ਤਾਜਾ ਖ਼ਬਰਾਂ


ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  11 minutes ago
ਡਿਪਟੀ ਮੁੱਖ ਮੰਤਰੀ ਵਜੋਂ ਆਸ਼ੂ ਦੀ ਚਰਚਾ ਹੋਣ ਤੋਂ ਬਾਅਦ ਘਰ ਵਿਚ ਜਸ਼ਨ ਦਾ ਮਾਹੌਲ
. . .  17 minutes ago
ਲੁਧਿਆਣਾ ,19 ਸਤੰਬਰ (ਪ੍ਰਮਿੰਦਰ ਸਿੰਘ ਆਹੂਜਾ)-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਡਿਪਟੀ ਮੁੱਖ ਮੰਤਰੀ ਵਜੋਂ ਨਾਮ ਦੀ ਚਰਚਾ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਹੈ । ਆਸ਼ੂ ਦੇ ਘਰ ਦੇ ਬਾਹਰ ਸਮਰਥਕਾਂ ਦੀ ਭਾਰੀ ਭੀੜ ਇਕੱਠੀ...
ਅੰਮਿ੍ਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਪੁੱਜੇ ਇੱਕ ਯਾਤਰੀ ਕੋਲੋਂ ਕਰੀਬ 40 ਲੱਖ ਦਾ ਸੋਨਾ ਬਰਾਮਦ
. . .  20 minutes ago
ਰਾਜਾਸਾਂਸੀ , 19 ਸਤੰਬਰ (ਹਰਦੀਪ ਸਿੰਘ ਖੀਵਾ)- ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡਾ’ਤੇ ਤਾਇਨਾਤ ਕਸਟਮ ਸਟਾਫ ਤੇ ਅਧਿਕਾਰੀਆਂ ਦੀ ਟੀਮ ਵਲੋਂ ਦੁਬਈ ਤੋਂ ਪੁੱਜੇ ਇਕ ...
ਸੋਨੀਆ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਘਰ ਪਰਤੇ
. . .  24 minutes ago
ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਪਹੁੰਚੇ ਕਈ ਵਿਧਾਇਕ
. . .  48 minutes ago
ਚੰਡੀਗੜ੍ਹ, 19 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਕਈ ਵਿਧਾਇਕ ਪੁੱਜੇ ਹਨ...
ਮੁੱਖ ਮੰਤਰੀ ਬਣਨ 'ਤੇ ਅੱਜ ਹੀ ਸਹੁੰ ਚੁੱਕ ਸਕਦੈ ਹਨ ਰੰਧਾਵਾ - ਮੀਡੀਆ ਰਿਪੋਰਟ
. . .  about 1 hour ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਮੁੱਖ ਮੰਤਰੀ ਦੇ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਹੋਈ ਹੈ। ਜਿਸ ਤਹਿਤ ਉਹ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ...
ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ਜਾ ਸਕਦੈ ਮੁੱਖ ਮੰਤਰੀ - ਮੀਡੀਆ ਰਿਪੋਰਟਾਂ
. . .  1 minute ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ...
ਸੁਨੀਲ ਜਾਖੜ ਦੇ ਹੱਕ ਵਿਚ ਆਏ 38 ਵਿਧਾਇਕ - ਕਰੀਬੀ ਦਾ ਵੱਡਾ ਦਾਅਵਾ
. . .  about 2 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਹਾਈਕਮਾਨ ਦੇ ਆਬਜ਼ਰਵਰਾਂ ਵਲੋਂ ਪਾਰਟੀ ਵਿਧਾਇਕਾਂ ਨੂੰ ਫ਼ੋਨ ਕਰਕੇ ਗੱਲਬਾਤ ਕੀਤੀ ਗਈ ਹੈ। ਜਿਸ ਵਿਚ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਇਸ ਬਾਰੇ ਸਲਾਹ ਲਈ ਗਈ ਹੈ। ਜਾਣਕਾਰੀ ਅਨੁਸਾਰ ਸੁਨੀਲ ਜਾਖੜ ਦੇ ਹੱਕ ਵਿਚ 38 ਵਿਧਾਇਕਾਂ ਦਾ ਸਮਰਥਨ ਹੈ...
ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ ਅੰਦਰ ਘੁਸਪੈਠ
. . .  about 2 hours ago
ਖਾਲੜਾ,19 ਸਤੰਬਰ (ਜੱਜਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ. ਦੀ ਸਰਹੱਦੀ ਚੌਂਕੀ ਕੇ.ਐਸ. ਵਾਲਾ ਦੇ ਅਧੀਨ ਆਉਂਦੇ ਖੇਤਰ ਅੰਦਰ 18-19 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਡਰੋਨ ਵਲੋਂ ਭਾਰਤੀ ਖੇਤਰ ਅੰਦਰ ਘੁਸਪੈਠ ਕੀਤੀ ਗਈ, ਜਿਸ ਦੀ ਆਵਾਜ਼ ਸੁਣਨ 'ਤੇ...
ਮੋਟਰਸਾਈਕਲ ਧਮਾਕਾ ਅਤੇ ਟਿਫ਼ਨ ਬੰਬ ਮਿਲਣ ਦੇ ਸਬੰਧ ਵਿਚ ਨਾਮਜ਼ਦ ਦੋਸ਼ੀ ਰਾਜਸਥਾਨ ਤੋਂ ਮਿਲਿਆ
. . .  about 2 hours ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) - ਬੀਤੀ ਦਿਨੀਂ ਜਲਾਲਾਬਾਦ 'ਚ ਮੋਟਰਸਾਈਕਲ ਧਮਾਕਾ ਅਤੇ ਸਰਹੱਦੀ ਪਿੰਡ ਧਰਮੂਵਾਲਾ ਦੇ ਖੇਤਾਂ ਵਿਚੋਂ ਟਿਫ਼ਨ ਬੰਬ ਮਿਲਣ ਦੇ ਸੰਬੰਧ ਵਿਚ ਨਾਮਜ਼ਦ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ ਰਾਜਸਥਾਨ ਦੇ ਲੋਕਾਂ ਨੇ ਫੜਿਆ ਹੈ। ਇਸ ਸਬੰਧ ਵਿਚ ਸੋਸ਼ਲ ਮੀਡੀਆ ਤੇ ਉਸ...
ਕੈਪਟਨ ਨੇ ਸੋਨੀਆ ਨੂੰ ਲਿਖੀ ਚਿੱਠੀ, ਕਿਹਾ ਸਿਆਸੀ ਘਟਨਾਕ੍ਰਮ ਪੰਜਾਬ ਦੀਆਂ ਚਿੰਤਾਵਾਂ 'ਤੇ ਆਧਾਰਿਤ ਨਹੀਂ
. . .  about 2 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਤੇ ਪਿਛਲੇ 5 ਮਹੀਨਿਆਂ ਤੋਂ ਚੱਲ ਰਹੇ ਸਿਆਸੀ ਘਮਸਾਣ ਤੋਂ ਦੁਖੀ ਹੋਣ ਬਾਰੇ ਲਿਖਿਆ। ਉਨ੍ਹਾਂ ਨੇ ਪੱਤਰ ਵਿਚ ਲਿਖਿਆ ਕਿ ਘਟਨਾਕ੍ਰਮ...
ਸ਼ੁਤਰਾਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ
. . .  about 3 hours ago
ਸ਼ੁਤਰਾਣਾ, 19 ਸਤੰਬਰ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਗੁਟਕਾ ਸਾਹਿਬ ਨਾਲੀ ਵਿਚ ਸੁੱਟ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ...
ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇ - ਅੰਬਿਕਾ ਸੋਨੀ
. . .  about 3 hours ago
ਨਵੀਂ ਦਿੱਲੀ, 19 ਸਤੰਬਰ - ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਸੂਬੇ ਦਾ ਮੁੱਖ ਮੰਤਰੀ ਸਿੱਖ ਹੀ ਹੋਣਾ ਚਾਹੀਦਾ ਹੈ...
ਪੰਜਾਬ ਵਿਚ ਬਣਾਏ ਜਾ ਸਕਦੇ ਹਨ ਦੋ ਉਪ ਮੁੱਖ ਮੰਤਰੀ
. . .  about 4 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਚ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੇ ਨਾਲ-ਨਾਲ ਪਾਰਟੀ ਦਾ ਅੰਦਰੂਨੀ ਵਿਵਾਦ ਖ਼ਤਮ ਕਰਨ ਲਈ 2 ਉਪ ਮੁੱਖ ਮੰਤਰੀ ਬਣਾਏ ਜਾਣ 'ਤੇ ਚਰਚਾ ਚੱਲ ਰਹੀ ਹੈ...
ਕਾਂਗਰਸੀ ਆਗੂ ਸੁਨੀਲ ਜਾਖੜ ਦੇ ਘਰ ਕਾਂਗਰਸੀ ਆਗੂਆਂ ਦਾ ਲੱਗਿਆ ਤਾਂਤਾ
. . .  about 4 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪੰਚਕੂਲਾ ਸਥਿਤ ਗ੍ਰਹਿ ਵਿਖੇ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਦਾ ਤਾਂਤਾ ਲੱਗਿਆ...
ਕੁਝ ਘੰਟਿਆਂ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਹੋਵੇਗਾ ਐਲਾਨ - ਰੰਧਾਵਾ
. . .  about 4 hours ago
ਚੰਡੀਗੜ੍ਹ, 19 ਸਤੰਬਰ - ਕਾਂਗਰਸ ਵਿਧਾਇਕ ਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਕੁਝ ਘੰਟਿਆਂ ਅੰਦਰ ਐਲਾਨ ਹੋ ਜਾਵੇਗਾ...
ਸਿੱਧੂ ਨੇ ਕਿਹਾ ਮੈਨੂੰ ਬਣਾਓ ਮੁੱਖ ਮੰਤਰੀ ?
. . .  about 4 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਅਜੇ ਵੀ ਪੇਚ ਫਸਿਆ ਹੋਇਆ ਚੰਡੀਗੜ੍ਹ 'ਚ ਸੁਨੀਲ ਜਾਖੜ, ਹਰੀਸ਼ ਰਾਵਤ, ਹਰੀਸ਼ ਚੌਧਰੀ ਸਮੇਤ ਹੋਰ ਆਗੂਆਂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ...
ਕੈਪਟਨ ਕਾਂਗਰਸ ਦੇ ਸਨਮਾਨਜਨਕ ਆਗੂ, ਪਾਰਟੀ ਨੂੰ ਨਹੀਂ ਪਹੁੰਚਾਉਣਗੇ ਨੁਕਸਾਨ - ਅਸ਼ੋਕ ਗਹਿਲੋਤ
. . .  about 5 hours ago
ਜੈਪੁਰ, 19 ਸਤੰਬਰ - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਸਨਮਾਨਜਨਕ ਸੀਨੀਅਰ ਲੀਡਰ ਹਨ ਅਤੇ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਗੇ ਤੇ ਉਹ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ...
ਅੰਬਿਕਾ ਸੋਨੀ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਕੀਤਾ ਇਨਕਾਰ - ਮੀਡੀਆ ਰਿਪੋਰਟਾਂ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ...
ਸੜਕ ਹਾਦਸੇ ਵਿਚ 4 ਜੀਆਂ ਸਮੇਤ 5 ਲੋਕ ਜ਼ਖ਼ਮੀ
. . .  1 minute ago
ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ) - ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਕੱਟ ਨੇੜੇ ਇਕ ਕਾਰ ਟਰੱਕ ਦੇ ਪਿਛਲੇ ਪਾਸੇ ਟਕਰਾਉਣ ਉਪਰੰਤ ਪਲਟ ਜਾਣ ਕਾਰਨ ਕਾਰ ਵਿਚ ਸਵਾਰ ਇਕ...
ਇਕ ਹੋਰ ਵਿਧਾਇਕ ਦਲ ਦੀ ਮੀਟਿੰਗ ਦੀ ਨਹੀਂ ਹੈ ਲੋੜ - ਪਰਗਟ ਸਿੰਘ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਉੱਥੇ ਹੀ, ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ...
ਸੋਨੀਆ ਗਾਂਧੀ ਦੇ ਫ਼ੈਸਲੇ ਦਾ ਹੋ ਰਿਹਾ ਇੰਤਜ਼ਾਰ, ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਵਿਧਾਇਕ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਬਹੁਤ ਸਾਰੇ ਵਿਧਾਇਕ ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਹਨ...
ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ਵਿਚ ਹਲਚਲ
. . .  about 6 hours ago
ਜੈਪੁਰ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਚਕਾਰ ਵੀ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 30 ਹਜ਼ਾਰ ਤੋਂ ਵਧੇਰੇ ਆਏ ਕੋਰੋਨਾ ਕੇਸ
. . .  about 5 hours ago
ਨਵੀਂ ਦਿੱਲੀ, 19 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30 ਹਜ਼ਾਰ 773 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 309 ਮਰੀਜ਼ਾਂ ਦੀ ਮੌਤ ਹੋ ਗਈ ਹੈ...
ਪੁਲਾੜ ਦੀ ਸੈਰ ਕਰਕੇ ਵਾਪਸ ਧਰਤੀ 'ਤੇ ਪਰਤੇ 4 ਆਮ ਲੋਕ
. . .  about 7 hours ago
ਫਲੋਰੀਡਾ, 19 ਸਤੰਬਰ - ਧਰਤੀ ਦੇ ਤਿੰਨ ਦਿਨ ਤੱਕ ਚੱਕਰ ਲਗਾਉਣ ਵਾਲੇ ਚਾਰ ਲੋਕਾਂ ਨਾਲ ਰਵਾਨਾ ਹੋਇਆ ਸਪੇਸ ਐਕਸ ਧਰਤੀ ਦਾ ਚੱਕਰ ਲਗਾਉਣ ਤੋਂ ਬਾਅਦ ਸਫਲਤਾ ਨਾਲ ਉਤਰ ਗਿਆ। ਫਲੋਰੀਡਾ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰਨ ਵਾਲਾ ਸਪੇਸ ਐਕਸ ਦਾ ਕ੍ਰੂ ਡ੍ਰੈਗਨ ਰਾਕਟ ਵੀ ਸਫਲਤਾ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਜੇਠ ਸੰਮਤ 553
ਿਵਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਖੰਨਾ / ਸਮਰਾਲਾ

ਹਰਿੰਦਰ ਸਿੰਘ ਲੱਖੋਵਾਲ ਕਿਸਾਨਾਂ ਦਾ ਵੱਡਾ ਕਾਫ਼ਲਾ ਨਾਲ ਲੈ ਕੇ ਸਿੰਘੂ ਬਾਰਡਰ ਪਹੁੰਚੇ

ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਦੂਜੀ ਵਾਰ ਕਿਸਾਨਾਂ ਦਾ ਵੱਡਾ ਜਥਾ ਨਾਲ ਲੈ ਕੇ ਸਿੰਘ ਬਾਰਡਰ ਤੇ ਪਹੁੰਚੇ | ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਜੋ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਡਿਊਟੀ ਲਗਾਈ ਗਈ ਹੈ ਕਿ ਕਿਸਾਨ ਆਗੂ ਵੱਖ-ਵੱਖ ਦਿਨਾਂ ਵਿਚ ਆਪਣੀ ਅਗਵਾਈ ਹੇਠ ਵੱਡੇ ਜਥੇ ਲੈ ਕੇ ਕਿਸਾਨ ਮੋਰਚਿਆਂ ਵਿਚ ਸ਼ਮੂਲੀਅਤ ਕਰਨ ਕਿਉਂਕਿ ਹੁਣ ਕਣਕ ਦੀ ਵਾਢੀ ਕਰਨ ਤਾੋ ਬਾਅਦ ਕਿਸਾਨਾਂ ਕੋਲ ਸਮਾਂ ਹੈ ਕਿ ਉਹ ਮੋਰਚੇ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਸਕਦੇ ਹਨ¢ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ 2 ਜੂਨ ਨੂੰ ਸਿੰਘੂ ਬਾਰਡਰ ਤੇ 3 ਜੂਨ ਨੂੰ ਟਿਕਰੀ ਬਾਰਡਰ 'ਤੇ ਡਿਊਟੀ ਲੱਗੀ ਸੀ ਕਿ ਵੱਡੇ ਜਥੇ ਲੈ ਕੇ ਕਿਸਾਨ ਮੋਰਚੇ ਵਿਚ ਪਹੁੰਚਿਆ ਜਾਵੇ | ਅੱਜ ਸਾਰੇ ਪੰਜਾਬ 'ਚੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਤੇ ਅਹੁਦੇਦਾਰ ਭਾਰੀ ਗਿਣਤੀ ਵਿਚ ਕਿਸਾਨਾਂ ਨਾਲ ਸਵੇਰ ਤੋਂ ਹੀ ਸਿੰਘੂ ਬਾਰਡਰ ਤੇ ਕੇ.ਪਹੁੰਚਣੇ ਸ਼ੁਰੂ ਹੋ ਚੁੱਕੇ ਸਨ | ਜਿੱਥੋਂ 12 ਵਜੇ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਕਿਸਾਨ ਮੁੱਖ ਸਟੇਜ ਵੱਲ ਰਵਾਨਾ ਹੋਏ | ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਕਿਸਾਨਾਂ ਦੇ ਸਬਰ ਦਾ ਹੋਰ ਇਮਤਿਹਾਨ ਨਾ ਲਵੇ | ਕਾਲੇ ਕਾਨੂੰਨ ਰੱਦ ਕੀਤੇ ਜਾਣ ਅਤੇ ਐਮ.ਐਸ.ਪੀ 'ਤੇ ਕਾਨੂੰਨ ਬਣਾਇਆ ਜਾਵੇ | ਲੱਖੋਵਾਲ ਨੇ ਅਗਲੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸੇ ਤਰ੍ਹਾਂ ਵੱਡੀ ਗਿਣਤੀ ਵਿਚ ਕਿਸਾਨ 3 ਜੂਨ ਨੂੰ ਟਿਕਰੀ ਬਾਰਡਰ 'ਤੇ ਵੀ ਮੁੱਖ ਸਟੇਜ ਵੱਲ ਰਵਾਨਾ ਹੋਣਗੇ | ਉਨ੍ਹਾਂ ਨਾਲ ਸਿੰਘੂ ਬਾਰਡਰ ਤੇ ਅਵਤਾਰ ਸਿੰਘ ਮੇਹਲੋਂ ਮੀਤ ਪ੍ਰਧਾਨ ਪੰਜਾਬ, ਹਰਮਿੰਦਰ ਸਿੰਘ ਖਹਿਰਾ ਜਨਰਲ ਸਕੱਤਰ ਸੰਗਠਨ ਪੰਜਾਬ, ਪਰਮਿੰਦਰ ਸਿੰਘ ਪਾਲਾਮਾਜਰਾ ਜਨਰਲ ਸਕੱਤਰ ਪੰਜਾਬ, ਗੁਰਪ੍ਰੀਤ ਸਿੰਘ ਸਾਹਾਬਾਣਾ ਜਨਰਲ ਸਕੱਤਰ ਲੁਧਿਆਣਾ, ਅਮਰੀਕ ਸਿੰਘ ਮਮਦੋਦ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ, ਗੁਰਚਰਨ ਸਿੰਘ ਕੰਗ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਚਰਨ ਸਿੰਘ ਮੁੰਡੀਆਂ ਜ਼ਿਲ੍ਹਾ ਪ੍ਰਧਾਨ ਰੋਪੜ, ਦਵਿੰਦਰ ਸਿੰਘ ਦੇਹਕਲਾਂ ਜ਼ਿਲ੍ਹਾ ਪ੍ਰਧਾਨ ਮੋਹਾਲੀ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਐਗਜੇਕਟਿਵ ਮੈਂਬਰ ਪੰਜਾਬ, ਅਵਤਾਰ ਸਿੰਘ ਭੇਡਪੁਰੀ ਜ਼ਿਲ੍ਹਾ ਪ੍ਰਧਾਨ ਪਟਿਆਲਾ, ਰਣਜੀਤ ਸਿੰਘ ਰਟੈਡਾ ਜ਼ਿਲ੍ਹਾ ਪ੍ਰਧਾਨ ਨਵਾਂਸ਼ਹਿਰ, ਗਿਆਨ ਸਿੰਘ ਮੰਡ ਬਲਾਕ ਪ੍ਰਧਾਨ ਲੁਧਿਆਣਾ-2, ਸਤਪਾਲ ਸਿੰਘ ਕਟਾਣੀ ਬਲਾਕ ਪ੍ਰਧਾਨ ਮਾਂਗਟ, ਗੁਰਮੁਖ ਸਿੰਘ ਲਵਲੀ ਜਨਰਲ ਸੈਕਟਰੀ ਫ਼ਤਿਹਗੜ੍ਹ ਸਾਹਿਬ, ਮਨਪ੍ਰੀਤ ਸਿੰਘ ਅਮਰਾਲਾ, ਬਲਵਿੰਦਰ ਸਿੰਘ ਸਰਪੰਚ ਚਡਿਆਲਾ, ਸਰਪੰਚ ਹਰੀ ਸਿੰਘ ਬੋਹੜਾ, ਜਸਵਿੰਦਰ ਸਿੰਘ ਟਿਵਾਣਾ, ਰਣਜੀਤ ਸਿੰਘ ਭਗਵਾਨਪੁਰ, ਸਰਦੂਲ ਸਿੰਘ ਬੜੋਲੀ, ਲਾਲ ਸਿੰਘ ਟਿਵਾਣਾ, ਮਨਜਿੰਦਰ ਸਿੰਘ ਭੋਲਾਪੁਰ ਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
ਸੰਯੁਕਤ ਕਿਸਾਨ ਮੋਰਚਾ 5 ਨੂੰ 'ਸੰਪੂਰਨ ਕ੍ਰਾਂਤੀ ਦਿਵਸ' ਮਨਾਏਗਾ-ਗੁੱਜਰਵਾਲ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਕਾਲੇ ਕਾਨੰੂਨਾਂ, ਕਾਰਪੋਰੇਟ ਘਰਾਣਿਆਂ ਤੇ ਮੋਦੀ ਸਰਕਾਰ ਵਿਰੁੱਧ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਲਗਾਏ ਲਗਾਤਾਰ ਧਰਨੇ ਦੀ ਅੱਜ ਪ੍ਰਧਾਨਗੀ ਸੁਖਵਿੰਦਰ ਕੌਰ, ਜਸਪ੍ਰੀਤ ਕੌਰ ਤੇ ਮਹਿੰਦਰ ਕੌਰ ਨੇ ਕੀਤੀ | ਇਸ ਸਮੇਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ 5 ਜੂਨ ਨੂੰ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ 'ਸੰਪੂਰਨ ਆਜ਼ਾਦੀ ਦਿਵਸ' ਦੇ ਤੌਰ 'ਤੇ ਮਨਾਇਆ ਜਾਵੇਗਾ | ਇਸ ਸਮੇਂ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਆਗੂ ਅਮਨਦੀਪ ਕੌਰ, ਕੁਲਜੀਤ ਕੌਰ ਗਰੇਵਾਲ, ਮੋਨਿਕਾ ਢਿੱਲੋਂ, ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਹਰਭਜਨ ਸਿੰਘ ਸੰਦੀਲਾ, ਜਗਮੇਲ ਸਿੰਘ ਰੌੜੀਆ, ਮਨਜੀਤ ਸਿੰਘ ਗੁੱਜਰਵਾਲ, ਦਵਿੰਦਰ ਸਿੰਘ, ਗੁਰਮੀਤ ਸਿੰਘ, ਕਰਨੈਲ ਸਿੰਘ, ਦਵਿੰਦਰ ਸਿੰਘ, ਗੁਰਉਪਦੇਸ਼ ਸਿੰਘ ਘੁੰਗਰਾਣਾ, ਗੁਰਮੀਤ ਸਿੰਘ ਪੰਮੀ, ਗੁਰਦੇਵ ਸਿੰਘ, ਗੁਰਦੇਵ ਸਿੰਘ, ਦਵਿੰਦਰ ਸਿੰਘ ਬੱਲੋਵਾਲ, ਸ਼ਾਹਦੀਪ ਯਾਦਵ, ਹਰਬਿਲਾਸ ਸਿੰਘ, ਸਾੈਡੀ ਜੜਤੌਲੀ, ਚਤਰ ਸਿੰਘ, ਸਵਰਨਜੀਤ ਸਿੰਘ ਕਾਕਾ, ਬੱਬੂ ਜੜਤੌਲੀ, ਸੋਹਣ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ |
ਦਿੱਲੀ ਮੋਰਚੇ 'ਤੇ ਕਿਸਾਨ ਚੜ੍ਹਦੀ ਕਲਾ 'ਚ-ਹਾਕਮ ਸਿੰਘ
ਮਲੌਦ, (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਭਾਕਿਯੂ ਏਕਤਾ (ਉਗਰਾਹਾਂ) ਦੇ ਬਲਾਕ ਦੋਰਾਹਾ ਦੇ ਕੋ-ਕਨਵੀਨਰ ਹਾਕਮ ਸਿੰਘ ਜਰਗੜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਆਏ ਮੀਂਹ, ਤੂਫ਼ਾਨ ਨੇ ਦਿੱਲੀ ਮੋਰਚਿਆਂ 'ਤੇ ਡਟੇ ਹੋਏ ਕਿਸਾਨਾਂ ਦੀਆਂ ਮੁਸ਼ਕਿਲਾਂ 'ਚ ਅਥਾਹ ਵਾਧਾ ਕੀਤਾ ਹੈ | ਕਿਸਾਨਾਂ ਦੇ ਰੈਣ ਬਸੇਰੇ ਤੰਬੂਆਂ, ਛੱਪਰਾਂ ਨੂੰ ਵੱਡਾ ਨੁਕਸਾਨ ਹੋਇਆ ਹੈ, ਮੁੱਖ ਸਟੇਜ ਸਮੇਤ ਟੈਂਟ ਪਾਟ ਗਏ, ਰੈਣ ਬਸੇਰਿਆਂ ਵਿਚ ਪਾਣੀ ਵੜ ਗਿਆ ਹੈ ਤੇ ਖਾਣ-ਪੀਣ ਦਾ ਰਾਸ਼ਨ ਖ਼ਰਾਬ ਵੀ ਹੋਇਆ ਹੈ | ਪਰ ਕਿਸਾਨਾਂ ਨੇ ਬੁਲੰਦ ਹੌਸਲੇ ਨਾਲ ਸਾਰਾ ਕੁਝ ਦੁਬਾਰਾ ਤੋਂ ਠੀਕ ਕਰ ਲਿਆ ਤੇ ਕਿਸਾਨ ਚੜ੍ਹਦੀ ਕਲਾ ਵਿਚ ਹਨ | ਇਸ ਮੌਕੇ ਕਿਰਨਜੀਤ ਸਿੰਘ ਜੀਰਖ, ਨਿਰਮਲ ਸਿੰਘ ਘੁਡਾਣੀ ਕਮਲਪ੍ਰੀਤ ਸਿੰਘ ਜੀਰਖ, ਕਾਲਾ ਜੀਰਖ, ਹਰਦੇਵ ਸਿੰਘ, ਦਰਸ਼ਨ ਸਿੰਘ ਘੁਡਾਣੀ ਆਦਿ ਹਾਜ਼ਰ ਸਨ¢

ਜਬਰ ਜਨਾਹ ਕਰਨ ਦੇ ਦੋਸ਼ 'ਚ 2 ਖ਼ਿਲਾਫ਼ ਕੇਸ ਦਰਜ–ਪੁਲਿਸ ਕਰ ਰਹੀ ਹੈ ਭਾਲ

ਖੰਨਾ, 2 ਜੂਨ (ਪੱਤਰ ਪ੍ਰੇਰਕਾਂ ਰਾਹੀਂ)- ਨਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਅਧੀਨ ਥਾਣਾ ਸਿਟੀ-2 ਖੰਨਾ ਪੁਲਿਸ ਵਲੋਂ ਦੋ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ | ਪੁਲਿਸ ਕੋਲ ਕੀਤੀ ਸ਼ਿਕਾਇਤ ਵਿਚ ਪੀੜਤ ਲੜਕੀ ਦੇ ਪਿਤਾ ਨੇ ਦੋਸ਼ ਲਾਇਆ ਕਿ ਉਸ ਦੀ ਲੜਕੀ ਜੋ ...

ਪੂਰੀ ਖ਼ਬਰ »

ਘੁੰਗਰਾਣਾ ਦਾ ਅੰਗਦ ਸਿੰਘ ਢਿੱਲੋਂ ਕੈਨੇਡਾ 'ਚ ਡਾਇਰੈਕਟਰ ਟਰਾਂਸਪੋਰਟ ਨਿਯੁਕਤ

ਅਹਿਮਦਗੜ੍ਹ, 2 ਜੂਨ (ਪੁਰੀ)-ਲਾਗਲੇ ਪਿੰਡ ਘੁੰਗਰਾਣਾ ਦੇ ਉੱਘੇ ਰਾਜਸੀ ਆਗੂ ਜਗਜੀਤ ਸਿੰਘ ਘੁੰਗਰਾਣਾ ਸਾਬਕਾ ਚੇਅਰਮੈਨ ਐਗਰੋ ਇੰਡ. ਕਾਰਪੋਰੇਸ਼ਨ ਪੰਜਾਬ ਦੇ ਪੋਤਰੇ ਅੰਗਦ ਸਿੰਘ ਢਿੱਲੋਂ ਨੂੰ ਛੋਟੀ ਉਮਰ ਵਿਚ ਹੀ ਕੈਨੇਡਾ ਸਰਕਾਰ ਵਲੋਂ ਵੱਡਾ ਸਨਮਾਨ ਦੇ ਕੇ ...

ਪੂਰੀ ਖ਼ਬਰ »

ਪਿੰਡ ਅਲੌੜ ਵਿਖੇ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ਵਿਰੁੱਧ ਪਿੰਡ ਵਾਸੀਆਂ ਵਲੋਂ ਧਰਨਾ

ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)- ਪਿੰਡ ਅਲੌੜ ਵਿਖੇ ਸ਼ਰਾਬ ਦੇ ਠੇਕਾ ਖੋਲ੍ਹੇ ਜਾਣ ਦੇ ਖਿਲਾਫ ਪਿੰਡ ਵਾਸੀਆਂ ਵਲੋਂ ਨੈਸ਼ਨਲ ਹਾਈਵੇ ਸਰਵਿਸ ਲੇਨ 'ਤੇ ਧਰਨਾ ਲਾ ਕੇ ਵਿਰੋਧ ਕੀਤਾ ਗਿਆ¢ ਧਰਨੇ ਵਿਚ ਪਿੰਡ ਦੇ ਲੋਕ ਪੰਚਾਇਤ ਅਤੇ ਔਰਤਾਂ, ਬੱਚੇ ਵੀ ਸ਼ਾਮਿਲ ਸਨ¢ ਪਿੰਡ ...

ਪੂਰੀ ਖ਼ਬਰ »

ਭਾਕਿਯੂ ਨਨਕਾਣਾ ਸਾਹਿਬ ਸਕੂਲ ਈਸੜੂ ਦੇ ਸਮਰਥਨ 'ਚ ਨਿੱਤਰੀ

ਈਸੜੂ, 2 ਜੂਨ (ਬਲਵਿੰਦਰ ਸਿੰਘ) - ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਬੁਲਾਈ ਗਈ ਜਿਸ ਵਿਚ ਸਕੂਲ ਦੇ ਸਕੱਤਰ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਦਵਿੰਦਰ ਖੱਟੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ¢ ਇਸ ਮੌਕੇ ...

ਪੂਰੀ ਖ਼ਬਰ »

ਬਲਾਕ ਡੇਹਲੋਂ ਦੇ ਮਨਰੇਗਾ ਕਰਮਚਾਰੀ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ

ਡੇਹਲੋਂ, 2 ਜੂਨ (ਅੰਮਿ੍ਤਪਾਲ ਸਿੰਘ ਕੈਲੇ)- ਬੀ.ਡੀ.ਪੀ.ਓ. ਦਫ਼ਤਰ ਡੇਹਲੋਂ ਵਿਖੇ ਮਨਰੇਗਾ ਅਧੀਨ ਕੰਮ ਕਰ ਰਹੇ ਕਰਮਚਾਰੀ 2 ਜੂਨ ਤੋਂ ਅਣਮਿਥੇ ਸਮੇਂ ਲਈ ਕਲਮ ਛੋੜ ਹੜਤਾਲ ਤੇ ਚਲੇ ਗਏ ਹਨ, ਜਿਸ ਨਾਲ ਪਿੰਡਾਂ ਅੰਦਰ ਮਨਰੇਗਾ ਸਕੀਮ ਹੇਠ ਚੱਲ ਰਹੇ ਵਿਕਾਸ ਕਾਰਜ ਬੁਰੀ ਤਰ੍ਹਾਂ ...

ਪੂਰੀ ਖ਼ਬਰ »

ਉਕਸੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਮਲੌਦ, 2 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਉਕਸੀ ਦੇ ਸਾਬਕਾ ਸਰਪੰਚ ਧਰਮ ਸਿੰਘ, ਠੇਕੇਦਾਰ ਚਰਨ ਸਿੰਘ ਦੇ ਮਾਤਾ ਤੇ ਲਖਵਿੰਦਰ ਸਿੰਘ ਲਾਡੀ ਉਕਸੀ ਕਨਵੀਨਰ ਬਲਾਕ ਮਲੌਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਦਾਦੀ ਸੁਰਜੀਤ ਕੌਰ ਦੇ ਅਕਾਲ ਚਲਾਣੇ 'ਤੇ ...

ਪੂਰੀ ਖ਼ਬਰ »

ਪੰਛੀਆਂ ਲਈ ਪਾਣੀ ਦੇ 50 ਕੂੰਡੇ ਰੱਖ ਕੇ ਕੁੰਡ ਦਿਵਸ ਮਨਾਇਆ

ਬੀਜਾ, 2 ਜੂਨ (ਅਵਤਾਰ ਸਿੰਘ ਜੰਟੀ ਮਾਨ)- ਲੋਕ ਭਲਾਈ ਮੰਚ ਖੰਨਾ ਵਲੋਂ ਪੰਜਾਬੀ ਗਾਇਕਾਂ ਹਰਜੀਤ ਰਾਣੋਂ ਤੇ ਗਾਇਕ ਸਾਗਰ ਬਰਨ ਦੀ ਅਗਵਾਈ ਹੇਠ ਸਤਿਗੁਰ ਰਵਿਦਾਸ ਫਾਉਂਡੇਸ਼ਨ ਇਟਲੀ ਦੇ ਵਿਸ਼ੇਸ਼ ਸਹਿਯੋਗ ਨਾਲ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਨੇੜੇ ਲਸ਼ਕਰੀ ...

ਪੂਰੀ ਖ਼ਬਰ »

ਰਣਜੀਤ ਸਿੰਘ ਘੁੰਗਰਾਲੀ ਰਾਜਪੂਤਾਂ ਨੂੰ ਸੇਵਾ ਮੁਕਤ ਹੋਣ 'ਤੇ ਕੀਤਾ ਸਨਮਾਨਿਤ

ਬੀਜਾ, 2 ਜੂਨ (ਅਵਤਾਰ ਸਿੰਘ ਜੰਟੀ ਮਾਨ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੇ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਪਿਛਲੇ ਕਾਫ਼ੀ ਸਾਲਾਂ ਤੋਂ ਸੇਵਾਦਾਰ ਭਾਈ ਰਣਜੀਤ ਸਿੰਘ ਘੁੰਗਰਾਲੀ ਰਾਜਪੂਤਾਂ ਨੂੰ ਸ਼ੋ੍ਰਮਣੀ ਗੁਰਦੁਆਰਾ ...

ਪੂਰੀ ਖ਼ਬਰ »

ਕੋਟਾਂ ਕਾਲਜ ਵਿਖੇ ਸਮਾਜ ਸ਼ਾਸਤਰ ਵਿਭਾਗ ਵਲੋਂ ਵੈਬੀਨਾਰ

ਬੀਜਾ, 2 ਜੂਨ (ਅਵਤਾਰ ਸਿੰਘ ਜੰਟੀ ਮਾਨ, ਕਸ਼ਮੀਰਾ ਸਿੰਘ ਬਗ਼ਲੀ) - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਦੇ ਅਧੀਨ ਕਾਰਜਸ਼ੀਲ ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ, ਕੋਟਾਂ ਵਿਖੇ ਬੀਤੇ ਦਿਨ ਸਮਾਜ ਸ਼ਾਸਤਰ ਵਿਭਾਗ ਵਲੋਂ ਕੋਵਿਡ-19 ਦੇ ਸਮਾਜ ...

ਪੂਰੀ ਖ਼ਬਰ »

ਗੁਰੂ ਅਮਰਦਾਸ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਚੰਨੀ ਦਾ ਸਨਮਾਨ

ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ) - ਸ਼ਹਿਰ ਦੀ ਪੌਸ਼ ਮਾਰਕੀਟ ਗੁਰੂ ਅਮਰਦਾਸ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਖੰਨਾ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ...

ਪੂਰੀ ਖ਼ਬਰ »

ਹਲਕਾ ਪਾਇਲ ਅਕਾਲੀ ਦਲ ਦੇ ਮੁੱਖ ਆਗੂਆਂ ਦੀ ਮੀਟਿੰਗ

ਰਾੜਾ ਸਾਹਿਬ, 2 ਜੂਨ (ਸਰਬਜੀਤ ਸਿੰਘ ਬੋਪਾਰਾਏ)- ਸ਼ੋ੍ਰਮਣੀ ਅਕਾਲੀ ਦਲ ਹਲਕਾ ਪਾਇਲ ਦੇ ਸਮੂਹ ਸਰਕਲਾਂ ਦੇ ਜਥੇਦਾਰਾਂ ਨਾਲ ਹਲਕਾ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਵਲੋਂ ਗੁਰਦੁਆਰਾ ਨਿੰਮਸਰ ਸਾਹਿਬ ਘੁਡਾਣੀ ਕਲਾਂ ਵਿਖੇ ਮੀਟਿੰਗ ਕੀਤੀ ਗਈ | ਇਸ ਸਮੇਂ ਈਸ਼ਰ ਸਿੰਘ ...

ਪੂਰੀ ਖ਼ਬਰ »

ਬੇਰੁਜ਼ਗਾਰਾਂ ਵਲੋਂ 8 ਨੂੰ ਮੋਤੀ ਮਹਿਲ ਘੇਰਨ ਸਬੰਧੀ ਮੀਟਿੰਗ

ਮਲੌਦ, 2 ਜੂਨ (ਨਿਜ਼ਾਮਪੁਰ)- ਪਿਛਲੇ 31 ਦਸੰਬਰ ਤੋਂ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ 31 ਮਈ ਨੂੰ ਹੋਈ ਪੈਨਲ ਮੀਟਿੰਗ ਦੇ ਬੇਸਿੱਟਾ ਰਹਿਣ ਅਤੇ ਸਰਕਾਰ ਦੀ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ 'ਚ ਯੋਗਦਾਨ ਪਾ ਰਹੇ ਬੂਟਾ ਸਿੰਘ ਰਾਏਪੁਰ ਦਾ ਅੜੈਚਾਂ 'ਚ ਸਨਮਾਨ

ਦੋਰਾਹਾ, 2 ਜੂਨ (ਮਨਜੀਤ ਸਿੰਘ ਗਿੱਲ)- ਪਿਛਲੇ ਕਈ ਮਹੀਨਿਆਂ ਤੋਂ ਕਿਸਾਨੀ ਸੰਘਰਸ਼ 'ਚ ਯੋਗਦਾਨ ਪਾ ਰਹੇ ਨੌਜਵਾਨ ਆਗੂ ਬੂਟਾ ਸਿੰਘ ਰਾਏਪੁਰ ਦਾ ਦੋਰਾਹਾ ਲਾਗਲੇ ਪਿੰਡ ਅੜੈਚਾਂ ਵਿਖੇ ਨਗਰ ਨਿਵਾਸੀਆਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਾਬਕਾ ਪੰਚ ਬਲਵਿੰਦਰ ਸਿੰਘ, ...

ਪੂਰੀ ਖ਼ਬਰ »

ਨਿੱਜੀ ਸਵਾਰਥ ਲਈ ਵਕੀਲ ਭਾਈਚਾਰੇ ਨੂੰ ਗੁਮਰਾਹ ਕੀਤਾ ਜਾ ਰਿਹੈ-ਅਮਿਤ ਬੰਸਲ

ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ) - ਨਨਕਾਣਾ ਸਾਹਿਬ ਪਬਲਿਕ ਸਕੂਲ ਈਸੜੂ ਵਲੋਂ ਲਏ ਜਾਂਦੇ ਸਲਾਨਾ ਚਾਰਜਿਜ਼ 5000 ਰੁਪਏ ਦੇ ਸੰਬੰਧ ਵਿਚ ਲਾਏ ਗਏ ਧਰਨੇ ਬਾਰੇ ਪਿ੍ੰਸੀਪਲ ਜਸਵਿੰਦਰ ਕੌਰ ਅਤੇ ਉਸ ਦੇ ਪਤੀ ਐਡਵੋਕੇਟ ਬਲਜਿੰਦਰ ਸਿੰਘ ਨੇ ਸ਼ਹਿਰ ਨਿਵਾਸੀਆਂ ਨੂੰ ਅਤੇ ...

ਪੂਰੀ ਖ਼ਬਰ »

ਭਾਜਪਾ ਵੀ ਕਾਂਗਰਸ ਵਾਂਗ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਰਾਹ ਤੁਰੀ-ਫੈੱਡਰੇਸ਼ਨ ਗਰੇਵਾਲ

ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਕਾਂਗਰਸ ਦੇ ਰਾਹਾਂ 'ਤੇ ਚੱਲਦਿਆਂ ਭਾਜਪਾ ਵਲੋਂ ਸਿੱਖੀ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਸਾਜ਼ਿਸ਼ੀ ਹੱਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ | ਡੇਰਾ ਸਿਰਸਾ ਦੀ ਅਰਦਾਸ ਦਲਿਤ ਅਤੇ ਸਿੱਖਾਂ 'ਚ ਟਕਰਾਅ ਦੀਆਂ ਚਾਲਾਂ ਮੰਦਭਾਗੀਆਂ ...

ਪੂਰੀ ਖ਼ਬਰ »

ਲੱਧੜ ਤੇ ਪਾਠਕ ਨੇ ਜੀ.ਟੀ.ਬੀ. ਮਾਰਕੀਟ 'ਚ ਬੂਟੇ ਲਗਾਏ

ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)-ਜੀ.ਟੀ.ਬੀ. ਮਾਰਕੀਟ ਖੰਨਾ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਤੇ ਮੀਤ ਪ੍ਰਧਾਨ ਜਤਿੰਦਰ ਪਾਠਕ ਵਲੋਂ ਸਵੱਛ ਭਾਰਤ ਮੁਹਿੰਮ ਦੇ ਤਹਿਤ ਬੂਟੇ ਲਾਏ ਗਏ | ਲੱਧੜ ਨੇ ਦੱਸਿਆ ਕਿ ਜੀ.ਟੀ.ਬੀ. ਮਾਰਕੀਟ ਦੀਆਂ ਕੁੱਝ ...

ਪੂਰੀ ਖ਼ਬਰ »

ਕੋਟਾਂ ਕਾਲਜ ਵਿਖੇ ਆਨਲਾਈਨ 'ਯੂਥ ਫ਼ਾਰ ਵਰਕ' ਗਤੀਵਿਧੀ ਕਰਵਾਈ

ਬੀਜਾ, 2 ਜੂਨ (ਅਵਤਾਰ ਸਿੰਘ ਜੰਟੀ ਮਾਨ, ਕਸ਼ਮੀਰਾ ਸਿੰਘ ਬਗ਼ਲੀ) - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਅਧੀਨ ਕਾਰਜਸ਼ੀਲ ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ, ਕੋਟਾਂ ਵਿਖੇ ਐਮ.ਐੱਚ.ਆਰ.ਡੀ ਵਲੋਂ ਇੰਸਟੀਚਿਊਸ਼ਨ ਨਵੀਂ ਦਿੱਲੀ (ਇਨੋਵੇਸ਼ਨ ...

ਪੂਰੀ ਖ਼ਬਰ »

ਯਾਦੂ ਵਲੋਂ ਸਾਥੀਆਂ ਸਮੇਤ ਗੋਰੀ ਸ਼ੰਕਰ ਗਊਸ਼ਾਲਾ ਬਘੌਰ 'ਚ ਹਰੇ ਚਾਰੇ ਦੀ ਟਰਾਲੀ ਭੇਟ

ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)- ਸੀਨੀਅਰ ਅਕਾਲੀ ਨੇਤਾ ਅਤੇ ਦਲ ਦੀ ਵਰਕਿਆਂ ਕਮੇਟੀ ਦੇ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਅੱਜ ਆਪਣੇ ਸਾਥੀਆਂ ਨਾਲ ਗੋਰੀ ਸ਼ੰਕਰ ਗਊਸ਼ਾਲਾ ਬਘੌਰ ਵਿਚ ਜਾ ਕੇ ਗਊਮਾਤਾ ਲਈ ਹਰੇ ਚਾਰੇ ਦੀ ਟਰਾਲੀ ਭੇਟ ਕੀਤੀ¢ ਉਨ੍ਹਾਂ ਨੇ ਕਿਹਾ ਕਿ ...

ਪੂਰੀ ਖ਼ਬਰ »

ਬਸਪਾ ਵਲੋਂ ਕਿਸਾਨ ਆਗੂ ਮਹਿੰਦਰ ਸਿੰਘ ਘਲੋਟੀ ਹਲਕਾ ਪਾਇਲ ਦੇ ਜਨਰਲ ਸਕੱਤਰ ਨਿਯੁਕਤ

ਪਾਇਲ, 2 ਜੂਨ (ਰਾਜਿੰਦਰ ਸਿੰਘ)- ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਤੇ ਵਿਪੁਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਹੁਜਨ ਸਮਾਜ ਪਾਰਟੀ ਹਲਕਾ ਪਾਇਲ ਦੇ ਇੰਚਾਰਜ ਡਾਕਟਰ ਜਸਪ੍ਰੀਤ ਸਿੰਘ ਅਤੇ ਸੂਬਾ ...

ਪੂਰੀ ਖ਼ਬਰ »

ਕੰਵਰਦੀਪ ਸਿੰਘ ਜੱਗੀ ਦੋਰਾਹਾ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਨਰਲ ਸਕੱਤਰ ਨਿਯੁਕਤ

ਦੋਰਾਹਾ, 2 ਜੂਨ (ਮਨਜੀਤ ਸਿੰਘ ਗਿੱਲ, ਜਸਬੀਰ ਝੱਜ)- ਐੱਸ.ਓ.ਆਈ. ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕੰਵਰਦੀਪ ਸਿੰਘ ਜੱਗੀ ਨੂੰ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਐਲਾਨੇ ਜਥੇਬੰਦਕ ਢਾਂਚੇ ਵਿਚ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਨਵ ਨਿਯੁਕਤ ਜਨਰਲ ਸਕੱਤਰ ਕੰਵਰਦੀਪ ...

ਪੂਰੀ ਖ਼ਬਰ »

ਪੀ.ਐੱਚ.ਸੀ ਭਾਦਲਾ ਵਿਖੇ ਮਲੇਰੀਆ ਜਾਗਰੂਕਤਾ ਕੈਂਪ

ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)- ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਵਾਲੀਆ ਦੇ ਨਿਰਦੇਸ਼ਾਂ ਹੇਠ ਅੱਜ ਸੀ.ਐੱਚ.ਸੀ. ਮਾਨੂੰਪੁਰ ਦੇ ਐੱਸ.ਐਮ.ਓ ਡਾ. ਰਵੀ ਦੱਤ ਦੀ ਅਗਵਾਈ ਵਿਚ ਸਿਹਤ ਇੰਸਪੈਕਟਰ ਤਰਲੋਕ ਸਿੰਘ ਵਲੋਂ ਪੀ.ਐੱਚ.ਸੀ. ਭਾਦਲਾ ਵਿਖੇ ਮਲੇਰੀਆ ਜਾਗਰੂਕਤਾ ਕੈਂਪ ...

ਪੂਰੀ ਖ਼ਬਰ »

ਸੇਂਟ ਮਦਰ ਟੈਰੇਸਾ ਸਕੂਲ ਦਾ 'ਸਮਰ ਕਲੱਬ, ਡਾਟ ਕਾਮ' ਦਾ ਦੂਸਰਾ ਦਿਨ

ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)- ਸਮਰਾਲਾ ਰੋਡ 'ਤੇ ਸਥਿਤ ਖੰਨਾ ਸ਼ਹਿਰ ਦੇ ਪ੍ਰਸਿੱਧ ਸੇਂਟ ਮਦਰ ਟੈਰੇਸਾ ਪਬਲਿਕ ਸੀ.ਸੈ. ਸਕੂਲ ਵਿਚ ਲਾਇਨ 'ਸਮਰ ਕਲੱਬ, ਡਾਟ ਕਾਮ' ਦਾ ਦੂਸਰਾ ਦਿਨ ਸਫ਼ਲਤਾਪੂਰਵਕ ਨੇਪਰੇ ਚੜਿ੍ਹਆ¢ ਇਸ ਕਲੱਬ ਨੂੰ ਕਰਵਾਉਣ ਦਾ ਮਨੋਰਥ ਬੱਚਿਆਂ ਨੂੰ ...

ਪੂਰੀ ਖ਼ਬਰ »

ਅਕਾਲੀ ਦਲ 'ਚ ਸ਼ਾਮਿਲ ਹੋਣ ਵਾਲੇ ਆਗੂ ਸਨਮਾਨਿਤ

ਸਮਰਾਲਾ, 2 ਜੂਨ (ਗੋਪਾਲ ਸੋਫ਼ਤ, ਕੁਲਵਿੰਦਰ ਸਿੰਘ)- ਸ਼੍ਰੋ.ਅ.ਦ. ਬਾਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਹਲਕੇ 'ਚ ਪਾਰਟੀ ਦੀ ਸਾਖ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਅਕਾਲੀ ਦਲ ਦੇ ਸੀਨੀ. ਆਗੂ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਿੱਤਰਪਾਲ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਸਬ ਡਵੀਜ਼ਨ ਖੰਨਾ ਦੀ ਮੀਟਿੰਗ

ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬ ਨੰਬਰਦਾਰ ਯੂਨੀਅਨ ਸਬ ਡਵੀਜ਼ਨ ਖੰਨਾ ਦੀ ਮੀਟਿੰਗ ਤਹਿਸੀਲ ਪ੍ਰਧਾਨ ਭੁਪਿੰਦਰ ਸਿੰਘ ਹਰਿਓ ਕਲਾਂ ਦੀ ਅਗਵਾਈ ਵਿਚ ਹੋਈ¢ ਮੀਟਿੰਗ ਵਿਚ ਯੂਨੀਅਨ ਦੇ ਸਰਪ੍ਰਸਤ ਦਰਸ਼ਨ ਸਿੰਘ ਭਾਦਲਾ ਵੀ ਉਚੇਚੇ ਤੌਰ 'ਤੇ ਹਾਜ਼ਰ ਹੋਏ¢ ...

ਪੂਰੀ ਖ਼ਬਰ »

ਸੂਬਾ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਨਾਲ ਕੀਤਾ ਵਿਤਕਰਾ ਨਿੰਦਣਯੋਗ

ਮਲੌਦ, 2 ਜੂਨ (ਦਿਲਬਾਗ ਸਿੰਘ ਚਾਪੜਾ)-ਭਾਰਤੀ ਵਾਲਮਿਕ ਧਰਮ ਸਮਾਜ ਹਲਕਾ ਪਾਇਲ ਦੇ ਚੇਅਰਮੈਨ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਐੱਸ. ਸੀ. ਵਿੰਗ ਦੇ ਆਗੂ ਪਰਮਿੰਦਰ ਸਿੰਘ ਮਨੀ ਮਲੌਦ ਅਤੇ ਹਰਪ੍ਰੀਤ ਸਿੰਘ ਹੈਪੀ ਮਾਲੋਦੌਦ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 24 ਪੀ.ਪੀ.ਐਸ. ...

ਪੂਰੀ ਖ਼ਬਰ »

ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਵਿਖੇ ਮਾਡਲ ਪ੍ਰਦਰਸ਼ਨੀ

ਬੀਜਾ, 2 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਅੰਤਰਰਾਸ਼ਟਰੀ ਪੱਧਰ 'ਤੇ ਮੈਡੀਕਲ ਸਿੱਖਿਆ ਖੇਤਰ ਵਿਚ ਚੰਗਾ ਰੁਤਬਾ ਹਾਸਿਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ, ਬੀਜਾ ਵਿਖੇ ਵਿਸ਼ਵ ਤੰਬਾਕੂ ਦਿਵਸ ਨੂੰ ਮੁੱਖ ਰੱਖਦਿਆਂ ਪਿ੍ੰਸੀਪਲ ...

ਪੂਰੀ ਖ਼ਬਰ »

ਪਿੰਡ ਕੋਟਾਲਾ ਵਿਖੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ

ਸਮਰਾਲਾ, 2 ਜੂਨ (ਕੁਲਵਿੰਦਰ ਸਿੰਘ)- ਹੈਲਥ ਸੈਂਟਰ ਪਿੰਡ ਕੋਟਾਲਾ ਵਿਖੇ ਸੀ. ਐਸ. ਸੀ. ਮਾਛੀਵਾੜਾ ਦੀ ਟੀਮ ਵਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ ਜਿਸ 'ਚ ਡਾ. ਸਤਪ੍ਰੀਤ ਕੌਰ ਅਤੇ ਦਰਸ਼ਨ ਸਿੰਘ ਐਮ. ਪੀ. ਐੱਚ. ਡਬਲਿਊ, ਸਵਿਤਾ ਰਾਣੀ ਐਮ. ਪੀ. ਐੱਚ. ਡਬਲਿਊ ਅਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX