ਤਾਜਾ ਖ਼ਬਰਾਂ


ਅਫਗਾਨਿਸਤਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਦੀ ਰਿਹਾਇਸ਼ ਦੇ ਬਾਹਰ ਹੋਇਆ ਕਾਰ ਬੰਬ ਧਮਾਕਾ
. . .  43 minutes ago
ਅਮਰੀਕਾ ਵਿਚ ਪੈਂਟਾਗਨ ਤੋਂ ਤਾਲਾਬੰਦੀ ਹਟਾਈ , ਨਜ਼ਦੀਕੀ ਮੈਟਰੋ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਲਿਆ ਫੈਸਲਾ
. . .  59 minutes ago
ਨਵੀਂ ਦਿੱਲੀ, 3 ਅਗਸਤ - ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਦੇ ਕੋਲ ਗੋਲੀਬਾਰੀ ਦੇ ਬਾਅਦ ਪੈਂਟਾਗਨ ਵਿਚ ਤਾਲਾਬੰਦੀ ਹਟਾ ਦਿੱਤੀ ਗਈ ਹੈ। ਰੱਖਿਆ ਮੁੱਖ ਦਫਤਰ ਦੇ ਅੰਦਰ ਅਤੇ ਆਲੇ ਦੁਆਲੇ ਤਾਲਾਬੰਦੀ ...
ਰਣਜੀਤ ਸਾਗਰ ਡੈਮ 'ਚ ਅਜੇ ਵੀ ਬਚਾਅ ਕਾਰਜ ਜਾਰੀ
. . .  about 1 hour ago
12ਵੀਂ ਨਾਨ ਮੈਡੀਕਲ ’ਚੋਂ ਸੌ ਫੀਸਦੀ ਅੰਕ ਲੈਣ ਵਾਲੀ ਛੋਟੇ ਕਿਸਾਨ ਦੀ ਬੇਟੀ ਦਾ ਸਨਮਾਨ
. . .  about 2 hours ago
ਬੁਢਲਾਡਾ , 3 ਅਗਸਤ (ਸਵਰਨ ਸਿੰਘ ਰਾਹੀ/ ਸੁਨੀਲ ਮਨਚੰਦਾ)- ਬੀਤੇ ਦਿਨ੍ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆ ਦੇ ਸਾਇੰਸ ਗਰੁੱਪ ’ਚੋਂ ...
ਬੇਰ ਕਲਾਂ 'ਚ ਮੂੰਹ ਖੁਰ ਦੀ ਬਿਮਾਰੀ ਦਾ ਹਮਲਾ, 30 ਪਸ਼ੂ ਮਰੇ, ਸੈਂਕੜੇ ਗੰਭੀਰ
. . .  1 minute ago
ਮਲੌਦ (ਲੁਧਿਆਣਾ), 3 ਅਗਸਤ ( ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- ਪਿੰਡ ਬੇਰ ਕਲਾਂ ਵਿਖੇ ਪਸ਼ੂਆਂ ਵਿਚ ਮੂੰਹ ਖੁਰ ਦੀ ਬਿਮਾਰੀ ਦਾ ਵੱਡਾ ਹਮਲਾ ਹੋਇਆ, ਜਿਸ ਨਾਲ 30 ਦੇ ਕਰੀਬ ਪਸ਼ੂ ਮਰ ਚੁੱਕੇ ਹਨ ...
ਟੋਕੀਓ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਪੀ.ਵੀ. ਸਿੰਧੂ ਨੂੰ ਕੀਤਾ ਸਨਮਾਨਿਤ
. . .  about 3 hours ago
ਨਵੀਂ ਦਿੱਲੀ, 3 ਅਗਸਤ - ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਖੇਡ ਰਾਜ ਮੰਤਰੀ ਨਿਸਿਥ ਪ੍ਰਮਾਨਿਕ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਮੰਤਰੀ ਜੀ. ਕਿਸ਼ਨ ਰੈਡੀ ਨੇ ਟੋਕੀਓ ਓਲੰਪਿਕ ਵਿਚ ਕਾਂਸੀ ...
ਪਾਤੜਾਂ ਵਿਚ ਖਾਲੀ ਪਲਾਟ ਦੇ ਪਾਣੀ ਨਾਲ ਭਰੇ ਖੱਡੇ ’ਚ ਡੁੱਬ ਕੇ ਬੱਚੇ ਦੀ ਮੌਤ
. . .  about 3 hours ago
ਪਾਤੜਾਂ , 3 ਅਗਸਤ (ਜਗਦੀਸ਼ ਸਿੰਘ ਕੰਬੋਜ)- ਸ਼ਹਿਰ ਦੀ ਜ਼ੋਰਾ ਬਸਤੀ ਵਿਚ ਖਾਲੀ ਪਏ ਪਲਾਟ ਵਿਚ ਖੇਡਣ ਆਏ ਵੀਵਾਨ ਕੁਮਾਰ (6) ਪੁੱਤਰ ਮਿੰਕਲ ਕੁਮਾਰ ਦੀ ਬਰਾਸਤੀ ਪਾਣੀ ਨਾਲ ਭਰੇ ਖੱਡੇ ਵਿਚ ਡਿੱਗ ਜਾਣ ਨਾਲ ...
ਮਾਮਲਾ ਆਰ.ਟੀ.ਆਈ ਦੇ ਕੇਸ ਵਿਚ ਠੋਸ ਜੁਆਬ ਨਾ ਦੇਣ ਦਾ , 10 ਹਜ਼ਾਰ ਦਾ ਜੁਰਮਾਨਾ
. . .  about 4 hours ago
ਫਤਿਹਗੜ੍ਹ ਚੂੜੀਆਂ, 3 ਅਗਸਤ (ਐੱਮ. ਐੱਸ. ਫੁੱਲ )- ਰਾਜ ਸੂਚਨਾ ਕਮਿਸ਼ਨਰ ਚੰਡੀਗੜ੍ਹ ਵਲੋਂ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦੇ ਕਾਰਜ ਸਾਧਕ ਅਫ਼ਸਰ (ਈ.ਓ.) ਨੂੰ ਆਰ.ਟੀ.ਆਈ. ਦੇ ਇਕ ਕੇਸ ਵਿਚ ...
ਹਾਰ ਨਾਲ ਨਿਰਾਸ਼ਾ, ਪਰ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ : ਹਾਕੀ ਖਿਡਾਰੀ ਹਾਰਦਿਕ ਦੇ ਪਿਤਾ
. . .  about 4 hours ago
ਬਟਾਲਾ, 3 ਅਗਸਤ (ਸਚਲੀਨ ਸਿੰਘ ਭਾਟੀਆ)-ਉਲੰਪਿਕ 'ਚ ਭਾਰਤੀ ਹਾਕੀ ਟੀਮ ਨੂੰ ਚਾਹੇ ਸੈਮੀਫਾਈਨਲ 'ਚ ਬੈਲਜੀਅਮ ਦੇ ਹੱਥੋਂ ਹਾਰ ਮਿਲੀ ਹੈ, ਪਰ ਸਾਡੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਪੂਰਾ ਪਰਿਵਾਰ ਇਸ ਹਾਰ 'ਤੇ ਨਿਰਾਸ਼ ਜ਼ਰੂਰ ...
ਬਾਲੀਵੁੱਡ ਗਾਇਕ ਅਤੇ ਅਭਿਨੇਤਾ ਯੋ ਯੋ ਹਨੀ ਸਿੰਘ ’ਤੇ ਪਤਨੀ ਸ਼ਾਲਿਨੀ ਤਲਵਾੜ ਨੇ ਕੀਤਾ ਕੇਸ ਦਰਜ
. . .  about 5 hours ago
ਮੁੰਬਈ , 3 ਅਗਸਤ - ਬਾਲੀਵੁੱਡ ਗਾਇਕ ਅਤੇ ਅਭਿਨੇਤਾ 'ਯੋ ਯੋ ਹਨੀ ਸਿੰਘ' (ਹਿਰਦੇਸ਼ ਸਿੰਘ) ਦੇ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਕਾਨੂੰਨ ਦੇ ਤਹਿਤ ...
ਰਾਮ ਤੀਰਥ ਨੇੜੇ ਸੜਕ ਹਾਦਸੇ ਵਿਚ ਪਤੀ ਪਤਨੀ ਹਲਾਕ
. . .  about 5 hours ago
ਰਾਮ ਤੀਰਥ ( ਅੰਮਿ੍ਤਸਰ ) , 3 ਅਗਸਤ ( ਧਰਵਿੰਦਰ ਸਿੰਘ ਔਲਖ )- ਅੱਜ ਰਾਮ ਤੀਰਥ ਨੇੜੇ ਅੱਡਾ ਬਾਉਲੀ ਵਿਖੇ ਹੋਏ ਇੱਕ ਭਿਆਨਕ ਹਾਦਸੇ ਵਿਚ ਪਤੀ ਪਤਨੀ ਹਲਾਕ ਹੋ ਗਏ । ਮਿ੍ਤਕਾਂ ਦੀ ਪਛਾਣ ਬਲਵਿੰਦਰ ਸਿੰਘ ...
ਸਿੱਧੂ ਨੇ ਦਲਿਤ ਭਾਈਚਾਰੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ਕੀਤੀ ਮੀਟਿੰਗ
. . .  about 5 hours ago
ਚੰਡੀਗੜ੍ਹ , 3 ਅਗਸਤ - ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਭਵਨ ਵਿਖੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਦੁਆਰਾ ਆਯੋਜਿਤ ਦਲਿਤ ਭਾਈਚਾਰੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ...
ਅੰਮ੍ਰਿਤਸਰ 'ਚ ਕੋਰੋਨਾ ਦੇ 2 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  about 5 hours ago
ਅੰਮ੍ਰਿਤਸਰ ,3 ਅਗਸਤ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ...
ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਮਿਲੀ ਰਾਹਤ
. . .  about 5 hours ago
ਚੰਡੀਗੜ੍ਹ, 3 ਅਗਸਤ( ਸੁਰਿੰਦਰਪਾਲ) - ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਰਾਹਤ...
ਪੰਜਾਬ ਦੇ ਸਕੂਲਾਂ ਵਿਚ ਹੁਣ ਭਾਸ਼ਾ ਸੁਣਨ ਵਾਲੀਆਂ ਲੈਬਾਂ ਹੋਣਗੀਆਂ ਵਿਕਸਤ
. . .  about 6 hours ago
ਚੰਡੀਗੜ੍ਹ, 3 ਅਗਸਤ (ਅਜੀਤ ਬਿਊਰੋ) - ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਸਰਕਾਰੀ ਸਕੂਲਾਂ ਵਿਚ...
ਤਜਿੰਦਰਪਾਲ ਸਿੰਘ ਤੂਰ ਪੁਰਸ਼ ਸ਼ਾੱਟ ਪੁਟ ਫਾਈਨਲ ਮੁਕਾਬਲੇ ਲਈ ਨਹੀਂ ਕਰ ਸਕੇ ਕੁਆਲੀਫ਼ਾਈ
. . .  about 6 hours ago
ਟੋਕੀਓ, 3 ਅਗਸਤ - ਭਾਰਤ ਦੇ ਤਜਿੰਦਰਪਾਲ ਸਿੰਘ ਤੂਰ ਗਰੁੱਪ ਏ ਦੀ ਕੁਆਲੀਫਿਕੇਸ਼ਨ ਵਿਚ 13 ਵੇਂ ਸਥਾਨ 'ਤੇ ਰਹਿਣ ਤੋਂ ਬਾਅਦ...
ਭਾਰਤ ਅਤੇ ਚੀਨ ਗੋਗਰਾ ਹਾਈਟਸ ਤੋਂ ਆਪਣੀਆਂ ਫ਼ੌਜਾਂ ਹਟਾਉਣ ਲਈ ਹੋਏ ਤਿਆਰ
. . .  about 6 hours ago
ਨਵੀਂ ਦਿੱਲੀ, 3 ਅਗਸਤ - ਭਾਰਤ ਅਤੇ ਚੀਨ ਪੂਰਬੀ ਲੱਦਾਖ ਦੇ ਗੋਗਰਾ ਹਾਈਟਸ ਖੇਤਰ ਤੋਂ ਆਪਣੀਆਂ ਫ਼ੌਜਾਂ ਵਾਪਸ ਬੁਲਾਉਣ...
ਰਾਜਨੀਤਿਕ ਪਾਰਟੀਆਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਪਿੰਡ - ਪਿੰਡ ਬੋਰਡ ਟੰਗਣੇ ਜਾਰੀ
. . .  about 6 hours ago
ਤਪਾ ਮੰਡੀ, 3 ਅਗਸਤ (ਪ੍ਰਵੀਨ ਗਰਗ) - ਕਿਸਾਨਾਂ ਨੇ ਵੱਖ - ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਆਗੂਆਂ ਦੇ ਪਿੰਡਾਂ 'ਚ ...
ਮਨਪ੍ਰੀਤ ਸਿੱਧੂ ਬਣੇ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਫ਼ਿਰੋਜ਼ਪੁਰ
. . .  about 7 hours ago
ਮਮਦੋਟ, 3 ਅਗਸਤ (ਸੁਖਦੇਵ ਸਿੰਘ ਸੰਗਮ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੌਜਵਾਨ ਆਗੂ ਮਨਪ੍ਰੀਤ ਸਿੰਘ ਸਿੱਧੂ ਮਮਦੋਟ ਨੂੰ ਪਾਰਟੀ ਦੇ ...
ਘਰੇਲੂ ਖਪਤਕਾਰਾਂ ਲਈ ਬਿਜਲੀ ਦੇ 400 ਯੂਨਿਟ ਪ੍ਰਤੀ ਮਹੀਨਾ ਮੁਫ਼ਤ - ਸੁਖਬੀਰ ਸਿੰਘ ਬਾਦਲ
. . .  about 7 hours ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ) - ਪ੍ਰੈੱਸ ਵਾਰਤਾ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਜਨਤਾ ਦੀ...
ਭਾਜਪਾ ਮਹਿਲਾ ਆਗੂਆਂ ਦੀ ਚੱਲ ਰਹੀ ਮੀਟਿੰਗ ਦੌਰਾਨ ਕਿਸਾਨ ਆਗੂਆਂ ਦਾ ਜ਼ੋਰਦਾਰ ਵਿਰੋਧ
. . .  about 7 hours ago
ਲੁਧਿਆਣਾ, 3 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਫ਼ਿਰੋਜ਼ਪੁਰ ਸੜਕ ਸਥਿਤ ਹੋਟਲ ਨਾਗਪਾਲ ਰਿਜੈਂਸੀ ਵਿਚ ਭਾਜਪਾ ਮਹਿਲਾ...
ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਅਕਾਲੀ ਦਲ ਦਾ ਵੱਡਾ ਯੋਗਦਾਨ ਰਿਹਾ - ਸੁਖਬੀਰ ਸਿੰਘ ਬਾਦਲ
. . .  about 6 hours ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ ) - ਸੁਖਬੀਰ ਸਿੰਘ ਬਾਦਲ ਵਲੋਂ ਪ੍ਰੈੱਸ ਵਾਰਤਾ ਦੇ ਦੌਰਾਨ ਕਿਹਾ ਗਿਆ ਕਿ ਆਜ਼ਾਦੀ ਤੋਂ ਪਹਿਲਾਂ...
ਸਾਡੀ ਜਥੇਬੰਦੀ ਪੰਜਾਬ ਵਿਚ ਚੋਣਾਂ ਲੜਨ ਦੇ ਹੱਕ ਵਿਚ - ਚੜੂਨੀ
. . .  about 8 hours ago
ਬੰਗਾ, 3 ਅਗਸਤ (ਜਸਬੀਰ ਸਿੰਘ ਨੂਰਪੁਰ) - ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਿਸਾਨ ਆਗੂ...
ਰਾਜ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ
. . .  about 9 hours ago
ਨਵੀਂ ਦਿੱਲੀ, 3 ਅਗਸਤ - ਰਾਜ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ ...
ਦੇਸ਼ ਨੂੰ ਬਚਾਉਣ ਲਈ ਮਿਸ਼ਨ ਭਾਰਤ ਦੀ ਵੀ ਲੋੜ - ਚੜੂਨੀ
. . .  about 9 hours ago
ਗੜ੍ਹਸ਼ੰਕਰ, 3 ਅਗਸਤ (ਧਾਲੀਵਾਲ) - ਮਿਸ਼ਨ ਪੰਜਾਬ ਤਹਿਤ ਗੜ੍ਹਸ਼ੰਕਰ ਪਹੁੰਚੇ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 10 ਜੇਠ ਸੰਮਤ 553
ਿਵਚਾਰ ਪ੍ਰਵਾਹ: ਰਾਜਨੀਤੀ ਪੈਸੇ ਜਾਂ ਸੱਤਾ ਦੀ ਖੇਡ ਨਹੀਂ ਹੈ, ਸਗੋਂ ਇਹ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਦੀ ਇਕ ਵਿਧੀ ਮਾਤਰ ਹੈ। -ਪਾਲ ਵੇਲਸਟੋਨ

ਸੰਪਾਦਕੀ

ਨਿਪਾਲ ਦੀ ਸਿਆਸੀ ਅੰਗੜਾਈ

ਕਾਫ਼ੀ ਮਹੀਨਿਆਂ ਤੋਂ ਡਿੱਕੋਡੋਲੇ ਖਾਂਦੀ ਨਿਪਾਲ ਸਰਕਾਰ ਆਖ਼ਰ ਟੁੱਟ ਹੀ ਗਈ ਹੈ। ਨਿਪਾਲ ਦੇ ਨਵੇਂ ਗਣਤੰਤਰੀ ਸੰਵਿਧਾਨ ਦੇ ਹੋਂਦ ਵਿਚ ਆਉਣ ਤੋਂ ਬਾਅਦ ਉਥੇ ਬਹੁਤੀਆਂ ਸਰਕਾਰਾਂ ਸਥਿਰ ਨਹੀਂ ਰਹੀਆਂ। ਆਪਣਾ ਸਮਾਂ ਪੂਰਾ ਕਰਨ ਤੋਂ ਬਗੈਰ ਹੀ ਟੁੱਟਦੀਆਂ ਰਹੀਆਂ ਹਨ। ਪਿਛਲੀਆਂ ਚੋਣਾਂ ਸਾਲ 2017 ਵਿਚ ਹੋਈਆਂ ਸਨ। ਨਿਪਾਲੀ ਸੰਸਦ ਦਾ ਕਾਰਜਕਾਲ ਹਾਲੇ 2 ਸਾਲ ਰਹਿੰਦਾ ਹੈ ਪਰ ਕਮਿਊਨਿਸਟ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਿਚ ਸਥਿਰਤਾ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੇ ਤਾਨਾਸ਼ਾਹੀ ਵਾਲੇ ਸੁਭਾਅ ਅਤੇ ਬਦਲਦੇ ਮਿਜ਼ਾਜ ਕਾਰਨ ਸਦਾ ਹੀ ਸੰਕਟ ਵਿਚ ਘਿਰੀ ਰਹੀ ਹੈ। ਦਹਾਕੇ ਪਹਿਲਾਂ ਨਿਪਾਲ ਵਿਚ ਵੱਡਾ ਸਿਆਸੀ ਇਨਕਲਾਬ ਆਇਆ ਸੀ। ਵੱਖੋ-ਵੱਖ ਪਾਰਟੀਆਂ ਦੀ ਜੱਦੋ-ਜਹਿਦ ਨਾਲ ਸੈਂਕੜੇ ਵਰ੍ਹਿਆਂ ਤੋਂ ਸਥਾਪਤ ਉਥੋਂ ਰਾਜਾਸ਼ਾਹੀ ਦਾ ਖ਼ਾਤਮਾ ਹੋ ਗਿਆ ਸੀ। ਨਵਾਂ ਸੰਵਿਧਾਨ ਤਿਆਰ ਕਰਨ ਨੂੰ ਵੀ ਲੰਮਾ ਸਮਾਂ ਲੱਗਾ ਸੀ ਪਰ ਇਹ ਸੰਦੇਸ਼ ਜਗ-ਜ਼ਾਹਰ ਸੀ ਕਿ ਨਿਪਾਲ ਵਿਚ ਨਵੀਂ ਵਿਵਸਥਾ ਨੇ ਅੰਗੜਾਈ ਭਰੀ ਹੈ। ਵੱਖ-ਵੱਖ ਧੜਿਆਂ ਵਿਚ ਵੰਡੀਆਂ ਕਮਿਊਨਿਸਟ ਪਾਰਟੀਆਂ ਨੇ ਰਾਜਾਸ਼ਾਹੀ ਵਿਰੁੱਧ ਲੰਮੀ ਹਥਿਆਰਬੰਦ ਲੜਾਈ ਲੜੀ ਸੀ।
ਰਾਜਾਸ਼ਾਹੀ ਤੋਂ ਬਾਅਦ ਨਵੀਂ ਵਿਵਸਥਾ ਵਿਚ ਲੋਕਤੰਤਰ ਦੀ ਸਥਾਪਨਾ ਲਈ ਗੁਰੀਲਿਆਂ ਤੋਂ ਹਥਿਆਰ ਸੁਟਵਾਉਣੇ ਬੜੀ ਕਠਿਨ ਪ੍ਰਕਿਰਿਆ ਸੀ। ਉਸ ਸਮੇਂ ਮਚ ਰਹੀ ਉਥਲ-ਪੁਥਲ ਵਿਚ ਇਹ ਵੀ ਜਾਪਣ ਲੱਗਾ ਸੀ ਕਿ ਸ਼ਾਇਦ ਨਿਪਾਲ ਮੁੜ ਅਸਥਿਰਤਾ ਦੇ ਦੌਰ ਵਿਚ ਚਲਾ ਜਾਏਗਾ ਅਤੇ ਉੱਗੀ ਨਵੀਂ ਸਵੇਰ ਧੁੰਦਲਕੇ ਵਿਚ ਬਦਲ ਜਾਏਗੀ ਪਰ ਇਸ ਲਈ ਨਿਪਾਲ ਦੀਆਂ ਸਿਆਸੀ ਪਾਰਟੀਆਂ ਨੇ ਆਮ ਲੋਕਾਂ ਦੇ ਰੁਝਾਨ ਨੂੰ ਵੇਖਦਿਆਂ ਪ੍ਰੋੜ੍ਹਤਾ ਅਤੇ ਸਿਆਣਪ ਦਿਖਾਈ ਸੀ, ਜਿਸ ਕਰਕੇ ਹੀ ਨਵਾਂ ਸੰਵਿਧਾਨ ਤਿਆਰ ਹੋ ਸਕਿਆ ਸੀ। ਪਰ ਉਸ ਸਮੇਂ ਬਣੀ ਨਵੀਂ ਸਿਆਸੀ ਵਿਵਸਥਾ ਅੱਜ ਤੱਕ ਵੀ ਸਥਿਰ ਨਹੀਂ ਹੋ ਸਕੀ। ਪ੍ਰਧਾਨ ਮੰਤਰੀ ਅਤੇ ਸਰਕਾਰਾਂ ਬਦਲਦੀਆਂ ਰਹੀਆਂ। ਸੰਘਰਸ਼ ਵਿਚ ਰੁੱਝੀਆਂ ਰਹੀਆਂ ਕਮਿਊਨਿਸਟ ਪਾਰਟੀਆਂ ਨੇ ਇਕੱਠੇ ਹੋ ਕੇ ਨਵੀਂ ਨਿਪਾਲ ਕਮਿਊਨਿਸਟ ਪਾਰਟੀ (ਸੀ.ਪੀ.ਐਨ.) ਦਾ ਗਠਨ ਕਰ ਲਿਆ ਸੀ, ਜਿਸ ਕਰਕੇ ਖੱਬੇ ਪੱਖੀਆਂ ਦੀ ਸਥਿਤੀ ਵਧੇਰੇ ਮਜ਼ਬੂਤ ਹੋ ਗਈ ਸੀ। ਲੰਮੀ ਜੱਦੋ-ਜਹਿਦ ਵਿਚ ਚੀਨ ਵਲੋਂ ਮਿਲੇ ਸਾਥ ਕਰਕੇ ਇਹ ਪਾਰਟੀਆਂ ਚੀਨ ਪੱਖੀ ਹੀ ਰਹੀਆਂ ਹਨ। ਨਵੀਂ ਬਣੀ ਪਾਰਟੀ ਦੀਆਂ ਸੁਰਾਂ ਵੀ ਚੀਨ ਨਾਲ ਰਲਦੀਆਂ ਹਨ। 2017 ਵਿਚ ਆਮ ਚੋਣਾਂ ਵਿਚ ਨਿਪਾਲ ਕਮਿਊਨਿਸਟ ਪਾਰਟੀ (ਸੀ.ਪੀ.ਐਨ.) ਦੀ ਜਿੱਤ ਤੋਂ ਬਾਅਦ ਕੇ.ਪੀ. ਸ਼ਰਮਾ ਓਲੀ ਪ੍ਰਧਾਨ ਮੰਤਰੀ ਬਣੇ। ਸ਼ਰਮਾ ਦਾ ਝੁਕਾਅ ਵੱਡੀ ਹੱਦ ਤੱਕ ਚੀਨ ਵੱਲ ਹੀ ਰਿਹਾ ਪਰ ਉਸ ਦੀ ਕਾਰਜਸ਼ੈਲੀ ਨੇ ਕਮਿਊਨਿਸਟ ਪਾਰਟੀਆਂ ਵਿਚ ਵੱਡੀ ਫੁੱਟ ਪਾ ਦਿੱਤੀ ਪਰ ਉਹ ਇਸ ਨੂੰ ਸੰਭਾਲ ਨਾ ਸਕਿਆ। ਦੂਸਰੇ ਪਾਸੇ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦੈਹਨ ਅਤੇ ਮਾਧਵ ਨਿਪਾਲ ਵੀ ਬੜੇ ਹੀ ਪ੍ਰਭਾਵਸ਼ਾਲੀ ਕਮਿਊਨਿਸਟ ਆਗੂ ਰਹੇ ਹਨ। ਓਲੀ ਨੇ ਤਾਂ ਭਾਰਤ ਨਾਲ ਵੀ ਦੇਸ਼ਾਂ ਦੇ ਨਕਸ਼ਿਆਂ ਨੂੰ ਲੈ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ। ਉਸ ਦੇ ਚੀਨ ਵੱਲ ਝੁਕਾਅ ਕਰਕੇ ਹੀ ਜਦੋਂ ਸਰਕਾਰ ਵਿਚ ਸੰਕਟ ਪੈਦਾ ਹੋਇਆ ਤਾਂ ਚੀਨ ਨੇ ਆਪਣੇ ਰਾਜਦੂਤ ਰਾਹੀਂ ਇਸ ਦੇਸ਼ ਵਿਚ ਆਪਣਾ ਸਿੱਧਾ ਦਖ਼ਲ ਵੀ ਜਾਰੀ ਰੱਖਿਆ ਜੋ ਭਾਰਤ ਲਈ ਚਿੰਤਾ ਵਾਲੀ ਗੱਲ ਬਣੀ ਰਹੀ। ਕਮਿਊਨਿਸਟ ਪਾਰਟੀਆਂ ਤੋਂ ਇਲਾਵਾ ਨਿਪਾਲੀ ਕਾਂਗਰਸ ਅਤੇ ਜਨਤਾ ਸਮਾਜਵਾਦੀ ਪਾਰਟੀ ਨਿਪਾਲ ਦਾ ਵੀ ਲੋਕਾਂ ਵਿਚ ਵੱਡਾ ਪ੍ਰਭਾਵ ਰਿਹਾ ਹੈ। ਉਥੇ ਤੈਰਾਈ ਦੇ ਇਲਾਕੇ ਵਿਚ ਬਹੁਗਿਣਤੀ ਵਿਚ ਰਹਿੰਦੇ ਮਧੇਸ਼ੀ ਲੋਕਾਂ ਦੀ ਪ੍ਰਤੀਨਿਧਤਾ ਸਮਾਜਵਾਦੀ ਪਾਰਟੀ ਹੀ ਕਰਦੀ ਰਹੀ ਹੈ। ਪਿਛਲੇ ਕੁਝ ਮਹੀਨਿਆਂ ਤੋਂ 275 ਮੈਂਬਰੀ ਪ੍ਰਤੀਨਿਧ ਸਭਾ ਵਿਚ ਵੀ ਪਾਰਟੀਆਂ ਦੇ ਅੰਦਰੂਨੀ ਤਣਾਅ ਕਰਕੇ ਅਤੇ ਆਪਸ ਵਿਚ ਵੰਡੇ ਹੋਣ ਕਰਕੇ ਸਰਕਾਰ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਰਹੀ ਸੀ। ਕਮਿਊਨਿਸਟ ਆਗੂ ਪੁਸ਼ਪ ਕਮਲ ਅਤੇ ਮਾਧਵ ਨਿਪਾਲ ਵਲੋਂ ਓਲੀ ਤੋਂ ਸਮਰਥਨ ਵਾਪਸ ਲੈਣ ਕਰਕੇ ਸਰਕਾਰ ਘੱਟ ਗਿਣਤੀ ਵਿਚ ਆ ਗਈ ਸੀ। ਉੱਠੀ ਮੰਗ ਕਰਕੇ ਪ੍ਰਤੀਨਿਧ ਸਭਾ ਵਿਚ ਵਿਸ਼ਵਾਸ ਮਤ ਦੇ ਮਤੇ 'ਤੇ ਓਲੀ ਦਾ ਹਾਰਨਾ ਨਿਸਚਿਤ ਨਜ਼ਰ ਆਉਂਦਾ ਸੀ ਪਰ ਉਸ ਨੇ ਪ੍ਰਧਾਨ ਮੰਤਰੀ ਹੁੰਦਿਆਂ ਫਰਵਰੀ ਦੇ ਮਹੀਨੇ ਵਿਚ ਸੰਸਦ ਨੂੰ ਭੰਗ ਕਰਨ ਦਾ ਐਲਾਨ ਕਰ ਦਿੱਤਾ ਸੀ। ਬਾਅਦ ਵਿਚ ਦੂਸਰੀਆਂ ਪਾਰਟੀਆਂ ਵਲੋਂ ਸੁਪਰੀਮ ਕੋਰਟ ਵਿਚ ਪਹੁੰਚ ਕਰਨ ਤੋਂ ਪਿੱਛੋਂ ਇਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਸੀ।
ਇਸ ਵਾਰ ਹੁਣ ਫਿਰ ਓਲੀ ਦੇ ਵਿਸ਼ਵਾਸ ਮਤ ਪ੍ਰਾਪਤ ਨਾ ਕਰ ਸਕਣ ਕਾਰਨ ਅਤੇ ਦੂਸਰੀਆਂ ਪਾਰਟੀਆਂ ਵਲੋਂ ਆਪਣਾ ਬਹੁਮਤ ਸਾਬਤ ਨਾ ਕਰ ਸਕਣ ਕਾਰਨ ਨਿਪਾਲ ਦੀ ਰਾਸ਼ਟਰਪਤੀ ਬਿੱਦਿਆ ਦੇਵੀ ਭੰਡਾਰੀ ਨੇ ਸੰਸਦ ਭੰਗ ਕਰਨ ਦਾ ਐਲਾਨ ਕਰਦਿਆਂ ਨਵੰਬਰ ਦੇ ਮਹੀਨੇ ਵਿਚ ਮੱਧਵਰਤੀ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਨਿਪਾਲ ਲਈ ਇਹ ਸਮਾਂ ਬੜਾ ਹੀ ਮੁਸ਼ਕਿਲ ਭਰਿਆ ਦਿਖਾਈ ਦਿੰਦਾ ਹੈ। ਇਸ ਦੀ ਆਰਥਿਕਤਾ ਬੇਹੱਦ ਕਠਿਨ ਦੌਰ ਵਿਚੋਂ ਗੁਜ਼ਰ ਰਹੀ ਹੈ। ਭਾਰਤ ਵਾਂਗ ਕੋਰੋਨਾ ਮਹਾਂਮਾਰੀ ਨੇ ਇਸ ਦੇਸ਼ ਨੂੰ ਗ੍ਰਸਿਆ ਹੋਇਆ ਹੈ। ਹੁਣ ਸਿਆਸੀ ਉਥਲ-ਪੁਥਲ ਨੇ ਇਥੇ ਹੋਰ ਵੀ ਅਨਿਸਚਿਤਤਾ ਪੈਦਾ ਕਰ ਦਿੱਤੀ ਹੈ ਪਰ ਰਾਜਾਸ਼ਾਹੀ ਤੋਂ ਬਾਅਦ ਸਥਾਪਤ ਹੋਈਆਂ ਪਰੰਪਰਾਵਾਂ ਕਠਿਨ ਦੌਰ ਵਿਚੋਂ ਗੁਜ਼ਰਦੀਆਂ ਹੋਈਆਂ ਮਜ਼ਬੂਤ ਹੁੰਦੀਆਂ ਦਿਖਾਈ ਦੇ ਰਹੀਆਂ ਹਨ ਜੋ ਇਸ ਦੇਸ਼ ਦੇ ਭਵਿੱਖ ਲਈ ਚੰਗਾ ਸੁਨੇਹਾ ਵੀ ਹਨ। ਆਉਂਦੀਆਂ ਚੋਣਾਂ ਤੋਂ ਬਾਅਦ ਨਿਪਾਲ ਇਕ ਵਾਰ ਫਿਰ ਲੋਕਤੰਤਰ ਨੂੰ ਮਜ਼ਬੂਤ ਤੇ ਪ੍ਰਭਾਵਸ਼ਾਲੀ ਬਣਾਉਣ ਦੇ ਸਮਰੱਥ ਹੋਵੇਗਾ। ਇਹ ਵਿਸ਼ਵਾਸ ਜ਼ਰੂਰ ਬੱਝਦਾ ਹੈ, ਜੋ ਭਾਰਤ ਦੇ ਗੁਆਂਢੀ ਇਸ ਦੇਸ਼ ਲਈ ਭਵਿੱਖ ਦਾ ਚੰਗਾ ਸੁਨੇਹਾ ਮੰਨਿਆ ਜਾ ਸਕੇਗਾ।


-ਬਰਜਿੰਦਰ ਸਿੰਘ ਹਮਦਰਦ

ਪ੍ਰੇਰਨਾਦਾਇਕ ਹੈ ਬਾਰਡੋਲੀ ਦਾ ਕਿਸਾਨ ਅੰਦੋਲਨ

ਬਾਰਡੋਲੀ ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿਚ ਸਥਿਤ ਹੈ ਤੇ 1928 ਵਿਚ ਬੰਬੇ ਪ੍ਰਾਂਤ ਦਾ ਹਿੱਸਾ ਸੀ। ਬਾਰਡੋਲੀ ਇਕ ਤਾਲੁਕਾ ਸੀ ਜੋ ਇਕ ਤਹਿਸੀਲ ਦੇ ਬਰਾਬਰ ਸੀ। ਭਾਵੇਂ ਇਹ ਮੋਰਚਾ ਤਹਿਸੀਲ ਪੱਧਰ ਦਾ ਸੀ। ਪਰ ਇਸ ਨੂੰ ਜਿੱਤਣ ਵਾਲੇ ਜਿਸ ਢੰਗ ਨਾਲ ਪੂਰੀ ਵਿਉਂਤਬੰਦੀ ਕਰਕੇ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼

ਦੇਸ਼ ਭਗਤ ਵਿਰਾਸਤ ਦਾ ਪਹਿਰੇਦਾਰ ਸੀ ਅਭੈ ਸਿੰਘ ਸੰਧੂ

ਸ: ਅਭੈ ਸਿੰਘ ਦਾ ਜਨਮ 20 ਅਕਤੂਬਰ, 1956 ਨੂੰ ਸ: ਕੁਲਬੀਰ ਸਿੰਘ (ਭਰਾ ਸ਼ਹੀਦ ਭਗਤ ਸਿੰਘ) ਦੇ ਘਰ ਮਾਤਾ ਕਾਂਤਾ ਜੀ ਦੇ ਕੁੱਖੋਂ ਹੋਇਆ। ਉਹ ਚਾਰ ਭੈਣਾਂ ਭਰਾਵਾਂ ਵਿਚ ਦੂਜੇ ਨੰਬਰ 'ਤੇ ਸਨ। ਜਿਵੇਂ-ਜਿਵੇਂ ਉਹ ਵੱਡੇ ਹੋਏ ਅਤੇ ਉਨ੍ਹਾਂ ਪਰਿਵਾਰ ਵਿਚ ਚੱਲੀ ਆ ਰਹੀ ਦੇਸ਼ ਭਗਤੀ ਦੀ ...

ਪੂਰੀ ਖ਼ਬਰ »

ਆਖ਼ਰ ਕਾਂਗਰਸ ਹਾਈਕਮਾਨ ਨੇ ਦਿੱਤਾ ਦਖ਼ਲ

ਨਵੇਂ ਖੇਤੀ ਕਾਨੂੰਨਾਂ ਕਾਰਨ ਕਿਸਾਨਾਂ ਵਿਚ ਭਾਜਪਾ ਪ੍ਰਤੀ ਰੋਹ ਹੈ, ਇਸ ਲਈ ਇਹ ਜਾਪ ਰਿਹਾ ਸੀ ਕਿ ਪੰਜਾਬ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਕਾਂਗਰਸ ਲਈ ਬਹੁਤ ਸੌਖੀਆਂ ਰਹਿਣਗੀਆਂ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ...

ਪੂਰੀ ਖ਼ਬਰ »

'ਛੱਜ ਤਾਂ ਬੋਲੇ, ਛਾਣਨੀ ਕਿਉਂ ਬੋਲੇ'

ਕੈਪਟਨ ਸਰਕਾਰ ਵਲੋਂ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਐਲਾਨੇ ਜਾਣ ਨੇ ਭਾਜਪਾ ਦੇ ਕਈ ਨੇਤਾਵਾਂ ਨੂੰ ਬੌਖਲਾ ਦਿੱਤਾ ਹੈ। ਖ਼ਾਸ ਕਰਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਨੂੰ। ਯੋਗੀ ਨੂੰ ਇਸ ਤੋਂ ਵੱਧ ਮਲੇਰਕੋਟਲਾ ਬਾਰੇ ਕੁਝ ਨਹੀਂ ਪਤਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX