਗਰੂਰ, 21 ਮਈ (ਅਮਨਦੀਪ ਸਿੰਘ ਬਿੱਟਾ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸ਼ਹਿਰੀ ਪ੍ਰਧਾਨ ਰਮਨਦੀਪ ਸਿੰਘ ਢਿੱਲੋਂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿਪੁਦਮਨ ਸਿੰਘ ਰਿਪੂ ਢਿੱਲੋਂ (ਢਿੱਲੋਂ ਬ੍ਰਦਰਜ਼) ਨੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਕੋਵਿਡ ਸੈਂਟਰ ...

ਪੂਰੀ ਖ਼ਬਰ »

ਕੋਵਿਡ ਮਰੀਜ਼ਾਂ ਤੋ ਵਾਧੂ ਖਰਚਾ ਵਸੂਲਣ ਵਾਲੇ ਪ੍ਰਾਈਵੇਟ ਹਸਪਤਾਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ-ਡਿਪਟੀ ਕਮਿਸ਼ਨਰ

ਸੰਗਰੂਰ , 21 ਮਈ (ਚੌਧਰੀ ਨੰਦ ਲਾਲ ਗਾਂਧੀ) - ਜ਼ਿਲ੍ਹਾ ਸੰਗਰੂਰ 'ਚ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਵਾਧੂ ਖਰਚਾ ਵਸੂਲਣ ਵਾਲੇ ਪ੍ਰਾਈਵੇਟ ਹਸਪਤਾਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਕਿਹਾ ਕਿ ਜੇਕਰ ਕੋਈ ਹਸਪਤਾਲ ਜਾਂ ...

ਪੂਰੀ ਖ਼ਬਰ »

ਜੇ ਕਿਸੇ ਦਾ ਕੋਈ ਮਾਮਲਾ ਹੈ ਤਾਂ ਵਕਫ਼ ਬੋਰਡ ਨਾਲ ਰਾਬਤਾ ਕਰੇ-ਐਸ. ਡੀ. ਐਮ

ਇਸ ਮਸਲੇ ਸਬੰਧੀ ਐਸ.ਡੀ.ਐਮ. ਸ੍ਰੀਮਤੀ ਸੁਮਨਪ੍ਰੀਤ ਕੌਰ ਨੇ ਸਪਸ਼ਟ ਕੀਤਾ ਕਿ ਸਰਕਾਰ ਨਾਲ ਲੀਜ਼ ਵਕਫ਼ ਬੋਰਡ ਨੇ ਕੀਤੀ ਹੈ ਅਤੇ ਜੇ ਕਿਸੇ ਦਾ ਇਸ ਬਾਰੇ ਕੋਈ ਇਤਰਾਜ਼ ਜਾਂ ਝਗੜਾ ਹੈ ਤਾਂ ਉਹ ਸਬੰਧਿਤ ਅਦਾਰੇ ਨਾਲ ਰਾਬਤਾ ਕਰ ਲਵੇ | ...

ਪੂਰੀ ਖ਼ਬਰ »

ਕੋਰੋਨਾ ਨਾਲ ਨਜਿੱਠਣ ਲਈ ਕਮੇਟੀ ਦੇ ਯਤਨਾਂ ਤੋਂ ਸਿਆਸੀ ਲਾਹਾ ਲੈਣ ਦੀ ਆਲੋਚਨਾ

ਸੰਗਰੂਰ, 21 ਮਈ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਸੰਗਰੂਰ ਨਾਲ ਸੰਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਗੰਭੀਰ ਸੰਕਟ ਦੌਰਾਨ ਗੁਰੂ ਘਰਾਂ ਦੀ ਗੋਲਕ ਦੀ ਮਾਇਆ ਪਾਰਟੀ ਦੇ ਰਾਜਸੀ ...

ਪੂਰੀ ਖ਼ਬਰ »

ਥਾਣਾ ਮੁਖੀ ਸਮੇਤ ਤਿੰਨ ਪੁਲਿਸ ਮੁਲਾਜ਼ਮ ਕੋਰੋਨਾ ਪਾਜ਼ੀਟਿਵ

ਸ਼ੇਰਪੁਰ, 21 ਮਈ (ਦਰਸਨ ਸਿੰਘ ਖੇੜੀ) - ਇਲਾਕੇ ਵਿਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਅਤੇ ਥਾਣਾ ਸ਼ੇਰਪੁਰ ਵਿਖੇ ਥਾਣਾ ਮੁੱਖੀ ਬਲਵੰਤ ਸਿੰਘ ਸਮੇਤ ਤਿੰਨ ਪੁਲਿਸ ਮੁਲਾਜ਼ਮ ਕੋਰੋਨਾ ਪਾਜ਼ੀਟਿਵ ਆਉਣ ਕਰ ਕੇ ਸਹਿਮ ਦਾ ਮਾਹੌਲ ਹੈ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਵਲੋਂ ਰੋਸ ਰੈਲੀ

ਸੁਨਾਮ ਊਧਮ ਸਿੰਘ ਵਾਲਾ, 21 ਮਈ (ਭੁੱਲਰ, ਧਾਲੀਵਾਲ) - ਅੱਜ ਬਿਜਲੀ ਕਾਮਿਆਂ ਵਲੋਂ ਪੀ. ਐਸ. ਈ. ਬੀ. (ਇੰਪਲਾਈਜ਼ ਜੁਆਇੰਟ ਫੋਰਮ) ਦੇ ਸੱਦੇ 'ਤੇ ਸੁਨਾਮ ਮੰਡਲ ਦੇ ਕਨਵੀਨਰ ਸਾਥੀ ਅਜੈ ਕੁਮਾਰ ਦੀ ਅਗਵਾਈ ਵਿਚ ਸਥਾਨਕ 33 ਕੇ.ਵੀ.ਗਰਿੱਡ ਵਿਖੇ ਕਾਲੇ ਬਿੱਲੇ ਲਾਕੇ ਰੋਸ ਰੈਲੀ ਕੀਤੀ ...

ਪੂਰੀ ਖ਼ਬਰ »

ਪੈਰਾਮਾਊੁਾਟ ਪਬਲਿਕ ਸਕੂਲ ਨੰੂ ਮਿਲੀ ਸੀ. ਆਈ. ਐਸ. ਸੀ. ਈ. ਨਵੀਂ ਦਿੱਲੀ ਤੋਂ ਮਾਨਤਾ

ਲਹਿਰਾਗਾਗਾ, 21 ਮਈ (ਅਸ਼ੋਕ ਗਰਗ) - ਵਿੱਦਿਆ ਦੇ ਖੇਤਰ ਵਿਚ ਪਛੜੇ ਇਲਾਕੇ ਲਹਿਰਾਗਾਗਾ ਵਿਖੇ ਚੱਲ ਰਹੇ ਪੈਰਾਮਾਊੁਾਟ ਪਬਲਿਕ ਸਕੂਲ ਨੇ ਸੀ.ਆਈ.ਐਸ.ਸੀ.ਈ, ਨਵੀਂ ਦਿੱਲੀ ਤੋਂ ਮਾਨਤਾ ਹਾਸਲ ਕਰ ਲਈ ਹੈ ਜਿਸ ਦਾ ਮਾਨਤਾ ਨੰਬਰ ਪੀ.ਯੂ.172 ਹੈ | ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ...

ਪੂਰੀ ਖ਼ਬਰ »

ਪਰਮਿੰਦਰ ਸਿੰਘ ਢੀਂਡਸਾ ਵਲੋਂ ਦੁੱਖ ਸਾਂਝਾ

ਖਨੌਰੀ, 21 ਮਈ (ਬਲਵਿੰਦਰ ਸਿੰਘ ਥਿੰਦ) - ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਸ. ਪਰਮਿੰਦਰ ਸਿੰਘ ਢੀਂਡਸਾ ਨੇ ਨਜ਼ਦੀਕੀ ਪਿੰਡ ਸ਼ਾਹਪੁਰ ਥੇੜ੍ਹੀ ਵਿਖੇ ਸਾਬਕਾ ਸਰਪੰਚ ਗੁਰਬਾਜ਼ ਸਿੰਘ ਥੇੜ੍ਹੀ, ਭਾਰਤੀ ...

ਪੂਰੀ ਖ਼ਬਰ »

ਸਰਕਾਰ ਕੋਵਿਡ ਪੀੜਤ ਪਰਿਵਾਰਾਂ ਨੂੰ ਦੇਵੇਗੀ ਵੱਖ-ਵੱਖ ਸਹੂਲਤਾਂ -ਰਾਜਾ ਚਹਿਲ ਬੀਰ ਕਲਾਂ

ਧਰਮਗੜ੍ਹ, 21 ਮਈ (ਗੁਰਜੀਤ ਸਿੰਘ ਚਹਿਲ) - ਪੰਜਾਬ ਸਰਕਾਰ ਵਲੋਂ ਕੋਵਿਡ ਮਹਾਂਮਾਰੀ ਦੌਰਾਨ ਅਨਾਥ ਹੋਏ ਬੱਚਿਆਂ ਦੇ ਨਾਲ-ਨਾਲ ਕਮਾਊ ਜੀਅ ਗੁਆਉਣ ਵਾਲੇ ਪਰਿਵਾਰਾਂ ਲਈ ਪੈਨਸ਼ਨ ਅਤੇ ਮੁਫ਼ਤ ਗਰੈਜੂਏਸ਼ਨ ਤੱਕ ਦੀ ਪੜ੍ਹਾਈ ਕਰਵਾਉਣ ਦਾ ਜੋ ਬੀੜਾ ਚੁੱਕਿਆ ਹੈ, ਉਸ ਦੀ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੇਸਾ ਸਿੰਘ ਦੀ ਯਾਦ ਨੂੰ ਸਮਰਪਿਤ ਕੀਤੇ ਸਮੂਹਿਕ ਵਿਆਹ

ਮਸਤੂਆਣਾ ਸਾਹਿਬ, 21 ਮਈ (ਦਮਦਮੀ) - ਪਿੰਡ ਚੰਗਾਲ ਵਿਖੇ ਸਹੀਦ ਬਾਬਾ ਦੇਸਾ ਸਿੰਘ ਚੰਗਾਲ ਵਾਲਿਆਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਕੀਤੇ ਗਏ | ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਵਿਚ ਪਰਿਵਾਰਾਂ ਵਲੋਂ ਗੁਰੂ ਗ੍ਰੰਥ ਸਾਹਿਬ ਦੇ 151 ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ ਦੇ ਗ਼ਰੀਬ ਪਰਿਵਾਰਾਂ ਲਈ 8600 ਮੀਟਿ੍ਕ ਟਨ ਕਣਕ ਜਾਰੀ

ਸੰਗਰੂਰ, 21 ਮਈ (ਧੀਰਜ ਪਸ਼ੌਰੀਆ) - ਕੇਂਦਰ ਸਰਕਾਰ ਨੇ ਕੋਵਿਡ-19 ਦੀ ਦੂਜੀ ਲਹਿਰ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਜ਼ਿਲ੍ਹਾ ਸੰਗਰੂਰ ਦੇ ਗ਼ਰੀਬ ਪਰਿਵਾਰਾਂ ਲਈ 8600 ਮੀਟਿ੍ਕ ਟਨ ਕਣਕ ਜਾਰੀ ਕੀਤੀ ਹੈ | ਜ਼ਿਲ੍ਹੇ ਵਿਚ ਸ਼ਨਾਖ਼ਤ ਕੀਤੇ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਮੁਲਾਜ਼ਮਾਂ ਨੇ ਕੀਤਾ ਸਟਿੱਕਰ ਮੁਹਿੰਮ ਦਾ ਆਗਾਜ਼

ਸੰਗਰੂਰ, 21 ਮਈ (ਧੀਰਜ ਪਸ਼ੋਰੀਆ) - ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਸੰਘਰਸ਼ ਕਰ ਰਹੇ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮਾਂ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕੱਤਰ ਹੋ ਕੇ ਆਪਣੀ ਮੰਗ ਦੇ ਪ੍ਰਚਾਰ ਲਈ ਸਟਿੱਕਰ ਮੁਹਿੰਮ ਦੀ ਸ਼ੁਰੂਆਤ ਕੀਤੀ | ਇਸ ...

ਪੂਰੀ ਖ਼ਬਰ »

26 ਨੂੰ ਕਿਸਾਨ ਘਰਾਂ ਤੇ ਵਾਹਨਾਂ 'ਤੇ ਲਾਉਣਗੇ ਕਾਲੀਆਂ ਝੰਡੀਆਂ

ਸੁਨਾਮ ਊਧਮ ਸਿੰਘ ਵਾਲਾ, 21 ਮਈ (ਧਾਲੀਵਾਲ, ਭੁੱਲਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਚੱਠਾ ਨਨਹੇੜ੍ਹਾ ਇਕਾਈ ਦੀ ਮੀਟਿੰਗ ਗੋਬਿੰਦ ਸਿੰਘ ਚੱਠਾ ਨਨਹੇੜਾ ਦੀ ਅਗਵਾਈ ਵਿਚ ਪਿੰਡ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਹੋਈ | ਜਿਸ ਵਿਚ ਖੇਤੀ ਕਾਨੂੰਨ ਰੱਦ ...

ਪੂਰੀ ਖ਼ਬਰ »

ਖੇਤੀ ਟੈਕਨੋਰੇਟਸ ਵਲੋਂ ਦੋ ਦਿਨਾ ਹੜਤਾਲ ਸ਼ੁਰੂ

ਸੰਗਰੂਰ, 21 ਮਈ (ਧੀਰਜ ਪਸ਼ੌਰੀਆ)-ਆਪਣੀਆਂ ਮੰਗਾਂ ਦੇ ਹੱਕ ਵਿਚ ਦੋ ਦਿਨਾਂ ਹੜਤਾਲ ਸ਼ੁਰੂ ਕਰਦਿਆਂ ਖੇਤੀ ਟੈਕਨੋਰੇਟਸ ਨੇ ਅੱਜ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਐਗਰੀਕਲਚਰ ਟੈਕਨੋਰੇਟਸ ਐਕਸ਼ਨ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਡਾ. ਜਸਵਿੰਦਰਪਾਲ ...

ਪੂਰੀ ਖ਼ਬਰ »

ਸੜਕ ਜਾਮ ਕਰ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ 24 ਨੂੰ

ਭਵਾਨੀਗੜ੍ਹ, 21 ਮਈ (ਰਣਧੀਰ ਸਿੰਘ ਫੱਗੂਵਾਲਾ) - ਦਿੱਲੀ ਤੇ ਕਟੜਾ ਐਕਸਪੈੱ੍ਰਸ ਸੜਕ ਬਣਾਉਣ ਦੇ ਵਿਰੋਧ ਵਿਚ ਮੁੱਖ ਸੜਕ ਜਾਮ ਕਰ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ 24 ਮਈ ਦੀ ਮੀਟਿੰਗ ਪ੍ਰਸ਼ਾਸਨ ਨੇ ਰਖਵਾਈ | ਇਸ ...

ਪੂਰੀ ਖ਼ਬਰ »

ਹਲਕਾ ਦਿੜ੍ਹਬਾ ਵਿਖੇ ਜਗਦੇਵ ਗਾਗਾ ਨੇ ਆਮ ਲੋਕਾਂ ਨੂੰ ਮਾਸਕ ਵੰਡੇ ਤੇ ਛਾਜਲੀ ਪਿੰਡ ਕੀਤਾ ਸੈਨੇਟਾਈਜ਼ਰ

ਛਾਜਲੀ, 21 ਮਈ (ਕੁਲਵਿੰਦਰ ਸਿੰਘ ਰਿੰਕਾ) - ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਭਾਰਤ ਸਰਕਾਰ ਸ੍ਰੀ ਰਾਜੀਵ ਗਾਂਧੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਆਲ ਇੰਡੀਆ ਕਾਂਗਰਸ, ਆਲ ਇੰਡੀਆ ਯੂਥ ਕਾਂਗਰਸ ਅਤੇ ਪੰਜਾਬ ਪ੍ਰਦੇਸ ਕਾਂਗਰਸ ਪਾਰਟੀ ਦੇ ਸੱਦੇ ਉੱਪਰ ਅੱਜ ਹਲਕਾ ...

ਪੂਰੀ ਖ਼ਬਰ »

ਡੀਪੂ ਹੋਲਡਰਾਂ ਵਲੋਂ ਕਣਕ ਵੰਡਣ ਦਾ ਬਾਈਕਾਟ

ਲੌਂਗੋਵਾਲ, 21 ਮਈ (ਵਿਨੋਦ, ਖੰਨਾ) - ਕੋਵਿਡ ਮਹਾਂਮਾਰੀ ਦੌਰਾਨ ਕਣਕ ਵੰਡਣ ਮੌਕੇ ਸੁਰੱਖਿਆ ਉਪਰਕਰਣਾਂ ਅਤੇ ਬਕਾਇਆ ਕਮਿਸ਼ਨ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਬਲਾਕ ਲੌਂਗੋਵਾਲ ਦੇ ਡਿਪੂ ਹੋਲਡਰਾਂ ਨੇ ਕਣਕ ਵੰਡਣ ਦਾ ਬਾਈਕਾਟ ਕੀਤਾ ਹੈ | ਬਲਾਕ ਆਗੂਆਂ ਗੁਰਮੇਲ ਸਿੰਘ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX